ਨਵਾਂਸ਼ਹਿਰ, 16 ਅਪ੍ਰੈਲ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਨਜ਼ਦੀਕੀ ਪਿੰਡ ਮਹਾਲੋਂ ਵਿਖੇ ਤੇਜ਼ ਹਵਾਵਾਂ ਝੱਖੜ ਆਉਣ ਕਾਰਨ ਅਤੇ ਪਾਵਰਕਾਮ ਦੇ ਖੰਭਿਆਂ 'ਤੇ ਲੱਗੇ ਜੀ.ਓ. ਸਵਿੱਚ 'ਚੋਂ ਨਿਕਲੇ ਅੱਗ ਦੇ ਚੰਗਿਆੜਿਆਂ ਨੇ ਕਿਸਾਨਾਂ ਦੀ 8 ਏਕੜ ਕਣਕ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਸੜਕੇ ਸੁਆਹ ਹੋ ਗਈ | ਇਸ ਮਾਮਲੇ ਨੂੰ ਲੈ ਕੇ ਕਿਸਾਨ ਅਤੇ ਐਡਵੋਕੇਟ ਗਗਨ ਦੁਸਾਂਝ ਨੇ ਦੱਸਿਆ ਕਿ ਸ਼ਾਮ ਸਮੇਂ ਆਈ ਤੇਜ਼ ਹਨੇਰੀ ਕਾਰਨ ਬਿਜਲੀ ਦੇ ਖੰਭਿਆਂ ਤੋਂ ਚੰਗਿਆੜੇ ਨਿਕਲਣ ਕਾਰਨ ਜਦੋਂ ਕਣਕ ਨੂੰ ਅੱਗ ਲੱਗ ਗਈ ਤਾਂ ਉਸ ਨੇ ਤੁਰੰਤ 100 ਨੰਬਰ ਕੰਟਰੋਲ ਰੂਮ 'ਤੇ ਫੋਨ ਕੀਤਾ ਤਾਂ ਉਨ੍ਹਾਂ ਅੱਗੋਂ ਫੋਨ ਕੱਟ ਦਿੱਤਾ | ਉਸ ਨੇ ਕਿਹਾ ਕਿ ਕੁਝ ਸਮਾਂ ਬਾਅਦ ਫਿਰ ਉਸ ਨੇ ਫੋਨ ਕੀਤਾ ਤਾਂ ਮਸਾਂ ਅੱਗ ਬੁਝਾਊ ਅਮਲੇ ਦੇ ਫੋਨ ਨੰਬਰ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ | ਗੱਡੀ ਆਈ ਵੀ ਤਾਂ ਥੋੜ੍ਹਾ ਜਿਹਾ ਪਾਣੀ ਲੈ ਕੇ ਜਿਸ ਨਾਲ ਅੱਗ 'ਤੇ ਕਾਬੂ ਨਾ ਪਿਆ ਜਾ ਸਕਿਆ ਤੇ ਪਿੰਡ ਦੇ ਕਿਸਾਨਾਂ ਨੇ ਆਪਣੀ ਜਾਨ ਜੋਖ਼ਮ 'ਚ ਪਾਕੇ ਟਰੈਕਟਰਾਂ ਦੇ ਨਾਲ ਭਾਰੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਇਸ ਮੌਕੇ ਕਿਸਾਨ ਕੁਲਵਿੰਦਰ ਸਿੰਘ ਫ਼ੌਜੀ ਨੇ ਕਿਹਾ ਕਿ ਉਸ ਦੀ ਢਾਈ ਏਕੜ, ਕਿਸਾਨ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਸਵਾ 4 ਖੇਤ ਅਤੇ ਕਿਸਾਨ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਉਸ ਦੀ ਸਵਾ ਏਕੜ ਕਣਕ ਦੀ ਫ਼ਸਲ ਸੜਕੇ ਸੁਆਹ ਹੋ ਗਈ ਜਿਸ ਵਾਸਤੇ ਪਾਵਰਕਾਮ ਵਿਭਾਗ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ | ਉਨ੍ਹਾਂ ਦੱਸਿਆ ਕਿ ਇਕ ਖੇਤ 'ਚੋਂ ਨਿਕਲਦੀਆਂ 22 ਬੋਰੀਆਂ ਕਣਕ ਦੇ ਹਿਸਾਬ ਨਾਲ 176 ਕੁਇੰਟਲ ਕਣਕ ਦਾ ਹੁਣ ਦੇ 1950 ਰੁਪਏ ਭਾਅ ਦੇ ਹਿਸਾਬ ਨਾਲ 3,43,200 ਰੁਪਏ ਦਾ ਉਨ੍ਹਾਂ ਦਾ ਨੁਕਸਾਨ ਹੋ ਗਿਆ ਹੈ ਤੇ ਤੂੜੀ ਦਾ ਅਲੱਗ ਤੋਂ ਹੈ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਤੁਰੰਤ ਮੁਆਵਜ਼ੇ ਦੇਣ ਦਾ ਪ੍ਰਬੰਧ ਕਰੇ |
ਇੱਥੇ ਇਹ ਵੀ ਦੱਸਣਯੋਗ ਹੈ ਕਿ ਹਲਕਾ ਨਵਾਂਸ਼ਹਿਰ 'ਚ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਦੀ ਹਾਲੇ ਵੀ ਵੱਡੀ ਜ਼ਰੂਰਤ ਹੈ ਕਿਉਂਕਿ ਅੱਜ ਇੱਕੋ ਗੱਡੀ ਦੋ ਵਾਰ ਸ਼ਹਿਰ ਤੋਂ ਪਾਣੀ ਲੈਣ ਗਈ ਪਰ ਜੇਕਰ ਹੋਰ ਗੱਡੀਆਂ ਮੌਜੂਦ ਹੁੰਦੀਆਂ ਤਾਂ ਕਿਸਾਨਾਂ ਦੀ ਅੱਜ 8 ਏਕੜ ਕਣਕ ਦਾ ਨੁਕਸਾਨ ਨਾ ਹੁੰਦਾ | ਲੋਕ ਮੰਗ ਕਰ ਰਹੇ ਹਨ ਕਿ ਪੰਜਾਬ ਸਰਕਾਰ ਲਗਾਤਾਰ ਵਾਪਰ ਰਹੀਆਂ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ 'ਚ ਵਾਧਾ ਕਰੇ |
ਨਵਾਂਸ਼ਹਿਰ, 16 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 38 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਅੱਜ ਬਲਾਕ ਨਵਾਂਸ਼ਹਿਰ 'ਚ 7, ਬਲਾਕ ਰਾਹੋਂ 'ਚ 1, ਬਲਾਕ ਸੁੱਜੋਂ 'ਚ 8, ...
ਨਵਾਂਸ਼ਹਿਰ, 16 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਵਲੋਂ ਅੱਜ ਜ਼ਿਲ੍ਹੇ ਦੀ ਹਦੂਦ ਅੰਦਰ ...
ਪੋਜੇਵਾਲ ਸਰਾਂ, 16 ਅਪ੍ਰੈਲ (ਰਮਨ ਭਾਟੀਆ)- ਥਾਣਾ ਪੋਜੇਵਾਲ ਦੀ ਪੁਲਿਸ ਨੇ ਕੁਝ ਦਿਨ ਪਹਿਲਾ ਪਿੰਡ ਟੀ-ਪੁਆਇੰਟ ਕਰੀਮਪੁਰ ਧਿਆਨੀ ਵਿਖੇ ਸਕੂਟਰ 'ਤੇ ਆ ਰਹੇ ਪਤੀ ਪਤਨੀ ਤੋਂ ਲੁੱਟ ਖੋਹ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੁੱਧ ਮੁਕੱਦਮਾ ਦਰਜ ਕਰ ...
ਰੱਤੇਵਾਲ, 16 ਅਪ੍ਰੈਲ (ਆਰ.ਕੇ. ਸੂਰਾਪੁਰੀ)- ਆਮ ਆਦਮੀ ਪਾਰਟੀ ਵਲੋਂ ਸੂਬੇ ਅੰਦਰ ਮਹਿੰਗੀ ਹੋ ਰਹੀ ਬਿਜਲੀ ਨੂੰ ਲੈ ਕੇ ਬਿਜਲੀ ਦੇ ਬਿੱਲਾਂ ਨੂੰ ਸਾੜ ਕੇ ਕਾਂਗਰਸ ਸਰਕਾਰ ਖਿਲਾਫ਼ ਰੋਸ ਪ੍ਰਗਟਾਉਣ ਲਈ ਵਿੱਢੇ ਅੰਦੋਲਨ ਤਹਿਤ 'ਆਪ' ਦੇ ਸਟੇਟ ਸੰਯੁਕਤ ਸੈਕਟਰੀ (ਕਿਸਾਨ ...
ਨਵਾਂਸ਼ਹਿਰ, 16 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਖ਼ਰੀਦ ਕੇਂਦਰਾਂ ਵਿਚ 46713 ਮੀਟਿ੍ਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਨੇ ਦੱਸਿਆ ਕਿ ਅੱਜ ਵੱਖ-ਵੱਖ ਖ਼ਰੀਦ ...
ਕਾਠਗੜ੍ਹ/ਰੈਲਮਾਜਰਾ, 16 ਅਪ੍ਰੈਲ (ਬਲਦੇਵ ਸਿੰਘ ਪਨੇਸਰ, ਸੁਭਾਸ਼ ਟੌਂਸਾ)- ਅੱਜ ਬਾਅਦ ਦੁਪਹਿਰ ਪਿੰਡ ਰਾਏਪੁਰ ਮਾਜਰਾ ਦੇ ਕਿਸਾਨਾਂ ਮਾ: ਗੁਰਚਰਨ ਸਿੰਘ, ਸੂਬੇਦਾਰ ਦਲਬਾਰਾ ਸਿੰਘ ਅਤੇ ਸੂਬੇਦਾਰ ਹਰਦਿਆਲ ਸਿੰਘ ਦੇ ਕਣਕ ਦੇ ਖੜੇ੍ਹ ਖੇਤਾਂ 'ਚ ਤਿੰਨ ਬਿਜਲੀ ਦੇ ਖੰਭੇ ...
ਮੁਕੰਦਪੁਰ, 16 ਅਪ੍ਰੈਲ (ਸੁਖਜਿੰਦਰ ਸਿੰਘ ਬਖਲੌਰ) - ਕਸਬਾ ਮੁਕੰਦਪੁਰ ਦੇ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਤੇ ਮੈਪਲ ਬੀਅਰ ਕੈਨੇਡੀਅਨ ਸਕੂਲ ਵਿਖੇ ਚੋਰਾਂ ਵਲੋਂ ਸਕੂਲ ਦੀ ਗਰਿੱਲ ਤੋੜ ਕੇ 40 ਹਜ਼ਾਰ ਦੀ ਨਗਦੀ ਚੋਰੀ ਕਰਨ ਦਾ ਸਮਾਚਾਰ ਹੈ | ਮੌਕੇ 'ਤੇ ਸਾਧੂ ਸਿੰਘ ...
ਨਵਾਂਸ਼ਹਿਰ, 16 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਡਾ: ਸ਼ੇਨਾ ਅਗਰਵਾਲ ਨੇ ਅੱਜ ਸਿਹਤ ਵਿਭਾਗ ਦੇ ਰਾਸ਼ਟਰੀ ਪ੍ਰੋਗਰਾਮਾਂ ਸਮੇਤ ਜ਼ਿਲ੍ਹੇ ਵਿਚ ਕੋਵਿਡ-19 ਦੀ ਮੌਜੂਦਾ ਸਥਿਤੀ ਤੇ ਕੋਵਿਡ-19 ਟੀਕਾਕਰਨ ਸਬੰਧੀ ਸਾਰੇ ਪ੍ਰੋਗਰਾਮ ...
ਮੁਕੰਦਪੁਰ, 16 ਅਪ੍ਰੈਲ (ਦੇਸ ਰਾਜ ਬੰਗਾ) - ਹਜ਼ਰਤ ਪੀਰ ਬਾਬਾ ਭੋਲੇ ਸ਼ਾਹ ਦਰਬਾਰ ਖਾਨਖਾਨਾ ਦੇ ਗੱਦੀ ਨਸ਼ੀਨ ਸਾਂਈਾ ਜਸਬੀਰ ਦਾਸ ਸਾਬਰੀ ਦੇ ਪਿਤਾ ਰਾਮ ਚੰਦ (82) ਪਿਛਲੇ ਦਿਨੀ ਸੰਖੇਪ ਬਿਮਾਰੀ ਪਿਛੋਂ ਸਵਰਗਵਾਸ ਹੋ ਗਏ ਸਨ | ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਗਮ ...
ਨਵਾਂਸ਼ਹਿਰ, 16 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- 21ਵੀਂ ਵਾਰ ਖ਼ੂਨਦਾਨ ਕਰਕੇ ਖ਼ੂਨਦਾਨ ਮਹਾਂ ਦਾਨ ਦੇ ਅਰਥਾਂ ਨੂੰ ਸਾਕਾਰ ਕਰਨ ਵਾਲੇ ਸੁਖਵਿੰਦਰ ਪਾਲ ਸਿਹਤ ਵਿਭਾਗ ਪੰਜਾਬ ਵਿਚ ਦਫ਼ਤਰ ਸਿਵਲ ਸਰਜਨ ਨਵਾਂਸ਼ਹਿਰ ਵਿਖੇ ਬਤੌਰ ਕੰਪਿਊਟਰ ਸੇਵਾ ਨਿਭਾਅ ਰਹੇ ਹਨ | ਇਨ੍ਹਾਂ ...
ਨਵਾਂਸ਼ਹਿਰ, 16 ਅਪ੍ਰੈਲ (ਹਰਵਿੰਦਰ ਸਿੰਘ)- ਅੱਜ ਪਿੰਡ ਅਮਰਗੜ੍ਹ ਵਾਸੀਆਂ ਵਲੋਂ ਕਿਰਤੀ ਕਿਸਾਨ ਯੂਨੀਅਨ ਵਲੋਂ ਰਿਲਾਇੰਸ ਕੰਪਨੀ ਦੇ ਸਥਾਨਕ ਸੁਪਰ ਸਟੋਰ ਅੱਗੇ ਛੇ ਮਹੀਨੇ ਤੋਂ ਚਲਾਏ ਜਾ ਰਹੇ ਦਿਨ ਰਾਤ ਦੇ ਧਰਨੇ ਉੱਤੇ ਪਹੁੰਚ ਕੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ...
ਨਵਾਂਸ਼ਹਿਰ, 16 ਅਪ੍ਰੈਲ (ਹਰਿੰਦਰ ਸਿੰਘ)- ਸਵਰਗਵਾਸੀ ਦੇਵਰਾਜ ਪਿੰਡ ਰਾਮਗੜ੍ਹ ਦੀਆਂ ਮਰਨ ਉਪਰੰਤ ਦਾਨ ਕੀਤੀਆਂ ਗਈਆਂ | ਨੇਤਰਦਾਨ ਸੰਸਥਾ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਸ੍ਰੀ ਦੇਵਰਾਜ ਪੁੱਤਰ ਕਰਮਾ ਰਾਮ ਨਿਵਾਸੀ ਪਿੰਡ ਰਾਮਗੜ੍ਹ ਦੀ ...
ਔੜ, 16 ਅਪ੍ਰੈਲ (ਜਰਨੈਲ ਸਿੰਘ ਖੁਰਦ)- ਜੋ ਸਰਕਾਰੀ ਕਰਮਚਾਰੀ ਆਪਣੇ ਅਹੁਦੇ 'ਤੇ ਰਹਿੰਦਾ ਹੋਇਆ ਆਪਣੀ ਬਣਦੀ ਸਰਕਾਰੀ ਡਿਊਟੀ ਦੇ ਨਾਲ ਲੋਕ ਭਲਾਈ ਦੇ ਕੰਮਾਂ ਲਈ ਤਤਪਰ ਰਹਿੰਦਾ ਹੈ ਲੋਕ ਸਦਾ ਹੀ ਉਸ ਨੂੰ ਸਤਿਕਾਰ ਨਾਲ ਯਾਦ ਰੱਖਦੇ ਹਨ | ਉਕਤ ਵਿਚਾਰਾਂ ਦਾ ਪ੍ਰਗਟਾਵਾ ...
ਮੁਕੰਦਪੁਰ, 16 ਅਪ੍ਰੈਲ (ਦੇਸ ਰਾਜ ਬੰਗਾ) - ਸਰਕਾਰੀ ਹਾਈ ਸਕੂਲ ਖਾਨਖਾਨਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਵਾਸਤੇ ਪੰਜਾਹ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਪ੍ਰਵਾਸੀ ਭਾਰਤੀ ਬਲਕਾਰ ਸਿੰਘ ਕੈਨੇਡਾ ਵਲੋਂ ਸੁਖਵਿੰਦਰ ਕੁਮਾਰ ਹੈੱਡ ਮਾਸਟਰ ਨੂੰ ਭੇਟ ਕੀਤੀ ਗਈ | ਆਪਣੇ ਪਿਤਾ ...
ਬੰਗਾ, 16 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਲੋਂ ਸਥਾਪਿਤ ਨਰਸਿੰਗ ਸਿੱਖਿਆ ਦੇ ਪ੍ਰਸਿੱਧ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ. ਐਸ. ਸੀ. ਨਰਸਿੰਗ ...
ਨਵਾਂਸ਼ਹਿਰ, 16 ਅਪ੍ਰੈਲ (ਹਰਿੰਦਰ ਸਿੰਘ)- ਸਕੂਲ ਸਿੱਖਿਆ ਵਿਭਾਗ ਵਲੋਂ ਸੈਸ਼ਨ 2021-22 ਲਈ ਸ਼ੁਰੂ ਕੀਤੀ ਦਾਖ਼ਲਾ ਮੁਹਿੰਮ ਦੀ ਕਮਾਂਡ ਪਵਨ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.), ਸ਼.ਭ.ਸ. ਨਗਰ ਨੇ ਸੰਭਾਲੀ | ਉਨ੍ਹਾਂ ਵਲੋਂ ਅੱਜ ਜ਼ਿਲ੍ਹਾ ਦਾਖ਼ਲਾ ਮੁਹਿੰਮ ਟੀਮ ਦੀ ...
ਕਾਠਗੜ੍ਹ, 16 ਅਪ੍ਰੈਲ (ਬਲਦੇਵ ਸਿੰਘ ਪਨੇਸਰ)- ਕਸਬਾ ਕਾਠਗੜ੍ਹ ਵਿਚ ਸਥਿਤ ਮਰਹੂਮ ਸਾਬਕਾ ਵਿਧਾਇਕ ਮਾ: ਦਲੀਪ ਚੰਦ ਦੇ ਮੁਹੱਲੇ 'ਚੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਸ ਮੁਹੱਲੇ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਸਨ | ਲੰਮੇ ਸਮੇਂ ਬਾਅਦ ਇਸ ਸਮੱਸਿਆ ...
ਕਟਾਰੀਆਂ, 16 ਅਪ੍ਰੈਲ (ਨਵਜੋਤ ਸਿੰਘ ਜੱਖੂ) - ਆਮ ਤੌਰ 'ਤੇ ਦੇਖਿਆ ਜਾਵੇ ਤਾਂ ਪੰਜਾਬ ਵਿਚ ਕਣਕ, ਝੋਨਾ ਤੇ ਗੰਨੇ ਦੀ ਖੇਤੀ ਨੂੰ ਪਹਿਲ ਦਿੱਤੀ ਜਾਂਦੀ ਹੈ | ਸਭ ਤੋਂ ਜ਼ਿਆਦਾ ਪਾਣੀ ਝੋਨੇ ਲਈ ਵਰਤਿਆ ਜਾਂਦਾ ਹੈ ਜਿਸ ਕਾਰਨ ਧਰਤੀ ਹੇਠਲੇ ਪਾਣੀ ਦੇ ਸਰੋਤ ਦਿਨੋਂ-ਦਿਨ ਖ਼ਤਮ ਹੋ ...
ਬਹਿਰਾਮ, 16 ਅਪ੍ਰੈਲ (ਨਛੱਤਰ ਸਿੰਘ ਬਹਿਰਾਮ) - ਚੇਅਰਮੈਨ ਮਾਰਕੀਟ ਕਮੇਟੀ ਬੰਗਾ ਦਰਬਜੀਤ ਸਿੰਘ ਪੂੰਨੀ ਵਲੋਂ ਦਾਣਾ ਮੰਡੀ ਬਹਿਰਾਮ ਦਾ ਦੌਰਾ ਕੀਤਾ ਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਉਪਰੰਤ ਉਨ੍ਹਾਂ ਕਿਸਾਨਾਂ, ਮਜ਼ਦੂਰਾਂ, ਆੜਤੀਆਂ ਨਾਲ ਗੱਲਬਾਤ ਕਰਦਿਆਂ ...
ਭੱਦੀ, 16 ਅਪ੍ਰੈਲ (ਨਰੇਸ਼ ਧੌਲ)- ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਬਲਾਕ ਬਲਾਚੌਰ ਦੇ ਵੱਖ-ਵੱਖ ਪਿੰਡਾਂ ਵਿਚ ਗਰੀਬ ਪਰਿਵਾਰਾਂ ਨੂੰ ਮੁਫ਼ਤ ਗੈਸ ਸਿਲੰਡਰਾਂ ਦੀ ਵੰਡ ਕੀਤੀ ਜਾ ਰਹੀ ਹੈ ਜਿਸ ਤਹਿਤ ਪਿੰਡ ਸੰਤ ਨਗਰ ਬੰਗੂੜੀ ਵਿਖੇ ਵੀ 23 ਗੈਸ ਸਿਲੰਡਰ ...
ਨਵਾਂਸ਼ਹਿਰ 16 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਆਰ.ਟੀ.ਆਈ. ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਹਾਕਮ ਸਿੰਘ ਅਤੇ ਸੋਸ਼ਲ ਐਕਟਿਵਿਸਟ ਕੁਲਦੀਪ ਸਿੰਘ ...
ਭੱਦੀ, 16 ਅਪ੍ਰੈਲ (ਨਰੇਸ਼ ਧੌਲ)- ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਬਲਾਕ ਬਲਾਚੌਰ ਦੇ ਵੱਖ-ਵੱਖ ਪਿੰਡਾਂ ਵਿਚ ਗਰੀਬ ਪਰਿਵਾਰਾਂ ਨੂੰ ਮੁਫ਼ਤ ਗੈਸ ਸਿਲੰਡਰਾਂ ਦੀ ਵੰਡ ਕੀਤੀ ਜਾ ਰਹੀ ਹੈ ਜਿਸ ਤਹਿਤ ਪਿੰਡ ਸੰਤ ਨਗਰ ਬੰਗੂੜੀ ਵਿਖੇ ਵੀ 23 ਗੈਸ ਸਿਲੰਡਰ ...
ਮਜਾਰੀ/ਸਾਹਿਬਾ, 16 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)- ਬੀਤੀ ਦੇਰ ਸ਼ਾਮ ਪਿੰਡ ਹਿਆਤਪੁਰ ਰੁੜਕੀ ਵਿਖੇ ਕਿਸਾਨ ਬੂਝਾ ਸਿੰਘ ਦੇ ਖੇਤ ਵਿਚ ਕਣਕ ਦੇ ਨਾੜ ਨੂੰ ਅੱਗ ਲੱਗਣ ਦੀ ਖ਼ਬਰ ਹੈ | ਇਕੱਠੇ ਹੋਏ ਕਿਸਾਨਾਂ ਨੰਬਰਦਾਰ ਗੁਰਦੇਵ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਖੇਤ ...
ਮਜਾਰੀ/ਸਾਹਿਬਾ, 16 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)- ਨੈਸ਼ਨਲ ਪੱਧਰ ਦੀਆਂ ਜੰਮੂ ਕਸ਼ਮੀਰ ਵਿਖੇ ਹੋਈਆਂ ਸਕੂਲ ਪੱਧਰੀ ਜੁਡੋ ਕਰਾਟੇ ਭਾਰ 57 ਕਿੱਲੋ ਗਰਾਮ ਵਿਚ ਸਿਲਵਰ ਅਤੇ ਸੂਬਾ ਪੱਧਰੀ ਰੋਪੜ ਵਿਖੇ ਹੋਈਆਂ ਸਕੂਲ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਵਾਲੀ ਪਿੰਡ ...
ਨਵਾਂਸ਼ਹਿਰ, 16 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਇਫਟੂ) ਦੀ ਕੇਂਦਰੀ ਕਮੇਟੀ ਨੇ ਕੋਰੋਨਾ ਕਾਰਨ ਭਵਿੱਖੀ ਡਰ ਨਾਲ ਪ੍ਰਵਾਸੀ ਮਜ਼ਦੂਰਾਂ ਦੇ ਆਪਣੇ ਘਰਾਂ ਨੂੰ ਪਰਤਣ ਦੇ ਅਮਲ ਨੂੰ ਚਿੰਤਾਜਨਕ ਦੱਸਿਆ ਹੈ | ਇਫਟੂ ਦੀ ਕੇਂਦਰੀ ...
ਸੰਧਵਾਂ, 16 ਅਪ੍ਰੈਲ (ਪ੍ਰੇਮੀ ਸੰਧਵਾਂ) - ਮਾਰਕੀਟ ਕਮੇਟੀ ਬੰਗਾ ਦੇ ਉਪ ਚੇਅਰਮੈਨ ਬਲਦੇਵ ਸਿੰਘ ਮਕਸੂਦਪੁਰ ਦੇ ਤਾਏ ਅਵਤਾਰ ਸਿੰਘ ਬੋਇਲ ਸਾਬਕਾ ਸਰਪੰਚ ਮਕਸੂਦਪੁਰ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ | ਉਨ੍ਹਾਂ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 20 ...
ਬੰਗਾ, 16 ਅਪ੍ਰੈਲ (ਕਰਮ ਲਧਾਣਾ) - ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਵਿਖੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਮਹੀਨਾਵਾਰ ਗੁਰਮਤਿ ਸਮਾਗਮ 18 ਅਪ੍ਰੈਲ ਨੂੰ ...
ਬਲਾਚੌਰ, 16 ਅਪ੍ਰੈਲ (ਸ਼ਾਮ ਸੁੰਦਰ ਮੀਲੂ)- ਤਹਿਸੀਲ ਕੰਪਲੈਕਸ ਬਲਾਚੌਰ ਅੰਦਰ ਕੰਮ ਕਰਦੇ ਸਮੂਹ ਟਾਈਪਿਸਟਾਂ, ਅਰਜ਼ੀ ਨਵੀਸ, ਅਸ਼ਟਾਮ ਫਰੋਸ਼, ਫ਼ੋਟੋ ਸਟੇਟ ਅਤੇ ਹੋਰ ਵੱਖ-ਵੱਖ ਪਿੰਡਾਂ ਤੋਂ ਕੰਮ ਕਰਵਾਉਣ ਲਈ ਪੁੱਜੇ ਲੋਕਾਂ ਨੇ ਐੱਸ.ਡੀ.ਐਮ. ਬਲਾਚੌਰ ਦੀਪਕ ਰੁਹੇਲਾ ...
ਮੁਕੰਦਪੁਰ, 16 ਅਪ੍ਰੈਲ (ਦੇਸ ਰਾਜ ਬੰਗਾ) - ਵਿਧਾਨ ਸਭਾ ਹਲਕਾ ਬੰਗਾ ਦੇ ਬਸਪਾ ਆਗੂਆਂ ਅਤੇ ਵਰਕਰਾਂ 'ਚ ਉਦੋਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਖੋਥੜਾਂ ਦੇ ਵਸਨੀਕ ਅਤੇ ਬਸਪਾ ਦੇ ਟਕਸਾਲੀ ਆਗੂ ਪ੍ਰਵੀਨ ਬੰਗਾ ਨੂੰ ਸੂਬਾ ਕਮੇਟੀ ਵਿਚ ...
ਘੁੰਮਣਾਂ, 16 ਅਪ੍ਰੈਲ (ਮਹਿੰਦਰਪਾਲ ਸਿੰਘ) - ਖੇਤੀ ਕਾਨੂੰਨਾਂ ਨੂੰ ਲੈ ਕੇ ਜਿਥੇ ਕਿਤੇ ਵੀ ਪੰਜਾਬੀ ਦੇਸ਼ਾਂ ਵਿਦੇਸ਼ਾਂ 'ਚ ਵਸਦਾ ਹੈ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਲਈ ਗੰਭੀਰ ਹੈ | ਇਸੇ ਤਰ੍ਹਾਂ ਪਿੰਡ ਘੁੰਮਣਾਂ ਦੇ ਪ੍ਰਵਾਸੀ ਭਾਰਤੀ ਬਲਵੀਰ ਸਿੰਘ ਬੈਂਸ ਜੋ ...
ਸੜੋਆ, 16 ਅਪ੍ਰੈਲ (ਨਾਨੋਵਾਲੀਆ)- ਗੁਰਦੁਆਰਾ ਸ੍ਰੀ ਗੁਰੂ ਦਸਮੇਸ਼ਗੜ੍ਹ ਸਾਹਿਬ ਪਿੰਡ ਪੈਲੀ ਵਿਖੇ ਸਮੂਹ ਨਗਰ ਨਿਵਾਸੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦਾ 39ਵਾਂ ਸਥਾਪਨਾ ਦਿਵਸ ਸੰਤ ਬਾਬਾ ਜੀਤ ਸਿੰਘ ਮੁੱਖ ਸੇਵਾਦਾਰ ਨਿਰਮਲ ਕੁਟੀਆ ਜੌਹਲਾਂ ਵਾਲਿਆਂ ਦੀ ...
ਸਮੁੰਦੜਾ, 16 ਅਪ੍ਰੈਲ (ਤੀਰਥ ਸਿੰਘ ਰੱਕੜ)- ਪਿੰਡ ਚੱਕ ਸਿੰਘਾ ਦੀ ਸਹਿਕਾਰੀ ਸਭਾ ਵਿਖੇ ਪੰਜਾਬ ਸਰਕਾਰ ਦੀਆਂ ਕੋਰੋਨਾ ਸਬੰਧੀ ਹਦਾਇਤਾਂ ਦਾ ਪਾਲਣ ਕਰਦਿਆਂ ਖੇਤੀਬਾੜੀ ਵਿਭਾਗ ਬਲਾਕ ਗੜ੍ਹਸ਼ੰਕਰ ਅਤੇ ਕੇ.ਵੀ.ਕੇ. ਬਾਹੋਵਾਲ ਵਲੋਂ ਕਾਮਯਾਬ ਕਿਸਾਨ- ਖ਼ੁਸ਼ਹਾਲ ਪੰਜਾਬ ...
ਨਵਾਂਸ਼ਹਿਰ, 16 ਅਪ੍ਰੈਲ (ਹਰਵਿੰਦਰ ਸਿੰਘ)- ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਬੰਗਾ ਰੋਡ ਨਵਾਂਸ਼ਹਿਰ ਵਿਖੇ ਲਗਵਾਇਆ ਗਿਆ ਕੋਵਿਡ ਰੋਕੂ ...
ਰੱਤੇਵਾਲ, 16 ਅਪ੍ਰੈਲ (ਜੋਨੀ ਭਾਟੀਆ)- ਕਸਬਾ ਕਾਠਗੜ੍ਹ ਤੋਂ ਰੱਤੇਵਾਲ ਨੂੰ ਜਾਂਦੀ 18 ਫੁੱਟੀ ਸੜਕ ਜਿਹੜੀ ਕਿ ਕਈ ਪਿੰਡਾਂ ਨੂੰ ਜੋੜਦੀ ਹੈ, ਪਿੰਡ ਜੰਡੀ ਲਾਗੇ ਸੜਕ ਵਿਚਕਾਰ ਪਿਆ ਟੋਇਆ ਸਬੰਧਤ ਵਿਭਾਗ ਦੀ ਅਣਗਹਿਲੀ ਕਾਰਨ ਕਿਸੇ ਰਾਹਗੀਰ ਨੂੰ ਨੁਕਸਾਨ ਪਹੁੰਚਾ ਸਕਦਾ ...
ਬਲਾਚੌਰ, 16 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)- ਅੱਜ ਡਰੱਗਸ ਇੰਸਪੈਕਟਰ ਗੁਰਜੀਤ ਸਿੰਘ ਰਾਣਾ ਦੀ ਦੇਖ-ਰੇਖ ਹੇਠ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੈਮਿਸਟ ਐਸੋਸੀਏਸ਼ਨ ਵਲੋਂ ਟੀਕਾਕਰਨ ਕੈਂਪ ਸਥਾਨਕ ਬਾਬਾ ਵਿਸ਼ਵਕਰਮਾ ਮੰਦਰ ਕੰਪਲੈਕਸ ਵਿਖੇ ਸੀਨੀਅਰ ਮੈਡੀਕਲ ...
ਕੋਟਫ਼ਤੂਹੀ, 16 ਅਪ੍ਰੈਲ (ਅਟਵਾਲ)-ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿਚ ਸ਼ੁਰੂ ਕੀਤੀਆਂ ਐਲ.ਕੇ.ਜੀ. ਅਤੇ ਯੂ.ਕੇ.ਜੀ. ਦੀਆਂ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਦੋ ਰੋਜ਼ਾ ਟਰੇਨਿੰਗ ਦਿੱਤੀ ਗਈ ਜਿਸ ਤਹਿਤ ਅਧਿਆਪਕਾਂ ਨੂੰ ਬਲਾਕ ਪੱਧਰ 'ਤੇ ...
ਮੱਲਪੁਰ ਅੜਕਾਂ, 16 ਅਪ੍ਰੈਲ (ਮਨਜੀਤ ਸਿੰਘ ਜੱਬੋਵਾਲ) - ਪਿੰਡ ਕਰੀਹਾ ਵਿਖੇ ਸਮੂਹ ਐਨ.ਆਰ. ਆਈ. ਵੀਰਾਂ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸ਼ਹੀਦ ਸਰਵਣ ਸਿੰਘ ਦੀ ਯਾਦ ਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸ਼ਹੀਦ ਸਰਵਣ ਸਿੰਘ ਸਪੋਰਟਸ ਕਲੱਬ ਵਲੋਂ ਕ੍ਰਿਕਟ ...
ਨਵਾਂਸ਼ਹਿਰ, 16 ਅਪ੍ਰੈਲ (ਹਰਵਿੰਦਰ ਸਿੰਘ)- ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਪੰਜਾਬ ਵਲੋਂ ਆਰੀਆ ਕਾਲਜ ਦੇ ਮੈਦਾਨ ਦੀ ਗਲੀ ਵਿਚ ਬੂਟੇ ਲਗਾਏ ਗਏ ਸਨ | ਅੱਜ ਸਾਰੇ ਸੁਸਾਇਟੀ ਦੇ ਮੈਂਬਰਾਂ ਵਲੋਂ ਇਨ੍ਹਾਂ ਬੂਟਿਆਂ ਦੀ ਦੇਖ ਭਾਲ ਕਰਦੇ ਹੋਏ ਖ਼ਰਾਬ ਬੂਟਿਆਂ ਦੀ ਥਾਂ ਨਵੇਂ ...
ਸਾਹਲੋਂ, 16 ਅਪ੍ਰੈਲ (ਜਰਨੈਲ ਸਿੰਘ ਨਿੱਘ੍ਹਾ)- ਚੋਣਾਂ ਦੌਰਾਨ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਇਕ ਚੋਣ ਮਨੋਰਥ ਪੱਤਰਾਂ ਰਾਹੀਂ ਨਾ ਪੂਰੇ ਹੋਣ ਵਾਲੇ ਵਾਅਦੇ ਕੀਤੇ ਜਾਂਦੇ, ਜੋ ਸੱਤਾ ਵਿਚ ਆਉਂਦੇ ਹੀ ਪਾਰਟੀਆਂ ਭੁੱਲ ਜਾਂਦੀਆਂ | ...
ਨਵਾਂਸ਼ਹਿਰ, 16 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਕਰਿਆਮ ਰੋਡ 'ਤੇ ਸਥਿਤ ਕੇ.ਸੀ. ਪਬਲਿਕ ਸਕੂਲ 'ਚ ਸਕੂਲ ਡਾਇਰੈਕਟਰ ਕੇ.ਗਣੇਸ਼ਨ ਦੀ ਦੇਖ-ਰੇਖ 'ਚ ਵਿਸਾਖੀ ਦੇ ਤਿਉਹਾਰ ਸਬੰਧੀ ਆਨਲਾਈਨ ਪ੍ਰੋਗਰਾਮ ਕਰਵਾਇਆ ਗਿਆ ਜਿਸ 'ਚ ਸਕੂਲ ਵਿਦਿਆਰਥੀਆਂ ਨੇ ਕੋਰੋਨਾ ਮਹਾਂਮਾਰੀ ਦੇ ...
ਨਵਾਂਸ਼ਹਿਰ, 16 ਅਪ੍ਰੈਲ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਮੈਜਿਸਟ੍ਰੇਟ ਡਾ: ਸ਼ੇਨਾ ਅਗਰਵਾਲ ਵਲੋਂ ਸੁਪਰੀਮ ਕੋਰਟ ਆਫ਼ ਇੰਡੀਆ ਵਲੋਂ ਰਿੱਟ ਪਟੀਸ਼ਨ (ਸਿਵਲ) ਨੰਬਰ 72 ਆਫ਼ 1998 ਵਿਚ ਕੀਤੇ ਹੁਕਮ (ਮਿਤੀ 18.07.2005), ਭਾਰਤ ਸਰਕਾਰ ਵਲੋਂ ਜਾਰੀ 'ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ...
ਬੰਗਾ, 16 ਅਪ੍ਰੈਲ (ਕਰਮ ਲਧਾਣਾ) - ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਬੰਗਾ ਦੀ ਸਮੁੱਚੀ ਲੀਡਰਸ਼ਿਪ ਵਲੋਂ ਜ਼ੋਨ ਇੰਚਾਰਜ ਪ੍ਰਵੀਨ ਬੰਗਾ ਦੀ ਅਗਵਾਈ ਹੇਠ ਡਾ. ਅੰਬੇਡਕਰ ਦਾ ਜਨਮ ਦਿਨ ਮੁਹੱਲਾ ਮੁਕਤਪੁਰਾ ਤੇ ਮਸੰਦਾਂ ਪੱਟੀ ਬੰਗਾ ਵਿਖੇ ਮਨਾਇਆ ਗਿਆ | ਇਸ ਮੌਕੇ ...
ਜ਼ਿਲ੍ਹੇ ਨੂੰ ਕੋਵਿਡ ਮੁਕਤ ਕਰਨ ਲਈ ਚਲਾਇਆ 'ਮਿਸ਼ਨ ਵੈਕਸੀਨ ਸੇਵਾ' ਨਵਾਂਸ਼ਹਿਰ, 16 ਅਪ੍ਰੈਲ (ਹਰਵਿੰਦਰ ਸਿੰਘ)- ਪੰਜਾਬ ਸਰਕਾਰ ਦੀਆਂ ਅੱਖਾਂ ਤੇ ਕੰਨ ਬਣ ਕੇ ਕੰਮ ਕਰ ਰਹੇ ਖ਼ੁਸ਼ਹਾਲੀ ਦੇ ਰਾਖੇ ਹੁਣ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਨੂੰ ਕੋਰੋਨਾ ...
ਬੰਗਾ, 16 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਦਾਣਾ ਮੰਡੀ ਬੰਗਾ ਵਿਖੇ ਦਰਬਜੀਤ ਸਿੰਘ ਪੂੰਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਵਲੋਂ ਕਣਕ ਦੇ ਖ੍ਰੀਦ ਪ੍ਰਬੰਧਾਂ ਦੀ ਸ਼ੁਰੂਆਤ ਕਰਵਾਈ ਗਈ | ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਸਕੱਤਰ ਵਰਿੰਦਰ ਕੁਮਾਰ, ਠੇਕੇਦਾਰ ...
ਬੰਗਾ, 16 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)- ਸਿੱਖ ਨੈਸ਼ਨਲ ਕਾਲਜ ਦੇ ਐਨ. ਸੀ. ਸੀ. ਕੈਡਿਟਸ ਵਲੋਂ 8 ਪੰਜਾਬ ਬਟਾਲੀਅਨ ਫ਼ਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦਾਂ ਦੇ ਸਮਾਰਕ 'ਤੇ ਸਿਜਦਾ ਕੀਤਾ ਗਿਆ | ਐਸ. ਸੀ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX