ਲੰਡਨ, 15 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਵੇਂ ਇਕ ਦੇਸ਼ ਤੋਂ ਦੂਜੇ ਦੇਸ਼ 'ਚ ਚੰਗੇ ਭਵਿੱਖ ਦੀ ਤਲਾਸ਼ 'ਚ ਆਉਣਾ ਜਾਣਾ ਆਮ ਚੱਲ ਰਿਹਾ ਹੈ | ਅੱਜ ਦੁਨੀਆ ਵੀ ਛੋਟੀ ਹੁੰਦੀ ਜਾ ਰਹੀ ਹੈ | ਵਿਸ਼ਵ ਇਕ ਛੋਟੇ ਪਿੰਡ ਵਾਂਗ ਬਣਦਾ ਜਾ ਰਿਹਾ ਹੈ | ਇਕ ਦੂਜੇ ਦੇਸ਼ ਤੱਕ ਪਹੁੰਚ ਨੇੜੇ ਹੋ ਰਹੀ ਹੈ ਪਰ ਅਜਿਹੇ 'ਚ ਕੁਝ ਦੇਸ਼ਾਂ ਦੀਆਂ ਨੀਤੀਆਂ ਤੋਂ ਦੁਖੀ ਲੋਕ ਵੀ ਆਪਣੇ ਦੇਸ਼ ਜਾਂ ਜਨਮ ਭੂਮੀ ਨੂੰ ਛੱਡ ਕੇ ਦੂਰ ਵੱਸਣ ਨੂੰ ਤਰਜੀਹ ਦੇ ਰਹੇ ਹਨ | ਜੇ ਭਾਰਤ ਦੀ ਗੱਲ ਕਰੀਏ ਤਾਂ ਇਕੱਲੇ 2020 ਵਰ੍ਹੇ ਦੌਰਾਨ 5000 ਭਾਰਤੀ ਕਰੋੜਪਤੀਆਂ ਨੇ ਭਾਰਤ ਨੂੰ ਛੱਡ ਕੇ ਵਿਦੇਸ਼ਾਂ 'ਚ ਜਾ ਵਾਸਾ ਕੀਤਾ ਹੈ | ਭਾਰਤੀ ਮੁਦਰਾ ਨਿਵੇਸ਼ ਦੇ ਬਦਲੇ ਵਿਦੇਸ਼ 'ਚ ਨਾਗਰਿਕਤਾ ਜਾਂ ਪੱਕੀ ਰਿਹਾਇਸ਼ ਹਾਸਿਲ ਕਰਨ ਵਾਲਿਆਂ ਦੀ ਸੂਚੀ 'ਚ ਭਾਰਤ ਸਭ ਤੋਂ ਅੱਗੇ ਹੈ | ਐਚ ਐਂਡ ਪੀ (ਹੈਨਲੀ ਐਂਡ ਪਾਰਟਨਰਜ਼) ਅਨੁਸਾਰ ਕੋਵਿਡ 19 ਮਹਾਂਮਾਰੀ ਦੌਰਾਨ ਅਮੀਰ ਭਾਰਤੀਆਂ 'ਚ ਇਹ ਰੁਝਾਨ ਸਭ ਤੋਂ ਵੱਧ ਚੱਲ ਰਿਹਾ ਸੀ | ਬੀ. ਬੀ. ਸੀ. ਦੀ ਇਕ ਰਿਪੋਰਟ ਅਨੁਸਾਰ ਕੋਰੋਨਾ ਮਹਾਂਮਾਰੀ ਅਮੀਰਾਂ ਦੇ ਪ੍ਰਵਾਸ ਬਾਰੇ ਵਧੇਰੇ ਸੰਪੂਰਨ ਢੰਗ ਨਾਲ ਸੋਚਣ ਲਈ ਮਜਬੂਰ ਕਰ ਰਹੀ ਹੈ | ਹੁਣ ਸਿਰਫ਼ ਵੀਜ਼ਾ ਮੁਕਤ ਯਾਤਰਾ, ਜਾਂ ਗਲੋਬਲ ਬਾਜ਼ਾਰਾਂ ਤੱਕ ਪਹੁੰਚ ਦੀ ਆਸਾਨੀ ਬਾਰੇ ਨਹੀਂ ਹੈ, ਸਗੋਂ ਦੌਲਤ ਵਿਭਿੰਨਤਾ, ਬਿਹਤਰ ਸਿਹਤ ਸੰਭਾਲ ਅਤੇ ਸਿੱਖਿਆ ਤੋਂ ਇਲਾਵਾ ਮਹਾਂਮਾਰੀ ਨਾਲ ਆਈਆਂ ਅਨਿਸ਼ਚਿਤਾਵਾਂ ਤੋਂ ਬਚਣ ਲਈ ਵੀ ਅਜਿਹਾ ਹੋ ਰਿਹਾ ਹੈ | ਭਾਰਤੀਆਂ ਲਈ ਲੰਡਨ ਹੀ ਪਹਿਲੀ ਪਸੰਦ ਨਹੀਂ ਸਗੋਂ ਪੁਰਤਗਾਲ ਵਰਗੇ ਦੇਸ਼ ਜੋ ਗੋਲਡਨ ਵੀਜ਼ਾ ਪ੍ਰੋਗਰਾਮ ਚਲਾਉਂਦੇ ਹਨ ਅਤੇ ਨਾਲ ਹੀ ਮਾਲਟਾ ਅਤੇ ਸਾਈਪ੍ਰਸ ਵਰਗੇ ਦੇਸ਼ਾਂ ਨੂੰ ਅਮੀਰ ਭਾਰਤੀ ਤਰਜੀਹ ਦੇ ਰਹੇ ਹਨ | ਅਮੀਰ ਲੋਕਾਂ ਦੇ ਦੇਸ਼ ਛੱਡਣ ਦੇ ਮੁੱਖ ਕਾਰਨਾਂ 'ਚ ਇਨਕਮ ਟੈਕਸ ਵਾਲਿਆਂ ਵਲੋਂ ਦਿੱਤੀ ਜਾਂਦੀ ਪ੍ਰੇਸ਼ਾਨੀ ਹੈ | 2018 ਦੀ ਇੱਕ ਬੈਂਕ ਰਿਪੋਰਟ ਅਨੁਸਾਰ 2014 ਤੋਂ 23000 ਅਮੀਰ ਭਾਰਤੀਆਂ ਨੇ ਦੇਸ਼ ਨੂੰ ਛੱਡਿਆ ਹੈ |
ਜਲੰਧਰ, 15 ਅਪ੍ਰੈਲ (ਏਜੰਸੀ)- ਆਈ.ਟੀ.ਐਲ. (ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ) ਨੇ ਜਾਪਾਨੀ ਹਾਈਬਿ੍ਡ ਤਕਨੀਕ ਨਾਲ ਬਣੇ ਸਾਲਿਸ ਹਾਈਬਿ੍ਡ 5051 ਟਰੈਕਟਰ ਨੂੰ 7,21,000 ਰੁਪਏ ਦੇ ਸ਼ਾਨਦਾਰ ਮੁੱਲ (ਐਕਸ ਸ਼ੋ ਰੂਮ ਪ੍ਰਾਈਸ) 'ਚ ਲਾਂਚ ਕੀਤਾ ਹੈ | ਭਾਰਤ ਦੇ ਸਭ ਤੋਂ ਤੇਜ਼ੀ ਨਾਲ ਵਧਦੇ ...
ਨਵੀਂ ਦਿੱਲੀ, 15 ਅਪ੍ਰੈਲ (ਏਜੰਸੀਆਂ)-ਪੈਟਰੋਲ ਦੀਆਂ ਕੀਮਤਾਂ 'ਚ ਅੱਜ ਜਿਥੇ 16 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ ਹੈ ਉਥੇ ਡੀਜ਼ਲ ਵੀ 14 ਪੈਸੇ ਸਸਤਾ ਹੋਇਆ ਹੈ | ਪਿਛਲੇ ਤਿੰਨ ਹਫ਼ਤਿਆਂ 'ਚ ਤੇਲ ਕੀਮਤਾਂ 'ਚ ਤੀਸਰੀ ਵਾਰ ਮਾਮੂਲੀ ਕਾਟੌਤੀ ਹੋਈ ਹੈ | ਇਸ ਤੋਂ ਪਹਿਲਾਂ 6 ...
ਲੁਧਿਆਣਾ, 15 ਅਪ੍ਰੈਲ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪੰਜਾਬ 'ਚ ਬਾਸਮਤੀ ਦੀ ਕਾਸ਼ਤ ਨੂੰ ਹੋਰ ਲਾਹੇਵੰਦ ਬਣਾਉਣ ਲਈ ਕੀਤੇ ਜਾ ਰਹੇ ਖੋਜ ਉਦਮਾਂ ਸਦਕਾ ਇਕ ਨਵੀਂ ਬਾਸਮਤੀ ਕਿਸਮ 'ਪੰਜਾਬ ਬਾਸਮਤੀ-7' ਵਿਕਸਿਤ ਕੀਤੀ ਗਈ ਹੈ | ਇਹ ਜਾਣਕਾਰੀ ਅਪਰ ...
ਨਵੀਂ ਦਿੱਲੀ, 15 ਅਪ੍ਰੈਲ (ਏਜੰਸੀਆਂ)-ਕੱਚੇ ਤੇਲ ਅਤੇ ਧਾਤਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਥੋਕ ਕੀਮਤਾਂ 'ਤੇ ਅਧਾਰਿਤ ਮਹਿੰਗਾਈ ਦਰ ਮਾਰਚ ਮਹੀਨੇ 'ਚ ਪਿਛਲੇ 8 ਸਾਲਾ ਦੇ ਸਭ ਤੋਂ ਉਪਰਲੇ ਪੱਧਰ 7.39 ਫ਼ੀਸਦੀ 'ਤੇ ਪਹੁੰਚ ਗਈ | ਪਿਛਲੇ ਸਾਲ ਮਾਰਚ 'ਚ ਮਹਿੰਗਾਈ ਦਰ ਦਾ ਘੱਟ ...
ਜਲੰਧਰ, 15 ਅਪ੍ਰੈਲ (ਅਜੀਤ ਬਿਊਰੋ)-ਇੰਡੋ ਫਾਰਮ ਇਕਵਿਪਮੈਂਟ ਲਿਮਟਿਡ ਹਿਮਾਚਲ ਪ੍ਰਦੇਸ਼ 'ਚ ਸਥਿਤ ਇਕ ਆਈ.ਐਸ.ਓ. ਪ੍ਰਮਾਣਿਤ ਕੰਪਨੀ ਹੈ, ਜੋ ਵਿਸ਼ਵ ਪੱਧਰ 'ਤੇ ਟਰੈਕਟਰਾਂ, ਕਰੇਨਾਂ, ਇੰਜਣਾਂ, ਡੀਜ਼ਲ ਜਨਰੇਟਰ ਸੈੱਟਾਂ ਦੇ ਨਿਰਮਾਣ 'ਚ ਪ੍ਰਸਿੱਧ ਹੈ | ਕੰਪਨੀ ਵਲੋਂ ਪੰਜਾਬ ...
ਜਲੰਧਰ, 15 ਅਪ੍ਰੈਲ (ਅਜੀਤ ਬਿਊਰੋ)-ਦ ਮੁਥੂਟ ਗਰੁੱਪ ਆਫ ਕੰਪਨੀਜ਼ ਦੇ ਚੇਅਰਮੈਨ ਐਮ.ਜੀ. ਜਾਰਜ ਮੁਥੂਟ (1949-2021) ਨੇ ਨਿਰੰਤਰ ਇਹ ਯਕੀਨੀ ਬਣਾਉਣ 'ਚ ਆਪਣਾ ਜੀਵਨ ਸਮਰਪਿਤ ਕਰ ਦਿੱਤਾ, ਕਿ ਸਾਡੇ ਦੇਸ਼ ਦੇ ਕੋਨੇ ਕੋਨੇ 'ਚ ਵਾਂਝੇ ਵਰਗਾਂ ਦੇ ਲੋਕਾਂ ਨੂੰ ਆਰਥਿਕ ਸਮਾਵੇਸ਼ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX