ਤਾਜਾ ਖ਼ਬਰਾਂ


3 ਆਈ.ਏ.ਐਸ. ਅਤੇ 3 ਪੀ.ਸੀ.ਐਸ. ਅਫ਼ਸਰਾਂ ਦੇ ਤਬਾਦਲੇ
. . .  1 day ago
ਫਗਵਾੜਾ, 25 ਸਤੰਬਰ (ਕਿੰਨੜਾ) - ਪੰਜਾਬ ਵਿਚ 3 ਆਈ.ਏ.ਐਸ. ਅਤੇ 3 ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ ਹੋਏ ਹਨ...
ਲੋਹੀਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇੱਕ ਵਿਅਕਤੀ ਦੀ ਮੌਤ
. . .  1 day ago
ਲੋਹੀਆਂ ਖ਼ਾਸ, 25 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਥਾਣੇ ਦੀ ਬਗ਼ਲ ਵਿਚ ਪਿਛਲੇ ਲੰਬੇ ਅਰਸੇ ਤੋਂ ਜ਼ਹਿਰੀਲੀ ਸ਼ਰਾਬ ਦੇ ਧੰਦੇ ਬਾਰੇ ਚਲਦੀ ਚਰਚਾ ਦੀ ਚੰਗਿਆੜੀ ਨੇ ਉਸ ਵੇਲੇ ਭਾਂਬੜ ਦਾ ਰੂਪ ਧਾਰ ਲਿਆ। ਜਦੋਂ ਇਸ ਜ਼ਹਿਰੀਲੀ ਸ਼ਰਾਬ ਦੇ ਪੀਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਵੱਖ-ਵੱਖ...
ਦੋ ਆਈ.ਏ.ਐਸ. ਅਫ਼ਸਰਾਂ ਦੀ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 25 ਸਤੰਬਰ - ਪੰਜਾਬ ਵਿਚ ਦੋ ਆਈ.ਏ.ਐੱਸ. ਅਫ਼ਸਰਾਂ ਦੇ ਤਬਾਦਲੇ ਹੋਏ ਹਨ...
ਬਠਿੰਡਾ 'ਚ ਇਕ ਏ.ਐਸ.ਆਈ. ਨਾਲ ਕੁੱਟਮਾਰ ਤੇ ਪਾੜੀ ਗਈ ਵਰਦੀ
. . .  1 day ago
ਬਠਿੰਡਾ, 25 ਸਤੰਬਰ (ਨਾਇਬ ਸਿੱਧੂ) - ਬਠਿੰਡਾ ਦੇ ਥਾਣਾ ਕਨਾਲ ਕਾਲੋਨੀ ਅਧੀਨ ਪੈਂਦੀ ਚੌਕੀ ਵਰਧਮਾਨ ਵਿਖੇ ਤਾਇਨਾਤ ਇਕ ਏ.ਐਸ.ਆਈ. ਦੀ ਚੌਂਕੀ ਇੰਚਾਰਜ ਵਲੋਂ ਕੁੱਟਮਾਰ ਕਰਨ, ਸਰਕਾਰੀ ਰਿਵਾਲਵਰ ਲੈਣ ਤੇ ਵਰਦੀ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ...
ਅਫ਼ਗ਼ਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਅੱਤਵਾਦ ਲਈ ਨਾ ਹੋਵੇ, ਅਫ਼ਗ਼ਾਨ ਲੋਕਾਂ ਦੀ ਮਦਦ ਜ਼ਰੂਰੀ - ਪ੍ਰਧਾਨ ਮੰਤਰੀ ਮੋਦੀ
. . .  1 day ago
ਕੁਝ ਦੇਸ਼ ਅੱਤਵਾਦ ਨੂੰ ਸਿਆਸੀ ਮੰਤਵਾਂ ਲਈ ਵਰਤ ਰਹੇ ਹਨ - ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਸ਼ਵ ਦੇ ਸਾਹਮਣੇ ਕੱਟੜਵਾਦ ਦਾ ਖ਼ਤਰਾ ਵੱਧ ਰਿਹਾ ਹੈ - ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਸ਼ਵ ਦਾ ਹਰ ਛੇਵਾਂ ਵਿਅਕਤੀ ਭਾਰਤੀ, ਭਾਰਤ ਦੇ ਵਿਕਾਸ ਨਾਲ ਦੁਨੀਆ ਨੂੰ ਮਿਲਦੀ ਹੈ ਰਫ਼ਤਾਰ - ਪ੍ਰਧਾਨ ਮੰਤਰੀ ਮੋਦੀ
. . .  1 day ago
ਦੁਨੀਆ ਸਭ ਤੋਂ ਵੱਡੀ ਮਹਾਂਮਾਰੀ ਨਾਲ ਲੜ ਰਹੀ ਹੈ - ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਵਲੋਂ ਯੂ.ਐਨ. ਵਿਚ ਸੰਬੋਧਨ
. . .  1 day ago
ਵਾਸ਼ਿੰਗਟਨ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੰਯੁਕਤ ਰਾਸ਼ਟਰ ਦੇ 76ਵੇਂ ਇਜਲਾਸ ਵਿਚ ਸੰਬੋਧਨ ਕੀਤਾ ਜਾ ਰਿਹਾ ਹੈ...
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਕਾਂਗਰਸ ਪਾਰਟੀ 'ਚ ਸ਼ਾਮਲ
. . .  1 day ago
ਪਠਾਨਕੋਟ, 25 ਸਤੰਬਰ (ਸੰਧੂ) - ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਠਾਨਕੋਟ ਦੇ ਸਾਬਕਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਤੇ ਮੌਜੂਦਾ ਸਰਪੰਚ ਪਿੰਡ ਆਬਾਦਗੜ੍ਹ ਲਖਵਿੰਦਰ ਸਿੰਘ ਲੱਖੀ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ। ਉਨ੍ਹਾਂ ਨੂੰ ਵਿਧਾਇਕ ਅਮਿਤ ਵਿੱਜ ਵਲੋਂ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਇਸ...
ਮੁੱਖ ਮੰਤਰੀ ਨੇ ਆਈ.ਪੀ.ਐਸ. ਸਹੋਤਾ ਨੂੰ ਦਿੱਤੀ ਵਧਾਈ
. . .  1 day ago
ਚੰਡੀਗੜ੍ਹ, 29 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਵਧੀਕ ਡੀ.ਜੀ.ਪੀ. ਵਜੋਂ ਜ਼ਿੰਮੇਵਾਰੀ ਸੰਭਾਲਣ ਲਈ ਆਈ.ਪੀ.ਐਸ. ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਵਧਾਈ ਦਿੱਤੀ...
27 ਨੂੰ ਭਾਰਤ ਬੰਦ ਦੇ ਸਬੰਧ 'ਚ ਕਿਸਾਨਾਂ ਵਲੋਂ ਰੇਲ ਤੇ ਸੜਕੀ ਮਾਰਗ ਕੀਤੇ ਜਾਣਗੇ ਬੰਦ
. . .  1 day ago
ਚੰਡੀਗੜ੍ਹ, 25 ਸਤੰਬਰ - 27 ਨੂੰ ਭਾਰਤ ਬੰਦ ਦੇ ਸਬੰਧ 'ਚ ਕਿਸਾਨਾਂ ਵਲੋਂ ਰੇਲ ਤੇ ਸੜਕੀ ਮਾਰਗ ਕੀਤੇ ਜਾਣਗੇ ਬੰਦ, ਜਿਸ ਸਬੰਧ ਵਿਚ ਸੂਚੀ ਜਾਰੀ ਕੀਤੀ ਗਈ ਹੈ...
ਸੋਨਾ ਕਾਰੋਬਾਰੀ ਦੀ 35 ਲੱਖ ਦੀ ਨਕਦੀ ਲੁੱਟਣ ਵਾਲੇ ਮੁਲਾਜ਼ਮ ਅਤੇ ਉਸ ਦੇ ਦੋ ਸਾਥੀ ਗ੍ਰਿਫ਼ਤਾਰ
. . .  1 day ago
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਵਿਸ਼ਵਕਰਮਾ ਚੌਕ ਨੇੜੇ ਸਥਿਤ ਕਿਸਮਤ ਕੰਪਲੈਕਸ ਵਿਚ ਬੀਤੀ ਦੇਰ ਸ਼ਾਮ ਸੋਨਾ ਕਾਰੋਬਾਰੀ ਦੀ 35 ਲੱਖ ਦੀ ਨਕਦੀ ਲੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਕਾਰੋਬਾਰੀ ਦੇ ਮੁਲਾਜ਼ਮ ਗਗਨਦੀਪ ਸਿੰਘ ਅਤੇ ਉਸ ਦੇ ਦੋ ਸਾਥੀ ਸੀਪਾ ਅਤੇ ਸੈਂਡੀ ਨੂੰ ਗ੍ਰਿਫ਼ਤਾਰ...
ਪਤੀ ਵਲੋਂ ਘੋਟਣਾ ਮਾਰ ਕੇ ਪਤਨੀ ਦਾ ਕਤਲ
. . .  1 day ago
ਕੋਟਫੱਤਾ (ਬਠਿੰਡਾ), 25 ਸਤੰਬਰ (ਰਣਜੀਤ ਸਿੰਘ ਬੁੱਟਰ) - ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ 'ਚ ਅੱਜ ਸਵੇਰੇ 10 ਕੁ ਵਜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖੇਤਾਂ ਵਿਚ ਰਹਿੰਦੇ ਮੱਖਣ...
ਗੁਲਾਬੀ ਸੁੰਡੀ ਨਾਲ ਬਰਬਾਦ ਹੋਏ ਨਰਮੇ ਦਾ ਜਾਇਜ਼ਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੈ ਕੇ ਪੰਜਾਬ ਸਰਕਾਰ ਤੋਂ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਕੀਤੀ ਮੰਗ
. . .  1 day ago
ਤਲਵੰਡੀ ਸਾਬੋ / ਸੀੰਗੋ ਮੰਡੀ 25 ਸਤੰਬਰ (ਲੱਕਵਿੰਦਰ ਸ਼ਰਮਾ) ਮਾਲਵੇ ਵਿਚ ਚਿੱਟੇ ਸੋਨੇ ਵਜੋਂ ਜਾਣੀ ਜਾਂਦੀ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਨੇ ਬਰਬਾਦ ਕਰਕੇ....
ਹਰ ਮੰਗਲਵਾਰ ਦੁਪਹਿਰ 3 ਵਜੇ ਕੈਬਨਿਟ ਦੀ ਮੀਟਿੰਗ ਹੋਇਆ ਕਰੇਗੀ - ਮੁੱਖ ਮੰਤਰੀ ਚੰਨੀ
. . .  1 day ago
ਚੰਡੀਗੜ੍ਹ, 25 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਰ ਮੰਗਲਵਾਰ ਸਵੇਰੇ 11:30 ਤੋਂ 2:30 ਵਜੇ ਤੱਕ ਮੰਤਰੀਆਂ,ਵਿਧਾਇਕਾਂ ਤੇ ਹੋਰ ਰਾਜਨੀਤਿਕ ਅਧਿਕਾਰੀਆਂ ਨੂੰ ਆਪਣੇ ਦਫ਼ਤਰ ਵਿਖੇ ਮਿਲਾਂਗਾ ਤੇ ਹਰ ਮੰਗਲਵਾਰ ਦੁਪਹਿਰ....
ਮੁਕਤਸਰ ਸਾਹਿਬ: ਵਿਧਾਇਕ ਰਾਜਾ ਵੜਿੰਗ ਕੈਬਨਿਟ ਮੰਤਰੀ ਬਣਨ 'ਚ ਸਫ਼ਲ, ਕਾਂਗਰਸ ਵਰਕਰ ਹੋਏ ਬਾਗੋ-ਬਾਗ
. . .  1 day ago
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ) - ਕੁੱਲ ਹਿੰਦ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਗਿੱਦੜਬਾਹਾ ਤੋਂ ਦੂਜੀ ਵਾਰ ਵਿਧਾਇਕ ਬਣੇ ਸਨ....
ਮਾਛੀਵਾੜਾ ਦੇ ਡਾ. ਰਾਜਦੀਪ ਸਿੰਘ ਬਣੇ ਆਈ.ਏ.ਐੱਸ.
. . .  1 day ago
ਮਾਛੀਵਾੜਾ ਸਾਹਿਬ, 25 ਸਤੰਬਰ (ਸੁਖਵੰਤ ਸਿੰਘ ਗਿੱਲ) - ਹਰੇਕ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਵੱਡੀਆਂ ਪੁਲਾਂਘਾਂ ਪੁੱਟਦੇ ਹੋਏ ਚੰਗਾ.....
ਚੰਨੀ ਭੰਗੜਾ ਪਾਉਣ ਦੀ ਵਜਾਏ ਨਰਮਾ ਉਤਪਾਦਕ ਕਿਸਾਨਾਂ ਦੇ ਆ ਕੇ ਸੁਣਨ ਦੁੱਖ - ਸੁਖਬੀਰ ਸਿੰਘ ਬਾਦਲ
. . .  1 day ago
ਤਲਵੰਡੀ ਸਾਬੋ 25 ਸਤੰਬਰ (ਰਣਜੀਤ ਸਿੰਘ ਰਾਜੂ) ਗੁਲਾਬੀ ਸੁੰਡੀ ਨਾਲ ਮਾਲਵਾ ਪੱਟੀ ਦੇ ਉਕਤ ਖ਼ਿੱਤੇ ਵਿਚ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ.....
ਕੱਲ੍ਹ ਸ਼ਾਮ 4:30 ਵਜੇ ਹੋਵੇਗਾ ਚੰਨੀ ਕੈਬਨਿਟ ਦਾ ਸਹੁੰ ਚੁੱਕ ਸਮਾਗਮ।
. . .  1 day ago
ਕੱਲ੍ਹ ਸ਼ਾਮ 4:30 ਵਜੇ ਹੋਵੇਗਾ ਚੰਨੀ ਕੈਬਨਿਟ ਦਾ ਸਹੁੰ ਚੁੱਕ.....
ਵੱਖ-ਵੱਖ ਜਥੇਬੰਦੀਆਂ ਵਲੋਂ ਮਜ਼ਦੂਰ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਥਾਣਾ ਠੁੱਲੀਵਾਲ ਮੂਹਰੇ ਰੋਸ ਧਰਨਾ
. . .  1 day ago
ਮਹਿਲ ਕਲਾਂ,25 ਸਤੰਬਰ (ਅਵਤਾਰ ਸਿੰਘ ਅਣਖੀ) ਕੁੱਟਮਾਰ ਦਾ ਸ਼ਿਕਾਰ ਹੋਏ ਪਿੰਡ ਸਹੌਰ ਦੇ ਗਰੀਬ ਮਜ਼ਦੂਰ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਅੱਜ ਵੱਖ-ਵੱਖ ....
ਗੈਂਗਸਟਰ ਜਿਤੇਂਦਰ ਮਾਨ ਗੋਗੀ ਦੀ ਅਦਾਲਤ ਵਿਚ ਕੱਲ੍ਹ ਹੋਈ ਗੋਲੀਬਾਰੀ ਦੇ ਮੱਦੇਨਜ਼ਰ ਕ੍ਰਾਈਮ ਬਰਾਂਚ ਦੀ ਟੀਮ ਰੋਹਿਣੀ ਅਦਾਲਤ ਪਹੁੰਚੀ
. . .  1 day ago
ਨਵੀਂ ਦਿੱਲੀ, 25 ਸਤੰਬਰ - ਗੈਂਗਸਟਰ ਜਿਤੇਂਦਰ ਮਾਨ ਗੋਗੀ ਦੀ ਅਦਾਲਤ ਵਿਚ ਕੱਲ੍ਹ ਹੋਈ ਗੋਲੀਬਾਰੀ ਦੇ ਮੱਦੇਨਜ਼ਰ ਕ੍ਰਾਈਮ ਬਰਾਂਚ ਦੀ ....
ਇਕਬਾਲਪ੍ਰੀਤ ਸਹੋਤਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ., ਦਿਨਕਰ ਗੁਪਤਾ ਨੂੰ ਹਟਾਇਆ
. . .  1 day ago
ਇਕਬਾਲਪ੍ਰੀਤ ਸਹੋਤਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ., ਦਿਨਕਰ ਗੁਪਤਾ ਨੂੰ ਹਟਾਇਆ...
27 ਦੇ ਬੰਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਮੀਟਿੰਗ
. . .  1 day ago
ਗੁਰੂ ਹਰਸਹਾਏ 25 ਸਤੰਬਰ (ਕਪਿਲ ਕੰਧਾਰੀ) ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ,ਬੀ.ਕੇ.ਯੂ. ਸਿੱਧੂਪੁਰ ,ਬੀ.ਕੇ.ਯੂ. ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 22 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ: ਇਕਬਾਲ

ਤਰਨਤਾਰਨ

ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਜਾਰੀ ਕੀਤੀਆਂ ਸਖ਼ਤ ਪਾਬੰਦੀਆਂ- ਜ਼ਿਲ੍ਹਾ ਮੈਜਿਸਟ੍ਰੇਟ

ਤਰਨ ਤਾਰਨ, 3 ਮਈ (ਹਰਿੰਦਰ ਸਿੰਘ)- ਕੋਵਿਡ-19 ਦੇ ਦਿਨੋਂ-ਦਿਨ ਵੱਧ ਰਹੇ ਪ੍ਰਭਾਵ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਤਰਨ ਤਾਰਨ ਵਲੋਂ 1 ਮਈ 2021 ਤੋਂ 15 ਮਈ 2021 ਤੱਕ ਲਾਗੂ ਹੋਣ ਵਾਲੀਆਂ ਪਾਬੰਦੀਆਂ, ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ | ਹੁਣ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਗ੍ਰਹਿ-4 ਸ਼ਾਖਾ) ਪੰਜਾਬ ਸਰਕਾਰ ਵਲੋਂ 15 ਮਈ 2021 ਤੱਕ ਹੋਰ ਪਾਬੰਦੀਆਂ ਲਗਾਉਣ ਸਬੰਧੀ ਆਦੇਸ਼ ਪ੍ਰਾਪਤ ਹੋਏ ਹਨ | ਇਸ ਸੰਦਰਭ ਵਿਚ ਜ਼ਿਲ੍ਹਾ ਮੈਜਿਸਟਰੇਟ ਕੁਲਵੰਤ ਸਿੰਘ ਸੀ.ਆਰ.ਪੀ.ਸੀ. ਦੀ ਧਾਰਾ 144 ਅਤੇ ਰਾਸ਼ਟਰੀ ਆਪਦਾ ਪ੍ਰਬੰਧਨ ਐਕਟ 2005 'ਚ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਗਏ ਹਨ | ਹੁਕਮਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਕੋਵਿਡ-19 ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਜਾਰੀ ਕੀਤੀ ਗਈਆਂ ਪਾਬੰਦੀਆਂ, ਹਦਾਇਤਾਂ 'ਚ ਜਿਵੇਂ ਕਿ ਗੈਰ-ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ, ਜ਼ਰੂਰੀ ਚੀਜ਼ਾਂ ਵਿਚ ਕੈਮਿਸਟ ਦੁਕਾਨਾਂ ਅਤੇ ਦੁਕਾਨਾਂ ਜੋ ਜ਼ਰੂਰੀ ਚੀਜ਼ਾਂ ਦੀ ਸਪਲਾਈ ਦਾ ਕੰਮ ਕਰਦੀਆਂ ਹਨ ਜਿਵੇਂ ਕਿ ਦੁੱਧ, ਬ੍ਰੈੱਡ, ਸਬਜ਼ੀਆਂ, ਫ਼ਲ, ਡੇਅਰੀ, ਪੋਲਟਰੀ ਉਤਪਾਦ (ਅੰਡੇ, ਮੀਟ ਆਦਿ) ਅਤੇ ਮੋਬਾਈਲ ਰਿਪੇਅਰ ਦੀਆਂ ਦੁਕਾਨਾਂ, ਲੈਬੋਟਰੀਆਂ, ਨਰਸਿੰਗ ਹੋਮ ਅਤੇ ਹੋਰ ਡਾਕਟਰੀ ਸੰਸਥਾਵਾਂ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ | ਸ਼ਰਤਾਂ ਤੋਂ ਬਿਨ੍ਹਾਂ ਸੂਬੇ ਵਿਚ ਹਵਾਈ ਸੇਵਾ, ਰੇਲ ਜਾਂ ਰੋਡ ਰਾਹੀਂ ਐਂਟਰੀ 'ਤੇ ਪਾਬੰਦੀ ਹੋਵੇਗੀ | ਕੋਵਿਡ ਸਬੰਧੀ ਨੈਗਟਿਵ ਰਿਪੋਰਟ ਜੋ ਕਿ 72 ਘੰਟਿਆਂ ਤੋਂ ਪੁਰਾਣੀ ਨਾ ਹੋਵੇ ਜਾਂ ਵੈਕਸੀਨੇਸ਼ਨ ਸਰਟੀਫਿਕੇਟ ਘੱਟੋ-ਘੱਟ ਇਕ ਖੁਰਾਕ 2 ਹਫ਼ਤੇ ਪੁਰਾਣਾ, ਕੋਵਿਡ ਦੀ ਰੋਕਥਾਮ ਲਈ ਕੰਮ ਕਰ ਰਹੇ ਅਧਿਕਾਰੀਆਂ, ਦਫ਼ਤਰਾਂ ਨੂੰ ਛੱਡ ਕੇ ਬਾਕੀ ਸਾਰੇ ਸਰਕਾਰੀ ਦਫ਼ਤਰ ਅਤੇ ਬੈਂਕਾਂ 50 ਫ਼ੀਸਦੀ ਸਟਾਫ਼ ਨਾਲ ਕੰਮ ਕਰਨਗੇ | ਨਿਮਨਹਸਤਾਖਰ ਨੂੰ ਕੋਵਿਡ ਨਾਲ ਸਬੰਧਿਤ ਕੰਮ ਕਰਨ ਲਈ ਕਿਸੇ ਵੀ ਅਧਿਕਾਰੀ ਦੀ ਡਿਊਟੀ ਲਗਾਉਣ ਦਾ ਅਧਿਕਾਰ ਹੋਵੇਗਾ | ਚਾਰ ਪਹੀਆ ਵਾਹਨਾਂ-ਕਾਰਾਂ ਅਤੇ ਟੈਕਸੀਆਂ 'ਚ 2 ਤੋਂ ਵੱਧ ਸਵਾਰੀਆਂ ਨਹੀਂ ਬੈਠ ਸਕਣਗੀਆਂ | ਹਸਪਤਾਲ ਵਿਚ ਮਰੀਜ਼ਾਂ ਨੂੰ ਲਿਜਾਣ ਵਾਲੇ ਵਾਹਨਾਂ ਨੂੰ ਛੋਟ ਹੋਵੇਗੀ | ਸਕੂਟਰਾਂ ਅਤੇ ਮੋਟਰਸਾਈਕਲਾਂ 'ਤੇ ਪਿੱਛੇ ਬੈਠਣ ਦੀ ਮਨਾਹੀ ਹੋਵੇਗੀ, ਵਿਆਹ, ਅੰਤਿਮ ਸੰਸਕਾਰ, ਹੋਰ ਮੌਕਿਆਂ 'ਤੇ 10 ਤੋਂ ਵੱਧ ਲੋਕਾਂ ਦੇ ਇਕੱਠ 'ਤੇ ਪਾਬੰਦੀ ਹੋਵੇਗੀ | ਪਿੰਡਾਂ 'ਚ ਨਾਈਟ ਕਰਫਿਊ ਅਤੇ ਸਚਿਰਵਾਰ ਤੇ ਐਤਵਾਰ ਨੂੰÐ ਕਰਫਿਊ ਦੇ ਹੁਕਮਾਂ ਨੂੰ ਸਫ਼ਲ ਬਣਾਉਣ ਲਈ ਠੀਕਰੀ ਪਹਿਰਾ ਲਗਾਉਣ ਲਈ ਸੁਨਿਸ਼ਚਿਤ ਕੀਤਾ ਜਾਂਦਾ ਹੈ | ਸਬਜ਼ੀ ਮੰਡੀ 'ਚ ਸਮਾਜਿਕ ਦੂਰੀ ਰੱਖੀ ਜਾਵੇ, ਜੋ ਕਿ ਸਿਰਫ ਫਲਾਂ ਅਤੇ ਸਬਜ਼ੀਆਂ ਦੇ ਥੋਕ ਵਿਕਰੇਤਾਵਾਂ ਲਈ ਖੁੱਲ੍ਹੀ ਰਹੇਗੀ | ਕਿਸਾਨ ਯੂਨੀਅਨਾਂ ਅਤੇ ਧਾਰਮਿਕ ਆਗੂਆਂ ਨੂੰ ਇਕੱਠ ਨਾ ਕਰਨ ਅਤੇ ਟੋਲ ਪਲਾਜ਼ਾ, ਪੈਟਰੋਲ ਪੰਪਾਂ, ਮਾਲ ਆਦਿ ਵਿਖੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਨੂੰ ਸੀਮਤ ਰੱਖਣ ਦੀ ਅਪੀਲ ਕੀਤੀ ਜਾਂਦੀ ਹੈ | ਧਾਰਮਿਕ ਸਥਾਨ ਰੋਜ਼ ਸ਼ਾਮ 6 ਵਜੇ ਬੰਦ ਹੋਣਗੇ | ਗੁਰਦੁਆਰਾ, ਮੰਦਿਰ, ਮਸਜਿਦ, ਚਰਚ 'ਚ ਭੀੜ੍ਹ, ਇਕੱਠ ਨਾ ਕੀਤਾ ਜਾਵੇ | ਆਕਸੀਜਨ ਸਿਲੰਡਰ ਆਦਿ ਦੀ ਜਮ੍ਹਾਖੋਰੀ ਕਰਨ ਵਾਲਿਆਂ ਖਿਲਾਫ਼ ਸਬੰਧਿਤ ਅਧਿਕਾਰੀ ਦੁਆਰਾ ਕਾਰਵਾਈ ਕੀਤੀ ਜਾਵੇਗੀ | ਸੜਕ, ਗਲੀਆਂ 'ਚ ਸਾਮਾਨ ਵੇਚਣ, ਦੁਕਾਨ ਲਗਾਉਣ ਵਾਲੇ ਜਿਵੇਂ ਕਿ ਰੇਹੜੀ ਵਾਲਿਆਂ ਆਦਿ ਦੇ ਆਰ. ਟੀ.ਪੀ.ਸੀ.ਆਰ. ਟੈਸਟ ਕੀਤੇ ਜਾਣ | ਰੋਜ਼ਾਨਾ ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਹਫ਼ਤੇ ਦੇ ਅੰਤ 'ਤੇ ਕਰਫਿਊ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ | ਇਸ ਸਮੇਂ ਦੌਰਾਨ ਵਾਹਨਾਂ 'ਤੇ ਪੂਰਨ ਪਾਬੰਦੀ ਹੋਵੇਗੀ | ਪਬਲਿਕ ਟਰਾਂਸਪੋਰਟ (ਬੱਸਾਂ, ਟੈਕਸੀ, ਆਟੋਸ) ਵਿਚ ਗਿਣਤੀ 50 ਪ੍ਰਤੀਸ਼ਤ ਯਾਤਰੀਆਂ ਸਮਰੱਥਾ 'ਤੇ ਚੱਲਣਗੇ | ਟਰਾਂਸਪੋਰਟ, ਸਿਵਲ ਅਧਿਕਾਰੀ ਅਤੇ ਪੁਲਿਸ ਵਿਭਾਗ ਇਸ ਹੁਕਮ ਨੂੰ ਸਖ਼ਤੀ ਨਾਲ ਲਾਗੂ ਕਰਵਾਉਣਗੇ ਅਤੇ ਫਲਾਇੰਗ ਟੀਮਾਂ ਗਠਿਤ ਕਰਨਗੇ | ਸਾਰੇ ਬਾਰ, ਸਿਨੇਮਾ ਹਾਲ, ਜ਼ਿੰਮ, ਸਪਾਸ, ਸਵੀਮਿੰਗ ਪੂਲਜ਼, ਕੋਚਿੰਗ ਸੈਂਟਰ, ਸਪੋਟਸ ਕੈਂਪਲੈਕਸ ਬੰਦ ਰਹਿਣਗੇ | ਸਾਰੇ ਰੈਸਟੋਰੈਂਟ (ਸਮੇਤ ਹੋਟਲ), ਕੈਫੇ, ਕੋਫੀ ਸ਼ੋਪਸ, ਫਾਸਟ ਫੂਡ, ਢਾਬੇ ਆਦਿ ਅੰਦਰ ਬੈਠ ਕੇ ਖਾਣਾ ਖਾਣ ਲਈ ਬੰਦ ਰਹਿਣਗੇ | ਕੇਵਲ ਖਾਣਾ ਨਾਲ ਲੈ ਕੇ ਜਾਣ ਲਈ ਕੰਮ ਕਰ ਸਕਦੇ ਹਨ | ਹੋਮ ਡਲੀਵਿਰੀ ਦੀ ਰਾਤ 9 ਵਜੇ ਤੱਕ ਆਗਿਆ ਹੈ | ਕਿਸੇ ਵਿਚ ਰੈਸਟੋਰੈਂਟ, ਫਾਸਟ ਫੂਡ ਦੁਕਾਨ, ਕੌਫੀ ਸ਼ੌਪ ਅੰਦਰ ਬੈਠਣ ਦੀ ਆਗਿਆ ਨਹੀਂ ਹੋਵੇਗੀ | ਸਬੰਧਿਤ ਉਪ-ਮੰਡਲ ਮੈਜਿਸਟਰੇਟ ਦੀ ਆਗਿਆ ਤੋਂ ਬਿਨ੍ਹਾਂ ਸਾਰੇ ਸਮਾਜਿਕ, ਸੱਭਿਆਚਾਰਕ, ਖੇਡਾਂ ਦੇ ਇਕੱਠ ਅਤੇ ਇਸ ਤਰ੍ਹਾਂ ਨਾਲ ਜੁੜੇ ਕਾਰਜਾਂ ਅਤੇ ਸਰਕਾਰੀ ਫੰਕਸ਼ਨ ਜਿਵੇਂ ਕਿ ਉਦਘਾਟਨ, ਨੀਂਹ ਪੱਥਰ ਸਮਾਰੋਹ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ | ਸਾਰੇ ਰਾਜਨੀਤਿਕ ਇਕੱਠਾਂ ਤੇ ਜ਼ਿਲ੍ਹੇ ਭਰ ਵਿਚ ਪੂਰਨ ਪਾਬੰਦੀ ਹੋਵੇਗੀ | ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਕੇ ਇਕੱਠ ਕਰਨ ਵਾਲੇ ਪ੍ਰਬੰਧਕਾਂ ਅਤੇ ਭਾਗੀਦਾਰਾਂ ਸਮੇਤ ਜਗ੍ਹਾ ਦੇ ਮਾਲਕਾਂ ਅਤੇ ਟੈਂਟ ਹਾਊਸ ਵਾਲਿਆਂ ਦੇ ਵਿਰੁੱਧ ਆਪਦਾ ਪ੍ਰਬੰਧਨ ਐਕਟ ਅਤੇ ਮਹਾਂਮਾਰੀ ਰੋਗ ਐਕਟ ਤਹਿਤ ਐੱਫ.ਆਈ.ਆਰ. ਦਰਜ ਕੀਤੀ ਜਾਵੇਗੀ | ਅਜਿਹੇ ਸਥਾਨਾਂ ਨੂੰ ਅਗਲੇ 3 ਮਹੀਨਿਆਂ ਲਈ ਸੀਲ੍ਹ ਕਰ ਦਿੱਤਾ ਜਾਵੇਗਾ | ਉਹ ਵਿਅਕਤੀ ਜੋ ਵੱਡੇ ਇਕੱਠਾਂ (ਧਾਰਮਿਕ, ਰਾਜਨੀਤਿਕ, ਸਮਾਜਿਕ) ਵਿਚ ਸ਼ਾਮਿਲ ਹੋਏ ਹਨ ਲਾਜ਼ਮੀ ਤੌਰ 'ਤੇ 5 ਦਿਨਾਂ ਲਈ ਘਰ ਵਿਚ ਇਕਾਂਤਵਾਸ ਰਹਿਣਗੇ ਅਤੇ ਪ੍ਰੋਟੋਕੋਲ ਅਨੁਸਾਰ ਟੈਸਟ ਕੀਤੇ ਜਾਣਗੇ | ਸਾਰੇ ਵਿਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ ਅਤੇ ਕਾਲਜ ਬੰਦ ਰਹਿਣਗੇ, ਪਰ ਸਰਕਾਰੀ ਸਕੂਲਾਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਡਿਊਟੀ ਤੇ ਹਾਜ਼ਰ ਰਹਿਣਗੇ | ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲ੍ਹੇ ਰਹਿ ਸਕਦੇ ਹਨ | ਕੇਵਲ ਕੋਵਿਡ ਪ੍ਰਬੰਧਨ ਲਈ ਲੋੜੀਂਦੇ ਸਟਾਫ਼ ਦੀ ਭਰਤੀ ਨੂੰ ਛੱਡ ਕੇ ਬਾਕੀ ਸਾਰੀਆਂ ਭਰਤੀ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ | ਸਾਰੇ ਪ੍ਰਾਈਵੇਟ ਦਫ਼ਤਰਾਂ ਸਮੇਤ ਸਰਵਿਸ ਇੰਡਸਟਰੀ, ਜਿਵੇਂ ਕਿ ਆਰਕੀਟੈਕਟ, ਚਾਰਟਰਡ ਅਕਾਊਾਟੈਂਟਸ, ਬੀਮਾ ਕੰਪਨੀਆਂ ਦੇ ਦਫ਼ਤਰਾਂ ਨੂੰ ਕੇਵਲ ਘਰ ਤੋਂ ਕੰਮ ਕਰਨ ਦੀ ਆਗਿਆ ਹੋਵੇਗੀ | ਸਰਕਾਰੀ ਦਫ਼ਤਰਾਂ ਵਿਚ ਤੰਦਰੁਸਤ, ਫਰੰਟਲਾਈਨ ਕਰਮਚਾਰੀਆਂ ਅਤੇ ਕਰਮਚਾਰੀ ਜਿਨ੍ਹਾਂ ਦੀ ਉਮਰ 45 ਸਾਲ ਤੋਂ ਵੱਧ ਹੈ, ਜਿਨ੍ਹਾਂ ਨੂੰ ਪਿਛਲੇ 15 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਵਿਚ ਘੱਟੋ ਘੱਟ ਇਕ ਵੈਕਸੀਨ ਨਹੀਂ ਮਿਲੀ, ਨੂੰ ਛੁੱਟੀ ਲੈ ਕੇ ਘਰ ਵਿਚ ਰਹਿਣ ਲਈ ਕਿਹਾ ਜਾਣਾ ਚਾਹੀਦਾ ਹੈ ਅਤੇ 45 ਸਾਲ ਤੋਂ ਘੱਟ ਕਰਮਚਾਰੀਆਂ ਨੂੰ ਕੇਵਲ ਨੈਗਟਿਵ ਆਰ.ਟੀ-ਪੀ.ਸੀ.ਆਰ ਰਿਪੋਰਟ (ਜੋ ਕਿ 5 ਦਿਨਾਂ ਤੋਂ ਪੁਰਾਣੀ ਨਾ ਹੋਵੇ) ਨਾਲ ਆਗਿਆ ਹੋਵੇਗੀ, ਨਹੀਂ ਤਾਂ ਛੁੱਟੀ ਲੈ ਕੇ ਘਰ ਵਿਚ ਰਹਿਣਾ ਚਾਹੀਦਾ ਹੈ | ਉੱਚ ਸਕਾਰਾਤਮਕ ਖੇਤਰਾਂ ਵਿਚ ਮਾਈਕਰੋ-ਕੰਟੇਨਮੈਂਟ ਜ਼ੋਨ ਵਧਾਏ ਜਾਣ ਅਤੇ ਸਖ਼ਤੀ ਨਾਲ ਲਾਗੂ ਕੀਤਾ ਜਾਣ | ਵਿਸ਼ੇਸ਼ ਨਿਗਰਾਨ ਹਦਾਇਤਾਂ ਲਾਗੂ ਕਰਨ ਲਈ ਨਿਯੁਕਤ ਕੀਤੇ ਜਾਣ | ਸਾਰੇ ਸਰਕਾਰੀ ਦਫ਼ਤਰਾਂ ਵਿਚ ਸ਼ਿਕਾਇਤ ਨਿਵਾਰਣ ਲਈ ਵਰਚੁਅਲ, ਆਨਲਾਈਨ ਦੁਆਰਾ ਤਰਜੀਹ ਦਿੱਤੀ ਜਾਵੇ | ਜਿਥੋਂ ਤੱਕ ਹੋ ਸਕੇ ਪਬਲਿਕ ਡੀਲਿੰਗ ਨੂੰ ਬੰਦ ਰੱਖਿਆ ਜਾਵੇ ਅਤੇ ਕੇਵਲ ਜ਼ਰੂਰੀ ਕੰਮ ਲਈ ਪਬਲਿਕ ਡੀਲਿੰਗ ਕੀਤੀ ਜਾਵੇ | ਸਾਰੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਜਾਇਦਾਦ ਦੀ ਵਿਕਰੀ, ਖ਼ਰੀਦ ਦੇ ਕੰਮਾਂ ਲਈ ਪਬਲਿਕ ਨੂੰ ਸੀਮਤ ਅਪੁਆਇੰਟਮੈਂਟ ਜਾਰੀ ਕਰਨਗੇ | ਸਾਰੇ ਸਬੰਧਿਤ ਅਧਿਕਾਰੀ ਜ਼ਿਲ੍ਹੇ ਵਿਚ ਭਾਰਤ ਸਰਕਾਰ, ਰਾਜ ਸਰਕਾਰ ਵਲੋਂ ਕੋਵਿਡ-19 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ ਜਿਵੇਂ ਕਿ ਘੱਟੋ ਘੱਟ 6 ਫੁੱਟ ਦੀ ਸਮਾਜਿਕ ਦੂਰੀ ਦੇ ਨਿਯਮ (ਦੋ ਗਜ਼ ਦੀ ਦੂਰੀ), ਮਾਰਕੀਟ ਸਥਾਨਾਂ ਅਤੇ ਪਬਲਿਕ ਆਵਾਜਾਈ ਵਿਚ ਭੀੜ ਨੂੰ ਨਿਯਮਤ ਰੱਖਣਾ ਅਤੇ ਕੋਵਿਡ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਜ਼ੁਰਮਾਨੇ ਲਗਾਉਣਾ ਜਿਵੇਂ ਮਾਸਕ ਨਾ ਪਹਿਨਣਾ ਅਤੇ ਜਨਤਕ ਥਾਵਾਂ 'ਤੇ ਥੁੱਕਣਾ ਆਦਿ ਨੂੰ ਲਾਗੂ ਕਰਵਾਉਣ ਦੇ ਪਾਬੰਦ ਹੋਣਗੇ | ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਵਿਰੁੱਧ ਆਪਦਾ ਪ੍ਰਬੰਧਨ ਕਾਨੂੰਨ 2005 ਦੀ ਧਾਰਾ 51 ਤੋਂ 60 ਦੇ ਅਨੁਸਾਰ ਅਤੇ ਆਈ. ਪੀ.ਸੀ. ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

ਸਰਕਾਰ ਵਲੋਂ ਲਗਾਏ ਗਏ ਲਾਕਡਾਊਨ ਦੌਰਾਨ ਜ਼ਿਲ੍ਹੇ 'ਚ ਜ਼ਿਆਦਾਤਰ ਕਾਰੋਬਾਰ ਰਹੇ ਬੰਦ

ਤਰਨ ਤਾਰਨ, 3 ਮਈ (ਹਰਿੰਦਰ ਸਿੰਘ, ਵਿਕਾਸ ਮਰਵਾਹਾ)- ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਦੌਰਾਨ ਜ਼ਿਲ੍ਹਾ ਤਰਨ ਤਾਰਨ ਵਿਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਕਾਰੋਬਾਰ ਪੂਰੀ ਤਰ੍ਹਾਂ ਬੰਦ ਰਹੇ | ਸਰਕਾਰ ਵਲੋਂ ਲਗਾਈਆਂ ਨਵੀਆਂ ...

ਪੂਰੀ ਖ਼ਬਰ »

ਮੋਟਰਸਾਈਕਲਾਂ ਦੀ ਟੱਕਰ 'ਚ ਇਕ ਦੀ ਮੌਤ

ਤਰਨ ਤਾਰਨ, 3 ਮਈ (ਹਰਿੰਦਰ ਸਿੰਘ)- ਥਾਣਾ ਸਦਰ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਤੇਜਾ ਸਿੰਘ ਵਾਲਾ ਮੋੜ ਦੇ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਹੋਈ ਟੱਕਰ ਦੌਰਾਨ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ | ਇਸ ਸਬੰਧ 'ਚ ਪੁਲਿਸ ਨੇ ਮੋਟਰਸਾਈਕਲ ...

ਪੂਰੀ ਖ਼ਬਰ »

ਸੂਬੇ 'ਚ ਤਾਲ੍ਹਾਬੰਦੀ ਨੂੰ ਲੈ ਕੇ ਦੁਕਾਨਦਾਰਾਂ ਪ੍ਰੇਸ਼ਾਨ ਤੇ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤੀ

ਪੱਟੀ, 3 ਮਈ (ਬੋਨੀ ਕਾਲੇਕੇ, ਖਹਿਰਾ)- ਪੰਜਾਬ ਸਰਕਾਰ ਵਲੋਂ ਅਚਾਨਕ ਐਤਵਾਰ ਦੇਰ ਸ਼ਾਮ ਨੂੰ ਕੀਤੇ ਗਏ ਐਲਾਨ ਵਿਚ ਕਿਹਾ ਗਿਆ ਕਿ ਸੂਬੇ ਵਿਚ 3 ਮਈ ਤੋਂ 15 ਮਈ ਤੱਕ ਲਾਕਡਾਊਨ ਹੋਵੇਗਾ ਅਤੇ ਇਸ ਦੌਰਾਨ ਗੈਰ ਜ਼ਰੂਰੀ ਵਸਤੂਆਂ ਵੇਚਣ ਵਾਲੀਆਂ ਦੁਕਾਨਾਂ ਬੰਦ ਰਹਿਣਗੀਆਂ ਤੇ ...

ਪੂਰੀ ਖ਼ਬਰ »

ਔਰਤ ਸਮੇਤ 13 ਵਿਅਕਤੀਆਂ 'ਤੇ ਛੇੜਛਾੜ ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਦਾ ਮਾਮਲਾ ਦਰਜ

ਭਿੱਖੀਵਿੰਡ, 3 ਮਈ (ਬੌਬੀ)¸ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਲੜਕੀ ਨਾਲ ਛੇੜਛਾੜ ਕਰਨ ਅਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਇਕ ਔਰਤ ਸਮੇਤ 13 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ | ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਸ਼ਮਸ਼ੇਰ ...

ਪੂਰੀ ਖ਼ਬਰ »

ਐਲੂਮੀਨੀਅਮ ਦੀ ਦੁਕਾਨ 'ਚੋਂ 40 ਹਜ਼ਾਰ ਦਾ ਸਾਮਾਨ ਚੋਰੀ

ਹਰੀਕੇ ਪੱਤਣ, 3 ਮਈ (ਸੰਜੀਵ ਕੁੰਦਰਾ) - ਬੀਤੀ ਰਾਤ ਸਥਾਨਕ ਕਸਬੇ 'ਚ ਅਣਪਛਾਤੇ ਚੋਰਾਂ ਨੇ ਐਲੂਮੀਨੀਅਮ ਦੀ ਦੁਕਾਨ 'ਚੋਂ ਲਗਪਗ 40 ਹਜ਼ਾਰ ਦਾ ਸਾਮਾਨ ਚੋਰੀ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜੀਤ ਸਿੰਘ ਵਾਸੀ ਹਰੀਕੇ ਨੇ ਦੱਸਿਆ ਕਿ ਉਸ ਦੀ ਹਰੀਕੇ ਖਾਲੜਾ ਰੋਡ ਤੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਕਾਰਨ 5 ਹੋਰ ਮੌਤਾਂ, 69 ਨਵੇਂ ਮਾਮਲੇ

ਤਰਨ ਤਾਰਨ, 3 ਮਈ (ਹਰਿੰਦਰ ਸਿੰਘ) - ਤਰਨ ਤਾਰਨ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਪੀੜਤ 5 ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 69 ਨਵੇਂ ਵਿਅਕਤੀਆਂ ਦੇ ਕੋਰੋਨਾ ਪੀੜਤ ਪਾਏ ਜਾਣ ਦੀ ਖ਼ਬਰ ਹੈ | ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 225 ਹੋ ਗਈ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਮੰਡੀਆਂ 'ਚੋਂ ਖ਼ਰੀਦੀ ਗਈ ਕਣਕ ਦੀ ਚੁਕਾਈ ਵਿਚ ਤੇਜ਼ੀ ਲਿਆਉਣ ਲਈ ਦਿੱਤੇ ਨਿਰਦੇਸ਼

ਤਰਨ ਤਾਰਨ, 3 ਮਈ (ਪਰਮਜੀਤ ਜੋਸ਼ੀ)- ਜ਼ਿਲ੍ਹੇ ਵਿਚ ਕਣਕ ਦੀ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਬੰਧਿਤ ਅਧਿਕਾਰੀਆਂ ਅਤੇ ਖ਼ਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ ...

ਪੂਰੀ ਖ਼ਬਰ »

ਨੌਜਵਾਨ ਵਲੋਂ ਢਿੱਡ 'ਚ ਚਾਕੂ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼

ਖਾਲੜਾ, 3 ਮਈ (ਜੱਜਪਾਲ ਸਿੰਘ)- ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਖਾਲੜਾ ਦੇ ਇਕ ਨੌਜਵਾਨ ਵਲੋਂ ਇਕਤਰਫ਼ਾ ਪਿਆਰ ਕਰਦਿਆਂ ਲੜਕੀ ਦੇ ਘਰ ਜਾ ਕੇ ਆਪਣੇ ਆਪ ਨੂੰ ਚਾਕੂ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸਿਸ਼ ਕੀਤੀ ਗਈ ਹੈ, ਜੋ ਜ਼ਖ਼ਮੀ ਹਾਲਤ 'ਚ ਅੰਮਿ੍ਤਸਰ ਵਿਖੇ ਹਸਪਤਾਲ ...

ਪੂਰੀ ਖ਼ਬਰ »

ਜ਼ਮੀਨੀ ਝਗੜੇ 'ਚ ਗੋਲੀ ਚਲਾਉਣ ਤੇ ਇਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲੇ ਚਾਰ ਖ਼ਿਲਾਫ਼ ਇਰਾਦਾ ਕਤਲ ਤਹਿਤ ਕੇਸ ਦਰਜ

ਤਰਨ ਤਾਰਨ/ਭਿੱਖੀਵਿੰਡ, 3 ਮਈ (ਹਰਿੰਦਰ ਸਿੰਘ, ਬੌਬੀ)- ਥਾਣਾ ਵਲਟੋਹਾ ਦੇ ਪਿੰਡ ਆਸਲ ਉਤਾੜ ਵਿਖੇ ਜ਼ਮੀਨ ਦੀ ਵੰਡ ਦੇ ਝਗੜੇ ਨੂੰ ਲੈ ਕੇ ਇਕ ਧਿਰ ਵਲੋਂ ਚਲਾਈ ਗਈ ਗੋਲੀ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ | ਇਸ ਸਬੰਧ ਵਿਚ ਪੁਲਿਸ ਨੇ ਚਾਰ ਵਿਅਕਤੀਆਂ ਦੇ ਖ਼ਿਲਾਫ਼ ਇਰਾਦਾ ...

ਪੂਰੀ ਖ਼ਬਰ »

ਵਿਅਕਤੀ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ 'ਤੇ ਛੇ ਜਣਿਆਂ ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 3 ਮਈ (ਹਰਿੰਦਰ ਸਿੰਘ)¸ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਪੈਂਦੇ ਪਿੰਡ ਟਾਂਡਾ ਵਿਖੇ ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ 6 ਵਿਅਕਤੀਆਂ ਦੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਹਸਪਤਾਲਾਂ ਵਿਚ ਆਕਸੀਜਨ ਦੀ ਘਾਟ ਨਾਲ ਮਰੀਜ਼ਾਂ ਦੀ ਹੋ ਰਹੀ ਹੈ ਲੁੱਟ ਘਸੁੱਟ- ਔਲਖ

ਤਰਨ ਤਾਰਨ, 3 ਮਈ (ਹਰਿੰਦਰ ਸਿੰਘ)- ਕੋਰੋਨਾ ਕਾਲ ਦੌਰਾਨ ਪੈਦਾ ਹੋਈ ਆਕਸੀਜਨ ਦੀ ਘਾਟ ਕਾਰਨ ਹਸਪਤਾਲਾਂ ਵਿਚ ਮਰੀਜ਼ਾਂ ਦੀ ਜਿਥੇ ਲੁੱਟ ਘਸੁੱਟ ਹੋ ਰਹੀ ਹੈ, ਉਥੇ ਵੱਡੀ ਗਿਣਤੀ ਵਿਚ ਮਰੀਜ਼ ਆਕਸੀਜਨ ਦੀ ਘਾਟ ਕਾਰਨ ਆਪਣੀ ਜਾਨ ਤੋਂ ਹੱਥ ਧੋ ਰਹੇ ਹਨ | ਪੰਜਾਬ ਸਰਕਾਰ ਲੋਕਾਂ ...

ਪੂਰੀ ਖ਼ਬਰ »

ਅਕਾਲੀ ਤੇ 'ਆਪ' ਵਾਲੇ ਸੱਤਾ 'ਚ ਆਉਣ ਦੇ ਸੁਪਨੇ ਛੱਡ ਦੇਣ- ਹਰਪਾਲ, ਬਿੱਟੂ ਚੇਅਰਮੈਨ

ਮੀਆਂਵਿੰਡ, 3 ਮਈ (ਗੁਰਪ੍ਰਤਾਪ ਸਿੰਘ ਸੰਧੂ) - ਮੱਛੀ ਪਾਲਣ ਅਤੇ ਡੇਰੀ ਵਿਭਾਗ ਪੰਜਾਬ ਦੇ ਡਾਇਰੈਕਟਰ ਹਰਪਾਲ ਸਿੰਘ ਜਲਾਲਾਬਾਦ ਅਤੇ ਮਾਰਕੀਟ ਕਮੇਟੀ ਖਡੂਰ ਸਾਹਿਬ ਦੇ ਵਾਈਸ ਚੇਅਰਮੈਨ ਸਤਨਾਮ ਸਿੰਘ ਬਿੱਟੂ ਤਖਤੂਚੱਕ ਨੇ ਪਿੰਡ ਸਰਲੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਪੱਟੀ, 3 ਮਈ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪੱਟੀ ਦੀਆਂ ਵਰਕਰਾਂ ਅਤੇ ਹੈਲਪਰਾਂ ਨੇ ਬਲਾਕ ਪ੍ਰਧਾਨ ਬੇਅੰਤ ...

ਪੂਰੀ ਖ਼ਬਰ »

ਰਿਤੇਸ਼ ਵਾਲੀਆ ਡੀ.ਪੀ.ਐਲ. ਖੇਡ ਕੇ ਦੁਬਈ ਤੋਂ ਆਇਆ ਵਾਪਸ

ਤਰਨ ਤਾਰਨ, 3 ਮਈ (ਵਿਕਾਸ ਮਰਵਾਹਾ) - ਇੰਟਰਨੈਸ਼ਨਲ ਕਿ੍ਕਟ ਖਿਡਾਰੀ ਰਿਤੇਸ਼ ਵਾਲੀਆ 6 ਅਪ੍ਰੈਲ ਨੂੰ ਦੁਬਈ ਸ਼ਾਰਜਾਹ 'ਚ ਹੋਣ ਵਾਲੀ ਡੀ.ਪੀ.ਐਲ. ਦਿਵਿਆਂਗ ਪ੍ਰੀਮੀਅਰ ਲੀਗ ਵਿਚ ਹਿੱਸਾ ਲੈਣ ਲਈ ਗਿਆ ਸੀ, ਜੋ ਕਿ ਕੱਲ੍ਹ 2 ਮਈ ਨੂੰ ਦੁਬਈ ਤੋਂ ਤਰਨ ਤਾਰਨ ਵਾਪਸ ਪਰਤਿਆ | ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ

ਸੁਰ ਸਿੰਘ, 3 ਮਈ (ਧਰਮਜੀਤ ਸਿੰਘ)- ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਉਨ੍ਹਾਂ ਦੇ ਸਥਾਨਕ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ (ਰੋੜੀ ਸਾਹਿਬ) ਵਿਖੇ ਇਲਾਕਾ ਨਿਵਾਸੀ ਸੰਗਤਾਂ ਵਲੋਂ 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ

ਅਮਰਕੋਟ, 3 ਮਈ (ਗੁਰਚਰਨ ਸਿੰਘ ਭੱਟੀ) - ਸਥਾਨਕ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀ 400 ਸਾਲਾ ਸ਼ਤਾਬਦੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਇਸ ਮੌਕੇ ਤਰਸੇਮ ਸਿੰਘ ...

ਪੂਰੀ ਖ਼ਬਰ »

ਅਧਿਆਪਕਾਂ ਨੇ ਬਦਲੀਆਂ ਸਬੰਧੀ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੂੰ ਸੌਂਪਿਆ ਮੰਗ ਪੱਤਰ

ਸਰਾਏ ਅਮਾਨਤ ਖਾਂ, 3 ਮਈ (ਨਰਿੰਦਰ ਸਿੰਘ ਦੋਦੇ) - ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀਆਂ ਕੀਤੀਆਂ ਬਦਲੀਆਂ ਲਾਗੂ ਨਾ ਕਰਨ ਕਾਰਨ ਅਧਿਆਪਕਾਂ 'ਚ ਰੋਸ ਪਾਇਆ ਜਾ ਰਿਹਾ ਹੈ | ਇਸ ਲਈ ਅਧਿਆਪਕਾਂ ਦਾ ਇਕ ਵਫ਼ਦ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਨੂੰ ਮਿਲਿਆ | ...

ਪੂਰੀ ਖ਼ਬਰ »

ਸਰਕਾਰ ਬਾਹਰੀ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਕੋਰੋਨਾ ਪੀੜਤਾਂ ਨੂੰ ਰੋਕੇ-ਲਾਲੀ ਵਸੀਕਾ

ਤਰਨ ਤਾਰਨ, 3 ਮਈ (ਹਰਿੰਦਰ ਸਿੰਘ) - ਕੋਰੋਨਾ ਵਾਇਰਸ ਕਾਰਨ ਅੱਜ ਦੇਸ਼ ਦੇ ਹਲਾਤ ਬਹੁਤ ਹੀ ਜ਼ਿਆਦਾ ਖ਼ਰਾਬ ਹੋ ਗਏ ਹਨ | ਕੋਰੋਨਾ ਮਰੀਜ਼ ਜਿਨ੍ਹਾਂ ਨੂੰ ਆਪਣੇ-ਆਪਣੇ ਸੂਬਿਆਂ ਦੇ ਹਸਪਤਾਲਾਂ ਵਿਚ ਬੈੱਡ ਤੇ ਆਕਸੀਜਨ ਨਹੀਂ ਮਿਲ ਰਹੀ, ਉਹ ਮਰੀਜ਼ ਧੜਾਧੜ ਪੰਜਾਬ ਵੱਲ ਕੂਚ ਕਰ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਾਜੇਸ਼ ਕੁਮਾਰ ਵਲੋਂ ਸਕੂਲਾਂ ਦਾ ਅਚਨਚੇਤ ਨਿਰੀਖਣ

ਪੱਟੀ, 3 ਮਈ (ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ)- ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਪੰਜਾਬ ਦੇ ਹਰ ਬੱਚੇ ਤੱਕ ਉਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਹਿੱਤ ਚਲਾਏ ਜਾ ਰਹੇ ਵੱਖ-ਵੱਖ ਪ੍ਰਾਜੈਕਟਾਂ ਦਾ ਜਾਇਜਾ ਲੈਣ ਦੇ ਉਦੇਸ਼ ਨਾਲ ਅੱਜ ਜ਼ਿਲ੍ਹਾ ਸਿੱਖਿਆ ਅਫਸਰ ...

ਪੂਰੀ ਖ਼ਬਰ »

ਕਾਂਗਰਸ ਦਾ ਹਲਕਾ ਖਡੂਰ ਸਾਹਿਬ 'ਚੋਂ ਵੀ ਹੋਵੇਗਾ ਸਫਾਇਆ- ਸਿੱਧੂ ਲਾਲਪੁਰ

ਫਤਿਆਬਾਦ, 3 ਮਈ (ਹਰਵਿੰਦਰ ਸਿੰਘ ਧੂੰਦਾ)- ਆਪਣੇ ਆਪ ਨੂੰ ਇੰਟਰਨੈਸ਼ਨਲ ਪਾਰਟੀ ਕਹਾਉਣ ਵਾਲੀ ਕਾਂਗਰਸ ਪਾਰਟੀ ਨੂੰ ਹਾਲ ਹੀ ਵਿਚ ਹੋਈਆਂ ਦੇਸ਼ ਦੇ ਪੰਜ ਸੂਬਿਆਂ ਦੀਆਂ ਚੋਣਾਂ ਦੇ ਆਏ ਚੋਣ ਨਤੀਜਿਆਂ 'ਚ ਲੋਕਾਂ ਨੇ ਕਾਂਗਰਸ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ ਅਤੇ 2022 ...

ਪੂਰੀ ਖ਼ਬਰ »

ਕੈਪਟਨ ਸਰਕਾਰ ਵੀ ਕੋਰੋਨਾ ਮਹਾਂਮਾਰੀ ਦੌਰਾਨ ਗਰੀਬ ਲੋਕਾਂ ਨੂੰ ਦੇਵੇ ਮੁਫ਼ਤ ਅਨਾਜ-ਮੰਨਾ

ਖਡੂਰ ਸਾਹਿਬ, 3 ਮਈ (ਰਸ਼ਪਾਲ ਸਿੰਘ ਕੁਲਾਰ)- ਕੈਪਟਨ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਲਗਾਈ ਤਾਲਾਬੰਦੀ ਕਾਰਨ ਗ਼ਰੀਬ ਲੋਕਾਂ ਨੂੰ ਰੋਟੀ ਦੇ ਲਾਲੇ ਪੈ ਗਏ ਹਨ | ਚੀਫ਼ ਪਾਰਲੀਮਾਨੀ ਸਕੱਤਰ ਅਤੇ ਹਲਕਾ ਬਾਬਾ ਬਕਾਲਾ ਦੇ ਇੰਚਾਰਜ ਮਨਜੀਤ ਸਿੰਘ ਮੰਨਾ ਸਾਬਕਾ ...

ਪੂਰੀ ਖ਼ਬਰ »

ਕਰਨੈਲ ਸਿੰਘ ਛੀਨਾ ਵਲੋਂ ਸਾਬਕਾ ਵਿਧਾਇਕ ਮੰਨਾ ਦਾ ਸਨਮਾਨ

ਮੀਆਂਵਿੰਡ, 3 ਮਈ (ਗੁਰਪ੍ਰਤਾਪ ਸਿੰਘ ਸੰਧੂ) - ਜ਼ਿਲ੍ਹਾ ਅੰਮਿ੍ਤਸਰ ਦੇ ਨਾਮਵਰ ਕਾਰੋਬਾਰੀ ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਛੀਨਾ ਨੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੂੰ ਬੁੱਕੇ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦਾ ਵਾਧਾ ਇਸ ਸੈਸ਼ਨ 'ਚ ਵੀ ਜਾਰੀ

ਤਰਨ ਤਾਰਨ, 3 ਮਈ (ਹਰਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਪਿਛਲੇ ਕੁਝ ਸਾਲਾਂ ਦੌਰਾਨ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਸਮੇਂ ਦੇ ਹਾਣ ਦਾ ਬਣਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਬਦੌਲਤ ਤਰਨ ਤਾਰਨ ਜ਼ਿਲ੍ਹੇ ਦੇ ਨਵੇਂ ਸ਼ੈਸ਼ਨ 'ਚ 5451 ਵਿਦਿਆਰਥੀਆਂ ਦਾ ਵਾਧਾ ਦਰਜ਼ ਕੀਤਾ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਲੋਂ ਨਿਸ਼ਾਨ-ਏ-ਸਿੱਖੀ ਦਾ ਦੌਰਾ

ਖਡੂਰ ਸਾਹਿਬ, 3 ਮਈ (ਰਸ਼ਪਾਲ ਸਿੰਘ ਕੁਲਾਰ) - ਪੰਜਾਬੀ ਯੂਨੀਵਰਸਿਟੀ ਦੇ ਨਵ-ਨਿਯੁਕਤ ਵਾਈਸ ਚਾਂਸਲਰ ਡਾ. ਅਰਵਿੰਡ ਸਿੰਘ ਢਿੱਲੋਂ ਨੇ ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ ਦਾ ਦੌਰਾ ਕੀਤਾ | ਇਸ ਤੋਂ ਪਹਿਲਾਂ ਇਥੇ ਸਥਿਤ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਨਤਮਸਤਕ ਹੋਏ | ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਪੱਟੀ 'ਚ ਕੋਵਿਡ ਵੈਕਸੀਨ ਕੈਂਪ ਲਗਾਇਆ

ਪੱਟੀ, 3 ਮਈ (ਬੋਨੀ ਕਾਲੇਕੇ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਪੱਟੀ ਵਿਖੇ ਸਕੂਲ ਦੇ ਮੁੱਖ ਅਧਿਆਪਕਾ ਤੇ ਮੈਨਜਮੈਂਟ ਵਲੋਂ ਆਪਣੇ ਸਟਾਫ਼ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਸਕੂਲ ਵਿਚ ਕੋਰੋਨਾ ਵੈਕਸੀਨ (ਕੋਵਾ-ਸ਼ੀਲਡ) ਲਗਵਾਉਣ ਦਾ ਉਪਰਾਲਾ ਕੀਤਾ ਗਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਮਮਤਾ ਦੀ ਜਿੱਤ 'ਤੇ ਕਿਸਾਨਾਂ ਨੇ ਖੇਮਕਰਨ 'ਚ ਵੰਡੇ ਲੱਡੂ

ਖੇਮਕਰਨ, 3 ਮਈ (ਰਾਕੇਸ਼ ਬਿੱਲਾ)- ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿਚ ਉਥੋਂ ਦੀ ਜਨਤਾ ਵਲੋਂ ਪ੍ਰਧਾਨ ਮੰਤਰੀ ਮੋਦੀ ਦੇ ਹੰਕਾਰ ਨੂੰ ਤੋੜ ਕੇ ਮਮਤਾ ਬੈਨਰਜੀ ਦੀ ਮੁੜ ਵੱਡੀ ਹੋਈ ਜਿੱਤ ਦੀ ਖੁਸ਼ੀ 'ਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਵਲਟੋਹਾ ਨਾਲ ...

ਪੂਰੀ ਖ਼ਬਰ »

ਪਟਵਾਰ ਯੂਨੀਅਨ ਵਲੋਂ 6 ਤੇ 7 ਨੂੰ ਤਹਿਸੀਲ ਦਫ਼ਤਰ ਭਿੱਖੀਵਿੰਡ ਅੱਗੇ ਰੋਸ ਧਰਨਾ-ਪ੍ਰਧਾਨ

ਭਿੱਖੀਵਿੰਡ, 3 ਮਈ (ਬੌਬੀ)- ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਵਲੋਂ ਤਹਿਸੀਲ ਭਿੱਖੀਵਿੰਡ ਦੇ ਪ੍ਰਧਾਨ ਸੁਰਿੰਦਰ ਸਿੰਘ ਦਿਓਲ ਦੀ ਅਗਵਾਈ 'ਚ ਪੰਜਾਬ ਬਾਡੀ ਦੇ ਅਦੇਸ਼ ਦੇ ਮੁਤਾਬਿਕ ਆਪਣੀਆਂ ਹੱਕੀ ਮੰਗਾਂ ਨੂੰ ਲੈ ਤਹਿਸੀਲ ਦਫ਼ਤਰ ...

ਪੂਰੀ ਖ਼ਬਰ »

ਪੱਲੇ੍ਹਦਾਰਾਂ ਨੇ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ

ਅਮਰਕੋਟ, 3 ਮਈ (ਗੁਰਚਰਨ ਸਿੰਘ ਭੱਟੀ) - ਅੱਜ ਦਾਣਾ ਮੰਡੀ ਅਮਰਕੋਟ ਵਿਖੇ ਕੰਮ ਕਰਨ ਵਾਲੇ ਪੱਲੇਦਾਰਾਂ ਵਲੋਂ ਮੰਡੀ ਦੇ ਗੇਟ ਬੰਦ ਕਰਕੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਹ ਭਰਪੂਰ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਗਾਇਕ ਸ਼ਿਵ ਅਮਰਕੋਟ ਨੇ ਸਰਵਣ ਸਿੰਘ ਧੁੰਨ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ

ਅਮਰਕੋਟ, 3 ਮਈ (ਗੁਰਚਰਨ ਸਿੰਘ ਭੱਟੀ)- ਆਮ ਆਦਮੀ ਪਾਰਟੀ ਨੇ ਹਲਕਾ ਖੇਮਕਰਨ ਦੇ ਲੋਕਾਂ ਦੇ ਮਨਾਂ ਵਿਚ ਆਪਣੀ ਜਗ੍ਹਾ ਬਣਾ ਲਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਆਮ ਆਦਮੀ ਪਾਰਟੀ ਆਗੂ ਸਰਵਨ ਸਿੰਘ ਧੁੰਨ ਨੇ ਪਿੰਡ ਅਮੀਰਕੇ ਵਿਖੇ ਸਾਥੀਆਂ ਸਮੇਤ ਆਮ ਆਦਮੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਬੰਗਾਲ ਚੋਣ ਨਤੀਜਿਆਂ ਤੋਂ ਸਬਕ ਸਿੱਖਦਿਆਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰੇ

ਤਰਨ ਤਾਰਨ, 3 ਮਈ (ਹਰਿੰਦਰ ਸਿੰਘ)- ਬੰਗਾਲ ਵਿਚ ਕਰਮਚਾਰੀਆਂ ਨੇ ਭਾਰਤੀ ਜਨਤਾ ਪਾਰਟੀ ਦਾ ਇਸ ਡਰ ਕਰਕੇ ਵਿਰੋਧ ਕੀਤਾ ਕਿ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬੰਗਾਲ ਵਿਚ ਆਉਂਦੀ ਹੈ ਤਾਂ ਉਹ ਪੁਰਾਣੀ ਪੈਨਸ਼ਨ ਸਕੀਮ ਨੂੰ ਖਤਮ ਕਰਕੇ ਬੁਢਾਪਾ ਰੋਲਣ ਵਾਲੀ ਨਵੀਂ ਪੈਨਸ਼ਨ ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜ਼ਮੀਨ ਵਾਹੁਣ 'ਤੇ 8 ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 3 ਮਈ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਪਿੰਡ ਰੱਤਾਗੁੱਦਾ ਵਿਖੇ ਕੁਝ ਵਿਅਕਤੀਆਂ ਵਲੋਂ ਬੁਰਜੀਆਂ ਤੋੜ ਕੇ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜ਼ਮੀਨ ਵਾਹੁਣ ਅਤੇ ਸਰਪੰਚ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਅੱਠ ਵਿਅਕਤੀਆਂ ...

ਪੂਰੀ ਖ਼ਬਰ »

ਸ਼ਿਕਾਗੋ ਦੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਅਜਾਈ ਨਹੀਂ ਜਾਣ ਦਿੱਤਾ ਜਾਵੇਗਾ-ਪੰਨੂੰ

ਤਰਨ ਤਾਰਨ 3 ਮਈ (ਪਰਮਜੀਤ ਜੋਸ਼ੀ)- ਸਥਾਨਕ ਸ਼ਹਿਰ ਵਿਚ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਮਜ਼ਦੂਰ ਦਿਵਸ ਮਨਾਇਆ ਗਿਆ, ਜਿਸ ਦੀ ਅਗਵਾਈ ਬਲਦੇਵ ਸਿੰਘ ਗੋਕਲਪੁਰ, ਬਲਵਿੰਦਰ ਸਿੰਘ ਕਵਾੜੀਆ, ਚਰਨਜੀਤ ਸਿੰਘ ਲਾਲਪੁਰਾ ਨੇ ਕੀਤੀ | ਇਸ ਮੌਕੇ ਮਨਰੇਗਾ ਮਜ਼ਦੂਰ ...

ਪੂਰੀ ਖ਼ਬਰ »

ਕਰਮਚਾਰੀ ਦਲ ਸਰਕਲ ਪ੍ਰਧਾਨ ਗੁਰਭੇਜ ਸਿੰਘ ਵਡਾਲਾ ਤੇ ਚਰਨਜੀਤ ਸਿੰਘ ਬਾਬਾ ਸਕੱਤਰ ਬਣੇ

ਤਰਨ ਤਾਰਨ, 3 ਮਈ (ਹਰਿੰਦਰ ਸਿੰਘ)- ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਸਰਕਲ ਤਰਨ ਤਾਰਨ ਦੀ ਸਾਲਾਨਾ ਕਨਵੈਨਸ਼ਨ ਦੀ ਚੋਣ ਸਰਬਸੰਮਤੀ ਨਾਲ ਹੋਈ | ਇਸ ਕਨਵੈਨਸ਼ਨ 'ਚ ਸਬ ਡਵੀਜ਼ਨ ਦੇ ਪ੍ਰਧਾਨ, ਸਕੱਤਰ ਡਵੀਜ਼ਨ ਕਮੇਟੀਆਂ ਦੇ ਮੈਂਬਰ ਤੇ ਸਰਕਲ ਕਮੇਟੀ ਦੇ ਅਹੁਦੇਦਾਰ ...

ਪੂਰੀ ਖ਼ਬਰ »

'ਆਪ' ਵਲੰਟੀਅਰਾਂ ਨੇ ਹਲਕਾ ਇੰਚਾਰਜ ਦੀ ਅਗਵਾਈ ਹੇਠ ਬਿਜਲੀ ਬਿੱਲ ਸਾੜੇ

ਖੇਮਕਰਨ, 3 ਮਈ (ਰਾਕੇਸ਼ ਬਿੱਲਾ)- ­ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਾਸੀਆਂ ਨੂੰ ਮਿਲ ਰਹੀ ਮਹਿੰਗੀ ਬਿਜਲੀ ਦਾ ਵਿਰੋਧ ਕਰਦਿਆਂ ਦਿੱਲੀ ਦੀ ਕੇਜਰੀਵਾਲ ਸਰਕਾਰ ਵਾਂਗ ਬਿਜਲੀ ਦਾ ਰੇਟ ਘੱਟ ਕਰਨ ਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ...

ਪੂਰੀ ਖ਼ਬਰ »

ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਹੱਕੀ ਮੰਗਾਂ ਸਬੰਧੀ ਵਿਧਾਇਕ ਸਿੱਕੀ ਨੂੰ ਦਿੱਤਾ ਮੰਗ ਪੱਤਰ

ਖਡੂਰ ਸਾਹਿਬ, 3 ਮਈ (ਰਸ਼ਪਾਲ ਸਿੰਘ ਕੁਲਾਰ) - ਦੀ ਰੈਨੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਸੂਬਾਈ ਆਗੂ ਸੁਖਪ੍ਰੀਤ ਸਿੰਘ ਪੰਨੂੰ ਦੀ ਅਗਵਾਈ ਹੇਠ ਖਡੂਰ ਸਾਹਿਬ ਹਲਕੇ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਉਨ੍ਹਾਂ ਦੇ ਪੀ.ਏ. ਨਵਦੀਪ ਸ਼ਰਮਾ ਰਾਹੀਂ ਮੰਗ ...

ਪੂਰੀ ਖ਼ਬਰ »

ਅਪੋਲੋ ਹੋਟਲ ਦੇ ਮੈਨੇਜਰ ਦੀ ਕੁੱਟਮਾਰ ਕਰਨ 'ਤੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 3 ਮਈ (ਹਰਿੰਦਰ ਸਿੰਘ)- ਤਰਨ ਤਾਰਨ ਸਥਿਤ ਅਪੋਲੋ ਹੋਟਲ ਦੇ ਮੈਨੇਜਰ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਿਸ ਨੇ ਚਾਰ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ | ਥਾਣਾ ਸਿਟੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਓਮ ...

ਪੂਰੀ ਖ਼ਬਰ »

ਆਪਣੇ ਖ਼ਰਚੇ 'ਤੇ ਆਈਲਟਸ ਕਰਵਾ ਕੇ ਵਿਦੇਸ਼ ਭੇਜੀ ਪਤਨੀ ਨੇ ਸਹੁਰੇ ਪਰਿਵਾਰ ਨਾਲ ਕੀਤੀ ਧੋਖਾਧੜੀ

ਤਰਨ ਤਾਰਨ, 3 ਮਈ (ਹਰਿੰਦਰ ਸਿੰਘ)- ਸਹੁਰੇ ਪਰਿਵਾਰ ਵਲੋਂ ਨਹੁੰ ਨੂੰ ਆਪਣੇ ਖ਼ਰਚੇ 'ਤੇ ਆਈਲਟਸ ਕਰਵਾਉਣ ਤੋਂ ਬਾਅਦ ਕੈਨੇਡਾ ਭੇਜਣ ਦਾ ਸਾਰਾ ਖ਼ਰਚਾ ਕਰਨ ਤੋਂ ਬਾਅਦ ਨਵ-ਵਿਆਹੁਤਾ ਨੇ ਸਹੁਰੇ ਪਰਿਵਾਰ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਧੋਖਾਧੜੀ ਕਰਨ 'ਤੇ ਪੁਲਿਸ ਨੂੰ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦਾ 458ਵਾਂ ਪ੍ਰਕਾਸ਼ ਪੁਰਬ ਸ੍ਰੀ ਮੰਜੀ ਸਾਹਿਬ ਵਿਖੇ ਮਨਇਆ

ਤਰਨ ਤਾਰਨ, 3 ਮਈ (ਹਰਿੰਦਰ ਸਿੰਘ)- ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ 458ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਸਮੇਂ ਸਮੁੱਚਾ ਸਟਾਫ਼ ਅਤੇ ਸੰਗਤਾਂ ਹਾਜ਼ਰ ਸਨ | ਉਪਰੰਤ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 3 ਮਈ (ਹਰਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕੋਲੋਂ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ...

ਪੂਰੀ ਖ਼ਬਰ »

ਵੱਖ-ਵੱਖ ਥਾਣਿਆਂ 'ਚ ਦਰਜ ਕੇਸਾਂ ਵਿਚ ਆਪਣੀ ਪਛਾਣ ਗ਼ਲਤ ਦੱਸਣ 'ਤੇ ਮਾਮਲਾ ਦਰਜ

ਤਰਨ ਤਾਰਨ, 3 ਮਈ (ਹਰਿੰਦਰ ਸਿੰਘ) - ਵੱਖ-ਵੱਖ ਥਾਣਿਆਂ 'ਚ ਦਰਜ ਕੇਸਾਂ 'ਚ ਇਕ ਵਿਅਕਤੀ ਵਲੋਂ ਆਪਣੀ ਪਛਾਣ ਗ਼ਲਤ ਦੱਸਣ 'ਤੇ ਥਾਣਾ ਗੋਇੰਦਵਾਲ ਸਾਹਿਬ ਵਿਖੇ ਪੁਲਿਸ ਨੇ ਇਕ ਹੋਰ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧ 'ਚ ਆਈ.ਜੀ. ਓ.ਸੀ.ਸੀ. ਯੂ. ਮੋਹਾਲੀ ਦੇ ...

ਪੂਰੀ ਖ਼ਬਰ »

ਜਾਅਲੀ ਫ਼ਰਮ ਬਣਾ ਕੇ 4 ਲੱਖ 50 ਹਜ਼ਾਰ ਦੀ ਠੱਗੀ ਮਾਰਨ 'ਤੇ ਮਾਮਲਾ ਦਰਜ

ਤਰਨ ਤਾਰਨ, 3 ਮਈ (ਪਰਮਜੀਤ ਜੋਸ਼ੀ)- ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਜਾਅਲੀ ਫਰਮ ਬਣਾ ਕੇ ਇਕ ਵਿਅਕਤੀ ਨਾਲ ਸਾਢੇ ਚਾਰ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਚੌਕੀ ...

ਪੂਰੀ ਖ਼ਬਰ »

ਲਾਕਡਾਊਨ ਦੀ ਉਲੰਘਣਾ ਕਰਨ ਵਾਲੇ 8 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਕੇਸ ਦਰਜ

ਤਰਨ ਤਾਰਨ, 3 ਮਈ (ਹਰਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਲਾਕਡਾਊਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਜ਼ਿਲ੍ਹਾ ਪੁਲਿਸ ਦੇ ਵੱਖ-ਵੱਖ ਥਾਣਿਆਂ ਵਿਚ 8 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਮਾਈ ਭਾਗੋ ਸਕੂਲ ਉਸਮਾ 'ਚ ਦਾਖ਼ਲਿਆਂ ਪ੍ਰਤੀ ਭਰਵਾਂ ਹੁੰਗਾਰਾ-ਡਾ. ਜਸਵਿੰਦਰ ਕੌਰ

ਤਰਨ ਤਾਰਨ, 3 ਮਈ (ਲਾਲੀ ਕੈਰੋਂ)-ਆਈ. ਸੀ. ਐੱਸ. ਈ. ਬੋਰਡ ਤੋਂ ਮਾਨਤਾ ਪ੍ਰਾਪਤ ਤੇ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਈ ਭਾਗੋ ਇੰਟਰਨੈਸ਼ਨਲ ਪਬਲਿਕ ਸਕੂਲ ਉਸਮਾ ਵਿਖੇ ਆਰੰਭਿਕ ਸੈਸ਼ਨ 2021-22 ਲਈ ਪ੍ਰੀ-ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਦਾਖ਼ਲੇ ਸ਼ੁਰੂ ਹੋ ਚੁੱਕੇ ...

ਪੂਰੀ ਖ਼ਬਰ »

ਕੁਲਵੰਤ ਸਿੰਘ ਨੂੰ ਸੇਵਾ ਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ

ਤਰਨ ਤਾਰਨ, 3 ਮਈ (ਪਰਮਜੀਤ ਜੋਸ਼ੀ)-ਪਾਵਰ ਕਾਮ ਸਬ ਡਵੀਜ਼ਨ ਫੋਕਲ ਪੁਆਇੰਟ ਤਰਨ ਤਾਰਨ ਵਿਖੇ ਲਾਇਨਮੈਨ ਦੀ ਸੇਵਾ ਨਿਭਾ ਰਹੇ ਟੀ. ਐੱਸ. ਯੂ. ਦੇ ਸਬ ਡਵੀਜ਼ਨ ਪ੍ਰਧਾਨ ਕੁਲਵੰਤ ਸਿੰਘ ਤੁੜ ਦੀ ਸੇਵਾ ਮੁਕਤੀ 'ਤੇ ਪਾਵਰਕਾਮ ਦੇ ਮੁਲਾਜ਼ਮਾਂ ਨੇ ਨਿੱਘੀ ਵਿਦਾਇਗੀ ਪਾਰਟੀ ...

ਪੂਰੀ ਖ਼ਬਰ »

ਤੇਜ਼ ਹਨੇਰੀ ਕਾਰਨ ਪਿੰਡ ਚੀਮਾ ਵਿਖੇ ਮੱਝਾਂ ਬੰਨ੍ਹਣ ਵਾਲਾ ਸ਼ੈੱਡ ਉੱਡਿਆ

ਅਮਰਕੋਟ, 3 ਮਈ (ਭੱਟੀ)-ਕੱਲ੍ਹ ਤੇਜ਼ ਹਨ੍ਹੇਰੀ ਕਾਰਨ ਜ਼ਿਲਾ ਤਰਨ ਤਾਰਨ ਦੇ ਪਿੰਡ ਚੀਮਾ ਖੁਰਦ ਵਿਖੇ ਕਿਸਾਨ ਨਿਰਵੈਲ ਸਿੰਘ ਪੁੱਤਰ ਸ਼ਬੇਗ ਸਿੰਘ ਦਾ ਮੱਝਾਂ ਵਾਲਾ ਸ਼ੈੱਡ ਤੇਜ਼ ਹਨੇਰੀ ਆਉਣ ਕਾਰਨ ਉੱਡ ਗਿਆ ਤੇ ਉੱਪਰ ਪਈਆਂ ਟੀਨਾਂ ਟੁੱਟ ਗਈਆਂ ਤੇ ਲੋਹੇ ਦੀਆਂ ...

ਪੂਰੀ ਖ਼ਬਰ »

ਮੁੜ ਲਾਕਡਾਊੂਨ ਨਾਲ ਗ਼ਰੀਬ ਭੁੱਖੇ ਮਰ ਜਾਣਗੇ-ਅਰੋੜਾ

ਤਰਨ ਤਾਰਨ, 3 ਮਈ (ਵਿਕਾਸ ਮਰਵਾਹਾ) - ਲੋਕ ਲਹਿਰ ਪਾਰਟੀ ਦੀ ਮੀਟਿੰਗ ਪਾਰਟੀ ਦੇ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕਾਂਗਰਸ ਸਰਕਾਰ ਦੀ ਅਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਦੀ ਆੜ ਹੇਠ ਮੁੜ ਲਾਕਡਾਊਨ ਨਾਲ ਹਜ਼ਾਰਾਂ, ਲੱਖਾਂ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਗੋਇੰਦਵਾਲ ਸਾਹਿਬ, 3 ਮਈ (ਸਕੱਤਰ ਸਿੰਘ ਅਟਵਾਲ)- ਇਤਿਹਾਸਕ ਅਤੇ ਸਿੱਖੀ ਦੇ ਧੁਰੇ ਵਜੋਂ ਜਾਣੇ ਜਾਂਦੇ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਖਮਨੀ ...

ਪੂਰੀ ਖ਼ਬਰ »

ਛੋਟੇ ਬੱਚੇ ਮਹਾਂਵੀਰ ਵਲੋਂ ਕੀਤੀ ਹੋਈ ਬੱਚਤ ਰਾਹੀਂ ਕੋਵਿਡ-19 ਰਾਹਤ ਫੰਡ 'ਚ ਪਾਇਆ ਯੋਗਦਾਨ

ਤਰਨ ਤਾਰਨ, 3 ਮਈ (ਹਰਿੰਦਰ ਸਿੰਘ) - ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਐਸ.ਐਸ.ਪੀ. ਧਰੁਮਨ ਐਚ. ਨਿੰਬਾਲੇ ਦੀ ਅਗਵਾਈ ਹੇਠ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਕੋਵਿਡ-19 ਨਾਲ ਲੜ ਰਹੇ ਲੋਕਾਂ ਨੂੰ ਬਚਾਉਣ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਿਹਾ ਹੈ, ਉਥੇ ਹੀ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਵਿਖੇ ਕਰਵਾਏ ਆਨਲਾਈਨ ਮੁਕਾਬਲੇ

ਤਰਨ ਤਾਰਨ, 3 ਮਈ (ਲਾਲੀ ਕੈਰੋਂ)- ­ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਮਜ਼ਦੂਰ ਦਿਵਸ ਮੌਕੇ ਵਿਦਿਆਰਥੀਆਂ ਵਿਚਕਾਰ ਆਨਲਾਈਨ ਮੁਕਾਬਲੇ, ਜਿਨ੍ਹਾਂ 'ਚ ਕਵਿਤਾ, ਭਾਸ਼ਨ, ਨਾਚ, ਪੋਸਟਰ ਬਨਾਉਣੇ, ਮੋਨੋਐਕਟਿੰਗ ਆਦਿ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪਿੰਡਾਂ 'ਚ ਲਗਾਤਾਰ ਹੋ ਰਿਹਾ ਵਾਧਾ-ਪੰਨੂੰ

ਅਮਰਕੋਟ, 3 ਮਈ (ਗੁਰਚਰਨ ਸਿੰਘ ਭੱਟੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਘਰਿਆਲਾ ਨੇੜੇ ਲੱਗਦੇ ਪਿੰਡ ਘਰਿਆਲੀ ਰਾੜੀਆ ਵਿਚ ਨਵੀਂ 40 ਮੈਂਬਰੀ ਕਮੇਟੀ ਦੀ ਚੋਣ ਪੱਟੀ ਜ਼ੋਨ ਦੇ ਆਗੂ ਗੁਰਭੇਜ ਸਿੰਘ ਧਾਰੀਵਾਲ ਅਤੇ ਤਰਸੇਮ ਸਿੰਘ ਧਾਰੀਵਾਲ ਦੀ ਪ੍ਰਧਾਨਗੀ ਹੇਠ ਪਿੰਡ ...

ਪੂਰੀ ਖ਼ਬਰ »

ਨਗਰ ਪੰਚਾਇਤ ਖੇਮਕਰਨ ਨੇ ਬਾਜ਼ਾਰ 'ਚ ਦਵਾਈਆਂ ਦਾ ਕੀਤਾ ਛਿੜਕਾਅ

ਖੇਮਕਰਨ, 3 ਮਈ (ਰਾਕੇਸ਼ ਬਿੱਲਾ) - ਪੰਜਾਬ ਵਿਚ ਮੁੜ ਕੋਰੋਨਾਂ ਦੇ ਕੇਸ ਲਗਾਤਾਰ ਵੱਧਣ ਨੂੰ ਲੈ ਕੇ ਨਗਰ ਪੰਚਾਇਤ ਖੇਮਕਰਨ ਦੇ ਪ੍ਰਧਾਨ ਆਲਮ ਵਿਜੇ ਸਿੰਘ ਪੱਤੂ ਵਲੋਂ ਕਸਬੇ ਦੇ ਬਾਜ਼ਾਰ ਤੇ ਮੁਹੱਲਿਆਂ 'ਚ ਕੋਰੋਨਾ ਨੂੰ ਰੋਕਣ ਲਈ ਦਵਾਈਆਂ ਦਾ ਛਿੜਕਾਅ ਕਰਵਾ ਕੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX