ਤਾਜਾ ਖ਼ਬਰਾਂ


3 ਆਈ.ਏ.ਐਸ. ਅਤੇ 3 ਪੀ.ਸੀ.ਐਸ. ਅਫ਼ਸਰਾਂ ਦੇ ਤਬਾਦਲੇ
. . .  1 day ago
ਫਗਵਾੜਾ, 25 ਸਤੰਬਰ (ਕਿੰਨੜਾ) - ਪੰਜਾਬ ਵਿਚ 3 ਆਈ.ਏ.ਐਸ. ਅਤੇ 3 ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ ਹੋਏ ਹਨ...
ਲੋਹੀਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇੱਕ ਵਿਅਕਤੀ ਦੀ ਮੌਤ
. . .  1 day ago
ਲੋਹੀਆਂ ਖ਼ਾਸ, 25 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਥਾਣੇ ਦੀ ਬਗ਼ਲ ਵਿਚ ਪਿਛਲੇ ਲੰਬੇ ਅਰਸੇ ਤੋਂ ਜ਼ਹਿਰੀਲੀ ਸ਼ਰਾਬ ਦੇ ਧੰਦੇ ਬਾਰੇ ਚਲਦੀ ਚਰਚਾ ਦੀ ਚੰਗਿਆੜੀ ਨੇ ਉਸ ਵੇਲੇ ਭਾਂਬੜ ਦਾ ਰੂਪ ਧਾਰ ਲਿਆ। ਜਦੋਂ ਇਸ ਜ਼ਹਿਰੀਲੀ ਸ਼ਰਾਬ ਦੇ ਪੀਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਵੱਖ-ਵੱਖ...
ਦੋ ਆਈ.ਏ.ਐਸ. ਅਫ਼ਸਰਾਂ ਦੀ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 25 ਸਤੰਬਰ - ਪੰਜਾਬ ਵਿਚ ਦੋ ਆਈ.ਏ.ਐੱਸ. ਅਫ਼ਸਰਾਂ ਦੇ ਤਬਾਦਲੇ ਹੋਏ ਹਨ...
ਬਠਿੰਡਾ 'ਚ ਇਕ ਏ.ਐਸ.ਆਈ. ਨਾਲ ਕੁੱਟਮਾਰ ਤੇ ਪਾੜੀ ਗਈ ਵਰਦੀ
. . .  1 day ago
ਬਠਿੰਡਾ, 25 ਸਤੰਬਰ (ਨਾਇਬ ਸਿੱਧੂ) - ਬਠਿੰਡਾ ਦੇ ਥਾਣਾ ਕਨਾਲ ਕਾਲੋਨੀ ਅਧੀਨ ਪੈਂਦੀ ਚੌਕੀ ਵਰਧਮਾਨ ਵਿਖੇ ਤਾਇਨਾਤ ਇਕ ਏ.ਐਸ.ਆਈ. ਦੀ ਚੌਂਕੀ ਇੰਚਾਰਜ ਵਲੋਂ ਕੁੱਟਮਾਰ ਕਰਨ, ਸਰਕਾਰੀ ਰਿਵਾਲਵਰ ਲੈਣ ਤੇ ਵਰਦੀ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ...
ਅਫ਼ਗ਼ਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਅੱਤਵਾਦ ਲਈ ਨਾ ਹੋਵੇ, ਅਫ਼ਗ਼ਾਨ ਲੋਕਾਂ ਦੀ ਮਦਦ ਜ਼ਰੂਰੀ - ਪ੍ਰਧਾਨ ਮੰਤਰੀ ਮੋਦੀ
. . .  1 day ago
ਕੁਝ ਦੇਸ਼ ਅੱਤਵਾਦ ਨੂੰ ਸਿਆਸੀ ਮੰਤਵਾਂ ਲਈ ਵਰਤ ਰਹੇ ਹਨ - ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਸ਼ਵ ਦੇ ਸਾਹਮਣੇ ਕੱਟੜਵਾਦ ਦਾ ਖ਼ਤਰਾ ਵੱਧ ਰਿਹਾ ਹੈ - ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਸ਼ਵ ਦਾ ਹਰ ਛੇਵਾਂ ਵਿਅਕਤੀ ਭਾਰਤੀ, ਭਾਰਤ ਦੇ ਵਿਕਾਸ ਨਾਲ ਦੁਨੀਆ ਨੂੰ ਮਿਲਦੀ ਹੈ ਰਫ਼ਤਾਰ - ਪ੍ਰਧਾਨ ਮੰਤਰੀ ਮੋਦੀ
. . .  1 day ago
ਦੁਨੀਆ ਸਭ ਤੋਂ ਵੱਡੀ ਮਹਾਂਮਾਰੀ ਨਾਲ ਲੜ ਰਹੀ ਹੈ - ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਵਲੋਂ ਯੂ.ਐਨ. ਵਿਚ ਸੰਬੋਧਨ
. . .  1 day ago
ਵਾਸ਼ਿੰਗਟਨ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੰਯੁਕਤ ਰਾਸ਼ਟਰ ਦੇ 76ਵੇਂ ਇਜਲਾਸ ਵਿਚ ਸੰਬੋਧਨ ਕੀਤਾ ਜਾ ਰਿਹਾ ਹੈ...
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਕਾਂਗਰਸ ਪਾਰਟੀ 'ਚ ਸ਼ਾਮਲ
. . .  1 day ago
ਪਠਾਨਕੋਟ, 25 ਸਤੰਬਰ (ਸੰਧੂ) - ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਠਾਨਕੋਟ ਦੇ ਸਾਬਕਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਤੇ ਮੌਜੂਦਾ ਸਰਪੰਚ ਪਿੰਡ ਆਬਾਦਗੜ੍ਹ ਲਖਵਿੰਦਰ ਸਿੰਘ ਲੱਖੀ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ। ਉਨ੍ਹਾਂ ਨੂੰ ਵਿਧਾਇਕ ਅਮਿਤ ਵਿੱਜ ਵਲੋਂ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਇਸ...
ਮੁੱਖ ਮੰਤਰੀ ਨੇ ਆਈ.ਪੀ.ਐਸ. ਸਹੋਤਾ ਨੂੰ ਦਿੱਤੀ ਵਧਾਈ
. . .  1 day ago
ਚੰਡੀਗੜ੍ਹ, 29 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਵਧੀਕ ਡੀ.ਜੀ.ਪੀ. ਵਜੋਂ ਜ਼ਿੰਮੇਵਾਰੀ ਸੰਭਾਲਣ ਲਈ ਆਈ.ਪੀ.ਐਸ. ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਵਧਾਈ ਦਿੱਤੀ...
27 ਨੂੰ ਭਾਰਤ ਬੰਦ ਦੇ ਸਬੰਧ 'ਚ ਕਿਸਾਨਾਂ ਵਲੋਂ ਰੇਲ ਤੇ ਸੜਕੀ ਮਾਰਗ ਕੀਤੇ ਜਾਣਗੇ ਬੰਦ
. . .  1 day ago
ਚੰਡੀਗੜ੍ਹ, 25 ਸਤੰਬਰ - 27 ਨੂੰ ਭਾਰਤ ਬੰਦ ਦੇ ਸਬੰਧ 'ਚ ਕਿਸਾਨਾਂ ਵਲੋਂ ਰੇਲ ਤੇ ਸੜਕੀ ਮਾਰਗ ਕੀਤੇ ਜਾਣਗੇ ਬੰਦ, ਜਿਸ ਸਬੰਧ ਵਿਚ ਸੂਚੀ ਜਾਰੀ ਕੀਤੀ ਗਈ ਹੈ...
ਸੋਨਾ ਕਾਰੋਬਾਰੀ ਦੀ 35 ਲੱਖ ਦੀ ਨਕਦੀ ਲੁੱਟਣ ਵਾਲੇ ਮੁਲਾਜ਼ਮ ਅਤੇ ਉਸ ਦੇ ਦੋ ਸਾਥੀ ਗ੍ਰਿਫ਼ਤਾਰ
. . .  1 day ago
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਵਿਸ਼ਵਕਰਮਾ ਚੌਕ ਨੇੜੇ ਸਥਿਤ ਕਿਸਮਤ ਕੰਪਲੈਕਸ ਵਿਚ ਬੀਤੀ ਦੇਰ ਸ਼ਾਮ ਸੋਨਾ ਕਾਰੋਬਾਰੀ ਦੀ 35 ਲੱਖ ਦੀ ਨਕਦੀ ਲੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਕਾਰੋਬਾਰੀ ਦੇ ਮੁਲਾਜ਼ਮ ਗਗਨਦੀਪ ਸਿੰਘ ਅਤੇ ਉਸ ਦੇ ਦੋ ਸਾਥੀ ਸੀਪਾ ਅਤੇ ਸੈਂਡੀ ਨੂੰ ਗ੍ਰਿਫ਼ਤਾਰ...
ਪਤੀ ਵਲੋਂ ਘੋਟਣਾ ਮਾਰ ਕੇ ਪਤਨੀ ਦਾ ਕਤਲ
. . .  1 day ago
ਕੋਟਫੱਤਾ (ਬਠਿੰਡਾ), 25 ਸਤੰਬਰ (ਰਣਜੀਤ ਸਿੰਘ ਬੁੱਟਰ) - ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ 'ਚ ਅੱਜ ਸਵੇਰੇ 10 ਕੁ ਵਜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖੇਤਾਂ ਵਿਚ ਰਹਿੰਦੇ ਮੱਖਣ...
ਗੁਲਾਬੀ ਸੁੰਡੀ ਨਾਲ ਬਰਬਾਦ ਹੋਏ ਨਰਮੇ ਦਾ ਜਾਇਜ਼ਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੈ ਕੇ ਪੰਜਾਬ ਸਰਕਾਰ ਤੋਂ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਕੀਤੀ ਮੰਗ
. . .  1 day ago
ਤਲਵੰਡੀ ਸਾਬੋ / ਸੀੰਗੋ ਮੰਡੀ 25 ਸਤੰਬਰ (ਲੱਕਵਿੰਦਰ ਸ਼ਰਮਾ) ਮਾਲਵੇ ਵਿਚ ਚਿੱਟੇ ਸੋਨੇ ਵਜੋਂ ਜਾਣੀ ਜਾਂਦੀ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਨੇ ਬਰਬਾਦ ਕਰਕੇ....
ਹਰ ਮੰਗਲਵਾਰ ਦੁਪਹਿਰ 3 ਵਜੇ ਕੈਬਨਿਟ ਦੀ ਮੀਟਿੰਗ ਹੋਇਆ ਕਰੇਗੀ - ਮੁੱਖ ਮੰਤਰੀ ਚੰਨੀ
. . .  1 day ago
ਚੰਡੀਗੜ੍ਹ, 25 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਰ ਮੰਗਲਵਾਰ ਸਵੇਰੇ 11:30 ਤੋਂ 2:30 ਵਜੇ ਤੱਕ ਮੰਤਰੀਆਂ,ਵਿਧਾਇਕਾਂ ਤੇ ਹੋਰ ਰਾਜਨੀਤਿਕ ਅਧਿਕਾਰੀਆਂ ਨੂੰ ਆਪਣੇ ਦਫ਼ਤਰ ਵਿਖੇ ਮਿਲਾਂਗਾ ਤੇ ਹਰ ਮੰਗਲਵਾਰ ਦੁਪਹਿਰ....
ਮੁਕਤਸਰ ਸਾਹਿਬ: ਵਿਧਾਇਕ ਰਾਜਾ ਵੜਿੰਗ ਕੈਬਨਿਟ ਮੰਤਰੀ ਬਣਨ 'ਚ ਸਫ਼ਲ, ਕਾਂਗਰਸ ਵਰਕਰ ਹੋਏ ਬਾਗੋ-ਬਾਗ
. . .  1 day ago
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ) - ਕੁੱਲ ਹਿੰਦ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਗਿੱਦੜਬਾਹਾ ਤੋਂ ਦੂਜੀ ਵਾਰ ਵਿਧਾਇਕ ਬਣੇ ਸਨ....
ਮਾਛੀਵਾੜਾ ਦੇ ਡਾ. ਰਾਜਦੀਪ ਸਿੰਘ ਬਣੇ ਆਈ.ਏ.ਐੱਸ.
. . .  1 day ago
ਮਾਛੀਵਾੜਾ ਸਾਹਿਬ, 25 ਸਤੰਬਰ (ਸੁਖਵੰਤ ਸਿੰਘ ਗਿੱਲ) - ਹਰੇਕ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਵੱਡੀਆਂ ਪੁਲਾਂਘਾਂ ਪੁੱਟਦੇ ਹੋਏ ਚੰਗਾ.....
ਚੰਨੀ ਭੰਗੜਾ ਪਾਉਣ ਦੀ ਵਜਾਏ ਨਰਮਾ ਉਤਪਾਦਕ ਕਿਸਾਨਾਂ ਦੇ ਆ ਕੇ ਸੁਣਨ ਦੁੱਖ - ਸੁਖਬੀਰ ਸਿੰਘ ਬਾਦਲ
. . .  1 day ago
ਤਲਵੰਡੀ ਸਾਬੋ 25 ਸਤੰਬਰ (ਰਣਜੀਤ ਸਿੰਘ ਰਾਜੂ) ਗੁਲਾਬੀ ਸੁੰਡੀ ਨਾਲ ਮਾਲਵਾ ਪੱਟੀ ਦੇ ਉਕਤ ਖ਼ਿੱਤੇ ਵਿਚ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ.....
ਕੱਲ੍ਹ ਸ਼ਾਮ 4:30 ਵਜੇ ਹੋਵੇਗਾ ਚੰਨੀ ਕੈਬਨਿਟ ਦਾ ਸਹੁੰ ਚੁੱਕ ਸਮਾਗਮ।
. . .  1 day ago
ਕੱਲ੍ਹ ਸ਼ਾਮ 4:30 ਵਜੇ ਹੋਵੇਗਾ ਚੰਨੀ ਕੈਬਨਿਟ ਦਾ ਸਹੁੰ ਚੁੱਕ.....
ਵੱਖ-ਵੱਖ ਜਥੇਬੰਦੀਆਂ ਵਲੋਂ ਮਜ਼ਦੂਰ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਥਾਣਾ ਠੁੱਲੀਵਾਲ ਮੂਹਰੇ ਰੋਸ ਧਰਨਾ
. . .  1 day ago
ਮਹਿਲ ਕਲਾਂ,25 ਸਤੰਬਰ (ਅਵਤਾਰ ਸਿੰਘ ਅਣਖੀ) ਕੁੱਟਮਾਰ ਦਾ ਸ਼ਿਕਾਰ ਹੋਏ ਪਿੰਡ ਸਹੌਰ ਦੇ ਗਰੀਬ ਮਜ਼ਦੂਰ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਅੱਜ ਵੱਖ-ਵੱਖ ....
ਗੈਂਗਸਟਰ ਜਿਤੇਂਦਰ ਮਾਨ ਗੋਗੀ ਦੀ ਅਦਾਲਤ ਵਿਚ ਕੱਲ੍ਹ ਹੋਈ ਗੋਲੀਬਾਰੀ ਦੇ ਮੱਦੇਨਜ਼ਰ ਕ੍ਰਾਈਮ ਬਰਾਂਚ ਦੀ ਟੀਮ ਰੋਹਿਣੀ ਅਦਾਲਤ ਪਹੁੰਚੀ
. . .  1 day ago
ਨਵੀਂ ਦਿੱਲੀ, 25 ਸਤੰਬਰ - ਗੈਂਗਸਟਰ ਜਿਤੇਂਦਰ ਮਾਨ ਗੋਗੀ ਦੀ ਅਦਾਲਤ ਵਿਚ ਕੱਲ੍ਹ ਹੋਈ ਗੋਲੀਬਾਰੀ ਦੇ ਮੱਦੇਨਜ਼ਰ ਕ੍ਰਾਈਮ ਬਰਾਂਚ ਦੀ ....
ਇਕਬਾਲਪ੍ਰੀਤ ਸਹੋਤਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ., ਦਿਨਕਰ ਗੁਪਤਾ ਨੂੰ ਹਟਾਇਆ
. . .  1 day ago
ਇਕਬਾਲਪ੍ਰੀਤ ਸਹੋਤਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ., ਦਿਨਕਰ ਗੁਪਤਾ ਨੂੰ ਹਟਾਇਆ...
27 ਦੇ ਬੰਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਮੀਟਿੰਗ
. . .  1 day ago
ਗੁਰੂ ਹਰਸਹਾਏ 25 ਸਤੰਬਰ (ਕਪਿਲ ਕੰਧਾਰੀ) ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ,ਬੀ.ਕੇ.ਯੂ. ਸਿੱਧੂਪੁਰ ,ਬੀ.ਕੇ.ਯੂ. ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਮੁਸ਼ਕਿਲਾਂ ਨਾਲ ਜੂਝਣ 'ਤੇ ਇਨ੍ਹਾਂ ਦਾ ਦੇਰ-ਸਵੇਰ ਹੱਲ ਜ਼ਰੂਰ ਹੁੰਦਾ ਹੈ। ਆਰਿਆ ਭੱਟ

ਅੰਮ੍ਰਿਤਸਰ

ਨੂੰ ਹ ਦੇ ਪੇਕੇ ਪਰਿਵਾਰ ਵਲੋਂ ਗੁਰਸਿੱਖ ਪਰਿਵਾਰ 'ਤੇ ਗੁੰਡਾਗਰਦੀ ਦਾ ਨੰਗਾ ਨਾਚ-ਪਰਿਵਾਰ ਗੰਭੀਰ ਜ਼ਖ਼ਮੀ

ਸੁਲਤਾਨਵਿੰਡ, 5 ਮਈ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਦੇ ਸੁਲਤਾਨਵਿੰਡ ਰੋਡ ਸਥਿਤ ਨਿਊ ਗੁਰਨਾਮ ਨਗਰ ਵਿਖੇ ਇਕ ਗੁਰਸਿੱਖ ਪਰਿਵਾਰ ਨਾਲ ਸਬੰਧਤ 'ਤੇ ਨੂੰ ਹ ਦੇ ਪੇਕੇ ਪਰਿਵਾਰ ਵਲੋਂ ਘਰ ਅੰਦਰ ਦਾਖ਼ਲ ਹੋ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਜਿਸ 'ਚ ਪਰਿਵਾਰ ਦੇ ਮੈਂਬਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਅੰਮਿ੍ਤਸਰ ਦੇ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਚਾਰਕ ਅਮਰਜੀਤ ਸਿੰਘ ਗੁਰਦਾਸਪੁਰੀ ਨੇ ਦੱਸਿਆ ਕਿ ਮੇਰੇ ਛੋਟੀ ਨੂੰ ਹ ਗਗਨਦੀਪ ਕੌਰ ਦੇ ਪੇਕੇ ਪਰਿਵਾਰ ਵਲੋਂ ਕਿਸੇ ਗੱਲ ਨੂੰ ਲੈ ਕੇ ਅੱਜ ਸਵੇਰੇ ਕਰੀਬ 8 ਵਜੇ ਕਰਮਜੀਤ ਸਿੰਘ ਲਾਲੀ ਤੇ ਗੁਰਜੰਟ ਸਿੰਘ ਸਾਡੇ ਘਰ ਅੰਦਰ ਦਾਖ਼ਲ ਹੋ ਕੇ ਜਿਹੜੇ ਤੇਜ਼ ਹਥਿਆਰਾਂ ਨਾਲ ਲੈਸ ਸਨ, ਮੇਰੇ ਲੜਕੇ ਦੀਪਕ ਪ੍ਰਤਾਪ ਸਿੰਘ, ਚੰਦਨਪਰੀਤ ਸਿੰਘ ਤੇ ਮੇਰੀ ਨੂੰ ਹ ਸੰਦੀਪ ਕੌਰ ਨਾਲ ਕੁੱਟਮਾਰ ਕਰਨ ਉਪਰੰਤ ਘਰ ਦੀਆਂ ਬਾਰੀਆਂ ਦੇ ਸ਼ੀਸ਼ਿਆਂ ਦੀ ਚੰਗੀ ਤਰ੍ਹਾਂ ਭੰਨ ਤੋੜ ਕੀਤੀ ਜਿਸ ਵਿਚ ਮੇਰਾ ਲੜਕਾ ਦੀਪਕ ਪ੍ਰਤਾਪ ਸਿੰਘ ਬੁਰੀ ਤਰ੍ਹਾਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਅੰਮਿ੍ਤਸਰ ਦੇ ਇਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਘਰ ਤੇ ਗਲੀ ਖੂਨ ਨਾਲ ਲੱਥ ਪੱਥ ਹੋ ਗਈ | ਇਹ ਗੁੰਡਾਗਰਦੀ ਘਰ ਦੇ ਲੱਗੇ ਕੈਮਰਿਆਂ 'ਚ ਕੈਦ ਹੋ ਗਈ | ਉਨ੍ਹਾਂ ਦੱਸਿਆ ਕਿ ਸਾਡਾ ਚੀਕ ਚਿਹਾੜਾ ਸੁਣ ਕੇ ਆਂਢ ਗੁਆਂਢ ਇਕੱਠੇ ਹੋਣ ਲੱਗੇ ਤਾਂ ਗੁੰਡਾਗਰਦੀ ਕਰਨ ਵਾਲੇ ਮੌਕੇ ਤੋਂ ਫਰਾਰ ਹੋ ਗਏ | ਜਿਸ ਦੀ ਸ਼ਿਕਾਇਤ ਪੁਲਿਸ ਚੌਕੀ ਸ਼ਹੀਦ ਊਧਮ ਸਿੰਘ ਵਿਖੇ ਦਰਜ ਕਰਵਾਈ ਗਈ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਵੇ | ਇਸ ਸਬੰਧੀ ਪੁਲਿਸ ਚੌਕੀ ਦੇ ਇਚਾਰਜ ਦਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆ ਖਿਲਾਫ ਜਾਂਚ ਕਰਨ ਉਪਰੰਤ ਜੋ ਬਣਦੀ ਕਾਰਵਾਈ ਹੋਵੇਗੀ ਜ਼ਰੂਰ ਕੀਤੀ ਜਾਵੇਗੀ |
ਇਸ ਸਬੰਧੀ ਜਦੋਂ ਦੂਜੀ ਧਿਰ ਦੇ ਗੁਰਜੰਟ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੀ ਭੈਣ ਨਾਲ ਇਹ ਅਕਸਰ ਹੀ ਕੁੱਟਮਾਰ ਕਰਦੇ ਰਹਿੰਦੇ ਸੀ ਜੋ ਸਾਡੇ 'ਤੇ ਸੱਟਾਂ ਮਾਰਨ ਦੇ ਇਲਜ਼ਾਮ ਲਗਾ ਰਹੇ ਹਨ, ਉਸ 'ਚ ਕੋਈ ਸੱਚਾਈ ਨਹੀਂ ਹੈ, ਸਗੋਂ ਮੇਰੀ ਭੈਣ ਨਾਲ ਇਨ੍ਹਾਂ ਨੇ ਕੁੱਟਮਾਰ ਕੀਤੀ, ਅਸੀਂ ਵੀ ਇਨਸਾਫ ਚਾਹੁੰਦੇ ਹਾਂ |

ਮਾਲ ਅਧਿਕਾਰੀਆਂ ਦੀ ਹੜਤਾਲ 21 ਤੱਕ ਮੁਲਤਵੀ ਪਟਵਾਰੀਆਂ ਵਲੋਂ ਕਾਲੇ ਬਿੱਲੇ ਲਾ ਕੇ ਕੀਤਾ ਪ੍ਰਦਰਸ਼ਨ

ਅੰਮਿ੍ਤਸਰ, 5 ਮਈ (ਰੇਸ਼ਮ ਸਿੰਘ)-ਰੈਵੀਨਿਊ ਅਫ਼ਸਰ ਐਸੋਸੀਏਸ਼ਨ ਦੇ ਸੱਦੇ 'ਤੇ ਮਾਲ ਅਧਿਕਾਰੀਆਂ ਦੀ ਹੜਤਾਲ ਕਾਰਨ ਅੱਜ ਲਗਾਤਾਰ ਤੀਜੇ ਦਿਨ ਵੀ ਸਰਕਾਰੀ ਕੰਮਕਾਜ ਠੱਪ ਰਿਹਾ ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਦੇ ਨਾਲ ਹੀ ਸ਼ਾਮ ...

ਪੂਰੀ ਖ਼ਬਰ »

ਅੰਮਿ੍ਤਸਰ ਪੁਲਿਸ 'ਚ ਵੱਡਾ ਰੱਦੋ-ਬਦਲ ਕਈ ਥਾਣਾ ਮੁਖੀ ਤੇ ਚੌਕੀ ਇੰਚਾਰਜ ਬਦਲੇ

ਅੰਮਿ੍ਤਸਰ, 5 ਮਈ (ਰੇਸ਼ਮ ਸਿੰਘ)-ਸ਼ਹਿਰੀ ਪੁਲਿਸ ਕਮਿਸ਼ਨਰੇਟ 'ਚ ਪ੍ਰਬੰਧਾਂ ਨੂੰ ਚੁਸਤ ਦਰੁਸਤ ਕਰਦਿਆਂ ਪੁਲਿਸ ਕਮਿਸ਼ਨਰ ਵਲੋਂ ਵੱਡਾ ਰੱਦੋ ਬਦਲ ਕਰਦਿਆਂ ਕਈ ਥਾਣਿਆਂ ਦੇ ਮੁਖੀ ਤੇ ਚੌਂਕੀ ਇੰਚਾਰਜਾਂ ਸਮੇਤ 26 ਨਾਨ ਗਜ਼ਟਿਡ ਅਧਿਕਾਰੀਆਂ ਦੀਆਂ ਬਦਲੀਆਂ ਤੇ ਤਬਾਦਲੇ ...

ਪੂਰੀ ਖ਼ਬਰ »

ਪੰਥਕ ਆਗੂ ਬਲਵਿੰਦਰ ਸਿੰਘ ਖੋਜਕੀਪੁਰ ਦਾ ਦਿਹਾਂਤ

ਅੰਮਿ੍ਤਸਰ, 5 ਮਈ (ਹਰਮਿੰਦਰ ਸਿੰਘ)-ਪੰਥਕ ਸਫ਼ਾਂ 'ਚ ਲੰਬਾ ਸਮਾਂ ਸਰਗਰਮ ਭੂਮਿਕਾ ਨਿਭਾਉਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਭਾਈ ਅਮਰੀਕ ਸਿੰਘ ਦੇ ਨਿੱਜੀ ਸਾਥੀ ਰਹੇ ਬਲਵਿੰਦਰ ਸਿੰਘ ਖੋਜਕੀਪੁਰ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਹਨ | ਸ: ਖੋਜਕੀਪੁਰ ਆਲ ...

ਪੂਰੀ ਖ਼ਬਰ »

ਖੇਤੀਬਾੜੀ ਅਧਿਕਾਰੀਆਂ ਵਲੋਂ ਕਾਲੇ ਬਿੱਲੇ ਲਾ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ

ਅੰਮਿ੍ਤਸਰ, 5 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਖੇਤੀਬਾੜੀ ਅਧਿਕਾਰੀਆਂ ਵਲੋਂ ਐਗਰੀਕਲਚਰ ਟੈਕਨੋਕਰੇਟਸ ਐਕਸ਼ਨ ਕਮੇਟੀ ਦੇ ਸੱਦੇ 'ਤੇ ਜ਼ਿਲ੍ਹਾ ਅੰਮਿ੍ਤਸਰ 'ਚ ਡਾ. ਸੁਖਬੀਰ ਸਿੰਘ ਸੰਧੂ ਜਨਰਲ ਸਕੱਤਰ ਐਗਟੈੱਕ ਪੰਜਾਬ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਸਬੰਧੀ ...

ਪੂਰੀ ਖ਼ਬਰ »

ਕੋਰੋਨਾ ਕਾਰਨ 12 ਔਰਤਾਂ ਸਮੇਤ 18 ਮਰੀਜ਼ਾਂ ਦੀ ਮੌਤ

ਅੰਮਿ੍ਤਸਰ, 5 ਮਈ (ਰੇਸ਼ਮ ਸਿੰਘ)-ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਪਹਿਲੀ ਲਹਿਰ ਨਾਲੋਂ ਜ਼ਿਆਦਾ ਖ਼ਤਰਨਾਕ ਸਾਬਤ ਹੋ ਰਹੀ ਹੈ ਜਿਸ ਤਹਿਤ ਅੱਜ ਇਕੋ ਦਿਨ ਹੀ 12 ਔਰਤਾਂ ਸਮੇਤ 18 ਮਰੀਜ਼ਾਂ ਦੀ ਮੌਤ ਹੋਈ ਹੈ | ਇਸ ਦੇ ਨਾਲ ਹੀ ਹੁਣ ਤੱਕ ਦਾ ਕੋਰੋਨਾ ਪਾਜ਼ੀਟਿਵ ...

ਪੂਰੀ ਖ਼ਬਰ »

ਸੂਬਾ ਸਰਕਾਰ ਕਰ ਰਹੀ ਕਾਰੋਬਾਰੀਆਂ ਨੂੰ ਦੋ ਧੜਿਆਂ 'ਚ ਵੰਡਣ ਦੀ ਕੋਸ਼ਿਸ਼

ਅੰਮਿ੍ਤਸਰ, 5 ਮਈ (ਸੁਰਿੰਦਰ ਕੋਛੜ)-ਪੰਜਾਬ 'ਚ ਵਧ ਰਹੇ ਕੋਰੋਨਾ ਲਾਗ ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਜ਼ਰੂਰੀ ਵਸਤੂਆਂ, ਕੈਮਿਸਟ, ਦੁੱਧ, ਬ੍ਰੈੱਡ, ਸਬਜ਼ੀਆਂ, ਫਲ, ਡੇਅਰੀ, ਪੋਲਟਰੀ ਉਤਪਾਦ (ਅੰਡੇ, ਮੀਟ ਆਦਿ) ਤੇ ਮੋਬਾਈਲ ਰਿਪੇਅਰ ਦੀਆਂ ਦੁਕਾਨਾਂ ਸਮੇਤ ...

ਪੂਰੀ ਖ਼ਬਰ »

ਨੀਰੂ ਸਿੰਘ ਗਿਆਨੀ ਮੱਧ ਪ੍ਰਦੇਸ਼ ਪੰਜਾਬੀ ਸਾਹਿਤ ਅਕੈਡਮੀ ਦੀ ਨਿਰਦੇਸ਼ਕ ਬਣੀ

ਜਲੰਧਰ, 5 ਮਈ (ਅ. ਬ.)-ਮੱਧ ਪ੍ਰਦੇਸ਼ ਸੰਸਕ੍ਰਿਤੀ ਪ੍ਰੀਸ਼ਦ ਨੇ ਆਪਣੀਆਂ ਵੱਖ-ਵੱਖ ਸਾਹਿਤਕ ਅਕੈਡਮੀਆਂ ਦੇ ਨਿਰਦੇਸ਼ਕਾਂ ਦੀ ਨਿਯੁਕਤੀ ਕੀਤੀ ਹੈ | ਇਹ ਪ੍ਰੀਸ਼ਦ ਰਾਜ 'ਚ ਵੱਖ-ਵੱਖ ਪ੍ਰੋਗਰਾਮਾਂ ਦਾ ਸੰਚਾਲਨ ਕਰਦੀ ਹੈ | ਇਸ ਤੋਂ ਇਲਾਵਾ ਪ੍ਰੀਸ਼ਦ ਵਲੋਂ ਕਲਾ ਤੇ ਸਾਹਿਤ ...

ਪੂਰੀ ਖ਼ਬਰ »

ਕੋਰੋਨਾ ਟੈਸਟ 'ਚ ਪਾਜ਼ੀਟਿਵ ਆਏ 2 ਯਾਤਰੂ ਰੇਲਵੇ ਸਟੇਸ਼ਨ ਤੋਂ ਦੌੜੇ

ਅੰਮਿ੍ਤਸਰ, 5 ਮਈ (ਰੇਸ਼ਮ ਸਿੰਘ)-ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਇਥੇ ਰੇਲਵੇ ਸਟੇਸ਼ਨ 'ਤੇ ਆਉਣ ਜਾਣ ਵਾਲੇ ਯਾਤਰੂਆਂ ਦਾ ਕੋਰੋਨਾ ਟੈਸਟ ਲਾਜ਼ਮੀ ਕੀਤੇ ਜਾਣ ਉਪਰੰਤ ਅੱਜ ਕੋੋਰੋਨਾ ਪਾਜ਼ੀਟਿਵ ਪਾਏ ਗਏ 2 ਯਾਤਰੂ ਰੇਲਵੇ ਸਟੇਸ਼ਨ ਤੋਂ ਦੌੜ ਗਏ ਤੇ ਬਾਅਦ 'ਚ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਹੁਣ ਤੱਕ 5 ਲੱਖ ਮੀਟਿ੍ਕ ਟਨ ਕਣਕ ਖਰੀਦੀ-ਡਿਪਟੀ ਕਮਿਸ਼ਨਰ

ਅੰਮਿ੍ਤਸਰ, 5 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ 'ਚੋਂ ਵੱਖ-ਵੱਖ ਏਜੰਸੀਆਂ ਵਲੋਂ 501000 ਮੀਟਿ੍ਕ ਟਨ ਕਣਕ ਖਰੀਦੀ ਜਾ ਚੁੱਕੀ ਹੈ ਤੇ ਕਣਕ ਦੀ ਖਰੀਦ ਲਗਾਤਾਰ ਜਾਰੀ ਹੈ | ਖਰੀਦੀ ਗਈ ਕਣਕ ਦੀ ਚੁਕਾਈ ਵੀ ਨਾਲੋਂ ਨਾਲ ਕੀਤੀ ਜਾ ਰਹੀ ਹੈ | ...

ਪੂਰੀ ਖ਼ਬਰ »

ਦੁਕਾਨਦਾਰਾਂ 'ਤੇ ਮਾਮਲੇ ਦਰਜ ਕਰਨ ਦੀ ਨਿਖੇਧੀ

ਅਜਨਾਲਾ, 5 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੇ ਉਲਟ ਗ਼ੈਰ-ਕਾਨੂੰਨੀ ਵਸਤਾਂ ਵਾਲੀਆਂ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਬੀਤੇ ਕੱਲ੍ਹ ਅਜਨਾਲਾ ਸ਼ਹਿਰ 'ਚ ਧਰਨਾ ਲਗਾਉਣ ਵਾਲੇ ਛੋਟੇ ਦੁਕਾਨਦਾਰਾਂ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ...

ਪੂਰੀ ਖ਼ਬਰ »

ਇਪਟਾ ਦੀ ਜ਼ਿਲ੍ਹਾ ਇਕਾਈ ਦੀ ਬੈਠਕ

ਅੰਮਿ੍ਤਸਰ, 5 ਮਈ (ਹਰਮਿੰਦਰ ਸਿੰਘ)-ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਇਪਟਾ ਜ਼ਿਲ੍ਹਾ ਅੰਮਿ੍ਤਸਰ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਬਲਬੀਰ ਮੂਧਲ ਦੀ ਪ੍ਰਧਾਨਗੀ ਹੇਠ ਅਦਬੀ ਭਵਨ ਵਿਖੇ ਹੋਈ | ਜਿਸ 'ਚ ਇਪਟਾ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ ਤੇ ਆਉਣ ਵਾਲੇ ਸਮੇਂ ...

ਪੂਰੀ ਖ਼ਬਰ »

ਮੇਅਰ ਨੇ ਉੱਤਰੀ ਹਲਕੇ ਦੀਆਂ ਵਾਰਡਾਂ 'ਚ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਮੌਕੇ 'ਤੇ ਹੱਲ ਕਰਵਾਇਆ

ਅੰਮਿ੍ਤਸਰ, 5 ਮਈ (ਹਰਮਿੰਦਰ ਸਿੰਘ)-ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਿਧਾਨ ਸਭਾ ਹਲਕਾ ਉੱਤਰੀ ਦੀਆਂ ਵੱਖ-ਵੱਖ ਵਾਰਡਾਂ ਦੇ ਇਲਾਕਿਆਂ ਦਾ ਦੌਰਾ ਕੀਤਾ ਗਿਆ ਤੇ ਇਲਾਕੇ 'ਚ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਸਬੰਧੀ ਆ ਰਹੀਆਂ ਮੁਸ਼ਕਿਲਾਂ ਦਾ ਨਿਰੀਖਣ ਕੀਤਾ | ਇਸ ...

ਪੂਰੀ ਖ਼ਬਰ »

ਬਿਜਲੀ ਬੋਰਡ ਦੇ ਪੈਨਸ਼ਨਰਾਂ ਵਲੋਂ ਰੋਸ ਮੁਜ਼ਾਹਰਾ

ਅਜਨਾਲਾ, 5 ਮਈ (ਐਸ. ਪ੍ਰਸ਼ੋਤਮ)-ਅੱਜ ਇਥੇ ਪੰਜਾਬ ਰਾਜ ਬਿਜਲੀ ਬੋਰਡ ਆਲ ਕੇਡਰ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਅਜਨਾਲਾ ਦੇ ਆਗੂਆਂ ਨੇ ਮੰਡਲ ਪ੍ਰਧਾਨ ਸੋਮ ਨਾਥ ਮਰਵਾਹਾ, ਤੇ ਸੂਬਾ ਪ੍ਰੈਸ ਸਕੱਤਰ ਹਰਭਜਨ ਸਿੰਘ ਝੰਜੋਟੀ ਦੀ ਸਾਂਝੀ ਅਗਵਾਈ 'ਚ ਕੈਪਟਨ ਸਰਕਾਰ ਵਲੋਂ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਪੱਧਰੀ ਮੁਕਾਬਲਿਆਂ 'ਚ ਵਿਦਿਆਰਥੀ ਹੋਏ ਸ਼ਾਮਿਲ

ਅੰਮਿ੍ਤਸਰ, 5 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੂਰਾ ਸਾਲ ਚੱਲਣ ਵਾਲੇ ਸਮਾਗਮਾਂ ਦੀ ਲੜੀ ਤਹਿਤ ਸਿੱਖਿਆ ਵਿਭਾਗ ਪੰਜਾਬ ਵਲੋਂ ਜਗਤਾਰ ਸਿੰਘ ਡਾਇਰੈਕਟਰ ਸਟੇਟ ਕਾਊਾਸਲ ਆਫ ...

ਪੂਰੀ ਖ਼ਬਰ »

ਬਾਰਡਰ ਜ਼ੋਨ ਦੇ ਨਵਨਿਯੁਕਤ ਚੀਫ ਇੰਜੀਨੀਅਰ ਸਕੱਤਰ ਸਿੰਘ ਨੇ ਅਹੁਦਾ ਸੰਭਾਲਿਆ

ਅੰਮਿ੍ਤਸਰ, 5 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਪਾਵਰਕਾਮ ਵਲੋਂ ਕੀਤੀਆਂ ਗਈਆਂ ਬਦਲੀਆਂ ਤਹਿਤ ਬਾਰਡਰ ਜ਼ੋਨ ਅੰਮਿ੍ਤਸਰ ਦੇ ਨਵ-ਨਿਯੁਕਤ ਚੀਫ ਇੰਜੀਨੀਅਰ/ਵੰਡ ਸਕੱਤਰ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲਿਆ | ਇਸ ਤੋਂ ਪਹਿਲਾਂ ਉਹ ਬਤੌਰ ਮੁੱਖ ਇੰਜੀਨੀਅਰ ਪਲਾਨਿੰਗ ...

ਪੂਰੀ ਖ਼ਬਰ »

ਕੋਰੋਨਾ ਕਾਰਨ ਘਰਾਂ ਅੰਦਰ ਬੈਠੇ ਵਿਦਿਆਰਥੀਆਂ ਨੇ ਲਗਾਈਆਂ ਆਨਲਾਈਨ ਕਲਾਸਾਂ

ਅੰਮਿ੍ਤਸਰ, 5 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਸੂਬੇ ਦੇ ਸਰਕਾਰੀ ਸਕੂਲਾਂ ਅੰਦਰ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਦੀ ਪੂਰਤੀ ਲਈ ਪਹਿਲੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਅਨਲਾਈਨ ਕਲਾਸਾਂ ਦੀ ਅੱਜ ਤੋਂ ਡੀ. ਡੀ. ਪੰਜਾਬੀ ...

ਪੂਰੀ ਖ਼ਬਰ »

ਕਾਲਜ ਅਧਿਆਪਕਾਂ ਨੂੰ ਘਰੋਂ ਪੜ੍ਹਾਉਣ ਦੀ ਆਗਿਆ ਦਾ ਸਰਕੂਲਰ ਜਾਰੀ ਹੋਵੇ- ਯੂਨੀਅਨ

ਅੰਮਿ੍ਤਸਰ, 5 ਮਈ (ਰੇਸ਼ਮ ਸਿੰਘ)-ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਭਾਵੇਂ ਕਾਲਜ ਤੇ ਹੋਰ ਵਿਦਿਅਕ ਅਦਾਰੇ ਬੰਦ ਹਨ ਪਰ ਅਧਿਆਪਕਾਂ ਨੂੰ ਕਾਲਜ ਆਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਜਿਸ ਉਪਰੰਤ ਕਾਲਜ ਟੀਚਰਜ਼ ਯੂਨੀਅਨ ਨੇ ਮੰਗ ਕੀਤੀ ਕਿ ਅਧਿਆਪਕਾਂ ਨੂੰ ਘਰੋਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਕਰੇ ਲਾਗੂ- ਸੁਰਿੰਦਰ ਪੱਪੂ

ਗੁਰਦਾਸਪੁਰ, 5 ਮਈ (ਭਾਗਦੀਪ ਸਿੰਘ ਗੋਰਾਇਆ)-ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵੋਟਾਂ ਲੈਣ ਸਮੇਂ ਪੰਜਾਬ ਦੇ ਮੁਲਾਜ਼ਮ ਤੇ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ | ਪਰ ਸਰਕਾਰ ਬਣਦਿਆਂ ਹੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੰੂ ਅੱਖਾਂ ਦਿਖਾਉਣੀਆਂ ਸ਼ੁਰੂ ਕਰ ...

ਪੂਰੀ ਖ਼ਬਰ »

ਭਾਜਪਾ ਵਰਕਰਾਂ ਵਲੋਂ ਮੁਜ਼ਾਹਰਾ

ਅੰਮਿ੍ਤਸਰ, 5 ਮਈ (ਹਰਮਿੰਦਰ ਸਿੰਘ)-ਬੰਗਾਲ ਵਿਧਾਨ ਸਭਾ ਚੋਣਾਂ ਦੇ ਬਾਅਦ ਨੰਦੀਗਰਾਮ ਵਿਖੇ ਮਮਤਾ ਬੈਨਰਜੀ ਦੇ ਹਾਰਨ ਤੋਂ ਬਾਅਦ ਹੋਈ ਹਿੰਸਾ ਵਿਚ ਮਾਰੇ ਗਏ ਭਾਜਪਾ ਵਰਕਰਾਂ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਭਾਜਪਾ ਵਲੋਂ ਦਿੱਤੇ ਸੱਦੇ ਤਹਿਤ ਅੱਜ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਪ੍ਰਾਈਵੇਟ ਸਕੂਲਾਂ ਨਾਲ ਕਰ ਰਿਹਾ ਮਤਰੇਈ ਮਾਂ ਵਾਲਾ ਸਲੂਕ-ਹਰਪਾਲ ਸਿੰਘ ਯੂ. ਕੇ.

ਅੰਮਿ੍ਤਸਰ, 5 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਪੰਜਾਬ ਪ੍ਰਾਈਵੇਟ ਸਕੂਲਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜੇਸ਼ਨ ਤੇ ਸਕੱਤਰ ਜਨਰਲ ਤੇਜਪਾਲ ਸਿੰਘ, ਮਾਨਤਾ ...

ਪੂਰੀ ਖ਼ਬਰ »

ਸ: ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਵਰਚੂਅਲ ਸਮਾਗਮ ਵਜੋਂ ਮਨਾਇਆ

ਅੰਮਿ੍ਤਸਰ, 5 ਮਈ (ਸੁਰਿੰਦਰ ਕੋਛੜ)-ਕੋਵਡਿ-19 ਦੇ ਪ੍ਰਕੋਪ ਤੇ ਸਰਕਾਰੀ ਸਖ਼ਤ ਹਦਾਇਤਾਂ ਦੇ ਮੱਦੇਨਜਰ ਸਿੱਖ ਕੌਮ ਦੇ ਮਹਾਨ ਜਰਨੈਲ ਸ: ਜੱਸਾ ਸਿੰਘ ਰਾਮਗੜ੍ਹੀਆ ਦੇ 298ਵਾਂ ਜਨਮ ਦਿਨ ਨੂੰ ਅੱਜ ਵਰਚੂਅਲ ਸਮਾਗਮ ਦੇ ਰੂਪ 'ਚ ਮਨਾਇਆ ਗਿਆ | ਦੇਸ਼ ਵਿਦੇਸ਼ ਤੋਂ ...

ਪੂਰੀ ਖ਼ਬਰ »

ਬਿਜਲੀ ਦੀਆ ਤਾਰਾਂ ਚੋਰੀ ਕਰਨ ਵਾਲਾ ਗਿਰੋਹ ਸਰਗਰਮ

ਸੁਲਤਾਨਵਿੰਡ, 5 ਮਈ (ਗੁਰਨਾਮ ਸਿੰਘ ਬੁੱਟਰ)-ਨਗਰ ਨਿਗਮ ਦੀ ਹਦੂਦ ਅੰਦਰ ਆਉਂਦੇ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਇਤਿਹਾਸਕ ਪਿੰਡ ਸੁਲਤਾਨਵਿੰਡ ਅੱਜ ਕੱਲ੍ਹ ਨਸ਼ਿਆਂ ਤੇ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਮਸ਼ਹੂਰ ਹੋ ਰਿਹਾ ਹੈ ਜਿਸ ਨਾਲ ਪਿੰਡ ਵਾਸੀਆਂ ਦੀਆਂ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਪੁਸਤਕ ਰਿਲੀਜ਼ ਸਮਾਗਮ

ਅੰਮਿ੍ਤਸਰ, 5 ਮਈ (ਹਰਮਿੰਦਰ ਸਿੰਘ)-ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ 'ਇਕਬਾਲ ਰਾਮੂਵਾਲੀਆ ਸਿਮ੍ਰਤੀ ਗ੍ਰੰਥ' ਰਿਲੀਜ਼ ਕੀਤੀ ਗਿਆ | ਕੋਵਿਡ-19 ਸਬੰਧੀ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਪੰਜਾਬੀ ਵਿਭਾਗ ਦੀ ਲਾਇਬ੍ਰੇਰੀ 'ਚ ਰੱਖੇ ਸੰਖੇਪ ਸਮਾਗਮ ਦੌਰਾਨ ...

ਪੂਰੀ ਖ਼ਬਰ »

ਗੁ: ਸ੍ਰੀ ਮੰਜੀ ਸਾਹਿਬ ਵਿਖੇ ਮਾਤਾ ਸੁੰਦਰ ਕੌਰ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮਿ੍ਤਸਰ, 5 ਮਈ (ਹਰਮਿੰਦਰ ਸਿੰਘ)-ਸ਼ੋ੍ਰਮਣੀ ਕਮੇਟੀ ਵਲੋਂ ਗੁ: ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਾਤਾ ਸੁੰਦਰ ਕੌਰ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਅੰਤਰਰਾਸ਼ਟਰੀ ਇਮਿਊਨੋਲੋਜੀ ਦਿਵਸ 2021 ਮਨਾਇਆ

ਅੰਮਿ੍ਤਸਰ, 5 ਮਈ (ਹਰਮਿੰਦਰ ਸਿੰਘ)-ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸ ਵਿਖੇ ਯੂਰੋਪੀਅਨ ਫੈਡਰੇਸ਼ਨ ਆਫ਼ ਇਮਿਊਨੋਲੋਜੀਕਲ ਸੁਸਾਇਟੀਆਂ ਵਲੋਂ ਵਿਅਕਤੀਗਤ ਸਿਹਤ ਤੇ ਤੰਦਰੁਸਤੀ ਦੇ ਅਧਾਰ ਵਜੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਤਹਿਤ ...

ਪੂਰੀ ਖ਼ਬਰ »

ਅੰਗਰੇਜ਼ ਰਾਜ ਵੇਲੇ ਰਾਵੀ ਦਰਿਆ ਕਿਨਾਰੇ ਵਸਾਇਆ ਗਿਆ ਪਿੰਡ 'ਮੁੱਧ ਖੋਖਰ'

ਗੁਰਵਿੰਦਰ ਸਿੰਘ ਕਲਸੀ 9855398030 ਲੋਪੋਕੇ : ਜ਼ਿਲ੍ਹਾ ਅੰਮਿ੍ਤਸਰ ਦੇ ਬਲਾਕ ਚੋਗਾਵਾਂ, ਲੋਪੋਕੇ ਤੋਂ ਭਿੰਡੀ ਸੈਦਾਂ, ਮੋਹਲੇਕੇ ਨੂੰ ਜੋੜਦੀ ਮੇਨ ਸੜਕ ਦੇ ਲਹਿੰਦੇ ਪਾਸੇ ਵਸਿਆ ਹੈ ਪਿੰਡ ਮੁੱਧ ਖੋਖਰ ਜਿਸ ਬਾਰੇ ਪਿੰਡ ਦੇ ਬਜ਼ੁਰਗਾਂ ਅਨੁਸਾਰ ਇਹ ਪਿੰਡ ਅੰਗਰੇਜ਼ਾਂ ਨੇ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਪ੍ਰਾਈਵੇਟ ਸਕੂਲਾਂ ਨਾਲ ਕਰ ਰਿਹਾ ਮਤਰੇਈ ਮਾਂ ਵਾਲਾ ਸਲੂਕ-ਹਰਪਾਲ ਸਿੰਘ ਯੂ. ਕੇ.

ਅੰਮਿ੍ਤਸਰ, 5 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਪੰਜਾਬ ਪ੍ਰਾਈਵੇਟ ਸਕੂਲਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜੇਸ਼ਨ ਤੇ ਸਕੱਤਰ ਜਨਰਲ ਤੇਜਪਾਲ ਸਿੰਘ, ਮਾਨਤਾ ...

ਪੂਰੀ ਖ਼ਬਰ »

'ਦੀ ਰੈਵੇਨਿਊ ਪਟਵਾਰ ਯੂਨੀਅਨ' ਮਜੀਠਾ ਨੇ ਸੰਘਰਸ਼ ਦੀ ਰੂਪ-ਰੇਖਾ ਕੀਤੀ ਤਬਦੀਲ

ਮਜੀਠਾ, 5 ਮਈ (ਮਨਿੰਦਰ ਸਿੰਘ ਸੋਖੀ)-'ਦੀ ਰੈਵੇਨਿਊ ਪਟਵਾਰ ਯੂਨੀਅਨ' ਨੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸੰਘਰਸ ਦਾ ਬਿਗਲ ਵਜਾ ਦਿੱਤਾ ਹੈ ਪਰ ਅਜੋਕੇ ਹਲਾਤ ਨੂੰ ਧਿਆਨ ਵਿਚ ਰੱਖਦਿਆਂ ਸੰਘਰਸ਼ ਦੀ ਰੂਪ ਰੇਖਾ ਨੂੰ ਤਬਦੀਲ ਕੀਤਾ ਜਾ ਰਿਹਾ ਹੈ | ਸੰਘਰਸ਼ ਦੀ ਰੂਪ ਰੇਖਾ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਗੁ: ਬਾਬਾ ਬਕਾਲਾ ਸਾਹਿਬ ਵਿਖੇ ਹੋਏ ਨਤਮਸਤਕ

ਬਾਬਾ ਬਕਾਲਾ ਸਾਹਿਬ, 5 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਕਿਸਾਨ ਸੰਘਰਸ਼ ਕਮੇਟੀ (ਰਾਜੇਵਾਲ) ਦੇ ਪ੍ਰਧਾਨ ਸ: ਬਲਬੀਰ ਸਿੰਘ ਰਾਜੇਵਾਲ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਦਿੱਲੀ ਤੱਕ ਦੌੜ ਕੇ ਜਾਣ ਵਾਲੇ ਨੌਜਵਾਨ ਦਾ ਮਜੀਠਾ ਪੁੱਜਣ 'ਤੇ ਸਵਾਗਤ

ਮਜੀਠਾ, 5 ਮਈ (ਮਨਿੰਦਰ ਸਿੰਘ ਸੋਖੀ)-ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ 'ਚ ਪੰਜਾਬ ਦੇ ਵੱਖ-ਵੱਖ ਵਰਗਾਂ ਵਲੋਂ ਆਪਣੇ-ਆਪਣੇ ਤਰੀਕੇ ਨਾਲ ਯੋਗਦਾਨ ਪਾਇਆ ਜਾ ਰਿਹਾ ਹੈ ਤਾਂ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਤੇ ਕਿਸਾਨਾਂ ਵਿਰੁੱਧ ਬਣਾਏ ਗਏ ਤਿੰਨ ਕਾਲੇ ਕਾਨੂੰਨ ਰੱਦ ...

ਪੂਰੀ ਖ਼ਬਰ »

ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਨ ਮਨਾਇਆ

ਅੰਮਿ੍ਤਸਰ, 5 ਮਈ (ਹਰਮਿੰਦਰ ਸਿੰਘ)-ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੇ 303ਵੇਂ ਜਨਮ ਦਿਨ ਉਨ੍ਹਾਂ ਦੀ ਇਤਿਹਾਸਕ ਯਾਦਗਾਰ ਨੇੜੇ ਗੁ. ਬਾਬਾ ਅਟੱਲ ਰਾਏ ਵਿਖੇ ਆਲ ਇੰਡੀਆ ਆਹਲੂਵਾਲੀਆ ਮੁਖ ਸਭਾ ਦੇ ਨੁਮਾਇੰਦਿਆਂ ਵਲੋਂ ਮਨਾਇਆ ਗਿਆ | ਇਸ ਮੌਕੇ 'ਤੇ ਸ੍ਰੀ ...

ਪੂਰੀ ਖ਼ਬਰ »

ਖਾਸਾ ਰੇਲਵੇ ਸਟੇਸ਼ਨ ਵਿਖੇ ਲੋਡਿੰਗ ਸਮੇਂ ਰਾਹਗੀਰਾਂ ਨੂੰ ਕਰਨਾ ਪੈਂਦਾ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ

ਖਾਸਾ, 5 ਮਈ (ਗੁਰਨੇਕ ਸਿੰਘ ਪੰਨੂ)-ਰੇਲਵੇ ਸ਼ਟੇਸ਼ਨ ਖਾਸਾ ਜੋ ਕਿ ਜੀ.ਟੀ ਰੋਡ ਅਟਾਰੀ ਤੋਂ ਅੰਮਿ੍ਤਸਰ ਤੋਂ ਤਕਰੀਬਨ 1 ਕਿਲੋਮੀਟਰ ਦੂਰੀ 'ਤੇ ਖਾਸਾ ਤੋਂ ਭਕਨਾ ਰੋਡ 'ਤੇ ਸਥਿਤ ਹੈ ਤੇ ਇਹ ਰੋਡ ਅੱਗੇ ਕਈ ਪਿੰਡਾਂ, ਧਾਰਮਿਕ ਸਥਾਨਾਂ ਤੇ ਤਰਨ ਤਾਰਨ ਜ਼ਿਲ੍ਹੇ ਨੂੰ ਜੋੜਦਾ ਹੈ ...

ਪੂਰੀ ਖ਼ਬਰ »

ਅੰਮਿ੍ਤਸਰ ਜੇਲ੍ਹ 'ਚ ਬੰਦ ਗੈਂਗਸਟਰ ਦੀ ਪਤਨੀ ਨੇ ਪਤੀ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਪੁੱਜੀ ਹਾਈਕੋਰਟ

ਚੰਡੀਗੜ੍ਹ, 5 ਮਈ (ਬਿ੍ਜੇਂਦਰ ਗੌੜ)- ਅੰਮਿ੍ਤਸਰ ਜੇਲ੍ਹ 'ਚ ਬੰਦ ਗੈਂਗਸਟਰ ਬੂਟਾ ਖ਼ਾਨ ਦੀ ਪਤਨੀ ਰਜ਼ੀਆ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਆਪਣੇ ਪਤੀ ਦੀ ਜਾਨ ਨੂੰ ਖ਼ਤਰਾ ਦੱਸਦਿਆਂ ਮੁੱਖ ਮਾਮਲੇ 'ਚ ਇਕ ਅਰਜ਼ੀ ਦਾਇਰ ਕੀਤੀ ਗਈ ਹੈ | ਜਿਸ 'ਚ ਮੰਗ ਕੀਤੀ ਗਈ ਹੈ ਕਿ ...

ਪੂਰੀ ਖ਼ਬਰ »

ਪਟਵਾਰ ਯੂਨੀਅਨ ਅਜਨਾਲਾ ਵਲੋਂ ਚੇਅਰਮੈਨ ਸਰਕਾਰੀਆ ਨੂੰ ਮੰਗ ਪੱਤਰ

ਅਜਨਾਲਾ, 5 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਹੱਲ ਕਰਵਾਉਣ ਲਈ ਚਿਰਾਂ ਤੋਂ ਸੰਘਰਸ਼ ਕਰਦੇ ਆ ਰਹੇ ਪੰਜਾਬ ਭਰ ਦੇ ਸਮੂਹ ਪਟਵਾਰੀਆਂ ਦੀ ਤਰਫ਼ੋਂ ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਅਜਨਾਲਾ ਦੇ ਪ੍ਰਧਾਨ ਪਟਵਾਰੀ ਗੁਰਜੰਟ ਸਿੰਘ ...

ਪੂਰੀ ਖ਼ਬਰ »

3 ਰਾਤਾਂ 'ਚ ਖੇਤੀ ਮੋਟਰਾਂ ਤੋਂ 8 ਟਰਾਂਸਫਾਰਮਰ ਚੋਰੀ

ਗੱਗੋਮਾਹਲ, 5 ਮਈ (ਬਲਵਿੰਦਰ ਸਿੰਘ ਸੰਧੂ)-ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਪਰਿਵਾਰਾਂ 'ਤੇ ਇਕ ਹੋਰ ਆਫਤ ਆਣ ਪਈ ਹੈ, ਚੋਰਾਂ ਵਲੋ ਰਾਤ ਦੇ ਹਨੇਰੇ ਵਿਚ ਕਿਸਾਨਾਂ ਦੀਆਂ ਖੇਤੀ ਮੋਟਰਾਂ ...

ਪੂਰੀ ਖ਼ਬਰ »

ਜਥੇ: ਦਲਬੀਰ ਸਿੰਘ ਵਜ਼ੀਰ ਭੁੱਲਰ ਰੰਘਰੇਟਾ ਟਾਈਗਰ ਫੋਰਸ ਦੇ ਬਣੇ ਪ੍ਰਧਾਨ

ਸਠਿਆਲਾ, 5 ਮਈ (ਸਫਰੀ)-ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਵਲੋਂ ਜਥੇਦਾਰ ਦਲਬੀਰ ਸਿੰਘ ਵਜ਼ੀਰ ਭੁੱਲਰ ਨੂੰ ਰੰਘਰੇਟਾ ਟਾਈਗਰ ਫੋਰਸ ਦਾ ਤਹਿਸੀਲ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਬਾਰੇ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਦੇ ਮੁਖੀ ਬਾਬਾ ਦਰਸ਼ਨ ...

ਪੂਰੀ ਖ਼ਬਰ »

ਅਗਨ ਭੇਟ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ- ਰਾਣਾ ਲੋਪੋਕੇ

ਓਠੀਆਂ, 5 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ)-ਨਜ਼ਦੀਕ ਪੈਂਦੇ ਪਿੰਡ ਚੱਕ ਕਮਾਲ ਖਾਂ ਦੇ ਗੁਰਦੁਆਰਾ ਸਾਹਿਬ 'ਚ ਕੱਲ੍ਹ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਅੱਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ, ਗੋਲਕ, ਗਲੀਚੇ, ਵਿਛਾਈ ਤੇ ਹੋਰ ਸਾਮਾਨ ਸੜਨ ਦੀ ...

ਪੂਰੀ ਖ਼ਬਰ »

ਡਾ: ਪ੍ਰਭਲੀਨ ਕੌਰ ਨੇ ਰਾਸ਼ਟਰੀ ਯੁਵਾ ਲੀਡਰਸ਼ਿਪ ਕਾਨਫਰੰਸ 'ਚ ਭਾਰਤ ਵਲੋਂ ਕੀਤੀ ਨੁਮਾਇੰਦਗੀ

ਬਾਬਾ ਬਕਾਲਾ ਸਾਹਿਬ, 5 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਰਾਸ਼ਟਰੀ ਯੁਵਾ ਲੀਡਰਸ਼ਿਪ ਕਾਨਫਰੰਸ 2021 ਦੌਰਾਨ ਡਾ: ਪ੍ਰਭਲੀਨ ਕੌਰ ਸਪੁੱਤਰੀ (ਸਵਰਗੀ ਸ: ਗਗਨਦੀਪ ਸਿੰਘ ਜੱਜ) ਨੇ ਭਾਰਤ ਦੀ ਨੁਮਾਇੰਦਗੀ ਕਰਦਿਆਂ ਸਮੁਚੇ ਹਲਕਾ ਬਾਬਾ ਬਕਾਲਾ ਸਾਹਿਬ ਦਾ ਨਾਮ ਰੌਸ਼ਨ ਕੀਤਾ ਹੈ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX