ਤਾਜਾ ਖ਼ਬਰਾਂ


ਸ੍ਰੀ ਹਰਿਮੰਦਰ ਸਾਹਿਬ ਪਰਿਵਾਰ ਸਮੇਤ ਪਹੁੰਚੇ ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ
. . .  2 minutes ago
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ) - ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ ਅੱਜ ਸ਼ਾਮ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਐਨ.ਆਈ.ਏ. ਨੇ ਇਕ ਹੌਟਲਾਈਨ ਨੰਬਰ ਕੀਤਾ ਜਾਰੀ, ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  16 minutes ago
ਨਵੀਂ ਦਿੱਲੀ, 17 ਸਤੰਬਰ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੋਸ਼ਲ ਮੀਡੀਆ 'ਤੇ ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨ ਲਈ ਇਕ ਹੌਟਲਾਈਨ ਨੰਬਰ...
ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਕਾਬੂ
. . .  30 minutes ago
ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਕਾਬੂ ਕੀਤੇ ਗਏ ਹਨ | ਇਹ ਲੁਟੇਰੇ ਸਪਲੈਂਡਰ ਮੋਟਰਸਾਈਕਲ 'ਤੇ ਪਿਸਤੌਲ ...
ਕੈਬਨਿਟ ਮੀਟਿੰਗ ਵਿਚ ਪੰਜਾਬ ਕਸਟਮ ਮਿਲਿੰਗ ਨੀਤੀ ਨੂੰ ਪ੍ਰਵਾਨਗੀ
. . .  37 minutes ago
ਚੰਡੀਗੜ੍ਹ, 17 ਸਤੰਬਰ - ਪੰਜਾਬ ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ | ਇਸ ਦੌਰਾਨ ਸਾਉਣੀ 2021-22 ਲਈ ...
18 ਨਵੇਂ ਸਰਕਾਰੀ ਕਾਲਜਾਂ ਲਈ 160 ਸਹਾਇਕ ਪ੍ਰੋਫੈਸਰਾਂ ਅਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਮਨਜ਼ੂਰੀ
. . .  43 minutes ago
ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕੈਬਨਿਟ ਦੀ ਅਗਵਾਈ ਵਿਚ ਐੱਸ.ਬੀ.ਐੱਸ. ਨਗਰ ਵਿਚ 'ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ....
5 ਬੰਗਲਾਦੇਸ਼ੀ ਨਾਗਰਿਕ ਭਾਰਤੀ ਪਾਸਪੋਰਟ ਸਮੇਤ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਡੀ.ਸੀ.ਪੀ. (ਏਅਰਪੋਰਟ) ਵਿਕਰਮ ਪੋਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ 5 ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ...
ਗਾਇਕ ਹਰਜੀਤ ਹਰਮਨ ਦਾ ਕਹਿਣਾ, ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਰੱਖਣਗੇ ਆਪਣਾ ਪੱਖ
. . .  about 1 hour ago
ਚੰਡੀਗੜ੍ਹ, 17 ਸਤੰਬਰ - ਪੰਜਾਬ ਮਹਿਲਾ ਕਮਿਸ਼ਨ ਵਲੋਂ ਪੰਜਾਬੀ ਗਾਇਕ ਹਰਜੀਤ ਹਰਮਨ ਸਮੇਤ ਕਰਨ ਔਜਲਾ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ...
ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤਾ ਗਿਆ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਵਲੋਂ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਰਜਕਾਰੀ ਮੈਜਿਸਟ੍ਰੇਟ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ ਹੈ ...
ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਵੱਡਾ ਬਿਆਨ
. . .  about 1 hour ago
ਚੰਡੀਗੜ੍ਹ, 17 ਸਤੰਬਰ (ਸੁਰਿੰਦਰ ) - ਪੰਜਾਬ ਦੇ ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਕੋਈ ਵੀ ਬਕਾਇਆ...
ਜੰਗਲਾਤ ਮੰਤਰੀ ਦੀ ਰਿਹਾਇਸ਼ ਵਲ ਮਾਰਚ ਕਰਨਗੇ ਜੰਗਲਾਤ ਕਾਮੇ
. . .  about 2 hours ago
ਨਾਭਾ, 17 ਸਤੰਬਰ (ਕਰਮਜੀਤ ਸਿੰਘ) - ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਫ਼ੈਸਲਾ ਕੀਤਾ ਕਿ ਲੰਮੇ ਸਮੇਂ ਤੋ ਕੰਮ ਕਰਦੇ ਕੱਚੇ ਕਾਮੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਜੰਗਲਾਤ ...
ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 1 ਅਕਤੂਬਰ ਤਕ ਮੁਲਤਵੀ
. . .  about 2 hours ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਖ਼ਿਲਾਫ਼ ...
ਮੁੱਖ ਮੰਤਰੀ 20 ਸਤੰਬਰ ਨੂੰ ਬਰਨਾਲਾ ਵਿਖੇ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਰੱਖਣਗੇ ਨੀਂਹ ਪੱਥਰ
. . .  about 2 hours ago
ਬਰਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਲਾਡੀ) - ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ....
ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਦਾ ਦੌਰਾ ਕੀਤਾ ਰੱਦ
. . .  14 minutes ago
ਨਵੀਂ ਦਿੱਲੀ, 17 ਸਤੰਬਰ - ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਸਰਕਾਰ ਦੀ ਸੁਰੱਖਿਆ ਚਿਤਾਵਨੀ ਤੋਂ ਬਾਅਦ ਆਪਣਾ ਪਾਕਿਸਤਾਨ ਦਾ ਦੌਰਾ ਰੱਦ ਕਰ...
ਟਿਫ਼ਨ ਬੰਬ ਮਾਮਲੇ ਨਾਲ ਸਬੰਧਿਤ ਗੁਰਮੁਖ ਸਿੰਘ ਰੋਡੇ ਨਾਲ ਜੁੜੇ ਦਰਵੇਸ਼ ਸਿੰਘ 'ਤੇ ਪੁਲਿਸ ਨੇ ਲਾਇਆ ਯੂ. ਏ. ਪੀ. ਏ. ਐਕਟ
. . .  about 2 hours ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਅਸਲਾ ਅਤੇ ਧਮਾਕਾਖ਼ੇਜ਼ ਸਮਗਰੀ ਤੇ ਹੈਰੋਇਨ ਸਮਗਲਿੰਗ ਦੇ ਦੋਸ਼ ਹੇਠ ਮਮਦੋਟ ਪੁਲਿਸ ਵਲੋਂ ਫੜੇ ਗਏ ਨਜ਼ਦੀਕੀ ਪਿੰਡ ਨਿਹਾਲਾ ਕਿਲਚਾ ਵਾਸੀ ਦਰਵੇਸ਼ ਸਿੰਘ ਖ਼ਿਲਾਫ਼ ਪੁਲਿਸ ਵਲੋਂ ...
ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ - ਰਾਘਵ ਚੱਢਾ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਨਵਜੋਤ ਸਿੰਘ ਸਿੱਧੂ 'ਤੇ ਪਲਟਵਾਰ ਕਰਦੇ ਹੋਏ ਆਪ ਦੇ ਆਗੂ ਰਾਘਵ ਚੱਢਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਹੈ | ਜ਼ਿਕਰਯੋਗ ਹੈ ਕਿ ਸਿੱਧੂ ਵਲੋਂ ਖੇਤੀ ...
ਪਿੰਡ ਰਾਮਪੁਰ ਵਿਚ ਖ਼ੁਫ਼ੀਆ ਪੁਲਿਸ ਦੀ ਰੇਡ, ਇਕ ਘਰ ਵਿਚੋਂ ਬਰਾਮਦ ਕੀਤੀ ਖ਼ਾਲਿਸਤਾਨੀ ਸਮਗਰੀ
. . .  about 2 hours ago
ਦੋਰਾਹਾ,17 ਸਤੰਬਰ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ) - ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਇਕ ਘਰ ਵਿਚ ਖ਼ੁਫ਼ੀਆ ਏਜੰਸੀਆਂ ਨੇ ਸਵੇਰ ਤੋਂ ਛਾਪਾ ਮਾਰਿਆ। ਜਿਸ ਦੇ ਵਿਚ ਕੁਝ ਖ਼ਾਲਸਾਤਾਨੀ ਸਮਗਰੀ ਤੇ ਪ੍ਰਿੰਟਿੰਗ ਪ੍ਰੈੱਸ ਬਰਾਮਦ ਕੀਤੀ ...
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੱਲ੍ਹ ਤੋਂ ਸ਼ੁਰੂ
. . .  about 2 hours ago
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋਵੇਗੀ | ਉਕਤ ਜਾਣਕਾਰੀ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ...
ਕਿਸਾਨੀ ਮੁੱਦੇ 'ਤੇ ਅਕਾਲੀ ਦਲ ਮਗਰਮੱਛ ਦੇ ਅੱਥਰੂ ਵਹਾ ਰਿਹਾ - ਰਾਣਾ ਸੋਢੀ
. . .  about 3 hours ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਅਕਾਲੀ ਦਲ ਕਿਸਾਨੀ ਮੁੱਦੇ 'ਤੇ ਮਗਰਮੱਛ ਦੇ ਅੱਥਰੂ ਵਹਾ ਰਿਹਾ ਹੈ ਅਤੇ ਸਿਆਸਤ ਕੀਤੀ ਜਾ ...
ਖੇਤੀ ਕਾਨੂੰਨ ਰੱਦ ਕਰੇ ਕੇਂਦਰ ਸਰਕਾਰ - ਕੈਪਟਨ
. . .  about 3 hours ago
ਚੰਡੀਗੜ੍ਹ, 17 ਸਤੰਬਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਤੀਜੇ ਰਾਜ ਪੱਧਰੀ ਵਰਚੂਅਲ ਕਿਸਾਨ ਮੇਲੇ ਦਾ ਉਦਘਾਟਨ ਕਰਨ ਸਮੇਂ ਮੁੱਖ ਮੰਤਰੀ ਵਲੋਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਲਈ ਕਿਹਾ...
ਸਿੱਧੂ ਦਾ ਆਪ ਅਤੇ ਅਕਾਲੀ ਦਲ 'ਤੇ ਨਿਸ਼ਾਨਾ
. . .  about 3 hours ago
ਚੰਡੀਗੜ੍ਹ, 17 ਸਤੰਬਰ - ਨਵਜੋਤ ਸਿੰਘ ਸਿੱਧੂ ਵਲੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜੋ ਰੋਸ ਮਾਰਚ ਕੀਤਾ ਜਾ ਰਿਹਾ ਹੈ...
ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ 'ਚ ਪੰਜਾਬਣ ਰਮਨਦੀਪ ਕੌਰ ਨੇ ਰਾਸ਼ਟਰੀ ਰਿਕਾਰਡ ਬਣਾਉਂਦਿਆਂ ਜਿੱਤਿਆ ਸੋਨ ਤਗਮਾ
. . .  about 3 hours ago
ਪਟਿਆਲਾ,(ਅਮਰਬੀਰ ਸਿੰਘ ਆਹਲੂਵਾਲੀਆ), 17 ਸਤੰਬਰ - ਤੇਲੰਗਾਨਾ ਦੇ ਵਾਰੰਗਲ 'ਚ ਓਪਨ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਪਟਿਆਲਾ ਦੀ ਰਮਨਦੀਪ ਕੌਰ ਨੇ 35 ਕਿੱਲੋਮੀਟਰ ਵਾਕਿੰਗ...
ਸੁਖਬੀਰ ਸਿੰਘ ਬਾਦਲ,ਹਰਸਿਮਰਤ ਕੌਰ ਬਾਦਲ ਸਮੇਤ 15 ਪਾਰਟੀ ਲੀਡਰਾਂ ਦੀ ਗ੍ਰਿਫ਼ਤਾਰੀ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਦਿੱਲੀ ਵਿਚ ਸ਼੍ਰਮੋਣੀ ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕੀਤੇ ਜਾ ਰਹੇ ਰੋਸ ਮਾਰਚ ਦੌਰਾਨ ਸੁਖਬੀਰ ਸਿੰਘ ਬਾਦਲ,ਹਰਸਿਮਰਤ ਕੌਰ ਬਾਦਲ ਸਮੇਤ 15 ਪਾਰਟੀ ਲੀਡਰਾਂ ਦੀ ਗ੍ਰਿਫ਼ਤਾਰੀ ਪੁਲਿਸ ਵਲੋਂ ਕੀਤੀ ...
ਪਹਿਲੀ ਬੇਰੀਕੇਟਿੰਗ 'ਤੇ ਪੁਲਿਸ ਨੇ ਰੋਕਿਆ ਸ਼੍ਰੋਮਣੀ ਅਕਾਲੀ ਦਲ ਦਾ ਰੋਸ ਮਾਰਚ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਅਸੀਂ ਆਪਣੀ ਲੜਾਈ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੋ ...
ਸ੍ਰੀ ਮੁਕਤਸਰ ਸਾਹਿਬ ਵਿਖੇ ਖੇਤੀ ਕਾਨੂੰਨਾਂ ਖ਼ਿਲਾਫ਼ ਸਿਰ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਕਾਂਗਰਸੀਆਂ ਵਲੋਂ ਰੋਸ ਪ੍ਰਦਰਸ਼ਨ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕਾਂਗਰਸੀਆਂ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਦੀ...
ਸ਼੍ਰੋਮਣੀ ਅਕਾਲੀ ਦਲ ਦਾ ਰੋਸ ਮਾਰਚ
. . .  about 4 hours ago
ਨਵੀਂ ਦਿੱਲੀ,17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਭਵਨ ਤੱਕ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਫੱਗਣ ਸੰਮਤ 552

ਸ਼ਹੀਦ ਭਗਤ ਸਿੰਘ ਨਗਰ / ਬੰਗਾ

5 ਕਤੂਰਿਆਂ ਦੀ ਮਾਂ ਨੂੰ ਵਿਅਕਤੀ ਨੇ ਮਾਰੀ ਗੋਲੀ

ਨਵਾਂਸ਼ਹਿਰ, 3 ਮਾਰਚ (ਗੁਰਬਖਸ਼ ਸਿੰਘ ਮਹੇ)-ਨਜ਼ਦੀਕੀ ਪਿੰਡ ਸਲੋਹ ਵਿਖੇ ਇਕ ਵਿਅਕਤੀ ਵਲੋਂ 5 ਨਿੱਕੇ-ਨਿੱਕੇ ਕਤੂਰਿਆਂ ਦੀ ਮਾਂ ਨੂੰ ਪਿੰਡ ਦੇ ਇਕ ਵਿਅਕਤੀ ਵਲੋਂ ਗੋਲੀ ਮਾਰਕੇ ਹੱਤਿਆ ਕਰਨ ਦੀ ਖ਼ਬਰ ਹੈ | ਇਸ ਮਾਮਲੇ ਨੂੰ ਲੈ ਕੇ ਹਲਕਾ ਵਿਧਾਇਕ ਅੰਗਦ ਸਿੰਘ ਦੀ ਕੋਠੀ ਤੋਂ ਕਰੀਬ 2 ਸੌ ਮੀਟਰ ਦੂਰ ਅੱਜ ਦੁਪਹਿਰ ਸਮੇਂ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਤੇ ਲੋਕਾਂ 'ਚ ਭਾਰੀ ਰੋਹ ਪਾਇਆ ਜਾ ਰਿਹਾ ਸੀ | ਇੱਥੋਂ ਤੱਕ ਕਿ ਵੱਡੀ ਗਿਣਤੀ 'ਚ ਇਕੱਠੀਆਂ ਹੋਈਆਂ ਔਰਤਾਂ ਤਾਂ ਭੁੱਬਾਂ ਮਾਰ ਰੋ ਪਈਆਂ | ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸ ਕੁੱਤੀ ਨੂੰ ਅਤੇ ਇਸ ਦੇ ਨਿੱਕੇ-ਨਿੱਕੇ ਕਤੂਰਿਆਂ ਦੀ ਉਹ ਬੱਚਿਆਂ ਦੀ ਤਰ੍ਹਾਂ ਦੇਖ-ਭਾਲ ਕਰਦੇ ਸਨ | ਉਨ੍ਹਾਂ ਕਿਹਾ ਕਿ ਬੇ-ਜ਼ੁਬਾਨ ਇਸ ਜਾਨਵਰ ਦਾ ਕੀ ਕਸੂਰ ਸੀ? ਜਿਹੜਾ ਉਕਤ ਵਿਅਕਤੀ ਵਲੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਤੇ ਨਿੱਕੇ-ਨਿੱਕੇ ਬੱਚਿਆਂ ਤੋਂ ਉਨ੍ਹਾਂ ਦੀ ਮਾਂ ਨੂੰ ਸਦਾ ਲਈ ਖੋਹ ਲਿਆ | ਲੋਕਾਂ ਦਾ ਇਕੱਠ ਹੁੰਦਾ ਵੇਖ ਘਟਨਾ ਨੂੰ ਅੰਜਾਮ ਦੇਣ ਵਾਲਾ ਕਥਿਤ ਦੋਸ਼ੀ ਤੁਰੰਤ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ | ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸ.ਐੱਚ.ਓ. ਸ: ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਬਾਰੇ ਉਨ੍ਹਾਂ ਦੇ ਥਾਣੇ ਦਾ ਏ.ਐੱਸ.ਆਈ. ਸੁਖਦੇਵ ਸਿੰਘ, ਏ.ਐੱਸ.ਆਈ. ਰਾਜਿੰਦਰ ਪਾਲ, ਹਵਾਲਦਾਰ ਜਰਨੈਲ ਸਿੰਘ ਭੈੜੇ ਤੇ ਸ਼ੱਕੀ ਪੁਰਸ਼ਾਂ ਵਿਰੁੱਧ ਗਸ਼ਤ ਕਰਦੇ ਹੋਏ ਨਿੱਜੀ ਵਾਹਨਾਂ ਰਾਹੀਂ ਫੱਟੀ ਬਸਤਾ ਚੌਕ ਤੋਂ ਹੁੰਦੇ ਹੋਏ ਪਿੰਡ ਸਲੋਹ ਵੱਲ ਨੂੰ ਜਾ ਰਹੇ ਸਨ | ਜਦੋਂ ਪੁਲਿਸ ਸਤਿਸੰਗ ਘਰ ਨਜ਼ਦੀਕ ਪਹੁੰਚੀ ਤਾਂ ਇਕ ਮੁਖ਼ਬਰ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਧਰਮਿੰਦਰ ਉਰਫ਼ ਤੀਰਥ ਉਰਫ਼ ਫ਼ੌਜੀ ਪੁੱਤਰ ਰਾਮ ਚੰਦ ਵਾਸੀ ਪਿੰਡ ਸਲੋਹ ਨੇ ਆਪਣੀ ਹਵੇਲੀ ਪਾਸ ਇਕ ਆਵਾਰਾ 5 ਬੱਚਿਆਂ ਵਾਲੀ ਕੁੱਤੀ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਇਤਲਾਹ ਸੱਚੀ ਹੋਣ 'ਤੇ ਉਕਤ ਕਥਿਤ ਦੋਸ਼ੀ ਵਿਰੁੱਧ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਮੁਕੱਦਮਾ ਨੰਬਰ 43 ਅਧੀਨ ਧਾਰਾ 428,429 ਆਈ.ਪੀ.ਸੀ, ਜੰਗਲੀ ਜਾਨਵਰਾਂ ਤੇ ਅੱਤਿਆਚਾਰ ਦੀ ਰੋਕਥਾਮ ਕਾਨੂੰਨ 1960 ਦੀ ਧਾਰਾ 11 ਅਤੇ ਅਸਲਾ ਐਕਟ 1959 ਦੀ ਧਾਰਾ 27 ਤਹਿਤ ਮਾਮਲਾ ਦਰਜ ਰਜਿਸਟਰ ਕਰਕੇ ਕਥਿਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਥਾਣਾ ਮੁਖੀ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਮਾਮਲੇ ਨਾਲ ਸਬਿੰਧਤ ਕਥਿਤ ਦੋਸ਼ੀ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਦੂਜਾ ਜ਼ਖ਼ਮੀ

ਹੁਸ਼ਿਆਰਪੁਰ, 3 ਮਾਰਚ (ਬਲਜਿੰਦਰਪਾਲ ਸਿੰਘ)- ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਜ਼ਖ਼ਮੀ ਹੋ ਗਿਆ | ਥਾਣਾ ਮੇਹਟੀਆਣਾ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ | ਪਿੰਡ ਅਹਿਰਾਣਾ ਕਲ੍ਹਾਂ ਦੀ ਨਿਵਾਸੀ ਕੁਲਵਿੰਦਰ ਕੌਰ ਨੇ ...

ਪੂਰੀ ਖ਼ਬਰ »

ਬਲਾਚੌਰ ਦੇ ਉੱਘੇ ਕਾਰੋਬਾਰੀ ਰਾਜਿੰਦਰ ਅਰੋੜਾ ਬਣੇ 537ਵੇਂ ਨੇਤਰਦਾਨੀ

ਬਲਾਚੌਰ, 3 ਮਾਰਚ (ਦੀਦਾਰ ਸਿੰਘ ਬਲਾਚੌਰੀਆ)- ਉੱਘੇ ਸਮਾਜ ਸੇਵੀ ਅਤੇ ਕਾਰੋਬਾਰੀ ਰਾਜਿੰਦਰ ਕੁਮਾਰ ਅਰੋੜਾ (ਬਿੱਲਾ ਭਾਅਜੀ) ਪੁੱਤਰ ਸਵ: ਲਾਲਾ ਹਰਭਗਵਾਨ ਵਾਸੀ ਬਲਾਚੌਰ ਜੋ ਬੀਤੇ ਕੱਲ੍ਹ ਦੇਰ ਸ਼ਾਮ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਦੀਆਂ ਅੱਖਾਂ ਦੋ ਨੇਤਰਹੀਣ ...

ਪੂਰੀ ਖ਼ਬਰ »

ਕੋਵਿਡ-19 ਟੀਕਾਕਰਨ ਦਾ ਤੀਜਾ ਪੜਾਅ-

ਸਾਰੇ ਸੀਨੀਅਰ ਸਿਟੀਜ਼ਨ ਅਤੇ ਸਹਿ-ਰੋਗਾਂ ਤੋਂ ਪੀੜਤ 45 ਸਾਲ ਤੋਂ ਉੱਪਰ ਦੇ ਵਿਅਕਤੀ ਲਗਵਾ ਸਕਦੇ ਹਨ ਟੀਕਾ-ਡੀ. ਸੀ.

ਨਵਾਂਸ਼ਹਿਰ, 3 ਮਾਰਚ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹੇ ਵਿਚ ਕੋਵਿਡ-19 ਟੀਕਾਕਰਨ ਦਾ ਤੀਜਾ ਪੜਾਅ ਪਹਿਲੀ ਮਾਰਚ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਪੜਾਅ ਵਿਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਸਰਕਾਰ ਦੁਆਰਾ ਦਰਸਾਏ ਅਨੁਸਾਰ ਸਹਿ-ਰੋਗਾਂ ਤੋਂ ਪੀੜਤ 45 ਤੋਂ 59 ਸਾਲ ...

ਪੂਰੀ ਖ਼ਬਰ »

ਅਲਾਚੌਰੀਆ ਵਲੋਂ ਦਿੱਲੀ ਕਿਸਾਨ ਮੋਰਚੇ ਲਈ ਭਰਵਾਂ ਹੁੰਗਾਰਾ

ਨਵਾਂਸ਼ਹਿਰ, 3 ਮਾਰਚ (ਗੁਰਬਖਸ਼ ਸਿੰਘ ਮਹੇ)-ਅਲਾਚੌਰੀਆ ਨੇ ਦਿੱਲੀ ਮੋਰਚੇ ਨੂੰ ਤਕੜਾ ਕਰਨ ਲਈ ਭਰਪੂਰ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ | ਅੱਜ ਪਿੰਡ ਵਿਚ ਕਿਰਤੀ ਕਿਸਾਨ ਯੂਨੀਅਨ ਵਲੋਂ ਕੀਤੀ ਗਈ ਮੀਟਿੰਗ ਵਿਚ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਪਿੰਡ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 108 ਮਾਮਲੇ ਆਏ, 5 ਮੌਤਾਂ

ਨਵਾਂਸ਼ਹਿਰ, 3 ਮਾਰਚ (ਗੁਰਬਖਸ਼ ਸਿੰਘ ਮਹੇ)- ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 108 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਜਦਕਿ ਬਲਾਕ ਮੁਕੰਦਪੁਰ ਦੀ ਇਕ 42 ਸਾਲਾ ਔਰਤ, 60 ਔਰਤ ਅਤੇ 85 ਸਾਲਾ ਵਿਅਕਤੀ ਜੋ ਵੱਖ-ਵੱਖ ਨਿੱਜੀ ਹਸਪਤਾਲਾਂ ਵਿਚ ਜੇਰੇ ਇਲਾਜ ...

ਪੂਰੀ ਖ਼ਬਰ »

ਕੋਵਿਡ ਟੀਕੇ ਲਈ ਸੇਵਾ ਕੇਂਦਰਾਂ 'ਚ ਵੀ ਕਰਵਾਈ ਜਾ ਸਕਦੀ ਹੈ ਰਜਿਸਟ੍ਰੇਸ਼ਨ

ਨਵਾਂਸ਼ਹਿਰ, 3 ਮਾਰਚ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹੇ ਵਿਚ ਕੋਵਿਡ-19 ਟੀਕਾਕਰਨ ਦੇ ਤੀਜੇ ਪੜਾਅ ਤਹਿਤ 60 ਸਾਲ ਤੋਂ ਉੱਪਰ ਉਮਰ ਦੇ ਵਿਅਕਤੀਆਂ ਅਤੇ ਸਹਿ-ਰੋਗਾਂ ਤੋਂ ਪੀੜਤ 45 ਤੋਂ 59 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਦੇ ਟੀਕਾਕਰਨ ਦਾ ਕੰਮ ਚੱਲ ਰਿਹਾ ਹੈ | ਅਜਿਹੇ ...

ਪੂਰੀ ਖ਼ਬਰ »

ਸ਼ਿਵਾਨੀ ਦੇ ਜੱਜ ਬਣਨ 'ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਵਧਾਈਆਂ

ਸੜੋਆ, 3 ਮਾਰਚ (ਨਾਨੋਵਾਲੀਆ)- ਅਗਾਂਹਵਧੂ ਸੋਚ ਦੀ ਮਾਲਕ ਕੁਮਾਰੀ ਵਿਸ਼ਾਨੀ ਪੁੱਤਰੀ ਨਿਰਮਲਜੀਤ ਸਿੰਘ ਵਾਸੀ ਗੜ੍ਹਪਧਾਣਾ ਦੇ ਜੱਜ ਬਣਨ 'ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਹੋਣਹਾਰ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਕੁਮਾਰੀ ...

ਪੂਰੀ ਖ਼ਬਰ »

ਹਾਈ ਸਕੂਲ ਚਾਂਦਪੁਰ ਰੁੜਕੀ ਵਿਖੇ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਸਨਮਾਨ

ਪੋਜੇਵਾਲ ਸਰਾਂ, 3 ਮਾਰਚ (ਨਵਾਂਗਰਾਈਾ)-ਸਰਕਾਰੀ ਹਾਈ ਸਕੂਲ ਚਾਂਦਪੁਰ ਰੁੜਕੀ ਦੇ ਕੁਝ ਹੋਣਹਾਰ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਹੋਣ 'ਤੇ ਹੈੱਡ ਮਾਸਟਰ ਸੁਖਪਾਲ ਦਾਸ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ...

ਪੂਰੀ ਖ਼ਬਰ »

ਹਰਮੇਸ਼ ਲਾਲ ਮਹਾਲੋਂ ਦੀ ਬਰਸੀ ਮੌਕੇ ਧਰਮਸ਼ਾਲਾ ਲਈ ਕਮਰਾ ਲੋਕ ਅਰਪਣ ਕੀਤਾ

ਨਵਾਂਸ਼ਹਿਰ, 3 ਮਾਰਚ (ਹਰਿੰਦਰ ਸਿੰਘ)- ਪਿੰਡ ਮਹਾਲੋਂ ਵਿਖੇ ਬਹੁਜਨ ਸਮਾਜ ਪਾਰਟੀ ਦੇ ਆਗੂ ਸਵ: ਹਰਮੇਸ਼ ਲਾਲ ਸਾਬਕਾ ਸਰਪੰਚ ਦੀ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰ ਵਲੋਂ ਪਿੰਡ ਦੀ ਧਰਮਸ਼ਾਲਾ ਲਈ ਬਣਾਇਆ ਗਿਆ ਇਕ ਨਵਾਂ ਕਮਰਾ ਪਿੰਡ ਵਾਸੀਆਂ ਲਈ ਲੋਕ-ਅਰਪਣ ਕੀਤਾ ਗਿਆ | ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਮੁਕੰਦਪੁਰ ਨੇ ਸੁਣਨ ਸ਼ਕਤੀ ਸਬੰਧੀ ਵਿਸ਼ਵ ਦਿਵਸ ਮਨਾਇਆ

ਮੁਕੰਦਪੁਰ, 3 ਮਾਰਚ (ਸੁਖਜਿੰਦਰ ਸਿੰਘ ਬਖਲੌਰ)-ਸਿਵਲ ਸਰਜਨ ਨਵਾਂਸ਼ਹਿਰ ਡਾ. ਗੁਰਦੀਪ ਸਿੰਘ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ. ਐਮ. ਓ ਡਾ. ਰਵਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਸੁਣਨ ਸ਼ਕਤੀ ਸਬੰਧੀ ਵਿਸ਼ਵ ਦਿਵਸ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਵਲੋਂ ਮਹੀਨਾਵਾਰ ਮੀਟਿੰਗ

ਨਵਾਂਸ਼ਹਿਰ, 3 ਮਾਰਚ (ਹਰਿੰਦਰ ਸਿੰਘ)- ਜ਼ਿਲ੍ਹਾ ਨੰਬਰਦਾਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਵੰਤ ਸਿੰਘ ਤਾਜਪੁਰ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਵਿਖੇ ਕੀਤੀ ਗਈ | ਜਿਸ ਵਿਚ ਨੰਬਰਦਾਰ ਦਰਬਾਰਾ ਸਿੰਘ ਰਾਮ ਰਾਏਪੁਰ ਦੀ ਮੌਤ ਦੇ ਸਬੰਧ ...

ਪੂਰੀ ਖ਼ਬਰ »

ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ 'ਚ ਭਾਰੀ ਉਤਸ਼ਾਹ-ਪ੍ਰਧਾਨ ਬਲਿਹਾਰ ਸਿੰਘ

ਬਹਿਰਾਮ, 3 ਮਾਰਚ (ਸਰਬਜੀਤ ਸਿੰਘ ਚੱਕਰਾਮੂੰ)-ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ 'ਤੇ ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਰਾਣੂੰਆਂ ਦੇ ਅਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ 6 ਮਾਰਚ ਨੂੰ ਨਗਰ ਕੀਰਤਨ ...

ਪੂਰੀ ਖ਼ਬਰ »

ਦਸਮੇਸ਼ ਮਾਡਲ ਸਕੂਲ ਬਹਿਰਾਮ ਵਿਖੇ ਸੈਮੀਨਾਰ

ਬਹਿਰਾਮ, 3 ਮਾਰਚ (ਨਛੱਤਰ ਸਿੰਘ ਬਹਿਰਾਮ) - ਭਾਰਤ ਨਸ਼ਾ ਮੁਕਤ ਅਭਿਆਨ ਤਹਿਤ ਏ. ਐਸ. ਆਈ ਹੁਸਨ ਲਾਲ ਇੰਚਾਰਜ ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਅਗਵਾਈ 'ਚ ਦਸ਼ਮੇਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਹਿਰਾਮ ਵਿਖੇ ਸੈਮੀਨਾਰ ਲਗਾਇਆ ਗਿਆ | ਉਪਰੰਤ ਉਨ੍ਹਾਂ ...

ਪੂਰੀ ਖ਼ਬਰ »

ਸਾਂਝੇ ਅਧਿਆਪਕ ਮੋਰਚੇ ਵਲੋਂ ਅਧਿਆਪਕ ਵਿਰੋਧੀ ਫ਼ੈਸਲਿਆਂ ਕਾਰਨ ਪੰਜਾਬ ਸਰਕਾਰ ਦੀ ਅਰਥੀ ਫੂਕੀ

ਨਵਾਂਸ਼ਹਿਰ, 3 ਮਾਰਚ (ਗੁਰਬਖਸ਼ ਸਿੰਘ ਮਹੇ)- ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਅਧਿਆਪਕ ਅਤੇ ਸਿੱਖਿਆ ਵਿਰੋਧੀ ਲਏ ਜਾ ਰਹੇ ਫ਼ੈਸਲਿਆਂ ਦੇ ਵਿਰੁੱਧ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਅੱਜ ਜ਼ਿਲ੍ਹੇ ਦੇ ਅਧਿਆਪਕਾਂ ਨੇ ਰੋਸ ਵਜੋਂ ਪੰਜਾਬ ਸਰਕਾਰ ਦੀ ਅਰਥੀ ...

ਪੂਰੀ ਖ਼ਬਰ »

ਬਾਗ਼ਬਾਨੀ ਵਿਭਾਗ ਵਲੋਂ ਪਿੰਡ ਮਝੂਰ ਵਿਖੇ ਆਤਮਾ ਸਕੀਮ ਅਧੀਨ ਕਿਸਾਨ ਸਿਖਲਾਈ ਕੈਂਪ

ਉਸਮਾਨਪੁਰ, 3 ਮਾਰਚ (ਸੰਦੀਪ ਮਝੂਰ)- ਅੱਜ ਬਾਗ਼ਬਾਨੀ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵਲੋਂ ਪਿੰਡ ਮਝੂਰ ਵਿਖੇ ਆਤਮਾ ਸਕੀਮ ਅਧੀਨ ਕਿਸਾਨ ਸਿਖਲਾਈ ਕੈਂਪ ਸਹਾਇਕ ਬਾਗਬਾਨੀ ਡਾਇਰੈਕਟਰ ਸ.ਭ.ਸ. ਨਗਰ ਡਾ: ਜਗਦੀਸ਼ ਸਿੰਘ ਕਾਹਮਾ ਦੀ ਅਗਵਾਈ ਹੇਠ ਲਗਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਈ-ਐਪਿਕ ਡਾਊਨਲੋਡ ਕਰਵਾਉਣ ਲਈ 6 ਤੇ 7 ਨੂੰ ਲੱਗਣਗੇ ਵਿਸ਼ੇਸ਼ ਕੈਂਪ

ਨਵਾਂਸ਼ਹਿਰ, 3 ਮਾਰਚ (ਗੁਰਬਖਸ਼ ਸਿੰਘ ਮਹੇ)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਰਸਰੀ ਸੁਧਾਈ ਯੋਗਤਾ ਮਿਤੀ 1 ਜਨਵਰੀ 2021 ਦੇ ਆਧਾਰ 'ਤੇ ਨਵੇਂ ਬਣੇ ਵੋਟਰਾਂ ਨੂੰ ਆਪਣੇ ਵੋਟ ਨਾਲ ਸਬੰਧਤ ਸੇਵਾਵਾਂ ਲੈਣ ਦੀ ਪ੍ਰਣਾਲੀ ਨੂੰ ਹੋਰ ਡਿਜੀਟਲ ਰੂਪ ਦਿੰਦਿਆਂ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਪਿੰਡ ਆਕਲਿਆਣਾ ਵਿਖੇ ਜਾਗਰੂਕਤਾ ਕੈਂਪ

ਭੱਦੀ, 3 ਮਾਰਚ (ਨਰੇਸ਼ ਧੌਲ)- ਖੇਤੀਬਾੜੀ ਵਿਭਾਗ ਬਲਾਚੌਰ ਵਲੋਂ ਡਾ: ਰਾਜ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਅਤੇ ਡਾ: ਨਿਤਨ ਕੁਮਾਰ ਦੀ ਅਗਵਾਈ ਹੇਠ ਪਿੰਡ ਆਕਲਿਆਣਾ ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਹਾਜ਼ਰ ਕਿਸਾਨਾਂ ਨੂੰ ਸੰਬੋਧਨ ...

ਪੂਰੀ ਖ਼ਬਰ »

ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਵਲੋਂ ਲੜੀਵਾਰ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ

ਨਵਾਂਸ਼ਹਿਰ, 3 ਮਾਰਚ (ਗੁਰਬਖਸ਼ ਸਿੰਘ ਮਹੇ)- ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੇ ਸੱਦੇ 'ਤੇ ਅੱਜ ਨਵਾਂ ਸ਼ਹਿਰ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ ਅਤੇ ਸੁਰਿੰਦਰ ਪਾਲ ...

ਪੂਰੀ ਖ਼ਬਰ »

ਕਿਸਾਨ ਤੇ ਮਜ਼ਦੂਰਾਂ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ

ਔੜ/ਝਿੰਗੜਾਂ, 3 ਮਾਰਚ (ਕੁਲਦੀਪ ਸਿੰਘ ਝਿੰਗੜ)- ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਝਿੰਗੜਾਂ ਵਿਖੇ ਉਨ੍ਹਾਂ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅਤੇ ਦਿੱਲੀ ਵਿਖੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ...

ਪੂਰੀ ਖ਼ਬਰ »

ਸੂਬਾ ਸਰਕਾਰ ਨੇ ਜੇ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਵਿਧਾਨ ਸਭਾ ਚੋਣਾਂ 'ਚ ਡਟਵਾਂ ਵਿਰੋਧ ਕੀਤਾ ਜਾਵੇਗਾ-ਰਾਮੇਸ਼ ਬਾਲੀ

ਸੜੋਆ, 3 ਮਾਰਚ (ਨਾਨੋਵਾਲੀਆ)- ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਪੰਜਾਬ ਇਕਾਈ ਸੜੋਆ ਦੀ ਵਿਸ਼ੇਸ਼ ਇਕੱਤਰਤਾ ਸੁਰਿੰਦਰ ਪਾਲ ਸਿੰਘ ਜੈਨਪੁਰੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸੜੋਆ ਵਿਖੇ ਹੋਈ | ਜਿਸ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਰਾਮੇਸ਼ ਬਾਲੀ ਨੇ ...

ਪੂਰੀ ਖ਼ਬਰ »

ਬਲਾਕ ਗੜ੍ਹਸ਼ੰਕਰ ਸਣੇ ਦੋਆਬਾ ਖੇਤਰ ਵਿਚ ਪੰਚਾਇਤ ਸਕੱਤਰਾਂ ਦੀ ਘਾਟ - ਰੌੜੀ

ਬੀਣੇਵਾਲ, 3 ਮਾਰਚ (ਬੈਜ ਚੌਧਰੀ)-ਗੜਸ਼ੰਕਰ ਤੋ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਨੇ ਵਿਧਾਨ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਬਲਾਕ ਗੜ੍ਹਸ਼ੰਕਰ ਅਤੇ ਮਾਹਿਲਪੁਰ 'ਚ ਪੰਚਾਇਤ ਸਕੱਤਰਾਂ ਦੀ ਘਾਟ ਵਾਰੇ ਸਵਾਲ ਕੀਤਾ ਤਾਂ ਪੰਚਾਇਤ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ ਨੇ ...

ਪੂਰੀ ਖ਼ਬਰ »

ਮਜਾਰੀ ਟੋਲ ਪਲਾਜ਼ਾ 'ਤੇ ਕਿਸਾਨਾਂ ਦੀ ਮੀਟਿੰਗ

ਮਜਾਰੀ/ਸਾਹਿਬਾ, 3 ਮਾਰਚ (ਨਿਰਮਲਜੀਤ ਸਿੰਘ ਚਾਹਲ)-ਖੇਤੀ ਕਾਨੂੰਨਾਂ ਵਿਰੁੱਧ ਮਜਾਰੀ ਟੋਲ ਪਲਾਜ਼ਾ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ 'ਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਲੋਂ ਮੀਟਿੰਗ ਕਰਕੇ ਕਿਸਾਨੀ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਸੰਯੁਕਤ ...

ਪੂਰੀ ਖ਼ਬਰ »

ਪਿ੍ੰ: ਨਰਿੰਦਰ ਸ਼ਰਮਾ ਲਾਈਫ਼ ਟਾਈਮ ਗੋਲਡਨ ਐਵਾਰਡ ਨਾਲ ਸਨਮਾਨਿਤ

ਰੈਲਮਾਜਰਾ/ਕਾਗਠੜ੍ਹ, 3 ਮਾਰਚ (ਰਾਕੇਸ਼ ਰੋਮੀ, ਬਲਦੇਵ ਪਨੇਸਰ)-ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਕਾਠਗੜ੍ਹ ਦੇ ਪਿ੍ੰਸੀਪਲ ਨਰਿੰਦਰ ਸ਼ਰਮਾ ਜਿਨ੍ਹਾਂ ਨੂੰ ਵਿੱਦਿਆ ਦੇ ਖੇਤਰ ਵਿਚ ਵਧੀਆਂ ਯੋਗਦਾਨ ਪਾਉਣ ਅਤੇ ਅੰਗਰੇਜ਼ੀ ਭਾਸ਼ਾ 'ਚ ਨਿਪੁੰਨਤਾ ਲਈ ਭਾਰਤ ਰਤਨ ...

ਪੂਰੀ ਖ਼ਬਰ »

ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਦੀ ਭੈਣ ਬੀਬੀ ਅਮਰ ਕੌਰ ਦੀ ਯਾਦ 'ਚ ਹਾਲ ਦੀ ਸ਼ੁਰੂਆਤ

ਬੰਗਾ, 3 ਮਾਰਚ (ਜਸਬੀਰ ਸਿੰਘ ਨੂਰਪੁਰ)- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਭੈਣ ਬੀਬੀ ਅਮਰ ਕੌਰ ਦੀ ਯਾਦ 'ਚ ਖਟਕੜ ਕਲਾਂ ਵਿਖੇ ਨਵੇਂ ਹਾਲ ਦੀ ਸ਼ੁਰੂਆਤ ਕੀਤੀ ਗਈ | ਜਿਸ ਦਾ ਨੀਂਹ ਪੱਥਰ ਸ਼ਹੀਦ ਭਗਤ ਸਿੰਘ ਦੇ ਭਾਣਜੇ ਅਤੇ ਬੀਬੀ ਅਮਰ ਕੌਰ ਦੇ ਸਪੁੱਤਰ ਪ੍ਰੋ. ਜਗਮੋਹਣ ਸਿੰਘ ...

ਪੂਰੀ ਖ਼ਬਰ »

ਭਾਈ ਮੋਹਣ ਸਿੰਘ ਰਾਗੀ ਜੱਬੋਵਾਲ ਨਹੀਂ ਰਹੇ

ਮੱਲਪੁਰ ਅੜਕਾਂ, 3 ਮਾਰਚ (ਮਨਜੀਤ ਸਿੰਘ ਜੱਬੋਵਾਲ) - ਪਿੰਡ ਜੱਬੋਵਾਲ ਦੇ ਪ੍ਰਸਿੱਧ ਕੀਰਤਨੀਏ ਭਾਈ ਮੋਹਣ ਸਿੰਘ ਰਾਗੀ ਜਿਨ੍ਹਾਂ ਪਿਛਲੇ ਦਿਨਾਂ ਤੋਂ ਬਿਮਾਰ ਹੋਣ ਕਾਰਨ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਏ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ...

ਪੂਰੀ ਖ਼ਬਰ »

ਪੈਟਰੋਲੀਅਮ ਪਦਾਰਥਾਂ ਵਿਚ ਲਗਾਤਾਰ ਕੀਤੇ ਵਾਧੇ ਕਾਰਨ ਕੇਂਦਰ ਤੋਂ ਲੋਕਾਂ ਦਾ ਵਿਸ਼ਵਾਸ ਉੱਠਿਆ-ਪਵਨ ਰੀਠੂ

ਸੜੋਆ, 3 ਮਾਰਚ (ਨਾਨੋਵਾਲੀਆ)- ਕੇਂਦਰ ਸਰਕਾਰ ਵਲੋਂ ਪੈਟਰੋਲੀਅਮ ਪਦਾਰਥਾਂ ਵਿਚ ਲਗਾਤਾਰ ਕੀਤੇ ਜਾ ਰਹੇ ਵਾਧੇ ਕਾਰਨ ਆਮ ਲੋਕਾਂ ਦਾ ਕੇਂਦਰ ਸਰਕਾਰ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ | ਇਹ ਵਿਚਾਰ ਚੌਧਰੀ ਪਵਨ ਕੁਮਾਰ ਰੀਠੂ ਜਨਰਲ ਸਕੱਤਰ ਗੁੱਜਰ ਕਲਿਆਣਾ ਪ੍ਰੀਸ਼ਦ ...

ਪੂਰੀ ਖ਼ਬਰ »

ਬੰਗਾ 'ਚ ਭਾਰਤ ਵਿਕਾਸ ਪ੍ਰੀਸ਼ਦ ਨੇ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ

ਬੰਗਾ, 3 ਮਾਰਚ (ਕਰਮ ਲਧਾਣਾ)-ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਬੰਗਾ ਨੇ ਮੁਕੰਦਪੁਰ ਰੋਡ 'ਤੇ ਸਥਿਤ 'ਰਾਣਾ ਲੈਬ' ਵਿਖੇ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ | ਪ੍ਰੀਸ਼ਦ ਦੇ ਪ੍ਰਧਾਨ ਨਵਕਾਂਤ ਭਰੋਮਜਾਰਾ ਦੀ ਅਗਵਾਈ ਵਿਚ ਲਗਾਏ ਇਸ ਕੈਂਪ ਦਾ ਉਦਘਾਟਨ ਸੀਨੀਅਰ ਮੀਤ ...

ਪੂਰੀ ਖ਼ਬਰ »

ਦੇਸ ਰਾਜ ਬੰਗਾ ਦੀ ਸੇਵਾ ਮੁਕਤੀ ਮੌਕੇ ਸਮਾਗਮ ਕਰਵਾਇਆ

ਬੰਗਾ/ਮੁਕੰਦਪੁਰ, 3 ਮਾਰਚ (ਜਸਬੀਰ ਸਿੰਘ ਨੂਰਪੁਰ, ਸੁਖਜਿੰਦਰ ਸਿੰਘ ਬਖਲੌਰ)-ਪਾਵਰਕਾਮ ਦਫ਼ਤਰ ਮੁਕੰਦਪੁਰ ਵਿਖੇ 32 ਸਾਲ 5 ਮਹੀਨੇ ਬਤੌਰ ਮੀਟਰ ਰੀਡਰ ਸੇਵਾ ਨਿਭਾਅ ਚੁੱਕੇ ਦੇਸ ਰਾਜ ਬੰਗਾ ਦੀ ਸੇਵਾ ਮੁਕਤੀ ਮੌਕੇ ਸਮਾਗਮ ਕੀਤਾ ਗਿਆ | ਇਸ ਮੌਕੇ ਸੰਤ ਅਮਰੀਕ ਦਾਸ ਗੱਦੀ ...

ਪੂਰੀ ਖ਼ਬਰ »

ਸਕੂਲ ਮੁਖੀ ਅਤੇ ਅਧਿਆਪਕ ਹੁਣ ਤੋਂ ਹੀ ਅਗਲੇ ਵਿੱਦਿਅਕ ਸੈਸ਼ਨ ਲਈ ਦਾਖਲਾ ਮੁਹਿੰਮ ਨੂੰ ਲਿਜਾ ਰਹੇ ਹਨ ਘਰ-ਘਰ

ਪੋਜੇਵਾਲ ਸਰਾਂ, 3 ਮਾਰਚ (ਨਵਾਂਗਰਾਈਾ)-ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀ ਅਗਵਾਈ ਹੇਠ ਅਗਲੇ ਵਿੱਦਿਅਕ ਸੈਸ਼ਨ ਲਈ ਸਰਕਾਰੀ ਸਕੂਲਾਂ ਵਿਚ ਦਾਖ਼ਲਿਆਂ ਲਈ ਮਾਪਿਆਂ ਨੂੰ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ 'ਚ ਚਿੱਟਾ ਮੋਤੀਆ ਮੁਕਤ ਲਹਿਰ ਦੀ ਗਿਆਨੀ ਰਘਬੀਰ ਸਿੰਘ ਵਲੋਂ ਸ਼ੁਰੂਆਤ

ਬੰਗਾ, 3 ਮਾਰਚ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਮਿਸ਼ਨ ਮੈਡੀਕਲ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਅੱਖਾਂ ਦੇ ਮਰੀਜ਼ਾਂ ਦੇ ਚਿੱਟੇ ਮੋਤੀਏ ...

ਪੂਰੀ ਖ਼ਬਰ »

ਦੌਲਤਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਜਾਡਲਾ, 3 ਮਾਰਚ (ਬੱਲੀ)- ਪਿੰਡ ਦੌਲਤਪੁਰ ਦੀ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ, ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਅਤੇ ਵੈੱਲਫੇਅਰ ਕਮੇਟੀ ਵਲੋਂ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ...

ਪੂਰੀ ਖ਼ਬਰ »

ਮੱਲਾ ਬੇਦੀਆਂ ਵਿਖੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ

ਔੜ/ਝਿੰਗੜਾਂ, 3 ਮਾਰਚ (ਕੁਲਦੀਪ ਸਿੰਘ ਝਿੰਗੜ )- ਪਿੰਡ ਮੱਲਾ ਬੇਦੀਆਂ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ ਗਈ | ...

ਪੂਰੀ ਖ਼ਬਰ »

ਚੋਰਾਂ ਨੇ ਅੱਡਾ ਝਾਂਵਾ 'ਚ ਦੁਕਾਨ ਨੂੰ ਬਣਾਇਆ ਨਿਸ਼ਾਨਾ

ਅੱਡਾ ਸਰਾਂ, 3 ਮਾਰਚ (ਹਰਜਿੰਦਰ ਸਿੰਘ ਮਸੀਤੀ)-ਚੋਰਾਂ ਨੇ ਬੀਤੀ ਰਾਤ ਨਜ਼ਦੀਕੀ ਅੱਡਾ ਝਾਂਵਾ ਵਿਚ ਇਕ ਦੁਕਾਨ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਨਕਦੀ ਅਤੇ ਸਾਮਾਨ ਚੋਰੀ ਕਰ ਲਿਆ | ਚੋਰਾਂ ਨੇ ਮੱਖਣ ਸਵੀਟ ਅਤੇ ਕਰਿਆਨਾ ਸਟੋਰ ਦਾ ਦਰਵਾਜਾ ਤੋੜ ਕੇ ਇਹ ਚੋਰੀ ਕੀਤੀ ਹੈ | ...

ਪੂਰੀ ਖ਼ਬਰ »

ਤੇਲ ਤੇ ਗੈਸ ਕੀਮਤਾਂ 'ਚ ਵਾਧੇ ਨੇ ਲੋਕਾਂ ਦਾ ਕਚੂਮਰ ਕੱਢਿਆ-ਚੌ. ਜੋਗਰਾਜ ਜੋਗੀ ਨਿਮਾਣਾ

ਬਹਿਰਾਮ, 3 ਮਾਰਚ (ਸਰਬਜੀਤ ਸਿੰਘ ਚੱਕਰਾਮੂੰ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਤੇਲ ਕੀਮਤਾਂ ਉਪਰੋਂ ਸਰਕਾਰੀ ਕੰਟਰੋਲ ਖਤਮ ਕਰ ਕੇ ਤੇਲ ਕੰਪਨੀਆਂ ਦੇ ਹਵਾਲੇ ਕਰਨ ਦੇ ਫੈਸਲੇ ਨੇ ਦੇਸ਼ ਦੇ ਲੋਕਾਂ ਨੂੰ ਦਿਨੇ ਹੀ ਤਾਰੇ ਦਿਖਾ ਦਿੱਤੇ ਹਨ | ਇਹ ਪ੍ਰਗਟਾਵਾ ਯੂਥ ਆਗੂ ਚੌਧਰੀ ...

ਪੂਰੀ ਖ਼ਬਰ »

ਪਿ੍ੰ: ਸੋਨਾਲੀ ਸ਼ਰਮਾ ਦੀ ਬਤੌਰ ਸੀ.ਬੀ.ਐੱਸ.ਈ. ਕੁਆਰਡੀਨੇਟਰ ਨਵਾਂਸ਼ਹਿਰ ਲਈ ਚੋਣ

ਨਵਾਂਸ਼ਹਿਰ, 3 ਮਾਰਚ (ਹਰਿੰਦਰ ਸਿੰਘ)- ਆਰ.ਐਮ.ਬੀ.ਡੀ.ਏ.ਵੀ. ਪਬਲਿਕ ਸਕੂਲ ਨਵਾਂਸ਼ਹਿਰ ਦੀ ਪਿ੍ੰਸੀਪਲ ਸੋਨਾਲੀ ਸ਼ਰਮਾ ਦੀ ਚੋਣ ਬਤੌਰ ਸੀ.ਬੀ.ਐੱਸ.ਈ.ਕੁਆਰਡੀਨੇਟਰ ਨਵਾਂਸ਼ਹਿਰ ਵਜੋਂ ਕੀਤੀ ਗਈ ਹੈ | ਇਹ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਚੇਅਰਮੈਨ ਅਰਵਿੰਦ ਘਈ ...

ਪੂਰੀ ਖ਼ਬਰ »

ਮੁਕੰਦਪੁਰ ਦੇ ਅਮਰਦੀਪ ਸਕੂਲ 'ਚ ਨਸ਼ਿਆਂ ਸਬੰਧੀ ਸੈਮੀਨਾਰ

ਮੁਕੰਦਪੁਰ, 3 ਮਾਰਚ (ਸੁਖਜਿੰਦਰ ਸਿੰਘ ਬਖਲੌਰ)- ਸਿੱਖਿਆ ਦੇ ਖੇਤਰ 'ਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕੇ ਮੁਕੰਦਪੁਰ ਦੇ ਅਮਰਦੀਪ ਸੈਕੰਡਰੀ ਸਕੂਲ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਏ. ਐਸ. ਆਈ ਹੁਸਨ ਲਾਲ ਦੀ ਅਗਵਾਈ ਹੇਠ ਨਸ਼ਿਆਂ ਸਬੰਧੀ ਸੈਮੀਨਾਰ ਕਰਵਾਇਆ ...

ਪੂਰੀ ਖ਼ਬਰ »

ਬਾਬਾ ਬਲਵੀਰ ਸਿੰਘ ਬੈਂਸ ਨਮਿਤ ਸ਼ਰਧਾਂਜਲੀ ਸਮਾਗਮ

ਸੜੋਆ, 3 ਮਾਰਚ (ਨਾਨੋਵਾਲੀਆ)- ਮੌਤ ਇਕ ਅਟੱਲ ਸਚਾਈ ਹੈ, ਜਿਸ ਨੂੰ ਕਦੇ ਟਾਲਿਆ ਨਹੀਂ ਜਾ ਸਕਦਾ | ਇਹ ਵਿਚਾਰ ਐਡਵੋਕੇਟ ਸੁਰੇਸ਼ ਕਟਾਰੀਆ ਮੈਂਬਰ ਬਾਰ ਕੌਂਸਲ ਨਵਾਂਸ਼ਹਿਰ ਨੇ ਬਾਬਾ ਬਲਵੀਰ ਸਿੰਘ ਬੈਂਸ ਮੁੱਖ ਸੇਵਾਦਾਰ ਬਾਬਾ ਬਣਖੰਡੀ ਸਾਹਿਬ ਅਤੇ ਸਾਬਕਾ ਸਰਪੰਚ ਪਿੰਡ ...

ਪੂਰੀ ਖ਼ਬਰ »

ਸੰਧੂ ਹਸਪਤਾਲ ਚੰਡੀਗੜ੍ਹ ਰੋਡ (ਨੇੜੇ ਬਰਨਾਲਾ ਗੇਟ) ਦੀ ਨਵੀਂ ਇਮਾਰਤ ਦਾ ਉਦਘਾਟਨ

ਨਵਾਂਸ਼ਹਿਰ, 3 ਮਾਰਚ (ਗੁਰਬਖਸ਼ ਸਿੰਘ ਮਹੇ)-ਸਥਾਨੀਆਂ ਸਲੋਹ ਰੋਡ, ਨਵਾਂਸ਼ਹਿਰ 'ਤੇ ਸਥਿਤ ਸੰਧੂ ਹਸਪਤਾਲ ਹੁਣ ਆਪਣੀ ਨਵੀਂ ਇਮਾਰਤ ਚੰਡੀਗੜ੍ਹ ਰੋਡ (ਨੇੜੇ ਬਰਨਾਲਾ ਗੇਟ) 'ਤੇ ਚਲਾ ਗਿਆ ਹੈ | ਸੁਖਮਨੀ ਸਾਹਿਬ ਦੇ ਪਾਠ ਉਪਰੰਤ ਹਸਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ...

ਪੂਰੀ ਖ਼ਬਰ »

ਇੰਡੀਆ ਦਾ ਪਹਿਲਾ ਆਨਲਾਈਨ 'ਟੁਆਇ ਫੇਅਰ' ਕਰਵਾਇਆ

ਨਵਾਂਸ਼ਹਿਰ, 3 ਮਾਰਚ (ਹਰਿੰਦਰ ਸਿੰਘ)-ਐਨ.ਸੀ.ਈ.ਆਰ.ਟੀ. ਦੇ ਦਿੱਤੇ ਸ਼ਡਿਊਲ ਅਨੁਸਾਰ ਐੱਸ.ਸੀ.ਈ.ਆਰ.ਟੀ. ਵਲੋਂ ਇੰਡੀਆ ਟੁਆਇ ਫੇਅਰ ਵਿਚ ਸ਼ਮੂਲੀਅਤ ਕਰਨ ਲਈ ਨੈਸ਼ਨਲ ਪੱਧਰ 'ਤੇ ਟੁਆਇ ਫੇਅਰ ਵਿਚ ਭੇਜੇ ਜਾਣ ਵਾਲੇ 15 ਐਜੂਕੇਸ਼ਨਲ ਟੁਆਇ ਦੀ ਆਨਲਾਈਨ ਮਾਧਿਅਮ ਰਾਹੀਂ ...

ਪੂਰੀ ਖ਼ਬਰ »

ਤੇਲ ਤੇ ਰਸੋਈ ਗੈਸ ਦੀਆਂ ਬੇਲਗ਼ਾਮ ਹੋਈਆ ਕੀਮਤਾਂ 'ਤੇ ਸਰਕਾਰਾਂ ਲਗਾਮ ਪਾਉਣ-ਮਝੋਟ, ਰੌੜੀ

ਭੱਦੀ, 3 ਮਾਰਚ (ਨਰੇਸ਼ ਧੌਲ)-ਆਏ ਦਿਨ ਤੇਲ ਤੇ ਰਸੋਈ ਗੈਸ ਦੀਆਂ ਬੇਲਗ਼ਾਮ ਹੋਈਆਂ ਜਾ ਰਹੀਆਂ ਕੀਮਤਾਂ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਤੁਰੰਤ ਲਗਾਮ ਪਾਉਣ ਤਾਂ ਜੋ ਹਰ ਵਰਗ ਨੂੰ ਵੱਡੀ ਰਾਹਤ ਮਹਿਸੂਸ ਹੋ ਸਕੇ | ਇਹ ਪ੍ਰਗਟਾਵਾ ਕੰਢੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਹਜ਼ਾਰਾਂ ਨਮ ਅੱਖਾਂ ਨਾਲ ਉੱਘੇ ਸਮਾਜ ਸੇਵੀ ਰਾਜਿੰਦਰ ਅਰੋੜਾ ਨੂੰ ਦਿੱਤੀ ਅੰਤਿਮ ਵਿਦਾਈ

ਬਲਾਚੌਰ, 3 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਇਲਾਕੇ ਦੇ ਉੱਘੇ ਸਮਾਜ ਸੇਵੀ ਲੋੜਵੰਦ ਲੋਕਾਂ ਦੀ ਬਾਂਹ ਫੜਨ ਵਾਲੇ ਰਾਜਿੰਦਰ ਕੁਮਾਰ ਅਰੋੜਾ (ਬਿੱਲਾ) ਮਾਲਕ ਰਾਜਿੰਦਰਾ ਆਇਲ ਸਟੋਰ ਬਲਾਚੌਰ ਜੋ ਬੀਤੇ ਕੱਲ੍ਹ ਦੇਰ ਸ਼ਾਮ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਦੇ ...

ਪੂਰੀ ਖ਼ਬਰ »

ਨਵਾਂਸ਼ਹਿਰ ਦੇ ਰੋਸ ਮਾਰਚ ਸਬੰਧੀ ਕਾਜ਼ਮਪੁਰ ਵਿਖੇ ਮੀਟਿੰਗ

ਉਸਮਾਨਪੁਰ, 3 ਮਾਰਚ (ਸੰਦੀਪ ਮਝੂਰ)- ਦਿੱਲੀ ਕਿਸਾਨੀ ਸੰਘਰਸ਼ ਵਿਚ ਦਿੱਲੀ ਪੁਲਿਸ ਦੇ ਜ਼ੁਲਮ ਦਾ ਸ਼ਿਕਾਰ ਹੋਏ ਅੰਮਿ੍ਤਧਾਰੀ ਨੌਜਵਾਨ ਰਣਜੀਤ ਸਿੰਘ ਦੇ ਗ੍ਰਹਿ ਨਿਵਾਸ ਪਿੰਡ ਕਾਜ਼ਮਪੁਰ ਵਿਖੇ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਚੰਗੇ ਕਰਮਾਂ ਤੇ ਨਾਮ ਸ਼ਬਦ ਦਾ ਸਿਮਰਨ ਕਰਨ ਨਾਲ ਹੀ ਮਨੁੱਖਾ ਜੀਵਨ ਸਫਲਾ ਹੁੰਦਾ ਹੈ-ਸਵਾਮੀ ਅੰਮਿ੍ਤਾ ਨੰਦ

ਪੋਜੇਵਾਲ ਸਰਾਂ, 3 ਮਾਰਚ (ਰਮਨ ਭਾਟੀਆ)-ਗੁਰੂ ਸ਼ਬਦ ਦੇ ਨਾਮ ਦਾ ਸਿਮਰਨ ਕਰਨ ਤੇ ਚੰਗੇ ਕਰਮ ਕਰਨ ਨਾਲ ਸਾਰੇ ਪਾਪਾਂ ਦਾ ਨਾਸ਼ ਹੁੰਦਾ ਹੈ ਤੇ ਮਨੁੱਖਾ ਜੀਵਨ ਸਫਲ ਹੋ ਜਾਂਦਾ ਹੈ | ਇਹ ਪ੍ਰਵਚਨ ਸਵਾਮੀ ਅੰਮਿ੍ਤਾ ਨੰਦ ਜਲੂਰ ਧਾਮ ਵਾਲਿਆਂ ਨੇ ਪਿੰਡ ਮੁੱਖੂਪੁਰ ਦੇ ਸਰਪੰਚ ...

ਪੂਰੀ ਖ਼ਬਰ »

ਪਿੰਡ ਸਜਾਵਲਪੁਰ ਦੇ ਦਲਿਤ ਵਰਗ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ

ਮਜਾਰੀ/ਸਾਹਿਬਾ 3 ਮਾਰਚ (ਨਿਰਮਲਜੀਤ ਸਿੰਘ ਚਾਹਲ)-ਇਕ ਪਾਸੇ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਲਈ ਦਿਲ ਖੋਲ੍ਹ ਕੇ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ | ਦੂਜੇ ਪਾਸੇ ਪੰਚਾਇਤ ਵਿਭਾਗ ਅਤੇ ਪੰਚਾਇਤ ਤੋਂ ਦੁਖੀ ਪਿੰਡ ਸਜਾਵਲਪੁਰ ਦੇ ਦਲਿਤ ਵਰਗ ਦੇ ਲੋਕ ਨਰਕ ਭਰੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX