ਤਾਜਾ ਖ਼ਬਰਾਂ


ਗੁ: ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਮੈਨੇਜਰ ਤੇ ਕਲਰਕ ਸਮੇਤ ਚਾਰ ਮੁਲਾਜ਼ਮ ਬਰਖ਼ਾਸਤ
. . .  19 minutes ago
ਅੰਮ੍ਰਿਤਸਰ, 16 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਗੁ: ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਫ਼ਰੀਦਕੋਟ ਦੇ ਪ੍ਰਬੰਧ ਵਿਚ ਬਦਨਾਮੀ ਕਰਾਉਣ ਦੇ ਦੋਸ਼...
ਕੱਚੇ ਅਧਿਆਪਕ ਯੂਨੀਅਨ ਵਲੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਕੱਤਰ ਸਕੂਲ ਸਿੱਖਿਆ ਦੇ ਦਫ਼ਤਰ ਦਾ ਘਿਰਾਓ ਜਾਰੀ
. . .  30 minutes ago
ਐੱਸ. ਏ. ਐੱਸ. ਨਗਰ,16 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - ਕੱਚੇ ਅਧਿਆਪਕ ਯੂਨੀਅਨ ਵਲੋਂ ਅੱਜ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਸਿੱਖਿਆ ਸਕੱਤਰ ਦੇ ਦਫ਼ਤਰ ...
ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲਾ - ਦੂਸਰੇ ਦਿਨ ਵੀ ਆਪ ਦੇ ਆਗੂਆਂ ਦੀ ਮੰਤਰੀ ਧਰਮਸੋਤ ਵਿਰੁੱਧ ਭੁੱਖ ਹੜਤਾਲ ਜਾਰੀ
. . .  56 minutes ago
ਫ਼ਿਰੋਜ਼ਪੁਰ, 16 ਜੂਨ (ਕੁਲਬੀਰ ਸਿੰਘ ਸੋਢੀ) - ਆਪ ਦੇ ਐੱਸ. ਸੀ. ਵਿੰਗ ਵਲੋਂ ਪੰਜਾਬ ਪੱਧਰ 'ਤੇ ਉਲੀਕੇ ਗਏ ਪ੍ਰੋਗਰਾਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡੀ. ਸੀ. ਦਫ਼ਤਰ ਦੇ...
ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 62,224 ਨਵੇਂ ਕੋਰੋਨਾ ਦੇ ਮਾਮਲੇ
. . .  47 minutes ago
ਨਵੀਂ ਦਿੱਲੀ, 16 ਜੂਨ - ਸਿਹਤ ਮੰਤਰਾਲਾ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 62,224 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ...
ਅੰਮ੍ਰਿਤਸਰ ਵਿਚ ਨੌਜਵਾਨਾਂ ਵਲੋਂ ਪ੍ਰਦਰਸ਼ਨ , ਗੁਰੂ ਨਾਨਕ ਸਟੇਡੀਅਮ ਖੋਲ੍ਹਣ ਦੀ ਕੀਤੀ ਮੰਗ
. . .  about 1 hour ago
ਅੰਮ੍ਰਿਤਸਰ, 16 ਜੂਨ - ਇੰਡੀਅਨ ਆਰਮਡ ਫੋਰਸਿਜ਼ ਅਤੇ ਪੰਜਾਬ ਪੁਲਿਸ ਦੇ ਚਾਹਵਾਨਾਂ ਨੇ ਅੰਮ੍ਰਿਤਸਰ ਵਿਚ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਗੁਰੂ ਨਾਨਕ ਸਟੇਡੀਅਮ ਉਨ੍ਹਾਂ ਲਈ ਮੁੜ ਤੋਂ...
ਭਾਜਪਾ ਨੇਤਾ ਮਿਥੁਨ ਚੱਕਰਵਰਤੀ ਤੋਂ ਕੋਲਕਾਤਾ ਪੁਲਿਸ ਵਿਵਾਦਪੂਰਨ ਭਾਸ਼ਣ ਨੂੰ ਲੈ ਕਰ ਰਹੀ ਪੁੱਛਗਿੱਛ
. . .  about 1 hour ago
ਕੋਲਕਾਤਾ,16 ਜੂਨ - ਅਭਿਨੇਤਾ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਤੋਂ ਪੱਛਮੀ ਬੰਗਾਲ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਵਿਵਾਦਪੂਰਨ ਭਾਸ਼ਣ ਨੂੰ ਲੈ ...
ਅਦਾਕਾਰ ਚੰਦਰਸ਼ੇਖਰ ਦਾ ਹੋਇਆ ਦਿਹਾਂਤ
. . .  about 2 hours ago
ਮੁੰਬਈ , 16 ਜੂਨ - ਅਦਾਕਾਰ, ਅਤੇ ਸੋਸ਼ਲ ਐਕਟੀਵਿਸਟ (ਸਮਾਜਕ ਕਾਰਜਕਰਤਾ), ਚੰਦਰਸ਼ੇਖਰ ਦਾ ਅੱਜ ਸਵੇਰੇ 7 ਵਜੇ ਦਿਹਾਂਤ ਹੋ ਗਿਆ । ਉਹ 98 ਸਾਲਾ ਦੇ ਸਨ...
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ,16 ਜੂਨ - ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਸੀ.ਆਰ.ਪੀ.ਐਫ. ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਵਿਚ ਇਕ ਅੱਤਵਾਦੀ ਮਾਰਿਆ ਗਿਆ...
ਸੰਯੁਕਤ ਕਿਸਾਨ ਮੋਰਚੇ ਵਲੋਂ 26 ਜੂਨ ਨੂੰ ਦੇਸ਼ ਭਰ 'ਚ ਗਵਰਨਰਾਂ ਨੂੰ ਦਿੱਤੇ ਜਾਣਗੇ ਯਾਦ ਪੱਤਰ - ਬਲਦੇਵ ਸਿੰਘ ਸਿਰਸਾ
. . .  about 3 hours ago
ਅਜਨਾਲਾ, 16 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕਰ ਰਹੇ ਦੇਸ਼ ਭਰ ਦੇ ਕਿਸਾਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵਲੋਂ 26 ਜੂਨ ਨੂੰ ਦੇਸ਼ ਭਰ ਵਿਚ ਭਾਰਤ ਦੇ ਰਾਸ਼ਟਰਪਤੀ ਦੇ...
ਟਵਿੱਟਰ ਦੀ ਕਾਨੂੰਨੀ ਸੁਰੱਖਿਆ ਖ਼ਤਮ, ਹੁਣ ਹੋ ਸਕਦੀ ਹੈ ਕਾਰਵਾਈ
. . .  about 3 hours ago
ਨਵੀਂ ਦਿੱਲੀ, 16 ਜੂਨ - ਨਵੇਂ ਆਈ.ਟੀ. ਨਿਯਮਾਂ ਦਾ ਪਾਲਣ ਨਾ ਕਰਨ ਦੇ ਚੱਲਦਿਆਂ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੂੰ ਭਾਰੀ ਪੈ ਗਿਆ ਹੈ ਤੇ ਹੁਣ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਹੋਵੇਗਾ। ਸੂਤਰਾਂ ਅਨੁਸਾਰ ਟਵਿੱਟਰ ਦੀ ਕਾਨੂੰਨੀ ਸੁਰੱਖਿਆ ਖ਼ਤਮ ਹੋ ਗਈ ਹੈ ਤੇ ਹੁਣ ਇਸ ਨੂੰ ਕਾਨੂੰਨੀ ਕਾਰਵਾਈ...
ਨਹਿਰੀ ਵਿਭਾਗ ਦੀ ਲਾਪਰਵਾਹੀ ਦੇ ਚੱਲਦਿਆਂ ਤਕਰੀਬਨ 60-70 ਕਿੱਲੇ ਕੇਰੇ ਹੋਏ ਝੋਨੇ ਦੀ ਫ਼ਸਲ ਹੋਈ ਬਰਬਾਦ
. . .  about 4 hours ago
ਮੰਡੀ ਘੁਬਾਇਆ (ਫ਼ਾਜ਼ਿਲਕਾ), 16 ਜੂਨ (ਅਮਨ ਬਵੇਜਾ) - ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੀ ਮੰਡੀ ਘੁਬਾਇਆ ਦੇ ਕੋਲੋਂ ਲੰਘਦੀ ਲਾਧੂਕਾ ਮਾਈਨਰ ਜੋ ਕਿ ਹਰ ਵਾਰ ਹੀ ਵਿਭਾਗ ਵਲੋਂ ਨਹਿਰ ਦੀ ਸਫ਼ਾਈ ਕਰਵਾਏ ਬਿਨਾਂ ਹੀ ਪਾਣੀ ਛੱਡ ਦਿੱਤਾ ਜਾਂਦਾ ਹੈ ਤੇ ਨਹਿਰ ਟੁੱਟ ਜਾਂਦੀ ਹੈ ਤੇ ਸੈਂਕੜੇ ਕਿੱਲੇ ਤਬਾਹ ਕਰਦੀ ਹੈ...
ਮੁੱਠਭੇੜ ਵਿਚ ਇਕ ਅੱਤਵਾਦੀ ਢੇਰ
. . .  about 4 hours ago
ਸ੍ਰੀਨਗਰ , 16 ਜੂਨ - ਸ੍ਰੀਨਗਰ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਵਿਚ ਇਕ ਅੱਤਵਾਦੀ ਮਾਰਿਆ ਗਿਆ ਹੈ। ਜੰਮੂ ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਬਲਾਂ ਵਲੋਂ ਤਲਾਸ਼ੀ ਅਭਿਆਨ...
ਦਿੱਲੀ ਸਿੰਘੂ ਮੋਰਚੇ ਤੋਂ ਪਰਤੇ ਕਿਸਾਨ ਦੀ ਮੌਤ
. . .  about 4 hours ago
ਨੱਥੂਵਾਲਾ ਗਰਬੀ (ਮੋਗਾ), 16 ਜੂਨ (ਸਾਧੂ ਰਾਮ ਲੰਗੇਆਣਾ) - ਦਿੱਲੀ ਦੇ ਸਿੰਘੂ ਮੋਰਚੇ ਤੋਂ ਕੁਝ ਸਮਾਂ ਪਹਿਲਾਂ ਪਰਤੇ ਪਿੰਡ ਛੋਟਾ ਘਰ (ਮੋਗਾ) ਦੇ ਕਿਸਾਨ ਅਮਰੀਕ ਸਿੰਘ (51) ਸਾਲ ਪੁੱਤਰ ਹਰਚਰਨ ਸਿੰਘ ਦਾ ਬਿਮਾਰ ਹੋ ਜਾਣ ਕਰਕੇ ਦਿਹਾਂਤ ਹੋ ਗਿਆ। ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ...
ਅੱਜ ਦਾ ਵਿਚਾਰ
. . .  about 5 hours ago
ਕੋਵਿਡ-19 ਦੇ ਘੱਟ ਰਹੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਦੁਬਾਰਾ ਦਫ਼ਤਰਾਂ 'ਚ 50 ਪ੍ਰਤੀਸ਼ਤ ਸਟਾਫ਼ ਨੂੰ ਬੁਲਾਉਣ ਲਈ ਫ਼ੈਸਲਾ
. . .  1 day ago
ਚੰਡੀਗੜ੍ਹ,15 ਜੂਨ - ਕੋਵਿਡ-19 ਦੇ ਘੱਟ ਰਹੇ ਕੇਸਾਂ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਸਰਕਾਰ ਦੁਬਾਰਾ ਇਕ ਪੱਤਰ...
ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੋ ਮੁਲਾਜ਼ਮਾਂ 'ਤੇ ਲੱਗੇ ਗੰਭੀਰ ਦੋਸ਼,ਮਿਲੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ
. . .  1 day ago
ਜੈਤੋ, 15 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੀਆਂ ਸੰਗਤਾਂ ਵੱਲੋਂ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੋ ਮੁਲਾਜ਼ਮਾਂ 'ਤੇ ਕਥਿਤ ਤੋਰ 'ਤੇ ਨਸ਼ੇ ਆਦਿ ਦਾ ਸੇਵਨ ਕਰਨ ਦਾ ...
ਵਿਜੇ ਇੰਦਰ ਸਿੰਗਲਾ ਨੇ ਐਨ. ਐਮ. ਐਮ. ਐੱਸ. ਪ੍ਰੀਖਿਆ ’ਚੋਂ ਪੰਜਾਬ ਦੀ ਅੱਵਲ ਵਿਦਿਆਰਥਣ ਨੂੰ ਕੀਤਾ ਸਨਮਾਨਿਤ
. . .  1 day ago
ਚੰਡੀਗੜ੍ਹ , 15 ਜੂਨ - ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਪਟਿਆਲਾ ਦੀ ਵਿਦਿਆਰਥਣ ਜੋਤੀ ਨੂੰ ਐਨ. ਐਮ. ਐਮ. ਐੱਸ .ਪ੍ਰੀਖਿਆ ...
ਚੰਡੀਗੜ੍ਹ ਪ੍ਰਸ਼ਾਸਨ ਦੀਆਂ ਹਦਾਇਤਾਂ
. . .  1 day ago
ਕੈਪਟਨ ਵਲੋਂ ਕੋਰੋਨਾ ਦੀ ਤੀਜੀ ਲਹਿਰ ਤੇ ਡੈਲਟਾ ਦੇ ਵੱਧ ਰਹੇ ਪ੍ਰਭਾਵ ਨੂੰ ਲੈ ਕੇ ਤਿਆਰੀ ਦੇ ਆਦੇਸ਼
. . .  1 day ago
ਚੰਡੀਗੜ੍ਹ, 15 ਜੂਨ(ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ: ਗਗਨਦੀਪ ਕੰਗ ਦੀ ਅਗਵਾਈ ਵਾਲੇ....
ਚੰਡੀਗੜ੍ਹ : ਆਪ ਤੇ ਸ਼੍ਰੋਮਣੀ ਅਕਾਲੀ ਦਲ ਵੈਕਸੀਨ ਤੇ ਫ਼ਤਿਹ ਕਿੱਟ ਘੁਟਾਲੇ 'ਤੇ ਕਰ ਰਹੇ ਸਿਆਸਤ - ਕੈਪਟਨ
. . .  1 day ago
ਮੁੱਖ ਮੰਤਰੀ ਵਲੋਂ 21 ਜੂਨ ਤੋਂ ਸਕੂਲਾਂ ਤੇ ਕਾਲਜਾਂ 'ਚ ਅਧਿਆਪਕਾਂ ਤੇ 18-45 ਸਾਲ ਦੀ ਉਮਰ ਵਰਗ ਦੇ ਵਿਦਿਆਰਥੀਆਂ ਨੂੰ ਟੀਕਾਕਰਨ ਦੇ ਆਦੇਸ਼
. . .  1 day ago
ਚੰਡੀਗੜ੍ਹ, 15 ਜੂਨ(ਮਾਨ) - ਮੁੱਖ ਮੰਤਰੀ ਵਲੋਂ 21 ਜੂਨ ਤੋਂ ਸਕੂਲਾਂ ਅਤੇ ਕਾਲਜਾਂ 'ਚ....
ਕੱਲ੍ਹ ਤੋਂ ਪੰਜਾਬ ਸਰਕਾਰ ਦੀਆਂ ਕੋਰੋਨਾ ਦੀਆਂ ਨਵੀਆਂ ਹਦਾਇਤਾਂ
. . .  1 day ago
ਬਿਸਤ ਦੁਆਬ ਨਹਿਰ 'ਚ ਦੇਰ ਰਾਤ ਡਿੱਗੇ ਨੰਗਲ ਦੇ ਨੌਜਵਾਨ ਦੀ ਲਾਸ਼ ਮਿਲੀ
. . .  1 day ago
ਕੋਟ ਫ਼ਤੂਹੀ, 15 ਜੂਨ (ਅਵਤਾਰ ਸਿੰਘ ਅਟਵਾਲ)-ਇੱਥੋਂ ਨਜ਼ਦੀਕੀ ਪਿੰਡ ਪਚਨੰਗਲਾਂ ਦੇ ਬਿਸਤ ਦੁਆਬ ਨਹਿਰ ਦੇ ਪੁਲ ਦੇ ਕਰੀਬ ਪਿੰਡ ਨੰਗਲ ਦਾ 27 ਸਾਲਾਂ ਨੌਜਵਾਨ ਦੇਰ ਸ਼ਾਮ ਡਿਗ ਪਿਆ ਸੀ, ਜਿਸ ਦੀ ਲਾਸ਼ ਬਾਅਦ ਦੁਪਹਿਰ ...
ਦੇਸ਼ ਵਿਚ ਕੁੱਲ 26 ਕਰੋੜ ਲੋਕਾਂ ਨੂੰ ਲੱਗ ਚੁਕੀ ਹੈ ਵੈਕਸੀਨ - ਸਿਹਤ ਮੰਤਰਾਲਾ
. . .  1 day ago
ਨਵੀਂ ਦਿੱਲੀ 15 ਜੂਨ - ਲਵ ਅਗਰਵਾਲ, ਸੰਯੁਕਤ ਸਕੱਤਰ ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਹੁਣ ਤੱਕ ਦੇਸ਼ ਵਿਚ ਕੁੱਲ 26 ਕਰੋੜ ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ ।
ਮੰਗਾਂ ਮਨਾਉਣ ਲਈ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੇ ਸਾਥੀ ਓਵਰ ਬ੍ਰਿਜ ’ਤੇ ਚੜ੍ਹੇ
. . .  1 day ago
ਪਟਿਆਲਾ ,15 ਜੂਨ (ਧਰਮਿੰਦਰ ਸਿੰਘ ਸਿੱਧੂ)-ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ’ਤੇ ਹੋਏ ਲਾਠੀਚਾਰਜ ਤੇ ਪੁਲਿਸ ਨਾਲ ਹੋਈ ਧੱਕਾ ਮੁੱਕੀ ਉਪਰੰਤ ਈ .ਟੀ .ਟੀ .ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 19 ਫੱਗਣ ਸੰਮਤ 552

ਸਨਅਤ ਤੇ ਵਪਾਰ

ਜੀ.ਐਸ.ਟੀ. ਕੁਲੈਕਸ਼ਨ ਫਰਵਰੀ ਮਹੀਨੇ 'ਚ 7 ਫ਼ੀਸਦੀ ਵਧਿਆ

ਨਵੀਂ ਦਿੱਲੀ, 1 ਮਾਰਚ (ਏਜੰਸੀਆਂ)-ਜੀ.ਐਸ.ਟੀ. ਕੁਲੈਕਸ਼ਨ ਫਰਵਰੀ ਮਹੀਨੇ 'ਚ ਲਗਾਤਾਰ ਪੰਜਵੇਂ ਮਹੀਨੇ ਇਕ ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ | ਵਿੱਤ ਮੰਤਰਾਲੇ ਨੇ ਅੱਜ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰਵਰੀ 'ਚ ਜੀ.ਐਸ.ਟੀ. ਕੁਲੈਕਸ਼ਨ ਸੱਤ ਫ਼ੀਸਦੀ ਵੱਧ ਕੇ 1.13 ਲੱਖ ਕਰੋੜ ਰੁਪਏ ਹੋ ਗਿਆ ਹੈ, ਜੋ ਅਰਥਵਿਵਸਥਾ 'ਚ ਸੁਧਾਰ ਦਾ ਸੰਕੇਤ ਹੈ | ਹਾਲਾਂਕਿ ਫਰਵਰੀ 'ਚ ਜੀ.ਐਸ.ਟੀ. ਕੁਲੈਕਸ਼ਨ ਦਾ ਅੰਕੜਾ ਜਨਵਰੀ 'ਚ ਘੱਟ ਰਿਹਾ ਹੈ | ਜਨਵਰੀ 'ਚ ਜੀ.ਐਸ.ਟੀ. ਕੁਲੈਕਸ਼ਨ 1,19,875 ਕਰੋੜ ਰੁਪਏ ਰਿਹਾ ਸੀ | ਫਰਵਰੀ 'ਚ ਸਕਲ ਜੀ.ਐਸ.ਟੀ. ਕੁਲੈਕਸ਼ਨ 1,13,143 ਕਰੋੜ ਰੁਪਏ ਰਿਹਾ | ਇਸ 'ਚ ਕੇਂਦਰੀ ਜੀ.ਐਸ.ਟੀ. (ਸੀ.ਜੀ.ਐਸ.ਟੀ.) ਦਾ ਹਿੱਸਾ 21,092 ਕਰੋੜ ਰੁਪਏ, ਰਾਜ ਜੀ.ਐਸ.ਟੀ. (ਐਸ.ਜੀ.ਐਸ.ਟੀ.) ਦਾ ਹਿੱਸਾ 27,273 ਕਰੋੜ ਰੁਪਏ ਅਤੇ ਏਕੀਕ੍ਰਿਤ ਜੀ.ਐਸ.ਟੀ. (ਆਈ.ਜੀ.ਐਸ.ਟੀ.) ਦਾ ਹਿੱਸਾ 55,253 ਕਰੋੜ ਰਿਹਾ | ਆਈ.ਜੀ.ਐਸ.ਟੀ. 'ਚ 24,382 ਕਰੋੜ ਰੁਪਏ ਵਸਤੂਆਂ ਦੇ ਆਯਾਤ ਤੋਂ ਜੁਟਾਏ ਗਏ | ਉਪਕਰ ਦਾ ਹਿੱਸਾ 9,525 ਕਰੋੜ ਰੁਪਏ ਰਿਹਾ | ਇਸ 'ਚ 660 ਕਰੋੜ ਰੁਪਏ ਵਸਤੂਆਂ ਦੇ ਆਯਾਤ ਤੋਂ ਜੁਟਾਏ ਗਏ | ਵਿੱਤ ਮੰਤਰਾਲੇ ਨੇ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਤੋਂ ਜੀ.ਐਸ.ਟੀ. ਕੁਲੈਕਸ਼ਨ 'ਚ ਸੁਧਾਰ ਹੋ ਰਿਹਾ ਹੈ |

ਏਵਨ ਨੇ ਇਲੈਕਟਿ੍ਕ ਸਾਈਕਲਾਂ ਦੇ ਦੋ 'ਸਾਈਕਲਲੈਕ ਮਾਡਲ' ਬਾਜ਼ਾਰ 'ਚ ਉਤਾਰੇ

ਲੁਧਿਆਣਾ, 1 ਮਾਰਚ (ਪੁਨੀਤ ਬਾਵਾ)-ਭਾਰਤ ਦੀਆਂ ਸਾਈਕਲ ਨਿਰਮਾਤਾ ਕੰਪਨੀਆਂ 'ਚੋਂ ਮੋਹਰੀ ਕੰਪਨੀ ਏਵਨ ਸਾਈਕਲ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਣ ਦੇ ਚਲਦਿਆਂ ਅੱਜ ਮਾਰਕੀਟ 'ਚ ਲੋਕਾਂ ਦੀ ਸਹੂਲਤ ਲਈ ਇਲੈਕਟਿ੍ਕ ਸਾਈਕਲਾਂ ਦੇ ਦੋ ਮਾਡਲ ਸਾਈਕਲਲੈਕ ...

ਪੂਰੀ ਖ਼ਬਰ »

ਦੇਸ਼ 'ਚ ਫਰਵਰੀ ਮਹੀਨੇ 'ਚ ਹੀ ਬਿਜਲੀ ਦੀ ਖ਼ਪਤ 0.88 ਫ਼ੀਸਦੀ ਵਧੀ

ਨਵੀਂ ਦਿੱਲੀ, 1 ਮਾਰਚ (ਏਜੰਸੀਆਂ)-ਦੇਸ਼ ਦੀ ਬਿਜਲੀ ਖ਼ਪਤ ਫਰਵਰੀ ਮਹੀਨੇ ਦੌਰਾਨ 0.88 ਫ਼ੀਸਦੀ ਵਧ ਕੇ 104.73 ਅਰਬ ਯੂਨਿਟ ਤੱਕ ਪਹੁੰਚ ਗਈ ਹੈ | ਇਸ ਮਹੀਨੇ 'ਚ ਪਿਛਲੇ ਸਾਲਾਂ ਦੇ ਮੁਕਾਬਲੇ ਤਾਪਮਾਨ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ | ਬਿਜਲੀ ਮੰਤਰਾਲੇ ਮੁਤਾਬਿਕ ਇਕ ਸਾਲ ...

ਪੂਰੀ ਖ਼ਬਰ »

ਐਸ.ਬੀ.ਆਈ. ਦਾ ਹੋਮ ਲੋਨ ਹੋਇਆ ਹੋਰ ਸਸਤਾ 0.70 ਫ਼ੀਸਦੀ ਤੱਕ ਦੀ ਛੋਟ ਦੇਣ ਦਾ ਕੀਤਾ ਐਲਾਨ

ਮੁੰਬਈ, 1 ਮਾਰਚ (ਏਜੰਸੀਆਂ)- ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਨੇ ਆਪਣੇ ਹੋਮ ਲੋਨ ਨੂੰ ਹੋਰ ਸਸਤਾ ਕਰ ਦਿੱਤਾ ਹੈ | ਬੈਂਕ ਨੇ ਹੋਮ ਲੋਨ ਦਰਾਂ 'ਚ 0.70 ਫ਼ੀਸਦੀ ਤੱਕ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ | ਇਸ ਤੋਂ ਬਾਅਦ ਐਸ.ਬੀ.ਆਈ. 'ਚ ਹੋਮ ਲੋਨ ਦਰਾਂ 6.70 ਫ਼ੀਸਦੀ ਤੋਂ ਸ਼ੁਰੂ ਹੋ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX