ਤਾਜਾ ਖ਼ਬਰਾਂ


ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅਜਨਾਲਾ ਪੁੱਜੀ ਐਨ.ਐੱਸ.ਜੀ. ਟੀਮ
. . .  31 minutes ago
ਅਜਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅੱਜ ਐਨ.ਐੱਸ.ਜੀ. ਦੀ ਇਕ ਟੀਮ ਅਜਨਾਲਾ ਪੁੱਜੀ ਹੈ। ਇਸ ਟੀਮ ਦੇ ਮੈਂਬਰਾਂ ਵਲੋਂ ਧਮਾਕੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ...
ਦਿੱਲੀ ਦੀ ਰੋਹਿਣੀ ਅਦਾਲਤ ਨੇ ਲੱਖਾ ਸਿਧਾਣਾ ਨੂੰ ਦਿੱਤੀ ਅਗਾਊਂ ਜ਼ਮਾਨਤ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਦਿੱਲੀ ਦੀ ਰੋਹਿਣੀ ਅਦਾਲਤ ਨੇ ਗਣਤੰਤਰ ਦਿਹਾੜੇ ਦੇ ਹਿੰਸਾ ਮਾਮਲੇ ਵਿਚ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੂੰ ਅਗਾਊਂ...
ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਕੀਤਾ ਅਗਵਾ
. . .  about 1 hour ago
ਟੱਲੇਵਾਲ, 17 ਸਤੰਬਰ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਇਕ ਕਾਰ ਸਵਾਰ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ | ਸਾਰਾ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ...
ਸ੍ਰੀ ਹਰਿਮੰਦਰ ਸਾਹਿਬ ਪਰਿਵਾਰ ਸਮੇਤ ਪਹੁੰਚੇ ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ
. . .  about 1 hour ago
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ) - ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ ਅੱਜ ਸ਼ਾਮ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਐਨ.ਆਈ.ਏ. ਨੇ ਇਕ ਹੌਟਲਾਈਨ ਨੰਬਰ ਕੀਤਾ ਜਾਰੀ, ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੋਸ਼ਲ ਮੀਡੀਆ 'ਤੇ ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨ ਲਈ ਇਕ ਹੌਟਲਾਈਨ ਨੰਬਰ...
ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਕਾਬੂ
. . .  about 1 hour ago
ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਕਾਬੂ ਕੀਤੇ ਗਏ ਹਨ | ਇਹ ਲੁਟੇਰੇ ਸਪਲੈਂਡਰ ਮੋਟਰਸਾਈਕਲ 'ਤੇ ਪਿਸਤੌਲ ...
ਕੈਬਨਿਟ ਮੀਟਿੰਗ ਵਿਚ ਪੰਜਾਬ ਕਸਟਮ ਮਿਲਿੰਗ ਨੀਤੀ ਨੂੰ ਪ੍ਰਵਾਨਗੀ
. . .  about 1 hour ago
ਚੰਡੀਗੜ੍ਹ, 17 ਸਤੰਬਰ - ਪੰਜਾਬ ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ | ਇਸ ਦੌਰਾਨ ਸਾਉਣੀ 2021-22 ਲਈ ...
18 ਨਵੇਂ ਸਰਕਾਰੀ ਕਾਲਜਾਂ ਲਈ 160 ਸਹਾਇਕ ਪ੍ਰੋਫੈਸਰਾਂ ਅਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਮਨਜ਼ੂਰੀ
. . .  about 1 hour ago
ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕੈਬਨਿਟ ਦੀ ਅਗਵਾਈ ਵਿਚ ਐੱਸ.ਬੀ.ਐੱਸ. ਨਗਰ ਵਿਚ 'ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ....
5 ਬੰਗਲਾਦੇਸ਼ੀ ਨਾਗਰਿਕ ਭਾਰਤੀ ਪਾਸਪੋਰਟ ਸਮੇਤ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਡੀ.ਸੀ.ਪੀ. (ਏਅਰਪੋਰਟ) ਵਿਕਰਮ ਪੋਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ 5 ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ...
ਗਾਇਕ ਹਰਜੀਤ ਹਰਮਨ ਦਾ ਕਹਿਣਾ, ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਰੱਖਣਗੇ ਆਪਣਾ ਪੱਖ
. . .  about 2 hours ago
ਚੰਡੀਗੜ੍ਹ, 17 ਸਤੰਬਰ - ਪੰਜਾਬ ਮਹਿਲਾ ਕਮਿਸ਼ਨ ਵਲੋਂ ਪੰਜਾਬੀ ਗਾਇਕ ਹਰਜੀਤ ਹਰਮਨ ਸਮੇਤ ਕਰਨ ਔਜਲਾ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ...
ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤਾ ਗਿਆ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਵਲੋਂ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਰਜਕਾਰੀ ਮੈਜਿਸਟ੍ਰੇਟ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ ਹੈ ...
ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਵੱਡਾ ਬਿਆਨ
. . .  about 3 hours ago
ਚੰਡੀਗੜ੍ਹ, 17 ਸਤੰਬਰ (ਸੁਰਿੰਦਰ ) - ਪੰਜਾਬ ਦੇ ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਕੋਈ ਵੀ ਬਕਾਇਆ...
ਜੰਗਲਾਤ ਮੰਤਰੀ ਦੀ ਰਿਹਾਇਸ਼ ਵਲ ਮਾਰਚ ਕਰਨਗੇ ਜੰਗਲਾਤ ਕਾਮੇ
. . .  about 3 hours ago
ਨਾਭਾ, 17 ਸਤੰਬਰ (ਕਰਮਜੀਤ ਸਿੰਘ) - ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਫ਼ੈਸਲਾ ਕੀਤਾ ਕਿ ਲੰਮੇ ਸਮੇਂ ਤੋ ਕੰਮ ਕਰਦੇ ਕੱਚੇ ਕਾਮੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਜੰਗਲਾਤ ...
ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 1 ਅਕਤੂਬਰ ਤਕ ਮੁਲਤਵੀ
. . .  about 3 hours ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਖ਼ਿਲਾਫ਼ ...
ਮੁੱਖ ਮੰਤਰੀ 20 ਸਤੰਬਰ ਨੂੰ ਬਰਨਾਲਾ ਵਿਖੇ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਰੱਖਣਗੇ ਨੀਂਹ ਪੱਥਰ
. . .  about 3 hours ago
ਬਰਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਲਾਡੀ) - ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ....
ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਦਾ ਦੌਰਾ ਕੀਤਾ ਰੱਦ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਸਰਕਾਰ ਦੀ ਸੁਰੱਖਿਆ ਚਿਤਾਵਨੀ ਤੋਂ ਬਾਅਦ ਆਪਣਾ ਪਾਕਿਸਤਾਨ ਦਾ ਦੌਰਾ ਰੱਦ ਕਰ...
ਟਿਫ਼ਨ ਬੰਬ ਮਾਮਲੇ ਨਾਲ ਸਬੰਧਿਤ ਗੁਰਮੁਖ ਸਿੰਘ ਰੋਡੇ ਨਾਲ ਜੁੜੇ ਦਰਵੇਸ਼ ਸਿੰਘ 'ਤੇ ਪੁਲਿਸ ਨੇ ਲਾਇਆ ਯੂ. ਏ. ਪੀ. ਏ. ਐਕਟ
. . .  about 3 hours ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਅਸਲਾ ਅਤੇ ਧਮਾਕਾਖ਼ੇਜ਼ ਸਮਗਰੀ ਤੇ ਹੈਰੋਇਨ ਸਮਗਲਿੰਗ ਦੇ ਦੋਸ਼ ਹੇਠ ਮਮਦੋਟ ਪੁਲਿਸ ਵਲੋਂ ਫੜੇ ਗਏ ਨਜ਼ਦੀਕੀ ਪਿੰਡ ਨਿਹਾਲਾ ਕਿਲਚਾ ਵਾਸੀ ਦਰਵੇਸ਼ ਸਿੰਘ ਖ਼ਿਲਾਫ਼ ਪੁਲਿਸ ਵਲੋਂ ...
ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ - ਰਾਘਵ ਚੱਢਾ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਨਵਜੋਤ ਸਿੰਘ ਸਿੱਧੂ 'ਤੇ ਪਲਟਵਾਰ ਕਰਦੇ ਹੋਏ ਆਪ ਦੇ ਆਗੂ ਰਾਘਵ ਚੱਢਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਹੈ | ਜ਼ਿਕਰਯੋਗ ਹੈ ਕਿ ਸਿੱਧੂ ਵਲੋਂ ਖੇਤੀ ...
ਪਿੰਡ ਰਾਮਪੁਰ ਵਿਚ ਖ਼ੁਫ਼ੀਆ ਪੁਲਿਸ ਦੀ ਰੇਡ, ਇਕ ਘਰ ਵਿਚੋਂ ਬਰਾਮਦ ਕੀਤੀ ਖ਼ਾਲਿਸਤਾਨੀ ਸਮਗਰੀ
. . .  about 4 hours ago
ਦੋਰਾਹਾ,17 ਸਤੰਬਰ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ) - ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਇਕ ਘਰ ਵਿਚ ਖ਼ੁਫ਼ੀਆ ਏਜੰਸੀਆਂ ਨੇ ਸਵੇਰ ਤੋਂ ਛਾਪਾ ਮਾਰਿਆ। ਜਿਸ ਦੇ ਵਿਚ ਕੁਝ ਖ਼ਾਲਸਾਤਾਨੀ ਸਮਗਰੀ ਤੇ ਪ੍ਰਿੰਟਿੰਗ ਪ੍ਰੈੱਸ ਬਰਾਮਦ ਕੀਤੀ ...
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੱਲ੍ਹ ਤੋਂ ਸ਼ੁਰੂ
. . .  about 3 hours ago
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋਵੇਗੀ | ਉਕਤ ਜਾਣਕਾਰੀ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ...
ਕਿਸਾਨੀ ਮੁੱਦੇ 'ਤੇ ਅਕਾਲੀ ਦਲ ਮਗਰਮੱਛ ਦੇ ਅੱਥਰੂ ਵਹਾ ਰਿਹਾ - ਰਾਣਾ ਸੋਢੀ
. . .  about 4 hours ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਅਕਾਲੀ ਦਲ ਕਿਸਾਨੀ ਮੁੱਦੇ 'ਤੇ ਮਗਰਮੱਛ ਦੇ ਅੱਥਰੂ ਵਹਾ ਰਿਹਾ ਹੈ ਅਤੇ ਸਿਆਸਤ ਕੀਤੀ ਜਾ ...
ਖੇਤੀ ਕਾਨੂੰਨ ਰੱਦ ਕਰੇ ਕੇਂਦਰ ਸਰਕਾਰ - ਕੈਪਟਨ
. . .  about 4 hours ago
ਚੰਡੀਗੜ੍ਹ, 17 ਸਤੰਬਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਤੀਜੇ ਰਾਜ ਪੱਧਰੀ ਵਰਚੂਅਲ ਕਿਸਾਨ ਮੇਲੇ ਦਾ ਉਦਘਾਟਨ ਕਰਨ ਸਮੇਂ ਮੁੱਖ ਮੰਤਰੀ ਵਲੋਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਲਈ ਕਿਹਾ...
ਸਿੱਧੂ ਦਾ ਆਪ ਅਤੇ ਅਕਾਲੀ ਦਲ 'ਤੇ ਨਿਸ਼ਾਨਾ
. . .  about 5 hours ago
ਚੰਡੀਗੜ੍ਹ, 17 ਸਤੰਬਰ - ਨਵਜੋਤ ਸਿੰਘ ਸਿੱਧੂ ਵਲੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜੋ ਰੋਸ ਮਾਰਚ ਕੀਤਾ ਜਾ ਰਿਹਾ ਹੈ...
ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ 'ਚ ਪੰਜਾਬਣ ਰਮਨਦੀਪ ਕੌਰ ਨੇ ਰਾਸ਼ਟਰੀ ਰਿਕਾਰਡ ਬਣਾਉਂਦਿਆਂ ਜਿੱਤਿਆ ਸੋਨ ਤਗਮਾ
. . .  about 5 hours ago
ਪਟਿਆਲਾ,(ਅਮਰਬੀਰ ਸਿੰਘ ਆਹਲੂਵਾਲੀਆ), 17 ਸਤੰਬਰ - ਤੇਲੰਗਾਨਾ ਦੇ ਵਾਰੰਗਲ 'ਚ ਓਪਨ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਪਟਿਆਲਾ ਦੀ ਰਮਨਦੀਪ ਕੌਰ ਨੇ 35 ਕਿੱਲੋਮੀਟਰ ਵਾਕਿੰਗ...
ਸੁਖਬੀਰ ਸਿੰਘ ਬਾਦਲ,ਹਰਸਿਮਰਤ ਕੌਰ ਬਾਦਲ ਸਮੇਤ 15 ਪਾਰਟੀ ਲੀਡਰਾਂ ਦੀ ਗ੍ਰਿਫ਼ਤਾਰੀ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਦਿੱਲੀ ਵਿਚ ਸ਼੍ਰਮੋਣੀ ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕੀਤੇ ਜਾ ਰਹੇ ਰੋਸ ਮਾਰਚ ਦੌਰਾਨ ਸੁਖਬੀਰ ਸਿੰਘ ਬਾਦਲ,ਹਰਸਿਮਰਤ ਕੌਰ ਬਾਦਲ ਸਮੇਤ 15 ਪਾਰਟੀ ਲੀਡਰਾਂ ਦੀ ਗ੍ਰਿਫ਼ਤਾਰੀ ਪੁਲਿਸ ਵਲੋਂ ਕੀਤੀ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਫੱਗਣ ਸੰਮਤ 552

ਪਹਿਲਾ ਸਫ਼ਾ

ਨਿੱਜੀ ਅਤੇ ਸਰਕਾਰੀ ਹਸਪਤਾਲਾਂ 'ਚ ਲੋਕ ਆਪਣੀ ਸੁਵਿਧਾ ਮੁਤਾਬਿਕ ਕਦੇ ਵੀ ਲਗਵਾ ਸਕਦੇ ਹਨ ਟੀਕਾ

ਰਾਸ਼ਟਰਪਤੀ ਕੋਵਿੰਦ, ਮੰਤਰੀਆਂ ਤੇ ਹੋਰ ਸ਼ਖ਼ਸੀਅਤਾਂ ਨੇ ਲਈ ਵੈਕਸੀਨ
ਨਵੀਂ ਦਿੱਲੀ, 3 ਮਾਰਚ (ਉਪਮਾ ਡਾਗਾ ਪਾਰਥ)-ਕੋਰੋਨਾ ਟੀਕਾਕਰਨ ਦੇ ਦੂਜੇ ਗੇੜ 'ਚ ਸਰਕਾਰ ਨੇ ਇਸ ਦਾ ਦਾਇਰਾ ਵਧਾਉਣ ਲਈ ਨਾ ਸਿਰਫ਼ ਸਾਰੇ ਨਿੱਜੀ ਹਸਪਤਾਲਾਂ ਨੂੰ ਸ਼ਾਮਿਲ ਕਰ ਲਿਆ ਹੈ, ਸਗੋਂ ਟੀਕਾਕਰਨ ਨੂੰ ਸਮਾਂ ਹੱਦ ਤੋਂ ਬਾਹਰ ਰੱਖਦਿਆਂ ਇਹ ਐਲਾਨ ਵੀ ਕੀਤਾ ਹੈ ਕਿ ਇਹ ਸੁਵਿਧਾ 24 ਘੰਟੇ ਹਾਸਲ ਕੀਤੀ ਜਾ ਸਕਦੀ ਹੈ | ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਟਵਿੱਟਰ 'ਤੇ ਪਾਏ ਸੰਦੇਸ਼ ਰਾਹੀਂ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਰਕਾਰ ਨੇ ਟੀਕਾਕਰਨ ਦੀ ਰਫ਼ਤਾਰ ਵਧਾਉਣ ਲਈ ਸਮਾਂ ਹੱਦ ਖ਼ਤਮ ਕਰ ਦਿੱਤੀ ਹੈ | ਦੇਸ਼ ਦੇ ਨਾਗਰਿਕ ਹੁਣ ਸੱਤੇ ਦਿਨ 24 ਘੰਟੇ ਭਾਵ ਹਰ ਸਮੇਂ ਆਪਣੀ ਸੁਵਿਧਾ ਮੁਤਾਬਿਕ ਟੀਕਾ ਲਗਵਾ ਸਕਦੇ ਹਨ |
ਨਿੱਜੀ ਹਸਪਤਾਲ
ਸੋਮਵਾਰ ਤੋਂ ਸ਼ੁਰੂ ਹੋਏ ਟੀਕਾਕਰਨ ਦੇ ਦੂਜੇ ਪੜਾਅ 'ਚ ਪਹਿਲਾਂ ਕੇਂਦਰ ਨੇ ਸਰਕਾਰੀ ਯੋਜਨਾਵਾਂ ਨਾਲ ਜੁੜੇ 10 ਹਜ਼ਾਰ ਨਿੱਜੀ ਹਸਪਤਾਲਾਂ ਨੂੰ ਹੀ ਸ਼ਾਮਿਲ ਕੀਤਾ ਸੀ | ਕੇਂਦਰ ਸਰਕਾਰ ਨੇ ਇਸ ਸਬੰਧ 'ਚ ਜਾਰੀ ਨੋਟੀਫ਼ਿਕੇਸ਼ਨ 'ਚ ਸਾਰੇ ਰਾਜਾਂ ਅਤੇ ਕੇਂਦਰੀ ਸ਼ਾਮਿਤ ਪ੍ਰਦੇਸ਼ਾਂ ਨੂੰ ਕਿਹਾ ਕਿ ਆਯੂਸ਼ਮਾਨ ਭਾਰਤ, ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ਤੇ ਕੇਂਦਰ ਸਰਕਾਰ ਸਿਹਤ ਸਕੀਮ (ਸੀ.ਜੀ.ਐੱਚ.ਐੱਸ) ਅਤੇ ਰਾਜ ਸਿਹਤ ਬੀਮਾ ਸਕੀਮ 'ਚ ਸ਼ਾਮਿਲ ਸਾਰੇ ਨਿੱਜੀ ਹਸਪਤਾਲਾਂ ਦੀ ਟੀਕਾਕਰਨ ਲਈ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ, ਜਿਹੜੇ ਨਿੱਜੀ ਹਸਪਤਾਲ ਇਨ੍ਹਾਂ ਤਿੰਨ ਯੋਜਨਾਵਾਂ 'ਚ ਸ਼ਾਮਿਲ ਨਹੀਂ ਹਨ ਉਨ੍ਹਾਂ ਨੂੰ ਟੀਕਾਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜੇਕਰ ਉਨ੍ਹਾਂ ਕੋਲ ਕੋਲਡ ਚੇਨ ਦੇ ਇੰਤਜ਼ਾਮ ਅਤੇ ਟੀਕਾ ਲਗਵਾਉਣ ਵਾਲਾ ਸਟਾਫ਼ ਹੋਵੇ | ਇਸ ਤੋਂ ਇਲਾਵਾ ਹਸਪਤਾਲ 'ਚ ਭੀੜ ਨੂੰ ਸੰਭਾਲਣ ਅਤੇ ਲੋਕਾਂ ਨੂੰ ਬਿਠਾਉਣ ਦੀ ਵਿਵਸਥਾ ਅਤੇ ਉਨ੍ਹਾਂ ਨੂੰ ਕੁਝ ਦੇਰ ਨਿਗਰਾਨੀ 'ਚ ਰੱਖਣ ਦਾ ਇੰਤਜ਼ਾਮ ਹੋਵੇ |
ਲੋਕ ਆਪਣੀ ਸੁਵਿਧਾ ਮੁਤਾਬਿਕ ਕਿਸੇ ਵੀ ਸਮੇਂ ਲਗਵਾ ਸਕਦੇ ਹਨ ਟੀਕਾ
ਕੇਂਦਰ ਸਰਕਾਰ ਨੇ ਟੀਕਾਕਰਨ ਦੀ ਰਫ਼ਤਾਰ ਵਧਾਉਣ ਲਈ ਕਿਸੇ ਮਿੱਥੇ ਸਮੇਂ 'ਚ ਟੀਕਾ ਲਗਵਾਉਣ ਦੀ ਥਾਂ 'ਤੇ ਕਿਸੇ ਵੀ ਸਮੇਂ ਆਪਣੀ ਸੁੁਵਿਧਾ ਮੁਤਾਬਿਕ ਟੀਕਾ ਲਗਵਾਉਣ ਨੂੰ ਕਿਹਾ | ਸਿਹਤ ਮੰਤਰਾਲੇ ਵਲੋਂ ਦਿੱਤੇ ਸਪੱਸ਼ਟੀਕਰਨ 'ਚ ਇਹ ਵੀ ਕਿਹਾ ਗਿਆ ਕਿ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲ ਜੋ ਟੀਕਾਕਰਨ ਦੀ ਕਵਾਇਦ 'ਚ ਸ਼ਾਮਿਲ ਹਨ ਸਰਕਾਰ ਦੇ ਕੋਵਿਡ ਐਪ ਅਤੇ ਵੈੱਬਸਾਈਟ ਨਾਲ ਲਿੰਕਡ ਹਨ | ਸਮਾਂ ਹੱਦ ਤੋਂ ਛੋਟ ਦੀ ਸੁਵਿਧਾ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਲਈ ਹੋਵੇਗੀ | ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਵੀ ਇਸ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਕੋਵਿਡ ਪੋਰਟਲ 'ਤੇ ਸਵੇਰੇ 9 ਵਜੇ ਤੋਂ ਸ਼ਾਮੀਂ 5 ਵਜੇ ਤੱਕ ਦਾ ਕੋਈ ਸਿਸਟਮ ਨਹੀਂ ਹੈ | ਇਸ ਲਈ ਹਸਪਤਾਲ ਆਪਣੀ ਸੁਵਿਧਾ ਮੁਤਾਬਿਕ ਕਦੇ ਵੀ ਟੀਕਾਕਰਨ ਕਰ ਸਕਦੇ ਹਨ | ਹਸਪਤਾਲਾਂ ਨੂੰ ਇਸ ਲਈ ਰਾਜ ਸਰਕਾਰਾਂ ਨਾਲ ਤਾਲਮੇਲ ਕਰਨਾ ਪਵੇਗਾ | ਸਰਕਾਰੀ ਅੰਕੜਿਆਂ ਮੁਤਾਬਿਕ ਦੂਜੇ ਗੇੜ ਦੇ ਪਹਿਲੇ ਦਿਨ ਕੁੱਲ 5.52 ਲੱਖ ਟੀਕੇ ਲਗਾਏ ਗਏ, ਜਦਕਿ ਦੂਜੇ ਦਿਨ ਇਹ ਗਿਣਤੀ 40 ਫ਼ੀਸਦੀ ਵੱਧ ਕੇ 7.68 ਲੱਖ ਹੋ ਗਈ |
ਰਾਸ਼ਟਰਪਤੀ ਨੇ ਵੀ ਲਗਵਾਇਆ ਕੋਰੋਨਾ ਤੋਂ ਬਚਾਅ ਲਈ ਟੀਕਾ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਬੁੱਧਵਾਰ ਨੂੰ ਦਿੱਲੀ ਸਥਿਤ ਆਰ ਐਂਡ ਆਰ ਹਸਪਤਾਲ 'ਚ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਈ | ਟੀਕਾ ਲਗਵਾਉਣ ਦੇ ਸਮੇਂ ਰਾਸ਼ਟਰਪਤੀ ਕੋਵਿੰਦ ਦੇ ਨਾਲ ਉਨ੍ਹਾਂ ਦੀ ਬੇਟੀ ਵੀ ਸੀ | ਰਾਸ਼ਟਰਪਤੀ ਭਵਨ 'ਚ ਟਵਿੱਟਰ 'ਤੇ ਟੀਕਾ ਲੱਗਣ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ |

ਕੋਵੈਕਸੀਨ ਤੀਜੇ ਕਲੀਨਿਕਲ ਟ੍ਰਾਈਲ 'ਚ 81 ਫ਼ੀਸਦੀ ਪ੍ਰਭਾਵੀ ਪਾਈ ਗਈ

ਨਵੀਂ ਦਿੱਲੀ, 3 ਮਾਰਚ (ਏਜੰਸੀ)-ਭਾਰਤ ਬਾਇਓਟੈਕ ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵਲੋਂ ਵਿਕਸਿਤ ਕੀਤੇ ਗਏ ਕੋਰੋਨਾ ਟੀਕੇ ਦੇ ਤੀਜੇ ਕਲੀਨਿਕਲ ਟ੍ਰਾਈਲ ਦੇ ਪ੍ਰੀਖਣ ਦੇ ਨਤੀਜੇ ਸਾਹਮਣੇ ਆ ਗਏ ਹਨ | ਭਾਰਤ ਬਾਇਓਟੈਕ ਨੇ ਦੱਸਿਆ ਕਿ ਤੀਜੇ ਪੜਾਅ 'ਚ ਇਹ ਟੀਕਾ 81 ਫ਼ੀਸਦੀ ਪ੍ਰਭਾਵੀ ਪਾਇਆ ਗਿਆ ਹੈ | ਇਸ ਟਰਾਇਲ 'ਚ 25,800 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ, ਜੋ ਕਿ ਦੇਸ਼ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਟਰਾਇਲ ਹੈ | ਸਰਕਾਰ ਪਹਿਲਾਂ ਹੀ ਇਸ ਟੀਕੇ ਨੂੰ ਹੰਗਾਮੀ ਹਾਲਤ 'ਚ ਵਰਤੋਂ ਲਈ ਮਨਜ਼ੂਰੀ ਦੇ ਚੁੱਕੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਦੀ ਖੁਰਾਕ ਲਈ ਹੈ | ਭਾਰਤ ਬਾਇਓਟੈਕ ਦੇ ਚੇਅਰਮੈਨ ਅਤੇ ਐਮ. ਡੀ. ਡਾ. ਕ੍ਰਿਸ਼ਣ ਇਲਾ ਨੇ ਕਿਹਾ ਕਿ ਇਹ ਵੈਕਸੀਨ ਦੇ ਵਿਕਾਸ, ਵਿਗਿਆਨ ਅਤੇ ਕੋਰੋਨਾ ਵਾਇਰਸ ਦੇ ਖ਼ਿਲਾਫ਼ ਜੰਗ 'ਚ ਅਹਿਮ ਦਿਨ ਹੈ | ਫੇਜ਼ 3 ਦੇ ਅੱਜ ਦੇ ਨਤੀਜੇ ਦੇ ਨਾਲ ਅਸੀਂ ਕੋਵਿਡ-19 ਵੈਕਸੀਨ ਦੇ ਫੇਜ 1, 2 ਅਤੇ 3 ਦੇ ਅੰਕੜੇ ਜਾਰੀ ਕਰ ਦਿੱਤੇ ਹਨ, ਜਿਨ੍ਹਾਂ 'ਚ ਕਰੀਬ 27000 ਉਮੀਦਵਾਰ ਸਨ |

ਚੋਣ ਵਾਅਦੇ ਪੂਰੇ ਨਾ ਕਰਨ ਕਰਕੇ ਵਿਰੋਧੀ ਧਿਰ ਨੇ ਸਰਕਾਰ ਨੂੰ ਲਿਆ ਆੜੇ ਹੱਥੀਂ

ਤਨਖ਼ਾਹ ਕਮਿਸ਼ਨ ਅਤੇ ਮਹਿੰਗੀ ਬਿਜਲੀ ਦੇ ਮੁੱਦੇ 'ਤੇ ਅਕਾਲੀਆਂ ਅਤੇ 'ਆਪ' ਵਲੋਂ ਵਿਧਾਨ ਸਭਾ 'ਚੋਂ ਵਾਕਆਊਟ
ਚੰਡੀਗੜ੍ਹ, 3 ਮਾਰਚ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ 'ਚ ਅੱਜ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ ਤਨਖ਼ਾਹ ਕਮਿਸ਼ਨ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਅਕਾਲੀ ਵਿਧਾਇਕਾਂ ਵਲੋਂ ਭਾਰੀ ਨਾਅਰੇਬਾਜ਼ੀ ਅਤੇ ਬਾਅਦ ਵਿਚ ਸਦਨ ਤੋਂ ਵਾਕਆਊਟ ਕੀਤਾ ਗਿਆ | ਜਦੋਂ ਕਿ 'ਆਪ' ਵਿਧਾਇਕਾਂ ਨੇ ਮਹਿੰਗੀ ਬਿਜਲੀ ਤੇ ਬਿਜਲੀ ਸਮਝੌਤੇ ਰੱਦ ਕਰਨ ਦੀ ਮੰਗ ਨੂੰ ਲੈ ਕੇ ਸਦਨ 'ਚੋਂ ਵਾਕਆਊਟ ਕੀਤਾ | ਰਾਜਪਾਲ ਦੇ ਭਾਸ਼ਨ 'ਤੇ ਅੱਜ ਬਹਿਸ ਦੌਰਾਨ ਵੀ ਹੁਕਮਰਾਨ ਧਿਰ ਤੇ ਵਿਰੋਧੀ ਧਿਰ ਦਰਮਿਆਨ ਤਿੱਖੀ ਨੋਕ-ਝੋਕ ਹੁੰਦੀ ਰਹੀ ਲੇਕਿਨ ਭਾਜਪਾ ਮੈਂਬਰ ਅਰੁਣ ਨਾਰੰਗ ਨੇ ਜਦੋਂ ਬੋਲਣਾ ਸ਼ੁਰੂ ਕੀਤਾ ਤਾਂ ਸਾਰੀਆਂ ਪਾਰਟੀਆਂ ਨੇ ਇੱਕਮੁੱਠ ਹੋ ਕੇ ਉਸ ਦਾ ਵਿਰੋਧ ਕੀਤਾ ਤੇ ਸਦਨ ਦੇ ਰੋਹ ਨੂੰ ਦੇਖਦਿਆਂ ਭਾਜਪਾ ਮੈਂਬਰ ਕੁਝ ਕਹਿਣ ਤੋਂ ਬਿਨਾਂ ਹੀ ਬੈਠ ਗਏ | ਪੰਜਾਬ ਵਿਧਾਨ ਸਭਾ ਵਿਚ ਅੱਜ ਸਵਾਲਾਂ ਜਵਾਬਾਂ ਦੇ ਸਮੇਂ ਤੋਂ ਬਾਅਦ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਸ. ਹਰਪਾਲ ਸਿੰਘ ਚੀਮਾ ਨੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਵਜ਼ੀਫ਼ੇ ਜਾਰੀ ਨਾ ਹੋਣ ਕਾਰਨ ਉਨ੍ਹਾਂ ਨੰੂ ਕਾਲਜਾਂ ਵਲੋਂ ਸਰਟੀਫਿਕੇਟ ਨਾ ਦੇਣ ਅਤੇ ਸੂਬੇ ਵਿਚ ਹੋਏ ਇਸ ਵੱਡੇ ਘਪਲੇ ਦੀ ਕੋਈ ਪਾਰਦਰਸ਼ੀ ਜਾਂਚ ਕਰਾਉਣ ਤੋਂ ਕੈਪਟਨ ਸਰਕਾਰ ਦੇ ਗੁਰੇਜ਼ ਕਰਨ ਦਾ ਮੁੱਦਾ ਉਠਾਇਆ ਤੇ ਕੇਂਦਰ ਸਰਕਾਰ ਤੋਂ ਜਾਰੀ ਇਕ ਪੱਤਰ ਵੀ ਸਦਨ ਵਿਚ ਪੇਸ਼ ਕੀਤਾ, ਜਿਸ ਵਿਚ ਰਾਜ ਸਰਕਾਰ ਨੂੰ ਉਕਤ ਪੈਸੇ ਸਬੰਧੀ ਵਰਤੋਂ ਸਰਟੀਫਿਕੇਟ ਜਾਰੀ ਨਾ ਕਰਨ ਲਈ ਵਾਰ-ਵਾਰ ਦੋਸ਼ੀ ਠਹਿਰਾਇਆ ਗਿਆ ਸੀ | ਉਨ੍ਹਾਂ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਐਲਾਨ ਕਰ ਰਹੇ ਹਨ ਕਿ ਕੇਂਦਰ ਦੀ ਯੋਜਨਾ ਬੰਦ ਹੋ ਗਈ ਹੈ ਪਰ ਕੇਂਦਰ ਵਲੋਂ ਪੱਤਰ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਇਹ ਯੋਜਨਾ ਜਾਰੀ ਹੈ | ਉਨ੍ਹਾਂ ਕਿਹਾ ਕਿ ਮਗਰਲੇ ਤਿੰਨ ਸਾਲ ਵਿਦਿਆਰਥੀਆਂ ਨੂੰ ਸਰਟੀਫਿਕੇਟ ਨਾ ਮਿਲਣ ਕਾਰਨ ਉਹ ਨੌਕਰੀਆਂ ਲਈ ਉਮੀਦਵਾਰ ਨਹੀਂ ਬਣ ਰਹੇ, ਜਦੋਂ ਕਿ ਕੈਪਟਨ ਸਰਕਾਰ ਘਰ-ਘਰ ਨੌਕਰੀ ਦੇਣ ਦੇ ਦਾਅਵੇ ਕਰ ਰਹੀ ਹੈ | ਉਨ੍ਹਾਂ ਵਲੋਂ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਹਲਕੇ ਵਿਚ ਖੈਰ ਦੇ 2 ਕਰੋੜ ਰੁਪਏ ਦੇ ਦਰੱਖ਼ਤ 40 ਲੱਖ ਵਿਚ ਵੇਚਣ ਦਾ ਮੁੱਦਾ ਵੀ ਉਠਾਇਆ ਗਿਆ, ਲੇਕਿਨ ਸਪੀਕਰ ਨੇ ਕਿਹਾ ਕਿ ਤੁਸੀਂ 60 ਲੱਖ ਦੀ ਹੀ ਬੋਲੀ ਲਗਾਓ ਅਤੇ ਉਹ ਸਰਕਾਰ ਨੂੰ ਕਹਿਣਗੇ ਕਿ ਪਹਿਲੀ ਬੋਲੀ ਰੱਦ ਕਰ ਕੇ ਦੁਬਾਰਾ ਬੋਲੀ ਕਰਵਾਈ ਜਾਵੇ | ਲੇਕਿਨ ਸ. ਚੀਮਾ ਦਾ ਕਹਿਣਾ ਸੀ ਕਿ ਡਿਪਟੀ ਕਮਿਸ਼ਨਰ ਕੋਲ 55 ਲੱਖ ਦੀ ਬੋਲੀ ਦਾ ਪੱਤਰ ਪਹਿਲਾਂ ਹੀ ਮੌਜੂਦ ਹੈ |
ਮਜੀਠੀਆ ਨੇ ਚੁੱਕਿਆ ਗੈਂਗਸਟਰ ਅੰਸਾਰੀ ਦਾ ਮੁੱਦਾ
ਅਕਾਲੀ ਦਲ ਦੇ ਸ. ਬਿਕਰਮ ਸਿੰਘ ਮਜੀਠੀਆ ਨੇ ਸਦਨ 'ਚ ਯੂ.ਪੀ. ਦੇ ਇਕ ਗੈਂਗਸਟਰ ਅੰਸਾਰੀ ਨੂੰ ਧੱਕੇ ਨਾਲ ਪੰਜਾਬ ਦੀ ਜੇਲ੍ਹ ਵਿਚ ਰੱਖਣ ਦਾ ਮੁੱਦਾ ਉਠਾਇਆ ਗਿਆ ਅਤੇ ਕਿਹਾ ਕਿ ਦੋ ਸਾਲ ਪਹਿਲਾਂ ਇਕ ਫਿਰੌਤੀ ਦੀ ਸ਼ਿਕਾਇਤ ਮੁਹਾਲੀ ਦੇ ਇਕ ਕਾਲੋਨਾਈਜ਼ਰ ਤੋਂ ਲੈ ਕੇ ਕੇਸ ਦਰਜ ਕਰਦਿਆਂ ਉਸ ਨੂੰ ਯੂ.ਪੀ. ਤੋਂ ਲਿਆਂਦਾ ਗਿਆ ਪਰ ਦੋ ਸਾਲਾਂ 'ਚ ਨਾ ਅੰਸਾਰੀ ਨੇ ਹੀ ਜ਼ਮਾਨਤ ਮੰਗੀ ਅਤੇ ਪੁਲਿਸ ਨੇ ਵੀ 90 ਦਿਨਾਂ ਵਿਚ ਪੇਸ਼ ਕੀਤੇ ਜਾਣ ਵਾਲੇ ਚਲਾਨ ਨੂੰ ਦੋ ਸਾਲਾਂ 'ਚ ਵੀ ਪੇਸ਼ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਇਨ੍ਹਾਂ ਗੈਂਗਸਟਰਾਂ ਨੂੰ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਵਰਤਣਾ ਚਾਹੁੰਦੀ ਹੈ |
ਹਰਮਿੰਦਰ ਸਿੰਘ ਗਿੱਲ ਨੇ ਵੀ. ਐਨ. ਤਿਵਾੜੀ ਸਮੇਤ ਕਈ ਕਤਲ ਕਬੂਲੇ ਸਨ-ਮਜੀਠੀਆ
ਕਾਂਗਰਸ ਵਿਧਾਇਕ ਹਰਮਿੰਦਰ ਸਿੰਘ ਗਿੱਲ (ਭੱਟੀ) ਨੇ ਅੱਜ ਸਿਫ਼ਰ ਕਾਲ ਦੌਰਾਨ ਸ. ਮਜੀਠੀਆ ਵਲੋਂ ਕੱਲ੍ਹ ਉਨ੍ਹਾਂ ਲਈ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਦਾ ਮੁੱਦਾ ਉਠਾਇਆ | ਉਨ੍ਹਾਂ ਕਿਹਾ ਕਿ ਮੈਂ ਪੰਥਕ ਸੰਘਰਸ਼ ਦੌਰਾਨ 7 ਸਾਲ ਜੇਲ੍ਹ ਕੱਟੀ ਅਤੇ ਜਿਨ੍ਹਾਂ ਲੋਕਾਂ ਜੋਧਪੁਰ ਜੇਲ੍ਹ ਵਿਚ 5-5 ਸਾਲ ਕੈਦ ਕੱਟੀ ਉਨ੍ਹਾਂ ਲਈ ਅਜਿਹੀ ਸ਼ਬਦਾਵਲੀ ਲਈ ਸ. ਮਜੀਠੀਆ ਮੁਆਫ਼ੀ ਮੰਗਣ ਨਹੀਂ ਤਾਂ ਮੈਂ ਉਨ੍ਹਾਂ ਵਿਰੁੱਧ ਮਾਣਹਾਨੀ ਦਾ ਕੇਸ ਕਰਾਂਗਾ, ਪਰ ਸ. ਮਜੀਠੀਆ ਨੇ ਕਿਹਾ ਕਿ ਜੋ ਵਿਅਕਤੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਸੀ ਅਤੇ ਜਿਸ ਵਲੋਂ ਵੀ.ਐਨ ਤਿਵਾੜੀ ਸਮੇਤ ਕਈ ਕਤਲ ਵੀ ਕਬੂਲੇ ਗਏ, ਉਹ ਅੱਜ ਇੰਦਰਾ ਗਾਂਧੀ ਦੀ ਪਾਰਟੀ ਵਿਚ ਕਿਵੇਂ ਚਲਾ ਗਿਆ, ਉਸ ਤੋਂ ਮੇਰੀ ਦੂਸ਼ਣਬਾਜ਼ੀ ਆਪੇ ਸਪਸ਼ਟ ਹੁੰਦੀ ਹੈ |
ਗ਼ਰੀਬਾਂ ਅਤੇ ਵਿਧਵਾਵਾਂ ਦੇ ਕਾਰਡ ਕੱਟੇ ਜਾਣ ਦਾ ਮੁੱਦਾ
ਸਿਫ਼ਰ ਕਾਲ 'ਚ ਹੀ ਅਕਾਲੀ ਦਲ ਦੇ ਸ. ਗੁਰਪ੍ਰਤਾਪ ਸਿੰਘ ਵਡਾਲਾ ਨੇ ਗ਼ਰੀਬਾਂ ਤੇ ਵਿਧਵਾਵਾਂ ਦੇ ਕਾਰਡ ਕੱਟੇ ਜਾਣ ਦਾ ਮਾਮਲਾ ਉਠਾਇਆ ਅਤੇ ਕਿਹਾ ਕਿ ਗ਼ਰੀਬ ਇਕੱਲੇ ਕਾਂਗਰਸ ਦੇ ਹੀ ਨਹੀਂ ਬਲਕਿ ਗੈਰ ਕਾਂਗਰਸੀ ਵੀ ਹੋ ਸਕਦੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਕਿਸੇ ਡਿਪਟੀ ਕਮਿਸ਼ਨਰ ਨੂੰ ਵੀ ਵਿਧਾਇਕ ਦੀ ਸਿਫ਼ਾਰਸ਼ ਤੋਂ ਬਿਨਾਂ ਕਾਰਡ ਬਣਾਉਣ ਦਾ ਅਧਿਕਾਰ ਨਹੀਂ | 'ਆਪ' ਦੇ ਮਨਜੀਤ ਸਿੰਘ ਬਿਲਾਸਪੁਰ ਨੇ ਅਧਿਆਪਕਾਂ ਦੇ ਸਾਂਝੇ ਮੋਰਚੇ ਵਲੋਂ ਸਿੱਖਿਆ ਮੰਤਰੀ ਦੇ ਘਰ ਅੱਗੇ ਦਿੱਤੇ ਜਾ ਰਹੇ ਧਰਨੇ ਦਾ ਮੁੱਦਾ ਉਠਾਉਂਦਿਆਂ ਅਧਿਆਪਕਾਂ ਦੀਆਂ ਮੰਗਾਂ ਮੰਨੇ ਜਾਣ ਦਾ ਮੁੱਦਾ ਉਠਾਇਆ | ਲੇਕਿਨ ਅਕਾਲੀ ਵਿਧਾਇਕ ਸ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਤਨਖ਼ਾਹ ਕਮਿਸ਼ਨ ਲਾਗੂ ਕਰਨ ਦੀ ਮੰਗ ਦੇ ਹੱਕ ਵਿਚ ਨਾਅਰੇ ਮਾਰਦੇ ਸਪੀਕਰ ਦੀ ਕੁਰਸੀ ਅੱਗੇ ਚੱਲੇ ਗਏ ਤੇ ਕੁੱਝ ਮਿੰਟਾਂ ਬਾਅਦ ਸਦਨ ਤੋਂ ਵਾਕਆਊਟ ਕਰ ਗਏ |
ਕੋਰੋਨਾ ਨਾਲ ਨਜਿੱਠਣ ਸਬੰਧੀ ਸਰਕਾਰੀ ਦਾਅਵੇ ਫੋਕੇ-ਐਨ. ਕੇ. ਸ਼ਰਮਾ
ਸਦਨ ਵਿਚ ਅੱਜ ਰਾਜਪਾਲ ਪੰਜਾਬ ਦੇ ਭਾਸ਼ਨ ਸਬੰਧੀ ਪੇਸ਼ ਧੰਨਵਾਦ ਦੇ ਮਤੇ 'ਤੇ ਬਹਿਸ ਅੱਗੋਂ ਸ਼ੁਰੂ ਕਰਦਿਆਂ ਅਕਾਲੀ ਦਲ ਦੇ ਐਨ.ਕੇ. ਸ਼ਰਮਾ ਨੇ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਸਬੰਧੀ ਸਰਕਾਰੀ ਦਾਅਵੇ ਫੋਕੇ ਹਨ | ਉਨ੍ਹਾਂ ਕਿਹਾ ਕਿ ਮੇਰਾ ਪਰਿਵਾਰ ਕੋਰੋਨਾ ਪੀੜਤ ਰਿਹਾ, ਪਰ ਸਰਕਾਰ ਵਲੋਂ ਕਿਸੇ ਨੇ ਸਾਡੇ ਤੱਕ ਇਸ ਸਬੰਧੀ ਪਹੁੰਚ ਨਹੀਂ ਕੀਤੀ | ਉਨ੍ਹਾਂ ਦੋਸ਼ ਲਗਾਇਆ ਕਿ ਬਹੁਤ ਸਾਰੀਆਂ ਥਾਵਾਂ 'ਤੇ ਹਸਪਤਾਲਾਂ ਦੇ ਸਟਾਫ਼ ਨੂੰ ਵੈਂਟੀਲੇਟਰਾਂ ਦੀ ਵਰਤੋਂ ਦੀ ਵੀ ਸਿਖਲਾਈ ਨਹੀਂ ਹੈ, ਜਿਸ ਕਾਰਨ ਸਰਕਾਰੀ ਵੈਂਟੀਲੇਟਰ ਨਿੱਜੀ ਹਸਪਤਾਲਾਂ ਨੂੰ ਚਲਾਉਣ ਲਈ ਸਮਝੌਤੇ ਹੇਠ ਦਿੱਤੇ ਗਏ ਅਤੇ ਨਿੱਜੀ ਹਸਪਤਾਲਾਂ ਨੇ ਮਰੀਜ਼ਾਂ ਦੀ ਲੁੱਟ ਕੀਤੀ ਅਤੇ ਕਈਆਂ ਨੂੰ ਇਸ ਲਈ ਜ਼ਮੀਨਾਂ ਵੇਚਣੀਆਂ ਪਈਆਂ |
ਵਜ਼ੀਫਿਆਂ ਦਾ ਮੁੱਦਾ
'ਆਪ' ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਦੋਸ਼ ਲਗਾਇਆ ਕਿ ਵਜ਼ੀਫ਼ਿਆਂ ਸਬੰਧੀ ਹੁਣ ਕਾਲਜਾਂ ਵਲੋਂ ਬੱਚਿਆਂ ਕੋਲੋਂ ਖ਼ਾਲੀ ਚੈੱਕ ਦਸਤਖ਼ਤ ਕਰਵਾ ਕੇ ਅਤੇ ਫ਼ੀਸ ਦੀ ਅਦਾਇਗੀ ਦੇ ਜ਼ਿੰਮੇਵਾਰ ਠਹਿਰਾ ਕੇ ਐਫੀਡੇਵਿਟ ਲਏ ਜਾ ਰਹੇ ਹਨ, ਜਦੋਂ ਕਿ ਵਜ਼ੀਫ਼ਿਆਂ ਦੀ ਰਾਸ਼ੀ ਸਰਕਾਰ ਨਹੀਂ ਦੇ ਰਹੀ | ਉਨ੍ਹਾਂ ਕਿਹਾ ਕਿ ਪਛੜੀਆਂ ਜਾਤੀਆਂ ਨੂੰ ਵੀ ਕੋਈ ਵਜ਼ੀਫ਼ੇ ਨਹੀਂ ਮਿਲ ਰਹੇ | ਅਕਾਲੀ ਦਲ ਦੇ ਸ੍ਰੀ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਮੌਜੂਦਾ ਸਰਕਾਰ ਘਰੇਲੂ ਬਿਜਲੀ ਹੀ 11 ਰੁਪਏ ਯੂਨਿਟ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਐਸ.ਸੀ. ਵਜ਼ੀਫ਼ਿਆਂ ਦੀ ਅਦਾਇਗੀ ਸਬੰਧੀ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ 56 ਕਰੋੜ ਦੀ ਰਾਸ਼ੀ ਦਾ ਪਤਾ ਹੀ ਨਹੀਂ ਲੱਗ ਰਿਹਾ, ਜਦੋਂ ਕਿ 39 ਕਰੋੜ ਰੁਪਏ ਅਜਿਹੀਆਂ ਸੰਸਥਾਵਾਂ ਨੂੰ ਅਦਾ ਕੀਤੇ ਗਏ ਜਿਨ੍ਹਾਂ ਦਾ ਨਾਮੋ ਨਿਸ਼ਾਨ ਨਹੀਂ |
ਝੂਠੇ ਵਾਅਦੇ ਕਰਨ ਵਾਲੇ ਵਿਅਕਤੀ ਅਤੇ ਕੈਪਟਨ 'ਤੇ ਹੋਵੇ 420 ਦਾ ਪਰਚਾ-ਟੀਨੂੰ
ਟੀਨੂੰ ਨੇ ਅੱਗੇ ਕਿਹਾ ਕਿ ਮਗਰਲੀਆਂ 2017 ਦੀਆਂ ਚੋਣਾਂ ਮੌਕੇ ਜਿਸ ਵਿਅਕਤੀ ਨੇ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦੇ ਅਤੇ ਨੌਜਵਾਨਾਂ ਨਾਲ ਠੱਗੀ ਮਾਰ ਕੇ ਉਨ੍ਹਾਂ ਤੋਂ ਨੌਕਰੀਆਂ ਅਤੇ ਸਮਾਰਟ ਫ਼ੋਨ ਦੇ ਫਾਰਮ ਭਰਵਾਏ ਅਤੇ ਬੇਰੁਜ਼ਗਾਰੀ ਭੱਤਾ ਦੇਣ ਦੇ ਵਾਅਦੇ ਕੀਤੇ, ਮੁੱਖ ਮੰਤਰੀ ਨੇ ਹੁਣ ਉਸ ਨੂੰ ਕੈਬਨਿਟ ਦਰਜਾ ਦੇ ਕੇ ਸਰਕਾਰੀ ਕੋਠੀ, ਕਾਰਾਂ ਅਤੇ 60 ਬੰਦਿਆਂ ਦਾ ਅਮਲਾ ਤੇ ਸੁਰੱਖਿਆ ਪ੍ਰਦਾਨ ਕਰਦਿਆਂ ਆਪਣਾ ਮੁੱਖ ਸਲਾਹਕਾਰ ਲਗਾ ਲਿਆ ਹੈ | ਉਨ੍ਹਾਂ ਕਿਹਾ ਕਿ ਕੈਪਟਨ ਤੇ ਉਕਤ ਵਿਅਕਤੀ 'ਤੇ 420 ਅਤੇ 120 ਬੀ ਦਾ ਪਰਚਾ ਦਰਜ ਹੋਵੇ |
ਖਾਲੀ ਅਸਾਮੀਆਂ ਦਾ ਮੁੱਦਾ
'ਆਪ' ਦੇ ਵਿਧਾਇਕ ਬੁੱਧ ਰਾਮ ਨੇ ਦੋਸ਼ ਲਗਾਇਆ ਕਿ ਪੰਜਾਬੀ ਯੂਨੀਵਰਸਿਟੀ ਦੀਆਂ ਕੋਈ 1850 ਅਸਾਮੀਆਂ 'ਚੋਂ 1500 ਖ਼ਾਲੀ ਪਈਆਂ ਹਨ ਤੇ 250 ਪ੍ਰੋਫੈਸਰ ਠੇਕੇ 'ਤੇ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀ ਪ੍ਰਮੁੱਖ ਯੂਨੀਵਰਸਿਟੀ ਵਿਚ 1996 ਤੋਂ ਬਾਅਦ ਕਿਸੇ ਪ੍ਰੋਫੈਸਰ ਦੀ ਭਰਤੀ ਨਹੀਂ ਹੋਈ ਅਤੇ ਹੁਣ ਤਨਖ਼ਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ | ਉਨ੍ਹਾਂ ਕਿਹਾ ਕਿ ਸਰਕਾਰ ਸਮਾਰਟ ਸਕੂਲ ਬਣਾਉਣ ਦੇ ਦਾਅਵੇ ਕਰ ਰਹੀ ਹੈ ਪਰ ਉਨ੍ਹਾਂ ਵਿਚ ਲੈਕਚਰਾਰਾਂ ਦੀਆਂ ਅਸਾਮੀਆਂ ਖ਼ਾਲੀ ਹਨ |
ਸਰਕਾਰ ਨੇ ਕਿਸੇ ਦਾ ਕਰਜ਼ਾ ਨਹੀਂ ਕੀਤਾ ਮੁਆਫ਼- ਢਿੱਲੋਂ
ਅਕਾਲੀ ਵਿਧਾਇਕ ਦਲ ਦੇ ਆਗੂ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਕਿਸਾਨਾਂ ਦੀ ਜੋ ਕਰਜ਼ਾ ਮੁਆਫ਼ੀ ਕੀਤੀ ਗਈ ਹੈ ਉਹ ਕਿਸਾਨੀ ਦੇ ਕੁਲ ਕਰਜ਼ੇ ਦਾ ਕੇਵਲ 5 ਫ਼ੀਸਦੀ ਹੈ | ਉਨ੍ਹਾਂ ਅਕਾਲੀ ਸਰਕਾਰ ਵਲੋਂ ਖੋਲੇ੍ਹ ਗਏ 1500 ਸੇਵਾ ਕੇਂਦਰਾਂ ਨੂੰ ਮੌਜੂਦਾ ਸਰਕਾਰ ਵਲੋਂ ਬੰਦ ਕਰਨ ਤੇ 5-5 ਮਰਲੇ ਦੇ ਪਲਾਟ ਦੇਣ ਅਤੇ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਹੁਣ ਸਨਅਤ ਨੂੰ 5 ਰੁਪਏ ਯੂਨਿਟ ਦੀ ਥਾਂ 8 ਰੁਪਏ 90 ਪੈਸੇ ਤੋਂ 10 ਰੁਪਏ ਤੱਕ ਬਿਜਲੀ ਮਿਲ ਰਹੀ ਹੈ |
ਕੈਪਟਨ ਸਰਕਾਰ ਨੇ ਕੁਝ ਕਿਸਾਨਾਂ ਦਾ ਕਰਜ਼ਾ ਤਾਂ ਮੁਆਫ਼ ਕੀਤਾ-ਕਿੱਕੀ ਢਿੱਲੋਂ
ਕਾਂਗਰਸ ਵਲੋਂ ਰਾਜਪਾਲ ਦੇ ਭਾਸ਼ਨ 'ਤੇ ਬੋਲਦਿਆਂ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਤਾਂ ਕਿਸਾਨਾਂ ਨੂੰ ਇਕ ਪੈਸਾ ਨਹੀਂ ਦਿੱਤਾ ਜਦੋਂ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕੁਝ ਕਰਜ਼ਾ ਤਾਂ ਮੁਆਫ਼ ਕੀਤਾ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਹੁਣ ਤੱਕ ਪੌਣੇ ਦੋ ਲੱਖ ਫ਼ੋਨ ਵੀ ਦਿੱਤੇ ਗਏ ਹਨ ਤੇ ਪੈਨਸ਼ਨ ਵੀ 500 ਤੋਂ ਵਧਾ ਕੇ 750 ਕੀਤੀ ਗਈ ਹੈ, ਜਦੋਂ ਕਿ ਸ਼ਗਨ ਸਕੀਮ ਵਿਚ ਵੀ ਰਾਸ਼ੀ ਵਧਾ ਕੇ 31 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ | '
ਬੇਰੁਜ਼ਗਾਰੀ ਤੇ ਕਰਜ਼ਾ
ਆਪ' ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਦੋਸ਼ ਲਗਾਇਆ ਕਿ ਬੇਰੁਜ਼ਗਾਰੀ ਖ਼ਤਮ ਕਰਨ ਦੀ ਥਾਂ ਸਰਕਾਰ ਨੌਕਰੀਆਂ ਦੀਆਂ ਅਰਜ਼ੀਆਂ ਨਾਲ 1000-1000 ਰੁਪਏ ਉਗਰਾਹ ਰਹੀ ਹੈ | 'ਆਪ' ਦੇ ਹੀ ਵਿਧਾਇਕ ਅਮਨ ਅਰੋੜਾ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਪੰਜਾਂ ਸਾਲਾਂ 'ਚ 96 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਸੂਬੇ ਸਿਰ ਚੜ੍ਹਾ ਕੇ ਜਾਵੇਗੀ |
ਨਾ ਕੋਈ ਨਵੀਂ ਸਨਅਤ ਆਈ ਤੇ ਨਾ ਹੀ ਨਵਾਂ ਰੁਜ਼ਗਾਰ- ਚੀਮਾ
ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਬੋਲਦਿਆਂ ਕਾਂਗਰਸ ਦੇ 2017 ਵਾਲੇ ਚੋਣ ਮਨੋਰਥ ਪੱਤਰ ਦੀ ਪੜਚੋਲ ਕੀਤੀ ਅਤੇ ਕਿਹਾ ਕਿ ਨਾ ਤਾਂ ਚਾਰ ਹਫ਼ਤਿਆਂ ਵਿਚ ਨਸ਼ਿਆਂ ਦੀ ਸਪਲਾਈ ਬੰਦ ਹੋਈ ਅਤੇ ਨਾ ਸਮੁੱਚਾ ਕਿਸਾਨੀ ਕਰਜ਼ਾ ਮੁਆਫ਼ ਹੋਇਆ, ਨਾ ਘਰ-ਘਰ ਰੁਜ਼ਗਾਰ ਮਿਲਿਆ ਅਤੇ ਕੀਤੇ ਦੂਜੇ ਸਾਰੇ ਵਾਅਦੇ ਧਰੇ ਧਰਾਏ ਰਹਿ ਗਏ | ਉਨ੍ਹਾਂ ਕਿਹਾ ਕਿ ਚਾਰ ਸਾਲਾਂ ਵਿਚ ਸੂਬੇ ਵਿਚ ਨਾ ਕੋਈ ਨਵੀਂ ਸਨਅਤ ਆਈ ਅਤੇ ਨਾ ਹੀ ਕੋਈ ਨਵਾਂ ਰੁਜ਼ਗਾਰ ਆਇਆ | ਰਾਜਪਾਲ ਦੇ ਭਾਸ਼ਨ 'ਤੇ ਜੈ ਕਿਸ਼ਨ ਰੋੜੀ 'ਆਪ', ਨਵਤੇਜ ਸਿੰਘ ਚੀਮਾ ਕਾਂਗਰਸ ਤੇ ਮੀਤ ਹੇਅਰ 'ਆਪ' ਨੇ ਵੀ ਆਪਣੇ ਵਿਚਾਰ ਰੱਖੇ |

ਸਰਕਾਰ ਤੋਂ ਵੱਖਰੀ ਰਾਇ ਦੇਸ਼ ਧ੍ਰੋਹ ਨਹੀਂ-ਸੁਪਰੀਮ ਕੋਰਟ

ਫਾਰੂਕ ਅਬਦੁੱਲਾ ਖ਼ਿਲਾਫ਼ ਜਨਹਿਤ ਪਟੀਸ਼ਨ ਖ਼ਾਰਜ
ਨਵੀਂ ਦਿੱਲੀ, 3 ਮਾਰਚ (ਉਪਮਾ ਡਾਗਾ ਪਾਰਥ)-ਸਰਕਾਰ ਦੀ ਰਾਇ ਤੋਂ ਵੱਖ ਅਤੇ ਅਸਹਿਮਤ ਵਿਚਾਰ ਪ੍ਰਗਟਾਉਣ ਨੂੰ ਦੇਸ਼ ਧ੍ਰੋਹ ਨਹੀਂ ਕਿਹਾ ਜਾ ਸਕਦਾ | ਸੁਪਰੀਮ ਕੋਰਟ ਨੇ ਉਕਤ ਟਿੱਪਣੀ ਦੇ ਨਾਲ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੇ ਖ਼ਿਲਾਫ਼ ਦੇਸ਼ ਧ੍ਰੋਹ ਦੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰਨ ਬਾਰੇ ਦਿੱਤੀ ਪਟੀਸ਼ਨ ਖਾਰਜ ਕਰ ਦਿੱਤੀ | ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਰਜਤ ਸ਼ਰਮਾ ਅਤੇ ਨੇਹਾ ਸ੍ਰੀਵਾਸਤਵਾ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ 'ਚ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਖ਼ਿਲਾਫ਼ ਅਬਦੁੱਲਾ ਦੇ ਬਿਆਨਾਂ 'ਤੇ ਉਨ੍ਹਾਂ ਦੇ ਖ਼ਿਲਾਫ਼ ਦੇਸ਼ ਧ੍ਰੋਹ ਦੀ ਕਾਰਵਾਈ ਕਰਨ ਦੇ ਆਦੇਸ਼ ਦੇਣ ਦੀ ਮੰਗ ਕੀਤੀ ਸੀ | ਜਸਟਸਿ ਕਿਸ਼ਨ ਕੌਲ ਅਤੇ ਹੇਮੰਤ ਗੁਪਤਾ ਦੀ ਬੈਂਚ ਨੇ ਜਨਹਿਤ ਪਟੀਸ਼ਨ ਨੂੰ ਖਾਰਜ ਕਰਨ ਦੇ ਨਾਲ ਪਟੀਸ਼ਨਕਰਤਾ 'ਤੇ 30 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ | ਪਟੀਸ਼ਨ 'ਚ ਦਾਅਵਾ ਕੀਤਾ ਗਿਆ ਕਿ ਅਬਦੁੱਲਾ ਨੇ ਧਾਰਾ 370 ਹਟਾਉਣ ਦੇ ਖ਼ਿਲਾਫ਼ ਚੀਨ ਅਤੇ ਪਾਕਿਸਤਾਨ ਤੋਂ ਮਦਦ ਮੰਗਣ ਦੀ ਗੱਲ ਕਹੀ ਸੀ | ਅਦਾਲਤ ਨੇ ਪਟੀਸ਼ਨਕਰਤਾ 'ਤੇ ਇਸ ਦਲੀਲ ਨੂੰ ਸਾਬਿਤ ਨਾ ਕਰਨ ਕਾਰਨ ਜੁਰਮਾਨਾ ਲਾਇਆ ਕਿ ਫਾਰੁਖ ਅਬਦੁੱਲਾ ਨੇ ਧਾਰਾ 370 'ਤੇ ਭਾਰਤ ਦੇ ਖ਼ਿਲਾਫ਼ ਚੀਨ ਅਤੇ ਪਾਕਿਸਤਾਨ ਤੋਂ ਮਦਦ ਮੰਗੀ ਸੀ |

ਹੁਣ 8 ਨੂੰ ਪੇਸ਼ ਹੋਵੇਗਾ ਬਜਟ

ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)-ਵਿਧਾਨ ਸਭਾ 'ਚ 5 ਦੀ ਬਜਾਏ ਹੁਣ 8 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ | ਰਾਜ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੁਣ 8 ਮਾਰਚ ਨੂੰ ਵਿਧਾਨ ਸਭਾ 'ਚ ਸਾਲ 2020-21 ਦਾ ਬਜਟ ਪੇਸ਼ ਕਰਨਗੇ | ਇਸ ਤੋਂ ਪਹਿਲਾਂ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਵਿਧਾਨ ਸਭਾ 'ਚ 5 ਮਾਰਚ ਨੂੰ ਬਜਟ ਪੇਸ਼ ਕੀਤਾ ਜਾਣਾ ਸੀ ਅਤੇ ਉਸ 'ਤੇ ਬਹਿਸ 8 ਮਾਰਚ ਨੂੰ ਹੋਣੀ ਸੀ, ਪਰ ਅੱਜ ਵਿਧਾਨ ਸਭਾ ਦੀ ਬਿਜ਼ਨਸ ਅਡਵਾਇਜ਼ਰੀ ਕਮੇਟੀ ਦੀ ਮੀਟਿੰਗ 'ਚ ਉਕਤ ਫੇਰਬਦਲ ਦਾ ਫ਼ੈਸਲਾ ਲਿਆ ਗਿਆ ਹੈ | ਇਸ ਕਮੇਟੀ ਦੀ ਮੀਟਿੰਗ ਨਾਲ ਸਬੰਧਿਤ ਰਿਪੋਰਟ ਅੱਜ ਸਪੀਕਰ ਵਲੋਂ ਸਦਨ 'ਚ ਰੱਖੀ ਗਈ | ਬਦਲੇ ਹੋਏ ਪ੍ਰੋਗਰਾਮ ਅਨੁਸਾਰ ਬਜਟ 5 ਮਾਰਚ ਦੀ ਬਜਾਏ ਹੁਣ 8 ਮਾਰਚ ਨੂੰ ਪੇਸ਼ ਹੋਵੇਗਾ ਅਤੇ ਇਸ 'ਤੇ ਬਹਿਸ 9 ਅਤੇ 10 ਮਾਰਚ ਨੂੰ ਹੋਵੇਗੀ | 10 ਮਾਰਚ ਨੂੰ ਹੀ ਬਹਿਸ ਦੀ ਸਮਾਪਤੀ ਦੇ ਬਾਅਦ ਵੋਟਿੰਗ ਦੇ ਜ਼ਰੀਏ ਬਜਟ ਪਾਸ ਕੀਤਾ ਜਾਵੇਗਾ | ਇਸੇ ਦਿਨ ਸਦਨ 'ਚ ਹੋਰ ਵਿਧਾਨਕ ਕੰਮਕਾਜ ਦੇ ਬਾਅਦ ਸਦਨ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਜਾਵੇਗਾ | ਇਸ ਤੋਂ ਪਹਿਲਾਂ ਸਦਨ 'ਚ ਰਾਜਪਾਲ ਦੇ ਭਾਸ਼ਨ 'ਤੇ ਧੰਨਵਾਦ ਪ੍ਰਸਤਾਵ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਬ ਦੇ ਨਾਲ 5 ਮਾਰਚ ਨੂੰ ਪਾਸ ਕੀਤਾ ਜਾਵੇਗਾ | ਇਸੇ ਦਿਨ ਕੈਗ ਦੀ ਸਾਲ 2018-19 ਦੀ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ |

ਗਾਇਕਾ ਹਰਸ਼ਦੀਪ ਕੌਰ ਨੇ ਦਿੱਤਾ ਲੜਕੇ ਨੂੰ ਜਨਮ

ਮੁੰਬਈ, 3 ਮਾਰਚ (ਏਜੰਸੀ)- ਗਾਇਕਾ ਹਰਸ਼ਦੀਪ ਕੌਰ ਅਤੇ ਉਸ ਦੇ ਪਤੀ ਮਨਕੀਤ ਸਿੰਘ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਇਕ ਬੱਚੇ (ਲੜਕੇ) ਦੇ ਮਾਤਾ-ਪਿਤਾ ਬਣੇ ਹਨ | ਆਪਣੇ ਮਕਬੂਲ ਗੀਤਾਂ ' ਕੱਤਿਆ ਕਰੰੂ, 'ਹੀਰ', ਜ਼ਾਲਿਮਾ ਅਤੇ 'ਕਬੀਰਾ' ਕਰਕੇ ਜਾਣੀ ਜਾਂਦੀ ਹਰਸ਼ਦੀਪ ਨੇ ਮੰਗਲਵਾਰ ਨੂੰ ਇਕ ਪੋਸਟ ਕਰਕੇ ਬੱਚੇ ਦੇ ਜਨਮ ਬਾਰੇ ਦੱਸਿਆ | ਗਾਇਕਾ ਨੇ ਆਪਣੇ ਬੱਚੇ ਅਤੇ ਪਤੀ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ | 34 ਸਾਲਾ ਗਾਇਕਾ ਨੇ ਤਸਵੀਰ ਦੀ ਕੈਪਸ਼ਨ 'ਚ ਲਿਖਿਆ ਸਾਡਾ ਜੂਨੀਅਰ ਸਿੰਘ ਆ ਗਿਆ ਹੈ ਅਤੇ ਅਸੀਂ ਬਹੁਤ ਖੁਸ਼ ਹਾਂ |

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ 'ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

ਮੁੰਬਈ/ਦਿੱਲੀ,3 ਮਾਰਚ (ਏਜੰਸੀ)-ਬੱੁਧਵਾਰ ਨੂੰ ਆਮਦਨ ਕਰ ਵਿਭਾਗ ਵਲੋਂ ਭੰਗ ਹੋ ਚੱੁਕੇ ਪ੍ਰੋਡਕਸ਼ਨ ਹਾਊਸ ਫੈਂਟਮ ਫਿਲਮਜ਼ ਦੇ ਅਨੁਰਾਗ ਕਸ਼ਅਪ ਤੇ ਰਿਲਾਇੰਸ ਐਂਟਰਟੇਨਮੈਂਟ ਦੇ ਸੀ.ਈ.ਓ. ਸ਼ਿਭਾਸ਼ੀਸ਼ ਸਰਕਾਰ ਸਮੇਤ ਬਾਲੀਵੱੁਡ ਅਦਾਕਾਰਾ ਤਾਪਸੀ ਪੰਨੂ ਦੇ ਘਰਾਂ ਤੇ ਦਫਤਰਾਂ 'ਤੇ ਛਾਪੇਮਾਰੀ ਕੀਤੀ ਗਈ | ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇਮਾਰੀ ਮੁੰਬਈ ਤੇ ਪੁਣੇ 'ਚ 30 ਤੋਂ ਵੱਧ ਥਾਵਾਂ 'ਤੇ ਕੀਤੀ ਗਈ ਹੈ | ਇਸ ਦੌਰਾਨ ਫਿਲਮੀ ਹਸਤੀਆਂ ਦੇ ਕੁਝ ਕਾਰਜਕਾਰੀਆਂ ਤੇ ਟੇਲੈਂਟ ਮੈਨੇਜਮੈਂਟ ਕੰਪਨੀ 'ਕਵਾਨ' 'ਤੇ ਵੀ ਛਾਪੇਮਾਰੀ ਕੀਤੀ ਗਈ | ਅਧਿਕਾਰੀਆਂ ਅਨੁਸਾਰ ਵਿਭਾਗ ਵਲੋਂ ਇਹ ਕਾਰਵਾਈ ਸਾਲ 2018 'ਚ ਭੰਗ ਹੋ ਚੱੁਕੀ ਫੈਂਟਮ ਫਿਲਮਜ਼ ਤੇ ਇਸ ਦੇ ਉਸ ਵੇਲੇ ਪ੍ਰੋਮੋਟਰ ਰਹੇ ਨਿਰਮਾਤਾ-ਨਿਰਦੇਸ਼ਕ ਅਨੁਰਾਗ ਕਸ਼ਿਅਪ, ਵਿਕਰਮਾ ਦਿੱਤਿਆ ਮੋਟਵਾਨੀ, ਨਿਰਮਾਤਾ ਵਿਕਾਸ ਬਹਿਲ ਤੇ ਨਿਰਮਾਤਾ ਮਧੂ ਮੰਤੇਨਾ ਵਲੋਂ ਕੀਤੀ ਟੈਕਸ ਚੋਰੀ ਦੇ ਸਬੰਧ 'ਚ ਕੀਤੀ ਗਈ ਹੈ | ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਵਲੋਂ ਇਕ ਦੂਸਰੇ ਨਾਲ ਕੀਤੀਆਂ ਟਰਾਂਜ਼ੈਕਸ਼ਨਾਂ ਨੂੰ ਵਿਭਾਗ ਵਲੋਂ ਖੰਗਾਲਿਆ ਜਾ ਰਿਹਾ ਹੈ |

ਐਮਰਜੈਂਸੀ ਦੌਰਾਨ ਕਾਂਗਰਸ ਵਲੋਂ ਸੰਸਥਾਗਤ ਢਾਂਚੇ 'ਤੇ ਕਬਜ਼ਾ ਨਾ ਕਰਨ ਸਬੰਧੀ ਰਾਹੁਲ ਦਾ ਦਾਅਵਾ ਹਾਸੋਹੀਣਾ- ਭਾਜਪਾ

ਨਵੀਂ ਦਿੱਲੀ, 3 ਮਾਰਚ (ਪੀ.ਟੀ.ਆਈ.)-ਭਾਜਪਾ ਨੇ ਰਾਹੁਲ ਗਾਂਧੀ ਦੇ ਉਸ ਬਿਆਨ 'ਤੇ ਨਿਸ਼ਾਨਾ ਸਾਧਿਆ ਹੈ ਜਿਸ 'ਚ ਉਸ ਨੇ ਆਰ.ਐਸ.ਐਸ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਸੀ ਕਿ ਐਮਰਜੈਂਸੀ ਦੌਰਾਨ ਕਾਂਗਰਸ ਨੇ ਕਿਸੇ ਵੀ ਪਲ ਭਾਰਤ ਦੇ ਸੰਸਥਾਗਤ ਢਾਂਚੇ 'ਤੇ ਕਬਜ਼ਾ ਕਰਨ ਦੀ ...

ਪੂਰੀ ਖ਼ਬਰ »

ਸਰਕਾਰ ਦੱਸੇ ਅੰਸਾਰੀ ਨੂੰ 2 ਸਾਲਾਂ ਤੋਂ ਪੰਜਾਬ 'ਚ ਸਰਕਾਰੀ ਮਹਿਮਾਨ ਕਿਉਂ ਬਣਾ ਕੇ ਰੱਖਿਆ-ਮਜੀਠੀਆ

ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਅੱਜ ਜਿੱਥੇ ਵਿਧਾਨ ਸਭਾ ਦੇ ਅੰਦਰ ਗੈਂਗਸਟਰ ਮੁਖ਼ਤਿਆਰ ਅੰਸਾਰੀ ਦਾ ਮਾਮਲਾ ਚੁੱਕਿਆ ਉਥੇ ਉਨ੍ਹਾਂ ਸਿਫ਼ਰ ਕਾਲ ਦੌਰਾਨ ਇਹ ਮਾਮਲਾ ਉਠਾਉਣ ਮਗਰੋਂ ਬਾਹਰ ਆ ਕੇ ...

ਪੂਰੀ ਖ਼ਬਰ »

-ਦਿੱਲੀ ਨਗਰ ਨਿਗਮ ਜ਼ਿਮਨੀ ਚੋਣਾਂ-
'ਆਪ' ਵਲੋਂ 5 'ਚੋਂ 4 ਸੀਟਾਂ 'ਤੇ ਕਬਜ਼ਾ

ਨਵੀਂ ਦਿੱਲੀ, 3 ਮਾਰਚ (ਜਗਤਾਰ ਸਿੰਘ)-ਦਿੱਲੀ ਨਗਰ ਨਿਗਮ ਦੇ 5 ਵਾਰਡਾਂ ਦੀਆਂ ਜ਼ਿਮਨੀ ਚੋਣਾਂ 'ਚ 'ਆਪ' ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 5 'ਚੋਂ 4 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ ਜਦਕਿ ਇਕ ਸੀਟ ਕਾਂਗਰਸ ਦੇ ਖਾਤੇ 'ਚ ਗਈ ਹੈ ਜਦਕਿ ਭਾਜਪਾ ਦਾ ਖਾਤਾ ਵੀ ਨਹੀਂ ਖੁੱਲ੍ਹ ...

ਪੂਰੀ ਖ਼ਬਰ »

5 ਕਿਸਾਨਾਂ ਨੂੰ ਜ਼ਮਾਨਤ, ਪੰਜ ਹੋਰਾਂ ਦੀ ਅਗਾਊਾ ਜ਼ਮਾਨਤ ਮਨਜ਼ੂਰ

ਨਵੀਂ ਦਿੱਲੀ, 3 ਮਾਰਚ (ਅਜੀਤ ਬਿਊਰੋ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ 5 ਹੋਰ ਕਿਸਾਨਾਂ ਨੂੰ ਅਦਾਲਤ ਵਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਜਿਸ ਨਾਲ ਉਨ੍ਹ•ਾਂ ਦੇ ਪਰਿਵਾਰਕ ਮੈਂਬਰਾਂ 'ਚ ਖੁਸ਼ੀ ਦਾ ਮਾਹੌਲ ਹੈ ...

ਪੂਰੀ ਖ਼ਬਰ »

ਸਪੀਕਰ ਦੇ ਕੋਰੋਨਾ ਟੈਸਟ ਸਬੰਧੀ ਸਦਨ ਨੂੰ ਦੱਸਿਆ ਜਾਏ

ਅਕਾਲੀ ਦਲ ਦੇ ਡਾ. ਸੁਖਵਿੰਦਰ ਕੁਮਾਰ ਬੰਗਾ ਨੇ ਅੱਜ ਸਦਨ ਵਿਚ ਮੰਗ ਕੀਤੀ ਕਿ ਸਾਰੇ ਵਿਧਾਇਕਾਂ ਤੋਂ ਤਾਂ ਕੋਰੋਨਾ ਟੈਸਟ ਦੀ ਰਿਪੋਰਟ ਲਈ ਗਈ ਹੈ, ਪਰ ਕੀ ਸਪੀਕਰ ਅਤੇ ਉਨ੍ਹਾਂ ਦੇ ਨਿੱਜੀ ਸਟਾਫ਼ ਵਲੋਂ ਕੋਰੋਨਾ ਟੈਸਟ ਕਰਵਾਇਆ ਗਿਆ ਹੈ, ਇਸ ਸਬੰਧੀ ਵੀ ਸਦਨ ਨੂੰ ਜਾਣਕਾਰੀ ...

ਪੂਰੀ ਖ਼ਬਰ »

ਮਹਿੰਗੀ ਬਿਜਲੀ ਦੇ ਮੁੱਦੇ 'ਤੇ 'ਆਪ' ਵਲੋਂ ਵਾਕਆਊਟ

ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਮਗਰਲੀ ਅਕਾਲੀ ਸਰਕਾਰ ਵਲੋਂ ਕੀਤੇ ਬਿਜਲੀ ਸਮਝੌਤੇ ਰੱਦ ਕਰਨ, ਮਹਿੰਗੀ ਬਿਜਲੀ ਦਾ ਵਿਰੋਧ ਕਰਦਿਆਂ ਤੇ ਕੋਲੇ ਦੀ ਦਲਾਲੀ ਬੰਦ ਕਰਨ ਦੇ ਹੱਕ 'ਚ ਸਪੀਕਰ ਦੀ ਕੁਰਸੀ ਸਾਹਮਣੇ ਕੁੱਝ ਸਮਾਂ ਨਾਅਰੇਬਾਜ਼ੀ ...

ਪੂਰੀ ਖ਼ਬਰ »

ਬਾਪ ਨੇ ਲੜਕੀ ਦਾ ਸਿਰ ਧੜ ਤੋਂ ਕੀਤਾ ਅਲੱਗ

ਹਰਦੋਈ (ਉੱਤਰ ਪ੍ਰਦੇਸ਼), 3 ਮਾਰਚ (ਏਜੰਸੀ)-ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿਚ ਇਕ ਬਾਪ ਵਲੋਂ ਆਪਣੀ 17 ਸਾਲਾ ਲੜਕੀ ਦਾ ਸਿਰ ਵੱਢ ਦਿੱਤਾ ਗਿਆ ਅਤੇ ਬਾਅਦ ਵਿਚ ਵੱਢਿਆ ਹੋਇਆ ਸਿਰ ਲੈ ਕੇ ਪੁਲਿਸ ਸਟੇਸ਼ਨ ਪੁੱਜ ਗਿਆ | ਸਰਵੇਸ਼ ਨਾਂਅ ਦੇ ਵਿਅਕਤੀ ਨੇ ਪੁਲਿਸ ਨੂੰ ...

ਪੂਰੀ ਖ਼ਬਰ »

ਭਾਜਪਾ ਸਦਨ 'ਚ ਇਕੱਲੀ ਪਈ

ਭਾਜਪਾ, ਜਿਸ ਦੇ ਵਿਧਾਨ ਸਭਾ ਵਿਚ ਦੋ ਮੈਂਬਰ ਹਨ, ਨੂੰ 2-3 ਮਿੰਟ ਬੋਲਣ ਦਾ ਸਮਾਂ ਮਿਲਿਆ ਤੇ ਭਾਜਪਾ ਮੈਂਬਰ ਅਰੁਣ ਨਾਰੰਗ ਜਿਵੇਂ ਹੀ ਸਦਨ ਵਿਚ ਬੋਲਣ ਲਈ ਖੜੇ੍ਹ ਹੋਏ, ਅਕਾਲੀ ਵਿਧਾਇਕ ਸ. ਹਰਿੰਦਰ ਪਾਲ ਸਿੰਘ ਚੰਦੂਮਾਜਰਾ ਨੇ ਉੱਠ ਕੇ ਸਪੀਕਰ ਦੀ ਕੁਰਸੀ 'ਤੇ ਬੈਠੇ ਸਦਨ ਦੇ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਵਲੋਂ ਨਿੰਦਾ

ਨਵੀਂ ਦਿੱਲੀ, 3 ਮਾਰਚ (ਅਜੀਤ ਬਿਊਰੋ)-ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨ ਪਾਲ ਨੇ ਆਮਦਨ ਕਰ ਵਿਭਾਗ ਵਲੋਂ ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਤੇ ਹੋਰਾਂ ਦੇ ਟਿਕਾਣਿਆਂ 'ਤੇ ਮਾਰੇ ਛਾਪਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX