ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  13 minutes ago
ਅੱਜ ਦਾ ਵਿਚਾਰ
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਅਜੀਤ ਵਲੋਂ ਲੱਖ-ਲੱਖ ਵਧਾਈ
. . .  16 minutes ago
ਟੋਕੀਓ ਓਲੰਪਿਕ : ਇਟਲੀ ਦੇ ਜੈਕਬਸ ਨੇ 100 ਮੀਟਰ ਦੌੜ ਵਿਚ ਸੋਨ ਤਮਗਾ ਕੀਤਾ ਹਾਸਿਲ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਹਾਕੀ ਟੀਮ ਨੂੰ ਦਿਤੀ ਵਧਾਈ
. . .  1 day ago
ਮਾਲ ਅਧਿਕਾਰੀਆਂ ਵਲੋਂ ਤਿੰਨ ਦਿਨ ਕੰਮਕਾਜ ਠੱਪ ਕਰਨ ਦਾ ਫ਼ੈਸਲਾ
. . .  1 day ago
ਲੁਧਿਆਣਾ ,1 ਅਗਸਤ (ਪਰਮਿੰਦਰ ਸਿੰਘ ਆਹੂਜਾ)- ਮੁਲਾਜ਼ਮ ਜਥੇਬੰਦੀਆਂ ਵਲੋਂ ਮੰਗਾਂ ਮਨਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਮਾਲ ਅਧਿਕਾਰੀਆਂ ਵਲੋਂ ਵੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ...
ਕੈਪਟਨ ਵਲੋਂ ਜ਼ੀਰਕਪੁਰ ਦੀਆਂ ਨਾਜਾਇਜ਼ ਕਲੋਨੀਆਂ ਵੱਲ ਰੁਖ਼
. . .  1 day ago
ਜ਼ੀਰਕਪੁਰ ,1 ਅਗਸਤ (ਹੈਪੀ ਪੰਡਵਾਲਾ ) - ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ਾਰਮ ਹਾਊਸ ਤੋਂ ਬਾਹਰ ਝਾਕਣਾ ਸ਼ੁਰੂ ਕਰ ਦਿੱਤਾ ਹੈ। ਲੰਮੇ ਸਮੇਂ ਤੋਂ ਆਪਣੇ ਫ਼ਾਰਮ ...
ਇੰਗਲੈਂਡ ਨੂੰ ਹਰਾ ਕੇ ਭਾਰਤ ਹਾਕੀ ਦੇ ਸੈਮੀ-ਫਾਈਨਲ ਵਿਚ ਪੁੱਜਾ
. . .  1 day ago
ਟੋਕੀਓ , ਹਰਸ਼ਾ ਛੀਨਾ ,1 ਅਗਸਤ (ਪਰਮਿੰਦਰ ਸਿੰਘ ਕੜਿਆਲ )-ਹਾਕੀ ਵਿਚ ਭਾਰਤੀ ਖਿਡਾਰੀਆਂ ਨੇ ਇੰਗਲੈਂਡ ਦੀ ਟੀਮ ਨੂੰ 1 ਦੇ ਮੁਕਾਬਲੇ 3 ਗੋਲਾਂ ਦੇ ਨਾਲ ਹਰਾ ਕੇ ਸੈਮੀ-ਫਾਈਨਲ ਵਿਚ ਪ੍ਰਵੇਸ਼ ਕੀਤਾ ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ. ਵੀ. ਸਿੰਧੂ ਨੂੰ ਦਿਤੀ ਵਧਾਈ
. . .  1 day ago
ਅਕਾਲੀ ਦਲ-ਬਸਪਾ ਵਲੋਂ ਕਿਸਾਨੀ ਨੂੰ ਸਮਰਪਿਤ ਕੱਲ੍ਹ ਦਾ ਪ੍ਰੋਗਰਾਮ ਮੁਲਤਵੀ
. . .  1 day ago
ਗੜ੍ਹਸ਼ੰਕਰ, 1 ਅਗਸਤ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਲੋਂ ਕਿਸਾਨੀ ਨੂੰ ਸਮਰਪਿਤ 2 ਅਗਸਤ ਨੂੰ ਪਦਰਾਣਾ ਵਿਖੇ ਰੱਖਿਆ 'ਕਿਸਾਨੋ ਕੇ ਸਨਮਾਨ ਮੇਂ, ਅਕਾਲੀ ਦਲ-ਬਸਪਾ ਮੈਦਾਨ ਮੇਂ' ਪ੍ਰੋਗਰਾਮ ਮੁਲਤਵੀ ਕਰ ਦਿੱਤਾ ...
ਕੈਪਟਨ ਅਮਰਿੰਦਰ ਸਿੰਘ ਨੇ ਪੀ. ਵੀ. ਸਿੰਧੂ ਨੂੰ ਦਿਤੀ ਵਧਾਈ
. . .  1 day ago
ਚੰਡੀਗੜ੍ਹ,1 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀ. ਵੀ. ਸਿੰਧੂ ਨੂੰ ਵਧਾਈ ਦਿੱਤੀ ਹੈ ।ਅੱਜ ਬੈਡਮਿੰਟਨ ਵਿਚ ਓਲੰਪਿਕ ਕਾਂਸੀ ਜਿੱਤ ਕੇ ਸਿੰਧੂ ਨੇ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਪਹਿਲੀ ਮਹਿਲਾ ...
ਭਾਰਤ ਦੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਜਿਤਿਆ ਕਾਂਸੀ ਤਗਮਾ
. . .  1 day ago
ਟੋਕੀਓ , ਹਰਸ਼ਾ ਛੀਨਾ ,1 ਅਗਸਤ (ਪਰਮਿੰਦਰ ਸਿੰਘ ਕੜਿਆਲ )-ਟੋਕੀਓ ਓਲੰਪਿਕ ਵਿਚ ਭਾਰਤ ਵਲੋਂ ਖੇਡਦਿਆਂ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਇਤਿਹਾਸ ਰਚਦਿਆਂ ਚੀਨੀ ਖਿਡਾਰਨ ਨੂੰ ਮਾਤ ਦੇ ਕੇ ...
ਪ੍ਰੀ ਪ੍ਰਾਇਮਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤਕ ਸਕੂਲ ਖੋਲ੍ਹਣ ਸਬੰਧੀ ਸਿੱਖਿਆ ਵਿਭਾਗ ਵਲੋਂ ਪੱਤਰ ਜਾਰੀ
. . .  1 day ago
ਅਜਨਾਲਾ ,1 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੀ ਦੂਸਰੀ ਲਹਿਰ ਦਾ ਪ੍ਰਕੋਪ ਘਟਣ ਤੋਂ ਬਾਅਦ ਸਰਕਾਰ ਵਲੋਂ ਸਕੂਲ ਖੋਲ੍ਹਣ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ ਸਿੱਖਿਆ ਵਿਭਾਗ ...
ਨਵੀਂ ਦਿੱਲੀ : ਜੁਲਾਈ ਵਿਚ ਦੇਸ਼ ਵਿਚ 13 ਕਰੋੜ ਤੋਂ ਵੱਧ ਟੀਕੇ ਲਗਾਏ ਗਏ ਸਨ- ਮਨਸੁਖ ਮੰਡਾਵੀਆ
. . .  1 day ago
ਬੇਬੇ ਮਾਨ ਕੌਰ ਦਾ ਕੀਤਾ ਗਿਆ ਅੰਤਿਮ ਸੰਸਕਾਰ
. . .  1 day ago
ਚੰਡੀਗੜ੍ਹ, 1 ਅਗਸਤ (ਸੁਰਿੰਦਰਪਾਲ ਸਿੰਘ) - 105 ਸਾਲਾ ਬਜ਼ੁਰਗ ਅਥਲੀਟ ਬੇਬੇ ਮਾਨ ਕੌਰ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਨਾ ਤਾਂ ਕੋਈ ਮੰਤਰੀ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸੀ...
ਬੇਬੇ ਮਾਨ ਕੌਰ ਨੂੰ ਦਲਜੀਤ ਸਿੰਘ ਚੀਮਾ ਨੇ ਦਿੱਤੀ ਸ਼ਰਧਾਂਜਲੀ
. . .  1 day ago
ਚੰਡੀਗੜ੍ਹ, 1 ਅਗਸਤ - 105 ਸਾਲਾ ਬਜ਼ੁਰਗ ਅਥਲੀਟ ਬੇਬੇ ਮਾਨ ਕੌਰ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੇ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਸਮੇਤ ਹੋਰ ਆਗੂਆਂ ਨੇ ਉਨ੍ਹਾਂ...
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬੀਬਾ ਬਾਦਲ
. . .  1 day ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ...
ਆਸਾਮ ਦੀ ਨਾਕਾਬੰਦੀ ਕਾਰਨ ਮੁਸ਼ਕਿਲ 'ਚ ਮਿਜ਼ੋਰਮ, ਜ਼ਰੂਰੀ ਵਸਤੂਆਂ ਦੀ ਹੋਣ ਲੱਗੀ ਕਿੱਲਤ
. . .  1 day ago
ਆਈਜ਼ੌਲ, 1 ਅਗਸਤ - ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ਕਾਰਨ ਮਿਜ਼ੋਰਮ ਵਿਚ ਜ਼ਰੂਰੀ ਸਾਮਾਨ ਦੀ ਕਮੀ ਪੈਣ ਲੱਗੀ ਹੈ। ਲੋਕਾਂ ਨੂੰ ਇਕ ਹੱਦ ਤੱਕ ਹੀ ਪੈਟਰੋਲ-ਡੀਜ਼ਲ ਦਿੱਤਾ ਜਾ ਰਿਹਾ ਹੈ। ਪਿਛਲੇ ਹਫ਼ਤੇ ਆਸਾਮ-ਮਿਜ਼ੋਰਮ ਵਿਚਕਾਰ ਹਿੰਸਕ ਝੜਪ ਹੋਈ ਸੀ...
ਨਕਸਲੀਆਂ ਦੇ ਹਮਲੇ 'ਚ ਇਕ ਆਮ ਨਾਗਰਿਕ ਦੀ ਮੌਤ
. . .  1 day ago
ਰਾਏਪੁਰ, 1 ਅਗਸਤ - ਛੱਤੀਸਗੜ੍ਹ ਦੇ ਧਾਮਤਾਰੀ ਜ਼ਿਲ੍ਹੇ ਦੀ ਨਾਗਾਰੀ ਤਹਿਸੀਲ ਦੇ ਚੰਦਨ ਬਾਹਾਰਾ ਪਿੰਡ ਵਿਚ ਨਕਸਲੀਆਂ ਦੇ ਹਮਲੇ ਵਿਚ ਇਕ 35 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ...
ਯਮੁਨਾ 'ਚ ਪਾਣੀ ਦੇ ਪੱਧਰ 'ਚ ਹੋਇਆ ਭਾਰੀ ਵਾਧਾ, ਹੜ੍ਹ ਦਾ ਖ਼ਦਸ਼ਾ
. . .  1 day ago
ਨਵੀਂ ਦਿੱਲੀ, 1 ਅਗਸਤ - ਦਿੱਲੀ ਵਿਚੋਂ ਲੰਘਦੀ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਕੋਲ ਵਹਿ ਰਿਹਾ ਹੈ। ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿਚ ਭਾਰੀ ਪਾਣੀ ਭਰ ਗਿਆ ਹੈ...
ਜੀ.ਐਸ.ਟੀ. ਉਗਰਾਹੀ ਜੁਲਾਈ ਵਿਚ 1.16 ਲੱਖ ਕਰੋੜ ਰੁਪਏ ਤੋਂ ਪਾਰ
. . .  1 day ago
ਨਵੀਂ ਦਿੱਲੀ, 1 ਅਗਸਤ - ਵਿੱਤ ਮੰਤਰਾਲਾ ਅਨੁਸਾਰ ਭਾਰਤ ਵਿਚ ਜੀ.ਐਸ.ਟੀ. ਉਗਰਾਹੀ ਜੁਲਾਈ ਮਹੀਨੇ ਵਿਚ 1.16 ਲੱਖ ਕਰੋੜ ਤੋਂ ਪਾਰ ਰਹੀ ਹੈ। ਪਿਛਲੇ ਮਹੀਨੇ ਤੋਂ ਜੋ 33 ਫ਼ੀਸਦੀ ਵੱਧ ਦੀ ਵਸੂਲੀ ਹੈ...
'ਸਿੱਖ ਪੰਥ ਦੀਆਂ ਵਿਰਾਸਤਾਂ ਬਚਾਓ' ਲਈ ਪੰਥਕ ਇਕੱਠ
. . .  1 day ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਿੱਖ ਸਦਭਾਵਨਾ ਦਲ ਵਲੋਂ 'ਸਿੱਖ ਪੰਥ ਦੀਆਂ ਵਿਰਾਸਤਾਂ ਬਚਾਓ' ਪੰਥਕ ਇਕੱਠ ਕੀਤਾ ਜਾ ਰਿਹਾ ਹੈ...
ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵਲੋਂ ਜਥੇਬੰਦਕ ਢਾਂਚੇ ਦਾ ਐਲਾਨ
. . .  1 day ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਅੱਜ ਫੈਡਰੇਸ਼ਨ ਮਹਿਤਾ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਢੋਟ ਨੇ ਸੀਨੀਅਰ ਆਗੂ ਭਾਈ ਲਖਬੀਰ ਸਿੰਘ ਸੇਖੋਂ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਹੈ। ਜਿਸ ਵਿਚ...
ਕਾਂਗਰਸ ਪਾਰਟੀ ਨੂੰ ਲੱਗਾ ਝਟਕਾ, ਅਹਿਮ ਆਗੂ ਭਾਜਪਾ 'ਚ ਹੋਇਆ ਸ਼ਾਮਲ
. . .  1 day ago
ਨਵੀਂ ਦਿੱਲੀ, 1 ਅਗਸਤ - ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਭਾਜਪਾ ਇਕ ਵਾਰ ਫਿਰ ਸਰਗਰਮ ਹੋ ਗਈ ਹੈ। ਮਨੀਪੁਰ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਤੋਂ ਪਹਿਲਾ ਮਨੀਪੁਰ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਮਨੀਪੁਰ ਕਾਂਗਰਸ ਦੇ...
ਜੰਮੂ ਕਸ਼ਮੀਰ 'ਚ ਪੱਥਰਬਾਜ਼ਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ ਤੇ ਨਾ ਹੀ ਪਾਸਪੋਰਟ
. . .  1 day ago
ਸ੍ਰੀਨਗਰ, 1 ਅਗਸਤ - ਜੰਮੂ ਕਸ਼ਮੀਰ 'ਚ ਹੁਣ ਦੇਸ਼ ਧਰੋਹੀਆਂ ਤੇ ਪੱਥਰਬਾਜ਼ਾਂ 'ਤੇ ਨਕੇਲ ਕੱਸਣ ਲਈ ਨਵਾਂ ਆਦੇਸ਼ ਜਾਰੀ ਕੀਤਾ ਹੈ। ਜਿਸ ਤਹਿਤ ਦੇਸ਼ ਖ਼ਿਲਾਫ਼ ਨਾਅਰੇਬਾਜ਼ੀ ਕਰਨ ਵਾਲੇ ਤੇ ਪੱਥਰਬਾਜ਼ੀ ਕਰਨ ਵਾਲਿਆਂ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ...
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅੱਜ ਤੋਂ ਪ੍ਰਧਾਨਗੀ ਕਰੇਗਾ ਭਾਰਤ
. . .  1 day ago
ਨਵੀਂ ਦਿੱਲੀ, 1 ਅਗਸਤ - ਭਾਰਤ ਦੇ ਲਈ ਅੱਜ ਐਤਵਾਰ ਦਾ ਦਿਨ ਕਾਫੀ ਅਹਿਮ ਹੈ। ਦਰਅਸਲ ਅੱਜ ਇਕ ਅਗਸਤ ਤੋਂ ਭਾਰਤ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸੰਭਾਲਣ ਜਾ ਰਿਹਾ ਹੈ। ਹਾਲਾਂਕਿ ਸੁਰੱਖਿਆ ਪ੍ਰੀਸ਼ਦ ਦਾ ਪਹਿਲਾ ਕਾਰਜਕਾਰੀ ਦਿਵਸ ਭਲਕੇ ਸੋਮਵਾਰ ਤੋਂ ਹੋਵੇਗਾ। ਸੁਰੱਖਿਆ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਕਿਸੇ ਵੀ ਲੋਕਤੰਤਰੀ ਰਾਜ ਦੀ ਸਭ ਤੋਂ ਮਹੱਤਵਪੂਰਨ ਪਛਾਣ ਉਸ ਦੀ ਅਰਥ-ਵਿਵਸਥਾ ਤੋਂ ਹੁੰਦੀ ਹੈ। -ਥਾਮਸ ਜੈਫਰਸਨ

ਬਰਨਾਲਾ

ਬਰਨਾਲਾ ਵਿਖੇ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਵਪਾਰੀ ਤੇ ਪੁਲਿਸ ਰਹੇ ਆਹਮੋ-ਸਾਹਮਣੇ

ਬਰਨਾਲਾ, 4 ਮਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਵਲੋਂ ਲਾਈ ਗਈ ਮਿੰਨੀ ਤਾਲਾਬੰਦੀ ਦੇ ਵਿਰੋਧ ਵਿਚ ਅੱਜ ਭਾਵੇਂਕਿ ਸ਼ਹਿਰ ਬਰਨਾਲਾ ਦੇ ਵਪਾਰੀਆਂ ਵਲੋਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਦੇ ਤਹਿਤ ਸਦਰ ਬਾਜ਼ਾਰ ਦੇ ਛੱਤਾ ਖੂਹ ਵਿਖੇ ਵੱਡੀ ਗਿਣਤੀ ਵਿਚ ਦੁਕਾਨਦਾਰ ਇਕੱਠੇ ਵੀ ਹੋ ਗਏ ਸਨ ਪਰ ਭਾਰੀ ਗਿਣਤੀ ਵਿਚ ਪਹੁੰਚੀ ਪੁਲਿਸ ਫੌਰਸ ਵਲੋਂ ਦੁਕਾਨਾਂ ਨਾ ਖੋਲ੍ਹਣ ਸਬੰਧੀ ਦੁਕਾਨਦਾਰਾਂ ਨੂੰ ਵਾਰ-ਵਾਰ ਚੇਤਾਵਨੀ ਦੇਣ ਕਾਰਨ ਦੁਕਾਨਦਾਰ ਆਪਣੀਆਂ ਦੁਕਾਨਾਂ ਨਾ ਖੋਲ੍ਹ ਸਕੇ | ਇਸ ਕਸ਼ਮਕਸ਼ ਦੌਰਾਨ ਇਕ ਵਾਰ ਤਾਂ ਮਾਹੌਲ ਕਾਫ਼ੀ ਤਣਾਅਪੂਰਨ ਵੀ ਹੋ ਗਿਆ ਅਤੇ ਵਪਾਰੀ ਤੇ ਪੁਲਿਸ ਅਧਿਕਾਰੀ ਵੀ ਆਹਮੋ-ਸਾਹਮਣੇ ਹੋ ਗਏ ਸਨ | ਵਪਾਰੀਆਂ ਦੇ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸੀਨੀਅਰ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤਰਨਜੀਤ ਸਿੰਘ ਦੁੱਗਲ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਕੌਂਸਲਰ ਹੇਮ ਰਾਜ ਗਰਗ ਤੋਂ ਇਲਾਵਾ ਹੋਰ ਵੀ ਰਾਜਨੀਤਕ ਆਗੂ ਅਤੇ ਸਮਾਜ ਸੇਵੀ ਸੰਸਥਾਵਾਂ ਨੁਮਾਇੰਦਿਆਂ ਨੇ ਵਪਾਰੀਆਂ ਦੇ ਹੱਕ ਵਿਚ ਨਿਤਰ ਕੇ ਸਾਥ ਦਿੱਤਾ | ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ, ਕ੍ਰਾਂਤੀਕਾਰੀ ਵਪਾਰ ਮੰਡਲ ਦੇ ਪ੍ਰਧਾਨ ਨੀਰਜ ਜਿੰਦਲ, ਕੈਮਿਸਟ ਐਸੋਸੀਏਸ਼ਨ ਦੇ ਆਗੂ ਕਮਲਦੀਪ ਸਿੰਘ ਆਦਿ ਵਪਾਰੀਆਂ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਲਗਾਈ ਗਈ ਤਾਲਾਬੰਦੀ ਕਾਰਨ ਵਪਾਰੀ ਵਰਗ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਅਤੇ ਇਸ ਕਾਰਨ ਬੇਰੁਜ਼ਗਾਰੀ ਵਿਚ ਵੀ ਵਾਧਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਿਛਲੇ ਇਕ ਸਾਲ ਦੌਰਾਨ ਵਪਾਰੀ ਵਰਗ ਦੀ ਸਹੂਲਤ ਲਈ ਕੁਝ ਵੀ ਨਹੀਂ ਕੀਤਾ ਗਿਆ ਅਤੇ ਸਭ ਤੋਂ ਵੱਧ ਮਾਰ ਵਪਾਰੀਆਂ ਉੱਪਰ ਹੀ ਪੈ ਰਹੀ ਹੈ | ਇਸ ਲਈ ਹੁਣ ਉਨ੍ਹਾਂ ਦਾ ਬਰਦਾਸ਼ਤ ਦੀ ਹੱਦ ਪਾਰ ਹੋ ਚੁੱਕੀ ਹੈ ਅਤੇ ਇਸੇ ਕਾਰਨ ਸਾਨੂੰ ਸੜਕਾਂ ਉੱਪਰ ਉੱਤਰਨ ਲਈ ਮਜਬੂਰ ਹੋਣ ਪੈ ਰਿਹਾ ਹੈ | ਵਪਾਰੀਆਂ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ-ਪੱਤਰ ਦੇ ਕੇ ਮੰਗ ਕੀਤੀ ਗਈ ਕਿ ਵਪਾਰੀਆਂ ਦੀਆਂ ਮਜਬੂਰੀਆਂ ਅਤੇ ਲੋਕ ਹਿਤ ਨੂੰ ੂ ਧਿਆਨ ਵਿਚ ਰੱਖਦੇ ਹੋਏ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਸਮਾਂ ਦਿੱਤਾ ਜਾਵੇ | ਵਪਾਰੀਆਂ ਵਲੋਂ ਮੰਗ-ਪੱਤਰ ਦੇਣ ਉਪਰੰਤ ਭਾਵੇਂਕਿ ਫਿਰ ਦੁਕਾਨਾਂ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵਲੋਂ ਦੁਕਾਨਾਂ ਨਾ ਖੋਲ੍ਹਣ ਦਿੱਤੀਆਂ ਗਈਆਂ ਅਤੇ ਵਪਾਰੀਆਂ ਨੇ ਇਕ ਵਾਰ ਫਿਰ 5 ਮਈ ਨੂੰ ਸਵੇਰੇ 8:30 ਵਜੇ ਸਦਰ ਬਾਜ਼ਾਰ ਬਰਨਾਲਾ ਵਿਖੇ ਇਕੱਠੇ ਹੋਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਧਰਮ ਸਿੰਘ ਫ਼ੌਜੀ, ਨੀਰਜ ਗਰਗ, ਜਤਿੰਦਰ ਜਿੰਮੀ, ਮੋਨੂੰ ਗੋਇਲ, ਰਾਜੀਵ ਬਾਂਸਲ, ਭਾਰਤ ਭੂਸ਼ਨ ਸਕਿੰਟੂ, ਸੁਸ਼ੀਲ ਭਾਰਤੀ, ਰਜਤ ਬਾਂਸਲ ਲੱਕੀ, ਅਮਨ ਕਾਲਾ, ਜਸਵੀਰ ਸਿੰਘ ਗੱਖੀ, ਦਿਨੇਸ਼ ਕੁਮਾਰ ਸੰਘੇੜਾ ਆਦਿ ਵੱਡੀ ਗਿਣਤੀ ਵਿਚ ਵਪਾਰੀ ਹਾਜ਼ਰ ਸਨ | ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਵਿਚ ਐਸ.ਪੀ. ਜਗਵਿੰਦਰ ਸਿੰਘ ਸੰਧੂ, ਡੀ.ਐਸ.ਪੀ. ਲਖਵੀਰ ਸਿੰਘ ਟਿਵਾਣਾ, ਡੀ.ਐਸ.ਪੀ. ਬਿ੍ਜ ਮੋਹਨ, ਸੀ.ਆਈ.ਏ. ਇੰਚਾਰਜ ਬਲਜੀਤ ਸਿੰਘ, ਐਸ.ਐਚ.ਓ. ਲਖਵਿੰਦਰ ਸਿੰਘ ਸਮੇਤ ਭਾਰੀ ਪੁਲਿਸ ਫੌਰਸ ਮੌਜੂਦ ਸੀ |

ਵਿਰੋਧੀ ਧਿਰ ਦੇ ਕੌਂਸਲਰਾਂ ਨੇ ਨਗਰ ਕੌਂਸਲ ਤਪਾ ਦੇ ਕਾਰਜ ਸਾਧਕ ਅਫ਼ਸਰ 'ਤੇ ਲਾਏ ਗੰਭੀਰ ਦੋਸ਼

ਤਪਾ ਮੰਡੀ, 4 ਮਈ (ਪ੍ਰਵੀਨ ਗਰਗ)-ਨਗਰ ਕੌਂਸਲ ਤਪਾ ਜੋ ਹਰ ਸਮੇਂ ਸੁਰਖ਼ੀਆਂ 'ਚ ਰਹਿੰਦੀ ਹੈ, ਜਿੱਥੇ ਵਿਰੋਧੀ ਧਿਰ ਦੇ ਕੌਂਸਲਰਾਂ ਵਲੋਂ ਨਗਰ ਕੌਂਸਲ ਤਪਾ ਦੇ ਕਾਰਜ ਸਾਧਕ ਅਫ਼ਸਰ 'ਤੇ ਉਨ੍ਹਾਂ ਨੂੰ ਸਹੁੰ ਨਾ ਚੁਕਾਉਣ ਅਤੇ ਮੀਟਿੰਗ 'ਚੋਂ ਬਾਹਰ ਰੱਖਣ ਦੇ ਗੰਭੀਰ ਦੋਸ਼ ਲਾਏ ...

ਪੂਰੀ ਖ਼ਬਰ »

ਮਹਿਲ ਕਲਾਂ ਦੇ ਦੁਕਾਨਦਾਰ ਪੰਜਾਬ ਸਰਕਾਰ ਵਲੋਂ ਕੀਤੇ ਲਾਕਡਾਊਨ ਵਿਰੁੱਧ ਹੋਏ ਇਕਜੁੱਟ

ਮਹਿਲ ਕਲਾਂ, 4 ਮਈ (ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਵਲੋਂ 15 ਮਈ ਤੱਕ ਲਗਾਏ ਲਾਕਡਾਊਨ ਵਿਰੁੱਧ ਦੁਕਾਨਦਾਰਾਂ 'ਚ ਰੋਹ ਵਧਦਾ ਜਾ ਰਿਹਾ ਹੈ | ਬੀਤੇ ਦਿਨੀਂ ਮਹਿਲ ਕਲਾਂ ਦੇ ਦੁਕਾਨਦਾਰ ਭਾਈਚਾਰੇ ਵਲੋਂ ਕਿਸਾਨ, ਮਜ਼ਦੂਰ, ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਗਠਿਤ ...

ਪੂਰੀ ਖ਼ਬਰ »

ਆਤਮਾ ਸਿੰਘ ਦੇ ਹੱਕ 'ਚ ਆਏ ਕਿਸਾਨ

ਭਦੌੜ, 4 ਮਈ (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਿਸਾਨ ਆਤਮਾ ਸਿੰਘ ਦਾ ਇਕ ਕਨਾਲ ਜ਼ਮੀਨ ਦਾ ਮਾਮਲਾ ਪੁਲਿਸ ਪ੍ਰਸ਼ਾਸਨ ਦੇ ਦਖ਼ਲ ਨਾਲ ਛੇਤੀ ਹੱਲ ਹੋਣ ਦੇ ਆਸਾਰ ਬਣ ਗਏ ਹਨ | ਅੱਜ ਕਿਸਾਨ ਆਤਮਾ ਸਿੰਘ ਦੇ ਹੱਕ ...

ਪੂਰੀ ਖ਼ਬਰ »

ਆਕਸੀਜਨ ਸਿਲੰਡਰ ਜਮ੍ਹਾਂ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ-ਆਦਿਤਯ ਡੇਚਲਵਾਲ

ਬਰਨਾਲਾ, 4 ਮਈ (ਗੁਰਪ੍ਰੀਤ ਸਿੰਘ ਲਾਡੀ)-ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਆਦਿਤਯ ਡੇਚਲਵਾਲ ਨੇ ਹਫ਼ਤਾਵਾਰੀ ਫੇਸਬੁਕ ਲਾਈਵ ਸੈਸ਼ਨ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵਲੋਂ ਜਾਰੀ ਹੁਕਮਾਂ ਅਨੁਸਾਰ ਕੋਈ ਵੀ ਵਿਅਕਤੀ ਆਪਣੇ ...

ਪੂਰੀ ਖ਼ਬਰ »

ਹਲਕੇ ਦੇ ਲੋਕ ਮਸਲੇ ਸਹੀ ਢੰਗ ਨਾਲ ਉਠਾਉਣ ਸਦਕਾ ਹੀ ਤਪਾ-ਪੱਖੋਂ ਕੈਂਚੀਆਂ ਸੜਕ ਬਣ ਰਹੀ ਹੈ-ਪਿਰਮਲ ਸਿੰਘ ਖ਼ਾਲਸਾ

ਸ਼ਹਿਣਾ, 4 ਮਈ (ਸੁਰੇਸ਼ ਗੋਗੀ)-ਹਲਕਾ ਭਦੌੜ ਤੋਂ ਲੋਕਾਂ ਨੇ ਜੋ ਉਮੀਦਾਂ ਲਾ ਕੇ ਮੈਨੂੰ ਵਿਧਾਇਕ ਚੁਣਿਆ, ਉਨ੍ਹਾਂ ਉਮੀਦਾਂ 'ਤੇ ਖਰਾ ਉੱਤਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ | ਇਹ ਸ਼ਬਦ ਪਿਰਮਲ ਸਿੰਘ ਖ਼ਾਲਸਾ ਹਲਕਾ ਵਿਧਾਇਕ ਨੇ ਪਿੰਡ ਨਾਨਕਪੁਰਾ ਨੇੜੇ ਪੱਖੋਂ ਕੈਂਚੀਆਂ ...

ਪੂਰੀ ਖ਼ਬਰ »

ਕੋਰੋਨਾ ਦੀ ਆੜ 'ਚ ਅੰਦੋਲਨ ਕੁਚਲਣ ਦੀਆਂ ਸਾਜਿਸ਼ਾਂ ਨੂੰ ਕਿਸਾਨ ਕਾਮਯਾਬ ਨਹੀਂ ਹੋਣ ਦੇਣਗੇ-ਜਥੇ: ਅਜਮੇਰ ਸਿੰਘ ਮਹਿਲ ਕਲਾਂ

ਮਹਿਲ ਕਲਾਂ, 4 ਮਈ (ਅਵਤਾਰ ਸਿੰਘ ਅਣਖੀ)-ਸਰਕਾਰ ਵਲੋਂ ਕੋਰੋਨਾ ਦੀ ਆੜ 'ਚ ਲਾਕਡਾਊਨ ਕਰ ਕੇ ਕਾਲ਼ੇ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਨੂੰ ਕੁਚਲਣ ਦੀਆਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਕਿਸਾਨ ਕਿਸੇ ਵੀ ਕੀਮਤ 'ਤੇ ਕਾਮਯਾਬ ਨਹੀਂ ਹੋਣ ਦੇਣਗੇ | ਇਹ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 22 ਨਵੇਂ ਕੇਸ, ਤਿੰਨ ਹੋਰ ਮੌਤਾਂ 63 ਮਰੀਜ਼ ਹੋਏ ਸਿਹਤਯਾਬ

ਬਰਨਾਲਾ, 4 ਮਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 22 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਤਿੰਨ ਹੋਰ ਮਰੀਜ਼ਾਂ ਦੀ ਮੌਤ ਹੋਈ ਹੈ ਜਦਕਿ 63 ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਬਰਨਾਲਾ ...

ਪੂਰੀ ਖ਼ਬਰ »

ਪੁਲਿਸ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਿਹਤ ਮੰਤਰੀ ਖ਼ਿਲਾਫ਼ ਤਿੰਨ ਦਿਨਾਂ ਬਾਅਦ ਵੀ ਮੁਕੱਦਮਾ ਨਹੀਂ ਕੀਤਾ ਦਰਜ-ਐਡਵੋਕੇਟ ਰਾਹੀ

ਬਰਨਾਲਾ, 4 ਮਈ (ਗੁਰਪ੍ਰੀਤ ਸਿੰਘ ਲਾਡੀ)-ਸ਼ੋ੍ਰਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਦੱਸਿਆ ਕਿ ਲੰਘੀ 30 ਅਪ੍ਰੈਲ ਨੂੰ ਨਗਰ ਕੌਂਸਲ ਤਪਾ ਦੇ ਪ੍ਰਧਾਨ ਦੇ ਤਾਜਪੋਸ਼ੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਸਿਹਤ ਮੁਲਾਜ਼ਮਾਂ ਨੇ ਹੜਤਾਲ ਕਰ ਕੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਬਰਨਾਲਾ, 4 ਮਈ (ਅਸ਼ੋਕ ਭਾਰਤੀ)-ਕੌਮੀ ਸਿਹਤ ਮਿਸ਼ਨ ਤਹਿਤ ਕੰਮ ਕਰਦੇ ਡਾਕਟਰਾਂ, ਸਟਾਫ਼ ਨਰਸਾਂ, ਏ.ਐਨ.ਐਮ, ਲੈਬ ਤਕਨੀਸ਼ਨ ਸਮੇਤ ਜ਼ਿਲੇ੍ਹ ਦੇ ਸੈਂਕੜੇ ਸਿਹਤ ਮੁਲਾਜ਼ਮਾਂ ਵਲੋਂ ਆਪਣੀ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਮੁਕੰਮਲ ਹੜਤਾਲ ਕਰ ਕੇ ਸਿਵਲ ਹਸਪਤਾਲ ਬਰਨਾਲਾ ...

ਪੂਰੀ ਖ਼ਬਰ »

ਤਪਾ ਸ਼ਹਿਰ ਦੂਜੇ ਦਿਨ ਵੀ ਸਾਰਾ ਰਿਹਾ ਖੁੱਲ੍ਹਾ

ਤਪਾ ਮੰਡੀ, ­4 ਮਈ (ਵਿਜੇ ਸ਼ਰਮਾ)-ਸੂਬੇ ਅੰਦਰ ਮਹਾਂਮਾਰੀ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ | ਜਿਸ ਕਰਕੇ ਸੂਬੇ ਦੀ ਕੈਪਟਨ ਸਰਕਾਰ ਵਲੋਂ ਐਲਾਨੇ ਮਿੰਨੀ ਲਾਕਡਾਊਨ ਦੇ ਚੱਲਦਿਆਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦਾ ਸਮਾਂ ਸੋਮਵਾਰ ਤੋਂ ...

ਪੂਰੀ ਖ਼ਬਰ »

ਲਾਕਡਾਊਨ ਦੇ ਬਹਾਨੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ-ਆਗੂ

ਬਰਨਾਲਾ, 4 ਮਈ (ਧਰਮਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਇਆ ਪੱਕਾ ਧਰਨਾ 216ਵੇਂ ਦਿਨ 'ਚ ਸ਼ਾਮਿਲ ਹੋ ਗਿਆ | ਗਰਮੀ ਦੇ ਬਾਵਜੂਦ ਵੀ ...

ਪੂਰੀ ਖ਼ਬਰ »

ਚੇਅਰਮੈਨ ਜੌਹਲ ਨੇ ਭੇਜੀ ਮਨਾਲ ਕੈਟਲ ਪਾਊਾਡ ਲਈ ਸੈਂਕੜੇ ਕੁਇੰਟਲ ਤੂੜੀ

ਮਹਿਲ ਕਲਾਂ, 4 ਮਈ (ਅਵਤਾਰ ਸਿੰਘ ਅਣਖੀ)-ਮਨਾਲ ਵਿਖੇ ਚੱਲ ਰਹੀ ਜ਼ਿਲ੍ਹਾ ਪੱਧਰੀ ਗਊਸ਼ਾਲਾ ਵਿਖੇ ਬੇਸਹਾਰਾ ਪਸ਼ੂਆਂ ਲਈ ਖ਼ੁਰਾਕ ਦਾ ਪ੍ਰਬੰਧ ਕਰਨ ਲਈ ਚੇਅਰਮੈਨ ਜਸਵੰਤ ਸਿੰਘ ਜੌਹਲ ਨੇ ਪਹਿਲਕਦਮੀ ਕਰਦਿਆਂ ਪਿੰਡ ਪੰਡੋਰੀ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ 200 ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਕੀਤੀ ਮੀਟਿੰਗ

ਟੱਲੇਵਾਲ, 4 ਮਈ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪੱਧਰੀ ਇਕਾਈ ਦੇ ਨਿਰਦੇਸ਼ਾਂ ਤਹਿਤ ਪਿੰਡ ਚੀਮਾ ਵਿਖੇ ਪਿੰਡ ਇਕਾਈ ਦੇ ਆਗੂਆਂ ਵਲੋਂ ਸ਼ਿਵ ਮੰਦਰ ਚੀਮਾ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਇਕਾਈ ਪ੍ਰਧਾਨ ਜਗਤਾਰ ਸਿੰਘ ਥਿੰਦ ਅਤੇ ...

ਪੂਰੀ ਖ਼ਬਰ »

ਐਨ. ਆਰ. ਆਈਜ਼ ਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਗਰਾਊਾਡ ਦੀ ਦਿੱਖ ਸਵਾਰੀ

ਟੱਲੇਵਾਲ, 4 ਮਈ (ਸੋਨੀ ਚੀਮਾ)-ਪਿੰਡ ਭੋਤਨਾ ਦੇ ਅਗਾਂਹਵਧੂ ਨੌਜਵਾਨਾਂ ਵਲੋਂ ਪਿੰਡ ਦੇ ਵਿਦੇਸਾਂ ਵਿਚ ਵਸਦੇ ਐਨ.ਆਰ.ਆਈਜ਼, ਸਮਾਜ ਸੇਵੀ ਆਗੂਆਂ ਅਤੇ ਪਿੰਡ ਦੇ ਸ਼ਹੀਦ ਭਗਤ ਸਿੰਘ ਕਲੱਬ ਦੇ ਸਹਿਯੋਗ ਨਾਲ ਪਿੰਡ ਦੇ ਖੇਡ ਗਰਾਊਾਡ ਦੀ ਦਿੱਖ ਹੀ ਨਹੀਂ ਸਵਾਰੀ ਬਲਕਿ ਖੇਡਣ ...

ਪੂਰੀ ਖ਼ਬਰ »

ਟਰਾਈਡੈਂਟ ਗਰੁੱਪ ਨੇ ਵਾਟਰ ਕੂਲਰ ਤੇ ਆਰ. ਓ. ਲਗਾਉਣ ਲਈ ਚੈੱਕ ਦਿੱਤਾ

ਬਰਨਾਲਾ, 4 ਮਈ (ਗੁਰਪ੍ਰੀਤ ਸਿੰਘ ਲਾਡੀ)- ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟਰਾਈਡੈਂਟ ਅਧਿਕਾਰੀ ਰੁਪਿੰਦਰ ਗੁਪਤਾ ਵਲੋਂ ਬਾਬਾ ਕਾਲਾ ਮਹਿਰ ਸਟੇਡੀਅਮ ਵਿਚ ਵਾਟਰ ਕੂਲਰ ਅਤੇ ਆਰ.ਓ. ਲਗਾਉਣ ਲਈ 50 ਹਜ਼ਾਰ ਰੁਪਏ ...

ਪੂਰੀ ਖ਼ਬਰ »

ਕੈਨੇਡੀਅਨ ਸੁਖਵਿੰਦਰ ਸਿੰਘ ਸੰਧੂ ਵਲੋਂ ਪੰਚਾਇਤ ਨੂੰ ਇਕ ਲੱਖ ਦੀ ਰਾਸ਼ੀ ਭੇਟ

ਟੱਲੇਵਾਲ, 4 ਮਈ (ਸੋਨੀ ਚੀਮਾ)-ਪਿੰਡ ਰਾਮਗੜ੍ਹ ਦੇ ਕੈਨੇਡਾ ਵਿਚ ਵਸਦੇ ਸੁਖਵਿੰਦਰ ਸਿੰਘ ਸੰਧੂ ਵਲੋਂ ਆਪਣੀਆਂ ਸਮਾਜਿਕ ਗਤੀਵਿਧੀਆਂ ਦੀ ਕੜ੍ਹੀ ਤਹਿਤ ਪਿੰਡ ਦੀ ਪੰਚਾਇਤ ਨੂੰ 1 ਲੱਖ ਦੀ ਰਾਸ਼ੀ ਭੇਜੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਰਾਜਵਿੰਦਰ ਸਿੰਘ ...

ਪੂਰੀ ਖ਼ਬਰ »

ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸ਼ਹਿਰ ਬਰਨਾਲਾ ਨੂੰ ਤਿੰਨ ਜ਼ੋਨਾਂ 'ਚ ਵੰਡਿਆ-ਜ਼ਿਲ੍ਹਾ ਮੈਜਿਸਟ੍ਰੇਟ

ਬਰਨਾਲਾ, 4 ਮਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਰਾਜ ਵਿਚ ਕੋਵਿਡ-19 ਦੇ ਵੱਧ ਰਹੇ ਫੈਲਾਅ ਦੇ ਮੱਦੇਨਜ਼ਰ ਸ਼ਹਿਰ ਬਰਨਾਲਾ ਨੂੰ 3 ਜ਼ੋਨਾਂ ਵਿਚ ਵੰਡਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ: ਤੇਜ ਪ੍ਰਤਾਪ ...

ਪੂਰੀ ਖ਼ਬਰ »

ਫਤਿਹ ਸੀਨੀਅਰ ਸੈਕੰਡਰੀ ਸਕੂਲ ਦਾ ਸਕਾਲਰਸ਼ਿਪ ਟੈੱਸਟ 10 ਨੂੰ

ਤਪਾ ਮੰਡੀ, ­4 ਮਈ (ਵਿਜੇ ਸ਼ਰਮਾ)-ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣਾ­ ਉਨ੍ਹਾਂ ਦੀ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਕਰਨਾ­ ਸਮਾਰਟ ਕਲਾਸਾਂ ਤੇ ਇੰਗਲਿਸ਼ ਸਪੀਕਿੰਗ ਫਰੀ ਲੈਕਚਰ ਲਾ ਕੇ ਉਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਉਣਾ ਹੀ ਸੰਸਥਾ ਦਾ ਮੁੱਖ ਮਕਸਦ ਹੈ ਜਿਸ ...

ਪੂਰੀ ਖ਼ਬਰ »

ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਵੇ ਨਾ ਕਿ ਦੁਕਾਨਾਂ ਬੰਦ ਕਰਨ ਦੇ ਹੁਕਮ ਚਾੜੇ੍ਹ- ਵਿਧਾਇਕ ਖਾਲਸਾ

ਤਪਾ ਮੰਡੀ, ­4 ਮਈ (ਵਿਜੇ ਸ਼ਰਮਾ)-ਕੇਂਦਰ ਦੀ ਮੋਦੀ ਸਰਕਾਰ ਤੇ ਸੂਬੇ ਦੀ ਕੈਪਟਨ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਰਹੀਆ ਹਨ ਕਿਉਂਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਨਤਾ ਤਾਂ ਪਹਿਲਾਂ ਹੀ ਦੁਖੀ ਹੋਈ ਪਈ ਹੈ | ਦੂਜਾ ਸਰਕਾਰਾਂ ਕੋਰੋਨਾ ਦੇ ਨਾਂਅ 'ਤੇ ...

ਪੂਰੀ ਖ਼ਬਰ »

ਦਿੱਲੀ ਅੰਦੋਲਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਰਚ ਕੱਢਿਆ

ਭਦੌੜ, 4 ਮਈ (ਰਾਜਿੰਦਰ ਬੱਤਾ, ਵਿਨੋਦ ਕਲਸੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਸਤਰੀ ਇਕਾਈ ਭਦੌੜ ਵਲੋਂ ਕਿਸਾਨੀ ਸੰਘਰਸ਼ ਪ੍ਰਤੀ ਲੋਕਾਂ ਨੂੰ ਲਾਮਬੰਦ ਕਰਨ ਲਈ ਜਾਗਰੂਕ ਮਾਰਚ ਕੱਢਿਆ ਗਿਆ | ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਹੋਏ ਇਕੱਠ ਦੌਰਾਨ ਯੂਨੀਅਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX