ਮਲੇਰਕੋਟਲਾ, 16 ਅਪ੍ਰੈਲ (ਕੁਠਾਲਾ) - ਅੱਜ ਬਾਅਦ ਦੁਪਹਿਰ ਆਈ ਤੇਜ ਹਨੇਰੀ ਤੇ ਝੱਖੜ ਕਾਰਨ ਲੱਗੀ ਅੱਗ ਨੇ ਮਲੇਰਕੋਟਲਾ ਨੇੜਲੇ ਪਿੰਡ ਜਾਤੀਵਾਲ, ਮਾਣਕਵਾਲ ਤੇ ਜਿੱਤਵਾਲ ਦੇ ਖੇਤਾਂ ਵਿਚ ਖੜ੍ਹੀ ਸੈਂਕੜੇ ਏਕੜ ਕਣਕ ਅਤੇ ਨਾੜ ਸਾੜ ਕੇ ਰਾਖ ਕਰ ਦਿਤਾ। ਅੱਗ ਐਨੀ ਭਿਆਨਕ ਸੀ ਕਿ ਇਲਾਕੇ ਭਰ ਦੇ ਸੈਂਕੜੇ ਨੌਜਵਾਨਾਂ ਨੂੰ ਟਰੈਕਟਰਾਂ ਨਾਲ ਤੇ ਚਾਰ ਫਾਇਰ ਬ੍ਰਿਗੇਡ ਗੱਡੀਆਂ ਨੂੰ ਅੱਗ 'ਤੇ ਕਾਬੂ ਪਾਉਣ ਲਈ ਘੰਟਿਆਂ ਮਸ਼ੱਕਤ ਕਰਨੀ ਪਈ। ਚਸ਼ਮਦੀਦਾਂ ਮੁਤਾਬਿਕ ਪਿੰਡ ਜਾਤੀਵਾਲ ਦੇ ਕਿਸਾਨ ਟੌਂਕ ਖਾਂ ਦੇ ਖੇਤ ਵਿਚੋਂ ਸ਼ੁਰੂ ਹੋਈ ਅੱਗ ਤੇਜ ਹਨੇਰੀ ਕਾਰਨ ਦੇਖਦਿਆਂ ਹੀ ਮੀਲਾਂ ਤੱਕ ਫੈਲ ਗਈ ਅਤੇ ਦੂਰ ਦੂਰ ਤੱਕ ਕਣਕ ਦੇ ਸੋਨੇ ਰੰਗੇ ਖੇਤ ਕਾਲੇ ਧੂੰਏਂ ਤੇ ਅੱਗ ਦੀਆਂ ਲਪਟਾਂ ਵਿਚ ਘਿਰ ਗਏ। ਖੇਤਾਂ ਵਿਚ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਆਲੇ ਦੁਆਲੇ ਪਿੰਡਾਂ ਦੇ ਗੁਰਦੁਆਰਿਆਂ-ਮਸੀਤਾਂ ਦੇ ਸਪੀਕਰਾਂ ਤੋਂ ਅੱਗ ਬੁਝਾਉਣ ਦੀਆਂ ਅਪੀਲਾਂ ਹੋਣ ਲੱਗੀਆਂ। ਸਿਵਲ ਪਸ਼ੂ ਹਸਪਤਾਲ ਮਾਣਕਵਾਲ ਵਿਖੇ ਤਾਇਨਾਤ ਡਾ. ਜਸਵੀਰ ਸਿੰਘ ਮੁਤਾਬਿਕ ਆਲੇ ਦੁਆਲੇ ਪਿੰਡਾਂ ਦੇ ਵੱਡੀ ਗਿਣਤੀ ਨੌਜਵਾਨ ਟਰੈਕਟਰਾਂ ਨਾਲ ਅੱਗ 'ਤੇ ਕਾਬੂ ਪਾਉਣ 'ਚ ਜੁਟ ਗਏ। ਕੁਝ ਸਮੇਂ ਬਾਅਦ ਹੀ ਮਲੇਰਕੋਟਲਾ ਤੇ ਅਹਿਮਦਗੜ੍ਹ ਤੋਂ ਚਾਰ ਫਾਇਰ ਬ੍ਰਿਗੇਡ ਗੱਡੀਆਂ ਵੀ ਅੱਗ ਬੁਝਾਉਣ ਲਈ ਪਹੁੰਚ ਗਈਆਂ। ਆਪਣੀ ਇਕ ਏਕੜ ਕਣਕ ਤੇ ਨਾੜ ਅੱਗ ਨਾਲ ਗੁਆ ਚੁਕੇ ਪਿੰਡ ਜਾਤੀਵਾਲ ਦੇ ਕਿਸਾਨ ਟੌਂਕ ਖਾਂ ਨੇ ਦੱਸਿਆ ਕਿ ਉਸ ਦੇ ਖੇਤ ਨੇੜੇ ਪਿੰਡਾਂ ਨੂੰ 24 ਘੰਟੇ ਬਿਜਲੀ ਸਪਲਾਈ ਵਾਲੇ ਖੰਭਿਆਂ ਦਾ ਜੋੜਾ ਖੜ੍ਹਾ ਹੈ ਜਿਸ ਦੀਆਂ ਤਾਰਾਂ ਦੀ ਸਪਾਰਕਿੰਗ ਨਾਲ ਨਿਕਲੇ ਚੰਗਿਆੜੇ ਦਰਜਨਾਂ ਕਿਸਾਨਾਂ ਦੀ ਪੁਤਾਂ ਵਾਂਗ ਪਾਲੀ ਕਣਕ ਦੀ ਤਬਾਹੀ ਦਾ ਕਾਰਨ ਬਣ ਗਏ। ਟੌਂਕ ਖਾਂ ਮੁਤਾਬਿਕ ਉਸ ਦੇ ਨਾਲ ਬੁੱਧੂ ਖਾਂ ਜਾਤੀਵਾਲ ਦੀ ਕਰੀਬ ਢਾਈ ਏਕੜ, ਯਾਕੂਬ ਖਾਂ ਜਾਤੀਵਾਲ ਦੀ ਕਰੀਬ ਸਾਢੇ ਚਾਰ ਏਕੜ, ਦਰਸਨ ਸਿੰਘ ਮਾਣਕਵਾਲ ਦੀ ਕਰੀਬ ਸਾਢੇ ਛੇ ਏਕੜ, ਗੁਰਸ਼ਰਨ ਸਿੰਘ ਮਾਣਕਵਾਲ ਦੀ ਕਰੀਬ 10 ਏਕੜ, ਕਰਮਜੀਤ ਸਿੰਘ ਮਾਣਕਵਾਲ ਦੀ ਕਰੀਬ 22 ਏਕੜ, ਸੁਖਵਿੰਦਰ ਸਿੰਘ ਮਾਣਕਵਾਲ ਦੀ ਕਰੀਬ ਦਸ ਏਕੜ, ਗੁਰਜੰਟ ਸਿੰਘ ਜਿਤਵਾਲ ਦੀ ਕਰੀਬ ਤਿੰਨ ਏਕੜ ਅਤੇ ਰਣਜੀਤ ਸਿੰਘ ਜਿਤਵਾਲ ਦੀ ਕਰੀਬ 12 ਏਕੜ ਖੜ੍ਹੀ ਕਣਕ ਸੜ ਕੇ ਸੁਆਹ ਹੋ ਗਈ ਹੈ, ਜਦਕਿ ਬਲਦੇਵ ਸਿੰਘ ਜਾਤੀਵਾਲ ਦਾ ਛੇ ਏਕੜ ਅਤੇ ਇਕਬਾਲ ਸਿੰਘ ਦਾ ਕਰੀਬ ਸੱਤ ਏਕੜ ਨਾੜ ਸੜ ਗਿਆ ਹੈ। ਇਸ ਤੋਂ ਇਲਾਵਾ ਹੋਰ ਬਹੁਤ ਕਿਸਾਨ ਹਨ ਜਿਨ੍ਹਾਂ ਦੀ ਸਾਰੀ ਕਣਕ ਹੀ ਸੜ ਗਈ ਹੈ। ਲੋਕਾਂ ਮੁਤਾਬਿਕ ਅੱਗ ਨਾਲ ਹੋਈ ਤਬਾਹੀ ਕਾਰਨ ਕਈ ਪਰਿਵਾਰਾਂ ਨੂੰ ਸਾਲ ਭਰ ਦੇ ਆਪਣੇ ਗੁਜਾਰੇ ਅਤੇ ਪਸ਼ੂਆਂ ਵਾਸਤੇ ਕਣਕ ਤੇ ਤੂੜੀ ਮੁੱਲ ਖ਼ਰੀਦਣੀ ਪਵੇਗੀ। ਮੌਕੇ 'ਤੇ ਮੌਜੂਦ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੱਗ ਨਾਲ ਹੋਏ ਨੁਕਸਾਨ ਦਾ ਸੌ ਪ੍ਰਤੀਸ਼ਤ ਮੁਆਵਜ਼ਾ ਦਿਤਾ ਜਾਵੇ।
ਅੱਗ ਲੱਗਣ ਨਾਲ ਢਾਈ ਏਕੜ ਕਣਕ ਤੇ 10 ਏਕੜ ਨਾੜ ਸੜਿਆ
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ) - ਪਿੰਡ ਰਤਨਗੜ੍ਹ ਸਿੰਧੜਾਂ ਵਿਖੇ ਅੱਗ ਲੱਗਣ ਨਾਲ ਢਾਈ ਏਕੜ ਕਣਕ ਦੀ ਫ਼ਸਲ ਅਤੇ ਕਰੀਬ 10 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਵੇਰਵਿਆ ਅਨੁਸਾਰ ਪਿੰਡ ਰੜਨਗੜ੍ਹ ਸਿੰਧੜਾਂ ਦੇ ਕਿਸਾਨ ਨਰਵੀਰ ਸਿੰਘ ਪੁੱਤਰ ਮੇਵਾ ਸਿੰਘ ਦੀ ਢਾਈ ਏਕੜ ਦੇ ਕਰੀਬ ਕਣਕ ਦੀ ਫ਼ਸਲ ਅਤੇ ਸੁਖਜਿੰਦਰ ਸਿੰਘ ਦੀ ਕਰੀਬ 10 ਏਕੜ ਕਣਕ ਦੀ ਨਾੜ ਅਚਾਨਕ ਅੱਗ ਲੱਗਣ ਨਾਲ ਸੜ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਲੋਕਾਂ ਨੇ ਇਕੱਠੇ ਹੋ ਕੇ ਅੱਗ 'ਤੇ ਕਾਬੂ ਪਾਇਆ। ਕਿਸਾਨਾਂ ਨੇ ਮੰਗ ਕੀਤੀ ਕਿ ਨੁਕਸਾਨ ਦਾ ਸਰਕਾਰ ਯੋਗ ਮੁਆਵਜ਼ਾ ਦੇਵੇ।
90 ਏਕੜ ਦੇ ਕਰੀਬ ਕਣਕ ਦੀ ਖੜੀ ਫ਼ਸਲ ਸੜ ਕੇ ਹੋਈ ਸੁਆਹ
ਸੰਦੌੜ, (ਗੁਰਪ੍ਰੀਤ ਸਿੰਘ ਚੀਮਾ) - ਤੇਜ਼ ਹਵਾਵਾਂ ਕਾਰਨ ਖੇਤਾਂ ਵਿਚੋਂ ਲੰਘਦੀ ਬਿਜਲੀ ਲਾਈਨ ਵਿਚੋਂ ਅਚਾਨਕ ਨਿਕਲੀ ਇਕ ਚਿੰਗਾਰੀ ਨੇ ਪਿੰਡ ਜਾਤੀਵਾਲ, ਮਾਣਕਵਾਲ ਅਤੇ ਜਿੱਤਵਾਲ ਵਿਖੇ ਕਹਿਰ ਮਚਾਉਂਦੇ ਹੋਏ 90 ਏਕੜ ਦੇ ਕਰੀਬ ਕਣਕ ਦੀ ਖੜੀ ਫ਼ਸਲ ਅਤੇ 20 ਏਕੜ ਦੇ ਕਰੀਬ ਕਣਕ ਦੇ ਨਾੜ ਨੂੰ ਸਾੜ ਕੇ ਰਾਖ ਬਣਾ ਦਿੱਤਾ। ਬਾਅਦ ਦੁਪਹਿਰ ਵਾਪਰੀ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਨੇੜਲੇ ਪਿੰਡਾਂ ਵਿਚੋਂ ਵੱਡੀ ਗਿਣਤੀ ਵਿਚ ਲੋਕ ਅੱਗ ਬੁਝਾਉਣ ਦਾ ਯਤਨ ਕਰਨ ਲੱਗੇ ਪਰ ਤੇਜ਼ ਹਵਾ ਦੇ ਕਾਰਨ ਅੱਗ ਨੇ ਦੇਖਦੇ ਹੀ ਦੇਖਦੇ ਵੱਡੇ ਰਕਬੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਬਿਜਲੀ ਵਿਭਾਗ ਵਲੋਂ ਦਿਨ ਵੇਲੇ ਬਿਜਲੀ ਸਪਲਾਈ ਛੱਡੀ ਹੋਈ ਸੀ ਜਿਸ ਕਾਰਨ ਅਚਾਨਕ ਸਪਾਰਕਿੰਗ ਹੋ ਗਈ ਜਿਸ ਦਾ ਖ਼ਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪਿਆ। ਭਾਵੇਂ ਕਿ ਬਾਅਦ ਵਿਚ ਭਾਰੀ ਜੱਦੋ ਜਹਿਦ ਤੋਂ ਬਾਅਦ ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ 'ਤੇ ਕਾਬੂ ਪਾ ਲਿਆ ਪਰ ਉਦੋਂ ਤੱਕ ਅੱਗ ਨੇ ਖੇਤਾਂ ਦੇ ਖੇਤ ਖਾਲੀ ਕਰ ਦਿੱਤੇ। ਜਾਣਕਾਰੀ ਅਨੁਸਾਰ ਅੱਗ ਲੱਗਣ ਕਾਰਨ ਕਰਮਜੀਤ ਸਿੰਘ ਪੁੱਤਰ ਮੁਕੰਦ ਸਿੰਘ ਮਾਣਕਵਾਲ ਦੀ 100 ਵਿੱਘੇ, ਗੋਰਾ ਸਿੰਘ ਪੁੱਤਰ ਗੁਰਮੀਤ ਸਿੰਘ ਜਿੱਤਵਾਲ ਦੀ 125 ਵਿੱਘੇ, ਦਰਸਨ ਸਿੰਘ ਪੁੱਤਰ ਲਾਲ ਸਿੰਘ ਦੀ 45 ਵਿੱਘੇ, ਸੁਖਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਦੀ 50 ਵਿੱਘੇ, ਰਣਜੀਤ ਸਿੰਘ ਪੁੱਤਰ ਮੁਕੰਦ ਸਿੰਘ ਦੀ 20 ਵਿੱਘੇ, ਜਗਰੂਪ ਸਿੰਘ ਪੁੱਤਰ ਨਾਹਰ ਸਿੰਘ ਦੀ 20 ਵਿੱਘੇ ਸਮੇਤ ਹੋਰਨਾਂ ਕਿਸਾਨਾਂ ਦੀ ਫ਼ਸਲ ਵੀ ਸੜ ਗਈ। ਉਧਰ ਘਟਨਾ ਦਾ ਪਤਾ ਲੱਗਦਿਆਂ ਹੀ ਖੇਤੀਬਾੜੀ ਬਲਾਕ ਵਿਕਾਸ ਅਫ਼ਸਰ ਡਾ. ਕੁਲਬੀਰ ਸਿੰਘ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਸਮੁੱਚੀ ਰਿਪੋਰਟ ਬਣਾ ਕੇ ਉਹ ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਨੂੰ ਭੇਜ ਦੇਣਗੇ।
ਮੁਆਵਜ਼ੇ ਦੀ ਮੰਗ- ਉਧਰ ਕਿਸਾਨਾਂ ਦੇ ਹੋਏ ਇਸ ਭਾਰੀ ਆਰਥਿਕ ਨੁਕਸਾਨ ਸਬੰਧੀ ਬੋਲਦੇ ਹੋਏ ਉੱਘੇ ਸਮਾਜਸੇਵੀ ਸ. ਮਨਦੀਪ ਸਿੰਘ ਮਾਣਕਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਅਹਿਮਦਗੜ੍ਹ ਦੇ ਪ੍ਰਧਾਨ ਸੇਰ ਸਿੰਘ ਮਹੋਲੀ ਅਤੇ ਮੀਤ ਪ੍ਰਧਾਨ ਡਾ. ਅਮਰਜੀਤ ਸਿੰਘ ਧਲੇਰ ਕਲਾਂ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰਸ਼ਾਸਨ ਬਿਨ੍ਹਾਂ ਕਿਸੇ ਰੁਕਾਵਟ ਅਤੇ ਦੇਰੀ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦੇ ਕੇ ਕਿਸਾਨਾਂ ਦੀ ਬਾਂਹ ਫੜੇ।
ਬਿਜਲੀ ਵਿਭਾਗ ਦੇ ਐਸ.ਡੀ.ਓ ਦਾ ਪੱਖ- ਇਸ ਮਾਮਲੇ ਵਿਚ ਪਾਵਰਕਾਮ ਦੇ ਐਸ.ਡੀ.ਓ ਰਣਜੀਤ ਸਿੰਘ ਗਰੇਵਾਲ ਨੇ ਸੰਪਰਕ ਕਰਨ 'ਤੇ ਕਿਹਾ ਕਿ ਤੇਜ਼ ਹਵਾ ਚੱਲਣ ਤੋਂ ਪਹਿਲਾਂ ਹੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਸੀ ਪਰ ਫਿਰ ਵੀ ਉਹ ਇਸ ਮਾਮਲੇ ਦੀ ਪੂਰੀ ਰਿਪੋਰਟ ਤਿਆਰ ਕਰ ਰਹੇ ਹਨ।
ਕੁੱਪ ਕਲਾਂ ਨੇੜਲੇ ਪਿੰਡਾਂ ਅੰਦਰ 55 ਏਕੜ ਦੇ ਕਰੀਬ ਕਣਕ ਤੇ ਨਾੜ ਸੜਿਆ
ਕੁੱਪ ਕਲਾਂ, (ਮਨਜਿੰਦਰ ਸਿੰਘ ਸਰੌਦ) -ਨੇੜਲੇ ਪਿੰਡ ਜਿੱਤਵਾਲ ਖ਼ੁਰਦ ਤੇ ਧਨੋ ਵਿਖੇ ਕਿਸਾਨਾਂ ਦੇ ਸੁਪਨਿਆਂ ਤੇ ਉਸ ਵੇਲੇ ਪਾਣੀ ਫਿਰ ਗਿਆ ਜਦੋਂ ਉਨ੍ਹਾਂ ਦੀ ਲਗਪਗ 55 ਏਕੜ ਦੇ ਕਰੀਬ ਕਣਕ ਦੀ ਫ਼ਸਲ ਤੇ ਨਾੜ ਚੰਦ ਮਿੰਟਾਂ ਅੰਦਰ ਸੜ ਕੇ ਸਵਾਹ ਹੋ ਗਿਆ। ਪ੍ਰਤੱਖਦਰਸ਼ੀਆਂ ਮੁਤਾਬਕ ਤੇਜ ਹਨੇਰੀ ਦੇ ਚੱਲਦਿਆਂ ਅੱਗ ਇੰਨੀ ਭਿਆਨਕ ਸੀ ਕਿ ਉਸ ਨੇ ਨਾਲ ਲਗਦੇ ਹਰੇ ਪੱਠੇ ਦੇ ਖੇਤ ਵੀ ਲੂਹ ਦਿੱਤੇ। ਕਿਸਾਨਾਂ ਅਨੁਸਾਰ ਤੇਜ਼ ਹਨ੍ਹੇਰੀ ਦੇ ਕਾਰਨ ਪਿੰਡ ਮਾਣਕਵਾਲ ਦੇ ਖੇਤਾਂ ਚੋਂ ਲੱਗੀ ਇਹ ਅੱਗ ਜਿੱਤਵਾਲ ਪਹੁੰਚ ਗਈ ਜਿੱਥੇ ਇਸ ਨੇ ਪਿੰਡ ਜਿੱਤਵਾਲ ਖ਼ੁਰਦ ਦੇ ਕਿਸਾਨ ਗੁਰਸ਼ਰਨ ਸਿੰਘ ਦੇ ਲਗਪਗ 35 ਏਕੜ ਨਾੜ ਤੇ ਕਣਕ ਦੀ ਫ਼ਸਲ ਨੂੰ ਤਬਾਹ ਕਰ ਦਿੱਤਾ। ਉਸ ਤੋਂ ਬਾਅਦ ਕਿਸਾਨ ਮੱਘਰ ਸਿੰਘ, ਰਘਬੀਰ ਸਿੰਘ ਪਰਗਟ ਸਿੰਘ, ਗੁਰਜੀਤ ਸਿੰਘ, ਪਵਿੱਤਰ ਸਿੰਘ ਚਰਨਜੀਤ ਸਿੰਘ, ਬੇਅੰਤ ਸਿੰਘ ਆਦਿ ਦੇ ਤਕਰੀਬਨ 20 ਏਕੜ ਕਣਕ ਤੇ ਨਾੜ ਨੂੰ ਆਪਣੇ ਕਲਾਵੇ ਵਿਚ ਲੈ ਕੇ ਤਹਿਸ-ਨਹਿਸ ਕਰ ਦਿੱਤਾ। ਪਿੰਡ ਅਤੇ ਇਲਾਕਾ ਵਾਸੀਆਂ ਵਲੋਂ ਆਪੋ-ਆਪਣੇ ਸਾਧਨਾਂ, ਪਾਣੀ ਵਾਲੀ ਟੈਂਕੀ, ਬਾਲਟੀਆਂ ਜ਼ਰੀਏ ਇਸ ਭਿਆਨਕ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਬਹੁਤ ਨੁਕਸਾਨ ਹੋ ਗਿਆ। ਕਿਸਾਨਾਂ ਵਲੋਂ ਇਸ ਅੱਗ ਦੇ ਲੱਗਣ ਦਾ ਕਾਰਨ ਵੀ ਬਿਜਲੀ ਦੇ ਸ਼ਾਰਟ ਸਰਕਟ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ। ਫਾਇਰ ਬਿਗ੍ਰੇਡ ਦੀਆਂ ਤਿੰਨ ਗੱਡੀਆਂ ਨੇ ਪੁਲਿਸ ਵਿਭਾਗ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਕੁਝ ਦਿਨ ਪਹਿਲਾਂ ਵੀ ਇਸ ਇਲਾਕੇ ਅੰਦਰ ਪਿੰਡ ਵਜੀਦਗੜ੍ਹ ਰੋਹਣੋ ਵਿਖੇ ਕਿਸਾਨਾਂ ਦੀ ਵੱਡੀ ਮਾਤਰਾ 'ਚ ਕਣਕ ਸੜ ਕੇ ਸੁਆਹ ਹੋ ਗਈ ਸੀ। ਇਸ ਮੌਕੇ ਭਾਵੁਕ ਹੋਏ ਕਿਸਾਨਾਂ ਵਲੋਂ ਪੰਜਾਬ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀ ਰਾਹੀਂ ਮੁਆਵਜ਼ੇ ਦੀ ਮੰਗ ਕੀਤੀ।
ਫੱਗੂਵਾਲਾ ਦੇ ਖੇਤਾਂ 'ਚ ਅੱਗ ਲੱਗਣ ਕਾਰਨ 10 ਏਕੜ ਕਣਕ, 25 ਏਕੜ ਨਾੜ ਸੜਿਆ
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) -ਪਿੰਡ ਫੱਗੂਵਾਲਾ ਵਿਖੇ ਉਸ ਸਮੇਂ ਭਗਦੜ ਮੱਚ ਗਈ ਜਦੋਂ ਦੁਪਹਿਰ ਸਮੇਂ ਚੱਲੀ ਤੇਜ਼ ਹਵਾ ਨਾਲ ਕਿਸਾਨਾਂ ਦੀ ਕਣਕ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ 10 ਏਕੜ ਕਣਕ ਅਤੇ 25 ਏਕੜ ਨਾੜ ਸੜ ਕੇ ਸਵਾਹ ਹੋ ਗਿਆ। ਮੌਕੇ 'ਤੇ ਹਾਜ਼ਰ ਲੋਕਾਂ ਨੇ ਟਰੈਕਟਰਾਂ ਨਾਲ ਜ਼ਮੀਨ ਵਾਹ ਕੇ ਆਪਣੇ ਤੌਰ 'ਤੇ ਯਤਨ ਕਰਦਿਆਂ ਅੱਗ 'ਤੇ ਕਾਬੂ ਪਾਇਆ। ਇਸ ਮੌਕੇ ਅੱਗ ਬੁਝਾਊ ਗੱਡੀ ਦੇ ਸਮੇਂ ਤੋਂ ਪਛੜ ਕੇ ਆਉਣ ਕਾਰਨ ਲੋਕਾਂ ਨੇ ਗ਼ੁੱਸੇ ਵਿਚ ਆਉਂਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਕਿਸਾਨ ਆਗੂ ਕਰਤਾਰ ਸਿੰਘ , ਕਰਨੈਲ ਸਿੰਘ, ਹਰਜਿੰਦਰ ਸਿੰਘ ਨੰਬਰਦਾਰ , ਹਰਜਿੰਦਰ ਸਿੰਘ ਮੰਨਾ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਗ ਲੱਗਣ ਦੇ ਕਾਰਨ ਜਗਜੀਤ ਸਿੰਘ ਪੁੱਤਰ ਬਹਾਦਰ ਸਿੰਘ ਦੀ 10 ਏਕੜ ਕਣਕ, ਸੁਖਰਾਜ ਸਿੰਘ ਦਾ 6 ਏਕੜ ਨਾੜ, ਗੁਰਚਰਨ ਸਿੰਘ 1 ਏਕੜ ਨਾੜ, ਹੁਸਨਪ੍ਰੀਤ ਸਿੰਘ ਡੇਢ ਏਕੜ ਨਾੜ, ਸ਼ਿੰਦਰਪਾਲ ਸਿੰਘ ਦਾ 2 ਏਕੜ ਨਾੜ, ਅਤੇ ਕਈ ਹੋਰ ਕਿਸਾਨਾਂ ਦਾ ਕਰੀਬ 15 ਏਕੜ ਨਾੜ ਸੜ ਜਾਣ ਕਾਰਨ ਕਿਸਾਨਾਂ ਦਾ ਆਰਥਿਕ ਨੁਕਸਾਨ ਹੋ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਅੱਗ ਬੁਝਾਊ ਗੱਡੀ ਦੇ ਪਛੜ ਕੇ ਆਉਣ ਕਾਰਨ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਪਿਛਲੇ ਦਿਨੀਂ ਕਾਕੜਾ ਦੇ ਖੇਤਾਂ ਵਿਚ ਅੱਗ ਲੱਗਣ ਮੌਕੇ ਤੇ ਅੱਜ ਫਿਰ ਅੱਗ ਲੱਗਣ ਮੌਕੇ ਅੱਗ ਬੁਝਾਊ ਗੱਡੀ ਦੇ ਸੰਗਰੂਰ ਤੋਂ ਆਉਣ 'ਤੇ ਵਕਤ ਲੱਗਣ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਕਿਸਾਨਾਂ ਦਾ ਅੱਗ ਲੱਗਣ ਕਾਰਨ ਹੋਏ ਨੁਕਸਾਨ 'ਤੇ ਪੰਜਾਬ ਸਰਕਾਰ ਤੋਂ ਆਰਥਿਕ ਤੌਰ 'ਤੇ ਮਦਦ ਕਰਨ ਦੀ ਵੀ ਮੰਗ ਕੀਤੀ।
ਖਨੌਰੀ, 16 ਅਪ੍ਰੈਲ (ਬਲਵਿੰਦਰ ਸਿੰਘ ਥਿੰਦ) - ਸ਼ਹਿਰ ਦੇ ਵਾਰਡ ਨੰਬਰ 4 ਵਿਖੇ ਪਿੰਡ ਰੋਡ ਦੇ ਨਜ਼ਦੀਕ ਇਕ ਘਰ ਅੰਦਰ ਦਿਨ ਦਿਹਾੜੇ ਚੋਰਾਂ ਵਲੋਂ ਧਾਵਾ ਬੋਲੇ ਜਾਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧ ਵਿਚ ਭਾਰਤੀ ਲਾਲ ਵਰਮਾ ਨੇ ਦੱਸਿਆ ਕਿ ਉਸ ਦੀ ਪਤਨੀ ਕਾਂਤਾ ਦੇਵੀ ਜੋ ਕਿ ...
ਸੰਗਰੂਰ, 16 ਅਪ੍ਰੈਲ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ 'ਚ ਚਾਰ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਜ਼ਿਲ੍ਹੇ 'ਚ ਕੋਰੋਨਾ ਮੌਤਾਂ ਦੀ ਗਿਣਤੀ ਵੱਧ ਕੇ 268 ਹੋ ਗਈ | ਸੰਗਰੂਰ ਦੇ 70 ਸਾਲਾ ਵਿਅਕਤੀ ਦੀ ਮੌਤ ਰਾਜਿੰਦਰਾ ਹਸਪਤਾਲ ਪਟਿਆਲਾ, ਕੋਹਰੀਆਂ ਦੇ 42 ਸਾਲਾ ...
ਸੰਗਰੂਰ, 16 ਅਪ੍ਰੈਲ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ਜੋ ਕਣਕ ਦੇ ਉਤਪਾਦਨ ਅਤੇ ਝਾੜ ਪੱਖੋਂ ਹਮੇਸ਼ਾ ਦੇਸ਼ ਦਾ ਮੋਹਰੀ ਜ਼ਿਲ੍ਹਾ ਰਹਿੰਦਾ ਹੈ ਵਿਚ ਇਸ ਵਾਰ ਕਣਕ ਦੇ ਝਾੜ ਵਿਚ 5.22 ਪ੍ਰਤੀਸ਼ਤ ਦੀ ਗਿਰਾਵਟ ਦੱਸੀ ਜਾ ਰਹੀ ਹੈ | ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ...
ਪਿੰਡ ਹਰੀਗੜ੍ਹ ਦੇ ਕਿਸਾਨ ਆਗੂ ਦਿਲਬਾਗ ਸਿੰਘ ਹਰੀਗੜ੍ਹ ਦਾ ਕਹਿਣਾ ਕਿ ਇਸ ਵਾਰ ਫਰਵਰੀ ਤੋਂ ਹੀ ਤਾਪਮਾਨ ਦੇ ਲਗਾਤਾਰ ਗਰਮ ਰਹਿਣ ਕਾਰਨ ਕਣਕ ਦਾ ਝਾੜ 4 ਤੋਂ 5 ਕੁਇੰਟਲ ਪ੍ਰਤੀ ਏਕੜ ਘਟਿਆ ਹੈ, ਜਿਸ ਨਾਲ ਕਿਸਾਨਾਂ ਨੰੂ 8-10 ਹਜ਼ਾਰ ਪ੍ਰਤੀ ਏਕੜ ਦਾ ਨੁਕਸਾਨ ਹੋਵੇਗਾ ਜਿਸ ...
ਭਵਾਨੀਗੜ੍ਹ, 16 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਦਲ ਦੇ ਨਵਯੁਕਤ ਸ਼ਹਿਰੀ ਸੰਗਰੂਰ ਦੇ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਿਮਰਪ੍ਰਤਾਪ ਸਿੰਘ ਬਰਨਾਲਾ ਨੂੰ ...
ਭਵਾਨੀਗੜ੍ਹ, 16 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਫ਼ਸਲ ਤੁਰੰਤ ਵੇਚਣ ਦਾ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਮੰਡੀਆਂ ਵਿਚ ਰੋਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਇਹ ਵਿਚਾਰ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਗੱਲਬਾਤ ...
ਅਹਿਮਦਗੜ੍ਹ, 16 ਅਪ੍ਰੈਲ (ਪੁਰੀ) - ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸਮਾਰਟ ਸਕੂਲ ਮਹੇਰਨਾਂ ਕਲਾਂ ਵਿਖੇ ਪਿ੍ੰਸੀਪਲ ਦਵਿੰਦਰ ਸਿੰਘ ਦੀ ਅਗਵਾਈ ਹੇਠ ਸਕੂਲ ਦਰਸ਼ਨ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਪ੍ਰੋਜੈਕਟਾਂ, ਕਮਰਿਆਂ ਅਤੇ ਸਕੂਲ ਦੀ ...
ਮੂਣਕ, 16 ਅਪ੍ਰੈਲ (ਭਾਰਦਵਾਜ, ਸਿੰਗਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਪਿੰਡ ਭੁਟਾਲ ਖ਼ੁਰਦ ਵਿਖੇ ਮੋਬਾਈਲ ਟਾਵਰ ਲਗਾਉਣ ਦਾ ਵਿਰੋਧ ਕੀਤਾ ਤੇ ਰੋਸ ਧਰਨਾ ਲਗਾਇਆ ਗਿਆ | ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਹ ਟਾਵਰ ਨਹੀਂ ਲੱਗਣ ਦਿੱਤਾ ...
ਲਹਿਰਾਗਾਗਾ, 16 ਅਪ੍ਰੈਲ (ਸੂਰਜ ਭਾਨ ਗੋਇਲ) - ਪਾਵਰਕਾਮ ਦੇ ਸੰਚਾਲਨ ਮੰਡਲ ਦਫ਼ਤਰ ਵਿਚ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਦੀ ਪਾਰਟ ਟਾਈਮ ਇੰਪਲਾਈਜ਼ ਯੂਨੀਅਨ ਵਲੋਂ ਕੁਝ ਦਿਨ ਪਹਿਲਾਂ ਦਿੱਤੇ ਗਏ ਮੰਗ ਪੱਤਰ ਦੇ ਸਬੰਧ ਵਿਚ ਸੀਨੀਅਰ ਕਾਰਜਕਾਰੀ ਇੰਜੀਨੀਅਰ ਇੰਜ ...
ਸੰਗਰੂਰ, 16 ਅਪ੍ਰੈਲ (ਧੀਰਜ ਪਸ਼ੌਰੀਆ) - ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਬਾਰਦਾਨੇ ਦੀ ਕਿੱਲਤ ਕਾਰਨ ਕਣਕ ਦੀ ਖ਼ਰੀਦ ਵਿਚ ਹੋ ਰਹੀ ਦੇਰੀ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿਚ ਤੁਰੰਤ ਬਾਰਦਾਨਾ ਭੇਜਿਆ ਜਾਵੇ ਤਾਂ ਜੋ ...
ਮਾਲੇਰਕੋਟਲਾ, 16 ਅਪ੍ਰੈਲ (ਪਾਰਸ ਜੈਨ) - ਕੌਮੀ ਪੱਧਰ 'ਤੇ 14 ਅਪ੍ਰੈਲ ਤੋਂ 21 ਅਪ੍ਰੈਲ ਤੱਕ ਮਨਾਏ ਜਾਂਦੇ ਫਾਇਰ ਸੇਫਟੀ ਹਫ਼ਤੇ ਤਹਿਤ ਫਾਇਰ ਸਟੇਸ਼ਨ ਮਲੇਰਕੋਟਲਾ ਦਫਤਰ ਵਲੋਂ ਸਟੇਸ਼ਨ ਅਫ਼ਸਰ ਸ: ਹਰਿੰਦਰਪਾਲ ਸਿੰਘ ਬਰਾੜ ਅਤੇ ਫਾਇਰ ਅਫ਼ਸਰ ਸ: ਰਾਣਾ ਨਰਿੰਦਰ ਸਿੰਘ ਦੀ ...
ਲਹਿਰਾਗਾਗਾ, 16 ਅਪ੍ਰੈਲ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਮਾਰਕੀਟ ਕਮੇਟੀ ਲਹਿਰਾਗਾਗਾ ਦੇ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ ਨੇ ਮਾਰਕੀਟ ਕਮੇਟੀ ਅਧੀਨ ਆਉਂਦੇ ਖ਼ਰੀਦ ਕੇਂਦਰਾਂ ਦਾ ਦੌਰਾ ਕੀਤਾ ਅਤੇ ਆੜ੍ਹਤੀਆਂ ਵਲੋਂ ਭਰੀਆਂ ਗਈਆਂ ਕਣਕ ਦੀਆਂ ਬੋਰੀਆਂ ਦੇ ...
ਲਹਿਰਾਗਾਗਾ, 16 ਅਪ੍ਰੈਲ (ਅਸ਼ੋਕ ਗਰਗ) - ਨਵੀਂ ਦਿੱਲੀ ਵਿਖੇ ਬੀਤੇ ਦਿਨ ਹੋਈਆਂ ਤੀਸਰੀਆਂ ਸਿੱਖ ਨੈਸ਼ਨਲ ਖੇਡਾਂ ਦੌਰਾਨ ਮਿਕਸਡ ਮਾਰਸ਼ਲ ਆਰਟਸ ਫੈਡਰੇਸ਼ਨ ਆਫ਼ ਇੰਡੀਆ ਵਲੋਂ ਕਰਵਾਏ ਰਾਸ਼ਟਰ ਪੱਧਰੀ ਖੇਡ ਮੁਕਾਬਲੇ ਵਿਚ ਸੀਬਾ ਸਕੂਲ ਦੇ 39 ਵਿਦਿਆਰਥੀਆਂ ਨੇ 16 ਸੋਨੇ ...
ਸੰਗਰੂਰ, 16 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਬੀਤੀ ਦੇਰ ਰਾਤ ਚੂਚਿਆਂ ਦੇ ਭਰੇ ਇਕ ਕੈਂਟਰ ਦੀ ਇਕ ਟਰੱਕ ਨਾਲ ਟੱਕਰ ਹੌਣ ਕਾਰਨ 600 ਤੋਂ ਵੱਧ ਚੂਚਿਆਂ ਦੇ ਮਾਰੇ ਜਾਣ ਕਾਰਨ ਤਕਰੀਬਨ ਡੇਢ ਲੱਖ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਸੰਗਰੂਰ-ਲੁਧਿਆਣਾ ਮਾਰਗ ...
ਸੰਗਰੂਰ, 16 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਸ੍ਰ. ਚਮਕੌਰ ਸਿੰਘ ਵੀਰ ਨੇ ਕਿਹਾ ਕਿ ਪੰਜਾਬ ਵਿਚ ਦਲਿਤ ਵਰਗ ਦੀ ਆਬਾਦੀ ਭਾਰਤ ਦੇ ਸਾਰੇ ਸੂਬਿਆਂ ਤੋਂ ਵੱਧ ਹੈ | ਅੱਜ ਤੱਕ ਪੰਜਾਬ ਵਿਚ 19% ਆਬਾਦੀ ਵਾਲੇ ਜੱਟ ਸਮਾਜ ਵਿਚੋਂ ਹੀ ...
ਸੰਗਰੂਰ, 16 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) -ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਿੰਦੂ ਬਣੇ ਜ਼ਿਲ੍ਹਾ ਸੰਗਰੂਰ ਵਿਚ ਕਿਸਾਨਾਂ ਵਲੋਂ ਅੱਜ ਵੀ ਪ੍ਰਭਾਵਸ਼ਾਲੀ ਧਰਨੇ ਦਿੱਤੇ ਗਏ | ਰੇਲਵੇ ਸਟੇਸ਼ਨ ਬਾਹਰ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ 31 ਜਥੇਬੰਦੀਆਂ ਵਲੋਂ ...
ਸੰਗਰੂਰ, 16 ਅਪ੍ਰੈਲ (ਧੀਰਜ ਪਸ਼ੌਰੀਆ) - ਪੰਜਾਬ ਸਰਕਾਰ ਵਲੋਂ ਪਹਿਲਾਂ ਕੋਰੋਨਾ ਦੇ ਨਾਂਅ ਉੱਤੇ ਸਕੂਲ ਬੰਦ ਕਰਨ ਅਤੇ ਫਿਰ ਬਗੈਰ ਪ੍ਰੀਖਿਆਵਾਂ ਲਏ ਵਿਦਿਆਰਥੀਆਂ ਨੂੰ ਅਗਲੀ ਜਮਾਤਾਂ ਵਿਚ ਪ੍ਰਮੋਟ ਕਰਨ ਦੇ ਫ਼ੈਸਲੇ ਨੂੰ ਕਰੜੇ ਹੱਥੀ ਲੈਂਦਿਆਂ ਇਸ ਨੂੰ ਪੰਜਾਬ ਲਈ ...
ਸੰਗਰੂਰ, 16 ਅਪ੍ਰੈਲ (ਧੀਰਜ ਪਸ਼ੌਰੀਆ)-ਆਪਣੀਆਂ ਮੰਗਾਂ ਨੂੰ ਲੈ ਕੇ ਆਂਗਣਵਾੜੀ ਮੁਲਾਜ਼ਮਾਂ ਵਲੋਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੇ ਬੈਨਰ ਹੇਠ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਸੰਗਰੂਰ ਸਥਿਤ ਕੋਠੀ ਮੂਹਰੇ ਲਾਏ ਸੂਬਾ ਪੱਧਰੀ ਪੱਕੇ ਮੋਰਚੇ ਨੂੰ ...
ਭਵਾਨੀਗੜ੍ਹ, 16 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ) - ਚੰਡੀਗੜ੍ਹ-ਬਠਿੰਡਾ ਮੁੱਖ ਮਾਰਗ 'ਤੇ ਉਸ ਸਮੇਂ ਤਣਾਅ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਸਰਦੂਲਗੜ੍ਹ ਤੋਂ ਸ਼ਿਮਲਾ ਜਾ ਰਹੀ ਸਰਕਾਰੀ ਬੱਸ ਨੂੰ ਰੋਕ ਕੇ ਕੁਝ ਨੌਜਵਾਨਾਂ ਵਲੋਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ...
ਸੰਗਰੂਰ, 16 ਅਪ੍ਰੈਲ (ਧੀਰਜ ਪਸ਼ੋਰੀਆ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਕੌਂਸਲਰ ਅਮਰਜੀਤ ਸਿੰਘ ਟੀਟੂ ਨੂੰ ਪੰਜਾਬ ਟਰੇਡਰਜ਼ ਬੋਰਡ ਦਾ ਉਪ ਚੇਅਰਮੈਨ ਬਣਾਏ ਜਾਣ 'ਤੇ ਰਜਨੀਸ਼ ਗੋਇਲ, ਹਰੀਸ਼ ਗਾਬਾ, ਸਰਵਨ ਸ਼ੇਰੀ, ...
ਮਾਲੇਰਕੋਟਲਾ, 16 ਅਪੈ੍ਰਲ (ਮੁਹੰਮਦ ਹਨੀਫ਼ ਥਿੰਦ) - ਸਰਕਾਰੀ ਕਾਲਜ ਮਾਲੇਰਕੋਟਲਾ ਦੇ ਵਰਚੂਅਲ ਵਿਹੜੇ ਜ਼ੂਮ ਐਪ ਵਿਖੇ ਪਿ੍ੰਸੀਪਲ ਡਾ. ਗੁਰਪ੍ਰੀਤ ਕੌਰ ਦੀ ਪ੍ਰਧਾਨਗੀ ਤੇ ਕੋਆਰਡੀਨੇਟਰ ਅਰਵਿੰਦ ਕੌਰ ਮੰਡ ਦੀ ਅਗਵਾਈ ਹੇਠ ਯੂਥ ਕਲੱਬ ਅਤੇ ਐਨ.ਐਸ.ਐਸ ਵਿਭਾਗ ਵਲੋਂ ...
ਸੁਨਾਮ ਊਧਮ ਸਿੰਘ ਵਾਲਾ, 16 ਅਪ੍ਰੈਲ (ਭੁੱਲਰ , ਧਾਲੀਵਾਲ) - ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹੇ ਦਾ 7ਵਾਂ ਰੋਜ਼ਗਾਰ ਮੇਲਾ ਲਗਾਇਆ ਗਿਆ | ਜ਼ਿਲ੍ਹਾ ਕਾਰੋਬਾਰ ਬਿਊਰੋ ਦੀ ਅਗਵਾਈ ਵਿਚ ਲੱਗੇ ਇਸ ...
ਲਹਿਰਾਗਾਗਾ, 16 ਅਪ੍ਰੈਲ (ਗਰਗ, ਢੀਂਡਸਾ) - ਸਥਾਨਕ ਵਾਰਡ ਨੰਬਰ 5 ਦੇ ਇਕ 68 ਸਾਲਾ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ | ਮਿ੍ਤਕ ਦੀ ਪਹਿਚਾਣ ਮੋਹਨ ਲਾਲ ਮੋਹਨੀ ਪਿਸ਼ੌਰ ਵਾਲੇ (68) ਪੁੱਤਰ ਚਿਰੰਜੀ ਲਾਲ ਵਾਸੀ ਲਹਿਰਾਗਾਗਾ ਵਜੋਂ ਹੋਈ ਹੈ | ...
ਧਰਮਗੜ੍ਹ, 16 ਅਪ੍ਰੈਲ (ਗੁਰਜੀਤ ਸਿੰਘ ਚਹਿਲ) - ਸੂਬੇ ਦੀ ਰਾਜਨੀਤੀ 'ਚ ਅਗਾਮੀ ਦਿਨਾਂ ਦੌਰਾਨ ਮਹੱਤਵਪੂਰਨ ਬਦਲਾਅ ਹੋਣਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਅਤੇ ਅਕਾਲੀ ਦਲ ਡੈਮੋਕ੍ਰਟਿਕ ਦੇ ਪ੍ਰਧਾਨ ਸੁਖਦੇਵ ...
ਲਹਿਰਾਗਾਗਾ, 16 ਅਪ੍ਰੈਲ (ਸੂਰਜ ਭਾਨ ਗੋਇਲ) - ਨੈਸ਼ਨਲ ਸਿੱਖ ਖੇਡਾਂ ਜੋ ਕਿ ਕਾਮਨਵੈਲਥ ਖੇਡ ਸਟੇਡੀਅਮ ਦਿੱਲੀ ਵਿਖੇ ਕਰਵਾਈਆਂ ਗਈਆਂ, ਇਨ੍ਹਾਂ ਖੇਡਾਂ ਵਿਚ ਲਹਿਰਾਗਾਗਾ ਦੇ ਲਵਪ੍ਰੀਤ ਸਿੰਘ ਨੇ ਅੰਡਰ 18 (ਲੜਕੇ) 800 ਮੀਟਰ ਦੌੜ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਇਸੇ ...
ਸੰਦੌੜ, 16 ਅਪ੍ਰੈਲ (ਜਸਵੀਰ ਸਿੰਘ ਜੱਸੀ) - ਪੰਜਾਬ ਅੰਦਰ ਦੂਜੇ ਸੂਬਿਆਂ ਤੋਂ ਆਏ ਮਜ਼ਦੂਰਾਂ ਨੂੰ ਨਸ਼ਿਆਂ ਦਾ ਲਾਲਚ ਦੇ ਕੇ ਬੰਦੀ ਬਣਾ ਕੇ ਕੰਮ ਕਰਾਉਣ ਦੀ ਫ਼ੈਲੀ ਅਫ਼ਵਾਹ ਕਾਰਨ ਕਣਕ ਦੇ ਸੀਜ਼ਨ ਵਿਚ ਮਜ਼ਦੂਰਾਂ ਦੀ ਘਾਟ ਨੇ ਜਿੱਥੇ ਕਿਸਾਨਾਂ ਨੂੰ ਮੰਡੀਆਂ 'ਚ ਰੁਲਣ ਲਈ ...
ਸੁਨਾਮ ਊਧਮ ਸਿੰਘ ਵਾਲਾ, 16 ਅਪ੍ਰੈਲ (ਧਾਲੀਵਾਲ, ਭੁੱਲਰ) - ਸੁਨਾਮ ਵਿਖੇ ਸਿੰਜਾਈ ਵਿਭਾਗ 'ਚ ਤਾਇਨਾਤ ਸਹਾਇਕ ਮਾਲ ਕਲਰਕ ਕੁਲਵੰਤ ਸਿੰਘ ਗਿੱਲ ਮਾਲ ਕਲਰਕ ਵਜੋਂ ਪੱਦ ਉੱਨਤ ਹੋ ਕੇ ਡਿਪਟੀ ਕੁਲੈਕਟਰ (ਲਹਿਲ) ਪਟਿਆਲਾ ਦੇ ਰੀਡਰ ਨਿਯੁਕਤ ਕੀਤੇ ਗਏ ਹਨ | ਉਨ੍ਹਾਂ ਦੀ ਪੱਦ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX