ਤਾਜਾ ਖ਼ਬਰਾਂ


ਕੇਜਰੀਵਾਲ ਦੀ ਕੇਂਦਰ ਨੂੰ ਅਪੀਲ - ਹੋਰ ਕੰਪਨੀਆਂ ਨੂੰ ਦਿੱਤੀ ਜਾਵੇ ਵੈਕਸੀਨ ਬਣਾਉਣ ਦੀ ਇਜਾਜ਼ਤ
. . .  7 minutes ago
ਨਵੀਂ ਦਿੱਲੀ, 11 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਾਈਵ ਹੋਏ ਅਤੇ ਉਨ੍ਹਾਂ ਨੇ ਕੋਰੋਨਾ ਦੇ ਦਿੱਲੀ ਵਿਚ ਕਿ ਹਾਲਾਤ ਹਨ,ਉਸ 'ਤੇ ਜਾਣਕਾਰੀ ਸਾਂਝੀ ਕਰਦੇ...
ਅਣਪਛਾਤੀਆਂ ਵਲੋਂ ਕਬਾੜ ਦੀ ਦੁਕਾਨ 'ਤੇ ਹਥਿਆਰ ਦੀ ਨੋਕ 'ਤੇ ਵੱਡੀ ਵਾਰਦਾਤ
. . .  27 minutes ago
ਅੰਮ੍ਰਿਤਸਰ/ਸੁਲਤਾਨਵਿੰਡ, 11 ਮਈ (ਗੁਰਨਾਮ ਸਿੰਘ ਬੁੱਟਰ ) - ਅੰਮ੍ਰਿਤਸਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਅੰਦਰ ਵਧ ਰਹੀਆਂ ਲੁੱਟਾਂ - ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀ ਲੈ ...
ਅਨੰਤਨਾਗ (ਜੰਮੂ ਕਸ਼ਮੀਰ) ਵਿਚ ਚਲ ਰਹੀ ਮੁੱਠਭੇੜ ਵਿਚ ਤਿੰਨੋਂ ਅੱਤਵਾਦੀ ਮਾਰੇ ਗਏ
. . .  about 1 hour ago
ਅਨੰਤਨਾਗ , 11 ਮਈ - ਜੰਮੂ ਕਸ਼ਮੀਰ ਦੇ ਅਨੰਤਨਾਗ ਵਿਚ ਚਲ ਰਹੀ ਅੱਤਵਾਦੀਆਂ ਨਾਲ ਮੁੱਠਭੇੜ ਵਿਚ ਤਿੰਨੋਂ ਅੱਤਵਾਦੀ ਮਾਰੇ ਗਏ ਹਨ...
ਜਲੰਧਰ ਵਿਚ ਵਾਪਰਿਆ ਦਰਦਨਾਕ ਹਾਦਸਾ , ਇਕ ਮੌਤ
. . .  about 1 hour ago
ਜਲੰਧਰ , 11 ਮਈ - ਜਲੰਧਰ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਐਕਟਿਵਾ ਚਾਲਕ ਦੀ ਦਰਦਨਾਕ ਮੌਤ ਹੋ...
ਵਾਇਰਸ ਦੇ ਰੂਪ ਬੀ 1617 ਲਈ ਵਧੇਰੇ ਜਾਣਕਾਰੀ ਦੀ ਜ਼ਰੂਰਤ - ਡਾ ਮਾਰੀਆ ਵੈਨ ਕੇਰਖੋਵ (ਡਬਲਯੂ.ਐੱਚ.ਓ.)
. . .  about 1 hour ago
ਨਵੀਂ ਦਿੱਲੀ , 11 ਮਈ - ਵਾਇਰਸ ਦਾ ਰੂਪ ਬੀ 1617 ਜਿਸ ਨੂੰ ਪਹਿਲਾਂ ਭਾਰਤ ਵਿਚ ਪਛਾਣਿਆ ਗਿਆ ਸੀ, ਉਸ 'ਤੇ ਡਬਲਯੂ.ਐੱਚ.ਓ. ਦੁਆਰਾ ਧਿਆਨ ਨਾਲ ਕੰਮ ਕੀਤਾ...
ਭਾਰਤ ਵਿਚ 3,29,942 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 11 ਮਈ - ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 3,29,942 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ...
ਸੰਦੀਪ ਸਿੰਗਲਾ ਦੀ ਮੌਤ ਨਾਲ "ਆਪ" 'ਚ ਸ਼ੋਕ ਦੀ ਲਹਿਰ
. . .  about 1 hour ago
ਸੰਗਰੂਰ 11 ਮਈ (ਧੀਰਜ ਪਸ਼ੋਰੀਆ) - ਧੂਰੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਅਤੇ ਓੁਸ ਦੇ ਦੋ ਸਾਥੀਆਂ ਦੀ ਬੀਤੀ ਰਾਤ ਸੜਕ ਹਾਦਸੇ ਵਿਚ ਹੋਈ ਮੌਤ ਨਾਲ "ਆਪ" ਵਿਚ ਸ਼ੋਕ ਦੀ ਲਹਿਰ ...
ਵਿਸ਼ਵ ਹਿੰਦੂ ਪ੍ਰੀਸ਼ਦ ਦਾ ਨੇਤਾ ਨਕਲੀ ਰੈਮਡੇਸਿਵਿਰ ਦਵਾਈ ਦਾ ਗਿਰੋਹ ਚਲਾਉਣ ਦੇ ਦੋਸ਼ 'ਚ ਕਾਬੂ
. . .  about 2 hours ago
ਜਬਲਪੁਰ, 11 ਮਈ - ਮੱਧ ਪ੍ਰਦੇਸ਼ ਵਿਚ ਜਬਲਪੁਰ ਦੇ ਇਕ ਹਸਪਤਾਲ ਦੇ ਡਾਇਰੈਕਟਰ ਸਮੇਤ ਚਾਰ ਲੋਕਾਂ ਨੂੰ ਨਕਲੀ ਰੈਮਡੇਸਿਵਿਰ ਦਵਾਈ ਖਰੀਦਣ ਤੇ ਮਰੀਜ਼ਾਂ ਨੂੰ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ...
ਅਮਰੀਕਾ ਵਿਚ 13 ਮਈ ਤੋਂ 12 ਤੋਂ 15 ਸਾਲ ਦੇ ਬੱਚਿਆਂ ਨੂੰ ਲਾਈ ਜਾ ਸਕਦੀ ਹੈ ਕੋਰੋਨਾ ਵੈਕਸੀਨ
. . .  about 3 hours ago
ਵਾਸ਼ਿੰਗਟਨ, 11 ਮਈ - ਅਮਰੀਕਾ ਵਿਚ ਹੁਣ 12 ਸਾਲ ਤੋਂ 15 ਦੇ ਬੱਚਿਆਂ ਨੂੰ ਵੀ ਕੋਵਿਡ ਵੈਕਸੀਨ ਦਿੱਤੀ ਜਾਵੇਗੀ। ਰਿਪੋਰਟਾਂ ਅਨੁਸਾਰ ਜਿਸ ਦੀ ਸ਼ੁਰੂਆਤ 13 ਮਈ ਤੋਂ ਹੋ ਸਕਦੀ ਹੈ। ਅਮਰੀਕੀ ਕਾਨੂੰਨੀ ਘਾੜਿਆਂ ਨੇ ਫਾਈਜ਼ਰ-ਬਾਇਓਐਨਟੈੱਕ...
ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਪਾਇਆ ਘੇਰਾ
. . .  about 4 hours ago
ਸ੍ਰੀਨਗਰ, 11 ਮਈ - ਜੰਮੂ ਕਸ਼ਮੀਰ ਦੇ ਅਨੰਤਨਾਗ ਸਥਿਤ ਵਾਈਲੋ ਤੇ ਕੋਕੇਰਨਾਗ ਇਲਾਕੇ ਵਿਚ ਚੱਲ ਰਹੀ ਮੁੱਠਭੇੜ ਵਿਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਘੇਰਾ ਪਾਇਆ ਹੋਇਆ ਹੈ। ਇਹ ਅੱਤਵਾਦੀ ਲਕਸ਼ਰ-ਏ-ਤਾਇਬਾ...
ਕਾਰ ਤੇ ਟਰੱਕ ਦਰਮਿਆਨ ਵਾਪਰੇ ਹਾਦਸੇ 'ਚ 3 ਨੌਜਵਾਨਾਂ ਦੀ ਮੌਤ
. . .  about 4 hours ago
ਖਮਾਣੋਂ (ਫ਼ਤਿਹਗੜ੍ਹ ਸਾਹਿਬ) , 11 ਮਈ (ਮਨਮੋਹਣ ਸਿੰਘ ਕਲੇਰ) - ਬੀਤੀ ਰਾਤ ਮੁੱਖ ਮਾਰਗ 'ਤੇ ਪਿੰਡ ਰਾਣਵਾਂ ਨਜ਼ਦੀਕ ਇਕ ਟਰੱਕ ਅਤੇ ਕਾਰ ਦਰਮਿਆਨ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਧੂਰੀ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ...
ਅੱਜ ਦਾ ਵਿਚਾਰ
. . .  about 4 hours ago
ਮੁੰਬਈ : ਸਲਮਾਨ ਖ਼ਾਨ ਦੀਆਂ ਭੈਣਾਂ ਅਲਵੀਰਾ ਤੇ ਅਰਪਿਤਾ ਵੀ ਕੋਰੋਨਾ ਪਾਜ਼ੀਟਿਵ
. . .  1 day ago
ਭੋਪਾਲ : ਭਾਜਪਾ ਵਿਧਾਇਕ ਅਤੇ ਸਾਬਕਾ ਮੰਤਰੀ ਜੁਗਲ ਕਿਸ਼ੋਰ ਬਾਗੜੀ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਨਵੀਂ ਦਿੱਲੀ : ਜੋਸ ਜੇ ਕਟੂਰ ਬਣੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਵੇਂ ਕਾਰਜਕਾਰੀ ਨਿਰਦੇਸ਼ਕ
. . .  1 day ago
ਪੰਜਾਬ ਦੇ ਐਨ.ਐੱਚ.ਐੱਮ. ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕਰਨ ਲਈ ਪੱਤਰ ਜਾਰੀ
. . .  1 day ago
ਲੋਹੀਆਂ ਖ਼ਾਸ, 10 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ) -ਪੰਜਾਬ ਸਰਕਾਰ ਦੇ ਰਾਸ਼ਟਰੀ ਸਿਹਤ ਮਿਸ਼ਨ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੱਤਰ ਨੰ: ਐਨ.ਐਨ.ਐੱਮ./ਪੀ.ਬੀ./21/68125 ਮਿਤੀ 10/5/2021 ਰਾਹੀਂ ਨੈਸ਼ਨਲ ਹੈਲਥ ...
ਚੰਡੀਗੜ੍ਹ 'ਚ ਵਧਿਆ ਇਕ ਹਫ਼ਤੇ ਲਈ ਕੋਰੋਨਾ ਕਰਫ਼ਿਊ
. . .  1 day ago
ਚੰਡੀਗੜ੍ਹ, ਚੰਡੀਗੜ੍ਹ ,10 ਮਈ {ਮਨਜੋਤ ਸਿੰਘ}- ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਚੰਡੀਗੜ੍ਹ ਵਿਚ ਕੋਰੋਨਾ ਕਰਫ਼ਿਊ ਨੂੰ ਇਕ ਹੋਰ ਹਫਤੇ ਲਈ ਵਧਾ ਦਿੱਤਾ ਗਿਆ ਹੈ। ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਚੰਡੀਗੜ੍ਹ ਵਿਚ ਰਾਤ ਦਾ ...
ਐੱਸ. ਆਈ. ਟੀ. ਵਲੋਂ ਕੋਟਕਪੂਰਾ ਮਾਮਲੇ ਦੀ ਜਾਂਚ ਵਿਚ ਹੋਰ ਸਬੂਤ ਜੁਟਾਉਣ ਲਈ ਈਮੇਲ ਤੇ ਵਟਸਐਪ ਨੰਬਰ ਜਾਰੀ
. . .  1 day ago
ਚੰਡੀਗੜ੍ਹ,10 ਮਈ-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਪੰਜਾਬ ਸਰਕਾਰ ਵੱਲੋਂ ਗਠਿਤ ਨਵੀਂ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀਆਂ ਨੇ ਕੋਟਕਪੂਰਾ ਦੀਆਂ ਘਟਨਾਵਾਂ 'ਤੇ ਵਿਸ਼ੇਸ਼ ਮੀਟਿੰਗ ਕੀਤੀ। ਇਸ ਮਾਮਲੇ ਸਬੰਧੀ ਢੁਕਵੇਂ ...
ਵੈਨਕੋਵਰ ਏਅਰਪੋਰਟ ਅੰਦਰ ਗੈਂਗਸਟਰ ਕਰਮਨ ਗਰੇਵਾਲ ਦੀ ਗੋਲ਼ੀਆਂ ਮਾਰ ਕੇ ਹੱਤਿਆ
. . .  1 day ago
ਵੈਨਕੋਵਰ , 10 ਮਈ }ਸਤਪਾਲ ਸਿੰਘ ਜੌਹਲ} -ਵੈਨਕੋਵਰ ਏਅਰਪੋਰਟ ਅੰਦਰ ਕੱਲ੍ਹ ਯੂ.ਐਨ. ਗੈਂਗ ਦੇ ਗੈਂਗਸਟਰ ਕਰਮਨ ਗਰੇਵਾਲ (28) ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਮਗਰੋਂ ਦੋ ਹਮਲਾਵਰ ਫਰਾਰ ਹੋਣ ਦੀ ਖ਼ਬਰ ...
ਅੰਮ੍ਰਿਤਸਰ ਵਿਚ 610 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 10 ਮਈ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 610 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਊਣ ਨਾਲ ਕੁੱਲ ਗਿਣਤੀ 36712...
ਪਠਾਨਕੋਟ ਵਿਚ ਕੋਰੋਨਾ ਦੇ 409 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 10 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 4 ਮੌਤਾਂ, 350 ਨਵੇਂ ਕੇਸ ਆਏ
. . .  1 day ago
ਮਾਨਸਾ, 10 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋ - ਦਿਨ ਵਧ ਰਿਹਾ ਹੈ। ਅੱਜ ਜਿੱਥੇ ਇਸ ਵਾਇਰਸ ਨਾਲ 4 ਜਣਿਆਂ ਦੀ ਮੌਤ ਹੋ ਗਈ ਹੈ...
ਲੁਧਿਆਣਾ ਵਿਚ ਕੋਰੋਨਾ ਨਾਲ 46 ਮੌਤਾਂ
. . .  1 day ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 46 ਮੌਤਾਂ ਹੋ ਗਈਆਂ ਹਨ, ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਨਾਲ ਇਕ ਮੌਤ ,119 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 10 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਅੱਜ ਕੋਰੋਨਾ ਨਾਲ ਇਕ ਹੋਰ ਜੀਵਨ ਮੌਤ ਦੀ ਭੇਟ ਚੜ੍ਹ ਗਿਆ । ਅੱਜ ਸਿਹਤ ਵਿਭਾਗ ਵਲੋਂ...
ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਸਮੇਤ ਗੁਰਪ੍ਰੀਤ ਕਾਂਗੜ ਦੀ ਮੁਲਾਕਾਤ
. . .  1 day ago
ਚੰਡੀਗੜ੍ਹ , 10 ਮਈ ( ਸੁਰਿੰਦਰਪਾਲ ਸਿੰਘ ) - ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 19 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਆਦਰਸ਼ਾਂ ਤੇ ਉਦੇਸ਼ਾਂ ਨੂੰ ਵਿਸਾਰ ਦੇਣ ਨਾਲ ਅਸਫਲਤਾ ਹਾਸਲ ਹੁੰਦੀ ਹੈ। ਜਵਾਹਰ ਲਾਲ ਨਹਿਰੂ

ਦਿੱਲੀ / ਹਰਿਆਣਾ

ਕੌਮਾਂਤਰੀ ਖਿਡਾਰੀ ਗੋਲਡਨ ਗੁਲਾਬ ਸਿੰਘ ਦੀ ਯਾਦ 'ਚ ਜ਼ਿਲ੍ਹਾ ਪੱਧਰੀ ਬਾਸਕਿਟਬਾਲ ਟੂਰਨਾਮੈਂਟ ਕਰਵਾਇਆ

ਡੱਬਵਾਲੀ, 1 ਮਾਰਚ (ਇਕਬਾਲ ਸਿੰਘ ਸ਼ਾਂਤ)-ਵਰਚਊਸ ਕਲੱਬ (ਇੰਡੀਆ) ਵਲੋਂ ਮਰਹੂਮ ਕੌਮਾਂਤਰੀ ਖਿਡਾਰੀ ਗੋਲਡਨ ਗੁਲਾਬ ਸਿੰਘ ਦੀ ਯਾਦ 'ਚ ਜ਼ਿਲ੍ਹਾ ਪੱਧਰੀ ਬਾਸਕਿਟਬਾਲ ਟੂਰਨਾਮੈਂਟ ਕਰਵਾਇਆ | ਜਿਸ ਵਿਚ ਸਿਰਸਾ ਨੇ ਚੌਟਾਲਾ ਨੂੰ 60-34 ਦੇ ਫ਼ਰਕ ਨਾਲ ਹਰਾ ਕੇ ਓਵਰਆਲ ਜਿੱਤ ਦਰਜ ਕੀਤੀ | ਚੌਟਾਲਾ ਦੀ ਟੀਮ ਰਨਰ ਅਪ ਅਤੇ ਡੱਬਵਾਲੀ ਦੀ ਟੀਮ ਤੀਸਰੇ ਨੰਬਰ 'ਤੇ ਰਹੀ | ਅਬੁੱਬਸ਼ਹਿਰ ਦੇ 61 ਸਾਲਾ ਨੈਸ਼ਨਲ ਖਿਡਾਰੀ ਖਿਡਾਰੀ ਓਮ ਪ੍ਰਕਾਸ਼ ਗੋਦਾਰਾ ਨੂੰ ਵਰਚਿਉਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਟੂਰਨਾਮੇਂਟ 'ਚ ਡੱਬਵਾਲੀ, ਸਿਰਸਾ, ਚੌਟਾਲਾ, ਗੋਰੀਵਾਲਾ ਅਤੇ ਅਬੁੱਬਸ਼ਹਿਰ ਤੋਂ ਲੜਕੇ-ਲੜਕੀਆਂ ਦੀਆਂ ਅੱਠ ਟੀਮਾਂ ਨੇ ਹਿੱਸਾ ਲਿਆ | ਪੂਨਮ ਗੋਰੀਵਾਲਾ ਨੂੰ ਬਿਹਰਤੀਨ ਖਿਡਾਰੀ ਐਲਾਨਿਆ ਗਿਆ | ਟੂਰਨਾਮੈਂਟ ਦਾ ਉਦਘਾਟਨ ਗੋਲਡਨ ਗੁਲਾਬ ਸਿੰਘ ਦੀ ਤਸਵੀਰ 'ਤੇ ਫੁੱਲ ਚੜ੍ਹਾ ਕੇ ਉਨ੍ਹਾਂ ਦੀ ਸਪੁੱਤਰੀ ਵਰਿੰਦਰ ਕੌਰ ਨੇ ਕੀਤਾ | ਜ਼ਿਕਰਯੋਗ ਹੈ ਕਿ ਡੱਬਵਾਲੀ ਵਾਸੀ ਸਵਰਗੀਏ ਗੋਲਡਨ ਗੁਲਾਬ ਸਿੰਘ ਨੇ ਅੰਤਰਾਸ਼ਟਰੀ ਪੱਧਰ 'ਤੇ 41 ਸੋਨ ਤਗਮੇ, 6 ਚਾਂਦੀ ਅਤੇ ਤਿੰਨ ਕਾਂਸੇ ਤਗਮੇ ਜਿੱਤ ਕੇ ਅਥਲੈਟਿਕਸ ਦੇ ਚਾਰ ਵਲਰਡ ਰਿਕਾਰਡ ਬਣਾਏ ਸਨ | ਸਵਰਗੀ ਗੁਲਾਬ ਹੁਰਾਂ ਨੇ ਬਤੌਰ ਅਧਿਆਪਕ ਇਸੇ ਸਕੂਲ ਵਿਖੇ ਸੇਵਾਵਾਂ ਦਿੱਤੀਆਂ ਸਨ | ਕਲੱਬ ਪ੍ਰਧਾਨ ਸੋਨੂ ਬਜਾਜ਼ ਨੇ ਦੱਸਿਆ ਕਿ ਵਰਚਊਸ ਕਲੱਬ ਦੁਆਰਾ ਛੇਤੀ ਹੀ ਗੋਲਡਨ ਗੁਲਾਬ ਸਿੰਘ ਦੀ ਮੂਤਰੀ ਸਰਕਾਂਰੀ ਸਕੂਲ ਦੇ ਖੇਡ ਮੈਦਾਨ 'ਚ ਸਥਾਪਤ ਕੀਤੀ ਜਾਵੇਗੀ | ਗੋਲਡਨ ਗੁਲਾਬ ਸਿੰਘ ਦੀ ਸਪੁੱਤਰੀ ਵਰਿੰਦਰ ਕੌਰ (ਅਮਰੀਕਾ) ਨੇ ਕਿਹਾ ਕਿ ਖਿਡਾਰੀ ਪੂਰੀ ਖੇਡ ਭਾਵਨਾ ਦੇ ਨਾਲ ਖੇਡਾਂ ਵਿੱਚ ਹਿੱਸਾ ਲੈਣ | ਉਨ੍ਹਾਂ ਦੇ ਪਰਿਵਾਰ ਨੂੰ ਬੇਹੱਦ ਖੁਸ਼ੀ ਹੋਵੇਗੀ ਜੇਕਰ ਸਰਕਾਰ ਡੱਬਵਾਲੀ 'ਚ ਗੋਲਡਨ ਗੁਲਾਬ ਸਿੰਘ ਦੀ ਯਾਦਗਾਰ ਸਥਾਪਤ ਕਰੇ | ਬਤੌਰ ਰੈਫਰੀ ਸੁਭਾਸ਼ ਰਾਏ ਸਿੰਘ, ਡੀਪੀਈ ਕੁਲਦੀਪ ਸਿੰਘ ਅਤੇ ਕੁਮੈਂਟਰੀ ਦੀ ਸੇਵਾ ਸੰਜੀਵ ਸ਼ਾਦ ਅਤੇ ਕਿ੍ਸ਼ਣ ਨਿਰਾਲਾ ਨੇ ਨਿਭਾਈ | ਇਸ ਮੌਕੇ ਪਰਮਜੀਤ ਕੋਚਰ, ਭਾਰਤ ਭੂਸ਼ਣ ਵਧਵਾ, ਰਮੇਸ਼ ਸੇਠੀ ਬਾਦਲ, ਸੁਮਿਤ ਅਨੇਜਾ, ਸੁਸ਼ੀਲ ਮਹਿਤਾ, ਮੁਕੇਸ਼ ਗੋਇਲ, ਨਰੇਸ਼ ਸੇਠੀ, ਵੀਰਚੰਦ ਗੁਪਤਾ, ਵੇਦ ਕਾਲੜਾ, ਹਰਦੇਵ ਗੋਰਖੀ, ਜਤਿੰਦਰ ਜੀਤੂ, ਨਰੇਸ਼ ਸ਼ਰਮਾ, ਰਮੇਸ਼ ਸੇਠੀ, ਹਰਬੰਸ ਲਾਲ ਭੀਟੀਵਾਲਾ, ਹਰਜੀਤ ਸਿੰਘ ਕੰਡਾ ਵੀ ਮੌਜੂਦ ਸਨ |

ਸਤਲੁਜ ਖੇਡ ਗਰਾਊਡ 'ਚ 2 ਰੋਜ਼ਾ ਖੇਡ ਮੁਕਾਬਲੇ ਸਮਾਪਤ

ਏਲਨਾਬਾਦ, 1 ਮਾਰਚ (ਜਗਤਾਰ ਸਮਾਲਸਰ)- ਸ਼ਹਿਰ ਦੇ ਸਤਲੁਜ ਪਬਲਿਕ ਸਕੂਲ ਵਲੋਂ ਸਤਲੁਜ ਖੇਲ ਗਰਾਊਡ ਵਿੱਚ ਦੋ ਦਿਨਾਂ ਸਤਲੁਜ ਖੇਲ ਉਤਸਵ ਮਨਾਇਆ ਗਿਆ |¢ ਖੇਲ ਉਤਸਵ ਦੇ ਦੂਜੇ ਦਿਨ ਯੂਰਪੀ ਫੁਟਬਾਲ ਕੋਚ ਮਾਰਕੋ ਨੇ ਵਿਜੇਤਾ ਖਿਡਾਰੀਆਂ ਨੂੰ ਇਨਾਮ ਵੰਡੇ | ਇਨ੍ਹਾਂ ਖੇਡ ...

ਪੂਰੀ ਖ਼ਬਰ »

ਨਸ਼ਾ ਤਸਕਰੀ ਦੇ ਦੋਸ਼ ਹੇਠ 17 ਜਣੇ ਨਾਮਜ਼ਦ

ਅਬੋਹਰ, 1 ਮਾਰਚ (ਕੁਲਦੀਪ ਸਿੰਘ ਸੰਧੂ)-ਨਸ਼ਾ ਤਸਕਰੀ ਦੇ ਦੋਸ਼ ਹੇਠ ਥਾਣਾ ਸਦਰ ਤੇ ਥਾਣਾ ਬਹਾਵਵਾਲਾ ਦੀ ਪੁਲਿਸ ਨੇ 17 ਜਣਿਆਂ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸਬ ਇੰਸਪੈਕਟਰ ਰਣਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਕਈ ਵਿਅਕਤੀ ...

ਪੂਰੀ ਖ਼ਬਰ »

ਜੀਵਨਦੀਪ ਸੰਸਥਾਨ ਤੇ ਲਾਇਨਜ਼ ਕਲੱਬ ਰੀਵਰ ਬੈਂਕ ਨੇ ਖ਼ੂਨਦਾਨ ਅਤੇ ਸਿਹਤ ਮੇਲਾ ਲਗਾਇਆ

ਯਮੁਨਾਨਗਰ, 1 ਮਾਰਚ (ਗੁਰਦਿਆਲ ਸਿੰਘ ਨਿਮਰ)-ਜੀਵਨਦੀਪ ਸੰਸਥਾਨ ਅਤੇ ਲਾਇਨਜ਼ ਕਲੱਬ ਰੀਵਰ ਬੈਂਕ ਜਗਾਧਰੀ ਯਮੁਨਾਨਗਰ ਅਤੇ ਸੀ. ਐੱਚ. ਓ. ਵਿਜੈ ਧਈਆ ਦੀ ਅਗਵਾਈ ਵਿਚ ਗੁਰ. ਪ੍ਰਬੰਧਕ ਕਮੇਟੀ ਗੁਰ. ਮਾਡਲ ਕਾਲੋਨੀ ਯਮੁਨਾਨਗਰ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਇਕ ...

ਪੂਰੀ ਖ਼ਬਰ »

ਮਾਸਟਰ ਅਥਲੈਟਿਕਸ 'ਚ ਸੰਤਨਗਰ ਦੇ ਖਿਡਾਰੀਆਂ ਦੀ ਝੰਡੀ

ਏਲਨਾਬਾਦ, 1 ਮਾਰਚ (ਜਗਤਾਰ ਸਮਾਲਸਰ)-ਪਿਛਲੇ ਦਿਨੀਂ ਪੰਚਕੂਲਾ ਵਿਚ ਆਯੋਜਿਤ ਹੋਈ 30ਵੀਂ ਹਰਿਆਣਾ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ 'ਚ ਏਲਨਾਬਾਦ ਖੇਤਰ ਦੇ ਵੈਟਰਨ ਖਿਡਾਰੀਆਂ ਦਾ ਪੂਰੀ ਤਰ੍ਹਾਂ ਦਬਦਬਾ ਰਿਹਾ | ਇਸ ਚੈਂਪੀਅਨਸ਼ਿਪ ਵਿਚ ਹਰਿਆਣਾ ਦੇ ਸਾਰੇ ...

ਪੂਰੀ ਖ਼ਬਰ »

ਜ਼ਹਿਰੀਲੀ ਚੀਜ਼ ਖਾਣ ਨਾਲ ਲੜਕੀ ਦੀ ਮੌਤ

ਸਿਰਸਾ, 1 ਮਾਰਚ (ਪਰਦੀਪ ਸਚਦੇਵਾ)-ਸਿਰਸਾ ਜ਼ਿਲ੍ਹਾ ਦੇ ਪਿੰਡ ਮੱਲੇਵਾਲਾ 'ਚ ਇਕ ਲੜਕੀ ਦੀ ਕਥਿਤ ਤੌਰ 'ਤੇ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋ ਗਈ | ਪੁਲਿਸ ਨੇ ਪੋਸਟਮਾਰਟਮ ਮਗਰੋਂ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਹੈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਮੱਲੇਵਾਲਾ ...

ਪੂਰੀ ਖ਼ਬਰ »

ਪਿੰਡ ਕੱਚੀ ਪਿਸੌਲ ਨੂੰ ਪੰਚਾਇਤ ਦਾ ਦਰਜਾ ਮਿਲਣ 'ਤੇ ਪਿੰਡ ਵਾਸੀ ਪਹੁੰਚੇ ਵਿਧਾਇਕ ਦਾ ਸਨਮਾਨ ਕਰਨ

ਗੂਹਲਾ ਚੀਕਾ, 1 ਮਾਰਚ (ਓ.ਪੀ. ਸੈਣੀ)-ਹਾਲ ਹੀ ਵਿਚ ਗੂਹਲਾ ਦੇ ਵਿਧਾਇਕ ਈਸ਼ਵਰ ਸਿੰਘ ਦੇ ਅਣਥੱਕ ਯਤਨਾਂ ਸਦਕਾ ਪਿੰਡ ਕੱਚੀ ਪਿਸੌਲ ਵਲੋਂ ਸੁਤੰਤਰ ਤੌਰ 'ਤੇ ਪੰਚਾਇਤ ਦਾ ਦਰਜਾ ਦਿੱਤੇ ਜਾਣ ਤੋਂ ਬਾਅਦ ਸੋਮਵਾਰ ਨੂੰ ਕੱਚੀ ਪਿਸੌਲ ਪਿੰਡ ਵਾਸੀ ਵਿਧਾਇਕ ਦੀ ਰਿਹਾਇਸ਼ 'ਤੇ ...

ਪੂਰੀ ਖ਼ਬਰ »

ਬੰਦ ਪਈ ਬੱਸ ਸੇਵਾ ਬਹਾਲ ਕਰਨ ਲਈ ਹਰਿਆਣਾ ਰੋਡਵੇਜ਼ ਦੇ ਜੀ.ਐਮ. ਨੂੰ ਸੌਂਪਿਆ ਮੰਗ ਪੱਤਰ

ਸਿਰਸਾ, 1 ਮਾਰਚ (ਪਰਦੀਪ ਸਚਦੇਵਾ)-ਸੀਨੀਅਰ ਕਾਂਗਰਸੀ ਆਗੂ ਹੁਸ਼ਿਆਰੀ ਲਾਲ ਸ਼ਰਮਾ ਦੀ ਅਗਵਾਈ ਵਿੱਚ ਕਰੀਬ ਅੱਧਾ ਦਰਜਨ ਪਿੰਡ ਦੇ ਲੋਕਾਂ ਨੇ ਰੋਡਵੇਜ਼ ਜੀ.ਐਮ. ਖੂਬੀਰਾਮ ਕੌਸ਼ਲ ਨੂੰ ਮੰਗ ਪੱਤਰ ਦੇ ਕੇ ਬੰਦ ਪਈ ਬੱਸ ਸੇਵਾ ਬਹਾਲ ਕਰਨ ਦੀ ਮੰਗ ਕੀਤੀ | ਮੰਗ ਪੱਤਰ ਵਿੱਚ ...

ਪੂਰੀ ਖ਼ਬਰ »

ਵਰਤਮਾਨ ਯੁੱਗ ਸੂਚਨਾ, ਤਕਨੀਕੀ ਅਤੇ ਪ੍ਰਬੰਧਨ ਦਾ ਯੁੱਗ-ਕਾਦਿਆਨ

ਸਿਰਸਾ, 1 ਮਾਰਚ (ਪਰਦੀਪ ਸਚਦੇਵਾ)-ਵਰਤਮਾਨ ਯੁੱਗ ਸੂਚਨਾ, ਤਕਨੀਕੀ ਅਤੇ ਪ੍ਰਬੰਧਨ ਦਾ ਯੁੱਗ ਹੈ | ਮੀਡੀਆ ਦੇ ਵੱਖ-ਵੱਖ ਰੂਪ ਪਾਠਕਾਂ ਅਤੇ ਦਰਸ਼ਕਾਂ ਨੂੰ ਵੱਖ-ਵੱਖ ਮਜ਼ਮੂਨਾਂ ਉੱਤੇ ਸੂਚਨਾ ਅਤੇ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ | ਇਹ ...

ਪੂਰੀ ਖ਼ਬਰ »

ਦਿੱਲੀ ਪੁਲਿਸ ਦਾ ਸੀ.ਐਨ.ਜੀ ਕਿੱਟ ਦੁਕਾਨ 'ਤੇ ਛਾਪਾ

ਡੱਬਵਾਲੀ, 1 ਮਾਰਚ (ਇਕਬਾਲ ਸਿੰਘ ਸ਼ਾਂਤ)-ਡੀਜ਼ਲ-ਪੈਟਰੋਲ ਕੀਮਤਾਂ ਇੱਕ ਸੌ ਰੁਪਏ ਨੂੰ ਪੁੱਜਣ 'ਤੇ ਵਹੀਕਲਾਂ 'ਚ ਸੀਐਨਜੀ ਕਿੱਟਾਂ ਦੇ ਵਧਦੇ ਰੁਝਾਨ ਨੇ ਜਾਇਜ਼-ਨਜਾਇਜ਼ ਕਾਰੋਬਾਰ ਨੂੰ ਵੀ ਹਵਾ ਦੇ ਦਿੱਤੀ ਹੈ | ਦਿੱਲੀ ਪੁਲਿਸ ਨੇ ਇੱਥੇ ਬਠਿੰਡਾ ਰੋਡ ਉੱਪਰ ਸੀ.ਐਨ.ਜੀ ...

ਪੂਰੀ ਖ਼ਬਰ »

ਜੀ-23 ਗ਼ਦਾਰ ਗਰੋਹ ਆਗੂਆਂ ਦਾ ਗਰੁੱਪ-ਤੰਵਰ

ਸਿਰਸਾ, 1 ਮਾਰਚ (ਪਰਦੀਪ ਸਚਦੇਵਾ)-ਕਾਂਗਰਸ ਪਾਰਟੀ ਤੋਂ ਹਟਕੇ ਜੰਮੂ ਵਿਚ ਜੀ-23 ਗਰੁੱਪ ਬਣਾਉਣ ਵਾਲੇ ਆਗੂ ਗ਼ਦਾਰ ਗਰੋਹ ਦੇ ਮੈਂਬਰ ਹਨ | ਇਹ ਗੱਲ ਸਾਬਕਾ ਸੰਸਦ ਮੈਂਬਰ ਅਤੇ ਆਪਣਾ ਭਾਰਤ ਮੋਰਚਾ ਦੇ ਸਰਪ੍ਰਸਤ ਡਾ. ਅਸ਼ੋਕ ਤੰਵਰ ਨੇ ਅੱਜ ਆਪਣੇ ਸਿਰਸਾ ਸਥਿਤ ਨਿਵਾਸ 'ਤੇ ...

ਪੂਰੀ ਖ਼ਬਰ »

ਕਿਸਾਨਾਂ ਨੇ ਬੈਰੀਕੇਡਸ ਤੋੜ ਕੇ ਕੀਤਾ ਬਿਜਲੀ ਮੰਤਰੀ ਚੌਧਰੀ ਰਣਜੀਤ ਦੇ ਘਰ ਦਾ ਘਿਰਾਓ

ਸਿਰਸਾ, 1 ਮਾਰਚ (ਪਰਦੀਪ ਸਚਦੇਵਾ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਪੁਲਿਸ ਦੇ ਸਾਰੇ ਬੈਰੀਕੇਡਸ ਤੋੜਦੇ ਹੋਏ ਉਨ੍ਹਾਂ ਦੇ ਘਰ ਦਾ ਘੇਰਾਓ ਕਰਨ ਲਈ ਪਹੁੰਚ ਗਏ | ...

ਪੂਰੀ ਖ਼ਬਰ »

ਪ੍ਰੋ. ਰਵੇਲ ਸਿੰਘ ਦੀ ਸੇਵਾ ਮੁਕਤੀ ਸਬੰਧੀ ਸਮਾਗਮ

ਨਵੀਂ ਦਿੱਲੀ, 1 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਪ੍ਰੋ. ਰਵੇਲ ਸਿੰਘ ਦੀ ਸੇਵਾਮੁਕਤੀ ਸਮੇਂ ਇਕ ਸਮਾਗਮ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਪ੍ਰੋ. ਸਈਅਦ ਅਲੀ ਕਰੀਮ ਅਤੇ ਪ੍ਰੋ. ਜਗਬੀਰ ਸਿੰਘ ਮੁੱਖ ਮਹਿਮਾਨ ਸਨ | ਪੰਜਾਬੀ ...

ਪੂਰੀ ਖ਼ਬਰ »

ਸਾਨੂੰ ਮਾਨਵੀ ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ-ਮਾਤਾ ਸੁਦਿਕਸ਼ਾ

ਨਵੀਂ ਦਿੱਲੀ, 1 ਮਾਰਚ (ਬਲਵਿੰਦਰ ਸਿੰਘ ਸੋਢੀ)-ਜੇਕਰ ਅਸੀਂ ਅਸਲ ਵਿਚ ਮਨੁੱਖ ਕਹਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਮਾਨਵੀ ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਮਨੁੱਖ ਬਣਨ ਲਈ ਸਾਨੂੰ ਹਰ ਕਿਸੇ ਦੇ ਨਾਲ ਪਿਆਰ ਭਰਿਆ ਵਿਵਹਾਰ, ਸਭ ਦੇ ਪ੍ਰਤੀ ਪਿਆਰ, ਉਦਾਰ ਅਤੇ ...

ਪੂਰੀ ਖ਼ਬਰ »

ਕੋਰੋਨਾ ਪ੍ਰਤੀ ਜੇਕਰ ਲਾਪ੍ਰਵਾਹੀ ਵਰਤੀ ਤਾਂ ਵਾਇਰਸ ਦੇ ਸਕਦਾ ਹੈ ਚੁਣੌਤੀ

ਨਵੀਂ ਦਿੱਲੀ, 1 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਲੋਕਾਂ ਨੂੰ ਕੋਰੋਨਾ ਦੀ ਮਹਾਂਮਾਰੀ ਦੀ ਤੀਜੀ ਲਹਿਰ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਅਤੇ ਲੋਕਾਂ ਨੂੰ ਇਨ੍ਹਾਂ ਹਾਲਾਤ 'ਚੋਂ ਗੁਜ਼ਰਨਾ ਪਿਆ | ਬੇਸ਼ੱਕ ਦਿੱਲੀ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ...

ਪੂਰੀ ਖ਼ਬਰ »

ਦਿੱਲੀ ਕਮੇਟੀ ਮੈਂਬਰ ਮਰਵਾਹ ਨੇ 'ਡਾਇਲਸਿਸ ਕੇਂਦਰ' ਬਾਰੇ ਕਮੇਟੀ ਪ੍ਰਬੰਧਕਾਂ ਨੂੰ ਪੁੱਛੇ 10 ਸਵਾਲ

ਨਵੀਂ ਦਿੱਲੀ, 1 ਮਾਰਚ (ਜਗਤਾਰ ਸਿੰਘ)-ਸਾਬਕਾ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤਰਵਿੰਦਰ ਸਿੰਘ ਮਰਵਾਹ (ਪ੍ਰਧਾਨ ਕੇਂਦਰੀ ਗੁਰੂ ਸਿੰਘ ਸਭਾ) ਨੇ ਗੁ. ਬਾਲਾ ਸਾਹਿਬ ਵਿਖੇ 100 ਬੈੱਡਾਂ ਦਾ ਡਾਇਲਸਿਸ ਕੇਂਦਰ ਸ਼ੁਰੂ ਕਰਨ ਦੇ ਮੁੱਦੇ ਨੂੰ 'ਚੋਣ ...

ਪੂਰੀ ਖ਼ਬਰ »

ਨਵਜੰਮੇ ਬੱਚਿਆਂ ਦੀ ਦੇਖਭਾਲ ਵਿਸ਼ੇ 'ਤੇ ਸੈਮੀਨਾਰ

ਏਲਨਾਬਾਦ,1 ਮਾਰਚ (ਜਗਤਾਰ ਸਮਾਲਸਰ)-ਸ਼ਹਿਰ ਦੀ ਸਿਰਸਾ ਰੋਡ 'ਤੇ ਸਥਿਤ ਸੇਤੀਆ ਮੈਰਿਜ ਪੈਲੇਸ ਵਿਚ ਸਿਟੀ ਮੈਡੀਕਲ ਸੈਂਟਰ ਦੇ ਸੰਚਾਲਕ ਡਾਕਟਰ ਰਾਜਗੋਪਾਲ ਬੈਨੀਵਾਲ ਦੀ ਅਗਵਾਈ ਵਿਚ ਨਵਜੰਮੇ ਬੱਚਿਆਂ ਦੀ ਦੇਖਭਾਲ ਵਿਸ਼ੇ 'ਤੇ ਇੱਕ ਸੈਮੀਨਾਰ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਪਿੰਡ ਬਾਦਲਗੜ੍ਹ 'ਚ ਭਗਤ ਰਵਿਦਾਸ ਜੈਅੰਤੀ ਨੂੰ ਸਮਰਪਿਤ ਧਾਰਮਿਕ ਸਮਾਗਮ

ਰਤੀਆ, 1 ਮਾਰਚ (ਬੇਅੰਤ ਕੌਰ ਮੰਡੇਰ)-ਖੇਤਰ ਦੇ ਪਿੰਡ ਬਾਦਲਗੜ੍ਹ ਵਿਖੇ ਭਗਤ ਰਵਿਦਾਸ ਕਮੇਟੀ ਅਤੇ ਚੈਰੀਟੇਬਲ ਟਰੱਸਟ ਵੱਲੋਂ ਭਗਤ ਰਵਿਦਾਸ ਜੈਅੰਤੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਪਾਠ ਦੇ ਭੋਗ ਉਪਰੰਤ ਭਗਤ ਰਵਿਦਾਸ ਜੀ ਦੀ ਬਾਣੀ ਦੇ ਮਹੱਤਵ 'ਤੇ ਕੀਰਤਨੀ ...

ਪੂਰੀ ਖ਼ਬਰ »

ਸਮੱਗਰ ਸੇਵਾ ਸੰਸਥਾਨ ਨੇ ਕਰਵਾਇਆ ਪੁਸਤਕ ਲੋਕ ਅਰਪਣ ਸਮਾਗਮ

ਸਿਰਸਾ, 1 ਮਾਰਚ (ਪਰਦੀਪ ਸਚਦੇਵਾ)-ਸਿਰਸਾ ਦੀ ਸਾਹਿਤਕ ਸੰਸਥਾ ਸਮੱਗਰ ਸੇਵਾ ਸੰਸਥਾਨ ਵਲੋਂ ਸ੍ਰੀ ਯੁਵਕ ਸਾਹਿਤ ਸਦਨ ਵਿਚ ਕਰਵਾਏ ਗਏ ਸਾਹਿਤਕ ਸਮਾਗਮ 'ਚ 14 ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ | ਇਸ ਸਮਾਰੋਹ ਦੇ ਮੁੱਖ ਮਹਿਮਾਨ ਸਮਾਜ ਸੇਵਕ ਤੇ ਯੋਗ ਸਾਧਕ ਰਮੇਸ਼ ...

ਪੂਰੀ ਖ਼ਬਰ »

ਜਮਸ਼ੇਰ 'ਚ ਸਰਬੱਤ ਸਿਹਤ ਬੀਮਾ ਯੋਜਨਾ ਦੀ ਪ੍ਰਚਾਰ ਵੈਨ ਨੂੰ ਝੰਡੀ ਵਿਖਾ ਦੇ ਕੀਤਾ ਰਵਾਨਾ

ਜਮਸ਼ੇਰ ਖ਼ਾਸ, 1 ਮਾਰਚ (ਅਵਤਾਰ ਤਾਰੀ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਿੰਦਰ ਪਾਲ ਬੈਂਸ ਦੀ ਅਗਵਾਈ ਹੇਠ ਸਰਪੰਚ ਹਰਿੰਦਰ ਸਿੰਘ ਬਿੱਟੂ ਸ਼ਾਹ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX