ਤਾਜਾ ਖ਼ਬਰਾਂ


ਬਾਲੀਵੁੱਡ ਗਾਇਕ ਅਤੇ ਅਭਿਨੇਤਾ ਯੋ ਯੋ ਹਨੀ ਸਿੰਘ ’ਤੇ ਪਤਨੀ ਸ਼ਾਲਿਨੀ ਤਲਵਾੜ ਨੇ ਕੀਤਾ ਕੇਸ ਦਰਜ
. . .  19 minutes ago
ਮੁੰਬਈ , 3 ਅਗਸਤ - ਬਾਲੀਵੁੱਡ ਗਾਇਕ ਅਤੇ ਅਭਿਨੇਤਾ 'ਯੋ ਯੋ ਹਨੀ ਸਿੰਘ' (ਹਿਰਦੇਸ਼ ਸਿੰਘ) ਦੇ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਕਾਨੂੰਨ ਦੇ ਤਹਿਤ ...
ਰਾਮ ਤੀਰਥ ਨੇੜੇ ਸੜਕ ਹਾਦਸੇ ਵਿਚ ਪਤੀ ਪਤਨੀ ਹਲਾਕ
. . .  34 minutes ago
ਰਾਮ ਤੀਰਥ ( ਅੰਮਿ੍ਤਸਰ ) , 3 ਅਗਸਤ ( ਧਰਵਿੰਦਰ ਸਿੰਘ ਔਲਖ )- ਅੱਜ ਰਾਮ ਤੀਰਥ ਨੇੜੇ ਅੱਡਾ ਬਾਉਲੀ ਵਿਖੇ ਹੋਏ ਇੱਕ ਭਿਆਨਕ ਹਾਦਸੇ ਵਿਚ ਪਤੀ ਪਤਨੀ ਹਲਾਕ ਹੋ ਗਏ । ਮਿ੍ਤਕਾਂ ਦੀ ਪਛਾਣ ਬਲਵਿੰਦਰ ਸਿੰਘ ...
ਸਿੱਧੂ ਨੇ ਦਲਿਤ ਭਾਈਚਾਰੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ਕੀਤੀ ਮੀਟਿੰਗ
. . .  43 minutes ago
ਚੰਡੀਗੜ੍ਹ , 3 ਅਗਸਤ - ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਭਵਨ ਵਿਖੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਦੁਆਰਾ ਆਯੋਜਿਤ ਦਲਿਤ ਭਾਈਚਾਰੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ...
ਅੰਮ੍ਰਿਤਸਰ 'ਚ ਕੋਰੋਨਾ ਦੇ 2 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  56 minutes ago
ਅੰਮ੍ਰਿਤਸਰ ,3 ਅਗਸਤ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ...
ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਮਿਲੀ ਰਾਹਤ
. . .  51 minutes ago
ਚੰਡੀਗੜ੍ਹ, 3 ਅਗਸਤ( ਸੁਰਿੰਦਰਪਾਲ) - ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਰਾਹਤ...
ਪੰਜਾਬ ਦੇ ਸਕੂਲਾਂ ਵਿਚ ਹੁਣ ਭਾਸ਼ਾ ਸੁਣਨ ਵਾਲੀਆਂ ਲੈਬਾਂ ਹੋਣਗੀਆਂ ਵਿਕਸਤ
. . .  about 1 hour ago
ਚੰਡੀਗੜ੍ਹ, 3 ਅਗਸਤ (ਅਜੀਤ ਬਿਊਰੋ) - ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਸਰਕਾਰੀ ਸਕੂਲਾਂ ਵਿਚ...
ਤਜਿੰਦਰਪਾਲ ਸਿੰਘ ਤੂਰ ਪੁਰਸ਼ ਸ਼ਾੱਟ ਪੁਟ ਫਾਈਨਲ ਮੁਕਾਬਲੇ ਲਈ ਨਹੀਂ ਕਰ ਸਕੇ ਕੁਆਲੀਫ਼ਾਈ
. . .  about 1 hour ago
ਟੋਕੀਓ, 3 ਅਗਸਤ - ਭਾਰਤ ਦੇ ਤਜਿੰਦਰਪਾਲ ਸਿੰਘ ਤੂਰ ਗਰੁੱਪ ਏ ਦੀ ਕੁਆਲੀਫਿਕੇਸ਼ਨ ਵਿਚ 13 ਵੇਂ ਸਥਾਨ 'ਤੇ ਰਹਿਣ ਤੋਂ ਬਾਅਦ...
ਭਾਰਤ ਅਤੇ ਚੀਨ ਗੋਗਰਾ ਹਾਈਟਸ ਤੋਂ ਆਪਣੀਆਂ ਫ਼ੌਜਾਂ ਹਟਾਉਣ ਲਈ ਹੋਏ ਤਿਆਰ
. . .  about 1 hour ago
ਨਵੀਂ ਦਿੱਲੀ, 3 ਅਗਸਤ - ਭਾਰਤ ਅਤੇ ਚੀਨ ਪੂਰਬੀ ਲੱਦਾਖ ਦੇ ਗੋਗਰਾ ਹਾਈਟਸ ਖੇਤਰ ਤੋਂ ਆਪਣੀਆਂ ਫ਼ੌਜਾਂ ਵਾਪਸ ਬੁਲਾਉਣ...
ਰਾਜਨੀਤਿਕ ਪਾਰਟੀਆਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਪਿੰਡ - ਪਿੰਡ ਬੋਰਡ ਟੰਗਣੇ ਜਾਰੀ
. . .  about 1 hour ago
ਤਪਾ ਮੰਡੀ, 3 ਅਗਸਤ (ਪ੍ਰਵੀਨ ਗਰਗ) - ਕਿਸਾਨਾਂ ਨੇ ਵੱਖ - ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਆਗੂਆਂ ਦੇ ਪਿੰਡਾਂ 'ਚ ...
ਮਨਪ੍ਰੀਤ ਸਿੱਧੂ ਬਣੇ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਫ਼ਿਰੋਜ਼ਪੁਰ
. . .  about 2 hours ago
ਮਮਦੋਟ, 3 ਅਗਸਤ (ਸੁਖਦੇਵ ਸਿੰਘ ਸੰਗਮ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੌਜਵਾਨ ਆਗੂ ਮਨਪ੍ਰੀਤ ਸਿੰਘ ਸਿੱਧੂ ਮਮਦੋਟ ਨੂੰ ਪਾਰਟੀ ਦੇ ...
ਘਰੇਲੂ ਖਪਤਕਾਰਾਂ ਲਈ ਬਿਜਲੀ ਦੇ 400 ਯੂਨਿਟ ਪ੍ਰਤੀ ਮਹੀਨਾ ਮੁਫ਼ਤ - ਸੁਖਬੀਰ ਸਿੰਘ ਬਾਦਲ
. . .  about 2 hours ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ) - ਪ੍ਰੈੱਸ ਵਾਰਤਾ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਜਨਤਾ ਦੀ...
ਭਾਜਪਾ ਮਹਿਲਾ ਆਗੂਆਂ ਦੀ ਚੱਲ ਰਹੀ ਮੀਟਿੰਗ ਦੌਰਾਨ ਕਿਸਾਨ ਆਗੂਆਂ ਦਾ ਜ਼ੋਰਦਾਰ ਵਿਰੋਧ
. . .  about 2 hours ago
ਲੁਧਿਆਣਾ, 3 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਫ਼ਿਰੋਜ਼ਪੁਰ ਸੜਕ ਸਥਿਤ ਹੋਟਲ ਨਾਗਪਾਲ ਰਿਜੈਂਸੀ ਵਿਚ ਭਾਜਪਾ ਮਹਿਲਾ...
ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਅਕਾਲੀ ਦਲ ਦਾ ਵੱਡਾ ਯੋਗਦਾਨ ਰਿਹਾ - ਸੁਖਬੀਰ ਸਿੰਘ ਬਾਦਲ
. . .  about 1 hour ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ ) - ਸੁਖਬੀਰ ਸਿੰਘ ਬਾਦਲ ਵਲੋਂ ਪ੍ਰੈੱਸ ਵਾਰਤਾ ਦੇ ਦੌਰਾਨ ਕਿਹਾ ਗਿਆ ਕਿ ਆਜ਼ਾਦੀ ਤੋਂ ਪਹਿਲਾਂ...
ਸਾਡੀ ਜਥੇਬੰਦੀ ਪੰਜਾਬ ਵਿਚ ਚੋਣਾਂ ਲੜਨ ਦੇ ਹੱਕ ਵਿਚ - ਚੜੂਨੀ
. . .  about 3 hours ago
ਬੰਗਾ, 3 ਅਗਸਤ (ਜਸਬੀਰ ਸਿੰਘ ਨੂਰਪੁਰ) - ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਿਸਾਨ ਆਗੂ...
ਰਾਜ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 3 ਅਗਸਤ - ਰਾਜ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ ...
ਦੇਸ਼ ਨੂੰ ਬਚਾਉਣ ਲਈ ਮਿਸ਼ਨ ਭਾਰਤ ਦੀ ਵੀ ਲੋੜ - ਚੜੂਨੀ
. . .  about 4 hours ago
ਗੜ੍ਹਸ਼ੰਕਰ, 3 ਅਗਸਤ (ਧਾਲੀਵਾਲ) - ਮਿਸ਼ਨ ਪੰਜਾਬ ਤਹਿਤ ਗੜ੍ਹਸ਼ੰਕਰ ਪਹੁੰਚੇ...
ਪ੍ਰਧਾਨ ਮੰਤਰੀ 15 ਅਗਸਤ ਨੂੰ ਵਿਸ਼ੇਸ਼ ਮਹਿਮਾਨ ਵਜੋਂ ਲਾਲ ਕਿਲ੍ਹੇ 'ਚ ਸਮੁੱਚੀ ਭਾਰਤੀ ਉਲੰਪਿਕ ਟੀਮ ਨੂੰ ਦੇਣਗੇ ਸੱਦਾ
. . .  about 3 hours ago
ਨਵੀਂ ਦਿੱਲੀ, 3 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ....
ਉਲੰਪਿਕ ਵਿਚ ਹਰ ਖੇਡ ਵਿਚ ਦਿਖਾਈ ਦਿੱਤਾ ਖਿਡਾਰੀਆਂ ਦਾ ਆਤਮ ਵਿਸ਼ਵਾਸ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 4 hours ago
ਨਵੀਂ ਦਿੱਲੀ, 3 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਉਲੰਪਿਕ ਵਿਚ ਗਏ ਖਿਡਾਰੀਆਂ ਦਾ ਮਨੋਬਲ ਵਧਾਇਆ ਗਿਆ...
ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ ਅੱਜ ਸੰਸਦ ਪਹੁੰਚੇ
. . .  about 4 hours ago
ਨਵੀਂ ਦਿੱਲੀ, 3 ਅਗਸਤ - ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐੱਸ.) ਜਨਰਲ ਬਿਪਿਨ...
ਪੰਜਾਬ ਵਿਚ ਵੱਧ ਰਹੇ ਨਸ਼ਿਆਂ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਕੱਢਿਆ ਰੋਸ ਮਾਰਚ
. . .  about 5 hours ago
ਤਰਨਤਾਰਨ, 3 ਅਗਸਤ (ਵਿਕਾਸ ਮਰਵਾਹਾ) - ਆਮ ਆਦਮੀ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਸੀਨੀਅਰ ਪਾਰਟੀ ਆਗੂ ਮਨਜੀਤ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਹਜ਼ਾਰਾਂ ...
ਡਾਕਟਰਾਂ ਨੇ ਮੰਗਾਂ ਨੂੰ ਲੈ ਕੇ ਐੱਸ.ਐਮ.ਓ ਦੇ ਦਫ਼ਤਰ ਦੀ ਕੀਤੀ ਤਾਲਾਬੰਦੀ
. . .  about 5 hours ago
ਤਪਾ ਮੰਡੀ,3 ਅਗਸਤ (ਪ੍ਰਵੀਨ ਗਰਗ) - ਸੂਬਾ ਪੱਧਰੀ ਜਥੇਬੰਦੀ ਪੀ.ਸੀ.ਐਮ.ਐੱਸ ਐਸੋਸੀਏਸ਼ਨ ਦੇ ਸੱਦੇ 'ਤੇ ਸਿਵਲ ਹਸਪਤਾਲ ਤਪਾ ਦੇ...
ਕੈਪਟਨ ਨੇ ਜਤਾਈ ਸੈਨਾ ਦੇ ਹੈਲੀਕਾਪਟਰ ਦੇ ਕ੍ਰੈਸ਼ ਹੋਣ 'ਤੇ ਚਿੰਤਾ, ਕਿਹਾ - ਬਚਾਅ ਕਾਰਜ ਜਾਰੀ
. . .  about 5 hours ago
ਚੰਡੀਗੜ੍ਹ, 3 ਅਗਸਤ (ਅਜੀਤ ਬਿਊਰੋ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਨੇੜੇ ਅੱਜ ਸਵੇਰੇ ...
ਰਾਜ ਸਭਾ ਅਤੇ ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  about 5 hours ago
ਨਵੀਂ ਦਿੱਲੀ, 3 ਅਗਸਤ - ਰਾਜ ਸਭਾ ਅਤੇ ਲੋਕ ਸਭਾ ਦੁਪਹਿਰ 2 ਵਜੇ ਤੱਕ ...
ਸਮੁੱਚਾ ਵਿਰੋਧੀ ਧਿਰ ਖੇਤੀ ਕਾਨੂੰਨਾਂ ਵਰਗੇ ਮੁੱਦਿਆਂ 'ਤੇ ਇੱਕਜੁੱਟ - ਹਰਸਿਮਰਤ ਕੌਰ ਬਾਦਲ
. . .  about 6 hours ago
ਨਵੀਂ ਦਿੱਲੀ, 3 ਅਗਸਤ - ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਲੋਕ ਸਭਾ ਅਤੇ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਬੈਠਕ ਕੀਤੀ...
ਵੱਖ- ਵੱਖ ਰਾਜਨੀਤਕ ਪਾਰਟੀਆਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਕੁਝ ਨਹੀਂ ਸੰਵਾਰਿਆ - ਚੜੂਨੀ
. . .  about 6 hours ago
ਸਮੁੰਦੜਾ (ਹੁਸ਼ਅਿਾਰਪੁਰ), 3 ਅਗਸਤ (ਤੀਰਥ ਸਿੰਘ ਰੱਕੜ) - ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸਿਰਕੱਢ ਆਗੂ ਗੁਰਨਾਮ ਸਿੰਘ ਚੜੂਨੀ ਵਲੋਂ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 22 ਫੱਗਣ ਸੰਮਤ 552

ਦਿੱਲੀ / ਹਰਿਆਣਾ

ਏਲਨਾਬਾਦ ਵਿਖੇ ਅਭੈ ਸਿੰਘ ਚੌਟਾਲਾ ਦੇ ਸਨਮਾਨ 'ਚ ਕਿਸਾਨ ਸਨਮਾਨ ਸਮਾਰੋਹ

ਏਲਨਾਬਾਦ, 4 ਮਾਰਚ (ਜਗਤਾਰ ਸਮਾਲਸਰ)-ਇੱਥੋਂ ਦੀ ਅਨਾਜ ਮੰਡੀ ਵਿਚ ਅੱਜ ਹੋਇਆ ਇਹ ਇਕੱਠ ਸਰਕਾਰ ਦੇ ਨੁਮਾਇੰਦਿਆਂ ਤੱਕ ਆਪਣੀ ਅਵਾਜ਼ ਪਹੁੰਚਾ ਕੇ ਉਨ੍ਹਾਂ ਦੀ ਜ਼ਮੀਰ ਨੂੰ ਠੋਕਰ ਮਾਰਨ ਦਾ ਕੰਮ ਕਰੇਗਾ ਪਰ ਜੇਕਰ ਅਜੇ ਸਰਕਾਰ ਦਾ ਪੱਖ ਪੂਰ ਰਹੇ ਨੇਤਾ ਨਹੀਂ ਜਾਗਦੇ ਤਾਂ ਸਮਝੋ ਉਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ | ਇਹ ਸ਼ਬਦ ਅੱਜ ਸਥਾਨਕ ਅਨਾਜ ਮੰਡੀ ਵਿਚ ਹੋਏ ਕਿਸਾਨ ਸਨਮਾਨ ਸਮਾਰੋਹ ਦੌਰਾਨ ਬੋਲਦਿਆਂ ਏਲਨਾਬਾਦ ਦੇ ਸਾਬਕਾ ਵਿਧਾਇਕ ਅਤੇ ਇਨੈਲੋ ਨੇਤਾ ਅਭੈ ਸਿੰਘ ਚੌਟਾਲਾ ਨੇ ਆਖੇ | ਇਹ ਸਮਾਰੋਹ ਅਭੈ ਸਿੰਘ ਚੌਟਾਲਾ ਵਲੋਂ ਕਿਸਾਨਾਂ ਦੇ ਹੱਕ ਵਿਚ ਅਸਤੀਫ਼ਾ ਦੇਣ ਤੋਂ ਬਾਅਦ ਕਿਸਾਨਾਂ ਵਲੋਂ ਉਨ੍ਹਾਂ ਦੇ ਸਨਮਾਨ ਵਿਚ ਆਯੋਜਿਤ ਕੀਤਾ ਗਿਆ ਸੀ | ਚੌਟਾਲਾ ਨੇ ਆਖਿਆ ਕਿ ਜਦੋਂ ਕੋਰੋਨਾ ਵਰਗੀ ਬਿਮਾਰੀ ਨਾਲ ਦੇਸ਼ ਲੜ ਰਿਹਾ ਸੀ ਤਾਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਅਤੇ ਕਿਸਾਨ, ਮਜ਼ਦੂਰ, ਦੁਕਾਨਦਾਰਾਂ ਅਤੇ ਆੜ੍ਹਤੀਆਂ ਦੇ ਧੰਦੇ ਖ਼ਤਮ ਕਰਨ ਲਈ ਕੇਂਦਰ ਸਰਕਾਰ ਵਲੋਂ ਚੋਰ ਮੋਹਰੀ ਰਾਹੀਂ ਇਹ ਕਾਨੂੰਨ ਲਿਆਂਦੇ ਗਏ | ਉਨ੍ਹਾਂ ਕਿਹਾ ਕਿ ਕਣਕ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਸਿੱਧੀ ਪੈਂਮੇਟ ਕਰਨ ਲਈ ਕੇਂਦਰ ਵਲੋਂ ਮਿਲੀ 17 ਹਜ਼ਾਰ ਕਰੋੜ ਦੀ ਰਕਮ ਵਿੱਚੋਂ ਹਰਿਆਣਾ ਸਰਕਾਰ ਨੇ 800 ਕਰੋੜ ਦੀ ਰਕਮ ਬੈਕ ਅਧਿਕਾਰੀਆਂ ਨਾਲ ਮਿਲਕੇ ਆਪਣੀ ਜੇਬ ਵਿੱਚ ਪਾ ਲਈ ਅਤੇ ਕਿਸਾਨ ਬੈਕਾਂ ਦੇ ਚੱਕਰ ਕੱਟਦੇ ਰਹੇ | ਉਨ੍ਹਾਂ ਆਖਿਆ ਕਿ ਹਰਿਆਣਾ ਦੇ ਉਨ੍ਹਾਂ ਨੇਤਾਵਾਂ ਦੇ ਚਿਹਰੇ ਵੀ ਪੂਰੀ ਤਰ੍ਹਾਂ ਲੋਕਾਂ ਸਾਹਮਣੇ ਆ ਚੁੱਕੇ ਹਨ ਜੋ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਇਹ ਕਹਿੰਦੇ ਸਨ ਕਿ ਉਹ ਵੀ ਕਿਸਾਨਾਂ ਦੇ ਹੱਕ ਵਿੱਚ ਅਸਤੀਫੇ ਦੇਣਗੇ ਪਰ ਹੁਣ ਸਮਾਂ ਆਉਣ ਤੇ ਸਭ ਗਾਇਬ ਹੋ ਗਏ ਹਨ | ਲੋਕ ਭਵਿੱਖ ਵਿੱਚ ਅਜਿਹੇ ਨੇਤਾਵਾਂ ਨੂੰ ਕਦੇ ਮੂੰ੍ਰਹ ਨਹੀ ਲਾਉਣਗੇ | ਅਭੈ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਦੀਆ ਰਗਾਂ ਵਿੱਚ ਉਸ ਚੌਧਰੀ ਦੇਵੀ ਲਾਲ ਦਾ ਖ਼ੂਨ ਹੈ ਜਿਸ ਨੇ ਵੱਡੇ-ਵੱਡੇ ਅਹੁਦਿਆਂ ਨੂੰ ਠੋਕਰ ਮਾਰੀ ਹੈ | ਉਨ੍ਹਾਂ ਇੱਕਠੇ ਹੋਏ ਲੋਕਾਂ ਨੂੰ ਇਸ ਕਿਸਾਨ ਅੰਦੋਲਨ ਦਾ ਹਿੱਸਾ ਬਣਕੇ ਜ਼ਿਆਦਾ ਤੋਂ ਜ਼ਿਆਦਾ ਗਿਣਤੀ 'ਚ ਦਿੱਲੀ ਬਾਰਡਰਾਂ 'ਤੇ ਪਹੁੰਚਣ ਦੀ ਅਪੀਲ ਕੀਤੀ | ਚੌਟਾਲਾ ਨੇ ਆਖਿਆ ਕਿ ਉਹ ਆਪਣੀ ਕਣਕ ਦੀ ਕਟਾਈ ਦਾ ਫਿਰਕ ਨਾ ਕਰਨ | ਕਿਸਾਨਾਂ ਦੀ ਕਣਕ ਉਹ ਕੰਬਾਈਨਾਂ ਨਾਲ ਕਟਵਾ ਕੇ ਖੁਦ ਮੰਡੀਆਂ ਤੱਕ ਪਹੁੰਚਾਉਣਗੇ | ਇਸ ਸਮਾਰੋਹ ਵਿਚ ਨੈਸ਼ਨਲ ਸ਼ੂਟਰ ਅਤੇ ਕਿਸਾਨ ਅੰਦੋਲਨ ਦੀ ਕਾਰਕੁਨ ਪੂਨਮ ਪੰਡਤ, ਗਾਇਕਾ ਸੋਨੀਆ ਮਾਨ, ਗਾਇਕ ਮਨਕੀਰਤ ਔਲਖ, ਅਜੇ ਹੁੱਡਾ ਸਹਿਤ ਅਨੇਕ ਕਿਸਾਨ ਨੇਤਾਵਾਂ ਨੇ ਸੰਬੋਧਨ ਕੀਤਾ | ਮੰਚ ਸੰਚਾਲਨ ਕਿਸਾਨ ਨੇਤਾ ਸੁਰਿੰਦਰ ਸਿੱਧੂ ਅਤੇ ਜਗਮੀਤ ਰਾਜੇਵਾਲਾ ਨੇ ਕੀਤਾ | ਇਸ ਮੌਕੇ ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਕਰੀਵਾਲਾ, ਸੁਰੇਸ਼ ਖੋਥ, ਸਾਬਕਾ ਵਿਧਾਇਕ ਸ਼ਿਆਮ ਸਿੰਘ ਰਾਣਾ, ਇਨੈਲੋ ਨੇਤਾ ਰਵੀ ਚੌਟਾਲਾ, ਸੁਨੈਨਾ ਚੌਟਾਲਾ, ਸਾਬਕਾ ਮੰਤਰੀ ਭਾਗੀ ਰਾਮ, ਰਣਧੀਰ ਜੋਧਕਾ, ਵਿਨੋਦ ਦੜਬੀ, ਪ੍ਰਕਾਸ਼ ਸਾਹੂਵਾਲਾ ਸਹਿਤ ਹਜ਼ਾਰਾਂ ਦੀ ਸੰਖਿਆ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ |

ਘਰ 'ਚੋਂ ਗਹਿਣੇ ਤੇ ਨਕਦੀ ਚੋਰੀ

ਸਿਰਸਾ, 4 ਮਾਰਚ (ਪਰਦੀਪ ਸਚਦੇਵਾ)-ਸਿਰਸਾ ਦੇ ਪ੍ਰੀਤ ਨਗਰ ਸਥਿਤ ਇਕ ਘਰ ਚੋਂ ਚੋਰਾਂ ਨੇ ਸੋਨੇ-ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਲੈ ਗਏ | ਪੁਲਿਸ ਨੇ ਪੀੜਤਾ ਵਿਅਕਤੀ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਕੋਲ ਦਰਜ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਇਕ ਵਿਅਕਤੀ ਗੰਭੀਰ ਜ਼ਖ਼ਮੀ

ਏਲਨਾਬਾਦ, 4 ਮਾਰਚ (ਜਗਤਾਰ ਸਮਾਲਸਰ)-ਸ਼ਹਿਰ ਦੀ ਨੌਹਰ ਰੋਡ 'ਤੇ ਸ਼ੁਭਮ ਕਾਟਨ ਫੈਕਟਰੀ ਦੇ ਕੋਲ ਹੋਏ ਸੜਕ ਹਾਦਸੇ ਵਿਚ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਮੁੱਢਲੇ ਇਲਾਜ ਦੇ ਬਾਅਦ ਸਿਰਸਾ ਲਈ ਰੈਫ਼ਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਰੋਹਤਾਸ ...

ਪੂਰੀ ਖ਼ਬਰ »

ਪੁਲਿਸ ਕਰਮਚਾਰੀਆਂ ਨੇ ਮਾਸਕ ਵੰਡ ਕੇ ਲੋਕਾਂ ਨੂੰ ਕੀਤਾ ਕੋਰੋਨਾ ਸਬੰਧੀ ਜਾਗਰੂਕ

ਸਿਰਸਾ, 4 ਮਾਰਚ (ਪਰਦੀਪ ਸਚਦੇਵਾ)-ਸਿਰਸਾ ਜ਼ਿਲ੍ਹਾ ਦੀ ਥਾਣਾ ਕਾਲਾਂਵਾਲੀ ਪੁਲਿਸ ਵਲੋਂ ਰੇਲਵੇ ਫਾਟਕ ਦੇ ਕੋਲ ਨਾਕਾ ਲਾ ਕੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਮਾਸਕ ਵੰਡ ਕੇ ਕੋਵਿਡ-19 ਪ੍ਰਤੀ ਜਾਗਰੂਕ ਕੀਤਾ ਅਤੇ ਕੋਰੋਨਾ ਨਿਯਮਾਂ ਦੀ ਪਾਲਾਂਾ ਕਰਨ ਹਦਾਇਤ ਦਿੱਤੀ ...

ਪੂਰੀ ਖ਼ਬਰ »

ਸੀ.ਐੱਚ.ਸੀ. ਬੜਾਗੁੜਾ 'ਚ ਲਾਏ ਕੋਰੋਨਾ ਤੋਂ ਬਚਾਅ ਦੇ ਟੀਕੇ

ਸਿਰਸਾ, 4 ਮਾਰਚ (ਪਰਦੀਪ ਸਚਦੇਵਾ)-ਖੇਤਰ ਦੇ ਪਿੰਡ ਬੜਾਗੁੜਾ ਦੇ ਕਮਿਊਨਿਟੀ ਸਿਹਤ ਕੇਂਦਰ ਵਿੱਚ ਅੱਜ ਸਿਹਤ ਵਿਭਾਗ ਦੀ ਟੀਮ 'ਚ ਸ਼ਾਮਿਲ ਡਾਕਟਰ ਆਸ਼ੀਸ਼ ਮਿੱਤਲ, ਡਾਕਟਰ ਨਵਜੋਤ ਕੌਰ, ਏ.ਐਨ.ਐਮ. ਪੂਨਮ ਛਤਰੀਆਂ ਸਮੇਤ ਆਊਟ ਸੋਰਸਿੰਗ ਕਰਮਚਾਰੀਆਂ ਵਲੋਂ ਕੋਰੋਨਾ ਦੇ ...

ਪੂਰੀ ਖ਼ਬਰ »

ਅੱਠ ਮਹੀਨਿਆਂ ਤੋਂ ਤਨਖਾਹ ਨਾ ਮਿਲਣ 'ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਰੋਸ਼ ਪ੍ਰਦਰਸ਼ਨ

ਸਿਰਸਾ, 4 ਮਾਰਚ (ਪਰਦੀਪ ਸਚਦੇਵਾ)-ਪਿਛਲੇ ਅੱਠ ਮਹੀਨਿਆਂ ਤੋਂ ਤਨਖਾਹ ਤੇ ਆਂਗਣਵਾੜੀ ਸੈਂਟਰਾਂ ਦਾ ਕਿਰਾਇਆ ਨਾ ਮਿਲਣ ਤੋਂ ਪ੍ਰੇਸ਼ਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪ੍ਰਦਰਸ਼ਨ ਕਰਦੇ ਹੋਏ ਸੀ.ਡੀ.ਪੀ.ਓ. ਦੇ ਦਫ਼ਤਰ ਦਾ ਘਿਰਾਓ ਕਰਕੇ ਧਰਨਾ ਦਿੱਤਾ ਤੇ ...

ਪੂਰੀ ਖ਼ਬਰ »

ਡਿਊਟੀ ਦੌਰਾਨ ਏ.ਐਸ.ਆਈ. ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਸਿਰਸਾ, 4 ਮਾਰਚ (ਪਰਦੀਪ ਸਚਦੇਵਾ)- ਸਿਰਸਾ ਦੇ ਥਾਣਾ ਨਾਥੂਸਰੀ ਚੌਪਟਾ 'ਚ ਤਾਇਨਾਤ ਏ.ਐਸ.ਆਈ. ਵਰਿੰਦਰ ਸਿੰਘ ਸਿਹਾਗ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ਪੋਸਟ ਮਾਰਟਮ ਮਗਰੋਂ ਉਸ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਸੀ.ਐੱਸ.ਸੀ. ਸੈਂਟਰਾਂ 'ਤੇ ਬਣਗੇ ਮੁਫ਼ਤ ਆਯੂਸ਼ਮਾਨ ਕਾਰਡ

ਸਿਰਸਾ, 4 ਮਾਰਚ (ਪਰਦੀਪ ਸਚਦੇਵਾ)-ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਜ਼ਿਲ੍ਹੇ ਵਿੱਚ ਆਗਾਮੀ 15 ਮਾਰਚ ਤੱਕ ਸਾਰੇ ਸੀ.ਐਸ.ਸੀ. ਸੈਂਟਰਾਂ 'ਚ ਮੁਫ਼ਤ ਆਯੂਮਸ਼ਾਨ ਕਾਰਡ ਬਣਾਏ ਜਾਣਗੇ | ਹੁਣ ਤੱਕ ਜ਼ਿਲ੍ਹੇ ਵਿੱਚ ਇਕ ਲੱਖ 20 ਹਜ਼ਾਰ ਲੋਕਾਂ ਦੇ ਕਾਰਡ ਬਣਾਏ ਜਾ ਚੁੱਕੇ ਹਨ | ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਬਜ਼ੁਰਗ ਦੀ ਮੌਤ

ਏਲਨਾਬਾਦ, 4 ਮਾਰਚ (ਜਗਤਾਰ ਸਮਾਲਸਰ)-ਅੱਜ ਸਵੇਰੇ ਸ਼ਹਿਰ ਦੀ ਸਿਰਸਾ ਰੋਡ 'ਤੇ ਹੋਏ ਇਕ ਸੜਕ ਹਾਦਸੇ ਵਿਚ ਇਕ ਬਜ਼ੁਰਗ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਸ਼ੰਭੂ ਦਿਆਲ (90) ਪੁੱਤਰ ਸੁਖਵਾਸੀ ਵਾਰਡ ਨੰਬਰ 13 ਏਲਨਾਬਾਦ ਆਪਣੇ ਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਪਿਛੋਂ ...

ਪੂਰੀ ਖ਼ਬਰ »

ਕਿਸਾਨਾਂ ਦਾ ਧਰਨਾ 80ਵੇਂ ਦਿਨ ਵੀ ਜਾਰੀ

ਗੂਹਲਾ ਚੀਕਾ, 4 ਮਾਰਚ (ਓ.ਪੀ. ਸੈਣੀ)-ਆਲ ਇੰਡੀਆ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਰਿਲਾਇੰਸ ਪੈਟਰੋਲ ਪੰਪ ਚੀਕਾ ਵਿਖੇ ਸਾਂਝੇ ਤੌਰ 'ਤੇ ਇਕ ਪ੍ਰਦਰਸ਼ਨ ਕੀਤਾ ਜੋ 80ਵੇਂ ਦਿਨ ਵੀ ਜਾਰੀ ਰਿਹਾ ਅਤੇ ਸਟੇਜ ਸੰਚਾਲਨ ਜਸਪਾਲ ਸਿੰਘ ਨੇ ਕੀਤਾ | ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਦੇ ਪ੍ਰੋਗਰਾਮਾਂ ਸਬੰਧੀ ਦਿੱਲੀ ਭਾਜਪਾ ਵਲੋਂ ਕੇਂਦਰੀ ਮੰਤਰੀ ਪੁਰੀ ਨਾਲ ਮੁਲਾਕਾਤ

ਨਵੀਂ ਦਿੱਲੀ, 4 ਮਾਰਚ (ਜਗਤਾਰ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਸਬੰਧੀ ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਦੀ ਅਗਵਾਈ 'ਚ ਵਫ਼ਦ ਨੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ...

ਪੂਰੀ ਖ਼ਬਰ »

ਮੀਰੀ-ਪੀਰੀ ਹਸਪਤਾਲ ਵਿਖੇ ਆਮ ਜਨਤਾ ਲਈ ਕੋਵਿਡ ਟੀਕਾਕਰਨ ਦੀ ਸ਼ੁਰੂਆਤ

ਸ਼ਾਹਬਾਦ ਮਾਰਕੰਡਾ, 4 ਮਾਰਚ (ਅਵਤਾਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਚਲਾਏ ਜਾ ਰਹੇ ਮੀਰੀ-ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਐਂਡ ਰਿਸਰਚ (ਚੈਰੀਟੇਬਲ ਟਰੱਸਟ) ਵਿਖੇ ਆਮ ਲੋਕਾਂ ਲਈ ਵੀ ਕੋਵਿਡ ਟੀਕਾਕਰਨ ਦੀ ਸ਼ੁਰੂਆਤ ...

ਪੂਰੀ ਖ਼ਬਰ »

ਬੁਢਾਪਾ ਪੈਨਸ਼ਨਾਂ ਦੇ ਫਾਰਮਾਂ ਨੂੰ ਲੈ ਕੇ ਸਮਾਜ ਕਲਿਆਣ ਵਿਭਾਗ ਦੇ ਦਫ਼ਤਰ ਵਿਖੇ ਹੰਗਾਮਾ

ਯਮੁਨਾਨਗਰ, 4 ਮਾਰਚ (ਗੁਰਦਿਆਲ ਸਿੰਘ ਨਿਮਰ)-ਸਮਾਜ ਕਲਿਆਣ ਵਿਭਾਗ ਦੇ ਦਫ਼ਤਰ ਵਿਖੇ ਪਹੁੰਚੇ ਸੈਂਕੜੇ ਬਜ਼ੁਰਗਾਂ ਵਲੋਂ ਬੁਢਾਪਾ ਪੈਨਸ਼ਨਾਂ ਦੇ ਫਾਰਮਾਂ ਨੂੰ ਲੈ ਕੇ ਜਮ ਕੇ ਹੰਗਾਮਾ ਕੀਤਾ ਗਿਆ | ਇਸ ਮੌਕੇ ਹਾਜ਼ਰ ਬਜ਼ੁਰਗਾਂ ਨੇ ਕਿਹਾ ਕਿ ਸਰਕਾਰ ਵਲੋਂ ਹਰ ਮਹੀਨੇ ਦੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਡਾ. ਬੰਗੜ ਨੇ ਗਊਸ਼ਾਲਾ 'ਚ ਪਸ਼ੂਆਂ ਦੀ ਨਸਲ ਸੁਧਾਰਨ ਦੀ ਮੰਗ ਕੀਤੀ

ਫ਼ਤਿਹਾਬਾਦ, 4 ਮਾਰਚ (ਹਰਬੰਸ ਸਿੰਘ ਮੰਡੇਰ)-ਗਊ ਮਾਤਾ ਨਾਲ ਸਾਡਾ ਅਟੁੱਟ ਰਿਸ਼ਤਾ ਹੈ | ਸਾਰੇ ਦੇਵੀ ਦੇਵਤੇ ਵੀ ਗੌਮਤਾ ਵਿਚ ਰਹਿੰਦੇ ਹਨ | ਸਾਰਿਆਂ ਨੂੰ ਬੇਸਹਾਰਾ ਪਸ਼ੂਆਂ ਅਤੇ ਲੋੜਵੰਦਾਂ ਨੂੰ ਪਨਾਹ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ | ਨਾਗਰਿਕਾਂ ਨੂੰ ਆਪਣਾ ਫ਼ਰਜ਼ ...

ਪੂਰੀ ਖ਼ਬਰ »

ਅਧਿਆਪਕ ਇਕ ਰਾਸ਼ਟਰ ਨਿਰਮਾਤਾ ਹੈ ਅਤੇ ਸਮਾਜ ਉਨ੍ਹਾਂ ਨੂੰ ਵਧੇਰੇ ਸਤਿਕਾਰ ਨਾਲ ਦੇਖਦਾ ਹੈ-ਸਾਂਗਵਾਨ

ਰਤੀਆ, 4 ਮਾਰਚ (ਬੇਅੰਤ ਕੌਰ ਮੰਡੇਰ)-ਵਾਈਟ ਜਾਖਨ ਦਾਦੀ ਵਿਚ ਡੀ.ਐਲ.ਈ.ਡੀ ਸੈਸ਼ਨ 2018-20 ਦੇ ਸੰਭਾਵੀ ਅਧਿਆਪਕਾਂ ਦੇ ਲਈ ਵਿਦਾਈ ਸਮਾਰੋਹ ਡੀ.ਐਲ.ਈ.ਡੀ. ਸੈਸ਼ਨ 2019-21 ਦੇ ਸੰਭਾਵਿਤ ਅਧਿਆਪਕਾਂ ਦੁਆਰਾ ਕੀਤਾ ਗਿਆ | ਜਿਸ ਵਿਚ ਮੁੱਖ ਤੌਰ 'ਤੇ ਪਿ੍ੰਸੀਪਲ ਅਜੀਤ ਸਿੰਘ ਸਾਂਗਵਾਨ ...

ਪੂਰੀ ਖ਼ਬਰ »

ਅਧਿਕਾਰੀਆਂ ਨੂੰ ਜਨਤਕ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨਾ ਚਾਹੀਦਾ ਹੈ-ਡਾ: ਮੁਨੀਸ਼ ਨਾਗਪਾਲ

ਫ਼ਤਿਹਾਬਾਦ, 4 ਮਾਰਚ (ਹਰਬੰਸ ਸਿੰਘ ਮੰਡੇਰ)- ਡਾ: ਮੁਨੀਸ਼ ਨਾਗਪਾਲ ਵਧੀਕ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਨਗਰ ਨਿਗਮ ਦੇ ਕਮਿਸ਼ਨਰ ਨੇ ਨਾਗਰਿਕ ਅਧਿਕਾਰੀਆਂ ਨੂੰ ਜ਼ਿਲੇ੍ਹ ਨੂੰ ਸਵੱਛ, ਸੁੰਦਰ ਅਤੇ ਹਰਾ ਭਰਾ ਬਣਾਉਣ ਲਈ ਅਣਥੱਕ ਯਤਨ ਕਰਨ ਦੇ ਨਿਰਦੇਸ਼ ਦਿੱਤੇ | ...

ਪੂਰੀ ਖ਼ਬਰ »

ਕਿਸਾਨ ਆਗੂਆਂ ਵਲੋਂ ਭਲਕੇ ਦਿੱਲੀ ਦੀਆਂ ਸੜਕਾਂ ਬੰਦ ਕਰਨ ਦੀ ਫੈੱਡਰੇਸ਼ਨ ਖ਼ਾਲਸਾ ਵਲੋਂ ਹਮਾਇਤ

ਗੁਹਲਾ ਚੀਕਾ, 4 ਮਾਰਚ (ਓ.ਪੀ ਸੈਣੀ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖ਼ਾਲਸਾ ਦੇ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਜਾਰੀ ਕੀਤੇ ਇਕ ਬਿਆਨ ਰਾਹੀਂ ਸੰਯੁਕਤ ਮੋਰਚੇ ਦੇ ਆਗੂਆਂ ਵਲੋਂ ਦਿੱਤੇ 6 ਫਰਵਰੀ ਨੂੰ ਦਿੱਲੀ ਦੀਆਂ ਸੜਕਾਂ 6 ਘੰਟੇ ਬੰਦ ਕਰਨ ਵਾਲੇ ...

ਪੂਰੀ ਖ਼ਬਰ »

ਸਾਊਥ ਨਗਰ ਨਿਗਮ ਨੇ ਹਾਊਸ ਟੈਕਸ ਦੀ ਮਿਤੀ 31 ਮਾਰਚ ਤੱਕ ਵਧਾਈ

ਨਵੀਂ ਦਿੱਲੀ, 4 ਮਾਰਚ (ਬਲਵਿੰਦਰ ਸਿੰਘ ਸੋਢੀ)-ਸਾਊਥ ਨਗਰ ਨਿਗਮ ਨੇ ਆਮ ਲੋਕਾਂ ਨੂੰ ਇਕ ਹੋਰ ਰਾਹਤ ਦਿੱਤੀ ਹੈ ਕਿ ਉਹ ਆਪਣਾ ਬਕਾਇਆ ਹਾਊਸ ਟੈਕਸ ਮੁਆਫ਼ੀ ਯੋਜਨਾ ਦੇ ਅਧੀਨ 31 ਮਾਰਚ ਤੱਕ ਜਮ੍ਹਾਂ ਕਰਾ ਸਕਦੇ ਹਨ | ਸਾਲ 2004-05 ਤੋਂ ਸਾਲ 2018-19 ਤੱਕ ਦੇ ਵਿਚਕਾਰ ਦਾ ਹਾਊਸ ਟੈਕਸ ਜੋ ...

ਪੂਰੀ ਖ਼ਬਰ »

ਨਿੱਜੀ ਸਕੂਲ 'ਚ ਨਰਸਰੀ ਕਲਾਸਾਂ ਦੇ ਦਾਖ਼ਲੇ ਦੀ ਪਹਿਲੀ ਸੂਚੀ 20 ਨੂੰ ਹੋਵੇਗੀ ਜਾਰੀ

ਨਵੀਂ ਦਿੱਲੀ, 4 ਮਾਰਚ (ਬਲਵਿੰਦਰ ਸਿੰਘ ਸੋਢੀ)-ਨਿੱਜੀ ਸਕੂਲਾਂ 'ਚ ਨਰਸਰੀ ਕਲਾਸ ਦੇ ਦਾਖ਼ਲੇ ਦੀ ਪ੍ਰਕਿਰਿਆ ਸਮਾਪਤ ਹੋ ਗਈ ਹੈ ਅਤੇ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਹੜੀ ਸ਼੍ਰੇਣੀ ਵਿਚ ਕਿੰਨੀਆਂ ਅਰਜ਼ੀਆਂ ਆਈਆਂ | ਇਸ ਦੇ ਨਾਲ ਹੀ ਬੱਚਿਆਂ ਦੇ ਮਾਪਿਆਂ ਨੂੰ ...

ਪੂਰੀ ਖ਼ਬਰ »

ਔਰਤ ਨੇ ਏ.ਐੱਸ.ਆਈ. ਦੇ ਜੜਿਆ ਮੁੱਕਾ

ਨਵੀਂ ਦਿੱਲੀ, 4 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਟ੍ਰੈਫ਼ਿਕ ਪੁਲਿਸ ਦੇ ਏ.ਐੱਸ.ਆਈ. ਅਨਿਲ ਕੁਮਾਰ (56) ਦੇ ਇਕ ਔਰਤ ਨੇ ਉਸ ਦੇ ਨੱਕ 'ਤੇ ਜ਼ੋਰਦਾਰ ਮੁੱਕਾ ਜੜ ਦਿੱਤਾ ਜਿਸ ਨਾਲ ਏ.ਐੱਸ.ਆਈ. ਖੂਨੋ-ਖੂਨ ਹੋ ਗਿਆ | ਉਸ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ | ਦੱਸਿਆ ਜਾ ਰਿਹਾ ਹੈ ...

ਪੂਰੀ ਖ਼ਬਰ »

ਸੁਦੀਪ ਸਿੰਘ ਤਖ਼ਤ ਪਟਨਾ ਸਾਹਿਬ ਦੇ ਮੀਡੀਆ ਸਲਾਹਕਾਰ ਥਾਪੇ

ਨਵੀਂ ਦਿੱਲੀ, 4 ਮਾਰਚ (ਬਲਵਿੰਦਰ ਸਿੰਘ ਸੋਢੀ)-ਤਖ਼ਤ ਪਟਨਾ ਸਾਹਿਬ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ, ਜਨਰਲ ਸਕੱਤਰ ਮਹਿੰਦਰਪਾਲ ਸਿੰਘ ਢਿੱਲਣ ਸਮੇਤ ਕਮੇਟੀ ਮੈਂਬਰਾਂ ਵਲੋਂ ਸੁਦੀਪ ਸਿੰਘ ਨੂੰ ਤਖ਼ਤ ਪਟਨਾ ਪਟਨਾ ਸਾਹਿਬ ਕਮੇਟੀ ਵਿਚ ਬਤੌਰ ਮੀਡੀਆ ਸਲਾਹਕਾਰ ...

ਪੂਰੀ ਖ਼ਬਰ »

ਘਰੇਲੂ ਗੈਸ ਸਿਲੰਡਰ ਦੀ ਵਧ ਰਹੀ ਕੀਮਤ ਨੂੰ ਲੈ ਕੇ ਕੀ ਕਹਿੰਦੀਆਂ ਨੇ ਔਰਤਾਂ

ਨਵੀਂ ਦਿੱਲੀ, 4 ਮਾਰਚ (ਬਲਵਿੰਦਰ ਸਿੰਘ ਸੋਢੀ)-ਘਰੇਲੂ ਗੈਸ ਸਿਲੰਡਰ ਦੀ ਵਧਦੀ ਕੀਮਤ ਪ੍ਰਤੀ ਔਰਤਾਂ ਬਹੁਤ ਹੀ ਚਿੰਤਤ ਹਨ ਅਤੇ ਉਨ੍ਹਾਂ ਨੂੰ ਆਪਣਾ ਘਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ | ਇਸ ਪ੍ਰਤੀ ਉਹ ਸਰਕਾਰ 'ਤੇੇ ਦੋਸ਼ ਲਗਾ ਰਹੀਆਂ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ...

ਪੂਰੀ ਖ਼ਬਰ »

ਭਾਵਦੀਨ ਕਿਸਾਨਾਂ ਦਾ ਟੋਲ ਪਲਾਜ਼ਾ 'ਤੇ ਧਰਨਾ ਜਾਰੀ

ਸਿਰਸਾ, 4 ਮਾਰਚ (ਪਰਦੀਪ ਸਚਦੇਵਾ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਭਾਵਦੀਨ ਟੋਲ ਪਲਾਜ਼ੇ 'ਤੇ ਕਿਸਾਨਾਂ ਦਾ ਧਰਨਾ ਜਾਰੀ ਹੈ | ਧਰਨੇ 'ਤੇ ਬੈਠੇ ਕਿਸਾਨਾਂ ਨੇ ਅੱਜ ਸੜਕ ਕੰਢੇ ਛਾਂਦਾਰ ਰੁੱਖ ਲਾ ਕੇ ਆਪਣੇ ਖੇਤੀ ਕਾਨੂੰਨਾਂ ...

ਪੂਰੀ ਖ਼ਬਰ »

ਮੁਆਫੀ ਨਾ ਮੰਗਣ ਦੀ ਸੂਰਤ 'ਚ ਸ਼ੰਟੀ ਖ਼ਿਲਾਫ ਕੋਰਟ ਦੀ ਤੋਹੀਨ ਦਾ ਮਾਮਲਾ ਦਰਜ ਕਰਾਵਾਂਗੇ-ਸਿਰਸਾ

ਨਵੀਂ ਦਿੱਲੀ, 4 ਮਾਰਚ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਨਾਲ ਸਬੰਧਿ ਤ ਆਗੂ ਗੁਰਮੀਤ ਸਿੰਘ ਸ਼ੰਟੀ ਨੇ ਅਦਾਲਤ ਦਾ ਹਵਾਲਾ ਦੇ ਕੇ ਗੁਰਦੁਆਰਾ ਚੋਣਾਂ ...

ਪੂਰੀ ਖ਼ਬਰ »

ਸ੍ਰੀ ਅਕਾਲ ਸਹਾਏ ਸੇਵਾ ਸੁਸਾਇਟੀ ਖਰੀਂਡਵਾ ਦੀ ਮੀਟਿੰਗ ਅੱਜ

ਸ਼ਾਹਬਾਦ ਮਾਰਕੰਡਾ, 4 ਮਾਰਚ (ਅਵਤਾਰ ਸਿੰਘ)-ਸ੍ਰੀ ਅਕਾਲ ਸਹਾਏ ਸੇਵਾ ਸੁਸਾਇਟੀ ਖਰੀਂਡਵਾ ਕੁਰੂਕਸ਼ੇਤਰ ਦੀ ਮੀਟਿੰਗ ਅੱਜ 5 ਮਾਰਚ ਨੂੰ ਦੁਪਹਿਰ 1 ਵਜੇ ਗੁਰਦੁਆਰਾ ਸਿੰਘ ਸਭਾ ਸਾਹਿਬ ਯਾਰਾ ਵਿਖੇ ਹੋਵੇਗੀ | ਇਸ ਸਬੰਧੀ ਸੁਸਾਇਟੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੀਟਿੰਗ ...

ਪੂਰੀ ਖ਼ਬਰ »

ਕਰਾਟੇ ਮੁਕਾਬਲੇ 'ਚ ਫ਼ਤਿਹਾਬਾਦ ਦੇ ਖਿਡਾਰੀਆਂ ਨੇ ਜਿੱਤੇ 60 ਮੈਡਲ

ਫ਼ਤਿਹਾਬਾਦ, 4 ਮਾਰਚ (ਹਰਬੰਸ ਸਿੰਘ ਮੰਡੇਰ)-ਜ਼ਿਲ੍ਹਾ ਕੈਥਲ ਦੇ ਪੁੰਡਰੀ ਵਿਖੇ 19ਵੀਂ ਹਰਿਆਣਾ ਰਾਜ ਕਰਾਟੇ ਮੁਕਾਬਲੇ ਦਾ ਆਯੋਜਨ ਕੀਤਾ ਗਿਆ | ਇਸ ਮੁਕਾਬਲੇ ਵਿੱਚ ਹਰਿਆਣਾ ਸੂਬੇ ਦੇ ਸਾਰੇ ਜ਼ਿਲਿ੍ਹਆਂ ਦੇ ਲਗਭਗ 1285 ਖਿਡਾਰੀਆਂ ਨੇ ਹਿੱਸਾ ਲਿਆ | ਇਹ ਮੁਕਾਬਲਾ ਵਿੱਚ ...

ਪੂਰੀ ਖ਼ਬਰ »

ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪ੍ਰਭਾਵ ਨਾਲ ਸੁਣੇ-ਹੁੱਡਾ

ਰਤੀਆ, 4 ਮਾਰਚ (ਬੇਅੰਤ ਕੌਰ ਮੰਡੇਰ)-ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਸਬ ਡਵੀਜ਼ਨ ਦੇ ਪਿੰਡ ਮੱਲਵਾਲਾ ਵਿੱਚ ਸਾਬਕਾ ਸਰਪੰਚ ਜਰਨੈਲ ਸਿੰਘ ਮੱਲਵਾਲਾ ਦੇ ਘਰ ਪੈੱ੍ਰਸ ਕਾਨਫ਼ਰੰਸ ਵਿੱਚ ਸੰਬੋਧਿਤ ਕਰਦਿਆਂ ਕਿਹਾ ਕਿ ਹਰਿਆਣਾ ਅਤੇ ਕੇਂਦਰ ਦੀ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਦੀ ਹਮਾਇਤ 'ਚ ਕੋਲਕਾਤਾ ਵਿਖੇ ਰੈਲੀ

ਕੋਲਕਾਤਾ, 4 ਮਾਰਚ (ਰਣਜੀਤ ਸਿੰਘ ਲੁਧਿਆਣਵੀ)-ਕਿਸਾਨ ਅੰਦੋਲਨ ਦੀ ਹਮਾਇਤ ਅਤੇ ਫਿਰਕੂ ਭਾਜਪਾ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਲਈ ਫੋਰਮ ਟੂ ਸੇਵ ਦ ਇੰਡੀਅਨ ਕੰਸਟੀਟਿਊਸ਼ਨ ਐਡ ਦ ਸਟੇਟ ਆਫ ਵੈਸਟ ਬੰਗਾਲ ਫ੍ਰਾਮ ਫਾਸੀਸਟ ਫੋਰਸ ਵਲੋਂ ਕੋਲਕਾਤਾ ਚਲੋ ਦੀ ਕਾਲ ਤਹਿਤ ...

ਪੂਰੀ ਖ਼ਬਰ »

ਨਵ ਨਿਯੁਕਤ ਐਸ. ਡੀ. ਐਮ. ਜਗਦੀਸ਼ ਚੰਦਰ ਨੇ ਸੰਭਾਲਿਆ ਚਾਰਜ

ਰਤੀਆ, 4 ਮਾਰਚ (ਬੇਅੰਤ ਕੌਰ ਮੰਡੇਰ)-ਐਸ. ਡੀ. ਐਮ. ਸੁਰਿੰਦਰ ਸਿੰਘ ਬੈਨੀਵਾਲ ਦੇ ਤਬਾਦਲੇ ਤੋਂ ਬਾਅਦ ਨਵ ਨਿਯੁਕਤ ਐਮ. ਡੀ. ਐਮ. ਦੇ ਤੌਰ ਤੇ ਜਗਦੀਸ਼ ਚੰਦਰ ਨੇ ਰਤੀਆ ਦੇ ਉਪ ਮੰਡਲ ਮੈਜਿਸਟਰੇਟ ਦਾ ਅਹੁਦਾ ਸੰਭਾਲ ਲਿਆ ਹੈ | ਜਗਦੀਸ਼ ਚੰਦਰ ਨੇ ਆਪਣਾ ਅਹੁਦਾ ਸੰਭਾਲਣ ਤੋਂ ...

ਪੂਰੀ ਖ਼ਬਰ »

ਇੰਗਲੈਂਡ ਦੀ ਪਹਿਲੀ ਪਾਰੀ 205 ਦੌੜਾਂ 'ਤੇ ਸਿਮਟੀ

ਅਹਿਮਦਾਬਾਦ, 4 ਮਾਰਚ (ਏਜੰਸੀ)- ਸਪਿੰਨਰ ਅਕਸਰ ਪਟੇਲ (4/68) ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਦੇ ਦਮ 'ਤੇ ਭਾਰਤ ਨੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਜਾ ਰਹੇ ਚੌਥੇ ਟੈਸਟ ਦੇ ਪਹਿਲੇ ਦਿਨ ਵੀਰਵਾਰ ਨੂੰ ਇੰਗਲੈਂਡ ਦੀ ਪਹਿਲੀ ਪਾਰੀ 205 ਦੌੜਾਂ 'ਤੇ ਸਮੇਟ ...

ਪੂਰੀ ਖ਼ਬਰ »

ਕਿਰੋਨ ਪੋਲਾਰਡ ਨੇ 6 ਗੇਂਦਾਂ 'ਤੇ 6 ਛੱਕੇ ਲਗਾ ਕੇ ਕੀਤੀ ਯੁਵਰਾਜ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ

ਨਵੀਂ ਦਿੱਲੀ, 4 ਮਾਰਚ (ਏਜੰਸੀ)- ਵੈਸਟਇੰਡੀਜ਼ ਦੇ ਬੱਲੇਬਾਜ਼ ਕਿਰੋਨ ਪੋਲਾਰਡ ਨੇ ਸ੍ਰੀਲੰਕਾ ਦੇ ਖ਼ਿਲਾਫ਼ ਪਹਿਲੇ ਟੀ-20 ਮੈਚ 'ਚ 6 ਗੇਂਦਾਂ 'ਤੇ 6 ਛੱਕੇ ਲਗਾ ਕੇ ਯੁਵਰਾਜ ਸਿੰਘ ਦੇ 14 ਸਾਲ ਦੇ ਪੁਰਾਣੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ | ਪੋਲਾਰਡ ਨੇ ਸ੍ਰੀਲੰਕਾ ਦੇ ...

ਪੂਰੀ ਖ਼ਬਰ »

ਪਲਾਟ, ਫਲੈਟ, ਕੋਠੀ ਖਰੀਦਣ 'ਤੇ ਨਾਲ ਮੁਫ਼ਤ ਮਿਲੇਗੀ ਐੱਲ.ਸੀ.ਡੀ. ਤੇ ਮੁਫ਼ਤ ਹੋਵੇਗੀ ਰਜਿਸਟਰੀ

ਚੰਡੀਗੜ੍ਹ, 4 ਮਾਰਚ (ਅ.ਬ.)-ਅੰਬਾਲਾ ਕੈਂਟ ਸੈਕਟਰ 42 ਜਗਾਧਰੀ ਰੋਡ ਨੈਸ਼ਨਲ ਹਾਈਵੇ 'ਤੇ ਸਥਿਤ ਦੀਨ ਦਿਆਲ ਜਨ ਆਵਾਸ ਯੋਜਨਾ ਦੇ ਅਧੀਨ ਵੈਟਰਨ ਏ.ਟੀ.ਐੱਫ.ਐੱਲ. (ਹਰਮਨ ਸਿਟੀ) ਵਲੋਂ ਡਿਵੈਲਪ ਕੀਤਾ ਗਿਆ ਹੈ, ਜੋਕਿ ਅੰਬਾਲਾ ਕੈਂਟ ਵਾਸੀਆਂ ਲਈ ਅਫੋਰਡੇਬਲ ਹਾਊਸਿੰਗ ਦੀ ਦਿਸ਼ਾ ...

ਪੂਰੀ ਖ਼ਬਰ »

ਦੇਸ਼ 'ਚ ਬੇਰੁਜ਼ਗਾਰੀ ਦੀ ਦਰ ਘਟ ਕੇ ਕੋਰੋਨਾ ਤੋਂ ਪਹਿਲਾਂ ਦੇ ਪੱਧਰ ਨੇੜੇ

ਨਵੀਂ ਦਿੱਲੀ, 4 ਮਾਰਚ (ਏਜੰਸੀ)- ਭਾਰਤ 'ਚ ਬੇਰੁਜ਼ਗਾਰੀ ਦੀ ਦਰ ਘਟ ਕੇ ਫਿਰ ਤੋਂ ਕੋਵਿਡ-19 ਤੋਂ ਪਹਿਲਾਂ ਵਾਲੇ ਪੱਧਰ 'ਤੇ ਆ ਗਈ ਹੈ | ਫਰਵਰੀ 2021 'ਚ ਦੇਸ਼ 'ਚ ਬੇਰੁਜ਼ਗਾਰੀ ਦਰ 6.9 ਫੀਸਦੀ ਰਹੀ, ਜਦਕਿ ਫਰਵਰੀ 2020 'ਚ ਇਹ 7.8 ਫੀਸਦੀ ਰਹੀ ਸੀ | ਇਹ ਜਾਣਕਾਰੀ ਸੈਂਟਰ ਫਾਰ ਮੋਨੀਟਰਿੰਗ ...

ਪੂਰੀ ਖ਼ਬਰ »

ਸੈਂਸੈਕਸ 'ਚ 598 ਅੰਕਾਂ ਦੀ ਗਿਰਾਵਟ

ਨਵੀਂ ਦਿੱਲੀ, 4 ਮਾਰਚ (ਏਜੰਸੀ)- ਸ਼ੇਅਰ ਬਾਜ਼ਾਰ 'ਚ ਵੀਰਵਾਰ ਨੂੰ ਤਿੰਨ ਦਿਨਾਂ ਬਾਅਦ ਕਲੋਜਿੰਗ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ | ਅੱਜ ਕਮਜ਼ੋਰ ਕੌਮਾਂਤਰੀ ਸੰਕੇਤਾਂ ਦਰਮਿਆਨ ਘਰੇਲੂ ਸ਼ੇਅਰ ਬਾਜ਼ਾਰਾਂ ਦੀ ਓਪਨਿੰਗ ਵੀ ਲਾਲ ਨਿਸ਼ਾਨ ਦੇ ਨਾਲ ਹੀ ਹੋਈ ਸੀ | ...

ਪੂਰੀ ਖ਼ਬਰ »

ਦੇਸ਼ 'ਚ ਪੈਟਰੋਲ/ਡੀਜ਼ਲ ਦੀ ਮਹਿੰਗਾਈ ਨਾਲ ਜੀ.ਡੀ.ਪੀ. ਬਹਾਲੀ ਨੂੰ ਲੱਗ ਸਕਦੈ ਖੋਰਾ

ਮੁੰਬਈ, 4 ਮਾਰਚ (ਏਜੰਸੀ)- ਭਾਰਤ 'ਚ ਪੈਟਰੋਲ-ਡੀਜ਼ਲ ਦੇ ਭਾਅ ਰਿਕਾਰਡ ਉਚਾਈ 'ਤੇ ਹਨ ਅਤੇ ਇਹ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਉਭਰ ਰਹੀ ਭਾਰਤ ਦੀ ਅਰਥਵਿਵਸਥਾ ਲਈ ਇਕ ਖਤਰੇ ਦੀ ਤਰ੍ਹਾਂ ਸਾਬਤ ਹੋ ਸਕਦਾ ਹੈ | ਭਾਰਤ 'ਚ ਈਾਧਣ ਦੇ ਭਾਅ ਵਧਣ ਦੀ ਵਜਾ੍ਹ ਨਾਲ ਮਹਿੰਗਾਈ 'ਚ ਵਾਧਾ ...

ਪੂਰੀ ਖ਼ਬਰ »

2020-21 ਲਈ ਜਮ੍ਹਾਂ ਈ.ਪੀ.ਐਫ਼. 'ਤੇ 8.5 ਫੀਸਦੀ ਵਿਆਜ ਦਰ ਤੈਅ ਕੀਤੀ

ਨਵੀਂ ਦਿੱਲੀ, 4 ਮਾਰਚ (ਏਜੰਸੀ)- ਸੇਵਾ ਮੁਕਤੀ ਫੰਡ ਬਾਡੀ ਈ.ਪੀ.ਐਫ਼.ਓ. ਨੇ ਵੀਰਵਾਰ ਨੂੰ ਫੈਸਲਾ ਕੀਤਾ ਕਿ ਚਾਲੂ ਵਿੱਤ ਸਾਲ 'ਚ ਈ.ਪੀ.ਐਫ਼. ਦੀ ਜਮਾਂ ਪੂੰਜੀ 'ਤੇ 8.5 ਫੀਸਦੀ ਵਿਆਜ ਦਰ ਮਿਲੇਗੀ | ਈ.ਪੀ.ਐਫ਼.ਓ. ਦੇ 5 ਕਰੋੜ ਸਰਗਰਮ ਉਪਭੋਗਤਾ ਹਨ | ਸੂਤਰਾਂ ਅਨੁਸਾਰ ਕੇਂਦਰੀ ਕਿਰਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX