ਤਾਜਾ ਖ਼ਬਰਾਂ


45 ਲੱਖ ਲੁੱਟ ਮਾਮਲੇ 'ਚ ਬੈਂਕ ਮੁਲਾਜ਼ਮ ਪਾਇਆ ਗਿਆ ਦੋਸ਼ੀ, ਲੁਟੇਰੇਆਂ ਦੀ ਵੀ ਹੋਈ ਪਹਿਚਾਣ, ਪੁਲਿਸ ਨੇ ਮਾਮਲਾ ਸੁਲਝਾਇਆ
. . .  about 1 hour ago
ਜਲਾਲਾਬਾਦ,14 ਮਈ (ਜਤਿੰਦਰ ਪਾਲ ਸਿੰਘ) - 12 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਜਲਾਲਾਬਾਦ ਸੜਕ 'ਤੇ ਸਥਿਤ ਪਿੰਡ ਚੱਕ ਸੈਦੋ ਕੇ ਦੇ ਸੇਮ ਨਾਲੇ ਕੋਲ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ...
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਦਿਹਾਂਤ
. . .  about 1 hour ago
ਬੰਗਾ, 14 ਮਈ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਬਿਮਾਰੀ ਦੌਰਾਨ ਦਿਹਾਂਤ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਅਭੈ ਸਿੰਘ ਸੰਧੂ...
ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਤੱਕ ਖਾਣਾ ਪਹੁੰਚਾਉਣ ਦੀ ਪੁਲਿਸ ਨੇ ਕੀਤੀ ਸ਼ੁਰੂਆਤ
. . .  about 1 hour ago
ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਅਹੂਜਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਤੋਂ ਬਾਅਦ ਲੁਧਿਆਣਾ ਪੁਲਿਸ ਵਲੋਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਤੱਕ ਖਾਣਾ ਪਹੁੰਚਾਉਣ...
ਕੋਵਿਡ19 : ਅੰਮ੍ਰਿਤਸਰ 'ਚ 438 ਲੋਕ ਆਏ ਪਾਜ਼ੀਟਿਵ, 23 ਹੋਈਆਂ ਮੌਤਾਂ, ਪਠਾਨਕੋਟ 'ਚ 492 ਲੋਕ ਆਏ ਪਾਜ਼ੀਟਿਵ ਤੇ 4 ਹੋਈਆਂ ਮੌਤਾਂ
. . .  about 3 hours ago
ਲੈਵਲ 3 ਤੱਕ ਪਹੁੰਚਣ ਦੀ ਨੌਬਤ ਨਾ ਆਉਣ ਦੇਣ ਪੰਜਾਬ ਵਾਸੀ, ਪਹਿਲਾ ਹੀ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ - ਕੈਪਟਨ ਦੀ ਸੂਬਾ ਵਾਸੀਆਂ ਨੂੰ ਅਪੀਲ
. . .  about 3 hours ago
ਚੰਡੀਗੜ੍ਹ, 14 ਮਈ - ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬਾ ਵਾਸੀਆਂ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਰੱਖਣ ਦੀ ਅਪੀਲ...
ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਵਲੋਂ ਸੂਬਾ ਵਾਸੀਆਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 3 hours ago
ਚੰਡੀਗੜ੍ਹ, 14 ਮਈ - ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਵਲੋਂ ਸੂਬਾ ਵਾਸੀਆਂ ਨੂੰ ਸੰਬੋਧਨ ਕੀਤਾ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਕਾਰਨ 11 ਮੌਤਾਂ, 403 ਆਏ ਪਾਜ਼ੀਟਿਵ ਕੇਸ, ਫ਼ਾਜ਼ਿਲਕਾ 'ਚ 9 ਮੌਤਾਂ, 449 ਆਏ ਨਵੇਂ ਕੇਸ
. . .  about 4 hours ago
ਸ੍ਰੀ ਮੁਕਤਸਰ ਸਾਹਿਬ/ਫ਼ਾਜ਼ਿਲਕਾ, 14 ਮਈ (ਰਣਜੀਤ ਸਿੰਘ ਢਿੱਲੋਂ/ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ ਤੇ ਅੱਜ 11 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਵਿਚ ਸ੍ਰੀ ਮੁਕਤਸਰ ਸਾਹਿਬ...
ਜ਼ਿਲ੍ਹੇ ’ਚ 340 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ
. . .  about 4 hours ago
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 340 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 23048 ਅਤੇ 8 ਮਰੀਜ਼ਾਂ...
ਸ੍ਰੀ ਮੁਕਤਸਰ ਸਾਹਿਬ - ਸ਼ਨਿੱਚਰਵਾਰ ਨੂੰ ਅਧਿਆਪਕ ਵੀ ਨਹੀਂ ਜਾਣਗੇ ਸਕੂਲ - ਡੀ.ਈ.ਓ.
. . .  about 4 hours ago
ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ) - ਭਾਵੇਂ ਕੋਰੋਨਾ ਕਾਰਨ ਸਾਰੇ ਸਕੂਲ ਬੰਦ ਹਨ, ਪਰ ਅਧਿਆਪਕ ਸਕੂਲ ਵਿਚ ਹਾਜ਼ਰ ਹੁੰਦੇ ਹਨ, ਪਰ ਡਿਪਟੀ ਕਮਿਸ਼ਨਰ ਸ੍ਰੀ...
ਸਰਨਾ ਤੇ ਜੀ. ਕੇ. ਦੱਸਣ ਕਿ ਆਪਣੇ ਕਾਰਜਕਾਲ ਵੇਲੇ ਅਮਿਤਾਭ ਬੱਚਨ ਖ਼ਿਲਾਫ਼ ਕੋਈ ਵੀ ਕਾਰਵਾਈ ਕਿਉਂ ਨਹੀਂ ਕੀਤੀ : ਹਰਮੀਤ ਕਾਲਕਾ
. . .  about 4 hours ago
ਨਵੀਂ ਦਿੱਲੀ, 14 ਮਈ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ...
ਲੁਧਿਆਣਾ ਵਿਚ ਕੋਰੋਨਾ ਨਾਲ 31 ਮੌਤਾਂ
. . .  about 5 hours ago
ਲੁਧਿਆਣਾ,14 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 31 ਮੌਤਾਂ ਹੋ ਗਈਆਂ ਹਨ | ਜਿਸ ਵਿਚ 19 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ...
ਮੋਗਾ ਵਿਚ 70 ਹੋਰ ਕੋਰੋਨਾ ਪਾਜ਼ੀਟਿਵ ਕੇਸ
. . .  about 5 hours ago
ਮੋਗਾ, 14 ਮਈ (ਗੁਰਤੇਜ ਸਿੰਘ ਬੱਬੀ) - ਅੱਜ ਜ਼ਿਲ੍ਹਾ ਮੋਗਾ ਵਿਚ ਕੋਰੋਨਾ ਨੇ ਇਕ ਹੋਰ ਜਾਨ ਨਿਗਲ਼ ਲਈ ਅਤੇ ਅੱਜ 70 ਹੋਰ ਲੋਕਾਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ...
ਹਰਸਿਮਰਤ ਕੌਰ ਬਾਦਲ ਵਲੋਂ ਸੋਨੀ ਨੂੰ ਏਮਜ਼ ਵਿਖੇ ਵੈਂਟੀਲੇਟਰ ਤੇ ਵਾਧੂ ਆਕਸੀਜਨ ਸਪਲਾਈ ਦੇ ਕੇ ਲੈਵਲ 3 ਸਹੂਲਤਾਂ ਦਾ ਵਿਸਥਾਰ ਕਰਨ ਦੀ ਅਪੀਲ
. . .  about 5 hours ago
ਬਠਿੰਡਾ, 14 ਮਈ - ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਸਿਹਤ ਮੰਤਰੀ ਓ. ਪੀ. ਸੋਨੀ ਨੂੰ ਬੇਨਤੀ ਕੀਤੀ ਕਿ ਏਮਜ਼ ਵਿਖੇ ਵੈਂਟੀਲੇਟਰ ਤੇ ਵਾਧੂ ਆਕਸੀਜਨ...
ਬੀ.ਐੱਸ.ਐਫ. ਨੇ ਪਾਕਿਸਤਾਨੀ ਡਰੋਨ ਦੁਆਰਾ ਸੁੱਟੇ ਹਥਿਆਰ ਕੀਤੇ ਬਰਾਮਦ
. . .  about 5 hours ago
ਸਾਂਬਾ (ਜੰਮੂ-ਕਸ਼ਮੀਰ), 14 ਮਈ - ਬਾਰਡਰ ਸਿਕਿਉਰਿਟੀ ਫੋਰਸ (ਬੀ.ਐੱਸ.ਐਫ.) ਦੇ ਜਵਾਨਾਂ ਨੇ ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਸਾਂਬਾ ਖੇਤਰ ਵਿਚ ਇਕ ਪਾਕਿਸਤਾਨੀ ਡਰੋਨ ਦੁਆਰਾ...
ਰਾਜਸੀ ਆਗੂਆਂ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਸ਼ਿਵ ਸੈਨਾ ਆਗੂ ਸਾਥੀ ਸਮੇਤ ਗ੍ਰਿਫ਼ਤਾਰ
. . .  about 5 hours ago
ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਆਹੂਜਾ) - ਰਾਜਸੀ ਆਗੂਆਂ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਸ਼ਿਵ ਸੈਨਾ ਆਗੂ ਅਤੇ ਉਸ ਦੇ ਸਾਥੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ...
ਪੂਰੀ ਬਿਜਲੀ ਸਪਲਾਈ ਨਾ ਮਿਲਣ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ
. . .  about 5 hours ago
ਖੋਸਾ ਦਲ ਸਿੰਘ,14 ਮਈ (ਮਨਪ੍ਰੀਤ ਸਿੰਘ ਸੰਧੂ) - ਵੱਖ - ਵੱਖ ਪਿੰਡਾਂ ਦੇ ਕਿਸਾਨ ਆਗੂਆਂ ਨੇ ਅਜੀਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਸਾਨੂੰ ਸਿਰਫ਼ 2 ਘੰਟੇ ਬਿਜਲੀ ਸਪਲਾਈ ਦੇ ਰਹੀ ਹੈ, ...
ਅਫ਼ਗ਼ਾਨਿਸਤਾਨ ਦੀ ਇਕ ਮਸਜਿਦ ਅੰਦਰ ਹੋਇਆ ਧਮਾਕਾ
. . .  about 4 hours ago
ਕਾਬੁਲ (ਅਫ਼ਗ਼ਾਨਿਸਤਾਨ), 14 ਮਈ - ਅਫ਼ਗ਼ਾਨਿਸਤਾਨ ਦੀ ਪੁਲਿਸ ਦਾ ਕਹਿਣਾ ਹੈ ਕਿ ਕਾਬੁਲ ਮਸਜਿਦ 'ਤੇ ਹੋਏ ਬੰਬ ਧਮਾਕੇ ਵਿਚ 4 ਸ਼ਰਧਾਲੂ ਮਾਰੇ ਗਏ ਹਨ...
ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਗਾਟਵਾਲੀ ਦਾ ਕੋਰੋਨਾ ਕਾਰਨ ਦਿਹਾਂਤ
. . .  about 6 hours ago
ਤਲਵੰਡੀ ਸਾਬੋ,14 ਮਈ (ਰਣਜੀਤ ਸਿੰਘ ਰਾਜੂ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਗਾਟਵਾਲੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ ਦਾ ਅੱਜ ਕੋਰੋਨਾ...
ਘਰੇਲੂ ਝਗੜੇ ਦੇ ਚੱਲਦਿਆਂ 23 ਸਾਲਾ ਦੇ ਨੌਜਵਾਨ ਫ਼ੌਜੀ ਦੀ ਗੋਲੀ ਲੱਗਣ ਨਾਲ ਮੌਤ
. . .  about 6 hours ago
ਜਲਾਲਾਬਾਦ, ਮੰਡੀ ਘੁਬਾਇਆ (ਫ਼ਾਜ਼ਿਲਕਾ), 14 ਮਈ (ਅਮਨ ਬਵੇਜਾ, ਕਰਨ ਚੁਚਰਾ) - ਸਦਰ ਥਾਣਾ ਜਲਾਲਾਬਾਦ ਅਧੀਨ ਪੈਂਦੇ ਪਿੰਡ ਗਹਿਲੇਵਾਲਾ ਵਿਖੇ 23 ਸਾਲਾਂ ਦੇ ਨੌਜਵਾਨ ਫ਼ੌਜੀ ਨੂੰ ਗੋਲੀ ਲੱਗਣ ...
18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੀਤੀ ਵੈਕਸੀਨ ਦੀ ਸ਼ੁਰੂਆਤ
. . .  about 7 hours ago
ਤਪਾ ਮੰਡੀ,14 ਮਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਹੁਕਮਾ ਅਤੇ ਸਿਵਲ ਸਰਜਨ ਹਰਿੰਦਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇਅ 'ਤੇ ਸਥਿਤ ਕੈਂਪ ਵਿਖੇ 18 ਸਾਲ ਤੋਂ ਵੱਧ ਉਮਰ ਦੇ...
ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਦੀਆਂ ਸਿੰਘ ਸਭਾਵਾਂ ਨੂੰ ਦਿੱਤੇ ਗਏ ਮੁਫ਼ਤ ਆਕਸੀਜਨ ਕੰਸਟਰੇਟਰ
. . .  about 7 hours ago
ਨਵੀਂ ਦਿੱਲੀ ,14 ਮਈ ( ਦਵਿੰਦਰ ਸਿੰਘ ) - ਦਿੱਲੀ ਵਿਚ ਆਕਸੀਜਨ ਦੀ ਕਮੀ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਦੀਆਂ ਸਿੰਘ ਸਭਾਵਾਂ ਨੂੰ ਆਕਸੀਜਨ ਕੰਸਟਰੇਟਰ...
ਟੋਭੇ 'ਚ ਪੰਜ ਬੱਚੇ ਡੁੱਬੇ, ਤਿੰਨ ਦੀਆਂ ਲਾਸ਼ਾਂ ਬਰਾਮਦ - ਦੋ ਦੀ ਭਾਲ ਜਾਰੀ
. . .  about 7 hours ago
ਕੁਹਾੜਾ (ਲੁਧਿਆਣਾ), 14 ਮਈ (ਸੰਦੀਪ ਸਿੰਘ ਕੁਹਾੜਾ) - ਚੰਡੀਗੜ੍ਹ - ਲੁਧਿਆਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਮਾਨ ਗੜ੍ਹ ਦੇ ਛੱਪੜ ਵਿਚ ਪੰਜ ਬੱਚਿਆਂ ਦੇ ਡੁੱਬਣ ਦੀ ਮੰਦਭਾਗੀ ਘਟਨਾ ਵਾਪਰ ਗਈ...
3 ਕਾਰ ਸਵਾਰਾਂ ਨੂੰ 255 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ
. . .  about 7 hours ago
ਸੁਲਤਾਨਪੁਰ ਲੋਧੀ,14 ਮਈ (ਲਾਡੀ, ਹੈਪੀ ,ਥਿੰਦ) - ਸਮਗਲਰਾਂ ਦੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਐੱਸ.ਆਈ ਪਰਮਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਤਲਵੰਡੀ ਚੌਧਰੀਆ ਦੀ ਅਗਵਾਈ ਵਿਚ ਇਕ ਵੱਡੀ...
ਕੋਟਲੀ ਸੱਕਾ ਤੋਂ ਪੁਲਿਸ ਵਲੋਂ 1000 ਲੀਟਰ ਲਾਹਣ ਬਰਾਮਦ
. . .  about 8 hours ago
ਓਠੀਆਂ,14 ਮਈ - (ਗੁਰਵਿੰਦਰ ਸਿੰਘ) ਪੁਲਿਸ ਥਾਣਾ ਰਾਜਾਸਾਂਸੀ ਦੇ ਅਧੀਨ ਪੈਂਦੀ ਪੁਲਿਸ ਚੌਕੀ ਓਠੀਆਂ ਦੇ ਇੰਚਾਰਜ....
ਸੀ.ਬੀ.ਐੱਸ.ਈ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਅਜੇ ਕੋਈ ਫ਼ੈਸਲਾ ਨਹੀਂ - ਅਧਿਕਾਰੀ
. . .  about 8 hours ago
ਨਵੀਂ ਦਿੱਲੀ, 14 ਮਈ - ਸੀ.ਬੀ.ਐੱਸ.ਈ. ਨੇ ਕਿਹਾ ਕਿ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ , ਕਿਉਂਕਿ ਵਿਦਿਆਰਥੀਆਂ ਅਤੇ ਮਾਪਿਆਂ ਨੇ ਕੋਰੋਨਾ ਮਹਾਂਮਾਰੀ ਦੀ ਸਥਿਤੀ ਦੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 20 ਫੱਗਣ ਸੰਮਤ 552

ਪੰਜਾਬ / ਜਨਰਲ

ਕਾਮਰੇਡ ਬਲਵਿੰਦਰ ਦੀ ਹੱਤਿਆ 'ਚ ਸ਼ਾਮਿਲ 2 ਸ਼ਾਰਪ ਸ਼ੂਟਰਾਂ ਸਮੇਤ 3 ਮੁਲਜ਼ਮ 8 ਤੱਕ ਪੁਲਿਸ ਰਿਮਾਂਡ 'ਤੇ ਭੇਜੇ

ਐੱਸ.ਏ.ਐੱਸ. ਨਗਰ, 2 ਮਾਰਚ (ਜਸਬੀਰ ਸਿੰਘ ਜੱਸੀ)-ਅਕਤੂਬਰ ਮਹੀਨੇ 'ਚ ਭਿੱਖੀਵਿੰਡ ਵਿਖੇ ਹਥਿਆਰਬੰਦ ਵਿਅਕਤੀਆਂ ਵਲੋਂ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਵਲੋਂ 2 ਸ਼ਾਰਪ ਸ਼ੂਟਰਾਂ ਗੁਰਜੀਤ ਸਿੰਘ ਤੇ ਸੁਖਦੀਪ ਸਿੰਘ ਸਮੇਤ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਹੁਕਮ ਦੇਣ ਵਾਲੇ ਸੁਖਮੀਤਪਾਲ ਸਿੰਘ ਉਰਫ਼ ਸੁੱਖ ਭਿਖਾਰੀਵਾਲ ਤਿੰਨੋਂ ਵਾਸੀ ਗੁਰਦਾਸਪੁਰ ਨੂੰ ਤਿਹਾੜ ਜੇਲ੍ਹ ਦਿੱਲੀ ਤੋਂ ਲਿਆ ਕੇ ਐਨ.ਆਈ.ਏ. ਦੇ ਸਪੈਸ਼ਲ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ | ਇਸ ਮੌਕੇ ਐਨ.ਆਈ.ਏ. ਵਲੋਂ ਉਕਤ ਤਿੰਨਾਂ ਮੁਲਜ਼ਮਾਂ ਦੇ 10 ਦਿਨਾਂ ਦੇ ਰਿਮਾਂਡ ਦੀ ਮੰਗ ਕਰਦਿਆਂ ਤਰਕ ਦਿੱਤਾ ਗਿਆ ਕਿ ਉਨ੍ਹਾਂ ਕੋਲੋਂ ਇਸ ਹੱਤਿਆ ਸਬੰਧੀ ਪੁੱਛਗਿੱਛ ਕਰਨੀ ਹੈ | ਉਨ੍ਹਾਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਸੁਖਮੀਤਪਾਲ ਸਿੰਘ ਉਰਫ਼ ਸੁੱਖ ਦੀ ਪਹਿਲੀ ਵਾਰ ਗਿ੍ਫ਼ਤਾਰੀ ਪਾਈ ਗਈ ਹੈ | ਇਸ ਤੋਂ ਇਲਾਵਾ ਉਕਤ ਮੁਲਜ਼ਮਾਂ ਦਾ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧ ਹੈ ਤੇ ਸੁੱਖ ਜੋ ਕਿ ਵਾਰਦਾਤ ਸਮੇਂ ਦੁਬਈ 'ਚ ਸੀ, ਦੇ ਕਹਿਣ 'ਤੇ ਗੁਰਜੀਤ ਸਿੰਘ, ਸੁਖਦੀਪ ਸਿੰਘ ਅਤੇ ਇੰਦਰਜੀਤ ਸਿੰਘ ਨੇ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਕੀਤੀ ਸੀ | ਜਾਂਚ ਏਜੰਸੀ ਮੁਤਾਬਿਕ ਉਕਤ ਮੁਲਜ਼ਮਾਂ ਨੇ ਪੁਲਿਸ ਕੋਲ ਖ਼ੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਦਿਮਾਗ਼ 'ਚ ਇਹ ਗੱਲ ਸੀ ਕਿ ਖਾੜਕੂਵਾਦ ਦੌਰਾਨ ਕਾਮਰੇਡ ਬਲਵਿੰਦਰ ਸਿੰਘ ਨੇ ਕਈ ਨੌਜਵਾਨਾਂ ਦਾ ਘਾਣ ਕਰਵਾਇਆ ਸੀ | ਉੱਧਰ ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਮੁਲਜ਼ਮਾਂ ਦੇ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਸੁਖਦੀਪ ਸਿੰਘ ਅਤੇ ਗੁਰਜੀਤ ਸਿੰਘ ਦਾ ਪੁਲਿਸ ਪਹਿਲਾਂ ਹੀ ਰਿਮਾਂਡ ਲੈ ਚੁੱਕੀ ਹੈ, ਜਦਕਿ ਸੁਖਮੀਤਪਾਲ ਸਿੰਘ ਉਰਫ਼ ਸੁੱਖ ਵਾਰਦਾਤ ਸਮੇਂ ਦੁਬਈ 'ਚ ਸੀ | ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੂੰ 8 ਮਾਰਚ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ |

ਅਵਾਰਾ ਕੁੱਤਿਆਂ ਨੇ 5 ਸਾਲਾ ਬੱਚੀ ਨੂੰ ਨੋਚ-ਨੋਚ ਕੇ ਮਾਰਿਆ

ਬਠਿੰਡਾ, 2 ਮਾਰਚ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਦੇ 'ਏਮਜ਼' ਦੇ ਉਸਾਰੀ ਅਧੀਨ ਚੱਲ ਰਹੇ ਬਲਾਕਾਂ ਦੀ ਉਸਾਰੀ 'ਤੇ ਲੱਗੇ ਪੱਛਮੀ ਬੰਗਾਲ ਨਾਲ ਸਬੰਧਿਤ ਪ੍ਰਵਾਸੀ ਮਜ਼ਦੂਰ ਜੋੜੇ ਦੀ 5 ਸਾਲਾਂ ਬੱਚੀ ਨੂੰ ਅਵਾਰਾ ਕੁੱਤਿਆਂ ਵਲੋਂ ਨੋਚ-ਨੋਚ ਕੇ ਮਾਰਨ ਉਪਰੰਤ ਉਸ ਦੀ ਲਾਸ਼ ...

ਪੂਰੀ ਖ਼ਬਰ »

ਮਾਮੂਲੀ ਤਕਰਾਰ ਨੂੰ ਲੈ ਕੇ 2 ਨੌਜਵਾਨਾਂ ਵਲੋਂ ਦੋਸਤ ਦੀ ਹੱਤਿਆ

ਲੁਧਿਆਣਾ, 2 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪਿੰਡ ਜੁਗਿਆਣਾ 'ਚ ਚਾਰ ਦਿਨ ਪਹਿਲਾਂ ਦੋਸਤ ਦੀ ਹੱਤਿਆ ਕਰਨ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਦਿੰਦਿਆਂ ਜੁਆਇੰਟ ਪੁਲਿਸ ਕਮਿਸ਼ਨਰ ਸਚਿਨ ਗੁਪਤਾ ਨੇ ਦੱਸਿਆ ਕਿ ਬੀਤੀ ਸ਼ਾਮ ...

ਪੂਰੀ ਖ਼ਬਰ »

ਜੇਲ੍ਹ 'ਚ ਮੋਬਾਈਲ ਵੇਚਣ ਤੋਂ ਮਨ੍ਹਾਂ ਕਰਨ 'ਤੇ ਕੈਦੀ ਨਾਲ ਅਣਮਨੁੱਖੀ ਵਤੀਰਾ

ਚੰਡੀਗੜ੍ਹ, 2 ਮਾਰਚ (ਬਿ੍ਜੇਂਦਰ ਗੌੜ)-ਨਾਭਾ ਦੀ ਸੈਂਟਰਲ ਜੇਲ੍ਹ ਦੇ ਇਕ ਕੈਦੀ ਨੇ ਜੇਲ੍ਹ ਅਫ਼ਸਰਾਂ 'ਤੇ ਗੰਭੀਰ ਦੋਸ਼ ਲਾਏ ਹਨ | ਦੋਸ਼ ਮੁਤਾਬਿਕ ਜੇਲ੍ਹ 'ਚ ਉਸ ਨੂੰ ਕੈਦੀਆਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਮੋਬਾਈਲ ਫ਼ੋਨ ਵੇਚਣ ਅਤੇ ਪੈਸਾ ਇਕੱਠਾ ਕਰਨ ਲਈ ਕਿਹਾ ਗਿਆ | ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ

ਰਾਮਾਂ ਮੰਡੀ, 2 ਮਾਰਚ (ਤਰਸੇਮ ਸਿੰਗਲਾ)-ਨੇੜਲੇ ਪਿੰਡ ਸੇਖੂ ਦੇ ਨੌਜਵਾਨ ਕਿਸਾਨ ਬੀਰਬਲ ਸਿੰਘ ਪੁੱਤਰ ਗੁਰਮੇਲ ਸਿੰਘ ਵਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਦੁਖਦ ਖ਼ਬਰ ਪ੍ਰਾਪਤ ਹੋਈ ਹੈ | ਮਿ੍ਤਕ ਦੇ ਦਾਦਾ ਸੇਵਾ ਸਿੰਘ ਨੇ ਦੱਸਿਆ ਕਿ ਉਸ ਦੇ ...

ਪੂਰੀ ਖ਼ਬਰ »

ਅਸਾਮੀਆਂ ਦੀ ਮਨਜ਼ੂਰੀ ਦੇਖਣ ਲਈ ਜ਼ਿਲ੍ਹਾ ਪੱਧਰ 'ਤੇ ਕਮੇਟੀਆਂ ਦਾ ਗਠਨ

ਪੋਜੇਵਾਲ ਸਰਾਂ, 2 ਮਾਰਚ (ਨਵਾਂਗਰਾਈਾ)-ਪੰਜਾਬ ਸਿੱਖਿਆ ਵਿਭਾਗ ਵਲੋਂ ਬੱਚਿਆਂ ਦੀ ਗਿਣਤੀ ਅਨੁਸਾਰ ਅਸਾਮੀਆਂ ਦੀ ਵੰਡ ਕਰਨ ਲਈ ਜ਼ਿਲ੍ਹਾ ਪੱਧਰ 'ਤੇ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ | ਇਸ ਸਬੰਧੀ ਸਿੱਖਿਆ ਵਿਭਾਗ ਵਲੋਂ 'ਈ ਪੰਜਾਬ ਸਕੂਲ ਪੋਰਟਲ' 'ਤੇ ਨਵੀਆਂ ਅਸਾਮੀਆਂ ...

ਪੂਰੀ ਖ਼ਬਰ »

ਦਿੱਲੀ ਤੋਂ ਵਾਪਸ ਪਰਤੇ ਕਿਸਾਨ ਦੀ ਮੌਤ

ਅਮਰਗੜ੍ਹ, 2 ਮਾਰਚ (ਜਤਿੰਦਰ ਸਿੰਘ ਮੰਨਵੀ, ਸੁਖਜਿੰਦਰ ਸਿੰਘ ਝੱਲ)-ਦਿੱਲੀ ਕਿਸਾਨ ਅੰਦੋਲਨ 'ਚ ਕਰੀਬ ਇਕ ਹਫ਼ਤੇ ਤੋਂ ਵੱਧ ਸਮਾਂ ਬਿਤਾ ਕੇ ਬੀਤੇ ਦਿਨੀਂ ਘਰ ਪਰਤੇ ਪਿੰਡ ਰਾਏਪੁਰ ਦੇ ਕਿਸਾਨ ਜਗਤਾਰ ਸਿੰਘ ਉਰਫ਼ ਭੋਲਾ (55) ਦੀ ਸੋਮਵਾਰ ਸ਼ਾਮ ਨੂੰ ਅਚਾਨਕ ਮੌਤ ਹੋ ਗਈ | ...

ਪੂਰੀ ਖ਼ਬਰ »

ਪ੍ਰਸਿੱਧ ਸੰਗੀਤਕਾਰ ਉਸਤਾਦ ਬੀ.ਐਸ. ਨਾਰੰਗ ਨਹੀਂ ਰਹੇ

ਜਲੰਧਰ, 2 ਮਾਰਚ (ਜਸਪਾਲ ਸਿੰਘ)-ਆਪਣੀ ਅਣਥੱਕ ਸਾਧਨਾ ਅਤੇ ਲਗਨ ਨਾਲ ਸ਼ਾਸਤਰੀ ਸੰਗੀਤ ਦੇ ਖੇਤਰ 'ਚ ਬੁਲੰਦੀਆਂ ਛੂਹਣ ਵਾਲੇ ਉਸਤਾਦ ਸੰਗੀਤਕਾਰ ਬੀ.ਐਸ. ਨਾਰੰਗ ਅੱਜ ਸ਼ਾਮੀਂ ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਗਏ | ਉਹ 75 ਵਰਿ੍ਹਆਂ ਦੇ ਸਨ ਤੇ ਪਿਛਲੇ ਕੁਝ ਸਮੇਂ ਤੋਂ ...

ਪੂਰੀ ਖ਼ਬਰ »

ਪਾਕਿ 'ਚ ਗੁਪਤ ਮਤਦਾਨ ਜ਼ਰੀਏ ਹੋਣਗੀਆਂ ਸੈਨੇਟ ਚੋਣਾਂ-ਸੁਪਰੀਮ ਕੋਰਟ

ਅੰਮਿ੍ਤਸਰ, 2 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਮਰਾਨ ਖ਼ਾਨ ਦੀ ਸਰਕਾਰ ਨੂੰ ਇਕ ਵੱਡਾ ਝਟਕਾ ਦਿੰਦਿਆਂ ਅੱਜ ਆਪਣੇ ਇਕ ਫੈਸਲੇ 'ਚ ਕਿਹਾ ਕਿ ਬੁੱਧਵਾਰ ਨੂੰ ਹੋਣ ਵਾਲੀਆਂ ਸੈਨੇਟ ਦੀਆਂ ਚੋਣਾਂ ਗੁਪਤ ਮਤਦਾਨ ਨਾਲ ਹੋਣਗੀਆਂ | ਅਦਾਲਤ ਦਾ ਇਹ ...

ਪੂਰੀ ਖ਼ਬਰ »

- ਬਹਿਬਲ ਕਲਾਂ ਮਾਮਲਾ -

ਸੈਣੀ ਦੀ ਪਟੀਸ਼ਨ 'ਤੇ ਸਰਕਾਰ ਅਤੇ ਸੀ.ਬੀ.ਆਈ. ਨੂੰ ਨੋਟਿਸ

ਚੰਡੀਗੜ੍ਹ, 2 ਮਾਰਚ (ਬਿ੍ਜੇਂਦਰ ਗੌੜ)-ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਵਲੋਂ ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਐਸ.ਆਈ.ਟੀ. ਦੀ ਜਾਂਚ ਨੂੰ ਸੁਆਲਾਂ ਦੇ ਘੇਰੇ 'ਚ ਲਿਆਉਂਦੇ ਹੋਏ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ, ਹੇਠਲੀ ਅਦਾਲਤ 'ਚ ...

ਪੂਰੀ ਖ਼ਬਰ »

ਭਾਣਜੇ ਵਲੋਂ ਮਾਮਿਆਂ ਦਾ ਕਤਲ

ਮਕਸੂਦਾਂ, 2 ਮਾਰਚ (ਲਖਵਿੰਦਰ ਪਾਠਕ)-ਜਲੰਧਰ ਦੇ ਥਾਣਾ-1 ਦੇ ਅਧੀਨ ਆਉਂਦੇ ਗ੍ਰੇਟਰ ਕੈਲਾਸ਼ ਇਲਾਕੇ 'ਚ ਇਕ ਨਵੀਂ ਬਣ ਰਹੀ ਕੋਠੀ 'ਚ ਰਹਿੰਦੇ ਮਿਸਤਰੀ-ਮਜ਼ਦੂਰ ਦੀਆਂ ਅੱਜ ਸਵੇਰੇ ਬਹੁਤ ਬੁਰੀ ਹਾਲਤ 'ਚ ਖ਼ੂਨ ਨਾਲ ਭਰੀਆਂ ਲਾਸ਼ਾਂ ਮਿਲਣ ਕਾਰਨ ਇਲਾਕੇ 'ਚ ਦਹਿਸ਼ਤ ਫੈਲ ਗਈ | ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ 'ਆਪ' 'ਚ ਸ਼ਾਮਿਲ

ਚੰਡੀਗੜ੍ਹ, 2 ਮਾਰਚ (ਵਿਕਰਮਜੀਤ ਸਿੰਘ ਮਾਨ)-ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਆਗੂ ਸ. ਮਨਵਿੰਦਰ ਸਿੰਘ ਗਿਆਸਪੁਰਾ ਚੰਡੀਗੜ੍ਹ ਵਿਖੇ 'ਆਪ' 'ਚ ਸ਼ਾਮਿਲ ਹੋ ਗਏ | ਗਿਆਸਪੁਰਾ ਵਲੋਂ 'ਆਪ' ਪੰਜਾਬ ਦੇ ਇੰਚਾਰਜ ਸ. ...

ਪੂਰੀ ਖ਼ਬਰ »

ਰਾਜਪਾਲ ਦਾ ਭਾਸ਼ਣ ਝੂਠ ਦਾ ਪੁਲੰਦਾ-ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 2 ਮਾਰਚ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਨੇ ਪੰਜਾਬ ਦੇ ਗਵਰਨਰ ਵਲੋਂ ਵਿਧਾਨ ਸਭਾ 'ਚ ਦਿੱਤੇ ਭਾਸ਼ਣ ਦੌਰਾਨ ਕਿਸਾਨ ਅੰਦੋਲਨ ਬਾਰੇ ਲਿਖੇ ਪੜ੍ਹੇ ਨੂੰ ਨਾ ਪੜਿ੍ਹਆ ਜਾਣਾ ਸ਼ਰਮਨਾਕ ਕਰਾਰ ਦਿੱਤਾ ਹੈ | ਅੱਜ ਵਿਧਾਨ ਸਭਾ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ...

ਪੂਰੀ ਖ਼ਬਰ »

ਅਕਾਲੀ ਦਲ (ਡੀ) ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਪ੍ਰਮੁੱਖ ਆਗੂਆਂ ਦੀਆਂ ਅਹਿਮ ਬੈਠਕਾਂ

ਚੰਡੀਗੜ੍ਹ, 2 ਮਾਰਚ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਮੁੱਖ ਆਗੂਆਂ ਦੀਆਂ ਦੋ ਅਹਿਮ ਮੀਟਿੰਗਾਂ ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਈਆਂ | ਪਹਿਲੀ ਮੀਟਿੰਗ 'ਚ ਜ਼ਿਲ੍ਹਾ ਸੰਗਰੂਰ, ...

ਪੂਰੀ ਖ਼ਬਰ »

ਸਿੰਘੂ ਬਾਰਡਰ 'ਤੇ ਮੋਗਾ ਦੇ ਕਿਸਾਨ ਦੀ ਸੜਕ ਹਾਦਸੇ 'ਚ ਮੌਤ

ਨੱਥੂਵਾਲਾ ਗਰਬੀ, 2 ਮਾਰਚ (ਸਾਧੂ ਰਾਮ ਲੰਗੇਆਣਾ)-ਸਥਾਨਕ ਕਸਬੇ ਨੱਥੂਵਾਲਾ ਗਰਬੀ ਦੇ ਰਹਿਣ ਵਾਲੇ ਕਿਸਾਨ ਜੀਤ ਸਿੰਘ ਦੀ ਦਿੱਲੀ ਦੇ ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨ ਮੋਰਚੇ 'ਚ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ | ਪਿੰਡ ਦੇ ਸਰਪੰਚ ਜਸਵੀਰ ਸਿੰਘ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਵਲੋਂ ਸਾਲ 2021 ਨੂੰ 'ਕੌਮਾਂਤਰੀ ਮਨੁੱਖੀ ਅਧਿਕਾਰ ਵਰ੍ਹੇ' ਵਜੋਂ ਮਨਾਉਣ ਦੀ ਅਪੀਲ

ਅੰਮਿ੍ਤਸਰ, 2 ਮਾਰਚ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਟੋਨੀਓ ਗੁਟੇਰਸ ਨੂੰ ਪੱਤਰ ਲਿਖ ਕੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਇਸੇ ਵਰੇ੍ਹ ਮਨਾਈ ਜਾ ਰਹੀ 400 ਸਾਲਾ ਪ੍ਰਕਾਸ਼ ਪੁਰਬ ...

ਪੂਰੀ ਖ਼ਬਰ »

ਸਿੰਧ ਵਿਧਾਨ ਸਭਾ ਜੰਗ ਦੇ ਮੈਦਾਨ 'ਚ ਤਬਦੀਲ, ਨੇਤਾਵਾਂ ਵਿਚਾਲੇ ਹੋਈ ਜ਼ਬਰਦਸਤ ਲੜਾਈ

ਅੰਮਿ੍ਤਸਰ, 2 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸਿੰਧ ਅਸੈਂਬਲੀ ਦੇ ਅੰਦਰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਨੇਤਾਵਾਂ ਦਾ ਆਪਸ 'ਚ ਬੁਰੀ ਤਰ੍ਹਾਂ ਨਾਲ ਟਕਰਾਅ ਹੋ ਗਿਆ | ਸਥਿਤੀ ਇੱਥੋਂ ਤੱਕ ਨਿਯੰਤਰਣ ਤੋਂ ਬਾਹਰ ਹੋ ਗਈ ਕਿ ...

ਪੂਰੀ ਖ਼ਬਰ »

ਖ਼ਾਲਸਾ ਕਾਲਜ 'ਚ 4 ਦਿਨਾ 'ਅੰਮਿ੍ਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ' ਅਰੰਭ

ਅੰਮਿ੍ਤਸਰ, 2 ਮਾਰਚ (ਜਸਵੰਤ ਸਿੰਘ ਜੱਸ)-ਉੱਤਰੀ ਭਾਰਤ ਦੇ ਪ੍ਰਸਿੱਧ ਤੇ ਇਤਿਹਾਸਕ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਵਿਖੇ ਅੱਜ ਚਾਰ ਦਿਨਾ ਅੰਮਿ੍ਤਸਰ ਸਾਹਿਬ ਉਤਸਵ ਅਤੇ ਪੁਸਤਕ ਮੇਲਾ ਅਰੰਭ ਹੋਇਆ, ਜਿਸ ਦਾ ਰਸਮੀ ਉਦਘਾਟਨ ਡਾ: ਸੁਰਜੀਤ ਪਾਤਰ ਨੇ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ

ਚੰਡੀਗੜ੍ਹ, 2 ਮਾਰਚ (ਬਿ੍ਜੇਂਦਰ ਗੌੜ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 2 ਬਜ਼ੁਰਗ ਔਰਤਾਂ ਨਾਲ ਹੋਈ ਕੁੱਟਮਾਰ ਮਾਮਲੇ 'ਚ ਮੁਲਜ਼ਮਾਂ ਦੀ ਅਗਾਊਾ ਜ਼ਮਾਨਤ ਪਟੀਸ਼ਨਾਂ ਖ਼ਾਰਜ ਹੋਣ ਦੇ 18 ਮਹੀਨਿਆਂ ਬਾਅਦ ਵੀ ਉਨ੍ਹਾਂ ਦੀ ਗਿ੍ਫ਼ਤਾਰੀ ਨਾ ਹੋਣ 'ਤੇ ਪੰਜਾਬ ਪੁਲਿਸ ਦੀ ...

ਪੂਰੀ ਖ਼ਬਰ »

ਬੱਬੀ ਬਾਦਲ ਅਤੇ ਉਨ੍ਹਾਂ ਦੀ ਪਤਨੀ ਕੋਰੋਨਾ ਪਾਜ਼ੀਟਿਵ

ਐੱਸ. ਏ. ਐੱਸ. ਨਗਰ, 2 ਮਾਰਚ (ਕੇ. ਐੱਸ. ਰਾਣਾ)-ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਉਨ੍ਹਾਂ ਦੀ ਪਤਨੀ ਡਾ. ਜਸਕਿਰਨ ਕੌਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਿਸ ਉਪਰੰਤ ਡਾਕਟਰੀ ਟੀਮ ਦੀ ਨਿਗਰਾਨੀ ਹੇਠ ...

ਪੂਰੀ ਖ਼ਬਰ »

ਕਰਨਾਟਕ ਸਰਕਾਰ ਵਲੋਂ ਦਰਬਾਰਾ ਸਿੰਘ ਲਾਲੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਨਿਯੁਕਤ

ਜਲੰਧਰ, 2 ਮਾਰਚ (ਹਰਵਿੰਦਰ ਸਿੰਘ ਫੁੱਲ)-ਗੁਰਦੁ ਆਰਾ ਨਾਨਕ ਝੀਰਾ ਦੇ ਜਨਰਲ ਮੈਨੇਜਰ, ਉੱਘੇ ਲੇਖਕ ਅਤੇ ਧਾਰਮਿਕ ਸ਼ਖ਼ਸੀਅਤ ਦਰਬਾਰਾ ਸਿੰਘ ਲਾਲੀ ਨੂੰ ਕਰਨਾਟਕ ਸਰਕਾਰ ਨੇ ਬਿਦਰ ਜ਼ਿਲ੍ਹੇ ਦੇ ਘੱਟ ਗਿਣਤੀ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਹੈ | ਆਪਣੀ ਨਿਯੁਕਤੀ 'ਤੇ ...

ਪੂਰੀ ਖ਼ਬਰ »

ਪ੍ਰਧਾਨਗੀ ਦੀ ਲੜਾਈ 'ਚ ਸਹਿਕਾਰੀ ਸੁਸਾਇਟੀ ਦੇ ਸਕੱਤਰ ਵਲੋਂ ਖ਼ੁਦਕੁਸ਼ੀ

ਨੰਗਲ, 2 ਮਾਰਚ (ਪ੍ਰੋ. ਅਵਤਾਰ ਸਿੰਘ)-ਤਹਿਸੀਲ ਨੰਗਲ ਅਧੀਨ ਪੈਂਦੇ ਪਿੰਡ ਦੁਬੇਟਾ ਵਿਖੇ ਇਕ ਨੌਜਵਾਨ ਵਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਗੌਰਵ ਕੁਮਾਰ (30) ਪੁੱਤਰ ਅਮਰੀਕ ਸਿੰਘ ਪਿਛਲੇ ਕਰੀਬ 4 ਸਾਲ ਤੋਂ ਪਿੰਡ ...

ਪੂਰੀ ਖ਼ਬਰ »

ਅਕਾਲੀ ਵਿਧਾਇਕ ਦਲ ਵਲੋਂ ਸਪੀਕਰ ਨਾਲ ਮੁਲਾਕਾਤ

ਚੰਡੀਗੜ੍ਹ, 2 ਮਾਰਚ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਵਿਧਾਇਕ ਦਲ ਵਲੋਂ ਅੱਜ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੇ.ਪੀ. ਸਿੰਘ ਰਾਣਾ ਨਾਲ ਮੁਲਾਕਾਤ ਕੀਤੀ | ਅਕਾਲੀ ਦਲ ਨੇ ਇਸ ਦੌਰਾਨ ਸਪੀਕਰ ਨੂੰ ਅਪੀਲ ਕੀਤੀ ਕਿ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਉੱਚ ਸਿੱਖਿਆ ਸੇਵਾਵਾਂ 'ਤੇ 18 ਫ਼ੀਸਦੀ ਜੀ.ਐੱਸ.ਟੀ. ਲਾਉਣ ਨਾਲ ਸਿੱਖਿਆ ਹਲਕਿਆਂ 'ਚ ਮਚੀ ਹਾਹਾਕਾਰ

ਬਠਿੰਡਾ ਛਾਉਣੀ, 2 ਮਾਰਚ (ਪਰਵਿੰਦਰ ਸਿੰਘ ਜੌੜਾ)-ਕੇਂਦਰ ਸਰਕਾਰ ਵਲੋਂ ਉੱਚ ਸਿੱਖਿਆ ਸੇਵਾਵਾਂ 'ਤੇ ਵੀ 18 ਫ਼ੀਸਦੀ ਜੀ.ਐਸ.ਟੀ. ਮੜ੍ਹ ਦਿੱਤੇ ਜਾਣ ਨਾਲ ਸਿੱਖਿਆ ਹਲਕਿਆਂ 'ਚ ਹਾਹਾਕਾਰ ਮੱਚ ਗਈ ਹੈ | ਗੱਲ ਸਿਰਫ਼ ਇੱਥੇ ਹੀ ਨਹੀਂ ਮੁੱਕਦੀ ਸਗੋਂ ਕੇਂਦਰ ਵਲੋਂ ਦੇਸ਼ ਭਰ ਦੀਆਂ ...

ਪੂਰੀ ਖ਼ਬਰ »

ਯੂਨੀਵਰਸਿਟੀਆਂ ਤੇ ਕਾਲਜਾਂ ਦੇ ਪ੍ਰੋਫ਼ੈਸਰ ਭਲਕੇ ਵਿਧਾਨ ਸਭਾ ਵੱਲ ਕਰਨਗੇ ਮਾਰਚ- ਡਾ: ਜਗਵੰਤ ਸਿੰਘ

ਨੰਗਲ, 2 ਮਾਰਚ (ਪ੍ਰੋ. ਅਵਤਾਰ ਸਿੰਘ)-ਪੰਜਾਬ ਫੈਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜ ਟੀਚਰ ਆਰਗੇਨਾਈਜ਼ੇਸ਼ਨ (ਪੀਫੈਕਟੋ) ਦੇ ਸੱਦੇ 'ਤੇ ਪੰਜਾਬ ਭਰ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਸਮੂਹ ਪ੍ਰੋਫੈਸਰ ਪੰਜਾਬ ਸਰਕਾਰ ਵਲੋਂ 7ਵਾਂ ਪੇਅ ਕਮਿਸ਼ਨ ਅਜੇ ਤੱਕ ਲਾਗੂ ...

ਪੂਰੀ ਖ਼ਬਰ »

ਬਾਬਾ ਸੁਖਦੇਵ ਸਿੰਘ ਬੇਦੀ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਅਪੀਲ

ਡੇਰਾ ਬਾਬਾ ਨਾਨਕ, 2 ਮਾਰਚ (ਵਿਜੇ ਸ਼ਰਮਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਅੰਸ ਬੰਸ ਬਾਬਾ ਸੁਖਦੇਵ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲਿਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ 4 ਮਾਰਚ ਤੋਂ ਇਤਿਹਾਸਕ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਮੌਕੇ ਕਰਤਾਰਪੁਰ ...

ਪੂਰੀ ਖ਼ਬਰ »

ਸਾਢੇ 7 ਕਰੋੜ ਰੁਪਏ ਦੀ ਹੈਰੋਇਨ ਸਮੇਤ ਨਕਲੀ ਡਾਕਟਰ ਅਤੇ ਉਸ ਦਾ ਸਾਥੀ ਗਿ੍ਫ਼ਤਾਰ

ਲੁਧਿਆਣਾ, 2 ਮਾਰਚ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐੱਫ. ਦੀ ਪੁਲਿਸ ਨੇ ਸਾਢੇ ਸੱਤ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਨਕਲੀ ਡਾਕਟਰ ਅਤੇ ਉਸ ਦੇ ਸਾਥੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਪਾਸੋਂ ਨਕਲੀ ਹੈਰੋਇਨ ਬਣਾਉਣ ਵਾਲਾ ...

ਪੂਰੀ ਖ਼ਬਰ »

ਗੁਜਰਾਤ ਸਥਾਨਕ ਚੋਣਾਂ 'ਚ ਭਾਜਪਾ ਦੀ 6236 ਸੀਟਾਂ 'ਤੇ ਵੱਡੀ ਜਿੱਤ

ਅਹਿਮਦਾਬਾਦ, 2 ਮਾਰਚ (ਏਜੰਸੀ)- ਗੁਜਰਾਤ ਸਥਾਨਕ ਚੋਣਾਂ 'ਚ ਭਾਜਪਾ ਨੇ ਸਾਰੀਆਂ 31 ਜ਼ਿਲ੍ਹਾ ਪੰਚਾਇਤਾਂ ਤੇ 81 ਨਗਰ ਪਾਲਿਕਾਵਾਂ 'ਚੋਂ 70 'ਤੇ ਜਿੱਤ ਹਾਸਿਲ ਕਰ ਲਈ ਹੈ, ਜਦੋਂ ਕਿ 231 ਤਾਲੁਕਾ ਪੰਚਾਇਤਾਂ 'ਚ ਆਪਣੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਤੋਂ ਅੱਗੇ ਹੈ | ਸੂਬਾ ਚੋਣ ...

ਪੂਰੀ ਖ਼ਬਰ »

ਹਰਿਆਣਾ ਵਾਸੀਆਂ ਨੂੰ ਨਿੱਜੀ ਖੇਤਰਾਂ ਦੀਆਂ ਨੌਕਰੀਆਂ 'ਚ ਮਿਲੇਗਾ 75 ਫੀਸਦੀ ਕੋਟਾ

ਚੰਡੀਗੜ੍ਹ, 2 ਮਾਰਚ (ਅਜੀਤ ਬਿਊਰੋ)- ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਾਰਾਇਣ ਆਰਿਆ ਨੇ ਨਿੱਜੀ ਖੇਤਰ 'ਚ ਸੂਬੇ ਦੇ ਲੋਕਾਂ ਲਈ 75 ਫੀਸਦੀ ਰਾਖਵਾਂਕਰਨ ਦੇ ਪ੍ਰਸਤਾਵ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ | ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੂੰ ਇਹ ...

ਪੂਰੀ ਖ਼ਬਰ »

ਟੂਲਕਿਟ ਮਾਮਲਾ : ਨਿਕਿਤਾ ਜੈਕਬ ਦੀ ਪਟੀਸ਼ਨ ਸਬੰਧੀ ਦਿੱਲੀ ਪੁਲਿਸ ਨੂੰ ਇਕ ਹਫ਼ਤੇ ਦਾ ਸਮਾਂ

ਨਵੀਂ ਦਿੱੱਲੀ, 2 ਮਾਰਚ (ਜਗਤਾਰ ਸਿੰਘ)-ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਸਬੰਧਿਤ ਟੂਲਕਿਟ ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਦੇ ਮਾਮਲੇ 'ਚ ਦਿਸ਼ਾ ਰਵੀ ਨਾਲ ਸਹਿ-ਦੋਸ਼ੀ ਨਿਕਿਤਾ ਜੈਕਬ ਦੀ ਅਗਾਊਾ ਜ਼ਮਾਨਤ ਪਟੀਸ਼ਨ 'ਤੇ ਜਵਾਬ ਦੇਣ ਲਈ ...

ਪੂਰੀ ਖ਼ਬਰ »

ਪੇਪਰ ਲੀਕ ਮਾਮਲਾ-2 ਫ਼ੌਜੀ ਜਵਾਨਾਂ ਸਮੇਤ 4 ਹੋਰ ਗਿ੍ਫ਼ਤਾਰ

ਪੁਣੇ, 2 ਮਾਰਚ (ਏਜੰਸੀ)-ਫ਼ੌਜ ਦੀ ਭਰਤੀ ਦੇ ਪੇਪਰ ਲੀਕ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਣੇ ਪੁਲਿਸ ਨੇ 4 ਹੋਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ 'ਚ ਦੋ ਫ਼ੌਜ ਦੇ ਜਵਾਨ ਸ਼ਾਮਿਲ ਹਨ | ਇਸ ਦੇ ਨਾਲ ਹੀ ਹੁਣ ਤੱਕ ਇਸ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਲੋਕਾਂ ਦੀ ...

ਪੂਰੀ ਖ਼ਬਰ »

ਜੰਮੂ 'ਚ ਕਾਂਗਰਸੀਆਂ ਨੇ ਗੁਲਾਮ ਅਲੀ ਆਜ਼ਾਦ ਦਾ ਪੁਤਲਾ ਫੂਕਿਆ

ਸ੍ਰੀਨਗਰ, 2 ਮਾਰਚ (ਮਨਜੀਤ ਸਿੰਘ)- 2 ਦਿਨ ਪਹਿਲੇ ਕਾਂਗਰਸ ਦੇ ਨਾਰਾਜ਼ ਗੁਟ ਜੀ-23 ਨਾਲ ਸਬੰਧਿਤ ਕੁਝ ਸੰਸਦ ਮੈਂਬਰਾਂ ਵਲੋਂ ਗੁਲਾਮ ਨਬੀ ਆਜ਼ਾਦ ਨਾਲ ਜੰਮੂ 'ਚ ਸ਼ਾਂਤੀ ਰੈਲੀ 'ਚ ਭਾਗ ਲੈਣ ਅਤੇ ਨਰਿੰਦਰ ਮੋਦੀ ਦੀ ਸ਼ਲਾਘਾ ਕਰਨ ਬਾਅਦ ਕਾਂਗਰਸ 'ਚ ਗੁਟਬੰਦੀ ਸਾਹਮਣੇ ਆ ਗਈ | ...

ਪੂਰੀ ਖ਼ਬਰ »

ਆਰ.ਸੀ.ਐੱਫ. 31 ਮਾਰਚ ਤੱਕ 50 ਏ.ਸੀ. 3 ਟੀਅਰ ਇਕਾਨਮੀ ਕਲਾਸ ਰੇਲ ਡੱਬੇ ਤਿਆਰ ਕਰੇਗੀ- ਗੁਪਤਾ

ਕਪੂਰਥਲਾ, 2 ਮਾਰਚ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ 160 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਦੇ ਸਮਰੱਥ 3 ਟੀਅਰ ਇਕਾਨਮੀ ਕਲਾਸ ਰੇਲ ਡੱਬਿਆਂ ਦੇ ਆਰ.ਡੀ.ਐੱਸ.ਓ. ਲਖਨਊ ਵਲੋਂ ਨਾਗਦਾ-ਕੋਟਾ-ਸਦਾਈ ਮਾਧੋਪੁਰ ਸੈਕਸ਼ਨ 'ਤੇ ਸਫ਼ਲ ਪ੍ਰੀਖਣ ...

ਪੂਰੀ ਖ਼ਬਰ »

ਬੰਦਰਗਾਹਾਂ ਦੇ ਵਿਕਾਸ 'ਤੇ ਕੀਤਾ ਜਾਵੇਗਾ 6 ਲੱਖ ਕਰੋੜ ਰੁਪਏ ਦਾ ਨਿਵੇਸ਼-ਪ੍ਰਧਾਨ ਮੰਤਰੀ

ਨਵੀਂ ਦਿੱਲੀ, 2 ਮਾਰਚ (ਏਜੰਸੀ)-ਭਾਰਤ 'ਚ ਅਗਲੇ 15 ਸਾਲਾਂ ਦੌਰਾਨ 2035 ਤੱਕ ਸਮੁੰਦਰੀ ਸ਼ਿਪਿੰਗ ਖੇਤਰ 'ਚ 82 ਅਰਬ ਡਾਲਰ ਭਾਵ 6 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ | ਬੰਦਰਗਾਹਾਂ 'ਚ ਸਾਫ਼ ਸੁਥਰੀ ਊਰਜਾ ਦੀ ਵਰਤੋਂ ਨੂੰ ਵਧਾਇਆ ਜਾਵੇਗਾ, ਜਲ ਮਾਰਗਾਂ ਦਾ ਵਿਕਾਸ ...

ਪੂਰੀ ਖ਼ਬਰ »

ਨੋਟਬੰਦੀ ਕਾਰਨ ਭਾਰਤ 'ਚ ਵਧੀ ਬੇਰੁਜ਼ਗਾਰੀ- ਡਾ: ਮਨਮੋਹਨ ਸਿੰਘ

ਤਿਰੂਵਨੰਤਪੁਰਮ, 2 ਮਾਰਚ (ਏਜੰਸੀ)-ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਮੰਗਲਵਾਰ ਨੂੰ ਕੇਂਦਰ 'ਤੇ ਨਿਸ਼ਾਨਾ ਸਾਧਦਿਆਂ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਲੋਂ 2016 'ਚ ਬਿਨਾਂ ਵਿਚਾਰ ਕੀਤੇ ਨੋਟਬੰਦੀ ਕਰਨ ਦੇ ਫ਼ੈਸਲੇ ਨਾਲ ਦੇਸ਼ 'ਚ ਬੇਰੁਜਗਾਰੀ ਵੱਡੇ ...

ਪੂਰੀ ਖ਼ਬਰ »

ਪਟਿਆਲਾ ਜੇਲ੍ਹ 'ਚ ਬੰਦ ਗੈਂਗਸਟਰ ਵਲੋਂ ਨਵਾਂ ਗਰੋਹ ਬਣਾਉਣ ਦਾ ਪਰਦਾਫਾਸ਼

ਬਠਿੰਡਾ, 2 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੀ.ਆਈ.ਏ. ਸਟਾਫ਼-2, ਬਠਿੰਡਾ ਦੀ ਟੀਮ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਬੰਦ ਗੈਂਗਸਟਰ ਦੁਆਰਾ ਫ਼ੋਨ 'ਤੇ ਨਵਾਂ ਗੈਂਗ ਬਣਾਉਣ ਦਾ ਪਰਦਾਫਾਸ਼ ਕੀਤਾ ਹੈ | ਪੁਲਿਸ ਨੇ ਗੈਂਗ 'ਚ ਸ਼ਾਮਿਲ ਵਿਅਕਤੀਆਂ ਤੋਂ 9 ਪਿਸਟਲ ਸਮੇਤ 45 ...

ਪੂਰੀ ਖ਼ਬਰ »

: ਸਿੱਖਿਆ ਵਿਭਾਗ ਦੇ ਨਵੇਂ ਫ਼ਰਮਾਨ :

ਹੁਣ ਸਵੇਰੇ ਫ਼ੋਨ ਕਰ ਕੇ ਵਿਦਿਆਰਥੀਆਂ ਨੂੰ ਜਗਾਇਆ ਕਰਨਗੇ ਅਧਿਆਪਕ

ਸੰਗਰੂਰ, 2 ਮਾਰਚ (ਧੀਰਜ ਪਸ਼ੋਰੀਆ)-ਸਿੱਖਿਆ ਵਿਭਾਗ ਦੀ ਮੌਜੂਦਾ ਉੱਚ ਅਫ਼ਸਰਸ਼ਾਹੀ ਵਲੋਂ ਸਿੱਖਿਆ ਖੇਤਰ ਅੰਦਰ ਜ਼ਮੀਨੀ ਹਕੀਕਤ ਨੂੰ ਨਾ ਸਮਝਦਿਆਂ ਰੋਜ਼ਾਨਾ ਕੀਤੇ ਜਾ ਰਹੇ ਨਵੇਂ-ਨਵੇਂ ਤਜਰਬਿਆਂ ਅਤੇ ਜਾਰੀ ਕੀਤੇ ਜਾਂਦੇ ਵੱਖ-ਵੱਖ ਤਰ੍ਹਾਂ ਦੇ ਲਿਖਤੀ ਅਤੇ ...

ਪੂਰੀ ਖ਼ਬਰ »

ਹਰਪ੍ਰੀਤ ਲਵਲੀ ਘੋਲੀਆ ਦੇ ਭਰਾ ਦਾ ਅਮਰੀਕਾ 'ਚ ਦਿਹਾਂਤ

ਬਾਘਾ ਪੁਰਾਣਾ, 2 ਮਾਰਚ (ਬਲਰਾਜ ਸਿੰਗਲਾ)-ਹਰਪ੍ਰੀਤ ਸਿੰਘ ਲਵਲੀ ਘੋਲੀਆ ਖ਼ੁਰਦ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਿਆ, ਜਦੋਂ ਉਨ੍ਹਾਂ ਦੇ ਵੱਡੇ ਭਰਾ ਨਵਪ੍ਰੀਤ ਸਿੰਘ ਗਿੱਲ (52) ਪੁੱਤਰ ਵਰਿੰਦਰ ਸਿੰਘ ਗਿੱਲ ਦਾ ਬੀਤੇ ਦਿਨੀਂ ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿਖੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX