ਤਾਜਾ ਖ਼ਬਰਾਂ


ਦੇਸ਼ ਵਿਚ ਕੋਰੋਨਾ ਦੇ ਐਕਟਿਵ ਕੇਸ 37 ਲੱਖ ਤੋਂ ਹੋਏ ਪਾਰ
. . .  14 minutes ago
ਨਵੀਂ ਦਿੱਲੀ, 9 ਮਈ - ਭਾਰਤ ਵਿਚ ਕੋਰੋਨਾਵਾਇਰਸ ਪਿਛਲੇ 24 ਘੰਟਿਆਂ ਦੌਰਾਨ 4 ਲੱਖ, 3 ਹਜ਼ਾਰ ਤੇ 738 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 4 ਹਜ਼ਾਰ 92 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਕੋਰੋਨਾ ਦੇ ਨਵੇਂ ਐਕਟਿਵ ਕੇਸ...
ਅਮਰੀਕਾ ਦੇ ਮੈਰੀਲੈਂਡ 'ਚ ਗੋਲੀਬਾਰੀ ਤੇ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ
. . .  about 1 hour ago
ਵੁੱਡਲੋਨ, 9 ਮਈ - ਅਮਰੀਕਾ ਦੇ ਮੈਰੀਲੈਂਡ ਰਾਜ ਵਿਚ ਸਨਿੱਚਰਵਾਰ ਸਵੇਰੇ ਗੋਲੀਬਾਰੀ ਤੇ ਅੱਗ ਲੱਗਣ ਦੀ ਘਟਨਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਵੀ ਗੋਲੀ ਮਾਰ...
ਕੌਮਾਂਤਰੀ ਮਾਂ ਦਿਵਸ 'ਤੇ 'ਅਜੀਤ' ਵਲੋਂ ਸ਼ੁਭਕਾਮਨਾਵਾਂ
. . .  1 minute ago
ਕੌਮਾਂਤਰੀ ਮਾਂ ਦਿਵਸ 'ਤੇ 'ਅਜੀਤ' ਵਲੋਂ ਸ਼ੁਭਕਾਮਨਾਵਾਂ...
ਦਿੱਲੀ 'ਚ 17 ਮਈ ਤੱਕ ਵੱਧ ਸਕਦੈ ਲਾਕਡਾਊਨ, ਕੇਜਰੀਵਾਲ ਕਰ ਸਕਦੇ ਹਨ ਐਲਾਨ
. . .  about 2 hours ago
ਨਵੀਂ ਦਿੱਲੀ, 9 ਮਈ - ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਕੁਝ ਕਮੀ ਦੇਖਣ ਨੂੰ ਮਿਲੀ ਹੈ ਪਰੰਤੂ ਹੋ ਰਹੀਆਂ ਮੌਤਾਂ ਦੇ ਅੰਕੜਿਆਂ ਵਿਚ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ...
ਅੱਜ ਦਾ ਵਿਚਾਰ
. . .  about 2 hours ago
ਅਫ਼ਗ਼ਾਨਿਸਤਾਨ ਦੇ ਇਕ ਸਕੂਲ ਬਾਹਰ ਜ਼ੋਰਦਾਰ ਬੰਬ ਧਮਾਕਾ, ਕਰੀਬ 40 ਦੀ ਮੌਤ, 50 ਤੋਂ ਉੱਪਰ ਜ਼ਖਮੀ
. . .  1 day ago
ਕਾਬੁਲ, 8 ਮਈ - ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਸਕੂਲ ਦੇ ਬਾਹਰ ਹੋਏ ਜ਼ੋਰਦਾਰ ਬੰਬ ਧਮਾਕੇ ਵਿਚ ਘੱਟ ਤੋਂ ਘੱਟ 40 ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋ ਗਏ ਹਨ...
ਦੁਕਾਨਦਾਰਾਂ ਦੇ ਨਾਂਹਪੱਖੀ ਹੁੰਗਾਰੇ ਤੋਂ ਨਿਰਾਸ਼ ਪ੍ਰਧਾਨ ਨੇ ਦਿੱਤਾ ਅਸਤੀਫ਼ਾ
. . .  1 day ago
ਮਹਿਲ ਕਲਾਂ (ਬਰਨਾਲਾ) , 8 ਮਈ (ਅਵਤਾਰ ਸਿੰਘ ਅਣਖੀ) - ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਹਫ਼ਤਾਵਾਰੀ ਲਾਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦੇ ਦਿੱਤੇ ਸੱਦੇ 'ਤੇ ਮਹਿਲ ਕਲਾਂ ਦੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ...
ਅੰਮ੍ਰਿਤਸਰ ਵਿਚ ਅੱਜ ਆਏ 610 ਕੋਰੋਨਾ ਪਾਜ਼ੀਟਿਵ ਮਾਮਲੇ, 13 ਹੋਈਆਂ ਮੌਤਾਂ
. . .  1 day ago
ਅੰਮ੍ਰਿਤਸਰ, 8 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 610 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ 13 ਮੌਤਾਂ ਰਿਪੋਰਟ ਕੀਤੀਆਂ ਗਈਆਂ...
ਕੋਵਿਡ19 : ਸ੍ਰੀ ਮੁਕਤਸਰ ਸਾਹਿਬ 'ਚ 416 ਨਵੇਂ ਕੇਸ - 17 ਮੌਤਾਂ, ਹੁਸ਼ਿਆਰਪੁਰ 'ਚ 266 ਨਵੇਂ ਕੇਸ - 7 ਹੋਈਆਂ ਮੌਤਾਂ ਅਤੇ ਮੋਗਾ 'ਚ ਆਏ 154 ਨਵੇਂ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ/ਹੁਸ਼ਿਆਰਪੁਰ/ਮੋਗਾ, 8 ਮਈ (ਰਣਜੀਤ ਸਿੰਘ ਢਿੱਲੋਂ/ਬਲਜਿੰਦਰਪਾਲ ਸਿੰਘ/ਗੁਰਤੇਜ ਸਿੰਘ ਬੱਬੀ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ ਅੱਜ 416 ਨਵੇਂ ਮਾਮਲੇ ਸਾਹਮਣੇ ਆਏ ਅਤੇ...
ਪਿੰਡਾਂ ਦੇ ਛੱਪੜਾਂ ਵਿਚੋਂ ਗੰਦਾ ਪਾਣੀ, ਗਾਰ ਕੱਢਣ ਅਤੇ ਨਵੀਨੀਕਰਨ ਲਈ ਵਿਆਪਕ ਮੁਹਿੰਮ ਸ਼ੁਰੂ - ਤ੍ਰਿਪਤ ਬਾਜਵਾ
. . .  1 day ago
ਪਠਾਨਕੋਟ 8 ਮਈ (ਸੰਧੂ) - ਸੂਬੇ ਦੇ ਪਿੰਡਾਂ ਵਿਚ ਆਗਾਮੀ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਪਿੰਡਾਂ ਵਿਚ ਪਾਣੀ ਦੇ ਨਿਕਾਸ ਦੀ ਸਮੱਸਿਆ ਨੂੰ ਨਜਿੱਠਣ ਲਈ ਰਾਜ ਭਰ ਵਿਚ ਛੱਪੜਾਂ ਦੀ ਸਫ਼ਾਈ ਦੀ ਵਿਆਪਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਅੱਜ ਇੱਥੋਂ ਜਾਰੀ ਬਿਆਨ ਵਿਚ ਜਾਣਕਾਰੀ ਦਿੰਦੀਆਂ ਰਾਜ...
ਗੈਂਗਸਟਰ - ਕਮ - ਨਸ਼ਾ ਤਸਕਰ ਗੈਵੀ ਵਲੋਂ ਕੀਤੇ ਗਏ ਅਹਿਮ ਖ਼ੁਲਾਸੇ
. . .  1 day ago
ਚੰਡੀਗੜ੍ਹ , 8 ਮਈ - ਗੈਂਗਸਟਰ - ਕਮ - ਨਸ਼ਾ ਤਸਕਰ ਗੈਵੀ ਵਲੋਂ ਕੀਤੇ ਖ਼ੁਲਾਸੇ ਉੱਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਉਸ ਦੇ ਪੰਜ ਸਾਥੀਆਂ ਦੀ ਗ੍ਰਿਫ਼ਤਾਰੀ ਕਰ ਕੇ...
ਪਠਾਨਕੋਟ ਵਿਚ ਕੋਰੋਨਾ ਦੇ 464 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ 8 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ । ਜਿਸ ਕਰ ਕੇ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਅੰਦਰ ਦਹਿਸ਼ਤ ਦਾ...
ਦੇਸ਼ 'ਚ ਆਕਸੀਜਨ ਸਪਲਾਈ ਲਈ ਸੁਪਰੀਮ ਕੋਰਟ ਨੇ ਕੀਤਾ ਕੌਮੀ ਟਾਸਕ ਫੋਰਸ ਦਾ ਗਠਨ
. . .  1 day ago
ਨਵੀਂ ਦਿੱਲੀ, 8 ਮਈ - ਕੋਰੋਨਾਵਾਿੲਰਸ ਦੀ ਦੂਸਰੀ ਲਹਿਰ ਦੇ ਪ੍ਰਕੋਪ ਵਿਚਕਾਰ ਸੁਪਰੀਮ ਕੋਰਟ ਨੇ ਇਕ ਨੈਸ਼ਨਲ ਟਾਸਕ ਫੋਰਸ ਗਠਿਤ ਕਰ ਦਿੱਤਾ...
ਮਹਿਲ ਕਲਾਂ (ਬਰਨਾਲਾ) 'ਚ ਕੋਰੋਨਾ ਵਾਇਰਸ ਨਾਲ ਤਿੰਨ ਮੌਤਾਂ
. . .  1 day ago
ਮਹਿਲ ਕਲਾਂ, 8 ਮਈ (ਅਵਤਾਰ ਸਿੰਘ ਅਣਖੀ) - ਸਬ-ਡਵੀਜ਼ਨ ਮਹਿਲ ਕਲਾਂ (ਬਰਨਾਲਾ) 'ਚ ਕੋਰੋਨਾ ਵਾਇਰਸ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ। ਮ੍ਰਿਤਕਾ ਵਿਚੋਂ ਪਿੰਡ...
ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਕੋਰੋਨਾ ਸਹਾਇਤਾ ਸੈਂਟਰ ਸ਼ੁਰੂ
. . .  1 day ago
ਤਲਵੰਡੀ ਸਾਬੋ, 08 ਮਈ (ਰਣਜੀਤ ਸਿੰਘ ਰਾਜੂ/ਰਵਜੋਤ ਰਾਹੀ) - ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲ਼ੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਦੀਵਾਨ ਹਾਲ ਵਿਖੇ ਸੂਬੇ ਦਾ ਦੂਜਾ ਕੋਰੋਨਾ ਸਹਾਇਤਾ ਸੈਂਟਰ ਖੋਲ੍ਹ ਦਿੱਤਾ ਗਿਆ...
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿਲੋਂ ਨੂੰ ਕੀਤੀ ਮਦਦ ਦੀ ਅਪੀਲ
. . .  1 day ago
ਚੰਡੀਗੜ੍ਹ , 8 ਮਈ ( ਬਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਕੋਵੀਡ ਵਿਰੁੱਧ ਲੜਾਈ ਵਿਚ ਰਾਧਾ ਸਵਾਮੀ ਸਤਸੰਗ ਬਿਆਸ ਦਾ ਸਮਰਥਨ ਮੰਗਿਆ...
ਭਾਕਿਯੂ ( ਏਕਤਾ ) ਊਗਰਾਹਾਂ ਨੇ ਵਪਾਰੀਆਂ ਦੇ ਹੱਕ ਵਿਚ ਕੀਤਾ ਪ੍ਰਦਰਸ਼ਨ
. . .  1 day ago
ਨਾਭਾ, 8 ਮਈ (ਕਰਮਜੀਤ ਸਿੰਘ) - ਪੰਜਾਬ ਅੰਦਰ ਦਿਨੋਂ - ਦਿਨ ਵਧ ਰਹੇ ਕੋਰੋਨਾ ਮਹਾਂਮਾਰੀ ਦੇ ਕੇਸਾਂ ਨੂੰ ਵੇਖਦਿਆਂ ਪੰਜਾਬ ਸਰਕਾਰ ਵਲੋਂ ਸਿਰਫ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੋਲ੍ਹਣ ਦੇ ਹੀ ਹੁਕਮ...
ਚੌਕ ਭਕਨਾ ਵਿਖੇ ਦੁਕਾਨਦਾਰਾਂ ਅਤੇ ਕਿਸਾਨਾਂ ਵਲੋਂ ਮੋਦੀ ਅਤੇ ਕੈਪਟਨ ਸਰਕਾਰ ਦਾ ਪੁਤਲਾ ਫੁਕਿਆ
. . .  1 day ago
ਖਾਸਾ,8 ਮਈ (ਗੁਰਨੇਕ ਸਿੰਘ ਪੰਨੂ) - ਕਰੋਨਾਂ ਮਹਾਂਮਾਰੀ ਦੇ ਵਧਦੇ ਪ੍ਰਭਾਵ ਕਾਰਨ ਸਰਕਾਰ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਕੀਤੀ ਗਈ ਸੀ । ਜਿਸ ਦੇ ਵਿਰੋਧ ਵਿਚ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ...
ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਨਵੇਂ ਹੁਕਮ ਜਾਰੀ
. . .  1 day ago
ਫ਼ਾਜ਼ਿਲਕਾ,8 ਮਈ (ਪ੍ਰਦੀਪ ਕੁਮਾਰ) - ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ 10 ਮਈ ਤੋਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 6 ਤੋਂ ਦੁਪਹਿਰ 12 ਵਜੇ ਤੱਕ ਖੋਲ੍ਹਣ...
ਕਿਸਾਨ ਜਥੇਬੰਦੀਆਂ ਵਲੋਂ ਹੁਸ਼ਿਆਰਪੁਰ 'ਚ ਤਾਲਾਬੰਦੀ ਵਿਰੁੱਧ ਰੋਸ ਮਾਰਚ
. . .  1 day ago
ਹੁਸ਼ਿਆਰਪੁਰ, 8 ਮਈ (ਬਲਜਿੰਦਰਪਾਲ ਸਿੰਘ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਤਾਲਾਬੰਦੀ ਦੇ ਵਿਰੋਧ 'ਚ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸਥਾਨਕ...
ਮਹਿਲ ਕਲਾਂ (ਬਰਨਾਲਾ) ਦੁਕਾਨਦਾਰਾਂ ਨੇ ਕਿਸਾਨ ਜਥੇਬੰਦੀਆਂ ਨੂੰ ਦਿਖਾਈ ਪਿੱਠ
. . .  1 day ago
ਮਹਿਲ ਕਲਾਂ, 8 ਮਈ (ਅਵਤਾਰ ਸਿੰਘ ਅਣਖੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਹਫ਼ਤਾਵਾਰੀ ਲਾਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦਾ ਸੱਦਾ....
ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਜੰਡਿਆਲਾ ਗੁਰੂ ਵਿਚ ਰੋਸ ਮਾਰਚ ਤੇ ਪੁਤਲਾ ਸਾੜਿਆ
. . .  1 day ago
ਜੰਡਿਆਲਾ ਗੁਰੂ 8 ਮਈ( ਪਰਮਿੰਦਰ ਸਿੰਘ ਜੋਸਨ ) ਸੰਯੁਕਤ ਕਿਸਾਨ ਮੋਰਚੇ ਨੇ 8 ਮਈ ਨੂੰ ਦੁਕਾਨਾਂ ਖੁਲ੍ਹਵਾਉਣ ਦੇ ....
ਰਾਏਕੋਟ 'ਚ ਕਿਸਾਨ ਜਥੇਬੰਦੀਆਂ ਨੂੰ ਨਹੀਂ ਮਿਲਿਆ ਵਪਾਰੀਆਂ ਦਾ ਸਾਥ, ਦੁਕਾਨਾਂ ਰਹੀਆਂ ਬੰਦ
. . .  1 day ago
ਰਾਏਕੋਟ , 8 ਮਈ (ਸੁਸ਼ੀਲ ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਲਾਕਡਾਊਨ ਦੌਰਾਨ ਦੁਕਾਨਾਂ ਖੁਲ੍ਹਵਾਉਣ ਲਈ ਬੀ.ਕੇ.ਯੂ. ਡਕੌਂਦਾ ਵਲੋਂ...
ਸੂਬਾ ਸਰਕਾਰ ਵਲੋਂ ਹਫ਼ਤੇ ਦੇ ਅਖੀਰ 'ਚ ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਬੰਦ ਕਰਨ ਦੇ ਦਿੱਤੇ ਆਦੇਸ਼
. . .  1 day ago
ਬੱਧਨੀ ਕਲਾਂ, 08 ਮਈ - (ਸੰਜੀਵ ਕੋਛੜ) ਸੂਬਾ ਸਰਕਾਰ ਵਲੋਂ ਹਫ਼ਤੇ ਦੇ ਅਖੀਰ 'ਚ ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਬੰਦ ...
ਨਵਜੋਤ ਸਿੱਧੂ ਨੇ ਮੁੜ ਘੇਰਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ
. . .  1 day ago
ਅਬੋਹਰ,8 ਮਈ (ਕੁਲਦੀਪ ਸਿੰਘ ਸੰਧੂ) - ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ ਬੇਅਦਬੀ ਦੇ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਕੇ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰ ਖ਼ਾਨਾ - ਜੰਗੀ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 22 ਫੱਗਣ ਸੰਮਤ 552

ਫਾਜ਼ਿਲਕਾ / ਅਬੋਹਰ

ਮਾਮਲਾ ਨਿਰਮਾਣ ਅਧੀਨ ਸ਼ਰਾਬ ਫ਼ੈਕਟਰੀ ਦਾ 18 ਦਿਨਾਂ ਤੋਂ ਫ਼ਾਜ਼ਿਲਕਾ-ਅਬੋਹਰ ਨੈਸ਼ਨਲ ਹਾਈਵੇ ਜਾਮ, ਲੋਕ ਹੋ ਰਹੇ ਹਨ ਬੁਰੀ ਤਰ੍ਹਾਂ ਖ਼ੱਜਲ-ਖ਼ੁਆਰ

ਫ਼ਾਜ਼ਿਲਕਾ, 4 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਪਿੰਡ ਹੀਰਾਂ ਵਾਲੀ ਦੇ ਕੋਲ ਲੱਗ ਰਹੀ ਸ਼ਰਾਬ ਫ਼ੈਕਟਰੀ ਦਾ ਵਿਰੋਧ ਕਰ ਰਹੇ ਪਿੰਡਾਂ ਦੇ ਲੋਕਾਂ ਵਲੋਂ ਕਰੀਬ ਪਿਛਲੇ 18 ਦਿਨ ਤੋਂ 24 ਘੰਟੇ ਚੱਲਦਾ ਨੈਸ਼ਨਲ ਹਾਈਵੇ ਜਾਮ ਕੀਤਾ ਹੋਇਆ ਹੈ | ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜੰਮੂ ਕਸ਼ਮੀਰ ਆਦਿ ਪੰਜਾਬ ਦੇ ਵੱਡੇ ਸ਼ਹਿਰਾਂ ਤੋਂ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਨੂੰ ਮਿਲਾਉਂਦੇ ਨੈਸ਼ਨਲ ਹਾਈਵੇ 'ਤੇ ਸਾਈਨ ਬੋਰਡ ਲਗਾ ਕੇ ਕਿ 'ਅੱਗੋਂ ਰਸਤਾ ਬੰਦ ਹੈ' ਅਬੋਹਰ ਤੇ ਰਾਜਸਥਾਨ ਜਾਣ ਵਾਲਿਆਂ ਲਈ ਤੀਰ ਦਾ ਨਿਸ਼ਾਨ ਦੇ ਕੇ ਆਪਣਾ ਫ਼ਰਜ਼ ਅਦਾ ਕਰ ਦਿੱਤਾ ਹੈ, ਪਰ ਪਿਛਲੇ 18 ਦਿਨਾਂ ਤੋਂ ਅਬੋਹਰ, ਸ਼੍ਰੀ ਗੰਗਾਨਗਰ, ਜੈਪੁਰ, ਹਨੂਮਾਨਗੜ੍ਹ ਆਉਣ ਜਾਣ ਵਾਲੇ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਤਾ ਨਹੀਂ ਪ੍ਰਸ਼ਾਸਨਿਕ ਅਧਿਕਾਰੀ ਕਿਸ ਮਜ਼ਬੂਰੀਵੱਸ ਚੁੱਪ ਸਾਧੀ ਬੈਠੇ ਹਨ | ਇਹ ਨੈਸ਼ਨਲ ਹਾਈਵੇ, ਜੋ ਕਿ ਜੰਮੂ ਕਸ਼ਮੀਰ ਅਤੇ ਰਾਜਸਥਾਨ ਜਾਣ ਦਾ ਇਕੋ-ਇਕ ਰਸਤਾ ਹੈ, ਜਿੱਥੇ ਆਮ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ, ਉੱਥੇ ਹੀ ਨਿੱਤ ਿਲੰਕ ਰੋਡ 'ਤੇ ਸਾਮਾਨ ਦੇ ਭਰੇ ਟਰੱਕ ਪਲਟਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਦੂਜੇ ਪਾਸੇ ਫ਼ਾਜ਼ਿਲਕਾ-ਅਬੋਹਰ ਰੇਲ ਸੇਵਾ ਬੰਦ ਹੋਣ ਕਾਰਨ ਬੱਸਾਂ ਤੂੜੀ ਤਰ੍ਹਾਂ ਭਰੀਆਂ ਜਾਂਦੀਆਂ ਹਨ ਤੇ ਕੋਰੋਨਾ ਮਹਾਂਮਾਰੀ ਦੇ ਬਚਾਅ ਦੀਆਂ ਧੱਜੀਆਂ ਉੱਡਦੀਆਂ ਹਨ |
ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇੱਥੇ ਸ਼ਰਾਬ ਫ਼ੈਕਟਰੀ ਲੱਗਦੀ ਹੈ ਤਾਂ ਇੱਥੇ ਸੈਂਕੜੇ ਏਕੜ ਵਾਹੀ ਯੋਗ ਭੂਮੀ ਤਬਾਹ ਹੋ ਜਾਵੇਗੀ | ਲੋਕ ਰੋਟੀ ਤੋਂ ਸੱਖਣੇ ਹੋ ਜਾਣਗੇ | ਆਪਣੀ ਰੋਜ਼ੀ-ਰੋਟੀ ਬਚਾਉਣ ਲਈ ਔਰਤਾਂ, ਬੱਚੇ, ਮਰਦ ਧਰਨੇ ਤੇ ਬੈਠੇ ਹਨ | ਭਾਰੀ ਆਵਾਜਾਈ ਵਾਲਾ ਨੈਸ਼ਨਲ ਹਾਈਵੇ ਬੰਦ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਦਾ ਨਾ ਜਾਗਣਾ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ |
ਸਿਆਸੀ ਆਗੂਆਂ ਲਈ ਬਣਿਆ ਪਿਕਨਿਕ ਸਪਾਟ
ਪਿੰਡਾਂ ਦੇ ਲੋਕ ਭੁੱਖ ਹੜਤਾਲ 'ਤੇ ਬੈਠੇ ਹਨ, ਪਰ ਫ਼ਾਜ਼ਿਲਕਾ ਇਲਾਕੇ ਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਆਪਣੇ ਚਹੇਤਿਆਂ ਨੂੰ ਨਾਲ ਲੈ ਕੇ ਫ਼ੋਟੋ ਕਰਵਾ ਕੇ ਤੇ ਮੂੰਹ ਦੀ ਉੱਲੀ ਲਾਹ ਕੇ ਜਾਂਦੇ ਬਣ ਰਹੇ ਹਨ, ਪਰ ਅੰਦੋਲਨਕਾਰੀਆਂ ਦੇ ਪੱਲੇ ਕੁੱਝ ਨਹੀਂ ਪੈ ਰਿਹਾ | ਹੋਰ ਤਾਂ ਹੋਰ, ਫ਼ਾਜ਼ਿਲਕਾ ਦੇ ਮੌਜੂਦਾ ਵਿਧਾਇਕ, ਸਾਬਕਾ ਵਿਧਾਇਕ, ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ, ਅਕਾਲੀ ਦਲ ਦੇ ਆਗੂ, ਸਮਾਜਕ ਤੇ ਵਪਾਰਕ ਅਦਾਰਿਆਂ ਦੇ ਆਗੂ ਇਸ ਧਰਨੇ ਵਿਚ ਪੁੱਜ ਕੇ ਹਾਜ਼ਰੀ ਤਾਂ ਲਵਾ ਚੁੱਕੇ ਹਨ, ਪਰ ਵਾਪਸ ਪਰਤ ਕੇ ਜਾਪਦਾ ਹੈ ਕਿ ਉਹ ਧਰਨੇ 'ਤੇ ਕਹੇ ਸ਼ਬਦਾਂ ਨੂੰ ਉੱਥੇ ਹੀ ਭੁੱਲ ਆਏ ਹਨ | ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਾਰੀ ਹੈ, ਜਿਸ 'ਤੇ ਪਿੰਡਾਂ ਵਾਲੇ ਅੰਦੋਲਨਕਾਰੀ ਉਮੀਦ ਲਗਾਈ ਬੈਠੇ ਹਨ ਕਿ ਸਿਆਸੀ ਆਗੂ ਇਸ ਮਸਲੇ ਦਾ ਹੱਲ ਕਰਵਾਉਣਗੇ | ਜੇ ਇਹ ਸੈਸ਼ਨ ਵੀ ਰੌਲੇ-ਰੱਪੇ ਦੀ ਭੇਟ ਚੜ੍ਹ ਗਿਆ ਤਾਂ ਲੋਕਾਂ ਨੂੰ ਪਤਾ ਨਹੀਂ ਕਿੰਨੇ ਦਿਨ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ |

ਮੁਹੱਲਾ ਰਾਜਪੂਤਾਂ 'ਚ ਨੌਜਵਾਨਾਂ ਨੇ ਘਰ 'ਚ ਵੜ ਕੇ ਕੀਤੀ ਗੁੰਡਾਗਰਦੀ

ਜਲਾਲਾਬਾਦ, 4 ਮਾਰਚ (ਜਤਿੰਦਰ ਪਾਲ ਸਿੰਘ)-ਸ਼ਹਿਰ ਦੇ ਮੁਹੱਲਾ ਰਾਜਪੂਤਾਂ ਵਿਚ ਕੁੱਝ ਨੌਜਵਾਨਾਂ ਨੇ ਚਾਹ ਦਾ ਕੰਮ ਕਰਦੇ ਨੌਜਵਾਨ ਦੇ ਘਰ ਵੜ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਹਨੀ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਮੁਹੱਲਾ ...

ਪੂਰੀ ਖ਼ਬਰ »

ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਜ਼ਖ਼ਮੀ

ਅਬੋਹਰ, 4 ਮਾਰਚ (ਕੁਲਦੀਪ ਸਿੰਘ ਸੰਧੂ)-ਅਬੋਹਰ-ਸੀਤੋ ਰੋਡ 'ਤੇ ਅੱਜ ਸਵੇਰੇ ਇਕ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿਸ ਨੂੰ ਬਾਅਦ ਵਿਚ ਰੈਫ਼ਰ ਕਰ ਦਿੱਤਾ ਗਿਆ | ...

ਪੂਰੀ ਖ਼ਬਰ »

ਠੇਕੇਦਾਰ ਦੀ ਨਾਲਾਇਕੀ ਦਾ ਸੰਤਾਪ ਝੱਲ ਰਹੇ ਧਰਮ ਨਗਰੀ ਦੇ ਬਾਸ਼ਿੰਦੇ

ਅਬੋਹਰ, 4 ਮਾਰਚ (ਕੁਲਦੀਪ ਸਿੰਘ ਸੰਧੂ)-ਸਥਾਨਕ ਧਰਮ ਨਗਰੀ ਗਲੀ ਨੰਬਰ 7 ਦੇ ਬਾਸ਼ਿੰਦਿਆਂ ਨੇ ਠੇਕੇਦਾਰ 'ਤੇ ਉਨ੍ਹਾਂ ਦੀ ਗਲੀ ਨੂੰ ਬਿਨਾਂ ਸੀ.ਸੀ. ਫਲੋਰਿੰਗ ਖੁਦਵਾਏ ਹੀ ਇਸ ਦੇ ਉੱਪਰ ਗਲੀ ਨੂੰ ਉੱਚਾ ਚੁੱਕਣ ਕਰਕੇ ਬਣਾਉਣ ਦੇ ਦੋਸ਼ ਲਗਾਉਂਦੇ ਹੋਏ ਨਗਰ ਨਿਗਮ ਦੇ ...

ਪੂਰੀ ਖ਼ਬਰ »

ਅਬੋਹਰ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ 7 ਨੂੰ

ਅਬੋਹਰ, 4 ਮਾਰਚ (ਕੁਲਦੀਪ ਸਿੰਘ ਸੰਧੂ)-7 ਮਾਰਚ 1990 ਵਿਚ ਹੋਏ ਅਬੋਹਰ ਗੋਲੀ ਕਾਂਡ ਦੇ ਸ਼ਹੀਦਾਂ ਦਾ ਸ਼ਰਧਾਂਜਲੀ ਦੇਣ ਦੇ ਲਈ ਸਮਾਜ ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਅਤੇ ਹੋਰ ਸੰਸਥਾਵਾਂ ਵਲੋਂ ਬਾਜ਼ਾਰ ਨੰਬਰ 12 ਮੇਨ ਚੌਕ 'ਤੇ 7 ਮਾਰਚ ਐਤਵਾਰ ਨੂੰ ਸ਼ਾਮ ਸਵਾ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਨੂਰਸ਼ਾਹ ਵਿਖੇ ਦਾਖ਼ਲਾ ਰੈਲੀ

ਫ਼ਾਜ਼ਿਲਕਾ, 4 ਮਾਰਚ (ਦਵਿੰਦਰ ਪਾਲ ਸਿੰਘ)-ਈਚ ਵਨ ਬਰਿੰਗ ਵਨ ਮੁਹਿੰਮ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਦੇ ਵੱਖ-ਵੱਖ ਸਕੂਲਾਂ ਵਲੋਂ ਪਿੰਡਾਂ ਵਿਚ ਜਾਗਰੂਕਤਾ ਰੈਲੀਆਂ ਕੱਢੀਆਂ ਜਾ ਰਹੀਆਂ ਹਨ | ਇਸੇ ਕੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡਾ. ਸੁਖਵੀਰ ਸਿੰਘ ...

ਪੂਰੀ ਖ਼ਬਰ »

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਬਰਾਂਚ ਜਲਾਲਾਬਾਦ ਦੀ ਮੀਟਿੰਗ

ਜਲਾਲਾਬਾਦ, 4 ਮਾਰਚ (ਜਤਿੰਦਰ ਪਾਲ ਸਿੰਘ)-ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਬਰਾਂਚ ਜਲਾਲਾਬਾਦ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਆਲਮ ਕੇ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੂਬਾ ਪ੍ਰਧਾਨ ...

ਪੂਰੀ ਖ਼ਬਰ »

45 ਤੋਂ 59 ਸਾਲ ਦੀ ਉਮਰ ਦੇ ਵਿਅਕਤੀ ਕੋਰੋਨਾ ਵੈਕਸੀਨ ਜ਼ਰੂਰ ਲਗਵਾਉਣ-ਸ਼ਸ਼ੀਕਾਂਤ

ਫ਼ਾਜ਼ਿਲਕਾ, 4 ਮਾਰਚ(ਅਮਰਜੀਤ ਸ਼ਰਮਾ)-ਕੋਰੋਨਾ ਵੈਕਸੀਨ ਸਬੰਧੀ ਅਰਬਨ ਟਾਸਕ ਫੋਰਸ ਕਮੇਟੀ ਦੇ ਮੈਂਬਰ ਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਨੇ 45 ਤੋਂ 59 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ ਕੋਰੋਨਾ ਵਾਈਰਸ ਤੋਂ ਬਚਾਅ ਲਈ ਵੈਕਸੀਨ ਜ਼ਰੂਰ ਲਗਵਾਉਣ ...

ਪੂਰੀ ਖ਼ਬਰ »

ਦੜਾ ਸੱਟਾ ਲਗਾਉਣ ਦੇ ਦੋਸ਼ 'ਚ ਮਾਮਲਾ ਦਰਜ

ਫ਼ਾਜ਼ਿਲਕਾ, 4 ਮਾਰਚ (ਦਵਿੰਦਰ ਪਾਲ ਸਿੰਘ)-ਦੜਾ ਸੱਟਾ ਲਗਾਉਣ ਦੇ ਦੋਸ਼ 'ਚ ਸਿਟੀ ਥਾਣਾ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਬਲਕਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੋਠਾ ਠਗਣੀ ਦੜਾ ਸੱਟਾ ਲਗਾਉਣ ਦਾ ਆਦੀ ਹੈ ...

ਪੂਰੀ ਖ਼ਬਰ »

ਕੁੱਟਮਾਰ ਦੇ ਦੋਸ਼ 'ਚ 3 ਖ਼ਿਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 4 ਮਾਰਚ (ਦਵਿੰਦਰ ਪਾਲ ਸਿੰਘ)-ਕੁੱਟਮਾਰ ਕਰਨ ਦੇ ਦੋਸ਼ ਵਿਚ ਖੂਈਖੇੜਾ ਥਾਣਾ ਪੁਲਿਸ ਨੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਹੀਰਾ ਲਾਲ ਪੁੱਤਰ ਬਿ੍ਜ ਲਾਲ ਵਾਸੀ ਖ਼ਾਨਪੁਰ ਨੇ ਦੱਸਿਆ ਕਿ ਰਮੇਸ਼ ਕੁਮਾਰ ...

ਪੂਰੀ ਖ਼ਬਰ »

ਲੜਕੀ ਨੂੰ ਭਜਾ ਕੇ ਲੈ ਜਾਣ ਦੇ ਮਾਮਲੇ 'ਚ 4 ਅਣਪਛਾਤੇ ਨਾਮਜ਼ਦ

ਅਬੋਹਰ, 4 ਮਾਰਚ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-1 ਦੀ ਪੁਲਿਸ ਨੇ ਨਾਬਾਲਗ ਲੜਕੀ ਨੂੰ ਭਜਾ ਕੇ ਲੈ ਜਾਣ ਦੇ ਮਾਮਲੇ ਵਿਚ ਦੋ ਅਣਪਛਾਤੇ ਲੜਕੇ ਅਤੇ ਦੋ ਅਣਪਛਾਤੀਆਂ ਲੜਕੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਸਿਟੀ ਪੁਲਿਸ ਨੂੰ ਦਿੱਤੇ ਬਿਆਨਾਂ ...

ਪੂਰੀ ਖ਼ਬਰ »

100 ਲੀਟਰ ਲਾਹਣ ਸਣੇ 1 ਵਿਅਕਤੀ ਕਾਬੂ

ਜਲਾਲਾਬਾਦ, 4 ਮਾਰਚ (ਜਤਿੰਦਰ ਪਾਲ ਸਿੰਘ)-ਥਾਣਾ ਸਦਰ ਵੈਰੋਂ ਕੇ ਪੁਲਿਸ ਨੇ ਇਕ ਵਿਅਕਤੀ ਨੂੰ 100 ਲੀਟਰ ਲਾਹਣ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਥਾਣਾ ਸਦਰ ਵੈਰੋਂ ਕੇ ਦੇ ਮੁਲਾਜ਼ਮ ਹੈੱਡ ਕਾਂਸਟੇਬਲ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ...

ਪੂਰੀ ਖ਼ਬਰ »

ਟਰਾਂਸਫ਼ਾਰਮਰ ਚੋਰੀ ਦਾ ਮਾਮਲਾ ਦਰਜ

ਜਲਾਲਾਬਾਦ, 4 ਮਾਰਚ (ਜਤਿੰਦਰ ਪਾਲ ਸਿੰਘ)-ਥਾਣਾ ਸਦਰ ਵੈਰੋਂ ਕੇ ਪੁਲਿਸ ਨੇ ਨਾਮਾਲੂਮ ਚੋਰ ਦੇ ਖ਼ਿਲਾਫ਼ ਟਰਾਂਸਫ਼ਾਰਮਰ ਚੋਰੀ ਕਰਨ ਦਾ ਮੁਕੱਦਮਾ ਦਰਜ ਕੀਤਾ ਹੈ | ਥਾਣਾ ਸਦਰ ਵੈਰੋਂ ਕੇ ਦੇ ਮੁਲਾਜ਼ਮ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਗੁਰਬਾਜ਼ ਸਿੰਘ ਪੁੱਤਰ ...

ਪੂਰੀ ਖ਼ਬਰ »

ਪੁਲਿਸ ਨੇ ਨਾਜਾਇਜ਼ ਰੇਤੇ ਦੀ ਭਰੀ ਟਰਾਲੀ ਫੜੀ

ਅਬੋਹਰ, 4 ਮਾਰਚ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-2 ਦੀ ਪੁਲਿਸ ਨੇ ਨਾਜਾਇਜ਼ ਰੇਤ ਨਾਲ ਭਰੀ ਟਰੈਕਟਰ-ਟਰਾਲੀ ਫੜ ਕੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਬਲਦੇਵ ਸਿੰਘ ਸਮੇਤ ਪੁਲਿਸ ਪਾਰਟੀ ਕੰਧਵਾਲਾ ਰੋਡ ਬਾਈਪਾਸ 'ਤੇ ਚੈਕਿੰਗ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਨਸ਼ੇ ਦੀ ਦਲਦਲ 'ਚੋਂ ਕੱਢ ਕੇ ਰੁਜ਼ਗਾਰ ਦਿਵਾਉਣ ਲਈ ਜ਼ਿਲ੍ਹੇ 'ਚ ਡਾਕਟਰਾਂ ਅਤੇ ਅਧਿਕਾਰੀਆਂ ਦੀ ਮਿਸ਼ਨ ਰੈੱਡ ਸਕਾਈ ਤਹਿਤ ਸਿਖਲਾਈ ਸ਼ੁਰੂ-ਸਹਾਇਕ ਕਮਿਸ਼ਨਰ

ਫ਼ਾਜ਼ਿਲਕਾ, 4 ਮਾਰਚ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਨਸਾ ਮੁਕਤ ਕਰ ਕੇ ਉਨ੍ਹਾਂ ਨੂੰ ਰੁਜ਼ਗਾਰ ਦਿਵਾਉਣ ਲਈ ਮਿਸ਼ਨ ਰੈੱਡ ਸਕਾਈ ਤਹਿਤ ਵੱਖ-ਵੱਖ ਡਾਕਟਰਾਂ ਅਤੇ ਅਧਿਕਾਰੀਆਂ ਦੀ ਸਿਖਲਾਈ ਸ਼ੁਰੂ ਕੀਤੀ ...

ਪੂਰੀ ਖ਼ਬਰ »

ਕਰਨ ਗਿਲਹੋਤਰਾ ਨੇ ਸਕਾਲਰਸ਼ਿਪ ਪਾਉਣ ਵਾਲੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ

ਫ਼ਾਜ਼ਿਲਕਾ, 4 ਮਾਰਚ (ਦਵਿੰਦਰ ਪਾਲ ਸਿੰਘ)-ਕੋਰੋਨਾ ਸੰਕਟ ਕਾਲ ਵਿਚ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਵਿਚ ਖ਼ਾਸ ਪਹਿਚਾਣ ਬਣਾ ਚੁੱਕੇ ਪੀ.ਐੱਚ.ਡੀ. ਚੈਂਬਰਸ ਆਫ਼ ਕਾਮਰਸ ਐਂਡ ਇੰਡਸਟਰੀ ਦੇ ਚੇਅਰਮੈਨ ਕਰਨ ਗਿਲਹੋਤਰਾ ਨੇ ਜਿੱਥੇ ਲੋਕਾਂ ਨੂੰ ਜ਼ਰੂਰੀ ਸਾਮਾਨ ਵਿਚ ...

ਪੂਰੀ ਖ਼ਬਰ »

ਕਿਸਾਨ ਇਕਾਈ ਦਾ ਗਠਨ

ਮੰਡੀ ਲਾਧੂਕਾ, 4 ਮਾਰਚ (ਰਾਕੇਸ਼ ਛਾਬੜਾ)-ਪਿੰਡ ਲਾਧੂਕਾ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੀ ਇਕਾਈ ਦਾ ਗਠਨ ਕੀਤਾ ਗਿਆ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਢਾ ਦੀ ਅਗਵਾਈ ਹੇਠ ਕੀਤੀ ਗਈ ਇਕ ਮੀਟਿੰਗ ਵਿਚ ਰਾਮ ਚੰਦ ਪ੍ਰਧਾਨ, ਜੰਗੀਰ ਚੰਦ ਸੀਨੀਅਰ ...

ਪੂਰੀ ਖ਼ਬਰ »

ਗੁਰਦੀਪ ਸਿੰਘ ਥਾਰਾ ਸਿੰਘ ਵਾਲਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਬਣੇ

ਜਲਾਲਾਬਾਦ, 4 ਮਾਰਚ (ਕਰਨ ਚੁਚਰਾ)-ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਪਿੰਡ ਸੰਤੋਖ ਸਿੰਘ ਵਾਲਾ 'ਚ ਸੰਪੰਨ ਹੋਈ | ਇਸ ਮੀਟਿੰਗ 'ਚ ਪੰਜਾਬ ਦੀ ਕੋਰ ਕਮੇਟੀ ਦੇ ਆਗੂ ਜਸਬੀਰ ਪਿੱਦੀ ਸੂਬਾ ਮੀਤ ਪ੍ਰਧਾਨ, ਮੇਜਰ ਸਿੰਘ ਗੁਰੂਹਰਸਹਾਏ ਜ਼ੋਨ ਸਕੱਤਰ, ਖ਼ਜ਼ਾਨਚੀ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਡੀ.ਏ.ਵੀ. ਕਾਲਜ 'ਚ ਮਹਿਲਾ ਦਿਵਸ 'ਤੇ ਸੈਮੀਨਾਰ 8 ਨੂੰ

ਅਬੋਹਰ, 4 ਮਾਰਚ (ਕੁਲਦੀਪ ਸਿੰਘ ਸੰਧੂ)-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ ਤੇ ਜ਼ਿਲ੍ਹਾ ਕਾਨੂੰਨ ਸੇਵਾਵਾਂ ਅਥਾਰਿਟੀ ਵਲੋਂ ਡੀ.ਏ.ਵੀ. ਕਾਲਜ ਦੇ ਆਡੀਟੋਰੀਅਮ ਵਿਖੇ 8 ਮਾਰਚ ਸੋਮਵਾਰ ਨੂੰ ਕੌਮੀ ਮਹਿਲਾ ਦਿਵਸ 'ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਇਸ ਬਾਰੇ ਕਾਲਜ ...

ਪੂਰੀ ਖ਼ਬਰ »

ਸੁਖਬੀਰ ਵਲੋਂ ਸੱਤਾ 'ਚ ਆਉਣ ਤੋਂ ਬਾਅਦ ਬਿਜਲੀ ਦੀਆਂ ਕੀਮਤਾਂ ਨੂੰ ਅੱਧਾ ਕਰਨ ਦਾ ਫ਼ੈਸਲਾ ਸ਼ਲਾਘਾਯੋਗ-ਪੱਪੂ

ਅਬੋਹਰ, 4 ਮਾਰਚ (ਕੁਲਦੀਪ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸਕੱਤਰ ਜਨਰਲ ਹਰਚਰਨ ਸਿੰਘ ਪੱਪੂ ਨੇ ਪਾਰਟੀ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਉਸ ਘੋਸ਼ਣਾ ਦਾ ਸਵਾਗਤ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਸੱਤਾ ਵਿਚ ਆਉਣ ਤੋਂ ...

ਪੂਰੀ ਖ਼ਬਰ »

ਓਮ ਪ੍ਰਕਾਸ਼ ਦੀ ਸਪੁੱਤਰੀ ਦੇ ਵਿਆਹ 'ਤੇ ਸੀਨੀਅਰ ਆਗੂਆਂ ਨੇ ਦਿੱਤਾ ਆਸ਼ੀਰਵਾਦ

ਮੰਡੀ ਅਰਨੀਵਾਲਾ, 4 ਮਾਰਚ (ਨਿਸ਼ਾਨ ਸਿੰਘ ਸੰਧੂ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਪਛੜੀ ਸ਼੍ਰੇਣੀਆਂ ਭੋਂ ਵਿੱਤ ਵਿਕਾਸ ਦੇ ਸਾਬਕਾ ਚੇਅਰਮੈਨ ਓਮ ਪ੍ਰਕਾਸ਼ ਕੰਬੋਜ ਵਾਸੀ ਜੰਡਵਾਲਾ ਭੀਮੇਸ਼ਾਹ ਦੀ ਸਪੁੱਤਰੀ ਰੀਨਮ ਦੇ ਆਨੰਦ ਕਾਰਜ ਮੌਕੇ ਵੱਖ ...

ਪੂਰੀ ਖ਼ਬਰ »

ਸੱਤਾ 'ਚ ਆਉਣ 'ਤੇ ਬਾਦਲ ਵਲੋਂ ਬਿਜਲੀ ਰੇਟ ਅੱਧੇ ਕਰਨ ਦੇ ਐਲਾਨ ਦਾ ਸਵੀ ਨੇ ਕੀਤਾ ਸਵਾਗਤ

ਫ਼ਾਜ਼ਿਲਕਾ, 4 ਮਾਰਚ (ਦਵਿੰਦਰ ਪਾਲ ਸਿੰਘ)-ਯੂਥ ਅਕਾਲੀ ਦਲ ਬਾਦਲ ਦੇ ਰਾਸ਼ਟਰੀ ਕੋਰ ਕਮੇਟੀ ਦੇ ਮੈਂਬਰ ਤੇ ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਐਡਵੋਕੇਟ ਸਤਿੰਦਰ ਸਿੰਘ ਸਵੀ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉਸ ਐਲਾਨ ਦਾ ਸਵਾਗਤ ਕੀਤਾ ਹੈ, ਜਿਸ ...

ਪੂਰੀ ਖ਼ਬਰ »

ਡੀ.ਏ.ਵੀ ਸਕੂਲ ਦੇ ਖਿਡਾਰੀਆਂ ਨੇ ਤੀਰਅੰਦਾਜ਼ੀ ਅਤੇ ਸ਼ੂਟਿੰਗ ਮੁਕਾਬਲਿਆਂ 'ਚ ਮਾਰੀਆਂ ਮੱਲਾਂ

ਅਬੋਹਰ, 4 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਇੱਥੋਂ ਦੇ ਡੀ.ਏ.ਵੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਦੇ ਤਿੰਨ ਹੋਣਹਾਰ ਖਿਡਾਰੀਆਂ ਨੇ ਤੀਰ-ਅੰਦਾਜ਼ੀ ਤੇ ਸ਼ੂਟਿੰਗ ਮੁਕਾਬਲਿਆਂ ਵਿਚ ਮੱਲਾਂ ਮਾਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ...

ਪੂਰੀ ਖ਼ਬਰ »

ਸਰਕਾਰੀ ਨੌਕਰੀ ਦੇ ਨਾਂਅ 'ਤੇ ਠੱਗੇ 4 ਲੱਖ ਰੁਪਏ, 1 ਵਿਅਕਤੀ ਖ਼ਿਲਾਫ਼ ਪਰਚਾ ਦਰਜ

ਮੰਡੀ ਘੁਬਾਇਆ, 4 ਮਾਰਚ (ਅਮਨ ਬਵੇਜਾ)-ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਸਰਕਾਰੀ ਨੌਕਰੀ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਵੱਜਣ ਤੋਂ ਬਾਅਦ ਤੰਗ ਹੋ ਕੇ ਨੌਜਵਾਨ ਵਲੋਂ ਜ਼ਹਿਰੀਲੀ ਦਵਾਈ ਪੀ ਲੈਣ ਦੇ ਦੋਸ਼ ਤਹਿਤ ਪੁਲਿਸ ਦੇ ਵਲੋਂ 1 ਨੌਜਵਾਨ ਨੂੰ ਨਾਮਜ਼ਦ ਕਰ ਕੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਣੇ ਇਕ ਵਿਅਕਤੀ ਕਾਬੂ

ਖੂਈਆਂ ਸਰਵਰ, 4 ਮਾਰਚ (ਵਿਵੇਕ ਹੂੜੀਆ)-ਥਾਣਾ ਖੂਈਆਂ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਪ੍ਰਗਟ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਕੱਲਰ ਖੇੜਾ ਦੇ ਬਿਜਲੀ ਘਰ ਨਜ਼ਦੀਕ ਗਸ਼ਤ ਕਰ ਰਹੇ ਸੀ ...

ਪੂਰੀ ਖ਼ਬਰ »

ਮੇਲੇ ਸਾਡੇ ਸੱਭਿਆਚਾਰ ਦਾ ਹਿੱਸਾ ਹਨ-ਹੰਸ ਰਾਜ ਜੋਸਨ

ਮੰਡੀ ਅਰਨੀਵਾਲਾ, 4 ਮਾਰਚ (ਨਿਸ਼ਾਨ ਸਿੰਘ ਸੰਧੂ)-ਅਰਨੀਵਾਲਾ ਵਿਚ ਪੀਰ ਬਾਬਾ ਲੱਖ ਦਾਤਾ ਵਾਲੇ ਦੇ ਕਰਵਾਏ ਗਏ ਸੱਭਿਆਚਾਰਕ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਹੰਸ ਰਾਜ ਜੋਸਨ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫ਼ਾਜ਼ਿਲਕਾ ਨੇ ਕਿਹਾ ਕਿ ਪੰਜਾਬ ਦੀ ...

ਪੂਰੀ ਖ਼ਬਰ »

ਇਫਕੋ ਵਲੋਂ ਡੀ.ਏ.ਪੀ. ਅਤੇ ਐਨ.ਪੀ.ਕੇ ਖਾਦਾਂ ਦੇ ਮੁੱਲ ਵਿਚ ਵਾਧਾ ਨਾ ਕਰਨ ਦਾ ਫ਼ੈਸਲਾ

ਅਬੋਹਰ, 4 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਵਿਸ਼ਵ ਦੀ ਸਭ ਤੋ ਵੱਡੀ ਸਹਿਕਾਰੀ ਸੰਸਥਾ ਇਫਕੋ ਵਲੋਂ ਕਿਸਾਨ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਾਰਚ ਮਹੀਨੇ ਵਿਚ ਫਾਸਫੈਟਿਕ ਖਾਦਾਂ ਜਿਵੇ ਕਿ ਡੀ.ਏ.ਪੀ ਅਤੇ ਐਨ.ਪੀ.ਕੇ ਦੇ ਮੁੱਲ ਵਿਚ ਵਾਧਾ ਨਾ ਕਰਨ ਦਾ ਫ਼ੈਸਲਾ ਕੀਤਾ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਪੀ.ਡਬਲਯੂ.ਡੀ. ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਕੀਤੀਆਂ ਵਿਚਾਰਾਂ

ਫ਼ਾਜ਼ਿਲਕਾ, 4 ਮਾਰਚ (ਦਵਿੰਦਰ ਪਾਲ ਸਿੰਘ)-ਆਪਣੀਆਂ ਮੰਗਾਂ ਨੂੰ ਲੈ ਕੇ ਪੀ.ਡਬਲਯੂ.ਡੀ. ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਪ੍ਰਤਾਪ ਬਾਗ਼ ਵਿਚ ਮੀਟਿੰਗ ਕੀਤੀ, ਜਿਸ ਦੀ ਪ੍ਰਧਾਨਗੀ ਰਾਜਿੰਦਰ ਸਿੰਘ ਸੰਧੂ ਨੇ ਕੀਤੀ | ਮੀਟਿੰਗ ਬਾਰੇ ਪ੍ਰਧਾਨ ਸੰਧੂ ਨੇ ਦੱਸਿਆ ...

ਪੂਰੀ ਖ਼ਬਰ »

36 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਤੋਂ ਬਾਅਦ ਸੇਵਾ ਮੁਕਤ ਹੋਏ ਰਜਨੀਸ਼ ਬਜਾਜ

ਅਬੋਹਰ,4 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਸਟੇਟ ਬੈਂਕ ਆਫ਼ ਇੰਡੀਆ ਅਰਨੀਵਾਲਾ ਸ਼ਾਖਾ ਵਿਚ 1984 ਤੋਂ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੀ ਰਜਨੀਸ਼ ਬਜਾਜ ਸਾਢੇ 36 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਦੇਣ ਤੋਂ ਬਾਅਦ ਸਟੇਟ ਬੈਂਕ ਆਫ਼ ਇੰਡੀਆ ਫ਼ਾਜ਼ਿਲਕਾ ਰੋਡ ਕੈਂਟ ਸ਼ਾਖਾ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਖੇਡ ਕਿੱਟ ਵੰਡੀ

ਮੰਡੀ ਅਰਨੀਵਾਲਾ, 4 ਮਾਰਚ (ਨਿਸ਼ਾਨ ਸਿੰਘ ਸੰਧੂ)-ਬਾਬਾ ਬੁੱਲ੍ਹੇ ਸ਼ਾਹ ਸਪੋਰਟਸ ਕਲੱਬ ਪਿੰਡ ਕੰਧਵਾਲਾ ਹਾਜ਼ਰ ਖਾਂ ਦੇ ਸਮੂਹ ਕ੍ਰਿਕਟ ਖਿਡਾਰੀਆਂ ਨੂੰ ਪੰਚਾਇਤ ਵਲੋਂ ਖੇਡ ਕਿੱਟ ਦਿੱਤੀ ਗਈ | ਟੀਮ ਦੇ ਕਪਤਾਨ ਅਤੇ ਕਲੱਬ ਪ੍ਰਧਾਨ ਪ੍ਰੋਫੈਸਰ ਸ਼ੇਰ ਸਿੰਘ ਸੰਧੂ ਨੇ ...

ਪੂਰੀ ਖ਼ਬਰ »

ਪ੍ਰਸ਼ਾਸਨ ਦੀ ਵੱਡੀ ਨਾਲਾਇਕੀ ਤੇ ਕੁਦਰਤ ਦੀ ਮਾਰ ਦਾ ਲੰਬੇ ਸਮੇਂ ਤੋਂ ਸੰਤਾਪ ਹੰਢਾ ਰਹੇ ਨੇ ਬਹਾਵਲ ਵਾਸੀ ਦੇ ਕਿਸਾਨ

ਅਬੋਹਰ, 4 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਉਪਮੰਡਲ ਦੇ ਪਿੰਡ ਬਹਾਵਲ ਵਾਸੀ ਦੇ ਵੱਡੀ ਗਿਣਤੀ ਵਿਚ ਕਿਸਾਨ ਪ੍ਰਸ਼ਾਸਨਿਕ ਨਾਲਾਇਕੀ ਅਤੇ ਕੁਦਰਤੀ ਮਾਰ ਦਾ ਸੰਤਾਪ ਪਿਛਲੇ ਇਕ ਸਾਲ ਤੋਂ ਹੰਢਾ ਰਹੇ ਹਨ | ਪਹਿਲਾਂ ਜਿੱਥੇ ਨਰਮੇ ਦੀ ਫ਼ਸਲ ਖ਼ਰਾਬ ਹੋ ਗਈ ਸੀ | ਉੱਥੇ ਹੁਣ ...

ਪੂਰੀ ਖ਼ਬਰ »

ਅਨੰਦ ਸਾਗਰ ਪਬਲਿਕ ਸਕੂਲ ਰੌਂਤਾ 'ਚ ਵਿਦਾਇਗੀ ਸਮਾਰੋਹ ਕਰਵਾਇਆ

ਸਮਾਧ ਭਾਈ, 4 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਸੰਤ ਬਾਬਾ ਭਜਨ ਸਿੰਘ ਨਾਨਕਸਰ ਪਟਿਆਲੇ ਵਾਲੇ ਤੇ ਚੇਅਰਪਰਸਨ ਬੀਬੀ ਕਰਤਾਰ ਕੌਰ ਦੁਆਰਾ ਚਲਾਈ ਜਾ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਨੰਦ ਸਾਗਰ ਪਬਲਿਕ ਸਕੂਲ ਰੌਂਤਾ ਵਿਖੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ...

ਪੂਰੀ ਖ਼ਬਰ »

ਡੀ. ਟੀ. ਐਫ. ਦਾ ਵਫ਼ਦ ਮਿਲਿਆ ਜ਼ਿਲ੍ਹਾ ਅਧਿਕਾਰੀਆਂ ਨੂੰ

ਮੋਗਾ, 4 ਮਾਰਚ (ਸੁਰਿੰਦਰਪਾਲ ਸਿੰਘ)-ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੋਗਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੋਗਾ ਨੂੰ ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਮਟਵਾਣੀ, ...

ਪੂਰੀ ਖ਼ਬਰ »

ਅਨੁਸੂਚਿਤ ਜਾਤੀ ਵਰਗ ਦੇ ਸਿਖਿਆਰਥੀਆਂ ਨੂੰ ਦਿੱਤੀ 2 ਹਫ਼ਤੇ ਦੀ ਮੁਫ਼ਤ ਡੇਅਰੀ ਸਿਖਲਾਈ

ਮੋਗਾ, 4 ਮਾਰਚ (ਅਸ਼ੋਕ ਬਾਂਸਲ)- ਡੇਅਰੀ ਵਿਕਾਸ ਵਿਭਾਗ ਪੰਜਾਬ ਵਲੋਂ ਕਮਜ਼ੋਰ ਵਰਗ ਦੇ ਲੋਕਾਂ ਨੂੰ ਡੇਅਰੀ ਧੰਦੇ ਨਾਲ ਜੋੜਨ ਲਈ ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਦੇ ਗਿਆਨ ਵਿਚ ਵਾਧੇ ਅਤੇ ਉਨ੍ਹਾਂ ਨੂੰ ਆਧੁਨਿਕ ਡੇਅਰੀ ਫਾਰਮਿੰਗ ਦੀਆਂ ਤਕਨੀਕਾਂ ਬਾਰੇ ...

ਪੂਰੀ ਖ਼ਬਰ »

ਸਰਵ ਹਿਤਕਾਰੀ ਸਕੂਲ 'ਚ ਲਗਾਇਆ ਸੈਮੀਨਾਰ

ਫ਼ਾਜ਼ਿਲਕਾ, 4 ਮਾਰਚ (ਦਵਿੰਦਰ ਪਾਲ ਸਿੰਘ)-ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਵਲੋਂ 7 ਮਾਰਚ ਤੱਕ ਜਨ ਔਸ਼ਧੀ ਹਫ਼ਤਾ ਮਨਾਇਆ ਜਾ ਰਿਹਾ ਹੈ | ਇਸ ਵਿਚ ਡਾ. ਨਿਸ਼ੂ ਡੋਗਰਾ ਤੇ ਡਾ. ਨਾਜ਼ੀਆ ਰਾਜੀਵ ਕੁਮਾਰ ਸੇਵਾਵਾਂ ਦੇ ਰਹੇ ਹਨ | ਇਸ ਕੜੀ ਤਹਿਤ ਸਰਵ ਹਿਤਕਾਰੀ ਸਕੂਲ ਵਿਚ ਇਕ ...

ਪੂਰੀ ਖ਼ਬਰ »

ਵਿਦਿਆਰਥੀ ਸੰਨ੍ਹੀ ਨੇ ਨੈਸ਼ਨਲ ਬਾਕਸਿੰਗ ਮੁਕਾਬਲਿਆਂ 'ਚੋਂ ਕੀਤਾ ਤੀਸਰਾ ਸਥਾਨ ਹਾਸਲ

ਮੰਡੀ ਰੋੜਾਂਵਾਲੀ, 4 ਮਾਰਚ (ਮਨਜੀਤ ਸਿੰਘ ਬਰਾੜ)-ਪੰਜਾਬ ਪਬਲਿਕ ਸਕੂਲ ਮੂਲਿਆਂ ਵਾਲਾ ਦੇ ਵਿਦਿਆਰਥੀ ਨੇ ਬਾਕਸਿੰਗ 'ਚੋਂ ਤੀਸਰਾ ਸਥਾਨ ਪ੍ਰਾਪਤ ਕਰ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ | ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਕੁਲਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ...

ਪੂਰੀ ਖ਼ਬਰ »

ਬਾਰਦਾਨੇ ਦੀ ਘਾਟ ਸਬੰਧੀ ਰਾਈਸ ਮਿੱਲਰਾਂ ਨੇ ਜ਼ਿਲ੍ਹਾ ਫੂਡ ਐਂਡ ਸਪਲਾਈ ਕੰਟਰੋਲਰ ਨੂੰ ਦਿੱਤਾ ਮੰਗ ਪੱਤਰ

ਜਲਾਲਾਬਾਦ, 4 ਮਾਰਚ (ਕਰਨ ਚੁਚਰਾ)-ਰਾਈਸ ਮਿੱਲਰ ਐਸੋਸੀਏਸ਼ਨ ਜਲਾਲਾਬਾਦ ਦਾ ਇਕ ਵਫ਼ਦ ਜ਼ਿਲ੍ਹਾ ਫੂਡ ਐਂਡ ਸਪਲਾਈ ਕੰਟਰੋਲਰ ਗੁਰਪ੍ਰੀਤ ਸਿੰਘ ਕੰਗ ਨੂੰ ਫ਼ਾਜ਼ਿਲਕਾ ਵਿਖੇ ਮਿਲਿਆ | ਇੱਥੇ ਐਸੋਸੀਏਸ਼ਨ ਵਲੋਂ ਇੱਕ ਮੰਗ ਪੱਤਰ ਸੌਂਪਿਆ ਗਿਆ | ਜਿਸ 'ਚ ਰਾਈਸ ਮਿੱਲਾਂ 'ਚ ...

ਪੂਰੀ ਖ਼ਬਰ »

ਰਾਹੁਲ ਗਾਂਧੀ ਵਿਚਾਰ ਮੰਚ ਦੀ ਮੀਟਿੰਗ

ਗੁਰੂਹਰਸਹਾਏ, 4 ਮਾਰਚ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਦੇ ਨਾਲ ਲੱਗਦੇ ਪਿੰਡ ਸ਼ਰੀਂਹਵਾਲਾ ਬਰਾੜ ਵਿਖੇ ਰਾਹੁਲ ਗਾਂਧੀ ਵਿਚਾਰ ਮੰਚ ਦੀ ਮੀਟਿੰਗ ਪੰਜਾਬ ਪ੍ਰਧਾਨ ਜਗਦੀਸ਼ ਕੁਮਾਰ ਕੌਂਸਲਰ ਨਗਰ ਕੌਂਸਲ ਗੁਰੂਹਰਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਰਹਿਨੁਮਾਈ ...

ਪੂਰੀ ਖ਼ਬਰ »

ਸਰਕਾਰ ਵਿਰੁੱਧ ਅਕਾਲੀ ਦਲ (ਬਾਦਲ) ਵਲੋਂ ਰੋਸ ਧਰਨੇ ਦਾ ਐਲਾਨ

ਜ਼ੀਰਾ, 4 ਮਾਰਚ (ਜੋਗਿੰਦਰ ਸਿੰਘ ਕੰਡਿਆਲ)-ਪੰਜਾਬ ਦੀ ਕਾਂਗਰਸ ਸਰਕਾਰ ਦੀ ਸ਼ਹਿ 'ਤੇ ਅਫ਼ਸਰਸ਼ਾਹੀ ਅਤੇ ਇਨ੍ਹਾਂ ਦੇ ਵਿਧਾਇਕ ਤੇ ਹੋਰ ਆਗੂ ਆਪਹੁਦਰੀਆਂ 'ਤੇ ਉੱਤਰੇ ਹਨ | ਇਹ ਪ੍ਰਗਟਾਵਾ ਕਰਦਿਆਂ ਹਲਕਾ ਜ਼ੀਰਾ ਦੇ ਇੰਚਾਰਜ ਅਵਤਾਰ ਸਿੰਘ ਜ਼ੀਰਾ ਨੇ 8 ਮਾਰਚ ਨੂੰ ਜ਼ੀਰਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX