ਆਰਿਫ਼ ਕੇ, 16 ਅਪ੍ਰੈਲ (ਬਲਬੀਰ ਸਿੰਘ ਜੋਸਨ)-ਬੇਮੌਸਮੀ ਬੱਦਲਵਾਈ ਤੇ ਨਿੱਕੀ-ਨਿੱਕੀ ਕਿਣ-ਮਿਣ ਨੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਡੂੰਘੀ ਚਿੰਤਾ ਵਿਚ ਪਾ ਦਿੱਤਾ ਹੈ | ਕਣਕ ਦੀ ਫ਼ਸਲ ਦੀ ਕਟਾਈ ਦਾ ਕੰਮ ਖੇਤਾਂ 'ਚ ਕੰਬਾਈਨਾਂ ਰਾਹੀਂ ਚੱਲ ਰਿਹਾ ਹੈ ਅਤੇ ਕਣਕ ਦੀ ਫ਼ਸਲ ਮੰਡੀਆਂ ਵਿਚ ਤੇਜ਼ੀ ਨਾਲ ਪਹੁੰਚ ਰਹੀ ਹੈ | ਉੱਥੇ ਮੰਡੀ 'ਚ ਬਾਰਦਾਨਾ ਨਾ ਮਿਲਣ ਕਾਰਨ ਕਣਕ ਦੀ ਭਰਾਈ ਦਾ ਕੰਮ ਰੁਕਿਆ ਹੋਇਆ ਹੈ ਅਤੇ ਖੁੱਲ੍ਹੇ ਅਸਮਾਨ ਹੇਠ ਕਣਕ ਦੀਆਂ ਢੇਰੀਆਂ ਪਈਆਂ ਹਨ | ਖ਼ਰੀਦ ਕੀਤੀ ਗਈ ਕਣਕ ਦੀ ਚੁਕਾਈ ਨਾ ਹੋਣ ਕਾਰਨ ਬੇਮੌਸਮੇ ਮੀਂਹ 'ਚ ਭਿੱਜਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਕਸਬਾ ਆਰਿਫ਼ ਕੇ ਦੀ ਅਨਾਜ ਮੰਡੀ ਵਿਚ ਕਣਕ ਦੀ ਆਮਦ 22 ਹਜਾਰ ਕੁਇੰਟਲ ਪਹੁੰਚ ਚੁੱਕੀ ਹੈ ਅਤੇ ਪਨਗਰੇਨ ਮਹਿਕਮੇ ਵਲੋਂ 30 ਹਜਾਰ ਗੱਟਾ ਖ਼ਰੀਦ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਖ਼ਰੀਦ ਕੀਤਾ ਗਿਆ ਇਕ ਵੀ ਗੱਟਾ ਲਿਫ਼ਟ ਨਹੀਂ ਕੀਤਾ ਗਿਆ | ਦੂਜੇ ਪਾਸੇ ਮੰਡੀ ਵਿਚ ਕਣਕ ਦੀ ਫ਼ਸਲ ਦੀਆਂ ਹਜ਼ਾਰਾਂ ਕੁਇੰਟਲ ਢੇਰੀਆਂ ਖੱੁਲ੍ਹੇ ਅਸਮਾਨ ਹੇਠ ਪਈਆਂ ਹਨ | ਦਾਣਾ ਮੰਡੀ ਆਰਿਫ਼ ਕੇ ਵਿਚ ਪਨਗਰੇਨ ਮਹਿਕਮੇ ਵਲੋਂ 15 ਅਪ੍ਰੈਲ ਨੂੰ ਖ਼ਰੀਦ ਕੀਤੀ ਗਈ ਗਈ ਸੀ ਜੋ ਬਾਰਦਾਨਾ ਨਾ ਮਿਲਣ ਕਾਰਨ ਖ਼ਰੀਦ ਕੀਤੀ ਗਈ ਕਣਕ ਦੀ ਫ਼ਸਲ ਦੀਆਂ ਢੇਰੀਆਂ ਜਿਉਂ ਦੀਆਂ ਤਿਉਂ ਮੰਡੀ ਵਿਚ ਪਈਆਂ ਹਨ | ਉੱਪਰੋਂ ਮੌਸਮ ਦੇ ਬਦਲਦੇ ਮਿਜ਼ਾਜ ਨੇ ਕਿਸਾਨਾਂ ਨੂੰ ਡੂੰਘੀ ਚਿੰਤਾ ਵਿਚ ਪਾ ਦਿੱਤਾ ਹੈ | ਦਾਣਾ ਮੰਡੀ ਆਰਿਫ਼ ਕੇ ਵਿਖੇ ਆੜ੍ਹਤੀਆਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮੰਡੀ ਵਿਚ ਕਣਕ ਦੀ ਆਮਦ ਤੇਜ਼ੀ ਨਾਲ ਵਧ ਰਹੀ ਹੈ | ਮਹਿਕਮਾ ਪਨਗ੍ਰੇਨ ਵਲੋਂ ਖ਼ਰੀਦ ਤਾਂ ਕੀਤੀ ਜਾ ਰਹੀ ਹੈ, ਪਰ ਬਾਰਦਾਨਾ ਨਹੀਂ ਮਿਲ ਰਿਹਾ, ਜਿਸ ਕਾਰਨ ਕਣਕ ਦੀ ਫ਼ਸਲ ਦੀਆਂ ਢੇਰੀਆਂ ਅਤੇ ਸਰਕਾਰ ਵਲੋਂ ਖ਼ਰੀਦ ਕੀਤੀ ਗਈ ਕਣਕ ਦੀਆਂ ਬੋਰੀਆਂ ਦੀ ਚੁਕਾਈ ਨਾ ਹੋਣ ਕਾਰਨ ਮੰਡੀ ਵਿਚ ਪਈਆਂ ਹਨ, ਜਿਸ ਕਾਰਨ ਆੜ੍ਹਤੀਆਂ ਤੇ ਕਿਸਾਨਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੰਡੀ ਵਿਚ ਬੈਠੇ ਕਿਸਾਨਾਂ ਨੇ ਦੱਸਿਆ ਕਿ ਮੌਸਮ ਦੇ ਬਦਲਦੇ ਮਿਜ਼ਾਜ ਨਾਲ ਮੀਂਹ ਦਾ ਖ਼ਦਸ਼ਾ ਬਣਿਆ ਹੋਇਆ ਹੈ ਜੇਕਰ ਮੀਂਹ ਆ ਜਾਂਦਾ ਹੈ ਤਾਂ ਮੰਡੀ ਵਿਚ ਸ਼ੈੱਡ ਨਾ ਹੋਣ ਕਰਕੇ ਕਣਕ ਦੀਆਂ ਢੇਰੀਆਂ ਤੇ ਖ਼ਰੀਦ ਕੀਤੀਆਂ ਬੋਰੀਆਂ ਮੀਂਹ ਨਾਲ ਭਿੱਜਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਜਦੋਂ ਇਸ ਸਬੰਧੀ ਪਨਗ੍ਰੇਨ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਤੱਕ ਬਾਰਦਾਨਾ ਆੜ੍ਹਤੀਆਂ ਨੂੰ ਮਿਲ ਜਾਵੇਗਾ ਅਤੇ ਚੁਕਾਈ ਦਾ ਕੰਮ ਸਵੇਰ ਤੋਂ ਚਾਲੂ ਹੋ ਜਾਵੇਗਾ |
ਗੁਰੂਹਰਸਹਾਏ, 16 ਅਪ੍ਰੈਲ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)-ਗੁਰੂਹਰਸਹਾਏ ਹਲਕੇ ਦੇ ਪਿੰਡ ਚੱਕ ਪੰਜੇ ਕੇ (ਝੁੱਗੇ ਕਚੂਰਿਆਂ ਵਾਲੇ) ਵਿਖੇ ਜ਼ਮੀਨੀ ਵਿਵਾਦ ਕਾਰਨ ਅਕਾਲੀ ਵਰਕਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਦੇ ਸਬੰਧ 'ਚ ਪਰਚੇ 'ਚ ਨਾਮਜ਼ਦ ਦੋਸ਼ੀਆਂ ਨੂੰ ...
ਫ਼ਿਰੋਜ਼ਪੁਰ, 16 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)-ਕੋਰੋਨਾ ਮਹਾਂਮਾਰੀ ਨੇ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਜਿੱਥੇ 45 ਹੋਰ ਵਿਅਕਤੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ, ਉੱਥੇ ਇਲਾਜ ਅਧੀਨ ਕੋਰੋਨਾ ਮਰੀਜ਼ਾਂ 'ਚੋਂ 2 ਸਾਲਾਂ ਬੱਚੇ ਸਮੇਤ 2 ਜਣਿਆਂ ਦੀ ਮੌਤ ਹੋ ਜਾਣ ਦੀ ...
ਫ਼ਿਰੋਜ਼ਪੁਰ, 16 ਅਪ੍ਰੈਲ (ਕੁਲਬੀਰ ਸਿੰਘ ਸੋਢੀ, ਰਾਕੇਸ਼ ਚਾਵਲਾ)-ਪੰਜਾਬ ਸਰਕਾਰ ਵਲੋਂ ਕੁਝ ਦਿਨ ਪਹਿਲਾ ਦਿੱਤੇ ਆਦੇਸ਼ਾਂ 'ਤੇ ਸਿਹਤ ਵਿਭਾਗ ਪੰਜਾਬ ਵਲੋਂ ਕੀਤੀਆਂ ਬਦਲੀਆਂ ਦੌਰਾਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮੁੱਖ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ...
ਜ਼ੀਰਾ, 16 ਅਪ੍ਰੈਲ (ਜੋਗਿੰਦਰ ਸਿੰਘ ਕੰਡਿਆਲ)-ਸਿੱਖ ਸਟੂਡੈਂਟ ਫੈੱਡਰੇਸ਼ਨ ਗਰੇਵਾਲ ਵਲੋਂ ਇਕ ਵਿਸ਼ੇਸ਼ ਮੀਟਿੰਗ ਕਰਕੇ ਜ਼ੀਰਾ ਵਿਧਾਨ ਸਭਾ ਹਲਕੇ ਵਿਚ ਅਕਾਲੀ ਦਲ ਵਲੋਂ ਐਲਾਨੇ ਗਏ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ ਪੰਜਾਬ ਦੀ ਹਮਾਇਤ ਕਰਨ ਦਾ ਐਲਾਨ ...
ਗੁਰੂਹਰਸਹਾਏ, 16 ਅਪ੍ਰੈਲ (ਹਰਚਰਨ ਸਿੰਘ ਸੰਧੂ)- ਬੀਤੀ ਰਾਤ ਸਥਾਨਕ ਸ਼ਹਿਰ ਦੇ ਮੌਜੂਦਾ ਕਾਂਗਰਸੀ ਐਮ.ਸੀ. ਸੋਨੀਆ ਸੇਠੀ ਪਤਨੀ ਵਿੱਕੀ ਸੇਠੀ ਦੇ ਘਰ ਚੋਰੀ ਹੋਣ ਦਾ ਸਮਾਚਾਰ ਹੈ | ਜ਼ਿਕਰਯੋਗ ਹੈ ਕਿ ਇਸ ਐਮ.ਸੀ. ਦਾ ਘਰ ਡੀ.ਐੱਸ.ਪੀ. ਗੁਰੂਹਰਸਹਾਏ ਦੀ ਰਿਹਾਇਸ਼ ਦੇ ਬਿਲਕੁਲ ...
ਫ਼ਿਰੋਜ਼ਪੁਰ, 16 ਅਪ੍ਰੈਲ (ਰਾਕੇਸ਼ ਚਾਵਲਾ)-ਪੋ੍ਰਗਰਾਮ ਵਿਚ ਜਬਰੀ ਡੀ.ਜੇ. ਚਲਾਉਣ ਨੂੰ ਲੈ ਕੇ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਨਾਮਜ਼ਦ ਇਕ ਵਿਅਕਤੀ ਦੀ ਗਿ੍ਫ਼ਤਾਰੀ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਗਾਉਂਦੇ ਹੋਏ ਪੇਸ਼ਗੀ ਜ਼ਮਾਨਤ ਮਨਜ਼ੂਰ ...
ਫ਼ਿਰੋਜ਼ਪੁਰ, 16 ਅਪ੍ਰੈਲ (ਤਪਿੰਦਰ ਸਿੰਘ, ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੀ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ, ਜਦੋਂ ਸੀ.ਆਈ.ਏ ਸਟਾਫ਼ ਵਲੋਂ 7020 ਮੈਡੀਕਲ ਨਸ਼ੇ ਵਾਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ | ਉਪ ਕਪਤਾਨ ਪੁਲਿਸ (ਡੀ) ...
ਫ਼ਿਰੋਜ਼ਪੁਰ, 16 ਅਪ੍ਰੈਲ (ਰਾਕੇਸ਼ ਚਾਵਲਾ)-ਪੋ੍ਰਗਰਾਮ ਵਿਚ ਜਬਰੀ ਡੀ.ਜੇ. ਚਲਾਉਣ ਨੂੰ ਲੈ ਕੇ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਨਾਮਜ਼ਦ ਇਕ ਵਿਅਕਤੀ ਦੀ ਗਿ੍ਫ਼ਤਾਰੀ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਗਾਉਂਦੇ ਹੋਏ ਪੇਸ਼ਗੀ ਜ਼ਮਾਨਤ ਮਨਜ਼ੂਰ ...
ਮਮਦੋਟ, 16 ਅਪ੍ਰੈਲ (ਸੁਖਦੇਵ ਸਿੰਘ ਸੰਗਮ)-ਪਿੰਡ ਹਜ਼ਾਰਾ ਸਿੰਘ ਵਾਲਾ ਦੀ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਧਾਰਕਾਂ ਵਲੋਂ ਕਣਕ ਵੱਢਣ ਦੇ ਦੋਸ਼ ਹੇਠ ਇਕ ਦਰਜਨ ਵਿਅਕਤੀਆਂ ਖ਼ਿਲਾਫ਼ ਮਮਦੋਟ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਮਮਦੋਟ ਪੁਲਿਸ ਨੂੰ ਪਿੰਡ ਦੇ ...
ਫ਼ਿਰੋਜ਼ਪੁਰ/ਮੱਲਾਂਵਾਲਾ, 16 ਅਪ੍ਰੈਲ (ਤਪਿੰਦਰ ਸਿੰਘ, ਗੁਰਦੇਵ ਸਿੰਘ)-ਸ਼ਹੀਦ ਸੁਖਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਲਾਂਵਾਲਾ ਖ਼ਾਸ ਵਿਚ ਦਾਖਲਾ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਡੀ.ਈ.ਓ. ਫ਼ਿਰੋਜ਼ਪੁਰ ਕੁਲਵਿੰਦਰ ਕੌਰ, ਨੋਡਲ ...
ਗੁਰੂਹਰਸਹਾਏ, 16 ਅਪ੍ਰੈਲ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)-ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਦੇ ਕੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ | ਇਸ ...
ਫ਼ਿਰੋਜ਼ਪੁਰ, 16 ਅਪ੍ਰੈਲ (ਤਪਿੰਦਰ ਸਿੰਘ)-ਪ੍ਰਸ਼ਾਸਨ ਵਲੋਂ ਫ਼ਿਰੋਜ਼ਪੁਰ ਵਿਚ ਕਣਕ ਦੀ ਰਹਿੰਦ-ਖੰੂਹਦ ਨੂੰ ਅੱਗ ਲਗਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ | ਜ਼ਿਲ੍ਹਾ ਮੈਜਿਸਟਰੇਟ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਆਮ ਤੌਰ 'ਤੇ ਦੇਖਣ ਵਿਚ ਆਇਆ ਹੈ ਕਿ ...
ਫ਼ਿਰੋਜ਼ਪੁਰ, 16 ਅਪ੍ਰੈਲ (ਤਪਿੰਦਰ ਸਿੰਘ)-ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਆਦੇਸ਼ਾਂ ਅਨੁਸਾਰ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ 138 ਦੇ ਕਰੀਬ ਸਿਹਤ ਕੇਂਦਰਾਂ ਵਿਖੇ ਸਵੇਰੇ 9 ਤੋਂ ਸ਼ਾਮ 3 ਵਜੇ ਤੱਕ ਕੋਵਿਡ-19 ਟੀਕਾਕਰਨ ਦਾ ਕੰਮ ਚੱਲ ਰਿਹਾ ਹੈ | ਇਸ ਤੋਂ ਇਲਾਵਾ ਵੱਖਰੇ ...
ਤਲਵੰਡੀ ਭਾਈ, 16 ਅਪ੍ਰੈਲ (ਰਵਿੰਦਰ ਸਿੰਘ ਬਜਾਜ)-ਪੰਜਾਬ ਸਰਕਾਰ ਵਲੋਂ ਘੋਸ਼ਿਤ 'ਕਾਮਯਾਬ ਕਿਸਾਨ, ਖ਼ੁਸ਼ਹਾਲ ਪੰਜਾਬ' ਪੋ੍ਰਗਰਾਮ ਤਹਿਤ ਡਾ: ਰਾਜਿੰਦਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਘੱਲ ਖ਼ੁਰਦ ਦੀ ਅਗਵਾਈ ਹੇਠ ਪਿੰਡ ਘੱਲ ਖ਼ੁਰਦ ਵਿਖੇ ਕਿਸਾਨ ਸਿਖਲਾਈ ਕੈਂਪ ...
ਫ਼ਿਰੋਜ਼ਪੁਰ, 16 ਅਪ੍ਰੈਲ (ਤਪਿੰਦਰ ਸਿੰਘ)-ਜਲ ਸਪਲਾਈ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜਲ ਸਪਲਾਈ ਦਫ਼ਤਰ ਮੂਹਰੇ ਪਰਿਵਾਰਾਂ ਸਮੇਤ 27 ਅਪ੍ਰੈਲ ਨੂੰ ਧਰਨਾ ਦੇਣ ਦਾ ਐਲਾਨ ਕੀਤਾ | ...
ਫ਼ਿਰੋਜ਼ਪੁਰ, 16 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਕਿਸਾਨ ਵਰਗ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਦੂਸਰੇ ਪਾਸੇ ਮੌਸਮ ਵਿਚ ਅਚਾਨਕ ਆਈ ਤਬਦੀਲੀ ਕਰਕੇ ਬੱਦਲਵਾਈ ਛਾਈ ਹੋਣ ਕਰਕੇ ਹਾੜੀ ਦੀ ਫ਼ਸਲ ਮੰਡੀਆਂ ਵਿਚ ...
ਫ਼ਿਰੋਜ਼ਪੁਰ, 16 ਅਪ੍ਰੈਲ (ਗੁਰਿੰਦਰ ਸਿੰਘ)-16 ਮਈ ਨੂੰ ਹੋਣ ਜਾ ਰਹੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਲਈ ਰਜਿਸਟਰਡ ਗਰੈਜੂਏਟ ਹਲਕੇ ਤੋਂ ਫ਼ਿਰੋਜ਼ਪੁਰ ਨਾਲ ਸਬੰਧਿਤ ਮਨਿੰਦਰ ਕੌਰ ਪਤਨੀ ਅੰਮਿ੍ਤ ਪਾਲ ਸਿੰਘ ਜਿਨ੍ਹਾਂ ਦਾ ਸੀਰੀਅਲ ਨੰਬਰ 24 ...
ਫ਼ਿਰੋਜ਼ਪੁਰ, 16 ਅਪ੍ਰੈਲ (ਤਪਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਰਾਜੀਵ ਛਾਬੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਮੁਹਿੰਮ ਨੇ ਪੂਰੇ ਇਲਾਕੇ ਵਿਚ ਸਰਕਾਰੀ ਸਕੂਲਾਂ ਪ੍ਰਤੀ ਜਿਗਿਆਸਾ ...
ਮਮਦੋਟ, 16 ਅਪ੍ਰੈਲ (ਸੁਖਦੇਵ ਸਿੰਘ ਸੰਗਮ)-2022 ਦੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਨੂੰ ਹਲਕੇ ਨਾਲ ਸਬੰਧਿਤ ਉਮੀਦਵਾਰ ਨੂੰ ਹੀ ਮੈਦਾਨ ਵਿਚ ਉਤਾਰਨਾ ਚਾਹੀਦਾ ਹੈ | ਇਹ ਪ੍ਰਗਟਾਵਾ 'ਆਪ' ਦੇ ਜ਼ਿਲ੍ਹਾ ਮੀਡੀਆ ਇੰਚਾਰਜ ਡਾਕਟਰ ...
ਗੁਰੂਹਰਸਹਾਏ, 16 ਅਪ੍ਰੈਲ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)-ਸਮਾਜ ਸੇਵਾ ਦੇ ਕੰਮਾਂ ਵਿਚ ਹਮੇਸ਼ਾ ਆਪਣਾ ਅਹਿਮ ਯੋਗਦਾਨ ਦੇਣ ਵਾਲੀ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਗੁਰੂਹਰਸਹਾਏ ਵਲੋਂ ਕੋਵਿਡ ਮਹਾਂਮਾਰੀ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਦੇ ਲਈ ਮੁਫ਼ਤ ...
ਤਲਵੰਡੀ ਭਾਈ, 16 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੇ ਇਕ ਵਿਅਕਤੀ ਨੇ ਫ਼ਿਰੋਜ਼ਪੁਰ ਦੇ ਆਰ.ਟੀ.ਓ. ਦਫਤਰ 'ਤੇ ਲੋਕਾਂ ਨੂੰ ਖ਼ੱਜਲ਼-ਖ਼ੁਆਰ ਕਰਨ ਦਾ ਦੋਸ਼ ਲਗਾਇਆ ਹੈ | ਇਸ ਸਬੰਧੀ ਰਾਜ ਕੁਮਾਰ ਗਾਬਾ ਪੁੱਤਰ ਸਤਪਾਲ ਸਿੰਘ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੇ ...
ਫ਼ਿਰੋਜ਼ਪੁਰ, 16 ਅਪ੍ਰੈਲ (ਰਾਕੇਸ਼ ਚਾਵਲਾ)-ਵਿਆਹੁਤਾ ਮਾਮਲਿਆਂ ਦੇ ਝਗੜਿਆਂ ਦੇ ਨਿਪਟਾਰੇ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤਹਿਤ ਸੂਬੇ ਭਰ ਵਿਚ ਫੈਮਲੀ ਕੋਰਟ ਗਠਿਤ ਕੀਤੀਆਂ ਗਈਆਂ ਹਨ | ਇਨ੍ਹਾਂ ਕੋਰਟਾਂ ਅੰਦਰ ਤਲਾਕ, ਵਸਾਉਣਾ, ਖ਼ਰਚਾ, ਡੀ.ਵੀ. ...
ਗੁਰੂਹਰਸਹਾਏ, 16 ਅਪ੍ਰੈਲ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਦੇ ਵਸਨੀਕ ਅਤੇ ਜਲਾਲਾਬਾਦ ਹਲਕੇ ਤੋਂ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਨੂੰ ਉਨ੍ਹਾਂ ਦੇ ਘਰ ਗੁਰੂਹਰਸਹਾਏ ਵਿਖੇ ਪੰਜਾਬੀ ਸਟੈਨੋ ਟਾਈਪਿਸਟ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਸਬੰਧੀ ...
ਜ਼ੀਰਾ, 16 ਅਪ੍ਰੈਲ (ਮਨਜੀਤ ਸਿੰਘ ਢਿੱਲੋਂ)-ਆਯੂਸ਼ਮਾਨ ਭਾਰਤ ਤਹਿਤ ਸਰਕਾਰ ਵਲੋਂ ਲੋਕਾਂ ਨੂੰ ਪਿੰਡ ਪੱਧਰ 'ਤੇ ਵਧੀਆ ਸਿਹਤ ਸਹੂਲਤਾਂ ਦੇਣ ਦੇ ਟੀਚੇ ਤਹਿਤ ਹੈਲਥ ਅਤੇ ਵੈੱਲਨੈੱਸ ਸੈਂਟਰ ਖੋਲ੍ਹੇ ਗਏ ਹਨ ਅਤੇ ਜਿਨ੍ਹਾਂ ਦੀ ਤੀਜੀ ਵਰੇ੍ਹਗੰਢ ਮੌਕੇ ਜਾਗਰੂਕਤਾ ਅਤੇ ...
ਤਲਵੰਡੀ ਭਾਈ, 16 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਨਾਲ ਲੱਗਦੇ ਪਿੰਡ ਹਰਾਜ ਦੇ ਦੋ ਵਰਿ੍ਹਆਂ ਦੇ ਕੋਰੋਨਾ ਪਾਜ਼ੀਟਿਵ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਪ੍ਰਭਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਹਰਾਜ ਜੋ ਕਿ ਕੁਝ ਦਿਨਾਂ ...
ਜ਼ੀਰਾ, 16 ਅਪ੍ਰੈਲ (ਮਨਜੀਤ ਸਿੰਘ ਢਿੱਲੋਂ)-ਪੰਜਾਬ ਪਾਵਰਕਾਮ ਵਿਭਾਗ ਵਲੋਂ ਅਫ਼ਸਰਾਂ ਦੀਆਂ ਕੀਤੀਆਂ ਗਈਆਂ ਬਦਲੀਆਂ ਉਪਰੰਤ ਇੰਜ: ਮਨਜੀਤ ਸਿੰਘ ਮਠਾੜੂ ਨੇ ਐਕਸੀਅਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਮੰਡਲ ਜ਼ੀਰਾ ਦਾ ਅਹੁਦਾ ਸੰਭਾਲ ਕੇ ਕੰਮ ਸ਼ੁਰੂ ਕਰ ...
ਫ਼ਿਰੋਜ਼ਪੁਰ, 16 ਅਪ੍ਰੈਲ (ਤਪਿੰਦਰ ਸਿੰਘ)-ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕਣਕ ਦੀ ਖ਼ਰੀਦ ਦਾ ਕੰਮ ਜਾਰੀ ਹੈ ਅਤੇ ਜ਼ਿਲ੍ਹੇ ਦੀਆਂ ਸਮੂਹ ਮੰਡੀਆਂ ਵਿਚ ਪੂਰੇ ਪੁਖ਼ਤਾ ਇੰਤਜ਼ਾਮ ਹਨ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਮੰਡੀਆਂ ਦੇ ਪ੍ਰਬੰਧਾਂ ...
ਖੋਸਾ ਦਲ ਸਿੰਘ, 16 ਅਪ੍ਰੈਲ (ਮਨਪ੍ਰੀਤ ਸਿੰਘ ਸੰਧੂ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਬਿਜਲੀ ਦਰਾਂ ਵਿਚ ਹੋਏ ਹੱਦ ਤੋਂ ਵੱਧ ਵਾਧੇ ਕਾਰਨ ਲੋਕਾਂ ਨੂੰ ਆ ਰਹੇ ਭਾਰੀ ਰਕਮ ਦੇ ਬਿੱਲਾਂ ਦੇ ਵਿਰੋਧ ਵਿਚ ਬਿਜਲੀ ਅੰਦੋਲਨ ਵਿੱਢਿਆ ਗਿਆ ਹੈ, ਜਿਸ ਦੇ ਅਧੀਨ ਹਲਕਾ ਜ਼ੀਰਾ ਦੇ ...
ਫ਼ਿਰੋਜ਼ਪੁਰ, 16 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਕਣਕ ਦੀ ਖ਼ਰੀਦ ਦੇ ਚੱਲ ਰਹੇ ਮੁੱਦੇ ਤੋਂ ਪ੍ਰੇਸ਼ਾਨ ਕਿਸਾਨ ਵਰਗ ਦੀ ਸਾਰ ਲੈਂਦੇ ਹੋਏ ਪੰਜਾਬ ਬਾਰਡਰ ਕਿਸਾਨ ਯੂਨੀਅਨ ਨੇ ਮੁੱਖ ਮੰਤਰੀ ਦੇ ਨਾਂਅ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਦੇ ਸੈਕੇਟਰੀ ਨੂੰ ਮੰਗ ਪੱਤਰ ...
ਫ਼ਿਰੋਜ਼ਪੁਰ, 16 ਅਪ੍ਰੈਲ (ਰਾਕੇਸ਼ ਚਾਵਲਾ)-ਕੇਂਦਰੀ ਜੇਲ੍ਹ ਅੰਦਰ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਦਰਪੇਸ਼ ਮੁਸ਼ਕਿਲਾਂ ਬਾਬਤ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫ਼ਿਰੋਜ਼ਪੁਰ ਏਕਤਾ ਉੱਪਲ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ...
ਖੋਸਾ ਦਲ ਸਿੰਘ, 16 ਅਪ੍ਰੈਲ (ਮਨਪ੍ਰੀਤ ਸਿੰਘ ਸੰਧੂ)-ਹਲਕਾ ਜ਼ੀਰਾ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਜਾਰੀ ਹਨ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕੇ ਦੇ ਰਹਿੰਦੇ ਅਧੂਰੇ ਕੰਮਾਂ ਨੂੰ ਵੀ ਨੇਪਰੇ ਚਾੜ੍ਹ ਹਲਕੇ ਦੇ ਵਿਕਾਸ ਕਾਰਜਾਂ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX