ਲੰਬੀ, 16 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਹਲਕੇ ਦੇ ਪਿੰਡਾਂ ਦੇ ਖ਼ਰੀਦ ਕੇਂਦਰਾਂ 'ਤੇ ਕਣਕ ਦੀ ਮੱਠੀ ਖ਼ਰੀਦ ਅਤੇ ਬਾਰਦਾਨਾ ਨਾ ਪਹੁੰਚਣ 'ਤੇ ਕਿਸਾਨਾਂ ਵਿਚ ਪ੍ਰੇਸ਼ਾਨੀ ਪਾਈ ਜਾ ਰਾਹੀ ਹੈ | ਹਲਕੇ ਦੇ ਪਿੰਡ ਰੋੜਾਂਵਾਲੀ ਖ਼ਰੀਦ ਕੇਂਦਰ 'ਤੇ ਕਿਸਾਨ ਰਘਬੀਰ ਸਿੰਘ, ਲਖਵਿੰਦਰ ਸਿੰਘ, ਅਲਬੇਲ ਸਿੰਘ, ਸਾਧੂ ਸਿੰਘ, ਮਲਕੀਤ ਸਿੰਘ, ਕਬੀਰ ਸਿੰਘ, ਤੇਜਾ ਸਿੰਘ, ਗੁਰਦੀਪ ਸਿੰਘ ਅਤੇ ਰਾਜਵੀਰ ਸਿੰਘ ਸਮੇਤ ਅਨੇਕਾਂ ਹੀ ਕਿਸਾਨਾਂ ਨੇ ਦੱਸਿਆ ਕਿ ਇਸ ਖ਼ਰੀਦ ਕੇਂਦਰ 'ਤੇ ਪਨਸਪ ਏਜੰਸੀ ਵਲੋਂ ਕਣਕ ਦੀ ਖ਼ਰੀਦ ਕੀਤੀ ਜਾ ਰਹੀ ਹੈ ਅਤੇ ਉਹ ਬੀਤੇ ਛੇ ਦਿਨਾਂ ਤੋਂ ਆਪਣੀ ਕਣਕ ਲਿਆ ਕੇ ਬੈਠੇ ਹਨ | ਪ੍ਰੰਤੂ ਇਕ ਵਾਰ ਏਜੰਸੀ ਦਾ ਇੰਸਪੈਕਟਰ ਕਣਕ ਦਾ ਭਾਅ ਲਾ ਕਿ ਗਿਆ ਹੈ | ਇਸ ਤੋਂ ਬਾਅਦ ਨਾ ਤਾਂ ਇੰਸਪੈਕਟਰ ਆਇਆ ਹੈ ਅਤੇ ਨਾ ਹੀ ਬਾਰਦਾਨਾ ਆਇਆ ਹੈ | ਉਨ੍ਹਾਂ ਕਿਹਾ ਕਿ ਮੌਸਮ ਦੀ ਖ਼ਰਾਬੀ ਕਾਰਨ ਇਸ ਵਾਰ ਕਣਕ ਦਾ ਝਾੜ ਘੱਟ ਹੋਣ ਕਾਰਨ ਕਿਸਾਨ ਦੁਖੀ ਹੈ ਅਤੇ ਕਣਕ ਦੀ ਵਾਢੀ ਕਰਨ ਵਿਚ ਵੀ ਉਨ੍ਹਾਂ ਨੰੂ ਵਧ ਖ਼ਰਚ ਝੱਲਣਾ ਪੈ ਰਿਹਾ ਹੈ | ਪੀੜਤ ਕਿਸਾਨਾਂ ਨੇ ਦੱਸਿਆ ਕਿ ਹੁਣ ਕਣਕ ਦੀ ਖ਼ਰੀਦ ਨੰੂ ਲੈ ਕਿ ਉਨ੍ਹਾਂ ਨੰੂ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਖ਼ਰੀਦ ਕੇਂਦਰ 'ਤੇ ਪਿੰਡ ਰੋੜਾਂਵਾਲੀ, ਫਤੂਹੀਖੇੜਾ, ਕੱਖਾਂਵਾਲੀ, ਭੀਟੀਵਾਲਾ ਅਤੇ ਫਤਿਹਪੁਰ ਮਨੀਆਂਵਾਲਾ ਦੇ ਕਿਸਾਨ ਆਪਣੀ ਕਣਕ ਲੈ ਕੇ ਆਉਂਦੇ ਹਨ | ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕਣਕ ਦੀ ਦਸ ਤੋ ਬਾਰਾਂ ਹਜ਼ਾਰ ਕੁ ਥੈਲੇ ਦੀ ਬੋਲੀ ਲਾਈ ਗਈ ਹੈ ਅਤੇ ਬਾਰਦਾਨਾ ਵੀ ਪਹੁੰਚ ਗਿਆ ਹੈ |
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੀ ਮੀਟਿੰਗ ਇੱਥੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਿਵਲ ਹਸਪਤਾਲ ਵਿਚ ਤਾਇਨਾਤ ਸੀਨੀਅਰ ਟਿਊਬਰ ਕਲਾਸਿਸ ਲੈਬ ...
ਮਲੋਟ, 16 ਅਪ੍ਰੈਲ (ਪਾਟਿਲ)-ਡਾ.ਜਗਦੀਪ ਚਾਵਲਾ ਐਸ.ਐਮ.ਓ. ਆਲਮਵਾਲਾ ਦੀ ਅਗਵਾਈ ਵਿਚ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਅਤੇ ਵੈਕਸੀਨ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਡਾ.ਅਰਪਣ ਸਿੰਘ ਵਲੋਂ ਸੈਕਟਰ ਝੋਰੜ, ਸੈਕਟਰ ਤਰਖਾਣ ...
ਮੰਡੀ ਲੱਖੇਵਾਲੀ, 16 ਅਪ੍ਰੈਲ (ਮਿਲਖ ਰਾਜ)-ਮੰਡੀਆਂ ਵਿਚ ਕਣਕ ਦੀ ਫ਼ਸਲ ਵੇਚਣ ਲਈ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ, ਇਸ ਲਈ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪਾਰਟੀ ਦੇ ਆਦੇਸ਼ਾਂ ਤੇ ਸਮੇਂ-ਸਮੇਂ 'ਤੇ ਮੰਡੀਆਂ ਵਿਚ ਪੁੱਜ ਕੇ ਕਿਸਾਨਾਂ ਦੀ ਸਾਰ ...
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿਛਲੇ ਲੰਮੇ ਸਮੇਂ ਤੋਂ ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ ਪ੍ਰਾਇਮਰੀ ਅਧਿਆਪਕ ਜਿਹੜੇ ਪਿਛਲੇ ਸਾਲ ਵਿਭਾਗ ਵਲੋਂ ਪ੍ਰਮੋਟ ਕਰਕੇ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਬਣਾਏ ਗਏ ਸਨ, ਨੂੰ ਵੀ 25 ਪ੍ਰਤੀਸ਼ਤ ...
ਸ੍ਰੀ ਮੁਕਤਸਰ ਸਾਹਿਬ, 16 ਅਪੈ੍ਰਲ (ਹਰਮਹਿੰਦਰ ਪਾਲ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਘਰ-ਘਰ ਰੁਜ਼ਗਾਰ ਮਿਸ਼ਨ ਅਧੀਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸ੍ਰੀ ਮੁਕਤਸਰ ਸਾਹਿਬ ਵਲੋਂ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ 7ਵਾਂ ...
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸੇਵਾ ਮੁਕਤ ਮੁੱਖ ਅਧਿਆਪਕ ਬਖਤਾਵਰ ਸਿੰਘ ਮਾਨ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ , ਆਪ ਗਗਨਦੀਪ ਸਿੰਘ ਮਾਨ ਪ੍ਰੋਜੈਕਟ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਕਾਸ (ਆਤਮਾ) ਸ੍ਰੀ ਮੁਕਤਸਰ ਸਾਹਿਬ ਦੇ ਪਿਤਾ ...
ਗਿੱਦੜਬਾਹਾ, 16 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਕੋਟਭਾਈ ਦੀ ਪੁਲਿਸ ਨੇ ਨਰਿੰਦਰ ਸਿੰਘ ਡੀ.ਐਸ.ਪੀ. ਗਿੱਦੜਬਾਹਾ ਦੀ ਅਗਵਾਈ ਵਿਚ ਪਿੰਡ ਮਧੀਰ ਦੇ ਇੱਕ ਨੌਜਵਾਨ ਨੂੰ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਕਾਬੂ ਕੀਤਾ ਹੈ | ਥਾਣਾ ਕੋਟਭਾਈ ਦੇ ...
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅੰਜੂ ਗੁਪਤਾ ਦੇ ਦਿਸ਼ਾ-ਨਿਰਦੇਸ਼ ਤਹਿਤ ਪਿੰਡ ਕੋਟਲੀ ਸੰਘਰ ਵਿਖੇ ਮੁੱਖ ਅਧਿਆਪਕ ਪਰਮਜੀਤ ਸਿੰਘ ਦੀ ਅਗਵਾਈ ਵਿਚ ਮਸ਼ਾਲ ਮਾਰਚ ...
ਸ੍ਰੀ ਮੁਕਤਸਰ ਸਾਹਿਬ, 16 ਅਪੈ੍ਰਲ (ਹਰਮਹਿੰਦਰ ਪਾਲ)-ਪਲਾਟ ਦੇ ਝਗੜੇ ਨੂੰ ਲੈ ਕੇ ਇਕ ਪੀੜਤ ਪਰਿਵਾਰ ਵਲੋਂ ਐਸ.ਐਸ.ਪੀ. ਦਫ਼ਤਰ ਮੂਹਰੇ ਧਰਨਾ ਲਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਸੁਖਨਾ ਅਬਲੂ ਦੇ ਨਿਵਾਸੀ ਦਿਲਪ੍ਰੀਤ ਸਿੰਘ ਪੁੱਤਰ ਨਾਮਦੇਵ ਨੇ ਦੱਸਿਆ ...
ਗਿੱਦੜਬਾਹਾ, 16 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਅੱਜ ਨੇੜਲੇ ਪਿੰਡ ਹੁਸਨਰ ਵਿਖੇ ਬਿਜਲੀ ਦੀਆਂ ਤਾਰਾਂ 'ਚੋਂ ਨਿਕਲੀਆਂ ਚੰਗਿਆੜੀਆਂ ਨਾਲ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਲੱਗਣ ਕਾਰਨ 16 ਏਕੜ ਕਣਕ ਸੜ ਕੇ ਸੁਆਹ ਹੋ ਗਈ, ਉੱਥੇ ਹੀ ਕਈ ਦਰੱਖ਼ਤ ਵੀ ਸੜ ਕੇ ਸੁਆਹ ਹੋ ਗਏ | ਇਹ ...
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਮੀਟਿੰਗ ਇੱਥੇ ਜ਼ਿਲ੍ਹਾ ਪ੍ਰਧਾਨ ਬੀਬੀ ਪਰਮਜੀਤ ਕੌਰ ਬਰਾੜ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ...
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਦੀ ਗਲੀ ਨੰਬਰ 14 ਵਿਖੇ ਇਕ ਖਾਲੀ ਪਲਾਟ ਵਿਚੋਂ ਸ੍ਰੀ ਸੁਖਮਨੀ ਸਾਹਿਬ ਅਤੇ ਜਪੁਜੀ ਸਾਹਿਬ ਦੇ ਬਿਰਧ ਅੱਧ ਸੜੇ ਅੰਗ ਮਿਲੇ ਹਨ | ਇਸ ਸਬੰਧੀ ਗੁਆਂਢ ਵਿਚ ਰਹਿੰਦੇ ਗ੍ਰੰਥੀ ...
ਮਲੋਟ, 16 ਅਪ੍ਰੈਲ (ਪਾਟਿਲ)-ਐਸ.ਐਮ.ਓ. ਡਾ: ਜਗਦੀਪ ਚਾਵਲਾ ਦੀ ਅਗਵਾਈ ਵਿਚ ਸੀ.ਐਚ.ਸੀ ਆਲਮਵਾਲਾ ਦੇ ਪਿੰਡਾਂ ਵਿਚ ਕੋਵਿਡ ਵੈਕਸੀਨੇਸ਼ਨ ਵਿਚ ਤੇਜ਼ੀ ਲਿਆਉਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਿਸ ਸਬੰਧੀ ਅੱਜ ਡਾ: ਅਰਪਨ ਸਿੰਘ ਨੋਡਲ ਅਫ਼ਸਰ ਕੋਵਿਡ-19 ਅਤੇ ਡਾ:ਇਕਬਾਲ ...
ਦੋਦਾ, 16 ਅਪ੍ਰੈਲ (ਰਵੀਪਾਲ)-ਪਿੰਡ ਕੋਟਲੀ ਅਬਲੂ ਵਿਖੇ ਕੋਰੋਨਾ ਮਹਾਂਮਾਰੀ ਤੋਂ ਬਚਾਓ ਸਬੰਧੀ ਮੁਫ਼ਤ ਟੀਕਾਕਰਨ ਕੈਂਪ ਲਾਇਆ ਗਿਆ | ਕੈਂਪ ਦੌਰਾਨ ਡਾ: ਰਮੇਸ਼ ਕੁਮਾਰੀ ਵਲੋਂ ਵੈਕਸੀਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਲੜੀ ਤਹਿਤ 45 ਸਾਲ ਦੀ ਉਮਰ ਦੇ ਹਰੇਕ ...
ਮਲੋਟ, 16 ਅਪ੍ਰੈਲ (ਅਜਮੇਰ ਸਿੰਘ ਬਰਾੜ)-ਫ਼ਾਇਰ ਸਟੇਸ਼ਨ ਮਲੋਟ ਵਲੋਂ ਫ਼ਾਇਰ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਵਿਚ ਲੋਕਾਂ ਨੂੰ ਅੱਗ ਬੁਝਾਉਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ | ਅੱਜ ਸਬ ਫ਼ਾਇਰ ਅਫ਼ਸਰ ਗੁਰਸ਼ਰਨ ਸਿੰਘ ਬਿੱਟੂ ਤੇ ਸਮੁੱਚੇ ਸਟਾਫ਼ ਨੇ ਅੱਗ ਬੁਝਾਉਣ ...
ਮੰਡੀ ਬਰੀਵਾਲਾ, 16 ਅਪ੍ਰੈਲ (ਨਿਰਭੋਲ ਸਿੰਘ)-ਪਿੰਡ ਹਰੀਕੇ ਕਲਾਂ ਵਿਚ ਕਰੀਬ 80 ਵਿਅਕਤੀਆਂ ਦੇ ਕੋਰੋਨਾ ਦੀ ਰੋਕਥਾਮ ਲਈ ਟੀਕਾਕਰਨ ਕੀਤਾ ਗਿਆ ਅਤੇ ਕਈ ਵਿਅਕਤੀਆਂ ਦੇ ਦੂਜੀ ਡੋਜ਼ ਵੀ ਲਾਈ ਗਈ | ਸ੍ਰੀ ਮੁਕਤਸਰ ਸਾਹਿਬ ਦੀ ਸਿਵਲ ਸਰਜਨ ਡਾ: ਰੰਜੂ ਸਿੰਗਲਾ ਨੇ ਕਿਹਾ ਇਸ ...
ਮੰਡੀ ਕਿੱਲਿਆਂਵਾਲੀ, 16 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਬੀਤੇ ਦਿਨੀਂ ਆਰਥਿਕ ਤੰਗੀ ਕਰਕੇ ਖੁਦਕਸ਼ੀ ਕਰ ਗਏ ਸਰਕਾਰੀ ਪ੍ਰਾਇਮਰੀ ਸਕੂਲ ਲਾਲਬਾਈ ਦੇ ਐਸ.ਟੀ.ਆਰ. ਵਲੰਟੀਅਰ ਅਧਿਆਪਕ ਵਿਜੇ ਕੁਮਾਰ ਦੇ ਪਰਿਵਾਰ ਨੂੰ ਇਨਸਾਫ਼ ਖਾਤਰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ...
ਮਲੋਟ, 16 ਅਪ੍ਰੈਲ (ਅਜਮੇਰ ਸਿੰਘ ਬਰਾੜ, ਪਾਟਿਲ)-ਪੰਜਾਬ 'ਚ ਕਣਕ ਦੀ ਖ਼ਰੀਦ ਸ਼ੁਰੂ ਹੋਣ ਤੋਂ ਬਾਅਦ 6 ਦਿਨਾਂ ਅੰਦਰ ਹੀ ਕਿਸਾਨਾਂ 'ਤੇ ਕੁਦਰਤ ਦੀ ਮਾਰ ਪਈ ਹੈ | ਅੱਜ ਬਾਅਦ ਦੁਪਹਿਰ ਮੀਂਹ ਨਾਲ ਪਹਿਲਾਂ ਹੀ ਮੰਡੀਆਂ 'ਚ ਕਈ ਔਕੜਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਕੁਦਰਤ ...
ਮਲੋਟ, 16 ਅਪ੍ਰੈਲ (ਪਾਟਿਲ)-ਸਿੱਖਿਆ ਅਫ਼ਸਰ (ਐਲੀ.ਸਿ.) ਪ੍ਰਭਜੋਤ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਦਰਸ਼ਨ ਸਿੰਘ ਬੇਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਨੂੰ ਲੈ ਕੇ ਪਿੰਡ ਮਲੋਟ ਵਿਚ ਦਾਖਲਾ ਚੇਤਨਾ ਰੈਲੀ ਕੱਢੀ ਗਈ | ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX