ਤਾਜਾ ਖ਼ਬਰਾਂ


ਦਿੱਲੀ 'ਚ ਕੋਰੋਨਾ ਦੇ ਇਕ ਮਾਰਚ ਤੋਂ ਬਾਅਦ ਰਿਕਾਰਡ ਕੀਤੇ ਗਏ ਸਭ ਤੋਂ ਘੱਟ ਕੇਸ
. . .  1 day ago
ਨਵੀਂ ਦਿੱਲੀ, 12 ਜੂਨ - ਦਿੱਲੀ ਵਿਚ ਕੋਰੋਨਾ ਦੇ ਨਵੇਂ ਮਾਮਲੇ ਨਿਰੰਤਰ ਘੱਟ ਰਹੇ ਹਨ। ਦਿੱਲੀ ਵਿਚ ਅੱਜ 213 ਨਵੇਂ ਮਾਮਲੇ ਸਾਹਮਣੇ ਆਏ ਅਤੇ 28 ਮਰੀਜ਼ਾਂ ਦੀ ਮੌਤ ਹੋਈ ਹੈ। ਜੋ ਇਕ ਮਾਰਚ ਤੋਂ ਬਾਅਦ ਸਭ ਤੋਂ ਘੱਟ...
ਪ੍ਰੇਸ਼ਾਨ ਨੌਜਵਾਨ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ
. . .  1 day ago
ਕਾਲਾ ਸੰਘਿਆਂ, 12 ਜੂਨ (ਬਲਜੀਤ ਸਿੰਘ ਸੰਘਾ) - ਨਜ਼ਦੀਕੀ ਪਿੰਡ ਸੰਧੂ ਚੱਠਾ ਜ਼ਿਲ੍ਹਾ ਕਪੂਰਥਲਾ ਦੇ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਭਰਾ ਅੱਛਰ ਸਿੰਘ ਹਾਲ ਵਾਸੀ ਲੁਧਿਆਣਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੀ ਮਾਂ...
ਲਾਸ਼ ਖਰੜ ਪੁੱਜਣ 'ਤੇ ਜੈਪਾਲ ਭੁੱਲਰ ਦੇ ਸਾਥੀ ਜਸਪ੍ਰੀਤ ਜੱਸੀ ਦਾ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਖਰੜ,12 ਜੂਨ (ਕੇਵਲ ਸਿੰਘ ਰਾਣਾ) - ਬੀਤੀ 9 ਜੂਨ ਨੂੰ ਕੋਲਕਾਤਾ ਵਿਖੇ ਜਗਰਾਉਂ ਪੁਲਿਸ ਕਤਲ ਕਾਂਡ ਦੇ ਦੋ ਮੁੱਖ ਦੋਸ਼ੀਆਂ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਖਰੜ ਦੇ ਹੋਏ ਐਨਕਾਊਂਟਰ...
ਅੰਮ੍ਰਿਤਸਰ ਵਿਚ 100 ਕੋਰੋਨਾ ਕੇਸ ਆਏ ਸਾਹਮਣੇ, 6 ਮੌਤਾਂ
. . .  1 day ago
ਅੰਮ੍ਰਿਤਸਰ, 12 ਜੂਨ (ਜਸਵੰਤ ਸਿੰਘ ਜੱਸ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 100 ਕੇਸ ਸਾਹਮਣੇ ਆਏ ਹਨ ਅਤੇ 6 ਮਰੀਜ਼ਾਂ ਦੀ...
ਨਹਿਰ 'ਚ ਡੁੱਬਣ ਕਾਰਨ ਬੱਚੇ ਦੀ ਮੌਤ
. . .  1 day ago
ਜੋਗਾ,(ਮਾਨਸਾ) 12 ਜੂਨ (ਹਰਜਿੰਦਰ ਸਿੰਘ ਚਹਿਲ) - ਅੱਜ ਪਿੰਡ ਰੱਲਾ ਮਾਨਸਾ 'ਚ ਪਿੰਡ ਵਿਚ ਦੀ ਲੰਘਦੀ ਨਹਿਰ ਵਿਚ ਬੱਚਾ ਡੁੱਬਣ ਦੇ ਕਾਰਣ ਮੌਤ ਹੋਣ ਦਾ ਸਮਾਚਾਰ ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਤੋਂ ਰਾਹਤ, ਆਏ ਨਵੇਂ 12 ਮਾਮਲੇ
. . .  1 day ago
ਮੋਗਾ, 12 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਤੋਂ ਥੋੜ੍ਹੀ ਰਾਹਤ ਮਿਲੀ ਹੈ ਅਤੇ ਅੱਜ ਮਹਿਜ 12 ਮਾਮਲੇ ਹੀ ਸਾਹਮਣੇ ਆਏ ਹਨ ...
ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਨੇ ਕੋਲਕਾਤਾ ਵਿਚ ਰਹਿਣ ਲਈ ਕੀਤੇ ਸਨ ਜਾਅਲੀ ਦਸਤਾਵੇਜ਼ ਇਸਤੇਮਾਲ
. . .  1 day ago
ਚੰਡੀਗੜ੍ਹ,12 ਜੂਨ - ਪੰਜਾਬ ਪੁਲਿਸ ਨੇ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਨੂੰ ਕੋਲਕਾਤਾ ਦੇ ਵਿਚ ਰਹਿਣ ਲਈ ਜਿਸ ਵਿਅਕਤੀ ਦੇ ਦਸਤਾਵੇਜ਼ਾਂ ਦਾ ਇਸਤੇਮਾਲ ਕੀਤਾ...
ਜ਼ਹਿਰੀਲੀ ਚੀਜ਼ ਦੇ ਡੰਗਣ ਨਾਲ ਦੋ ਦੀ ਮੌਤ
. . .  1 day ago
ਗੁਰਾਇਆ,12 ਜੂਨ ( ਬਲਵਿੰਦਰ ਸਿੰਘ ) - ਗੁਰਾਇਆ ਦੇ ਨਜ਼ਦੀਕੀ ਬੜਾ ਪਿੰਡ ਵਿਖੇ ਇਕ ਮੋਟਰ 'ਤੇ ਸੁਤੇ ਪਏ ਦੋ ਪ੍ਰਵਾਸੀ ਮਜ਼ਦੂਰਾਂ ਦੇ ਜ਼ਹਿਰੀਲੀ ਚੀਜ਼ ਲੜਨ ਨਾਲ ਦੋਵਾਂ ਦੀ ਮੌਤ ਹੋ...
ਕਾਲੇ ਫੰਗਸ ਦੀ ਦਵਾਈ ਟੈਕਸ ਮੁਕਤ, ਕੋਰੋਨਾ ਟੀਕੇ 'ਤੇ 5% ਜੀ.ਐੱਸ.ਟੀ. ਬਰਕਰਾਰ
. . .  1 day ago
ਨਵੀਂ ਦਿੱਲੀ, 12 ਜੂਨ - ਜੀ.ਐੱਸ.ਟੀ. ਕੌਂਸਲ ਨੇ ਸਨਿਚਰਵਾਰ ਨੂੰ ਕੋਰੋਨਾ ਨਾਲ ਸਬੰਧਿਤ ਰਾਹਤ ਸਮਗਰੀ ਬਾਰੇ ਮੰਤਰੀਆਂ ਦੇ ਸਮੂਹ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ...
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਮੱਦੇਨਜ਼ਰ ਚੰਡੀਗੜ੍ਹ ਵਿਚ 14 ਜੂਨ ਨੂੰ ਜਨਤਕ ਛੁੱਟੀ
. . .  1 day ago
ਚੰਡੀਗੜ੍ਹ , 12 ਜੂਨ - ਚੰਡੀਗੜ੍ਹ ਵਿਚ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਮੱਦੇਨਜ਼ਰ 14 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ...
ਅੰਮ੍ਰਿਤਸਰ 'ਚ ਇਕ ਵਿਅਕਤੀ ਵਲੋਂ ਘਰਵਾਲੀ ਅਤੇ ਜਵਾਨ ਧੀ ਦਾ ਕਤਲ
. . .  1 day ago
ਅੰਮ੍ਰਿਤਸਰ, 12 ਜੂਨ (ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਵਿਖੇ ਅੱਜ ਅਸ਼ੋਕ ਕੁਮਾਰ ਨਾਮਕ ਇਕ ਵਿਅਕਤੀ ਵਲੋਂ ਆਪਣੀ ਘਰਵਾਲੀ ਮਨਜੀਤ ਕੌਰ (45) ਅਤੇ ਜਵਾਨ ਧੀ ਪਾਇਲ ਦਾ ਕਤਲ ਕਰਕੇ...
ਕਾਬੁਲ ਵਿਚ ਹੋਏ ਬੰਬ ਧਮਾਕੇ
. . .  1 day ago
ਕਾਬੂਲ (ਅਫਗਾਨਿਸਤਾਨ), 12 ਜੂਨ - ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਕਾਬੁਲ ਵਿਚ ਅੱਜ ਦੁਪਹਿਰ ਦੋ ਧਮਾਕੇ ਹੋਏ...
ਭਾਰਤੀ ਜਾਂਚ ਏਜੰਸੀਆਂ ਨੇ ਮੇਹੁਲ ਚੋਕਸੀ ਮਾਮਲੇ ਵਿਚ ਡੋਮੀਨਿਕਾ ਹਾਈ ਕੋਰਟ ਵਿਚ ਹਲਫਨਾਮਾ ਦਾਖ਼ਲ ਕੀਤਾ
. . .  1 day ago
ਨਵੀਂ ਦਿੱਲੀ ,12 ਜੂਨ -ਭਾਰਤੀ ਜਾਂਚ ਏਜੰਸੀਆਂ ਨੇ ਮੇਹੁਲ ਚੋਕਸੀ ਮਾਮਲੇ ਵਿਚ ਡੋਮੀਨਿਕਾ ਹਾਈ ਕੋਰਟ ਵਿਚ ਇਕ ਹਲਫਨਾਮਾ ਦਾਖ਼ਲ ਕੀਤਾ...
ਭਾਰਤ ਬਾਇਓਟੈਕ ਸੰਯੁਕਤ ਰਾਜ ਵਿਚ ਕਰੇਗਾ ਕੋਵੈਕਸਿਨ ਲਈ ਕਲੀਨਿਕਲ ਅਜ਼ਮਾਇਸ਼
. . .  1 day ago
ਨਵੀਂ ਦਿੱਲੀ,12 ਜੂਨ - ਕੋਵੈਕਸਿਨ ਲਈ ਮਾਰਕੀਟਿੰਗ ਐਪਲੀਕੇਸ਼ਨ ਦਾ ਸਮਰਥਨ ਕਰਨ ਲਈ ਭਾਰਤ ਬਾਇਓਟੈਕ ਸੰਯੁਕਤ ਰਾਜ ਵਿਚ ਕਲੀਨਿਕਲ...
100 ਫ਼ੀਸਦੀ ਕੋਵਿਡ ਵੈਕਸੀਨੇਸ਼ਨ ਮਿਸ਼ਨ ਪ੍ਰਾਪਤੀ ਅਧੀਨ ਪਿੰਡ ਭੀਖੀ ਖੱਟੜਾ ਬਣਿਆ ਪੰਜਾਬ ਦਾ ਪਹਿਲਾ ਪਿੰਡ
. . .  1 day ago
ਰਾੜਾ ਸਾਹਿਬ, 12 ਜੂਨ (ਸਰਬਜੀਤ ਸਿੰਘ ਬੋਪਾਰਾਏ) - ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਕਰਨ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਪਾਇਲ ਦੇ ਪਿੰਡ ਭੀਖੀ ਖੱਟੜਾ ਵਿਖੇ 100 ਫ਼ੀਸਦੀ...
ਤੇਜ਼ ਹਨੇਰੀ ਅਤੇ ਮੀਂਹ ਦੇ ਨਾਲ ਹਲਕੀ ਗੜੇਮਾਰੀ
. . .  1 day ago
ਸ੍ਰੀ ਮੁਕਤਸਰ ਸਾਹਿਬ, 12 ਜੂਨ ( ਰਣਜੀਤ ਸਿੰਘ ਢਿੱਲੋਂ ) - ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਜਿੱਥੇ ਹਨੇਰੀ ਨਾਲ ਤੇਜ਼ ਬਾਰਸ਼ ਹੋ...
ਸ਼੍ਰੌਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠ-ਜੋੜ ਮਹਿਜ ਸੱਤਾ ਪ੍ਰਾਪਤ ਕਰਨ ਦੀ ਲਾਲਸਾ - ਜਸਵੀਰ ਸਿੰਘ ਡਿੰਪਾ
. . .  1 day ago
ਸੁਲਤਾਨਪੁਰ ਲੋਧੀ, 12 ਜੂਨ (ਲਾਡੀ, ਹੈਪੀ, ਥਿੰਦ) - ਸੁਲਤਾਨਪੁਰ ਲੋਧੀ ਵਿਖੇ ਜਸਵੀਰ ਸਿੰਘ ਡਿੰਪਾ ਮੈਂਬਰ ਪਾਰਲੀਮੈਂਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ,ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ...
ਸਾਢੇ 6 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ
. . .  1 day ago
ਲੁਧਿਆਣਾ,12 ਜੂਨ (ਪਰਮਿੰਦਰ ਸਿੰਘ ਆਹੂਜਾ) ਐੱਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ...
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਪੰਜਾਬ ਵਿਚ ਨਵੀਂ ਰਾਜਨੀਤਿਕ ਅਤੇ ਸਮਾਜਿਕ ਸ਼ੁਰੂਆਤ : ਮਾਇਆਵਤੀ
. . .  1 day ago
ਨਵੀਂ ਦਿੱਲੀ, 12 ਜੂਨ - ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਪੰਜਾਬ ਵਿਚ ਨਵੀਂ ਰਾਜਨੀਤਿਕ ਅਤੇ ਸਮਾਜਿਕ ਸ਼ੁਰੂਆਤ ਹੈ। ਇਸ ਇਤਿਹਾਸਕ ਕਦਮ ਲਈ...
ਸ੍ਰੀ ਮੁਕਤਸਰ ਸਾਹਿਬ ਵਿਚ ਬਾਰਸ਼ ਸ਼ੁਰੂ, ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ 12 ਜੂਨ (ਰਣਜੀਤ ਸਿੰਘ ਢਿੱਲੋਂ ) ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅਸਮਾਨ ਵਿਚ...
ਸਕਾਲਰਸ਼ਿਪ ਘੁਟਾਲੇ ਵਿਰੁੱਧ ਆਮ ਆਦਮੀ ਪਾਰਟੀ ਨੇ ਸਾਧੂ ਸਿੰਘ ਧਰਮਸੋਤ ਦਾ ਫੂਕਿਆ ਪੁਤਲਾ
. . .  1 day ago
ਬਠਿੰਡਾ,12 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਪੰਜਾਬ ਦੇ ਐੱਸ.ਸੀ.ਐੱਸ.ਟੀ. ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ...
ਬਸਤੀ ਨਿਵਾਸੀਆਂ ਨੇ ਸੂਬਾ ਸਰਕਾਰ ਅਤੇ ਸਬੰਧਿਤ ਅਧਿਕਾਰੀਆਂ ਦਾ ਕੀਤਾ ਪਿੱਟ ਸਿਆਪਾ
. . .  1 day ago
ਤਪਾ ਮੰਡੀ,12 ਜੂਨ (ਪ੍ਰਵੀਨ ਗਰਗ) ਸ਼ਹਿਰ ਦੀ ਅੰਬਰਸਰੀ ਅਤੇ ਯੋਗੀ ਬਸਤੀ ਨਿਵਾਸੀਆਂ ਵਲੋਂ....
ਹਨੇਰੀ ਨਾਲ ਡਿਗੇ ਰੁੱਖ ਹੇਠਾਂ ਆ ਕੇ ਕਿਸਾਨ ਦੀ ਮੌਤ
. . .  1 day ago
ਪੰਜਗਰਾਈਆਂ,12 ਜੂਨ (ਬਲਵਿੰਦਰ ਸਿੰਘ) ઠਨਜ਼ਦੀਕੀ ਪਿੰਡ ਭੰਬੋਈ ਦੀ ਬਹਿਕ 'ਤੇ ਰਹਿਣ ਵਾਲੇ 55 ਸਾਲਾ ...
ਜੰਮੂ ਕਸ਼ਮੀਰ : ਅੱਤਵਾਦੀ ਹਮਲੇ ਵਿਚ ਦੋ ਪੁਲਿਸ ਮੁਲਾਜ਼ਮ ਅਤੇ ਦੋ ਨਾਗਰਿਕ ਆਪਣੀ ਜਾਨ ਗਵਾ ਬੈਠੇ
. . .  1 day ago
ਸ੍ਰੀ ਨਗਰ, 12 ਜੂਨ - ਜੰਮੂ ਕਸ਼ਮੀਰ ਦੇ ਸੋਪੋਰ ਵਿਚ ਹੋਏ ਅੱਤਵਾਦੀ ਹਮਲੇ ਵਿਚ ਦੋ ਪੁਲਿਸ ਮੁਲਾਜ਼ਮ ਅਤੇ ਦੋ ਨਾਗਰਿਕ ਆਪਣੀ ਜਾਨ ਗਵਾ ਬੈਠੇ ਹਨ...
ਕਸਬੇ ਅੰਦਰ ਬਣੇ ਗੰਦੇ ਟੋਭਿਆਂ 'ਚ ਡੇਂਗੂ, ਮਲੇਰੀਆ ਦੀ ਰੋਕਥਾਮ ਲਈ ਗੰਬੂਜਾ ਮੱਛੀਆਂ ਛੱਡੀਆਂ
. . .  1 day ago
ਲੌਂਗੋਵਾਲ,12 ਜੂਨ ( ਸ.ਸ.ਖੰਨਾ,ਵਿਨੋਦ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਸੰਗਰੂਰ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਬਰਨਾਲਾ

ਕਿਸਾਨ ਜਥੇਬੰਦੀਆਂ ਨੇ ਮੰਡੀਆਂ 'ਚ ਅਧੂਰੇ ਪ੍ਰਬੰਧਾਂ ਨੂੰ ਲੈ ਕੇ ਬਰਨਾਲਾ-ਹੰਡਿਆਇਆ ਮੁੱਖ ਮਾਰਗ ਜਾਮ ਕਰ ਕੀਤੀ ਨਾਅਰੇਬਾਜ਼ੀ

ਬਰਨਾਲਾ, 21 ਅਪ੍ਰੈਲ (ਧਰਮਪਾਲ ਸਿੰਘ)-ਜ਼ਿਲ੍ਹੇ ਅੰਦਰ ਅਨਾਜ ਮੰਡੀਆਂ 'ਚ ਅਧੂਰੇ ਪ੍ਰਬੰਧਾਂ ਅਤੇ ਬਾਰਦਾਨੇ ਦੀ ਘਾਟ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨ ਮਰਦ ਔਰਤਾਂ ਵਲੋਂ ਬਰਨਾਲਾ ਹੰਡਿਆਇਆ ਮੁੱਖ ਮਾਰਗ ਜਾਮ ਕਰ ਕੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਬਲਵੰਤ ਸਿੰਘ ਉੱਪਲੀ, ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ, ਉਜਾਗਰ ਸਿੰਘ ਬੀਹਲਾ, ਨਰੈਣ ਦੱਤ, ਨੇਕਦਰਸ਼ਨ ਸਿੰਘ, ਨਛੱਤਰ ਸਿੰਘ ਸਹੌਰ, ਮਨਜੀਤ ਰਾਜ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਬਾਬੂ ਸਿੰਘ ਖੁੱਡੀ ਕਲਾਂ, ਮੇਲਾ ਸਿੰਘ ਕੱਟੂ, ਪਰਮਜੀਤ ਕੌਰ ਠੀਕਰੀਵਾਲਾ ਤੇ ਗੁਰਦਰਸ਼ਨ ਸਿੰਘ ਦਿਉਲ ਨੇ ਕਿਹਾ ਕਿ ਕਿਸਾਨਾਂ ਦਾ ਜੀਅ ਨਹੀਂ ਕਰਦਾ ਕਿ ਉਹ ਸੜਕਾਂ ਤੋਂ ਲੰਘਦੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਨ ਪਰ ਸਰਕਾਰ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕਰਦੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਕਣਕ ਦੀ ਫ਼ਸਲ ਮੰਡੀਆਂ ਵਿਚ ਵੇਚਣ ਲਈ ਲੈ ਕੇ ਆਏ ਹਨ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਕਿਤੇ ਬੋਲੀ ਨਹੀਂ ਲਗਦੀ, ਬੋਲੀ ਲੱਗਦੀ ਹੈ ਤਾਂ ਬਾਰਦਾਨਾ ਨਹੀਂ ਮਿਲਦਾ | ਕਿਸਾਨਾਂ ਦੀ ਫ਼ਸਲ ਖੁੱਲ੍ਹੇ ਅਸਮਾਨ ਹੇਠ ਮੰਡੀਆਂ ਵਿਚ ਰੁਲ ਰਹੀ ਹੈ ਉੱਤੋਂ ਮੀਂਹ ਪੈਣ ਕਾਰਨ ਕਣਕ ਭਿੱਜ ਕੇ ਖ਼ਰਾਬ ਹੋ ਰਹੀ ਹੈ ਤੇ ਸਰਕਾਰ ਵਲੋਂ ਇਸ ਕਣਕ ਨੂੰ ਖ਼ਰੀਦਣ ਲਈ ਫਿਰ ਆਨਾਕਾਨੀ ਕੀਤੀ ਜਾਵੇਗੀ | ਕਣਕ ਦੀ ਫ਼ਸਲ ਕੋਈ ਪਹਿਲੀ ਵਾਰ ਨਹੀਂ ਖਰੀਦੀ ਜਾ ਰਹੀ | ਫੇਰ ਦਾਣਾ ਦਾਣਾ ਖ਼ਰੀਦਣ ਦਾ ਦਾਅਵਾ ਕਰਨ ਵਾਲੀ ਸਰਕਾਰ ਨੇ ਸਮੇਂ ਸਿਰ ਬਾਰਦਾਨੇ ਦਾ ਪ੍ਰਬੰਧ ਨਹੀਂ ਕੀਤਾ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੰਜਾਬ ਲਈ ਕਣਕ ਦੇ ਇਸ ਸੀਜ਼ਨ ਲਈ ਬਾਰਦਾਨੇ ਦੀਆਂ ਕੁੱਲ ਪੰਜ ਲੱਖ ਗੱਠਾਂ ਦੀ ਜ਼ਰੂਰਤ ਸੀ ਜਦੋਂ ਕਿ ਹੁਣ ਤੱਕ ਸਿਰਫ਼ 1.35 ਲੱਖ ਗੱਠਾਂ ਬਾਰਦਾਨਾ ਹੀ ਸਪਲਾਈ ਕੀਤਾ ਗਿਆ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਫ਼ਸਲ ਖ਼ਰੀਦਣਾ ਨਹੀਂ ਚਾਹੁੰਦੀ ਅਤੇ ਕਿਸਾਨਾਂ ਨੂੰ ਪ੍ਰਾਈਵੇਟ ਮੰਡੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ | ਕਦੇ ਬਾਰਦਾਨੇ ਦੀ ਘਾਟ, ਕਦੇ ਜ਼ਮੀਨ ਦੇ ਕਾਗ਼ਜ਼ਾਤ ਪੇਸ਼ ਕਰਨ ਦੀ ਮੰਗ ਅਤੇ ਕਦੇ ਨਮੀ/ਟੋਟੇ ਆਦਿ ਘੱਟ ਕਰਨ ਜਿਹੇ ਬੇਤੁਕੇ ਮਾਪਦੰਡਾਂ ਦੇ ਫ਼ਰਮਾਨ, ਇਹ ਸਭ ਸਰਕਾਰੀ ਖ਼ਰੀਦ ਖਤਮ ਵੱਲ ਵਧਦੇ ਕਦਮਾਂ ਦੀ ਪੈੜਚਾਲ ਹੈ | ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਜਲਦੀ ਤੋਂ ਜਲਦੀ ਬਾਰਦਾਨੇ ਦਾ ਇੰਤਜ਼ਾਮ ਕਰੇ ਵਰਨਾ ਸੜਕਾਂ ਜਾਮ ਕਰਨ ਦੇ ਇਹ ਸੰਕੇਤਕ ਕਦਮ ਪੱਕੇ ਸੜਕ-ਧਰਨਿਆਂ ਵਿਚ ਤਬਦੀਲ ਕਰਨੇ ਪੈਣਗੇ | ਸੰਯੁਕਤ ਕਿਸਾਨ ਮੋਰਚੇ ਵਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਪੱਕਾ ਮੋਰਚਾ ਜਾਰੀ ਹੈ |

ਭਾਕਿਯੂ ਏਕਤਾ ਉਗਰਾਹਾਂ ਵਲੋਂ ਧਰਨੇ ਜਾਰੀ

ਬਰਨਾਲਾ, 21 ਅਪ੍ਰੈਲ (ਧਰਮਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਭਾਜਪਾ ਦੀ ਸੂਬਾ ਆਗੂ ਅਰਚਨਾ ਦੱਤ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਅਤੇ ਬਰਨਾਲਾ ਰਾਏਕੋਟ ਰੋਡ 'ਤੇ ਪਿੰਡ ...

ਪੂਰੀ ਖ਼ਬਰ »

ਦਾਣਾ ਮੰਡੀ ਸ਼ਹਿਣਾ ਵਿਖੇ ਖ਼ਰੀਦ ਏਜੰਸੀ ਦੇ ਅਧਿਕਾਰੀਆਂ ਨੇ ਬਾਰਦਾਨੇ ਨੂੰ ਪੂਰਾ ਕਰਨ ਦਾ ਕੀਤਾ ਵਾਅਦਾ

ਸ਼ਹਿਣਾ, 21 ਅਪ੍ਰੈਲ (ਸੁਰੇਸ਼ ਗੋਗੀ)-ਦਾਣਾ ਮੰਡੀ ਸ਼ਹਿਣਾ ਵਿਖੇ ਪਿਛਲੇ ਕਈ ਦਿਨਾਂ ਤੋਂ ਬਾਰਦਾਨੇ ਦੀ ਘਾਟ ਤੋਂ ਪੇ੍ਰਸ਼ਾਨ ਅਤੇ ਮੌਸਮ ਦੇ ਬਦਲੇ ਮਿਜ਼ਾਜ ਕਾਰਨ ਮੀਂਹ ਕਾਰਨ ਭਿੱਜ ਰਹੀ ਕਣਕ ਤੋਂ ਦੁਖੀ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੇ ਬਾਰਦਾਨੇ ਦੀ ਘਾਟ ਨੂੰ ...

ਪੂਰੀ ਖ਼ਬਰ »

ਬਾਰਦਾਨੇ ਦੀ ਘਾਟ ਨੂੰ ਲੈ ਭਾਕਿਯੂ ਉਗਰਾਹਾਂ ਦੀ ਅਗਵਾਈ 'ਚ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਜਾਮ

ਟੱਲੇਵਾਲ, 21 ਅਪ੍ਰੈਲ (ਸੋਨੀ ਚੀਮਾ)-ਟੱਲੇਵਾਲ ਵਿਖੇ ਭਾਕਿਯੂ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਦੀ ਅਗਵਾਈ ਵਿਚ ਕਿਸਾਨਾਂ ਵਲੋਂ ਬਾਰਦਾਨੇ ਦੀ ਘਾਟ ਨੂੰ ਲੈ ਕੇ ਟੱਲੇਵਾਲ ਨਹਿਰ ਦੇ ਪੁਲ 'ਤੇ ਮੋਗਾ-ਬਰਨਾਲਾ ਨੈਸ਼ਨਲ ਹਾਈਵੇ ਜਾਮ ਕਰ ਕੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨਾਂ ਤੇ ਕਿਸਾਨਾਂ ਨੇ ਭਾਜਪਾ ਆਗੂ ਦੇ ਘਰ ਅੱਗੇ ਕੀਤੀ ਆਗੂਆਂ ਦੀ ਘੇਰਾਬੰਦੀ

ਧਨੌਲਾ, 21 ਅਪ੍ਰੈਲ (ਚੰਗਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਤੇ ਕਿਸਾਨਾਂ ਵਲੋਂ ਅੱਜ ਧਨੌਲਾ ਦੇ ਬੀ.ਜੇ.ਪੀ. ਬਰਨਾਲਾ ਦੇ ਜ਼ਿਲ੍ਹਾ ਆਗੂ ਪਰਮਿੰਦਰ ਸਿੰਘ ਦੇ ਗ੍ਰਹਿ ਵਿਖੇ ਬੀ.ਜੇ.ਪੀ. ਪਟਿਆਲਾ ਦੇ ਆਗੂ ਗੁਰਤੇਜ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਕੌਂਸਲਰ ਵਿਨੋਦ ਕਾਲਾ ਨੂੰ ਰਿਹਾਅ ਕਰਵਾਉਣ ਲਈ ਥਾਣੇ ਅੱਗੇ ਧਰਨਾ

ਤਪਾ ਮੰਡੀ, 21 ਅਪੈ੍ਰਲ (ਵਿਜੇ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਕੌਮੀ ਮਾਰਗ ਬਠਿੰਡਾ-ਚੰਡੀਗੜ੍ਹ ਨੂੰ ਜਾਮ ਕਰ ਕੇ ਸਥਿਤ ਪੁਲਿਸ ਥਾਣੇ ਸਾਹਮਣੇ ਨਾਅਰੇਬਾਜ਼ੀ ਦੇਰ ਰਾਤ ਤੱਕ ਵਰ੍ਹਦੇ ਮੀਂਹ 'ਚ ਕੀਤੀ ਗਈ ਪਰ ਅੱਜ ਮੁੜ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ ਆਏ 32 ਨਵੇਂ ਕੇਸ, ਇਕ ਔਰਤ ਦੀ ਮੌਤ

ਬਰਨਾਲਾ, 21 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 32 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇਕ ਔਰਤ ਦੀ ਮੌਤ ਹੋਈ ਹੈ ਜਦਕਿ 29 ਮਰੀਜ਼ ਸਿਹਤਯਾਬ ਵੀ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਧਨੌਲਾ ਦੀ ਇਕ 52 ...

ਪੂਰੀ ਖ਼ਬਰ »

ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ, ਮਾਮਲਾ ਦਰਜ

ਭਦੌੜ, 21 ਅਪ੍ਰੈਲ (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ ਵਿਖੇ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਏ.ਐਸ.ਆਈ. ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਜਗਜੀਤ ਸਿੰਘ ਉਰਫ਼ ਜੱਗੀ ਪੁੱਤਰ ਅਮਰਜੀਤ ਸਿੰਘ ਮੱਝੂਕੇ ਵਾਲੇ ਵਾਸੀ ਵਾਰਡ ...

ਪੂਰੀ ਖ਼ਬਰ »

ਕਿਸਾਨਾਂ ਨੂੰ 103 ਕਰੋੜ ਦੀ ਆਨਲਾਈਨ ਅਦਾਇਗੀ ਕੀਤੀ-ਡਿਪਟੀ ਕਮਿਸ਼ਨਰ

ਬਰਨਾਲਾ, 21 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕਿਸਾਨਾਂ ਨੂੰ ਕਣਕ ਦੀ ਖ਼ਰੀਦ ਵਜੋਂ ਆਨਲਾਈਨ ਅਦਾਇਗੀ ਹੋਣੀ ਸ਼ੁਰੂ ਹੋ ਗਈ ਹੈ | ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਹੁਣ ਤੱਕ ਕਿਸਾਨਾਂ ਦੇ ਖਾਤਿਆਂ ਵਿਚ 103 ਕਰੋੜ ...

ਪੂਰੀ ਖ਼ਬਰ »

ਸਾਬਕਾ ਚੇਅਰਮੈਨ ਜਥੇਦਾਰ ਬਚਨ ਸਿੰਘ ਛਾਪਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

ਮਹਿਲ ਕਲਾਂ, 21 ਅਪ੍ਰੈਲ (ਅਵਤਾਰ ਸਿੰਘ ਅਣਖੀ)-ਟਕਸਾਲੀ ਅਕਾਲੀ ਆਗੂ ਸਾਬਕਾ ਚੇਅਰਮੈਨ ਜਥੇਦਾਰ ਬਚਨ ਸਿੰਘ ਛਾਪਾ ਸਾਬਕਾ ਸਰਪੰਚ ਨਮਿੱਤ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ, ਦਿਉਲ ਪੱਤੀ, ਪਿੰਡ ਛਾਪਾ ਵਿਖੇ ਹੋਇਆ | ਇਸ ਮੌਕੇ ਸੰਤ ਬਾਬਾ ...

ਪੂਰੀ ਖ਼ਬਰ »

ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਸਟਾਫ਼ ਨੇ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕਰਵਾਇਆ

ਬਰਨਾਲਾ, 21 ਅਪ੍ਰੈਲ (ਅਸ਼ੋਕ ਭਾਰਤੀ)-ਸੈਕਰਡ ਹਾਰਟ ਕਾਨਵੈਂਟ ਸਕੂਲ ਹੰਡਿਆਇਆ ਰੋਡ ਬਰਨਾਲਾ ਵਿਖੇ ਕੋਰੋਨਾ ਤੋਂ ਬਚਾਅ ਸਬੰਧੀ ਟੀਕਾਕਰਨ ਕੈਂਪ ਐਸ.ਐਮ.ਓ. ਡਾ: ਤਪਿੰਦਰਜੀਤ ਕੌਸ਼ਲ ਦੀ ਅਗਵਾਈ ਹੇਠ ਲਗਾਇਆ ਗਿਆ | ਕੈਂਪ ਦੌਰਾਨ ਮੈਡੀਕਲ ਅਫ਼ਸਰ ਡਾ: ਰਾਹੁਲ ਬਾਂਸਲ ਅਤੇ ...

ਪੂਰੀ ਖ਼ਬਰ »

ਸੂਰਿਆਵੰਸ਼ੀ ਖੱਤਰੀ ਸਭਾ ਦੇ ਮਹਿਲਾ ਵਿੰਗ ਵਲੋਂ ਸਿਲਾਈ ਸੈਂਟਰ ਦਾ ਉਦਘਾਟਨ

ਬਰਨਾਲਾ, 21 ਅਪ੍ਰੈਲ (ਅਸ਼ੋਕ ਭਾਰਤੀ)-ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ ਦੇ ਮਹਿਲਾ ਵਿੰਗ ਵਲੋਂ ਪ੍ਰੇਮ ਨਗਰ ਧਨੌਲਾ ਰੋਡ ਬਰਨਾਲਾ ਵਿਖੇ ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਖੋਲਿ੍ਹਆ ਗਿਆ | ਜਿਸ ਦੇ ਉਦਘਾਟਨ ਦੀ ਰਸਮ ਸਭਾ ਦੇ ਮੁੱਖ ਸਰਪ੍ਰਸਤ ਨੀਰਜ ਬਾਲਾ ...

ਪੂਰੀ ਖ਼ਬਰ »

ਪਿ੍ੰਸੀਪਲ ਉਦਾਸੀ ਨੇ ਖਿਡਾਰੀਆਂ ਲਈ ਬੈਡਮਿੰਟਨ ਦੀ ਗਰਾਊਾਡ ਬਣਾਉਣ ਲਈ ਨੀਂਹ ਰੱਖੀ

ਸ਼ਹਿਣਾ, 21 ਅਪ੍ਰੈਲ (ਸੁਰੇਸ਼ ਗੋਗੀ)-ਸ਼ਹੀਦ ਬੁੱਧੂ ਖਾਂ ਸੋਰੀਆ ਚੱਕਰ ਵਿਜੇਤਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ਹਿਣਾ ਵਿਖੇ ਖਿਡਾਰੀਆਂ ਲਈ ਬੈਡਮਿੰਟਨ ਦਾ ਗਰਾਉਂਡ ਬਣਾਉਣ ਲਈ ਨੀਂਹ ਪਿ੍ੰਸੀਪਲ, ਸਕੂਲ ਸਟਾਫ਼ ਅਤੇ ਪਤਵੰਤਿਆਂ ਨੇ ਸਾਂਝੇ ਤੌਰ 'ਤੇ ...

ਪੂਰੀ ਖ਼ਬਰ »

ਰੁਜ਼ਗਾਰ ਮੇਲੇ ਕੀਤੇ ਮੁਲਤਵੀ

ਬਰਨਾਲਾ, 21 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਦੇ 'ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ' ਤਹਿਤ ਜ਼ਿਲ੍ਹਾ ਬਰਨਾਲਾ ਸਮੇਤ ਸੂਬੇ ਭਰ ਵਿਚ 22 ਅਪ੍ਰੈਲ ਤੋਂ 30 ਅਪ੍ਰੈਲ 2021 ਤੱਕ ਲੱਗਣ ਵਾਲੇ ਰੋਜ਼ਗਾਰ ਮੇਲੇ ਸਰਕਾਰ ਦੀਆਂ ਕੋਵਿਡ-19 ਸਬੰਧੀ ਨਵੀਂ ਜਾਰੀ ...

ਪੂਰੀ ਖ਼ਬਰ »

ਖੱੁਡੀ ਕਲਾਂ ਵਿਖੇ ਮੰਡੀ 'ਚ ਬਾਰਦਾਨਾ ਨਾ ਆਉਣ ਕਾਰਨ ਕਿਸਾਨਾਂ ਵਲੋਂ ਨਾਅਰੇਬਾਜ਼ੀ

ਹੰਡਿਆਇਆ, 21 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-ਪਿੰਡ ਖੁੱਡੀ ਕਲਾਂ ਵਿਖੇ ਮੰਡੀ ਵਿਚ ਬਾਰਦਾਨਾ ਨਾ ਪੁੱਜਣ ਕਾਰਨ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਹਰਮੇਲ ਸਿੰਘ, ...

ਪੂਰੀ ਖ਼ਬਰ »

ਮੂਰਤੀ ਸਥਾਪਨਾ ਸਮਾਰੋਹ ਕਰਵਾਇਆ

ਧਨੌਲਾ, 21 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਸ੍ਰੀ ਦੁਰਗਾ ਅਸ਼ਟਮੀ ਅਤੇ ਰਾਮ ਨੌਮੀ ਦਾ ਪਵਿੱਤਰ ਦਿਹਾੜਾ ਡੇਰਾ ਬਾਬਾ ਸਿੱਧਾਂ ਦਾ ਪਿੰਡ ਕੋਟਦੂੰਨਾ ਵਿਖੇ ਮਹੰਤ ਸ਼ੰਭੂ ਦਾਸ ਦੀ ਅਗਵਾਈ ਹੇਠ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਸ੍ਰੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX