ਤਾਜਾ ਖ਼ਬਰਾਂ


ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅਜਨਾਲਾ ਪੁੱਜੀ ਐਨ.ਐੱਸ.ਜੀ. ਟੀਮ
. . .  about 1 hour ago
ਅਜਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅੱਜ ਐਨ.ਐੱਸ.ਜੀ. ਦੀ ਇਕ ਟੀਮ ਅਜਨਾਲਾ ਪੁੱਜੀ ਹੈ। ਇਸ ਟੀਮ ਦੇ ਮੈਂਬਰਾਂ ਵਲੋਂ ਧਮਾਕੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ...
ਦਿੱਲੀ ਦੀ ਰੋਹਿਣੀ ਅਦਾਲਤ ਨੇ ਲੱਖਾ ਸਿਧਾਣਾ ਨੂੰ ਦਿੱਤੀ ਅਗਾਊਂ ਜ਼ਮਾਨਤ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਦਿੱਲੀ ਦੀ ਰੋਹਿਣੀ ਅਦਾਲਤ ਨੇ ਗਣਤੰਤਰ ਦਿਹਾੜੇ ਦੇ ਹਿੰਸਾ ਮਾਮਲੇ ਵਿਚ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੂੰ ਅਗਾਊਂ...
ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਕੀਤਾ ਅਗਵਾ
. . .  about 1 hour ago
ਟੱਲੇਵਾਲ, 17 ਸਤੰਬਰ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਇਕ ਕਾਰ ਸਵਾਰ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ | ਸਾਰਾ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ...
ਸ੍ਰੀ ਹਰਿਮੰਦਰ ਸਾਹਿਬ ਪਰਿਵਾਰ ਸਮੇਤ ਪਹੁੰਚੇ ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ
. . .  about 1 hour ago
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ) - ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ ਅੱਜ ਸ਼ਾਮ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਐਨ.ਆਈ.ਏ. ਨੇ ਇਕ ਹੌਟਲਾਈਨ ਨੰਬਰ ਕੀਤਾ ਜਾਰੀ, ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੋਸ਼ਲ ਮੀਡੀਆ 'ਤੇ ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨ ਲਈ ਇਕ ਹੌਟਲਾਈਨ ਨੰਬਰ...
ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਕਾਬੂ
. . .  about 2 hours ago
ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਕਾਬੂ ਕੀਤੇ ਗਏ ਹਨ | ਇਹ ਲੁਟੇਰੇ ਸਪਲੈਂਡਰ ਮੋਟਰਸਾਈਕਲ 'ਤੇ ਪਿਸਤੌਲ ...
ਕੈਬਨਿਟ ਮੀਟਿੰਗ ਵਿਚ ਪੰਜਾਬ ਕਸਟਮ ਮਿਲਿੰਗ ਨੀਤੀ ਨੂੰ ਪ੍ਰਵਾਨਗੀ
. . .  about 2 hours ago
ਚੰਡੀਗੜ੍ਹ, 17 ਸਤੰਬਰ - ਪੰਜਾਬ ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ | ਇਸ ਦੌਰਾਨ ਸਾਉਣੀ 2021-22 ਲਈ ...
18 ਨਵੇਂ ਸਰਕਾਰੀ ਕਾਲਜਾਂ ਲਈ 160 ਸਹਾਇਕ ਪ੍ਰੋਫੈਸਰਾਂ ਅਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਮਨਜ਼ੂਰੀ
. . .  about 2 hours ago
ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕੈਬਨਿਟ ਦੀ ਅਗਵਾਈ ਵਿਚ ਐੱਸ.ਬੀ.ਐੱਸ. ਨਗਰ ਵਿਚ 'ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ....
5 ਬੰਗਲਾਦੇਸ਼ੀ ਨਾਗਰਿਕ ਭਾਰਤੀ ਪਾਸਪੋਰਟ ਸਮੇਤ ਗ੍ਰਿਫ਼ਤਾਰ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਡੀ.ਸੀ.ਪੀ. (ਏਅਰਪੋਰਟ) ਵਿਕਰਮ ਪੋਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ 5 ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ...
ਗਾਇਕ ਹਰਜੀਤ ਹਰਮਨ ਦਾ ਕਹਿਣਾ, ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਰੱਖਣਗੇ ਆਪਣਾ ਪੱਖ
. . .  about 3 hours ago
ਚੰਡੀਗੜ੍ਹ, 17 ਸਤੰਬਰ - ਪੰਜਾਬ ਮਹਿਲਾ ਕਮਿਸ਼ਨ ਵਲੋਂ ਪੰਜਾਬੀ ਗਾਇਕ ਹਰਜੀਤ ਹਰਮਨ ਸਮੇਤ ਕਰਨ ਔਜਲਾ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ...
ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤਾ ਗਿਆ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਵਲੋਂ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਰਜਕਾਰੀ ਮੈਜਿਸਟ੍ਰੇਟ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ ਹੈ ...
ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਵੱਡਾ ਬਿਆਨ
. . .  about 3 hours ago
ਚੰਡੀਗੜ੍ਹ, 17 ਸਤੰਬਰ (ਸੁਰਿੰਦਰ ) - ਪੰਜਾਬ ਦੇ ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਕੋਈ ਵੀ ਬਕਾਇਆ...
ਜੰਗਲਾਤ ਮੰਤਰੀ ਦੀ ਰਿਹਾਇਸ਼ ਵਲ ਮਾਰਚ ਕਰਨਗੇ ਜੰਗਲਾਤ ਕਾਮੇ
. . .  about 3 hours ago
ਨਾਭਾ, 17 ਸਤੰਬਰ (ਕਰਮਜੀਤ ਸਿੰਘ) - ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਫ਼ੈਸਲਾ ਕੀਤਾ ਕਿ ਲੰਮੇ ਸਮੇਂ ਤੋ ਕੰਮ ਕਰਦੇ ਕੱਚੇ ਕਾਮੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਜੰਗਲਾਤ ...
ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 1 ਅਕਤੂਬਰ ਤਕ ਮੁਲਤਵੀ
. . .  about 3 hours ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਖ਼ਿਲਾਫ਼ ...
ਮੁੱਖ ਮੰਤਰੀ 20 ਸਤੰਬਰ ਨੂੰ ਬਰਨਾਲਾ ਵਿਖੇ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਰੱਖਣਗੇ ਨੀਂਹ ਪੱਥਰ
. . .  about 3 hours ago
ਬਰਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਲਾਡੀ) - ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ....
ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਦਾ ਦੌਰਾ ਕੀਤਾ ਰੱਦ
. . .  1 minute ago
ਨਵੀਂ ਦਿੱਲੀ, 17 ਸਤੰਬਰ - ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਸਰਕਾਰ ਦੀ ਸੁਰੱਖਿਆ ਚਿਤਾਵਨੀ ਤੋਂ ਬਾਅਦ ਆਪਣਾ ਪਾਕਿਸਤਾਨ ਦਾ ਦੌਰਾ ਰੱਦ ਕਰ...
ਟਿਫ਼ਨ ਬੰਬ ਮਾਮਲੇ ਨਾਲ ਸਬੰਧਿਤ ਗੁਰਮੁਖ ਸਿੰਘ ਰੋਡੇ ਨਾਲ ਜੁੜੇ ਦਰਵੇਸ਼ ਸਿੰਘ 'ਤੇ ਪੁਲਿਸ ਨੇ ਲਾਇਆ ਯੂ. ਏ. ਪੀ. ਏ. ਐਕਟ
. . .  about 4 hours ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਅਸਲਾ ਅਤੇ ਧਮਾਕਾਖ਼ੇਜ਼ ਸਮਗਰੀ ਤੇ ਹੈਰੋਇਨ ਸਮਗਲਿੰਗ ਦੇ ਦੋਸ਼ ਹੇਠ ਮਮਦੋਟ ਪੁਲਿਸ ਵਲੋਂ ਫੜੇ ਗਏ ਨਜ਼ਦੀਕੀ ਪਿੰਡ ਨਿਹਾਲਾ ਕਿਲਚਾ ਵਾਸੀ ਦਰਵੇਸ਼ ਸਿੰਘ ਖ਼ਿਲਾਫ਼ ਪੁਲਿਸ ਵਲੋਂ ...
ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ - ਰਾਘਵ ਚੱਢਾ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਨਵਜੋਤ ਸਿੰਘ ਸਿੱਧੂ 'ਤੇ ਪਲਟਵਾਰ ਕਰਦੇ ਹੋਏ ਆਪ ਦੇ ਆਗੂ ਰਾਘਵ ਚੱਢਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਹੈ | ਜ਼ਿਕਰਯੋਗ ਹੈ ਕਿ ਸਿੱਧੂ ਵਲੋਂ ਖੇਤੀ ...
ਪਿੰਡ ਰਾਮਪੁਰ ਵਿਚ ਖ਼ੁਫ਼ੀਆ ਪੁਲਿਸ ਦੀ ਰੇਡ, ਇਕ ਘਰ ਵਿਚੋਂ ਬਰਾਮਦ ਕੀਤੀ ਖ਼ਾਲਿਸਤਾਨੀ ਸਮਗਰੀ
. . .  about 4 hours ago
ਦੋਰਾਹਾ,17 ਸਤੰਬਰ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ) - ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਇਕ ਘਰ ਵਿਚ ਖ਼ੁਫ਼ੀਆ ਏਜੰਸੀਆਂ ਨੇ ਸਵੇਰ ਤੋਂ ਛਾਪਾ ਮਾਰਿਆ। ਜਿਸ ਦੇ ਵਿਚ ਕੁਝ ਖ਼ਾਲਸਾਤਾਨੀ ਸਮਗਰੀ ਤੇ ਪ੍ਰਿੰਟਿੰਗ ਪ੍ਰੈੱਸ ਬਰਾਮਦ ਕੀਤੀ ...
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੱਲ੍ਹ ਤੋਂ ਸ਼ੁਰੂ
. . .  about 4 hours ago
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋਵੇਗੀ | ਉਕਤ ਜਾਣਕਾਰੀ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ...
ਕਿਸਾਨੀ ਮੁੱਦੇ 'ਤੇ ਅਕਾਲੀ ਦਲ ਮਗਰਮੱਛ ਦੇ ਅੱਥਰੂ ਵਹਾ ਰਿਹਾ - ਰਾਣਾ ਸੋਢੀ
. . .  about 5 hours ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਅਕਾਲੀ ਦਲ ਕਿਸਾਨੀ ਮੁੱਦੇ 'ਤੇ ਮਗਰਮੱਛ ਦੇ ਅੱਥਰੂ ਵਹਾ ਰਿਹਾ ਹੈ ਅਤੇ ਸਿਆਸਤ ਕੀਤੀ ਜਾ ...
ਖੇਤੀ ਕਾਨੂੰਨ ਰੱਦ ਕਰੇ ਕੇਂਦਰ ਸਰਕਾਰ - ਕੈਪਟਨ
. . .  about 5 hours ago
ਚੰਡੀਗੜ੍ਹ, 17 ਸਤੰਬਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਤੀਜੇ ਰਾਜ ਪੱਧਰੀ ਵਰਚੂਅਲ ਕਿਸਾਨ ਮੇਲੇ ਦਾ ਉਦਘਾਟਨ ਕਰਨ ਸਮੇਂ ਮੁੱਖ ਮੰਤਰੀ ਵਲੋਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਲਈ ਕਿਹਾ...
ਸਿੱਧੂ ਦਾ ਆਪ ਅਤੇ ਅਕਾਲੀ ਦਲ 'ਤੇ ਨਿਸ਼ਾਨਾ
. . .  about 5 hours ago
ਚੰਡੀਗੜ੍ਹ, 17 ਸਤੰਬਰ - ਨਵਜੋਤ ਸਿੰਘ ਸਿੱਧੂ ਵਲੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜੋ ਰੋਸ ਮਾਰਚ ਕੀਤਾ ਜਾ ਰਿਹਾ ਹੈ...
ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ 'ਚ ਪੰਜਾਬਣ ਰਮਨਦੀਪ ਕੌਰ ਨੇ ਰਾਸ਼ਟਰੀ ਰਿਕਾਰਡ ਬਣਾਉਂਦਿਆਂ ਜਿੱਤਿਆ ਸੋਨ ਤਗਮਾ
. . .  about 5 hours ago
ਪਟਿਆਲਾ,(ਅਮਰਬੀਰ ਸਿੰਘ ਆਹਲੂਵਾਲੀਆ), 17 ਸਤੰਬਰ - ਤੇਲੰਗਾਨਾ ਦੇ ਵਾਰੰਗਲ 'ਚ ਓਪਨ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਪਟਿਆਲਾ ਦੀ ਰਮਨਦੀਪ ਕੌਰ ਨੇ 35 ਕਿੱਲੋਮੀਟਰ ਵਾਕਿੰਗ...
ਸੁਖਬੀਰ ਸਿੰਘ ਬਾਦਲ,ਹਰਸਿਮਰਤ ਕੌਰ ਬਾਦਲ ਸਮੇਤ 15 ਪਾਰਟੀ ਲੀਡਰਾਂ ਦੀ ਗ੍ਰਿਫ਼ਤਾਰੀ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਦਿੱਲੀ ਵਿਚ ਸ਼੍ਰਮੋਣੀ ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕੀਤੇ ਜਾ ਰਹੇ ਰੋਸ ਮਾਰਚ ਦੌਰਾਨ ਸੁਖਬੀਰ ਸਿੰਘ ਬਾਦਲ,ਹਰਸਿਮਰਤ ਕੌਰ ਬਾਦਲ ਸਮੇਤ 15 ਪਾਰਟੀ ਲੀਡਰਾਂ ਦੀ ਗ੍ਰਿਫ਼ਤਾਰੀ ਪੁਲਿਸ ਵਲੋਂ ਕੀਤੀ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਫੱਗਣ ਸੰਮਤ 552

ਸੰਗਰੂਰ

ਮਹਿਲਾ ਕਿਸਾਨ ਕਾਰਕੁੰਨਾਂ ਨੂੰ 'ਮਹਿਲਾ ਦਿਵਸ' 'ਤੇ ਦਿੱਲੀ ਭੇਜਣ ਲਈ ਵਿੱਢੀਆਂ ਤਿਆਰੀਆਂ

ਸੰਗਰੂਰ, 3 ਮਾਰਚ (ਅਮਨਦੀਪ ਸਿੰਘ ਬਿੱਟਾ) - ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣ ਚੁੱਕੇ ਜ਼ਿਲ੍ਹਾ ਸੰਗਰੂਰ ਵਿਚ ਅੱਜ ਵੀ ਕਿਸਾਨ ਜੱਥੇਬੰਦੀਆਂ ਵਲੋਂ ਵੱਡੇ ਧਰਨੇ ਦਿੱਤੇ ਗਏ | ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵਲੋਂ 1 ਅਕਤੂਬਰ ਤੋਂ ਖੇੜੀ ਰਿਲਾਇੰਸ ਪੰਪ ਵਿਖੇ ਅਤੇ 13 ਅਕਤੂਬਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਸਤਵੰਤ ਸਿੰਘ ਪੂਨੀਆ ਦੇ ਨਿਵਾਸ ਪਿੰਡ ਗੁਰਦਾਸਪੁਰਾ ਵਿਖੇ ਧਰਨਿਆਂ ਵਿਚ ਕਿਸਾਨ ਕਾਰਕੁਨਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਜਦ ਕਿ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਤ 32 ਕਿਸਾਨ ਜੱਥੇਬੰਦੀਆਂ ਦੇ ਧਰਨੇ ਦੇ 154ਵੇਂ ਦਿਨ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਕਿਹਾ ਕਿ 8 ਮਾਰਚ ਦੇ ਦਿੱਲੀ ਵਿਖੇ ਮਨਾਏ ਜਾਣ ਵਾਲੇ 'ਮਹਿਲਾ ਦਿਵਸ' ਨੂੰ ਲੈ ਕੇ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਉੱਤੇ ਹਨ | ਉਨ੍ਹਾਂ ਕਿਹਾ ਕਿ ਪਿੰਡ ਪੱਧਰ ਉੱਤੇ ਮਹਿਲਾ ਕਿਸਾਨ ਕਾਰਕੁਨਾਂ ਨੂੰ ਦਿੱਲੀ ਜਾਣ ਲਈ ਵੱਡੀ ਪੱਧਰ ਉੱਤੇ ਲਾਮਬੰਧ ਕੀਤਾ ਜਾ ਰਿਹਾ ਹੈ | ਮੰਗਵਾਲ ਨੇ ਕਿਹਾ ਕਿ 6 ਮਾਰਚ ਤੋਂ ਹੀ ਮਹਿਲਾਵਾਂ ਦੇ ਜੱਥੇ ਦਿੱਲੀ ਵੱਲ ਰਵਾਨਾ ਹੋਣੇ ਸ਼ੁਰੂ ਹੋ ਜਾਣਗੇ ਅਤੇ 7 ਮਾਰਚ ਤੱਕ ਮਹਿਲਾ ਜੱਥੇ ਦਿੱਲੀ ਪੁੱਜ ਜਾਣਗੇ | ਇਸ ਧਰਨੇ ਨੂੰ ਗੋਬਿੰਦਰ ਸਿੰਘ ਬਡਰੁੱਖਾਂ, ਸਰੂਪ ਚੰਦ ਕਿਲਾ, ਗੁਰਦੇਵ ਸਿੰਘ ਕੰਮੋਮਾਜਰਾ, ਲਾਭ ਸਿੰਘ ਖੁਰਾਣਾ, ਸਰਦਾਰਾ ਸਿੰਘ ਕਿਲਾ ਭਰੀਆ, ਬੰਤ ਸਿੰਘ ਮੈਂਬਰ ਬਡਰੁੱਖਾਂ, ਜਸਵਿੰਦਰ ਕੌਰ ਬਾਲੀਆਂ, ਬੀਬੀ ਸੁਖਵਿੰਦਰ ਕੌਰ ਬਾਲੀਆਂ, ਜਸਵੀਰ ਕੌਰ ਬਡਰੁੱਖਾਂ, ਜਸਮੇਲ ਕੌਰ ਬਡਰੁੱਖਾਂ, ਅਮਰਜੀਤ ਕੌਰ, ਬੀਬੀ ਲਾਭ ਕੌਰ ਬਡਰੁੱਖਾਂ, ਸੁਖਵੀਰ ਕੌਰ ਕਿਲਾ ਭਰੀਆ, ਬਲਜੀਤ ਕੌਰ ਕਿਲਾ ਭਰੀਆ ਅਤੇ ਜਸਮੇਲ ਕੌਰ ਕਿਲਾ ਨੇ ਵੀ ਸੰਬੋਧਨ ਕੀਤਾ | ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਰੇਲਵੇ ਸਟੇਸ਼ਨ ਬਾਹਰ ਧਰਨੇ ਨੂੰ ਇੰਦਰਪਾਲ ਸਿੰਘ ਪੁੰਨਾਵਾਲ, ਊਧਮ ਸਿੰਘ ਸੰਤੋਖਪੁਰਾ, ਜਰਨੈਲ ਸਿੰਘ ਜਹਾਂਗੀਰ, ਰੋਹੀ ਸਿੰਘ ਮੰਗਵਾਲ, ਡਾਕਟਰ ਹਰਪ੍ਰੀਤ ਕੌਰ ਖ਼ਾਲਸਾ, ਗੁਰਬਖਸ਼ੀਸ਼ ਸਿੰਘ ਪਿ੍ੰਸੀਪਲ, ਰਾਮ ਸਿੰਘ ਸੋਹੀਆ, ਦਰਸ਼ਨ ਸਿੰਘ, ਇੰਦਰਜੀਤ ਸ਼ਰਮਾ ਲਖਮੀ ਚੰਦ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਕਾਰਪੋਰੇਟ ਘਰਾਣਿਆਂ ਪ੍ਰਤੀ ਨੀਤੀ ਦੀ ਕਰੜ੍ਹੇ ਸ਼ਬਦਾਂ ਵਿਚ ਨਿਖੇਧੀ ਕੀਤੀ |
ਲੌਂਗੋਵਾਲ, (ਵਿਨੋਦ) - ਨਗਰ ਨਿਵਾਸੀਆਂ ਦੀ ਸੁੱਖ ਸ਼ਾਂਤੀ ਅਤੇ ਕਿਸਾਨੀ ਅੰਦੋਲਨ ਦੀ ਸਫਲਤਾ ਲਈ ਅਮਰਾ ਪੱਤੀ ਪਿੰਡ ਸ਼ੇਰੋਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ | ਇਸ ਮੌਕੇ ਪਟਵਾਰੀ ਬਲਵਿੰਦਰ ਸਿੰਘ ਵਲੋਂ ਰੋਟੀਆਂ ਬਨਾਉਣ ਲਈ ਗੈਸੀ ਭੱਠੀ ਵੀ ਭੇਟ ਕੀਤੀ ਗਈ ਜਿਸਦੇ ਲਈ ਪ੍ਰਬੰਧਕਾਂ ਨੇ ਉਨ੍ਹਾਂ ਦਾ ਉਚੇਚਾ ਸਨਮਾਨ ਕੀਤਾ | ਇਸ ਮੌਕੇ ਸਾ. ਸਰਪੰਚ ਗੁਰਦਿਆਲ ਸਿੰਘ, ਬਲਵਿੰਦਰ ਸਿੰਘ, ਕੇਵਲ ਸਿੰਘ, ਜਥੇ. ਸੁਖਦੇਵ ਸਿੰਘ, ਸ਼ਿੰਦਰ ਸਿੰਘ, ਅਵਤਾਰ ਸਿੰਘ ਸ਼ੇਰੋਂ, ਜਸਪ੍ਰੀਤ ਸਿੰਘ ਅਤੇ ਪਤਵੰਤੇ ਹਾਜ਼ਰ ਸਨ |
ਅਮਰਗੜ੍ਹ, (ਜਤਿੰਦਰ ਮੰਨਵੀ) - ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਕੇਂਦਰ ਸਰਕਾਰ ਖਿਲਾਫ਼ ਦਿੱਲੀ ਵਿਖੇ ਕੀਤੇ ਜਾ ਰਹੇ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਪਿੰਡ ਚੋਂਦਾ ਤੋਂ ਕਿਸਾਨਾਂ ਦਾ ਜਥਾ ਰਵਾਨਾ ਹੋਇਆ | ਇਸ ਮੌਕੇ ਮਾਲੇਰਕੋਟਲਾ ਕੋਆਪਰੇਟਿਵ ਕਮ ਪ੍ਰੋਸੈਸਿੰਗ ਸੁਸਾਇਟੀ ਦੇ ਚੇਅਰਮੈਨ ਹਰਬੰਸ ਸਿੰਘ ਚੋਂਦਾ ਨੇ ਕਿਹਾ ਕਿ ਆਪਣੀਆਂ ਜ਼ਮੀਨਾਂ ਬਚਾਉਣ ਲਈ ਦਿੱਲੀ ਦੀਆਂ ਬਰੂਹਾਂ 'ਤੇ ਸੰਘਰਸ਼ ਕਰ ਰਹੇ ਕਿਸਾਨ ਆਏ ਦਿਨ ਸ਼ਹੀਦ ਹੋ ਰਹੇ ਹਨ ਜਦਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਅੜੀਅਲ ਰਵੱਈਆ ਅਖ਼ਤਿਆਰ ਕੀਤਾ ਹੋਇਆ ਹੈ ਪਰ ਉਸ ਦੇ ਬਾਵਜੂਦ ਸਰਹੱਦਾਂ 'ਤੇ ਡਟੇ ਹੋਏ ਕਿਸਾਨ ਉਦੋਂ ਤੱਕ ਪਿੱਛੇ ਨਹੀਂ ਹਟਦੇ ਜਦੋਂ ਤੱਕ ਸਰਕਾਰ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ | ਇਸ ਮੌਕੇ ਏਕਤਾ ਉਗਰਾਹਾਂ ਯੂਨੀਅਨ ਇਕਾਈ ਚੋਂਦਾ ਦੇ ਪ੍ਰਧਾਨ ਹਰਿੰਦਰ ਸਿੰਘ, ਅੰਮਿ੍ਤ ਸਿੰਘ, ਇੰਦਰਜੀਤ ਸਿੰਘ, ਗੁਰਧਿਆਨ ਸਿੰਘ, ਗੁਰਜੀਤ ਸਿੰਘ, ਪ੍ਰਧਾਨ ਨਰਿੰਦਰ ਸਿੰਘ ਅਤੇ ਮੱਘਰ ਸਿੰਘ ਸਮੇਤ ਹੋਰ ਕਿਸਾਨ ਮੌਜੂਦ ਸਨ |
ਮੰਡਵੀ, (ਪ੍ਰਵੀਨ ਮਦਾਨ) - ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਾਲੇ ਕਾਨੂੰਨ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਲਗਾਤਾਰ ਕਈ ਮਹੀਨਿਆਂ ਤੋਂ ਪੰਜਾਬ ਵਿਚ ਵੱਖ-ਵੱਖ ਥਾਵਾਂ ਉੱਤੇ ਦਿੱਲੀ ਦੀਆਂ ਬਰੂਹਾਂ ਉੱਤੇ ਲਗਾਤਾਰ ਡਟੀ ਹੋਈ ਹੈ ਜਥੇਬੰਦੀ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ | ਪਿੰਡ ਮੰਡਵੀ ਵਿਚ ਬਲਾਕ ਦੇ ਲਗਪਗ 30 ਪਿੰਡਾਂ ਦੀ ਮੀਟਿੰਗ ਕਰਵਾਈ ਗਈ ਜਿਸ ਵਿਚ ਬਲਾਕ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦਿਆਂ ਪੈੱ੍ਰਸ ਨੂੰ ਦੱਸਿਆ ਕਿ 8 ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਦਿੱਲੀ ਦੀਆਂ ਬਰੂਹਾਂ ਉੱਤੇ ਵੱਡੇ ਪੱਧਰ ਉੱਤੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਤੋਂ ਲਗਪਗ ਇਕ ਲੱਖ ਤੋਂ ਵੱਧ ਗਿਣਤੀ ਵਿਚ ਔਰਤਾਂ ਨੇ ਦਿੱਲੀ ਪਹੁੰਚਣਾ ਹੈ 5 ਅਤੇ 6 ਮਾਰਚ ਨੂੰ ਔਰਤਾਂ ਦਾ ਟਰੈਕਟਰ ਮਾਰਚ ਕੱਢਿਆ ਜਾਵੇਗਾ | 7 ਨੂੰ ਦਿੱਲੀ ਜਾਣਾ ਹੈ ਅਤੇ 9 ਮਾਰਚ ਦੀ ਵਾਪਸੀ ਹੋਵੇਗੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹਮੇਸ਼ਾ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੰਦੀ ਆਈ ਹੈ ਅਤੇ ਔਰਤਾਂ ਦਾ ਇਹ ਵੱਡਾ ਇਕੱਠ ਮੋਦੀ ਸਰਕਾਰ ਦੇ ਪੈਰਾ ਹੇਠੋਂ ਜ਼ਮੀਨ ਖਿਸਕਾ ਦੇਵੇਗਾ | ਇਸ ਮੌਕੇ ਬਲਾਕ ਜਰਨਲ ਸਕੱਤਰ ਬਹਾਦਰ ਸਿੰਘ ਭੂਟਾਲ ਸੀਨੀਅਰ ਬਲਾਕ ਆਗੂ ਬਲਵਿੰਦਰ ਸਿੰਘ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ ਜਸਵੀਰ ਸਿੰਘ ਫੂਲਦ ਰਾਜ ਸਿੰਘ ਥੇੜੀ, ਕਾਕਾ ਸਿੰਘ ਠਸਕਾ, ਹਰਦੇਵ ਸਿੰਘ ਮੰਡਵੀ ਹੋਰ ਵੱਖ ਵੱਖ ਕਿਸਾਨ ਅਤੇ ਮਜ਼ਦੂਰ ਆਗੂ ਸ਼ਾਮਲ ਸਨ |
ਲਹਿਰਾਗਾਗਾ, (ਸੂਰਜ ਭਾਨ ਗੋਇਲ) - ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਇੱਥੇ ਰਿਲਾਇੰਸ ਪੰਪ 'ਤੇ ਲਗਾਤਾਰ ਧਰਨਾ ਜਾਰੀ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਹ ਕਾਨੂੰਨ ਨਾ ਤਾਂ ਕਿਸਾਨਾਂ ਨੂੰ ਪੁੱਛ ਕੇ ਬਣਾਏ ਹਨ ਨਾ ਹੀ ਕਿਸਾਨਾਂ ਨੂੰ ਇਹ ਕਾਨੂੰਨ ਪ੍ਰਵਾਨ ਹਨ | ਇਸ ਮੌਕੇ ਹਰਜਿੰਦਰ ਸਿੰਘ ਨੰਗਲਾ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਜਸਨਦੀਪ ਕੌਰ ਪਿਸੌਰ, ਰੁਪਿੰਦਰ ਕੌਰ ਭੁਟਾਲ ਕਲਾ, ਜਸਵਿੰਦਰ ਕੌਰ ਗਾਗਾ ਨੇ ਸੰਬੋਧਨ ਕੀਤਾ |
ਚੀਮਾ ਮੰਡੀ, (ਦਲਜੀਤ ਸਿੰਘ ਮੱਕੜ) - ਪਿੰਡ ਬੀਰ ਕਲਾਂ ਦਾ ਗੁਰਦੀਪ ਸਿੰਘ ਕੇਂਦਰ ਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਅਤੇ ਕਿਸਾਨੀ ਸੰਘਰਸ਼ ਦੇ ਹੱਕ ਵਿਚ ਪਿਛਲੇ 25 ਦਿਨਾਂ ਤੋਂ ਚੀਮਾ ਮੰਡੀ ਦੇ ਮੁੱਖ ਚੌਕ ਵਿਚ ਹਰ ਰੋਜ਼ ਸ਼ਾਮ ਨੂੰ 5 ਵਜੇ ਤੋਂ ਸਾਢੇ 6 ਵਜੇ ਤੱਕ ਰੋਜ਼ਾਨਾ ਡੇਢ ਘੰਟਾ ਸੰਕੇਤਕ ਧਰਨਾ ਦੇ ਰਿਹਾ ਹੈ | ਗੁਰਦੀਪ ਸਿੰਘ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਲਈ ਹਰ ਇਕ ਨੂੰ ਇਸ ਤਰ੍ਹਾਂ ਸੰਕੇਤਕ ਧਰਨੇ ਦੇਣ ਦੀ ਬਹੁਤ ਜ਼ਰੂਰਤ ਹੈ | ਇਸ ਮੌਕੇ ਗੱਲਬਾਤ ਦੌਰਾਨ ਨਿੱਕਾ ਸਿੰਘ ਸੋਹਲ ਨੇ ਦੱਸਿਆ ਕਿ ਇਹ ਅੰਦੋਲਨ ਕਿਸਾਨਾਂ ਦਾ ਅੰਦੋਲਨ ਨਹੀਂ ਬਲਕਿ ਇਨਸਾਨੀਅਤ ਦਾ ਅੰਦੋਲਨ ਬਣ ਗਿਆ ਹੈ | ਨੌਜਵਾਨ ਗੱਗੂ ਨੇ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਸੰਘਰਸ਼ ਦਾ ਸਾਥ ਦੇਣਾ ਚਾਹੀਦਾ ਹੈ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਾਥ ਦੇਣ ਲਈ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਦਿੱਲੀ ਲਿਜਾਇਆ ਜਾਵੇਗਾ, ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਨੇ ਯੂਨੀਅਨ ਆਗੂਆਂ ਦੀ ਮੀਟਿੰਗ ਦੌਰਾਨ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਾਂਝੇ ਕੀਤੇ | ਇਸ ਮੌਕੇ ਬਲਾਕ ਪ੍ਰਧਾਨ ਦਰਬਾਰਾ ਸਿੰਘ ਨਾਗਰਾ ਨੇ ਕਿਹਾ ਕਿ ਕਿਸਾਨ ਆਗੂਆਂ ਵਲੋਂ ਪਿੰਡਾਂ ਦੀਆਂ ਇਕਾਈਆਂ ਦੀਆਂ ਡਿਊਟੀਆਂ ਲਗਾ ਕੇ ਹਰ ਪਿੰਡ ਦਾ ਜਥਾ ਬਣਾ ਕੇ ਦਿੱਲੀ ਲਿਜਾਇਆ ਜਾਵੇਗਾ ਅਤੇ ਸਾਰੇ ਕਿਸਾਨਾਂ ਨੂੰ ਵਾਰੀਆਂ ਬੰਨ੍ਹ ਕੇ ਕਿਸਾਨੀ ਘੋਲ ਦੀ ਸਮਾਪਤੀ ਤੱਕ ਕਿਸਾਨੀ ਘੋਲ ਦਾ ਹਿੱਸਾ ਬਣਾ ਕੇ ਰੱਖਿਆ ਜਾਵੇਗਾ | ਉਨ੍ਹਾਂ ਕਿਸਾਨਾਂ ਨੂੰ ਦਿੱਲੀ ਜਾਣ ਦੀ ਤਿਆਰੀ ਕਰਕੇ ਦਿੱਲੀ ਵੱਲ ਚਾਲੇ ਪਾਉਣ ਦਾ ਸੱਦਾ ਦਿੱਤਾ | ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ | ਇਸ ਮੌਕੇ ਕੁਲਜੀਤ ਸਿੰਘ ਨਾਗਰਾ, ਮਾਲਵਿੰਦਰ ਸਿੰਘ ਭਵਾਨੀਗੜ੍ਹ, ਜਸਪਾਲ ਸਿੰਘ ਘਰਾਚੋਂ, ਮੇਵਾ ਸਿੰਘ ਬਾਸੀਅਰਖ਼, ਮੇਜਰ ਸਿੰਘ ਲਖੇਵਾਲ, ਜਗਸੀਰ ਸਿੰਘ ਘਰਾਚੋਂ, ਕਰਮ ਸਿੰਘ ਮਾਝਾ, ਅਮਰਜੀਤ ਸਿੰਘ, ਨਾਜ਼ਰ ਸਿੰਘ, ਮਹਿੰਦਰ ਸਿੰਘ ਤੇ ਜਸਵੰਤ ਸਿੰਘ ਆਦਿ ਹਾਜ਼ਰ ਸਨ |
ਚੀਮਾਂ ਮੰਡੀ, (ਦਲਜੀਤ ਸਿੰਘ ਮੱਕੜ) - ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਦਿੱਲੀ ਵਿਖੇ ਗਿ੍ਫ਼ਤਾਰੀ ਦੇਣ ਲਈ ਚੱਲੇ ਬੀਬੀਆਂ ਦੇ ਜਥੇ ਦਾ ਚੀਮਾ ਮੰਡੀ ਵਿਖੇ ਪਹੁੰਚਣ 'ਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਤੇ ਇਲਾਕੇ ਦੀ ਸੰਗਤ ਵਲੋਂ ਕੌਮੀ ਆਗੂ ਜਸਕਰਨ ਸਿੰਘ ਕਾਹਨ ਸਿੰਘਵਾਲਾ, ਅੰਮਿ੍ਤਪਾਲ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਕਿਸਾਨ ਯੂਨੀਅਨ ਅੰਮਿ੍ਤਸਰ ਦੀ ਅਗਵਾਈ ਹੇਠ ਭਰਵਾਂ ਸੁਆਗਤ ਕੀਤਾ ਗਿਆ | ਕਸਬਾ ਚੀਮਾ ਮੰਡੀ, ਲੌਂਗੋਵਾਲ ਅਤੇ ਸੰਗਰੂਰ ਦੀਆਂ ਸੰਗਤ ਚੀਮਾ ਮੰਡੀ ਪਹੁੰਚੀਆਂ ਜਿਨ੍ਹਾਂ ਨੇ ਇਹ ਗਿ੍ਫ਼ਤਾਰੀ ਦੇਣ ਜਾ ਰਹੇ ਬੀਬੀਆਂ ਦੇ ਜਥੇ ਨੂੰ ਸਿਰੋਪਾਓ ਪਾ ਕੇ ਜ਼ੋਰਦਾਰ ਸਵਾਗਤ ਕੀਤਾ |

ਪੁਲਿਸ ਵਲੋਂ ਕਾਬੂ ਕੀਤੇ ਵਿਅਕਤੀਆਂ ਨੇ ਕੀਤੇ ਅਹਿਮ ਖ਼ੁਲਾਸੇ, ਕਰੀਬ 20 ਚੋਰੀਆਂ ਮੰਨੀਆਂ

ਭਵਾਨੀਗੜ੍ਹ, 3 ਮਾਰਚ (ਰਣਧੀਰ ਸਿੰਘ ਫੱਗੂਵਾਲਾ) - ਪੁਲਿਸ ਵਲੋਂ ਲੰਘੇ ਦਿਨੀਂ ਹੋਈਆਂ ਚੋਰੀਆਂ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਵਲੋਂ ਡੇਢ ਦਰਜਨ ਤੋਂ ਵੱਧ ਚੋਰੀਆਂ ਕਰਨ ਬਾਰੇ ਦੱਸਦਿਆਂ ਉਨ੍ਹਾਂ ਵਲੋਂ ਚੋਰੀ ਦਾ ਸਾਮਾਨ ਕਿਹੜੇ ਵਿਅਕਤੀਆਂ ...

ਪੂਰੀ ਖ਼ਬਰ »

ਬਿਜਲੀ ਸਪਲਾਈ 10 ਵਜੇ ਤੋਂ 3 ਵਜੇ ਤੱਕ ਬੰਦ

ਖਨੌਰੀ, 3 ਮਾਰਚ (ਬਲਵਿੰਦਰ ਸਿੰਘ ਥਿੰਦ) - ਬਿਜਲੀ ਗਰਿੱਡ ਸ਼ੇਰਗੜ੍ਹ ਵਿਖੇ 66 ਕੇ.ਵੀ ਟਾਵਰ ਤੋਂ ਤਾਰਾਂ ਪਾਏ ਜਾਣ ਦੇ ਜ਼ਰੂਰੀ ਕੰਮ ਕਾਰਨ ਵੀਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਖਨੌਰੀ 1, ਖਨੌਰੀ 2 ਅਤੇ ਖਨੌਰੀ ਪੀਰ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ | ਇਸ ...

ਪੂਰੀ ਖ਼ਬਰ »

ਚੋਰਾਂ ਵਲੋਂ ਦੋ ਟਰਾਂਸਫ਼ਾਰਮਰ ਚੋਰੀ

ਸ਼ੇਰਪੁਰ, 3 ਮਾਰਚ (ਦਰਸ਼ਨ ਸਿੰਘ ਖੇੜੀ) - ਪਿੰਡ ਖੇੜੀ ਕਲਾਂ ਵਿਖੇ ਦੋ ਕਿਸਾਨਾਂ ਨਾਹਰ ਸਿੰਘ ਪੁੱਤਰ ਬੱਗਾ ਸਿੰਘ ਅਤੇ ਭਰਪੂਰ ਸਿੰਘ ਪੁੱਤਰ ਗੁਰਚਰਨ ਸਿੰਘ ਦੇ ਨੇੜੇ ਬਿਆਸ ਘਰ ਸ਼ੇਰਪੁਰ ਰੋਡ ਉੱਪਰ ਸਥਿਤ ਖੇਤਾਂ ਵਿਚੋਂ ਬੀਤੀ ਰਾਤ ਬਿਜਲੀ ਦੇ ਦੋ ਟਰਾਂਸਫ਼ਾਰਮਰ ...

ਪੂਰੀ ਖ਼ਬਰ »

ਬਲਾਕ ਪੱਧਰੀ ਰੋਸ ਧਰਨਾ 8 ਨੂੰ -ਹਰੀ ਸਿੰਘ

ਧੂਰੀ, 3 ਮਾਰਚ (ਭੁੱਲਰ, ਲਹਿਰੀ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਹੇਠ ਪੰਜਾਬ ਦੀ ਸੱਤਾਧਾਰੀ ਕਾਂਗਰਸ ਦੀ ਲੋਕਾਂ ਪ੍ਰਤੀ ਮਾੜੀ ਕਾਰਗੁਜ਼ਾਰੀ ਅਤੇ ਲੋਕ ਮੁੱਦਿਆਂ ਸੰਬੰਧੀ 8 ਮਾਰਚ ਨੂੰ ਬਲਾਕ ਪੱਧਰ ਉੱਤੇ ਰੋਸ ਧਰਨੇ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦੇ 19 ਨਵੇਂ ਮਾਮਲੇ

ਸੰਗਰੂਰ, 3 ਮਾਰਚ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ਵਿਚ ਅੱਜ ਕੋੋਰੋਨਾ ਦੇ 19 ਹੋਰ ਨਵੇਂ ਮਾਮਲੇ ਆਏ ਹਨ ਜਿਸ ਨਾਲ ਜ਼ਿਲ੍ਹੇ ਵਿਚ ਹੁਣ ਤੱਕ ਕੋਰੋਨਾ ਦੇ ਕੁਲ ਮਾਮਲਿਆਂ ਦੀ ਗਿਣਤੀ 4637 ਹੋ ਗਈ ਹੈ | ਅੱਜ 10 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਤੰਦਰੁਸਤ ਵੀ ਹੋਏ ਹਨ ਜਿਸ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ ਅੰਦਰ ਅਕਾਲੀ ਦਲ ਵਲੋਂ ਰੋਸ ਧਰਨੇ 8 ਨੂੰ

ਸੰਗਰੂਰ, 3 ਮਾਰਚ (ਸੁਖਵਿੰਦਰ ਸਿੰਘ ਫੁੱਲ) - ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਸੰਗਰੂਰ ਦੇ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਹੋਈ | ਜਿਸ ਵਿਚ ਸਮੁੱਚੇ ...

ਪੂਰੀ ਖ਼ਬਰ »

ਸੰਗਰੂਰ ਅਦਾਲਤ ਦੇ ਇਕ ਜੱਜ ਨੰੂ ਹੋਇਆ ਕੋਰੋਨਾ

ਸੰਗਰੂਰ, 3 ਮਾਰਚ (ਧੀਰਜ਼ ਪਸ਼ੌਰੀਆ) - ਸੰਗਰੂਰ ਅਦਾਲਤ ਦੇ ਇਕ ਵਧੀਕ ਸੈਸ਼ਨ ਜੱਜ ਨੰੂ ਕੋਰੋਨਾ ਪਾਜ਼ੀਟਿਵ ਪਾਏ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਕ ਬੁਖ਼ਾਰ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਆਪਣਾ ਕੋਰੋਨਾ ਟੈੱਸਟ ਕਰਵਾਇਆ ਸੀ ਅੱਜ ਸਵੇਰੇ ਟੈੱਸਟ ਦੀ ...

ਪੂਰੀ ਖ਼ਬਰ »

ਗੁਰਸਿਮਰਤ ਸਿੰਘ ਸਿੰਮੂ ਨੂੰ ਸ਼ਰਧਾਂਜਲੀ ਭੇਟ

ਸੰਗਰੂਰ, 3 ਮਾਰਚ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਨੌਜਵਾਨ ਬੱਚੇ ਗੁਰਸਿਮਰਤ ਸਿੰਘ ਸਿੰਮੂ (23 ਸਾਲ) ਜਿਨ੍ਹਾਂ ਦੀ ਕੈਨੇਡਾ ਵਿਖੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਕੀਤੀ ਗਈ | ਕਰਮਜੀਤ ...

ਪੂਰੀ ਖ਼ਬਰ »

ਵਿਧਾਨ ਸਭਾ 'ਚ ਵਿਧਾਇਕ ਬੈਂਸ ਨੇ ਲਹਿਰਾ ਟੋਲ ਪਲਾਜ਼ਾ ਦਾ ਮੁੱਦਾ ਉਠਾਇਆ

ਅਹਿਮਦਗੜ੍ਹ, 3 ਮਾਰਚ (ਪੁਰੀ) - ਲੁਧਿਆਣਾ ਮਲੇਰਕੋਟਲਾ ਹਾਈਵੇਜ ਤੇ ਅਹਿਮਦਗੜ੍ਹ ਨੇੜੇ ਲਹਿਰਾ ਟੋਲ ਟੈਕਸ ਬੈਰੀਅਰ ਤੋਂ ਅਹਿਮਦਗੜ੍ਹ ਦੇ ਲੋਕਾਂ ਨੂੰ ਡੇਲੀ ਪਾਸ ਦੀ ਸਹੂਲਤ ਦਵਾਉਣ ਲਈ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਵਿਧਾਨ ਸਭਾ ਅੰਦਰ ਇਸ ਮੁੱਦਾ ਨੂੰ ਪੇਸ਼ ...

ਪੂਰੀ ਖ਼ਬਰ »

ਪਲਸ ਮੰਚ ਨੇ 'ਮਾਰਚ ਮਹੀਨੇ ਦਾ ਪੈਗ਼ਾਮ, ਰੰਗ ਮੰਚ ਲੋਕਾਂ ਦੇ ਨਾਮ' ਤਹਿਤ ਸਮਾਗਮ ਐਲਾਨੇ

ਮਲੇਰਕੋਟਲਾ, 3 ਮਾਰਚ (ਕੁਠਾਲਾ) - ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵਲੋਂ ਮਰਚ ਮਹੀਨੇ ਦੀਆਂ ਮਾਣਮੱਤੀਆਂ ਇਤਿਹਾਸਕ ਘਟਨਾਵਾਂ ਅਤੇ ਦੇਸ਼ ਅੰਦਰ ਮਘੇ ਕਿਰਤੀ ਸੰਘਰਸ਼ਾਂ ਦੇ ਮੱਦੇਨਜ਼ਰ ਪੂਰੇ ਮਾਰਚ ਮਹੀਨੇ ਲਈ ਸਮਾਗਮਾਂ ਦਾ ਐਲਾਨ ਕੀਤਾ ਹੈ | ਪਲਸ ਮੰਚ ਦੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਲਾਹਣ ਬਰਾਮਦ

ਲਹਿਰਾਗਾਗਾ, 3 ਮਾਰਚ (ਸੂਰਜ ਭਾਨ ਗੋਇਲ) - ਲਹਿਰਾਗਾਗਾ ਪੁਲਿਸ ਨੇ ਇਕ ਔਰਤ ਪਾਸੋਂ 500 ਨਸ਼ੀਲੀਆਂ ਗੋਲੀਆਂ ਤੋਂ ਇਲਾਵਾ ਇਕ ਵਿਅਕਤੀ ਤੋਂ ਚਾਲੀ ਲੀਟਰ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਡੀ.ਐਸ.ਪੀ ਲਹਿਰਾਗਾਗਾ ਰਛਪਾਲ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ...

ਪੂਰੀ ਖ਼ਬਰ »

ਰਣਬੀਰ ਕਾਲਜ 'ਚ ਲੱਗੇ ਈ.ਐਪਿਕ ਕੈਂਪ ਨੂੰ ਮਿਲਿਆ ਭਰਵਾਂ ਹੁੰਗਾਰਾ

ਸੰਗਰੂਰ, 3 ਮਾਰਚ (ਦਮਨਜੀਤ ਸਿੰਘ) -ਚੋਣ ਕਮਿਸ਼ਨ ਵਲੋਂ ਸ਼ੁਰੂ ਕੀਤੀ ਗਈ ਈ.ਐਪਿਕ ਮੁਹਿੰਮ ਵਿਚ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਲਈ ਸਥਾਨਕ ਸਰਕਾਰੀ ਰਣਬੀਰ ਕਾਲਜ ਵਿਖੇ ਪਿ੍ੰਸੀਪਲ ਸੁਖਵੀਰ ਸਿੰਘ ਅਤੇ ਉੱਪ ਪਿ੍ੰਸੀਪਲ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਕਾਲਜ ਦੇ ...

ਪੂਰੀ ਖ਼ਬਰ »

ਬੇਸਹਾਰਾ ਵਿਅਕਤੀ ਦਾ ਕੀਤਾ ਅੰਤਿਮ ਸੰਸਕਾਰ

ਲੌਂਗੋਵਾਲ, 3 ਮਾਰਚ (ਵਿਨੋਦ) - ਪੈਸੇ ਦੀ ਅੰਨ੍ਹੀ ਭੱਜ ਦੌੜ ਵਾਲੇ ਇਸ ਯੁੱਗ ਵਿਚ ਸਵਾਰਥ ਕਾਰਨ ਮਨੁੱਖੀ ਰਿਸ਼ਤੇ ਕਿਸ ਕਦਰ ਤਾਰ-ਤਾਰ ਹੋ ਗਏ ਹਨ ਉਸ ਦੀ ਪ੍ਰਤੱਖ ਮਿਸਾਲ ਲੌਂਗੋਵਾਲ ਵਿਖੇ ਵੇਖਣ ਨੂੰ ਮਿਲੀ ਹੈ | ਇੱਥੇ ਇਕ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਅਤੇ ਪਰਿਵਾਰ ...

ਪੂਰੀ ਖ਼ਬਰ »

ਸਲਾਈਟ ਦਾ 23ਵਾਂ ਸਾਲਾਨਾ ਡਿਗਰੀ ਵੰਡ ਸਮਾਗਮ ਭਲਕੇ

ਲੌਂਗੋਵਾਲ, 3 ਮਾਰਚ (ਵਿਨੋਦ) - ਸਲਾਈਟ ਡੀਂਮਡ ਯੂਨੀਵਰਸਿਟੀ ਲੌਂਗੋਵਾਲ ਦਾ 23ਵਾਂ ਆਨਲਾਈਨ ਸਾਲਾਨਾ ਡਿਗਰੀ ਵੰਡ ਸਮਾਗਮ 5 ਮਾਰਚ ਨੂੰ ਕੋਵਿਡ ਸਾਵਧਾਨੀਆਂ ਅਪਣਾਉਂਦਿਆਂ ਸਥਾਨਕ ਮੇਨ ਆਡੀਟੋਰੀਅਮ ਵਿਖੇ ਹੋਵੇਗਾ | ਸਲਾਈਟ ਦੇ ਨਿਰਦੇਸ਼ਕ ਪ੍ਰੋ. ਡਾ. ਸ਼ੈਲੇਂਦਰ ਜੈਨ ਨੇ ...

ਪੂਰੀ ਖ਼ਬਰ »

500 ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ, 40 ਲੀਟਰ ਲਾਹਣ ਬਰਾਮਦ

ਲਹਿਰਾਗਾਗਾ, 3 ਮਾਰਚ (ਅਸ਼ੋਕ ਗਰਗ) - ਲਹਿਰਾਗਾਗਾ ਦੀ ਪੁਲਿਸ ਨੇ ਮੁਖ਼ਬਰ ਦੀ ਇਤਲਾਹ ਉੱਪਰ ਇਕ ਔਰਤ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਅਤੇ ਖੇਤ ਵਿਚੋਂ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਡੀ.ਐਸ.ਪੀ ਲਹਿਰਾਗਾਗਾ ਸ. ਰਛਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਮਾਣਹਾਨੀ ਮਾਮਲੇ 'ਚ ਭਾਜਪਾ ਕੌਮੀ ਆਗੂ ਰਾਮ ਮਾਧਵ ਨੂੰ ਜਾਰੀ ਸੰਮਨਾਂ 'ਤੇ ਸੁਣਵਾਈ ਪਹਿਲੀ ਨੂੰ

ਸੰਗਰੂਰ, 3 ਮਾਰਚ (ਧੀਰਜ ਪਸ਼ੌਰੀਆ) - ਮਾਣਹਾਨੀ ਦੇ ਇਕ ਮਾਮਲੇ 'ਚ ਭਾਜਪਾ ਦੇ ਕੌਮੀ ਆਗੂ ਰਾਮ ਮਾਧਵ ਨੂੰ ਜਾਰੀ ਸੰਮਨਾਂ 'ਤੇ ਅਗਲੀ ਸੁਣਵਾਈ ਹੁਣ 1 ਅਪ੍ਰੈਲ ਨੂੰ ਹੋਵੇਗੀ | ਅੱਜ ਭਾਜਪਾ ਆਗੂ ਵਲੋਂ ਉੱਘੇ ਵਕੀਲ ਲਲਿਤ ਗਰਗ ਅਦਾਲਤ ਵਿਚ ਪੇਸ਼ ਹੋਏ | ਜ਼ਿਕਰਯੋਗ ਹੈ ਕਿਸਾਨ ...

ਪੂਰੀ ਖ਼ਬਰ »

ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 51 ਮੈਂਬਰੀ ਭੁੱਖ ਹੜਤਾਲੀ ਜਥੇ ਵਲੋਂ ਬਾਜ਼ਾਰਾਂ 'ਚ ਰੋਸ ਪ੍ਰਦਰਸ਼ਨ

ਸੰਗਰੂਰ, 3 ਮਾਰਚ (ਧੀਰਜ ਪਸ਼ੋਰੀਆ) - ਪੰਜਾਬ-ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਕੈਪਟਨ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਅਤੇ ਧੱਕੇਸ਼ਾਹੀਆਂ ਵਿਰੁੱਧ ਜ਼ਿਲ੍ਹਾ ਕਨਵੀਨਰ ਜਗਦੀਸ਼ ਸ਼ਰਮਾ, ਰਾਜ ਕੁਮਾਰ ਅਰੋੜਾ, ਬਾਲ ਕਿ੍ਸ਼ਨ ਚੋਹਾਨ, ਵਾਸਵੀਰ ...

ਪੂਰੀ ਖ਼ਬਰ »

ਕਮਿਊਨਿਟੀ ਸਿਹਤ ਅਫ਼ਸਰਾਂ ਨੇ ਅਹੁਦੇ ਸੰਭਾਲੇ

ਸੰਦੌੜ, 3 ਮਾਰਚ (ਗੁਰਪ੍ਰੀਤ ਸਿੰਘ ਚੀਮਾ) - ਮੁੱਢਲਾ ਸਿਹਤ ਕੇਂਦਰ ਫਤਹਿਗੜ੍ਹ ਪੰਜਗਰਾਈਆਂ ਅਧੀਨ ਆਉਂਦੇ ਸਿਹਤ ਸਬ ਸੈਂਟਰ ਮਾਣਕੀ ਵਿਖੇ ਗੁਰਦੀਪ ਕੌਰ ਚੀਮਾ ਅਤੇ ਸਬ ਸੈਂਟਰ ਮਿੱਠੇਵਾਲ ਵਿਖੇ ਡਾ. ਮਮਤਾ ਗੋਇਲ ਨੇ ਬਤੌਰ ਸੀ. ਐੱਚ. ਓ ਅਹੁਦਾ ਸੰਭਾਲ ਲਿਆ ਹੈ ਇਸ ਤੋਂ ...

ਪੂਰੀ ਖ਼ਬਰ »

ਡੀ.ਟੀ.ਐਫ. ਦੀ 31 ਵੀਂ ਵਜ਼ੀਫ਼ਾ ਪ੍ਰੀਖਿਆ ਕਰਵਾਈ

ਲਹਿਰਾਗਾਗਾ, 3 ਮਾਰਚ (ਸੂਰਜ ਭਾਨ ਗੋਇਲ) - ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਵਲੋਂ 31ਵੀਂ ਵਜ਼ੀਫ਼ਾ ਪ੍ਰੀਖਿਆ ਮੌਜੂਦਾ ਕਿਸਾਨੀ ਸੰਘਰਸ਼ ਅਤੇ ਪਗੜੀ ਸੰਭਾਲ ਜੱਟਾ ਲਹਿਰ ਨੂੰ ਸਮਰਪਿਤ ਰਹੀ | ਬਲਾਕ ਲਹਿਰਾਗਾਗਾ ਵੱਲੋਂ ਇਹ ਪ੍ਰੀਖਿਆ ਸ.ਸ.ਸ.ਸ ਕੰਨਿਆ ਵਿਚ ਕਰਵਾਈ ...

ਪੂਰੀ ਖ਼ਬਰ »

ਅਥਲੈਟਿਕਸ ਚੈਂਪੀਅਨਸ਼ਿਪ 'ਚ ਸੁਨਾਮ ਦੇ ਖਿਡਾਰੀ ਛਾਏ

ਸੁਨਾਮ ਊਧਮ ਸਿੰਘ ਵਾਲਾ, 3 ਮਾਰਚ (ਭੁੱਲਰ, ਧਾਲੀਵਾਲ) - ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਜਲੰਧਰ ਦੇ ਸਪੋਰਟਸ ਗਰਾਊਾਡ 'ਚ ਹੋਈ ਦੋ ਰੋਜ਼ਾ ਤੀਜੀ ਪੰਜਾਬ ਮਾਸਟਰਸ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਸੁਨਾਮ ਸ਼ਹਿਰ ਦੇ ਪੁਲਿਸ ਵਿਭਾਗ ਦੇ ਖਿਡਾਰੀ ਸਰਬਜੀਤ ਸਿੰਘ ਨੇ 400 ...

ਪੂਰੀ ਖ਼ਬਰ »

ਦਸਤਾਰ ਸਿਖਲਾਈ ਤੇ ਗੁਰਬਾਣੀ ਸੰਥਿਆ ਮੁਕਾਬਲੇ ਕਰਵਾਏ

ਮੂਣਕ, 3 ਮਾਰਚ (ਵਰਿੰਦਰ ਭਾਰਦਵਾਜ/ਕੇਵਲ ਸਿੰਗਲਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅ) ਵਲੋਂ 12 ਰੋਜਾ ਦਸਤਾਰ ਸਿਖਲਾਈ ਅਤੇ ਗੁਰਬਾਣੀ ਸੰਥਿਆ ਗੁਰਮਤਿ ਮੁਕਾਬਲੇ ਕੈਂਪ ਗੁਰਦੁਆਰਾ ਜਨਮ ਸਥਾਨ ਅਕਾਲੀ ਫੂਲਾ ਸਿੰਘ ਪਿੰਡ ਦੇਹਲਾ ਸੀਹਾਂ ਵਿਖੇ ਲਾਇਆ ਗਿਆ ਜਿਸ ...

ਪੂਰੀ ਖ਼ਬਰ »

ਪਗੜੀ ਸੰਭਾਲ ਜੱਟਾ ਲਹਿਰ ਨੂੰ ਸਮਰਪਿਤ 31ਵੀਂ ਵਜ਼ੀਫ਼ਾ ਪ੍ਰੀਖਿਆ

ਧੂਰੀ, 3 ਮਾਰਚ (ਦੀਪਕ, ਲਹਿਰੀ) - ਡੈਮੋਕਰੈਟਿਕ ਟੀਚਰਜ਼ ਫ਼ਰੰਟ ਵਲੋਂ ਕਿਸਾਨੀ ਸੰਘਰਸ਼ ਅਤੇ ਪਗੜੀ ਸੰਭਾਲ ਜੱਟਾ ਲਹਿਰ ਨੂੰ ਸਮਰਪਿਤ 31ਵੀਂ ਵਜ਼ੀਫ਼ਾ ਪ੍ਰੀਖਿਆ ਦਾ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਚ ਆਯੋਜਨ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ...

ਪੂਰੀ ਖ਼ਬਰ »

ਵਿਦਿਆਰਥੀ ਮੰਗਾਂ ਨੂੰ ਲੈ ਕੇ ਅੱਜ ਰਣਬੀਰ ਕਾਲਜ ਵਿਚ ਕੀਤੀ ਜਾਵੇਗੀ ਮੁਕੰਮਲ ਹੜਤਾਲ

ਸੰਗਰੂਰ, 3 ਮਾਰਚ (ਧੀਰਜ ਪਸ਼ੋਰੀਆ)- ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸੁਖਦੀਪ ਹਥਨ ਅਤੇ ਜਸਪ੍ਰੀਤ ਜੱਸੀ ਨੇ ਕਿਹਾ ਕਿ ਜਿੱਥੇ ਮੌਜੂਦਾ ਸਰਕਾਰਾਂ ਵਲੋਂ ਬਾਕੀ ਵਰਗਾਂ ਦੇ ਲੋਕਾਂ ਦੀ ਲੁੱਟ ਹੋ ਰਹੀ ਹੈ ਉੱਥੇ ਵਿਦਿਆਰਥੀ ਵਰਗ ਦੀ ਲੁੱਟ ਕਰਨ ਲਈ ਵੀ ...

ਪੂਰੀ ਖ਼ਬਰ »

ਲੌ ਾਗੋਵਾਲ ਦੇ ਨਵੇਂ ਚੁਣੇ ਸਾਰੇ ਕੌ ਾਸਲਰਾਂ ਦਾ ਸਨਮਾਨ

ਲੌਂਗੋਵਾਲ, 3 ਮਾਰਚ (ਵਿਨੋਦ)- ਸ੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਵਲੋਂ ਸਥਾਨਕ ਦੁਰਗਾ ਮੰਦਰ ਵਿਖੇ ਲੌਂਗੋਵਾਲ ਦੇ ਨਵੇਂ ਚੁਣੇ ਸਾਰੇ ਕੌਂਸਲਰਾਂ ਦਾ ਸਨਮਾਨ ਕੀਤਾ ਗਿਆ | ਇਸ ਦੌਰਾਨ ਮੰਡਲ ਦੇ ਮੈਂਬਰਾਂ ਨੇ ਰਾਧਾ ਰਾਣੀ ਅਤੇ ਭਗਵਾਨ ਕਿ੍ਸ਼ਨ ਜੀ ਦਾ ਕੀਰਤਨ ਕੀਤਾ ...

ਪੂਰੀ ਖ਼ਬਰ »

'ਆਪ' ਦੀ ਮਹਾਂ ਸੰਮੇਲਨ ਸਬੰਧੀ ਮੀਟਿੰਗ

ਮੂਣਕ, 3 ਮਾਰਚ (ਭਾਰਦਵਾਜ/ ਸਿੰਗਲਾ)-ਆਮ ਆਦਮੀ ਪਾਰਟੀ ਦੀ ਹਲਕਾ ਲਹਿਰਾਗਾਗਾ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਅਗਰਵਾਲ ਧਰਮਸ਼ਾਲਾ ਮੂਣਕ ਵਿਖੇ ਹੋਈ, ਜਿਸ ਵਿਚ 21 ਮਾਰਚ ਨੂੰ ਆਮ ਆਦਮੀ ਪਾਰਟੀ ਵਲੋਂ ਬਾਘਾ ਪੁਰਾਣਾ ਵਿਖੇ ਕੀਤੇ ਜਾਣ ਵਾਲੇ ਕਿਸਾਨ ਮਹਾਂ ਸੰਮੇਲਨ ਵਾਰੇ ...

ਪੂਰੀ ਖ਼ਬਰ »

ਵਿਧਾਇਕ ਧੀਮਾਨ ਨੇ ਹਲਕੇ ਅੰਦਰ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਕੁੱਪ ਕਲਾਂ, 3 ਮਾਰਚ (ਮਨਜਿੰਦਰ ਸਿੰਘ ਸਰੌਦ) - ਹਲਕਾ ਅਮਰਗੜ੍ਹ ਦੇ ਪਿੰਡਾਂ ਅੰਦਰ ਵੱਡੀ ਪੱਧਰ ਉੱਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਲਈ ਵਿਧਾਇਕ ਸੁਰਜੀਤ ਸਿੰਘ ਧੀਮਾਨ ਪਿੰਡ ਨੱਥੂਮਾਜਰਾ ਤੇ ਉਮਰਪੁਰਾ ਵਿਖੇ ਪਹੁੰਚੇ ਉੱਤੇ ਪਿੰਡਾਂ ਵਿਚ ਪੰਚਾਇਤਾਂ ...

ਪੂਰੀ ਖ਼ਬਰ »

'ਨਵੀਂ ਸੋਚ ਨਵੀਂ ਉਮੀਦ' ਸੰਸਥਾ ਨੇ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕੀਤੇ

ਸੰਦੌੜ, 3 ਮਾਰਚ (ਗੁਰਪ੍ਰੀਤ ਸਿੰਘ ਚੀਮਾ)- ਨਜ਼ਦੀਕੀ ਪਿੰਡ ਚੱਕ ਸੇਖੂਪੁਰ ਕਲਾਂ ਵਿਖੇ 'ਨਵੀਂ ਸੋਚ ਨਵੀਂ ਉਮੀਦ' ਵੈੱਲਫੇਅਰ ਸੁਸਾਇਟੀ ਵਲੋਂ ਸਰਪੰਚ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਲੋੜਵੰਦ ਪਰਿਵਾਰ ਦੀਆਂ 13 ਲੜਕੀਆਂ ਦੇ ਸਮੂਹਿਕ ਵਿਆਹ ਕੀਤੇ ਗਏ | ਪ੍ਰਬੰਧਕ ...

ਪੂਰੀ ਖ਼ਬਰ »

ਪੰਜਾਬ ਸਰਕਾਰ ਮੰਨੀਆਂ ਮੰਗਾਂ ਲਾਗੂ ਕਰੇ-ਜਗਤਾਰ ਸਿੰਘ ਹਸਨਪੁਰ

ਮੂਲੋਵਾਲ, 3 ਮਾਰਚ (ਰਤਨ ਸਿੰਘ ਭੰਡਾਰੀ) - ਨੰਬਰਦਾਰ ਯੂਨੀਅਨ ਦੀ ਹੰਗਾਮੀ ਮੀਟਿੰਗ ਕੇਸਰ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਕੁਲਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਦੀ ਕਾਰਵਾਈ ਪ੍ਰੈੱਸ ਸਕੱਤਰ ਜਗਤਾਰ ਸਿੰਘ ...

ਪੂਰੀ ਖ਼ਬਰ »

ਐਨ.ਐਸ.ਐਸ. ਕੈਂਪ ਪਹੁੰਚੇ ਕਰਮਜੀਤ ਅਨਮੋਲ

ਲਹਿਰਾਗਾਗਾ, 3 ਮਾਰਚ (ਸੂਰਜ ਭਾਨ ਗੋਇਲ) - ਜਸਮੇਰ ਸਿੰਘ ਜੇਜੀ ਕਾਲਜ ਗੁਰਨੇ ਕਲਾਂ ਵਿਖੇ ਚੱਲ ਰਹੇ 7 ਰੋਜਾ ਐਨ.ਐਸ.ਐਸ. ਕੈਂਪ ਦੇ ਪੰਜਵੇਂ ਦਿਨ ਕਾਮੇਡੀ ਕਲਾਕਾਰ ਕਰਮਜੀਤ ਅਨਮੋਲ, ਲੋਕ ਗਾਇਕ ਜੱਸੀ ਲੌਂਗੋਵਾਲੀਆ, ਐਮ.ਡੀ. ਸੀਬਾ ਸਕੂਲ ਕੰਵਲਜੀਤ ਸਿੰਘ, ਪਿ੍ੰਸੀਪਲ ...

ਪੂਰੀ ਖ਼ਬਰ »

2022 'ਚ ਪੰਜਾਬ ਵਾਸੀ ਕੈਪਟਨ 'ਤੇ ਭੋਰਾ ਵੀ ਵਿਸ਼ਵਾਸ਼ ਨਹੀਂ ਕਰਨਗੇ-ਪੂਨੀਆ

ਸੰਗਰੂਰ, 3 ਮਾਰਚ (ਧੀਰਜ ਪਸ਼ੌਰੀਆ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਸਲਾਹਕਾਰ ਬਣਾਏ ਜਾਵੇ 'ਤੇ ਤਿੱਖੀ ਪ੍ਰੀਕਿਰਿਆ ਪ੍ਰਗਟ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਸਤਵੰਤ ਸਿੰਘ ਪੂਨੀਆ ਨੇ ਕਿਹਾ ਕਿ 2017 ਵਿਚ ਵੀ ...

ਪੂਰੀ ਖ਼ਬਰ »

ਕਮਿਊਨਿਟੀ ਸਿਹਤ ਅਫ਼ਸਰਾਂ ਨੇ ਅਹੁਦੇ ਸੰਭਾਲੇ

ਸੰਦੌੜ, 3 ਮਾਰਚ (ਗੁਰਪ੍ਰੀਤ ਸਿੰਘ ਚੀਮਾ) - ਮੁੱਢਲਾ ਸਿਹਤ ਕੇਂਦਰ ਫਤਹਿਗੜ੍ਹ ਪੰਜਗਰਾਈਆਂ ਅਧੀਨ ਆਉਂਦੇ ਸਿਹਤ ਸਬ ਸੈਂਟਰ ਮਾਣਕੀ ਵਿਖੇ ਗੁਰਦੀਪ ਕੌਰ ਚੀਮਾ ਅਤੇ ਸਬ ਸੈਂਟਰ ਮਿੱਠੇਵਾਲ ਵਿਖੇ ਡਾ. ਮਮਤਾ ਗੋਇਲ ਨੇ ਬਤੌਰ ਸੀ. ਐੱਚ. ਓ ਅਹੁਦਾ ਸੰਭਾਲ ਲਿਆ ਹੈ ਇਸ ਤੋਂ ...

ਪੂਰੀ ਖ਼ਬਰ »

6 ਨੂੰ ਘਰਾਂ ਤੇ ਦਫਤਰਾਂ 'ਤੇ ਝੁਲਾਏ ਜਾਣਗੇ ਕਾਲੇ ਝੰਡੇ-ਮੰਗਵਾਲ

ਸੰਗਰੂਰ, 3 ਮਾਰਚ (ਧੀਰਜ ਪਸ਼ੌਰੀਆ) - ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ 6 ਮਾਰਚ ਨੂੰ 100 ਦਿਨ ਪੂਰੇ ਹੋ ਜਾਣ 'ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਘਰਾਂ ਅਤੇ ਦਫਤਰਾਂ 'ਤੇ ਕਾਲੇ ਝੰਡੇ ਝੁਲਾਏ ਜਾਣਗੇ | ਬੀ.ਕੇ.ਯੂ. ਰਾਜੇਵਾਲ ਦੇ ਆਗੂ ਹਰਜੀਤ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਵਲੋਂ ਡਵੀਜ਼ਨ ਪੱਧਰ 'ਤੇ ਕੀਤੀਆਂ ਜਾਣਗੀਆਂ ਰੈਲੀਆਂ

ਲਹਿਰਾਗਾਗਾ, 3 ਮਾਰਚ (ਸੂਰਜ ਭਾਨ ਗੋਇਲ) - ਪੰਜਾਬ ਸਰਕਾਰ ਵਲੋ 2017 ਦੀਆਂ ਵਿਧਾਨ ਸਭਾ ਚੌਣਾਂ ਦੌਰਾਨ ਝੂਠੇ ਵਾਅਦੇ, ਲੋਕਾਂ ਨਾਲ ਵਿਸ਼ਵਾਸਘਾਤ ਕਰਵਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਨੂੰ ਕੈਬਨਿਟ ਮੰਤਰੀ ਦੀਆਂ ਸਹੂਲਤਾਂ ਦੇ ਕੇ ਮੁੱਖ ਮੰਤਰੀ ਦੇ ਸਲਾਹਕਾਰ ਵਜੋਂ ...

ਪੂਰੀ ਖ਼ਬਰ »

ਡਾ. ਰਵੀ ਕਾਂਤ ਮਿਸ਼ਰਾ ਦੀ ਐਸੋਸੀਏਟ ਫੈਲੋ ਲਈ ਚੋਣ

ਲੌਂਗੋਵਾਲ, 3 ਮਾਰਚ (ਵਿਨੋਦ) - ਸਲਾਈਟ ਡੀਂਮਡ ਯੂਨੀਵਰਸਿਟੀ ਲੌਂਗੋਵਾਲ ਵਿਖੇ ਗਣਿਤ ਵਿਭਾਗ ਦੇ ਪ੍ਰੋਫੈਸਰ ਅਤੇ ਟਰੇਨਿੰਗ ਐਂਡ ਪਲੇਸਮੈਂਟ ਪ੍ਰਮੁੱਖ ਡਾ. ਰਵੀ ਕਾਂਤ ਮਿਸ਼ਰਾ ਦੀ ਕੋ ਇੰਟਰਨੈਸ਼ਨਲ ਅਕੈਡਮੀ ਆਫ਼ ਫਿਜ਼ੀਕਲ ਸਾਇੰਸ ਵਲੋਂ ਐਸੋਸੀਏਟ ਫੈਲੋ ਲਈ ਚੋਣ ...

ਪੂਰੀ ਖ਼ਬਰ »

ਲੜਕਿਆਂ 'ਚੋਂ ਲਵਪ੍ਰੀਤ ਤੇ ਲੜਕੀਆਂ 'ਚੋਂ ਸਿਮਰਨਜੀਤ ਨੂੰ ਬੈਸਟ ਐਥਲੀਟ ਚੁਣਿਆ

ਮਸਤੂਆਣਾ ਸਾਹਿਬ, 3 ਮਾਰਚ (ਦਮਦਮੀ) - ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਪਿ੍ੰਸੀਪਲ ਡਾ. ਅਮਨਦੀਪ ਕੌਰ ਅਤੇ ਪ੍ਰਬੰਧਕੀ ਸਕੱਤਰ ਪ੍ਰੋ. ਸੁਖਜੀਤ ਸਿੰਘ ਘੁਮਾਣ ਦੀ ਅਗਵਾਈ ਵਿਚ ਸਮੂਹ ਸਟਾਫ ਦੇ ਸਹਿਯੋਗ ਸਦਕਾ ਹੋਈ ਕਾਲਜ ਦੀ ਸਾਲਾਨਾ ਅਥਲੈਟਿਕ ਮੀਟ ਦੌਰਾਨ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਵਿਦਿਆਰਥੀਆਂ 'ਚ ਨਿਮਰਤਾ ਤੇ ਸੇਵਾ ਭਾਵਨਾ ਪੈਦਾ ਕਰਨ ਲਈ ਲਾਹੇਵੰਦ - ਜ਼ਿਲ੍ਹਾ ਸਿੱਖਿਆ ਅਫ਼ਸਰ

ਸੁਨਾਮ ਊਧਮ ਸਿੰਘ ਵਾਲਾ, 3 ਮਾਰਚ (ਰੁਪਿੰਦਰ ਸਿੰਘ ਸੱਗੂ) - ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹੇ ਦੇ ਸਰਕਾਰੀ ਸੈਕੰਡਰੀ, ਪ੍ਰਾਇਮਰੀ, ਮਿਡਲ ...

ਪੂਰੀ ਖ਼ਬਰ »

'ਰਾਸ਼ਟਰੀ ਵਿਗਿਆਨ ਦਿਵਸ' ਮੌਕੇ ਕਰਵਾਏ ਕਵਿਤਾ, ਚਾਰਟ ਤੇ ਭਾਸ਼ਨ ਮੁਕਾਬਲੇ

ਲਹਿਰਾਗਾਗਾ, 3 ਮਾਰਚ (ਸੂਰਜ ਭਾਨ ਗੋਇਲ)-ਸਰਕਾਰੀ ਕੰਨਿਆ ਸੈਕੰਡਰੀ ਸਕੂਲ ਲਹਿਰਾਗਾਗਾ ਵਿਖੇ ਪਿ੍ੰਸੀਪਲ ਗੁਰਸ਼ਰਨ ਕੌਰ ਦੀ ਅਗਵਾਈ ਹੇਠ ਕਲਪਨਾ ਚਾਵਲਾ ਈਕੋ ਕਲੱਬ ਦੀ ਪਹਿਲੀ ਤਿਮਾਹੀ ਤਹਿਤ 'ਰਾਸ਼ਟਰੀ ਵਿਗਿਆਨ ਦਿਵਸ' ਮਨਾਇਆ ਗਿਆ | ਇਸ ਸਮੇਂ ਰੀਟਾ ਰਾਣੀ ਲੈਕਚਰਾਰ ...

ਪੂਰੀ ਖ਼ਬਰ »

ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਚ ਐਨ.ਐਸ.ਐਸ. ਕੈਂਪ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਗਤ ਸ੍ਰੀ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮਨਾਏ

ਸੰਗਰੂਰ, 2 ਮਾਰਚ (ਸੁਖਵਿੰਦਰ ਸਿੰਘ ਫੁੱਲ)- ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਚ ਪਿ੍ੰਸੀਪਲ ਸ੍ਰੀ ਸੁਖਬੀਰ ਸਿੰਘ ਦੀ ਰਹਿਨੁਮਾਈ ਅਤੇ ਐਨ.ਐਸ.ਐਸ. ਯੂਨਿਟ-1 ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਰੁਪਿੰਦਰ ਸ਼ਰਮਾ ਅਤੇ ਐਨ.ਐਸ.ਐਸ. ਯੂਨਿਟ-2 ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਸੁਧਾ ...

ਪੂਰੀ ਖ਼ਬਰ »

ਐਨ.ਐਸ.ਐਸ. ਕੈਂਪ ਦੌਰਾਨ ਵਿਦਿਆਰਥੀਆਂ ਨਾਲ ਰੂ-ਬ-ਰੂ

ਸੰਗਰੂਰ, 3 ਮਾਰਚ (ਸੁਖਵਿੰਦਰ ਸਿੰਘ ਫੁੱਲ) - ਸਰਕਾਰੀ ਰਣਬੀਰ ਕਾਲਜ, ਸੰਗਰੂਰ ਦੇ ਪਿ੍ੰਸੀਪਲ ਸ੍ਰੀ ਸੁਖਬੀਰ ਸਿੰਘ ਦੀ ਰਹਿਨੁਮਾਈ ਅਤੇ ਐਨ.ਐਸ.ਐਸ. ਯੂਨਿਟ-1 ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਰੁਪਿੰਦਰ ਸ਼ਰਮਾ ਅਤੇ ਐਨ.ਐਸ.ਐਸ. ਯੂਨਿਟ-2 ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਸੁਧਾ ...

ਪੂਰੀ ਖ਼ਬਰ »

ਵਕੀਲ ਵਲੋਂ ਗੋਦਨਾਮੇ ਦੀ ਅਸਲੀਅਤ ਸਾਹਮਣੇ ਆਉਣ ਤੱਕ ਕਾਨੂੰਨੀ ਜੰਗ ਜਾਰੀ ਰੱਖਣ ਦਾ ਅਹਿਦ

ਸ਼ੇਰਪੁਰ, 3 ਮਾਰਚ (ਸੁਰਿੰਦਰ ਚਹਿਲ) - ਪਿਛਲੇ ਕਈ ਦਿਨਾਂ ਤੋਂ ਨਾਇਬ ਤਹਿਸੀਲਦਾਰ ਅਤੇ ਰਜਿਸਟਰੀਆਂ ਵਗ਼ੈਰਾ ਲਿਖਣ ਦਾ ਕੰਮ ਕਰਦੇ ਵਕੀਲ ਦਰਮਿਆਨ ਗੋਦਨਾਮਾ ਰਜਿਸਟਰ ਕਰਨ ਦਾ ਮਾਮਲਾ ਅਜੇ ਠੱਲ੍ਹਣ ਦਾ ਨਾਮ ਹੀ ਨਹੀਂ ਲੈ ਰਿਹਾ | ਐਡਵੋਕੇਟ ਕੁਲਵਿੰਦਰ ਸਿੰਘ ਹੇੜੀਕੇ ਨੇ ...

ਪੂਰੀ ਖ਼ਬਰ »

ਸੰਗਰੂਰ 'ਚ ਸੈਂਕੜੇ ਅਧਿਆਪਕਾਂ ਨੇ ਅਰਥੀ ਫੂਕ ਮੁਜ਼ਾਹਰਾ ਕਰ ਕੇ ਸਿੱਖਿਆ ਵਿਭਾਗ ਦੀ ਖੋਲ੍ਹੀ ਪੋਲ

ਸੰਗਰੂਰ, 3 ਮਾਰਚ (ਧੀਰਜ ਪਸ਼ੋਰੀਆ) - ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲਾਂ 'ਚ ਲੁਕਵੇਂ ਢੰਗ ਨਾਲ ਅਧਿਆਪਕਾਂ ਦੀਆਂ ਹਜ਼ਾਰਾਂ ਪੋਸਟਾਂ ਸਮਾਪਤ ਕਰਨ, ਵਰਿ੍ਹਆਂ ਤੋਂ ਦੂਰ ਦੁਰਾਡੇ ਬੈਠੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਨਾ ਦੇਣ, 228 ਪੀ.ਟੀ.ਆਈ. ਅਧਿਆਪਕਾ ਨੂੰ ਬਲਾਕ ...

ਪੂਰੀ ਖ਼ਬਰ »

ਸ਼ੇਰਪੁਰ 'ਚ ਵੀ 5 ਮਹੀਨਿਆਂ 'ਚ ਡੇਢ ਗੁਣਾ ਪੈਸੇ ਕਰਨ ਦੀ ਸਕੀਮ ਦੇ ਚਾਲੂ ਹੋਣ ਦੇ ਚਰਚੇ

ਸ਼ੇਰਪੁਰ, 3 ਮਾਰਚ (ਸੁਰਿੰਦਰ ਚਹਿਲ) - ਨੇੜਲੇ ਪਿੰਡ ਕੁਠਾਲਾ ਵਿਚ ਇੱਕ ਗੁਰਦੁਆਰਾ ਸਾਹਿਬ ਵਿਖੇ ਉੱਥੋਂ ਦੇ ਗ੍ਰੰਥੀ ਅਤੇ ਪ੍ਰਬੰਧਕ ਕਮੇਟੀ ਵਲੋਂ ਲੋਕਾਂ ਦੇ ਪੈਸੇ ਦੁੱਗਣੇ, ਦਸ ਗੁਣਾਂ ਅਤੇ ਵੀਹ ਗੁਣਾ ਕਰਨ ਦਾ ਗੋਰਖ ਧੰਦਾ ਚਲਾਇਆ ਗਿਆ ਸੀ | ਜਿਸ ਵਿਚ ਪੈਸੇ ਵੱਧ ...

ਪੂਰੀ ਖ਼ਬਰ »

ਕਲਯੁਗੀ ਸਹੁਰੇ ਵਲੋਂ ਨੂੰ ਹ ਨਾਲ ਜਬਰ ਜਨਾਹ

ਅਮਰਗੜ੍ਹ, 3 ਮਾਰਚ (ਜਤਿੰਦਰ ਮੰਨਵੀ) - ਥਾਣਾ ਅਮਰਗੜ੍ਹ 'ਚ ਇਕ ਨੂੰ ਹ ਵਲੋਂ ਆਪਣੇ ਸਹੁਰੇ ਖਿਲਾਫ਼ ਜਬਰ ਜਨਾਹ ਕਰਨ ਦੇ ਆਰੋਪਾਂ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ | ਵਿਆਹੁਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੇਰੇ ਵਿਆਹ ਹੋਏ ਨੂੰ ਦਸ ਸਾਲ ਹੋ ਗਏ ਹਨ ...

ਪੂਰੀ ਖ਼ਬਰ »

ਪ੍ਰੋ: ਸਨੀ ਕੁਮਾਰ ਸਨਮਾਨਿਤ

ਚੀਮਾ ਮੰਡੀ, 3 ਮਾਰਚ (ਦਲਜੀਤ ਸਿੰਘ ਮੱਕੜ) - ਪਿਛਲੇ ਦਿਨੀਂ ਤੀਸਰੀ ਪੰਜਾਬ ਸਟੇਟ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਥਲੈਟਿਕਸ ਸਟੇਡੀਅਮ ਜਲੰਧਰ ਵਿਖੇ ਕਰਵਾਈ ਗਈ | ਜਿਸ ਵਿਚ ਸ਼ਿਵ ਸ਼ਕਤੀ ਗਰੁੱਪ ਆਫ਼ ਕਾਲਜ ਦੇ ਫਿਜ਼ੀਕਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX