ਅੰਮਿ੍ਤਸਰ, 16 ਅਪ੍ਰੈਲ (ਰੇਸ਼ਮ ਸਿੰਘ)- ਕੋਰੋਨਾ ਦਾ ਪ੍ਰਕੋਪ ਦਿਨ ਬ ਦਿਨ ਵੱਧ ਰਿਹਾ ਹੈ ਜਿਸ ਤਹਿਤ ਅੱਜ ਇਥੇ ਅੰਮਿ੍ਤਸਰ ਜ਼ਿਲ੍ਹੇ ਭਰ 'ਚ 412 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 4 ਔਰਤਾਂ ਸਮੇਤ 7 ਹੋਰ ਮਰੀਜ਼ਾਂ ਦੀ ਮੌਤ ਹੋਣ ਦੀ ਵੀ ਸੂਚਨਾ ਮਿਲੀ ਹੈ | ਇਸ ਦੇ ਨਾਲ ਹੀ ਸਰਕਾਰੀ ਹਸਪਤਾਲਾਂ 'ਚ ਮੌਤ ਦਰ ਵਧੇਰੇ ਹੋਣ ਕਾਰਨ ਨਿੱਜੀ ਹਸਪਤਾਲਾਂ ਦੀ ਚਾਂਦੀ ਹੋ ਰਹੀ ਹੈ ਅਤੇ ਇਥੋਂ ਤੱਕ ਕਿ ਨਿੱਜੀ ਹਸਪਤਾਲਾਂ 'ਚ ਬੈੱਡ ਲੈਣ ਲਈ ਵੀ ਸਿਫਾਰਿਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ | ਦੂਜੇ ਪਾਸੇ ਆਮ ਮਰੀਜ਼ਾਂ ਦੀ ਹੋ ਰਹੀ ਲੁੱਟ ਘਸੁੱਟ ਤੋਂ ਸਰਕਾਰ ਬੇਖ਼ਬਰ ਹੈ ਅਤੇ ਨਾ ਹੀ ਸਰਕਾਰੀ ਹਸਪਤਾਲਾਂ 'ਚ ਸੁਧਾਰ ਹੀ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਨਿੱਜੀ ਹਸਪਤਾਲਾਂ 'ਤੇ ਲਗਾਮ ਹੀ ਕੱਸੀ ਜਾ ਰਹੀ ਹੈ |
4 ਔਰਤਾਂ ਸਮੇਤ 7 ਮਰੀਜ਼ਾਂ ਦੀ ਹੋਈ ਕੋਰੋਨਾ ਨਾਲ ਮੌਤ :
ਅੱਜ ਇਥੇ ਕੋਰੋਨਾ ਦੇ ਮਿ੍ਤਕ ਮਰੀਜ਼ਾਂ ਦੀ ਸ਼ਨਾਖਤ ਸ੍ਰੀਮਤੀ ਗੀਤਾ ਰਾਣੀ (68) ਵਾਸੀ ਚੌਂਕ ਮੋਨੀ (ਈ. ਐਮ. ਸੀ.) ਦਲਬੀਰ ਕੌਰ (60) ਵਾਸੀ ਪਿੰਡ ਕੋਟਲਾ (ਗੁਰੂ ਨਾਨਕ ਦੇਵ ਹਸਪਤਾਲ), ਬਲਬੀਰ ਸਿੰਘ (50) ਵਾਸੀ ਟਾਹਲੀ ਸਾਹਿਬ (ਗੁਰੂ ਨਾਨਕ ਦੇਵ ਹਸਪਤਾਲ), ਓਮ ਪ੍ਰਕਾਸ਼ ਨੰਦਾ (80) ਵਾਸੀ ਸੇਲੀਬ੍ਰੇਸ਼ਨ ਇਨਕਲੇਵ (ਫੋਰਟਿਸ ਹਸਪਤਾਲ), ਅਨੀਤਾ ਪਨੇਸਰ (57) ਵਾਸੀ ਭੀਲੋਵਾਲ ਲੋਪੋਕੇ (ਓਹਰੀ ਹਸਪਤਾਲ ਪੁਤਲੀਘਰ), ਹਰਜਿੰਦਰ ਕੌਰ (68) ਵਾਸੀ ਗੁਰੂ ਅਰਜ਼ਨ ਦੇਵ ਨਗਰ (ਆਈ. ਵੀ. ਵਾਈ.) ਰਾਜ ਕੁਮਾਰ (58) ਵਾਸੀ ਡੈਮ ਗੰਜ (ਮਹਾਜਨ ਹਸਪਤਾਲ) ਵਜੋਂ ਹੋਈ ਹੈ | ਅੱਜ ਦੀਆਂ ਇਨ੍ਹਾਂ 7 ਮੌਤਾਂ ਨਾਲ ਹੁਣ ਤੱਕ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਕੁਲ ਗਿਣਤੀ 802 ਹੋ ਗਈ ਹੈ | ਦੂਜੇ ਪਾਸੇ ਅੱਜ ਮਿਲੇ 412 ਨਵੇਂ ਮਾਮਲਿਆਂ ਨਾਲ ਹੁਣ ਤੱਕ ਦੇ ਕੁਲ ਮਾਮਲੇ 25924 ਹੋ ਗਏ ਹਨ, ਇਨ੍ਹਾਂ 'ਚੋਂ 21499 ਮਰੀਜ਼ ਕੋਰੋਨਾ ਮੁਕਤ ਹੋ ਚੁੱਕੇ ਹਨ ਜਿਨ੍ਹਾਂ 'ਚ ਅੱਜ ਸਿਹਤਯਾਬ ਹੋਏ 230 ਵਿਅਕਤੀ ਵੀ ਸ਼ਾਮਿਲ ਹਨ | ਇਥੇ ਇਸ ਵੇਲੇ 3623 ਮਰੀਜ਼ ਸਰਗਰਮ ਹਨ ਜੋ ਕਿ ਵੱਖ-ਵੱਖ ਹਸਪਤਾਲਾਂ ਤੇ ਇਕਾਂਤਵਾਸ ਕੇਂਦਰਾਂ 'ਚ ਜ਼ੇਰੇ ਇਲਾਜ਼ ਹਨ |
ਸਰਕਾਰੀ ਹਸਪਤਾਲਾਂ ਦੀ ਮੌਤ ਦਰ ਵਧੇਰੇ -
ਦੂਜੇ ਪਾਸੇ ਅੱਜ ਤੱਕ ਹੋਈਆਂ ਮੌਤਾਂ ਦਾ ਅੱਧਾ ਭਾਗ ਸਰਕਾਰੀ ਹਸਪਤਾਲ 'ਚ ਹੋਣ ਵਾਲੀਆਂ ਮੌਤਾਂ ਦਾ ਹੈ, ਜਿਸ ਕਾਰਨ ਇਥੇ ਸਰਕਾਰੀ ਹਸਪਤਾਲ 'ਚ ਇਲਾਜ਼ ਕਰਵਾਉਣ ਵਾਲੇ ਆਮ 'ਹਮਾਤੜ ਮਰੀਜ਼ਾਂ 'ਚ ਇਹ ਡਰ ਪਾਇਆ ਜਾ ਰਿਹਾ ਹੈ ਕਿ ਇਥੇ ਇਲਾਜ਼ ਕਰਨ ਵੇਲੇ ਡਾਕਟਰ ਆਪ ਹੀ ਟੀਕਾ ਲਗਾ ਕੇ ਮਰੀਜ਼ ਮਾਰ ਦਿੰਦੇ ਹਨ | ਦੂਜੇ ਪਾਸੇ ਸਰਕਾਰੀ ਹਸਪਤਾਲਾਂ 'ਚ ਮੌਤ ਦਰ ਵਧੇਰੇ ਹੋਣ ਕਾਰਨ ਨਿੱਜੀ ਹਸਪਤਾਲਾਂ 'ਚ ਮਰੀਜ਼ਾ ਦੀ ਲੁੱਟ ਘਸੁਟ ਹੋ ਰਹੀ ਹੈ ਇਥੋਂ ਤੱਕ ਕਿ ਇਕ ਦਿਨ ਦੇ ਇਲਾਜ਼ ਲਈ 15 ਤੋਂ 20 ਹਜ਼ਾਰ ਰੁਪਏ ਆਮ ਵਸੂਲੇ ਜਾ ਰਹੇ ਹਨ ਜਦੋਂ ਕਿ ਸਰਕਾਰੀ ਹਸਪਤਾਲਾਂ 'ਚ ਸੁਧਾਰ ਅਤੇ ਨਿੱਜੀ ਹਸਪਤਾਲਾਂ ਦੀ ਲੁੱਟ ਨੂੰ ਨੱਥ ਪਾਉਣ ਲਈ ਕਿਸੇ ਵੀ ਸਰਕਾਰੀ ਅਧਿਕਾਰੀ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ | ਸਰਕਾਰੀ ਹਸਪਤਾਲਾਂ 'ਚ ਮੌਤ ਦਰ ਵਧੇਰੇ ਹੋਣ ਸਬੰਧੀ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ: ਕੇ. ਡੀ. ਸਿੰਘ ਨੇ ਕਿਹਾ ਕਿ ਨਿੱਜੀ ਹਸਪਤਾਲਾਂ ਕੋਲ ਜਦੋਂ ਕੋਈ ਮਰੀਜ਼ ਸੀਰੀਅਸ ਹੋ ਜਾਂਦਾ ਹੈ ਤਾਂ ਉਹ ਸਰਕਾਰੀ ਹਸਪਤਾਲ 'ਚ ਰੈਫਰ ਕਰ ਦਿੰਦੇ ਹਨ, ਜਿਸ ਕਾਰਨ ਸਰਕਾਰੀ ਹਸਪਤਾਲ 'ਚ ਮੌਤਾਂ ਵਧੇੇਰੇ ਹੋ ਰਹੀਆਂ ਹਨ |
ਅੰਮਿ੍ਤਸਰ, 16 ਅਪ੍ਰੈਲ (ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ 21 ਤੇ 22 ਅਪ੍ਰੈਲ ਨੂੰ ਸਵੇਰੇ 7.45 ਤੋਂ 8.30 ਵਜੇ ਤੱਕ ਗੁ: ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਏ ਹੁਕਮਨਾਮੇ ਦੀ ਕਥਾ ...
ਛੇਹਰਟਾ, 16 ਅਪ੍ਰੈਲ (ਸੁਰਿੰਦਰ ਸਿੰਘ ਵਿਰਦੀ)- ਬੀਤੀ ਦੇਰ ਸ਼ਾਮ ਇਕ ਆਟੋ ਸਵਾਰ ਲੜਕੀ ਕੋਲੋਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵਲੋਂ ਮੋਬਾਈਲ ਅਤੇ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਗਈ ਅਤੇ ਖਿੱਚ-ਧੂਹ ਦੌਰਾਨ ਲੜਕੀ ਆਟੋ 'ਚੋਂ ਡਿੱਗ ਪਈ, ਜਿਸ ਦੌਰਾਨ ਉਸ ਦੇ ਸਿਰ ਵਿਚ ...
ਅੰਮਿ੍ਤਸਰ, 16 ਅਪ੍ਰੈਲ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਕ ਵਾਰ ਫਿਰ ਮੰਤਰੀ ਮੰਡਲ 'ਚ ਫੇਰਬਦਲ ਕਰਦਿਆਂ ਸ਼ੌਕਤ ਤਰੀਨ ਨੂੰ ਪਾਕਿ ਦਾ ਨਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਹੈ | ਤਰੀਨ ਇਮਰਾਨ ਸਰਕਾਰ 'ਚ ਵਿੱਤ ਮੰਤਰਾਲੇ ਦੀ ...
ਅਟਾਰੀ, 16 ਅਪ੍ਰੈਲ (ਸੁਖਵਿੰਦਰਜੀਤ ਸਿੰਘ ਘਰਿੰਡਾ)- ਅੱਜ ਬੀ.ਐਸ.ਐਫ. ਵਲੋਂ ਬੀ.ਓ.ਪੀ. ਅਟਾਰੀ ਵਿਖੇ ਪੈਟਰੋਲਿੰਗ ਦੌਰਾਨ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਿਸ ਦੀ ਪਛਾਣ ਸੁਰੇਸ਼ ਪੁੱਤਰ ਸ਼ਿਵ ਲਾਲ ਵਾਸੀ ਹਰੀਪੁਰਾ ਜ਼ਿਲ੍ਹਾ ਗੁਣਾ ਥਾਣਾ ਝੰਜੋਰਾ ਮੱਧ ...
ਚੋਗਾਵਾਂ/ਲੋਪੋਕੇ, 16 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ/ਗੁਰਵਿੰਦਰ ਸਿੰਘ ਕਲਸੀ)- ਐਸ.ਐਸ.ਪੀ ਅੰਮਿ੍ਤਸਰ ਦਿਹਾਤੀ ਧਰੁਵ ਦਹੀਆ ਵਲੋਂ ਜ਼ਿਲ੍ਹੇ 'ਚ ਨਸ਼ਿਆ ਖਿਲਾਫ ਆਰੰਭੀ ਜਬਰਦਸਤ ਮੁਹਿੰਮ ਦੇ ਤਹਿਤ ਅੱਜ ਕੀਤੇ ਗਏ 10ਵੇਂ ਵੱਡੇ ਖੋਜ ਅਭਿਆਨ ਦੌਰਾਨ ਭਾਰੀ ਮਾਤਰਾ ਵਿਚ ...
ਅੰਮਿ੍ਤਸਰ, 16 ਅਪ੍ਰੈਲ (ਰੇਸ਼ਮ ਸਿੰਘ)- ਜ਼ਿਲ੍ਹੇ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਕੇਸਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ.ਸੀ. ਗੁਰਪ੍ਰੀਤ ਸਿੰਘ ਖਹਿਰਾ ਵਲੋਂ ਸਾਰੇ ਵਿਭਾਗਾਂ 'ਚ ਕੰਮ ਕਰਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਭਲਕੇ ਸਨਿਚਰਵਾਰ ਤੱਕ ਕੋਰੋਨਾ ...
ਅੰਮਿ੍ਤਸਰ, 16 ਅਪ੍ਰੈਲ (ਰੇਸ਼ਮ ਸਿੰਘ)- ਪੁਲਿਸ ਤੇ ਵਿਜੀਲੈਂਸ ਵਲੋਂ ਮਾਲ ਅਧਿਕਾਰੀਆਂ ਖਿਲਾਫ ਬਿਨਾਂ ਵਿਭਾਗੀ ਮਨਜ਼ੂਰੀ ਕਾਰਵਾਈ ਕੀਤੇ ਜਾਣ ਤੋਂ ਖ਼ਫਾ ਹੋਏ ਮਾਲ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਨਾਲ ਬੇਇਨਸਾਫੀ ਕੀਤੀ ਤਾਂ ਉਹ 19 ਅਪ੍ਰੈਲ ਦਿਨ ...
ਅਟਾਰੀ, 16 ਅਪ੍ਰੈਲ (ਸੁਖਵਿੰਦਰਜੀਤ ਸਿੰਘ ਘਰਿੰਡਾ)- ਪੁਲਿਸ ਜ਼ਿਲ੍ਹਾ ਅੰਮਿਤਸਰ ਦਿਹਾਤੀ ਦੇ ਐਸ.ਐਸ.ਪੀ. ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ. ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਦੀ ਅਗਵਾਈ 'ਚ ਪੁਲਿਸ ਥਾਣਾ ਘਰਿੰਡਾ ਵਲੋਂ ਨਾਜਾਇਜ ਸ਼ਰਾਬ ਦਾ ਧੰਦਾ ...
ਅੰਮਿ੍ਤਸਰ, 16 ਅਪ੍ਰੈਲ (ਸੁਰਿੰਦਰ ਕੋਛੜ)- ਸ੍ਰੀ ਦੁਰਗਿਆਣਾ ਤੀਰਥ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਦੀ ਅਗਵਾਈ ਹੇਠ ਅੱਜ ਦੁਰਗਿਆਣਾ ਮੰਦਰ ਦੇ ਨਵੇਂ ਉਸਾਰੇ ਜਾ ਰਹੇ ਅਜਾਇਬ-ਘਰ ਵਿਖੇ ਤੀਜਾ ਮੁਫ਼ਤ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ | ਇਸ ਮੌਕੇ ਅਰੁਣ ਖੰਨਾ ਨੇ ...
ਅੰਮਿ੍ਤਸਰ, 16 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ 19 ਅਪ੍ਰੈਲ ਨੂੰ ਕੁੱਕੜਾਂਵਾਲਾ ਅਜਨਾਲਾ ...
ਅੰਮਿ੍ਤਸਰ, 16 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)- ਬੀਤੇ ਦਿਨੀ ਇਕ ਬਦਮਾਸ਼ ਵਿਅਕਤੀ ਵਲੋਂ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕੀਤੀ ਗਈ ਜੇਰੇ ਇਲਾਜ ਸਰਕਾਰੀ ਸਕੂਲ ਦੀ ਅਧਿਆਪਕਾ ਸ੍ਰੀਮਤੀ ਸੰਤੋਸ਼ ਰਾਣੀ ਦਾ ਹਾਲ ਜਾਣਨ ਲਈ ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ...
ਅੰਮਿ੍ਤਸਰ, 16 ਅਪ੍ਰੈਲ (ਸੁਰਿੰਦਰ ਕੋਛੜ)- ਸਥਾਨਕ ਟਾਊਨ ਹਾਲ ਚੌਕ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ 'ਤੇ ਉਸਾਰੇ ਵਿਰਾਸਤੀ ਮਾਰਗ ਤੋਂ ਹੋ ਕੇ ਪੂਰੀ ਦੁਨੀਆਂ ਤੋਂ ਰੋਜ਼ਾਨਾ ਹਜ਼ਾਰਾ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਲਈ ...
ਅੰਮਿ੍ਤਸਰ, 16 ਅਪ੍ਰੈਲ (ਰੇਸ਼ਮ ਸਿੰਘ) - ਗੁਰੂ ਨਾਨਕ ਦੇਵ ਹਸਪਤਾਲ, ਅੱਖਾਂ ਵਾਲਾ ਹਸਪਤਾਲ ਅਧੀਨ ਕੰਮ ਕਰਦੇ ਸਮੂਹ ਨਰਸਿੰਗ ਸਟਾਫ, ਦਰਜਾ ਚਾਰ ਕਰਮਚਾਰੀ, ਲੈਬ ਅਟੈਂਡੈਂਟ, ਰੇਡੀਓਗ੍ਰਾਫਰ ਫਾਰਮਾਸਿਸਟ ਆਦਿ ਠੇਕੇ ਆਧਾਰ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪਿਛਲੇ ਤਿੰਨ ...
ਅੰਮਿ੍ਤਸਰ, 16 ਅਪ੍ਰੈਲ (ਰੇਸ਼ਮ ਸਿੰਘ)- ਇਕ ਅਸਲਾ ਲਾਇਸੰਸ 'ਤੇ ਹੁਣ ਕੇਵਲ ਦੋ ਹਥਿਆਰ (ਪਿਸਤੌਲ ਬੰਦੂਕ) ਹੀ ਰੱਖੇ ਜਾ ਸਕਦੇ ਹਨ ਅਤੇ 2 ਤੋਂ ਵਾਧੂ ਹਥਿਆਰ ਤੁੁਰੰਤ ਥਾਣਿਆ ਜਾਂ ਅਸਲ੍ਹਾ ਡੀਲਰਾਂ ਕੋਲ ਜਮ੍ਹਾਂ ਕਰਵਾ ਕੇ ਨਿਪਟਾਰਾ ਕੀਤੇ ਜਾਣ ਦੇ ਹੁਕਮ ਡੀ.ਸੀ.ਪੀ. (ਅਮਨ ...
ਅੰਮਿ੍ਤਸਰ, 16 ਅਪ੍ਰੈਲ (ਹਰਮਿੰਦਰ ਸਿੰਘ)- ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇਕ ਜ਼ਿਲ੍ਹਾ ਪੱਧਰੀ ਬੈਠਕ ਹੋਈ, ਜਿਸ 'ਚ ਮੇਅਰ ਕਰਮਜੀਤ ਸਿੰਘ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ...
ਤਰਨ ਤਾਰਨ, 16 ਅਪ੍ਰੈਲ (ਹਰਿੰਦਰ ਸਿੰਘ) - ਸਟੱਡੀ ਵੀਜਾ ਮਾਹਿਰ ਗੈਵੀ ਕਲੇਰ ਪੰਜਾ ਦੇ ਉਨ੍ਹਾਂ ਵੀਜਾ ਕੰਸਲਟੰਟਸ 'ਚੋਂ ਇਕ ਹਨ ਜਿਨ੍ਹਾਂ ਵਿਦਿਆਰਥੀਆਂ ਨੂੰ ਗਰੰਟੀ ਨਾਲ ਆਸਟਰੇਲੀਆ, ਯੂ.ਕੇ. ਅਤੇ ਕੈਨੇਡਾ ਦਾ ਵੀਜਾ ਲਗਵਾ ਕੇ ਦਿੰਦੇ ਹਨ | ਇਸ ਕਰ ਕੇ ਪੰਜਾਬ ਦੇ ਵੱਖ ਵੱਖ ...
ਅੰਮਿ੍ਤਸਰ, 16 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ) - ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂਵਾਲਾ ਵਿਖੇ ਅੱਜ ਆਖਿਰ ਇਕ ਹਫਤਾ ਬੀਤਣ ਮਗਰੋਂ ਕਣਕ ਦੀ ਖ਼ਰੀਦ ਵਧੀਕ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਜਸਪ੍ਰੀਤ ਸਿੰਘ ਦੇ ਦੌਰੇ ਦੌਰਾਨ ਸ਼ੁਰੂ ਹੋਈ ਜਿਸ 'ਚ ਮਹਿਜ ...
ਅੰਮਿ੍ਤਸਰ, 16 ਅਪ੍ਰੈਲ (ਹਰਮਿੰਦਰ ਸਿੰਘ) - ਇਕ ਪਹਿਲਕਦਮੀ ਕਰਦੇ ਹੋਏ ਨਗਰ ਨਿਗਮ ਅੰਮਿ੍ਤਸਰ ਸ਼ਹਿਰ ਨੂੰ ਸਾਰੇ ਦਿਨ ਪੂਰਾ ਸਮਾਂ ਜਲ ਸਪਲਾਈ ਕਰਨ ਲਈ ਵਿਸ਼ਵ ਬੈਂਕ ਅਤੇ ਪੰਜਾਬ ਸਰਕਾਰ ਦੀ ਸਹਾਇਤਾ ਨਾਲ ਇਕ ਉਤਸ਼ਾਹੀ ਪ੍ਰਾਜੈਕਟ ਲਿਆਂਦਾ ਹੈ, ਜਿਸ ਦਾ ਉਦਘਾਟਨ ਜਲਦ ...
ਅੰਮਿ੍ਤਸਰ, 16 ਅਪ੍ਰੈਲ (ਸਟਾਫ ਰਿਪੋਰਟਰ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿਛਲੇ ਦਿਨੀਂ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਸੁੱਢਲ (ਹਰਿਆਣਾ) ਤੋਂ ਅਗਲੇ ...
ਛੇਹਰਟਾ, 16 ਅਪ੍ਰੈਲ (ਸੁਰਿੰਦਰ ਸਿੰਘ ਵਿਰਦੀ)- ਪੂਰੇ ਦੇਸ਼ ਦਾ ਕਿਸਾਨ/ਮਜ਼ਦੂਰ ਅਤੇ ਏਸ ਕਿੱਤੇ ਦੇ ਨਾਲ ਜੁੜਿਆ ਹਰ ਇਨਸਾਨ ਆਪਣੀਆਂ ਹੱਕੀ ਮੰਗਾਂ ਅਤੇ ਕੇਂਦਰ ਸਰਕਾਰ ਵਲੋਂ ਜਬਰੀ ਥੋਪੇ ਗਏ ਤਿੰਨ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ...
ਅੰਮਿ੍ਤਸਰ, 16 ਅਪ੍ਰੈਲ (ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਤਤਕਾਲੀ ਪ੍ਰਧਾਨ ਚਰਨਜੀਤ ਸਿੰਘ ਚੱਢਾ, ਜਿਨ੍ਹਾਂ 'ਤੇ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਉਨ੍ਹਾਂ 'ਤੇ 2017 'ਚ ਸਮਾਜਿਕ, ਧਾਰਮਿਕ ਜਾਂ ਰਾਜਨੀਤਕ ਸਮਾਗਮਾਂ ਨੂੰ ਸੰਬੋਧਨ ਕਰਨ 'ਤੇ ...
ਅੰਮਿ੍ਤਸਰ, 16 ਅਪ੍ਰੈਲ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ਼ ਨੂੰ ਨਵਉਸਾਰੀ ਅਤੇ ਸੁੰਦਰੀਕਰਨ ਦੇ ਨਾਂਅ 'ਤੇ ਪਿਛਲੇ ਲਗਪਗ 2 ਵਰਿ੍ਹਆਂ ਤੋਂ ਬੰਦ ਰੱਖੇ ਜਾਣ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਤੇ ਧਰਨੇ ਜ਼ੋਰ ਫੜਦੇ ਜਾ ਰਹੇ ਹਨ | ...
ਅੰਮਿ੍ਤਸਰ, 16 ਅਪ੍ਰੈਲ (ਸੁਰਿੰਦਰ ਕੋਛੜ)- ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਠੱਲ੍ਹ ਪਾਉਣ ਲਈ ਡਿਪਟੀ ਕਮਿਸ਼ਨਰ ਅੰਮਿ੍ਤਸਰ ਗੁਰਪ੍ਰੀਤ ਸਿੰਘ ਖਹਿਰਾ ਦੇ ਨਿਰਦੇਸ਼ਾਂ 'ਤੇ ਸਿਵਲ ਸਰਜਨ ਅੰਮਿ੍ਤਸਰ ਵਲੋਂ ਬਾਰਡਰ ਜ਼ੋਨ ਟਰੇਡ ਐਂਡ ਇੰਡਸਟਰੀ ਦੇ ਪ੍ਰਧਾਨ ...
ਅੰਮਿ੍ਤਸਰ, 16 ਅਪ੍ਰੈਲ (ਹਰਮਿੰਦਰ ਸਿੰਘ)- ਨਗਰ ਨਿਗਮ ਦਫ਼ਤਰ ਰਣਜੀਤ ਐਵੀਨਿਊ ਵਿਖੇ ਸਿਹਤ ਵਿਭਾਗ ਵਲੋਂ ਨਿਗਮ ਦੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਟੀਕਾਕਰਨ ਕੈਂਪ ਲਗਾਇਆ ਗਿਆ | ਨਗਰ ਨਿਗਮ ਦੀ ਸਿਹਤ ਅਧਿਕਾਰੀ ਡਾ: ਰਮਾ ਰਾਣੀ ਅਤੇ ਸਿਹਤ ਵਿਭਾਗ ਵਲੋਂ ...
ਅੰਮਿ੍ਤਸਰ, 16 ਅਪ੍ਰੈਲ (ਹਰਮਿੰਦਰ ਸਿੰਘ)- ਫਾਇਰ ਬਿ੍ਗੇਡ ਵਲੋਂ ਮਨਾਏ ਜਾ ਰਹੇ ਸੁਰੱਖਿਆ ਹਫ਼ਤੇ ਤਹਿਤ ਅੱਜ ਅੰਮਿ੍ਤਸਰ ਦੇ ਇਕ ਨਾਮੀ ਮਾਲ ਵਿਖੇ ਮੌਕ ਡਰਿੱਲ, ਫਾਇਰ ਡਰਿੱਲ ਅਤੇ ਰੈਸਟੋ ਡਰਿੱਲ ਕੀਤੀ ਗਈ | ਇਸ ਮੌਕੇ ਤੇ ਮੇਅਰ ਕਰਮਜੀਤ ਸਿੰਘ ਰਿੰਟੂ, ਕਮਿਸ਼ਨਰ ਕੋਮਲ ...
ਰਮਦਾਸ, 16 ਅਪ੍ਰੈਲ (ਜਸਵੰਤ ਸਿੰਘ ਵਾਹਲਾ)-ਦਾਣਾ ਮੰਡੀ ਅਵਾਣ ਵਿਖੇ ਕਰੀਬ 32 ਆੜਤ ਦੀਆਂ ਦੁਕਾਨਾਂ ਹਨ | ਮੰਡੀ 'ਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਮੰਡੀ 'ਚ ਕਈ ਸਾਲਾਂ ਤੋਂ ਕੋਈ ਪੱਕਾ ਸ਼ੈੱਡ ਨਹੀਂ ਬਣਿਆ, ਜਿਸ ਕਰਕੇ ਬਾਰਿਸ਼ ਆਉਣ ਕਾਰਨ ਕਿਸਾਨਾਂ ਨੂੰ ਹਰ ਕਣਕ ਤੇ ਝੋਨੇ ...
ਅੰਮਿ੍ਤਸਰ, 16 ਅਪ੍ਰੈਲ (ਰੇਸ਼ਮ ਸਿੰਘ)- ਇਥੇ ਕਸ਼ਮੀਰ ਐਵੀਨਿਊ ਵਿਖੇ ਆਪਣੇ ਹੀ ਘਰ 'ਚ ਦਾਖਲ ਹੋਣ ਲਈ ਇਕ ਔਰਤ ਨੇ ਧਰਨਾ ਲਾਇਆ ਜਦੋਂ ਕਿ ਉਸ ਦੇ ਪਤੀ ਤੇ ਸਹੁਰੇ ਪਰਿਵਾਰ ਵਲੋਂ ਉਸ ਨੂੰ ਘਰ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ | ਇਹ ਦੋਸ਼ ਲਾਉਂਦਿਆਂ ਗੌਰਵ ਵਾਸੀ ...
ਅੰਮਿ੍ਤਸਰ, 16 ਅਪ੍ਰੈਲ (ਜਸਵੰਤ ਸਿੰਘ ਜੱਸ)-ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡਾ ਮਕਸਦ ਹੈ ਕਿ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਕਮੇਟੀਆਂ ਨੂੰ ਅਕਾਲ ਤਖ਼ਤ ਸਾਹਿਬ ਦੇ ਘੇਰੇ 'ਚ ਲਿਆਂਦਾ ਜਾਵੇ | ...
ਅਟਾਰੀ, 16 ਅਪ੍ਰੈਲ (ਸੁਖਵਿੰਦਰਜੀਤ ਸਿੰਘ ਘਰਿੰਡਾ)- ਖਾਲਸਾ ਸਾਜਨਾ ਦਿਹਾੜੇ (ਵੈਸਾਖੀ) ਤੇ ਪਾਕਿਸਤਾਨ ਗਏ ਜਥੇ ਨਾਲ ਦਿੱਲੀ ਕਮੇਟੀ ਵਲੋਂ ਗਈ ਬੀਬੀ ਚੰਦਰ ਪ੍ਰਭਾ ਭਸੀਨ ਜਿਸ ਦੇ ਪਤੀ ਦੀ ਭਾਰਤ 'ਚ ਮੌਤ ਹੋਣ ਕਰਕੇ ਅੱਜ ਦੇਰ ਰਾਤ 10:30 ਵਜੇ ਦੇ ਕਰੀਬ ਵਾਪਸ ਭਾਰਤ ਪਰਤ ਆਈ ਜਿਸ ...
ਮਜੀਠਾ, 16 ਅਪ੍ਰੈਲ (ਮਨਿੰਦਰ ਸਿੰਘ ਸੋਖੀ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਅੰਮਿ੍ਤਸਰ ਦੀ ਇੱਕ ਵਿਸ਼ੇਸ਼ ਇਕੱਤਰਤਾ ਦਾਣਾ ਮੰਡੀ ਮਜੀਠਾ ਵਿਖੇ ਹੋਈ, ਜਿਸ 'ਚ ਦਿੱਲੀ ਵਿਖੇ ਚੱਲ ਰਹੇ ਕਿਸਾਨ ਮੋਰਚੇ ਅਤੇ ਕੁੱਕੜਾਂਵਾਲਾ ਵਿਖੇ ਹੋ ਰਹੀ ਕਿਸਾਨ ...
ਜੈਂਤੀਪੁਰ, 16 ਅਪ੍ਰੈਲ (ਭੁਪਿੰਦਰ ਸਿੰਾਘ ਗਿੱਲ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨੀ ਨੂੰ ਖ਼ਤਮ ਕਰਨ ਲਈ ਲਿਆਂਦੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚਲ ਰਹੇ ਸੰਘਰਸ਼ 'ਚ ਹਲਕਾ ਮਜੀਠਾ ਦੇ ਪਿੰਡ ਕੋਟਲੀ ਢੋਲੇਸ਼ਾਹ ਤੋਂ ਕਿਸਾਨ ਮਜ਼ਦੂਰ ਸੰਘਰਸ਼ ...
ਛੇਹਰਟਾ, 16 ਅਪ੍ਰੈਲ (ਵਡਾਲੀ)- ਵਿਧਾਨ ਸਭਾ ਹਲਕਾ ਪੱਛਮੀ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਡਾ: ਦਲਬੀਰ ਸਿੰਘ ਵੇਰਕਾ ਨੇ ਬਾਬਾ ਦਰਸ਼ਨ ਸਿੰਘ ਕਲੋਨੀ ਵਿਖੇ ਅਕਾਲੀ ਆਗੂ ਗੁਰਮੀਤ ਸਿੰਘ ਔਲਖ ਤੇ ਇਸਤਰੀ ਅਕਾਲੀ ਆਗੂ ਬੀਬੀ ਕੁਲਦੀਪ ਕੌਰ ਔਲਖ ਦੇ ਗ੍ਰਹਿ ਵਿਖੇ ਗੱਲਬਾਤ ...
ਚੌਕ ਮਹਿਤਾ, 16 ਅਪ੍ਰੈਲ (ਧਰਮਿੰਦਰ ਸਿੰਘ ਭੰਮਰਾ)- ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਚੇਅਰਮੈਨ ਸ: ਨਿਰਮਲ ਸਿੰਘ ਐਸ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭੁਪਿੰਦਰ ਸਿੰਘ ਸਾਬਕਾ ਸਰਪੰਚ ਸੈਦੋਕੇ 'ਤੇ ਸਾਬਕਾ ਉਪ ਪ੍ਰਧਾਨ ...
ਮਜੀਠਾ, 16 ਅਪ੍ਰੈਲ (ਸਹਿਮੀ)- ਬਿਜਲੀ ਬੋਰਡ ਨੂੰ ਤੋੜ ਕੇ ਦੋ ਕੰਪਨੀਆਂ 'ਚ ਵੰਡਣ ਦੇ ਵਿਰੋਧ 'ਚ ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਦੇ ਫੈਸਲੇ ਮੁਤਾਬਿਕ ਅੱਜ ਵੱਖ-ਵੱਖ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਬਿਜਲੀ ਘਰ ਮਜੀਠਾ ਵਿਖੇ ਕਾਲਾ ਦਿਨ ਮਨਾਉਦਿਆਂ ਰੋਸ ਰੈਲੀ ...
ਚੋਗਾਵਾਂ 16 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ)- ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ.ਕੁਲਜੀਤ ਸਿੰਘ ਸ਼ੈਣੀ ਦੀਆ ਹਦਾਇਤਾ ਉਪਰ ਡਾ. ਕੁਲਵੰਤ ਸਿੰਘ ਬਲਾਕ ਖੇਤੀਬਾੜੀ ਅਫਸਰ ਚੋਗਾਵਾਂ ਦੀ ਅਗਵਾਈ ਹੇਠ ਬਣੀ ਟੀਮ ਖੇਤੀ ਵਿਕਾਸ ਅਫਸਰ ਬਲਜਿੰਦਰ ਸਿੰਘ ਸੰਧੂ, ਏ.ਡੀ.ਓ ...
ਅਜਨਾਲਾ, 16 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਵੀ ਆਪਣੀ ਸੂਝ-ਬੂਝ ਸਦਕਾ ਪੰਜਾਬ ਨੂੰ ਜਿਥੇ ਤਰੱਕੀ ਦੀ ਰਾਹ ਵੱਲ ਤੋਰਿਆ ਉਥੇ ਹੀ ਪੰਜਾਬ ਦੇ ਲੋਕਾਂ ਨੂੰ ਸੁੱਖ ਸਹੂਲਤਾਂ 'ਚ ਕੋਈ ਕਮੀ ਨਹੀਂ ...
ਚੇਤਨਪੁਰਾ, 16 ਅਪ੍ਰੈਲ (ਮਹਾਂਬੀਰ ਸਿੰਘ ਗਿੱਲ)-ਮੁੱਖ ਖੇਤੀਬਾੜੀ ਅਫਸਰ ਅੰਮਿ੍ਤਸਰ ਡਾ. ਕੁਲਜੀਤ ਸਿੰਘ ਸੈਣੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਬਲਾਕ ਖੇਤੀਬਾੜੀ ਅਫਸਰ ਹਰਸ਼ਾ ਛੀਨਾ ਡਾ. ਜਤਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਏ. ਐੱਸ. ਆਈ. ਤਰਲੋਚਨ ਸਿੰਘ ਚਾਹਲ ...
ਅੰਮਿ੍ਤਸਰ, 16 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)- ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਬਲਕਾਰ ਵਲਟੋਹਾ ਦੀ ਅਗਵਾਈ 'ਚ ਪੰਜ ਗਰਾਈਾ ਹਮਲੇ ਦੀ ਸ਼ਿਕਾਰ ਮੈਡਮ ਸੰਤੋਸ਼ ਕੁਮਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਉਸ ਦਾ ਹਾਲ ਜਾਣਿਆ ਅਤੇ ...
ਛੇਹਰਟਾ, 16 ਅਪ੍ਰੈਲ (ਸੁਰਿੰਦਰ ਸਿੰਘ ਵਿਰਦੀ)- ਨਗਰ ਨਿਗਮ ਕਮਿਸ਼ਨਰ ਮੈਡਮ ਕੋਮਲ ਮਿੱਤਲ ਅਤੇ ਮੇਅਰ ਕਰਮਜੀਤ ਸਿੰਘ ਰਿੰਟੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਅਦੇਸ਼ਾਂ ਨੂੰ ਅਮਲੀ ਜਾਮਾ ਪਹਿਨਾਉਂਦਿਆਂ ...
ਵੇਰਕਾ, 16 ਅਪ੍ਰੈਲ (ਪਰਮਜੀਤ ਸਿੰਘ ਬੱਗਾ)- ਹਲਕਾ ਪੂਰਬੀ ਦੀ ਵਾਰਡ ਨੰ: 26 ਦੇ ਇਲਾਕੇ ਤੁੰਗ ਪਾਈ ਬਟਾਲਾ ਰੋਡ ਵਿਖੇ ਅਕਾਲੀ ਆਗੂ ਅਮਰੀਕ ਸਿੰਘ ਤੁੰਗ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਤੇ ਨਗਰਵਾਸੀਆਂ ਦੀ ਮੀਟਿੰਗ ਬੁਲਾਈ ਗਈ | ਇਸ ਇਕੱਤਰਤਾ ਦੌਰਾਨ ਵਿਸ਼ੇਸ਼ ਤੌਰ 'ਤੇ ...
ਰਮਦਾਸ, 16 ਅਪ੍ਰੈਲ (ਜਸਵੰਤ ਸਿੰਘ ਵਾਹਲਾ)- ਵਿਧਾਨ ਸਭਾ ਹਲਕਾ ਅਜਨਾਲਾ ਦੇ ਇੰਚਾ: ਕੌਮੀ ਵਰਕਿੰਗ ਕਮੇਟੀ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 2022 ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਸਾਬਕਾ ਸੰਸਦੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਵਾਰਡ ਨੰ: 3 'ਚ ਰਮਦਾਸ ...
ਰਾਜਾਸਾਂਸੀ, 16 ਅਪ੍ਰੈਲ (ਹਰਦੀਪ ਸਿੰਘ ਖੀਵਾ)- ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਦਾਖਲੇ ਵਧਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਸਰਕਾਰੀ ਹਾਈ ਸਕੂਲ ਪਿੰਡ ਝੰਜੋਟੀ ਵਿਖੇ ਮੁੱਖ ਅਧਿਆਪਕਾ ਨਵਜੀਤ ਕੌਰ ਦੀ ਅਗਵਾਈ 'ਚ ਸਮੁੱਚੇ ਸਟਾਫ਼ ਵਲੋਂ ਪਿੰਡ ...
ਵੇਰਕਾ, 16 ਅਪ੍ਰੈਲ (ਪਰਮਜੀਤ ਸਿੰਘ ਬੱਗਾ)- ਐਂਟੀ ਕ੍ਰਾਈਮ ਐਂਡ ਕੁਰੱਪਸ਼ਨ ਬਿਊਰੋ ਦੇ ਰਾਸ਼ਟਰੀ ਪ੍ਰਧਾਨ ਜੁਗਰਾਜ ਸਿੰਘ ਪੰਨੂ ਦੁਆਰਾ ਹਲਕਾ ਪੂਰਬੀ ਦੇ ਸੀਨੀਅਰ ਅਕਾਲੀ ਆਗੂ ਅਤੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਦੇ ਬੇਹੱਦ ਨਜ਼ਦੀਕੀ ਸਾਥੀ ਬਲਦੇਵ ...
ਸੁਲਤਾਨਵਿੰਡ, 16 ਅਪ੍ਰੈਲ (ਗੁਰਨਾਮ ਸਿੰਘ ਬੁੱਟਰ)- ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗ਼ਰੀਬ ਅਤੇ ਲੋੜਵੰਦਾਂ ਦੀ ਕੀਤੀ ਜਾਂਦੀ ਮਦਦ ਇਕ ਬਹੁਤ ਵਧੀਆ ਉਪਰਾਲਾ ਹੈ | ਜੋ ਲੋੜਵੰਦਾਂ ਦੀ ਮਦਦ ਵਾਸਤੇ ਹਮੇਸ਼ਾ ਅੱਗੇ ਆਉਂਦੇ ਹਨ, ਜਿਸ ਨੂੰ ਲੈ ਕੇ ਅੱਜ ਸ਼੍ਰੋਮਣੀ ...
ਜੈਂਤੀਪੁਰ, 16 ਅਪ੍ਰੈਲ (ਭੁਪਿੰਦਰ ਸਿੰਾਘ ਗਿੱਲ)- ਕਿਸਾਨੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਚਲ ਰਹੇ ਸੰਘਰਸ਼ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਬੀਬੀਆਂ ਅਹਿਮ ਰੋਲ ਅਦਾ ਕਰਨਗੀਆਂ | ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਬੀਬੀਆਂ ਵਲੋਂ ਸਰਪੰਚ ...
ਚੇਤਨਪੁਰਾ- ਇਕ ਬਹੁਪੱਖੀ ਸ਼ਖ਼ਸੀਅਤ ਤੇ ਲਾਸਾਨੀ ਕਿਰਦਾਰ ਦੀ ਮਾਲਕ ਸ੍ਰੀਮਤੀ ਮਨਪ੍ਰੀਤ ਕੌਰ ਗਿੱਲ ਦਾ ਜਨਮ 1 ਜਨਵਰੀ 1950 ਨੂੰ ਕਸਬਾ ਚੋਗਾਵਾਂ ਵਿਖੇ ਪਿਤਾ ਸ: ਸੁੱਚਾ ਸਿੰਘ ਦੇ ਘਰ ਮਾਤਾ ਪ੍ਰਕਾਸ਼ ਕੌਰ ਦੀ ਕੁੱਖੋਂ ਹੋਇਆ | 10ਵੀਂ ਤੱਕ ਦੀ ਪ੍ਰੀਖਿਆ ਸਰਕਾਰੀ ਹਾਈ ...
ਨਵਾਂ ਪਿੰਡ, 16 ਅਪ੍ਰੈਲ (ਜਸਪਾਲ ਸਿੰਘ)-ਬਸਪਾ (ਅ) ਵਲੋਂ ਯੂਥ ਸੂਬਾ ਆਗੂ ਕੰਵਲਜੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਡੱਡੂਆਨਾ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਬਾਬਾ ਸਾਹਿਬ ਦੇ ਪੈਰੋਕਾਰਾਂ ਅਤੇ ...
ਬਾਬਾ ਬਕਾਲਾ ਸਾਹਿਬ, 16 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਵਲੋਂ ਭਾਰਤੀ ਸੰਵਿਧਾਨ ਦੇ ਪਿਤਾਮਾ, ਮਹਾਨ ਰਾਜਨੀਤੀਵਾਨ ਅਤੇ ਪ੍ਰਸਿੱਧ ਸਮਾਜ ਸੁਧਾਰਕ, ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਾਝਾ ਜ਼ੋਨ ਦੇ ...
ਤਰਸਿੱਕਾ, 16 ਅਪ੍ਰੈਲ (ਅਤਰ ਸਿੰਘ ਤਰਸਿੱਕਾ) - ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸ: ਸੁਖਵਿੰਦਰ ਸਿੰਘ ਡੈਨੀ ਨੇ ਅੱਜ ਪਿੰਡ ਡੇਹਰੀਵਾਲਾ (ਬਲਾਕ ਤਰਸਿੱਕਾ) 'ਚ ਪਿੰਡ 'ਚ ਬਣੀ ਬਲਾਕ ਤਰਸਿੱਕਾ ਦੀ ਸਭ ਤੋਂ ਵੱਡੀ ਸ਼ਾਨਦਾਰ ਪਾਰਕ ਅਤੇ ਪਿੰਡ ਦੀਆਂ ਨਵੀਆਂ ਬਣੀਆਂ ਗਲੀਆਂ ...
ਵੇਰਕਾ, 16 ਅਪ੍ਰੈਲ (ਪਰਮਜੀਤ ਸਿੰਘ ਬੱਗਾ)- ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਭਗਵਾਨ ਗਰੁੱਪ ਦੀ ਏ.ਓ.ਐਲ.ਟੀ. ਸਬ ਡਵੀਜ਼ਨ ਦੀ ਚੋਣ ਸਬੰਧੀ ਵਿਸ਼ੇਸ਼ ਮੀਟਿੰਗ ਸਬ-ਅਰਬਨ ਸਰਕਲ ਦੇ ਪ੍ਰਧਾਨ ਗੁਰਵੰਤ ਸਿੰਘ ਸੋਹੀ ਦੀ ਪ੍ਰਧਾਨਗੀ ਹੇਠ ਵੇਰਕਾ ਕੰਪਲੈਕਸ ਬਟਾਲਾ ਰੋਡ ਵਿਖੇ ...
ਸਠਿਆਲਾ, 16 ਅਪ੍ਰੈਲ (ਸਫਰੀ)-ਦਾਣਾ ਮੰਡੀ ਸਠਿਆਲਾ 'ਚ ਕਣਕ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਗਈ ਹੈ | ਇਸ ਬਾਰੇ ਦਾਣਾ ਮੰਡੀ ਸਠਿਆਲਾ 'ਚ ਬੱਲ ਟਰੇਡਿੰਗ ਕੰਪਨੀ, ਮਨੋਜ ਟਰੇਡਿੰਗ ਕੰਪਨੀ ਤੇ ਸਰਦੂਲ ਕਮਿਸ਼ਨ ਏਜੰਟ ਨੇ ਦੱਸਿਆ ਕਿ ਕਿਸਾਨਾਂ ਵਲੋਂ ਕਣਕ ਦੀ ਫ਼ਸਲ ਦਾਣਾ ਮੰਡੀ ...
ਬਾਬਾ ਬਕਾਲਾ ਸਾਹਿਬ, 16 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਨਗਰ ਪੰਚਾਇਤ ਰਈਆ ਦੀ ਨਵ -ਨਿਯੁਕਤ ਪ੍ਰਧਾਨ ਸ੍ਰੀਮਤੀ ਅਮਨ ਸ਼ਰਮਾ (ਸੁਪਤਨੀ ਅਮਿਤ ਸ਼ਰਮਾ), ਸੀਨੀਅਰ ਵਾਈਸ ਪ੍ਰਧਾਨ ਸਰਬਜੀਤ ਕੌਰ ਪਤਨੀ ਗੁਰਵਿੰਦਰਪਾਲ ਸਿੰਘ ਤੇ ਵਾਈਸ ਪ੍ਰਧਾਨ ਅਮਰਜੀਤ ਕੌਰ ਪਤਨੀ ...
ਨਵਾਂ ਪਿੰਡ, 16 ਅਪ੍ਰੈਲ (ਜਸਪਾਲ ਸਿੰਘ)-ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਥਾਨਕ ਕਸਬਾ ਵਿਖੇ ਲੰਗਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਗੁ: ਸ੍ਰੀ ਗੁਰੂ ਸਿੰਘ ਸਭਾ ਵਲੋਂ ਸਮੁੱਚੇ ਨਗਰ ਦੇ ਸਹਿਯੋਗ ਨਾਲ ਸਾਲਾਨਾ ਅੰਮਿ੍ਤ ਸੰਚਾਰ ਸਮਾਗਮ ਕਰਵਾਇਆ ਗਿਆ | ਇਸ ਮੌਕੇ ...
ਕੱਥੂਨੰਗਲ, 16 ਅਪ੍ਰੈਲ (ਦਲਵਿੰਦਰ ਸਿੰਘ ਰੰਧਾਵਾ)-ਪੰਜਾਬ ਨੰਬਰਦਾਰਾ ਯੂਨੀਅਨ ਦੇ 5 ਜ਼ਿਲਿ੍ਹਆਂ ਦੇ ਆਗੂਆਂ ਦੀ ਹੰਗਾਮੀ ਮੀਟਿੰਗ ਕੱਥੂਨੰਗਲ 'ਚ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਦੀ ਅਗਵਾਈ 'ਚ ਹੋਈ, ਜਿਸ 'ਚ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਡੂੰਘੀਆਂ ...
ਮਜੀਠਾ, 16 ਅਪ੍ਰੈਲ (ਮਨਿੰਦਰ ਸਿੰਘ ਸੋਖੀ)- ਸਰਕਲ ਮਜੀਠਾ ਦੇ ਪਿੰਡ ਕੋਟਲਾ ਗੁੱਜਰਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਇਕ ਇਕੱਤਰਤਾ ਯੂਨੀਅਨ ਦੇ ਨੌਜਵਾਨ ਵਿੰਗ ਦੇ ਜਨਰਲ ਸਕੱਤਰ ਜਗਪ੍ਰੀਤ ਸਿੰਘ ਕੋਟਲਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਪੰਜਾਬੀ ਫ਼ਿਲਮੀ ਅਦਾਕਾਰਾ ਤੇ ...
ਅਜਨਾਲਾ, 16 ਅਪ੍ਰੈਲ (ਐਸ. ਪ੍ਰਸ਼ੋਤਮ) - ਮੌਸਮ ਵਿਭਾਗ ਦੀ 18 ਅਪ੍ਰੈਲ ਤੱਕ ਤੇਜ਼ ਹਵਾਵਾਂ, ਝੱਖੜ, ਮੀਂਹ ਪੈਣ ਦੀ ਭਵਿੱਖਵਾਣੀ ਅਤੇ ਅੱਜ ਅਜਨਾਲਾ ਤੇ ਆਸ-ਪਾਸ ਖੇਤਰ ਦੇ ਪਿੰਡਾਂ 'ਚ ਮੀਂਹ ਦੀ ਹੋਈ ਕਿਣਮਿਣ ਤੇ ਹਵਾ ਦੇ ਵਹਿੰਦੇ ਬੁੱਲਿਆਂ ਸਮੇਤ ਅਸਮਾਨ 'ਤੇ ਛਾਈ ਬਦਲਵਾਹੀ ...
ਮੱਤੇਵਾਲ, 16 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ) - ਹਲਕਾ ਮਜੀਠਾ ਦੇ ਪਿੰਡ ਭੋਏਵਾਲ ਤੋਂ ਮੌਜੂਦਾ ਅਕਾਲੀ ਸਰਪੰਚ ਨਿੰਦਰ ਕੋਰ ਵਲੋਂ ਹਲਕੇ ਦੇ ਇਕ ਸੀਨੀਅਰ ਕਾਂਗਰਸੀ ਨੇਤਾ ਨੂੰ ਆਪਣੇ ਘਰ ਵਿਚ ਬੁਲਾਇਆ, ਜਿਥੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਵੀ ਹੋਈ | ਕਾਂਗਰਸ ...
ਬਾਬਾ ਬਕਾਲਾ ਸਾਹਿਬ, 16 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੀਬੀ ਪਰਮਿੰੰਦਰ ਕੌਰ ਖਾਲਸਾ (ਬਰਸਾਲਾ ...
ਅਜਨਾਲਾ, 16 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਕਰਵਾਏ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਵਿਧਾਇਕ ਸ: ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਨਗਰ ਪੰਚਾਇਤ ਅਜਨਾਲਾ ...
ਅਜਨਾਲਾ, 16 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਇਥੇ ਨਵੇਂ ਆਏ ਜੱਜ ਸ੍ਰੀਮਤੀ ਪ੍ਰਭਜੋਤ ਕੌਰ (ਐਸ.ਡੀ.ਜੇ.ਐਮ.), ਅੰਕਿਤ ਐਰੀ ਅਤੇ ਗੁਰਪ੍ਰੀਤ ਕੌਰ ਦੋਵੇਂ (ਜੇ.ਐਮ.ਆਈ.ਸੀ.) ਦਾ ਬਾਰ ਐਸੋਸੀਏਸ਼ਨ ਅਜਨਾਲਾ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX