ਤਾਜਾ ਖ਼ਬਰਾਂ


ਦਿੱਲੀ 'ਚ ਕੋਰੋਨਾ ਦੇ ਇਕ ਮਾਰਚ ਤੋਂ ਬਾਅਦ ਰਿਕਾਰਡ ਕੀਤੇ ਗਏ ਸਭ ਤੋਂ ਘੱਟ ਕੇਸ
. . .  1 day ago
ਨਵੀਂ ਦਿੱਲੀ, 12 ਜੂਨ - ਦਿੱਲੀ ਵਿਚ ਕੋਰੋਨਾ ਦੇ ਨਵੇਂ ਮਾਮਲੇ ਨਿਰੰਤਰ ਘੱਟ ਰਹੇ ਹਨ। ਦਿੱਲੀ ਵਿਚ ਅੱਜ 213 ਨਵੇਂ ਮਾਮਲੇ ਸਾਹਮਣੇ ਆਏ ਅਤੇ 28 ਮਰੀਜ਼ਾਂ ਦੀ ਮੌਤ ਹੋਈ ਹੈ। ਜੋ ਇਕ ਮਾਰਚ ਤੋਂ ਬਾਅਦ ਸਭ ਤੋਂ ਘੱਟ...
ਪ੍ਰੇਸ਼ਾਨ ਨੌਜਵਾਨ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ
. . .  1 day ago
ਕਾਲਾ ਸੰਘਿਆਂ, 12 ਜੂਨ (ਬਲਜੀਤ ਸਿੰਘ ਸੰਘਾ) - ਨਜ਼ਦੀਕੀ ਪਿੰਡ ਸੰਧੂ ਚੱਠਾ ਜ਼ਿਲ੍ਹਾ ਕਪੂਰਥਲਾ ਦੇ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਭਰਾ ਅੱਛਰ ਸਿੰਘ ਹਾਲ ਵਾਸੀ ਲੁਧਿਆਣਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੀ ਮਾਂ...
ਲਾਸ਼ ਖਰੜ ਪੁੱਜਣ 'ਤੇ ਜੈਪਾਲ ਭੁੱਲਰ ਦੇ ਸਾਥੀ ਜਸਪ੍ਰੀਤ ਜੱਸੀ ਦਾ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਖਰੜ,12 ਜੂਨ (ਕੇਵਲ ਸਿੰਘ ਰਾਣਾ) - ਬੀਤੀ 9 ਜੂਨ ਨੂੰ ਕੋਲਕਾਤਾ ਵਿਖੇ ਜਗਰਾਉਂ ਪੁਲਿਸ ਕਤਲ ਕਾਂਡ ਦੇ ਦੋ ਮੁੱਖ ਦੋਸ਼ੀਆਂ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਖਰੜ ਦੇ ਹੋਏ ਐਨਕਾਊਂਟਰ...
ਅੰਮ੍ਰਿਤਸਰ ਵਿਚ 100 ਕੋਰੋਨਾ ਕੇਸ ਆਏ ਸਾਹਮਣੇ, 6 ਮੌਤਾਂ
. . .  1 day ago
ਅੰਮ੍ਰਿਤਸਰ, 12 ਜੂਨ (ਜਸਵੰਤ ਸਿੰਘ ਜੱਸ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 100 ਕੇਸ ਸਾਹਮਣੇ ਆਏ ਹਨ ਅਤੇ 6 ਮਰੀਜ਼ਾਂ ਦੀ...
ਨਹਿਰ 'ਚ ਡੁੱਬਣ ਕਾਰਨ ਬੱਚੇ ਦੀ ਮੌਤ
. . .  1 day ago
ਜੋਗਾ,(ਮਾਨਸਾ) 12 ਜੂਨ (ਹਰਜਿੰਦਰ ਸਿੰਘ ਚਹਿਲ) - ਅੱਜ ਪਿੰਡ ਰੱਲਾ ਮਾਨਸਾ 'ਚ ਪਿੰਡ ਵਿਚ ਦੀ ਲੰਘਦੀ ਨਹਿਰ ਵਿਚ ਬੱਚਾ ਡੁੱਬਣ ਦੇ ਕਾਰਣ ਮੌਤ ਹੋਣ ਦਾ ਸਮਾਚਾਰ ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਤੋਂ ਰਾਹਤ, ਆਏ ਨਵੇਂ 12 ਮਾਮਲੇ
. . .  1 day ago
ਮੋਗਾ, 12 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਤੋਂ ਥੋੜ੍ਹੀ ਰਾਹਤ ਮਿਲੀ ਹੈ ਅਤੇ ਅੱਜ ਮਹਿਜ 12 ਮਾਮਲੇ ਹੀ ਸਾਹਮਣੇ ਆਏ ਹਨ ...
ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਨੇ ਕੋਲਕਾਤਾ ਵਿਚ ਰਹਿਣ ਲਈ ਕੀਤੇ ਸਨ ਜਾਅਲੀ ਦਸਤਾਵੇਜ਼ ਇਸਤੇਮਾਲ
. . .  1 day ago
ਚੰਡੀਗੜ੍ਹ,12 ਜੂਨ - ਪੰਜਾਬ ਪੁਲਿਸ ਨੇ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਨੂੰ ਕੋਲਕਾਤਾ ਦੇ ਵਿਚ ਰਹਿਣ ਲਈ ਜਿਸ ਵਿਅਕਤੀ ਦੇ ਦਸਤਾਵੇਜ਼ਾਂ ਦਾ ਇਸਤੇਮਾਲ ਕੀਤਾ...
ਜ਼ਹਿਰੀਲੀ ਚੀਜ਼ ਦੇ ਡੰਗਣ ਨਾਲ ਦੋ ਦੀ ਮੌਤ
. . .  1 day ago
ਗੁਰਾਇਆ,12 ਜੂਨ ( ਬਲਵਿੰਦਰ ਸਿੰਘ ) - ਗੁਰਾਇਆ ਦੇ ਨਜ਼ਦੀਕੀ ਬੜਾ ਪਿੰਡ ਵਿਖੇ ਇਕ ਮੋਟਰ 'ਤੇ ਸੁਤੇ ਪਏ ਦੋ ਪ੍ਰਵਾਸੀ ਮਜ਼ਦੂਰਾਂ ਦੇ ਜ਼ਹਿਰੀਲੀ ਚੀਜ਼ ਲੜਨ ਨਾਲ ਦੋਵਾਂ ਦੀ ਮੌਤ ਹੋ...
ਕਾਲੇ ਫੰਗਸ ਦੀ ਦਵਾਈ ਟੈਕਸ ਮੁਕਤ, ਕੋਰੋਨਾ ਟੀਕੇ 'ਤੇ 5% ਜੀ.ਐੱਸ.ਟੀ. ਬਰਕਰਾਰ
. . .  1 day ago
ਨਵੀਂ ਦਿੱਲੀ, 12 ਜੂਨ - ਜੀ.ਐੱਸ.ਟੀ. ਕੌਂਸਲ ਨੇ ਸਨਿਚਰਵਾਰ ਨੂੰ ਕੋਰੋਨਾ ਨਾਲ ਸਬੰਧਿਤ ਰਾਹਤ ਸਮਗਰੀ ਬਾਰੇ ਮੰਤਰੀਆਂ ਦੇ ਸਮੂਹ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ...
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਮੱਦੇਨਜ਼ਰ ਚੰਡੀਗੜ੍ਹ ਵਿਚ 14 ਜੂਨ ਨੂੰ ਜਨਤਕ ਛੁੱਟੀ
. . .  1 day ago
ਚੰਡੀਗੜ੍ਹ , 12 ਜੂਨ - ਚੰਡੀਗੜ੍ਹ ਵਿਚ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਮੱਦੇਨਜ਼ਰ 14 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ...
ਅੰਮ੍ਰਿਤਸਰ 'ਚ ਇਕ ਵਿਅਕਤੀ ਵਲੋਂ ਘਰਵਾਲੀ ਅਤੇ ਜਵਾਨ ਧੀ ਦਾ ਕਤਲ
. . .  1 day ago
ਅੰਮ੍ਰਿਤਸਰ, 12 ਜੂਨ (ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਵਿਖੇ ਅੱਜ ਅਸ਼ੋਕ ਕੁਮਾਰ ਨਾਮਕ ਇਕ ਵਿਅਕਤੀ ਵਲੋਂ ਆਪਣੀ ਘਰਵਾਲੀ ਮਨਜੀਤ ਕੌਰ (45) ਅਤੇ ਜਵਾਨ ਧੀ ਪਾਇਲ ਦਾ ਕਤਲ ਕਰਕੇ...
ਕਾਬੁਲ ਵਿਚ ਹੋਏ ਬੰਬ ਧਮਾਕੇ
. . .  1 day ago
ਕਾਬੂਲ (ਅਫਗਾਨਿਸਤਾਨ), 12 ਜੂਨ - ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਕਾਬੁਲ ਵਿਚ ਅੱਜ ਦੁਪਹਿਰ ਦੋ ਧਮਾਕੇ ਹੋਏ...
ਭਾਰਤੀ ਜਾਂਚ ਏਜੰਸੀਆਂ ਨੇ ਮੇਹੁਲ ਚੋਕਸੀ ਮਾਮਲੇ ਵਿਚ ਡੋਮੀਨਿਕਾ ਹਾਈ ਕੋਰਟ ਵਿਚ ਹਲਫਨਾਮਾ ਦਾਖ਼ਲ ਕੀਤਾ
. . .  1 day ago
ਨਵੀਂ ਦਿੱਲੀ ,12 ਜੂਨ -ਭਾਰਤੀ ਜਾਂਚ ਏਜੰਸੀਆਂ ਨੇ ਮੇਹੁਲ ਚੋਕਸੀ ਮਾਮਲੇ ਵਿਚ ਡੋਮੀਨਿਕਾ ਹਾਈ ਕੋਰਟ ਵਿਚ ਇਕ ਹਲਫਨਾਮਾ ਦਾਖ਼ਲ ਕੀਤਾ...
ਭਾਰਤ ਬਾਇਓਟੈਕ ਸੰਯੁਕਤ ਰਾਜ ਵਿਚ ਕਰੇਗਾ ਕੋਵੈਕਸਿਨ ਲਈ ਕਲੀਨਿਕਲ ਅਜ਼ਮਾਇਸ਼
. . .  1 day ago
ਨਵੀਂ ਦਿੱਲੀ,12 ਜੂਨ - ਕੋਵੈਕਸਿਨ ਲਈ ਮਾਰਕੀਟਿੰਗ ਐਪਲੀਕੇਸ਼ਨ ਦਾ ਸਮਰਥਨ ਕਰਨ ਲਈ ਭਾਰਤ ਬਾਇਓਟੈਕ ਸੰਯੁਕਤ ਰਾਜ ਵਿਚ ਕਲੀਨਿਕਲ...
100 ਫ਼ੀਸਦੀ ਕੋਵਿਡ ਵੈਕਸੀਨੇਸ਼ਨ ਮਿਸ਼ਨ ਪ੍ਰਾਪਤੀ ਅਧੀਨ ਪਿੰਡ ਭੀਖੀ ਖੱਟੜਾ ਬਣਿਆ ਪੰਜਾਬ ਦਾ ਪਹਿਲਾ ਪਿੰਡ
. . .  1 day ago
ਰਾੜਾ ਸਾਹਿਬ, 12 ਜੂਨ (ਸਰਬਜੀਤ ਸਿੰਘ ਬੋਪਾਰਾਏ) - ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਕਰਨ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਪਾਇਲ ਦੇ ਪਿੰਡ ਭੀਖੀ ਖੱਟੜਾ ਵਿਖੇ 100 ਫ਼ੀਸਦੀ...
ਤੇਜ਼ ਹਨੇਰੀ ਅਤੇ ਮੀਂਹ ਦੇ ਨਾਲ ਹਲਕੀ ਗੜੇਮਾਰੀ
. . .  1 day ago
ਸ੍ਰੀ ਮੁਕਤਸਰ ਸਾਹਿਬ, 12 ਜੂਨ ( ਰਣਜੀਤ ਸਿੰਘ ਢਿੱਲੋਂ ) - ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਜਿੱਥੇ ਹਨੇਰੀ ਨਾਲ ਤੇਜ਼ ਬਾਰਸ਼ ਹੋ...
ਸ਼੍ਰੌਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠ-ਜੋੜ ਮਹਿਜ ਸੱਤਾ ਪ੍ਰਾਪਤ ਕਰਨ ਦੀ ਲਾਲਸਾ - ਜਸਵੀਰ ਸਿੰਘ ਡਿੰਪਾ
. . .  1 day ago
ਸੁਲਤਾਨਪੁਰ ਲੋਧੀ, 12 ਜੂਨ (ਲਾਡੀ, ਹੈਪੀ, ਥਿੰਦ) - ਸੁਲਤਾਨਪੁਰ ਲੋਧੀ ਵਿਖੇ ਜਸਵੀਰ ਸਿੰਘ ਡਿੰਪਾ ਮੈਂਬਰ ਪਾਰਲੀਮੈਂਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ,ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ...
ਸਾਢੇ 6 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ
. . .  1 day ago
ਲੁਧਿਆਣਾ,12 ਜੂਨ (ਪਰਮਿੰਦਰ ਸਿੰਘ ਆਹੂਜਾ) ਐੱਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ...
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਪੰਜਾਬ ਵਿਚ ਨਵੀਂ ਰਾਜਨੀਤਿਕ ਅਤੇ ਸਮਾਜਿਕ ਸ਼ੁਰੂਆਤ : ਮਾਇਆਵਤੀ
. . .  1 day ago
ਨਵੀਂ ਦਿੱਲੀ, 12 ਜੂਨ - ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਪੰਜਾਬ ਵਿਚ ਨਵੀਂ ਰਾਜਨੀਤਿਕ ਅਤੇ ਸਮਾਜਿਕ ਸ਼ੁਰੂਆਤ ਹੈ। ਇਸ ਇਤਿਹਾਸਕ ਕਦਮ ਲਈ...
ਸ੍ਰੀ ਮੁਕਤਸਰ ਸਾਹਿਬ ਵਿਚ ਬਾਰਸ਼ ਸ਼ੁਰੂ, ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ 12 ਜੂਨ (ਰਣਜੀਤ ਸਿੰਘ ਢਿੱਲੋਂ ) ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅਸਮਾਨ ਵਿਚ...
ਸਕਾਲਰਸ਼ਿਪ ਘੁਟਾਲੇ ਵਿਰੁੱਧ ਆਮ ਆਦਮੀ ਪਾਰਟੀ ਨੇ ਸਾਧੂ ਸਿੰਘ ਧਰਮਸੋਤ ਦਾ ਫੂਕਿਆ ਪੁਤਲਾ
. . .  1 day ago
ਬਠਿੰਡਾ,12 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਪੰਜਾਬ ਦੇ ਐੱਸ.ਸੀ.ਐੱਸ.ਟੀ. ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ...
ਬਸਤੀ ਨਿਵਾਸੀਆਂ ਨੇ ਸੂਬਾ ਸਰਕਾਰ ਅਤੇ ਸਬੰਧਿਤ ਅਧਿਕਾਰੀਆਂ ਦਾ ਕੀਤਾ ਪਿੱਟ ਸਿਆਪਾ
. . .  1 day ago
ਤਪਾ ਮੰਡੀ,12 ਜੂਨ (ਪ੍ਰਵੀਨ ਗਰਗ) ਸ਼ਹਿਰ ਦੀ ਅੰਬਰਸਰੀ ਅਤੇ ਯੋਗੀ ਬਸਤੀ ਨਿਵਾਸੀਆਂ ਵਲੋਂ....
ਹਨੇਰੀ ਨਾਲ ਡਿਗੇ ਰੁੱਖ ਹੇਠਾਂ ਆ ਕੇ ਕਿਸਾਨ ਦੀ ਮੌਤ
. . .  1 day ago
ਪੰਜਗਰਾਈਆਂ,12 ਜੂਨ (ਬਲਵਿੰਦਰ ਸਿੰਘ) ઠਨਜ਼ਦੀਕੀ ਪਿੰਡ ਭੰਬੋਈ ਦੀ ਬਹਿਕ 'ਤੇ ਰਹਿਣ ਵਾਲੇ 55 ਸਾਲਾ ...
ਜੰਮੂ ਕਸ਼ਮੀਰ : ਅੱਤਵਾਦੀ ਹਮਲੇ ਵਿਚ ਦੋ ਪੁਲਿਸ ਮੁਲਾਜ਼ਮ ਅਤੇ ਦੋ ਨਾਗਰਿਕ ਆਪਣੀ ਜਾਨ ਗਵਾ ਬੈਠੇ
. . .  1 day ago
ਸ੍ਰੀ ਨਗਰ, 12 ਜੂਨ - ਜੰਮੂ ਕਸ਼ਮੀਰ ਦੇ ਸੋਪੋਰ ਵਿਚ ਹੋਏ ਅੱਤਵਾਦੀ ਹਮਲੇ ਵਿਚ ਦੋ ਪੁਲਿਸ ਮੁਲਾਜ਼ਮ ਅਤੇ ਦੋ ਨਾਗਰਿਕ ਆਪਣੀ ਜਾਨ ਗਵਾ ਬੈਠੇ ਹਨ...
ਕਸਬੇ ਅੰਦਰ ਬਣੇ ਗੰਦੇ ਟੋਭਿਆਂ 'ਚ ਡੇਂਗੂ, ਮਲੇਰੀਆ ਦੀ ਰੋਕਥਾਮ ਲਈ ਗੰਬੂਜਾ ਮੱਛੀਆਂ ਛੱਡੀਆਂ
. . .  1 day ago
ਲੌਂਗੋਵਾਲ,12 ਜੂਨ ( ਸ.ਸ.ਖੰਨਾ,ਵਿਨੋਦ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਸੰਗਰੂਰ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਸਿਹਤ ਹਰ ਜੀਵ ਦੀ ਸਭ ਤੋਂ ਵੱਡੀ ਜਾਇਦਾਦ ਹੈ। -ਐਮਰਸਨ

ਜਲੰਧਰ

ਨਵੀਂ ਦਾਣਾ ਮੰਡੀ 'ਚ ਲੱਗੇ ਕਣਕ ਦੇ ਅੰਬਾਰ, ਪ੍ਰਸ਼ਾਸਨ ਦੇ ਦਾਅਵੇ ਖੋਖਲੇ

ਜਲੰਧਰ, 22 ਅਪੈ੍ਰਲ (ਹਰਵਿੰਦਰ ਸਿੰਘ ਫੁੱਲ) - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪ੍ਰਸ਼ਾਸਨ ਵਲੋਂ ਕਣਕ ਦੀ ਖ਼ਰੀਦ ਲਈ ਮੰਡੀਆਂ 'ਚ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ | ਸ਼ਹਿਰ ਦੀ ਨਵੀਂ ਦਾਣਾ ਮੰਡੀ ਦਾ ਦੌਰਾ ਕਰਨ 'ਤੇ ਦੇਖਣ ਵਿਚ ਆਇਆ ਕਿ ਮੰਡੀ 'ਚ ਲੋਕਾਂ ਲਈ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਕਿਤੇ ਸੈਨਟਾਈਜ਼ਰ ਜਾ ਕਿਸੇ ਦਵਾਈ ਦਾ ਛਿੜਕਾਅ ਕੀਤਾ ਗਿਆ ਹੈ | ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਮੰਡੀ ਵਿਚ ਖੜੇ ਪਾਣੀ 'ਚ ਮੱਛਰ ਪਨਪ ਰਿਹਾ ਹੈ ਤੇ ਪ੍ਰਸ਼ਾਸਨ ਬੇਖ਼ਬਰ ਹੈ। ਪਿਛਲੇ ਕੁੱਝ ਦਿਨਾਂ ਤੋਂ ਮੌਸਮ 'ਚ ਆਈ ਤਬਦੀਲੀ ਕਾਰਨ ਕਣਕ ਨੂੰ ਸੰਭਾਲਣ ਦੇ ਸਰਕਾਰੀ ਪ੍ਰਬੰਧ ਕਿਤੇ ਨਜ਼ਰ ਨਹੀਂ ਆਏ ਕਿਉਂਕਿ ਬਰਸਾਤੀ ਮੌਸਮ ਹੋਣ ਕਰ ਕੇ ਮੰਡੀ ਵਿਚ ਸ਼ੈੱਡਾਂ ਤੋਂ ਬਾਹਰ ਪਈ ਕਣਕ ਨੂੰ ਫਟੀਆਂ ਪੁਰਾਣੀਆਂ ਤਰਪਾਲਾਂ ਨਾਲ ਢੱਕਣ ਦੇ ਯਤਨ ਕੀਤੇ ਜਾ ਰਹੇ ਸਨ। ਇਸ ਸਬੰਧੀ ਆੜ੍ਹਤੀਆਂ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਹ ਤਰਪਾਲਾਂ ਉਨ੍ਹਾਂ ਆਪਣੇ ਤੌਰ ਤੇ ਖ਼ਰੀਦ ਕੇ ਫ਼ਸਲ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੰਡੀ 'ਚ ਕਣਕ ਦੇ ਅੰਬਾਰ ਲੱਗੇ ਹੋਏ ਹਨ ਅਤੇ ਲਿਫ਼ਟਿੰਗ ਦਾ ਪ੍ਰਬੰਧ ਜੂੰ ਦੀ ਤੋਰੇ ਤੁਰ ਰਿਹਾ ਹੈ ਜਿਸ ਨਾਲ ਮੰਡੀ ਵਿਚ ਆਪਣੀ ਉਪਜ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਟਰਾਲੀ ਖੜੀ ਕਰਨ ਲਈ ਵੀ ਜਗ੍ਹਾ ਨਹੀਂ ਮਿਲ ਰਹੀ। ਮੰਡੀ ਵਿਚ ਸਿਰਫ ਇਕ ਬਾਰ ਹੀ ਕੀਟਨਾਸ਼ਕ ਦਵਾਈ ਦਾ ਛਿੜਕਾਅ ਕੀਤਾ ਗਿਆ ਸੀ। ਆਪਣੀ ਫ਼ਸਲ ਲੈ ਕੇ ਮੰਡੀ ਪੁੱਜੇ ਕਿਸਾਨ ਰਛਪਾਲ ਸਿੰਘ, ਅਮਨਦੀਪ ਸਿੰਘ, ਲਖਵਿੰਦਰ ਸਿੰਘ ਧੋਗੜੀ, ਚਰਨ ਸਿੰਘ ਅਤੇ ਦਲਜੀਤ ਸਿੰਘ ਕੰਗਣੀਵਾਲ ਨੇ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਲਗਪਗ 200-200 ਕੁਇੰਟਲ ਕਣਕ ਲਗਪਗ ਇਕ ਹਫ਼ਤਾ ਪਹਿਲਾਂ ਮੰਡੀ ਵੇਚ ਕੇ ਗਏ ਸਨ ਜਿਸ ਦੀ ਅੱਜ ਤੱਕ ਕੋਈ ਅਦਾਇਗੀ ਨਹੀਂ ਹੋਈ। ਉਨ੍ਹਾਂ ਸਰਕਾਰ ਦੀ ਸਿੱਧੀ ਅਦਾਇਗੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਨਾ ਤਾਂ ਸਰਕਾਰ ਕੋਲ ਕੋਈ ਸਿਸਟਮ ਹੈ ਅਤੇ ਨਾ ਹੀ ਕੋਈ ਪ੍ਰਬੰਧ ਜਿਸ ਕਰ ਕੇ ਕਿਸਾਨਾਂ ਨੂੰ ਆਪਣੀ ਉਪਜ ਦੇ ਮੁੱਲ ਲੈਣ ਲਈ ਖੱਜਲ ਖ਼ੁਆਰ ਹੋਣ ਪੈ ਰਿਹਾ ਹੈ। ਕਿਸਾਨਾਂ ਨੇ ਸੋਸ਼ਲ ਮੀਡੀਆ 'ਤੇ ਹਰਿਆਣਾ ਦੀ ਇਕ ਵੀਡੀਓ ਦਿਖਾਉਂਦੇ ਹੋਏ ਦਾਅਵਾ ਕੀਤਾ ਜੇਕਰ ਕੇਂਦਰ ਸਰਕਾਰ ਵਲੋਂ ਖੇਤੀ ਵਿਰੋਧੀ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨ ਰੱਦ ਨਾ ਹੋਏ ਅਤੇ ਪੰਜਾਬ ਸਰਕਾਰ ਨੇ ਆਪਣੀਆਂ ਨੀਤੀਆਂ ਵਿਚ ਬਦਲਾਅ ਨਾ ਕੀਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਕਿਸਾਨਾਂ ਦੀਆਂ ਟਰਾਲੀਆਂ ਵੀ ਅਡਾਨੀਆਂ ਦੇ ਗੁਦਾਮਾਂ ਅੱਗੇ ਖੜੀਆਂ ਨਜ਼ਰ ਆਉਣਗੀਆਂ।

ਨਿਗਮ ਪ੍ਰਸ਼ਾਸਨ ਵਲੋਂ ਚਹੇਤੇ ਨੂੰ ਦਿੱਤਾ ਜਾਣ ਵਾਲਾ 47 ਲੱਖ ਦਾ ਟੈਂਡਰ ਰੱਦ

ਜਲੰਧਰ, 22 ਅਪ੍ਰੈਲ (ਸ਼ਿਵ) - ਠੇਕੇਦਾਰਾਂ ਦੇ ਵੱਟਸਐਪ ਗਰੁੱਪ 'ਚ ਬੀ.ਐਂਡ.ਆਰ. ਐਡਹਾਕ ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ਦਾ ਚਹੇਤਿਆਂ ਲਈ ਟੈਂਡਰ ਨਾ ਭਰੇ ਜਾਣ ਦਾ ਸੰਦੇਸ਼ ਵਾਇਰਲ ਹੋਣ ਤੋਂ ਉਠੇ ਤੂਫ਼ਾਨ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਵਿਵਾਦਿਤ ਟੈਂਡਰ ਨੂੰ ਅੱਜ ...

ਪੂਰੀ ਖ਼ਬਰ »

ਦਕੋਹਾ ਦੀ ਚੇਅਰਮੈਨੀ 'ਤੇ ਖ਼ਤਰਾ, ਕਮੇਟੀ ਮੈਂਬਰਾਂ ਨੇ ਕਿਹਾ ਬਰਖ਼ਾਸਤ ਹੋਣ ਦਕੋਹਾ

ਜਲੰਧਰ- ਚਹੇਤਿਆਂ ਨੂੰ ਲੱਖਾਂ ਦੇ ਕੰਮ ਦੁਆਉਣ ਦੇ ਮਾਮਲੇ ਵਿਚ ਟੈਂਡਰ ਘੁਟਾਲੇ ਵਿਚ ਠੇਕੇਦਾਰਾਂ ਦੇ ਵੱਟਸਐਪ ਗਰੁੱਪ ਵਿਚ ਵਾਇਰਲ ਹੋਏ ਚੇਅਰਮੈਨ ਜਗਦੀਸ਼ ਦਕੋਹਾ ਦੇ ਕਥਿਤ ਵਾਇਰਲ ਹੋਏ ਸੰਦੇਸ਼ ਤੋਂ ਬਾਅਦ ਕਮੇਟੀ ਮੈਂਬਰਾਂ ਹਰਸ਼ਰਨ ਕੌਰ ਹੈਪੀ, ਜਸਪਾਲ ਕੌਰ ...

ਪੂਰੀ ਖ਼ਬਰ »

ਪੀ.ਏ.ਪੀ ਮੁਲਾਜ਼ਮ ਤੇ ਨਸ਼ਾ ਤਸਕਰ ਵਲੋਂ ਰਾਹਗੀਰ ਦੀ ਲੁੱਟ ਖੋਹ

ਜਲੰਧਰ ਛਾਉਣੀ, 22 ਅਪ੍ਰੈਲ (ਪਵਨ ਖਰਬੰਦਾ)- ਥਾਣਾ ਛਾਉਣੀ ਦੇ ਅਧੀਨ ਆਉਂਦੇ ਦਕੋਹਾ ਫਾਟਕ ਨੇੜੇ ਅੱਜ ਪੀ.ਏ.ਪੀ ਦੇ ਇਕ ਮੁਲਾਜ਼ਮ ਨੇ ਇਕ ਨਸ਼ਾ ਤਸਕਰ ਨਾਲ ਮਿਲ ਕੇ ਨਸ਼ੇ ਦੀ ਹਾਲਤ ਵਿਚ ਇਕ ਰਾਹਗੀਰ ਤੋਂ ਉਸ ਦਾ ਮੋਬਾਈਲ ਅਤੇ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਸਬੰਧੀ ...

ਪੂਰੀ ਖ਼ਬਰ »

ਟੀਨ ਦੀ ਛੱਤ ਪਾਉਣ 'ਤੇ ਨਿਗਮ ਵਲੋਂ ਰੰਗਲਾ ਵਿਹੜਾ ਨੂੰ ਨੋਟਿਸ

ਜਲੰਧਰ, 22 ਅਪ੍ਰੈਲ (ਸ਼ਿਵ)- ਨਗਰ ਨਿਗਮ ਨੇ ਚਾਹੇ ਰੰਗਲਾ ਵਿਹੜਾ ਸਮੇਤ ਕਈ ਪਾਰਕਿੰਗਾਂ ਨੂੰ ਠੇਕੇ 'ਤੇ ਤਾਂ ਦੇ ਦਿੱਤਾ ਹੈ, ਪਰ ਕਈ ਜਗ੍ਹਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਰੰਗਲਾ ਵਿਹੜਾ ਦੀ ਪਾਰਕਿੰਗ ਦਾ ਠੇਕਾ ਲੈਣ ਵਾਲੀ ਕੰਪਨੀ ਵਲੋਂ ਰੰਗਲਾ ਵਿਹੜਾ ...

ਪੂਰੀ ਖ਼ਬਰ »

ਦਿਹਾਤੀ ਇਲਾਕਿਆਂ 'ਚ ਏਅਰ ਕੰਡੀਸ਼ਨਰਾਂ ਦੇ ਬਾਹਰੀ ਯੂਨਿਟ ਹੋ ਰਹੇ ਨੇ ਚੋਰੀ

ਲਾਂਬੜਾ, 22 ਅਪ੍ਰੈਲ (ਪਰਮੀਤ ਗੁਪਤਾ) - ਆਏ ਦਿਨੀਂ ਜਲੰਧਰ ਦਿਹਾਤੀ ਇਲਾਕਿਆਂ 'ਚੋਂ ਏ.ਸੀ. ਦੇ ਬਾਹਰੀ ਹਿੱਸੇ ਚੋਰੀ ਹੋਣ ਦੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ | ਰਾਤ ਦੇ ਕਰਫਿਊ ਦੌਰਾਨ ਵਾਪਰ ਰਹੀਆਂ ਘਟਨਾਵਾਂ ਪੁਲਿਸ ਅਧਿਕਾਰੀਆਂ ਲਈ ਸਿਰਦਰਦੀ ਬਣੀਆਂ ਹੋਈਆਂ ਹਨ, ਉਥੇ ਹੀ ...

ਪੂਰੀ ਖ਼ਬਰ »

ਕੋਰੋਨਾ ਕਾਰਨ 5 ਹੋਰ ਮੌਤਾਂ, 419 ਨਵੇਂ ਮਰੀਜ਼

ਜਲੰਧਰ, 22 ਅਪ੍ਰੈਲ (ਐੱਮ. ਐੱਸ. ਲੋਹੀਆ) - ਜ਼ਿਲ੍ਹੇ 'ਚ ਅੱਜ ਕੋਰੋਨਾ ਪ੍ਰਭਾਵਿਤ 5 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 1045 ਹੋ ਗਈ ਹੈ, ਜਦਕਿ 419 ਮਰੀਜ਼ ਹੋਰ ਮਿਲਣ ਨਾਲ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 38 ਹਜ਼ਾਰ ਤੋਂ ਪਾਰ ਹੋ ਕੇ 38,400 ਪਹੁੰਚ ਗਈ ਹੈ | ...

ਪੂਰੀ ਖ਼ਬਰ »

ਸਸਤੇ ਫਲੈਟਾਂ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ 2 ਗਿ੍ਫ਼ਤਾਰ

ਜਲੰਧਰ, 22 ਅਪ੍ਰੈਲ (ਐਮ. ਐੱਸ. ਲੋਹੀਆ) - ਫਲੈਟ ਬਣਾਉਣ ਵਾਲੀ ਕੰਪਨੀ ਤੋਂ ਸਸਤੇ ਭਾਅ 'ਚ ਫਲੈਟ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ 2 ਵਿਅਕਤੀਆਂ ਨੂੰ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼-1 ਦੀ ਪੁਲਿਸ ਪਾਰਟੀ ਨੇ ਗਿ੍ਫ਼ਤਾਰ ਕਰ ਲਿਆ ਹੈ | ...

ਪੂਰੀ ਖ਼ਬਰ »

ਚੋਰੀ ਦੀਆਂ ਬੈਟਰੀਆਂ ਸਮੇਤ ਦੋ ਕਾਬੂ

ਜਲੰਧਰ ਛਾਉਣੀ, 22 ਅਪ੍ਰੈਲ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੀ ਉਪ ਪੁਲਿਸ ਚੌਕੀ ਦਕੋਹਾ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਦੀ ਦੇਖ-ਰੇਖ 'ਚ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਦੇ ਹੋਏ ਦੋ ਦੋਸ਼ੀਆਂ ਨੂੰ ਚੋਰੀ ਦੀਆਂ ਬੈਟਰੀਆਂ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ...

ਪੂਰੀ ਖ਼ਬਰ »

ਪਰਿਵਾਰਾਂ ਨੂੰ ਸੁਰੱਖਿਅਤ ਰੱਖਣ ਲਈ ਕੋਰੋਨਾ ਵੈਕਸੀਨ ਲਗਵਾਈ ਜਾਵੇ- ਛੁਰਾ, ਗੁਪਤਾ

ਸ਼ਾਹਕੋਟ, 22 ਅਪ੍ਰੈਲ (ਸਚਦੇਵਾ) - ਪੰਜਾਬ ਸਮੇਤ ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਨੇ ਆਪਣਾ ਕਹਿਰ ਮੁੜ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਇਸ ਲਈ ਲੋਕ ਕੋਰੋਨਾ ਤੋਂ ਬਚਣ ਲਈ ਵੈਕਸੀਨ ਲਗਵਾਉਣ | ਇਹ ਪ੍ਰਗਟਾਵਾ ਮੈਡੀਕਲ ਅਫ਼ਸਰ ਡਾ. ਸਮੀਰ ਛੁਰਾ ਸ਼ਾਹਕੋਟ ਤੇ ਮਲਟੀਪਰਪਜ਼ ...

ਪੂਰੀ ਖ਼ਬਰ »

ਕਰਤਾਰਪੁਰ ਸ਼ਹਿਰ 'ਚ ਪੁਲਿਸ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਫਲੈਗ ਮਾਰਚ

ਕਰਤਾਰਪੁਰ, 22 ਅਪ੍ਰੈਲ (ਭਜਨ ਸਿੰਘ)-ਡੀ.ਐੱਸ.ਪੀ. ਸੁਖਪਾਲ ਸਿੰਘ ਅਤੇ ਇੰਸਪੈਕਟਰ ਰਾਮ ਸਿੰਘ ਦੀ ਅਗਵਾਈ ਹੇਠ ਪੁਲਿਸ ਫੋਰਸ ਵਲੋਂ ਕਰਤਾਰਪੁਰ ਸ਼ਹਿਰ 'ਚ ਫਲੈਗ ਮਾਰਚ ਕੱਢਿਆ ਗਿਆ ਜਿਸ ਦੌਰਾਨ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਤੋਂ ਬਚਣ ਲਈ ਪੰਜਾਬ ...

ਪੂਰੀ ਖ਼ਬਰ »

ਰਾਤ ਦੇ ਕਰਫਿਊ ਦੌਰਾਨ ਦੇਰ ਰਾਤ ਤੱਕ ਖੁੱਲ੍ਹਦੇ ਸ਼ਰਾਬ ਦੇ ਠੇਕੇ

ਮਹਿਤਪੁਰ, 22 ਅਪ੍ਰੈਲ (ਲਖਵਿੰਦਰ ਸਿੰਘ) - ਵੱਧ ਰਹੀ ਕੋਰੋਨਾ ਮਹਾਮਾਰੀ ਦੌਰਾਨ ਸਰਕਾਰ ਵਲੋਂ ਲੋਕਾਂ ਦੇ ਬਚਾਅ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ | ਦਿਨ-ਬ-ਦਿਨ ਵੱਧ ਰਹੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਸਰਕਾਰ ਵਲੋਂ ਰਾਤ ਦਾ ਕਰਫਿਊ ਲਗਾਇਆ ਹੈ | ਰਾਤ ਦੇ ...

ਪੂਰੀ ਖ਼ਬਰ »

'ਆਪ' ਵਲੋਂ ਦੁਸਾਂਝ ਕਲਾਂ ਦਾਣਾ ਮੰਡੀ ਦਾ ਦੌਰਾ

ਗੁਰਾਇਆ, 22 ਅਪ੍ਰੈਲ (ਚਰਨਜੀਤ ਸਿੰਘ ਦੁਸਾਂਝ)- ਆਪ ਟੀਮ ਵਲੋਂ ਦੁਸਾਂਝ ਕਲਾਂ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਜ਼ਿਲ੍ਹਾ ਜਲੰਧਰ ਦਿਹਾਤੀ ਪ੍ਰਧਾਨ ਪਿ੍ੰਸੀਪਲ ਪ੍ਰੇਮ ਕੁਮਾਰ ਨੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਸੁਣਿਆ | ਉਨ੍ਹਾਂ ਅੱਗੇ ਕਿਹਾ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਲੋਂ 'ਵਿਸ਼ਵ ਧਰਤੀ ਦਿਵਸ' ਮੌਕੇ ਆਨਲਾਈਨ ਗਤੀਵਿਧੀਆਂ

ਨਕੋਦਰ, 22 ਅਪ੍ਰੈਲ (ਗੁਰਵਿੰਦਰ ਸਿੰਘ)- 'ਵਿਸ਼ਵ ਧਰਤੀ ਦਿਵਸ' ਹਰ ਇਕ ਲਈ ਵਾਤਾਵਰਨ ਵੱਲ ਧਿਆਨ ਦੇਣ ਅਤੇ ਸਾਡੇ ਗ੍ਰਹਿ ਦੀ ਦੇਖਭਾਲ ਕਰਨ ਦਾ ਦਿਨ ਹੈ | ਹਰ ਸਾਲ ਦੀ ਤਰ੍ਹਾਂ, ਕੈਂਬਰਿਜ ਇੰਟਰਨੈਸ਼ਨਲ ਸਕੂਲ, ਨਕੋਦਰ ਦੀ ਪੂਰੀ ਟੀਮ ਨੇ ਵਿਦਿਆਰਥੀਆਂ ਨੂੰ ਜੀਵਨ ਸ਼ੈਲੀ 'ਚ ...

ਪੂਰੀ ਖ਼ਬਰ »

ਡੀ.ਏ.ਸੀ.ਪੀ ਸਕੀਮ ਤਹਿਤ ਲਾਭ ਨਾ ਮਿਲਿਆ ਤਾਂ 25 ਤੋਂ ਕੋਵਿਡ ਡਿਊਟੀਆਂ ਦਾ ਬਾਈਕਾਟ ਕਰਾਂਗੇ - ਦਿਹਾਤੀ ਮੈਡੀਕਲ ਅਫ਼ਸਰ

ਜਲੰਧਰ, 22 ਅਪ੍ਰੈਲ (ਐੱਮ. ਐੱਸ. ਲੋਹੀਆ) - ਕੋਰੋਨਾ ਦੀ ਦੂਜੀ ਲਹਿਰ ਦੌਰਾਨ ਮੂਹਰੇ ਡਟ ਕੇ ਜੰਗ ਲੜ ਰਿਹਾ ਦਿਹਾਤੀ ਮੈਡੀਕਲ ਅਫਸਰਾਂ ਦਾ ਕਾਡਰ ਡਾਇਨੈਮਿਕ ਅਸ਼ਿਓਰਡ ਕਰੀਅਰ ਪ੍ਰੋਗ੍ਰੈਸ਼ਨ (ਡੀ.ਏ.ਸੀ.ਪੀ) ਸਕੀਮ ਦੇ ਲਾਭ ਨਾ ਮਿਲਣ ਕਰਕੇ ਨਿਰਾਸ਼ ਹੈ | ਦਿਹਾਤੀ ਮੈਡੀਕਲ ...

ਪੂਰੀ ਖ਼ਬਰ »

ਦਿੱਲੀ ਮੋਰਚਿਆਂ 'ਚ ਜਲੰਧਰ ਦੇ ਕਿਸਾਨਾਂ ਦੀ ਭਰਵੀਂ ਸ਼ਮੂਲੀਅਤ ਦੀ ਰਾਜੇਵਾਲ ਵਲੋਂ ਸ਼ਲਾਘਾ

ਜਲੰਧਰ, 22 ਅਪ੍ਰੈਲ (ਜਸਪਾਲ ਸਿੰਘ)- ਦਿੱਲੀ ਦੇ ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਵਿਸ਼ੇਸ਼ ਤੌਰ 'ਤੇ ਜਲੰਧਰ ਦੇ ਕਿਸਾਨਾਂ ਦੇ ਮੋਰਚੇ 'ਚ ਸ਼ਾਮਿਲ ਹੋ ਕੇ ਕਿਸਾਨਾਂ ਦੇ ਹੌਂਸਲੇ ਅਤੇ ...

ਪੂਰੀ ਖ਼ਬਰ »

ਰੇਟਾਂ ਸਬੰਧੀ ਭੱਠਾ ਮਾਲਕਾਂ ਤੇ ਮਜ਼ਦੂਰ ਯੂਨੀਅਨ 'ਚ ਸਮਝੌਤਾ

ਜਲੰਧਰ, 22 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)- ਵੱਧ ਰਹੀ ਮਹਿੰਗਾਈ ਦੇ ਚੱਲਦਿਆਂ ਰੇਟਾਂ ਨੂੰ ਲੈ ਕੇ ਭੱਠਾ ਮਾਲਕਾਂ ਅਤੇ ਆਲ ਮਜ਼ਦੂਰ ਸ਼ਕਤੀ ਸੰਘ ਪੰਜਾਬ ਮਜ਼ਦੂਰ ਯੂਨੀਅਨ 'ਚ ਸਹਾਇਕ ਕਿਰਤ ਕਮਿਸ਼ਨਰ ਜਤਿੰਦਰਪਾਲ ਸਿੰਘ ਦੀ ਮੌਜੂਦਗੀ 'ਚ ਸਮਝੌਤਾ ਹੋ ਗਿਆ | ਇਹ ਜਾਣਕਾਰੀ ...

ਪੂਰੀ ਖ਼ਬਰ »

ਮੋਬਾਈਲ ਵਿੰਗ ਵਲੋਂ ਫੜੀ ਸਕਰੈਪ ਦੀ ਗੱਡੀ ਫਗਵਾੜਾ ਕੋਲ ਖੋਹੀ

ਜਲੰਧਰ, 22 ਅਪ੍ਰੈਲ (ਸ਼ਿਵ)- ਜੀ. ਐਸ. ਟੀ. ਮੋਬਾਈਲ ਵਿੰਗ ਵਲੋਂ ਲੁਧਿਆਣਾ ਜਾਂਦੇ ਟੋਲ ਪਲਾਜ਼ਾ ਕੋਲ ਫੜੀ ਇਕ ਗੱਡੀ ਨੂੰ ਵਾਪਸੀ 'ਤੇ ਕੁਝ ਲੋਕਾਂ ਨੇ ਫਗਵਾੜਾ ਕੋਲ ਖੋਹ ਲਿਆ ਹੈ | ਮੋਬਾਈਲ ਵਿੰਗ ਇਸ ਮਾਮਲੇ ਦੀ ਫਗਵਾੜਾ ਪੁਲਿਸ ਕੋਲ ਕੇਸ ਦਰਜ ਕਰਨ ਜਾ ਰਹੀ ਹੈ | ਜਾਣਕਾਰੀ ...

ਪੂਰੀ ਖ਼ਬਰ »

ਬਾਬਾ ਗੁਰਨਾਮ ਸਿੰਘ ਗੁਰਦੁਆਰਾ ਟਿੱਬਾ ਸਾਹਿਬ ਥੇਹ ਸਪਰੋੜ ਵਾਲਿਆਂ ਦਾ ਦਿਹਾਂਤ

ਫਗਵਾੜਾ, 22 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ ਨੰਦੇੜ ਦੇ ਮੁੱਖ ਸੇਵਾਦਾਰ ਸੰਤ ਬਾਬਾ ਨਰਿੰਦਰ ਸਿੰਘ ਤੇ ਸੰਤ ਬਾਬਾ ਬਲਵਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਫਗਵਾੜਾ ਦੇ ਨਜ਼ਦੀਕ ਚੱਲ ਰਹੇ ਅਸਥਾਨ ਗੁਰਦੁਆਰਾ ਟਿੱਬਾ ਸਾਹਿਬ ਥੇਹ ...

ਪੂਰੀ ਖ਼ਬਰ »

ਹੈਨਰੀ ਵਲੋਂ ਜੰਞਘਰ, ਧਰਮਸ਼ਾਲਾ ਲਈ 1-1 ਲੱਖ ਭੇਟ

ਜਲੰਧਰ, 22 ਅਪ੍ਰੈਲ (ਸ਼ਿਵ)- ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਨੇ ਵਾਰਡ ਨੰਬਰ 59 ਦੇ ਗੁਰਦੁਆਰਾ ਰਵੀਦਾਸ ਧਰਮਸ਼ਾਲਾ ਅਤੇ ਰਵੀਦਾਸ ਧਰਮਸ਼ਾਲਾ ਨੂੰ 1-1 ਲੱਖ ਦੀ ਗਰਾਂਟ ਦੇ ਚੈੱਕ ਭੇਟ ਕੀਤੇ | ਬਾਵਾ ਹੈਨਰੀ ਨੇ ਇਸ ਮੌਕੇ ਕਮੇਟੀ ਵੱਲੋਂ ਨਿਭਾਈਆਂ ਜਾ ਰਹੀਆਂ ...

ਪੂਰੀ ਖ਼ਬਰ »

ਨਿੱਝਰ ਨੇ ਲਗਾਏ ਕੈਪਟਨ ਸਰਕਾਰ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼

ਜਲੰਧਰ, 22 ਅਪ੍ਰੈਲ (ਜਸਪਾਲ ਸਿੰਘ)- ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਤੇਜਿੰਦਰ ਸਿੰਘ ਨਿੱਝਰ ਨੇ ਕਾਂਗਰਸ ਸਰਕਾਰ 'ਤੇ ਵਾਅਦਾ ਖਿਲਾਫੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ...

ਪੂਰੀ ਖ਼ਬਰ »

ਜਮਸ਼ੇਰ 'ਚ ਅਸੁਰੱਖਿਅਤ ਪੁਲ ਦੇ ਰਿਹਾ ਹਾਦਸਿਆਂ ਨੂੰ ਸੱਦਾ

ਜਮਸ਼ੇਰ ਖ਼ਾਸ, 22 ਅਪ੍ਰੈਲ (ਅਵਤਾਰ ਤਾਰੀ)-ਜਮਸ਼ੇਰ ਤੋਂ ਥਾਣਾ ਸਦਰ ਮੂਹਰਿਓਾ ਜਮਸ਼ੇਰ ਖ਼ਾਸ ਡੇਅਰੀ ਕੰਪਲੈਕਸ, ਨਾਨਕਪਿੰਡੀ, ਚਿੱਤੇਆਣੀ ਨੂੰ ਜਾਂਦੀ ਆਵਾਜਾਈ ਭਰਪੂਰ ਸੜਕ 'ਤੇ ਜਮਸ਼ੇਰ ਡੇਅਰੀ ਕੰਪਲੈਕਸ ਨੇੜੇ ਗੰਦੇ ਨਾਲੇ ਉੱਪਰ ਬਣਿਆ ਪੁਲ ਹਾਦਸਿਆਂ ਨੂੰ ...

ਪੂਰੀ ਖ਼ਬਰ »

ਕੋਰੋਨਾ ਦੇ ਮੱਦੇਨਜ਼ਰ ਸਰਕਾਰੀ ਹਦਾਇਤਾਂ ਨਾ ਮੰਨਣ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤਣ ਦੀ ਮੰਗ

ਚੁਗਿੱਟੀ/ਜੰਡੂਸਿੰਘਾ, 22 ਅਪ੍ਰੈਲ (ਨਰਿੰਦਰ ਲਾਗੂ)-ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਪ੍ਰਤੀ ਲਾਪ੍ਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਪੁਲਿਸ ਵਲੋਂ ਸਖ਼ਤੀ ਵਰਤਣ ਦੀ ਮੰਗ ਸਮਾਜਿਕ ਆਗੂਆਂ ਵਲੋਂ ਕੀਤੀ ਗਈ ਹੈ | ਸੇਵਾਦਲ ਸਮਾਜ ...

ਪੂਰੀ ਖ਼ਬਰ »

ਚਾਇਲਡ ਲਾਇਨ ਟੀਮ ਨੇ ਲਾਪਤਾ ਬੱਚੇ ਨੂੰ ਸਰੱਖਿਅਤ ਜਗ੍ਹਾ ਪਹੁੰਚਾਇਆ

ਜਲੰਧਰ, 22 ਅਪ੍ਰੈਲ (ਅ.ਬ)- ਚਾਇਲਡ ਲਾਈਨ-1098, 24 ਘੰਟੇ ਮੁਫ਼ਤ ਅਪਾਤਕਾਲੀਨ ਰਾਸ਼ਟਰੀ ਫ਼ੋਨ ਸੇਵਾ ਹੈ ਜੋ ਗਰੀਬ, ਬੇਸਹਾਰਾ ਅਤੇ ਮੁਸੀਬਤ 'ਚ ਫ਼ਸੇ ਬੱਚਿਆਂ ਦੀ ਮਦਦ ਦੇ ਲਈ ਕੰਮ ਕਰਦੀ ਹੈ | ਇਸੇ ਤਰ੍ਹਾਂ ਜਲੰਧਰ ਚਾਇਲਡ ਲਾਈਨ ਨੂੰ ਰੇਲਵੇ ਟੀ.ਟੀ. ਵਲੋਂ ਇਕ ਫ਼ੋਨ ਆਇਆ ਕਿ ਇਕ ...

ਪੂਰੀ ਖ਼ਬਰ »

ਫੋਟੋਗ੍ਰਾਫਰ ਦੀ ਦੁਕਾਨ 'ਚ ਹੋਈ ਚੋਰੀ

ਆਦਮਪੁਰ, 22 ਅਪ੍ਰੈਲ (ਰਮਨ ਦਵੇਸਰ)- ਆਦਮਪੁਰ ਦੇ ਰੇਲਵੇ ਰੋਡ ਤੋਂ ਟਰੱਕ ਯੂਨੀਅਨ ਵਾਲੀ ਸੜਕ 'ਤੇ ਬਿਲੂ ਸਟੂਡੀਓ 'ਤੇ ਚੋਰਾਂ ਵਲੋਂ ਸ਼ਟਰ ਤੋੜ ਕੇ ਅੰਦਰ ਪਏ ਕੰਪਿਊਟਰ ਤੇ ਪਿ੍ੰਟਰ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਮਿਲਿਆ ਹੈ | ਦੁਕਾਨ ਦੇ ਮਾਲਕ ਬਲਜਿੰਦਰ ਸਿੰਘ ਪੁੱਤਰ ...

ਪੂਰੀ ਖ਼ਬਰ »

ਮਹਿੰਦਰਪਾਲ ਸਿੰਘ ਟੁਰਨਾ ਨੇ ਉਪ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮਹਿਤਪੁਰ, 22 ਅਪ੍ਰੈਲ (ਲਖਵਿੰਦਰ ਸਿੰਘ) - ਨਗਰ ਪੰਚਾਇਤ ਮਹਿਤਪੁਰ ਵਿਖੇ ਪਿਛਲੇ ਕੁਝ ਮਹੀਨੇ ਪਹਿਲਾਂ ਹੋਈਆਂ ਕੌਂਸਲਰ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਵਾਲੇ ਕੌਂਸਲਰਾਂ 'ਚੋਂ ਨਗਰ ਪੰਚਾਇਤ ਦੀ ਪ੍ਰਧਾਨਗੀ ਤੇ ਉਪ ਪ੍ਰਧਾਨਗੀ ਦੇ ਅਹੁਦੇ ਸਰਬਸੰਮਤੀ ਨਾਲ ਦਿੱਤੇ ਗਏ ਜਿਸ ...

ਪੂਰੀ ਖ਼ਬਰ »

ਕਿਸਾਨਾਂ ਦੀ ਖ਼ਰੀਦ ਪੋਰਟਲ 'ਤੇ ਰਜਿਸਟਰੇਸ਼ਨ ਕਰਨ ਲਈ ਲਗਾਇਆ ਕੈਂਪ

ਗੁਰਾਇਆ, 22 ਅਪ੍ਰੈਲ (ਚਰਨਜੀਤ ਸਿੰਘ ਦੁਸਾਂਝ)- ਮਾਰਕਿਟ ਕਮੇਟੀ ਗੁਰਾਇਆ ਵਲੋਂ ਐਚ.ਡੀ.ਐਫ.ਸੀ ਬੈਂਕ ਬ੍ਰਾਂਚ ਗੁਰਾਇਆ ਦੇ ਸਹਿਯੋਗ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਲਈ ਪੰਜਾਬ ਸਰਕਾਰ ਦੇ ਅਨਾਜ ਖਰੀਦ ਪੋਰਟਲ 'ਤੇ ਮੁਫਤ ਰਜ਼ਿਸਟਰੇਸ਼ਨ ਕਰਵਾਉਣ ਲਈ ਇਕ ਕੈਂਪ ਮਾਰਕਿਟ ...

ਪੂਰੀ ਖ਼ਬਰ »

'ਆਪ' ਨੇ ਬਿਜਲੀ ਬਿੱਲਾਂ ਦੀਆਂ ਕਾਪੀਆਂ ਸਾੜੀਆਂ

ਸ਼ਾਹਕੋਟ, 22 ਅਪ੍ਰੈਲ (ਸੁਖਦੀਪ ਸਿੰਘ) - ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਮਹਿੰਗੀ ਬਿਜਲੀ ਖਿਲਾਫ਼ ਸ਼ੁਰੂ ਕੀਤੇ ਅੰਦੋਲਨ ਦੇ ਤਹਿਤ ਅੱਜ ਸ਼ਾਹਕੋਟ ਇਕਾਈ ਵਲੋਂ ਵਾਰਡ ਨੰਬਰ-2 ਅਤੇ 3 'ਚ ਬਿਜਲੀ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ...

ਪੂਰੀ ਖ਼ਬਰ »

ਮਨਰੇਗਾ ਮਜ਼ਦੂਰਾਂ ਵਲੋਂ ਬੀ.ਡੀ.ਪੀ.ਓ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ

ਮਹਿਤਪੁਰ, 22 ਅਪ੍ਰੈਲ (ਮਿਹਰ ਸਿੰਘ ਰੰਧਾਵਾ)- ਪੇਂਡੂ ਮਜ਼ਦੂਰ ਯੂਨੀਅਨ ਦੇ ਬੈਨਰ ਹੇਠ ਮਨਰੇਗਾ ਮਜ਼ਦੂਰਾਂ ਨੇ ਨਵਨਿਯੁਕਤ ਬੀ.ਡੀ.ਪੀ.ਓ ਮਹਿਤਪੁਰ ਸੁਰਜੀਤ ਸਿੰਘ ਨੂੰ ਮਿਲ ਕੇ ਮੰਗ ਕੀਤੀ ਕਿ ਬੇਰੋਜ਼ਗਾਰ ਮਨਰੇਗਾ ਮਜ਼ਦੂਰਾਂ ਨੂੰ ਛੇਤੀ ਤੋਂ ਛੇਤੀ ਕੰਮ ਦਿੱਤਾ ਜਾਏ, ...

ਪੂਰੀ ਖ਼ਬਰ »

ਚੋਰੀ ਦੇ ਤਿੰਨ ਏ.ਸੀ. ਸਮੇਤ 1 ਕਾਬੂ

ਮਹਿਤਪੁਰ, 22 ਅਪ੍ਰੈਲ (ਲਖਵਿੰਦਰ ਸਿੰਘ, ਮਿਹਰ ਸਿੰਘ ਰੰਧਾਵਾ)- ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਥਾਣਾ ਮਹਿਤਪੁਰ ਦੇ ਮੁਖੀ ਇੰਸ. ਲਖਵੀਰ ਸਿੰਘ ਨੇ ਦੱਸਿਆ ਕਿ ਐਸ.ਆਈ ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਦੌਰਾਨ ਮਹੇੜੂ ਪੁਲੀ 'ਤੇ ਮੌਜੂਦ ਸੀ ਤਾਂ ਮੁਖਬਰ ...

ਪੂਰੀ ਖ਼ਬਰ »

ਡੀ.ਈ.ਓ. (ਐਲੀਮੈਂਟਰੀ ਸਿੱਖਿਆ) ਜਗਦੀਪ ਸਿੰਘ ਦਿਓਲ ਦਾ ਸਨਮਾਨ

ਚੁਗਿੱਟੀ/ਜੰਡੂਸਿੰਘਾ, 22 ਅਪ੍ਰੈਲ (ਨਰਿੰਦਰ ਲਾਗੂ)-ਰਾਮਾਮੰਡੀ-ਹੁਸ਼ਿਆਰਪੁਰ ਮਾਰਗ 'ਤੇ ਸਥਿਤ ਪਿੰਡ ਬੋਲੀਨਾ ਦੋਆਬਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਤੌਰ ਪਿੰ੍ਰਸੀਪਲ ਪਿਛਲੇ ਲੰਮੇ ਸਮੇਂ ਤੋਂ ਸੇਵਾ ਨਿਭਾਉਂਦੇ ਹੋਏ ਡੀ.ਈ.ਓ. (ਐਲੀਮੈਂਟਰੀ ਸਿੱਖਿਆ) ...

ਪੂਰੀ ਖ਼ਬਰ »

ਦਰਸ਼ਨ ਸਿੰਘ ਕਰਵਲ ਬਣੇ ਆਦਮਪੁਰ ਨਗਰ ਕੌ ਾਸਲ ਦੇ ਪ੍ਰਧਾਨ

ਆਦਮਪੁਰ, 22 ਅਪ੍ਰੈਲ (ਰਮਨ ਦਵੇਸਰ) - ਆਦਮਪੁਰ ਨਗਰ ਕੌਂਸਲ ਦੀ ਇਕ ਅਹਿਮ ਮੀਟਿੰਗ ਐਸ.ਡੀ.ਐਮ. ਜੈ ਇੰਦਰ ਸਿੰਘ ਦੀ ਅਗਵਾਈ 'ਚ ਹੋਈ, ਜਿਸ ਵਿਚ ਹਲਕਾ ਇੰਚਾਰਜ ਸੀਨੀਅਰ ਕਾਂਗਰਸੀ ਮਹਿੰਦਰ ਸਿੰਘ ਕੇ.ਪੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਇਸ ਮੀਟਿੰਗ ਵਿਚ ਆਦਮਪੁਰ ਨਗਰ ਕੌਂਸਲ ...

ਪੂਰੀ ਖ਼ਬਰ »

ਨਸ਼ਾ ਤਸਕਰਾਂ ਦੀ ਪੰਚਾਇਤ ਮੈਂਬਰ ਜਾਂ ਮੁਹਤਬਰ ਹੁਣ ਨਹੀਂ ਦੇਣਗੇ ਜ਼ਮਾਨਤ

ਲਾਂਬੜਾ, 22 ਅਪ੍ਰੈਲ (ਪਰਮੀਤ ਗੁਪਤਾ) - ਨਸ਼ਾ ਤਸਕਰੀ ਦੇ ਮਾਮਲੇ 'ਚ ਪੰਜਾਬ ਦੀ ਕੈਪਟਨ ਸਰਕਾਰ ਦੀ ਹੋ ਰਹੀ ਕਿਰਕਿਰੀ ਤੋਂ ਬਾਅਦ ਹੁਣ ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁੱਧ ਸਖਤ ਰੁਖ ਅਪਣਾਉਂਦਿਆਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਨਸ਼ਾ ਤਸਕਰਾਂ ਦੇ ਫੜੇ ਜਾਣ ...

ਪੂਰੀ ਖ਼ਬਰ »

ਜ਼ਿਲ੍ਹਾ ਮੰਡੀ ਬੋਰਡ ਵਲੋਂ ਫਾਰਮਰ ਹੈਲਪ ਡੈਸਕ ਸ਼ੁਰੂ

ਜਲੰਧਰ, 22 ਅਪ੍ਰੈਲ (ਹਰਵਿੰਦਰ ਸਿੰਘ ਫੁੱਲ) - ਜ਼ਿਲੇ੍ਹ ਦੀਆਂ ਅਨਾਜ ਮੰਡੀਆਂ 'ਚ ਫ਼ਸਲ ਵੇਚਣ ਵਾਲੇ ਕਿਸਾਨਾਂ ਦੀ 'ਅਨਾਜ ਖ਼ਰੀਦ ਪੋਰਟਲ' 'ਤੇ ਮੁਫ਼ਤ ਰਜਿਸਟਰੇਸ਼ਨ ਵਾਸਤੇ ਜ਼ਿਲ੍ਹਾ ਮੰਡੀ ਬੋਰਡ ਵਲੋਂ ਮਾਰਕੀਟ ਕਮੇਟੀਆਂ ਦੇ ਦਫ਼ਤਰਾਂ 'ਚ ਫਾਰਮਰ ਹੈਲਪ ਡੈਸਕਾਂ ਦੀ ...

ਪੂਰੀ ਖ਼ਬਰ »

ਐਲ. ਪੀ. ਯੂ. ਵਿਸ਼ਵ ਦੀਆਂ 200 ਸਰਬੋਤਮ ਯੂਨੀਵਰਸਿਟੀਆਂ 'ਚ ਸ਼ੁਮਾਰ

ਜਲੰਧਰ, 22 ਅਪ੍ਰੈਲ (ਰਣਜੀਤ ਸਿੰਘ ਸੋਢੀ) - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਟਾਈਮਜ਼ ਹਾਇਰ ਐਜੂਕੇਸ਼ਨ ਰੈਂਕਿੰਗ-2021 'ਚ ਵਿਸ਼ਵ ਦੀਆਂ 200 ਸਰਵੋਤਮ ਯੂਨੀਵਰਸਿਟੀਆਂ 'ਚ ਐਲਾਨਿਆ | ਐਲ. ਪੀ. ਯੂ. ਨੇ ਇਸ ਰੈਂਕਿੰਗ 'ਚ ਪਹਿਲੀ ਵਾਰ ਹਿੱਸਾ ਲਿਆ, ਜਿਸ ਨੂੰ ਵਿਸ਼ਵ 'ਚੋਂ ...

ਪੂਰੀ ਖ਼ਬਰ »

ਲੈਨਿਨ ਦੇ 151ਵੇਂ ਜਨਮ ਦਿਨ ਮੌਕੇ ਸਮਾਗਮ

ਜਲੰਧਰ, 22 ਅਪ੍ਰੈਲ (ਜਸਪਾਲ ਸਿੰਘ)- ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਸੋਵੀਅਤ ਸੰਘ ਦੇ ਮਜ਼ਦੂਰ ਜਮਾਤ ਦੇ ਬਾਨੀ ਅਤੇ ਮਹਾਨ ਦਾਰਸ਼ਨਿਕ ਵੀ.ਆਈ.ਲੈਨਿਨ ਦੇ ਜਨਮ ਦਿਹਾੜੇ ਦੇ ਸਬੰਧ 'ਚ ਇਕੱਤਰਤਾ ਕੀਤੀ ਗਈ, ਜਿਸ ਵਿਚ ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਖਜ਼ਾਨਚੀ ...

ਪੂਰੀ ਖ਼ਬਰ »

ਸਾਬਕਾ ਮੇਅਰ ਮਹੇ ਵਲੋਂ ਟੀਕਾਕਰਨ ਕੈਂਪ ਦਾ ਉਦਘਾਟਨ

ਜਲੰਧਰ, 22 ਅਪ੍ਰੈਲ (ਸ਼ਿਵ)- ਬੂਟਾ ਮੰਡੀ ਵਿਖੇ ਸਰਕਾਰੀ ਡਿਸਪੈਂਸਰੀ ਵਿਚ ਕੋਵਿਡ-19 ਟੀਕਾਕਰਨ ਕੈਂਪ ਦਾ ਆਰੰਭ ਸਾਬਕਾ ਮੇਅਰ ਅਤੇ ਪ੍ਰਧਾਨ ਗੁਰੂ ਰਵਿਦਾਸ ਐਜੂਕੇਸ਼ਨ ਤੇ ਚੈਰੀਟੇਬਲ ਟਰੱਸਟ ਸੁਰਿੰਦਰ ਮਹੇ ਨੇ ਰੀਬਨ ਕੱਟ ਕੇ ਕੀਤਾ | ਇਹ ਟੀਕਾਕਰਨ ਰੋਜ਼ਾਨਾ 10 ਵਜੇ ਤੋਂ 2 ...

ਪੂਰੀ ਖ਼ਬਰ »

ਸੰਤ ਦਿਲਾਬਰ ਸਿੰਘ ਬ੍ਰਹਮਜੀ ਜੱਬੜ ਵਾਲਿਆਂ ਦਾ ਅਕਾਲ ਚਲਾਣਾ

ਡਰੋਲੀ ਕਲਾਂ, 22 ਅਪ੍ਰੈਲ (ਸੰਤੋਖ ਸਿੰਘ) - ਇਲਾਕੇ ਦੀ ਸਮਾਜਿਕ ਅਤੇ ਧਾਰਮਿਕ ਸ਼ਖਸੀਅਤ ਸੰਤ ਦਿਲਾਬਰ ਸਿੰਘ ਬ੍ਰਹਮਜੀ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਅਤੇ ਡੇਰਾ ਸੰਤਪੁਰਾ ਜੱਬੜ ਦੇ ਸੰਚਾਲਕ ਅੱਜ ਬ੍ਰਹਮਲੀਨ ਹੋ ਗਏ | ਸੰਤ ਜੀ ਪਿਛਲੇ ਕਈ ਦਿਨਾਂ ਤੋਂ ...

ਪੂਰੀ ਖ਼ਬਰ »

ਡੱਲੀ ਵਲੋਂ 'ਸੋਈ' ਦੇ ਕੌਮੀ ਪ੍ਰਧਾਨ ਬਰਾੜ ਨਾਲ ਮੁਲਾਕਾਤ

ਜਲੰਧਰ, 22 ਅਪ੍ਰੈਲ (ਜਸਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (ਸੋਈ) ਦੇ ਕੌਮੀ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਵਲੋਂ ਕੀਤੀ ਮੀਟਿੰਗ 'ਚ ਦੋਆਬਾ ਜ਼ੋਨ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਡੱਲੀ ਵਲੋਂ ਵੀ ਸ਼ਿਰਕਤ ...

ਪੂਰੀ ਖ਼ਬਰ »

ਸੰਤ ਦਿਲਾਬਰ ਸਿੰਘ ਬ੍ਰਹਮਜੀ ਜੱਬੜ ਵਾਲਿਆਂ ਦਾ ਅਕਾਲ ਚਲਾਣਾ

ਡਰੋਲੀ ਕਲਾਂ, 22 ਅਪ੍ਰੈਲ (ਸੰਤੋਖ ਸਿੰਘ) - ਇਲਾਕੇ ਦੀ ਸਮਾਜਿਕ ਅਤੇ ਧਾਰਮਿਕ ਸ਼ਖਸੀਅਤ ਸੰਤ ਦਿਲਾਬਰ ਸਿੰਘ ਬ੍ਰਹਮਜੀ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਅਤੇ ਡੇਰਾ ਸੰਤਪੁਰਾ ਜੱਬੜ ਦੇ ਸੰਚਾਲਕ ਅੱਜ ਬ੍ਰਹਮਲੀਨ ਹੋ ਗਏ | ਸੰਤ ਜੀ ਪਿਛਲੇ ਕਈ ਦਿਨਾਂ ਤੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX