ਤਾਜਾ ਖ਼ਬਰਾਂ


ਅਣਪਛਾਤੀਆਂ ਵਲੋਂ ਕਬਾੜ ਦੀ ਦੁਕਾਨ 'ਤੇ ਹਥਿਆਰ ਦੀ ਨੋਕ 'ਤੇ ਵੱਡੀ ਵਾਰਦਾਤ
. . .  4 minutes ago
ਅੰਮ੍ਰਿਤਸਰ/ਸੁਲਤਾਨਵਿੰਡ, 11 ਮਈ (ਗੁਰਨਾਮ ਸਿੰਘ ਬੁੱਟਰ ) - ਅੰਮ੍ਰਿਤਸਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਅੰਦਰ ਵਧ ਰਹੀਆਂ ਲੁੱਟਾਂ - ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀ ਲੈ ...
ਅਨੰਤਨਾਗ (ਜੰਮੂ ਕਸ਼ਮੀਰ) ਵਿਚ ਚਲ ਰਹੀ ਮੁੱਠਭੇੜ ਵਿਚ ਤਿੰਨੋਂ ਅੱਤਵਾਦੀ ਮਾਰੇ ਗਏ
. . .  51 minutes ago
ਅਨੰਤਨਾਗ , 11 ਮਈ - ਜੰਮੂ ਕਸ਼ਮੀਰ ਦੇ ਅਨੰਤਨਾਗ ਵਿਚ ਚਲ ਰਹੀ ਅੱਤਵਾਦੀਆਂ ਨਾਲ ਮੁੱਠਭੇੜ ਵਿਚ ਤਿੰਨੋਂ ਅੱਤਵਾਦੀ ਮਾਰੇ ਗਏ ਹਨ...
ਜਲੰਧਰ ਵਿਚ ਵਾਪਰਿਆ ਦਰਦਨਾਕ ਹਾਦਸਾ , ਇਕ ਮੌਤ
. . .  about 1 hour ago
ਜਲੰਧਰ , 11 ਮਈ - ਜਲੰਧਰ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਐਕਟਿਵਾ ਚਾਲਕ ਦੀ ਦਰਦਨਾਕ ਮੌਤ ਹੋ...
ਵਾਇਰਸ ਦੇ ਰੂਪ ਬੀ 1617 ਲਈ ਵਧੇਰੇ ਜਾਣਕਾਰੀ ਦੀ ਜ਼ਰੂਰਤ - ਡਾ ਮਾਰੀਆ ਵੈਨ ਕੇਰਖੋਵ (ਡਬਲਯੂ.ਐੱਚ.ਓ.)
. . .  about 1 hour ago
ਨਵੀਂ ਦਿੱਲੀ , 11 ਮਈ - ਵਾਇਰਸ ਦਾ ਰੂਪ ਬੀ 1617 ਜਿਸ ਨੂੰ ਪਹਿਲਾਂ ਭਾਰਤ ਵਿਚ ਪਛਾਣਿਆ ਗਿਆ ਸੀ, ਉਸ 'ਤੇ ਡਬਲਯੂ.ਐੱਚ.ਓ. ਦੁਆਰਾ ਧਿਆਨ ਨਾਲ ਕੰਮ ਕੀਤਾ...
ਭਾਰਤ ਵਿਚ 3,29,942 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 11 ਮਈ - ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 3,29,942 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ...
ਸੰਦੀਪ ਸਿੰਗਲਾ ਦੀ ਮੌਤ ਨਾਲ "ਆਪ" 'ਚ ਸ਼ੋਕ ਦੀ ਲਹਿਰ
. . .  about 1 hour ago
ਸੰਗਰੂਰ 11 ਮਈ (ਧੀਰਜ ਪਸ਼ੋਰੀਆ) - ਧੂਰੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਅਤੇ ਓੁਸ ਦੇ ਦੋ ਸਾਥੀਆਂ ਦੀ ਬੀਤੀ ਰਾਤ ਸੜਕ ਹਾਦਸੇ ਵਿਚ ਹੋਈ ਮੌਤ ਨਾਲ "ਆਪ" ਵਿਚ ਸ਼ੋਕ ਦੀ ਲਹਿਰ ...
ਵਿਸ਼ਵ ਹਿੰਦੂ ਪ੍ਰੀਸ਼ਦ ਦਾ ਨੇਤਾ ਨਕਲੀ ਰੈਮਡੇਸਿਵਿਰ ਦਵਾਈ ਦਾ ਗਿਰੋਹ ਚਲਾਉਣ ਦੇ ਦੋਸ਼ 'ਚ ਕਾਬੂ
. . .  about 2 hours ago
ਜਬਲਪੁਰ, 11 ਮਈ - ਮੱਧ ਪ੍ਰਦੇਸ਼ ਵਿਚ ਜਬਲਪੁਰ ਦੇ ਇਕ ਹਸਪਤਾਲ ਦੇ ਡਾਇਰੈਕਟਰ ਸਮੇਤ ਚਾਰ ਲੋਕਾਂ ਨੂੰ ਨਕਲੀ ਰੈਮਡੇਸਿਵਿਰ ਦਵਾਈ ਖਰੀਦਣ ਤੇ ਮਰੀਜ਼ਾਂ ਨੂੰ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ...
ਅਮਰੀਕਾ ਵਿਚ 13 ਮਈ ਤੋਂ 12 ਤੋਂ 15 ਸਾਲ ਦੇ ਬੱਚਿਆਂ ਨੂੰ ਲਾਈ ਜਾ ਸਕਦੀ ਹੈ ਕੋਰੋਨਾ ਵੈਕਸੀਨ
. . .  about 3 hours ago
ਵਾਸ਼ਿੰਗਟਨ, 11 ਮਈ - ਅਮਰੀਕਾ ਵਿਚ ਹੁਣ 12 ਸਾਲ ਤੋਂ 15 ਦੇ ਬੱਚਿਆਂ ਨੂੰ ਵੀ ਕੋਵਿਡ ਵੈਕਸੀਨ ਦਿੱਤੀ ਜਾਵੇਗੀ। ਰਿਪੋਰਟਾਂ ਅਨੁਸਾਰ ਜਿਸ ਦੀ ਸ਼ੁਰੂਆਤ 13 ਮਈ ਤੋਂ ਹੋ ਸਕਦੀ ਹੈ। ਅਮਰੀਕੀ ਕਾਨੂੰਨੀ ਘਾੜਿਆਂ ਨੇ ਫਾਈਜ਼ਰ-ਬਾਇਓਐਨਟੈੱਕ...
ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਪਾਇਆ ਘੇਰਾ
. . .  about 3 hours ago
ਸ੍ਰੀਨਗਰ, 11 ਮਈ - ਜੰਮੂ ਕਸ਼ਮੀਰ ਦੇ ਅਨੰਤਨਾਗ ਸਥਿਤ ਵਾਈਲੋ ਤੇ ਕੋਕੇਰਨਾਗ ਇਲਾਕੇ ਵਿਚ ਚੱਲ ਰਹੀ ਮੁੱਠਭੇੜ ਵਿਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਘੇਰਾ ਪਾਇਆ ਹੋਇਆ ਹੈ। ਇਹ ਅੱਤਵਾਦੀ ਲਕਸ਼ਰ-ਏ-ਤਾਇਬਾ...
ਕਾਰ ਤੇ ਟਰੱਕ ਦਰਮਿਆਨ ਵਾਪਰੇ ਹਾਦਸੇ 'ਚ 3 ਨੌਜਵਾਨਾਂ ਦੀ ਮੌਤ
. . .  about 3 hours ago
ਖਮਾਣੋਂ (ਫ਼ਤਿਹਗੜ੍ਹ ਸਾਹਿਬ) , 11 ਮਈ (ਮਨਮੋਹਣ ਸਿੰਘ ਕਲੇਰ) - ਬੀਤੀ ਰਾਤ ਮੁੱਖ ਮਾਰਗ 'ਤੇ ਪਿੰਡ ਰਾਣਵਾਂ ਨਜ਼ਦੀਕ ਇਕ ਟਰੱਕ ਅਤੇ ਕਾਰ ਦਰਮਿਆਨ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਧੂਰੀ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ...
ਅੱਜ ਦਾ ਵਿਚਾਰ
. . .  about 4 hours ago
ਮੁੰਬਈ : ਸਲਮਾਨ ਖ਼ਾਨ ਦੀਆਂ ਭੈਣਾਂ ਅਲਵੀਰਾ ਤੇ ਅਰਪਿਤਾ ਵੀ ਕੋਰੋਨਾ ਪਾਜ਼ੀਟਿਵ
. . .  1 day ago
ਭੋਪਾਲ : ਭਾਜਪਾ ਵਿਧਾਇਕ ਅਤੇ ਸਾਬਕਾ ਮੰਤਰੀ ਜੁਗਲ ਕਿਸ਼ੋਰ ਬਾਗੜੀ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਨਵੀਂ ਦਿੱਲੀ : ਜੋਸ ਜੇ ਕਟੂਰ ਬਣੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਵੇਂ ਕਾਰਜਕਾਰੀ ਨਿਰਦੇਸ਼ਕ
. . .  1 day ago
ਪੰਜਾਬ ਦੇ ਐਨ.ਐੱਚ.ਐੱਮ. ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕਰਨ ਲਈ ਪੱਤਰ ਜਾਰੀ
. . .  1 day ago
ਲੋਹੀਆਂ ਖ਼ਾਸ, 10 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ) -ਪੰਜਾਬ ਸਰਕਾਰ ਦੇ ਰਾਸ਼ਟਰੀ ਸਿਹਤ ਮਿਸ਼ਨ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੱਤਰ ਨੰ: ਐਨ.ਐਨ.ਐੱਮ./ਪੀ.ਬੀ./21/68125 ਮਿਤੀ 10/5/2021 ਰਾਹੀਂ ਨੈਸ਼ਨਲ ਹੈਲਥ ...
ਚੰਡੀਗੜ੍ਹ 'ਚ ਵਧਿਆ ਇਕ ਹਫ਼ਤੇ ਲਈ ਕੋਰੋਨਾ ਕਰਫ਼ਿਊ
. . .  1 day ago
ਚੰਡੀਗੜ੍ਹ, ਚੰਡੀਗੜ੍ਹ ,10 ਮਈ {ਮਨਜੋਤ ਸਿੰਘ}- ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਚੰਡੀਗੜ੍ਹ ਵਿਚ ਕੋਰੋਨਾ ਕਰਫ਼ਿਊ ਨੂੰ ਇਕ ਹੋਰ ਹਫਤੇ ਲਈ ਵਧਾ ਦਿੱਤਾ ਗਿਆ ਹੈ। ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਚੰਡੀਗੜ੍ਹ ਵਿਚ ਰਾਤ ਦਾ ...
ਐੱਸ. ਆਈ. ਟੀ. ਵਲੋਂ ਕੋਟਕਪੂਰਾ ਮਾਮਲੇ ਦੀ ਜਾਂਚ ਵਿਚ ਹੋਰ ਸਬੂਤ ਜੁਟਾਉਣ ਲਈ ਈਮੇਲ ਤੇ ਵਟਸਐਪ ਨੰਬਰ ਜਾਰੀ
. . .  1 day ago
ਚੰਡੀਗੜ੍ਹ,10 ਮਈ-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਪੰਜਾਬ ਸਰਕਾਰ ਵੱਲੋਂ ਗਠਿਤ ਨਵੀਂ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀਆਂ ਨੇ ਕੋਟਕਪੂਰਾ ਦੀਆਂ ਘਟਨਾਵਾਂ 'ਤੇ ਵਿਸ਼ੇਸ਼ ਮੀਟਿੰਗ ਕੀਤੀ। ਇਸ ਮਾਮਲੇ ਸਬੰਧੀ ਢੁਕਵੇਂ ...
ਵੈਨਕੋਵਰ ਏਅਰਪੋਰਟ ਅੰਦਰ ਗੈਂਗਸਟਰ ਕਰਮਨ ਗਰੇਵਾਲ ਦੀ ਗੋਲ਼ੀਆਂ ਮਾਰ ਕੇ ਹੱਤਿਆ
. . .  1 day ago
ਵੈਨਕੋਵਰ , 10 ਮਈ }ਸਤਪਾਲ ਸਿੰਘ ਜੌਹਲ} -ਵੈਨਕੋਵਰ ਏਅਰਪੋਰਟ ਅੰਦਰ ਕੱਲ੍ਹ ਯੂ.ਐਨ. ਗੈਂਗ ਦੇ ਗੈਂਗਸਟਰ ਕਰਮਨ ਗਰੇਵਾਲ (28) ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਮਗਰੋਂ ਦੋ ਹਮਲਾਵਰ ਫਰਾਰ ਹੋਣ ਦੀ ਖ਼ਬਰ ...
ਅੰਮ੍ਰਿਤਸਰ ਵਿਚ 610 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 10 ਮਈ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 610 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਊਣ ਨਾਲ ਕੁੱਲ ਗਿਣਤੀ 36712...
ਪਠਾਨਕੋਟ ਵਿਚ ਕੋਰੋਨਾ ਦੇ 409 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 10 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 4 ਮੌਤਾਂ, 350 ਨਵੇਂ ਕੇਸ ਆਏ
. . .  1 day ago
ਮਾਨਸਾ, 10 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋ - ਦਿਨ ਵਧ ਰਿਹਾ ਹੈ। ਅੱਜ ਜਿੱਥੇ ਇਸ ਵਾਇਰਸ ਨਾਲ 4 ਜਣਿਆਂ ਦੀ ਮੌਤ ਹੋ ਗਈ ਹੈ...
ਲੁਧਿਆਣਾ ਵਿਚ ਕੋਰੋਨਾ ਨਾਲ 46 ਮੌਤਾਂ
. . .  1 day ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 46 ਮੌਤਾਂ ਹੋ ਗਈਆਂ ਹਨ, ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਨਾਲ ਇਕ ਮੌਤ ,119 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 10 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਅੱਜ ਕੋਰੋਨਾ ਨਾਲ ਇਕ ਹੋਰ ਜੀਵਨ ਮੌਤ ਦੀ ਭੇਟ ਚੜ੍ਹ ਗਿਆ । ਅੱਜ ਸਿਹਤ ਵਿਭਾਗ ਵਲੋਂ...
ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਸਮੇਤ ਗੁਰਪ੍ਰੀਤ ਕਾਂਗੜ ਦੀ ਮੁਲਾਕਾਤ
. . .  1 day ago
ਚੰਡੀਗੜ੍ਹ , 10 ਮਈ ( ਸੁਰਿੰਦਰਪਾਲ ਸਿੰਘ ) - ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ...
ਦੋਰਾਹਾ ਜੀ. ਟੀ. ਰੋਡ ਪੁਲਿਸ ਨਾਕੇ ਤੋਂ ਇਕ ਪੁਲਿਸ ਮੁਲਾਜ਼ਮ ਨੂੰ ਜ਼ਖ਼ਮੀ ਕਰ ਕੇ ਚਾਰ ਅਣਪਛਾਤੇ ਨੌਜਵਾਨ ਅਸਲਾ ਖੋਹ ਕੇ ਫ਼ਰਾਰ
. . .  1 day ago
ਦੋਰਾਹਾ, 10 ਮਈ (ਜਸਬੀਰ ਝੱਜ) - ਦੋਰਾਹਾ ਵਿਖੇ ਪੁਲਿਸ ਨਾਕੇ ਤੋਂ ਅਣਪਛਾਤੇ ਚਾਰ ਨੌਜਵਾਨ ਪੁਲਿਸ ਕਰਮਚਾਰੀ ਨੂੰ ਜ਼ਖਮੀ ਕਰ ਕੇ ਅਤੇ ਉਸ ਦਾ ਸਰਵਿਸ ਰਿਵਾਲਵਰ ਖੋਹ ਕੇ ਫ਼ਰਾਰ ਹੋ ਗਏ। ਜਿਸ ਦੇ ਬਾਰੇ ਮੌਕੇ ਉੱਤੇ ਐੱਸ. ਪੀ. ਡੀ. ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 19 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਆਦਰਸ਼ਾਂ ਤੇ ਉਦੇਸ਼ਾਂ ਨੂੰ ਵਿਸਾਰ ਦੇਣ ਨਾਲ ਅਸਫਲਤਾ ਹਾਸਲ ਹੁੰਦੀ ਹੈ। ਜਵਾਹਰ ਲਾਲ ਨਹਿਰੂ

ਪਟਿਆਲਾ

400 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਜਾਇਆ ਅਲੌਕਿਕ 'ਦਰਸ਼ਨ ਦੀਦਾਰ' ਨਗਰ ਕੀਰਤਨ

ਪਟਿਆਲਾ, 1 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਪਾਤਿਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਗੁਰਪੁਰਬ ਸ਼ਤਾਬਦੀ ਨੂੰ ਸਮਰਪਿਤ (ਦਰਸ਼ਨ ਦੀਦਾਰ) ਨਾਮ 'ਤੇ ਨਗਰ ਕੀਰਤਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਆਰੰਭ ਹੋਇਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ, ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਨਗਰ ਕੀਰਤਨ 6 ਦਿਨ ਬਾਅਦ ਗੁਰਦੁਆਰਾ ਸਾਹਿਬ ਮੋਤੀ ਬਾਗ਼ ਵਿਖੇ ਸਮਾਪਤ ਹੋਵੇਗਾ | ਇਸ ਦੌਰਾਨ ਵੱਖ-ਵੱਖ ਅਸਥਾਨਾਂ 'ਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬਾਨ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ | ਨਰਸਿੰਘੇ ਦੀ ਆਵਾਜ਼, ਰਣਜੀਤ ਨਗਾੜੇ 'ਤੇ ਪੈਂਦੀ ਥਾਪ ਤੇ ਜੋ ਬੋਲੇ ਸੋ ਨਿਹਾਲ ਦੇ ਆਕਾਸ਼ ਗੁੰਜਾਊਾ ਜੈਕਾਰਿਆਂ ਨਾਲ ਜਿੱਥੇ ਵੀ ਨਗਰ ਕੀਰਤਨ ਪੁੱਜਾ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰ ਸਵਾਗਤ ਕੀਤਾ | ਸੜਕਾਂ ਦੇ ਦੋਹੀਂ ਪਾਸੇ ਵਡੀ ਗਿਣਤੀ ਸੰਗਤ ਵਲੋਂ ਨਗਰ ਕੀਰਤਨ ਦੇ ਸਵਾਗਤ 'ਚ ਲੰਗਰ ਵੀ ਲਗਾਏ ਹੋਏ ਸਨ | ਪੰਜਾਬ ਪੁਲਿਸ ਦੀ ਟੁਕੜੀ ਨੇ ਸਲਾਮੀ ਦਿੱਤੀ ਤੇ ਬੈਂਡ ਪਾਰਟੀ ਨੇ ਧਾਰਮਿਕ ਧੁਨਾਂ ਛੇੜੀਆਂ | ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਸ਼ਬਦ ਕੀਰਤਨੀ ਜਥੇ, ਬੈਂਡ ਪਾਰਟੀਆਂ ਦੀਆਂ ਧਾਰਮਿਕ ਧੁਨਾਂ ਨੇ ਮਾਹੌਲ ਵਿਚ ਖ਼ਾਲਸਾਈ ਰੂਹ ਫੂਕੀ ਰੱਖੀ | ਗਤਕਾ ਅਖਾੜਿਆਂ ਤੋਂ ਆਏ ਭੁਜੰਗੀਆਂ ਤੇ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਉਚੇਚੇ ਤੌਰ 'ਤੇ ਸ਼ਿਰਕਤ ਕਰ ਰਹੇ ਨਿਹੰਗ ਸਿੰਘਾਂ ਵਲੋਂ ਦਿਖਾਏ ਜਾ ਰਹੇ ਗਤਕੇ ਦੇ ਜੌਹਰਾਂ ਦਾ ਜੁੜੀਆਂ ਸੰਗਤਾਂ ਵਲੋਂ ਆਨੰਦ ਮਾਣਿਆ ਗਿਆ | ਫੁੱਲਾਂ ਨਾਲ ਸਜੀ ਨਵੀਂ ਗੱਡੀ ਵਿਚ ਪਾਲਕੀ 'ਤੇ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦਾ ਸ਼ਬਦ ਚੌਂਕੀ ਜਥਾ ਵੀ ਕੀਰਤਨ ਕਰਦਾ ਹਾਜ਼ਰੀ ਲਵਾ ਰਿਹਾ ਸੀ | ਨਗਰ ਕੀਰਤਨ ਸਰਹਿੰਦ ਰੋਡ ਮੁੱਖ ਮਾਰਗ ਤੋਂ ਹੁੰਦਾ ਹੋਇਆ ਗੁ. ਤੋਖਾ ਸਾਹਿਬ, ਗੁ. ਖਿਰਨੀ ਸਾਹਿਬ ਪਾਤਸ਼ਾਹੀ ਨੌਵੀਂ ਲੰਗ, ਰੌਗਲਾ, ਸਿਉਣਾ, ਜੱਸੋਵਾਲ, ਸਿੱਧੂਵਾਲ, ਬਖਸ਼ੀਵਾਲਾ, ਗੁ. ਸਾਹਿਬ ਨੌਵੀਂ ਸਿੰਬੜੋ, ਆਲੋਵਾਲ, ਕਨਸੂਹਾ ਕਲਾਂ, ਪੇਧਨੀ ਖੁਰਦ, ਗੁ. ਸਾਹਿਬ ਪਾ. ਨੌਵੀਂ ਧੰਗੇੜਾ, ਸਹੌਲੀ, ਗੁ. ਸਾਹਿਬ ਪਾ. ਨੌਵੀਂ ਅਗੌਲ, ਖੋਖ, ਬਿਰੜਵਾਲ, ਭੋਜੋਮਾਜਰੀ, ਰੋਹਟੀ ਪੁਲ, ਗੁ. ਸਾਹਿਬ, ਰੋਹਟਾ ਸਾਹਿਬ ਨਾਭਾ ਵਿਚੋਂ ਹੁੰਦਾ ਹੋਇਆ ਗੁ. ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਰਾਮਗੜ੍ਹ ਬੌੜਾ ਵਿਖੇ ਠਹਿਰਾਅ ਕਰਨ ਲਈ ਪੁੱਜਿਆ | ਨਗਰ ਕੀਰਤਨ ਦੀ ਆਰੰਭਤਾ ਮੌਕੇ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ, ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਜਸਮੇਰ ਸਿੰਘ ਲਾਛੜੂ, ਬੀਬੀ ਕੁਲਦੀਪ ਕੌਰ ਟੌਹੜਾ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸ਼ਵਿੰਦਰ ਸਿੰਘ ਸਭਰਵਾਲ, ਬਾਬਾ ਬਲਵਿੰਦਰ ਸਿੰਘ ਰਾੜਾ ਸਾਹਿਬ ਵਾਲੇ, ਬਾਬਾ ਕਸ਼ਮੀਰਾ ਸਿੰਘ ਅਲਹੌਰਾਂ ਸਾਹਿਬ ਵਾਲੇ, ਬਾਬਾ ਰੌਸ਼ਨ ਸਿੰਘ ਧਬਲਾਨ ਵਾਲੇ, ਬਾਬਾ ਗੁਰਮੁਖ ਸਿੰਘ ਆਲੋਵਾਲ, ਬਾਬਾ ਗੁਰਜੰਟ ਸਿੰਘ ਮੰਡੀ, ਸੰਤ ਬਾਬਾ ਨਛੱਤਰ ਸਿੰਘ ਕੰਬਲੀ ਵਾਲੇ, ਬਾਬਾ ਹਰਚਰਨ ਸਿੰਘ ਨਾਨਕਸਰ ਕੁਟੀਆ ਵਾਲੇ, ਬੀਬੀ ਬਿਪਨਪ੍ਰੀਤ ਕੌਰ ਲੁਧਿਆਣੇ ਵਾਲੇ, ਇੰਦਰਮੋਹਨ ਸਿੰਘ ਬਜਾਜ, ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਚਰਨਜੀਤ ਸਿੰਘ ਰੱਖੜਾ, ਮਾਲਵਾ ਜ਼ੋਨ ਦੇ ਇੰਚਾਰਜ ਸਤਬੀਰ ਸਿੰਘ ਖੱਟੜਾ, ਅਜੀਤਪਾਲ ਸਿੰਘ ਕੋਹਲੀ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਚੜ੍ਹਦੀਕਲਾ ਟਾਈਮ ਟੀ.ਵੀ. ਦੇ ਚੇਅਰਮੈਨ ਜਗਜੀਤ ਸਿੰਘ ਦਰਦੀ, ਐਡੀਸ਼ਨਲ ਸਕੱਤਰ ਪਰਮਜੀਤ ਸਿੰਘ ਸਰੋਆ, ਯੂਥ ਆਗੂ ਮਨਪ੍ਰੀਤ ਸਿੰਘ ਮਨੀ ਭੰਗੂ, ਇੰਚਾਰਜ ਭਗਵੰਤ ਸਿੰਘ ਧੰਗੇੜਾ, ਮੈਨੇਜਰ ਕਰਨੈਲ ਸਿੰਘ ਨਾਭਾ, ਭਾਈ ਅਜਮੇਰ ਸਿੰਘ, ਅਮਰਪਾਲ ਸਿੰਘ, ਬਾਬਾ ਜੱਸਾ ਸਿੰਘ ਬੁੱਢਾ ਦਲ, ਹਰਮਿੰਦਰਪਾਲ ਸਿੰਘ ਵਿੰਟੀ, ਕੁਲਦੀਪ ਸਿੰਘ ਖ਼ਾਲਸਾ, ਭਾਈ ਗੁਰਦੀਪ ਸਿੰਘ ਕਾਲੀ ਕੰਬਲੀਵਾਲੇ, ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੱਬੂ, ਰਾਜਿੰਦਰ ਸਿੰਘ ਵਿਰਕ, ਮਾਲਵਿੰਦਰ ਸਿੰਘ ਝਿਲ ਤੋਂ ਇਲਾਵਾ ਸ਼ਹਿਰ ਦੀਆਂ ਸਿੱਖ ਸਭਾਵਾਂ, ਸੁਸਾਇਟੀਆਂ ਅਤੇ ਧਾਰਮਿਕ ਜਥੇਬੰਦੀਆਂ ਦੀਆਂ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ |

ਕੁੱਟ-ਮਾਰ ਕਰਨ ਅਤੇ ਫਰਨੈਲ ਪਿਲਾ ਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਚਾਰ 'ਤੇ ਮਾਮਲਾ ਦਰਜ

ਦੇਵੀਗੜ੍ਹ, 1 ਮਾਰਚ (ਰਾਜਿੰਦਰ ਸਿੰਘ ਮੌਜੀ)-ਦੇਵੀਗੜ੍ਹ ਦੇ ਮੁੱਖ ਬਾਜ਼ਾਰ 'ਚ ਇਕ ਔਰਤ ਦੀ ਸਹੁਰਾ ਪਰਿਵਾਰ ਵਲੋਂ ਕੁੱਟਮਾਰ ਕਰਨ ਅਤੇ ਫਰਨੈਲ ਪਿਆਕੇ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਚਾਰ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਕਥਿਤ ...

ਪੂਰੀ ਖ਼ਬਰ »

ਐਲੀਮੈਂਟਰੀ ਸਕੂਲ 'ਚੋਂ ਸਾਮਾਨ ਚੋਰੀ

ਪਟਿਆਲਾ, 1 ਮਾਰਚ (ਮਨਦੀਪ ਸਿੰਘ ਖਰੋੜ)-ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ ਸਿਕਲੀਗਰ 'ਚ ਕੋਈ 26 ਫਰਵਰੀ ਦੀ ਰਾਤ ਨੂੰ 2 ਸਿਲੰਡਰ, ਇਕ ਭੱਠੀ, ਕੂਕਰ, ਗੈਸ ਚੁੱਲ੍ਹਾ ਅਤੇ ਕੁੱਝ ਪਾਈਪਾਂ ਚੋਰੀ ਕਰਕੇ ਲੈ ਗਿਆ ਹੈ | ਇਹ ਚੋਰੀ ਦੀ ਸ਼ਿਕਾਇਤ ਸਕੂਲ ਦੀ ਪਿ੍ੰਸੀਪਲ ਪੇ੍ਰਮਜੀਤ ...

ਪੂਰੀ ਖ਼ਬਰ »

8 ਕਿੱਲੋ ਗਾਂਜੇ ਸਮੇਤ 2 ਔਰਤਾਂ ਗਿ੍ਫ਼ਤਾਰ

ਨਾਭਾ, 1 ਮਾਰਚ (ਕਰਮਜੀਤ ਸਿੰਘ)-ਥਾਣਾ ਸਦਰ ਅਧੀਨ ਪੈਂਦੀ ਰੋਹਟੀ ਪੁੱਲ ਚੌਂਕੀ ਦੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਪਰਮਜੀਤ ਕੌਰ ਪਤਨੀ ਹਰਭਜਨ ਸਿੰਘ ਅਤੇ ਸਿੰਦਰ ਕੌਰ ਪਤਨੀ ਬਹਾਦਰ ਸਿੰਘ ਵਾਸੀਆਨ ਪਿੰਡ ਕਲਿਆਣ ਨੂੰ ਸਥਾਨਕ ਰੋਹਟੀ ਪੁਲ ਦੇ ਨੇੜੇ 8 ਕਿਲੋ ਗਾਂਜੇ ...

ਪੂਰੀ ਖ਼ਬਰ »

ਕੋਵਿਡ ਟੀਕਾਕਰਣ ਦੇ ਤੀਸਰੇ ਪੜਾਅ ਦੇ ਪਹਿਲੇ ਦਿਨ ਮਹਾਰਾਣੀ ਪ੍ਰਨੀਤ ਕੌਰ ਨੇ ਕੋਵਿਡ ਵੈਕਸੀਨ ਲਗਵਾਈ

ਐੱਸ. ਏ. ਐੱਸ. ਨਗਰ, 1 ਮਾਰਚ (ਕੇ. ਐੱਸ. ਰਾਣਾ)-ਪੰਜਾਬ ਵਿਚ ਸ਼ੁਰੂ ਹੋਏ ਕੋਵਿਡ ਟੀਕਾਕਰਨ ਦੇ ਤੀਜੇ ਪੜਾਅ ਅਧੀਨ ਅੱਜ ਸਿਵਲ ਹਸਪਤਾਲ ਅਤੇ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਕੋਵਿਡ ਵੈਕਸੀਨ ਲਗਾਉਣੀ ਸ਼ੁਰੂ ਕੀਤੀ ਗਈ | ...

ਪੂਰੀ ਖ਼ਬਰ »

ਅਣ-ਅਧਿਕਾਰਤ ਕਾਲੋਨੀਆਂ ਬਾਰੇ ਪ੍ਰਾਪਤ ਰਿਪੋਰਟਾਂ ਦੇ ਆਧਾਰ 'ਤੇ ਪੀ.ਡੀ.ਏ. ਵਲੋਂ ਕੀਤੀ ਜਾਵੇਗੀ ਕਾਰਵਾਈ- ਸੁਰਭੀ ਮਲਿਕ

ਪਟਿਆਲਾ, 1 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪਟਿਆਲਾ ਸ਼ਹਿਰ ਵਿਚ ਕੱਟੀਆਂ ਜਾ ਰਹੀਆਂ ਅਣ-ਅਧਿਕਾਰਤ ਕਾਲੋਨੀਆਂ ਸਬੰਧੀ ਪੀ.ਡੀ.ਏ, ਪਟਿਆਲਾ ਵਿਖੇ ਪ੍ਰਾਪਤ ਹੋ ਰਹਿਆਂ ਸ਼ਿਕਾਇਤਾਂ ਬਾਬਤ ਪੀ.ਡੀ.ਏ. ਦੇ ਫ਼ੀਲਡ ਸਟਾਫ਼ ਵੱਲੋਂ ਸਰਵੇ ਕੀਤਾ ਗਿਆ ਹੈ | ਇਸ ਬਾਰੇ ਜਾਣਕਾਰੀ ...

ਪੂਰੀ ਖ਼ਬਰ »

5 ਕਿੱਲੋ ਡੋਡੇ ਪੋਸਤ ਸਮੇਤ ਇਕ ਕਾਬੂ

ਪਾਤੜਾਂ, 1 ਮਾਰਚ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਪੁਲਿਸ ਨੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਕਾਰਵਾਈ ਨੂੰ ਜਾਰੀ ਰੱਖਦਿਆਂ ਇਕ ਵਿਅਕਤੀ ਨੂੰ 5 ਕਿੱਲੋ ਡੋਡਿਆਂ ਪੋਸਤ ਸਮੇਤ ਕਾਬੂ ਕੀਤਾ ਹੈ ਅਤੇ ਫੜੇ ਗਏ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ...

ਪੂਰੀ ਖ਼ਬਰ »

ਨਵੀਂ ਜੇਲ੍ਹ ਦੇ ਹਵਾਲਾਤੀ ਤੋਂ ਮੋਬਾਈਲ ਬਰਾਮਦ, ਮਾਮਲਾ ਦਰਜ

ਨਾਭਾ, 1 ਮਾਰਚ (ਕਰਮਜੀਤ ਸਿੰਘ)-ਸਥਾਨਕ ਭਵਾਨੀਗੜ੍ਹ ਰੋਡ ਉੱਤੇ ਸਥਿਤ ਨਵੇਂ ਜ਼ਿਲ੍ਹਾ ਜੇਲ੍ਹ ਦੇ ਹਵਾਲਾਤੀ ਮਨੋਜ ਕੁਮਾਰ ਪੁੱਤਰ ਬਿ੍ਜਮੋਹਨ ਵਾਸੀ ਮੰਦਰ ਵਾਲੀ ਗਲੀ ਲੁਧਿਆਣਾ ਜੋ ਕੇ ਗ਼ੁਸਲਖ਼ਾਨੇ 'ਚ ਫ਼ੋਨ ਸੁਣ ਰਿਹਾ ਸੀ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ...

ਪੂਰੀ ਖ਼ਬਰ »

ਪਟਿਆਲਾ 'ਚ 36 ਹੋਰ ਕੋਵਿਡ ਕੇਸਾਂ ਦੀ ਹੋਈ ਪੁਸ਼ਟੀ

ਪਟਿਆਲਾ, 1 ਮਾਰਚ (ਮਨਦੀਪ ਸਿੰਘ ਖਰੋੜ)-ਜ਼ਿਲੇ੍ਹ 'ਚ ਕਰੋਨਾ ਦੇ ਨਵੇਂ ਆਏ 36 ਕੇਸਾਂ 'ਚੋਂ ਪਟਿਆਲਾ ਸ਼ਹਿਰ ਤੋਂ 21, ਰਾਜਪੁਰਾ ਤੋਂ 6, ਨਾਭਾ ਤੋਂ 1, ਸਮਾਣਾ ਤੋਂ 1, ਬਲਾਕ ਕੌਲੀ ਤੋਂ 1, ਬਲਾਕ ਕਾਲੋਮਾਜਰਾ ਤੋਂ 3, ਬਲਾਕ ਦੁਧਨਸਾਧਾਂ ਤੋਂ 1 ਅਤੇ ਬਲਾਕ ਸ਼ੁਤਰਾਣਾ ਤੋਂ 2 ਕੇਸ ...

ਪੂਰੀ ਖ਼ਬਰ »

ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ ਫੂਕਿਆ ਮੋਦੀ ਦਾ ਪੁਤਲਾ

ਰਾਜਪੁਰਾ, 1 ਮਾਰਚ (ਰਣਜੀਤ ਸਿੰਘ)-ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਆਗੂ ਹਰਜੀਤ ਸਿੰਘ ਟਹਿਲਪੁਰਾ, ਮਾਨ ਸਿੰਘ ਰਾਜਪੁਰਾ ਦੀ ਅਗਵਾਈ ਟਾਹਲੀ ਵਾਲਾ ਚੌਂਕ ਵਿਚ ਤੇਲ ਦੀਆਂ ਵਧੀਆਂ ਹੋਈਆਂ ਕੀਮਤਾਂ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਮੋਦੀ ਦਾ ਪੁਤਲਾ ...

ਪੂਰੀ ਖ਼ਬਰ »

ਬੈਂਕ ਕਰਮਚਾਰੀਆਂ ਨੇ ਨਿੱਜੀਕਰਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ

ਪਟਿਆਲਾ, 1 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਵਲੋਂ ਦਿੱਤੇ ਗਏ ਸੱਦੇ 'ਤੇ ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਦੇ ਬੈਨਰ ਹੇਠ ਸਟੇਟ ਬੈਂਕ ਆਫ਼ ਇੰਡੀਆ ਆਰ.ਬੀ.ਓ ਬਿਲਡਿੰਗ, ਸ਼ੇਰਾ ਵਾਲਾ ਗੇਟ, ਪਟਿਆਲਾ ਦੇ ਸਾਹਮਣੇ ਅਧਿਕਾਰੀਆਂ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਜੁਆਇੰਟ ਐਕਸ਼ਨ ਕਮੇਟੀ ਵਲੋਂ ਦਿੱਤਾ ਜਾ ਰਿਹਾ ਧਰਨਾ ਜਾਰੀ

ਪਟਿਆਲਾ, 1 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਤਨਖ਼ਾਹਾਂ, ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ, ਯੂਨੀਵਰਸਿਟੀ ਲਈ ਵਿੱਤੀ ਗਰਾਂਟ, ਯੂਨੀਵਰਸਿਟੀ ਦੀ ਖ਼ੁਦਮੁਖ਼ਤਿਆਰੀ ਦੇ ਚਾਰ ਮੁੱਖ ਮੁੱਦਿਆਂ ਨੂੰ ਲੈ ਕੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ...

ਪੂਰੀ ਖ਼ਬਰ »

ਕੋਵਿਡ-19 ਟੀਕਾਕਰਨ ਦੇ ਤੀਜੇ ਪੜਾਅ ਦੀ ਰਜਿਸਟਰੇਸ਼ਨ ਸ਼ੁਰੂ

ਪਟਿਆਲਾ, 1 ਮਾਰਚ (ਗੁਰਪ੍ਰੀਤ ਸਿੰਘ ਚੱਠਾ/ਮਨਦੀਪ ਸਿੰਘ ਖਰੋੜ)-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਕੋਵਿਡ-19 ਟੀਕਾਕਰਨ ਦਾ ਤੀਜਾ ਪੜਾਅ ਸ਼ੁਰੂ ਹੋ ਗਿਆ ਹੈ, ਜਿਸ ਤਹਿਤ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਸਰਕਾਰ ਦੁਆਰਾ ਦਰਸਾਏ ਅਨੁਸਾਰ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਸੰਤੋਖ ਸਭਾ ਵਲੋਂ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਮਾਰੋਹ

ਪਟਿਆਲਾ, 1 ਮਾਰਚ (ਅ.ਸ. ਆਹਲੂਵਾਲੀਆ)-ਗੁਰੂ ਨਾਨਕ ਨਗਰ ਬਡੂੰਗਰ ਵਿਖੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਸੰਤੋਖ ਸਭਾ ਵਲੋਂ ਸੰਤ ਰਵਿਦਾਸ ਦੇ 644ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਰੋਹ ਪ੍ਰਧਾਨ ਮਹਿੰਦਰ ਸਿੰਘ ਬਡੂੰਗਰ, ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 58 ਹਜ਼ਾਰ ਲਾਭਪਾਤਰੀਆਂ ਨੇ 40 ਕਰੋੜ ਰੁਪਏ ਦਾ ਕਰਵਾਇਆ ਇਲਾਜ-ਵਧੀਕ ਡਿਪਟੀ ਕਮਿਸ਼ਨਰ

ਪਟਿਆਲਾ, 1 ਮਾਰਚ (ਗੁਰਪ੍ਰੀਤ ਸਿੰਘ ਚੱਠਾ/ਮਨਦੀਪ ਸਿੰਘ ਖਰੋੜ)-ਵਧੀਕ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪਟਿਆਲਾ ਜ਼ਿਲ੍ਹੇ ਦੇ 58 ਹਜ਼ਾਰ ਲਾਭਪਾਤਰੀਆਂ ਨੇ ਸੂਬੇ ਦੇ ਪੰਜੀਕ੍ਰਿਤ ਹਸਪਤਾਲਾਂ 'ਚ 40 ਕਰੋੜ 43 ਲੱਖ ਰੁਪਏ ...

ਪੂਰੀ ਖ਼ਬਰ »

ਅਕਾਲੀ ਦਲ ਨੇ ਕਾਂਗਰਸ ਦੇ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਪਟਿਆਲਾ, 1 ਮਾਰਚ (ਗੁਰਵਿੰਦਰ ਸਿੰਘ ਔਲਖ)-ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਕਾਂਗਰਸ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸਾਬਕਾ ਮੰਤਰੀ ਪੰਜਾਬ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਆਪਣੇ ਵਾਅਦਿਆਂ ਤੋਂ ਮੁਕਰੀ ਕਾਂਗਰਸ ਸਰਕਾਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖਮੀ ਵਿਅਕਤੀ ਦੀ ਹਸਪਤਾਲ 'ਚ ਮੌਤ

ਪਾਤੜਾਂ, 1 ਮਾਰਚ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਜਾਖਲ ਮਾਰਗ ਤੇ ਇਕ ਅਣਪਛਾਤੇ ਵਾਹਨ ਵਲੋਂ ਫੇਟ ਮਾਰ ਕੇ ਜ਼ਖਮੀ ਕੀਤੇ ਗਏ | ਮੋਟਰਸਾਈਕਲ ਸਵਾਰ ਦੀ ਹਸਪਤਾਲ 'ਚ ਦੌਰਾਨੇ ਇਲਾਜ ਮੌਤ ਹੋ ਗਈ | ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਕੇਸ ਦਰਜ ਕਰਕੇ ਵਾਹਨ ਚਾਲਕ ਦੀ ਭਾਲ ਸ਼ੁਰੂ ...

ਪੂਰੀ ਖ਼ਬਰ »

ਕੇਜਰੀਵਾਲ ਦੀ ਮਹਾਂ ਕਿਸਾਨ ਰੈਲੀ ਲਈ ਤਿਆਰੀਆਂ ਸ਼ੁਰੂ

ਪਟਿਆਲਾ, 1 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਬਾਘਾਪੁਰਾਣਾ 'ਚ 21 ਮਾਰਚ ਨੂੰ ਕੀਤੀ ਜਾ ਰਹੀ ਮਹਾਂ ਕਿਸਾਨ ਰੈਲੀ ਸਬੰਧੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ | ਇਸ ਸਬੰਧੀ ਪਟਿਆਲਾ ਦੇ ਅਬਜ਼ਰਵਰ ਅਵਿੱਤ ਖਾਨ ...

ਪੂਰੀ ਖ਼ਬਰ »

'ਸੰਗੀਤ-ਨਾਟਕ ਅਕਾਦਮੀ' ਨੂੰ ਸੁਰਜੀਤ ਕਰਨ ਦੀ ਕਲਾਕਾਰਾਂ ਨੇ ਮੁੱਖ ਮੰਤਰੀ ਤੋਂ ਕੀਤੀ ਮੰਗ

ਪਟਿਆਲਾ, 1 ਫਰਵਰੀ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਭਵਨ ਵਿਖੇ ਇਕੱਤਰ ਕਲਾਕਾਰਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ 'ਪੰਜਾਬ ਸੰਗੀਤ-ਨਾਟਕ ਅਕਾਦਮੀ', ਜਿਸ ਦੀ ਮਿਆਦ ਪਿਛਲੀ ਅਗਸਤ ਮਹੀਨੇ 'ਚ ਸਮਾਪਤ ਹੋ ਚੁੱਕੀ ਹੈ ਨੂੰ ਮੁੜ ...

ਪੂਰੀ ਖ਼ਬਰ »

ਕਣਕ ਦੀ ਫ਼ਸਲ ਵਿਚ ਉੱਗੇ ਨਦੀਨ ਗੁੱਲੀ-ਡੰਡੇ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਵਧਾਈਆਂ

ਪਟਿਆਲਾ, 1 ਮਾਰਚ (ਗੁਰਵਿੰਦਰ ਸਿੰਘ ਔਲਖ)-ਕਣਕ ਦੀ ਫਸਲ 'ਤੇ ਇਸ ਵਾਰ ਮਹਿੰਗੇ ਭਾਅ ਦੀਆਂ ਦਵਾਈਆਂ ਦਾ ਛਿੜਕਾਅ ਕਰਨ ਤੋਂ ਬਾਅਦ ਵੀ ਗੁੱਲੀ-ਡੰਡੇ ਵਰਗਾ ਨਦੀਨ ਖ਼ਤਮ ਨਾ ਹੋਣਾ ਕਿਸਾਨਾਂ ਲਈ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ | ਬਹੁਤ ਸਾਰੇ ਕਿਸਾਨਾਂ ਅਨੁਸਾਰ ...

ਪੂਰੀ ਖ਼ਬਰ »

ਪਿੰਡ ਗਾਜੇਵਾਸ ਵਿਖੇ ਧਾਰਮਿਕ ਕੀਰਤਨ ਦੀਵਾਨ ਸ਼ੁਰੂ

ਸਮਾਣਾ, 1 ਮਾਰਚ (ਹਰਵਿੰਦਰ ਸਿੰਘ ਟੋਨੀ)-ਨੇੜਲੇ ਪਿੰਡ ਗਾਜੇਵਾਸ ਵਿਖੇ ਸਮੂਹ ਸਾਧ ਸੰਗਤ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਲੱਗਣ ਵਾਲੇ ਤਿੰਨ ਦਿਨਾਂ ਧਾਰਮਿਕ ਦੀਵਾਨ ਅੱਜ ਸ਼ੁਰੂ ਹੋ ਗਏ ਹਨ | ਜਿਸ 'ਚ ਸੰਤ ਬਾਬਾ ਬੂਟਾ ਸਿੰਘ ਗੁੜਥੜੀ ਵਾਲੇ ਅੱਜ ਤੋਂ 3 ਮਾਰਚ ਦਿਨ ...

ਪੂਰੀ ਖ਼ਬਰ »

ਸਿੰਬੜੋ ਵਿਖੇ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਭਾਦਸੋਂ, 1 ਮਾਰਚ (ਪ੍ਰਦੀਪ ਦੰਦਰਾਲਾ)-ਗੁਰਦੁਆਰਾ ਡੇਰਾ ਸਾਹਿਬ ਪਾਤਸ਼ਾਹੀ ਨੌਵੀਂ ਸਿੰਬੜੋ ਵਿਖੇ ਭਗਤ ਰਵਿਦਾਸ ਜੀ ਦਾ 644ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਹਰਭਜਨ ਸਿੰਘ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ | ਇਸ ਮੌਕੇ ਗਿਆਨੀ ਹਰਮਿੱਤਰ ...

ਪੂਰੀ ਖ਼ਬਰ »

ਮੁੱਖ ਇੰਜੀਨੀਅਰ ਵੰਡ ਇੰਜ: ਰਵਿੰਦਰ ਸਿੰਘ ਸੈਣੀ ਨੇ ਨਵੇਂ ਨਿਯੁਕਤ ਕਰਮਚਾਰੀਆਂ ਨੂੰ ਬਿਜਲੀ ਦੇ ਖਪਤਕਾਰਾਂ ਨੂੰ ਚੰਗੀਆਂ ਸੇਵਾਵਾਂ ਦੇਣ ਲਈ ਕੀਤਾ ਪ੍ਰੇਰਿਤ

ਪਟਿਆਲਾ, 1 ਮਾਰਚ (ਮਨਦੀਪ ਸਿੰਘ ਖਰੋੜ)-ਬਿਜਲੀ ਨਿਗਮ ਦੇ ਮੁੱਖ ਇੰਜੀਨੀਅਰ (ਦੱਖਣ) ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਵੇਂ ਨਿਯੁਕਤ ਹੋਏ ਜੇ.ਈ. ਅਤੇ ਐਲ.ਡੀ.ਸੀ. ਕਰਮਚਾਰੀਆਂ ਨੂੰ ਟੀ.ਟੀ.ਆਈ., 'ਚ ਬਿਜਲੀ ਦੇ ਖਪਤਕਾਰਾਂ ਨੂੰ ਵਧੀਆ ਸੇਵਾਵਾਂ ਦੇਣ ...

ਪੂਰੀ ਖ਼ਬਰ »

ਤੀਜੀ ਵਾਰ ਜਸਪਾਲ ਸਿੰਘ ਕਲਿਆਣ ਦਾ ਜ਼ਿਲ੍ਹਾ ਐਸ.ਸੀ. ਪ੍ਰਧਾਨ ਬਣਨ 'ਤੇ ਕੀਤਾ ਸਨਮਾਨ

ਸਮਾਣਾ, 1 ਮਾਰਚ (ਗੁਰਦੀਪ ਸ਼ਰਮਾ)-ਸ਼ੋ੍ਰਮਣੀ ਅਕਾਲੀ ਦਲ ਐਸ.ਈ. ਵਿੰਗ ਦੇ ਤੀਜੀ ਵਾਰ ਲਗਾਤਾਰ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਣਨ ਤੇ ਜਸਪਾਲ ਸਿੰਘ ਕਲਿਆਣ ਨੂੰ ਬਲਾਕ ਐਸ.ਈ. ਵਿੰਗ ਸਮਾਣਾ ਵੱਲੋਂ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ | ਜਸਪਾਲ ਸਿੰਘ ਕਲਿਆਣ ਨੇ ...

ਪੂਰੀ ਖ਼ਬਰ »

ਸਕਾਲਰਜ਼ ਦੇ ਵਿਦਿਆਰਥੀ ਗੁਰਦੀਪ ਸਿੰਘ ਨੇ ਪੰਜਾਬ ਰਾਈਫ਼ਲ ਸ਼ੂਟਿੰਗ ਮੁਕਾਬਲੇ 'ਚ ਜਿੱਤਿਆ ਚਾਂਦੀ ਦਾ ਤਗਮਾ

ਰਾਜਪੁਰਾ, 1 ਮਾਰਚ (ਜੀ.ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਪੰਜਾਬ ਰਾਈਫ਼ਲ ਸ਼ੂਟਿੰਗ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤ ਕੇ ਰਾਜਪੁਰਾ ਸ਼ਹਿਰ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ...

ਪੂਰੀ ਖ਼ਬਰ »

ਰਤਨ ਲਾਲ ਨੂੰ ਜ਼ਿਲ੍ਹਾ ਦਿਹਾਤੀ ਮੀਤ ਪ੍ਰਧਾਨ ਕੀਤਾ ਨਿਯੁਕਤ

ਸਮਾਣਾ, 1 ਮਾਰਚ (ਗੁਰਦੀਪ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਟਕਸਾਲੀ ਅਕਾਲੀ ਆਗੂ ਰਤਨ ਲਾਲ ਨੂੰ ਜਿਲ੍ਹਾ ਦਿਹਾਤੀ ਪਟਿਆਲਾ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ | ਰਤਨ ਲਾਲ ਨੇ ਇਹ ਨਿਯੁਕਤੀ ...

ਪੂਰੀ ਖ਼ਬਰ »

ਪੰਜਾਬ ਪਬਲਿਕ ਸਕੂਲ ਨਾਭਾ ਦੇ ਪਾਸਿੰਗ ਆਊਟ ਸਮਾਰੋਹ 'ਚ ਬਿ੍ਗੇਡੀਅਰ ਨਰੇਂਦਰ ਸਿੰਘ ਨੇ ਕੀਤੀ ਸ਼ਿਰਕਤ

ਨਾਭਾ, 1 ਮਾਰਚ (ਕਰਮਜੀਤ ਸਿੰਘ)-ਪੀ.ਪੀ.ਐਸ ਨਾਭਾ ਸਿੱਖਿਆ ਖੇਤਰ ਦੀ ਸਿਰਮੌਰ ਸੰਸਥਾ ਸਦਾ ਆਪਣੇ ਵਿਦਿਆਰਥੀਆਂ ਲਈ ਜਾਣੀ ਜਾਂਦੀ ਹੈ ਅਤੇ ਇਸ ਦੇ ਵਿਦਿਆਰਥੀ ਹਰ ਖੇਤਰ 'ਚ ਮੋਹਰੀ ਬਣ ਕੇ ਉਭਰਦੇ ਹਨ | ਸਕੂਲ ਦੇ ਆਈ.ਐਸ.ਸੀ ਬੈਚ 2021 ਦੀ ਪਾਸਿੰਗ ਆਊਟ ਸੈਰਮਨੀ ਦਾ ਆਯੋਜਨ ਸਕੂਲ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਿੱਤਰਕਾਰੀ ਮੁਕਾਬਲੇ 'ਚ ਸੰਜਨਾ ਕੁਸ਼ਵਾਹਾ ਪਹਿਲੇ ਸਥਾਨ 'ਤੇ ਰਹੀ

ਪਟਿਆਲਾ, 1 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਵਲੋਂ ਜ਼ਿਲੇ੍ਹ 'ਚ ਸਕੂਲੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ | ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਦਾ ਵਾਤਾਵਰਨ ਖਿੱਲਰੇ ਕੂੜੇ ਕਾਰਨ ਹੋਇਆ ਖ਼ਰਾਬ, ਬਿਮਾਰੀਆਂ ਫੈਲਣ ਦਾ ਖ਼ਦਸ਼ਾ

ਪਟਿਆਲਾ, 1 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਥਾਂ-ਥਾਂ 'ਤੇ ਖਿੱਲਰਿਆ ਬਦਬੂ ਭਰਿਆ ਦਾ ਕੂੜਾ ਪੇ੍ਰਸ਼ਾਨੀ ਦਾ ਸਬੱਬ ਬਣ ਰਿਹਾ ਹੈ | ਪੰਜਾਬੀ ਯੂਨੀਵਰਸਿਟੀ ਵਿਖੇ ਪਿਛਲੇ ਲਗਭਗ ਦਸ ਦਿਨਾਂ ਤੋਂ ਠੇਕਾ ਆਧਾਰਿਤ ਸਫ਼ਾਈ ਕਰਮਚਾਰੀਆਂ ...

ਪੂਰੀ ਖ਼ਬਰ »

ਕਿਸਾਨੀ ਅੰਦੋਲਨ ਦਾ ਝੰਡਾ ਲਗਾ ਕੇ ਲਿਜਾਂਦੇ ਗਊ ਤਸਕਰ ਕਾਬੂ

ਪਟਿਆਲਾ, 1 ਮਾਰਚ (ਧਰਮਿੰਦਰ ਸਿੰਘ ਸਿੱਧੂ)-ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਕਾਰਜਕਾਰੀ ਪ੍ਰਮੁੱਖ ਹਰੀਸ਼ ਸਿੰਗਲਾ ਨੇ ਕਿਹਾ ਕਿ ਪੰਜਾਬ 'ਚ ਗਊ ਤਸਕਰੀ ਪੂਰੇ ਜੋਰਸ਼ੋਰ ਨਾਲ ਜਾਰੀ ਹੈ | ਉਨ੍ਹਾਂ ਕਿਹਾ ਕਿ ਤਸਕਰਾਂ ਵੱਲੋਂ ਨਵਾਂ ਤਰੀਕਾ ਈਜਾਦ ਕੀਤਾ ਗਿਆ ਹੈ, ਹੁਣ ਇਹ ...

ਪੂਰੀ ਖ਼ਬਰ »

ਕਿਸਾਨੀ ਅੰਦੋਲਨ ਦਾ ਝੰਡਾ ਲਗਾ ਕੇ ਲਿਜਾਂਦੇ ਗਊ ਤਸਕਰ ਕਾਬੂ

ਪਟਿਆਲਾ, 1 ਮਾਰਚ (ਧਰਮਿੰਦਰ ਸਿੰਘ ਸਿੱਧੂ)-ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਕਾਰਜਕਾਰੀ ਪ੍ਰਮੁੱਖ ਹਰੀਸ਼ ਸਿੰਗਲਾ ਨੇ ਕਿਹਾ ਕਿ ਪੰਜਾਬ 'ਚ ਗਊ ਤਸਕਰੀ ਪੂਰੇ ਜੋਰਸ਼ੋਰ ਨਾਲ ਜਾਰੀ ਹੈ | ਉਨ੍ਹਾਂ ਕਿਹਾ ਕਿ ਤਸਕਰਾਂ ਵੱਲੋਂ ਨਵਾਂ ਤਰੀਕਾ ਈਜਾਦ ਕੀਤਾ ਗਿਆ ਹੈ, ਹੁਣ ਇਹ ...

ਪੂਰੀ ਖ਼ਬਰ »

ਸ਼ਹਿਰ 'ਚ ਲੱਗੀਆਂ ਸ਼ਹੀਦਾਂ ਅਤੇ ਝਾਂਸੀ ਦੀ ਰਾਣੀ ਦੀਆਂ ਮੂਰਤੀਆਂ ਦਾ ਅਪਮਾਨ ਨਿਰੰਤਰ ਜਾਰੀ

ਰਾਜਪੁਰਾ, 1 ਮਾਰਚ (ਰਣਜੀਤ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਦੇ ਜ਼ਿਲੇ੍ਹ ਨੂੰ ਖ਼ੂਬਸੂਰਤ ਬਣਾਉਣ ਲਈ ਰਾਜਪੁਰਾ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿਚ ਲੱਗੀਆਂ ਸ਼ਹੀਦਾਂ, ਸੰਵੀਧਾਨ ਦੇ ਨਿਰਮਾਤਾ ਅਤੇ ਝਾਂਸੀ ਦੀ ਰਾਣੀ ਦੀਆਂ ਮੂਰਤੀਆਂ ਨੰੂ ਸ਼ਰਾਰਤੀ ਲੋਕਾਂ ਵੱਲੋਂ ਕਈ ...

ਪੂਰੀ ਖ਼ਬਰ »

'ਆਪ' ਨੇ ਬਾਘਾਪੁਰਾਣਾ ਰੈਲੀ ਦੀ ਤਿਆਰੀ ਦੇ ਸਬੰਧ 'ਚ ਪਟਿਆਲਾ ਦਿਹਾਤੀ ਵਿਚ ਕੀਤੀ ਮੀਟਿੰਗ

ਪਟਿਆਲਾ, 1 ਮਾਰਚ (ਅ.ਸ. ਆਹਲੂਵਾਲੀਆ)-ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਤੋਂ ਸੀਨੀਅਰ ਆਗੂਆਂ ਮੇਜਰ ਆਰ.ਪੀ.ਐੱਸ. ਮਲਹੋਤਰਾ (ਰਿਟਾ.), ਪਿ੍ੰਸੀਪਲ ਜੀ.ਪੀ. ਸਿੰਘ ਅਤੇ ਸ੍ਰੀਮਤੀ ਪ੍ਰੀਤੀ ਮਲਹੋਤਰਾ ਨੇ ਅੱਜ ਇੱਥੇ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਦਿੱਲੀ ਦੇ ਮੁੱਖ ...

ਪੂਰੀ ਖ਼ਬਰ »

ਗੁਰਮਤਿ ਸੰਗੀਤ ਚੇਅਰ ਪੰਜਾਬੀ ਯੂਨੀਵਰਸਿਟੀ ਵਲੋਂ ਬਲਬੀਰ ਸਿੰਘ ਕੰਵਲ ਨਾਲ ਆਨਲਾਈਨ ਵਾਰਤਾਲਾਪ

ਪਟਿਆਲਾ, 1 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਗੁਰਮਤਿ ਸੰਗੀਤ ਚੇਅਰ, ਪੰਜਾਬੀ ਯੂਨੀਵਰਸਿਟੀ ਵਲੋਂ ਪੰਜਾਬ ਦੇ ਵਿਰਾਸਤੀ ਸੰਗੀਤ ਨੂੰ ਸਮਰਪਿਤ ਵਾਰਤਾਲਾਪ ਲੜੀ ਦੇ ਅੰਤਰਗਤ ਲੰਡਨ ਵੱਸਦੇ ਬਲਬੀਰ ਸਿੰਘ ਕੰਵਲ ਨਾਲ ਪਹਿਲਾ ਆਨਲਾਈਨ ਵਾਰਤਾਲਾਪ ਰਚਾਇਆ ਗਿਆ | ਆਰੰਭ ਵਿਚ ...

ਪੂਰੀ ਖ਼ਬਰ »

ਚੇਅਰਮੈਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਸਮੇਤ 53 ਬਜ਼ੁਰਗਾਂ ਨੇ ਮੁਹਿੰਮ ਦੇ ਪਹਿਲੇ ਦਿਨ ਲਗਵਾਇਆ ਕੋਰੋਨਾ ਰੋਕੂ ਟੀਕਾ

ਪਟਿਆਲਾ, 1 ਮਾਰਚ (ਮਨਦੀਪ ਸਿੰਘ ਖਰੋੜ)-ਜ਼ਿਲ੍ਹਾ ਸਿਹਤ ਵਿਭਾਗ ਵਲੋਂ 60 ਸਾਲ ਤੋਂ ਵੱਧ ਉਮਰ ਅਤੇ 45 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ਨੇ ਕਰੋਨਾ ਰੋਕੂ ਟੀਕਾਕਰਨ ਮੁਹਿੰਮ ਦੇ ਪਹਿਲੇ ਦਿਨ 53 ਸੀਨੀਅਰ ਸਿਟੀਜਨਾਂ ਵਲੋਂ ਆਪਣਾ ਕੋਵਿਡ ਵੈਕਸੀਨੇਸ਼ਨ ਦਾ ਟੀਕਾ ਲਗਵਾਇਆ ...

ਪੂਰੀ ਖ਼ਬਰ »

ਨੌਜਵਾਨ ਲਹਿਰ ਦੀ ਅਗਵਾਈ 'ਚ ਨੌਜਵਾਨਾਂ ਵੱਲੋਂ ਲੱਖਾ ਸਧਾਣਾ ਦੇ ਹੱਕ 'ਚ ਅਤੇ ਖੇਤੀ ਕਾਨੰੂਨਾਂ ਦੇ ਖ਼ਿਲਾਫ਼ ਪਾਤੜਾਂ ਸ਼ਹਿਰ ਵਿਚ ਕੱਢਿਆ ਗਿਆ ਰੋਸ ਮਾਰਚ

ਪਾਤੜਾਂ, 1 (ਜਗਦੀਸ਼ ਸਿੰਘ ਕੰਬੋਜ)-ਨੌਜਵਾਨ ਲਹਿਰ ਵੱਲੋਂ ਖੇਤੀ ਕਾਨੰੂਨਾਂ ਦੇ ਖ਼ਿਲਾਫ਼ ਕਿਸਾਨੀ ਸੰਘਰਸ਼ ਦੌਰਾਨ ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਨੂੰ ਰਿਹਾ ਕਰਨ ਦੀ ਮੰਗ ਨੂੰ ਲੈ ਕੇ ਪਾਤੜਾਂ ਇਲਾਕੇ ਦੇ ਭਾਰੀ ਗਿਣਤੀ ਵਿਚ ਨੌਜਵਾਨਾਂ ਵੱਲੋਂ ਇਕ ਰੋਸ਼ ਮਾਰਚ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX