ਤਾਜਾ ਖ਼ਬਰਾਂ


ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਜਵਾਨ ਸ਼ਹੀਦ
. . .  15 minutes ago
ਕੋਟਲੀ ਸੂਰਤ ਮੱਲ੍ਹੀ (ਬਟਾਲਾ) , 9 ਮਈ (ਕੁਲਦੀਪ ਸਿੰਘ ਨਾਗਰਾ) - ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਦਬੁਰਜੀ ਦੇ ਭਾਰਤੀ ਫ਼ੌਜ ਦੇ ਜਵਾਨ ਦੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹੀਦ ਹੋ...
ਦੇਸ਼ ਵਿਚ ਕੋਰੋਨਾ ਦੇ ਐਕਟਿਵ ਕੇਸ 37 ਲੱਖ ਤੋਂ ਹੋਏ ਪਾਰ
. . .  46 minutes ago
ਨਵੀਂ ਦਿੱਲੀ, 9 ਮਈ - ਭਾਰਤ ਵਿਚ ਕੋਰੋਨਾਵਾਇਰਸ ਪਿਛਲੇ 24 ਘੰਟਿਆਂ ਦੌਰਾਨ 4 ਲੱਖ, 3 ਹਜ਼ਾਰ ਤੇ 738 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 4 ਹਜ਼ਾਰ 92 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਕੋਰੋਨਾ ਦੇ ਨਵੇਂ ਐਕਟਿਵ ਕੇਸ...
ਅਮਰੀਕਾ ਦੇ ਮੈਰੀਲੈਂਡ 'ਚ ਗੋਲੀਬਾਰੀ ਤੇ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ
. . .  about 1 hour ago
ਵੁੱਡਲੋਨ, 9 ਮਈ - ਅਮਰੀਕਾ ਦੇ ਮੈਰੀਲੈਂਡ ਰਾਜ ਵਿਚ ਸਨਿੱਚਰਵਾਰ ਸਵੇਰੇ ਗੋਲੀਬਾਰੀ ਤੇ ਅੱਗ ਲੱਗਣ ਦੀ ਘਟਨਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਵੀ ਗੋਲੀ ਮਾਰ...
ਕੌਮਾਂਤਰੀ ਮਾਂ ਦਿਵਸ 'ਤੇ 'ਅਜੀਤ' ਵਲੋਂ ਸ਼ੁਭਕਾਮਨਾਵਾਂ
. . .  about 2 hours ago
ਕੌਮਾਂਤਰੀ ਮਾਂ ਦਿਵਸ 'ਤੇ 'ਅਜੀਤ' ਵਲੋਂ ਸ਼ੁਭਕਾਮਨਾਵਾਂ...
ਦਿੱਲੀ 'ਚ 17 ਮਈ ਤੱਕ ਵੱਧ ਸਕਦੈ ਲਾਕਡਾਊਨ, ਕੇਜਰੀਵਾਲ ਕਰ ਸਕਦੇ ਹਨ ਐਲਾਨ
. . .  about 2 hours ago
ਨਵੀਂ ਦਿੱਲੀ, 9 ਮਈ - ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਕੁਝ ਕਮੀ ਦੇਖਣ ਨੂੰ ਮਿਲੀ ਹੈ ਪਰੰਤੂ ਹੋ ਰਹੀਆਂ ਮੌਤਾਂ ਦੇ ਅੰਕੜਿਆਂ ਵਿਚ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ...
ਅੱਜ ਦਾ ਵਿਚਾਰ
. . .  about 2 hours ago
ਅਫ਼ਗ਼ਾਨਿਸਤਾਨ ਦੇ ਇਕ ਸਕੂਲ ਬਾਹਰ ਜ਼ੋਰਦਾਰ ਬੰਬ ਧਮਾਕਾ, ਕਰੀਬ 40 ਦੀ ਮੌਤ, 50 ਤੋਂ ਉੱਪਰ ਜ਼ਖਮੀ
. . .  1 day ago
ਕਾਬੁਲ, 8 ਮਈ - ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਸਕੂਲ ਦੇ ਬਾਹਰ ਹੋਏ ਜ਼ੋਰਦਾਰ ਬੰਬ ਧਮਾਕੇ ਵਿਚ ਘੱਟ ਤੋਂ ਘੱਟ 40 ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋ ਗਏ ਹਨ...
ਦੁਕਾਨਦਾਰਾਂ ਦੇ ਨਾਂਹਪੱਖੀ ਹੁੰਗਾਰੇ ਤੋਂ ਨਿਰਾਸ਼ ਪ੍ਰਧਾਨ ਨੇ ਦਿੱਤਾ ਅਸਤੀਫ਼ਾ
. . .  1 day ago
ਮਹਿਲ ਕਲਾਂ (ਬਰਨਾਲਾ) , 8 ਮਈ (ਅਵਤਾਰ ਸਿੰਘ ਅਣਖੀ) - ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਹਫ਼ਤਾਵਾਰੀ ਲਾਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦੇ ਦਿੱਤੇ ਸੱਦੇ 'ਤੇ ਮਹਿਲ ਕਲਾਂ ਦੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ...
ਅੰਮ੍ਰਿਤਸਰ ਵਿਚ ਅੱਜ ਆਏ 610 ਕੋਰੋਨਾ ਪਾਜ਼ੀਟਿਵ ਮਾਮਲੇ, 13 ਹੋਈਆਂ ਮੌਤਾਂ
. . .  1 day ago
ਅੰਮ੍ਰਿਤਸਰ, 8 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 610 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ 13 ਮੌਤਾਂ ਰਿਪੋਰਟ ਕੀਤੀਆਂ ਗਈਆਂ...
ਕੋਵਿਡ19 : ਸ੍ਰੀ ਮੁਕਤਸਰ ਸਾਹਿਬ 'ਚ 416 ਨਵੇਂ ਕੇਸ - 17 ਮੌਤਾਂ, ਹੁਸ਼ਿਆਰਪੁਰ 'ਚ 266 ਨਵੇਂ ਕੇਸ - 7 ਹੋਈਆਂ ਮੌਤਾਂ ਅਤੇ ਮੋਗਾ 'ਚ ਆਏ 154 ਨਵੇਂ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ/ਹੁਸ਼ਿਆਰਪੁਰ/ਮੋਗਾ, 8 ਮਈ (ਰਣਜੀਤ ਸਿੰਘ ਢਿੱਲੋਂ/ਬਲਜਿੰਦਰਪਾਲ ਸਿੰਘ/ਗੁਰਤੇਜ ਸਿੰਘ ਬੱਬੀ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ ਅੱਜ 416 ਨਵੇਂ ਮਾਮਲੇ ਸਾਹਮਣੇ ਆਏ ਅਤੇ...
ਪਿੰਡਾਂ ਦੇ ਛੱਪੜਾਂ ਵਿਚੋਂ ਗੰਦਾ ਪਾਣੀ, ਗਾਰ ਕੱਢਣ ਅਤੇ ਨਵੀਨੀਕਰਨ ਲਈ ਵਿਆਪਕ ਮੁਹਿੰਮ ਸ਼ੁਰੂ - ਤ੍ਰਿਪਤ ਬਾਜਵਾ
. . .  1 day ago
ਪਠਾਨਕੋਟ 8 ਮਈ (ਸੰਧੂ) - ਸੂਬੇ ਦੇ ਪਿੰਡਾਂ ਵਿਚ ਆਗਾਮੀ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਪਿੰਡਾਂ ਵਿਚ ਪਾਣੀ ਦੇ ਨਿਕਾਸ ਦੀ ਸਮੱਸਿਆ ਨੂੰ ਨਜਿੱਠਣ ਲਈ ਰਾਜ ਭਰ ਵਿਚ ਛੱਪੜਾਂ ਦੀ ਸਫ਼ਾਈ ਦੀ ਵਿਆਪਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਅੱਜ ਇੱਥੋਂ ਜਾਰੀ ਬਿਆਨ ਵਿਚ ਜਾਣਕਾਰੀ ਦਿੰਦੀਆਂ ਰਾਜ...
ਗੈਂਗਸਟਰ - ਕਮ - ਨਸ਼ਾ ਤਸਕਰ ਗੈਵੀ ਵਲੋਂ ਕੀਤੇ ਗਏ ਅਹਿਮ ਖ਼ੁਲਾਸੇ
. . .  1 day ago
ਚੰਡੀਗੜ੍ਹ , 8 ਮਈ - ਗੈਂਗਸਟਰ - ਕਮ - ਨਸ਼ਾ ਤਸਕਰ ਗੈਵੀ ਵਲੋਂ ਕੀਤੇ ਖ਼ੁਲਾਸੇ ਉੱਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਉਸ ਦੇ ਪੰਜ ਸਾਥੀਆਂ ਦੀ ਗ੍ਰਿਫ਼ਤਾਰੀ ਕਰ ਕੇ...
ਪਠਾਨਕੋਟ ਵਿਚ ਕੋਰੋਨਾ ਦੇ 464 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ 8 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ । ਜਿਸ ਕਰ ਕੇ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਅੰਦਰ ਦਹਿਸ਼ਤ ਦਾ...
ਦੇਸ਼ 'ਚ ਆਕਸੀਜਨ ਸਪਲਾਈ ਲਈ ਸੁਪਰੀਮ ਕੋਰਟ ਨੇ ਕੀਤਾ ਕੌਮੀ ਟਾਸਕ ਫੋਰਸ ਦਾ ਗਠਨ
. . .  1 day ago
ਨਵੀਂ ਦਿੱਲੀ, 8 ਮਈ - ਕੋਰੋਨਾਵਾਿੲਰਸ ਦੀ ਦੂਸਰੀ ਲਹਿਰ ਦੇ ਪ੍ਰਕੋਪ ਵਿਚਕਾਰ ਸੁਪਰੀਮ ਕੋਰਟ ਨੇ ਇਕ ਨੈਸ਼ਨਲ ਟਾਸਕ ਫੋਰਸ ਗਠਿਤ ਕਰ ਦਿੱਤਾ...
ਮਹਿਲ ਕਲਾਂ (ਬਰਨਾਲਾ) 'ਚ ਕੋਰੋਨਾ ਵਾਇਰਸ ਨਾਲ ਤਿੰਨ ਮੌਤਾਂ
. . .  1 day ago
ਮਹਿਲ ਕਲਾਂ, 8 ਮਈ (ਅਵਤਾਰ ਸਿੰਘ ਅਣਖੀ) - ਸਬ-ਡਵੀਜ਼ਨ ਮਹਿਲ ਕਲਾਂ (ਬਰਨਾਲਾ) 'ਚ ਕੋਰੋਨਾ ਵਾਇਰਸ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ। ਮ੍ਰਿਤਕਾ ਵਿਚੋਂ ਪਿੰਡ...
ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਕੋਰੋਨਾ ਸਹਾਇਤਾ ਸੈਂਟਰ ਸ਼ੁਰੂ
. . .  1 day ago
ਤਲਵੰਡੀ ਸਾਬੋ, 08 ਮਈ (ਰਣਜੀਤ ਸਿੰਘ ਰਾਜੂ/ਰਵਜੋਤ ਰਾਹੀ) - ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲ਼ੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਦੀਵਾਨ ਹਾਲ ਵਿਖੇ ਸੂਬੇ ਦਾ ਦੂਜਾ ਕੋਰੋਨਾ ਸਹਾਇਤਾ ਸੈਂਟਰ ਖੋਲ੍ਹ ਦਿੱਤਾ ਗਿਆ...
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿਲੋਂ ਨੂੰ ਕੀਤੀ ਮਦਦ ਦੀ ਅਪੀਲ
. . .  1 day ago
ਚੰਡੀਗੜ੍ਹ , 8 ਮਈ ( ਬਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਕੋਵੀਡ ਵਿਰੁੱਧ ਲੜਾਈ ਵਿਚ ਰਾਧਾ ਸਵਾਮੀ ਸਤਸੰਗ ਬਿਆਸ ਦਾ ਸਮਰਥਨ ਮੰਗਿਆ...
ਭਾਕਿਯੂ ( ਏਕਤਾ ) ਊਗਰਾਹਾਂ ਨੇ ਵਪਾਰੀਆਂ ਦੇ ਹੱਕ ਵਿਚ ਕੀਤਾ ਪ੍ਰਦਰਸ਼ਨ
. . .  1 day ago
ਨਾਭਾ, 8 ਮਈ (ਕਰਮਜੀਤ ਸਿੰਘ) - ਪੰਜਾਬ ਅੰਦਰ ਦਿਨੋਂ - ਦਿਨ ਵਧ ਰਹੇ ਕੋਰੋਨਾ ਮਹਾਂਮਾਰੀ ਦੇ ਕੇਸਾਂ ਨੂੰ ਵੇਖਦਿਆਂ ਪੰਜਾਬ ਸਰਕਾਰ ਵਲੋਂ ਸਿਰਫ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੋਲ੍ਹਣ ਦੇ ਹੀ ਹੁਕਮ...
ਚੌਕ ਭਕਨਾ ਵਿਖੇ ਦੁਕਾਨਦਾਰਾਂ ਅਤੇ ਕਿਸਾਨਾਂ ਵਲੋਂ ਮੋਦੀ ਅਤੇ ਕੈਪਟਨ ਸਰਕਾਰ ਦਾ ਪੁਤਲਾ ਫੁਕਿਆ
. . .  1 day ago
ਖਾਸਾ,8 ਮਈ (ਗੁਰਨੇਕ ਸਿੰਘ ਪੰਨੂ) - ਕਰੋਨਾਂ ਮਹਾਂਮਾਰੀ ਦੇ ਵਧਦੇ ਪ੍ਰਭਾਵ ਕਾਰਨ ਸਰਕਾਰ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਕੀਤੀ ਗਈ ਸੀ । ਜਿਸ ਦੇ ਵਿਰੋਧ ਵਿਚ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ...
ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਨਵੇਂ ਹੁਕਮ ਜਾਰੀ
. . .  1 day ago
ਫ਼ਾਜ਼ਿਲਕਾ,8 ਮਈ (ਪ੍ਰਦੀਪ ਕੁਮਾਰ) - ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ 10 ਮਈ ਤੋਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 6 ਤੋਂ ਦੁਪਹਿਰ 12 ਵਜੇ ਤੱਕ ਖੋਲ੍ਹਣ...
ਕਿਸਾਨ ਜਥੇਬੰਦੀਆਂ ਵਲੋਂ ਹੁਸ਼ਿਆਰਪੁਰ 'ਚ ਤਾਲਾਬੰਦੀ ਵਿਰੁੱਧ ਰੋਸ ਮਾਰਚ
. . .  1 day ago
ਹੁਸ਼ਿਆਰਪੁਰ, 8 ਮਈ (ਬਲਜਿੰਦਰਪਾਲ ਸਿੰਘ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਤਾਲਾਬੰਦੀ ਦੇ ਵਿਰੋਧ 'ਚ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸਥਾਨਕ...
ਮਹਿਲ ਕਲਾਂ (ਬਰਨਾਲਾ) ਦੁਕਾਨਦਾਰਾਂ ਨੇ ਕਿਸਾਨ ਜਥੇਬੰਦੀਆਂ ਨੂੰ ਦਿਖਾਈ ਪਿੱਠ
. . .  1 day ago
ਮਹਿਲ ਕਲਾਂ, 8 ਮਈ (ਅਵਤਾਰ ਸਿੰਘ ਅਣਖੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਹਫ਼ਤਾਵਾਰੀ ਲਾਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦਾ ਸੱਦਾ....
ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਜੰਡਿਆਲਾ ਗੁਰੂ ਵਿਚ ਰੋਸ ਮਾਰਚ ਤੇ ਪੁਤਲਾ ਸਾੜਿਆ
. . .  1 day ago
ਜੰਡਿਆਲਾ ਗੁਰੂ 8 ਮਈ( ਪਰਮਿੰਦਰ ਸਿੰਘ ਜੋਸਨ ) ਸੰਯੁਕਤ ਕਿਸਾਨ ਮੋਰਚੇ ਨੇ 8 ਮਈ ਨੂੰ ਦੁਕਾਨਾਂ ਖੁਲ੍ਹਵਾਉਣ ਦੇ ....
ਰਾਏਕੋਟ 'ਚ ਕਿਸਾਨ ਜਥੇਬੰਦੀਆਂ ਨੂੰ ਨਹੀਂ ਮਿਲਿਆ ਵਪਾਰੀਆਂ ਦਾ ਸਾਥ, ਦੁਕਾਨਾਂ ਰਹੀਆਂ ਬੰਦ
. . .  1 day ago
ਰਾਏਕੋਟ , 8 ਮਈ (ਸੁਸ਼ੀਲ ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਲਾਕਡਾਊਨ ਦੌਰਾਨ ਦੁਕਾਨਾਂ ਖੁਲ੍ਹਵਾਉਣ ਲਈ ਬੀ.ਕੇ.ਯੂ. ਡਕੌਂਦਾ ਵਲੋਂ...
ਸੂਬਾ ਸਰਕਾਰ ਵਲੋਂ ਹਫ਼ਤੇ ਦੇ ਅਖੀਰ 'ਚ ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਬੰਦ ਕਰਨ ਦੇ ਦਿੱਤੇ ਆਦੇਸ਼
. . .  1 day ago
ਬੱਧਨੀ ਕਲਾਂ, 08 ਮਈ - (ਸੰਜੀਵ ਕੋਛੜ) ਸੂਬਾ ਸਰਕਾਰ ਵਲੋਂ ਹਫ਼ਤੇ ਦੇ ਅਖੀਰ 'ਚ ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਬੰਦ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 22 ਫੱਗਣ ਸੰਮਤ 552

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਕਾਂਗਰਸ ਵਲੋਂ 22 ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਨਾਲ ਬੈਠਕ

ਚੰਡੀਗੜ੍ਹ, 4 ਮਾਰਚ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਕਾਂਗਰਸ ਨੇ ਸੈਕਟਰ-35 ਵਿਚ ਸਥਿਤ ਕਾਂਗਰਸ ਭਵਨ ਵਿਖੇ ਚੰਡੀਗੜ੍ਹ ਦੇ 22 ਪਿੰਡਾਂ ਦੇ ਸਾਬਕਾ ਸਰਪੰਚਾਂ ਅਤੇ ਪੰਚਾਂ ਨਾਲ ਬੈਠਕ ਕੀਤੀ | ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨੇ ਸਾਬਕਾ ਸਰਪੰਚਾਂ ਅਤੇ ਪੰਚਾਂ ਨਾਲ ਗੱਲਬਾਤ ਕੀਤੀ | ਇਸ ਬੈਠਕ ਵਿਚ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਗਿਆ | ਇਸ ਮੌਕੇ ਬੋਲਦੇ ਹੋਏ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਲੋਕੰਤਤਰ ਵਿਚ ਸਾਰੀਆਂ ਸੰਸਥਾਵਾਂ ਨੂੰ ਖ਼ਤਮ ਕਰਨ ਦਾ ਕੰਮ ਭਾਜਪਾ ਦੇਸ਼ ਭਰ ਵਿਚ ਕਰ ਰਹੀ ਹੈ, ਜੇਕਰ ਕੋਈ ਸਰਕਾਰ ਖ਼ਿਲਾਫ਼ ਲਿਖਦਾ ਹੈ ਜਾਂ ਬੋਲਦਾ ਹੈ ਤਾਂ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰ ਲਿਆ ਜਾਂਦਾ ਹੈ | ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨੇ ਕਿਹਾ ਕਿ ਜਦੋਂ ਤੋਂ ਬਚੇ ਹੋਏ 13 ਪਿੰਡਾਂ ਨੂੰ ਕਾਰਪੋਰੇਸ਼ਨ ਵਿਚ ਸ਼ਾਮਿਲ ਕੀਤਾ ਗਿਆ ਹੈ, ਉਦੋਂ ਤੋਂ ਪਿੰਡਾਂ ਦਾ ਵਿਕਾਸ ਰੁਕ ਗਿਆ ਹੈ | ਉਨ੍ਹਾਂ ਕਿਹਾ ਕਿ ਭਾਜਪਾ ਨੇ ਪਿੰਡ ਵਾਲਿਆਂ ਨਾਲ ਧੋਖਾ ਕੀਤਾ ਹੈ | ਇਸ ਬੈਠਕ ਵਿਚ ਚੰਡੀਗੜ੍ਹ ਦੇ ਪਿੰਡਾਂ ਤੋਂ ਆਏ 250 ਦੇ ਕਰੀਬ ਲੋਕ ਸ਼ਾਮਿਲ ਹੋਏ |

ਹਾਈਕੋਰਟ ਨੇ ਪੰਜਾਬ ਵਿਚ ਅਪਰਾਧਿਕ ਕੇਸਾਂ ਦੀ ਜਾਂਚ ਦੇ ਢੰਗ ਨੂੰ ਬਦਲਣ ਵਾਲੇ ਆਦੇਸ਼ ਕੀਤੇ ਜਾਰੀ

ਚੰਡੀਗੜ੍ਹ, 4 ਮਾਰਚ (ਬਿ੍ਜੇਂਦਰ ਗੌੜ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਅਹਿਮ ਆਦੇਸ਼ ਜਾਰੀ ਕੀਤੇ ਹਨ ਜਿਹੜੇ ਪੁਲਿਸ ਵਲੋਂ ਕੇਸਾਂ ਦੀ ਜਾਂਚ ਦੌਰਾਨ ਅਪਣਾਈ ਜਾਣ ਵਾਲੀ ਪ੍ਰਕਿਰਿਆ ਨੂੰ ਬਦਲ ਦੇਣਗੇ | ਹਾਈਕੋਰਟ ਨੇ ਪੰਜਾਬ ਦੇ ਡੀ.ਜੀ.ਪੀ. ਤੇ ਬਿਊਰੋ ਆਫ਼ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਚੰਡੀਗੜ੍ਹ, 4 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)-ਪੁਲਿਸ ਸਟੇਸ਼ਨ ਸੈਕਟਰ 17 ਦੀ ਟੀਮ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਅਸ਼ੋਕ ਨਗਰ ਜੰਮੂ ਦੇ ਰਹਿਣ ਵਾਲੇ 25 ਸਾਲਾ ਮਾਣਿਕ ਵਜੋਂ ਹੋਈ ਹੈ | ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਸਿੰਗਲਾ ਨੇ ਲੋਕ ਨਿਰਮਾਣ ਵਿਭਾਗ ਅਤੇ ਸਿੱਖਿਆ ਵਿਭਾਗ ਦੇ 78 ਨਵ-ਨਿਯੁਕਤ ਕਰਮਚਾਰੀਆਂ ਨੂੰ ਦਿੱਤੇ ਨਿਯੁਕਤੀ ਪੱਤਰ

ਚੰਡੀਗੜ੍ਹ, 4 ਮਾਰਚ (ਅਜੀਤ ਬਿਊਰੋ)-ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਇੱਥੇ ਪੰਜਾਬ ਭਵਨ ਵਿਖੇ ਲੋਕ ਨਿਰਮਾਣ ਵਿਭਾਗ ਤੇ ਸਿੱਖਿਆ ਵਿਭਾਗ ਦੇ 78 ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ | ਇਸ ਮੌਕੇ ਸ੍ਰੀ ਸਿੰਗਲਾ ਨੇ ਲੋਕ ...

ਪੂਰੀ ਖ਼ਬਰ »

ਪਿ੍ੰਸ ਹੱਤਿਆ ਮਾਮਲੇ ਵਿਚ ਬੱਚੇ ਦੇ ਪਿਤਾ ਪੁੱਜੇ ਹਾਈਕੋਰਟ

ਹਰਿਆਣਾ ਪੁਲਿਸ ਦੇ 4 ਅਫ਼ਸਰਾਂ ਦੇ ਖ਼ਿਲਾਫ਼ ਕੇਸ ਚਲਾਉਣ ਦੀ ਮਨਜ਼ੂਰੀ ਨਾ ਦੇਣ ਦੇ ਸਰਕਾਰੀ ਫ਼ੈਸਲੇ ਨੂੰ ਦਿੱਤੀ ਚੁਣੌਤੀ

ਚੰਡੀਗੜ੍ਹ, 4 ਮਾਰਚ (ਬਿ੍ਜੇਂਦਰ ਗੌੜ)-8 ਸਤੰਬਰ 2017 ਨੂੰ ਗੁਰੂਗਰਾਮ ਦੇ ਇਕ ਨਿੱਜੀ ਸਕੂਲ ਵਿਚ 7 ਸਾਲ ਦਾ ਬੱਚਾ ਪਿ੍ੰਸ ਦੀ ਬੇਰਹਿਮੀ ਨਾਲ ਹੋਈ ਹੱਤਿਆ ਦੇ ਮਾਮਲੇ ਵਿਚ ਉਸ ਦੇ ਪਿਤਾ ਬਰੁਣ ਚੰਦਰ ਠਾਕੁਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਹੈ | ...

ਪੂਰੀ ਖ਼ਬਰ »

ਪਾਣੀ ਦਾ ਜ਼ਿਆਦਾ ਬਿੱਲ ਆਉਣ ਖ਼ਿਲਾਫ਼ ਪ੍ਰਦਰਸ਼ਨ

ਚੰਡੀਗੜ੍ਹ, 4 ਮਾਰਚ (ਮਨਜੋਤ ਸਿੰਘ ਜੋਤ)-ਪਾਣੀ ਦਾ ਜ਼ਿਆਦਾ ਬਿੱਲ ਆਉਣ ਖ਼ਿਲਾਫ਼ ਪੇਂਡੂ ਸੰਘਰਸ਼ ਕਮੇਟੀ ਦੇ ਸੱਦੇ 'ਤੇ ਪਿੰਡ ਧਨਾਸ ਵਿਖੇ ਪਿੰਡ ਵਾਸੀਆਂ ਨੇ ਪਾਣੀ ਦੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਅਤੇ ਬਿੱਲਾਂ ਦਾ ਵਿਰੋਧ ਕੀਤਾ | ਇਸੇ ਤਰ੍ਹਾਂ ਹੱਲੋਮਾਜਰਾ ਵਿਖੇ ...

ਪੂਰੀ ਖ਼ਬਰ »

ਸੰਵਿਧਾਨ ਦੀ 85ਵੀਂ ਸੋਧ ਨੂੰ ਅਜੇ ਤੱਕ ਸੂਬਾ ਸਰਕਾਰ ਨੇ ਲਾਗੂ ਨਹੀਂ ਕੀਤਾ, ਕੈਪਟਨ ਦਲਿਤਾਂ ਨਾਲ ਕਰ ਰਹੇ ਧੋਖਾ-ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 4 ਮਾਰਚ (ਵਿਕਰਮਜੀਤ ਸਿੰਘ ਮਾਨ)-ਦਲਿਤ ਰਾਖਵਾਂਕਰਨ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਾਕਆਊਟ ਕੀਤਾ ਅਤੇ ਮਗਰੋਂ ਬਾਹਰ ਆਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 'ਆਪ' ਵਿਧਾਇਕ ਅਤੇ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ...

ਪੂਰੀ ਖ਼ਬਰ »

ਚੰਡੀਗੜ੍ਹ ਵਿਚ ਕੋਰੋਨਾ ਦੇ 78 ਨਵੇਂ ਮਾਮਲੇ-36 ਮਰੀਜ਼ ਠੀਕ ਹੋਏ

ਚੰਡੀਗੜ੍ਹ, 4 ਮਾਰਚ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਫਿਰ ਵੱਧਣੇ ਸ਼ੁਰੂ ਹੋ ਗਏ ਹਨ | ਸ਼ਹਿਰ 'ਚ ਅੱਜ ਕੋਰੋਨਾ ਦੇ 78 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਚੰਡੀਗੜ੍ਹ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 545 ਹੋ ਗਈ | ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਨਿੱਜੀ ਦਖ਼ਲਅੰਦਾਜ਼ੀ ਕਰਕੇ 85ਵੀਂ ਸੰਵਿਧਾਨਿਕ ਸੋਧ ਨੂੰ ਲਾਗੂ ਕਰਵਾਉਣ-ਕੈਂਥ

ਚੰਡੀਗੜ੍ਹ, 4 ਮਾਰਚ (ਅਜੀਤ ਬਿਊਰੋ)- ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਸਰਕਾਰ ਦਾ ਵਤੀਰਾ ਅਨੁਸੂਚਿਤ ਜਾਤੀਆਂ ਦੇ ਮਸਲਿਆਂ ਪ੍ਰਤੀ ਅਣਗੌਲਿਆ ਕਰਨ ਅਤੇ ਦਲਿਤ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਖੇਡਣ ਦਾ ...

ਪੂਰੀ ਖ਼ਬਰ »

ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਜ਼ਖ਼ਮੀ

ਚੰਡੀਗੜ੍ਹ, 4 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 51/52 ਨੂੰ ਵੰਡਦੀ ਸੜਕ 'ਤੇ ਕਾਰ ਦੀ ਟੱਕਰ ਲੱਗਣ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ | ਜ਼ਖ਼ਮੀ ਹਾਲਤ ਵਿਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਦਕਿ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ...

ਪੂਰੀ ਖ਼ਬਰ »

ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਘੜਾ ਤੋੜ ਪ੍ਰਦਰਸ਼ਨ

ਚੰਡੀਗੜ੍ਹ, 4 ਮਾਰਚ (ਮਨਜੋਤ ਸਿੰਘ ਜੋਤ)-ਜੁਆਇੰਟ ਐਕਸ਼ਨ ਕਮੇਟੀ ਆਫ਼ ਚੰਡੀਗੜ੍ਹ ਐਡਮਨਿਸਟਰੇਸ਼ਨ ਐਂਡ ਐੱਮ.ਸੀ. ਇੰਪਲਾਈਜ਼ ਐਂਡ ਵਰਕਰਜ਼ ਵਲੋਂ ਡੀ.ਸੀ. ਰੇਟ ਵਧਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਐੱਮ.ਸੀ. ਦੇ ਸਬ ਦਫ਼ਤਰ, ਮਨੀਮਾਜਰਾ ਵਿਖੇ ਮਟਕਾ ਫੋੜ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਸੁਖਦੇਵ ਸਿੰਘ ਢੀਂਡਸਾ ਨੇ ਕੋਵਿਡ ਵੈਕਸੀਨ ਲਵਾਈ

ਚੰਡੀਗੜ੍ਹ, 4 ਮਾਰਚ (ਮਨਜੋਤ ਸਿੰਘ ਜੋਤ)-ਸ਼ੋ੍ਰਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ. ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੀ ਧਰਮ ਪਤਨੀ ਹਰਜੀਤ ਕੌਰ ਢੀਂਡਸਾ ਨੇ ਪੀ.ਜੀ.ਆਈ. ਵਿਖੇ ਕੋਵਿਡ ਵੈਕਸੀਨ ਲਵਾਈ | ਉਨ੍ਹਾਂ ਨੇ ਪੀ.ਜੀ.ਆਈ 'ਚ ਨਹਿਰੂ ਹਸਪਤਾਲ ਐਕਸਟੈਸ਼ਨ ...

ਪੂਰੀ ਖ਼ਬਰ »

9 ਮਾਰਚ ਤੋਂ ਮੁੜ ਸ਼ੁਰੂ ਹੋਵੇਗੀ ਫ਼ਿਰੋਜ਼ਪੁਰ-ਚੰਡੀਗੜ੍ਹ ਐਕਸਪੈੱ੍ਰਸ

ਫ਼ਿਰੋਜ਼ਪੁਰ, 4 ਮਾਰਚ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਰੇਲਵੇ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਬੰਦ ਕੀਤੀ ਫ਼ਿਰੋਜ਼ਪੁਰ-ਚੰਡੀਗੜ੍ਹ ਐਕਸਪੈੱ੍ਰਸ ਸਪੈਸ਼ਲ ਰੇਲ ਗੱਡੀ 9 ਮਾਰਚ ਤੋਂ ਮੁੜ ਤੋਂ ਸ਼ੁਰੂ ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਫ਼ਿਰੋਜ਼ਪੁਰ ਦੇ ...

ਪੂਰੀ ਖ਼ਬਰ »

ਐੱਮ.ਸੀ.ਐੱਮ. ਕਾਲਜ ਵਲੋਂ ਸਾਲਾਨਾ ਪੀ.ਟੀ.ਏ. ਮੀਟ

ਚੰਡੀਗੜ੍ਹ, 4 ਮਾਰਚ (ਮਨਜੋਤ ਸਿੰਘ ਜੋਤ)-ਕੋਰੋਨਾ ਮਹਾਂਮਾਰੀ ਦੇ ਕਾਰਨ ਐੱਮ.ਸੀ.ਐਮ.ਡੀ.ਏ.ਵੀ. ਕਾਲਜ ਫ਼ਾਰ ਵੁਮੈਨ ਸੈਕਟਰ- 36 ਏ ਨੇ ਇਸ ਸਾਲ ਆਪਣੀ ਸਾਲਾਨਾ ਪੇਰੈਂਟ ਟੀਚਰ ਐਸੋਸੀਏਸ਼ਨ (ਪੀ.ਟੀ.ਏ) ਮੀਟ ਆਨਲਾਈਨ ਮੋਡ ਨਾਲ ਕਰਵਾਈ | ਪੀ.ਟੀ.ਏ. ਮੀਟ ਦੋ ਸੈਸ਼ਨਾਂ ਵਿਚ ਕਰਵਾਈ ਗਈ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਹੋਟਲ ਦੇ ਕਮਰੇ 'ਚੋਂ ਨੌਜਵਾਨ ਦੀ ਲਾਸ਼ ਮਿਲੀ

ਜ਼ੀਰਕਪੁਰ, 4 ਮਾਰਚ (ਅਵਤਾਰ ਸਿੰਘ)-ਜ਼ੀਰਕਪੁਰ-ਅੰਬਾਲਾ ਸੜਕ 'ਤੇ ਸਥਿਤ ਇਕ ਹੋਟਲ ਦੇ ਕਮਰੇ ਵਿਚੋਂ 30 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ | ਮਿ੍ਤਕ ਨੌਜਵਾਨ ਬੀਤੇ ਦੋ ਦਿਨਾਂ ਤੋਂ ਇਸ ਹੋਟਲ ਵਿਚ ਠਹਿਰਿਆ ਹੋਇਆ ਸੀ | ਪੁਲਿਸ ਨੇ ਮਿ੍ਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ...

ਪੂਰੀ ਖ਼ਬਰ »

ਬੜੌਦੀ ਟੋਲ ਪਲਾਜ਼ਾ 'ਤੇ ਕਿਸਾਨਾਂ ਨੇ ਰਸੋਈ ਤਿਆਰ ਕਰਕੇ ਲੰਗਰ ਦੀ ਸੇਵਾ ਸ਼ੁਰੂ ਕੀਤੀ

ਮਾਜਰੀ, 4 ਮਾਰਚ (ਕੁਲਵੰਤ ਸਿੰਘ ਧੀਮਾਨ)-ਬੜੌਦੀ ਟੋਲ ਪਲਾਜਾ 'ਤੇ ਲੋਕ-ਹਿੱਤ ਮਿਸ਼ਨ ਦੇ ਮੈਂਬਰਾਂ ਦੀ ਦਲਵਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਮੀਟਿੰਗ ਹੋਈ | ਇਸ ਸਬੰਧੀ ਗੁਰਪ੍ਰੀਤ ਸਿੰਘ ਕਾਦੀਮਾਜਰਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਮਿਸ਼ਨ ਆਗੂਆਂ ਵਲੋਂ ਫ਼ੈਸਲਾ ...

ਪੂਰੀ ਖ਼ਬਰ »

ਮੋਟਰ ਦਾ ਕੁਨੈਕਸ਼ਨ ਕੱਟਣ ਗਏ ਅਧਿਕਾਰੀਆਂ ਤੇ ਹੋਰ ਸਟਾਫ਼ ਨੂੰ ਬੰਦੀ ਬਣਾ ਕੇ ਰੱਖਣ ਦੀ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ

ਐੱਸ. ਏ. ਐੱਸ. ਨਗਰ, 4 ਮਾਰਚ (ਕੇ. ਐੱਸ. ਰਾਣਾ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਪੰਜਾਬ ਰਾਜ ਬਿਜਲੀ ਬੋਰਡ ਵਲੋਂ ਭਗਤਾ ਭਾਈ ਕਾ ਸਬ-ਡਵੀਜ਼ਨ ਅਧੀਨ ਪੈਂਦੇ ਖੇਤਰ ਦੇ ਇਕ ਪਿੰਡ ਦੇ ਲੋਕਾਂ ਅਤੇ ਕਿਸਾਨ ਯੂਨੀਅਨਾਂ ਵਲੋਂ ਨਾਜਾਇਜ਼ ਤੌਰ 'ਤੇ ਕੁਨੈਕਸ਼ਨ ਲਗਾ ਕੇ ਚਲਾਈ ਜਾ ...

ਪੂਰੀ ਖ਼ਬਰ »

ਪੁੱਡਾ ਸਟਾਫ਼ ਵਲੋਂ ਕਲਮਛੋੜ ਹੜਤਾਲ ਤੇ ਗੇਟ ਰੈਲੀਆਂ ਅੱਜ

ਐੱਸ. ਏ. ਐੱਸ. ਨਗਰ, 4 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੁੱਡਾ ਵਿਚ ਹੋ ਰਹੀ ਰੀ-ਸਟਰੱਕਚਰਿੰਗ ਪ੍ਰਕਿਰਿਆ ਦੇ ਖ਼ਿਲਾਫ਼ ਪੁੱਡਾ ਸਟਾਫ਼ ਵਲੋਂ ਪੰਜਾਬ ਭਰ ਵਿਚ ਅੱਜ 5 ਮਾਰਚ ਨੂੰ 2 ਘੰਟਿਆਂ ਦੀ ਕਲਮਛੋੜ ਹੜਤਾਲ ਤੇ ਗੇਟ ਰੈਲੀਆਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਪੁਲਿਸ ਵਲੋਂ 73 ਗ੍ਰਾਮ ਹੈਰੋਇਨ ਸਮੇਤ 3 ਮੁਲਜ਼ਮ ਗਿ੍ਫ਼ਤਾਰ

ਮਾਜਰੀ, 4 ਮਾਰਚ (ਕੁਲਵੰਤ ਸਿੰਘ ਧੀਮਾਨ)-ਕੁਰਾਲੀ-ਸਿਸਵਾਂ ਮਾਰਗ 'ਤੇ ਸਥਿਤ ਬਲਾਕ ਮਾਜਰੀ ਦੇ ਬੱਸ ਅੱਡੇ 'ਤੇ ਲਗਾਏ ਨਾਕੇ ਦੌਰਾਨ ਮਾਜਰੀ ਪੁਲਿਸ ਨੇ 73 ਗ੍ਰਾਮ ਹੈਰੋਇਨ ਸਮੇਤ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਨੌਜਵਾਨ ਮਹਿਲਾ ਦੀ ਚੇਨ ਝਪਟ ਕੇ ਫ਼ਰਾਰ

ਐੱਸ. ਏ. ਐੱਸ. ਨਗਰ, 4 ਮਾਰਚ (ਜਸਬੀਰ ਸਿੰਘ ਜੱਸੀ)-ਸਥਾਨਕ ਥਾਣਾ ਫੇਜ਼-8 ਅਧੀਨ ਪੈਂਦੇ ਸੈਕਟਰ-68 ਵਿਖੇ ਇਕ ਮਹਿਲਾ ਦੀ ਚੇਨ ਝਪਟਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਮਹਿਲਾ ਬਲਜੀਤ ਕੌਰ ਨੇ ਦੱਸਿਆ ਕਿ ਉਹ ਆਪਣੀ ਭੈਣ ਦੇ ਨਾਲ ਕਿਸੇ ਕੰਮ ਲਈ ਜਾ ਰਹੀ ਸੀ ਅਤੇ ਇਸੇ ਦੌਰਾਨ ...

ਪੂਰੀ ਖ਼ਬਰ »

ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ ਸ਼ਕਤੀ ਆਰਟ ਕੈਂਪ ਮੈਰਾਥਨ-2021 ਕਰਵਾਈ

ਐੱਸ. ਏ. ਐੱਸ. ਨਗਰ, 4 ਮਾਰਚ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ ਸ਼ਕਤੀ ਆਰਟ ਕੈਂਪ ਮੈਰਾਥਨ-2021 ਕਰਵਾਈ ਗਈ, ਜਿਸ 'ਚ ਹਿੱਸਾ ਲੈਣ ਵਾਲੇ ਭਾਗੀਦਾਰਾਂ ਦਾ ਯੂਨੀਵਰਸਿਟੀ ਕੈਂਪਸ ਵਿਖੇ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਇਸ ਸਬੰਧੀ ਰਿਆਤ-ਬਾਹਰਾ ...

ਪੂਰੀ ਖ਼ਬਰ »

ਨਿਗਮ ਕਮਿਸ਼ਨਰ ਵਲੋਂ ਫੇਜ਼ 7 ਦੀ ਮਾਰਕੀਟ 'ਚ ਲਗਾਏ ਜਾ ਰਹੇ ਨਵੇਂ ਪੱਥਰ ਦੇ ਕੰਮ 'ਤੇ ਰੋਕ ਦੇ ਹੁਕਮ ਜਾਰੀ

ਐੱਸ. ਏ. ਐੱਸ. ਨਗਰ, 4 ਮਾਰਚ (ਕੇ. ਐੱਸ. ਰਾਣਾ)-ਸਥਾਨਕ ਫੇਜ਼ 7 ਦੀ ਫੈਸ਼ਨ ਮਾਰਕੀਟ ਵਿਚ ਸ਼ੋਅਰੂਮਾਂ ਦ ਸਾਹਮਣੇ ਪੈਂਦੀ ਥਾਂ 'ਤੇ ਪਹਿਲਾਂ ਲੱਗੇ ਲਾਲ ਪੱਥਰ 'ਤੇ ਨਵਾਂ ਪੱਥਰ ਲਗਾਉਣ ਦੀ ਕਾਰਵਾਈ 'ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਇਸ ਸਬੰਧੀ ਸ਼ਿਕਾਇਤਾਂ ਮਿਲਣ ਤੋਂ ਬਾਅਦ ...

ਪੂਰੀ ਖ਼ਬਰ »

ਜ਼ਿਲ੍ਹਾ ਐੱਸ.ਏ.ਐੱਸ. ਨਗਰ ਅੰਦਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਹੋ ਰਿਹੈ ਵਾਧਾ

ਐੱਸ. ਏ. ਐੱਸ. ਨਗਰ, 4 ਮਾਰਚ (ਕੇ. ਐੱਸ. ਰਾਣਾ)-ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ, ਜਦਕਿ ਪਿਛਲੇ ਕੁਝ ਸਮੇਂ ਤੋਂ ਇਥੋਂ ਦੇ ਨਾਗਰਿਕ ਬੇਖ਼ੌਫ ਘੁੰਮਦੇ ਦੇਖੇ ਜਾ ਸਕਦੇ ਹਨ | ...

ਪੂਰੀ ਖ਼ਬਰ »

ਸਿਵਲ ਹਸਪਤਾਲ ਮੁਹਾਲੀ ਵਿਖੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਲਗਵਾਇਆ ਕੋਵਿਡ ਵੈਕਸੀਨ ਦਾ ਟੀਕਾ

ਐੱਸ. ਏ. ਐੱਸ. ਨਗਰ, 4 ਮਾਰਚ (ਕੇ. ਐੱਸ. ਰਾਣਾ)-ਪੰਜਾਬ ਅੰਦਰ ਕੋਵਿਡ ਵੈਕਸੀਨੇਸ਼ਨ ਦੇ ਦੂਜੇ ਗੇੜ ਦੇ ਚਲਦਿਆਂ ਅੱਜ ਸਿਵਲ ਹਸਪਤਾਲ ਵਿਖੇ ਜਿਥੇ ਸੀਨੀਅਰ ਸਿਟੀਜ਼ਨਾਂ ਦੇ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ, ਉਥੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਈ ਉੱਚ ਅਧਿਕਾਰੀਆਂ ...

ਪੂਰੀ ਖ਼ਬਰ »

ਫੇਜ਼-3ਬੀ 2 ਦੀ ਮਾਰਕੀਟ 'ਚ ਲਗਾਏ ਖ਼ੂਨਦਾਨ ਕੈਂਪ ਦੌਰਾਨ 66 ਯੂਨਿਟ ਖ਼ੂਨ ਇਕੱਤਰ

ਐੱਸ. ਏ. ਐੱਸ. ਨਗਰ, 4 ਮਾਰਚ (ਕੇ. ਐੱਸ. ਰਾਣਾ)-ਟ੍ਰਾਈਸਿਟੀ ਵਿਚਲੇ ਹਸਪਤਾਲਾਂ ਵਿਚ ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਵਿਸ਼ਵਾਸ ਫਾਊਾਡੇਸ਼ਨ, ਇੰਡੀਅਨ ਰੈੱਡ ਕਰਾਸ ਸੁਸਾਇਟੀ ਜ਼ਿਲ੍ਹਾ ਮੁਹਾਲੀ ਅਤੇ ਵਪਾਰੀ ਮਾਰਕੀਟ ਵੈੱਲਫ਼ੇਅਰ ਐਸੋਸੀਏਸ਼ਨ ਫੇਜ਼-3ਬੀ2 ਵਲੋਂ ਸਾਂਝੇ ...

ਪੂਰੀ ਖ਼ਬਰ »

ਜ਼ਿਲ੍ਹਾ ਮੁਹਾਲੀ ਦੇ ਸਰਕਾਰੀ ਸਕੂਲਾਂ ਦੇ 9 ਅਧਿਆਪਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ

ਐੱਸ. ਏ. ਐੱਸ. ਨਗਰ, 4 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਜ਼ਿਲ੍ਹਾ ਮੁਹਾਲੀ ਦੇ ਦੋ ਸਰਕਾਰੀ ਸਕੂਲਾਂ ਦੇ 9 ਅਧਿਆਪਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਕੂਲ ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਮੁਹਾਲੀ ਅੰਦਰ ਮਿਸ਼ਨ ਰੈੱਡ ਸਕਾਈ ਦਾ ਆਗਾਜ਼

ਐੱਸ. ਏ. ਐੱਸ. ਨਗਰ, 4 ਮਾਰਚ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਦਲਦਲ ਵਿਚ ਫਸੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਕੇ ਰੁਜ਼ਗਾਰ ਦਿਵਾਉਣ ਲਈ ਮਿਸ਼ਨ ਰੈੱਡ ਸਕਾਈ ਦੀ ਸ਼ੁਰੂਆਤ ਕੀਤੀ ਗਈ ਹੈ | ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ...

ਪੂਰੀ ਖ਼ਬਰ »

ਪੁਲਿਸ ਵਲੋਂ 73 ਗ੍ਰਾਮ ਹੈਰੋਇਨ ਸਮੇਤ 3 ਮੁਲਜ਼ਮ ਗਿ੍ਫ਼ਤਾਰ

ਮਾਜਰੀ, 4 ਮਾਰਚ (ਕੁਲਵੰਤ ਸਿੰਘ ਧੀਮਾਨ)-ਕੁਰਾਲੀ-ਸਿਸਵਾਂ ਮਾਰਗ 'ਤੇ ਸਥਿਤ ਬਲਾਕ ਮਾਜਰੀ ਦੇ ਬੱਸ ਅੱਡੇ 'ਤੇ ਲਗਾਏ ਨਾਕੇ ਦੌਰਾਨ ਮਾਜਰੀ ਪੁਲਿਸ ਨੇ 73 ਗ੍ਰਾਮ ਹੈਰੋਇਨ ਸਮੇਤ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਹੋਟਲ ਦੇ ਕਮਰੇ 'ਚੋਂ ਨੌਜਵਾਨ ਦੀ ਲਾਸ਼ ਮਿਲੀ

ਜ਼ੀਰਕਪੁਰ, 4 ਮਾਰਚ (ਅਵਤਾਰ ਸਿੰਘ)-ਜ਼ੀਰਕਪੁਰ-ਅੰਬਾਲਾ ਸੜਕ 'ਤੇ ਸਥਿਤ ਇਕ ਹੋਟਲ ਦੇ ਕਮਰੇ ਵਿਚੋਂ 30 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ | ਮਿ੍ਤਕ ਨੌਜਵਾਨ ਬੀਤੇ ਦੋ ਦਿਨਾਂ ਤੋਂ ਇਸ ਹੋਟਲ ਵਿਚ ਠਹਿਰਿਆ ਹੋਇਆ ਸੀ | ਪੁਲਿਸ ਨੇ ਮਿ੍ਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ...

ਪੂਰੀ ਖ਼ਬਰ »

ਡੇਢ ਕਿੱਲੋ ਅਫ਼ੀਮ ਸਮੇਤ ਇਕ ਮੁਲਜ਼ਮ ਕਾਬੂ

ਜ਼ੀਰਕਪੁਰ, 4 ਮਾਰਚ (ਅਵਤਾਰ ਸਿੰਘ)-ਜ਼ੀਰਕਪੁੁਰ ਪੁੁਲਿਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਡੇਢ ਕਿੱਲੋ ਅਫ਼ੀਮ ਸਮੇਤ ਕਾਬੂ ਕੀਤਾ ਹੈ | ਪੁਲਿਸ ਨੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਮਾਮਲੇ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

85ਵੀਂ ਸੋਧ ਲਾਗੂ ਸੀ, ਲਾਗੂ ਹੈ ਤੇ ਲਾਗੂ ਰਹੇਗੀ-ਡਾ: ਚੱਬੇਵਾਲ

ਚੰਡੀਗੜ੍ਹ, 4 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਉੱਠੇ 85ਵੀਂ ਸੋਧ ਦੇ ਮੁੱਦੇ ਸਬੰਧੀ ਹਲਕਾ ਚੱਬੇਵਾਲ ਤੋਂ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੇ ਅੱਜ ਕਿਹਾ ਕਿ ਪੰਜਾਬ 'ਚ 85ਵੀਂ ਸੋਧ ਪਹਿਲਾਂ ਵੀ ਲਾਗੂ ਸੀ, ਲਾਗੂ ਹੈ ਅਤੇ ਲਾਗੂ ...

ਪੂਰੀ ਖ਼ਬਰ »

ਕੋਠੀ 'ਤੇ ਕਬਜ਼ਾ ਕਰਨ ਦੇ ਮਾਮਲੇ ਵਿਚ ਪੱਤਰਕਾਰ ਤੇ ਪ੍ਰੋਪਰਟੀ ਡੀਲਰ ਦੇ ਬਾਅਦ ਡੀ.ਐੱਸ.ਪੀ. ਦਾ ਭਰਾ ਗਿ੍ਫ਼ਤਾਰ

ਚੰਡੀਗੜ੍ਹ, 4 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 37 ਵਿਚ ਕੋਠੀ 'ਤੇ ਕਬਜ਼ਾ ਕਰਨ ਦੇ ਮਾਮਲੇ ਵਿਚ ਪੱਤਰਕਾਰ ਅਤੇ ਪ੍ਰੋਪਰਟੀ ਡੀਲਰ ਦੀ ਗਿ੍ਫ਼ਤਾਰੀ ਦੇ ਬਾਅਦ ਚੰਡੀਗੜ੍ਹ ਪੁਲਿਸ ਦੇ ਡੀ.ਐਸ.ਪੀ. ਦੇ ਭਰਾ ਸਤਪਾਲ ਡਾਗਰ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ...

ਪੂਰੀ ਖ਼ਬਰ »

ਮਾਮਲਾ ਸ਼ੌਰੀਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦਾ

ਐੱਨ.ਆਈ.ਏ. ਨੇ ਕਤਲ ਮਾਮਲੇ 'ਚ ਵੱਖ-ਵੱਖ ਜੇਲ੍ਹਾਂ 'ਚੋਂ 3 ਮੁਲਜ਼ਮ ਲਿਆ ਕੇ ਅਦਾਲਤ 'ਚ ਕੀਤੇ ਪੇਸ਼

ਐੱਸ. ਏ. ਐੱਸ. ਨਗਰ, 4 ਮਾਰਚ (ਜਸਬੀਰ ਸਿੰਘ ਜੱਸੀ)-ਅਕਤੂਬਰ ਮਹੀਨੇ 'ਚ ਭਿੱਖੀਵਿੰਡ ਵਿਖੇ ਹਥਿਆਰਬੰਦ ਵਿਅਕਤੀਆਂ ਵਲੋਂ ਸ਼ੌਰੀਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਕੌਮੀ ਜਾਂਚ ਏਜੰਸੀ ਐੱਨ.ਆਈ.ਏ. ਵਲੋਂ ਸੁਖਰਾਜ ਸਿੰਘ, ...

ਪੂਰੀ ਖ਼ਬਰ »

ਸੀ. ਜੀ. ਸੀ. ਝੰਜੇੜੀ ਕੈਂਪਸ ਵਿਖੇ ਮਿਊਜ਼ੀਕਲ ਬੈਂਡ ਵਲੋਂ ਦਿੱਤੀ ਗਈ ਪੇਸ਼ਕਾਰੀ

ਐੱਸ. ਏ. ਐੱਸ. ਨਗਰ, 4 ਮਾਰਚ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵਿਖੇ ਸਟਿ੍ੰਗਜ਼ ਐਂਡ ਵੁੱਡਜ਼ ਬੈਂਡ ਵਲੋਂ ਸੂਫ਼ੀ ਰਾਕ ਬੈਂਡ ਦੀ ਪੇਸ਼ਕਾਰੀ ਦਿੱਤੀ ਗਈ | ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਹਾਜ਼ਰੀ ਭਰਦਿਆਂ ਸੰਗੀਤਮਈ ...

ਪੂਰੀ ਖ਼ਬਰ »

ਪੰਜਾਬ ਹੁਨਰ ਮੁਕਾਬਲਾ-2022 ਲਈ ਰਜਿਸਟ੍ਰੇਸ਼ਨ ਸ਼ੁਰੂ-ਡੀ.ਸੀ.

ਐੱਸ. ਏ. ਐੱਸ. ਨਗਰ, 4 ਮਾਰਚ (ਕੇ. ਐੱਸ. ਰਾਣਾ)-ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਸ਼ਿੰਘਾਈ (ਚੀਨ) ਵਿਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲੇ-2022 ਵਿਚ ਹਿੱਸਾ ਲੈਣ ਦੇ ਚਾਹਵਾਨ ਨੌਜਵਾਨਾਂ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਇਸ ਸਬੰਧੀ ਡਿਪਟੀ ...

ਪੂਰੀ ਖ਼ਬਰ »

ਨੌਜਵਾਨ ਕਿਸਾਨ ਏਕਤਾ ਮੁਹਾਲੀ ਵਲੋਂ ਚੱਪੜਚਿੜੀ ਵਿਖੇ ਕਿਸਾਨ ਮਹਾਂ ਸਭਾ 7 ਨੂੰ

ਐੱਸ. ਏ. ਐੱਸ. ਨਗਰ, 4 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਨੌਜਵਾਨ ਕਿਸਾਨ ਏਕਤਾ ਮੁਹਾਲੀ ਵਲੋਂ 7 ਮਾਰਚ ਨੂੰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੱਪੜਚਿੜੀ ਦੇ ਕਿ੍ਕਟ ਗਰਾਊਾਡ (ਨੇੜੇ ਫ਼ਤਿਹ ਬੁਰਜ) ਵਿਖੇ ਕਿਸਾਨ ਮਹਾਂ ਸਭਾ ਕਰਵਾਈ ਜਾ ਰਹੀ ਹੈ | ਇਸ ਸਬੰਧੀ ਮੁਹਾਲੀ ਵਿਖੇ ...

ਪੂਰੀ ਖ਼ਬਰ »

ਪੰਜਾਬ ਡੈਮੋਕ੍ਰੇਟਿਕ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਪਾਠਕ ਦਾ ਦਿਹਾਂਤ

ਐੱਸ. ਏ. ਐੱਸ. ਨਗਰ, 4 ਮਾਰਚ (ਰਾਣਾ)-ਪੰਜਾਬ ਡੈਮੋਕ੍ਰੇਟਿਕ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਪਾਠਕ ਦਾ ਅਚਾਨਕ ਦਿਹਾਂਤ ਹੋ ਗਿਆ | ਉਨ੍ਹਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਦੇ ਪ੍ਰਧਾਨ ਗੁਰਕਿ੍ਪਾਲ ਸਿੰਘ ਮਾਨ ਨੇ ਦੱਸਿਆ ਕਿ 63 ਸਾਲਾ ਵਿਨੋਦ ਪਾਠਕ ਦੀ ...

ਪੂਰੀ ਖ਼ਬਰ »

ਮੌਜੋਵਾਲ ਮਜਾਰਾ ਤੋਂ ਕਿਸਾਨ ਕਿਰਤੀਆਂ ਦਾ ਜਥਾ ਦਿੱਲੀ ਲਈ ਰਵਾਨਾ

ਭੱਦੀ, 4 ਮਾਰਚ (ਨਰੇਸ਼ ਧੌਲ)- ਕਾਲੇ ਕਾਨੂੰਨਾਂ ਦੇ ਖਿਲਾਫ਼ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਦੇ ਮੱਦੇਨਜ਼ਰ ਪਿੰਡ ਮੌਜੋਵਾਲ ਮਜਾਰਾ ਤੋਂ ਪਹਿਲਾਂ ਗਈਆਂ ਟਰਾਲੀਆਂ ਨਾਲ ਹਾਜ਼ਰ ਕਿਸਾਨਾਂ ਨੂੰ ਰਾਹਤ ਦਿਵਾਉਣ ਸਬੰਧੀ ਜਿੱਥੇ ਪਹਿਲਾਂ ਵੀ ਹਰ ਹਫ਼ਤੇ ਕਿਸਾਨਾਂ ਅਤੇ ...

ਪੂਰੀ ਖ਼ਬਰ »

ਸ਼ੂਗਰ ਦੀ ਰੋਕਥਾਮ ਲਈ ਜੀਵਨ ਸ਼ੈਲੀ ਵਿਚ ਤਬਦੀਲੀ ਦੀ ਲੋੜ-ਡਾ: ਗੁਰਦੀਪ ਸਿੰਘ ਕਪੂਰ

ਨਵਾਂਸ਼ਹਿਰ, 4 ਮਾਰਚ (ਗੁਰਬਖਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਵਿਚ ਗੈਰ-ਸੰਚਾਰੀ ਬਿਮਾਰੀਆਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ | ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਅੱਜ ਐਨ.ਪੀ.ਸੀ.ਡੀ.ਸੀ.ਐੱਸ. ...

ਪੂਰੀ ਖ਼ਬਰ »

ਹੀਂਉ ਦੇ ਪ੍ਰਵਾਸੀ ਭਾਰਤੀ ਦੇ ਘਰ ਚੋਰੀ, ਚੋਰ ਗੱਡੀ ਸਮੇਤ ਹੋਰ ਸਾਮਾਨ ਲੈ ਕੇ ਫ਼ਰਾਰ

ਬੰਗਾ, 4 ਮਾਰਚ (ਜਸਬੀਰ ਸਿੰਘ ਨੂਰਪੁਰ)-ਪਿੰਡ ਹੀਉਂ ਦੇ ਰਹਿਣ ਵਾਲੇ ਪ੍ਰਵਾਸੀ ਭਾਰਤੀ ਸੁਰਿੰਦਰ ਸਿੰਘ ਬੀਸਲਾ ਦੇ ਘਰੋਂ ਉਨ੍ਹਾਂ ਦੀ ਘਰ ਅੰਦਰ ਖੜ੍ਹੀ ਗੱਡੀ ਸਮੇਤ ਉਨ੍ਹਾਂ ਦਾ ਮੋਬਾਈਲ ਫੋਨ ਅਤੇ ਹੋਰ ਸਮਾਨ ਲੈ ਕੇ ਚੋਰ ਫਰਾਰ ਹੋ ਗਏ | ਜਾਣਕਾਰੀ ਦਿੰਦਿਆਂ ਸੁਰਿੰਦਰ ...

ਪੂਰੀ ਖ਼ਬਰ »

ਸਹੁਰੇ ਪਰਿਵਾਰ ਤੋਂ ਤੰਗ ਵਿਅਕਤੀ ਨੇ ਫਾਹਾ ਲਿਆ

ਬੰਗਾ/ਘੁੰਮਣਾਂ, 4 ਮਾਰਚ (ਜਸਬੀਰ ਸਿੰਘ ਨੂਰਪੁਰ, ਮਹਿੰਦਰਪਾਲ ਸਿੰਘ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਬਹਿਰਾਮ ਅਧੀਨ ਪੈਂਦੇ ਪਿੰਡ ਮਹੰਤ ਗੁਰਬਚਨ ਦਾਸ ਨਗਰ ਦੇ ਵਿਅਕਤੀ ਮੁਕੇਸ਼ ਕੁਮਾਰ (33) ਨੇ ਆਪਣੇ ਹੀ ਘਰ ਵਿਚ ਦੇਰ ਰਾਤ ਫਾਹਾ ਲੈ ਕੇ ਖੁਦਕਸ਼ੀ ਕਰ ਲਈ | ...

ਪੂਰੀ ਖ਼ਬਰ »

ਪੁਲਿਸ ਚੌਂਕੀ ਕਲਵਾਂ ਦੀ ਮੁਸਤੈਦੀ ਨਾਲ ਨਸ਼ਾ ਤਸਕਰ ਕੀਤਾ ਕਾਬੂ

ਕਾਹਨਪੁਰ ਖੂਹੀ, 4 ਮਾਰਚ (ਗੁਰਬੀਰ ਸਿੰਘ ਵਾਲੀਆ)-ਜ਼ਿਲ੍ਹਾ ਪੁਲਿਸ ਮੁਖੀ ਅਖਿਲ ਚੌਧਰੀ ਦੀਆਂ ਸਖ਼ਤ ਹਦਾਇਤਾਂ ਅਤੇ ਥਾਣਾ ਮੁਖੀ ਨੂਰਪੁਰ ਬੇਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਪੁਲਿਸ ਚੌਂਕੀ ਕਲਵਾਂ ਦੇ ਇੰਚਾਰਜ ਗੁਰਮੁੱਖ ਸਿੰਘ ਵਲੋਂ ਇਲਾਕੇ ਵਿਚ ਵਧਾਈ ਗਈ ਗਸਤ ...

ਪੂਰੀ ਖ਼ਬਰ »

ਨੂਰਪੁਰ ਬੇਦੀ ਵਾਸੀਆਂ ਦੀ ਸਿੰਘੂ ਬਾਰਡਰ 'ਤੇ ਪਾਣੀ ਦੀ ਸੇਵਾ ਨਿਰੰਤਰ ਜਾਰੀ

ਨੂਰਪੁਰ ਬੇਦੀ, 4 ਮਾਰਚ (ਹਰਦੀਪ ਸਿੰਘ ਢੀਂਡਸਾ)-ਦਿੱਲੀ ਦੇ ਬਾਡਰਾਂ 'ਤੇ ਕਿਸਾਨੀ ਮੋਰਚਿਆਂ ਨੂੰ 100 ਦਿਨ ਪੂਰਾ ਹੋ ਰਿਹਾ ਹੈ | ਲਗਾਤਾਰ ਦੇਸ਼ ਵਿਦੇਸ਼ਾਂ ਦੇ ਲੋਕ ਸੇਵਾ ਕਰ ਰਹੇ ਹਨ | ਇਸੇ ਤਰ੍ਹਾਂ ਰੋਪੜ ਦੇ ਬਲਾਕ ਨੂਰਪੁਰ ਬੇਦੀ ਦੇ ਵਾਸੀਆਂ ਨੇ ਪਾਣੀ ਦੀ ਸੇਵਾ ਨਵੰਬਰ ...

ਪੂਰੀ ਖ਼ਬਰ »

ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਵਫ਼ਦ ਸਿੱਖਿਆ ਸਕੱਤਰ ਨੂੰ ਮਿਲਿਆ

ਨੂਰਪੁਰ ਬੇਦੀ, 4 ਮਾਰਚ (ਹਰਦੀਪ ਸਿੰਘ ਢੀਂਡਸਾ)-ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਵਫ਼ਦ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ, ਸੂਬਾ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ, ਫਾਉਡਰ ਮੈਂਬਰ ਵਾਸ਼ਿੰਗਟਨ ਸਿੰਘ ਅਤੇ ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ ਦੀ ਅਗਵਾਈ ਵਿਚ ...

ਪੂਰੀ ਖ਼ਬਰ »

149 ਕੈਡਿਟਾਂ ਨੇ ਦਿੱਤੀ ਐਨ. ਸੀ. ਸੀ. ਦੇ ਏ ਸਰਟੀਫਿਕੇਟ ਦੀ ਲਿਖਤੀ ਪ੍ਰੀਖਿਆ

ਸ੍ਰੀ ਚਮਕੌਰ ਸਾਹਿਬ, 4 ਮਾਰਚ(ਜਗਮੋਹਣ ਸਿੰਘ ਨਾਰੰਗ)- ਸਥਾਨਕ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੱਖ ਵੱਖ ਸਕੂਲਾਂ ਦੇ 149 ਐਨ ਸੀ ਸੀ ਕੈਡਿਟਾਂ ਨੇ 'ਏ' ਸਰਟੀਫਿਕੇਟ ਲਈ ਲਿਖਤੀ ਪ੍ਰੀਖਿਆ ਦਿੱਤੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਸਵ .ਦੀਪਇੰਦਰ ਸਿੰਘ ਬੰਟੀ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਕੀਰਤਪੁਰ ਸਾਹਿਬ, 4 ਮਾਰਚ (ਬੀਰਅੰਮਿ੍ਤਪਾਲ ਸਿੰਘ ਸੰਨੀ)-ਸੇਵਾ ਮੁਕਤ ਵਧੀਕ ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਦੀਪ ਸਿੰਘ ਸੈਣੀ ਦੇ ਸਪੁੱਤਰ ਦੀਪਇੰਦਰ ਸਿੰਘ ਬੰਟੀ ਜੋ ਕਿ ਬੀਤੇ ਦਿਨੀਂ ਦਿਲ ਦੀ ਗਤੀ ਰੁਕ ਜਾਣ ਕਾਰਨ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਅੰਤਿਮ ਅਰਦਾਸ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਹੋਈ

ਘਨੌਲੀ, 4 ਮਾਰਚ (ਜਸਵੀਰ ਸਿੰਘ ਸੈਣੀ)-ਸ਼ੋ੍ਰਮਣੀ ਅਕਾਲੀ ਦਲ ਆਗੂਆਂ ਅਤੇ ਵਰਕਰਾਂ ਦੀ ਅਹਿਮ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ ਦੀ ਅਗਵਾਈ ਹੇਠ ਘਨੌਲੀ ਵਿਖੇ ਹੋਈ | ਇਸ ਮੌਕੇ ਜਿੱਥੇ ਭਵਿੱਖ ਵਿਚ ਪਾਰਟੀ ਵਲੋਂ ਕੀਤੇ ਜਾ ਰਹੇ ...

ਪੂਰੀ ਖ਼ਬਰ »

ਜਬਰ ਜਨਾਹ ਦੇ ਦੋਸ਼ੀ ਨਾਲ ਹੀ ਸ਼ਾਦੀ ਕਰਨ ਲਈ ਕਹਿਣਾ ਇਨਸਾਫ਼ ਦਾ ਗਲਾ ਘੁੱਟਣ ਵਾਲੀ ਗੱਲ-ਮਾਨ

ਬਸੀ ਪਠਾਣਾਂ, 4 ਮਾਰਚ (ਗੁਰਬਚਨ ਸਿੰਘ ਰੁਪਾਲ)-ਜਿਸ ਕਾਨੂੰਨ ਨੂੰ ਤੋੜ ਕੇ ਗੁਨਾਹਗਾਰ ਵਲੋਂ ਕਿਸੇ ਔਰਤ ਨਾਲ ਜਬਰ ਜਨਾਹ ਕੀਤਾ ਹੋਵੇ, ਸੁਪਰੀਮ ਕੋਰਟ ਉਸ ਪੀੜਤ ਨੂੰ ਇਨਸਾਫ਼ ਦੇਣ ਦੀ ਬਜਾਏ ਜੇਕਰ ਦੋਸ਼ੀ ਨੂੰ ਇਹ ਆਖੇ ਕਿ ਉਹ ਉਸ ਨਾਲ ਸ਼ਾਦੀ ਕਰ ਲਵੇ ਤਾਂ ਇਹ ਇਨਸਾਫ਼ ਦਾ ...

ਪੂਰੀ ਖ਼ਬਰ »

ਪ੍ਰਾਚੀਨ ਸ਼ਿਵ ਮੰਦਰ ਖਮਾਣੋਂ ਕਲਾਂ ਵਿਖੇ ਭੰਡਾਰਾ 11 ਨੂੰ

ਖਮਾਣੋਂ, 4 ਮਾਰਚ (ਜੋਗਿੰਦਰ ਪਾਲ)-ਪ੍ਰਾਚੀਨ ਸ਼ਿਵ ਮੰਦਰ ਵਾਰਡ ਨੰ-4 ਖਮਾਣੋਂ ਕਲਾਂ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ 11 ਮਾਰਚ ਦਿਨ ਵੀਰਵਾਰ ਨੂੰ ਇਲਾਕੇ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਮੌਕੇ 9 ਮਾਰਚ ਦਿਨ ਮੰਗਲਵਾਰ ਨੂੰ ਸ੍ਰੀ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੀਆਂ ਇਤਿਹਾਸਕ ਯਾਦਾਂ ਬਣਾਈਆਂ ਜਾਣ ਦੀ ਮੰਗ

ਜਖਵਾਲੀ, 4 ਮਾਰਚ (ਨਿਰਭੈ ਸਿੰਘ)-ਇਤਿਹਾਸਿਕ ਹਵਾਲਿਆਂ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਾਰ ਮਹੀਨਿਆਂ ਦੇ ਲਗਪਗ ਬਸੀ ਪਠਾਣਾਂ ਸਬ-ਜੇਲ੍ਹ 'ਚ ਕੈਦ ਰਹੇ ਸਨ | ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਸਾਹਿਬ ਨੂੰ ...

ਪੂਰੀ ਖ਼ਬਰ »

ਵਧ ਰਹੀ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਫ਼ਤਹਿਗੜ੍ਹ ਸਾਹਿਬ, 4 ਮਾਰਚ (ਬਲਜਿੰਦਰ ਸਿੰਘ)-ਵੱਧ ਰਹੀਆਂ ਪੈਟਰੋਲ, ਡੀਜ਼ਲ ਅਤੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਅਤੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵਰਕਰਾਂ ਤੇ ਆਗੂਆਂ ਵਲੋਂ ਜ਼ਿਲ੍ਹਾ ਪ੍ਰੀਸ਼ਦ ...

ਪੂਰੀ ਖ਼ਬਰ »

'ਆਪ' ਦੇ ਚੁਣੇ ਕੌਂਸਲਰਾਂ ਦੇ ਵਾਰਡਾਂ 'ਚ ਸਫ਼ਾਈ ਨਾ ਹੋਣ ਦੇ ਮੁੱਦੇ ਨੂੰ ਲੈ ਕੇ ਪਾਰਟੀ ਲੀਡਰਸ਼ਿਪ ਨੇ ਕੌਂਸਲ ਦਫ਼ਤਰ ਮੂਹਰੇ ਕੀਤਾ ਰੋਸ ਵਿਖਾਵਾ

ਫ਼ਤਹਿਗੜ੍ਹ ਸਾਹਿਬ, 4 ਮਾਰਚ (ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਵਲੰਟੀਅਰਾਂ ਵਲੋਂ ਪਾਰਟੀ ਦੇ ਨਵੇਂ ਚੁਣੇ ਮਿਊਾਸੀਪਲ ਕੌਂਸਲਰਾਂ ਦੇ ਵਾਰਡਾਂ 'ਚ ਸਫ਼ਾਈ ਨਾ ਹੋਣ, ਘਰਾਂ 'ਚੋਂ ...

ਪੂਰੀ ਖ਼ਬਰ »

ਆਪਣੇ ਜੀਵਨ 'ਚੋਂ ਵਹਿਮਾਂ ਭਰਮਾਂ ਨੂੰ ਬਾਹਰ ਕੱਢੋ-ਡਾ. ਨੀਰੂ ਅਰੋੜਾ

ਮੰਡੀ ਗੋਬਿੰਦਗੜ੍ਹ, 4 ਮਾਰਚ (ਮੁਕੇਸ਼ ਘਈ)- ਗੋਬਿੰਦਗੜ੍ਹ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ ਵਲੋਂ ਵਿਗਿਆਨ ਦਿਵਸ ਮੌਕੇ 'ਤੇ ਇਕ ਖ਼ਾਸ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ 'ਚ ਰਮਨ ਇਫੈਕਟ 'ਤੇ ਸਾਇੰਸ ਅਧਿਆਪਕ ਵਿਸ਼ਾਲ ਕੋਹਲੀ ਅਤੇ ਸ਼ਿਫਾਲੀ ਲਖਨਪਾਲ ਦੁਆਰਾ ...

ਪੂਰੀ ਖ਼ਬਰ »

ਸੇਵਾ-ਮੁਕਤੀ ਮੌਕੇ ਕੀਤਾ ਸਨਮਾਨ

ਖਮਾਣੋਂ, 4 ਮਾਰਚ (ਮਨਮੋਹਨ ਸਿੰਘ ਕਲੇਰ)-ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ) ਪੰਜਾਬ 'ਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰ, ਸਹਾਇਕ ਇੰਜੀਨੀਅਰ ਅਤੇ ਉਪ ਮੰਡਲ ਇੰਜੀਨੀਅਰ (ਪਦ ਉੱਨਤ) ਦੀ ਪ੍ਰਤੀਨਿਧ ਜਮਾਤ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਸਰਕਲ, ਪਟਿਆਲਾ-2 ...

ਪੂਰੀ ਖ਼ਬਰ »

ਰਿਮਟ ਯੂਨੀਵਰਸਿਟੀ ਦੀ ਫੈਕਲਟੀ ਨੂੰ ਇੰਟਰਨੈਸ਼ਨਲ ਯੰਗ ਸਾਇੰਸਿਜ਼ ਪੁਰਸਕਾਰ ਮਿਲਿਆ

ਮੰਡੀ ਗੋਬਿੰਦਗੜ੍ਹ, 4 ਮਾਰਚ (ਮੁਕੇਸ਼ ਘਈ)-ਰਿਮਟ ਯੂਨੀਵਰਸਿਟੀ ਲਈ ਬੜੇ ਮਾਣ ਦੀ ਗੱਲ ਹੈ ਕਿ ਯੂਨੀਵਰਸਿਟੀ ਦੇ ਇੰਬੂਕਸ਼ਨ ਸੈਂਟਰ ਦੇ ਮੁਖੀ ਰਵਿੰਦਰ ਸਿੰਘ ਅਤੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਐਸੋਸੀਏਟ ਪੋ੍ਰਫ਼ੈਸਰ ਡਾ. ਜੈਸਮੀਨ ਗਿੱਲ ਨੂੰ ...

ਪੂਰੀ ਖ਼ਬਰ »

ਫ਼ਤਹਿਗੜ੍ਹ ਸਾਹਿਬ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਭੁੱਖ ਹੜਤਾਲ ਤੀਸਰੇ ਦਿਨ 'ਚ ਦਾਖ਼ਲ

ਫ਼ਤਹਿਗੜ੍ਹ ਸਾਹਿਬ, 4 ਮਾਰਚ (ਬਲਜਿੰਦਰ ਸਿੰਘ)-ਪੰਜਾਬ ਯੂ.ਟੀ ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਦੇ ਸੱਦੇ ਤਹਿਤ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਮੁੱਦੇ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ...

ਪੂਰੀ ਖ਼ਬਰ »

ਜਬਰ ਜਨਾਹ ਦੇ ਦੋਸ਼ੀ ਨਾਲ ਹੀ ਸ਼ਾਦੀ ਕਰਨ ਲਈ ਕਹਿਣਾ ਇਨਸਾਫ਼ ਦਾ ਗਲਾ ਘੁੱਟਣ ਵਾਲੀ ਗੱਲ-ਮਾਨ

ਬਸੀ ਪਠਾਣਾਂ, 4 ਮਾਰਚ (ਗੁਰਬਚਨ ਸਿੰਘ ਰੁਪਾਲ)-ਜਿਸ ਕਾਨੂੰਨ ਨੂੰ ਤੋੜ ਕੇ ਗੁਨਾਹਗਾਰ ਵਲੋਂ ਕਿਸੇ ਔਰਤ ਨਾਲ ਜਬਰ ਜਨਾਹ ਕੀਤਾ ਹੋਵੇ, ਸੁਪਰੀਮ ਕੋਰਟ ਉਸ ਪੀੜਤ ਨੂੰ ਇਨਸਾਫ਼ ਦੇਣ ਦੀ ਬਜਾਏ ਜੇਕਰ ਦੋਸ਼ੀ ਨੂੰ ਇਹ ਆਖੇ ਕਿ ਉਹ ਉਸ ਨਾਲ ਸ਼ਾਦੀ ਕਰ ਲਵੇ ਤਾਂ ਇਹ ਇਨਸਾਫ਼ ਦਾ ...

ਪੂਰੀ ਖ਼ਬਰ »

ਪੰਜਾਬ ਦੇ ਏਡਿਡ ਸਕੂਲਾਂ ਦੇ ਹਜ਼ਾਰਾਂ ਅਧਿਆਪਕ ਤੇ ਕਰਮਚਾਰੀ ਦੋ ਮਹੀਨਿਆਂ ਤੋਂ ਤਨਖ਼ਾਹਾਂ ਤੋਂ ਵਾਂਝੇ

ਨੂਰਪੁਰ ਬੇਦੀ, 4 ਮਾਰਚ (ਢੀਂਡਸਾ)-ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੇ ਹਜ਼ਾਰਾਂ ਅਧਿਆਪਕ ਤੇ ਹੋਰ ਕਰਮਚਾਰੀ ਬੀਤੇ ਦੋ ਮਹੀਨਿਆਂ ਤੋਂ ਤਨਖ਼ਾਹਾਂ ਤੋਂ ਵਾਂਝੇ ਹਨ | ਜਿਸ ਕਰਕੇ ਉਨ੍ਹਾਂ ਵਿਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਨੰਬਰਦਾਰ ਹਰਭਜਨ ਸਿੰਘ ਸਿੰਘਪੁਰ ਨੂੰ ਸਦਮਾ ਪਿਤਾ ਦਾ ਦਿਹਾਂਤ

ਨੂਰਪੁਰ ਬੇਦੀ, 4 ਮਾਰਚ (ਹਰਦੀਪ ਸਿੰਘ ਢੀਂਡਸਾ)-ਪਿੰਡ ਸਿੰਘਪੁਰ ਦੇ ਲੰਬੜਦਾਰ ਹਰਭਜਨ ਸਿੰਘ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਮਲਕੀਤ ਸਿੰਘ (95) ਦੀ ਅਚਾਨਕ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ ਮੌਤ ਹੋ ਗਈ | ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਗਰੋੜ ਨੂੰ ਸੈਨੀਟਾਈਜ਼ ਕਰਨ ਦਾ ਕੰਮ ਸ਼ੁਰੂ

ਪੁਰਖਾਲੀ, 4 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਗਰੋੜ ਦੇ ਅਧਿਆਪਕ ਪਿਛਲੇ ਦਿਨੀਂ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ | ਵਿਭਾਗ ਵਲੋਂ ਉਕਤ ਅਧਿਆਪਕ ਨੂੰ ਘਰ ਵਿਚ ਹੀ ਇਕਾਂਤਵਾਸ ਕੀਤਾ ਹੋਇਆ ਹੈ | ਅਧਿਆਪਕ ਦੇ ਕੋਰੋਨਾ ਪਾਜ਼ੀਟਵ ਆਉਣ ...

ਪੂਰੀ ਖ਼ਬਰ »

ਆਜਮਪੁਰ ਵਿਖੇ ਦੁੱਧ ਉਤਪਾਦਨ ਜਾਗਰੂਕਤਾ ਕੈਂਪ ਲਗਾਇਆ

ਨੂਰਪੁਰ ਬੇਦੀ, 4 ਮਾਰਚ (ਰਾਜੇਸ਼ ਚੌਧਰੀ ਤਖਤਗੜ੍ਹ)-ਡੇਅਰੀ ਵਿਕਾਸ ਵਿਭਾਗ ਬੋਰਡ ਵਲੋਂ ਡਾਇਰੈਕਟਰ ਡੇਅਰੀ ਵਿਕਾਸ ਕਰਨੈਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਿੰਦਰ ਸਿੰਘ ਕਾਹਲੋ ਡਿਪਟੀ ਡਾਇਰੈਕਟਰ ਡੇਅਰੀ ਰੂਪਨਗਰ ਦੀ ਅਗਵਾਈ ਵਿਚ ਪਿੰਡ ਆਜ਼ਮਪੁਰ ਵਿਖੇ ...

ਪੂਰੀ ਖ਼ਬਰ »

ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਸ਼ਕਤੀ ਆਰਟ ਕੈਂਪ ਮੈਰਾਥਨ-2021

ਰੂਪਨਗਰ, 4 ਮਾਰਚ (ਸਤਨਾਮ ਸਿੰਘ ਸੱਤੀ)-ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਸ਼ਕਤੀ ਆਰਟ ਕੈਂਪ ਮੈਰਾਥਨ -2021 ਕਰਵਾਇਆ ਗਿਆ, ਜਿਸ ਦੌਰਾਨ ਹਿੱਸਾ ਲੈਣ ਵਾਲੇ ਭਾਗੀਦਾਰਾਂ ਦਾ ਯੂਨੀਵਰਸਿਟੀ ਕੈਂਪਸ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਰਿਆਤ ਬਾਹਰਾ ਯੂਨੀਵਰਸਿਟੀ ...

ਪੂਰੀ ਖ਼ਬਰ »

ਸਰਕਾਰੀ ਕਾਲਜ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸੈਮੀਨਾਰ

ਰੂਪਨਗਰ, 4 ਮਾਰਚ (ਸਤਨਾਮ ਸਿੰਘ ਸੱਤੀ)-ਅੱਜ ਸਰਕਾਰੀ ਕਾਲਜ ਰੂਪਨਗਰ ਵਿਖੇ ਪਿ੍ੰਸੀਪਲ ਡਾਕਟਰ ਜਸਵਿੰਦਰ ਕੌਰ ਦੀ ਅਗਵਾਈ ਵਿਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ 'ਮਹਿਲਾਵਾਂ ਦੇ ਸਸ਼ਕਤੀਕਰਨ ਦੇ ਰਸਤੇ ਵਿਚ ਰੁਕਾਵਟਾਂ' ...

ਪੂਰੀ ਖ਼ਬਰ »

ਧਰਨੇ 'ਤੇ ਬੈਠੇ ਕਿਸਾਨਾਂ ਲਈ ਕੂਲਰ, ਮੰਜੇ ਤੇ ਮੱਛਰਦਾਨੀਆਂ ਭੇਜੀਆਂ

ਮੋਰਿੰਡਾ, 4 ਮਾਰਚ (ਕੰਗ)-ਦਿੱਲੀ ਵਿਖੇ ਧਰਨੇ 'ਤੇ ਬੈਠੇ ਕਿਸਾਨਾਂ ਲਈ ਉਮੀਦ ਫਾਊਾਡੇਸ਼ਨ ਮੋਰਿੰਡਾ ਵਲੋਂ ਐੱਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਫਾਊਾਡੇਸ਼ਨ ਦੇ ਆਗੂ ਰਣਜੋਧ ਸਿੰਘ ਜੋਤੀ ਦੀ ਅਗਵਾਈ ਹੇਠ ਗਰਮੀ ਦੇ ਮੌਸਮ ਤੋਂ ਬਚਣ ਲਈ ਕੂਲਰ, ਮੰਜੇ ਤੇ ਮੱਛਰਦਾਨੀਆਂ ...

ਪੂਰੀ ਖ਼ਬਰ »

ਕੱਲ੍ਹ ਦੇ ਕਿਸਾਨੀ ਸੰਘਰਸ਼ ਨੂੰ ਲੈ ਕੇ ਜਮਹੂਰੀ ਕਿਸਾਨ ਸਭਾ ਵਲੋਂ ਤਿਆਰੀ ਲਈ ਮੀਟਿੰਗਾਂ

ਨੂਰਪੁਰ ਬੇਦੀ, 4 ਮਾਰਚ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਐਕਸ਼ਨ ਘੇਰਾ ਡਾਲੋ ਡੇਰਾ ਡਾਲੋ ਦੇ ਸਬੰਧ 'ਚ 6 ਮਾਰਚ ਨੂੰ ਕੇਐਮਸੀ ਰੋਡ ਨੂੰ ਸਿੰਘੂ ਬਾਰਡਰ 'ਤੇ ਜਾਮ ਕਰਨ ਸਬੰਧੀ ਤੇ 8 ਮਾਰਚ ਨੂੰ ਇਸਤਰੀ ਦਿਵਸ ਵਾਲੇ ਦਿਨ ਸਿੰਘੂ ਅਤੇ ਹੋਰ ...

ਪੂਰੀ ਖ਼ਬਰ »

ਗਰਮੀ ਤੋਂ ਬਚਣ ਲਈ ਕਿਸਾਨਾਂ ਨੇ ਦਿੱਲੀ ਦੀਆਂ ਸੜਕਾਂ 'ਤੇ ਛੰਨਾਂ ਬੰਨ੍ਹਣ ਦਾ ਕੰਮ ਕੀਤਾ ਸ਼ੁਰੂ

ਪੁਰਖਾਲੀ, 4 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨਾਂ ਵੱਲੋਂ ਦਿੱਲੀ ਵਿਖੇ ਕੀਤੇ ਜਾ ਰਹੇ ਸੰਘਰਸ਼ ਨੂੰ ਲੈ ਕੇ ਘਾੜ ਇਲਾਕੇ ਦੇ ਕਿਸਾਨਾਂ ਵਲੋਂ ਆਪਣਾ ਖ਼ੂਬ ਯੋਗਦਾਨ ਪਾਇਆ ਜਾ ਰਿਹਾ ਹੈ | ਇਸ ਸੰਘਰਸ਼ ਦੀ ਮਜ਼ਬੂਤੀ ਲਈ ...

ਪੂਰੀ ਖ਼ਬਰ »

ਦਿੱਲੀ 'ਚ ਚੱਲ ਰਹੇ ਸੰਘਰਸ਼ ਵਿਚ ਧੁੱਪ ਤੋਂ ਬਚਣ ਲਈ ਸ਼ੈੱਡ ਬਣਾਉਣ ਲਈ ਮਾਇਆ ਦਾਨ

ਨੂਰਪੁਰ ਬੇਦੀ, 4 ਮਾਰਚ (ਹਰਦੀਪ ਸਿੰਘ ਢੀਂਡਸਾ)-ਦਿੱਲੀ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਸੰਘਰਸ਼ ਕਰ ਰਹੇ ਉਨ੍ਹਾਂ ਯੋਧਿਆਂ ਦਾ ਅਸੀਂ ਕਦੇ ਵੀ ਦੇਣ ਨਹੀਂ ਦੇ ਸਕਦੇ | ਇਹ ਪ੍ਰਗਟਾਵਾ ਢਾਡੀ ਸਭਾ ਦੇ ਪ੍ਰਧਾਨ ਇੰਟਰਨੈਸ਼ਨਲ ਢਾਡੀ ਮਨਜੀਤ ਸਿੰਘ ਅਬਿਆਣਾ ਨੇ ਕੀਤਾ | ...

ਪੂਰੀ ਖ਼ਬਰ »

ਮੰਤਰੀ ਬਾਜਵਾ ਵਲੋਂ ਸਰਪੰਚ ਸਰਬਜੀਤ ਸਿੰਘ ਬਿਆਲ ਨੂੰ ਵਿਕਾਸ ਕਾਰਜਾਂ ਲਈ ਚੈੱਕ ਭੇੇਟ

ਕਿਲ੍ਹਾ ਲਾਲ ਸਿੰਘ, 4 ਮਾਰਚ (ਬਲਬੀਰ ਸਿੰਘ)-ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਦਿੱਤੀ ਗ੍ਰਾਂਟ ਨਾਲ ਧਰਮਕੋਟ ਬੱਗਾ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਪਿੰਡ ਦਾ ਕੋੲਾੀ ਵੀ ਵਿਕਾਸ ਕਾਰਜ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ | ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਧਾਰੀਵਾਲ, 4 ਮਾਰਚ (ਸਵਰਨ ਸਿੰਘ)- ਸਥਾਨਕ ਇਤਿਹਾਸਿਕ ਗੁਰਦੁਆਰਾ ਸ©ੀ ਬੁਰਜ ਸਾਹਿਬ ਧਾਰੀਵਾਲ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਹੈੱਡ ਗ੍ਰੰਥੀ ਭਾਈ ਗੁਰਦੇਵ ...

ਪੂਰੀ ਖ਼ਬਰ »

ਤਹਿਸੀਲਦਾਰ ਨਿਰਮਲ ਸਿੰਘ ਵਲੋਂ ਕੌ ਾਸਲਰਾਂ ਨਾਲ ਮੀਟਿੰਗ
ਮੰਤਰੀ ਬਾਜਵਾ ਵਲੋਂ ਸਰਪੰਚ ਸਰਬਜੀਤ ਸਿੰਘ ਬਿਆਲ ਨੂੰ ਵਿਕਾਸ ਕਾਰਜਾਂ ਲਈ ਚੈੱਕ ਭੇੇਟ ਦਿੱਲੀ ਕਿਸਾਨ ਮੋਰਚੇ 'ਚ ਔਰਤਾਂ ਨੇ ਸੰਭਾਲੀ ਪ੍ਰਦਰਸ਼ਨਾਂ ਦੀ ਕਮਾਂਡ

ਧਾਰੀਵਾਲ, 4 ਮਾਰਚ (ਰਮੇਸ਼ ਨੰਦਾ)-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੇ ਹੁਕਮਾਂ 'ਤੇ ਐਸ.ਡੀ.ਐਮ. ਗੁਰਦਾਸਪੁਰ ਅਰਸ਼ਦੀਪ ਸਿੰਘ ਲੁਬਾਣਾ ਦੇ ਨਿਰਦੇਸ਼ਾਂ ਅਨੁਸਾਰ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ...

ਪੂਰੀ ਖ਼ਬਰ »

ਦਿੱਲੀ ਕਿਸਾਨ ਮੋਰਚੇ 'ਚ ਔਰਤਾਂ ਨੇ ਸੰਭਾਲੀ ਪ੍ਰਦਰਸ਼ਨਾਂ ਦੀ ਕਮਾਂਡ

ਘੱਲੂਘਾਰਾ ਸਾਹਿਬ, 4 ਮਾਰਚ (ਮਿਨਹਾਸ)- ਨੇੜਲੇ ਪਿੰਡ ਰੰਧਾਵਾ ਕਾਲੋਨੀ ਤੋਂ ਬੀਬੀ ਦਵਿੰਦਰ ਕÏਰ ਅਤੇ ਪਿੰਡ ਕੋਟ ਬੁੱਢਾ ਦੀ ਬੀਬੀ ਰਣਜੀਤ ਕÏਰ ਵਲੋਂ ਦਿੱਲੀ ਵਿਚ ਚੱਲ ਰਹੇ ਰੋਸ ਪ੍ਰਦਰਸ਼ਨ ਦੀ ਕਮਾਂਡ ਸੰਭਾਲੀ ਹੋਈ ਹੈ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੁਖੀ ...

ਪੂਰੀ ਖ਼ਬਰ »

ਸੰਗਤ ਦਾ ਭੇਟ ਪੱਤਣ 'ਤੇ ਨਿੱਘਾ ਸਵਾਗਤ

ਹਰਚੋਵਾਲ, 4 ਮਾਰਚ (ਭਾਮ, ਢਿੱਲੋਂ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖਡਿਆਲਾ ਸੈਣੀਆਂ ਤੋਂ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਸੰਗ ਰੂਪੀ ਸੰਗਤਾਂ ਇਕ ਮਾਰਚ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਬਸਤਰ ਸ੍ਰੀ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX