ਤਾਜਾ ਖ਼ਬਰਾਂ


ਸਫਦਰਜੰਗ ਹਸਪਤਾਲ 'ਤੇ ਸਾਈਬਰ ਹਮਲੇ ਦੀ ਰਿਪੋਰਟ; ਏਮਜ਼ ਦਾ ਸਰਵਰ 11ਵੇਂ ਦਿਨ ਵੀ ਡਾਊਨ
. . .  1 day ago
ਅਮਰੀਕਾ ਰਹਿੰਦੇ ਵਿਅਕਤੀ ਦੀ ਪਤਨੀ ਨੇ ਸਹੁਰੇ ਘਰ ਦੋਬੁਰਜੀ 'ਚ ਲਿਆ ਫਾਹਾ
. . .  1 day ago
ਮਾਨਾਂਵਾਲਾ, 3 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ-ਜਲੰਧਰ ਜੀ.ਟੀ. 'ਤੇ ਸਥਿਤ ਕਸਬਾ ਦੋਬੁਰਜੀ ਵਿਖੇ ਇਕ ਔਰਤ ਵਲੋਂ ਖੁਦਖੁਸ਼ੀ ਕਰ ਲੈਣ ਦੀ ਦੁਖਦਾਈ ਖ਼ਬਰ ਹੈ । ਜਾਣਕਾਰੀ ਅਨੁਸਾਰ ਰਿੰਕੂ ਪੁੱਤਰ ਸ਼ਰਨ ਸਿੰਘ ...
ਮੁੰਬਈ : ਅਦੀਸ ਅਬਾਬਾ ਤੋਂ ਮੁੰਬਈ ਪਹੁੰਚਣ ਵਾਲੇ ਦੋ ਯਾਤਰੀਆਂ ਤੋਂ 18 ਕਰੋੜ ਰੁਪਏ ਕੋਕੀਨ ਬਰਾਮਦ – ਡੀ.ਆਰ.ਆਈ. ਮੁੰਬਈ
. . .  1 day ago
ਆਈ.ਜੀ. ਅਸਾਮ ਰਾਈਫਲਜ਼ (ਪੂਰਬੀ) ਦੀ ਅਗਵਾਈ ਹੇਠ 4 ਵਿਅਕਤੀਆਂ ਨੂੰ ਭਾਰੀ ਹਥਿਆਰਾਂ ਦੇ ਨਾਲ ਕੀਤਾ ਗ੍ਰਿਫ਼ਤਾਰ
. . .  1 day ago
ਸਕੂਲੀ ਵਿਦਿਆਰਥਣਾਂ ਨਾਲ ਭਰੀ ਵੈਨ ’ਤੇ ਅਣਪਛਾਤਿਆਂ ਨੇ ਕੀਤਾ ਹਮਲਾ
. . .  1 day ago
ਫ਼ਾਜ਼ਿਲਕਾ,3 ਦਸੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਨੇੜਲੇ ਪਿੰਡ ਲਾਲੋਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿਥੇ ਸਕੂਲੀ ਵਿਦਿਆਰਥਣਾਂ ਨਾਲ ...
ਬੀ. ਐਸ. ਐਫ. ਅਤੇ ਫਾਜ਼ਿਲਕਾ ਪੁਲਿਸ ਵਲੋਂ 26.850 ਕਿਲੋ ਹੈਰੋਇਨ ਬਰਾਮਦ - ਡੀ.ਜੀ.ਪੀ., ਪੰਜਾਬ ਪੁਲਿਸ
. . .  1 day ago
ਅਮਰੀਕੀ ਫੌਜ ਅਤੇ ਭਾਰਤੀ ਫੌਜ ਨੇ ਯੁਧ ਅਭਿਆਸ ਨੂੰ ਸਫਲਤਾਪੂਰਵਕ ਸਮਾਪਤ ਕੀਤਾ - ਭਾਰਤ ਵਿਚ ਅਮਰੀਕੀ ਦੂਤਾਵਾਸ
. . .  1 day ago
ਗ੍ਰਹਿ ਰਾਜ ਮੰਤਰੀ ਭਾਰਤ ਸਰਕਾਰ ਅਟਾਰੀ ਸਰਹੱਦ ’ਤੇ ਪਹੁੰਚੇ
. . .  1 day ago
ਅਟਾਰੀ,3 ਦਸੰਬਰ (ਗੁਰਦੀਪ ਸਿੰਘ ਅਟਾਰੀ) - ਕੇਂਦਰੀ ਗ੍ਰਹਿ ਰਾਜ ਮੰਤਰੀ ਭਾਰਤ ਸਰਕਾਰ ਨਿਤਿਆਨੰਦ ਰਾਏ ਕੌਮਾਂਤਰੀ ਅਟਾਰੀ ਸਰਹੱਦ ਦਾ ਦੌਰਾ ਕੀਤਾ । ਉਹ 4 ਦਸੰਬਰ ਨੂੰ ਬੀ. ਐਸ. ਐਫ. ਦੇ 58ਵੇਂ ਸਥਾਪਨਾ ਦਿਵਸ ਮੌਕੇ ਹੋ ਰਹੇ ਗੁਰੂ ਨਾਨਕ ਦੇਵ ...
ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਆਸ਼ੂ ਦੇ ਨੇੜਲੇ ਸਾਥੀ ਠੇਕੇਦਾਰ ਤੇਲੂ ਰਾਮ ਦੀ ਜ਼ਮਾਨਤ ਅਰਜ਼ੀ ਰੱਦ
. . .  1 day ago
ਲੁਧਿਆਣਾ , 3 ਦਸੰਬਰ (ਪਰਮਿੰਦਰ ਸਿੰਘ ਆਹੂਜਾ) -ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨੇੜਲੇ ਸਾਥੀ ਠੇਕੇਦਾਰ ਤੇਲੂ ਰਾਮ ਦੀ ਜ਼ਮਾਨਤ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ
. . .  1 day ago
ਅੰਮ੍ਰਿਤਸਰ ,3 ਦਸੰਬਰ (ਜਸਵੰਤ ਸਿੰਘ ਜੱਸ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਹਨ । ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਰਜਿੰਦਰ ...
ਗੁਜਰਾਤ: 61 ਸਿਆਸੀ ਪਾਰਟੀਆਂ ਦੇ 833 ਉਮੀਦਵਾਰ ਦੂਜੇ ਪੜਾਅ ਦੀ ਵੋਟਿੰਗ ਵਿਚ ਹਿੱਸਾ ਲੈ ਰਹੇ
. . .  1 day ago
ਅਹਿਮਦਾਬਾਦ, 3 ਦਸੰਬਰ - ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਪੀ.ਭਾਰਤੀ ਨੇ ਦੱਸਿਆ ਕਿ 61 ਸਿਆਸੀ ਪਾਰਟੀਆਂ ਦੇ 833 ਉਮੀਦਵਾਰ ਦੂਜੇ ਪੜਾਅ ਦੀ ਵੋਟਿੰਗ 'ਚ ਹਿੱਸਾ ਲੈ ਰਹੇ ਹਨ । ਕੁੱਲ ਵੋਟਰ 2,51,58,730 ...
ਅਰਵਿੰਦ ਕੇਜਰੀਵਾਲ ਨੇ ਸ਼ਰਾਬ, ਸਿੱਖਿਆ, ਡੀਟੀਸੀ ਬੱਸ ਘੁਟਾਲਿਆਂ ‘ਚ ਪੇਸ਼ ਕੀਤਾ ਭ੍ਰਿਸ਼ਟਾਚਾਰ ਦਾ ਨਵਾਂ ਮਾਡਲ - ਕੇਂਦਰੀ ਮੰਤਰੀ ਅਨੁਰਾਗ ਠਾਕੁਰ
. . .  1 day ago
ਲਾਰੈਂਸ ਬਿਸ਼ਨੋਈ ਗਰੋਹ ਨੇ ਲਈ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਦੀ ਜ਼ਿੰਮੇਵਾਰੀ
. . .  1 day ago
ਸੀਕਰ, 3 ਦਸੰਬਰ-ਰਾਜਸਥਾਨ ਦੇ ਸੀਕਰ ਵਿਚ ਗੈਂਗਵਾਰ ਦੌਰਾਨ ਹੋਈ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਲੋਕਾਂ ਵਿਚ ਗੈਂਗਸਟਰ ਰਾਜੂ ਠੇਠ ਵੀ ਸ਼ਾਮਿਲ ਹੈ ਜੋ ਕਿ ਵੀਰ ਤਾਜ ਸੈਨਾ ਗਰੋਹ ਨਾਲ...
ਸੀਕਰ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਇਕ ਹੋਰ ਵਿਅਕਤੀ ਦੀ ਮੌਤ
. . .  1 day ago
ਸੀਕਰ, 3 ਦਸੰਬਰ-ਸੀਕਰ ਗੋਲੀਬਾਰੀ ਦੌਰਾਨ ਇਕ ਹੋਰ ਵਿਅਕਤੀ ਤਾਰਾਚੰਦ ਜਾਟ ਜੋ ਕਿ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ, ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਤਾਰਾਚੰਦ...
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਐਨ.ਆਈ.ਏ. ਰਿਮਾਂਡ ਵਿਚ ਚਾਰ ਦਿਨ ਦਾ ਵਾਧਾ
. . .  1 day ago
ਨਵੀਂ ਦਿੱਲੀ, 3 ਦਸੰਬਰ-ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 10 ਦਿਨ ਦਾ ਰਿਮਾਂਡ ਖ਼ਤਮ ਹੋਣ 'ਤੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਦਿੱਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਲਾਰੈਂਸ ਬਿਸ਼ਨੋਈ ਦੇ ਐਨ.ਆਈ.ਏ. ਰਿਮਾਂਡ ਵਿਚ ਚਾਰ ਦਿਨ...
ਦਾਮਨ ਬਾਜਵਾ ਬਣੇ ਭਾਜਪਾ ਦੇ ਸੂਬਾ ਸਕੱਤਰ
. . .  1 day ago
ਲੌਂਗੋਵਾਲ/ਸੁਨਾਮ ਊਧਮ ਸਿੰਘ ਵਾਲਾ, 3 ਦਸੰਬਰ (ਵਿਨੋਦ, ਖੰਨਾ, ਭੁੱਲਰ) - ਸੁਨਾਮ ਹਲਕੇ ਤੋਂ ਸੀਨੀਅਰ ਆਗੂ ਦਾਮਨ ਥਿੰਦ ਬਾਜਵਾ ਨੂੰ ਭਾਜਪਾ ਹਾਈ ਕਮਾਨ ਨੇ ਪੰਜਾਬ ਰਾਜ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਹੈ। ਮੈਡਮ...
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)- ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਇੰਜ.ਕੰਵਰਵੀਰ ਸਿੰਘ ਟੌਹੜਾ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਨਿਯੁਕਤ
. . .  1 day ago
ਅਮਲੋਹ, 3 ਦਸੰਬਰ (ਕੇਵਲ ਸਿੰਘ)- ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਅਹੁਦੇਦਾਰਾਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਹਲਕਾ ਅਮਲੋਹ ਤੋਂ ਸੀਨੀਅਰ ਆਗੂ ਇੰਜੀਨੀਅਰ ਕੰਵਰਵੀਰ...
ਨੌਜਵਾਨ ਨਜਾਇਜ਼ ਅਸਲੇ ਤੇ ਕਾਰਤੂਸਾਂ ਸਮੇਤ ਕਾਬੂ
. . .  1 day ago
ਲਹਿਰਾਗਾਗਾ, 3 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਦੇ ਇਕ ਵਿਅਕਤੀ ਨੂੰ ਥਾਣਾ ਛਾਜਲੀ ਦੀ ਪੁਲਿਸ ਨੇ ਮੁਖ਼ਬਰੀ ਦੇ ਆਧਾਰ ’ਤੇ ਨਜਾਇਜ਼ ਅਸਲਾ ਅਤੇ ਕਾਰਤੂਸਾਂ ਸਮੇਤ...
ਨੌਜਵਾਨ ਨੇ ਆਪਣੇ ਘਰ ਵਿਚ ਫ਼ਾਹਾ ਲੈ ਕੇ ਕੀਤੀ ਖੁਦਕੁਸ਼ੀ
. . .  1 day ago
ਲਹਿਰਾਗਾਗਾ, 3 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਵਿਖੇ ਇਕ ਨੌਜਵਾਨ ਵਲੋਂ ਆਪਣੇ ਘਰ ’ਚ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਕਰਮਜੀਤ ਸਿੰਘ ਕਾਲੂ (20)...
ਕਿਸੇ ਵੀ ਸ਼ਹਿਰ ਨੂੰ ਭੋਪਾਲ ਨਹੀਂ ਬਣਨ ਦੇਣਾ - ਸ਼ਿਵਰਾਜ ਸਿੰਘ ਚੌਹਾਨ
. . .  1 day ago
ਭੋਪਾਲ, 3 ਦਸੰਬਰ- ਭੋਪਾਲ ਗੈਸ ਤ੍ਰਾਸਦੀ ਦੀ 38ਵੀਂ ਬਰਸੀ ’ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਸਰਵਧਰਮ ਪ੍ਰਾਰਥਨਾ ਸਭਾ ’ਚ ਸ਼ਿਰਕਤ ਕੀਤੀ ਗਈ। ਇੱਥੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਵਿਛੜੀਆਂ ਰੂਹਾਂ ਲਈ...
ਮਨੀਸ਼ ਸਿਸੋਦੀਆ ਸ਼ਰਾਬ ਘੁਟਾਲੇ ’ਚ ਪੂਰੀ ਤਰ੍ਹਾਂ ਸ਼ਾਮਿਲ- ਸੰਬਿਤ ਪਾਤਰਾ
. . .  1 day ago
ਨਵੀਂ ਦਿੱਲੀ, 3 ਦਸੰਬਰ- ਅੱਜ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਜਾਰੀ ਇਕ ਬਿਆਨ ’ਚ ਕਿਹਾ ਕਿ ਦਿੱਲੀ ਦੀ ਆਬਕਾਰੀ ਨੀਤੀ ਵਿਚ ਮਨੀਸ਼ ਸਿਸੋਦੀਆ ਦੀ ਵੱਡੀ ਭੂਮਿਕਾ ਹੈ, ਉਹ...
ਅਸ਼ਵਨੀ ਸ਼ਰਮਾ ਵਲੋਂ ਪੰਜਾਬ ਭਾਜਪਾ ਦੇ ਅਹੁਦੇਦਾਰਾਂ ਦਾ ਐਲਾਨ
. . .  1 day ago
ਚੰਡੀਗੜ੍ਹ, 3 ਦਸੰਬਰ-ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਦੀ ਪ੍ਰਵਾਨਗੀ ਤੋਂ ਬਾਅਦ ਭਾਜਪਾ ਪੰਜਾਬ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ...
ਤਾਮਿਲਨਾਡੂ:ਮਦਰਾਸ ਹਾਈ ਕੋਰਟ ਨੇ ਮੰਦਰ 'ਚ ਮੋਬਾਈਲ ਫੋਨ 'ਤੇ ਲਗਾਈ ਪਾਬੰਦੀ
. . .  1 day ago
ਚੇਨਈ, 3 ਦਸੰਬਰ- ਮਦਰਾਸ ਹਾਈ ਕੋਰਟ ਨੇ ਮੰਦਰ ਦੇ ਅੰਦਰ ਮੋਬਾਈਲ ਫੋਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ...
ਰਾਜਸਥਾਨ:ਗੈਂਗਸਟਰ ਰਾਜੂ ਠੇਠ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਸੀਕਰ, 3 ਦਸੰਬਰ-ਰਾਜਸਥਾਨ ਦੇ ਸੀਕਰ ਵਿਖੇ ਗੈਂਗਸਟਰ ਰਾਜੂ ਠੇਠ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸੀਕਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜੂ ਠੇਠ ਲੰਬੇ ਸਮੇਂ ਤੋਂ ਅਪਰਾਧ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਵੈਸਾਖ ਸੰਮਤ 553

ਖੰਨਾ / ਸਮਰਾਲਾ

ਕਿਲ੍ਹਾ ਰਾਏਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਸੰਵਿਧਾਨ ਬਚਾਉਣ ਦਾ ਹੋਕਾ

ਡੇਹਲੋਂ, 15 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ) ਕਿਲ੍ਹਾ ਰਾਏਪੁਰ ਵਿਖੇ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਤੇ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਵਿਸ਼ੇਸ਼ ਸਮਾਗਮ ਕਰਕੇ ਦੇਸ਼ ਦਾ ਸੰਵਿਧਾਨ ਮੋਦੀ ਸਰਕਾਰ ਤੋਂ ਬਚਾਉਣ ਦਾ ਹੋਕਾ ਦਿੱਤਾ ਗਿਆ¢ ਸਮਾਗਮ ਮੌਕੇ ਡਾ. ਸੋਮਪਾਲ ਹੀਰਾ ਦੀ ਨਿਰਦੇਸ਼ਨਾ ਹੇਠ ਨਾਟਕ Tਸੰਵਿਧਾਨ ਖ਼ਤਰੇ ਵਿਚ ਹੈT ਖੇਡਿਆ ਗਿਆ¢ ਇੱਥੇ ਲਗਾਤਾਰ ਚੱਲ ਰਹੇ ਧਰਨੇ ਦੀ ਪ੍ਰਧਾਨਗੀ ਪਰਮਜੀਤ ਕੌਰ, ਰੁਪਿੰਦਰ ਕੌਰ, ਰਵਿੰਦਰਜੀਤ ਕੌਰ, ਸੁਖਮਿੰਦਰ ਕੌਰ ਰਾਣੀ, ਕਰਮਜੀਤ ਕੌਰ ਨੇ ਕੀਤੀ¢ ਇਸ ਸਮੇਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਪ੍ਰੋਫੈਸਰ ਜੈਪਾਲ ਸਿੰਘ, ਮੁਲਾਜ਼ਮ ਆਗੂ ਐੱਸ.ਪੀ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਡਾ. ਭੀਮ ਰਾਓ ਅੰਬੇਡਕਰ ਵਲੋਂ ਬਣਾਏ ਸੰਵਿਧਾਨ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਨੀਤੀਆਂ ਬਣਾਕੇ ਬਦਲਣਾ ਚਾਹੁੰਦੀ ਹੈ¢ ਇਸ ਮੌਕੇ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ, ਜ਼ਿਲ੍ਹਾ ਸਕੱਤਰ ਪ੍ਰੋਫੈਸਰ ਪਰਮਜੀਤ ਕੌਰ, ਡਾ. ਗਗਨਦੀਪ ਕੌਰ, ਸੁਖਵਿੰਦਰ ਕੌਰ, ਮਹਿੰਦਰ ਕੌਰ, ਪਰਮਜੀਤ ਕੌਰ, ਸੁਰਜੀਤ ਸਿੰਘ ਸੀਲੋ, ਬਲਦੇਵ ਸਿੰਘ ਧੂਰਕੋਟ, ਚਮਕੌਰ ਸਿੰਘ ਛਪਾਰ, ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ, ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਹਰਵਿੰਦਰ ਸਿੰਘ, ਪ੍ਰਧਾਨ ਕਰਤਾਰ ਸਿੰਘ, ਸਕੱਤਰ ਕਰਨੈਲ ਸਿੰਘ, ਹਰਭਜਨ ਸਿੰਘ ਸੰਦੀਲਾ ਸਾਬਕਾ ਐਮ ਸੀ, ਜਗਮੋਹਨ ਸਿੰਘ ਮਲੌਦ ਰੋੜੀਆਂ, ਕੁਲਦੀਪ ਸਿੰਘ, ਡਾ, ਭਗਵੰਤ ਸਿੰਘ ਬੰੜੂਦੀ, ਡਾ. ਅਜੀਤ ਰਾਮ ਸ਼ਰਮਾ ਝਾਂਡੇ, ਡਾ. ਹਰਬੰਸ ਸਿੰਘ, ਡਾ. ਕੇਸਰ ਸਿੰਘ ਧਾਂਦਰਾ, ਡਾ. ਜਗਮੇਲ ਸਿੰਘ ਗਿੱਲ, ਤਰਲੋਚਨ ਸਿੰਘ, ਕੁਲੈਕਟਰ ਸਿੰਘ ਨਾਰੰਗਵਾਲ, ਧਰਮਿੰਦਰ ਸਿੰਘ, ਬਲਜੀਤ ਸਿੰਘ ਸਾਇਆ, ਜਰਨੈਲ ਸਿੰਘ, ਹਰਵਿੰਦਰ ਸਿੰਘ, ਮਹਿੰਦਰ ਸਿੰਘ ਆਦਿ ਹਾਜ਼ਰ ਸਨ¢

ਪਿੰਡ ਦੈਹਿੜੂ ਤੇ ਰਾਏਪੁਰ ਰਾਜਪੂਤਾ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ

ਬੀਜਾ, 15 ਅਪ੍ਰੈਲ (ਅਵਤਾਰ ਸਿੰਘ ਜੰਟੀ ਮਾਨ)-ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਨੇ ਪਿੰਡ ਦੈਹਿੜੂ ਦੀ ਅਨਾਜ ਮੰਡੀ 'ਚ ਰਸਮੀ ਤੌਰ 'ਤੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਗਈ ¢ ਇਹ ਕਣਕ ਦੀ ਖ਼ਰੀਦ ਪਿੰਡ ਹਰਬੰਸਪੁਰਾ ਦੇ ਕਿਸਾਨ ਹਰਦੀਪ ਸਿੰਘ ਦੀ ...

ਪੂਰੀ ਖ਼ਬਰ »

ਸਕੂਲ ਦੋਬਾਰਾ ਖੋਲ੍ਹੇ ਜਾਣ ਦੀ ਮੰਗ ਕਰਦਿਆਂ ਮਾਪਿਆਂ ਵਲੋਂ ਸਰਕਾਰ ਖ਼ਿਲਾਫ ਧਰਨਾ

ਖੰਨਾ, 15 ਅਪ੍ਰੈਲ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਮਾਪਿਆਂ ਵਲੋਂ ਸਕੂਲ ਦੋਬਾਰਾ ਖੋਲ੍ਹੇ ਜਾਣ ਦੀ ਮੰਗ ਕੀਤੀ ਤੇ ਸਰਕਾਰ ਖਿਲਾਫ ਧਰਨਾ ਦਿੱਤਾ ਗਿਆ | ਇਸ ਮੌਕੇ ਪੈਰੇਟਸ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਨਰਿੰਦਰ ਕੁਮਾਰ ਤੇ ਵਾਈਸ ਪ੍ਰਧਾਨ ਗੁਰਦੀਪ ...

ਪੂਰੀ ਖ਼ਬਰ »

ਏ.ਐੱਸ ਮਾਡਰਨ ਸਕੂਲ ਨੇ ਮਿੰਟੂ ਦੀ ਅਗਵਾਈ 'ਚ ਮਨਾਈ 50ਵੀਂ ਵਰੇ੍ਹਗੰਢ

ਖੰਨਾ, 15 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਏ.ਐੱਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਚ ਸਮਾਗਮ ਦੌਰਾਨ ਸਕੂਲ ਦੀ ਗੋਲਡਨ ਜੁਬਲੀ (50ਵੀਂ) ਵਰੇ੍ਹਗੰਢ ਮਨਾਈ ਗਈ | ਇਸ ਮੌਕੇ ਏ.ਐੱਸ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਤੇ ਕੌਂਸਲਰ ਸ਼ਮਿੰਦਰ ਸਿੰਘ ਮਿੰਟੂ ਨੇ ਸਕੂਲ ਦੇ ਸਮੂਹ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਮਲੌਦ, 15 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)- ਮਲੌਦ ਪੁਲਿਸ ਦੇ ਨਵੇਂ ਆਏ ਐੱਸ.ਐੱਚ.ਓ. ਵਿਜੈ ਕੁਮਾਰ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਐੱਸ.ਆਈ. ਮਨਪ੍ਰੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਇੱਕ ਵਿਅਕਤੀ ਨੂੰ ...

ਪੂਰੀ ਖ਼ਬਰ »

ਡਾ.ਅੰਬੇਡਕਰ ਨੇ ਗਰੀਬ ਤੇ ਦੱਬੇ ਕੁਚਲੇ ਲੋਕਾਂ ਨੂੰ ਉੱਪਰ ਚੁੱਕਣ ਲਈ ਆਪਣਾ ਅਹਿਮ ਯੋਗਦਾਨ ਪਾਇਆ - ਵਿਧਾਇਕ ਲੱਖਾ

ਪਾਇਲ, 15 ਅਪ੍ਰੈਲ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪਾਇਲ ਵਿਖੇ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਕਾਂਗਰਸ ਪਾਰਟੀ ਦੇ ਦਫ਼ਤਰ 'ਚ ਵਿਸ਼ਾਲ ਸਮਾਗਮ ਕਰਵਾਇਆ ਗਿਆ ¢ ਇਸ ਸਮੇਂ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਬਾਬਾ ਸਾਹਿਬ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ...

ਪੂਰੀ ਖ਼ਬਰ »

ਡੇਹਲੋਂ 'ਚ ਨਸ਼ੇ ਕਾਰਨ ਇਕ ਹੋਰ ਨੌਜਵਾਨ ਦੀ ਮੌਤ - ਪੁਲਿਸ ਦਾਅਵੇ ਖੋਖਲੇ ਸਾਬਤ ਹੋਏ

ਡੇਹਲੋਂ, 15 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਇਲਾਕੇ ਅੰਦਰ ਨਸ਼ੇ ਦੀ ਲਤ ਕਾਰਨ ਨਿੱਤ ਦਿਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦੀ ਗਿਣਤੀ ਵਿਚ ਅੱਜ ਡੇਹਲੋਂ ਨਿਵਾਸੀ ਇਕ ਹੋਰ ਨੌਜਵਾਨ ਦੀ ਮੌਤ ਨਾਲ ਵਾਧਾ ਹੋ ਗਿਆ ਹੈ, ਜਿਸ ਨੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਦਾਣਾ ਮੰਡੀ ਮਲੌਦ ਦੇ ਬਾਹਰ ਧਰਨਾ

ਮਲੌਦ, 15 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਕਣਕ ਦੀ ਖ਼ਰੀਦ ਦੇ ਚਾਲੂ ਸੀਜ਼ਨ ਦੌਰਾਨ ਮੰਡੀ ਬੋਰਡ ਤੇ ਖ਼ਰੀਦ ਏਜੰਸੀਆਂ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਦਾਣਾ ਮੰਡੀ ਮਲੌਦ ਦੇ ਬਾਹਰ ਧਰਨਾ ...

ਪੂਰੀ ਖ਼ਬਰ »

ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਵਲੋਂ ਟੀਕਾਕਰਨ ਕੈਂਪ

ਸਮਰਾਲਾ, 15 ਅਪ੍ਰੈਲ (ਕੁਲਵਿੰਦਰ ਸਿੰਘ)-ਸਮਾਜ ਸੇਵੀ ਸੰਸਥਾ ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਸਮਰਾਲਾ ਵਲੋਂ ਕਮਲ ਕਾਲੋਨੀ ਵਿਖੇ ਕੋਰੋਨਾ ਟੀਕਾਕਰਨ ਕੈਂਪ ਲਗਾਇਆ ਗਿਆ | ਕੈਂਪ 'ਚ ਸਰਕਾਰੀ ਹਸਪਤਾਲ ਸਮਰਾਲਾ ਦੇ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ 48 ਲੋਕਾਂ ਨੂੰ ...

ਪੂਰੀ ਖ਼ਬਰ »

ਫਾਇਰ ਬਿ੍ਗੇਡ ਦਫ਼ਤਰ ਵਿਚ ਫਾਇਰ ਡੇ ਮਨਾਇਆ

ਖੰਨਾ, 15 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਫਾਇਰ ਬਿ੍ਗੇਡ ਦਫ਼ਤਰ ਵਿਚ ਫਾਇਰ ਡੇ ਮਨਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਫਾਇਰ ਅਫ਼ਸਰ ਯਸ਼ਪਾਲ ਰਾਏ ਗੋਮੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਫਾਇਰ ਡੇ 14 ਤੋਂ 20 ਅਪ੍ਰੈਲ ਤੱਕ ਮਨਾਇਆ ਜਾਂਦਾ ਹੈ | ਇਹ ਦਿਨ ...

ਪੂਰੀ ਖ਼ਬਰ »

ਖੰਨਾ ਦੇ ਪੈਨਸ਼ਨਰਾਂ ਵਲੋਂ ਧਰਨਾ ਅੱਜ

ਖੰਨਾ, 15 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪਾਵਰਕਾਮ ਪੈਨਸ਼ਨਰਾਂ ਦੀ ਮੀਟਿੰਗ ਗੁਰਸੇਵਕ ਸਿੰਘ ਮੋਹੀ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸਰਬਸੰਮਤੀ ਨਾਲ ਸੂਬਾ ਮੁਲਾਜ਼ਮ ਫ਼ਰੰਟ ਤੇ ਪੈਨਸ਼ਨਰਾਂ ਦੇ ਜ਼ੋਨ ਪੱਧਰ ਦੇ ਪਟਿਆਲਾ ਧਰਨੇ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਪੋਸਟਰ ਜਾਰੀ

ਬੀਜਾ, 15 ਅਪ੍ਰੈਲ (ਅਵਤਾਰ ਸਿੰਘ ਜੰਟੀ ਮਾਨ)-ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਦੇ ਮੈਨੇਜਰ ਇਕਬਾਲ ਸਿੰਘ ਝਬਾਲ ਤੇ ਪ੍ਰਚਾਰਕ ਭਾਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ...

ਪੂਰੀ ਖ਼ਬਰ »

ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ

ਖੰਨਾ, 15 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਸ਼ਹਿਰ ਦੇ ਵਾਰਡ ਨੰਬਰ 20 ਦੇ ਪੁਰਾਣੀ ਸਰਾਏ ਇਲਾਕੇ ਵਿਚ ਕੋਰੋਨਾ ਦੀ ਰੋਕਥਾਮ ਲਈ ਸਮਾਜ ਸੇਵੀ ਸੰਸਥਾ ਫਰੈਂਡਜ਼ ਕਲੱਬ ਖੰਨਾ ਵਲੋਂ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ | ਕੈਂਪ 'ਚ 26 ਵਿਅਕਤੀਆਂ ਦੀ ਵੈਕਸੀਨੇਸ਼ਨ ਕੀਤੀ ਗਈ | ...

ਪੂਰੀ ਖ਼ਬਰ »

ਚਰਨਜੀਤ ਰਾਮਪੁਰੀ ਦੇ ਗੀਤ 'ਪੰਥ ਸਜਾਉਣਾ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਡੇਹਲੋਂ, 15 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਪੰਜਾਬੀ ਲੋਕ ਗਾਇਕ ਚਰਨਜੀਤ ਰਾਮਪੁਰੀ ਦੇ ਨਵੇਂ ਸਿੰਗਲ ਟਰੈਕ, ਪੰਥ ਸਜਾਉਣਾ ਮੈਂ, ਨੂੰ ਲੋਕਾਂ ਵਲੋਂ ਖੂਬ ਸਰਾਹਿਆ ਜਾ ਰਿਹਾ ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ¢ਇਸ ਗੀਤ ਨੂੰ ...

ਪੂਰੀ ਖ਼ਬਰ »

ਮਿਉਂਸੀਪਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਮੀਟਿੰਗ

ਖੰਨਾ, 15 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਨਗਰ ਕੌਂਸਲ ਖੰਨਾ ਦੇ ਪ੍ਰੇਮ ਭੰਡਾਰੀ ਪਾਰਕ 'ਚ ਮਿਉਂਸੀਪਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਚੰਦਨ ਸਿੰਘ ਨੇਗੀ ਤੇ ਦਲਜੀਤ ਸਿੰਘ ਜਨਰਲ ਸਕੱਤਰ ਦੀ ਅਗਵਾਈ ਵਿਚ ਮੀਟਿੰਗ ਹੋਈ | ਮੀਟਿੰਗ ਵਿਚ ਸ਼ਾਮਲ ਹੋਏ ਨਗਰ ...

ਪੂਰੀ ਖ਼ਬਰ »

ਬੂਸਟਰ ਟੀਮਾਂ ਵਲੋਂ ਸਰਕਾਰੀ ਸਕੂਲ 'ਚ ਦਾਖ਼ਲਿਆਂ ਲਈ ਕੀਤਾ ਜਾਗਰੂਕ

ਮਲੌਦ, 15 ਅਪ੍ਰੈਲ (ਸਹਾਰਨ ਮਾਜਰਾ)-ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਵਿਭਾਗ ਵਲੋਂ ਸ਼ੁਰੂ ਕੀਤੀ ਕਵਾਇਦ ਅਨੁਸਾਰ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੌਦ ਲੜਕੇ ਵਲੋਂ ਪਿ੍ੰਸੀਪਲ ਅਸ਼ੀਸ਼ ਕੁਮਾਰ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਬੱਚਿਆਂ ਦੇ ਦਾਖ਼ਲੇ ਨੂੰ ਲੈ ਕੇ ਲੋਕਾਂ ਨੂੰ ਪੇ੍ਰਰਿਤ ਕੀਤਾ

ਮਾਛੀਵਾੜਾ ਸਾਹਿਬ, 15 ਅਪ੍ਰੈਲ (ਸੁਖਵੰਤ ਸਿੰਘ ਗਿੱਲ)-ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜੀਤ ਸਿੰਘ, ਉਪ ਸਿੱਖਿਆ ਅਫ਼ਸਰ ਚਰਨਜੀਤ ਸਿੰਘ ਤੇ ਨੋਡਲ ਅਫ਼ਸਰ ਪਿ੍ੰਸੀਪਲ ਹਰਨੀਤ ਸਿੰਘ ਭਾਟੀਆ ਦੀ ਅਗਵਾਈ ਹੇਠ ਵਿਸਾਖੀ ਦੇ ...

ਪੂਰੀ ਖ਼ਬਰ »

ਲਾਪਰਾਂ 'ਚ ਸਕੂਲ ਸਟਾਫ਼ ਨੇ ਦਾਖ਼ਲਿਆਂ ਸੰਬੰਧੀ ਪ੍ਰੇਰਿਤ ਕੀਤਾ

ਰਾੜਾ ਸਾਹਿਬ, 15 ਅਪ੍ਰੈਲ (ਸਰਬਜੀਤ ਸਿੰਘ ਬੋਪਾਰਾਏ)-ਸ਼ਹੀਦ ਮੇਜਰ ਸਿੰਘ ਸਰਕਾਰੀ ਹਾਈ ਸਕੂਲ ਲਾਪਰਾਂ ਦੇ ਸਕੂਲ ਸਟਾਫ਼ ਵਲੋੋਂ ਸਰਕਾਰੀ ਸਕੂਲਾਂ 'ਚ ਦਾਖ਼ਲੇ ਕਰਵਾਉਣ ਲਈ ਪ੍ਰੇਰਿਤ ਕਰਨ ਵਾਸਤੇ ਅਧਿਆਪਕਾ ਹਰਪ੍ਰੀਤ ਕੌਰ, ਆਰਟ ਐਂਡ ਕਰਾਫ਼ਟ ਅਧਿਆਪਕ ਨਿਰਮਲ ਸਿੰਘ, ...

ਪੂਰੀ ਖ਼ਬਰ »

ਆਪ ਆਗੂ ਐਡਵੋਕੇਟ ਕੂਹਲੀ ਤੇ ਕਰਨ ਸ਼ਰਮਾ ਵਲੋਂ ਪਿੰਡਾਂ 'ਚ ਮੀਟਿੰਗਾਂ

ਮਲੌਦ, 15 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦੇ ਮੀਤ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਤੇ ਯੂਥ ਵਿੰਗ ਦੇ ਜ਼ਿਲ੍ਹਾ ਸਕੱਤਰ ਕਰਨ ਸ਼ਰਮਾ ਸਿਹੌੜਾ ਵਲੋਂ ਪਾਰਟੀ ਦੇ ਪ੍ਰਚਾਰ ਤੇ ਬਿਜਲੀ ਦੇ ਮੁੱਦੇ 'ਤੇ ਕੈਪਟਨ ਸਰਕਾਰ ...

ਪੂਰੀ ਖ਼ਬਰ »

ਚੇਅਰਮੈਨ ਰਸੂਲੜਾ ਨੇ ਕਣਕ ਦੀ ਖ਼ਰੀਦ ਦੀ ਆਰੰਭਤਾ ਕਰਵਾਈ

ਜੌੜੇਪੁਲ ਜਰਗ, 15 ਅਪ੍ਰੈਲ (ਪਾਲਾ ਰਾਜੇਵਾਲੀਆ)-ਪਿੰਡ ਰੌਣੀ ਵਿਖੇ ਅੱਜ ਦਾਣਾ ਮੰਡੀ 'ਚ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਨੇ ਕਣਕ ਦੀ ਖ਼ਰੀਦ ਦੀ ਆਰੰਭਤਾ ਕਰਵਾਈ | ਰਸੂਲੜਾ ਨੇ ਦੱਸਿਆ ਕਿ ਪੀ. ਪੀ. ਸੀ. ਸੀ. ਦੇ ਸਕੱਤਰ ਤੇ ਜੱਟ ਮਹਾਂ ਸਭਾ ਦੇ ...

ਪੂਰੀ ਖ਼ਬਰ »

ਤਪੋਬਨ ਢੱਕੀ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ

ਮਲੌਦ, 15 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)- ਕੁਦਰਤ ਦੀ ਗੋਦ ਵਿਚ ਵਸੇ ਰਮਣੀਕ ਤੇ ਰੂਹਾਨੀਅਤ ਨਾਲ ਭਰਪੂਰ ਅਸਥਾਨ ਗੁਰਦੁਆਰਾ ਤਪੋਬਨ ਢੱਕੀ ਸਾਹਿਬ ਮਕਸੂਦੜਾ ਵਿਖੇ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ, ਉਤਸ਼ਾਹ ਤੇ ਜਾਹੋ ਜਲਾਲ ਨਾਲ ...

ਪੂਰੀ ਖ਼ਬਰ »

ਧਾਰਮਿਕ, ਸਮਾਜਿਕ, ਸਿਆਸਤ, ਵਿੱਦਿਅਕ ਖੇਤਰ 'ਚ ਅਹਿਮ ਭੂਮਿਕਾ ਨਿਭਾਉਣ ਵਾਲਾ ਹੈ ਪਿੰਡ 'ਭੌਰਲਾ'

ਸਰਕਾਰੀ ਮਿਡਲ ਸਕੂਲ ਦਾ ਗੇਟ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ | ਕਸ਼ਮੀਰਾ ਸਿੰਘ ਬਗ਼ਲੀ 98721-72563 ਬੀਜਾ- ਕਸਬਾ ਬੀਜਾ ਤੋਂ ਥੋੜੀ ਦੂਰ ਚਾਵਾ ਪਾਇਲ ਸਟੇਸ਼ਨ ਕੋਲ ਵਸਿਆ ਹੋਇਆ ਇੱਕ ਛੋਟਾ ਜਿਹਾ ਸੁੰਦਰ ਪਿੰਡ ਹੈ 'ਭੌਰਲਾ' | ਬਾਬਾ ਨੰਦ ਸਿੰਘ ਭੌਰਲੇ ਵਾਲੇ ...

ਪੂਰੀ ਖ਼ਬਰ »

ਮਜ਼ਦੂਰਾਂ ਤੇ ਕਿਸਾਨਾਂ ਨੇ ਮਨਾਇਆ ਡਾ. ਅੰਬੇਡਕਰ ਦਾ ਜਨਮ ਦਿਨ

ਕੁਹਾੜਾ, 15 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਕੂੰਮਕਲਾਂ ਦੇ ਗੁਰੂ ਘਰ ਵਿਖੇ ਮਜ਼ਦੂਰ ਤੇ ਕਿਸਾਨਾਂ ਵਲੋਂ ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਸਾਂਝੇ ਤੌਰ 'ਤੇ ਮਨਾਇਆ ਗਿਆ¢ਇਸ ਮੌਕੇ ਕਿਸਾਨ ਆਗੂਆਂ ਨੇ ਸੰਬੋਧਨ ਨੇ ਕਰਦਿਆਂ ਕਿਹਾ ਕਿ ਡਾ: ਭੀਮ ਰਾਓ ਅੰਬੇਡਕਰ ਜੀ ...

ਪੂਰੀ ਖ਼ਬਰ »

ਹਲਕਾ ਵਿਧਾਇਕ ਵਲੋਂ ਵਿਕਾਸ-ਕਾਰਜਾਂ ਦਾ ਉਦਘਾਟਨ

ਮਲੌਦ, 15 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਰੌਸੀਆਣਾ ਵਿਖੇ 15 ਲੱਖ ਰੁਪਏ ਦੀ ਲਾਗਤ ਬਣੇ ਕਮਿਊਨਿਟੀ ਹਾਲ ਤੇ 12 ਲੱਖ ਰੁਪਏ ਦੀ ਗਰਾਂਟ ਨਾਲ ਤਿਆਰ ਕੀਤੀਆਂ ਗਲੀਆਂ-ਨਾਲੀਆਂ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ਮਾਰਕੀਟ ਕਮੇਟੀ ...

ਪੂਰੀ ਖ਼ਬਰ »

ਦੀ ਸਤਲੁਜ ਸਹਿਕਾਰੀ ਮਕਾਨ ਉਸਾਰੀ ਸਭਾ ਲਿਮਟਿਡ ਦੇ ਸੁਨੀਲ ਜਿੰਦਲ ਬਣੇ ਪ੍ਰਧਾਨ

ਕੁਹਾੜਾ, 15 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਦੀ ਸਤਲੁਜ ਸਹਿਕਾਰੀ ਮਕਾਨ ਉਸਾਰੀ ਸਭਾ ਲਿਮਟਿਡ ਫਰੈਂਡਜ਼ ਕਲੋਨੀ ਰਾਮਗੜ੍ਹ ਦੀ ਅਹਿਮ ਮੀਟਿੰਗ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਲੁਧਿਆਣਾ ਦੇ ਹੁਕਮਾਂ ਅਨੁਸਾਰ ਸਭਾ ਦੇ ਦਫ਼ਤਰ ਵਿਚ ਹੋਈ, ਜਿਸ ਵਿਚ ਬਹੁਸੰਮਤੀ ਦੇ ...

ਪੂਰੀ ਖ਼ਬਰ »

ਗੁਪਤਾ ਨੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਵਰਦੀਆਂ ਵੰਡੀਆਂ

ਖੰਨਾ, 15 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਹਿੰਦੀ ਪੁੱਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਖੰਨਾ 'ਚ ਸਮਾਜ ਸੇਵੀ ਤੇ ਦਾਨੀ ਸੱਜਣ ਵਿਜੈ ਕੁਮਾਰ ਗੁਪਤਾ ਵਲੋਂ ਸੰਸਥਾ ਦੇ ਹੋਣਹਾਰ ਬੱਚਿਆਂ ਨੂੰ ਸਟੇਸ਼ਨਰੀ ਵੰਡਦੇ ਹੋਏ ਉਤਸ਼ਾਹਿਤ ਕੀਤਾ ਗਿਆ ਤੇ ਸੰਸਥਾ ਦੇ ਦਰਜਾ ਚਾਰ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਸੋਮਾਸਰ ਸਾਹਿਬ ਟਿੱਬਾ ਵਿਖੇ ਦੀਵਾਨ ਸਜੇ

ਸਾਹਨੇਵਾਲ, 15 ਅਪ੍ਰੈਲ (ਹਰਜੀਤ ਸਿੰਘ ਢਿੱਲੋਂ)-ਇਤਿਹਾਸਕ ਗੁਰਦੁਆਰਾ ਸ੍ਰੀ ਸੋਮਾਸਰ ਸਾਹਿਬ ਟਿੱਬਾ ਵਿਖੇ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ, ਜਥੇਦਾਰ ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲਿਆਂ ਦੀ ਦੇਖ-ਰੇਖ ਹੇਠ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ...

ਪੂਰੀ ਖ਼ਬਰ »

ਵਿਧਾਇਕ ਵੈਦ ਵਲੋਂ ਕਿਸਾਨ ਆਰਾਮ ਘਰ ਦਾ ਉਦਘਾਟਨ

ਡੇਹਲੋਂ, 15 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਕਿਸਾਨ ਹਿਤੈਸ਼ੀ ਹੈ, ਜਿਸ ਨੇ ਹਮੇਸ਼ਾ ਕਿਸਾਨਾਂ ਦੀ ਭਲਾਈਹਿੱਤ ਕਾਰਜ ਕੀਤੇ ਹਨ, ਜਦਕਿ ਵਿਧਾਨ ਸਭਾ ਅੰਦਰ ਖੇਤੀ ਕਾਨੂੰਨਾਂ ਖਿਲਾਫ ਮਤਾ ਪਾਸ ...

ਪੂਰੀ ਖ਼ਬਰ »

ਦਸਮੇਸ਼ ਰਾਈਸ ਸ਼ੈਲਰ 'ਚ ਚੌਲਾਂ ਦੀਆਂ ਬੋਰੀਆਂ ਨੂੰ ਲੱਗੀ ਅੱਗ

ਖੰਨਾ, 15 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਨਜ਼ਦੀਕੀ ਪਿੰਡ ਜਲਾਜਣ ਸਥਿਤ ਦਸਮੇਸ਼ ਰਾਈਸ ਸ਼ੈਲਰ ਵਿਚ ਵੀਰਵਾਰ ਸਵੇਰੇ ਚੌਲਾਂ ਦੀਆਂ ਬੋਰੀਆਂ ਨੂੰ ਅੱਗ ਲੱਗ ਗਈ | ਸ਼ੈਲਰ 'ਚ ਅੱਗ ਲੱਗਣ ਦੀ ਸੂਚਨਾ ਮਿਲਣ ਉਪਰੰਤ ਖੰਨਾ ਦੇ ਫਾਇਰ ਅਫ਼ਸਰ ਯਸ਼ਪਾਲ ਰਾਏ ਗੋਮੀ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਰਾੜਾ ਸਾਹਿਬ ਵਿਖੇ ਕਰਮਸਰ ਸਕੂਲ ਵਲੋਂ ਦਾਖ਼ਲਿਆਂ ਸੰਬੰਧੀ ਕੈਂਪ

ਸਾਹਿਬ, 15 ਅਪ੍ਰੈਲ (ਸਰਬਜੀਤ ਸਿੰਘ ਬੋਪਾਰਾਏ)-ਸਿੱਖਿਆ ਵਿਭਾਗ ਦੀਆ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਸਰ ਜ਼ਿਲ੍ਹਾ ਲੁਧਿਆਣਾ ਵਿਖੇ ਪਿ੍ੰਸੀਪਲ ਗੁਰਮੀਤ ਕੌਰ ਦੀ ਅਗਵਾਈ ਨਾਲ ਸਕੂਲ ਸਟਾਫ਼ ਮੈਂਬਰਾਂ ਵਲੋਂ ਵਿਸਾਖੀ ਦੇ ਸ਼ੁੱਭ ਦਿਹਾੜੇ 'ਤੇ ...

ਪੂਰੀ ਖ਼ਬਰ »

ਗੁਰਦੁਆਰਾ ਕਰਮਸਰ 'ਚ ਵੈਕਸੀਨੇਸ਼ਨ ਕੈਂਪ

ਰਾੜਾ ਸਾਹਿਬ, 15 ਅਪ੍ਰੈਲ (ਸਰਬਜੀਤ ਸਿੰਘ ਬੋਪਾਰਾਏ)-ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕੋਵਿਡ-19 ਦੀ ਪਾਲਣਾ ਤਹਿਤ ਪਾਇਲ ਦੇ ਐੱਸ. ਡੀ. ਐਮ. ਦੀਆ ਹਦਾਇਤਾਂ ਮੁਤਾਬਿਕ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਪਾਇਲ ਕਮਲਜੀਤ ਸਿੰਘ ਮਾਂਗਟ ਵਲੋਂ ਸੰਤ ਬਲਜਿੰਦਰ ...

ਪੂਰੀ ਖ਼ਬਰ »

ਮੰਜੀ ਸਾਹਿਬ ਕੋਟਾਂ ਵਿਖੇ ਜਨਰਲ ਬਿਮਾਰੀਆਂ ਦਾ ਮੁਫ਼ਤ ਕੈਂਪ

ਬੀਜਾ, 15 ਅਪ੍ਰੈਲ (ਅਵਤਾਰ ਸਿੰਘ ਜੰਟੀ ਮਾਨ)-ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਮੰਜੀ ਸਾਹਿਬ ਕੋਟਾਂ ਵਿਖੇ ਵਿਸਾਖੀ ਦੇ ਸ਼ੁੱਭ ਦਿਹਾੜੇ 'ਤੇ ਸੁਖਮਨੀ ਹਸਪਤਾਲ ਵਲੋਂ ਜਨਰਲ ਬਿਮਾਰੀਆਂ ਤੇ ਹੱਡੀਆਂ ਦਾ ਮੁਫ਼ਤ ਕੈਂਪ ਲਗਾਇਆ ਗਿਆ, ਜਿਸ 'ਚ 200 ...

ਪੂਰੀ ਖ਼ਬਰ »

ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਵਿਖੇ ਡਾ. ਕੁਲਾਰ, ਪ੍ਰੋ. ਬੀਜਾ ਨੇ ਸਟਾਫ਼ ਦੀ ਨਵਾਂ ਪ੍ਰੋਗਰਾਮ ਲੈ ਕੇ ਆਉਣ ਦੀ ਕੀਤੀ ਸ਼ਲਾਘਾ

ਬੀਜਾ, 15 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਅੰਤਰਰਾਸ਼ਟਰੀ ਪੱਧਰ 'ਤੇ ਮੈਡੀਕਲ ਸਿੱਖਿਆ ਖੇਤਰ ਵਿਚ ਚੰਗਾ ਰੁਤਬਾ ਹਾਸਿਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਵਿਖੇ ਬੱਚਿਆ ਨੂੰ ਸੀ. ਐਮ. ਈ. ਕਰਨ ਦਾ ਮੌਕਾ ਦਿੱਤਾ ਗਿਆ ¢ ...

ਪੂਰੀ ਖ਼ਬਰ »

ਕਿਸਾਨਾਂ ਦੀ ਕਣਕ ਦਾ ਇਕ ਇਕ ਦਾਣਾ ਖ਼ਰੀਦਿਆ ਜਾਵੇਗਾ - ਵਿਧਾਇਕ ਵੈਦ

ਡੇਹਲੋਂ, 15 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਕਿਸਾਨਾਂ ਨੂੰ ਦਾਣਾ ਮੰਡੀਆਂ ਵਿਚ ਆਪਣੀਆਂ ਫ਼ਸਲਾਂ ਵੇਚਣ ਲਈ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਜਦਕਿ ਕਿਸਾਨਾਂ ਨਾਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX