ਤਾਜਾ ਖ਼ਬਰਾਂ


ਲੜਕੀ ਹੱਤਿਆ ਮਾਮਲਾ: ਦੋਸ਼ੀ 2 ਦਿਨਾਂ ਪੁਲਿਸ ਰਿਮਾਂਡ ਤੇ
. . .  12 minutes ago
ਨਵੀਂ ਦਿੱਲੀ, 30 ਮਈ- ਬੀਤੇ ਕੱਲ੍ਹ ਦਿੱਲੀ ’ਚ 16 ਸਾਲਾ ਲੜਕੀ ਨੂੰ ਚਾਕੂ ਮਾਰ ਕੇ ਉਸ ਦਾ ਕਤਲ ਕਰਨ ਵਾਲੇ ਦੋਸ਼ੀ ਸਾਹਿਲ ਨੂੰ 2 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਸ਼ਰਾਬ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ਹੋਈ ਖ਼ਾਰਜ
. . .  14 minutes ago
ਨਵੀਂ ਦਿੱਲੀ, 30 ਮਈ- ਦਿੱਲੀ ਹਾਈ ਕੋਰਟ ਨੇ ਕੌਮੀ ਰਾਜਧਾਨੀ ਵਿਚ ਪਿਛਲੀ ਸ਼ਰਾਬ ਨੀਤੀ ਨੂੰ ਲਾਗੂ ਕਰਨ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ....
ਚਾਰ ਧਾਮ ਯਾਤਰਾ ਦੌਰਾਨ ਕੰਮ ਕਰਨ ਵਾਲੇ ਪਾਇਲਟਾਂ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਸਿਖਲਾਈ- ਡੀ.ਜੀ.ਸੀ.ਏ.
. . .  24 minutes ago
ਨਵੀਂ ਦਿੱਲੀ, 30 ਮਈ- ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਪਹਾੜੀ ਖ਼ੇਤਰਾਂ ਵਿਚ ਸੰਚਾਲਨ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸੀਜ਼ਨ ਤੋਂ ਚਾਰਧਾਮ ਯਾਤਰਾ ਦੌਰਾਨ....
ਅੱਜ ਦੇਸ਼ ਦੀਆਂ ਔਰਤਾਂ ਰਾਸ਼ਟਰੀ ਹਿੱਤਾਂ ਦੀ ਰਾਖ਼ੀ ’ਚ ਅੱਗੇ- ਜਨਰਲ ਅਨਿਲ ਚੌਹਾਨ
. . .  about 1 hour ago
ਮਹਾਰਾਸ਼ਟਰ, 30 ਮਈ- ਪੁਣੇ ਦੇ ਨੈਸ਼ਨਲ ਡਿਫ਼ੈਂਸ ਅਕੈਡਮੀ ਦੀ ਅੱਜ ਪਾਸਿੰਗ ਆਊਟ ਪਰੇਡ ਚੱਲ ਰਹੀ ਹੈ। ਇਸ ਦੌਰਾਨ ਚੀਫ਼ ਆਫ਼ ਡਿਫ਼ੈਂਸ ਸਟਾਫ਼ (ਸੀ.ਡੀ.ਐਸ.) ਜਨਰਲ ਅਨਿਲ ਚੌਹਾਨ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ.....
ਜੰਮੂ ਬੱਸ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਹੋਈ 10
. . .  about 1 hour ago
ਸ੍ਰੀਨਗਰ, 30 ਮਈ- ਤਾਜ਼ਾ ਮਿਲੇ ਅੰਕੜਿਆਂ ਅਨੁਸਾਰ ਜੰਮੂ ’ਚ ਵਾਪਰੇ ਸੜਕ ਹਾਦਸੇ ਦੌਰਾਨ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 55 ਦੇ ਕਰੀਬ ਜ਼ਖ਼ਮੀ ਹੋਏ ਹਨ। ਇਸ ਜਾਣਕਾਰੀ ਜੰਮੂ ਦੇ ਐਸ.ਐਸ.ਪੀ......
ਰਾਹੁਲ ਗਾਂਧੀ ਚੀਨ ਨਾਲ ਆਪਣੇ ਸਝੌਤਿਆਂ ਦੇ ਵੇਰਵੇ ਨਾਲ ਸਾਹਮਣੇ ਆਉਣ- ਨਿਰਮਲਾ ਸੀਤਾਰਮਨ
. . .  about 2 hours ago
ਨਵੀਂ ਦਿੱਲੀ, 30 ਮਈ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਚੀਨ ਦੇ ਮੁੱਦੇ ’ਤੇ ਭਾਰਤ ਸਰਕਾਰ ਨੂੰ ਤਾਹਨੇ ਮਾਰਨ ਵਾਲੇ ਬਿਆਨ ’ਤੇ ਨਿਸ਼ਾਨਾ ਸਾਧਿਆ ਹੈ। ਸੀਤਾਰਮਨ....
ਸਚਿਨ ਤੇਂਦੁਲਕਰ ਹੋਣਗੇ ਮਹਾਰਾਸ਼ਟਰ ਦੇ ਸਵੱਛ ਮੁੱਖ ਅਭਿਆਨ ਲਈ ‘ਸਮਾਈਲ ਅੰਬੈਸਡਰ’
. . .  about 2 hours ago
ਮਹਾਰਾਸ਼ਟਰ, 30 ਮਈ- ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਰਾਜ ਦੇ ਸਵੱਛ ਮੁੱਖ ਅਭਿਆਨ ਲਈ ਮਹਾਰਾਸ਼ਟਰ ਦਾ ‘ਮੁਸਕਾਨ ਰਾਜਦੂਤ’ ਨਿਯੁਕਤ....
ਪੰਜਾਬ ਸਮੇਤ ਹੋਰ ਰਾਜਾਂ ਵਿਚ ਅਗਲੇ ਦੋ ਦਿਨਾਂ ਤੱਕ ਤੂਫ਼ਾਨ ਤੇ ਮੀਂਹ ਦੀ ਸੰਭਾਵਨਾ- ਆਈ.ਐਮ.ਡੀ.
. . .  about 2 hours ago
ਨਵੀਂ ਦਿੱਲੀ, 30 ਮਈ- ਰਾਸ਼ਟਰੀ ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ ਸਮੇਤ ਉੱਤਰੀ ਪੱਛਮੀ ਭਾਰਤ ਦੇ ਕਈ ਇਲਾਕਿਆਂ ਵਿਚ ਅਗਲੇ ਦੋ ਦਿਨਾਂ ਤੱਕ ਕੁਝ ਥਾਵਾਂ ’ਤੇ ਗਰਜ ਨਾਲ ਤੂਫ਼ਾਨ ਅਤੇ ਹਲਕੀ ਬਾਰਿਸ਼....
ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਹਾਦਸਾਗ੍ਰਸਤ, 7 ਲੋਕਾਂ ਦੀ ਮੌਤ
. . .  about 2 hours ago
ਸ੍ਰੀਨਗਰ, 30 ਮਈ- ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਜੰਮੂ ਵਿਚ ਇਕ ਖੱਡ ਵਿਚ ਡਿੱਗ ਗਈ। ਜੰਮੂ ਡੀ.ਸੀ. ਦੇ ਅਨੁਸਾਰ ਇਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 4 ਗੰਭੀਰ ਰੂਪ ਵਿਚ ਜ਼ਖਮੀ ਹੋਏ....
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਚੇਨਈ ਨੇ ਜਿੱਤਿਆ 2023 ਦਾ ਆਈ ਪੀ ਐੱਲ ਖਿਤਾਬ
. . .  about 9 hours ago
ਆਈ.ਪੀ.ਐੱਲ.2023 ਫਾਈਨਲ:ਮੀਂਹ ਕਾਰਨ ਰੁਕੀ ਖੇਡ
. . .  1 day ago
ਆਈ.ਪੀ.ਐੱਲ.2023 ਫਾਈਨਲ:ਗੁਜਰਾਤ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 215 ਦੌੜਾਂ ਦਾ ਟੀਚਾ
. . .  1 day ago
ਅਹਿਮਦਾਬਾਦ, 29 ਮਈ-ਆਈ.ਪੀ.ਐੱਲ. 2023 ਦੇ ਫਾਈਨਲ ਵਿਚ ਟਾਸ ਹਾਰਨ 'ਤੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਗੁਜਰਾਤ ਟਾਈਟਨਜ਼ ਨੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 214 ਦੌੜਾਂ ਬਣਾਈਆਂ ਤੇ ਚੇਨਈ ਸੁਪਰ ਕਿੰਗਜ਼ ਨੂੰ ਜਿੱਤਣ...
ਪਹਿਲਵਾਨ ਜਸਪੂਰਨ ਬਹਿਰਮਾਪੁਰ ਦੀ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਲਈ ਹੋਈ ਚੋਣ
. . .  1 day ago
ਬਸੀ ਪਠਾਣਾਂ, 29 ਮਈ (ਰਵਿੰਦਰ ਮੌਦਗਿਲ)-ਨੇੜਲੇ ਪਿੰਡ ਬਹਿਰਾਮਪੁਰ ਦੇ ਪਹਿਲਵਾਨ ਕੁਲਤਾਰ ਸਿੰਘ ਦੇ ਪੁੱਤਰ ਜਸਪੂਰਨ ਸਿੰਘ ਦੀ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ। ਇਸ ਮੌਕੇ ਪਹਿਲਵਾਨ ਜਸਪੂਰਨ ਸਿੰਘ ਨੇ ਦੱਸਿਆ ਕਿ ਇਹ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਕਿਰਗੀਸਤਾਨ ਦੇ ਵਿਸ਼ਦਿਕ ਸ਼ਹਿਰ ਵਿਚ ਅਗਾਮੀ 13 ਜੂਨ...
ਕਰਨਾਟਕ:ਬੱਸ ਅਤੇ ਕਾਰ ਦੀ ਟੱਕਰ 'ਚ 2 ਬੱਚਿਆਂ ਸਮੇਤ 10 ਮੌਤਾਂ
. . .  1 day ago
ਮੈਸੂਰ, 29 ਮਈ-ਕਰਨਾਟਕ ਦੇ ਤਿਰੁਮਾਕੁਡਾਲੂ-ਨਰਸੀਪੁਰਾ ਨੇੜੇ ਇਕ ਨਿੱਜੀ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ ਵਿਚ ਦੋ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ...
ਆਈ.ਪੀ.ਐੱਲ.2023 ਫਾਈਨਲ:ਟਾਸ ਜਿੱਤ ਕੇ ਚੇਨਈ ਵਲੋਂ ਗੁਜਰਾਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਅਹਿਮਦਾਬਾਦ, 29 ਮਈ-ਆਈ.ਪੀ.ਐੱਲ.2023 ਦੇ ਫਾਈਨਲ ਵਿਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਐਮ.ਐੱਸ.ਧੋਨੀ ਨੇ ਟਾਸ ਜਿੱਤ ਕੇ ਗੁਜਰਾਤ ਟਾਈਟਨਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ...
ਖੰਨਾ ਦੇ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਹੋਈ ਗੜ੍ਹੇਮਾਰੀ
. . .  1 day ago
ਖੰਨਾ, 29 ਮਈ (ਹਰਜਿੰਦਰ ਸਿੰਘ ਲਾਲ)-ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਸੀ। ਪਰ ਅੱਜ ਉਸ ਵਕਤ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਜਦੋਂ ਪਹਿਲਾਂ ਹਨੇਰੀ ਝੱਖੜ ਤੇ ਬਾਅਦ ਵਿਚ ਮੀਂਹ...
ਇਕ ਹੋਰ ਨੌਜਵਾਨ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ
. . .  1 day ago
ਮੌੜ ਮੰਡੀ, 29 ਮਈ (ਗੁਰਜੀਤ ਸਿੰਘ ਕਮਾਲੂ)- ਭਾਵੇਂ ਕਿ ਸੂਬੇ ਦੀ ਸਰਕਾਰ ਪੰਜਾਬ 'ਚੋਂ ਚਿੱਟੇ ਦਾ ਨਸ਼ਾ ਖ਼ਤਮ ਕਰਨ ਦੇ ਲੱਖਾਂ ਦਾਅਵੇ ਕਰ ਰਹੀ ਹੈ ਪਰ ਗਲੀ-ਗਲੀ ਵਿਕਦਾ ਚਿੱਟਾ ਅੱਜ ਵੀ ਨੌਜਵਾਨਾਂ ਦੀ ਜਾਨ ਲੈ ਰਿਹਾ ਹੈ। ਅਜਿਹਾ...
ਐਂਟੀ ਨਾਰਕੋਟਿਕ ਸੈਲ ਜੈਤੋ ਨੇ ਚੋਰੀ ਦੀ ਕਾਰ ਤੇ ਤਿੰਨ ਮੋਟਰਸਾਈਕਲ ਸਮੇਤ ਦੋਵਾਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਜੈਤੋ, 29 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਐਂਟੀ ਨਾਰਕੋਟਿਕ ਸੈਲ ਜੈਤੋ ਦੀ ਟੀਮ ਵਲੋਂ ਚੋਰੀ ਦੀ ਕਾਰ ਤੇ ਤਿੰਨ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀਆਂ 'ਚੋਂ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ...
ਨੂਰਮਹਿਲ ਦੇ ਇਕ ਦੁਕਾਨਦਾਰ ਨੂੰ ਘਰ 'ਚ ਬੰਧਕ ਬਣਾ ਕੇ ਹਥਿਆਰਾਂ ਦੀ ਨੋਕ 'ਤੇ ਕੀਤੀ ਲੁੱਟ
. . .  1 day ago
ਜੰਡਿਆਲਾ ਮੰਜਕੀ, 29ਮਈ (ਸੁਰਜੀਤ ਸਿੰਘ ਜੰਡਿਆਲਾ)-ਨੂਰਮਹਿਲ 'ਚ ਇਕ ਦੁਕਾਨਦਾਰ ਨੂੰ ਘਰ 'ਚ ਬੰਧਕ ਬਣਾ ਕੇ ਪਿਸਤੌਲ ਦੀ ਨੋਕ 'ਤੇ ਵੱਡੀ ਰਾਸ਼ੀ ਅਤੇ ਗਹਿਣੇ ਲੁੱਟੇ ਜਾਣ ਦਾ ਸਮਾਚਾਰ ਹੈ। ਸੂਤਰਾਂ ਅਨੁਸਾਰ ਲੁਟੇਰਿਆਂ ਨੇ ਘਰ ਵਿਚ ਵੜ...
ਲੋਕਤੰਤਰ ਦੇ ਚੌਥੇ ਥੰਮ੍ਹ ਦੀ ਆਜ਼ਾਦੀ ਦੀ ਰਾਖੀ ਅਤੇ ਸੱਤਾਧਾਰੀ ਸਰਕਾਰ ਦੇ ਜ਼ੁਲਮ ਵਿਰੁੱਧ ਸੁਖਬੀਰ ਨੇ ਆਵਾਜ਼ ਕੀਤੀ ਬੁਲੰਦ
. . .  1 day ago
ਚੰਡੀਗੜ੍ਹ, 29 ਮਈ-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ਦੀ ਜਾਂਚ ਲਈ ‘ਅਜੀਤ’ ਅਖਬਾਰ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤਾ ਗਿਆ ਸੀ, ਜਿਸ ਕਰਕੇ ਵੱਖ-ਵੱਖ ਸਿਆਸੀ...
ਓਲੰਪੀਅਨ ਪਹਿਲਵਾਨਾਂ ਨਾਲ ਸਰਕਾਰ ਵਲੋਂ ਕੀਤੀ ਧੱਕੇਸ਼ਾਹੀ ਦੀ ਸ਼੍ਰੋਮਣੀ ਕਮੇਟੀ ਨੇ ਕੀਤੀ ਨਿੰਦਾ
. . .  1 day ago
ਅੰਮ੍ਰਿਤਸਰ, 29 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਇਨਸਾਫ਼ ਲਈ ਧਰਨੇ 'ਤੇ ਬੈਠੀਆਂ ਓਲੰਪੀਅਨ ਪਹਿਲਵਾਨ ਬੀਬੀਆਂ ਨਾਲ ਸਰਕਾਰ ਵਲੋਂ ਕੀਤੀ ਗਈ ਧੱਕੇਸ਼ਾਹੀ ਦੀ ਕਰੜੀ ਨਿੰਦਾ ਕੀਤੀ...
ਭਾਕਿਯੂ ਏਕਤਾ ਉਗਰਾਹਾਂ ਨੇ ਖ਼ੇਤੀ ਮਸਲਿਆਂ ਸੰਬੰਧੀ ਦੋ ਚਿਤਾਵਨੀ ਪੱਤਰ ਬਾਦਲ ਪਰਿਵਾਰ ਦੇ ਬੂਹੇ ’ਤੇ ਚਿਪਕਾਏ
. . .  1 day ago
ਮੰਡੀ ਕਿਲਿਆਂਵਾਲੀ, 29 ਮਈ (ਇਕਬਾਲ ਸਿੰਘ ਸ਼ਾਂਤ)- ਭਾਕਿਯੂ ਏਕਤਾ ਉਗਰਾਹਾਂ ਨੇ ਅੱਜ ਪਿੰਡ ਬਾਦਲ ਵਿਖੇ ਖ਼ੇਤੀ ਮਸਲਿਆਂ ਸੰਬੰਧੀ ਦੋ ਚਿਤਾਵਨੀ ਪੱਤਰ ਬਾਦਲ ਪਰਿਵਾਰ ਦੀ ਰਿਹਾਇਸ਼ ਦੇ ਬੂਹੇ ’ਤੇ ਚਿਪਕਾਏ....
ਲੜਕੀ ਦੇ ਕਤਲ ਮਾਮਲੇ ’ਚ ਮੁਲਜ਼ਮ ਗਿ੍ਫ਼ਤਾਰ
. . .  1 day ago
ਲਖਨਊ, 29 ਮਈ- ਬੀਤੇ ਦਿਨ ਦਿੱਲੀ ਵਿਚ ਹੋਏ 16 ਸਾਲਾ ਲੜਕੀ ਦੇ ਕਤਲ ਕੇਸ ਦੇ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਸਾਹਿਲ ਨੂੰ ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਨੇੜੇ ਗ੍ਰਿਫ਼ਤਾਰ ਕਰ ਲਿਆ ਹੈ।
ਦਿੱਲੀ ਔਰਤਾਂ ਤੇ ਲੜਕੀਆਂ ਲਈ ਅਸਰੁੱਖ਼ਿਅਤ- ਸਵਾਤੀ ਮਾਲੀਵਾਲ
. . .  1 day ago
ਨਵੀਂ ਦਿੱਲੀ, 29 ਮਈ- 16 ਸਾਲਾ ਲੜਕੀ ਨੂੰ ਚਾਕੂ ਮਾਰਨ ’ਤੇ ਗੱਲ ਕਰਦਿਆਂ ਦਿੱਲੀ ਮਹਿਲਾ ਆਯੋਗ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਮੈਂ ਅਜਿਹਾ ਡਰਾਉਣਾ ਮਾਮਲਾ ਕਦੇ ਨਹੀਂ ਦੇਖਿਆ। ਉਨ੍ਹਾਂ ਕਿਹਾ....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਵੈਸਾਖ ਸੰਮਤ 553

ਗੁਰਦਾਸਪੁਰ / ਬਟਾਲਾ / ਪਠਾਨਕੋਟ

ਵਿਧਾਇਕ ਲਾਡੀ ਨੇ ਸਰਕਲ ਰੰਗੜ ਨੰਗਲ ਦੀਆਂ ਮੰਡੀਆਂ 'ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ

ਬਟਾਲਾ, 16 ਅਪ੍ਰੈਲ (ਕਾਹਲੋਂ)- ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਸਰਕਲ ਰੰਗੜ-ਨੰਗਲ ਮੰਡੀਆਂ 'ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਸਰਕਲ ਰੰਗੜ ਨੰਗਲ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ ਤਹਿਤ ਮੰਡੀਆਂ 'ਚੋਂ ਕਣਕ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਵਿਧਾਇਕ ਸ: ਲਾਡੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀ 'ਚ ਸੁੱਕੀ ਕਣਕ ਲਿਆਓ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਐਮ.ਐਸ.ਪੀ. ਕਦੇ ਵੀ ਖ਼ਤਮ ਨਹੀਂ ਹੋਣ ਦੇਵੇਗੀ | ਇਸ ਮੌਕੇ ਸਾਹਿਬਜੀਤ ਸਿੰਘ ਰੰਗੜ-ਨੰਗਲ, ਸਰਪੰਚ ਨਿਰਮਲ ਸਿੰਘ ਪੱਪੂ, ਸਰਬਜੀਤ ਸਿੰਘ ਰੰਗੜ-ਨੰਗਲ, ਸਰਪੰਚ ਮਨਦੀਪ ਸਿੰਘ ਰੰਗੜ ਨੰਗਲ, ਸੋਨੂੰ ਨੱਤ, ਸਰਬਜੀਤ ਸਿੰਘ ਸੰਧੂ, ਸਰਪੰਚ ਹਰਚਰਨ ਸਿੰਘ ਆਦੋਵਾਲੀ, ਸਰਪੰਚ ਮੋਹਨ ਸਿੰਘ ਪੱਡਾ ਵੈਰੋਨੰਗਲ, ਗੁਰਪਿੰਦਰ ਸਿੰਘ ਚੌਧਰੀਵਾਲ, ਜੇ.ਪੀ. ਸਿੰਘ, ਮੈਂਬਰ ਤਰਲੋਚਨ ਸਿੰਘ, ਪ੍ਰਧਾਨ ਸਤਵਿੰਦਰ ਸਿੰਘ, ਬਾਬਾ ਹਰਪਾਲ ਸਿੰਘ, ਬਲਵਿੰਦਰ ਸਿੰਘ ਚੀਮਾ, ਪੀ.ਏ. ਸੁਭਪ੍ਰੀਤ ਸਿੰਘ ਕਾਹਲੋਂ, ਬਾਬਾ ਮੇਜਰ ਸਿੰਘ, ਸਾ: ਮੈਂਬਰ ਪੱਪੂ ਸਿੰਘ, ਸੂਬੇਦਾਰ ਸੁਰਜੀਤ ਸਿੰਘ, ਮੈਂਬਰ ਜਸਪਾਲ ਸਿੰਘ, ਦਿਲਬਾਗ ਸਿੰਘ, ਬਾਬਾ ਸੁਰਜੀਤ ਸਿੰਘ, ਸਰਪੰਚ ਰਣਜੀਤ ਸਿੰਘ ਆਦਿ ਹਾਜ਼ਰ ਸਨ |

ਸਿੰਘੂ ਬਾਰਡਰ ਦੇ ਤੰਬੂਆਂ ਨੰੂ ਅੱਗ ਲਗਾਉਣ ਦੀ ਘਟਨਾ ਮੰਦਭਾਗੀ-ਕਿਸਾਨ ਆਗੂ

ਗੁਰਦਾਸਪੁਰ, 16 ਅਪ੍ਰੈਲ (ਸੁਖਵੀਰ ਸਿੰਘ ਸੈਣੀ)- ਰੇਲਵੇ ਸਟੇਸ਼ਨ 'ਤੇ ਚੱਲ ਰਿਹਾ ਪੱਕਾ ਕਿਸਾਨ ਮੋਰਚਾ 114ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ | ਇਸ ਮੌਕੇ ਧਰਨੇ ਨੰੂ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਡਾ: ਅਸ਼ੋਕ ਭਾਰਤੀ, ਮੱਖਣ ਸਿੰਘ ਕੁਹਾੜ, ਗੁਰਦੀਪ ...

ਪੂਰੀ ਖ਼ਬਰ »

ਜ਼ਮੀਨੀ ਵਿਵਾਦ ਨੰੂ ਲੈ ਕੇ ਦੋ ਧਿਰਾਂ 'ਚ ਝਗੜਾ, ਚੱਲੀ ਗੋਲੀ

ਗੁਰਦਾਸਪੁਰ, 16 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਸਥਾਨਕ ਸ਼ਹਿਰ ਦੇ ਤਿੱਬੜੀ ਰੋਡ ਸਥਿਤ 7 ਨੰਬਰ ਸਕੀਮ ਦੇ ਬਾਹਰ ਦੋ ਧਿਰਾਂ ਅੰਦਰ ਜ਼ਮੀਨੀ ਵਿਵਾਦ ਨੰੂ ਲੈ ਕੇ ਆਪਸੀ ਝਗੜਾ ਹੋਣ ਅਤੇ ਗੋਲੀ ਚੱਲਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਮੌਕੇ 'ਤੇ ਇਕੱਤਰ ਕੀਤੀ ਗਈ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 146 ਨਵੇਂ ਮਾਮਲੇੇ, 4 ਮੌਤਾਂ

ਗੁਰਦਾਸਪੁਰ, 16 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਕੋਰੋਨਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ | ਅੱਜ ਜ਼ਿਲ੍ਹੇ ਅੰਦਰ 146 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਐਕਟਿਵ ਮਰੀਜ਼ਾਂ ਦੀ ਗਿਣਤੀ 1117 ਹੋ ਗਈ ਹੈ, ਜਦੋਂ ਕਿ 4 ...

ਪੂਰੀ ਖ਼ਬਰ »

'ਆਪ' ਨੇ ਅਲੀਵਾਲ 'ਚ ਬਿਜਲੀ ਬਿੱਲਾਂ ਦੀਆਂ ਕਾਪੀਆਂ ਸਾੜੀਆਂ

ਅਲੀਵਾਲ, 16 ਅਪ੍ਰੈਲ (ਸੁੱਚਾ ਸਿੰਘ ਬੁੱਲੋਵਾਲ)- ਹਲਕਾ ਫਤਹਿਗੜ੍ਹ ਚੂੜੀਆਂ ਦੇ ਕਸਬਾ ਅਲੀਵਾਲ ਵਿਖ਼ੇ ਬਲਬੀਰ ਸਿੰਘ ਪੰਨੂ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਵਲੋਂ ਅਸਮਾਨਾਂ ਨੂੰ ਛੂਹਦੇ ਬਿਜਲੀ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਕੈਪਟਨ ਸਰਕਾਰ ਦਾ ਜਬਰਦਸਤ ਵਿਰੋਧ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂ 'ਤੇ 21 ਲੱਖ 65 ਹਜ਼ਾਰ ਦੀ ਠੱਗੀ

ਸ੍ਰੀ ਹਰਿਗੋਬਿੰਦਪੁਰ, 16 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਪੁਲਿਸ ਥਾਣੇ ਵਿਚ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ 4 ਵਿਅਕਤੀਆਂ 'ਤੇ ਧੋਖਾਧੜੀ ਦਾ ਮਾਮਲਾ ਦਰਜ ਹੋਣ ਦੀ ਖ਼ਬਰ ਹੈ | ਇਸ ਮੁਤੱਲਕ ਜਾਣਕਾਰੀ ਦਿੰਦੇ ਹੋਏ ਜਾਂਚ ...

ਪੂਰੀ ਖ਼ਬਰ »

ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦਾ ਦੋਸ਼

ਡੇਹਰੀਵਾਲ ਦਰੋਗਾ, 16 ਅਪ੍ਰੈਲ (ਹਰਦੀਪ ਸਿੰਘ ਸੰਧੂ)- ਜਬਰ ਜਨਾਹ ਮਾਮਲੇ 'ਚ ਚਾਰ ਵਿਅਕਤੀਆਂ ਖ਼ਿਲਾਫ਼ ਸੇਖਵਾਂ ਪੁਲਿਸ ਵਲੋਂ ਮਾਮਲਾ ਦਰਜ ਕਰ ਕੇ 2 ਜਣਿਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਇੰਸਪੈਕਟਰ ਅਮਨਦੀਪ ਕÏਰ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ...

ਪੂਰੀ ਖ਼ਬਰ »

ਜੀ.ਐੱਸ. ਕਾਹਲੋਂ ਦੀ ਪੁਸਤਕ 'ਵਲਵਲੇ' ਵਕੀਲ ਭਾਨੂੰ ਪ੍ਰਤਾਪ ਵਲੋਂ ਲੋਕ ਅਰਪਣ

ਨਿੱਕੇ ਘੁੰਮਣ, 16 ਅਪ੍ਰੈਲ (ਸਤਬੀਰ ਸਿੰਘ ਘੁੰਮਣ)- ਵਿਗਿਆਨ ਦੇ ਵਿਦਿਆਰਥੀ ਗੁਰਇਕਬਾਲ ਸਿੰਘ ਕਾਹਲੋਂ ਦੁਆਰਾ ਰਚਿਤ ਪੁਸਤਕ ਵਲਵਲੇ ਨੂੰ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਭਾਨੂੰ ਪ੍ਰਤਾਪ ਸਿੰਘ ਨੇ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸਠਿਆਲੀ ਦੀ ਮੀਟਿੰਗ

ਡੇਅਰੀਵਾਲ ਦਰੋਗਾ, 16 ਅਪ੍ਰੈਲ (ਹਰਦੀਪ ਸਿੰਘ ਸੰਧੂ)- ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਚੱਲ ਰਹੇ ਸੰਘਰਸ਼ ਨੂੰ ਕਾਮਯਾਬ ਕਰਨ ਦੇ ਲਈ ਜਿਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾ ਰਿਹਾ, ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਨੇ ਕਾਲੇ ਬਿੱਲੇ ਲਾ ਕੇ ਮਨਾਇਆ ਕਾਲਾ ਦਿਨ

ਕਾਦੀਆਂ, 16 ਅਪ੍ਰੈਲ (ਕੁਲਵਿੰਦਰ ਸਿੰਘ)-ਸਬ-ਡਵੀਜ਼ਨ ਕਾਦੀਆਂ ਦਫ਼ਤਰ ਵਿਖੇ ਬਿਜਲੀ ਕਾਮਿਆਂ ਵਲੋਂ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਬ-ਡਵੀਜ਼ਨ ਕਾਦੀਆਂ ਦੇ ਪ੍ਰਧਾਨ ਸੁਖਦੇਵ ਸਿੰਘ ਸੇਖਵਾਂ ਤੇ ਫ਼ੈੱਡਰੇਸ਼ਨ ਏਟਕ ਦੇ ਪ੍ਰਧਾਨ ਦਲਜੀਤ ਸਿੰਘ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

'ਸਿਟ' ਨੂੰ ਰੱਦ ਕਰਨਾ ਮੰਦਭਾਗਾ-ਜਥੇ: ਲਾਲਾ ਨੰਗਲ

ਫ਼ਤਹਿਗੜ੍ਹ ਚੂੜੀਆਂ, 16 ਅਪ੍ਰੈਲ (ਐੱਮ.ਐੱਸ. ਫੁੱਲ)- ਬਰਗਾੜੀ ਵਿਚ ਹੋਈ ਬੇਅਦਬੀ ਦੀ ਪੜਤਾਲ ਕਰ ਰਹੀ 'ਸਿਟ' ਦੀ ਰਿਪੋਰਟ ਰੱਦ ਕੀਤੇ ਜਾਣਾ ਬਹੁਤ ਹੀ ਮੰਦਭਾਗਾ ਫ਼ੈਸਲਾ ਹੈ | ਸਰਕਾਰ ਇਸ ਮਸਲੇ 'ਤੇ ਵਿਸ਼ੇਸ਼ ਰਾਜਸੀ ਲੋਕਾਂ ਦੀ ਚਮੜੀ ਬਚਾਉਣ ਵਾਸਤੇ ਵਾਰ-ਵਾਰ ਗਠਿਤ ਐੱਸ. ...

ਪੂਰੀ ਖ਼ਬਰ »

'ਆਪ' ਨੇ ਬਿਜਲੀ ਬਿੱਲ ਸਾੜ ਕੇ ਕੀਤਾ ਪ੍ਰਦਰਸ਼ਨ

ਗੁਰਦਾਸਪੁਰ, 16 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)- ਪੰਜਾਬ ਰਾਜ ਵਿਚ ਗੁਆਂਢੀ ਰਾਜਾਂ ਤੋਂ ਸਭ ਤੋਂ ਮਹਿੰਗੀ ਬਿਜਲੀ ਦੇ ਵਿਰੋਧ ਵਿਚ ਅੱਜ ਆਮ ਆਦਮੀ ਪਾਰਟੀ ਵਲੋਂ ਬਿਜਲੀ ਬਿੱਲ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਸਬੰਧੀ 'ਆਪ' ਆਗੂ ਕਸ਼ਮੀਰ ਸਿੰਘ ਵਾਹਲਾ ਨੇ ਕਿਹਾ ...

ਪੂਰੀ ਖ਼ਬਰ »

ਕਲਾਨੌਰ ਮੰਡੀ 'ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ

ਕਲਾਨੌਰ, 16 ਅਪ੍ਰੈਲ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਮਾਰਕਿਟ ਕਮੇਟੀ ਦੀ ਮੁੱਖ ਦਾਣਾ ਮੰਡੀ 'ਚ ਚੇਅਰਮੈਨ ਭਗਵਾਨ ਸਿੰਘ ਬਰੀਲਾ ਵਲੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ 'ਤੇ ਸਕੱਤਰ ਸ੍ਰੀ ਓਮ ਪ੍ਰਕਾਸ਼ ਚੱਠਾ, ਏ.ਐਫ.ਐਸ.ਓ. ਰਣਜੀਤ ਸਿੰਘ ਗੋਰਾਇਆ, ...

ਪੂਰੀ ਖ਼ਬਰ »

ਸਾਲਾਨਾ ਜੋੜ ਮੇਲੇ 'ਤੇ ਗੁਰਮਤਿ ਸਮਾਗਮ ਕਰਵਾਇਆ

ਧਾਰੀਵਾਲ, 16 ਅਪ੍ਰੈਲ (ਸਵਰਨ ਸਿੰਘ)- ਇਤਿਹਾਸਕ ਮੰਦਰ ਛੋਟਾ ਰਾਮ ਤੀਰਥ ਪਿੰਡ ਖਾਨਮਲੱਕ ਵਿਖੇ ਸਾਲਾਨਾ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ ਗਿਆ | ਮੇਲੇ ਦੇ ਸਬੰਧ ਵਿਚ ਰਾਮ ਤੀਰਥ ਮੰਦਰ ਨੇੜੇ ਸਥਿਤ ਗੁਰਦੁਆਰਾ ਰਾਮ ਤੀਰਥ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਬਾਬਾ ...

ਪੂਰੀ ਖ਼ਬਰ »

ਬਣਨ ਜਾ ਰਹੇ ਖੇਡ ਸਟੇਡੀਅਮ ਦਾ ਟੀਮ ਨੇ ਲਿਆ ਜਾਇਜ਼ਾ

ਊਧਨਵਾਲ, 16 ਅਪ੍ਰੈਲ (ਪਰਗਟ ਸਿੰਘ)- ਹਰਪੁਰਾ ਧੰਦੋਈ ਸਕੂਲ ਦੇ ਖੇਡ ਮੈਦਾਨ 'ਚ ਬਣਨ ਜਾ ਰਹੇ ਆਧੁਨਿਕ ਸਹੂਲਤਾਂ ਵਾਲੇ ਸਟੇਡੀਅਮ ਦਾ ਐਕਸੀਅਨ ਸਪੋਰਟਸ ਪੰਜਾਬ ਵਲੋਂ ਚਾਰ ਮੈਂਬਰੀ ਟੀਮ ਸ੍ਰੀ ਆਸ਼ੀਸ਼ ਬਡੋਨੀ, ਰਾਜੀਵ ਰਾਣਾ, ਸÏਰਵ ਕੰਬੋਜ ਤੇ ਸੁਨੀਲ ਦਾਸ ਨੇ ਚੰਡੀਗੜ੍ਹ ...

ਪੂਰੀ ਖ਼ਬਰ »

ਕੋਟਲੀ ਸੂਰਤ ਮੱਲ੍ਹੀ ਮੰਡੀ 'ਚ ਖ਼ਰੀਦ ਸ਼ੁਰੂ ਨਾ ਹੋਣ ਕਰ ਕੇ ਕਿਸਾਨ ਪ੍ਰੇਸ਼ਾਨ

ਕੋਟਲੀ ਸੂਰਤ ਮੱਲ੍ਹੀ, 16 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਅਧੀਨ ਆਉਂਦੀ ਕੋਟਲੀ ਸੂਰਤ ਮੱਲ੍ਹੀ ਮੰਡੀ 'ਚ ਕਣਕ ਦੀ ਖਰੀਦ ਸ਼ੁਰੂ ਨਾ ਹੋਣ ਕਰ ਕੇ ਇਲਾਕੇ ਦੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਨਵਦੀਪ ਸਿੰਘ ਪੰਨੂ ਸ੍ਰੀ ਹਰਿਗੋਬਿੰਦਪੁਰ ਨਗਰ ਕੌ ਾਸਲ ਦੇ ਪ੍ਰਧਾਨ ਬਣੇ

ਸ੍ਰੀ ਹਰਿਗੋਬਿੰਦਪੁਰ, 16 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਦੀ 11 ਮੈਂਬਰੀ ਨਗਰ ਕੌਂਸਲ ਕਮੇਟੀ ਦੀ ਚੋਣ ਅੱਜ ਨਗਰ ਕੌਂਸਲ ਦਫ਼ਤਰ ਵਿਖੇ ਹੋਈ, ਜਿਸ ਦੀ ਚੋਣ ਕਰਵਾਉਣ ਲਈ ਬਟਾਲਾ ਤੋਂ ਐੱਸ.ਡੀ.ਐੱਮ. ਬਲਵਿੰਦਰ ਸਿੰਘ ਜੋ ਕਮ-ਕਨਵੀਨਰ ਨਗਰ ਕੌਂਸਲ ...

ਪੂਰੀ ਖ਼ਬਰ »

'ਆਪ' ਵਲਟੀਅਰਾਂ ਨੇ ਬਿਜਲੀ ਬਿੱਲਾਂ ਦੀਆਂ ਕਾਪੀਆਂ ਸਾੜੀਆਂ

ਤਲਵੰਡੀ ਰਾਮਾਂ, 16 ਅਪੈ੍ਰਲ (ਹਰਜਿੰਦਰ ਸਿੰਘ ਖਹਿਰਾ)- ਪੰਜਾਬ 'ਚ ਆਮ ਆਦਮੀ ਪਾਰਟੀ ਦੀ ਪਕੜ ਨੂੰ ਮਜ਼ਬੂਤ ਕਰਨ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਪੰਜਾਬ ਵਿਚ ਬਿਜਲੀ ਦੀ ਮਹਿੰਗੀ ਦਰ ਦਾ ਵਿਰੋਧ ਕਰਦਿਆਂ ਸੀਨੀ. ਆਗੂ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ 'ਚ ...

ਪੂਰੀ ਖ਼ਬਰ »

ਸਮਾਰਟ ਕਾਰਡ ਨਾ ਮਿਲਣ 'ਤੇ ਲਾਭਪਾਤਰੀਆਂ ਵਲੋਂ ਪ੍ਰਦਰਸ਼ਨ

ਦੋਰਾਂਗਲਾ, 16 ਅਪ੍ਰੈਲ (ਚੱਕਰਾਜਾ)- ਸਰਕਾਰ ਵਲੋਂ ਰਾਸ਼ਨ ਕਾਰਡ ਹੋਲਡਰਾਂ ਨੰੂ ਨਵੇਂ ਜਾਰੀ ਕੀਤੇ ਜਾ ਰਹੇ ਸਮਾਰਟ ਕਾਰਡ ਪਿੰਡ ਸੁਲਤਾਨੀ ਅਤੇ ਬਹੁ ਗਿਣਤੀ ਪਰਿਵਾਰਾਂ ਨੰੂ ਅਜੇ ਤੱਕ ਨਾ ਮਿਲਣ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਦਲਬੀਰ ...

ਪੂਰੀ ਖ਼ਬਰ »

ਨੀਮ ਫ਼ੌਜੀ ਬਲ ਦੀ ਮੁਲਾਜ਼ਮ ਵਲੋਂ ਦਿਓਰ 'ਤੇ ਕੁੱਟਮਾਰ ਦੇ ਦੋਸ਼

ਪੁਰਾਣਾ ਸ਼ਾਲਾ, 16 ਅਪ੍ਰੈਲ (ਗੁਰਵਿੰਦਰ ਸਿੰਘ ਗੋਰਾਇਆ)- ਪਿੰਡ ਗੁਨੋਪੁਰ ਦੀ ਵਸਨੀਕ ਇਕ ਨੀਮ ਫ਼ੌਜੀ ਬਲ ਦੀ ਮੁਲਾਜ਼ਮ ਨੂੰ ਉਸ ਦੇ ਹੀ ਦੇਵਰ ਵਲੋਂ ਕੁੱਟਮਾਰ ਕਰਕੇ ਗੰਭੀਰ ਜ਼ਖ਼ਮੀ ਕਰਨ ਦੀ ਖ਼ਬਰ ਹੈ | ਸਰਕਾਰੀ ਹਸਪਤਾਲ ਪੁਰਾਣਾ ਸ਼ਾਲਾ 'ਚ ਜੇਰੇ ਇਲਾਜ ਜਸਬੀਰ ਕੌਰ ...

ਪੂਰੀ ਖ਼ਬਰ »

ਪਰਸ ਚੋਰੀ ਕਰਨ ਵਾਲੇ 'ਤੇ ਮਾਮਲਾ ਦਰਜ

ਗੁਰਦਾਸਪੁਰ, 16 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)-ਇਕ ਬੱਸ 'ਚ ਸਵਾਰ ਵਿਅਕਤੀ ਦਾ ਪਰਸ ਚੋਰੀ ਕਰਕੇ ਭੱਜੇ ਚੋਰ ਖ਼ਿਲਾਫ਼ ਥਾਣਾ ਸਿਟੀ ਦੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਸਬ ਇੰਸਪੈਕਟਰ ਉਂਕਾਰ ਸਿੰਘ ਨੇ ਦੱਸਿਆ ਕਿ ਬਿਕਰਮ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਦੋ ਗਿ੍ਫ਼ਤਾਰ

ਗੁਰਦਾਸਪੁਰ, 16 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)- ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਦੋ ਚੋਰਾਂ ਨੰੂ ਥਾਣਾ ਸਿਟੀ ਦੀ ਪੁਲਿਸ ਵਲੋਂ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਏ.ਐਸ.ਆਈ ਜਗਤਾਰ ਸਿੰਘ ਨੇ ਦੱਸਿਆ ਕਿ ਖ਼ਾਸ ਮੁਖ਼ਬਰ ਦੀ ਇਤਲਾਹ 'ਤੇ ਜਦੋਂ ...

ਪੂਰੀ ਖ਼ਬਰ »

ਮਸ਼ੀਨਾਂ ਰਾਹੀਂ ਹੱਥੀਂ ਕਣਕ ਕੁਤਰਨ ਦੀ ਰਵਾਇਤ ਟਾਵੀਂ-ਟਾਵੀਂ ਅਜੇ ਵੀ ਲੈ ਰਹੀ ਹੈ ਸਾਹ

ਪੁਰਾਣਾ ਸ਼ਾਲਾ, 16 ਅਪ੍ਰੈਲ (ਗੁਰਵਿੰਦਰ ਸਿੰਘ ਗੋਰਾਇਆ)-ਇਨ੍ਹੀਂ ਦਿਨੀਂ ਇਕ ਪਾਸੇ ਜ਼ਿਲ੍ਹਾ ਗੁਰਦਾਸਪੁਰ ਅੰਦਰ ਕਣਕ ਦੀ ਵਾਢੀ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ, ਦੂਜੇ ਪਾਸੇ ਮੌਸਮ ਦੇ ਵਿਗੜੇ ਮਿਜ਼ਾਜ ਦੇ ਚੱਲਦਿਆਂ ਅੱਜ ਸਵੇਰੇ ਤੜਕਸਾਰ ਤੋਂ ਚੱਲ ...

ਪੂਰੀ ਖ਼ਬਰ »

ਸਰਵੇਖਣ ਦੌਰਾਨ ਭਾਰੀ ਮਾਤਰਾ 'ਚ ਮਿਲਿਆ ਡੇਂਗੂ ਦਾ ਲਾਰਵਾ

ਪਠਾਨਕੋਟ, 16 ਅਪ੍ਰੈਲ (ਆਸ਼ੀਸ਼ ਸ਼ਰਮਾ)- ਸਿਵਲ ਸਰਜਨ ਡਾ: ਹਰਵਿੰਦਰ ਸਿੰਘ ਦੇ ਹੁਕਮਾਂ ਤੇ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ: ਸਾਕਸ਼ੀ ਦੀ ਅਗਵਾਈ ਹੇਠ ਡਰਾਈ ਡੇਅ ਤਹਿਤ ਮੁਹੱਲਾ ਘਰਥੋਲੀ ਵਿਖੇ ਡੇਂਗੂ ਦੇ ਬਚਾਅ ਲਈ ਸਰਵੇਖਣ ਕੀਤਾ ਗਿਆ | ਇਸ ਟੀਮ ਵਲੋਂ ਲਗਪਗ 100 ਦੇ ਕਰੀਬ ...

ਪੂਰੀ ਖ਼ਬਰ »

ਪੜ੍ਹਾਈ ਦਾ ਮੰਦਾ ਹਾਲ ਤੇ ਗੁੰਡਾਗਰਦੀ ਨੇ ਕੀਤਾ ਮਾਹੌਲ ਖ਼ਰਾਬ-ਲਾਡੀ

ਪੁਰਾਣਾ ਸ਼ਾਲਾ, 16 ਅਪ੍ਰੈਲ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਕਾਂਗਰਸ ਸਰਕਾਰ ਵੇਲੇ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਮਾੜਾ ਅਸਰ ਪਿਆ ਹੈ, ਜਦੋਂ ਕਿ ਗੁੰਡਾਗਰਦੀ ਦਾ ਨੰਗਾ ਨਾਚ ਹੋਣ ਕਾਰਨ ਹਰ ਵਰਗ ਦੁਖੀ ਹੈ | ਇਹ ਪ੍ਰਗਟਾਵਾ ਜਥੇਦਾਰ ਪਰਮਵੀਰ ਸਿੰਘ ਲਾਡੀ ਕੋਰ ਕਮੇਟੀ ਦੇ ...

ਪੂਰੀ ਖ਼ਬਰ »

ਸਿੰਘੂ ਬਾਰਡਰ 'ਤੇ ਵਾਪਰੀ ਘਟਨਾ ਨਿੰਦਣਯੋਗ-ਬੀਬੀ ਰੰਧਾਵਾ

ਗੁਰਦਾਸਪੁਰ, 16 ਅਪੈ੍ਰਲ (ਸੁਖਵੀਰ ਸਿੰਘ ਸੈਣੀ)- ਬੀਤੀ ਰਾਤ ਦਿੱਲੀ ਦੇ ਸਿੰਘੂ ਬਾਰਡਰ 'ਤੇ ਤਿੰਨ ਖੇਤੀ ਕਾਨੰੂਨਾਂ ਨੰੂ ਰੱਦ ਕਰਵਾਉਣ ਦੀ ਮੰਗ ਨੰੂ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਤੰਬੂਆਂ ਨੰੂ ਕਿਸੇ ਸ਼ਰਾਰਤੀ ਅਨਸਰਾਂ ਵਲੋਂ ਅੱਗ ਲਗਾਉਣਾ ਬਹੁਤ ਹੀ ...

ਪੂਰੀ ਖ਼ਬਰ »

ਤਨਖ਼ਾਹਾਂ ਨਾ ਮਿਲਣ 'ਤੇ ਬੇਅੰਤ ਕਾਲਜ ਦੇ ਸਟਾਫ਼ ਵਲੋਂ ਧਰਨਾ

ਗੁਰਦਾਸਪੁਰ, 16 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)- ਬੇਅੰਤ ਕਾਲਜ ਆਫ਼ ਇੰਜੀਨੀਅਰਿੰਗ ਐਂਡ ਤਕਨਾਲੋਜੀ ਦੇ ਸਮੂਹ ਸਟਾਫ਼ ਅਤੇ ਫੈਕਲਟੀ ਨੰੂ ਪਿਛਲੇ 7 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ 'ਤੇ ਸਮੂਹ ਸਟਾਫ਼ ਵਲੋਂ ਕਾਲਜ ਦੇ ਬਾਹਰ ਇਕ ਘੰਟੇ ਲਈ ਰੋਸ ਧਰਨਾ ਦਿੱਤਾ ਗਿਆ | ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕੱਲ੍ਹ-ਪ੍ਰਧਾਨ ਪਦਮ

ਬਟਾਲਾ, 16 ਅਪ੍ਰੈਲ (ਹਰਦੇਵ ਸਿੰਘ ਸੰਧੂ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਟਾਲਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 18 ਅਪ੍ਰੈਲ ਨੂੰ ਇਤਿਹਾਸਕ ਗੁਰਦੁਆਰਾ ਸਤਿਕਰਤਾਰੀਆਂ ਵਿਖੇ ਸ਼ਾਮ 5 ਤੋਂ ...

ਪੂਰੀ ਖ਼ਬਰ »

ਵਿਧਾਇਕ ਬਾਜਵਾ ਵਲੋਂ ਮੰਡੀਆਂ 'ਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

ਕਾਹਨੂੰਵਾਨ/ਭੈਣੀ ਮੀਆਂ ਖਾਂ, 16 ਅਪ੍ਰੈਲ (ਜਸਪਾਲ ਸਿੰਘ ਸੰਧੂ, ਜਸਬੀਰ ਸਿੰਘ ਬਾਜਵਾ)- ਮਾਰਕੀਟ ਕਮੇਟੀ ਕਾਹਨੂੰਵਾਨ ਦੀਆਂ ਦਾਣਾ ਮੰਡੀਆਂ ਵਿਚ ਹਲਕਾ ਕਾਦੀਆਂ ਦੇ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਨੇ ਵਿਭਾਗ ਦੇ ਅਧਿਕਾਰੀਆਂ ਬੈਨੀਪਾਲ ਸਮੇਤ ਮੰਡੀਆਂ ਵਿਚ ਚੱਲ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨੇ ਬਿਜਲੀ ਦੇ ਬਿੱਲ ਸਾੜੇ

ਬਟਾਲਾ, 16 ਅਪ੍ਰੈਲ (ਸਚਲੀਨ ਸਿੰਘ ਭਾਟੀਆ)-ਬਿਜਲੀ ਬਿੱਲਾਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਨੇ ਅੱਜ ਸੁੱਖਾ ਸਿੰਘ-ਮਹਿਤਾਬ ਸਿੰਘ ਚੌਕ 'ਚ ਬਿਜਲੀ ਬਿੱਲ ਸਾੜ ਕੇ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਪਾਰਟੀ ਦੇ ਆਗੂ ਨਰੇਸ਼ ...

ਪੂਰੀ ਖ਼ਬਰ »

ਸੁਭਾਸ਼ ਓਹਰੀ ਵਲੋਂ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ

ਬਟਾਲਾ, 16 ਅਪ੍ਰੈਲ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਸਾ: ਪ੍ਰਧਾਨ ਅਤੇ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਸੁਭਾਸ਼ ਓਹਰੀ ਨੇ ਸ਼ਹਿਰੀ ਪ੍ਰਧਾਨ ਅਮਿਤ ਸੋਢੀ ਸਮੇਤ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਓਹਰੀ ਤੇ ...

ਪੂਰੀ ਖ਼ਬਰ »

ਬਟਾਲਾ ਸ਼ਹਿਰ 'ਚ ਵਿਕਾਸ ਦੇ ਨਾਂਅ 'ਤੇ ਹੋ ਰਹੀਆਂ ਨੇ ਵੱਡੀਆਂ ਧਾਂਦਲੀਆਂ-ਲੋਧੀਨੰਗਲ

ਬਟਾਲਾ, 16 ਅਪ੍ਰੈਲ (ਕਾਹਲੋਂ)- ਬਟਾਲਾ ਤੋਂ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਬਟਾਲਾ 'ਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਧਾਂਦਲੀਆਂ ਹੋਣ ਦੇ ਦੋਸ਼ ਲਗਾਏ ਹਨ | ਵਿਧਾਇਕ ਲੋਧੀਨੰਗਲ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਵਿਕਾਸ ਲਈ ਜੋ ਪੈਸਾ ਆਇਆ ਹੈ, ਉਸ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX