ਤਾਜਾ ਖ਼ਬਰਾਂ


ਟੋਕੀਓ ਉਲੰਪਿਕਸ:ਦੌੜਾਕ ਦੂਤੀ ਚੰਦ 200 ਮੀਟਰ ਹੀਟ 4 'ਚ ਸੱਤਵੇਂ ਸਥਾਨ 'ਤੇ ਰਹੀ, ਸੈਮੀਫਾਈਨਲ 'ਚ ਜਗ੍ਹਾ ਨਹੀਂ ਬਣਾ ਸਕੀ
. . .  10 minutes ago
ਟੋਕੀਓ, 2 ਅਗਸਤ - ਟੋਕੀਓ ਉਲੰਪਿਕਸ 'ਚ ਦੌੜਾਕ ਦੂਤੀ ਚੰਦ ...
ਅੱਜ ਪੰਜਾਬ 'ਚ ਸਾਰੀਆਂ ਜਮਾਤਾਂ ਲਈ ਖੁੱਲ੍ਹੇ ਸਕੂਲ
. . .  8 minutes ago
ਅਜਨਾਲਾ,2 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੀ...
ਅੱਜ ਦਾ ਵਿਚਾਰ
. . .  54 minutes ago
ਅੱਜ ਦਾ ਵਿਚਾਰ
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਅਜੀਤ ਵਲੋਂ ਲੱਖ-ਲੱਖ ਵਧਾਈ
. . .  57 minutes ago
ਟੋਕੀਓ ਓਲੰਪਿਕ : ਇਟਲੀ ਦੇ ਜੈਕਬਸ ਨੇ 100 ਮੀਟਰ ਦੌੜ ਵਿਚ ਸੋਨ ਤਮਗਾ ਕੀਤਾ ਹਾਸਿਲ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਹਾਕੀ ਟੀਮ ਨੂੰ ਦਿਤੀ ਵਧਾਈ
. . .  1 day ago
ਮਾਲ ਅਧਿਕਾਰੀਆਂ ਵਲੋਂ ਤਿੰਨ ਦਿਨ ਕੰਮਕਾਜ ਠੱਪ ਕਰਨ ਦਾ ਫ਼ੈਸਲਾ
. . .  1 day ago
ਲੁਧਿਆਣਾ ,1 ਅਗਸਤ (ਪਰਮਿੰਦਰ ਸਿੰਘ ਆਹੂਜਾ)- ਮੁਲਾਜ਼ਮ ਜਥੇਬੰਦੀਆਂ ਵਲੋਂ ਮੰਗਾਂ ਮਨਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਮਾਲ ਅਧਿਕਾਰੀਆਂ ਵਲੋਂ ਵੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ...
ਕੈਪਟਨ ਵਲੋਂ ਜ਼ੀਰਕਪੁਰ ਦੀਆਂ ਨਾਜਾਇਜ਼ ਕਲੋਨੀਆਂ ਵੱਲ ਰੁਖ਼
. . .  1 day ago
ਜ਼ੀਰਕਪੁਰ ,1 ਅਗਸਤ (ਹੈਪੀ ਪੰਡਵਾਲਾ ) - ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ਾਰਮ ਹਾਊਸ ਤੋਂ ਬਾਹਰ ਝਾਕਣਾ ਸ਼ੁਰੂ ਕਰ ਦਿੱਤਾ ਹੈ। ਲੰਮੇ ਸਮੇਂ ਤੋਂ ਆਪਣੇ ਫ਼ਾਰਮ ...
ਇੰਗਲੈਂਡ ਨੂੰ ਹਰਾ ਕੇ ਭਾਰਤ ਹਾਕੀ ਦੇ ਸੈਮੀ-ਫਾਈਨਲ ਵਿਚ ਪੁੱਜਾ
. . .  8 minutes ago
ਟੋਕੀਓ , ਹਰਸ਼ਾ ਛੀਨਾ ,1 ਅਗਸਤ (ਪਰਮਿੰਦਰ ਸਿੰਘ ਕੜਿਆਲ )-ਹਾਕੀ ਵਿਚ ਭਾਰਤੀ ਖਿਡਾਰੀਆਂ ਨੇ ਇੰਗਲੈਂਡ ਦੀ ਟੀਮ ਨੂੰ 1 ਦੇ ਮੁਕਾਬਲੇ 3 ਗੋਲਾਂ ਦੇ ਨਾਲ ਹਰਾ ਕੇ ਸੈਮੀ-ਫਾਈਨਲ ਵਿਚ ਪ੍ਰਵੇਸ਼ ਕੀਤਾ ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ. ਵੀ. ਸਿੰਧੂ ਨੂੰ ਦਿਤੀ ਵਧਾਈ
. . .  1 day ago
ਅਕਾਲੀ ਦਲ-ਬਸਪਾ ਵਲੋਂ ਕਿਸਾਨੀ ਨੂੰ ਸਮਰਪਿਤ ਕੱਲ੍ਹ ਦਾ ਪ੍ਰੋਗਰਾਮ ਮੁਲਤਵੀ
. . .  1 day ago
ਗੜ੍ਹਸ਼ੰਕਰ, 1 ਅਗਸਤ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਲੋਂ ਕਿਸਾਨੀ ਨੂੰ ਸਮਰਪਿਤ 2 ਅਗਸਤ ਨੂੰ ਪਦਰਾਣਾ ਵਿਖੇ ਰੱਖਿਆ 'ਕਿਸਾਨੋ ਕੇ ਸਨਮਾਨ ਮੇਂ, ਅਕਾਲੀ ਦਲ-ਬਸਪਾ ਮੈਦਾਨ ਮੇਂ' ਪ੍ਰੋਗਰਾਮ ਮੁਲਤਵੀ ਕਰ ਦਿੱਤਾ ...
ਕੈਪਟਨ ਅਮਰਿੰਦਰ ਸਿੰਘ ਨੇ ਪੀ. ਵੀ. ਸਿੰਧੂ ਨੂੰ ਦਿਤੀ ਵਧਾਈ
. . .  1 day ago
ਚੰਡੀਗੜ੍ਹ,1 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀ. ਵੀ. ਸਿੰਧੂ ਨੂੰ ਵਧਾਈ ਦਿੱਤੀ ਹੈ ।ਅੱਜ ਬੈਡਮਿੰਟਨ ਵਿਚ ਓਲੰਪਿਕ ਕਾਂਸੀ ਜਿੱਤ ਕੇ ਸਿੰਧੂ ਨੇ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਪਹਿਲੀ ਮਹਿਲਾ ...
ਭਾਰਤ ਦੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਜਿਤਿਆ ਕਾਂਸੀ ਤਗਮਾ
. . .  9 minutes ago
ਟੋਕੀਓ , ਹਰਸ਼ਾ ਛੀਨਾ ,1 ਅਗਸਤ (ਪਰਮਿੰਦਰ ਸਿੰਘ ਕੜਿਆਲ )-ਟੋਕੀਓ ਓਲੰਪਿਕ ਵਿਚ ਭਾਰਤ ਵਲੋਂ ਖੇਡਦਿਆਂ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਇਤਿਹਾਸ ਰਚਦਿਆਂ ਚੀਨੀ ਖਿਡਾਰਨ ਨੂੰ ਮਾਤ ਦੇ ਕੇ ...
ਪ੍ਰੀ ਪ੍ਰਾਇਮਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤਕ ਸਕੂਲ ਖੋਲ੍ਹਣ ਸਬੰਧੀ ਸਿੱਖਿਆ ਵਿਭਾਗ ਵਲੋਂ ਪੱਤਰ ਜਾਰੀ
. . .  1 day ago
ਅਜਨਾਲਾ ,1 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੀ ਦੂਸਰੀ ਲਹਿਰ ਦਾ ਪ੍ਰਕੋਪ ਘਟਣ ਤੋਂ ਬਾਅਦ ਸਰਕਾਰ ਵਲੋਂ ਸਕੂਲ ਖੋਲ੍ਹਣ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ ਸਿੱਖਿਆ ਵਿਭਾਗ ...
ਨਵੀਂ ਦਿੱਲੀ : ਜੁਲਾਈ ਵਿਚ ਦੇਸ਼ ਵਿਚ 13 ਕਰੋੜ ਤੋਂ ਵੱਧ ਟੀਕੇ ਲਗਾਏ ਗਏ ਸਨ- ਮਨਸੁਖ ਮੰਡਾਵੀਆ
. . .  1 day ago
ਬੇਬੇ ਮਾਨ ਕੌਰ ਦਾ ਕੀਤਾ ਗਿਆ ਅੰਤਿਮ ਸੰਸਕਾਰ
. . .  1 day ago
ਚੰਡੀਗੜ੍ਹ, 1 ਅਗਸਤ (ਸੁਰਿੰਦਰਪਾਲ ਸਿੰਘ) - 105 ਸਾਲਾ ਬਜ਼ੁਰਗ ਅਥਲੀਟ ਬੇਬੇ ਮਾਨ ਕੌਰ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਨਾ ਤਾਂ ਕੋਈ ਮੰਤਰੀ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸੀ...
ਬੇਬੇ ਮਾਨ ਕੌਰ ਨੂੰ ਦਲਜੀਤ ਸਿੰਘ ਚੀਮਾ ਨੇ ਦਿੱਤੀ ਸ਼ਰਧਾਂਜਲੀ
. . .  1 day ago
ਚੰਡੀਗੜ੍ਹ, 1 ਅਗਸਤ - 105 ਸਾਲਾ ਬਜ਼ੁਰਗ ਅਥਲੀਟ ਬੇਬੇ ਮਾਨ ਕੌਰ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੇ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਸਮੇਤ ਹੋਰ ਆਗੂਆਂ ਨੇ ਉਨ੍ਹਾਂ...
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬੀਬਾ ਬਾਦਲ
. . .  1 day ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ...
ਆਸਾਮ ਦੀ ਨਾਕਾਬੰਦੀ ਕਾਰਨ ਮੁਸ਼ਕਿਲ 'ਚ ਮਿਜ਼ੋਰਮ, ਜ਼ਰੂਰੀ ਵਸਤੂਆਂ ਦੀ ਹੋਣ ਲੱਗੀ ਕਿੱਲਤ
. . .  1 day ago
ਆਈਜ਼ੌਲ, 1 ਅਗਸਤ - ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ਕਾਰਨ ਮਿਜ਼ੋਰਮ ਵਿਚ ਜ਼ਰੂਰੀ ਸਾਮਾਨ ਦੀ ਕਮੀ ਪੈਣ ਲੱਗੀ ਹੈ। ਲੋਕਾਂ ਨੂੰ ਇਕ ਹੱਦ ਤੱਕ ਹੀ ਪੈਟਰੋਲ-ਡੀਜ਼ਲ ਦਿੱਤਾ ਜਾ ਰਿਹਾ ਹੈ। ਪਿਛਲੇ ਹਫ਼ਤੇ ਆਸਾਮ-ਮਿਜ਼ੋਰਮ ਵਿਚਕਾਰ ਹਿੰਸਕ ਝੜਪ ਹੋਈ ਸੀ...
ਨਕਸਲੀਆਂ ਦੇ ਹਮਲੇ 'ਚ ਇਕ ਆਮ ਨਾਗਰਿਕ ਦੀ ਮੌਤ
. . .  1 day ago
ਰਾਏਪੁਰ, 1 ਅਗਸਤ - ਛੱਤੀਸਗੜ੍ਹ ਦੇ ਧਾਮਤਾਰੀ ਜ਼ਿਲ੍ਹੇ ਦੀ ਨਾਗਾਰੀ ਤਹਿਸੀਲ ਦੇ ਚੰਦਨ ਬਾਹਾਰਾ ਪਿੰਡ ਵਿਚ ਨਕਸਲੀਆਂ ਦੇ ਹਮਲੇ ਵਿਚ ਇਕ 35 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ...
ਯਮੁਨਾ 'ਚ ਪਾਣੀ ਦੇ ਪੱਧਰ 'ਚ ਹੋਇਆ ਭਾਰੀ ਵਾਧਾ, ਹੜ੍ਹ ਦਾ ਖ਼ਦਸ਼ਾ
. . .  1 day ago
ਨਵੀਂ ਦਿੱਲੀ, 1 ਅਗਸਤ - ਦਿੱਲੀ ਵਿਚੋਂ ਲੰਘਦੀ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਕੋਲ ਵਹਿ ਰਿਹਾ ਹੈ। ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿਚ ਭਾਰੀ ਪਾਣੀ ਭਰ ਗਿਆ ਹੈ...
ਜੀ.ਐਸ.ਟੀ. ਉਗਰਾਹੀ ਜੁਲਾਈ ਵਿਚ 1.16 ਲੱਖ ਕਰੋੜ ਰੁਪਏ ਤੋਂ ਪਾਰ
. . .  1 day ago
ਨਵੀਂ ਦਿੱਲੀ, 1 ਅਗਸਤ - ਵਿੱਤ ਮੰਤਰਾਲਾ ਅਨੁਸਾਰ ਭਾਰਤ ਵਿਚ ਜੀ.ਐਸ.ਟੀ. ਉਗਰਾਹੀ ਜੁਲਾਈ ਮਹੀਨੇ ਵਿਚ 1.16 ਲੱਖ ਕਰੋੜ ਤੋਂ ਪਾਰ ਰਹੀ ਹੈ। ਪਿਛਲੇ ਮਹੀਨੇ ਤੋਂ ਜੋ 33 ਫ਼ੀਸਦੀ ਵੱਧ ਦੀ ਵਸੂਲੀ ਹੈ...
'ਸਿੱਖ ਪੰਥ ਦੀਆਂ ਵਿਰਾਸਤਾਂ ਬਚਾਓ' ਲਈ ਪੰਥਕ ਇਕੱਠ
. . .  1 day ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਿੱਖ ਸਦਭਾਵਨਾ ਦਲ ਵਲੋਂ 'ਸਿੱਖ ਪੰਥ ਦੀਆਂ ਵਿਰਾਸਤਾਂ ਬਚਾਓ' ਪੰਥਕ ਇਕੱਠ ਕੀਤਾ ਜਾ ਰਿਹਾ ਹੈ...
ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵਲੋਂ ਜਥੇਬੰਦਕ ਢਾਂਚੇ ਦਾ ਐਲਾਨ
. . .  1 day ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਅੱਜ ਫੈਡਰੇਸ਼ਨ ਮਹਿਤਾ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਢੋਟ ਨੇ ਸੀਨੀਅਰ ਆਗੂ ਭਾਈ ਲਖਬੀਰ ਸਿੰਘ ਸੇਖੋਂ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਹੈ। ਜਿਸ ਵਿਚ...
ਕਾਂਗਰਸ ਪਾਰਟੀ ਨੂੰ ਲੱਗਾ ਝਟਕਾ, ਅਹਿਮ ਆਗੂ ਭਾਜਪਾ 'ਚ ਹੋਇਆ ਸ਼ਾਮਲ
. . .  1 day ago
ਨਵੀਂ ਦਿੱਲੀ, 1 ਅਗਸਤ - ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਭਾਜਪਾ ਇਕ ਵਾਰ ਫਿਰ ਸਰਗਰਮ ਹੋ ਗਈ ਹੈ। ਮਨੀਪੁਰ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਤੋਂ ਪਹਿਲਾ ਮਨੀਪੁਰ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਮਨੀਪੁਰ ਕਾਂਗਰਸ ਦੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਕਿਸੇ ਵੀ ਲੋਕਤੰਤਰੀ ਰਾਜ ਦੀ ਸਭ ਤੋਂ ਮਹੱਤਵਪੂਰਨ ਪਛਾਣ ਉਸ ਦੀ ਅਰਥ-ਵਿਵਸਥਾ ਤੋਂ ਹੁੰਦੀ ਹੈ। -ਥਾਮਸ ਜੈਫਰਸਨ

ਜਲੰਧਰ

ਤਾਲਾਬੰਦੀ ਨੂੰ ਲੈ ਕੇ ਐਮ. ਪੀ., ਵਿਧਾਇਕਾਂ ਨੂੰ ਮਿਲ ਕੇ ਸ਼ਿਕਾਇਤ ਕਰਨਗੇ ਕਾਰੋਬਾਰੀ

ਜਲੰਧਰ, 4 ਮਈ (ਸ਼ਿਵ ਸ਼ਰਮਾ)-ਅਧੂਰੀ ਤਾਲਾਬੰਦੀ ਨੂੰ ਲੈ ਕੇ ਕਾਰੋਬਾਰੀਆਂ 'ਚ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ ਅਤੇ ਜ਼ਿਆਦਾਤਰ ਦੁਕਾਨਾਂ ਖੁੱਲ੍ਹਣ ਤੋਂ ਨਾਰਾਜ਼ ਹੋਏ ਦੂਜੇ ਕਾਰੋਬਾਰੀਆਂ ਨੇ ਇਕ ਇਕੱਠ ਕਰਕੇ ਕਿਹਾ ਕਿ ਸਰਕਾਰ ਨੂੰ ਜਾਂ ਤਾਂ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਮਨਜੂਰੀ ਦੇਣੀ ਚਾਹੀਦੀ ਹੈ ਜਾਂ ਫਿਰ ਪੂਰੀ ਤਰ੍ਹਾਂ ਨਾਲ ਸਾਰੀਆਂ ਦੁਕਾਨਾਂ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ | ਨਾਰਾਜ਼ ਕਾਰੋਬਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਹਦਾਇਤਾਂ ਤੋਂ ਨਾਰਾਜ਼ ਉਹ ਐਮ. ਪੀ. ਸੰਤੋਖ ਸਿੰਘ ਚੌਧਰੀ ਅਤੇ ਉੱਥੇ ਹੀ ਵਿਧਾਇਕਾਂ ਨੂੰ ਸੱਦ ਕੇ ਸ਼ਿਕਾਇਤ ਕਰਨ ਤੋਂ ਇਲਾਵਾ ਪੈੱ੍ਰਸ ਕਾਨਫ਼ਰੰਸ ਵੀ ਕਰਨਗੇ | ਮਾਡਲ ਟਾਊਨ ਦੇ ਪਾਰਕ ਵਿਚ ਇਕੱਠੇ ਹੋਏ ਕਾਰੋਬਾਰੀ ਆਗੂਆਂ ਜਿਨ੍ਹਾਂ ਵਿਚ ਰਵਿੰਦਰ ਧੀਰ, ਬਲਜੀਤ ਸਿੰਘ ਆਹਲੂਵਾਲੀਆ, ਭੁਪਿੰਦਰ ਸਿੰਘ ਭਿੰਦਾ, ਅਨਿਲ ਅਰੋੜਾ, ਜੁਆਏ ਮਲਿਕ, ਅਸ਼ਵਨੀ ਮਲਹੋਤਰਾ, ਸੰਜੇ ਕੋਛੜ, ਮਨੋਜ ਕਪਿਲਾ ਤੇ ਹੋਰ ਆਗੂਆਂ ਦਾ ਕਹਿਣਾ ਸੀ ਕਿ ਦੁਕਾਨਾਂ ਖੋਲ੍ਹਣ ਦੇ ਮਾਮਲੇ ਵਿਚ ਸਰਕਾਰ ਦੀਆਂ ਹਦਾਇਤਾਂ ਪੂਰੀ ਤਰ੍ਹਾਂ ਨਾਲ ਗ਼ਲਤ ਹਨ | ਇਸ ਵੇਲੇ ਮੌਜੂਦਾ ਤਾਲਾਬੰਦੀ ਵਿਚ ਜ਼ਿਆਦਾਤਰ ਦੁਕਾਨਾਂ ਖੁੱਲ੍ਹੀਆਂ ਹਨ ਤਾਂ ਦੂਜੇ ਕਾਰੋਬਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਦੁਕਾਨਾਂ ਗੈਰ ਜ਼ਰੂਰੀ ਨਹੀਂ ਹੈ ਸਗੋਂ ਉਨ੍ਹਾਂ ਦਾ ਸਮਾਨ ਵੀ ਜ਼ਰੂਰੀ ਹੈ ਤਾਂ ਉਨਾਂ ਨੂੰ ਦੁਕਾਨਾਂ ਖੋਲ੍ਹਣ ਦੀ ਮਨਜੂਰੀ ਦਿੱਤੀ ਜਾਵੇ | ਕਾਰੋਬਾਰੀਆਂ ਦਾ ਕਹਿਣਾ ਸੀ ਕਿ ਤਾਲਾਬੰਦੀ ਦੀਆਂ ਸਾਰੀਆਂ ਹਦਾਇਤਾਂ ਫ਼ੇਲ੍ਹ ਹੋ ਗਈਆਂ ਹਨ | ਬਾਜ਼ਾਰਾਂ ਵਿਚ ਤਾਂ ਪਹਿਲਾਂ ਦੀ ਤਰ੍ਹਾਂ ਹੀ ਟ੍ਰੈਫ਼ਿਕ ਹੈ ਤਾਂ ਇਸ ਤਰ੍ਹਾਂ ਦੀ ਅਧੂਰੀ ਤਾਲਾਬੰਦੀ ਦਾ ਕੋਈ ਫ਼ਾਇਦਾ ਨਹੀਂ ਹੈ | ਕਾਰੋਬਾਰੀ ਤਾਂ ਪਹਿਲਾਂ ਹੀ ਕਾਫੀ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ ਤਾਂ ਕਾਰੋਬਾਰ ਦੇ ਮਾਮਲੇ ਵਿਚ ਇਸ ਤਰ੍ਹਾਂ ਦਾ ਭੇਦਭਾਵ ਨਾ ਕੀਤਾ ਜਾਵੇ | ਪ੍ਰਸ਼ਾਸਨ ਨੂੰ ਕਾਰੋਬਾਰੀਆਂ ਦੀ ਹਾਲਤ ਨੂੰ ਦੇਖਦੇ ਹੋਏ ਕੋਰੋਨਾ ਹਦਾਇਤਾਂ ਦੀ ਹੀ ਪਾਲਣਾ ਕਰਵਾਉਣੀ ਚਾਹੀਦੀ ਹੈ, ਸਗੋਂ ਕਾਰੋਬਾਰਾਂ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ |
ਤਾਲਾਬੰਦੀ ਨੂੰ ਲੈ ਕੇ ਫਗਵਾੜਾ ਗੇਟ 'ਚ ਪ੍ਰਦਰਸ਼ਨ
ਜਲੰਧਰ, ਤਾਲਾਬੰਦੀ ਨੂੰ ਲੈ ਕੇ ਕਾਰੋਬਾਰੀਆਂ ਦਾ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ | 40 ਫੀਸਦੀ ਤੋਂ ਜ਼ਿਆਦਾ ਦੁਕਾਨਾਂ ਖੋਲ੍ਹਣ ਤੋਂ ਨਾਰਾਜ਼ ਫਗਵਾੜਾ ਗੇਟ ਦੇ ਦੁਕਾਨਦਾਰਾਂ ਨੇ ਪ੍ਰਦਰਸ਼ਨ ਕੀਤਾ | ਕਾਰੋਬਾਰੀ ਆਗੂ ਬਲਜੀਤ ਸਿੰਘ ਆਹਲੂਵਾਲੀਆ ਦਾ ਕਹਿਣਾ ਸੀ ਕਿ ਜ਼ਿਆਦਾਤਰ ਦੁਕਾਨਾਂ ਖੁੱਲ੍ਹੀਆਂ ਪਈਆਂ ਹਨ ਤਾਂ ਉਨ੍ਹਾਂ ਦੀਆਂ ਕੂਲਰ, ਏ. ਸੀ. ਦੀਆਂ ਦੁਕਾਨਾਂ ਵੀ ਖੋਲ੍ਹਣ ਦੀ ਮਨਜੂਰੀ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਦਾ ਸਮਾਨ ਵੀ ਜ਼ਰੂਰੀ ਵਸਤਾਂ ਵਿਚ ਹੀ ਆਉਂਦਾ ਹੈ ਜਾਂ ਫਿਰ ਸਾਰੀਆਂ ਦੁਕਾਨਾਂ ਬੰਦ ਕਰਵਾ ਕੇ ਪੂਰਨ ਤਾਲਾਬੰਦੀ ਕੀਤੀ ਜਾਵੇ | ਇਸ ਮੌਕੇ ਕਾਰੋਬਾਰੀਆਂ ਦੀ ਪੁਲਿਸ ਨਾਲ ਬਹਿਸ ਹੋ ਗਈ | ਜਦੋਂ ਪੁਲਿਸ ਮੁਲਾਜ਼ਮ ਇਕ ਬੈਟਰੀ ਵੇਚਣ ਵਾਲੀ ਖੁੱਲ੍ਹੀ ਦੁਕਾਨ ਨੂੰ ਬੰਦ ਕਰਵਾਉਣ ਲੱਗੇ ਸਨ ਤਾਂ ਕਾਰੋਬਾਰੀ ਉਨ੍ਹਾਂ ਨਾਲ ਉਲਝ ਗਏ | ਕਾਰੋਬਾਰੀਆਂ ਦਾ ਕਹਿਣਾ ਸੀ ਕਿ ਜੇਕਰ ਡੀ. ਸੀ. ਵਲੋਂ ਬੈਟਰੀ ਦੀਆਂ ਦੁਕਾਨਾਂ ਖੋਲ੍ਹਣ ਨੂੰ ਮਨਜੂਰੀ ਦਿੱਤੀ ਗਈ ਹੈ ਤਾਂ ਫਿਰ ਪੁਲਿਸ ਕਿਉਂ ਦੁਕਾਨਾਂ ਬੰਦ ਕਰਵਾ ਰਹੀ ਹੈ | ਕਾਰੋਬਾਰੀਆਂ ਨੇ ਜਦੋਂ ਡੀ. ਸੀ. ਦੀਆਂ ਹਦਾਇਤਾਂ ਦਿਖਾਈਆਂ ਜਿਸ ਵਿਚ ਬੈਟਰੀ ਦੀਆਂ ਦੁਕਾਨਾਂ ਖੋਲ੍ਹਣ ਦੀ ਮਨਜੂਰੀ ਦਿੱਤੀ ਸੀ ਤਾਂ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਉਨਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ |
ਮੰਡੀ ਫੈਂਟਣਗੰਜ 'ਚ ਸਕੂਟਰ, ਮੋਟਰਸਾਈਕਲਾਂ ਦਾ ਦਾਖਲਾ ਬੰਦ
ਜਲੰਧਰ, ਮੰਡੀ ਫੈਂਟਣਗੰਜ ਵਿਚ ਸਮਾਜਿਕ ਦੂਰੀ ਬਣਾਈ ਰੱਖਣ ਦੇ ਮਾਮਲੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤੀ ਕਰਦੇ ਹੋਏ ਮੋਟਰਸਾਈਕਲ ਅਤੇ ਸਕੂਟਰਾਂ ਦਾ ਦਾਖਲਾ ਬੰਦ ਕਰਵਾ ਦਿੱਤਾ ਗਿਆ ਹੈ | ਪ੍ਰਸ਼ਾਸਨ ਦੀਆਂ ਹਦਾਇਤਾਂ ਤੋਂ ਬਾਅਦ ਗਲੀ ਦੇ ਬਾਹਰ ਹੀ ਰੱਸੀਆਂ ਲਗਾ ਦਿੱਤੀਆਂ ਗਈਆਂ ਸੀ | ਬੀਤੇ ਦਿਨੀਂ ਮੰਡੀ ਫੈਂਟਣਗੰਜ ਵਿਚ ਸਮਾਜਿਕ ਦੂਰੀ ਦੀ ਖੁੱਲ੍ਹ ਕੇ ਧੱਜੀਆਂ ਉੱਡੀਆਂ ਸੀ ਜਿਸ ਦਾ ਪ੍ਰਸ਼ਾਸਨ ਨੇ ਗੰਭੀਰ ਨੋਟਿਸ ਲਿਆ ਸੀ | ਐੱਸ. ਡੀ. ਐਮ. ਡਾ. ਜੈ ਇੰਦਰ ਸਿੰਘ ਨੇ ਮੰਡੀ ਫੈਂਟਣਗੰਜ ਦੇ ਕਾਰੋਬਾਰੀਆਂ ਨਾਲ ਇਕ ਮੀਟਿੰਗ ਕਰਕੇ ਉਨ੍ਹਾਂ ਨੂੰ ਨਾ ਸਿਰਫ਼ ਸਮਾਜਿਕ ਦੂਰੀ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਸਗੋਂ ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਸ਼ਹਿਰ ਵਿਚ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਨੂੰ ਰੋਕਣ ਲਈ ਜ਼ਿਆਦਾ ਭੀੜ ਇਕੱਠੀ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਹਦਾਇਤ ਦਿੱਤੀ ਕਿ ਮੰਡੀ ਵਿਚ ਸਾਮਾਨ ਲੈ ਕੇ ਜਾਣ ਲਈ ਸਿਰਫ਼ ਛੋਟੇ ਹਾਥੀ ਹੀ ਜਾਣਗੇ। ਕਾਰੋਬਾਰੀਆਂ ਨੇ ਐੱਸ. ਡੀ. ਐਮ. ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨਗੇ। ਇਸ ਮੌਕੇ ਥਾਣਾ ਤਿੰਨ ਦੇ ਇੰਸਪੈਕਟਰ ਵੀ ਮੌਜੂਦ ਸੀ। ਇਸ ਮੌਕੇ ਰਾਕੇਸ਼ ਅਗਰਵਾਲ, ਜਗਦੀਸ਼ ਅਗਰਵਾਲ, ਸੁਨੀਲ ਖੰਨਾ, ਨਰੇਸ਼ ਮਿੱਤਲ, ਸ੍ਰੀ ਸਿੱਕਾ, ਵਿਕਾਸ ਢਾਂਡਾ, ਵਿਨੇ ਅਗਰਵਾਲ, ਹਰਜੀਤ ਸਿੰਘ, ਮੋਹਿਤ ਸ਼ਰਮਾ, ਭੂਸ਼ਣ ਅਗਰਵਾਲ, ਰਾਕੇਸ਼ ਧੀਰ ਤੇ ਹੋਰ ਹਾਜ਼ਰ ਸਨ।
ਮੰਡੀ ਫੈਂਟਣਗੰਜ ਦੇ ਕਾਰੋਬਾਰੀਆਂ ਵਲੋਂ ਐੱਸ. ਡੀ. ਐਮ. ਦਾ ਬਾਈਕਾਟ
ਜਲੰਧਰ, (ਸ਼ਿਵ)- ਮੰਡੀ ਫੈਂਟਣਗੰਜ ਪ੍ਰਬੰਧਕ ਕਮੇਟੀ ਨੇ ਮੰਡੀ ਵਿਚ ਆਏ ਐੱਸ. ਡੀ. ਐਮ. ਡਾ. ਜੈ ਇੰਦਰ ਸਿੰਘ ਦੀ ਮੀਟਿੰਗ ਦਾ ਉਸ ਵੇਲੇ ਬਾਈਕਾਟ ਕਰ ਦਿੱਤਾ ਜਦੋਂ ਉਨ੍ਹਾਂ ਕੁਝ ਕਾਰੋਬਾਰੀਆਂ ਨਾਲ ਅਲੱਗ ਮੀਟਿੰਗ ਕਰਕੇ ਦੁਕਾਨਾਂ ਬੰਦ ਕਰਨ ਦਾ ਸਮਾਂ 4 ਵਜੇ ਤੈਅ ਕਰ ਦਿੱਤਾ ਸੀ। ਕਮੇਟੀ ਇਸ ਗੱਲ ਤੋਂ ਨਾਰਾਜ਼ ਸੀ ਕਿ ਐੱਸ. ਡੀ. ਐਮ. ਨੇ ਕਮੇਟੀ ਦੇ ਤਾਂ ਪ੍ਰਧਾਨ ਅਤੇ ਹੋਰ ਮੈਂਬਰਾਂ ਨੂੰ ਤਾਂ ਸੱਦਿਆ ਨਹੀਂ। ਕਮੇਟੀ ਦੇ ਪ੍ਰਧਾਨ ਸੁਭਾਸ਼ ਪੂਰੀ, ਸਕੱਤਰ ਅਨਿਲ ਕਾਲਾ ਨੇ ਕਿਹਾ ਕਿ ਐੱਸ. ਡੀ. ਐਮ. ਦੇ ਦੁਕਾਨਾਂ 4 ਵਜੇ ਦੁਕਾਨਾਂ ਬੰਦ ਕਰਨ ਦੇ ਆਦੇਸ਼ ਤੋਂ ਉਨ੍ਹਾਂ ਵਿਚ ਰੋਸ ਹੈ ਕਿਉਂਕਿ ਪਹਿਲਾਂ ਹੀ ਸਰਕਾਰ ਨੇ 9 ਤੋਂ 5 ਵਜੇ ਤੱਕ ਸਰਕਾਰ ਦੀਆਂ ਦੁਕਾਨਾਂ ਬੰਦ ਕਰਨ ਦੀਆਂ ਹਦਾਇਤਾਂ ਹਨ ਤਾਂ ਐੱਸ. ਡੀ. ਐਮ. ਆਪਣੇ ਪੱਧਰ 'ਤੇ ਕਿਉਂ ਨਵਾਂ ਸਮਾਂ ਲਾਗੂ ਕਰ ਰਹੇ ਹਨ। ਕਾਲਾ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਨੂੰ ਥਾਣਾ ਪੱਧਰ ਦੇ ਅਫ਼ਸਰਾਂ ਦੀਆਂ ਡਿਊਟੀਆਂ ਲਗਾਉਣ ਕਿ ਲੋਡਿਡ ਅਤੇ ਖ਼ਾਲੀ ਹੋਣ ਵਾਲੇ ਟਰੱਕਾਂ ਨੂੰ ਸ਼ਾਮ 5 ਵਜੇ ਤੋਂ ਬਾਅਦ ਮੰਡੀ ਦੇ ਅੰਦਰ ਦਾਖਲ ਹੋਣ ਦਿੱਤਾ ਜਾਵੇ। ਮੰਡੀ ਵਿਚ ਸਾਰੇ ਵਪਾਰੀ ਆਪਣੀਆਂ ਗੱਡੀਆਂ ਪਾਰਕਿੰਗ ਵਿਚ ਲਗਾਉਣ ਤਾਂ ਜੋ ਟ੍ਰੈਫ਼ਿਕ ਜਾਮ ਨਾ ਹੋ ਸਕੇ। ਕਮੇਟੀ ਦੇ ਸੰਯੁਕਤ ਸਕੱਤਰ ਰਾਜੇਸ਼ ਸੋਨੀ ਨੇ ਡੀ. ਸੀ. ਘਣ ਸ਼ਿਆਮ ਥੋਰੀ ਨੂੰ ਅਪੀਲ ਕੀਤੀ ਕਿ ਬੈਂਕਾਂ ਦਾ ਸਮਾਂ 2 ਵਜੇ ਹੋਣ ਕਾਰਨ ਕਾਰੋਬਾਰੀ ਪਹਿਲਾਂ ਹੀ ਪ੍ਰੇਸ਼ਾਨ ਹਨ ਜਿਸ ਕਰਕੇ ਦੁਕਾਨਾਂ ਬੰਦ ਕਰਨ ਦੇ ਸਮੇਂ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਸਮਾਂ 5 ਵਜੇ ਹੀ ਰਹਿਣ ਦਿੱਤਾ ਜਾਵੇ। ਇਸ ਮੌਕੇ ਖ਼ਜ਼ਾਨਚੀ ਰਾਜੇਸ਼ਵਰ ਦਿਆਲ ਰਾਜ਼ੀ, ਮੀਤ ਪ੍ਰਧਾਨ ਪਵਿੱਤਰ ਕੌੜਾ, ਜਗਦੀਸ਼ ਚੰਦਰ,ਸੰਜੇ ਗੁਪਤਾ, ਨਰੇਸ਼ ਅਰੋੜਾ, ਗੋਪਾਲ ਅਗਰਵਾਲ ਤੇ ਹੋਰ ਹਾਜ਼ਰ ਸਨ। ਚੇਤੇ ਰਹੇ ਕਿ ਐੱਸ. ਡੀ. ਐਮ. ਦੀ ਕਮੇਟੀ ਮੈਂਬਰਾਂ ਨਾਲ ਮੀਟਿੰਗ ਨਹੀਂ ਹੋਈ ਸੀ ਤੇ ਦੂਜੇ ਕਾਰੋਬਾਰੀਆਂ ਨਾਲ ਮੀਟਿੰਗ ਕਰਕੇ ਫ਼ੈਸਲੇ ਲੈਣ ਤੋਂ ਕਮੇਟੀ ਮੈਂਬਰਾਂ 'ਚ ਕਾਫ਼ੀ ਰੋਸ ਸੀ ਕਿ ਐੱਸ.ਡੀ. ਐਮ. ਨੇ ਚੁਣੀ ਹੋਈ ਕਮੇਟੀ ਨਾਲ ਮੀਟਿੰਗ ਕਿਉਂ ਨਹੀਂ ਕੀਤੀ।

ਮਾਲ ਅਧਿਕਾਰੀਆਂ ਦੀ ਹੜਤਾਲ ਕਰਕੇ ਅੱਜ ਵੀ ਕੰਮਕਾਜ ਰਿਹਾ ਠੱਪ

ਜਲੰਧਰ, 4 ਮਈ (ਚੰਦੀਪ ਭੱਲਾ)-ਮਾਲ ਅਧਿਕਾਰੀਆਂ 'ਤੇ ਬਿਨਾਂ ਵਜੋਂ ਪਰਚੇ ਦਰਜ ਕੀਤੇ ਜਾਣ, ਵਿਜੀਲੈਂਸ ਦੀ ਦਖਲਅੰਦਾਜ਼ੀ ਅਤੇ ਝੂਠੀਆਂ ਚਾਰਜ ਸ਼ੀਟਾਂ ਦਿੱਤੇ ਜਾਣ ਦੇ ਵਿਰੋਧ 'ਚ ਮਾਲ ਅਧਿਕਾਰੀਆਂ ਵਲੋਂ ਅੱਜ ਦੂਜੇ ਵੀ ਹੜਤਾਲ ਕਰਕੇ ਕੰਮਕਾਜ ਠੱਪ ਰੱਖਿਆ ਗਿਆ | ਜਿਸ ਦਾ ...

ਪੂਰੀ ਖ਼ਬਰ »

ਤੇਜ਼ ਮੀਂਹ ਝੱਖੜ ਨਾਲ ਜਨ ਜੀਵਨ ਪ੍ਰਭਾਵਿਤ

ਜਲੰਧਰ, 4 ਮਈ (ਹਰਵਿੰਦਰ ਸਿੰਘ ਫੁੱਲ)-ਸ਼ਾਮ ਨੂੰ ਆਏ ਤੇਜ਼ ਮੀਂਹ ਅਤੇ ਝੱਖੜ ਨੇ ਕੁੱਝ ਸਮੇਂ ਲਈ ਜ਼ਿੰਦਗੀ ਦੀ ਰਫ਼ਤਾਰ ਰੋਕ ਦਿੱਤੀ ਅਤੇ ਜਨਜੀਵਨ ਪ੍ਰਭਾਵਿਤ ਹੋ ਗਿਆ | ਦੇਰ ਸ਼ਾਮ ਆਈ ਤੇਜ਼ ਹਨੇਰੀ ਨਾਲ ਮਿੱਟੀ ਘੱਟਾ ਅਸਮਾਨੀ ਚੜ੍ਹ ਜਾਣ ਨਾਲ ਰਾਹਗੀਰਾਂ ਨੂੰ ਭਾਰੀ ...

ਪੂਰੀ ਖ਼ਬਰ »

ਕੋਵਿਡ ਪ੍ਰਬੰਧਨ ਦੌਰਾਨ ਸਿਵਲ ਹਸਪਤਾਲ 'ਚ ਆਕਸੀਜਨ ਦੀ ਮੰਗ ਨੂੰ ਘੱਟ ਕਰਨ ਲਈ ਦਿੱਤੇ 10 ਕੰਸਨਟ੍ਰੇਟਰਜ਼

ਜਲੰਧਰ, 4 ਮਈ (ਐੱਮ. ਐੱਸ. ਲੋਹੀਆ)-ਸਿਵਲ ਹਸਪਤਾਲ 'ਚ ਆਕਸੀਜਨ ਦੀ ਮੰਗ ਨੂੰ ਘੱਟ ਕਰਨ ਅਤੇ ਬਚਾਈ ਗਈ ਆਕਸੀਜਨ ਗੈਸ ਨੂੰ ਹੋਰ ਕੋਵਿਡ ਕੇਅਰ ਸੰਸਥਾਵਾਂ 'ਚ ਤਬਦੀਲ ਕਰਨ ਦੇ ਮੰਤਵ ਨਾਲ 10 ਕੰਸਨਟ੍ਰੇਟਰਜ਼ ਦਿੱਤੇ ਗਏ ਹਨ | ਇਸ ਸਬੰਧੀ ਡੀ.ਸੀ. ਘਨਸ਼ਿਆਮ ਥੋਰੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਐਸ.ਡੀ.ਐਮ. ਵਲੋਂ ਜ਼ਰੂਰੀ ਸ਼੍ਰੇਣੀ 'ਚ ਆਉਂਦੀਆਂ ਦੁਕਾਨਾਂ ਬਾਰੇ ਏ.ਸੀ.ਪੀਜ਼ ਨਾਲ ਮੀਟਿੰਗ

ਜਲੰਧਰ 4 ਮਈ (ਚੰਦੀਪ ਭੱਲਾ)- ਕੋਵਿਡ-19 ਦੇ ਵੱਧ ਰਹੇ ਕੇਸਾਂ ਨੂੰ ਰੋਕਣ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਰੂਰੀ ਸੇਵਾਵਾਂ ਦੀ ਸ਼੍ਰੇਣੀ 'ਚ ਆਉਣ ਵਾਲੀਆਂ ਦੁਕਾਨਾਂ ਸਬੰਧੀ ਪੈਦਾ ਹੋਈ ਉਲਝਣ ਨੂੰ ਉਪ ਮੰਡਲ ...

ਪੂਰੀ ਖ਼ਬਰ »

ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਲਗਾਏ ਵਿਸ਼ੇਸ਼ ਨਾਕੇ

ਜਲੰਧਰ, 4 ਮਈ (ਐੱਮ. ਐੱਸ. ਲੋਹੀਆ)-ਤਾਲਾਬੰਦੀ ਦੇ ਬਾਵਜੂਦ ਸ਼ਹਿਰ 'ਚ ਲੋਕ ਆਮ ਵਾਂਗ ਘੁੰਮਦੇ ਨਜ਼ਰ ਆ ਰਹੇ ਹਨ, ਹੋ ਸਕਦਾ ਹੈ ਕਿ ਬਾਜ਼ਾਰਾਂ 'ਚ ਨਿਕਲਣ ਵਾਲਿਆਂ ਨੂੰ ਕੋਈ ਬਹੁਤ ਜ਼ਰੂਰੀ ਕੰਮ ਹੋਵੇ, ਪਰ ਫਿਰ ਵੀ ਕੋਰੋਨਾ ਵਾਇਰਸ ਤੋਂ ਆਪਣਾ ਅਤੇ ਹੋਰਾਂ ਦਾ ਬਚਾਅ ਕਰਨ ਲਈ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ 27 ਸਾਲਾ ਔਰਤ ਸਮੇਤ 8 ਦੀ ਮੌਤ, 733 ਮਰੀਜ਼ ਹੋਰ ਮਿਲੇ

ਜਲੰਧਰ, 4 ਮਈ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਅੱਜ ਕੋਰੋਨਾ ਪ੍ਰਭਾਵਿਤ 8 ਵਿਅਕਤੀਆਂ ਦੀ ਮੌਤ ਹੋਈ ਹੈ, ਜਿਨ੍ਹਾਂ 'ਚ 27 ਸਾਲ ਦੀ ਇਕ ਔਰਤ ਸਮੇਤ 7 ਔਰਤਾਂ ਹੀ ਹਨ | ਇਸ ਨਾਲ ਮਿ੍ਤਕਾਂ ਦੀ ਗਿਣਤੀ 1124 ਹੋ ਗਈ ਹੈ | ਮਿ੍ਤਕਾਂ 'ਚ ਸੁਨੀਤਾ ਦੇਵੀ (27) ਵਾਸੀ ਬਸਤੀ ਬਾਵਾ ਖੇਲ, ਜਲੰਧਰ, ...

ਪੂਰੀ ਖ਼ਬਰ »

ਫੁੱਲਾਂ ਦੀ ਵਿਕਰੀ ਨੂੰ ਵੀ ਕੱਚੇ ਮਾਲ ਦੀ ਸ਼੍ਰੇਣੀ ਵਿਚ ਸ਼ਾਮਿਲ ਕਰਨ ਦੀ ਮੰਗ

ਜਮਸ਼ੇਰ ਖ਼ਾਸ, 4 ਮਈ (ਅਵਤਾਰ ਤਾਰੀ)-ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਯੂਥ ਵਿੰਗ ਪੰਜਾਬ ਗੁਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਪੰਜਾਬ ...

ਪੂਰੀ ਖ਼ਬਰ »

ਟੀਕਾਕਰਨ ਕੋਵਿਡ ਮਹਾਂਮਾਰੀ ਵਿਰੁੱਧ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ-ਡੀ.ਸੀ.

ਜਲੰਧਰ, 4 ਮਈ (ਹਰਵਿੰਦਰ ਸਿੰਘ ਫੁੱਲ)-ਕੋਵਿਡ ਮਹਾਂਮਾਰੀ ਵਿਰੁੱਧ ਟੀਕਾਕਰਨ ਨੂੰ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਦੱਸਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਜਲਦੀ ਹੀ ਵਿਆਪਕ ਟੀਕਾਕਰਨ ਮੁਹਿੰਮ ਰਾਹੀਂ ਜਲੰਧਰ ਕੋਰੋਨਾ ਵਾਇਰਸ ਖ਼ਿਲਾਫ਼ ਲੜੀ ਜਾ ਰਹੀ ...

ਪੂਰੀ ਖ਼ਬਰ »

ਏ.ਡੀ.ਸੀ. ਵਲੋਂ ਆਕਸੀਜਨ ਪਲਾਂਟ ਦਾ ਦÏਰਾ

ਜਲੰਧਰ, 4 ਮਈ (ਐੱਮ.ਐੱਸ. ਲੋਹੀਆ)-ਆਕਸੀਜਨ ਜਨਰੇਸ਼ਨ ਅਤੇ ਹਸਪਤਾਲਾਂ 'ਚ ਇਸ ਦੀ ਵੰਡ ਨੂੰ ਹੋਰ ਸੁਚਾਰੂ ਬਣਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਵਲੋਂ ਅੱਜ ਜੰਡੂ ਸਿੰਘਾ ਵਿਖੇ ਸਥਿਤ ਇੰਡੀਅਨ ਏਅਰ ਪ੍ਰੋਡਕਸ਼ਨ ਦੇ ਆਕਸੀਜਨ ਪਲਾਂਟ ਦਾ ਦÏਰਾ ...

ਪੂਰੀ ਖ਼ਬਰ »

ਡੀ.ਸੀ. ਦਾ ਆਰਡਰ ਸਵੇਰੇ 5 ਤੋਂ 11 ਵਜੇ 2 ਟੀਮਾਂ ਮੰਡੀ 'ਚ ਲੈਣਗੀਆਂ ਕੋਵਿਡ ਸੈਂਪਲ

ਮਕਸੂਦਾਂ, 4 ਮਈ (ਲਖਵਿੰਦਰ ਪਾਠਕ)-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਕੱਲ੍ਹ ਐਲਾਨ ਕੀਤਾ ਗਿਆ ਸੀ ਕਿ ਅੱਜ ਤੋਂ ਮਕਸੂਦਾਂ ਸਬਜ਼ੀ ਮੰਡੀ ਵਿਖੇ ਆਉਣ ਵਾਲੇ ਲੋਕਾਂ ਦੇ ਰੋਜ਼ਾਨਾ ਕੋਵਿਡ ਸੈਂਪਲ ਲਏ ਜਾਣਗੇ | ਪ੍ਰਸ਼ਾਸਨ ...

ਪੂਰੀ ਖ਼ਬਰ »

ਸ਼ਿਕਾਇਤ ਦਰਜ ਕਰਵਾਉਣ ਲਈ ਵਰਿ੍ਹਆਂਬੱਧੀ ਖ਼ੱਜਲ ਕਰਦੀ ਹੈ ਭੋਗਪੁਰ ਪੁਲਿਸ

ਭੋਗਪੁਰ, 4 ਮਈ (ਕਮਲਜੀਤ ਸਿੰਘ ਡੱਲੀ)-ਪੰਜਾਬ ਪੁਲਿਸ ਵਲੋਂ ਥਾਂ-ਥਾਂ ਲਾਏ ਬੋਰਡਾਂ 'ਤੇ 'ਪੰਜਾਬ ਪੁਲਿਸ ਤੁਹਾਡੀ ਸੇਵਾ ਵਿਚ' ਨਾਅਰਾ ਸੜਕਾਂ 'ਤੇ ਵਿਚਰਦਿਆਂ ਅਕਸਰ ਪੜ੍ਹਨ ਨੂੰ ਮਿਲਦਾ ਹੈ ਪਰ ਸੇਵਾ ਦੇ ਨਾਂਅ 'ਤੇ ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਦੇਖਣੀ ਹੋਵੇ ਤਾਂ ...

ਪੂਰੀ ਖ਼ਬਰ »

ਡਿਪਸ ਦੀਆਂ ਸਮੂਹ ਸੰਸਥਾਵਾਂ 'ਚ ਹੋਇਆ ਆਨਲਾਈਨ ਬਿੱਲਾ ਵੰਡ ਸਮਾਗਮ

ਜਲੰਧਰ, 4 ਮਈ (ਰਣਜੀਤ ਸਿੰਘ ਸੋਢੀ)-ਡਿਪਸ ਸੰਸਥਾਵਾਂ ਦੇ ਸਮੂਹ ਸਕੂਲਾਂ 'ਚ ਆਨਲਾਈਨ ਬਿੱਲਾ ਵੰਡ ਸਮਾਗਮ ਕਰਵਾਇਆ ਗਿਆ, ਜਿਸ 'ਚ ਡਾਇਮੰਡ, ਆਈਵਰੀ, ਪਰਲ ਤੇ ਸਫਾਇਰ ਚਾਰਾਂ ਸਦਨਾਂ ਦੇ ਉਮੀਦਵਾਰਾਂ ਨੇ ਵੱਖ-ਵੱਖ ਅਹੁਦਿਆਂ ਲਈ ਚੋਣ ਕੀਤੀ ਗਈ | ਇਸ ਸਾਲ ਬੱਚਿਆਂ ਲਈ ਗਤੀਵਿਧੀ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕੈਂਪ

ਚੁਗਿੱਟੀ/ਜੰਡੂਸਿੰਘਾ, 4 ਮਈ (ਨਰਿੰਦਰ ਲਾਗੂ)-ਸਥਾਨਕ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਟੀਕਾਕਰਨ ਕੈਂਪ ਸਿਹਤ ਵਿਭਾਗ ਦੀ ਟੀਮ ਵਲੋਂ ਲਗਾਇਆ ਗਿਆ | ਇਸ ਸਬੰਧੀ ਗੁਰੂ ਗੋਬਿੰਦ ਸਿੰਘ ਐਵੇਨਿਊ ਵੈੱਲਫ਼ੇਅਰ ਸੁਸਾਇਟੀ ਦੇ ...

ਪੂਰੀ ਖ਼ਬਰ »

ਨਿਗਮ ਦੇ ਗੰਭੀਰ ਮਾਮਲਿਆਂ 'ਚ ਵੀ ਕਾਰਵਾਈ ਨਹੀਂ ਕਰਵਾ ਸਕੇ ਕਾਂਗਰਸੀ ਆਗੂ

ਜਲੰਧਰ, 4 ਮਈ (ਸ਼ਿਵ)- ਨਗਰ ਨਿਗਮ ਵਿਚ ਚਾਹੇ ਕਾਂਗਰਸ ਦਾ ਬਹੁਮਤ ਨਾਲ ਕਬਜ਼ਾ ਹੈ ਪਰ ਇਸ ਦੇ ਬਾਵਜੂਦ ਕਾਂਗਰਸੀ ਆਗੂ ਆਪਣੀ ਪਕੜ ਨਹੀਂ ਬਣਾ ਸਕੇ ਹਨ ਕਿਉਂਕਿ ਕਾਂਗਰਸੀ ਆਗੂਆਂ ਦੇ ਕਹਿਣ 'ਤੇ ਵੀ ਅਫ਼ਸਰਸ਼ਾਹੀ ਵਲੋਂ ਅਣਗੌਲਿਆ ਕਰਨ ਨਾਲ ਕੁਝ ਕਾਂਗਰਸੀ ਤਾਂ ਅੰਦਰਖਾਤੇ ...

ਪੂਰੀ ਖ਼ਬਰ »

ਜੰਡੂਸਿੰਘਾ ਵਿਖੇ ਕਰਵਾਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ

ਚੁਗਿੱਟੀ/ਜੰਡੂਸਿੰਘਾ, 4 ਮਈ (ਨਰਿੰਦਰ ਲਾਗੂ)-ਜੰਡੂਸਿੰਘਾ ਵਿਖੇ ਭਾਈ ਗੁਰਦੇਵ ਸਿੰਘ ਦੇ ਯਤਨਾਂ ਨਾਲ ਸਮੂਹ ਸੰਗਤਾਂ ਵਲੋਂ ਐਤਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਰਾਗੀ ਜਥਿਆਂ ...

ਪੂਰੀ ਖ਼ਬਰ »

ਅਸ਼ਵਨ ਭੱਲਾ ਕਾਂਗਰਸ ਦੀ 'ਫ਼ਰਜ਼ ਮਨੁੱਖਤਾ ਲਈ' ਟੀਮ ਦੇ ਜ਼ਿਲ੍ਹਾ ਇੰਚਾਰਜ ਬਣੇ

ਜਲੰਧਰ, 4 ਮਈ (ਸਟਾਫ ਰਿਪੋਰਟਰ)-ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਰਗਰਮ ਯੂਥ ਕਾਂਗਰਸੀ ਆਗੂ ਅਸ਼ਵਨ ਭੱਲਾ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਹਾਈਕਮਾਨ ਵਲੋਂ ਕੋਵਿਡ-19 ਮਰੀਜ਼ਾਂ ਦੀ ਮਦਦ ਲਈ ਸ਼ੁਰੂ ਕੀਤੇ ਗਏ ...

ਪੂਰੀ ਖ਼ਬਰ »

ਐਸ.ਡੀ.ਐਮ. ਜਲੰਧਰ-2 ਅਤੇ ਤਹਿਸੀਲਦਾਰ ਜਲੰਧਰ-2 ਨੇ ਅਹੁਦਾ ਸੰਭਾਲਿਆ

ਜਲੰਧਰ, 4 ਮਈ (ਚੰਦੀਪ ਭੱਲਾ)-ਪੰਜਾਬ ਸਰਕਾਰ ਵਲੋਂ ਪਿਛਲੇ ਕੁੱਝ ਦਿਨਾਂ ਤੋਂ ਵੱਡੇ ਪੱਧਰ 'ਤੇ ਐਸ.ਡੀ.ਐਮ ਅਤੇ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਜਾ ਰਹੇ ਹਨ ਤੇ ਇਸ ਦੌਰਾਨ ਜਲੰਧਰ ਦੇ ਐਸ.ਡੀ.ਐਮ. ਜਲੰਧਰ-2 ਰਾਹੁਲ ਸਿੰਧੂ ਅਤੇ ਤਹਿਸੀਲਦਾਰ ਜਲੰਧਰ-2 ...

ਪੂਰੀ ਖ਼ਬਰ »

ਹੈਨਰੀ ਵਲੋਂ ਗੁਰਦੁਆਰਾ ਸਿੰਘ ਸਭਾ ਗਦਈਪੁਰ ਨੂੰ 50 ਹਜ਼ਾਰ ਦਾ ਚੈੱਕ ਭੇਟ

ਜਲੰਧਰ, 4 ਮਈ (ਸ਼ਿਵ)-ਉੱਤਰੀ ਹਲਕਾ ਵਿਧਾਨ ਸਭਾ ਦੇ ਵਿਧਾਇਕ ਤੇ ਆਲ ਇੰਡੀਆ ਕਾਂਗਰਸ ਦੇ ਮੈਂਬਰ ਬਾਵਾ ਹੈਨਰੀ ਨੇ ਵਾਰਡ ਨੰਬਰ 3 ਦੇ ਗਦਈਪੁਰ ਸਥਿਤ ਗੁਰਦੁਆਰਾ ਸਿੰਘ ਸਭਾ ਨੂੰ 50 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ | ਇਸ ਮੌਕੇ ਕੌਂਸਲਰ ਪਤੀ ਰਵੀ ਸੈਣੀ ਨੇ ਬਾਵਾ ਹੈਨਰੀ ਦਾ ...

ਪੂਰੀ ਖ਼ਬਰ »

ਨਿਗਮ ਦਫ਼ਤਰ 'ਚ 10.48 ਲੱਖ ਨਾਲ ਕੈਮਰਿਆਂ 'ਤੇ ਹੋਵੇਗਾ ਖ਼ਰਚਾ

ਜਲੰਧਰ, 4 ਮਈ (ਸ਼ਿਵ)-ਨਗਰ ਨਿਗਮ ਕੰਪਲੈਕਸ ਵਿਚ ਲੱਗੇ ਕੈਮਰਿਆਂ ਦਾ ਹੋਰ ਵਧੀਆ ਸਿਸਟਮ ਬਣਾਉਣ ਲਈ 10.48 ਲੱਖ ਖਰਚਾ ਕੀਤਾ ਜਾਵੇਗਾ | ਮੇਅਰ ਜਗਦੀਸ਼ ਰਾਜਾ ਵਲੋਂ 7 ਮਈ ਨੂੰ ਸੱਦੀ ਵਿੱਤ ਅਤੇ ਠੇਕਾ ਸਬ ਕਮੇਟੀ ਦੀ ਮੀਟਿੰਗ ਦਾ ਏਜੰਡਾ ਜਾਰੀ ਕੀਤਾ ਗਿਆ | ਜਿਸ 'ਚ ਮਕਸੂਦਾਂ ...

ਪੂਰੀ ਖ਼ਬਰ »

ਐਸ. ਐਚ. ਓ. ਨੇ ਬਿਜਲੀ ਦੁਕਾਨਾਂ ਬੰਦ ਕਰਵਾਈਆਂ

ਵਪਾਰ ਸੈਨਾ ਦੇ ਪ੍ਰਧਾਨ ਰਵਿੰਦਰ ਧੀਰ ਨੇ ਮੌਜੂਦਾ ਤਾਲਾਬੰਦੀ ਵਿਚ ਕੁਝ ਕਾਰੋਬਾਰੀਆਂ ਨੂੰ ਦੁਕਾਨਾਂ ਨਾ ਖੋਲ੍ਹਣ ਦੀ ਮਨਜੂਰੀ ਦੇਣ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਕਿਹਾ ਹੈ ਕਿ ਜੇਕਰ ਜ਼ਿਆਦਾਤਰ ਦੁਕਾਨਾਂ ਖੁੱਲ੍ਹੀਆਂ ਹਨ ਤਾਂ ਬਾਕੀ ਬੰਦ ਕਰਨ ਨਾਲ ਕਿ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਈਸ਼ਰਵਾਲ ਦਾ ਡੀ. ਐੱਮ. ਸਪੋਰਟਸ ਵਲੋਂ ਦੌਰਾ

ਜਲੰਧਰ, 4 ਮਈ (ਰਣਜੀਤ ਸਿੰਘ ਸੋਢੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਈਸ਼ਰ ਵਾਲ ਜਲੰਧਰ ਵਿਖੇ ਡੀ. ਐੱਮ. ਸਪੋਰਟਸ ਇਕਬਾਲ ਸਿੰਘ ਰੰਧਾਵਾ ਆਪਣੀ ਫੇਰੀ ਦੌਰਾਨ ਪਿ੍ੰਸੀਪਲ ਕਸ਼ਮੀਰ ਕੌਰ ਦੀ ਅਗਵਾਈ ਵਿਚ ਸਕੂਲ ਵਿਚ ਹੋ ਰਹੇ ਕੰਮਾਂ ਦਾ ਜਾਇਜ਼ਾ ਲੈਣ ਪਹੁੰਚੇ | ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਲੜਕੀਆਂ ਵਿਚ 'ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਫ਼ਲਸਫ਼ਾ ਅਤੇ ਕ੍ਰਾਂਤੀ' ਵਿਸ਼ੇ 'ਤੇ ਵੈਬੀਨਾਰ

ਜਲੰਧਰ, 4 ਮਈ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਲੜਕੀਆਂ ਜਲੰਧਰ ਵਿਖੇ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਅਤੇ ਐਨ.ਐੱਸ.ਐੱਸ. ਵਿਭਾਗ ਦੇ ਸਾਂਝੇ ਯਤਨਾਂ ਨਾਲ ਸ੍ਰੀ ਗੁਰੂੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਗੁਰੂ ਤੇਗ ਬਹਾਦਰ ਜੀ ...

ਪੂਰੀ ਖ਼ਬਰ »

ਸਿਵਲ ਸਰਜਨ ਦੀ ਬੀ.ਈ.ਈ. ਮੁਲਜ਼ਮਾਂ ਨੂੰ ਹਦਾਇਤ

ਜਲੰਧਰ, 4 ਮਈ (ਐੱਮ. ਐੱਸ. ਲੋਹੀਆ)- ਕੋਵਿਡ-19 ਦੇ ਵੱਧਦੇ ਕੇਸਾਂ ਨੂੰ ਦੇਖਦੇ ਹੋਏ ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ ਵਲੋਂ ਜ਼ਿਲ੍ਹਾ ਮਾਸ ਮੀਡੀਆ ਵਿੰਗ ਅਧੀਨ ਆਉਂਦੇ ਬਲਾਕ ਐਕਸਟੈਂਸ਼ਨ ਐਜੂਕੇਟਰਾਂ (ਬੀ.ਈ.ਈ.) ਨਾਲ ਮੀਟਿੰਗ ਕਰਦੇ ਹੋਏ ਮੁਲਾਜ਼ਮਾਂ ਨੂੰ ਹਦਾਇਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX