ਤਾਜਾ ਖ਼ਬਰਾਂ


ਕਿਸਾਨਾਂ ਵਲੋਂ 'ਭਾਰਤ ਬੰਦ' ਦੇ ਸੱਦੇ 'ਤੇ ਮੰਡਿਆਲਾਂ ਵਿਖੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ
. . .  2 minutes ago
ਕਸਬਾ ਹਰੀਕੇ ਪੱਤਣ ਵਿਖੇ ਬਾਜ਼ਾਰ ਮੁਕੰਮਲ ਬੰਦ
. . .  3 minutes ago
ਕਿਸਾਨਾਂ ਆਰਿਫ਼ਕੇ 'ਚ ਮਾਝਾ ਮਾਲਵਾ ਫਿਰੋਜ਼ਪੁਰ ਮੱਖੂ, ਅੰਮ੍ਰਿਤਸਰ ਕੀਤਾ ਜਾਮ
. . .  5 minutes ago
ਆਰਿਫ਼ ਕੇ (ਫਿਰੋਜ਼ਪੁਰ) 27 ਸਤੰਬਰ (ਬਲਬੀਰ ਸਿੰਘ ਜੋਸਨ) - ਕਸਬਾ ਆਰਿਫ਼ ਕੇ ਦੇ ਮੇਨ ਚੌਕ ਤੇ ਫਿਰੋਜ਼ਪੁਰ ਮੱਖੂ ਰੋਡ ਤੇ ਮਾਝਾ...
ਬੰਦ ਦੇ ਸੱਦੇ ਤਹਿਤ ਕਿਸਾਨਾਂ ਵੱਲੋਂ ਪਟਿਆਲਾ- ਕੈਥਲ ਸਟੇਟ ਹਾਈਵੇ ਜਾਮ
. . .  7 minutes ago
ਮੰਡੀ ਲਾਧੂਕਾ ਦਾ ਜੀ.ਟੀ. ਰੋਡ ਜਾਮ
. . .  8 minutes ago
ਭਾਰਤ ਬੰਦ ਨੂੰ ਮਲੌਦ 'ਚ ਮਿਲਿਆ ਭਰਵਾਂ ਹੁੰਗਾਰਾ
. . .  10 minutes ago
ਭਾਰਤ ਬੰਦ ਸੱਦੇ 'ਤੇ ਸਥਾਨਕ ਲੋਕਾਂ, ਦੁਕਾਨਦਾਰਾਂ ਨੇ ਮਿਲ ਕੇ ਜਲੰਧਰ ਪਠਾਨਕੋਟ ਜੰਮੂ ਕੌਮੀ ਸ਼ਾਹ ਮਾਰਗ ਨੂੰ ਕੀਤਾ ਬੰਦ
. . .  11 minutes ago
ਪਠਾਨਕੋਟ 27 ਸਤੰਬਰ (ਸੰਧੂ) - ਜਾਮ ਵਿਚ ਫਸੇ ਲੋਕਾਂ ਨੂੰ ਬਰੈੱਡ ਅਤੇ ਚਾਹ ਦਾ ਲੰਗਰ ਵਰਤਾ ਰਹੇ ਹਨ ਪ੍ਰਦਰਸ਼ਨ ਵਿਚ ਸ਼ਾਮਲ ਲੋਕ...
ਗੁਰੂ ਹਰਸਹਾਏ, ਹੰਡਿਆਇਆ, ਕੁਹਾੜਾ 'ਚ ਬੰਦ ਨੂੰ ਭਰਵਾਂ ਸਮਰਥਨ
. . .  16 minutes ago
ਗੁਰੂ ਹਰਸਹਾਏ/ਹੰਡਿਆਇਆ/ਕੁਹਾੜਾ, 27 ਸਤੰਬਰ (ਹਰਚਰਨ ਸਿੰਘ ਸੰਧੂ/ਗੁਰਜੀਤ ਸਿੰਘ ਖੁੱਡੀ/ਸੰਦੀਪ ਸਿੰਘ ਕੁਹਾੜਾ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਬੰਦ ਨੂੰ ਸਫਲ ਬਣਾਇਆ ਜਾ ਰਿਹਾ ਹੈ। ਜਿਸ...
ਜ਼ਿਲ੍ਹਾ ਬਰਨਾਲਾ ਵਿਚ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ, ਸੜਕਾਂ ਤੇ ਰੇਲਵੇ ਟਰੈਕ ਜਾਮ
. . .  22 minutes ago
ਬਰਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਜ਼ਿਲ੍ਹਾ ਬਰਨਾਲਾ ਵਿਚ ਪੂਰਨ ਸਮਰਥਨ ਮਿਲਿਆ ਹੈ। ਜ਼ਿਲ੍ਹਾ ਬਰਨਾਲਾ ਨੂੰ ਆਉਣ ਵਾਲੀਆਂ ਸਾਰੀਆਂ ਮੁੱਖ ਸੜਕਾਂ ਅਤੇ ਰੇਲਵੇ ਟਰੈਕ ਕਿਸਾਨਾਂ ਵਲੋਂ ਜਾਮ ਕਰ ਦਿੱਤੇ ਗਏ ਹਨ ਅਤੇ ਸ਼ਹਿਰਾਂ ਵਿਚ ਬਾਜ਼ਾਰ ਪੂਰਨ ਤੌਰ 'ਤੇ ਬੰਦ ਹਨ...
ਭਾਰਤ ਬੰਦ ਦੇ ਸੱਦੇ 'ਤੇ ਫਗਵਾੜਾ ਤੇ ਸੁਲਤਾਨਪੁਰ ਲੋਧੀ 'ਚ ਮੁਕੰਮਲ ਬੰਦ
. . .  24 minutes ago
ਫਗਵਾੜਾ/ਸੁਲਤਾਨਪੁਰ ਲੋਧੀ, 27 ਸਤੰਬਰ (ਹਰਜੋਤ ਸਿੰਘ ਚਾਨਾ/ਥਿੰਦ, ਹੈਪੀ, ਲਾਡੀ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਬੰਦ ਨੂੰ ਸਫਲ ਬਣਾਇਆ ਜਾ ਰਿਹਾ ਹੈ। ਜਿਸ ਤਹਿਤ ਫਗਵਾੜਾ ਵਿਖੇ ਸ਼ੂਗਰ ਮਿਲ...
ਸੰਯੁਕਤ ਕਿਸਾਨ ਮੋਰਚਾ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਵੱਡਾ ਹੁੰਗਾਰਾ
. . .  29 minutes ago
ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ) - ਸੰਯੁਕਤ ਕਿਸਾਨ ਮੋਰਚਾ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਵੱਡਾ ਹੁੰਗਾਰਾ ਮਿਲ ਰਿਹਾ ਹੈ। ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ ਬੰਦ ਨੂੰ ਸਫ਼ਲ ਬਣਾਇਆ ਜਾ ਰਿਹਾ ਹੈ...
ਮਲੋਟ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕਿਸਾਨ ਔਰਤਾਂ ਵਲੋਂ ਧਰਨੇ ਦੀ ਸ਼ੁਰੂਆਤ, ਤਪਾ ਮੰਡੀ ਵੀ ਬੰਦ, ਯਾਤਰੀਆਂ ਨੂੰ ਦਿੱਕਤਾਂ
. . .  37 minutes ago
ਮਲੋਟ/ਤਪਾ ਮੰਡੀ, 27 ਸਤੰਬਰ (ਪਾਟਿਲ/ਪ੍ਰਵੀਨ ਗਰਗ, ਵਿਜੇ ਸ਼ਰਮਾ) - ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਮਲੋਟ ਵਿਖੇ ਸੰਯੁਕਤ ਕਿਸਾਨ ਮੋਰਚੇ ਦੀਆਂ ਔਰਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰਕੇ ਧਰਨੇ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉੱਤੇ ਹੀ, ਤਪਾ ਮੰਡੀ ਵਿਚ ਬੰਦ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ...
ਅੰਮ੍ਰਿਤਸਰ ਵਿਚ ਬੰਦ ਕਾਰਨ ਬੱਸਾਂ ਬੰਦ
. . .  46 minutes ago
ਅੰਮ੍ਰਿਤਸਰ, 27 ਸਤੰਬਰ (ਸੁਰਿੰਦਰ ਕੋਛੜ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਬੰਦ ਨੂੰ ਸਫਲ ਬਣਾਇਆ ਜਾ ਰਿਹਾ ਹੈ। ਅੰਮ੍ਰਿਤਸਰ ਵਿਚ ਬੱਸਾਂ ਬੰਦ ਹਨ ਤੇ ਬੱਸਾਂ ਬੱਸ ਅੱਡੇ ਅੰਦਰ ਖੜੀਆਂ ਹੋਈਆਂ ਹਨ। ਇਸ ਦੇ ਨਾਲ ਹੀ ਮੁੱਖ ਰਸਤਿਆਂ ਨੂੰ ਬਦਲਿਆ ਗਿਆ ਹੈ...
ਟਾਂਡਾ ਤੇ ਦੋਰਾਹਾ 'ਚ ਭਾਰਤ ਬੰਦ ਨੂੰ ਭਰਪੂਰ ਸਮਰਥਨ
. . .  59 minutes ago
ਟਾਂਡਾ/ਦੋਰਾਹਾ, 27 ਸਤੰਬਰ (ਭਗਵਾਨ ਸਿੰਘ ਸੈਣੀ/ਜਸਵੀਰ ਝੱਜ, ਮਨਜੀਤ ਸਿੰਘ ਗਿੱਲ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਟਾਂਡਾ ਵਿਖੇ ਦੋਆਬਾ ਕਿਸਾਨ ਕਮੇਟੀ ਨੇ ਚੱਕਾ ਜਾਮ ਕਰ ਦਿੱਤਾ ਅਤੇ ਦੋਰਾਹਾ ਵਿਖੇ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਠੱਪ ਕਰ ਦਿੱਤਾ ਗਿਆ...
ਭਾਰਤ ਬੰਦ ਨੂੰ ਅਜਨਾਲਾ 'ਚ ਮਿਲਿਆ ਪੂਰਾ ਸਮਰਥਨ
. . .  about 1 hour ago
ਅਜਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਅਜਨਾਲਾ ਖੇਤਰ 'ਚ ਪੂਰਾ ਸਮਰਥਨ ਮਿਲਿਆ ਹੈ। ਸਾਰੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਹਨ...
ਭਾਰਤ ਬੰਦ : ਕਿਸਾਨਾਂ ਵਲੋਂ ਦਿੱਲੀ-ਮੇਰਠ ਐਕਸਪ੍ਰੈਸ ਵੇਅ ਕੀਤਾ ਠੱਪ, ਗਾਜੀਪੁਰ ਬਾਰਡਰ ਵੀ ਬੰਦ
. . .  about 1 hour ago
ਭਾਰਤ ਬੰਦ : ਕਿਸਾਨਾਂ ਵਲੋਂ ਦਿੱਲੀ-ਮੇਰਠ ਐਕਸਪ੍ਰੈਸ ਵੇਅ ਕੀਤਾ ਠੱਪ, ਗਾਜੀਪੁਰ ਬਾਰਡਰ ਵੀ ਬੰਦ...
ਫ਼ਿਰੋਜ਼ਪੁਰ 'ਚ ਕਿਸਾਨਾਂ ਵਲੋਂ ਧਰਨਾ ਪ੍ਰਦਰਸ਼ਨ
. . .  about 1 hour ago
ਫ਼ਿਰੋਜ਼ਪੁਰ, 27 ਸਤੰਬਰ (ਕੁਲਬੀਰ ਸਿੰਘ ਸੋਢੀ) - ਕੇਂਦਰ ਸਰਕਾਰ ਦੀ ਮੋਦੀ ਸਰਕਾਰ ਵਲੋਂ ਤਾਨਾਸ਼ਾਹੀ ਰਵਈਆ ਨੂੰ ਅਪਣਾਉਂਦੇ ਹੋਏ ਖੇਤੀ ਸਬੰਧੀ ਕਾਲੇ ਕਾਨੂੰਨ ਪਾਸ ਕੀਤੇ ਗਏ ਸਨ। ਜਿਸ ਦੇ ਵਿਰੋਧ ਵਿਚ ਸੰਯੁਕਤ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਫ਼ੈਸਲਾ ਲਿਆ ਗਿਆ ਸੀ। ਜਿਸ 'ਤੇ ਪਹਿਰਾ ਦਿੰਦੇ ਹੋਏ ਜ਼ਿਲ੍ਹੇ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਖੰਨਾ ਦਾ ਜੀ.ਟੀ. ਰੋਡ ਜਾਮ
. . .  about 1 hour ago
ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਖੰਨਾ ਵਿਚ ਨੈਸ਼ਨਲ...
ਅੰਮ੍ਰਿਤਸਰ ਦਿੱਲੀ ਕੌਮੀ ਮਾਰਗ ਤੇ ਰੇਲ ਮਾਰਗ ਕਿਸਾਨਾਂ ਵਲੋਂ ਠੱਪ
. . .  about 1 hour ago
ਜਲੰਧਰ, 27 ਸਤੰਬਰ (ਚਿਰਾਗ਼ ਸ਼ਰਮਾ) - ਭਾਰਤ ਬੰਦ ਦੇ ਸੱਦੇ 'ਤੇ ਕਿਸਾਨਾਂ ਵਲੋਂ ਜਲੰਧਰ ਦਾ ਪੀ.ਏ.ਪੀ. ਚੌਕ 'ਤੇ ਜਾਮ ਲਗਾ ਕੇ ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ਤੇ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਠੱਪ ਕਰ ਦਿੱਤਾ ਗਿਆ...
⭐ਮਾਣਕ - ਮੋਤੀ⭐
. . .  about 1 hour ago
ਯੂ.ਪੀ. ਕੈਬਨਿਟ ਵਿਸਥਾਰ : ਯੋਗੀ ਆਦਿੱਤਿਆਨਾਥ ਦੀ ਕੈਬਨਿਟ ਵਿਚ 7 ਮੰਤਰੀ ਸ਼ਾਮਲ
. . .  1 day ago
ਬੰਗਲੌਰ ਨੇ ਮੁੰਬਈ ਦੇ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ’ਚ 6 ਵਿਕਟਾਂ ਦੇ ਨੁਕਸਾਨ’ਤੇ 165 ਦੌੜਾਂ ਬਣਾਈਆਂ
. . .  1 day ago
ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ
. . .  1 day ago
ਚੰਡੀਗੜ੍ਹ , 26 ਸਤੰਬਰ -ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਸਾਡੇ ਵੀ ਬਦਲਦੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਦੀ ਤਰ੍ਹਾਂ ਬੇਇੱਜ਼ਤ ਨਹੀਂ ਹੁੰਦੇ । ਉਨ੍ਹਾਂ ਨੂੰ ਇਸ ਤਰ੍ਹਾਂ ਅਹੁਦੇ ਤੋਂ ਨਹੀਂ ਹਟਾਇਆ ...
ਪਹਿਲੀ ਵਾਰ ਨਵੇਂ ਬਣੇ ਮੰਤਰੀਆਂ ਨੂੰ ਮਿਲਿਆ ਨਿੱਜੀ ਸਟਾਫ
. . .  1 day ago
ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵਿਰੋਧ ਪ੍ਰਦਰਸ਼ਨਾਂ ਦਾ ਰਸਤਾ ਛੱਡ ਕੇ ਚਰਚਾ ਦਾ ਰਾਹ ਅਪਣਾਉਣ- ਨਰਿੰਦਰ ਸਿੰਘ ਤੋਮਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 22 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ: ਇਕਬਾਲ

ਰਾਸ਼ਟਰੀ-ਅੰਤਰਰਾਸ਼ਟਰੀ

ਅਮਰੀਕਾ 'ਚ ਕਿਸ਼ਤੀ ਪਲਟਣ ਨਾਲ 3 ਮੌਤਾਂ-27 ਜ਼ਖ਼ਮੀ

ਸਿਆਟਲ/ਸੈਕਰਾਮੈਂਟੋ, 3 ਮਈ (ਹਰਮਨਪ੍ਰੀਤ ਸਿੰਘ/ਹੁਸਨ ਲੜੋਆ ਬੰਗਾ)-ਅਮਰੀਕਾ 'ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋ ਰਹੇ ਲੋਕਾਂ ਨਾਲ ਭਰੀ ਕਿਸ਼ਤੀ ਦੇ ਸਨ ਡਿਏਗੋ ਸਮੁੰਦਰੀ ਕੰਡੇ ਨੇੜੇ ਟੁੱਟ ਜਾਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 27 ਜ਼ਖਮੀਆਂ ਨੂੰ ਬਚਾ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਸੈਨ ਡਿਏਗੋ ਨੇੜੇ ਇਕ ਕਿਸ਼ਤੀ 'ਚ 30 ਦੇ ਕਰੀਬ ਲੋਕ ਸਵਾਰ ਸਨ, ਜਦੋਂ ਇਹ ਲੋਮਾ ਪੁਆਇੰਟ ਨੇੜੇ ਪੁੱਜੀ ਤਾਂ ਚਟਾਨਾਂ ਨਾਲ ਟਕਰਾ ਗਈ | ਇਹ ਪੁਆਇੰਟ ਪ੍ਰਾਇਦੀਪ, ਜੋ ਪ੍ਰਸ਼ਾਂਤ ਮਹਾਂਸਾਗਰ ਤੇ ਸੈਨ ਡਿਏਗੋ ਨੇੜੇ ਹੈ | ਸੈਨ ਡਿਏਗੋ ਫਾਇਰ ਫਾਈਟਰਾਂ ਨੇ ਤੁਰੰਤ ਬਚਾਅ ਕਾਰਜਾਂ ਨੂੰ ਸ਼ੁਰੂ ਕੀਤਾ ਤੇ ਜਹਾਜ਼ ਰਾਹੀਂ ਸਥਿਤੀ 'ਤੇ ਨਿਗ੍ਹਾ ਰੱਖੀ | ਬਚਾਅ ਦਲਾਂ ਨੇ ਤਕਰੀਬਨ 2 ਦਰਜਨ ਤੋਂ ਵੱਧ ਲੋਕਾਂ ਨੂੰ ਤੁਰੰਤ ਰੈਸਕਿਊ ਕਰਕੇ ਹਸਪਤਾਲ 'ਚ ਪਹੁੰਚਾਇਆ | ਤਿੰਨ ਲੋਕਾਂ ਦੀ ਇਸ ਹਾਦਸੇ 'ਚ ਮੌਤ ਹੋ ਗਈ ਹੈ | ਇਹ ਜਿਸ ਕਿਸ਼ਤੀ 'ਚ ਸਨ, ਕਿਸ਼ਤੀ ਛੋਟੀ ਸੀ ਤੇ ਵਿਅਕਤੀ ਬਹੁਤ ਜ਼ਿਆਦਾ ਸਨ | ਤੇਜ਼ ਹਵਾ ਕਾਰਨ ਕਿਸ਼ਤੀ ਆਪਣਾ ਸੰਤੁਲਨ ਗਵਾ ਬੈਠੀ ਤੇ ਚਟਾਨਾਂ ਨਾਲ ਟਕਰਾ ਕੇ ਪੂਰੀ ਤਰ੍ਹਾਂ ਟੁੱਟ ਗਈ | ਸੈਨ ਡਿਏਗੋ ਬਾਰਡਰ ਪੈਟਰੋਲਿੰਗ ਸੁਪਰਵਾਈਜ਼ਰ ਜੈਫ਼ ਸਟੀਫਨਸਨ ਨੇ ਅੱਜ ਬਾਅਦ ਦੁਪਹਿਰ ਪੱਤਰਕਾਰਾਂ ਨੂੰ ਦੱਸਿਆ ਕਿ ਕਿਸ਼ਤੀ ਦੇ ਕਪਤਾਨ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਸੈਨ ਡਿਏਗੋ ਫਾਇਰ ਬਚਾਅ ਵਿਭਾਗ ਦੇ ਲਾਈਫ ਗਾਰਡ ਲੈਫਟੀਨੈਂਟ ਰਿਕ ਰੋਮੇਰੋ ਨੇ ਕਿਹਾ ਕਿ ਛੇ ਲੋਕਾਂ ਨੂੰ ਪਾਣੀ 'ਚੋਂ ਅਤੇ ਇਕ ਨੂੰ ਚਟਾਨਾਂ 'ਚੋਂ ਬਚਾਇਆ | ਉਨ੍ਹਾਂ ਕਿਹਾ ਮਰਨ ਵਾਲੇ ਤਿੰਨ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |

ਵਿਦਿਆਰਥੀਆਂ ਬਦਲੇ ਯੂ.ਕੇ. ਰਹਿੰਦੇ ਗੈਰਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਵਾਪਸ ਭੇਜਣਾ ਚਾਹੁੰਦਾ ਹੈ ਬਰਤਾਨੀਆ

ਲੰਡਨ, 3 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਹਜ਼ਾਰਾਂ ਹੋਰ ਭਾਰਤੀ ਵਿਦਿਆਰਥੀਆਂ ਨੂੰ ਯੂ.ਕੇ. ਦੀਆਂ ਯੂਨੀਵਰਸਿਟੀਆਂ 'ਚ ਦਾਖਲ ਹੋਣ ਦੀ ਇਜਾਜ਼ਤ ਦੇਵੇਗਾ ਜੇ ਭਾਰਤ ਇਸ ਬਦਲੇ ਯੂ.ਕੇ. 'ਚ ਰਹਿ ਰਹੇ ਗ਼ੈਰਕਾਨੂੰਨੀ ਪ੍ਰਵਾਸੀ ਭਾਰਤੀ ਨੂੰ ਵਾਪਸ ਲੈਣ ਲਈ ਸਹਿਮਤ ...

ਪੂਰੀ ਖ਼ਬਰ »

ਦੂਜੇ ਵਿਸ਼ਵ ਯੁੱਧ ਦਾ ਟੈਂਕ 74 ਸਾਲਾਂ ਬਾਅਦ ਲੱਭਿਆ

ਲੰਡਨ, 3 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਵਿਚ ਦੂਜੇ ਵਿਸ਼ਵ ਯੁੱਧ ਵੇਲੇ ਦਾ ਇਕ ਟੈਂਕ ਨੂੰ 74 ਸਾਲਾ ਬਾਅਦ ਧਰਤੀ ਹੇਠੋਂ ਲੱਭਿਆ ਹੈ | ਇਸ ਟੈਂਕ ਦੀ ਖ਼ੁਦਾਈ ਲਈ ਪੰਜ ਦਿਨ ਦਾ ਸਮਾਂ ਲੱਗਿਆ | ਇਹ ਟੈਂਕ ਮਾਰਚ 1947 'ਚ ਲਿੰਕਨਸ਼ਾਇਰ 'ਚ ਕਸਬੇ ਦੀ ਰੱਖਿਆ ਲਈ ਤਾਇਨਾਤ 16 ...

ਪੂਰੀ ਖ਼ਬਰ »

ਪਾਇਲਟ ਜਸਪਾਲ ਸਿੰਘ ਲੰਡਨ ਤੋਂ ਆਕਸੀਜਨ ਕੰਸਨਟ੍ਰੇਟਰ ਲੈ ਕੇ ਭਾਰਤ ਪੁੱਜੇ

ਲੰਡਨ, 3 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੋਰੋਨਾ ਦੇ ਇਸ ਸੰਕਟ ਕਾਲ ਦੌਰਾਨ ਭਾਰਤ ਦੀ ਸਹਾਇਤਾ ਲਈ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆਏ ਹਨ, ਉੱਥੇ ਸਿੱਖ ਭਾਈਚਾਰਾ ਵੀ ਵੱਧ-ਚੜ੍ਹ ਕੇ ਆਪਣਾ ਯੋਗਦਾਨ ਪਾ ਰਿਹਾ ਹੈ | ਇਸ ਤਹਿਤ ਵਰਜਿਨ ਐਟਲਾਂਟਿਕ ਏਅਰ ਲਾਈਨ ਵੀ ਭਾਰਤ ਦੀ ...

ਪੂਰੀ ਖ਼ਬਰ »

ਵਿਦੇਸ਼ੀ ਵਿਦਿਆਰਥੀ ਆਨਲਾਈਨ ਪੜ੍ਹਾਈ ਕਰਨ-ਮੰਤਰੀ

ਟੋਰਾਂਟੋ, 3 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਸਮਾਂ ਸਫ਼ਰ ਕਰਨ ਦਾ ਨਹੀਂ ਹੈ, ਜਿਸ ਕਰਕੇ ਕੈਨੇਡਾ ਦੇ ਵਿੱਦਿਅਕ ਅਦਾਰਿਆਂ 'ਚ ਦਾਖਲਾ ਲੈਣ ਵਾਲੇ ਵਿਦੇਸ਼ੀ ...

ਪੂਰੀ ਖ਼ਬਰ »

ਕੈਨੇਡਾ 'ਚ ਟਰੱਕ ਹੇਠਾਂ ਆਉਣ ਨਾਲ ਪੰਜਾਬੀ ਦੀ ਮੌਤ

ਟੋਰਾਂਟੋ, 3 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਸ਼ਹਿਰ ਬਰੈਂਪਟਨ ਨੇੜੇ ਪੰਜਾਬੀਆਂ ਦੇ ਚਹੇਤੇ ਕਸਬਾ ਕੈਲੇਡਨ ਵਿਖੇ ਬੀਤੇ ਦਿਨ ਟਰੱਕ ਦਾ ਟਾਇਰ ਬਦਲਦੇ ਸਮੇਂ ਜਸਵੰਤ ਸਿੰਘ ਸੰਧੂ ਉਰਫ਼ ਸੋਨੂੰ ਸੰਧੂ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਟਾਇਰ ਨਾਲ ਕੰਮ ...

ਪੂਰੀ ਖ਼ਬਰ »

ਐਡੀਲੇਡ 'ਚ ਬਿੱਕੀ ਗਰੋਹ ਦੇ ਮੈਂਬਰਾਂ ਤੋਂ ਨਸ਼ੀਲੀਆਂ ਦਵਾਈਆਂ ਤੇ ਨਕਦੀ ਬਰਾਮਦ

ਐਡੀਲੇਡ, 3 ਮਈ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਪੁਲਿਸ ਨੇ ਛਾਪੇਮਾਰੀ ਦੌਰਾਨ ਉਪ-ਅਰਬਨ 'ਚ ਬਿੱਕੀ ਗਿਰੋਹ ਦੇ ਸੀਨੀਅਰ ਮੈਂਬਰਾਂ ਤੇ ਬਿੱਕੀ ਬੌਸਾਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਨਸ਼ੀਲੀਆਂ ਦਵਾਈਆਂ, ਨਕਦੀ ਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਹਨ | ਪੁਲਿਸ ਨੇ ...

ਪੂਰੀ ਖ਼ਬਰ »

ਮੋਦੀ ਅਤੇ ਬੌਰਿਸ ਜੌਹਨਸਨ ਅੱਜ ਵਰਚੂਅਲ ਸੰਮੇਲਨ 'ਚ ਹਿੱਸਾ ਲੈਣਗੇ

ਲੰਡਨ, 3 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨਾਲ ਇਕ ਵਰਚੂਅਲ ਸੰਮੇਲਨ ਕਰਨਗੇ | 4 ਮਈ ਨੂੰ ਹੋ ਰਹੇ ਇਸ ਸੰਮੇਲਨ 'ਚ ਭਾਰਤ ਅਤੇ ਯੂ. ਕੇ. ਦੇ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਵੀ ਹੋਵੇਗਾ ...

ਪੂਰੀ ਖ਼ਬਰ »

ਭਾਰਤ ਲਈ ਯੂ.ਕੇ. ਭੇਜੇਗਾ 1000 ਹੋਰ ਵੈਂਟੀਲੇਟਰ

ਲੰਡਨ, 3 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ 'ਚ ਕੋਰੋਨਾ ਮਹਾਂਮਾਰੀ ਦੇ ਕਹਿਰ ਨੇ ਵਿਸ਼ਵ ਭਰ ਨੂੰ ਚਿੰਤਾ 'ਚ ਪਾਇਆ ਹੋਇਆ ਹੈ | ਯੂ.ਕੇ. ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਯੂ.ਕੇ. ਵਲੋਂ 1000 ਹੋਰ ਵੈਂਟੀਲੇਟਰ ਭਾਰਤ ਨੂੰ ਭੇਜੇ ਜਾ ਰਹੇ ਹਨ | ਯੂ.ਕੇ. ਦੇ ਮੁੱਖ ਡਾਕਟਰੀ ਤੇ ...

ਪੂਰੀ ਖ਼ਬਰ »

ਸਿਆਟਲ ਦੇ ਗੁਰਦੁਆਰਾ ਰੈਂਟਨ ਦੀ ਨਵੀਂ ਪ੍ਰਬੰਧਕ ਕਮੇਟੀ ਬਣੀ, ਮਾਸਟਰ ਬਲਵੀਰ ਸਿੰਘ ਬਣੇ ਪ੍ਰਧਾਨ

ਸਿਆਟਲ 3 ਮਈ (ਹਰਮਨਪ੍ਰੀਤ ਸਿੰਘ)-ਅੱਜ ਸਿਆਟਲ ਦੇ ਗੁਰਦੁਆਰਾ ਸਿੰਘ ਸਭਾ ਰੈਂਟਨ ਦੀ ਨਵੀਂ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਪੰਜ ਮੈਂਬਰੀ ਬਣੇ ਪੈਨਲ ਵਲੋਂ ਸੰਗਤਾਂ ਦੀ ਹਜ਼ੂਰੀ 'ਚ ਐਲਾਨ ਕੀਤਾ ਗਿਆ | ਪਿਛਲੇ ਹਫ਼ਤੇ ਬਣੇ ਪੰਜ ਮੈਂਬਰੀ ਪੈਨਲ ਦੇ ਮੈਂਬਰ ...

ਪੂਰੀ ਖ਼ਬਰ »

ਕੋਰੋਨਾ ਵੈਕਸੀਨ ਦੇਣ 'ਚ ਯੂ.ਕੇ. ਵਲੋਂ ਵੱਡੀ ਸਫਲਤਾ-ਹੁਣ ਤੱਕ 50 ਲੱਖ ਟੀਕੇ ਲਗਾਏ

ਲੰਡਨ, 3 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਅੱਜ ਕੋਵਿਡ ਖ਼ਿਲਾਫ਼ ਲੜਾਈ 'ਚ ਹੈਰਾਨਕੁਨ ਪ੍ਰਾਪਤੀ ਦੀ ਪੁਸ਼ਟੀ ਕੀਤੀ। ਉਨ੍ਹਾਂ ਹਰਟਲਪੂਲ ਦੀ ਫੇਰੀ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਅੱਜ 50 ਲੱਖ ਕੋਰੋਨਾ ਟੀਕੇ ਲਗਾ ਚੁੱਕੇ ਹਾਂ। ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ

ਹਾਂਗਕਾਂਗ, 3 ਮਈ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆਂ ਦੇ ਧਾਰਮਿਕ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ 90 ਦੇ ਕਰੀਬ ਬੱਚਿਆਂ ਵਲੋਂ ਹਿੱਸਾ ਲੈ ਕੇ ...

ਪੂਰੀ ਖ਼ਬਰ »

ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ 'ਚ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਇਆ

ਸਿਆਟਲ, 3 ਮਈ (ਗੁਰਚਰਨ ਸਿੰਘ ਢਿੱਲੋਂ)-ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ਵਿਚ ਮਨਾਇਆ ਗਿਆ ਜਿੱਥੇ ਭਾਰੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ। ਪੰਜਾਬੀ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ...

ਪੂਰੀ ਖ਼ਬਰ »

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ 'ਬੱਸ ਵੈਕਸੀਨ ਸੇਵਾ' ਮੁਹਿੰਮ ਰਾਹੀਂ ਸੈਂਕੜੇ ਲੋਕਾਂ ਨੂੰ ਲਗਾਇਆ ਟੀਕਾ

ਲੰਡਨ, 3 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਪਾਰਕ ਐਵੇਨਿਊ ਵਿਖੇ ਕੋਰੋਨਾ ਵੈਕਸੀਨ ਦੇਣ ਲਈ ਸਿਹਤ ਵਿਭਾਗ ਤੇ ਸਥਾਨਕ ਈਲਿੰਗ ਕੌਂਸਲ ਦੇ ਸਾਂਝੇ ਉਪਰਾਲੇ ਸਦਕਾ ਬੱਸ ਵੈਕਸੀਨ ਸੇਵਾ ਮੁਹਿੰਮ ਤਹਿਤ ਸੈਂਕੜੇ ਲੋਕਾਂ ਦੇ ਕੋਰੋਨਾ ਟੀਕੇ ...

ਪੂਰੀ ਖ਼ਬਰ »

ਬ੍ਰਿਸਬੇਨ 'ਚ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

ਬ੍ਰਿਸਬੇਨ, 3 ਮਈ (ਮਹਿੰਦਰ ਪਾਲ ਸਿੰਘ ਕਾਹਲੋਂ)-ਅਮੈਰੀਕਨ ਕਾਲਜ ਵਿਖੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ 'ਚ ਦਲਜੀਤ ਸਿੰਘ ਇੰਡੋਜ਼ ਅਤੇ ਬਲਵਿੰਦਰ ਸਿੰਘ ਨੇ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਤੇ ਸੰਘਰਸ਼ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਸ੍ਰੀ ਗੁਰੁ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਇਟਲੀ ਦੀ ਵਿਸ਼ੇਸ਼ ਮੀਟਿੰਗ

ਬਰੇਸ਼ੀਆ (ਇਟਲੀ), 3 ਮਈ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਦੇ ਅਗਾਂਹਵਧੂ ਨੌਜਵਾਨਾਂ ਵਲੋਂ ਪਿਛਲੇ ਕੁਝ ਕੁ ਮਹੀਨਿਆਂ ਦੌਰਾਨ ਮਾਨਵਤਾ ਦੇ ਭਲੇ ਲਈ ਬਣਾਈ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ, ਇਟਲੀ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ

ਬਰੇਸ਼ੀਆ (ਇਟਲੀ), 3 ਮਈ (ਬਲਦੇਵ ਸਿੰਘ ਬੂਰੇ ਜੱਟਾਂ)-ਸਪੇਨ ਦੇ ਗੁਰਦੁਆਰਾ ਸਿੱਖ ਸੰਗਤ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਸਮੂਹ ਸੰਗਤ ਵਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ...

ਪੂਰੀ ਖ਼ਬਰ »

ਕੈਨੇਡਾ ਦੇ ਵੱਖ-ਵੱਖ ਗੂਰੂਘਰਾਂ 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ

ਟੋਰਾਂਟੋ, 3 ਮਈ (ਹਰਜੀਤ ਸਿੰਘ ਬਾਜਵਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਇੱਥੇ ਸੰਗਤਾਂ ਵਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ। ਓਨਟਾਰੀਓ ਖ਼ਾਲਸਾ ਦਰਬਾਰ ਗੁਰਦੁਆਰਾ ਸਾਹਿਬ ਮਿਸੀਸਾਗਾ, ਗੁਰਦੁਆਰਾ ਸਿੱਖ ਸੰਗਤ ਬਰੈਂਪਟਨ, ਗੁਰਦੁਆਰਾ ਸਿੱਖ ਸਪਿਰਚੁਅਲ ...

ਪੂਰੀ ਖ਼ਬਰ »

ਇਟਲੀ 'ਚ ਪੰਜਾਬੀ ਨੌਜਵਾਨ ਨੇ ਜਿੱਤੀ ਮੁੱਕੇਬਾਜ਼ੀ ਸਟੇਟ ਚੈਂਪੀਅਨਸ਼ਿਪ

ਵੈਨਿਸ (ਇਟਲੀ), 3 ਮਈ (ਹਰਦੀਪ ਸਿੰਘ ਕੰਗ)-ਇਟਲੀ 'ਚ ਇਕ ਪੰਜਾਬੀ ਨੌਜਵਾਨ ਮਾਰਕੋ ਸਿੱਧੂ ਨੇ ਮੁੱਕੇਬਾਜ਼ੀ (ਬਾਕਸਿੰਗ) 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ 'ਵੈਨੇਤੋ ਸਟੇਟ ਬਾਕਸਿੰਗ ਚੈਂਪੀਅਨਸ਼ਿਪ' (ਅੰਡਰ-17 ਸਾਲ, 70 ਕਿੱਲੋ ਭਾਰ ਵਰਗ) ਜਿੱਤ ਕੇ 'ਸਟੇਟ ਚੈਂਪੀਅਨ' ਬਣਨ ਦਾ ਮਾਣ ਹਾਸਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX