ਤਾਜਾ ਖ਼ਬਰਾਂ


ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਦਿਹਾਂਤ
. . .  1 day ago
ਐੱਸ. ਏ. ਐੱਸ. ਨਗਰ, 13 ਜੂਨ (ਕੇ. ਐੱਸ. ਰਾਣਾ)-ਪ੍ਰਸਿੱਧ ਦੌੜਾਕ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਕੋਵਿਡ ਦੇ ਚਲਦਿਆਂ ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ। ਉਹ 85 ਸਾਲਾਂ ਦੇ ਸਨ। ਉਹ ਚੰਡੀਗੜ੍ਹ ਵਿਖੇ ਫਾਰਮਰ ...
ਕਾਨਪੁਰ ਦੇ ਹੈਲੇਟ ਹਸਪਤਾਲ ਵਿਚ ਵੱਡੀ ਧੋਖਾਧੜੀ, ਮ੍ਰਿਤਕਾਂ ਦੇ ਨਾਮ ’ਤੇ ਜਾਰੀ ਕੀਤੇ ਗਏ ਰੈਮਡੇਸਿਵਿਰ ਟੀਕੇ
. . .  1 day ago
ਨਵੀਂ ਦਿੱਲੀ, 13 ਜੂਨ -ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਹੈਲਟ ਹਸਪਤਾਲ ਵਿਚ ਇਕ ਵੱਡੀ ਧੋਖਾਧੜੀ ਸਾਹਮਣੇ ਆਈ ਹੈ। ਇਸ ਹਸਪਤਾਲ ਵਿਚ ਮ੍ਰਿਤਕਾਂ ਦੇ ਨਾਮ ‘ਤੇ ਰੈਮਡੇਸਿਵਿਰ ਟੀਕੇ ਜਾਰੀ ਕੀਤੇ ਗਏ ਸਨ। ਮੁੱਖ ਮੰਤਰੀ ਯੋਗੀ ਨੇ ...
ਸੜਕ ਹਾਦਸੇ ਵਿਚ ਪਿਤਾ ਪੁੱਤਰ ਦੀ ਮੌਤ, ਲੜਕੇ ਦੀ ਮਾਤਾ ਗੰਭੀਰ ਜ਼ਖ਼ਮੀ
. . .  1 day ago
ਅਜਨਾਲਾ ,13 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਭਿੰਡੀ ਸ਼ੈਦਾਂ ਮੁੱਖ ਮਾਰਗ ’ਤੇ ਪਿੰਡ ਕੋਟਲਾ ਨਜ਼ਦੀਕ ਅੱਜ ਇਕ ਗੱਡੀ ਅਤੇ ਮੋਟਰਸਾਈਕਲ ਦਰਮਿਆਨ ਹੋਈ ਟੱਕਰ ਦੌਰਾਨ ਪਿਤਾ ਪੁੱਤ ਦੀ ਮੌਤ ਹੋ ਗਈ ਜਦ...
ਜ਼ਿਲ੍ਹੇ ’ਚ 82 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 2 ਦੀ ਮੌਤ
. . .  1 day ago
ਹੁਸ਼ਿਆਰਪੁਰ, 13 ਜੂਨ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ’ਚ 82 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 27942 ਅਤੇ 2 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 946 ਹੋ ...
ਜ਼ਿਲ੍ਹੇ ਵਿਚ ਕੋਰੋਨਾ ਨਾਲ ਗਈ 3 ਹੋਰ ਜਾਨਾਂ ,ਆਏ 18 ਨਵੇਂ ਮਾਮਲੇ
. . .  1 day ago
ਮੋਗਾ ,13 ਮਈ (ਗੁਰਤੇਜ ਸਿੰਘ ਬੱਬੀ) -ਅੱਜ ਮੋਗਾ ਵਿਚ ਕੋਰੋਨਾ ਨਾਲ 3 ਹੋਰ ਜਾਨਾਂ ਚਲੀਆਂ ਗਈਆਂ ਅਤੇ 18 ਨਵੇਂ ਮਾਮਲੇ ਹੋਰ ਸਾਹਮਣੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ 8409 ’ਚੋਂ ਸਰਗਰਮ ਮਾਮਲੇ...
ਮੋਦੀ ਸਰਕਾਰ ਡਰੋਨ ਰਾਹੀਂ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਪਹੁੰਚਾਏਗੀ ਵੈਕਸੀਨ
. . .  1 day ago
ਨਵੀਂ ਦਿੱਲੀ, 13 ਜੂਨ -ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਜਲਦੀ ਹੀ ਡਰੋਨ ਦੇ ਜ਼ਰੀਏ ਟੀਕੇ ਪ੍ਰਦਾਨ ਕੀਤੇ ਜਾਣਗੇ। ਇਸ ਦੇ ਲਈ, ਇੰਡੀਆ ਕੌਂਸਲ ਆਫ ਮੈਡੀਕਲ ਰਿਸਰਚ ਦੀ ਤਰਫੋਂ ਐਚ.ਐਲ.ਐਲ...
ਦਿੱਲੀ 'ਚ ਕਾਬੂ 'ਚ ਆਇਆ ਕੋਰੋਨਾ
. . .  1 day ago
ਨਵੀਂ ਦਿੱਲੀ, 13 ਜੂਨ - ਦਿੱਲੀ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 255 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 23 ਮਰੀਜ਼ਾਂ ਦੀ ਮੌਤ ਹੋਈ...
ਅਗਲੇ 48 ਘੰਟਿਆਂ ਦੌਰਾਨ ਦਿੱਲੀ-ਪੰਜਾਬ-ਹਰਿਆਣਾ 'ਚ ਮਾਨਸੂਨ ਦੇ ਪੁੱਜਣ ਦੀ ਸੰਭਾਵਨਾ
. . .  1 day ago
ਨਵੀਂ ਦਿੱਲੀ, 13 ਜੂਨ - ਦੱਖਣੀ ਪੱਛਮੀ ਮਾਨਸੂਨ ਚੰਗੀ ਗਤੀ ਨਾਲ ਅੱਗੇ ਵੱਧ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਬਿਹਾਰ ਤੇ ਪੂਰਬੀ ਉਤਰ ਪ੍ਰਦੇਸ਼ ਤੋਂ ਬਾਅਦ ਹੁਣ ਮਾਨਸੂਨ ਦੇ ਅਗਲੇ 48...
ਚੀਨ ਵਿਚ ਵੱਡਾ ਹਾਦਸਾ, ਗੈਸ ਪਾਈਪ ਧਮਾਕੇ 'ਚ 11 ਲੋਕਾਂ ਦੀ ਮੌਤ, 37 ਜ਼ਖਮੀ
. . .  1 day ago
ਬੀਜਿੰਗ, 13 ਜੂਨ - ਮੱਧ ਚੀਨ ਦੇ ਹੁਬੇਈ ਪ੍ਰਾਂਤ ਵਿਚ ਅੱਜ ਐਤਵਾਰ ਨੂੰ ਭਿਆਨਕ ਹਾਦਸਾ ਵਾਪਰਿਆ। ਭਿਆਨਕ ਗੈਸ ਪਾਈਪ ਧਮਾਕੇ ਵਿਚ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਜਦਕਿ 37 ਲੋਕ ਜ਼ਖਮੀ ਹੋਏ ਹਨ। ਇਸ ਹਾਦਸੇ...
ਸਰੀਰ 'ਤੇ ਗੁੱਝੇ ਜ਼ਖ਼ਮਾਂ ਦੇ ਨਿਸ਼ਾਨ ਸਾਹਮਣੇ ਆਉਣ 'ਤੇ ਪਰਿਵਾਰ ਵਲੋਂ ਜੈਪਾਲ ਭੁੱਲਰ ਦਾ ਸਸਕਾਰ ਰੋਕਿਆ
. . .  1 day ago
ਫ਼ਿਰੋਜ਼ਪੁਰ, 13 ਜੂਨ (ਗੁਰਿੰਦਰ ਸਿੰਘ) - ਗੈਂਗਸਟਰ ਜੈਪਾਲ ਭੁੱਲਰ ਦੇ ਸਰੀਰ 'ਤੇ ਗੁੱਝੇ ਜ਼ਖ਼ਮਾਂ ਦੇ ਨਿਸ਼ਾਨ ਸਾਹਮਣੇ ਆਉਣ 'ਤੇ ਪਰਿਵਾਰ ਵਲੋਂ ਬੀਤੇ ਦਿਨੀਂ ਹੋਏ ਪੁਲਿਸ ਮੁਕਾਬਲੇ 'ਤੇ ਸਵਾਲ ਖੜੇ ਕਰਦਿਆਂ ਜੈਪਾਲ ਭੁੱਲਰ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜੈਪਾਲ ਭੁੱਲਰ ਦੇ ਪਿਤਾ ਵਲੋਂ ਜੈਪਾਲ...
ਕਾਂਗਰਸ ਦੀ ਸੀਨੀਅਰ ਆਗੂ ਡਾ. ਇੰਦਰਾ ਹਿਰਦੇਸ਼ ਦਾ ਹੋਇਆ ਦਿਹਾਂਤ
. . .  1 day ago
ਨਵੀਂ ਦਿੱਲੀ, 13 ਜੂਨ - ਉਤਰਾਖੰਡ ਕਾਂਗਰਸ ਦੀ ਸੀਨੀਅਰ ਨੇਤਾ ਡਾ. ਇੰਦਰਾ ਹਿਰਦੇਸ਼ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਨੇ ਉਤਰਾਖੰਡ ਸਦਨ ਵਿਚ ਆਖ਼ਰੀ ਸਾਹ ਲਿਆ। ਉਨ੍ਹਾਂ ਦਾ ਦਿਹਾਂਤ ਦਿਲ...
ਨਾਲੀਆਂ ਵਿਚ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਸ਼ਿਵ ਸੈਨਾ ਦੇ ਵਿਧਾਇਕ ਨੇ ਠੇਕੇਦਾਰ ਨੂੰ ਜਬਰੀ ਗੰਦੇ ਪਾਣੀ 'ਚ ਬਿਠਾਇਆ
. . .  1 day ago
ਮੁੰਬਈ, 13 ਜੂਨ - ਮੁੰਬਈ ਵਿਚ ਭਾਰੀ ਮਾਨਸੂਨ ਦੇ ਮੀਂਹ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਕੁਰਲਾ ਇਲਾਕੇ ਦਾ ਵੀ ਇਹੀ ਹਾਲ ਹੈ। ਜਿੱਥੇ ਨਾਲੀਆਂ ਜਾਮ ਹਨ ਤੇ ਸੜਕਾਂ 'ਤੇ ਪਾਣੀ ਵਹਿ ਰਿਹਾ ਹੈ। ਇਸ ਨੂੰ ਦੇਖ ਕੇ ਸ਼ਿਵ ਸੈਨਾ ਵਿਧਾਇਕ ਦਲੀਪ ਲਾਂਡੇ ਨੇ ਗੁੱਸੇ ਵਿਚ ਆਉਂਦੇ ਹੋਏ ਠੇਕੇਦਾਰ ਨੂੰ...
ਦਿੱਲੀ 'ਚ ਲੱਗੀਆਂ ਪਾਬੰਦੀਆਂ ਵਿਚ ਢਿੱਲ, 50 ਫ਼ੀਸਦੀ ਸਮਰਥਾ ਨਾਲ ਖੁੱਲ੍ਹ ਸਕਣਗੇ ਰੈਸਟੋਰੈਂਟ ਅਤੇ ਦੁਕਾਨਾਂ
. . .  1 day ago
ਨਵੀਂ ਦਿੱਲੀ, 13 ਜੂਨ - ਦਿੱਲੀ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਕਮੀ ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਅੱਜ ਪ੍ਰੈਸ ਕਾਨਫ਼ਰੰਸ ਕੀਤੀ ਗਈ। ਜਿਸ ਵਿਚ ਐਲਾਨ ਕੀਤਾ ਗਿਆ ਕਿ ਸੋਮਵਾਰ ਤੋਂ ਰੈਸਟੋਰੈਂਟ 50 ਫ਼ੀਸਦੀ 'ਤੇ ਕੰਮ ਕਰਨਗੇ। ਨਿੱਜੀ ਦਫ਼ਤਰ 50 ਫ਼ੀਸਦੀ ਦੇ ਸਮਰਥਾ ਦੇ ਨਾਲ ਸਵੇਰੇ...
ਘਰ ਬੁਲਾ ਕੇ ਨੌਜਵਾਨ ਨੂੰ ਬੰਨ੍ਹ ਕੇ ਡੰਡਿਆਂ ਨਾਲ ਕੁੱਟ-ਕੁੱਟ ਕੇ ਮੁਕਾਇਆ
. . .  1 day ago
ਡੱਬਵਾਲੀ (ਹਰਿਆਣਾ) , 13 ਜੂਨ (ਇਕਬਾਲ ਸਿੰਘ ਸ਼ਾਂਤ) - ਚੌਟਾਲਾ ਵਿਖੇ ਵਿਆਹੁਤਾ ਔਰਤ ਨਾਲ ਕਥਿਤ ਨਾਜਾਇਜ਼ ਸੰਬੰਧਾਂ ਤਹਿਤ ਇਕ ਨੌਜਵਾਨ ਨੂੰ ਘਰ ਬੁਲਾ ਕੇ ਬੰਧਕ ਬਣਾ ਕੇ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰਨ ਦੀ ਘਟਨਾ ਵਾਪਰੀ ਹੈ। ਪੁਲਿਸ ਨੇ ਹੱਤਿਆ ਦੇ ਦੋਸ਼ਾਂ ਤਹਿਤ ਔਰਤ, ਉਸ ਦੇ ਪਤੀ ਸਮੇਤ...
ਦਿੱਲੀ 'ਚ ਰੋਹਿੰਗੀਆਂ ਸ਼ਰਨਾਰਥੀ ਕੈਂਪ 'ਚ ਭਿਆਨਕ ਅੱਗ, 50 ਤੋਂ ਉੱਪਰ ਝੌਂਪੜੀਆਂ ਸੜ ਕੇ ਸੁਆਹ
. . .  1 day ago
ਨਵੀਂ ਦਿੱਲੀ, 13 ਜੂਨ - ਦੱਖਣੀ ਪੂਰਬੀ ਦਿੱਲੀ ਦੇ ਕਾਲਿੰਦੀ ਕੁੰਜ ਮੈਟਰੋ ਸਟੇਸ਼ਨ ਦੇ ਕੋਲ ਲੱਗੀ ਅੱਗ ਵਿਚ 53 ਝੌਂਪੜੀਆਂ ਸੜ ਕੇ ਰਾਖ ਹੋ ਗਈਆਂ ਹਨ। ਇਹ ਅੱਗ ਰਾਤ ਕਰੀਬ 11 ਵੱਜ ਕੇ 55 ਮਿੰਟ 'ਤੇ ਲੱਗੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਤੜਕੇ ਕਰੀਬ 3 ਵਜੇ ਅੱਗ 'ਤੇ ਕਾਬੂ ਪਾਇਆ ਗਿਆ। ਜਿੱਥੇ ਅੱਗ...
ਮੈਕਸੀਕੋ 'ਚ ਇਕ ਬਜ਼ੁਰਗ ਦੇ ਘਰ ਵਿਚੋਂ ਮਿਲੀਆਂ ਹਜ਼ਾਰਾਂ ਹੱਡੀਆਂ, 17 ਲੋਕਾਂ ਦੀਆਂ ਹੱਤਿਆਵਾਂ ਹੋਣ ਦਾ ਖ਼ਦਸ਼ਾ
. . .  1 day ago
ਮੈਕਸੀਕੋ ਸਿਟੀ, 13 ਜੂਨ - ਮੈਕਸੀਕੋ ਸਿਟੀ ਦੇ ਬਾਹਰੀ ਇਲਾਕੇ ਵਿਚ ਇਕ ਬਜ਼ੁਰਗ ਸ਼ੱਕੀ ਹਤਿਆਰੇ ਦੇ ਘਰ ਦੀ ਖੁਦਾਈ ਦੌਰਾਨ ਜਾਂਚਕਰਤਾਵਾਂ ਨੂੰ ਹੁਣ ਤੱਕ ਹੱਡੀਆਂ ਦੇ 3 ਹਜ਼ਾਰ 787 ਟੁਕੜੇ ਮਿਲੇ ਹਨ ਅਤੇ ਇਹ ਹੱਡੀਆਂ 17 ਵੱਖ ਵੱਖ ਲੋਕਾਂ ਦੀਆਂ ਪ੍ਰਤੀਤ ਹੋ ਰਹੀਆਂ ਹਨ। ਇਹ ਖੁਦਾਈ ਅਜੇ ਵੀ ਰੁਕੀ ਨਹੀਂ ਹੈ...
ਮੁੰਬਈ ਵਿਚ ਤੇਜ਼ ਮੀਂਹ ਦਾ ਅਲਰਟ
. . .  1 day ago
ਮੁੰਬਈ, 13 ਜੂਨ - ਮੌਸਮ ਵਿਭਾਗ ਵਲੋਂ ਮਾਨਸੂਨ ਦੇ ਚੱਲਦਿਆਂ ਮੁੰਬਈ ਵਿਚ ਤੇਜ਼ ਮੀਂਹ ਦਾ ਅਨੁਮਾਨ ਲਗਾਇਆ ਹੈ। ਉੱਥੇ ਹੀ, ਉਤਰ ਪ੍ਰਦੇਸ਼ ਤੇ ਦਿੱਲੀ ਵਿਚ ਜਲਦ ਮਾਨਸੂਨ ਦਸਤਕ...
ਕਿਰਤੀਆਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਰਹੇ ਮਾਲਵੇ ਦੇ ਲੋਕ ਆਗੂ ਸੁਖਦੇਵ ਸਿੰਘ ਬੜੀ ਨਮਿਤ ਸ਼ਰਧਾਂਜਲੀ ਸਮਾਗਮ ਅੱਜ
. . .  1 day ago
ਸੰਗਰੂਰ, 13 ਜੂਨ (ਧੀਰਜ ਪਸ਼ੋਰੀਆ) - ਜੀਵਨ ਭਰ ਅਧਿਆਪਕਾਂ, ਮੁਲਾਜ਼ਮਾਂ ਅਤੇ ਕਿਰਤੀਆਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਰਹੇ ਮਾਲਵੇ ਦੇ ਲੋਕ ਆਗੂ ਸੁਖਦੇਵ ਸਿੰਘ ਬੜੀ ਨਮਿਤ ਸ਼ਰਧਾਂਜਲੀ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 80 ਹਜ਼ਾਰ ਤੋਂ ਉੱਤੇ ਆਏ ਕੋਰੋਨਾ ਕੇਸ, 3303 ਹੋਈਆਂ ਮੌਤਾਂ
. . .  1 day ago
ਨਵੀਂ ਦਿੱਲੀ, 13 ਜੂਨ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 80 ਹਜ਼ਾਰ 834 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3 ਹਜ਼ਾਰ 303 ਮਰੀਜ਼ਾਂ ਦੀ...
ਹੁਣ ਦੇਸ਼ ਦੇ ਦੂਰ ਦਰਾਜ਼ ਇਲਾਕਿਆਂ 'ਚ ਡਰੋਨ ਨਾਲ ਕੋਰੋਨਾ ਵੈਕਸੀਨ ਪਹੁੰਚਾਏਗੀ ਸਰਕਾਰ
. . .  1 day ago
ਨਵੀਂ ਦਿੱਲੀ, 13 ਜੂਨ - ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲੇ ਹੁਣ ਲਗਾਤਾਰ ਘੱਟ ਹੋ ਰਹੇ ਹਨ। ਇਸ ਵਿਚਕਾਰ ਦੇਸ਼ ਵਿਚ ਵੱਡੇ ਪੱਧਰ 'ਤੇ ਵੈਕਸੀਨੇਸ਼ਨ ਦਾ ਅਭਿਆਨ ਵੀ ਚੱਲ ਰਿਹਾ...
ਪੰਜਾਬ ਵਿਚ ਪੈ ਰਹੀ ਗਰਮੀ ਤੋਂ ਮੀਂਹ ਨੇ ਦਿਵਾਈ ਰਾਹਤ, ਝੋਨੇ ਦੀ ਬਿਜਾਈ ਲਈ ਮਦਦਗਾਰ
. . .  1 day ago
ਫ਼ਿਰੋਜ਼ਪੁਰ/ਸ੍ਰੀ ਮੁਕਤਸਰ ਸਾਹਿਬ/ਸੁਲਤਾਨਪੁਰ ਲੋਧੀ, 13 ਜੂਨ ( ਜਸਵਿੰਦਰ ਸਿੰਘ ਸੰਧੂ/ਰਣਜੀਤ ਸਿੰਘ ਢਿੱਲੋਂ/ਥਿੰਦ, ਲਾਡੀ) - ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਅੱਜ ਮੀਂਹ ਪੈਣ ਨਾਲ ਲੋਕਾਂ ਨੇ ਭਾਰੀ ਰਾਹਤ ਮਹਿਸੂਸ ਕੀਤੀ...
ਅੱਜ ਦਾ ਵਿਚਾਰ
. . .  1 day ago
ਦਿੱਲੀ 'ਚ ਕੋਰੋਨਾ ਦੇ ਇਕ ਮਾਰਚ ਤੋਂ ਬਾਅਦ ਰਿਕਾਰਡ ਕੀਤੇ ਗਏ ਸਭ ਤੋਂ ਘੱਟ ਕੇਸ
. . .  2 days ago
ਨਵੀਂ ਦਿੱਲੀ, 12 ਜੂਨ - ਦਿੱਲੀ ਵਿਚ ਕੋਰੋਨਾ ਦੇ ਨਵੇਂ ਮਾਮਲੇ ਨਿਰੰਤਰ ਘੱਟ ਰਹੇ ਹਨ। ਦਿੱਲੀ ਵਿਚ ਅੱਜ 213 ਨਵੇਂ ਮਾਮਲੇ ਸਾਹਮਣੇ ਆਏ ਅਤੇ 28 ਮਰੀਜ਼ਾਂ ਦੀ ਮੌਤ ਹੋਈ ਹੈ। ਜੋ ਇਕ ਮਾਰਚ ਤੋਂ ਬਾਅਦ ਸਭ ਤੋਂ ਘੱਟ...
ਪ੍ਰੇਸ਼ਾਨ ਨੌਜਵਾਨ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ
. . .  2 days ago
ਕਾਲਾ ਸੰਘਿਆਂ, 12 ਜੂਨ (ਬਲਜੀਤ ਸਿੰਘ ਸੰਘਾ) - ਨਜ਼ਦੀਕੀ ਪਿੰਡ ਸੰਧੂ ਚੱਠਾ ਜ਼ਿਲ੍ਹਾ ਕਪੂਰਥਲਾ ਦੇ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਭਰਾ ਅੱਛਰ ਸਿੰਘ ਹਾਲ ਵਾਸੀ ਲੁਧਿਆਣਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੀ ਮਾਂ...
ਲਾਸ਼ ਖਰੜ ਪੁੱਜਣ 'ਤੇ ਜੈਪਾਲ ਭੁੱਲਰ ਦੇ ਸਾਥੀ ਜਸਪ੍ਰੀਤ ਜੱਸੀ ਦਾ ਕੀਤਾ ਗਿਆ ਅੰਤਿਮ ਸਸਕਾਰ
. . .  2 days ago
ਖਰੜ,12 ਜੂਨ (ਕੇਵਲ ਸਿੰਘ ਰਾਣਾ) - ਬੀਤੀ 9 ਜੂਨ ਨੂੰ ਕੋਲਕਾਤਾ ਵਿਖੇ ਜਗਰਾਉਂ ਪੁਲਿਸ ਕਤਲ ਕਾਂਡ ਦੇ ਦੋ ਮੁੱਖ ਦੋਸ਼ੀਆਂ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਖਰੜ ਦੇ ਹੋਏ ਐਨਕਾਊਂਟਰ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਨੈਤਿਕਤਾ ਸਾਡੇ ਸਾਰਿਆਂ ਲਈ ਸਰਬੋਤਮ ਅਹਿਮੀਅਤ ਰੱਖਦੀ ਹੈ। -ਚਾਰਲਜ਼ ਡਿਕਨਜ਼

ਫਾਜ਼ਿਲਕਾ / ਅਬੋਹਰ

ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨਾਲ ਕੋਵਿਡ ਦੇ ਹਰੇਕ ਪਹਿਲੂ 'ਤੇ ਸਮੀਖਿਆ ਮੀਟਿੰਗ

ਫ਼ਾਜ਼ਿਲਕਾ, 15 ਅਪ੍ਰੈਲ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੋਵਿਡ ਦੇ ਹਰੇਕ ਪਹਿਲੂ 'ਤੇ ਸਮੀਖਿਆ ਮੀਟਿੰਗ ਕੀਤੀ | ਉਨ੍ਹਾਂ ਕਿਹਾ ਕਿ ਕੋਰੋਨਾ ਦਾ ਪ੍ਰਸਾਰ ਅੱਗੇ ਨਾਲੋਂ ਵਧਿਆ ਹੈ, ਇਸ ਲਈ ਸਮੂਹ ਐੱਸ.ਡੀ.ਐਮਜ਼ ਤੇ ਸਿਹਤ ਵਿਭਾਗ ਦੇ ਨੋਡਲ ਅਫ਼ਸਰ ਆਪਸੀ ਤਾਲਮੇਲ ਹੋਰ ਮਜ਼ਬੂਤ ਕਰਨ ਅਤੇ ਆਪਣੀ-ਆਪਣੀ ਸਬ ਡਵੀਜ਼ਨ ਵਿਖੇ ਸੈਂਪਲਿੰਗ, ਕਨਟੈਕਟ ਟਰੇਸਿੰਗ, ਹੋਮ ਆਈਸੋਲੇਸ਼ਨ ਅਤੇ ਵੈਕਸੀਨੇਸ਼ਨ ਕਰਵਾਉਣ ਸਬੰਧੀ ਲੋਕਾਂ ਵਿਚ ਜਾਗਰੂਕਤਾ ਲਿਆਉਣ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਟੈੱਸਟਿੰਗ ਤੋਂ ਲੈ ਕੇ ਵੈਕਸੀਨੇਸ਼ਨ ਤੱਕ ਸਾਰੇ ਪਹਿਲੂਆਂ 'ਤੇ ਨਜ਼ਰਸਾਨੀ ਜ਼ਰੂਰੀ ਹੈ | ਇਸ ਲਈ ਹਰੇਕ ਵਿਸ਼ੇ 'ਤੇ ਧਿਆਨ ਦੇਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਜਿਸ ਕਿਸੇ ਨੂੰ ਲੱਛਣ ਨਜ਼ਰ ਆਉਂਦੇ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਟੈੱਸਟ ਕਰਵਾਉਣ ਦੀ, ਜੋ ਪਾਜ਼ੀਟਿਵ ਕਿਸੇ ਦੇ ਸੰਪਰਕ ਵਿਚ ਆਇਆ ਹੈ ਤਾਂ ਉਸ ਨੂੰ ਟਰੇਸ ਕਰਨ ਅਤੇ ਵਧੇਰੇ ਉਮਰ ਦੇ ਲੋਕਾਂ ਨੂੰ ਵੈਕਸੀਨੇਸ਼ਨ ਕਰਵਾਉਣ ਦੀ ਜ਼ਰੂਰਤ ਹੈ | ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਟੀਮਾਂ ਜੰਗੀ ਪੱਧਰ 'ਤੇ ਹੋ ਕੇ ਕੋਵਿਡ ਪ੍ਰਤੀ ਲੋਕਾਂ ਨੂੰ ਟੈੱਸਟਿੰਗ ਅਤੇ ਵੈਕਸੀਨੇਸ਼ਨ ਪ੍ਰਤੀ ਸੁਚੇਤ ਕਰਨ | ਉਨ੍ਹਾਂ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਨੂੰ ਕੋਵਿਡ ਪ੍ਰਤੀ ਜਨ ਜਾਗਰੂਕਤਾ ਗਤੀਵਿਧੀਆਂ 'ਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ |ਉਨ੍ਹਾਂ ਐੱਸ.ਡੀ.ਐਮਜ਼ ਨੂੰ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਨਾਲ ਵੀ ਕੋਵਿਡ ਪ੍ਰਤੀ ਮੀਟਿੰਗ ਕੀਤੀਆਂ ਜਾਣ ਅਤੇ ਲੋਕਾਂ ਵਿਚ ਵੈਕਸੀਨੇਸ਼ਨ ਕਰਵਾਉਣ ਅਤੇ ਸਾਵਧਾਨੀਆਂ ਦੀ ਪਾਲਨਾ ਕਰਨ ਦੀ ਜਾਗਰੂਕਤਾ ਪੈਦਾ ਹੋਵੇ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਭਿਜੀਤ ਕਪਲਿਸ਼, ਐੱਸ.ਡੀ.ਐਮ. ਕੇਸ਼ਵ ਗੋਇਲ, ਸੂਬਾ ਸਿੰਘ, ਜਸਪਾਲ ਸਿੰਘ ਬਰਾੜ, ਸਹਾਇਕ ਕਮਿਸ਼ਨਰ (ਜ) ਕੰਵਰਜੀਤ ਸਿੰਘ, ਸਿਵਲ ਸਰਜਨ ਡਾ. ਹਰਜਿੰਦਰ ਸਿੰਘ, ਮੈਡਮ ਕਵਿਤਾ, ਡਾ. ਆਮਨਾ ਆਦਿ ਮੌਜੂਦ ਸਨ |

ਕੰਬਾਈਨ ਤੋਂ ਅੱਗ ਲੱਗਣ ਨਾਲ 3 ਏਕੜ ਨਾੜ ਤੇ 4 ਕਨਾਲ ਕਣਕ ਸੜੀ

ਮੰਡੀ ਰੋੜਾਂਵਾਲੀ 15 ਅਪ੍ਰੈਲ (ਮਨਜੀਤ ਸਿੰਘ ਬਰਾੜ)-ਇੱਥੋਂ ਨਾਲ ਲੱਗਦੇ ਪਿੰਡ ਚੱਕ ਰੋਹੀਵਾਲਾ ਵਿਚ ਅੱਜ ਦੁਪਹਿਰ ਸਮੇਂ ਕੰਬਾਈਨ ਨਾਲ ਅੱਗ ਲੱਗਣ ਕਾਰਨ 3 ਏਕੜ ਤੂੜੀ ਬਣਾਉਣ ਲਈ ਛੱਡਿਆ ਨਾੜ ਅਤੇ 4 ਕਨਾਲ ਕਣਕ ਸੜ ਕੇ ਸੁਆਹ ਹੋ ਗਈ | ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ...

ਪੂਰੀ ਖ਼ਬਰ »

ਨਹਿਰਾਂ ਵਿਚ ਕਾਲਾ ਪਾਣੀ ਆਉਣ ਕਾਰਨ ਜਲ ਘਰ ਸੁੱਕੇ

ਅਬੋਹਰ, 15 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਪੂਰੇ ਮਾਲਵੇ ਨੂੰ ਪਾਣੀ ਮੁਹੱਈਆ ਕਰਦੀਆਂ ਨਹਿਰਾਂ ਵਿਚ ਕਾਲਾ ਪਾਣੀ ਆਉਣ ਕਾਰਨ ਪਿੰਡਾਂ ਦੇ ਜਲ ਘਰ ਸੁੱਕੇ ਪਏ ਹਨ ਜਿਸ ਕਾਰਨ ਲੋਕਾਂ ਨੂੰ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਹਾਹਾਕਾਰ ਮੱਚੀ ਹੋਈ ਹੈ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਕੌਮਾਂਤਰੀ ਸਰਹੱਦ ਨੇੜੇ ਉੱਚੀਆਂ ਵਧਣ ਵਾਲੀਆਂ ਫ਼ਸਲਾਂ ਬੀਜਣ ਦੀ ਮਨਾਹੀ

ਫ਼ਾਜ਼ਿਲਕਾ, 15 ਅਪ੍ਰੈਲ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਕੌਮਾਂਤਰੀ ਸਰਹੱਦ ਅਤੇ ਸਰਹੱਦੀ ਸੁਰੱਖਿਆ ਤਾਰ ਦਰਮਿਆਨ ਅਤੇ ਤਾਰ ਤੋਂ ਭਾਰਤ ਵਾਲੇ ਪਾਸੇ 70 ਤੋਂ 100 ਮੀਟਰ ਥਾਂ 'ਤੇ ਉੱਚੀਆਂ ਫ਼ਸਲਾਂ ਜਿਵੇਂ ਬੀ.ਟੀ. ਨਰਮਾ, ਮੱਕੀ, ...

ਪੂਰੀ ਖ਼ਬਰ »

ਬਦਲੀਆਂ ਹੋਣ ਦੇ ਬਾਵਜੂਦ ਸਕੂਲ ਇੰਚਾਰਜਾਂ ਵਲੋਂ ਰਿਲੀਵ ਨਾ ਕਰਨ ਕਾਰਨ ਅਧਿਆਪਕਾਂ 'ਚ ਰੋਸ

ਫ਼ਾਜ਼ਿਲਕਾ, 15 ਅਪ੍ਰੈਲ (ਅਮਰਜੀਤ ਸ਼ਰਮਾ)-ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀਆਂ ਬਦਲੀਆਂ ਆਨਲਾਈਨ ਤਾਂ ਕਰ ਦਿੱਤੀਆਂ ਗਈਆਂ ਹਨ, ਪਰ ਬਦਲੀਆਂ ਹੋਣ ਦੇ ਬਾਵਜੂਦ ਬਹੁਤੇ ਸਕੂਲਾਂ ਵਿਚ ਅਧਿਆਪਕਾਂ ਨੂੰ ਉਨ੍ਹਾਂ ਦੇ ਇੰਚਾਰਜਾਂ ਵਲੋਂ ਰਿਲੀਵ ਨਹੀਂ ਕੀਤਾ ਗਿਆ, ਜਿਸ ...

ਪੂਰੀ ਖ਼ਬਰ »

ਖ਼ਰੀਦ ਏਜੰਸੀਆਂ ਨੇ 9469 ਮੀਟਿ੍ਕ ਟਨ ਕਣਕ ਦੀ ਕੀਤੀ ਖ਼ਰੀਦ

ਫ਼ਾਜ਼ਿਲਕਾ, 15 ਅਪ੍ਰੈਲ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕਣਕ ਦੀ ਖ਼ਰੀਦ 'ਚ ਰਫ਼ਤਾਰ ਲਿਆਉਂਦਿਆਂ ਖ਼ਰੀਦ ਏਜੰਸੀਆਂ ਵਲੋਂ ਬੀਤੇ ਦਿਨ 9469 ਮੀਟਿ੍ਕ ਟਨ ਕਣਕ ਦੀ ਖ਼ਰੀਦ ਕੀਤੀ ਗਈ | ਉਨ੍ਹਾਂ ਦੱਸਿਆ ਕਿ ਹੁਣ ਤੱਕ 9539 ਮੀਟਿ੍ਕ ...

ਪੂਰੀ ਖ਼ਬਰ »

ਸ਼ਰਾਬ ਠੇਕੇਦਾਰ ਖੁਦਕੁਸ਼ੀ ਮਾਮਲੇ ਵਿਚ ਪੰਜਾਂ ਖਿਲਾਫ਼ ਮਾਮਲਾ ਦਰਜ

ਅਬੋਹਰ, 15 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਬੀਤੇ ਕੱਲ੍ਹ ਸ਼ਰਾਬ ਠੇਕੇਦਾਰ ਵਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੇ ਜਾਣ ਮਾਮਲੇ ਵਿਚ ਥਾਣਾ ਸਿਟੀ-2 ਦੀ ਪੁਲਿਸ ਨੇ ਪੰਜ ਜਣਿਆਂ ਖ਼ਿਲਾਫ਼ ਧਾਰਾ 306 ਹੇਠ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਅਬੋਹਰ ਨਗਰ ਨਿਗਮ ਨੇ ਪਾਬੰਦੀਸ਼ੁਦਾ ਪੋਲੀਥੀਨ ਫੜੇ

ਅਬੋਹਰ, 15 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਨਗਰ ਨਿਗਮ ਦੀ ਟੀਮ ਨੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਅਤੇ ਪੋਲੀਥੀਨ ਮੁਕਤ ਬਣਾਉਣ ਦੇ ਲਈ ਅਭਿਆਨ ਚਲਾਇਆ ਹੋਇਆ ਹੈ ਜਿਸ ਦੇ ਤਹਿਤ ਟੀਮ ਨੇ ਵੱਖ-ਵੱਖ ਖੇਤਰਾਂ ਵਿਚ ਜਾ ਕੇ ਨਾਜਾਇਜ਼ ਤੌਰ 'ਤੇ ਇਸਤੇਮਾਲ ਹੋ ਰਹੀ ...

ਪੂਰੀ ਖ਼ਬਰ »

ਨਾਜਾਇਜ਼ ਰੇਤਾ ਨਾਲ ਭਰੀ ਟਰੈਕਟਰ-ਟਰਾਲੀ ਕਾਬੂ

ਜਲਾਲਾਬਾਦ, 15 ਅਪ੍ਰੈਲ (ਜਤਿੰਦਰ ਪਾਲ ਸਿੰਘ)-ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਨਾਜਾਇਜ਼ ਰੇਤਾ ਦੇ ਨਾਲ ਭਰੀ ਟਰਾਲੀ ਤੇ ਟਰੈਕਟਰ ਕਬਜ਼ੇ ਵਿਚ ਲੈ ਲਏ | ਥਾਣਾ ਸਦਰ ਜਲਾਲਾਬਾਦ ਦੇ ਮੁਲਾਜ਼ਮ ਸਹਾਇਕ ਥਾਣੇਦਾਰ ਹਰਕੇਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੰੂ ਮੁਖ਼ਬਰ ਖ਼ਾਸ ...

ਪੂਰੀ ਖ਼ਬਰ »

ਦੂਜੇ ਸੂਬਿਆਂ ਦੀ ਕਣਕ ਪੰਜਾਬ 'ਚ ਵਿਕਣ 'ਤੇ ਰੋਸ ਪ੍ਰਗਟ

ਅਬੋਹਰ, 15 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਇਕ ਪਾਸੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਹਿਤੈਸ਼ੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਹੇਠਲੇ ਪੱਧਰ 'ਤੇ ਸਰਕਾਰੀ ਅਦਾਰਿਆਂ ਦੇ ਅਧਿਕਾਰੀ ਤੇ ਕਰਮਚਾਰੀਆਂ ਵਲੋਂ ਸਰਕਾਰ ਦੇ ਇਨ੍ਹਾਂ ਦਾਅਵਿਆਂ ਨੂੰ ...

ਪੂਰੀ ਖ਼ਬਰ »

ਅਬੋਰਹ ਮੰਡੀ 'ਚ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

ਅਬੋਹਰ, 15 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਭਾਵੇਂ ਸਰਕਾਰ ਕਣਕ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹੋਣ ਦੇ ਲੱਖਾਂ ਦਾਅਵੇ ਕਰ ਰਹੀ ਹੈ ਪਰ ਸਥਾਨਕ ਅਨਾਜ ਮੰਡੀ ਵਿਚ ਕਣਕ ਦੀ ਖ਼ਰੀਦ ਨਾ-ਮਾਤਰ ਹੋਣ ਕਾਰਨ ਅੱਜ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ...

ਪੂਰੀ ਖ਼ਬਰ »

20 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 1 ਕਾਬੂ

ਜਲਾਲਾਬਾਦ, 15 ਅਪ੍ਰੈਲ (ਜਤਿੰਦਰ ਪਾਲ ਸਿੰਘ)-ਥਾਣਾ ਸਦਰ ਪੁਲਿਸ ਜਲਾਲਾਬਾਦ ਨੇ ਇਕ ਵਿਅਕਤੀ ਨੂੰ 20 ਬੋਤਲਾਂ ਨਜਾਇਜ਼ ਸ਼ਰਾਬ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਥਾਣਾ ਸਦਰ ਜਲਾਲਾਬਾਦ ਦੇ ਮੁਲਾਜ਼ਮ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੇ ਦੋਸ਼ ਹੇਠ ਤਿੰਨ ਨਾਮਜ਼ਦ

ਅਬੋਹਰ, 15 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-1 ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਲਾਲ ਚੰਦ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੇ ਸੀ ਤਾਂ ਇਸ ਦੌਰਾਨ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ

ਅਬੋਹਰ, 15 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-1 ਦੀ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਇਕ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੰਕਜ ਸੋਨੀ ਪੁੱਤਰ ਰਾਜਿੰਦਰ ਸੋਨੀ ਵਾਸੀ ਗਲੀ ਨੰਬਰ 6 ਵੱਡੀ ਪੌੜੀ ਨਵੀਂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ ਆਏ 67 ਨਵੇਂ ਮਾਮਲੇ

ਫਾਜ਼ਿਲਕਾ 15 ਅਪ੍ਰੈਲ (ਅਮਰਜੀਤ ਸ਼ਰਮਾ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਰੋਨਾ ਦੇ ਵਧਦੇ ਪ੍ਰਸਾਰ ਨੂੰ ਦੇਖਦੇ ਹੋਏ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ 45 ਸਾਲ ਤੋਂ ਉੱਪਰ ਦੀ ਉਮਰ ਵਾਲੇ ਸਾਰੇ ਵਿਅਕਤੀ ਵੱਧ ਤੋਂ ਵੱਧ ਟੀਕਾਕਰਨ ਕਰਵਾਉਣ ਤਾਂ ...

ਪੂਰੀ ਖ਼ਬਰ »

ਮੋੜਾ ਸਿੰਘ ਅਨਜਾਣ ਨੇ ਬਿਜਲੀ ਦੀਆਂ ਵਧੀਆਂ ਕੀਮਤਾਂ 'ਤੇ ਜਾਗਰੂਕ ਕਰਦੇ ਹੋਏ ਸਾੜੀਆਂ ਬਿੱਲਾਂ ਦੀਆਂ ਕਾਪੀਆਂ

ਫ਼ਿਰੋਜ਼ਪੁਰ, 15 ਅਪ੍ਰੈਲ (ਕੁਲਬੀਰ ਸਿੰਘ ਸੋਢੀ)- ਪੰਜਾਬ ਵਿਚ ਬਿਜਲੀ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਰੋਸ ਦੇ ਵਿਚ ਆਮ ਆਦਮੀ ਪਾਰਟੀ ਵਲੋਂ ਬਿਜਲੀ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਮੱਦੇਨਜ਼ਰ ਯੂਥ ਆਗੂ ਮੋੜਾ ਸਿੰਘ ਅਨਜਾਣ ਵਲੋਂ ਪਿੰਡ-ਪਿੰਡ ਜਾ ...

ਪੂਰੀ ਖ਼ਬਰ »

ਮਗਨਰੇਗਾ ਸਕੀਮ ਤਹਿਤ ਫ਼ਾਜ਼ਿਲਕਾ ਜ਼ਿਲੇ੍ਹ ਵਿਚ ਨਿਰਧਾਰਿਤ ਟੀਚੇ ਤੋਂ ਵਧੇਰੇ ਕੰਮ ਕੀਤਾ-ਡੀ. ਸੀ.

ਫ਼ਾਜ਼ਿਲਕਾ, 15 ਅਪ੍ਰੈਲ (ਦਵਿੰਦਰ ਪਾਲ ਸਿੰਘ)-ਮਹਾਤਮਾ ਗਾਂਧੀ ਦਿਹਾਤੀ ਰੁਜ਼ਗਾਰ ਗਾਰੰਟੀ ਯੋਜਨਾ ਤਹਿਤ ਫ਼ਾਜ਼ਿਲਕਾ ਜ਼ਿਲੇ੍ਹ ਵਿਚ 2020-21 ਦੌਰਾਨ ਨਿਰਧਾਰਿਤ ਟੀਚੇ ਤੋਂ ਵਧੇਰੇ ਕੰਮ ਕੀਤਾ ਗਿਆ ਹੈ ਅਤੇ ਸੂਬੇ ਭਰ ਵਿਚੋਂ ਦਿਹਾੜੀਆਂ ਦੀ ਸਿਰਜਣਾ ਵਿਚ ਜ਼ਿਲੇ੍ਹ ਦੀ ...

ਪੂਰੀ ਖ਼ਬਰ »

ਗਲੀਆਂ 'ਚ ਖੜ੍ਹਾ ਗੰਦਾ ਪਾਣੀ ਦੇ ਰਿਹੈ ਬਿਮਾਰੀਆਂ ਨੂੰ ਸੱਦਾ

ਬੱਲੂਆਣਾ, 15 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਇਕ ਪਾਸੇ ਪੰਜਾਬ ਸਰਕਾਰ ਡੇਂਗੂ ਬੁਖ਼ਾਰ ਤੋਂ ਬਚਾਉਣ ਲਈ ਵੱਡੇ-ਵੱਡੇ ਯਤਨ ਕਰਨ ਦੇ ਦਾਅਵੇ ਕਰਦੀ ਹੈ, ਪਰ ਦੂਜੇ ਪਾਸੇ ਪਿੰਡਾਂ ਦੀਆਂ ਗਲੀਆਂ ਵਿਚ ਖੜ੍ਹੇ ਗੰਦੇ ਪਾਣੀ ਵੱਲ ਕੋਈ ਵੀ ਮਹਿਕਮਾ ਧਿਆਨ ਹੀ ਦਿੰਦਾ | ਹਲਕਾ ...

ਪੂਰੀ ਖ਼ਬਰ »

ਮੰਡੀਆਂ 'ਚ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਹੋ ਰਹੇ ਹਨ ਪ੍ਰੇਸ਼ਾਨ

ਕੁੱਲਗੜ੍ਹੀ, 15 ਅਪ੍ਰੈਲ (ਸੁਖਜਿੰਦਰ ਸਿੰਘ ਸੰਧੂ)- ਇਲਾਕੇ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਵੱਡੇ ਪੱਧਰ 'ਤੇ ਚੱਲ ਰਹੀ ਹੈ | ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਅਤੇ ਬਾਰਦਾਨੇ ਦੀ ਸਥਿਤੀ ਵੇਖਣ ਲਈ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਫ਼ਿਰੋਜ਼ਪੁਰ ਦੇ ਪ੍ਰਧਾਨ ਅਵਤਾਰ ...

ਪੂਰੀ ਖ਼ਬਰ »

ਭਾਈ ਅਮਰਜੀਤ ਸਿੰਘ ਸਭਰਾ ਨੂੰ ਭਾਈ ਜੋਗਾ ਸਿੰਘ ਜੋਗੀ ਐਵਾਰਡ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਵਾ

ਮਮਦੋਟ, 15 ਅਪ੍ਰੈਲ (ਸੁਖਦੇਵ ਸਿੰਘ ਸੰਗਮ)- ਸਿੱਖ ਪੰਥ ਦੇ ਪ੍ਰਸਿੱਧ ਪ੍ਰਚਾਰਕ ਤੇ ਕਵੀਸ਼ਰ ਭਾਈ ਅਮਰਜੀਤ ਸਿੰਘ ਸਭਰਾ ਨੂੰ ਕਵੀਸ਼ਰ ਜੋਗਾ ਸਿੰਘ ਜੋਗੀ ਐਵਾਰਡ ਮਿਲਣ 'ਤੇ ਸਿੱਖ ਸੰਗਤਾਂ ਵਲੋਂ ਡਾਢੀ ਖ਼ੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ | ਇਸ ਸਬੰਧੀ ਮਮਦੋਟ ਤੋਂ ...

ਪੂਰੀ ਖ਼ਬਰ »

ਜ਼ੀਰਾ ਹਲਕੇ ਦੀ ਪਬਲਿਕ ਸਾਫ਼-ਸੁਥਰੇ ਅਕਸ ਵਾਲੇ ਵਿਅਕਤੀ ਦਾ ਸਾਥ ਦੇਵੇ- ਕੁਲਦੀਪ ਸਿੰਘ ਭੁੱਲਰ

ਮਖੂ, 15 ਅਪ੍ਰੈਲ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਕਾਂਗਰਸ ਪਾਰਟੀ ਦੇ ਸਾਬਕਾ ਸੀਨੀਅਰ ਆਗੂ ਅਤੇ ਸਾਬਕਾ ਡੀ.ਜੀ.ਪੀ. ਮਹਿਲ ਸਿੰਘ ਭੁੱਲਰ ਦੇ ਸਪੁੱਤਰ ਕੁਲਦੀਪ ਸਿੰਘ ਭੁੱਲਰ ਜੋ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਕਾਂਗਰਸ ਪਾਰਟੀ ਵਲੋਂ ਇਲੈੱਕਸ਼ਨ ਲੜ ਚੁੱਕੇ ਹਨ ...

ਪੂਰੀ ਖ਼ਬਰ »

ਡਾ: ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮਨਾਈ

ਫ਼ਿਰੋਜ਼ਪੁਰ, 15 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਡਾ: ਭੀਮ ਰਾਓ ਅੰਬੇਡਕਰ ਦੀ ਜਯੰਤੀ ਸਬੰਧੀ ਸਮਾਗਮ ਰੇਲ ਮੰਡਲ ਦਫਤਰ ਫ਼ਿਰੋਜ਼ਪੁਰ ਵਿਖੇ ਕੀਤਾ ਗਿਆ | ਪ੍ਰੋਗਰਾਮ ਦਾ ਉਦਘਾਟਨ ਵਧੀਕ ਮੰਡਲ ਰੇਲਵੇ ਮੈਨੇਜਰ ਭੁਪੇਂਦਰ ਪ੍ਰਤਾਪ ਸਿੰਘ ਅਤੇ ਬਲਬੀਰ ਸਿੰਘ ਨੇ ਦੀਪ ਜਗਾ ...

ਪੂਰੀ ਖ਼ਬਰ »

ਦਾਖ਼ਲਾ ਮੁਹਿੰਮ ਸਬੰਧੀ ਬਲਾਕ ਫ਼ਿਰੋਜ਼ਪੁਰ-1 ਨੇ ਲਗਾਈ ਪ੍ਰਦਰਸ਼ਨੀ

ਫ਼ਿਰੋਜ਼ਪੁਰ, 15 ਅਪ੍ਰੈਲ (ਤਪਿੰਦਰ ਸਿੰਘ)- ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਰਾਜੀਵ ਛਾਬੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ 'ਈਚ ਵਨ ਬਰਿੰਗ ਵਨ ਮੁਹਿੰਮ' ਤਹਿਤ ਸਰਕਾਰੀ ਸਕੂਲਾਂ ਵਿਚ ਦਾਖਲਾ ਮੁਹਿੰਮ ਨੂੰ ਹੋਰ ...

ਪੂਰੀ ਖ਼ਬਰ »

ਜੌਗ਼ਰਫ਼ੀ ਟੀਚਰਜ਼ ਯੂਨੀਅਨ ਪੰਜਾਬ ਦਾ ਵਫ਼ਦ ਸਿੱਖਿਆ ਅਧਿਕਾਰੀਆਂ ਨੂੰ ਮਿਲਿਆ

ਫ਼ਿਰੋਜ਼ਪੁਰ, 15 ਅਪ੍ਰੈਲ (ਤਪਿੰਦਰ ਸਿੰਘ)- ਜੌਗ਼ਰਫ਼ੀ ਪੋਸਟ ਗਰੈਜੂਏਟ ਟੀਚਰ ਯੂਨੀਅਨ ਪੰਜਾਬ ਦਾ ਵਫ਼ਦ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਅਤੇ ਮੀਤ ਪ੍ਰਧਾਨ ਨਰੇਸ਼ ਕੁਮਾਰ ਦੀ ਅਗਵਾਈ ਹੇਠ ਭੂਗੋਲ (ਜੌਗ਼ਰਫ਼ੀ) ਵਿਸ਼ੇ ਦੇ ਲੈਕਚਰਾਰਾਂ ਦੀਆਂ ...

ਪੂਰੀ ਖ਼ਬਰ »

ਕਮਲਜੀਤ ਸਾਥੀਆਂ ਸਮੇਤ ਕਾਂਗਰਸ ਵਿਚ ਸ਼ਾਮਿਲ

ਫ਼ਿਰੋਜ਼ਪੁਰ, 15 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਸ਼ਹਿਰੀ ਹਲਕੇ ਅੰਦਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਕਰਵਾਏ ਜਾ ਰਹੇ ਅਥਾਹ ਵਿਕਾਸ ਤੋਂ ਕੀਲੇ ਲੋਕ ਰੋਜ਼ ਦਿਹਾੜੇ ਆਪੋ-ਆਪਣੀਆਂ ਪੁਰਾਣੀਆਂ ਪਾਰਟੀਆਂ ਛੱਡ ਧੜਾਧੜ ਕਾਂਗਰਸ 'ਚ ਸ਼ਾਮਲ ਹੋ ...

ਪੂਰੀ ਖ਼ਬਰ »

ਭਾਕਿਯੂ ਰਾਜੇਵਾਲ ਦੀ ਇਕਾਈ ਦਾ ਗਠਨ

ਧਰਮਕੋਟ, 15 ਅਪ੍ਰੈਲ (ਪਰਮਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਪ੍ਰਧਾਨ ਨਛੱਤਰ ਸਿੰਘ ਢਿੱਲੋਂ ਰਸੂਲਪੁਰ ਦੀ ਅਗਵਾਈ ਹੇਠ ਪਿੰਡ ਕਮਾਲਕੇ ਦੀ ਇਕਾਈ ਦਾ ਗਠਨ ਕੀਤਾ ਗਿਆ | ਇਸ ਮੌਕੇ ਸੁਖਵਿੰਦਰ ਸਿੰਘ ਬ੍ਰਹਮਕੇ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਫ਼ਾਜ਼ਿਲਕਾ ਦੀ ਕ੍ਰਿਕਟ ਟੀਮ ਨੇ ਫ਼ਿਰੋਜ਼ਪੁਰ ਨੂੰ ਹਰਾਇਆ

ਫ਼ਾਜ਼ਿਲਕਾ, 15 ਅਪ੍ਰੈਲ (ਦਵਿੰਦਰ ਪਾਲ ਸਿੰਘ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਅੰਡਰ-19 ਟੂਰਨਾਮੈਂਟ ਤਹਿਤ ਦੋ ਦਿਨੀਂ ਮੁਕਾਬਲਿਆਂ ਵਿਚ ਫ਼ਾਜ਼ਿਲਕਾ ਡਿਸਟਿ੍ਕਟ ਕ੍ਰਿਕਟ ਐਸੋਸੀਏਸ਼ਨ ਦੀ ਟੀਮ ਨੇ ਫ਼ਰੀਦਕੋਟ ਦੀ ਟੀਮ ਤੇ ਇਕ ਇਨਿੰਗ ਅਤੇ 45 ਰਨਾਂ ...

ਪੂਰੀ ਖ਼ਬਰ »

ਅਰੁਣ ਵਧਵਾ ਨੇ ਆਮ ਆਦਮੀ ਪਾਰਟੀ ਦੇ ਨਵੇਂ ਅਹੁਦੇਦਾਰਾਂ ਦਾ ਕੀਤਾ ਸਵਾਗਤ

ਫ਼ਾਜ਼ਿਲਕਾ, 15 ਅਪ੍ਰੈਲ(ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਨਵੇਂ ਅਹੁਦੇਦਾਰਾਂ ਦੇ ਸਨਮਾਨ ਅਤੇ ਸਵਾਗਤ ਲਈ ਇੱਥੇ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ | ਜਿਸ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਭਜਨ ਲਾਲ ਨੇ ਕੀਤੀ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਟਰੇਡ ਵਿੰਗ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਅਬੋਹਰ, 15 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਸਥਾਨਕ ਸੁਨੀਲ ਸਿਨੇਮਾ ਦੀ ਪੁਰਾਣੀ ਥਾਂ 'ਤੇ ਬਣੇ ਕਮਰਿਆਂ ਵਿਚ ਅੱਜ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਜਿਸ ਨੂੰ ਪੁਲਿਸ ਨੇ ਲਾਸ਼ ਨੂੰ ਨਰ ਸੇਵਾ ਨਰਾਇਣ ਸੇਵਾ ਦੀ ਮਦਦ ਨਾਲ ਪਹਿਚਾਣ ਅਤੇ ਪੋਸਟ ਮਾਰਟਮ ਲਈ ...

ਪੂਰੀ ਖ਼ਬਰ »

ਡਾ: ਭੀਮ ਰਾਓ ਅੰਬੇਡਕਰ ਦੇ ਵਿਖਾਏ ਮਾਰਗ 'ਤੇ ਚੱਲ ਕੇ ਦੇਸ਼ ਨੂੰ ਉੱਨਤ ਕੀਤਾ ਜਾ ਸਕਦੈ-ਵਿਧਾਇਕ ਨਾਰੰਗ

ਅਬੋਹਰ, 15 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਹਾੜਾ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਦੇ ਪ੍ਰਧਾਨ ਅਜੇ ਮਲਕਟ ਦੀ ਅਗਵਾਈ ਹੇਠ ਸਥਾਨਕ ਘੰਟਾ ਘਰ ਚੌਕ ਵਿਖੇ ਸਥਿਤ ਬਾਬਾ ਸਾਹਿਬ ਦੀ ਪ੍ਰਤਿਮਾ ...

ਪੂਰੀ ਖ਼ਬਰ »

ਭੰਗਰਖੇੜਾ ਦੀ ਪੰਚਾਇਤ ਨੂੰ ਸੰਦੀਪ ਜਾਖੜ ਨੇ ਵਿਕਾਸ ਕਾਰਜਾਂ ਲਈ ਭੇਟ ਕੀਤਾ ਚੈੱਕ

ਖੂਈਆਂ ਸਰਵਰ, 15 ਅਪ੍ਰੈਲ (ਵਿਵੇਕ ਹੂੜੀਆ)-ਹਲਕਾ ਇੰਚਾਰਜ ਚੌਧਰੀ ਸੰਦੀਪ ਜਾਖੜ ਨੇ ਪਿੰਡ ਭੰਗਰਖੇੜਾ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਇਸ ਮੌਕੇ ਸ੍ਰੀ ਸੰਦੀਪ ਜਾਖੜ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਹੀ ਇਲਾਕੇ ...

ਪੂਰੀ ਖ਼ਬਰ »

ਮਲੂਕਪੁਰਾ ਦੀ ਟੀਮ ਨੇ ਜਿੱਤਿਆ ਕ੍ਰਿਕਟ ਟੂਰਨਾਮੈਂਟ ਜੇਤੂ

ਫ਼ਾਜ਼ਿਲਕਾ, 15 ਅਪ੍ਰੈਲ(ਅਮਰਜੀਤ ਸ਼ਰਮਾ)-ਧੰਨ-ਧੰਨ ਬਾਪੂ ਖ਼ੁਸ਼ਦਿਲ ਸਪੋਰਟਸ ਕਲੱਬ ਅਰਨੀਵਾਲਾ ਸ਼ੇਖ਼ ਸੁਭਾਨ ਵਲੋਂ ਕਰਵਾਏ ਗਏ ਦੂਜੇ ਕ੍ਰਿਕਟ ਟੂਰਨਾਮੈਂਟ ਵਿਚ ਪਿੰਡ ਮਲੂਕ ਪੁਰਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਿੰਡ ਗੋਬਿੰਦ ਗੜ੍ਹ ਦੀ ਹਰਾ ਦਿੱਤਾ | ...

ਪੂਰੀ ਖ਼ਬਰ »

ਕੱਟੀਆਂ ਵਾਲਾ 'ਚ ਬਿਜਲੀ ਅੰਦੋਲਨ ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ

ਜਲਾਲਾਬਾਦ, 15 ਅਪ੍ਰੈਲ (ਕਰਨ ਚੁਚਰਾ)-ਆਮ ਆਦਮੀ ਪਾਰਟੀ ਵਲੋਂ ਬਿਜਲੀ ਅੰਦੋਲਨ ਤਹਿਤ ਪਿੰਡ ਕੱਟੀਆਂ ਵਾਲਾ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਬੀ ਸੀ ਵਿੰਗ ਦੇ ਸੂਬਾ ਪ੍ਰਧਾਨ ਗੋਲਡੀ ਕੰਬੋਜ ਨੇ ਕਿਹਾ ਕਿ ਜੇਕਰ ਦਿੱਲੀ 'ਚ ਕੇਜਰੀਵਾਲ ਦੀ ਸਰਕਾਰ ਮੁਫ਼ਤ ...

ਪੂਰੀ ਖ਼ਬਰ »

ਥਾਣਾ ਰੋਡ ਦੇ ਮਾਰਕੀਟ ਵਾਸੀਆਂ ਨੇ ਮੰਗਤ ਰਾਏ ਬਠਲਾ ਦਾ ਕੀਤਾ ਸਨਮਾਨ

ਅਬੋਹਰ, 15 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਨਗਰ ਨਿਗਮ ਵਿਚ ਮੰਗਤ ਰਾਏ ਬਠਲਾ ਨੂੰ ਸਰਬੇਸੰਮਤੀ ਨਾਲ ਫਾਈਨਾਂਸ ਕਮੇਟੀ ਦਾ ਚੇਅਰਮੈਨ ਬਣਾਏ ਜਾਣ 'ਤੇ ਉਨ੍ਹਾਂ ਦੇ ਸਮਰਥਕਾਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ | ਇਸੇ ਕੜੀ ਤਹਿਤ ਥਾਣਾ ਰੋਡ ਦੇ ਮਾਰਕੀਟ ਦੇ ਪ੍ਰਧਾਨ ...

ਪੂਰੀ ਖ਼ਬਰ »

ਬੰਬੇ ਇੰਸਟੀਚਿਊਟ ਵਿਖੇ ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

ਅਬੋਹਰ, 15 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਸਥਾਨਕ ਬੰਬੇ ਇੰਸਟੀਚਿਊਟ ਵਿਖੇ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸੰਸਥਾਨ ਦੇ ਸੰਚਾਲਕ ਗਗਨ ਚੁੱਘ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ...

ਪੂਰੀ ਖ਼ਬਰ »

ਲਾਲਾ ਖੇਤੂ ਰਾਮ ਅਗਰਵਾਲ ਟਰੱਸਟ ਵਲੋਂ ਹੋਮਿਓਪੈਥਿਕ ਕੈਂਪ 'ਚ 72 ਮਰੀਜ਼ਾਂ ਦੀ ਜਾਂਚ

ਫ਼ਾਜ਼ਿਲਕਾ, 15 ਅਪ੍ਰੈਲ ੇ(ਅਮਰਜੀਤ ਸ਼ਰਮਾ)-ਲਾਲਾ ਖੇਤੂ ਰਾਮ ਅਗਰਵਾਲ ਟਰੱਸਟ ਵਲੋਂ ਸਥਾਨਕ ਸੁੰਦਰ ਆਸ਼ਰਮ ਵਿਚ ਲਗਾਏ ਗਏ ਹੋਮਿਓਪੈਥਿਕ ਮੈਡੀਕਲ ਕੈਂਪ ਵਿਚ ਤਕਰੀਬਨ 72 ਮਰੀਜ਼ਾਂ ਦੀ ਜਾਂਚ ਕੀਤੀ ਗਈ | ਜਾਣਕਾਰੀ ਦਿੰਦਿਆਂ ਟਰੱਸਟ ਦੇ ਪ੍ਰਧਾਨ ਵਿਨੋਦ ਕੁਮਾਰ ਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX