ਜਲੰਧਰ, 16 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਬਾਅਦ ਦੁਪਹਿਰ ਅਚਾਨਕ ਆਈ ਧੂੜ ਭਰੀ ਤੇਜ਼ ਹਨੇਰੀ ਤੇ ਹਲਕੀ ਜਿਹੀ ਬਾਰਿਸ਼ ਹੋਣ ਕਰ ਕੇ ਮੌਸਮ 'ਚ ਆਈ ਤਬਦੀਲੀ ਨਾਲ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ | ਤੇਜ਼ ਹਨੇਰੀ ਦੇ ਚੱਲਦਿਆਂ ਕਈ ਇਲਾਕਿਆਂ 'ਚ ਸੜਕਾਂ ਟੁੱਟੀਆਂ ਹੋਣ ਕਰ ਕੇ ਪੈਦਲ ਚੱਲਣ ਤੇ ਦੋ ਪਹੀਆ ਵਾਹਨਾਂ ਵਾਲੇ ਲੋਕਾਂ ਨੂੰ ਧੂੜ ਮਿੱਟੀ ਨਾਲ ਵੀ ਜੂਝਣਾ ਪਿਆ | ਕਈ ਇਲਾਕਿਆਂ 'ਚ ਬਿਜਲੀ ਬੰਦ ਹੋ ਗਈ ਜਿਸ ਨਾਲ ਲੋਕ ਗਰਮੀ 'ਚ ਰਹਿਣ ਲਈ ਮਜਬੂਰ ਹੋ ਗਏ | ਤੇਜ਼ ਹਨੇਰੀ ਤੇ ਬਾਰਿਸ਼ ਨਾਲ ਕਿਸਾਨਾਂ ਦੇ ਵੀ ਸਾਹ ਸੂਤੇ ਗਏ | ਕਿਉਂਕਿ ਮਿਹਨਤ ਨਾਲ ਪਾਲੀ ਕਣਕ ਦੀ ਤਿਆਰ ਫ਼ਸਲ ਖੇਤਾਂ 'ਚ ਖੜ੍ਹੀ ਹੈ ਤੇ ਕੁਝ ਫ਼ਸਲ ਮੰਡੀਆਂ 'ਚ ਵੀ ਪਹੰੁਚ ਗਈ ਹੈ | ਜਿਸ ਦੀ ਸਾਂਭ ਸੰਭਾਲ ਨੂੰ ਲੈ ਕੇ ਕਿਸਾਨਾਂ ਦੇ ਮੱਥੇ ਦੀਆਂ ਤਿਊੜੀਆਂ ਡੂੰਘੀਆਂ ਹੋ ਗਈਆਂ | ਦੇਰ ਰਾਤ ਤੇਜ਼ ਹਨ੍ਹੇਰੀ ਤੇ ਹਲਕੀ ਬਾਰਿਸ਼ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ |
ਕਿਸਾਨਾਂ ਨੂੰ ਅੱਗ ਲੱਗਣ ਤੇ ਮੀਂਹ ਪੈਣ ਦਾ ਡਰ ਸਤਾਉਣ
ਲਾਂਬੜਾ, (ਪਰਮੀਤ ਗੁਪਤਾ)-ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਨਿੱਤ ਬਦਲ ਰਹੇ ਮੌਸਮ ਦੇ ਮਿਜਾਜ਼ ਨੇ ਜਿਥੇ ਗਰਮੀ ਤੋਂ ਰਾਹਤ ਦਿੱਤੀ ਹੈ ਉਥੇ ਹੀ ਖੇਤਾਂ 'ਚ ਪੱਕੀਆਂ ਖੜ੍ਹੀਆ ਕਣਕ ਦੀਆਂ ਫਸਲਾਂ ਨੂੰ ਅੱਗ ਲੱਗਣ ਤੇ ਮੀਂਹ ਪੈਣ ਦੇ ਡਰ ਸਤਾਉਣ ਕਾਰਨ ਕਿਸਾਨਾਂ ਦੇ ਸਾਹ ਸੂਤੇ ਪਏ ਹਨ | ਅਦਾਰਾ ਅਜੀਤ ਗੱਲਬਾਤ ਕਰਦੇ ਹੋਏ ਇਲਾਕੇ ਦੇ ਅਗਾਂਹਵਧੂ ਕਿਸਾਨ ਜਥੇਦਾਰ ਜਗਜੀਤ ਸਿੰਘ ਸੰਮੀਪੁਰ, ਇਕਬਾਲ ਸਿੰਘ ਜੈਲਦਾਰ, ਪਰਮਿੰਦਰ ਸਿੰਘ ਨਿੱਝਰ, ਸੁਖਬੀਰ ਸਿੰਘ ਥਿੰਦ ਆਦਿ ਨੇ ਦੱਸਿਆ ਕਿ ਖੇਤਾਂ 'ਚ ਕਣਕ ਦੀ ਫ਼ਸਲ ਵਾਢੀ ਲਈ ਬਿਲਕੁਲ ਤਿਆਰ ਬਰ ਤਿਆਰ ਖੜ੍ਹੀ ਹੈ ਇਕ ਪਾਸੇ ਜਿਥੇ ਹਨੇਰੀ ਚੱਲਣ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਉਥੇ ਦੂਜੇ ਪਾਸੇ ਪੱਕੀ ਫਸਲ 'ਤੇ ਮੀਂਹ ਪੈਣ ਦਾ ਡਰ ਕਿਸਾਨਾਂ ਨੂੰ ਸਤਾ ਰਿਹਾ ਹੈ | ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਣਕ ਦੀ ਵਾਢੀ ਕਰ ਫਸਲ ਮੰਡੀ ਲੈ ਕੇ ਜਾਣ ਉਪਰੰਤ ਪੂਰਾ ਸਾਲ ਪਸ਼ੂਆਂ ਦੇ ਚਾਰੇ ਲਈ ਪਰਾਲੀ ਤੋਂ ਤੂੜੀ ਤਿਆਰ ਕਰ ਕੇ ਵੀ ਸੰਭਾਲਣੀ ਹੁੰਦੀ ਹੈ ਪਰ ਜੇਕਰ ਏਦਾਂ ਹੀ ਮੌਸਮ 'ਚ ਖਰਾਬੀ ਫਸਲ ਦੇ ਨਾਲ-ਨਾਲ ਦੁਧਾਰੂ ਪਸ਼ੂਆਂ ਦੇ ਸੁੱਕੇ ਚਾਰੇ ਦਾ ਸੰਕਟ ਵੀ ਖੜ੍ਹਾ ਹੋ ਜਾਵੇਗਾ |
ਜਲੰਧਰ/ਮੰਡ, 16 ਅਪ੍ਰੈਲ (ਸ਼ੈਲੀ, ਬਲਜੀਤ ਸਿੰਘ ਸੋਹਲ)-ਜਲੰਧਰ ਦੇ ਲੈਦਰ ਕੰਪਲੈਕਸ 'ਚ ਜੇ. ਕੇ. ਪਲਾਸਟਿਕ ਨਾਂਅ ਦੀ ਇਕ ਫੈਕਟਰੀ 'ਚ ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ 2 ਵਜੇ ਦੇ ਕਰੀਬ ਭਿਆਨਕ ਅੱਗ ਲੱਗਣ ਨਾਲ ਕਾਫੀ ਨੁਸਕਾਨ ਹੋ ਗਿਆ | ਅੱਗ ਲੱਗਣ ਨਾਲ ਫੈਕਟਰੀ 'ਚ ...
ਜਲੰਧਰ, 16 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਗੁਰੂ ਹਰਿਗੋਬਿੰਦ ਚੈਰੀਟੇਬਲ ਹਸਪਤਾਲ (ਗੁਰਦੁਆਰਾ ਛੇਵੀਂ ਪਾਤਸ਼ਾਹੀ) ਬਸਤੀ ਸ਼ੇਖ ਵਿਖੇ ਕੋਰੋਨਾ ਬਿਮਾਰੀ ਤੋਂ ਬਚਾਅ ਲਈ ਮੁਫ਼ਤ ਕੋਰੋਨਾ ਟੀਕਾਕਰਨ ਕੈਂਪ 18 ਅਪ੍ਰੈਲ ਨੂੰ ਸਵੇਰੇ 9-30 ਤੋਂ ਸ਼ਾਮ 3 ਵਜੇ ਤੱਕ ਲਗਾਇਆ ਜਾ ...
ਲਾਂਬੜਾ, 16 ਅਪ੍ਰੈਲ (ਪਰਮੀਤ ਗੁਪਤਾ)-ਮਹਾਰਾਸ਼ਟਰ ਵਾਸੀ ਕੈਂਸਰ ਪੀੜਤ ਲੜਕੀ ਦੀ ਕਥਿਤ ਤੌਰ 'ਤੇ ਸਥਾਨਕ ਤਾਜਪੁਰ ਚਰਚ 'ਚ ਹੋਈ ਮੌਤ ਅਤੇ ਇਲਾਜ ਦੇ ਨਾਂਅ 'ਤੇ ਧਰਮ ਤਬਦੀਲ ਕਰਵਾਏ ਜਾਣ ਦੇ ਮਾਮਲੇ 'ਚ ਜਲੰਧਰ ਦਿਹਾਤੀ ਪੁਲਿਸ ਵਲੋਂ ਮਾਮਲੇ ਦੀ ਜੜ੍ਹ ਤੱਕ ਪਹੁੰਚਣ ਲਈ ...
ਜਲੰਧਰ, 16 ਅਪ੍ਰੈਲ (ਸ਼ਿਵ)-ਸਵੱਛ ਭਾਰਤ ਮਿਸ਼ਨ 'ਚ ਲੋਕਾਂ ਨੂੰ ਸੱੁਕਾ ਗਿੱਲਾ ਕੂੜਾ ਅਲੱਗ-ਅਲੱਗ ਦੇਣ ਤੋਂ ਇਲਾਵਾ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਲਗਾਏ ਗਏ ਵਲੰਟੀਅਰਾਂ (ਮੋਟੀਵੇਟਰਾਂ) ਨੂੰ ਮਹੀਨਾਵਾਰ ਭੱਤਾ ਨਾ ਮਿਲਣ ਕਰ ਕੇ ਉਨਾਂ ਨੂੰ ਪੇ੍ਰਸ਼ਾਨ ਹੋਣਾ ਪੈ ...
ਜਲੰਧਰ, 16 ਅਪ੍ਰੈਲ (ਸ਼ਿਵ)-ਇਕ ਪਾਸੇ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਤੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਸਰਕਾਰ ਵਲੋਂ ਕਈ ਨਵੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਵਿਕਾਸ ਦੇ ਕੰਮਾਂ ਦੇ ਉਦਘਾਟਨਾਂ 'ਚ ਹੀ ਕਾਂਗਰਸੀ ਕੌਂਸਲਰਾਂ ਨੂੰ ...
ਜਲੰਧਰ, 16 ਅਪ੍ਰੈਲ (ਚੰਦੀਪ ਭੱਲਾ)-ਸਮਾਰਟ ਵਿਲੇਜ ਮੁਹਿੰਮ ਯੋਜਨਾ ਦੇ ਦੂਜੇ ਪੜਾਅ ਅਧੀਨ ਕੁਲ 99.80 ਫੀਸਦੀ ਕਾਰਜਾਂ ਦੀ ਸ਼ੁਰੂਆਤ ਨਾਲ ਜਲੰਧਰ ਸੂਬੇ ਦਾ ਮੋਹਰੀ ਜ਼ਿਲ੍ਹਾ ਬਣ ਕੇ ਉੱਭਰਿਆ ਹੈ | ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇਸ ਯੋਜਨਾ ਅਧੀਨ ਇਕ ਸਮੀਖਿਆ ਮੀਟਿੰਗ ...
ਜਲੰਧਰ, 16 ਅਪ੍ਰੈਲ (ਸ਼ਿਵ)-ਬਾਜ਼ਾਰ ਸ਼ੇਖ਼ਾਂ ਦੇ ਨਾਲ ਕੂਚਾ ਬਾਗ਼ਬਾਨ 'ਚ ਅੱਧੀ ਦਰਜਨ ਦੇ ਕਰੀਬ ਆਵਾਰਾ ਕੁੱਤਿਆਂ ਦੇ ਕਹਿਰ ਲਗਾਤਾਰ ਜਾਰੀ ਹੈ | ਅੱਜ ਦੁਪਹਿਰ ਬਾਅਦ ਸਿਲਾਈ ਮਸ਼ੀਨਾਂ ਦੀਆਂ ਸੂਈਆਂ ਵੇਚਦੇ ਇਕ ਬਜ਼ੁਰਗ ਸ਼ਾਮ ਲਾਲ ਨੂੰ ਉਸ ਵੇਲੇ ਆਵਾਰਾ ਕੁੱਤਿਆਂ ਨੇ ...
ਜਲੰਧਰ, 16 ਅਪ੍ਰੈਲ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਕਿਰਤੀ) ਦੇ ਪ੍ਰਧਾਨ ਬੂਟਾ ਸਿੰਘ ਰਣਸੀਂਹ ਨੇ ਕਿਹਾ ਹੈ ਕਿ ਪੰਜਾਬ ਦੀਆਂ ਹੱਕੀ ਮੰਗਾਂ ਲਈ ਲੋਕ ਲਾਮਬੰਦੀ ਕੀਤੀ ਜਾਵੇਗੀ | ਇਹ ਐਲਾਨ ਇਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ...
ਜਲੰਧਰ, 16 ਅਪ੍ਰੈਲ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਪਿ੍ੰਸੀਪਲ ਡਾ: ਜਗਰੂਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਲਈ ਦਸਵੀਂ ਤੋਂ ਬਾਅਦ ਸਾਲ 2021-22 ਲਈ ਤਿੰਨ ਸਾਲ ਦੇ ਡਿਪਲੋਮੇ ਲਈ ਦਾਖ਼ਲੇ ਆਰੰਭ ਕਰ ਦਿੱਤੇ ਗਏ ਹਨ | ਮਾਪਿਆਂ ...
ਜਲੰਧਰ 16 ਅਪ੍ਰੈਲ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮਾਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਾਣਬੁੱਝ ਕੇ ਕਰਜ਼ਿਆਂ ਦੀ ਅਦਾਇਗੀ ਨਾ ਕਰਨ ਵਾਲਿਆਂ ਤੋਂ ਰਿਕਵਰੀ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਸ 'ਚ ਕਿਸੇ ਵੀ ...
ਜਲੰਧਰ, 16 ਅਪ੍ਰੈਲ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮਿਸ਼ਨ ਰੈੱਡ ਸਕਾਈ ਅਧੀਨ ਹੋਈ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇਸ ਯੋਜਨਾ ਤਹਿਤ 500 ਨਸ਼ਿਆਂ 'ਤੇ ਨਿਰਭਰ ਵਿਅਕਤੀਆਂ ਲਈ ਰੋਜ਼ਗਾਰ ਦੇ ਮੌਕੇ ਯਕੀਨੀ ਬਣਾ ਕੇ ਉਨ੍ਹਾਂ ਨੂੰ ਮੁੱਖ ਧਾਰਾ ...
ਜਲੰਧਰ, 16 ਅਪ੍ਰੈਲ (ਸ਼ਿਵ)-ਇਕ ਪਾਸੇ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਤੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਸਰਕਾਰ ਵਲੋਂ ਕਈ ਨਵੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਵਿਕਾਸ ਦੇ ਕੰਮਾਂ ਦੇ ਉਦਘਾਟਨਾਂ 'ਚ ਹੀ ਕਾਂਗਰਸੀ ਕੌਂਸਲਰਾਂ ...
ਜਲੰਧਰ, 16 ਅਪ੍ਰੈਲ (ਰਣਜੀਤ ਸਿੰਘ ਸੋਢੀ)-ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਨਰਸਰੀ ਤੋਂ ਦੂਜੀ ਜਮਾਤ ਦੇ ਬੱਚਿਆਂ ਲਈ ਰੰਗਲਾ ਗੱਭਰੂ /ਸੋਹਣੀ ਮੁਟਿਆਰ ਮੁਕਾਬਲੇ ਆਨਲਾਈਨ ਕਰਵਾਏ ਗਏ | ਬੱਚੇ ਆਪਣੇ ਸੱਭਿਆਚਾਰ ਤੇ ...
ਜਲੰਧਰ, 16 ਅਪ੍ਰੈਲ (ਜਸਪਾਲ ਸਿੰਘ)-ਯੂਥ ਅਕਾਲੀ ਆਗੂ ਅਮਿਤ ਮੈਣੀ ਵਲੋਂ ਵੱਖ-ਵੱਖ ਆਗੂਆਂ ਦੇ ਸਨਮਾਨ 'ਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ 'ਚ ਇਸਤਰੀ ਅਕਾਲੀ ਦਲ ਜਲੰਧਰ ਸ਼ਹਿਰੀ ਦੀ ਪ੍ਰਧਾਨ ਬੀਬੀ ਪ੍ਰਮਿੰਦਰ ਕੌਰ ਪਨੂੰ, ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ...
ਜਲੰਧਰ, 16 ਅਪ੍ਰੈਲ (ਸ਼ਿਵ)-ਜਲੰਧਰ ਨਗਰ ਨਿਗਮ ਡਰਾਈਵਰ ਯੂਨੀਅਨ ਤੇ ਲੰਗਰ ਕਮੇਟੀ ਵਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਮੁੱਖ ਮਹਿਮਾਨ ਵਜੋਂ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ, ...
ਜਲੰਧਰ, 16 ਅਪ੍ਰੈਲ (ਸ਼ਿਵ)-ਹਲਕਾ ਉੱਤਰੀ ਵਿਧਾਨ ਸਭਾ ਦੇ ਵਾਰਡ ਨੰਬਰ 59 ਦੇ ਢਨ ਮੁਹੱਲੇ 'ਚ ਨਵੀਆਂ ਐਲ. ਈ. ਡੀ. ਲਾਈਟਾਂ ਦੇ ਕੰਮ ਦਾ ਆਰੰਭ ਕੌਂਸਲਰ ਪਤੀ ਕੁਲਦੀਪ ਭੁੱਲਰ ਵਲੋਂ ਕੀਤਾ ਗਿਆ | ਉਨ੍ਹਾਂ ਨੇ ਕੰਮ ਸ਼ੁਰੂ ਕਰਵਾਉਣ ਲਈ ਵਿਸ਼ੇਸ਼ ਤੌਰ 'ਤੇ ਅਵਤਾਰ ਹੈਨਰੀ ਦੇ ...
ਜਲੰਧਰ, 16 ਅਪ੍ਰੈਲ (ਸ਼ਿਵ)-ਕਣਕ ਦੀ ਖ਼ਰੀਦ ਲਈ ਰਾਜ ਦੇ ਕਈ ਹਿੱਸਿਆਂ 'ਚ ਬਾਰਦਾਨੇ ਦੀ ਆ ਰਹੀ ਕਮੀ ਨੂੰ ਦੇਖਦੇ ਹੋਏ ਬਾਜ਼ਾਰ 'ਚ ਬਾਰਦਾਨੇ ਦੇ ਕੰਮ ਵਿਚ ਤੇਜ਼ੀ ਆ ਗਈ ਹੈ | ਸਰਕਾਰ ਵਲੋਂ ਕਣਕ ਦੀ ਖ਼ਰੀਦ ਲਈ 3.40 ਕਰੋੜ ਬਾਰਦਾਨੇ ਦੀ ਬਾਜ਼ਾਰ ਤੋਂ ਖ਼ਰੀਦ ਕਰਨ ਦਾ ਫ਼ੈਸਲਾ ...
ਜਲੰਧਰ, 16 ਅਪ੍ਰੈਲ (ਸ਼ਿਵ)-ਪੰਜਾਬ ਸਰਕਾਰ ਨੇ ਪੰਜਾਬ ਟਰੇਡਰ ਬੋਰਡ ਦਾ ਗਠਨ ਕਰ ਦਿੱਤਾ ਹੈ ਤੇ ਜਲੰਧਰ ਤੋਂ ਕਾਂਗਰਸੀ ਆਗੂ ਜਿੰਮੀ ਸ਼ੇਖਰ ਕਾਲੀਆ ਨੂੰ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ | ਜਿੰਨੀ ਸ਼ੇਖਰ ਕਾਲੀਆ ਨੇ ਆਪਣੀ ਨਿਯੁਕਤੀ 'ਤੇ ਮੁੱਖ ਮੰਤਰੀ ਕੈਪਟਨ ...
ਜਲੰਧਰ, 16 ਅਪ੍ਰੈਲ (ਸ਼ੈਲੀ)-ਘਰ 'ਚ ਇਕਾਂਤਵਾਸ ਲੋੜਵੰਦ ਕੋਵਿਡ-19 ਦੇ ਮਰੀਜ਼ਾਂ ਨੂੰ ਰਾਸ਼ਨ ਕਿੱਟਾਂ ਵੀ ਮਿਲਣਗੀਆਂ, ਜਿਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਨੂੰ ਸ਼ੁੱਕਰਵਾਰ ਨੂੰ ਸੂਬਾ ਸਰਕਾਰ ਵਲੋਂ ਫੂਡ ਕਿੱਟਾਂ ਦੀ ਪਹਿਲੀ ਖੇਪ ਪ੍ਰਾਪਤ ਹੋ ਗਈ ਹੈ | ਇਸ ਸਬੰਧੀ ...
ਜਲੰਧਰ, 16 ਅਪ੍ਰੈਲ (ਸ਼ਿਵ)-ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਚਿੱਠੀ ਲਿਖ ਕੇ ਜਿਥੇ ਭਗਤ ਸਿੰਘ ਚੌਕ 'ਚ ਲੱਗੇ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਦੇ ਮਾਮਲੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ...
ਜਲੰਧਰ, 16 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਕੋਰੋਨਾ ਪਾਜ਼ੀਟਿਵ ਗਰਭਵਤੀ ਮਹਿਲਾਵਾਂ ਨੂੰ ਬੱਚੇ ਨੂੰ ਜਨਮ ਦੇਣ ਸਮੇਂ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ ਜਿਸ ਲਈ ਉਨ੍ਹਾਂ ਡਲਿਵਰੀ ਵਾਸਤੇ ਲੁਧਿਆਣਾ ਭੇਜਿਆ ਜਾਂਦਾ ...
ਜਲੰਧਰ, 16 ਅਪ੍ਰੈਲ (ਚੰਦੀਪ ਭੱਲਾ)-ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ (ਯੂ. ਈ. ਆਈ. ਪੀ.) ਦੇ ਦੋਵਾਂ ਪੜਾਵਾਂ ਅਧੀਨ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਬੰਧਤ ਵਿਭਾਗਾਂ ਨੂੰ ਪਹਿਲੇ ਪੜਾਅ ਅਧੀਨ ਮੁਕੰਮਲ ਕੀਤੇ ਕੰਮਾਂ ...
ਜਲੰਧਰ, 16 ਅਪ੍ਰੈਲ (ਸ਼ੈਲੀ)-ਥਾਣਾ ਬਸਤੀ ਬਾਵਾਖੇਲ 'ਚ ਪੈਂਦੇ ਫਲੈਟਾਂ ਦੇ ਸਾਹਮਣੇ ਹੀ ਜੇ.ਪੀ. ਨਗਰ ਵਿਖੇ ਮਕਾਨ ਨੰਬਰ 406 'ਚ ਚੋਰਾਂ ਨੇ ਨਿਸ਼ਾਨਾਂ ਸਾਧਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ਚੋਰ ਘਰੋਂ ਸੋਨੇ ਦੇ ਗਹਿਣੇ ਤੇ ਲੱਖਾਂ ਦੀ ਨਕਦੀ ਚੋਰੀ ਕਰਕੇ ਲੈ ...
ਜਲੰਧਰ, 16 ਅਪ੍ਰੈਲ (ਸ਼ਿਵ)-19 ਅਪ੍ਰੈਲ ਨੂੰ ਹੋਣ ਵਾਲੀ ਵਿੱਤ ਤੇ ਠੇਕਾ ਕਮੇਟੀ ਦੀ ਹੋਣ ਵਾਲੀ ਮੀਟਿੰਗ 'ਚ ਜ਼ੋਨ ਨੰਬਰ 2 'ਚ ਪੈਂਦੇ ਡਿਸਪੋਜ਼ਲ ਭਗਤ ਸਿੰਘ ਕਾਲੋਨੀ ਤੇ ਸਬਜ਼ੀ ਮੰਡੀ ਦੇ ਡਿਸਪੋਜ਼ਲ ਲਈ ਨਿਗਮ ਵਲੋਂ ਦੋ ਜਨਰੇਟਰ ਸੈੱਟਾਂ ਦੀ ਖ਼ਰੀਦ ਲਈ ਮਨਜ਼ੂਰੀ ਦਿੱਤੀ ...
ਜਲੰਧਰ, 16 ਅਪ੍ਰੈਲ (ਜਸਪਾਲ ਸਿੰਘ)-ਵੱਖ-ਵੱਖ ਮਾਮਲਿਆਂ 'ਚ ਜੇਲ੍ਹਾਂ 'ਚ ਸਜ਼ਾ ਭੁਗਤ ਰਹੇ ਨਿਰਦੋਸ਼ ਤੇ ਨਾਬਾਲਗ ਬੰਦੀਆਂ ਦਾ ਪੰਜਾਬ ਐਸ. ਸੀ. ਕਮਿਸ਼ਨ ਦੇ ਮੈਂਬਰ ਡਾ: ਤਰਸੇਮ ਸਿੰਘ ਸਿਆਲਕਾ ਨੇ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਨਿਰਦੋਸ਼ ਤੇ ਨਾਬਾਲਗ ਬੱਚਿਆਂ ਨੂੰ ...
ਜਲੰਧਰ, 16 ਅਪ੍ਰੈਲ (ਚੰਦੀਪ ਭੱਲਾ)-ਜਲੰਧਰ 'ਚ ਕੋਰੋਨਾ ਦੇ ਲਗਾਤਾਰ ਵਧਦੇ ਕੇਸਾਂ ਨੂੰ ਧਿਆਨ 'ਚ ਰੱਖਦੇ ਹੋਏ ਜ਼ਿਲ੍ਹਾ ਤੇ ਸੈਸ਼ਨ ਜੱਜ ਰੁਪਿੰਦਰ ਜੀਤ ਕੌਰ ਚਹਿਲ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਹੈ ਕਿ ਹੁਣ ਸਿਰਫ ਅਦਾਲਤਾਂ 'ਚ ਜ਼ਰੂਰੀ ਕੇਸਾਂ 'ਚ ਹੀ ਫਿਜ਼ੀਕਲੀ ...
ਜਲੰਧਰ, 16 ਅਪ੍ਰੈਲ (ਰਣਜੀਤ ਸਿੰਘ ਸੋਢੀ)-ਡਿਪਸ ਸੰਸਥਾਵਾਂ ਵਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਕਈ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ 'ਚ ਸਮੂਹ ਸੰਸਥਾਵਾਂ ਦੇ ਪ੍ਰੀ-ਵਿੰਗ ਦੇ ਬੱਚਿਆਂ ਨੇ ਆਨਲਾਈਨ ਹਿੱਸਾ ਲਿਆ | ਡਿਪਸ ਦੇ ਮੈਨੇਜਿੰਗ ਡਾਇਰੈਕਟਰ ਤਰਵਿੰਦਰ ਸਿੰਘ ...
ਚੁਗਿੱਟੀ/ਜੰਡੂਸਿੰਘਾ, 16 ਅਪ੍ਰੈਲ (ਨਰਿੰਦਰ ਲਾਗੂ)- ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ ਤੋਂ ਲਾਡੋਵਾਲੀ ਮਾਰਗ ਤੱਕ ਦੋਹਾਂ ਪਾਸੀ ਫੁੱਟਪਾਥ 'ਤੇ ਪਏ ਕੂੜੇ ਤੋਂ ਆਉਂਦੀ ਬਦਬੂ ਕਾਰਨ ਰਾਹਗੀਰ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜ਼ਬੂਰ ਹਨ | ਇਸ ਸਬੰਧੀ ਪ੍ਰਭਾ ...
ਜਲੰਧਰ, 16 ਅਪ੍ਰੈਲ (ਜਸਪਾਲ ਸਿੰਘ)-ਇਸਤਰੀ ਅਕਾਲੀ ਦਲ ਦੀ ਸਰਪ੍ਰਸਤ ਤੇ ਨਾਰੀ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਬੀਬੀ ਗੁਰਦੇਵ ਕੌਰ ਸੰਘਾ ਨੇ ਪਿਛਲੇ ਦਿਨੀਂ ਡਾ: ਬੀ. ਆਰ. ਅੰਬੇਡਕਰ ਦੇ ਜਨਮ ਦਿਨ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਲਿਤ ਭਾਈਚਾਰੇ ਨਾਲ ...
ਜਲੰਧਰ, 16 ਅਪ੍ਰੈਲ (ਸ਼ੈਲੀ)-ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੁਰੱਖਿਆ ਦੇ ਚੱਲਦੇ ਰਾਤ ਦਾ ਕਰਫਿਊ ਲਾਗੂ ਹੈ | ਇਸ ਦੌਰਾਨ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਦੇਰ ਰਾਤ ਸਖ਼ਤੀ ਨਾਲ ਕੰਮ ਲੈਂਦੇ ਹੋਏ ਕਰਫਿਊ ਨਿਯਮਾਂ ...
ਜਲੰਧਰ, 16 ਅਪ੍ਰੈਲ (ਸ਼ੈਲੀ)-ਸ਼ੁੱਕਰਵਾਰ ਜ਼ਿਲੇ੍ਹ 'ਚ 405 ਨਵੇਂ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ ਤੇ 3 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਗਈ | ਜ਼ਿਲੇ੍ਹ 'ਚ 405 ਕੋਰੋਨਾ ਪ੍ਰਭਾਵਿਤ ਨਵੇਂ ਮਰੀਜ਼ ਮਿਲਣ ਕਾਰਨ ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ...
ਚੁਗਿੱਟੀ/ਜੰਡੂਸਿੰਘਾ, 16 ਅਪ੍ਰੈਲ (ਨਰਿੰਦਰ ਲਾਗੂ)- ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਆਪਣੇ ਮਹਿਕਮੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਵਧਾਉਣ ਦੇ ਮਕਸਦ ਨਾਲ ਸ਼ੁੱਕਰਵਾਰ ਨੂੰ ਸਥਾਨਕ ਕਾਜ਼ੀਮੰਡੀ ਖ਼ੇਤਰ ਤੇ ਇਸ ਦੇ ਨਾਲ ਲੱਗਦੇ ਬਲਦੇਵ ਨਗਰ, ਸੰਤੋਸ਼ੀ ਨਗਰ ਤੇ ਲੰਮਾ ...
ਜਮਸ਼ੇਰ ਖਾਸ, 16 ਅਪੈ੍ਰਲ (ਅਵਤਾਰ ਤਾਰੀ)-ਜਮਸ਼ੇਰ ਖਾਸ ਗੁਰਦੁਆਰਾ ਰਮਾਗੜ੍ਹੀਆ ਜੰਝ ਘਰ ਪੱਤੀ ਆਹਲੁਵਾਲੀਆ ਵਿਖੇ ਖ਼ਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੀਵਾਨ ਸਜਾਏ | ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ...
ਗੁਰਾਇਆ, 16 ਅਪ੍ਰੈਲ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਰੁੜਕਾ ਕਲਾਂ ਪੱਤੀ ਬੂਲਾ ਕੇ ਵਿਖੇ ਤਿੰਨ ਅਣਪਛਾਤੇ ਨੌਜਵਾਨ ਇਕ ਘਰ 'ਚ ਸ਼ੱਕੀ ਹਾਲਤ ਵਿਚ ਦਾਖਲ ਹੋ ਗਏ | ਸ਼ੱਕੀ ਵਿਅਕਤੀ ਇਕ ਸੇਵਾ-ਮੁਕਤ ਅਧਿਆਪਕ ਦੇ ਘਰ ਗਏ ਤੇ ਅਧਿਆਪਕ ਬਾਰੇ ਪੁੱਛਣ ਲੱਗੇ | ਸ਼ੱਕ ਪੈਣ 'ਤੇ ...
ਕਿਸ਼ਨਗੜ੍ਹ, 16 ਅਪ੍ਰੈਲ (ਹਰਬੰਸ ਸਿੰਘ ਹੋਠੀ)-ਪਿੰਡ ਬੁਲੰਦਪੁਰ ਵਿਖੇ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਹਾੜਾ ਡਾ: ਬੀ. ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਤੇ ਗ੍ਰਾਮ ਪੰਚਾਇਤ ਵਲੋਂ ਸ਼ਰਧਾ ਪੂਰਵਕ ਮਨਾਇਆਂ ਗਿਆ | ਇਸ ਮੌਕੇ ਸਰਪੰਚ ਸੁਰਜੀਤ ਲਾਲ ਤੇ ...
ਸ਼ਾਹਕੋਟ, 16 ਅਪ੍ਰੈਲ (ਸਚਦੇਵਾ)-ਸ਼ਾਹਕੋਟ ਦੇ ਯੂਥ ਅਕਾਲੀ ਵਰਕਰਾਂ ਨੇ ਇਕ ਅਕਾਲੀ ਆਗੂ 'ਤੇ ਗੁੰਮਰਾਹ ਕਰਨ ਦੇ ਦੋਸ਼ ਲਗਾਏ ਹਨ | ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਤੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਥੇ: ਚਰਨ ਸਿੰਘ ਵਲੋਂ ਆਪਣੇ ਨਿਵਾਸ ਅਸਥਾਨ ਵਿਖੇ ...
ਮਲਸੀਆਂ, 16 ਅਪ੍ਰੈਲ (ਸੁਖਦੀਪ ਸਿੰਘ)-ਪੀ. ਡਬਲਿਊ. ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਬਰਾਂਚ ਨਕੋਦਰ ਦੀ ਮੀਟਿੰਗ ਉਪ-ਮੰਡਲ ਮਲਸੀਆਂ ਵਿਖੇ ਬਰਾਂਚ ਪ੍ਰਧਾਨ ਕੁਲਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਨਕੋਦਰ ਤੇ ਸ਼ਾਹਕੋਟ ਦੇ ਸਾਥੀ ਸ਼ਾਮਿਲ ਸਨ | ...
ਸ਼ਾਹਕੋਟ, 16 ਅਪ੍ਰੈਲ (ਪੱਤਰ ਪ੍ਰੇਰਕ)-ਅਕਾਲੀ ਦਲ ਆਈ. ਟੀ. ਵਿੰਗ ਸਰਕਲ ਸ਼ਾਹਕੋਟ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਸੋਨੂੰ ਤੇ ਯੂਥ ਅਕਾਲੀ ਦਲ ਸਰਕਲ ਸ਼ਾਹਕੋਟ ਦੇ ਪ੍ਰਧਾਨ ਸਿਮਰਤਪਾਲ ਸਿੰਘ ਢੋਟ ਵਲੋਂ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ...
ਕਿਸ਼ਨਗੜ੍ਹ, 16 ਅਪ੍ਰੈਲ (ਹਰਬੰਸ ਸਿੰਘ ਹੋਠੀ)-ਪਿੰਡ ਰਾਏਪੁਰ ਰਸੂਲਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਖੂਹੀ ਵਾਲਾ ਮੁਹੱਲਾ ਵਿਖੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸਾਖੀ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ 'ਚ ...
ਮੱਲ੍ਹੀਆਂ ਕਲਾਂ, 16 ਅਪ੍ਰੈਲ (ਮਨਜੀਤ ਮਾਨ)-ਮਾਰਕੀਟ ਕਮੇਟੀ ਨਕੋਦਰ ਦੇ ਚੇਅਰਮੈਨ ਜਸਵੀਰ ਸਿੰਘ ਉਪਲ ਨੇ ਥਰੈਸ਼ਰ ਹਾਦਸੇ 'ਚ ਜਸਵੰਤ ਰਾਮ ਪੁੱਤਰ ਤਿਲਕ ਰਾਜ ਵਾਸੀ ਪਿੰਡ ਰਸੂਲਪੁਰ ਕਲਾਂ ਜਿਸ ਦਾ ਖੇਤੀਬਾੜੀ ਦਾ ਕੰਮ ਕਰਦੇ ਸਮੇਂ ਸੱਜੇ ਹੱਥ ਦੀਆਂ ਉਂਗਲਾਂ ਕੱਟੀਆਂ ...
ਸ਼ਾਹਕੋਟ, 16 ਅਪ੍ਰੈਲ (ਸਚਦੇਵਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੀ 130ਵੀਂ ਜੈਅੰਤੀ ਮੌਕੇ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਦਲਿਤ ਭਾਈਚਾਰੇ 'ਚੋਂ ਉਪ ਮੁੱਖ ਮੰਤਰੀ ਬਣਾਉਣ ਤੇ ਦੁਆਬੇ 'ਚ ਡਾ: ਅੰਬੇਡਕਰ ਦੇ ...
ਜੰਡਿਆਲਾ ਮੰਜਕੀ, 16 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ)-ਨਜ਼ਦੀਕੀ ਪਿੰਡ ਸਮਰਾਏ 'ਚ ਇਕ ਕਿਸਾਨ ਦੀ ਪੱਕ ਕੇ ਤਿਆਰ ਖੜ੍ਹੀ ਸੋਨੇ ਰੰਗੀ ਕਣਕ ਦੇ ਸਾਢੇ ਸੱਤ ਖੇਤ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਸਥਾਨਕ ਵਾਸੀਆਂ ...
ਕਿਸ਼ਨਗੜ੍ਹ, 16 ਅਪ੍ਰੈਲ (ਹੁਸਨ ਲਾਲ)-ਦੁਆਬਾ ਕਿਸਾਨ ਸੰਘਰਸ਼ ਕਮੇਟੀ (ਰਜਿ.) ਕਿਸ਼ਨਗੜ੍ਹ ਦੀ ਅਗਵਾਈ 'ਚ ਕਿਸ਼ਨਗੜ੍ਹ ਤੋਂ ਸੋਲਰ ਸਿਸਟਮ ਅਤੇ ਏ. ਸੀ. ਲਗਾ ਕੇ ਤਿਆਰ ਕੀਤੀ ਗਈ ਵਿਸ਼ੇਸ਼ ਟਰਾਲੀ ਇਕ ਜਥੇ ਦੇ ਰੂਪ ਵਿਚ ਰਵਾਨਾ ਕੀਤੀ ਗਈ | ਰਵਾਨਾ ਹੋਣ ਤੋਂ ਪਹਿਲਾਂ ਕਮੇਟੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX