ਤਾਜਾ ਖ਼ਬਰਾਂ


ਦਿੱਲੀ 'ਚ ਕੋਰੋਨਾ ਦੇ ਇਕ ਮਾਰਚ ਤੋਂ ਬਾਅਦ ਰਿਕਾਰਡ ਕੀਤੇ ਗਏ ਸਭ ਤੋਂ ਘੱਟ ਕੇਸ
. . .  1 day ago
ਨਵੀਂ ਦਿੱਲੀ, 12 ਜੂਨ - ਦਿੱਲੀ ਵਿਚ ਕੋਰੋਨਾ ਦੇ ਨਵੇਂ ਮਾਮਲੇ ਨਿਰੰਤਰ ਘੱਟ ਰਹੇ ਹਨ। ਦਿੱਲੀ ਵਿਚ ਅੱਜ 213 ਨਵੇਂ ਮਾਮਲੇ ਸਾਹਮਣੇ ਆਏ ਅਤੇ 28 ਮਰੀਜ਼ਾਂ ਦੀ ਮੌਤ ਹੋਈ ਹੈ। ਜੋ ਇਕ ਮਾਰਚ ਤੋਂ ਬਾਅਦ ਸਭ ਤੋਂ ਘੱਟ...
ਪ੍ਰੇਸ਼ਾਨ ਨੌਜਵਾਨ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ
. . .  1 day ago
ਕਾਲਾ ਸੰਘਿਆਂ, 12 ਜੂਨ (ਬਲਜੀਤ ਸਿੰਘ ਸੰਘਾ) - ਨਜ਼ਦੀਕੀ ਪਿੰਡ ਸੰਧੂ ਚੱਠਾ ਜ਼ਿਲ੍ਹਾ ਕਪੂਰਥਲਾ ਦੇ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਭਰਾ ਅੱਛਰ ਸਿੰਘ ਹਾਲ ਵਾਸੀ ਲੁਧਿਆਣਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੀ ਮਾਂ...
ਲਾਸ਼ ਖਰੜ ਪੁੱਜਣ 'ਤੇ ਜੈਪਾਲ ਭੁੱਲਰ ਦੇ ਸਾਥੀ ਜਸਪ੍ਰੀਤ ਜੱਸੀ ਦਾ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਖਰੜ,12 ਜੂਨ (ਕੇਵਲ ਸਿੰਘ ਰਾਣਾ) - ਬੀਤੀ 9 ਜੂਨ ਨੂੰ ਕੋਲਕਾਤਾ ਵਿਖੇ ਜਗਰਾਉਂ ਪੁਲਿਸ ਕਤਲ ਕਾਂਡ ਦੇ ਦੋ ਮੁੱਖ ਦੋਸ਼ੀਆਂ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਖਰੜ ਦੇ ਹੋਏ ਐਨਕਾਊਂਟਰ...
ਅੰਮ੍ਰਿਤਸਰ ਵਿਚ 100 ਕੋਰੋਨਾ ਕੇਸ ਆਏ ਸਾਹਮਣੇ, 6 ਮੌਤਾਂ
. . .  1 day ago
ਅੰਮ੍ਰਿਤਸਰ, 12 ਜੂਨ (ਜਸਵੰਤ ਸਿੰਘ ਜੱਸ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 100 ਕੇਸ ਸਾਹਮਣੇ ਆਏ ਹਨ ਅਤੇ 6 ਮਰੀਜ਼ਾਂ ਦੀ...
ਨਹਿਰ 'ਚ ਡੁੱਬਣ ਕਾਰਨ ਬੱਚੇ ਦੀ ਮੌਤ
. . .  1 day ago
ਜੋਗਾ,(ਮਾਨਸਾ) 12 ਜੂਨ (ਹਰਜਿੰਦਰ ਸਿੰਘ ਚਹਿਲ) - ਅੱਜ ਪਿੰਡ ਰੱਲਾ ਮਾਨਸਾ 'ਚ ਪਿੰਡ ਵਿਚ ਦੀ ਲੰਘਦੀ ਨਹਿਰ ਵਿਚ ਬੱਚਾ ਡੁੱਬਣ ਦੇ ਕਾਰਣ ਮੌਤ ਹੋਣ ਦਾ ਸਮਾਚਾਰ ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਤੋਂ ਰਾਹਤ, ਆਏ ਨਵੇਂ 12 ਮਾਮਲੇ
. . .  1 day ago
ਮੋਗਾ, 12 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਤੋਂ ਥੋੜ੍ਹੀ ਰਾਹਤ ਮਿਲੀ ਹੈ ਅਤੇ ਅੱਜ ਮਹਿਜ 12 ਮਾਮਲੇ ਹੀ ਸਾਹਮਣੇ ਆਏ ਹਨ ...
ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਨੇ ਕੋਲਕਾਤਾ ਵਿਚ ਰਹਿਣ ਲਈ ਕੀਤੇ ਸਨ ਜਾਅਲੀ ਦਸਤਾਵੇਜ਼ ਇਸਤੇਮਾਲ
. . .  1 day ago
ਚੰਡੀਗੜ੍ਹ,12 ਜੂਨ - ਪੰਜਾਬ ਪੁਲਿਸ ਨੇ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਨੂੰ ਕੋਲਕਾਤਾ ਦੇ ਵਿਚ ਰਹਿਣ ਲਈ ਜਿਸ ਵਿਅਕਤੀ ਦੇ ਦਸਤਾਵੇਜ਼ਾਂ ਦਾ ਇਸਤੇਮਾਲ ਕੀਤਾ...
ਜ਼ਹਿਰੀਲੀ ਚੀਜ਼ ਦੇ ਡੰਗਣ ਨਾਲ ਦੋ ਦੀ ਮੌਤ
. . .  1 day ago
ਗੁਰਾਇਆ,12 ਜੂਨ ( ਬਲਵਿੰਦਰ ਸਿੰਘ ) - ਗੁਰਾਇਆ ਦੇ ਨਜ਼ਦੀਕੀ ਬੜਾ ਪਿੰਡ ਵਿਖੇ ਇਕ ਮੋਟਰ 'ਤੇ ਸੁਤੇ ਪਏ ਦੋ ਪ੍ਰਵਾਸੀ ਮਜ਼ਦੂਰਾਂ ਦੇ ਜ਼ਹਿਰੀਲੀ ਚੀਜ਼ ਲੜਨ ਨਾਲ ਦੋਵਾਂ ਦੀ ਮੌਤ ਹੋ...
ਕਾਲੇ ਫੰਗਸ ਦੀ ਦਵਾਈ ਟੈਕਸ ਮੁਕਤ, ਕੋਰੋਨਾ ਟੀਕੇ 'ਤੇ 5% ਜੀ.ਐੱਸ.ਟੀ. ਬਰਕਰਾਰ
. . .  1 day ago
ਨਵੀਂ ਦਿੱਲੀ, 12 ਜੂਨ - ਜੀ.ਐੱਸ.ਟੀ. ਕੌਂਸਲ ਨੇ ਸਨਿਚਰਵਾਰ ਨੂੰ ਕੋਰੋਨਾ ਨਾਲ ਸਬੰਧਿਤ ਰਾਹਤ ਸਮਗਰੀ ਬਾਰੇ ਮੰਤਰੀਆਂ ਦੇ ਸਮੂਹ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ...
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਮੱਦੇਨਜ਼ਰ ਚੰਡੀਗੜ੍ਹ ਵਿਚ 14 ਜੂਨ ਨੂੰ ਜਨਤਕ ਛੁੱਟੀ
. . .  1 day ago
ਚੰਡੀਗੜ੍ਹ , 12 ਜੂਨ - ਚੰਡੀਗੜ੍ਹ ਵਿਚ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਮੱਦੇਨਜ਼ਰ 14 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ...
ਅੰਮ੍ਰਿਤਸਰ 'ਚ ਇਕ ਵਿਅਕਤੀ ਵਲੋਂ ਘਰਵਾਲੀ ਅਤੇ ਜਵਾਨ ਧੀ ਦਾ ਕਤਲ
. . .  1 day ago
ਅੰਮ੍ਰਿਤਸਰ, 12 ਜੂਨ (ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਵਿਖੇ ਅੱਜ ਅਸ਼ੋਕ ਕੁਮਾਰ ਨਾਮਕ ਇਕ ਵਿਅਕਤੀ ਵਲੋਂ ਆਪਣੀ ਘਰਵਾਲੀ ਮਨਜੀਤ ਕੌਰ (45) ਅਤੇ ਜਵਾਨ ਧੀ ਪਾਇਲ ਦਾ ਕਤਲ ਕਰਕੇ...
ਕਾਬੁਲ ਵਿਚ ਹੋਏ ਬੰਬ ਧਮਾਕੇ
. . .  1 day ago
ਕਾਬੂਲ (ਅਫਗਾਨਿਸਤਾਨ), 12 ਜੂਨ - ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਕਾਬੁਲ ਵਿਚ ਅੱਜ ਦੁਪਹਿਰ ਦੋ ਧਮਾਕੇ ਹੋਏ...
ਭਾਰਤੀ ਜਾਂਚ ਏਜੰਸੀਆਂ ਨੇ ਮੇਹੁਲ ਚੋਕਸੀ ਮਾਮਲੇ ਵਿਚ ਡੋਮੀਨਿਕਾ ਹਾਈ ਕੋਰਟ ਵਿਚ ਹਲਫਨਾਮਾ ਦਾਖ਼ਲ ਕੀਤਾ
. . .  1 day ago
ਨਵੀਂ ਦਿੱਲੀ ,12 ਜੂਨ -ਭਾਰਤੀ ਜਾਂਚ ਏਜੰਸੀਆਂ ਨੇ ਮੇਹੁਲ ਚੋਕਸੀ ਮਾਮਲੇ ਵਿਚ ਡੋਮੀਨਿਕਾ ਹਾਈ ਕੋਰਟ ਵਿਚ ਇਕ ਹਲਫਨਾਮਾ ਦਾਖ਼ਲ ਕੀਤਾ...
ਭਾਰਤ ਬਾਇਓਟੈਕ ਸੰਯੁਕਤ ਰਾਜ ਵਿਚ ਕਰੇਗਾ ਕੋਵੈਕਸਿਨ ਲਈ ਕਲੀਨਿਕਲ ਅਜ਼ਮਾਇਸ਼
. . .  1 day ago
ਨਵੀਂ ਦਿੱਲੀ,12 ਜੂਨ - ਕੋਵੈਕਸਿਨ ਲਈ ਮਾਰਕੀਟਿੰਗ ਐਪਲੀਕੇਸ਼ਨ ਦਾ ਸਮਰਥਨ ਕਰਨ ਲਈ ਭਾਰਤ ਬਾਇਓਟੈਕ ਸੰਯੁਕਤ ਰਾਜ ਵਿਚ ਕਲੀਨਿਕਲ...
100 ਫ਼ੀਸਦੀ ਕੋਵਿਡ ਵੈਕਸੀਨੇਸ਼ਨ ਮਿਸ਼ਨ ਪ੍ਰਾਪਤੀ ਅਧੀਨ ਪਿੰਡ ਭੀਖੀ ਖੱਟੜਾ ਬਣਿਆ ਪੰਜਾਬ ਦਾ ਪਹਿਲਾ ਪਿੰਡ
. . .  1 day ago
ਰਾੜਾ ਸਾਹਿਬ, 12 ਜੂਨ (ਸਰਬਜੀਤ ਸਿੰਘ ਬੋਪਾਰਾਏ) - ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਕਰਨ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਪਾਇਲ ਦੇ ਪਿੰਡ ਭੀਖੀ ਖੱਟੜਾ ਵਿਖੇ 100 ਫ਼ੀਸਦੀ...
ਤੇਜ਼ ਹਨੇਰੀ ਅਤੇ ਮੀਂਹ ਦੇ ਨਾਲ ਹਲਕੀ ਗੜੇਮਾਰੀ
. . .  1 day ago
ਸ੍ਰੀ ਮੁਕਤਸਰ ਸਾਹਿਬ, 12 ਜੂਨ ( ਰਣਜੀਤ ਸਿੰਘ ਢਿੱਲੋਂ ) - ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਜਿੱਥੇ ਹਨੇਰੀ ਨਾਲ ਤੇਜ਼ ਬਾਰਸ਼ ਹੋ...
ਸ਼੍ਰੌਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠ-ਜੋੜ ਮਹਿਜ ਸੱਤਾ ਪ੍ਰਾਪਤ ਕਰਨ ਦੀ ਲਾਲਸਾ - ਜਸਵੀਰ ਸਿੰਘ ਡਿੰਪਾ
. . .  1 day ago
ਸੁਲਤਾਨਪੁਰ ਲੋਧੀ, 12 ਜੂਨ (ਲਾਡੀ, ਹੈਪੀ, ਥਿੰਦ) - ਸੁਲਤਾਨਪੁਰ ਲੋਧੀ ਵਿਖੇ ਜਸਵੀਰ ਸਿੰਘ ਡਿੰਪਾ ਮੈਂਬਰ ਪਾਰਲੀਮੈਂਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ,ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ...
ਸਾਢੇ 6 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ
. . .  1 day ago
ਲੁਧਿਆਣਾ,12 ਜੂਨ (ਪਰਮਿੰਦਰ ਸਿੰਘ ਆਹੂਜਾ) ਐੱਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ...
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਪੰਜਾਬ ਵਿਚ ਨਵੀਂ ਰਾਜਨੀਤਿਕ ਅਤੇ ਸਮਾਜਿਕ ਸ਼ੁਰੂਆਤ : ਮਾਇਆਵਤੀ
. . .  1 day ago
ਨਵੀਂ ਦਿੱਲੀ, 12 ਜੂਨ - ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਪੰਜਾਬ ਵਿਚ ਨਵੀਂ ਰਾਜਨੀਤਿਕ ਅਤੇ ਸਮਾਜਿਕ ਸ਼ੁਰੂਆਤ ਹੈ। ਇਸ ਇਤਿਹਾਸਕ ਕਦਮ ਲਈ...
ਸ੍ਰੀ ਮੁਕਤਸਰ ਸਾਹਿਬ ਵਿਚ ਬਾਰਸ਼ ਸ਼ੁਰੂ, ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ 12 ਜੂਨ (ਰਣਜੀਤ ਸਿੰਘ ਢਿੱਲੋਂ ) ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅਸਮਾਨ ਵਿਚ...
ਸਕਾਲਰਸ਼ਿਪ ਘੁਟਾਲੇ ਵਿਰੁੱਧ ਆਮ ਆਦਮੀ ਪਾਰਟੀ ਨੇ ਸਾਧੂ ਸਿੰਘ ਧਰਮਸੋਤ ਦਾ ਫੂਕਿਆ ਪੁਤਲਾ
. . .  1 day ago
ਬਠਿੰਡਾ,12 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਪੰਜਾਬ ਦੇ ਐੱਸ.ਸੀ.ਐੱਸ.ਟੀ. ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ...
ਬਸਤੀ ਨਿਵਾਸੀਆਂ ਨੇ ਸੂਬਾ ਸਰਕਾਰ ਅਤੇ ਸਬੰਧਿਤ ਅਧਿਕਾਰੀਆਂ ਦਾ ਕੀਤਾ ਪਿੱਟ ਸਿਆਪਾ
. . .  1 day ago
ਤਪਾ ਮੰਡੀ,12 ਜੂਨ (ਪ੍ਰਵੀਨ ਗਰਗ) ਸ਼ਹਿਰ ਦੀ ਅੰਬਰਸਰੀ ਅਤੇ ਯੋਗੀ ਬਸਤੀ ਨਿਵਾਸੀਆਂ ਵਲੋਂ....
ਹਨੇਰੀ ਨਾਲ ਡਿਗੇ ਰੁੱਖ ਹੇਠਾਂ ਆ ਕੇ ਕਿਸਾਨ ਦੀ ਮੌਤ
. . .  1 day ago
ਪੰਜਗਰਾਈਆਂ,12 ਜੂਨ (ਬਲਵਿੰਦਰ ਸਿੰਘ) ઠਨਜ਼ਦੀਕੀ ਪਿੰਡ ਭੰਬੋਈ ਦੀ ਬਹਿਕ 'ਤੇ ਰਹਿਣ ਵਾਲੇ 55 ਸਾਲਾ ...
ਜੰਮੂ ਕਸ਼ਮੀਰ : ਅੱਤਵਾਦੀ ਹਮਲੇ ਵਿਚ ਦੋ ਪੁਲਿਸ ਮੁਲਾਜ਼ਮ ਅਤੇ ਦੋ ਨਾਗਰਿਕ ਆਪਣੀ ਜਾਨ ਗਵਾ ਬੈਠੇ
. . .  1 day ago
ਸ੍ਰੀ ਨਗਰ, 12 ਜੂਨ - ਜੰਮੂ ਕਸ਼ਮੀਰ ਦੇ ਸੋਪੋਰ ਵਿਚ ਹੋਏ ਅੱਤਵਾਦੀ ਹਮਲੇ ਵਿਚ ਦੋ ਪੁਲਿਸ ਮੁਲਾਜ਼ਮ ਅਤੇ ਦੋ ਨਾਗਰਿਕ ਆਪਣੀ ਜਾਨ ਗਵਾ ਬੈਠੇ ਹਨ...
ਕਸਬੇ ਅੰਦਰ ਬਣੇ ਗੰਦੇ ਟੋਭਿਆਂ 'ਚ ਡੇਂਗੂ, ਮਲੇਰੀਆ ਦੀ ਰੋਕਥਾਮ ਲਈ ਗੰਬੂਜਾ ਮੱਛੀਆਂ ਛੱਡੀਆਂ
. . .  1 day ago
ਲੌਂਗੋਵਾਲ,12 ਜੂਨ ( ਸ.ਸ.ਖੰਨਾ,ਵਿਨੋਦ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਸੰਗਰੂਰ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਫੱਗਣ ਸੰਮਤ 552

ਰਾਸ਼ਟਰੀ-ਅੰਤਰਰਾਸ਼ਟਰੀ

ਸਾਊਥਹੈਂਪਟਨ ਵਿਖੇ ਲੱਗੇਗਾ ਪਹਿਲੀ ਵਿਸ਼ਵ ਜੰਗ ਦੇ ਯੋਧੇ ਸਿੱਖ ਪਾਇਲਟ ਹਰਦਿੱਤ ਸਿੰਘ ਮਲਿਕ ਦਾ ਬੁੱਤ

ਲੰਡਨ, 3 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪਹਿਲੀ ਵਿਸ਼ਵ ਜੰਗ ਦੇ ਯੋਧੇ ਅਤੇ ਰੋਇਲ ਫਲਾਈਾਗ ਕਰਾਪਸ ਦੇ ਪਹਿਲੇ ਭਾਰਤੀ ਪਾਇਲਟ ਹਰਦਿੱਤ ਸਿੰਘ ਮਲਿਕ ਦਾ ਯੂ.ਕੇ. ਦੇ ਸ਼ਹਿਰ ਸਾਊਥਹੈਂਪਟਨ ਦੇ ਸਿਟੀ ਸੈਂਟਰ 'ਚ ਬੁੱਤ ਲਗਾਇਆ ਜਾ ਰਿਹਾ ਹੈ | ਇਹ ਬੁੱਤ ਬਰਤਾਨੀਆ ਅਤੇ ਉਸ ਦੇ ਸਹਿਯੋਗੀਆਂ ਲਈ ਲੜ੍ਹਨ ਵਾਲੇ ਘੱਟ ਗਿਣਤੀ ਪਿਛੋਕੜ ਵਾਲੇ ਭਾਈਚਾਰਿਆਂ ਦੇ ਵਿਸਰ ਚੁੱਕੇ ਇਤਿਹਾਸ ਦੀ ਯਾਦ ਹੋਵੇਗਾ | ਇਸ ਯਾਦਗਰ ਲਈ ਵੰਨ ਕਮਿਊਨਿਟੀ ਹੈਂਮਪਸ਼ਾਇਰ ਐਂਡ ਡੌਰੈਸਟ ਅਤੇ ਸਾਊਥਹੈਂਪਟਨ ਕੌਂਸਲ ਆਫ ਗੁਰਦੁਆਰਾ ਵਲੋਂ ਬੁੱਤ ਦੇ ਨਮੂਨੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਵੈਸਟ ਮਿਡਲੈਂਡ ਦੇ ਮਸ਼ਹੂਰ ਬੁੱਤ ਤਰਾਸ਼ ਲਿਊਕ ਪੈਰੀ ਵਲੋਂ ਇਸ ਨੂੰ ਤਿਆਰ ਕੀਤਾ ਜਾਵੇਗਾ | ਸਿੱਖ ਸਿਪਾਹੀਆਂ ਦੀ ਇਸ ਇਤਿਹਾਸਕ ਯਾਦਗਰ ਨੂੰ ਅਪ੍ਰੈਲ 2023 'ਚ ਲੋਕ ਅਰਪਣ ਕਰਨ ਦੀ ਯੋਜਨਾ ਹੈ | ਸ: ਹਰਦਿੱਤ ਸਿੰਘ ਆਰ.ਐਫ.ਸੀ. ਅਤੇ ਆਰ.ਏ.ਐਫ. ਨਾਲ ਉਡਾਣਾਂ ਭਰਨ ਵਾਲੇ 4 ਭਾਰਤੀ ਪਾਇਲਟਾਂ 'ਚੋਂ ਬਚ ਜਾਣ ਵਾਲੇ ਦੋ ਪਾਇਲਟਾਂ 'ਚੋਂ ਇੱਕ ਸਨ | ਉਨ੍ਹਾਂ 28 ਸਕਵਾਡਰਨ ਆਰ.ਐਫ.ਸੀ. ਦੀ ਉਡਾਣ ਭਰੀ ਅਤੇ ਅਕਤੂਬਰ 1917 'ਚ ਪੱਛਮੀ ਮੋਰਚੇ 'ਤੇ ਫਰਾਂਸ, ਇਟਲੀ 'ਚ ਲੜਾਕੂ ਮਿਸ਼ਨਾਂ ਤੇ ਸੋਪਵਿਦ ਕੈਮਲ ਜਹਾਜ਼ ਉਡਾ ਕੇ ਸੇਵਾਵਾਂ ਦਿੱਤੀਆਂ | ਵਿਸ਼ਵ ਯੁੱਧ 'ਚ ਹਿੱਸਾ ਲੈਣ ਵਾਲੇ 1300000 ਸਿੱਖਾਂ 'ਚੋਂ ਕੈਪਟਨ ਮਲਿਕ ਇਕ ਸਨ | 90 ਸਾਲ ਦੀ ਉਮਰ 'ਚ 1985 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ |

ਪਰਿਵਾਰ ਦੇ 11 ਮੈਂਬਰ ਕੋਰੋਨਾ ਪੀੜਤ ਹੋਣ ਤੋਂ ਬਾਅਦ ਪੰਜਾਬੀ ਮਾਂ ਅਤੇ ਧੀ ਦੀ ਮੌਤ

ਲੰਡਨ, 3 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਵਾਇਰਸ ਨੇ ਕਈ ਹੱਸਦੇ ਵੱਸਦੇ ਪਰਿਵਾਰਾਂ ਨੂੰ ਗਮਗੀਨ ਕੀਤਾ ਹੈ, ਯੂ.ਕੇ. 'ਚ ਕਾਲੇ, ਏਸ਼ੀਅਨ ਅਤੇ ਘੱਟ ਗਿਣਤੀ ਭਾਈਚਾਰਿਆਂ 'ਤੇ ਇਸ ਦਾ ਬੁਰਾ ਪ੍ਰਭਾਵ ਵੇਖਣ ਨੂੰ ਮਿਲਿਆ | ਕਿ੍ਸਮਿਸ ਮੌਕੇ ਹੋਈ ਇਕ ਪਰਿਵਾਰਿਕ ...

ਪੂਰੀ ਖ਼ਬਰ »

ਕੈਲੀਫੋਰਨੀਆ ਦੇ ਹਾਦਸੇ 'ਚ ਐਸ.ਯੂ.ਵੀ. 'ਚ ਫਸੇ 25 'ਚੋਂ 13 ਲੋਕਾਂ ਦੀ ਮੌਤ

ਸੈਕਰਾਮੈਂਟੋ, 3 ਮਾਰਚ (ਹੁਸਨ ਲੜੋਆ ਬੰਗਾ)-ਅਮਰੀਕਾ-ਮੈਕਸਿਕੋ ਦੀ ਸਰਹੱਦ ਦੇ ਨੇੜੇ ਖੇਤਾਂ 'ਚੋਂ ਲੰਘ ਰਹੇ ਦੋ ਮਾਰਗੀ ਹਾਈਵੇਅ 'ਤੇ 25 ਵਿਅਕਤੀਆਂ ਨਾਲ ਭਰੇ ਇਕ ਐਸ.ਯੂ.ਵੀ. ਨੇ ਇਕ ਆ ਰਹੇ ਟਰੈਕਟਰ-ਟ੍ਰੇਲਰ ਨੂੰ ਜਾ ਟੱਕਰ ਮਾਰੀ, ਜਿਸ ਕਾਰਨ 13 ਦੀ ਮੌਤ ਹੋ ਗਈ | ਜਦੋਂ ਪੁਲਿਸ ...

ਪੂਰੀ ਖ਼ਬਰ »

ਆਸਟ੍ਰੇਲੀਆ ਦੇ ਪਹਿਲੇ ਸਿੱਖ ਸਕੂਲ ਨੂੰ ਮਿਲੀ ਮਨਜ਼ੂਰੀ

ਸਿਡਨੀ, 3 ਮਾਰਚ (ਹਰਕੀਰਤ ਸਿੰਘ ਸੰਧਰ)-ਨਿਊ ਸਾਊਥ ਵੇਲਜ਼ ਸਰਕਾਰ ਵਲੋਂ ਪਹਿਲੇ ਸਿੱਖ ਸਕੂਲ ਨੂੰ ਬਣਾਉਣ ਦੀ ਮਨਜ਼ੂਰੀ ਮਿਲ ਗਈ ਹੈ | ਇੱਥੇ ਗੌਰਤਲਬ ਹੈ ਕਿ ਇਹ ਸਕੂਲ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਪਹਿਲਾ ਸਿੱਖ ਸਕੂਲ ਹੈ ਜਿੱਥੇ ਕਿੰਡਰਗਾਰਟਨ ਤੋਂ ਲੈ ਕੇ 12 ਜਮਾਤ ...

ਪੂਰੀ ਖ਼ਬਰ »

ਬਰਤਾਨੀਆ 'ਚ ਤਿੰਨ ਸਿੱਖ ਭਰਾਵਾਂ ਨੇ ਬੱਸ ਸੇਵਾ ਦਾ ਬਣਾਇਆ 100 ਸਾਲਾ ਅਨੋਖਾ ਰਿਕਾਰਡ

ਲੰਡਨ, 3 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ 'ਚ ਡਰਬੀ ਸ਼ਹਿਰ ਦੇ ਤਿੰਨ ਸਿੱਖ ਭਰਾਵਾਂ ਨੇ ਬੱਸ ਸੇਵਾ 'ਚ ਅਨੋਖਾ ਇਤਿਹਾਸ ਰਚਿਆ ਹੈ | ਲਖਬੀਰ ਸਿੰਘ ਸੰਧੂ, ਕੁਲਵੀਰ ਸਿੰਘ ਅਤੇ ਰਘਬੀਰ ਸਿੰਘ ਨੇ ਬਰਤਾਨੀਆ 'ਚ ਬੱਸ ਚਾਲਕ ਵਜੋਂ ਸਾਂਝੇ 100 ਸਾਲ ਪੂਰੇ ਕੀਤੇ ਹਨ | ...

ਪੂਰੀ ਖ਼ਬਰ »

ਬਰਤਾਨੀਆ ਦੇ ਬਜ਼ਟ 'ਚ ਫਰਲੋ ਸਕੀਮ ਸਤੰਬਰ ਤੱਕ ਵਧਾਈ

ਲੰਡਨ, 3 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਖਜ਼ਾਨਾ ਮੰਤਰੀ ਰਿਸ਼ੀ ਸੁਨਾਕ ਨੇ ਬਜ਼ਟ ਪੇਸ਼ ਕਰਦਿਆਂ ਕੋਰੋਨਾ ਮਹਾਂਮਾਰੀ ਕਾਰਨ ਆਰਥਿਕ ਜਦੋ ਜਹਿਦ ਕਰ ਰਹੀਆ ਕੰਪਨੀਆਂ ਦੇ ਕਾਮਿਆਂ ਦੀਆਂ ਨੌਕਰੀਆਂ ਬਚਾਉਣ ਲਈ ਫਰਲੋ ਸਕੀਮ ਨੂੰ ਸਤੰਬਰ ਤੱਕ ਵਧਾਉਣ ...

ਪੂਰੀ ਖ਼ਬਰ »

ਨੀਰਾ ਟੰਡਨ ਨੇ ਬਾਈਡਨ ਪ੍ਰਸ਼ਾਸਨ 'ਚ ਬਜ਼ਟ ਮੁਖੀ ਵਜੋਂ ਨਾਮਜ਼ਦਗੀ ਵਾਪਸ ਲਈ

ਵਾਸ਼ਿੰਗਟਨ, 3 ਮਾਰਚ (ਏਜੰਸੀ)- ਭਾਰਤੀ ਮੂਲ ਦੀ ਨੀਰਾ ਟੰਡਨ ਨੇ ਵਾਈਟ ਹਾਊਸ ਆਫਿਸ ਆਫ ਮੈਨੇਜਮੈਂਟ ਐਂਡ ਬਜ਼ਟ ਦੇ ਨਿਰਦੇਸ਼ਕ ਅਹੁਦੇ ਲਈ ਕੀਤੀ ਗਈ ਆਪਣੀ ਨਾਮਜ਼ਦਗੀ ਮੰਗਲਵਾਰ ਨੂੰ ਵਾਪਸ ਲੈ ਲਈ | ਵਿਵਾਦਿਤ ਪੋਸਟ ਦੇ ਕਾਰਨ ਟੰਡਨ (50) ਨੂੰ ਡੈਮੋਕ੍ਰੇਟਿਕ ਅਤੇ ...

ਪੂਰੀ ਖ਼ਬਰ »

ਜੱਗੀ ਜੌਹਲ ਦੀ ਰਿਹਾਈ ਲਈ ਬਰਤਾਨੀਆ ਦੇ ਦੋਵੇਂ ਸਦਨਾਂ 140 ਮੈਂਬਰਾਂ ਵਲੋਂ ਵਿਦੇਸ਼ ਮੰਤਰੀ ਨੂੰ ਪੱਤਰ

ਲੰਡਨ, 3 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾ)-ਭਾਰਤ 'ਚ ਨਜ਼ਰਬੰਦ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਬਰਤਾਨੀਆ ਦੇ ਦੋਵੇਂ ਸਦਨਾਂ ਹਾਊਸ ਆਫ ਕਾਮਨਜ਼ ਅਤੇ ਹਾਊਸ ਆਫ ਲਾਰਡ ਦੇ 140 ਮੈਂਬਰਾਂ ਵਲੋਂ ਬਰਤਾਨੀਆ ਦੇ ਵਿਦੇਸ਼ ਮੰਤਰੀ ਡੌਮਨਿਕ ਰਾਬ ...

ਪੂਰੀ ਖ਼ਬਰ »

ਬਾਈਡਨ ਪ੍ਰਸ਼ਾਸਨ ਨੇ ਆਪਣੀ ਪਹਿਲੀ ਵਪਾਰਕ ਏਜੰਡੇ ਅਤੇ ਨੀਤੀਆਂ ਸਮੇਤ ਰੂਪ-ਰੇਖਾ ਦੀ ਰਿਪੋਰਟ ਯੂ.ਐਸ. ਕਾਂਗਰਸ ਨੂੰ ਭੇਜੀ

ਸਿਆਟਲ, 3 ਮਾਰਚ (ਹਰਮਨਪ੍ਰੀਤ ਸਿੰਘ)-ਅੱਜ ਅਮਰੀਕਾ ਦੇ ਬਾਈਡਨ ਪ੍ਰਸ਼ਾਸਨ ਵਲੋਂ ਆਪਣੀ ਪਹਿਲੀ ਵਪਾਰਕ ਏਜੰਡੇ ਅਤੇ ਨੀਤੀਆਂ ਦੀ ਰੂਪ-ਰੇਖਾ ਦੀ ਇਕ ਠੋਸ ਰਿਪੋਰਟ ਯੂ.ਐਸ. ਕਾਂਗਰਸ ਨੂੰ ਭੇਜੀ ਗਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਜੋ ਬਾਈਡਨ ਵਪਾਰਕ ਏਜੰਡੇ 'ਚ ...

ਪੂਰੀ ਖ਼ਬਰ »

ਕੈਨੇਡਾ 'ਚ ਵਾਤਾਵਰਨ ਪ੍ਰੇਮੀ ਆਪਣੇ ਘਰਾਂ, ਦਫ਼ਤਰਾਂ 'ਚ ਲਾਉਂਦੇ ਹਨ ਬੂਟੇ

ਟੋਰਾਂਟੋਂ, 3 ਮਾਰਚ (ਹਰਜੀਤ ਸਿੰਘ ਬਾਜਵਾ)-ਕੈਨੇਡਾ 'ਚ ਭਾਵੇਂ ਪਾਣੀ ਅਤੇ ਹਰਿਆਲੀ ਦੀ ਕੋਈ ਘਾਟ ਨਹੀਂ ਰਹਿੰਦੀ | ਗਰਮੀਆਂ 'ਚ ਜਿੱਥੇ ਤੁਹਾਨੂੰ ਹਰ ਪਾਸੇ ਹਰਿਆਲੀਆਂ ਭਰੇ ਦਰੱਖਤ, ਬੂਟੇ ਅਤੇ ਘਾਹ ਦੂਰ-ਦੂਰ ਤੱਕ ਨਜ਼ਰ ਆਵੇਗਾ, ਉੱਥੇ ਹੀ ਇੱਥੋਂ ਦੇ ਬਹੁਤੇ ਵਸਨੀਕ ਵੀ ...

ਪੂਰੀ ਖ਼ਬਰ »

ਬਰਤਾਨੀਆ ਦੀ ਸੰਸਦ 'ਚ ਕਿਸਾਨ ਅੰਦੋਲਨ ਅਤੇ ਪੱਤਰਕਾਰਤਾ ਦੀ ਆਜ਼ਾਦੀ 'ਤੇ ਬਹਿਸ 8 ਨੂੰ

ਲੰਡਨ, 3 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ ਅਤੇ ਪੱਤਰਕਾਰਤਾ ਦੀ ਆਜ਼ਾਦੀ ਦੇ ਸਬੰਧ 'ਚ ਕੌਂਸਲਰ ਗੁਰਚਰਨ ਸਿੰਘ ਵਲੋਂ ਦਾਇਰ ਪਟੀਸ਼ਨ 'ਤੇ 1 ਲੱਖ 15 ਹਜ਼ਾਰ ਤੋਂ ਵੱਧ ਲੋਕਾਂ ਵਲੋਂ ਕੀਤੇ ਦਸਤਖ਼ਤਾਂ ਦਾ ਅਸਰ 8 ਮਾਰਚ 2021 ਦਿਨ ਸੋਮਵਾਰ ...

ਪੂਰੀ ਖ਼ਬਰ »

ਨਿੱਜੀ ਡਾਕਟਰ ਕੋਲੋਂ ਵੈਕਸੀਨ ਲੈਣ ਵਾਲੀ ਲੇਬਰ ਕੌਂਸਲਰ ਜਮੀਲਾ ਆਜ਼ਾਦ ਮੁਅੱਤਲ

ਲੈਸਟਰ (ਇੰਗਲੈਂਡ), 3 ਮਾਰਚ (ਸੁਖਜਿੰਦਰ ਸਿੰਘ ਢੱਡੇ)-ਲੇਬਰ ਪਾਰਟੀ ਦੀ ਕੌਂਸਲਰ ਜਮੀਲਾ ਆਜ਼ਾਦ ਵਲੋਂ ਸ਼ੋਸ਼ਲ ਮੀਡੀਆ 'ਤੇ ਇਹ ਦਾਅਵਾ ਕਰਨ ਕਿ ਉਸ ਨੇ ਕੋਵਿਡ ਵੈਕਸੀਨ ਇਕ ਪ੍ਰਾਈਵੇਟ ਡਾਕਟਰ ਕੋਲੋਂ ਪ੍ਰਾਪਤ ਕੀਤੀ, ਉਸ ਨੂੰ ਮੁਅੱਤਲ ਕਰ ਦਿੱਤਾ ਗਿਆ | ਕਾਬਲੇਗੌਰ ਹੈ ਕਿ ...

ਪੂਰੀ ਖ਼ਬਰ »

ਹਾਈਕੋਰਟ ਨੇ ਐਮਾਜ਼ੋਨ ਨੂੰ ਅਭਿਨੇਤਰੀ ਦੇ ਮਾਣਹਾਨੀ ਮਾਮਲੇ 'ਚ ਫ਼ਿਲਮ ਹਟਾਉਣ ਲਈ ਕਿਹਾ

ਮੁੰਬਈ, 3 ਮਾਰਚ (ਏਜੰਸੀ)- ਤੇਲਗੂ ਫ਼ਿਲਮ 'ਵੀ' 'ਚ ਇਕ ਅਭਿਨੇਤਰੀ ਦੀ ਤਸਵੀਰ ਉਸ ਦੀ ਇਜਾਜ਼ਤ ਦੇ ਬਿਨਾਂ ਇਸਤੇਮਾਲ ਕਰਨ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਬੰਬੇ ਹਾਈਕੋਰਟ ਨੇ ਓ.ਟੀ.ਟੀ. ਮੰਚ ਐਮਾਜ਼ੋਨ ਨੂੰ 24 ਘੰਟੇ ਅੰਦਰ ਇਹ ਫ਼ਿਲਮ ਹਟਾਉਣ ਦਾ ਹੁਕਮ ਦਿੱਤਾ ਹੈ | ਅਦਾਲਤ ਨੇ ...

ਪੂਰੀ ਖ਼ਬਰ »

ਪ੍ਰੋ. ਨਰਿੰਜਨ ਸਿੰਘ ਢੇਸੀ ਦਾ ਸੰਸਕਾਰ 6 ਨੂੰ

ਸੈਕਰਾਮੈਂਟੋ, 3 ਮਾਰਚ (ਹੁਸਨ ਲੜੋਆ ਬੰਗਾ)- ਬੀਤੇ ਦਿਨੀਂ ਪੰਜਾਬੀ ਦੇ ਉੱਘੇ ਚਿੰਤਕ ਤੇ ਸਾਹਿਤਕਾਰ ਪ੍ਰੋ. ਨਰਿੰਜਨ ਸਿੰਘ ਢੇਸੀ 86 ਸਾਲ ਦੀ ਉਮਰ ਭੋਗ ਕੇ ਪਹਿਲੀ ਮਾਰਚ ਨੂੰ ਇੰਡੀਆਨਾ, ਅਮਰੀਕਾ ਵਿਖੇ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ 6 ਮਾਰਚ ਨੂੰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX