ਤਾਜਾ ਖ਼ਬਰਾਂ


ਮਾਈਨਿੰਗ ਧਮਾਕੇ 'ਚ ਗੰਭੀਰ ਜ਼ਖਮੀ ਫ਼ੌਜੀ ਜਵਾਨ ਹੋਇਆ ਸ਼ਹੀਦ, ਅੰਤਿਮ ਸੰਸਕਾਰ ਅੱਜ
. . .  19 minutes ago
ਤਲਵੰਡੀ ਸਾਬੋ, 15 ਜੂਨ (ਰਣਜੀਤ ਸਿੰਘ ਰਾਜੂ) - ਰਾਜਸਥਾਨ ਦੇ ਸੂਰਤਗੜ੍ਹ ਵਿਖੇ ਤਾਇਨਾਤ ਨੇੜਲੇ ਪਿੰਡ ਸ਼ੇਖਪੁਰਾ ਨਾਲ ਸੰਬੰਧਿਤ 23 ਸਿੱਖ ਰੈਜੀਮੈਂਟ ਦਾ ਫ਼ੌਜੀ ਜਵਾਨ ਜੁਗਰਾਜ ਸਿੰਘ ਜੋ ਬੀਤੇ ਦਿਨ ਉੱਥੇ ਹੋਏ ਮਾਈਨਿੰਗ ਧਮਾਕੇ 'ਚ ਗੰਭੀਰ ਜ਼ਖਮੀ ਹੋ ਗਿਆ ਸੀ, ਬੀਤੀ ਦੇਰ ਰਾਤ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ...
ਅਕਾਲੀ ਨੇਤਾ ਦੇ ਘਰ ਚੋਰੀ ਦੀ ਹੋਈ ਵੱਡੀ ਵਾਰਦਾਤ ਕਾਰਨ ਇਲਾਕੇ 'ਚ ਦਹਿਸ਼ਤ
. . .  55 minutes ago
ਸ੍ਰੀ ਮੁਕਤਸਰ ਸਾਹਿਬ, 15 ਜੂਨ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੰਬੀ ਹਲਕੇ ਦੇ ਪਿੰਡ ਤੱਪਾਖੇੜਾ ਵਿਖੇ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਗਮੀਤ ਸਿੰਘ ਨੀਟੂ ਤੱਪਾਖੇੜਾ ਦੇ ਘਰ 75 ਤੋਲੇ ਸੋਨਾ ਅਤੇ ਡੇਢ ਲੱਖ ਨਗਦੀ ਦੀ ਹੋਈ ਚੋਰੀ ਦੀ ਵੱਡੀ ਘਟਨਾ ਕਾਰਨ ਲੋਕ ਸਹਿਮੇ ਹੋਏ ਹਨ...
ਰਾਜਪਾਲ ਦੇ ਨਾਲ ਭਾਜਪਾ ਦੀ ਬੈਠਕ ਵਿਚੋਂ ਕਈ ਵਿਧਾਇਕ ਰਹੇ ਗੈਰ ਹਾਜ਼ਰ, ਤ੍ਰਿਣਮੂਲ ਵਿਚ ਵਾਪਸ ਜਾਣ ਦੀਆਂ ਰਿਪੋਰਟਾਂ ਨੂੰ ਮਿਲਿਆ ਬਲ
. . .  about 1 hour ago
ਕੋਲਕਾਤਾ, 15 ਜੂਨ - ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਿਚਕਾਰ ਸਿਆਸੀ ਖਿੱਚੋਤਾਣ ਜਾਰੀ ਹੈ। ਖ਼ਬਰਾਂ ਮੁਤਾਬਿਕ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਦੇ ਕਈ ਨੇਤਾ ਵਾਪਸ ਤ੍ਰਿਣਮੂਲ ਕਾਂਗਰਸ ਵਿਚ ਜਾਣ ਦੀ ਜੁਗਤ ਵਿਚ ਹਨ। ਅਜਿਹੀਆਂ ਖ਼ਬਰਾਂ ਨੂੰ ਖ਼ਾਰਜ ਕਰਨ ਦੀਆਂ ਭਾਜਪਾ ਦੀਆਂ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 60 ਹਜ਼ਾਰ ਤੋਂ ਉੱਤੇ ਆਏ ਕੋਰੋਨਾ ਕੇਸ, 2726 ਹੋਈਆਂ ਮੌਤਾਂ
. . .  about 2 hours ago
ਨਵੀਂ ਦਿੱਲੀ, 15 ਜੂਨ - ਕੇਂਦਰੀ ਸਿਹਤ ਮੰਤਰਾਲਾ ਮੁਤਾਬਿਕ ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 60 ਹਜ਼ਾਰ 471 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2 ਹਜ਼ਾਰ 726 ਮਰੀਜ਼ਾਂ ਦੀ...
ਨੌਜਵਾਨ ਅਕਾਲੀ ਆਗੂ ਦੇ ਘਰੋਂ 39 ਲੱਖ ਰੁਪਏ ਦੇ ਸੋਨੇ ਅਤੇ ਨਗਦੀ ਚੋਰੀ
. . .  1 minute ago
ਮੰਡੀ ਕਿੱਲ੍ਹਿਆਂਵਾਲੀ, 15 ਜੂਨ (ਇਕਬਾਲ ਸਿੰਘ ਸ਼ਾਂਤ) - ਬੀਤੀ ਰਾਤ ਚੋਰਾਂ ਨੇ ਲੰਬੀ ਹਲਕੇ ਦੇ ਪਿੰਡ ਤੱਪਾਖੇੜਾ ਵਿਖੇ ਸੀਨੀਅਰ ਨੌਜਵਾਨ ਅਕਾਲੀ ਆਗੂ ਜਗਮੀਤ ਸਿੰਘ ਨੀਟੂ ਤੱਪਾਖੇੜਾ ਦੇ ਘਰ ਇਕ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਉਸ ਦੇ ਘਰੋਂ ਖਿੜਕੀ ਨੂੰ ਤੋੜ ਕੇ 75 ਤੋਲੇ ਸੋਨਾ ਅਤੇ ਡੇਢ ਲੱਖ ਰੁਪਏ ਨਗਦੀ...
ਦਿੱਲੀ ਵਿਚ ਅੱਜ ਤੋਂ ਮਿਲੇਗਾ ਸਪੂਤਨਿਕ ਟੀਕਾ
. . .  about 3 hours ago
ਨਵੀਂ ਦਿੱਲੀ, 15 ਜੂਨ - ਦੇਸ਼ ਵਿਚ ਕੋਰੋਨਾ ਰੋਧੀ ਟੀਕਾਕਰਨ ਜਾਰੀ ਹੈ। ਕੋਵਿਸ਼ੀਲਡ ਤੇ ਕੋਵੈਕਸੀਨ ਦੇ ਨਾਲ ਹੀ ਹੁਣ ਰੂਸੀ ਟੀਕਾ ਸਪੂਤਨਿਕ ਵੀ ਹੌਲੀ ਹੌਲੀ ਹਸਪਤਾਲਾਂ ਤੇ ਘਰਾਂ ਤੱਕ ਪਹੁੰਚ ਰਿਹਾ ਹੈ। ਜਾਣਕਾਰੀ ਅਨੁਸਾਰ ਦਿੱਲੀ ਸਥਿਤ ਮਧੂਕਰ ਰੇਨਬੋ ਚਿਲਡਰਨ ਹਸਪਤਾਲ, ਅਪੋਲੋ ਹਸਪਤਾਲ 'ਚ ਸਪੂਤਨਿਕ...
ਅੱਜ ਦਾ ਵਿਚਾਰ
. . .  about 3 hours ago
ਚੰਡੀਗੜ੍ਹ : ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਸ਼੍ਰੋਮਣੀ ਅਕਾਲੀ ਦਲ ਨਾਲ ਕੈਪਟਨ ਖ਼ਿਲਾਫ਼ ਧਰਨੇ 'ਚ ਹੋਣਗੇ ਸ਼ਾਮਿਲ - ਡਾ. ਚੀਮਾ
. . .  1 day ago
ਉੱਤਰ ਪ੍ਰਦੇਸ਼: ਆਗਰਾ ’ਚ ਬੋਰਵੈਲ ਵਿੱਚ ਡਿੱਗੇ 4 ਸਾਲ ਦੇ ਲੜਕੇ ਨੂੰ ਐਨ.ਡੀ.ਆਰ.ਐਫ .ਨੇ ਬਚਾਇਆ
. . .  1 day ago
ਜਾਂਚ ਨੂੰ ਪੂਰਾ ਸਹਿਯੋਗ ਦੇਵਾਂਗਾ - ਪ੍ਰਕਾਸ਼ ਸਿੰਘ ਬਾਦਲ
. . .  1 day ago
ਚੰਡੀਗੜ੍ਹ , 14 ਜੂਨ - ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਪਸ਼ਟ ਤੌਰ ’ਤੇ ਕਾਨੂੰਨ ਨਾਲ ਸਹਿਯੋਗ ਦੀ ਆਪਣੀ ਮਨਸ਼ਾ ਤੇ ਵਚਨਬੱਧਤਾ ਮੁੜ ਦੁਹਰਾਈ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਨਿਆਂਪਾਲਿਕਾ ...
3 ਲੱਖ 4 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਨਾਲ 3 ਕਾਬੂ
. . .  1 day ago
ਖੰਨਾ ,14 ਜੂਨ( ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਪੁਲਿਸ ਦੇ ਐਸ.ਐਸ. ਪੀ. ਨੇ ਦੱਸਿਆ ਕਿ ਐਸ.ਪੀ.ਮਨਪ੍ਰੀਤ ਸਿੰਘ , ਡੀ.ਐਸ.ਪੀ. ਰਾਜਨ ਪਰਮਿੰਦਰ ਸਿੰਘ ਦੀ ਅਗਵਾਈ ਵਿਚ 3 ਵਿਅਕਤੀਆਂ ...
ਪ੍ਰਚੂਨ ਮਹਿੰਗਾਈ ਵਿਚ ਵਾਧਾ
. . .  1 day ago
ਨਵੀਂ ਦਿੱਲੀ , 14 ਜੂਨ- ਪ੍ਰਚੂਨ ਮਹਿੰਗਾਈ ਵਿਚ ਵਾਧਾ ਹੋਇਆ ਹੈ । ਮਈ ਵਿਚ ਇਹ ਅੰਕੜਾ 6.3% ਤੱਕ ਪਹੁੰਚ ਗਿਆ, ਅਪ੍ਰੈਲ ਵਿਚ ਇਹ ਸਿਰਫ 4.23% ਸੀ ।
ਦਿੱਲੀ ਦੇ ਸਫਦਰ ਜੰਗ ਏਅਰਪੋਰਟ ਦੀ ਆਈ.ਟੀ. ਇਮਾਰਤ ਨੂੰ ਲੱਗੀ ਅੱਗ
. . .  1 day ago
ਨਵੀਂ ਦਿੱਲੀ, 14 ਜੂਨ- ਦਿੱਲੀ ਦੇ ਸਫਦਰ ਜੰਗ ਹਵਾਈ ਅੱਡੇ ਦੀ ਆਈ.ਟੀ. ਇਮਾਰਤ ਵਿਚ ਅੱਜ ਅੱਗ ਲਗ ਗਈ । ਅੱਗ ਬਝਾਉਣ ਦੀਆਂ 6 ਗੱਡੀਆਂ ਮੌਕੇ 'ਤੇ ਪਹੁੰਚੀਆਂ ਹਨ ।
ਅੰਮ੍ਰਿਤਸਰ 'ਚ ਕੋਰੋਨਾ ਦੇ 55 ਨਵੇਂ ਮਾਮਲੇ ਆਏ ਸਾਹਮਣੇ, 2 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ ,14 ਜੂਨ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 55 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 46212 ਹੋ ਗਏ ...
ਡਬਲਯੂ. ਟੀ. ਸੀ. ਦੇ ਫਾਈਨਲ ਦਾ ਜੇਤੂ 1.6 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਦਾ ਵੀ ਹੱਕਦਾਰ
. . .  1 day ago
ਨਵੀਂ ਦਿੱਲੀ , 14 ਜੂਨ - ਭਾਰਤ ਅਤੇ ਨਿ ਨਿਊਜ਼ੀਲੈਂਡ ਵਿਚਾਲੇ ਆਈ.ਸੀ.ਸੀ. ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਦਾ ਜੇਤੂ ਆਈ.ਸੀ.ਸੀ. ਟੈਸਟ ਚੈਂਪੀਅਨਸ਼ਿਪ ਦੇ ਨਾਲ-ਨਾਲ ...
ਟਿੱਬਾ ਦੇ ਮਜ਼ਦੂਰਾਂ ਵਲੋਂ ਮਹਿਲ ਕਲਾਂ ਵਿਖੇ ਲੁਧਿਆਣਾ - ਬਠਿੰਡਾ ਮੁਖ ਮਾਰਗ ਜਾਮ
. . .  1 day ago
ਮਹਿਲ ਕਲਾਂ,14 ਜੂਨ (ਅਵਤਾਰ ਸਿੰਘ ਅਣਖੀ) - ਡੀ. ਐੱਸ. ਪੀ. ਮਹਿਲ ਕਲਾਂ ਦਫ਼ਤਰ ਮੂਹਰੇ ਇਨਸਾਫ਼ ਲੈਣ ਲਈ ਦੂਜੇ ਦਿਨ ਧਰਨੇ 'ਤੇ ਬੈਠੇ ਪਿੰਡ ਟਿੱਬਾ ਦੇ ਮਜ਼ਦੂਰਾਂ ਨੂੰ ਕੁਝ...
ਪਿੰਡ ਮੱਤਾ ਦੇ ਦਿੱਲੀ ਤੋਂ ਪਰਤੇ ਕਿਸਾਨ ਦਰਸ਼ਨ ਸਿੰਘ ਦੀ ਮੌਤ
. . .  1 day ago
ਜੈਤੋ, 14 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਪਿੰਡ ਮੱਤਾ ਦੇ ਬਜ਼ੁਰਗ ਕਿਸਾਨ ਦੀ ਦਿੱਲੀ ਮੋਰਚੇ ਤੋਂ ਪਰਤਣ ਉਪਰੰਤ ਮੌਤ ਹੋ ਜਾਣ ਦਾ ਪਤਾ ਲੱਗਿਆ...
ਪ੍ਰਧਾਨ ਮੰਤਰੀ ਕੇਅਰਜ਼ ਫੰਡ ਤੋਂ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਲਗਾਏ ਜਾ ਰਹੇ ਕੁੱਲ 850 ਆਕਸੀਜਨ ਪਲਾਂਟ
. . .  1 day ago
ਨਵੀਂ ਦਿੱਲੀ , 14 ਜੂਨ - ਕੋਵਿਡ -19 ਦੇ ਵਿਰੁੱਧ ਲੜਨ ਲਈ ਦੇਸ਼ ਦੀਆਂ ਜਰੂਰਤਾਂ ਦੀ ਪੂਰਤੀ ਲਈ ਪ੍ਰਧਾਨ ਮੰਤਰੀ ਕੇਅਰਜ਼ ਫੰਡ ਤੋਂ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੁੱਲ 850 ...
ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਧਰਨਾ
. . .  1 day ago
ਰਾਮਾਂ ਮੰਡੀ(ਬਠਿੰਡਾ), 14 ਜੂਨ (ਅਮਰਜੀਤ ਸਿੰਘ ਲਹਿਰੀ) - ਬਠਿੰਡਾ ਜ਼ਿਲ੍ਹੇ ਦੀ ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਚ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਗਈ ਨਵ ਵਿਆਹੁਤਾ ਲੜਕੀ ਲੜਕੀ ਹੈਪੀ ਕੌਰ ਦੇ ਪਰਿਵਾਰਕ ਮੈਂਬਰਾਂ ...
‘ਇਕ ਰਾਸ਼ਟਰ, ਇਕ ਰਾਸ਼ਨ’ ਯੋਜਨਾ ਲਾਗੂ ਕਰਨ ਵਿਚ ਕੋਈ ਮੁਸ਼ਕਲ ਨਹੀਂ - ਮਮਤਾ ਬੈਨਰਜੀ
. . .  1 day ago
ਕੋਲਕਾਤਾ,(ਪੱਛਮੀ ਬੰਗਾਲ) 14 ਜੂਨ - ਪੱਛਮੀ ਬੰਗਾਲ ਸਰਕਾਰ ਨੇ 1 ਜੁਲਾਈ ਤੱਕ ਪਾਬੰਦੀਆਂ ਵਧਾਈਆਂ ਹਨ । ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ...
ਐਸ.ਆਈ.ਟੀ. ਸਾਹਮਣੇ 16 ਜੂਨ ਨੂੰ ਨਹੀਂ ਪੇਸ਼ ਹੋਣਗੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ - ਦਲਜੀਤ ਸਿੰਘ ਚੀਮਾ
. . .  1 day ago
ਚੰਡੀਗੜ੍ਹ , 14 ਜੂਨ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਪੁਲਿਸ ਫਾਇਰਿੰਗ ਮਾਮਲੇ ਵਿਚ ਐਸ.ਆਈ.ਟੀ. ਨੇ 16 ਜੂਨ ਨੂੰ ਪੇਸ਼ ਹੋਣ ਲਈ ਸੰਮਨ ਭੇਜਿਆ...
ਚੀਫ਼ ਖ਼ਾਲਸਾ ਦੀਵਾਨ ਵਲੋਂ ਪੰਚਮ ਪਾਤਸ਼ਾਹ ਦਾ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ
. . .  1 day ago
ਅੰਮ੍ਰਿਤਸਰ,14 ਜੂਨ (ਜਸਵੰਤ ਸਿੰਘ ਜੱਸ) - ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਚੀਫ਼ ਖ਼ਾਲਸਾ...
ਮਹਿੰਗੇ ਮੁੱਲ ਦੇ ਸਾਇਕਲ ਚੋਰੀ ਕਰਨ ਵਾਲਾ ਗ੍ਰਿਫ਼ਤਾਰ - 18 ਸਾਇਕਲ ਬਰਾਮਦ
. . .  1 day ago
ਬਠਿੰਡਾ, 14 ਜੂਨ (ਅਮ੍ਰਿਤਪਾਲ ਸਿੰਘ ਵਲਾਣ) - ਅੱਜ ਸੀ.ਆਈ.ਏ. ਸਟਾਫ਼-1, ਬਠਿੰਡਾ ਦੀ ਟੀਮ ਨੇ ਮਹਿੰਗੇ ਮੁੱਲ ਦੇ ਸਾਇਕਲ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ,...
ਇਨਸਾਫ਼ ਲੈਣ ਲਈ ਸੈਂਕੜੇ ਲੋਕਾਂ ਵਲੋਂ ਦੂਸਰੇ ਦਿਨ ਵੀ ਡੀ. ਐੱਸ .ਪੀ. ਮਹਿਲ ਕਲਾਂ ਦੇ ਦਫ਼ਤਰ ਮੂਹਰੇ ਰੋਸ ਧਰਨਾ
. . .  1 day ago
ਮਹਿਲ ਕਲਾਂ,14 ਜੂਨ (ਅਵਤਾਰ ਸਿੰਘ ਅਣਖੀ) - ਪਿੰਡ ਟਿੱਬਾ ਦੇ ਗੰਭੀਰ ਹਾਲਤ 'ਚ ਜ਼ਖਮੀ ਨੌਜਵਾਨ ਦੀ ਪੀ. ਜੀ .ਆਈ. 'ਚ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਨੂੰ ਇਨਸਾਫ਼...
6-12 ਉਮਰ ਸਮੂਹ ਦੇ ਬੱਚਿਆਂ ਲਈ ਕੋਵੈਕਸੀਨ ਦਾ ਟਰਾਇਲ ਕੱਲ ਤੋਂ ਸ਼ੁਰੂ
. . .  1 day ago
ਨਵੀਂ ਦਿੱਲੀ, 14 ਜੂਨ - ਏਮਜ਼ ਦਿੱਲੀ ਕੱਲ੍ਹ ਤੋਂ 6-12 ਉਮਰ ਸਮੂਹ ਦੇ ਬੱਚਿਆਂ ਅਤੇ ਉਸ ਤੋਂ ਬਾਅਦ 2-6 ਉਮਰ ਵਰਗ ਦੇ ਕਲੀਨਿਕਲ ਟਰਾਇਲਾਂ ਲਈ ਭਰਤੀ ਸ਼ੁਰੂ ਕਰੇਗੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜਿਥੇ ਕਾਨੂੰਨ ਦਾ ਅੰਤ ਹੁੰਦਾ ਹੈ, ਉਥੇ ਕੁਸ਼ਾਸਨ ਦਾ ਆਰੰਭ ਹੁੰਦਾ ਹੈ। ਵਿਲੀਅਮ ਪਿਟ

ਲੁਧਿਆਣਾ

ਨਗਰ ਨਿਗਮ ਪ੍ਰਸ਼ਾਸਨ ਵਲੋਂ ਬੁੱਢੇ ਨਾਲੇ ਦੇ ਨੇੜਿਓਾ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਜਾਰੀ

ਜ਼ੋਨ ਏ. ਅਧੀਨ ਪੈਂਦੇ ਇਲਾਕੇ 'ਚੋਂ ਨਾਜਾਇਜ਼ ਕਬਜ਼ੇ ਹਟਾਉਣ ਸਮੇਂ ਲੋਕਾਂ ਵਲੋਂ ਵਿਰੋਧ
ਲੁਧਿਆਣਾ, 16 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁੱਕਤ ਕਰਨ ਲਈ ਰਾਜ ਸਰਕਾਰ ਵਲੋਂ ਸ਼ੁਰੂ ਕੀਤੀ 650 ਕਰੋੜ ਦੀ ਯੋਜਨਾ ਨੂੰ ਸਿਰੇ ਚੜਾਉਣ ਦੀ ਰਾਹ 'ਚ ਅੜਿਕਾ ਬਣ ਰਹੇ ਨਾਜਾਇਜ਼ ਕਬਜ਼ੇ ਢਾਹੁਣ ਦੀ ਸ਼ੁੱਕਰਵਾਰ ਸਵੇਰੇ ਚਾਂਦ ਸਿਨੇਮਾ ਨਜ਼ਦੀਕ ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀ ਕਾਰਵਾਈ ਦਾ ਲੋਕਾਂ ਵਲੋਂ ਸਖ਼ਤ ਵਿਰੋਧ ਕੀਤੇ ਜਾਣ 'ਤੇ ਅਮਲਾ ਪਰਤ ਆਇਆੇ , ਪਰ ਮੁੜ ਜ਼ੋਨ ਡੀ. ਅਧੀਨ ਪੈਂਦੇ ਗੋਪਾਲ ਨਗਰ ਅਤੇ ਉਪਕਾਰ ਨਗਰ ਪੁਲੀ ਦੇ ਆਸ-ਪਾਸ ਤੋਂ ਨਜਾਇਜ਼ ਕਬਜ਼ੇ ਹਟਾਏ ਗਏ | ਜ਼ਿਕਰਯੋਗ ਹੈ ਕਿ ਘਰੇਲੂ ਸੀਵਰੇਜ਼ ਗੰਦਗੀ ਅਤੇ ਸਨਅਤਾਂ ਵਲੋਂ ਵਰਤਿਆ ਪਾਣੀ ਸਾਫ ਕਰਨ ਲਈ ਨਵੇਂ ਬਣਾਏ ਜਾ ਰਹੇ ਸੀਵਰੇਜ਼ ਟਰੀਟਮੈਂਟ ਪਲਾਂਟ ਤੱਕ ਪਹੁੰਚਾਉਣ ਲਈ ਬੁੱਢੇ ਨਾਲੇ ਦਨਾਲ ਸੀਵਰੇਜ਼ ਲਾਈਨ ਵਿਛਾਈ ਜਾ ਰਹੀ ਹੈ, ਪਰ ਬਿਜਲੀ ਦੇ ਖੰਭੇ, ਟਰਾਂਸਫਾਰਮਰ ਤੋਂ ਇਲਾਵਾ ਕਈ ਕੱਚੇ-ਪੱਕੇ ਨਾਜਾਇਜ਼ ਕਬਜ਼ੇ ਲੋਕਾਂ ਵਲੋਂ ਕੀਤੇ ਹੋਏ ਹਨ, ਜਿਨ੍ਹਾਂ ਦੀ ਨਿਸ਼ਾਨਦੇਹੀ ਕਰਾਉਣ ਤੋਂ ਬਾਅਦ ਨਜਾਇਜ਼ ਕਬਜ਼ੇ ਢਾਹੁਣ ਦੀ ਕਾਰਵਾਈ ਪਿਛਲੇ ਹਫ਼ਤੇ ਤੋਂ ਨਗਰ ਨਿਗਮ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਹੈ | ਸ਼ੁੱਕਰਵਾਰ ਸਵੇਰੇ ਜਦ ਚਾਂਦ ਸਿਨੇਮਾ ਨਜਦੀਕ ਬੁੱਢੇ ਨਾਲੇ ਦੇ ਨਜਦੀਕ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਹਿੰਦੂ ਸਿੱਖ ਜਾਗ੍ਰਤੀ ਮੰਚ ਦੇ ਪ੍ਰਧਾਨ ਪ੍ਰਵੀਨ ਡੰਗ ਦੀ ਅਗਵਾਈ ਹੇਠ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੇ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਜਿੱਥੇ ਬੁੱਢੇ ਦਰਿਆ ਦੇ ਬਿਲਕੁੱਲ ਨਾਲ ਫੈਕਟਰੀਆਂ ਬਣੀਆਂ ਹਨ, ਉਥੇ ਤਾਂ ਜਾਂਦੇ ਨਹੀਂ ਜਿੱਥੇ ਸੜਕ ਮੌਜੂਦ ਹੈ, ਕੋਲ ਪ੍ਰਾਪਰਟੀ ਦੇ ਦਸਤਾਵੇਜ ਮੌਜੂਦ ਹਨ, ਪ੍ਰਾਪਰਟੀ ਟੈਕਸ, ਭੂ ਵਰਤੋਂ ਤਬਦੀਲੀ ਫੀਸ ਜਮ੍ਹਾਂ ਹੋ ਚੁੱਕੀ ਹੈ, ਉਨ੍ਹਾਂ ਨੂੰ ਬਿਨ੍ਹਾਂ ਨੋਟਿਸ ਦਿੱਤੇ ਢਾਹੁਣ ਲਈ ਅਧਿਕਾਰੀ ਪੁੱਜ ਗਏ ਹਨ, ਜਿਸ 'ਤੇ ਸਟਾਫ ਪਰਤ ਆਇਆ, ਮੁੜ ਜ਼ੋਨ ਡੀ. ਅਧੀਨ ਪੈਂਦੇ ਗੋਪਾਲ ਨਗਰ ਅਤੇ ਪਵਿੱਤਰ ਨਗਰ ਪੁੱਲੀ ਨਜਦੀਕ ਤੋਂ ਨਜਾਇਜ਼ ਕਬਜ਼ੇ ਹਟਾਏ ਗਏ |

ਪੀ.ਆਰ.ਟੀ.ਸੀ. ਤੇ ਪਨਬੱਸ ਠੇਕਾ ਮੁਲਾਜ਼ਮਾਂ ਵਲੋਂ ਸਾਂਝੀਆਂ ਗੇਟ ਰੈਲੀਆਂ

ਲੁਧਿਆਣਾ, 16 ਅਪ੍ਰੈਲ (ਸਲੇਮਪੁਰੀ)-ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਵਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਪੀ.ਆਰ.ਟੀ.ਸੀ. ਦੇ 9 ਬੱਸ ਡਿਪੂਆਂ 'ਤੇ ਗੇਟ ਰੈਲੀਆਂ ਕੀਤੀਆਂ ਗਈਆਂ | ਲੁਧਿਆਣਾ ਸਥਿਤ ਬੱਸ ...

ਪੂਰੀ ਖ਼ਬਰ »

ਖ਼ਤਰਨਾਕ ਲੁਟੇਰਾ ਗਿਰੋਹ ਦੇ ਦੋ ਮੈਂਬਰ ਗਿ੍ਫ਼ਤਾਰ

ਲੁਧਿਆਣਾ, 15 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਖਤਰਨਾਕ ਲੁਟੇਰਾ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਐਸ.ਐਚ.ਓ. ਜਰਨੈਲ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

ਲੁਧਿਆਣਾ, 16 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁੱਗਰੀ ਪੁਲ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇਕ ਪ੍ਰਵਾਸੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸ਼ਨਾਖਤ ਫਿਰੋਜ਼ ਮੁਹੰਮਦ ...

ਪੂਰੀ ਖ਼ਬਰ »

ਵਕੀਲ ਤੇ ਪਰਿਵਾਰ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਔਰਤ ਸਮੇਤ 4 ਖ਼ਿਲਾਫ਼ ਕੇਸ ਦਰਜ

ਲੁਧਿਆਣਾ, 16 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਵਕੀਲ ਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਔਰਤ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਐਡਵੋਕੇਟ ਜਸਪ੍ਰੀਤ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਲੁਟੇਰੇ ਬਜ਼ੁਰਗ ਔਰਤ ਦਾ ਪਰਸ ਖੋਹ ਕੇ ਫ਼ਰਾਰ

ਲੁਧਿਆਣਾ, 16 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਘੇਰੇ ਅੰਦਰ ਆਉਂਦੇ ਇਲਾਕੇ ਨਿਊ ਸ਼ਿਵਾਜੀ ਨਗਰ 'ਚ ਦੋ ਮੋਟਰਸਾਈਕਲ ਸਵਾਰ ਲੁਟੇਰੇ ਬਜ਼ੁਰਗ ਔਰਤ ਸੁਰਿੰਦਰ ਕੌਰ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ | ਪਰਸ 'ਚ 19 ਹਜ਼ਾਰ ਦੀ ਨਕਦੀ, ਮੋਬਾਇਲ ਤੇ ...

ਪੂਰੀ ਖ਼ਬਰ »

ਅਮਨਦੀਪ ਸਿੰਘ ਸਟੂਡੈਂਟ ਇਨਸਾਫ ਮੋਰਚਾ ਚੰਡੀਗੜ੍ਹ ਗਰੁੱਪ ਆਫ ਕਾਲਜੇਜ਼ ਦੇ ਪ੍ਰਧਾਨ ਬਣੇ

ਲੁਧਿਆਣਾ, 16 ਅਪ੍ਰੈਲ (ਕਵਿਤਾ ਖੁੱਲਰ)-ਸਟੂਡੈਂਟ ਇਨਸਾਫ ਮੋਰਚਾ ਪੰਜਾਬ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ ਨੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ 'ਤੇ ਜਥੇਬੰਦੀ 'ਚ ਵਿਸਥਾਰ ਕਰਦੇ ਹੋਏ ਅਮਨਦੀਪ ਸਿੰਘ ਨੂੰ ਚੰਡੀਗੜ੍ਹ ਗਰੁੱਫ ...

ਪੂਰੀ ਖ਼ਬਰ »

ਪੰਜਾਬ ਮੰਡੀ ਬੋਰਡ ਵਲੋਂ ਬਣਾਈਆਂ ਜਾ ਰਹੀਆਂ ਸੜਕਾਂ ਦਾ ਚੇਅਰਮੈਨ ਵਲੋਂ ਨਿਰੀਖਣ

ਲੁਧਿਆਣਾ, 16 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਪੰਜਾਬ ਮੰਡੀ ਬੋਰਡ ਵਲੋਂ ਇਕ ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ ਬਣਾਈਆਂ ਜਾ ਰਹੀਆਂ 11 ਿਲੰਕ ਸੜਕਾਂ ਦੇ ਨਿਰਮਾਣ 'ਚ ਕੋਤਾਹੀ ਵਰਤੇ ਜਾਣ ਦੀ ਸੂਚਨਾ ਮਿਲਣ 'ਤੇ ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਦਰਸ਼ਨ ਲਾਲ ਬਵੇਜਾ ਤੇ ...

ਪੂਰੀ ਖ਼ਬਰ »

ਮੱਛਰਮਾਰ ਦਵਾਈ ਦੇ ਐਕਸਪਾਇਰੀ ਡੇਟ ਦੇ ਡਰੰਮ ਨਗਰ ਨਿਗਮ ਸਟੋਰ 'ਚ ਮੌਜੂਦ ਹੋਣ ਦਾ ਮਾਮਲਾ ਉਜਾਗਰ

ਲੁਧਿਆਣਾ, 16 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਸਿਹਤ ਵਿਭਾਗ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ, ਜਿਸ ਕਾਰਨ ਜਿਥੇ ਲੱਖਾਂ ਲੋਕਾਂ ਨੂੰ ਮੱਛਰਮਾਰ ਦਵਾਈ ਦੀ ਫੋਗਿੰਗ ਦੀ ਸਹੂਲਤ ਨਹੀਂ ਪ੍ਰਾਪਤ ਹੋਈ ਹੈ, ਉਥੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਖਰੀਦੀ ...

ਪੂਰੀ ਖ਼ਬਰ »

ਸ਼ਾਟ ਸਰਕਟ ਨਾਲ ਤਕਰੀਬਨ 2 ਏਕੜ ਕਣਕ ਤੇ 4 ਏਕੜ ਨਾੜ ਸੜ੍ਹ ਕੇ ਸਵਾਹ

ਹੰਬੜਾਂ, 16 ਅਪ੍ਰੈਲ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਵਿਖੇ ਗਰੇਵਾਲ ਨਗਰ ਦੇ ਨਜ਼ਦੀਕ ਅੱਜ ਤਕਰੀਬਨ ਢਾਈ ਤਿੰਨ ਵਜੇ ਤੇਜ਼ ਹਨੇਰੀ ਆਉਣ ਵੇਲੇ ਬਿਜਲੀ ਦੇ ਸ਼ਾਟ ਸਰਕਟ ਨਾਲ ਕਣਕ ਦੇ ਨਾੜ ਨੂੰ ਅੱਗ ਲੱਗ ਗਈ | ਨੇੜਲੇ ਘਰਾਂ ਦੇ ਲੋਕ ਅੱਗ ਬੁਝਾਉਣ ਲਈ ਇਕੱਠੇ ਹੋਏ ਪਰ ਤੇਜ਼ ...

ਪੂਰੀ ਖ਼ਬਰ »

ਗੁਰੂ ਰਾਮਦਾਸ ਜੀ ਦੇ ਲੰਗਰਾਂ ਲਈ ਹਲਕਾ ਗਿੱਲ ਤੋਂ 500 ਕੁਇੰਟਲ ਕਣਕ ਦੀ ਸੇਵਾ ਭੇਜੀ ਜਾਵੇਗੀ-ਸ਼ਿਵਾਲਿਕ

ਇਯਾਲੀ/ਥਰੀਕੇ, 14 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਗੁਰੂ ਰਾਮਦਾਸ ਜੀ ਦੇ ਲੰਗਰਾਂ ਲਈ ਵਿਧਾਨ ਸਭਾ ਹਲਕਾ ਗਿੱਲ ਅਕਾਲੀ ਜਥੇਬੰਦੀ ਵਲੋਂ 500 ਕੁਇੰਟਲ ਕਣਕ ਦੀ ਸੇਵਾ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਲਈ ਜਲਦ ਟਰੈਕਟਰ ਟਰਾਲੀਆਂ ਰਾਹੀਂ ਭੇਜੀ ਜਾਵੇਗੀ | ਇਹ ਜਾਣਕਾਰੀ ...

ਪੂਰੀ ਖ਼ਬਰ »

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਟੇਡੀਅਮ ਹੋਵੇਗਾ ਲੋਕ ਸਮਰਪਿਤ-ਠੁਕਰਾਲ

ਲੁਧਿਆਣਾ, 16 ਅਪੈ੍ਰਲ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਾਰਡ ਨੰਬਰ 39 ਵਿਖੇ ਬਣ ਰਹੇ ਵਿਲੱਖਣ ਸਟੇਡੀਅਮ, ਜਿਸ ਦਾ ਇਲਾਕਾ ਕੌਂਸਲਰ ਜਸਪ੍ਰੀਤ ਠੁਕਰਾਲ ਵਲੋਂ ਨਗਰ ਨਿਗਮ ਦੇ ਹਾਊਸ ਵਿਚ ਮਤਾ ਪਾ ਕੇ ਨਾਮ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸਟੇਡੀਅਮ ਰੱਖਿਆ ...

ਪੂਰੀ ਖ਼ਬਰ »

ਵੱਡੀ ਗਿਣਤੀ ਵਿਚ ਉਮੈਦਪੁਰ ਵਾਸੀ ਲਿਪ 'ਚ ਸ਼ਾਮਿਲ

ਲੁਧਿਆਣਾ, 16 ਅਪ੍ਰੈਲ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪਿੰਡ ਉਮੈਦਪੁਰ ਵਾਸੀ ਮੌਜੂਦਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ...

ਪੂਰੀ ਖ਼ਬਰ »

ਅੱਗ ਲੱਗਣ ਕਾਰਨ 4 ਝੁੱਗੀਆਂ ਸੜੀਆਂ

ਲੁਧਿਆਣਾ, 16 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਸ਼ੁੱਕਰਵਾਰ ਨੂੰ ਜੱਸੀਆਂ ਰੋਡ 'ਤੇ ਰੇਲਵੇ ਲਾਈਨ ਦੇ ਨਜ਼ਦੀਕ ਬਣੀਆਂ ਚਾਰ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ | ਅੱਗ ਲੱਗਣ 'ਤੇ ਝੌਂਪੜੀਆਂ ਅੰਦਰ ਮੌਜੂਦ ਲੋਕਾਂ ਜਿਨ੍ਹਾਂ ਵਿਚ ਬੱਚੇ ਵੀ ਸ਼ਾਮਿਲ ਸਨ, ਨੇ ਬਾਹਰ ਆ ਕੇ ...

ਪੂਰੀ ਖ਼ਬਰ »

ਸਮਾਰਟ ਸਕੂਲ ਦਰਸ਼ਨ ਪ੍ਰੋਗਰਾਮ ਤੋਂ ਮਾਪੇ ਹੋਏ ਪ੍ਰਭਾਵਿਤ

ਲੁਧਿਆਣਾ, 16 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਸਮਾਰਟ ਸਕੂਲ ਦਰਸ਼ਨ ਪ੍ਰੋਗਰਾਮ ਮਾਪਿਆਂ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਇਆ | ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਸਮਾਰਟ ਸਰਕਾਰੀ ਸਕੂਲਾਂ ਵਿਚ ਦਾਖਲੇ ਲੈਣ ਦੇ ਲਈ ਸਰਕਾਰੀ ਸਕੂਲ ਵਿਕਾਸ ਦੀ ਪ੍ਰਸ਼ੰਸਾ ਕਰ ਰਹੇ ਹਨ | ...

ਪੂਰੀ ਖ਼ਬਰ »

ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਾਲਾਨਾ ਖ਼ੂਨਦਾਨ ਕੈਂਪ ਲਗਾਇਆ

ਗੁਰੂਸਰ-ਸੁਧਾਰ, 16 ਅਪ੍ਰੈਲ (ਜਸਵਿੰਦਰ ਸਿੰਘ ਗਰੇਵਾਲ)-ਨੌਜਵਾਨ ਸਭਾ ਹਲਵਾਰਾ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਾਲਾਨਾ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ ਪ੍ਰਾਪਤ ਹੋਏ ਖ਼ੂਨ ਨੂੰ ਬਲੱਡ ਬੈਂਕ ...

ਪੂਰੀ ਖ਼ਬਰ »

ਇੰਡੀਅਨ ਪਬਲਿਕ ਸਕੂਲ ਲੁਹਾਰਾ 'ਚ ਵਿਸਾਖੀ ਦਾ ਤਿਓਹਾਰ ਮਨਾਇਆ

ਡਾਬਾ/ਲੁਹਾਰਾ, 13 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੁਹਾਰਾ ਵਿਖੇ ਨਰਾਤਿਆਂ ਦੇ ਆਰੰਭ ਕਾਰਨ ਮਾਂ ਦੁਰਗਾ ਦੀ ਪੂਜਾ ਕੀਤੀ ਗਈ ਤੇ ਨਾਲ ਹੀ ਨਾਲ ਸਟਾਫ ਦੇ ਸਾਰੇ ਮੈਬਰਾਂ ਨੂੰ ਸਕੂਲ ਦੇ ਚੇਅਰਮੈਨ ਸੁਰਿੰਦਰ ਪਾਲ ਗਰਗ ਨੇ ...

ਪੂਰੀ ਖ਼ਬਰ »

ਵਾਹਨ ਚੋਰ ਗਿਰੋਹ ਦਾ ਸਰਗਨਾ ਗਿ੍ਫ਼ਤਾਰ

ਲੁਧਿਆਣਾ, 15 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਵਾਹਨ ਚੋਰ ਗਿਰੋਹ ਦੇ ਸਰਗਣੇ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਮੋਟਰਸਾਈਕਲ ਅਤੇ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ...

ਪੂਰੀ ਖ਼ਬਰ »

ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

ਫੁੱਲਾਂਵਾਲ, 14 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਵਾਈਸ ਪ੍ਰਧਾਨ ਕਾਂਗਰਸ ਦਿਹਾਤੀ ਅਤੇ ਪ੍ਰਧਾਨ ਸੈਂਟਰਲ ਵਾਲਮੀਕਿ ਸਭਾ ਲੁਧਿਆਣਾ ਕੇ.ਪੀ. ਰਾਣਾ ਵਲੋਂ ਧਾਂਦਰਾ ਸੜਕ ਸਥਿਤ ਆਪਣੇ ਦਫਤਰ ਵਿਖੇ ਸਾਥੀਆਂ ਸਮੇਤ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਬੜੀ ਸਾਦਗੀ ਨਾਲ ...

ਪੂਰੀ ਖ਼ਬਰ »

ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 48000 ਤੋਂ ਟੱਪਿਆ

ਲੁਧਿਆਣਾ, 16 ਅਪ੍ਰੈਲ (ਸਲੇਮਪੁਰੀ)-ਲੁਧਿਆਣਾ 'ਚ ਪਿਛਲੇ ਕੱੁਝ ਦਿਨਾਂ ਤੋਂ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ, ਕਿਉਂਕਿ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਤੇ ਪੀੜ੍ਹਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ...

ਪੂਰੀ ਖ਼ਬਰ »

ਅਧਿਆਪਕਾ ਜਸਵੀਰ ਕੌਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਮੁੱਲਾਂਪੁਰ-ਦਾਖਾ, 16 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪਿੰਡ ਪੰਡੋਰੀ ਵਿਖੇ ਮਾਤਾ ਜਸਵੀਰ ਕੌਰ ਦੇ ਅਕਾਲ ਚਲਾਣੇ ਬਾਅਦ ਪਰਿਵਾਰ ਵਲੋਂ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਸਿੱਧੂ ਨਿਵਾਸ ਪੰਡੋਰੀ ਵਿਖੇ ਤੇ ਕੀਰਤਨ, ਅੰਤਿਮ ਅਰਦਾਸ ...

ਪੂਰੀ ਖ਼ਬਰ »

ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵੱਧਣ ਕਾਰਨ ਲੋਕ ਪ੍ਰੇਸ਼ਾਨ

ਲੁਧਿਆਣਾ, 16 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਤੇ ਸਮਾਜ ਸੇਵਕ ਅਮਰਜੀਤ ਸਿੰਘ ਹੈਪੀ, ਗੁਰਮੀਤ ਸਿੰਘ ਬੌਬੀ ਤੇ ਗੁਰਮੀਤ ਸਿੰਘ ਬਿੰਦਰਾ ਨੇ ਕਿਹਾ ਕਿ ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵੱਧਣ ਕਾਰਨ ਲੋਕਾਂ ਨੂੰ ਭਾਰੀ ...

ਪੂਰੀ ਖ਼ਬਰ »

ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ

ਇਯਾਲੀ/ਥਰੀਕੇ, 14 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਪਿੰਡ ਸਿੰਘਪੁਰਾ ਵਿਖੇ ਐਸ.ਸੀ. ਡਿਪਾਰਟਮੈਂਟ ਦੇ ਚੇਅਰਮੈਨ ਕਰਤਿੰਦਰਪਾਲ ਸਿੰਘ ਸਿੰਘਪੁਰਾ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਕੋਰੋਨਾ ਵੈਕਸ਼ੀਨ ਕੈਂਪ ਦੌਰਾਨ 250 ਲੋਕਾਂ ਨੇ ਵੈਕਸੀਨ ਲਗਵਾ ਕੇ ਲਾਹਾ ਲਿਆ

ਡਾਬਾ/ਲੁਹਾਰਾ, 13 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਵਾਰਡ ਨੰਬਰ 31 ਦੀ ਕੌਂਸਲਰ ਸੋਨੀਆ ਸ਼ਰਮਾ, ਭਾਜਪਾ ਮੰਡਲ ਡਾਬਾ ਲੁਹਾਰਾ ਦੇ ਪ੍ਰਧਾਨ ਪੰਕਜ ਸ਼ਰਮਾ ਦੀ ਅਗਵਾਈ ਹੇਠ ਕੋਰੋਨਾ ਵੈਕਸੀਨ ਲਗਵਾਉਣ ਲਈ ਕੈਂਪ ਲਗਾਇਆ ਗਿਆ | ਕੈਂਪ ...

ਪੂਰੀ ਖ਼ਬਰ »

ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਤੇ ਬੁੱਢੇ ਨਾਲੇ ਨੂੰ 30 ਜੂਨ ਤੱਕ ਕੂੜਾ ਮੁਕਤ ਕਰਨ ਲਈ ਸ਼ੁਰੂ ਕੀਤੀ ਜਾਵੇਗੀ ਮੁਹਿੰਮ

ਲੁਧਿਆਣਾ, 16 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ 30 ਜੂਨ ਤੱਕ ਸ਼ਹਿਰ ਨੂੰ ਕੂੜਾ ਮੁੱਕਤ ਕਰਨ, ਘਰ-ਘਰ ਤੋਂ ਕੂੜਾ ਚੁੱਕਣ ਦਾ ਕੰਮ 100 ਫ਼ੀਸਦੀ ਮੁਕੰਮਲ ਕਰਨ ਦਾ ਦਬਾਅ ਵੱਧਦਾ ਜਾ ਰਿਹਾ ਹੈ, ਜਿਸਨੂੰ ਮੁੱਖ ਰੱਖਦੇ ਹੋਏ ਕਮਿਸ਼ਨਰ ਪ੍ਰਦੀਪ ਕੁਮਾਰ ...

ਪੂਰੀ ਖ਼ਬਰ »

ਉਪ ਮੁੱਖ ਮੰਤਰੀ ਦਲਿਤ ਬਣਾਉਣ ਦਾ ਐਲਾਨ ਇਤਿਹਾਸਿਕ ਫ਼ੈਸਲਾ-ਢਿੱਲੋਂ

ਲੁਧਿਆਣਾ, 16 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਰਕਾਰ ਬਣਨ 'ਤੇ ਉੱਪ ਮੁੱਖ ਮੰਤਰੀ ਦਲਿਤ ਭਾਈਚਾਰੇ ਦਾ ਬਣਾਉਣ ਦਾ ਐਲਾਨ ਇਕ ਇਤਿਹਾਸਿਕ ਫ਼ੈਸਲਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਮਾਤਾ ਬਲਵੰਤ ਕੌਰ ਨਹੀਂ ਰਹੇ

ਫੁੱਲਾਂਵਾਲ, 16 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਸੜਕ ਸਥਿਤ ਸਤਜੋਤ ਨਗਰ ਦੇ ਵਸਨੀਕ ਮਾਤਾ ਬਲਵੰਤ ਕੌਰ ਪਤਨੀ ਸਵ. ਲਛਮਣ ਸਿੰਘ ਚੰਦੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ | ਉਹ 95 ਵਰਿ੍ਹਆਂ ਦੇ ਸਨ ਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ | ਉਨ੍ਹਾਂ ਦਾ ...

ਪੂਰੀ ਖ਼ਬਰ »

ਬਸੰਤ ਪਰਿਵਾਰ ਨਾਲ ਮੁੱਖ ਮੰਤਰੀ ਸਮੇਤ ਹੋਰਾਂ ਵਲੋਂ ਦੁੱਖ ਦਾ ਪ੍ਰਗਟਾਵਾ

ਲੁਧਿਆਣਾ, 16 ਅਪੈ੍ਰਲ (ਪੁਨੀਤ ਬਾਵਾ)-ਬੀਤੇ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਤੇ ਬਸੰਤ ਆਇਸ ਕਰੀਮ ਕੰਪਨੀ ਦੇ ਐਮ.ਡੀ. ਰਾਜਿੰਦਰ ਸਿੰਘ ਬਸੰਤ, ਪੰਜਾਬ ਟਰੇਡਰਜ਼ ਬੋਰਡ ਦੇ ਸੀਨੀਅਰ ਉਪ ਚੇਅਰਮੈਨ ਭੁਪਿੰਦਰ ਸਿੰਘ ਬਸੰਤ ਦੇ ਪੋਤਰੇ, ਸਨਅਤਕਾਰ ਚਰਨਜੀਤ ...

ਪੂਰੀ ਖ਼ਬਰ »

ਮਾਤਾ ਗੁਰਮੀਤ ਕੌਰ ਨੂੰ ਸ਼ਰਧਾਂਜਲੀਆਂ ਭੇਟ

ਭਾਮੀਆਂ ਕਲਾਂ, 16 ਅਪ੍ਰੈਲ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ 'ਅਜੀਤ' ਅਖ਼ਬਾਰ ਦੇ ਪੱਤਰਕਾਰ ਅਮਰਜੀਤ ਸਿੰਘ ਮੰਗਲੀ ਦੀ ਮਾਤਾ ਗੁਰਮੀਤ ਕੌਰ (72) ਸਾਲ ਜਿਨ੍ਹਾਂ ਦਾ ਬੀਤੇ ਦਿਨੀਂ ਸਵਰਗਵਾਸ ਹੋ ਗਿਆ ਸੀ | ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ...

ਪੂਰੀ ਖ਼ਬਰ »

ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ

ਲੁਧਿਆਣਾ, 16 ਅਪ੍ਰੈਲ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਦੀ ਪ੍ਰਬੰਧਕ ਕਮੇਟੀ ਵਲੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਚਲ ਰਹੀ ਹਫ਼ਤਾਵਾਰੀ ਕੀਰਤਨ ਸਮਾਗਮ ...

ਪੂਰੀ ਖ਼ਬਰ »

ਲੱਖਾਂ ਲੋਕ ਜੁੜੇ ਹੋਏ ਹਨ, ਰਾਸ਼ਨ ਡਿਪੂਆਂ ਨਾਲ

ਲੁਧਿਆਣਾ, 16 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ 'ਚ ਦੋ ਹਜ਼ਾਰ ਦੇ ਕਰੀਬ ਰਾਸ਼ਨ ਡਿਪੂ ਚਲ ਰਹੇ ਹਨ, ਜਿਨ੍ਹਾਂ ਤੋਂ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤਹਿਤ ਖਪਤਕਾਰਾਂ ਨੂੰ ਰਾਸ਼ਨ ਦਿੱਤਾ ...

ਪੂਰੀ ਖ਼ਬਰ »

ਸੰਤ ਰਾਮ ਉਦਾਸੀ ਜਨਮ ਦਿਵਸ ਤੇ ਯਾਦਗਾਰੀ ਸਮਾਗਮ 20 ਨੂੰ

ਲੁਧਿਆਣਾ, 16 ਅਪ੍ਰੈਲ (ਕਵਿਤਾ ਖੁੱਲਰ)-ਲੋਕ ਵਿਰਾਸਤ ਅਕਾਡਮੀ ਵਲੋਂ ਪੰਜਾਬ ਕਾਮਰਸ ਤੇ ਮੈਨੇਜਮੈਂਟ ਅਸੋਸੀਏਸ਼ਨ ਲੁਧਿਆਣਾ ਦੇ ਸਹਿਯੋਗ ਨਾਲ ਲੋਕ ਕਵੀ ਸੰਤ ਰਾਮ ਉਦਾਸੀ ਦੇ 80ਵੇਂ ਜਨਮ ਦਿਵਸ ਮੌਕੇ ਆਨਲਾਈਨ ਸਮਾਗਮ 20 ਅਪ੍ਰੈਲ 2021 ਸ਼ਾਮ 6.00 ਵਜੇ ਕਰਵਾਇਆ ਜਾ ਰਿਹਾ ਹੈ, ...

ਪੂਰੀ ਖ਼ਬਰ »

ਵਿਧਾਇਕ ਤਲਵਾੜ ਵਲੋਂ ਸੀ.ਈ.ਟੀ.ਪੀ. ਪਲਾਂਟ ਦੇ ਨਿਰਮਾਣ ਕਾਰਜ ਦਾ ਨਿਰੀਖਣ

ਲੁਧਿਆਣਾ, 16 ਅਪੈ੍ਰਲ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਵਿਖੇ ਨਿਰਮਾਣ ਅਧੀਨ ਤਾਜਪੁਰ ਰੋਡ 'ਤੇ 225 ਐਮ.ਐਲ.ਡੀ. ਸੀ.ਈ.ਟੀ.ਪੀ. ਪਲਾਂਟ ਦੇ ਨਿਰਮਾਣ ਕਾਰਜ ਦਾ ਅੱਜ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦੇ ਨਾਲ ਦੌਰਾ ਕੀਤਾ ਗਿਆ ਤੇ ਉਨਾਂ ਨੇ ...

ਪੂਰੀ ਖ਼ਬਰ »

ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ

ਲੁਧਿਆਣਾ, 16 ਅਪ੍ਰੈਲ (ਸਲੇਮਪੁਰੀ)-ਪੰਜਾਬ ਸਿਹਤ ਵਿਭਾਗ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਸਤੀਸ਼ ਕੁਮਾਰ ਸਚਦੇਵਾ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਹੋਈ, ਜਿਸ ਦੌਰਾਨ ਪੰਜਾਬ ਸਰਕਾਰ ਦੀ ਪੈਨਸ਼ਨਰ/ਮੁਲਾਜ਼ਮਾਂ ਪ੍ਰਤੀ ...

ਪੂਰੀ ਖ਼ਬਰ »

ਵਿਧਾਇਕ ਡਾਬਰ ਵਲੋਂ ਸਿਵਲ ਹਸਪਤਾਲ 'ਚ ਆਕਸੀਜਨ ਪਲਾਂਟ ਦਾ ਉਦਘਾਟਨ

ਲੁਧਿਆਣਾ, 16 ਅਪ੍ਰੈਲ (ਸਲੇਮਪੁਰੀ)-ਪੰਜਾਬ ਦੇ ਨਾਮੀ ਵੱਡੇ ਸਰਕਾਰੀ ਹਸਪਤਾਲਾਂ ਦੀ ਸੂਚੀ 'ਚ ਸ਼ਾਮਲ ਸਿਵਲ ਹਸਪਤਾਲ ਲੁਧਿਆਣਾ 'ਚ ਮਰੀਜ਼ਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ...

ਪੂਰੀ ਖ਼ਬਰ »

ਬੀ.ਐੱਡ. ਅਧਿਆਪਕ ਫਰੰਟ ਨੇ ਅਧਿਆਪਕਾਂ ਦੀਆਂ ਬਦਲੀਆਂ ਹੋਣ ਦੇ ਬਾਵਜੂਦ ਰਿਲੀਵ ਨਾ ਕਰਨ 'ਤੇ ਜਤਾਇਆ ਰੋਸ

ਲੁਧਿਆਣਾ, 16 ਅਪ੍ਰੈਲ (ਕਵਿਤਾ ਖੁੱਲਰ)-ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀਆਂ ਬਦਲੀਆਂ ਆਨਲਾਇਨ ਤਾਂ ਕਰ ਦਿੱਤੀਆਂ ਗਈਆਂ ਹਨ, ਪਰ ਬਦਲੀਆਂ ਹੋਣ ਦੇ ਬਾਵਜੂਦ ਬਹੁਤੇ ਅਧਿਆਪਕਾਂ ਨੂੰ ਫਾਰਗ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਰਕੇ ਬੀ.ਐਡ. ਅਧਿਆਪਕ ਫਰੰਟ ਪੰਜਾਬ ਨੇ ਰੋਸ ...

ਪੂਰੀ ਖ਼ਬਰ »

ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਜ਼ਰੂਰੀ-ਜੋਲੀ

ਲੁਧਿਆਣਾ, 16 ਅਪ੍ਰੈਲ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿਧ ਕਾਰੋਬਾਰੀ ਆਗੂ ਤੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਨਾਲ ਜੁੜੇ ਹੋਏ ਗੁਰਿੰਦਰ ਸਿੰਘ ਜੋਲੀ ਨੇ ਇਕ ਵਿਸ਼ੇਸ ਗੱਲਬਾਤ ਦੌਰਾਨ ਕਿਹਾ ਕਿ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਅਤਿ ਜ਼ਰੂਰੀ ...

ਪੂਰੀ ਖ਼ਬਰ »

ਡਾ. ਅੰਬੇਡਕਰ ਦੀ ਬਦੌਲਤ ਸਮਾਜ 'ਚ ਦੱਬੇ-ਕੁਚਲੇ ਲੋਕਾਂ ਨੂੰ ਬਰਾਬਰਤਾ ਦੇ ਹੱਕ ਮਿਲੇ

ਆਲਮਗੀਰ, 16 ਅਪ੍ਰੈਲ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਦੇ ਮੁੱਖ ਪਿੰਡ ਗਿੱਲ ਵਿਖੇ ਡਾ. ਭੀਮ ਰਾਓ ਅੰਬੇਡਕਰ ਦੇ 130ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ 'ਚ ਸਰਪੰਚ ਹਰਪ੍ਰੀਤ ਸਿੰਘ ਮੀਕਾ ਗਿੱਲ, ਮਨਵੀਰ ਸਿੰਘ ਮਨੀ ਗਿੱਲ, ਹਲਕੇ ...

ਪੂਰੀ ਖ਼ਬਰ »

ਲੰਬੜਦਾਰ ਤੇ ਵਸੀਕਾ ਨਵੀਸ ਯੂਨੀਅਨ ਵਲੋਂ ਸਬ ਰਜਿਸਟਰਾਰ ਦਾ ਸਵਾਗਤ

ਆਲਮਗੀਰ, 16 ਅਪ੍ਰੈਲ (ਜਰਨੈਲ ਸਿੰਘ ਪੱਟੀ)-ਨਵ ਨਿਯੁਕਤ ਸਬ ਰਜਿਸਟਰਾਰ ਗੁਰਮੰਦਰ ਸਿੰਘ ਨੂੰ ਤਹਿਸੀਲ ਦੱਖਣੀ ਗਿੱਲ ਰੋਡ ਵਿਖੇ ਪਹੁੰਚਣ 'ਤੇ ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਦੱਖਣੀ ਤੇ ਵਸੀਕਾ ਨਵੀਸ ਐਸੋਸੀਏਸ਼ਨ ਵਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ...

ਪੂਰੀ ਖ਼ਬਰ »

ਗੋਗਾ ਦੀ ਅਗਵਾਈ ਹੇਠ ਕੋਟ ਮੰਗਲ ਸਿੰਘ ਵਿਖੇ ਕੋਰੋਨਾ ਵੈਕਸੀਨ ਕੈਂਪ

ਲੁਧਿਆਣਾ, 16 ਅਪ੍ਰੈਲ (ਕਵਿਤਾ ਖੁੱਲਰ)-ਯੁਨਾਈਟਿਡ ਯੂਥ ਫੈਡਰੇਸ਼ਨ ਵਲੋਂ ਵਾਰਡ ਨੰਬਰ 41 'ਚ ਪੈਂਦੇ ਕੋਟ ਮੰਗਲ ਸਿੰਘ ਵਿਖੇ ਫੈਡਰੇਸ਼ਨ ਦੇ ਪ੍ਰਧਾਨ ਤੇ ਰਾਮਗੜ੍ਹੀਆ ਭਲਾਈ ਬੋਰਡ ਪੰਜਾਬ ਸਰਕਾਰ ਦੇ ਸਾਬਕਾ ਚੇਅਰਮੈਨ ਸੋਹਣ ਸਿੰਘ ਗੋਗਾ ਦੀ ਦੇਖ ਰੇਖ ਹੇਠ ਕੋਰੋਨਾ ...

ਪੂਰੀ ਖ਼ਬਰ »

ਜ਼ਿਲਾ ਪ੍ਰਸ਼ਾਸਨ ਵਲੋਂ ਕੋਵਿਡ-19 ਬਾਰੇ ਦਾਣਾ ਮੰਡੀਆਂ 'ਚ ਜਾਗਰੂਕਤਾ ਮੁਹਿੰਮ

ਲੁਧਿਆਣਾ, 16 ਅਪ੍ਰੈਲ(ਪੁਨੀਤ ਬਾਵਾ)-ਜ਼ਿਲਾ ਪ੍ਰਸ਼ਾਸਨ ਵਲੋਂ ਕੋਵਿਡ-19 ਬਾਰੇ ਦਾਣਾ ਮੰਡੀਆਂ ਵਿਚ ਜਾਗਰੂਕਤਾ ਮੁਹਿੰਮ ਵਿੱਢੀ ਹੈ, ਜਿਸ ਦੇ ਤਹਿਤ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸਾਨਾਂ, ਮਜ਼ਦੂਰਾਂ ਤੇ ਹੋਰ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਨੂੰ ਫ਼ੈਲਣ ਤੋਂ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਕਾਲਜ 'ਚ ਵੈਬੀਨਾਰ

ਲੁਧਿਆਣਾ, 16 ਅਪ੍ਰੈਲ (ਪੁਨੀਤ ਬਾਵਾ)-ਡਾਇਰੈਕਟਰ ਸਿੱਖਿਆ ਵਿਭਾਗ (ਕਾਲਜਾਂ) ਪੰਜਾਬ ਦੇ ਹੁਕਮਾਂ ਅਨੁਸਾਰ ਤੇ ਸੰਸਥਾ ਦੇ ਪਿ੍ੰਸੀਪਲ ਡਾ. ਸੁਖਵਿੰਦਰ ਕੌਰ ਦੀ ਅਗਵਾਈ ਵਿਚ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਸ੍ਰੀ ਗੁਰੂ ...

ਪੂਰੀ ਖ਼ਬਰ »

ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੁਆਉਣ ਲਈ ਵਫ਼ਦ ਵਲੋਂ ਏ.ਡੀ.ਸੀ. ਨਾਲ ਮੁਲਾਕਾਤ

ਲੁਧਿਆਣਾ, 16 ਅਪੈ੍ਰਲ (ਪੁਨੀਤ ਬਾਵਾ)-ਕਿਸਾਨੀ ਘੋਲ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੁਆਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਫ਼ਦ ਵਲੋਂ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ ਗਈ |.ਵਫ਼ਦ ਨੇ ...

ਪੂਰੀ ਖ਼ਬਰ »

ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਕੌਂਸਲਰ ਵੈਦ ਵਲੋਂ ਸ਼ੁਰੂਆਤ

ਲੁਧਿਆਣਾ, 16 ਅਪ੍ਰੈਲ (ਪੁਨੀਤ ਬਾਵਾ)-ਵਾਰਡ ਨੰਬਰ 44 ਦੇ ਦੁੱਗਰੀ ਵਿਖੇ ਫੇਸ-2 ਦੀ ਮਾਰਕੀਟ ਵਿਚ ਇੰਟਰਲਾਕ ਟਾਈਲਾਂ ਲਾਉਣ ਦੇ ਕੰਮ ਦੀ ਸ਼ੁਰੂਆਤ ਕੌਂਸਲਰ ਹਰਕਰਨਦੀਪ ਸਿੰਘ ਵੈਦ ਨੇ ਕੀਤੀ | ਉਨ੍ਹਾਂ ਵਾਰਡ ਦੇ ਹੋਰ ਵਿਕਾਸ ਵੀ ਜਲਦੀ ਸ਼ੁਰੂ ਕਰਵਾਉਣ ਦਾ ਐਲਾਨ ਕੀਤਾ | ਸ. ...

ਪੂਰੀ ਖ਼ਬਰ »

ਹਲਕਾ ਉੱਤਰੀ ਦੇ ਵੱਡੀ ਗਿਣਤੀ 'ਚ ਲੋਕ ਸਿਵੀਆ ਦੀ ਪ੍ਰਰੇਨਾ ਸਦਕਾ ਲਿਪ 'ਚ ਸ਼ਾਮਿਲ

ਲੁਧਿਆਣਾ, 16 ਅਪ੍ਰੈਲ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਨੂੰ ਵਿਧਾਨ ਸਭਾ ਹਲਕਾ ਉੱਤਰੀ 'ਚ ਉਸ ਵੇਲੇ ਤਕੜਾ ਬਲ ਮਿਲਿਆ, ਜਦੋਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਪਾਰਟੀ ਦੇ ਜਨਰਲ ਸਕੱਤਰ, ਕੋਰ ਕਮੇਟੀ ਮੈਂਬਰ ਤੇ ਹਲਕਾ ਉੱਤਰੀ ਦੇ ਇੰਚਾਰਜ ...

ਪੂਰੀ ਖ਼ਬਰ »

ਕੈਂਪ ਦੌਰਾਨ 98 ਵਿਅਕਤੀਆਂ ਨੇ ਕੋਰੋਨਾ ਵੈਕਸੀਨ ਲਗਵਾਈ

ਲੁਧਿਆਣਾ, 16 ਅਪ੍ਰੈਲ (ਅਮਰੀਕ ਸਿੰਘ ਬੱਤਰਾ)-ਮਾਰਕੀਟ ਕਮੇਟੀ ਲੁਧਿਆਣਾ ਵਿਖੇ ਚੇਅਰਮੈਨ ਦਰਸ਼ਨ ਲਾਲ ਬਵੇਜਾ ਦੀ ਅਗਵਾਈ ਹੇਠ ਕੋਰੋਨਾ ਵੈਕਸੀਨ ਲਗਾਉਣ ਲਈ ਕੈਂਪ ਲਗਾਇਆ ਗਿਆ | ਮਾਰਕੀਟ ਕਮੇਟੀ ਦੇ ਸਕੱਤਰ ਟੇਕ ਬਹਾਦਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ 98 ਵਿਕਅਤੀਆਂ ...

ਪੂਰੀ ਖ਼ਬਰ »

ਆਮ ਲੋਕਾਂ ਨੂੰ ਸਿਹਤ ਸਹੂਲਤਾਂ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਬਚਨਵੱਧ-ਵਿਧਾਇਕ ਵੈਦ

ਇਯਾਲੀ/ਥਰੀਕੇ, 16 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਕੋਰੋਨਾ ਮਹਾਂਮਾਰੀ ਤੋਂ ਆਮ ਲੋਕਾਂ ਨੂੰ ਰਾਹਤ ਦਿਵਾਉਣ ਲਈ 45 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਕੋਰੋਨਾ ਵੈਕਸੀਨ ਲਗਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

ਕੋਰੋਨਾ ਤੋਂ ਬਚਾਅ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ-ਗੁਪਤਾ

ਫੁੱਲਾਂਵਾਲ, 16 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਕੋਰੋਨਾ ਦੇ ਦੂਜੇ ਗੇੜ ਦੌਰਾਨ ਨਿੱਤ ਵਧ ਰਹੇ ਮਾਮਲਿਆਂ ਨੂੰ ਲੈ ਕੇ ਸੂਬਾ ਸਰਕਾਰ ਤੇ ਸਿਹਤ ਵਿਭਾਗ ਹਰ ਵਸੀਲਾ ਵਰਤ ਕੇ ਇਸ ਨੂੰ ਠੱਲ੍ਹ ਪਾਉਣ ਲਈ ਯਤਨਸ਼ੀਲ ਹੈ | ਸੂਬਾ ਸਰਕਾਰ ਦੀਆਂ ਹਦਾਇਤਾਂ 'ਤੇ ਅਮਲ ਕਰਦਿਆਂ ਸਿਹਤ ...

ਪੂਰੀ ਖ਼ਬਰ »

ਸਬਜ਼ੀਆਂ ਦੇ ਬੀਜ ਉਤਪਾਦਨ ਤੇ ਪਨੀਰੀ ਉਗਾਉਣ ਲਈ ਪੀ.ਏ.ਯੂ. ਨੇ ਦਿੱਤੀ ਆਨਲਾਈਨ ਸਿਖ਼ਲਾਈ

ਲੁਧਿਆਣਾ, 16 ਅਪ੍ਰੈਲ (ਪੁਨੀਤ ਬਾਵਾ)-ਸਬਜ਼ੀਆਂ ਦੀਆਂ ਫ਼ਸਲਾਂ ਦੇ ਮਿਆਰੀ ਬੀਜ ਉਤਪਾਦਨ ਤੇ ਪਨੀਰੀ ਉਗਾਉਣ ਦੀਆਂ ਤਕਨੀਕਾਂ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੁਨਰ ਵਿਕਾਸ ਕੇਂਦਰ ਵਿਖੇ ਦੋ ਦਿਨਾਂ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ | ਜਿਸ 'ਚ ਵੱਖ-ਵੱਖ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX