ਤਾਜਾ ਖ਼ਬਰਾਂ


ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਸੰਬੰਧੀ ਇਕ ਉੱਚ ਪੱਧਰੀ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਲਈ ਭੇਜਿਆ ਜਾਵੇਗਾ - ਬੀਬੀ ਜਗੀਰ ਕੌਰ
. . .  5 minutes ago
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਇੱਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਸ਼੍ਰੋਮਣੀ ਕਮੇਟੀ ਦੇ ਨਾਲ...
ਰੰਜਸ਼ ਦੌਰਾਨ ਗੋਲੀ ਚੱਲੀ
. . .  11 minutes ago
ਮਮਦੋਟ, 23 ਸਤੰਬਰ (ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਲੱਖਾ ਹਾਜੀ ਵਿਖੇ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਸ਼ ਨੂੰ ਲੈ ਕੇ ਹੋਈ ਲੜਾਈ ਦੌਰਾਨ ਇਕ ਧਿਰ ਵਲੋਂ ਗੋਲੀ ਚਲਾਉਣ ਦਾ...
ਅਪਰੇਸ਼ਨ ਦੌਰਾਨ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਬਰਾਮਦ
. . .  14 minutes ago
ਸ੍ਰੀਨਗਰ, 23 ਸਤੰਬਰ - ਜੰਮੂ -ਕਸ਼ਮੀਰ ਦੇ ਵਿਚ ਭਾਰਤੀ ਫ਼ੌਜ ਨੇ ਐਲ.ਓ.ਸੀ. 'ਤੇ ਉੜੀ ਨੇੜੇ ਰਾਮਪੁਰ ਸੈਕਟਰ 'ਚ 3 ਅੱਤਵਾਦੀਆਂ ਨੂੰ ਮਾਰਿਆ ਹੈ। ਜ਼ਿਕਰਯੋਗ ਹੈ ਕਿ ਉਹ ਹਾਲ ਹੀ ਵਿਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ...
ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਸਕੂਲ ਦੀ ਡਿੱਗੀ ਛੱਤ, ਕਈ ਬੱਚੇ ਅਤੇ ਅਧਿਆਪਕ ਜ਼ਖ਼ਮੀ
. . .  31 minutes ago
ਸੋਨੀਪਤ, 23 ਸਤੰਬਰ - ਹਰਿਆਣਾ ਦੇ ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਇਕ ਸਕੂਲ ਦੀ ਛੱਤ ਡਿੱਗ ਗਈ ਜਿਸ ਕਾਰਨ ਕਈ ਬੱਚੇ ਅਤੇ ਅਧਿਆਪਕ ...
ਵਰ੍ਹਦੇ ਮੀਂਹ ਵਿਚ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ
. . .  27 minutes ago
ਨਾਭਾ, 23 ਸਤੰਬਰ (ਅਮਨਦੀਪ ਸਿੰਘ ਲਵਲੀ) - ਆਮ ਆਦਮੀ ਪਾਰਟੀ ਵਿਧਾਨ ਸਭਾ ਨਾਭਾ ਵਲੋਂ ਨਾਭਾ ਸ਼ਹਿਰ ਵਿਚ ਵੱਖਰੇ ਤਰੀਕੇ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਗੁਰਦੇਵ ਸਿੰਘ ਦੇਵ ਮਾਨ ਹਲਕਾ ਇੰਚਾਰਜ ਵਿਧਾਨ ਸਭਾ ਨਾਭਾ ਤੇ ਮੇਘ ਚੰਦ ਸ਼ੇਰ...
'ਔਕਸ' ਵਿਚ ਭਾਰਤ ਨੂੰ ਨਹੀਂ ਕੀਤਾ ਜਾਵੇਗਾ ਸ਼ਾਮਿਲ - ਅਮਰੀਕਾ
. . .  about 1 hour ago
ਵਾਸ਼ਿੰਗਟਨ, 23 ਸਤੰਬਰ - ਅਮਰੀਕਾ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੀ ਘੇਰਾਬੰਦੀ ਲਈ ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਨਾਲ ਇਕ ਨਵਾਂ ਗੱਠਜੋੜ ਬਣਾਇਆ ਹੈ, ਜਿਸਦਾ ਨਾਂਅ 'ਔਕਸ'' ਹੈ। ਅਮਰੀਕਾ ਨੇ ਇਸ ਗਠਜੋੜ ਵਿਚ ਭਾਰਤ ਜਾਂ ਜਾਪਾਨ ਨੂੰ ਸ਼ਾਮਿਲ...
ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦੇ ਮਾਮਲੇ ਵਿਚ ਦਿੱਲੀ ਹਾਈਕੋਰਟ ਦਾ ਕੇਂਦਰ ਨੂੰ ਆਦੇਸ਼
. . .  about 1 hour ago
ਨਵੀਂ ਦਿੱਲੀ,23 ਸਤੰਬਰ - ਦਿੱਲੀ ਹਾਈਕੋਰਟ ਨੇ ਟੇਬਲ ਟੈਨਿਸ ਫੈਡਰੇਸ਼ਨ ਆਫ਼ ਇੰਡੀਆ ਦੇ ਉਸ ਨਿਯਮ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ ਜਿਸ ਵਿਚ ਕੌਮਾਂਤਰੀ ਮੁਕਾਬਲਿਆਂ ਲਈ ਚੁਣੇ ਜਾਣ ਵਾਲੇ ਕੌਮੀ ਕੋਚਿੰਗ ਕੈਂਪਾਂ 'ਚ ...
ਲਸ਼ਕਰ-ਏ-ਤੋਇਬਾ ਦੇ ਮੋਡੀਊਲ ਦਾ ਪਰਦਾਫਾਸ਼, ਚਾਰ ਕਾਬੂ
. . .  about 2 hours ago
ਸ੍ਰੀਨਗਰ, 23 ਸਤੰਬਰ - ਜੰਮੂ-ਕਸ਼ਮੀਰ ਪੁਲਿਸ ਨੇ ਹਾਜੀਨ, ਬਾਂਦੀਪੋਰਾ ਵਿਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ-ਕਮ-ਭਰਤੀ ਮੋਡੀਊਲ ਦਾ ਪਰਦਾਫਾਸ਼ ਕੀਤਾ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ...
ਭਾਰਤ ਭੂਸ਼ਨ ਆਸ਼ੂ ਵਲੋਂ ਨਗਰ ਨਿਗਮ ਦੇ ਜ਼ੋਨ ਡੀ. ਵਿਚ ਅਚਨਚੇਤ ਚੈਕਿੰਗ
. . .  about 2 hours ago
ਲੁਧਿਆਣਾ, 23 ਸਤੰਬਰ (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ) - ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਵਲੋਂ ਸਰਾਭਾ ਨਗਰ ਸਥਿਤ ਲੁਧਿਆਣਾ ਨਗਰ ਨਿਗਮ ਦੇ ਜ਼ੋਨ ਡੀ ਵਿਚ...
ਪਟਾਕਾ ਭੰਡਾਰਨ ਵਿਚ ਧਮਾਕਾ, ਦੋ ਲੋਕਾਂ ਦੀ ਮੌਤ
. . .  about 2 hours ago
ਬੰਗਲੁਰੂ, 23 ਸਤੰਬਰ - ਕਰਨਾਟਕ ਦੇ ਬੰਗਲੁਰੂ ਦੇ ਇਕ ਖੇਤਰ ਵਿਚ ਅੱਜ ਸਵੇਰੇ ਪਟਾਕਾ ਭੰਡਾਰਨ ਵਿਚ ਧਮਾਕਾ ਹੋਇਆ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ...
ਗ਼ੈਰਹਾਜ਼ਰ ਪਾਏ ਗਏ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  about 3 hours ago
ਅੰਮ੍ਰਿਤਸਰ, 23 ਸਤੰਬਰ - (ਹਰਮਿੰਦਰ ਸਿੰਘ) - ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ 'ਤੇ ਸਮੇਂ ਸਿਰ ਹਾਜ਼ਰ ਹੋਣ ਸੰਬੰਧੀ ਕੀਤੀਆਂ...
ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  about 3 hours ago
ਕਪੂਰਥਲਾ, 23 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ...
ਨਾਜਾਇਜ਼ ਉਸਾਰੀਆਂ 'ਤੇ ਹੋਈ ਕਾਰਵਾਈ
. . .  about 3 hours ago
ਅੰਮ੍ਰਿਤਸਰ, 23 ਸਤੰਬਰ (ਹਰਮਿੰਦਰ ਸਿੰਘ ) - ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਹਵਾਈ ਅੱਡਾ ਮਾਰਗ 'ਤੇ ਅਣਅਧਿਕਾਰਤ ਤੌਰ 'ਤੇ ਹੋਈਆਂ ਉਸਾਰੀਆਂ 'ਤੇ ਕਾਰਵਾਈ ਕਰਦੇ ਹੋਏ ...
ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
. . .  about 3 hours ago
ਸ੍ਰੀ ਅਨੰਦਪੁਰ ਸਾਹਿਬ (ਨਿੱਕੂਵਾਲ, ਕਰਨੈਲ ਸਿੰਘ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਜਨਰਲ ਸਕੱਤਰ ਅਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਆਪਣੇ ਪਰਿਵਾਰ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ...
ਸੁਨਾਮ ਨੇੜੇ ਬੱਸ ਪਲਟਣ ਕਾਰਨ ਇਕ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ,ਛਾਜਲੀ, 23 ਸਤੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ,ਕੁਲਵਿੰਦਰ ਸਿੰਘ ਰਿੰਕਾ) - ਅੱਜ ਸਵੇਰੇ ਸੁਨਾਮ ਜਾਖ਼ਲ ਸੜਕ 'ਤੇ ਸੁਨਾਮ ਨੇੜੇ ਇਕ ਮਿੰਨੀ ਬੱਸ ਦੇ ਪਲਟਣ ਕਾਰਨ...
ਦੀਪਇੰਦਰ ਸਿੰਘ ਪਟਵਾਲੀਆ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ
. . .  about 3 hours ago
ਚੰਡੀਗੜ੍ਹ, 23 ਸਤੰਬਰ - ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਦੀਪਇੰਦਰ ਸਿੰਘ ਪਟਵਾਲੀਆ ਨੂੰ ਬਣਾਇਆ ...
ਝੂਠੇ ਪੁਲਿਸ ਮੁਕਾਬਲੇ ਵਿਚ ਸੇਵਾਮੁਕਤ ਥਾਣੇਦਾਰ ਨੂੰ 10 ਸਾਲ ਦੀ ਕੈਦ
. . .  about 4 hours ago
ਐੱਸ. ਏ. ਐੱਸ. ਨਗਰ, 23 ਸਤੰਬਰ (ਜਸਬੀਰ ਸਿੰਘ ਜੱਸੀ) - 1992 ਵਿਚ ਪਿੰਡ ਫੇਰੂਮਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ 20 ਸਾਲ ਦੇ ਗੁਰਵਿੰਦਰ ਸਿੰਘ ਨੂੰ ਥਾਣਾ ਬਿਆਸ ਦੇ ਉਸ ਸਮੇਂ ਦੇ ਐੱਸ.ਐੱਚ.ਓ. ਵੱਸਣ ਸਿੰਘ ਅਤੇ ਥਾਣੇਦਾਰ ਅਮਰੀਕ ਸਿੰਘ ਵਲੋਂ...
ਵਰੁਣ ਰੂਜਮ ਬਣੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ
. . .  about 3 hours ago
ਚੰਡੀਗੜ੍ਹ, 23 ਸਤੰਬਰ - ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਜਾਰੀ ਤਾਜ਼ਾ ਹੁਕਮਾਂ 'ਚ ਮਾਰਕਫੈੱਡ ਪੰਜਾਬ ਦੇ ਪ੍ਰਬੰਧਕੀ ਨਿਰਦੇਸ਼ਕ ਵਰੁਣ ਰੂਜਮ ਆਈ.ਏ.ਐੱਸ. ਨੂੰ ਉਪ ਮੁੱਖ...
ਉਮਰ ਖਾਲਿਦ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 9 ਅਕਤੂਬਰ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 23 ਸਤੰਬਰ - ਦਿੱਲੀ ਦੀ ਇਕ ਅਦਾਲਤ ਨੇ 2020 ਦੇ ਦਿੱਲੀ ਦੰਗਿਆਂ ਦੇ ਸਾਜ਼ਿਸ਼ ਮਾਮਲੇ ਵਿਚ ਜੇ.ਐਨ.ਯੂ. ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ...
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸ਼ੁਰੂ
. . .  about 4 hours ago
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅੱਜ ਇੱਥੇ ਮੁੱਖ ਦਫ਼ਤਰ ਦੇ ਕਾਨਫ਼ਰੰਸ ਹਾਲ ਵਿਖੇ ਹੋ ਰਹੀ ਹੈ...
ਭਿਆਨਕ ਸੜਕੀ ਹਾਦਸਾ, ਬੱਚਿਆਂ ਸਮੇਤ ਤਿੰਨ ਦੀ ਮੌਤ
. . .  about 4 hours ago
ਭੋਗਪੁਰ, 23 ਸਤੰਬਰ - ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਪਚਰੰਗਾ ਨੇੜੇ ਸਵੇਰੇ ਸਕੂਟਰੀ ਅਤੇ ਫਾਰਚੂਨਰ ਦੀ ਹੋਈ ਟੱਕਰ ਵਿਚ ਦੋ ਛੋਟੇ ਬੱਚਿਆਂ ਸਮੇਤ ਤਿੰਨ ਦੀ ਮੌਤ ਹੋ ਗਈ...
ਪੈਗਾਸਸ ਮਾਮਲਾ - ਜਾਂਚ ਲਈ ਕਮੇਟੀ ਦਾ ਹੋਵੇਗਾ ਗਠਨ
. . .  about 5 hours ago
ਨਵੀਂ ਦਿੱਲੀ, 23 ਸਤੰਬਰ - ਸੀ.ਜੇ.ਆਈ. ਐਨ.ਵੀ. ਰਮੰਨਾ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਕਥਿਤ ਪੈਗਾਸਸ ਜਾਸੂਸੀ ਵਿਵਾਦ ਦੀ ਜਾਂਚ ਲਈ ਇਕ ਤਕਨੀਕੀ ਮਾਹਰ ਕਮੇਟੀ ਦਾ ਗਠਨ ...
ਅਨਿਰੁੱਧ ਤਿਵਾੜੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਵਿਨੀ ਮਹਾਜਨ ਨੂੰ ਹਟਾਇਆ ਗਿਆ
. . .  about 3 hours ago
ਚੰਡੀਗੜ੍ਹ, 23 ਸਤੰਬਰ (ਸੁਰਿੰਦਰ) - ਪੰਜਾਬ ਨੂੰ ਹੁਣ ਨਵਾਂ ਮੁੱਖ ਸਕੱਤਰ ਮਿਲ ਗਿਆ ਹੈ | ਅਨਿਰੁੱਧ ਤਿਵਾੜੀ ਹੁਣ ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ | ਵਿਨੀ ਮਹਾਜਨ ਨੂੰ ਇਸ ਅਹੁਦੇ ਤੋਂ ਹਟਾ ...
ਸ਼੍ਰੋਮਣੀ ਕਮੇਟੀ ਵਲੋਂ ਬਾਬਾ ਸ਼ੇਖ਼ ਫਰੀਦ ਜੀ ਦਾ ਆਗਮਨ ਦਿਵਸ ਉਤਸ਼ਾਹ ਨਾਲ ਮਨਾਇਆ
. . .  about 5 hours ago
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸਾਹਿਬ ਬਾਬਾ ਸ਼ੇਖ਼ ਫ਼ਰੀਦ ਜੀ ਦਾ ਆਗਮਨ ਦਿਵਸ ਸ਼ਰਧਾ ਸਹਿਤ ਮਨਾਇਆ ਗਿਆ...
ਕੈਪਟਨ ਅਮਰਿੰਦਰ ਸਿੰਘ ਰਾਸ਼ਟਰਵਾਦੀ - ਅਨਿਲ ਵਿਜ
. . .  about 6 hours ago
ਚੰਡੀਗੜ੍ਹ, 23 ਸਤੰਬਰ - ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਸ਼ਟਰਵਾਦੀ ਦਸਦੇ ਹੋਏ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਰਾਜਨੀਤਕ ਤੌਰ 'ਤੇ ਮਾਰ ਦਿੱਤਾ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਮੁਸ਼ਕਿਲਾਂ ਨਾਲ ਜੂਝਣ 'ਤੇ ਇਨ੍ਹਾਂ ਦਾ ਦੇਰ-ਸਵੇਰ ਹੱਲ ਜ਼ਰੂਰ ਹੁੰਦਾ ਹੈ। ਆਰਿਆ ਭੱਟ

ਦਿੱਲੀ / ਹਰਿਆਣਾ

ਐਸ.ਡੀ.ਐਮ. ਨੇ ਠੇਕੇ 'ਤੇ ਛਾਪਾ ਮਾਰ ਕੇ ਕੀਤਾ ਬੰਦ

ਕਾਲਾਂਵਾਲੀ, 5 ਮਈ (ਭੁਪਿੰਦਰ ਪੰਨੀਵਾਲੀਆ)- ਕਾਲਾਂਵਾਲੀ ਦੇ ਐਸਡੀਐਮ ਵਿਜੈ ਸਿੰਘ ਸ਼ਹਿਰ ਦਾ ਦੌਰਾ ਕਰਨ ਦੌਰਾਨ ਰੇਲਵੇ ਫਾਟਕ ਦੇ ਕੋਲ ਸਥਿਤ ਖੁੱਲ੍ਹੇ ਸ਼ਰਾਬ ਜੇ ਠੇਕੇ 'ਤੇ ਛਾਪਾ ਮਾਰ ਕੇ ਉਸ ਨੂੰ ਬੰਦ ਕਰਵਾਇਆ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ਉੱਤੇ ਬੁਲਾ ਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ | ਇਸ ਕਾਰਵਾਈ ਦੇ ਦੌਰਾਨ ਉਨ੍ਹਾਂ ਦੇ ਨਾਲ ਨਾਇਬ ਤਹਿਸੀਲਦਾਰ ਰਾਮ ਨਿਵਾਸ ਅਤੇ ਥਾਣਾ ਇੰਚਾਰਜ ਰਾਜਾ ਰਾਮ ਸਮੇਤ ਪੁਲਿਸ ਟੀਮ ਮੌਜੂਦ ਸੀ | ਐਸਡੀਐਮ ਵਿਜੈ ਸਿੰਘ ਨੇ ਥਾਣਾ ਇੰਚਾਰਜ ਰਾਜਾ ਰਾਮ ਅਤੇ ਪੁਲਿਸ ਟੀਮ ਦੇ ਨਾਲ ਰੇਲਵੇ ਫਾਟਕ ਦੇ ਕੋਲ ਨਾਕਾ ਲਾਕੇ ਵਾਹਨਾਂ ਦੀ ਜਾਂਚ ਕਰ ਰਹੇ ਸਨ ਅਤੇ ਬਿਨਾਂ ਮਾਸਕ ਵਾਲਿਆਂ ਦੇ ਚਾਲਾਨ ਕੱਟੇ ਜਾ ਰਹੇ ਸਨ | ਇਸ ਦੌਰਾਨ ਰੇਲਵੇ ਫਾਟਕ ਦੇ ਕੋਲ ਸਥਿਤ ਸ਼ਰਾਬ ਦੇ ਠੇਕੇ ਉੱਤੇ ਅੱਧਾ ਸ਼ਟਰ ਖੋਲ੍ਹ ਕੇ ਸ਼ਰਾਬ ਦੀ ਵਿਕਰੀ ਕੀਤੀ ਜਾ ਰਹੀ ਸੀ | ਜਿਸ 'ਤੇ ਐਸਡੀਐਮ ਨੇ ਇਕ ਵਿਅਕਤੀ ਨੂੰ ਭੇਜ ਕੇ ਇਕ ਬੀਅਰ ਦੀ ਬੋਤਲ ਮੰਗਵਾਈ | ਜਿਸ ਤੋਂ ਬਾਅਦ ਉਹ ਪੁਲੀਸ ਟੀਮ ਦੇ ਨਾਲ ਠੇਕੇ ਉੱਤੇ ਪੁੱਜੇ ਅਤੇ ਠੇਕੇ ਨੂੰ ਬੰਦ ਕਰਨ ਦੀ ਕਾਰਵਾਈ ਕੀਤੀ | ਐਸਡੀਐਮ ਦੀ ਦੇਖਰੇਖ ਵਿਚ ਪੁਲੀਸ ਟੀਮ ਨੇ ਸ਼ਰਾਬ ਦੇ ਠੇਕੇ ਅਤੇ ਗੁਦਾਮ ਨੂੰ ਤਾਲਾ ਲਾਇਆ | ਐਸਡੀਐਮ ਨੇ ਕਿਹਾ ਕਿ ਪ੍ਰਸ਼ਾਸਨ ਦੀ ਗਾਈਡ ਲਾਈਨ ਵਿਚ ਠੇਕਿਆਂ 'ਤੇ ਸ਼ਰਾਬ ਦੀ ਵਿਕਰੀ ਬੰਦ ਹੈ ਪਰ ਇੱਥੇ ਸ਼ਰਾਬ ਦੀ ਵਿਕਰੀ ਕੀਤੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਕਾਰਵਾਈ ਲਈ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ | ਆਬਕਾਰੀ ਵਿਭਾਗ ਦੇ ਅਧਿਕਾਰੀਆਂ ਅਤੇ ਪੁਲੀਸ ਵਲੋਂ ਕਾਰਵਾਈ ਕੀਤੀ ਜਾਵੇਗੀ |

ਨਾਨਕਸਰ ਆਸ਼ਰਮ ਸੁਸਾਇਟੀ ਵਜ਼ੀਰਾਬਾਦ ਵਲੋਂ ਲੰਗਰ ਦੀ ਸੇਵਾ

ਨਵੀਂ ਦਿੱਲੀ, 5 ਮਈ (ਬਲਵਿੰਦਰ ਸਿੰਘ ਸੋਢੀ)-ਨਾਨਕਸਰ ਆਸ਼ਰਮ ਸੁਸਾਇਟੀ (ਰਜਿ:) ਵਜ਼ੀਰਾਬਾਦ ਦਿੱਲੀ ਵਲੋਂ ਸੰਸਥਾ ਦੇ ਮੌਜੂਦਾ ਮੁਖੀ ਬਾਬਾ ਬਾਬਾ ਹਰਨੇਕ ਸਿੰਘ ਦੀ ਸਰਪ੍ਰਸਤੀ ਹੇਠ ਸੰਗਤਾਂ ਦੇ ਸਹਿਯੋਗ ਨਾਲ ਕੋਰੋਨਾ ਪੀੜਤ ਲੋਕਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ...

ਪੂਰੀ ਖ਼ਬਰ »

ਐਂਬੂਲੈਂਸ ਦੀ ਟੱਕਰ ਨਾਲ ਮੋਟਰ ਸਾਈਕਲ ਸਵਾਰ ਦੀ ਮੌਤ

ਸਿਰਸਾ, 5 ਮਈ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਸਿਰਸਾ ਦੇ ਚੌਪਟਾ ਖੇਤਰ ਵਿਚ ਐਂਬੂਲੈਂਸ ਨੇ ਮੋਟਰ ਸਾਈਕਲ ਸਵਾਰ ਵਿਅਕਤੀ ਨੂੰ ਟੱਕਰ ਮਾਰ ਦਿੱਤੀ | ਜਿਸ ਨਾਲ ਉਕਤ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਅਤੇ ਕੁਝ ਦੇਰ ਬਾਅਦ ਮੌਤ ਹੋ ਗਈ | ਥਾਣਾ ਚੌਪਟਾ ਪੁਲਿਸ ਨੇ ...

ਪੂਰੀ ਖ਼ਬਰ »

ਸਿਰਸਾ ਜ਼ਿਲ੍ਹਾ 'ਚ ਕੋਰੋਨਾ ਨਾਲ ਛੇ ਹੋਰ ਮੌਤਾਂ, ਮੌਤਾਂ ਦਾ ਅੰਕੜਾ 200 'ਤੇ ਪੁੱਜਾ

ਸਿਰਸਾ, 5 ਮਈ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਸਿਰਸਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ | ਬੀਤੇ 24 ਘੰਟਿਆਂ ਦੌਰਾਨ ਛੇ ਵਿਅਕਤੀਆਂ ਦੀ ਮੌਤ ਕੋਰੋਨਾ ਨਾਲ ਹੋਈ ਹੈ ਜਿਸ ਨਾਲ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 200 'ਤੇ ਪੁੱਜ ਗਿਆ ਹੈ, ਜਦੋਂਕਿ 569 ਨਵੇਂ ...

ਪੂਰੀ ਖ਼ਬਰ »

18 ਤੋਂ 44 ਸਾਲ ਉਮਰ ਦੇ ਦੋ ਹਜ਼ਾਰ 837 ਨੇ ਲਵਾਈ ਕਰੋਨਾ ਰੋਕੂ ਵੈਕਸੀਨ

ਸਿਰਸਾ, 5 ਮਈ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹੇ ਵਿਚ ਹੁਣ ਤੱਕ 44 ਸਾਲ ਤੋਂ ਘੱਟ ਉਮਰ ਦੇ ਦੋ ਹਜ਼ਾਰ 837 ਵਿਅਕਤੀਆਂ ਨੇ ਕੋਰੋਨਾ ਰੋਕੂ ਵੈਕਸੀਨ ਲਵਾਈ ਹੈ | 18 ਤੋਂ 44 ਸਾਲ ਉਮਰ ਦੇ ਲੋਕਾਂ ਨੂੰ ਵੈਕਸੀਨ ਲਾਏ ਜਾਣ ਦਾ ਸਿਲਸਿਲ ਇਕ ਮਈ ਤੋਂ ਸ਼ੁਰੂ ਹੋਇਆ ਹੈ | 18 ਸਾਲ ਤੋਂ ਵੱਡੀ ...

ਪੂਰੀ ਖ਼ਬਰ »

ਸਿੱਖ ਮਿਸ਼ਨ ਹਰਿਆਣਾ ਕੁਰੂਕਸ਼ੇਤਰ ਦੀ ਸਰਾਂ 'ਚ ਪ੍ਰਸ਼ਾਸਨ ਬਣਾ ਸਕਦਾ ਹੈ ਕੋਵਿਡ-19 ਸੈਂਟਰ- ਜਥੇਦਾਰ ਹਰਭਜਨ ਸਿੰਘ ਮਸਾਨਾ

ਸ਼ਾਹਬਾਦ ਮਾਰਕੰਡਾ, 5 ਮਈ (ਅਵਤਾਰ ਸਿੰਘ)-ਕੋਵਿਡ-19 ਦੇ ਖਿਲਾਫ਼ ਲੜੀ ਜਾ ਰਹੀ ਜੰਗ ਵਿਚ ਸਹਿਯੋਗ ਦੇਣ ਲਈ ਸ਼੍ਰੋਮਣੀ ਕਮੇਟੀ ਸ੍ਰੀ ਅੰਮਿ੍ਤਸਰ ਵੀ ਤਤਪਰ ਹੈ | ਸਰਕਾਰ ਨੂੰ ਸਹਿਯੋਗ ਦੇਣ ਦੀ ਲੜੀ ਵਿਚ ਅੱਗੇ ਕਦਮ ਵਧਾਉਂਦੇ ਹੋਏ ਐੱਸ. ਜੀ. ਪੀ. ਸੀ. ਦੇ ਅਧੀਨ ਸਿੱਖ ਮਿਸ਼ਨ ...

ਪੂਰੀ ਖ਼ਬਰ »

ਲਾਕਡਾਊਨ ਦੌਰਾਨ ਜ਼ਰੂਰੀ ਲੋੜਾਂ ਵਾਲੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਤੈਅ

ਸਿਰਸਾ, 5 ਮਈ (ਭੁਪਿੰਦਰ ਪੰਨੀਵਾਲੀਆ)-ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਹਰਿਆਣਾ ਵਿਚ ਪੂਰਨ ਰੂਪ 'ਚ ਲਾਕਡਾਊਨ ਲੱਗਾ ਹੋਇਆ ਹੈ | ਲਾਕਡਾਊਨ ਦੌਰਾਨ ਹੁਣ ਜ਼ਰੂਰੀ ਲੋੜਾਂ ਵਾਲੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਤੈਅ ਕੀਤਾ ਗਿਆ ਹੈ | ਸਿਰਸਾ ਦੇ ਡਿਪਟੀ ...

ਪੂਰੀ ਖ਼ਬਰ »

ਅਮਰੀਕਾ ਭੇਜਣ ਦੇ ਨਾਂਅ 'ਤੇ ਮਾਰੀ 20 ਲੱਖ ਦੀ ਠੱਗੀ, ਏਜੰਟ ਗਿ੍ਫ਼ਤਾਰ

ਪਿਹੋਵਾ, 5 ਮਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਅਮਰੀਕਾ ਭੇਜਣ ਦੇ ਨਾਂਅ 'ਤੇ 20 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਇਕ ਏਜੰਟ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਇਹ ਮਾਮਲਾ 2 ਸਾਲ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ | ਪੁਲਿਸ ਨੇ ਮੁਲਜ਼ਮ ਮਲਕੀਤ ਸਿੰਘ ਨਿਵਾਸੀ ਬੋਧਨੀ ਦਾ ...

ਪੂਰੀ ਖ਼ਬਰ »

ਪੱਤਰਕਾਰਾਂ ਨੂੰ ਸਿਹਤ ਬੀਮਾ ਯੋਜਨਾ ਦਾ ਲਾਭ ਦਿੱਤਾ ਜਾਵੇ - ਰਜਿੰਦਰ ਢਾਬਾਂ

ਸਿਰਸਾ, 5 ਮਈ (ਭੁਪਿੰਦਰ ਪੰਨੀਵਾਲੀਆ)- ਕੋਰੋਨਾ ਮਹਾਮਾਰੀ ਦੇ ਦੌਰਾਨ ਹਰਿਆਣਾ ਪ੍ਰਦੇਸ਼ ਵਿੱਚ ਪੱਤਰਕਾਰ ਆਪਣੀ ਜਾਨ ਜੋਖਮ ਵਿਚ ਪਾਕੇ ਆਪਣੀ ਡਿਊਟੀ ਨਿਭਾ ਰਹੇ ਹਨ | ਪੱਤਰਕਾਰ ਹਸਪਤਾਲਾਂ ਵਿਚ ਕੰਮ ਕਰ ਰਹੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਤੋਂ ਕਿਸੇ ਵੀ ਮਾਮਲੇ ...

ਪੂਰੀ ਖ਼ਬਰ »

ਕੋਰੋਨਾ ਦੀ ਮਹਾਂਮਾਰੀ ਵਿਚ ਖੂਬ ਚੱਲ ਰਿਹੈ ਆਨਲਾਈਨ ਠੱਗੀ ਦਾ ਕਾਰੋਬਾਰ

ਨਵੀਂ ਦਿੱਲੀ, 5 ਮਈ (ਬਲਵਿੰਦਰ ਸਿੰਘ ਸੋਢੀ)-ਇਕ ਪਾਸੇ ਕੋਰੋਨਾ ਦੀ ਮਹਾਂਮਾਰੀ ਫੈਲੀ ਹੋਈ ਹੈ, ਦੂਸਰੇ ਪਾਸੇ ਕੁਝ ਲੋਕਾਂ ਨੇ ਕਾਲਾਬਾਜ਼ਾਰੀ ਅਤੇ ਹੋਰ ਠੱਗੀ ਮਾਰਨ ਦਾ ਖੂਬ ਧੰਦਾ ਚਲਾਇਆ ਹੋਇਆ ਹੈ, ਕਿਉਂਕਿ ਇਹ ਲੋਕ ਮੌਕੇ ਦੀ ਤਲਾਸ਼ ਵਿਚ ਹੁੰਦੇ ਹਨ ਕਿ ਕਦੋਂ ਠੱਗੀ ਤੇ ...

ਪੂਰੀ ਖ਼ਬਰ »

ਸਵਰਨਕਾਰ ਸੰਘ ਵਲੋਂ ਲਾਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਮੰਗ

ਕਾਲਾਂਵਾਲੀ, 5 ਮਈ (ਭੁਪਿੰਦਰ ਪੰਨੀਵਾਲੀਆ)- ਸਵਰਨਕਾਰ ਸੰਘ ਕਾਲਾਂਵਾਲੀ ਵਲੋਂ ਸਰਕਾਰ ਵਲੋਂ ਲਾਏ ਲਾਕਡਾਊਨ ਵਿਚ ਜ਼ਿਲ੍ਹਾ ਪ੍ਰਸ਼ਾਸਨ ਤੋਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ | ਸਵਰਨਕਾਰ ਸੰਘ ਕਾਲਾਂਵਾਲੀ ਦੇ ਪ੍ਰਧਾਨ ਸੁਭਾਸ਼ ਸੋਨੀ ਅਤੇ ...

ਪੂਰੀ ਖ਼ਬਰ »

ਬੱਸ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ ਟਰੈਕਟਰ ਟਰਾਲੀ 'ਚ ਬੱਸ ਨੇ ਮਾਰੀ ਪਿੱਛੋਂ ਟੱਕਰ

ਕਾਲਾਂਵਾਲੀ, 5 ਮਈ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਪਿਪਲੀ ਦੇ ਨਜ਼ਦੀਕ ਤੇਜ਼ ਰਫ਼ਤਾਰ ਬੱਸ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿਚ ਟਰੈਕਟਰ ਡਰਾਈਵਰ ਦੇ ਨਾਲ ਬੈਠੇ ਵਿਅਕਤੀ ਦੀ ਬੱਸ ਦੇ ਹੇਠਾਂ ਆਉਣ ਨਾਲ ਮੌਤ ਹੋ ਗਈ | ਹਾਦਸੇ ਤੋਂ ਬਾਅਦ ...

ਪੂਰੀ ਖ਼ਬਰ »

ਭਾਜਪਾ ਆਗੂਆਂ ਵਲੋਂ ਪੱਛਮੀ ਬੰਗਾਲ 'ਚ ਹੋਈਆਂ ਹਿੰਸਕ ਘਟਨਾਵਾਂ ਦੇ ਰੋਸ 'ਚ ਧਰਨਾ

ਸਿਰਸਾ, 5 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਟਾਊਨ ਪਾਰਕ ਵਿਚ ਭਾਜਪਾ ਆਗੂਆ ਨੇ ਆਪਣੀ ਹੀ ਸਰਕਾਰ ਵਲੋਂ ਲਾਗੂ ਕੀਤੀ ਤਾਲਾਬੰਦੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪੱਛਮੀ ਬੰਗਾਲ 'ਚ ਹੋਈਆਂ ਹਿੰਸਕ ਘਟਨਾਵਾਂ ਦੇ ਖਿਲਾਫ਼ ਧਰਨਾ ਦਿੱਤਾ ਤੇ ਟੀਐਮਸੀ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੌਰਾਨ ਸਿੱਖ ਭਾਈਚਾਰੇ ਵਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਸ਼ਲਾਘਾਯੋਗ - ਰਾਠੌਰ

ਨਵੀਂ ਦਿੱਲੀ, 5 ਅਪ੍ਰੈਲ (ਜਗਤਾਰ ਸਿੰਘ)- ਕੋਰੋਨਾ ਮਹਾਂਮਾਰੀ ਦੇ ਕਹਿਰ ਦੌਰਾਨ ਪੀੜਤਾਂ ਲਈ ਆਕਸੀਜਨ ਅਤੇ ਲੰਗਰ ਸਮੇਤ ਹੋਰ ਜ਼ਰੂਰੀ ਸਾਮਾਨ ਲੋੜਵੰਦਾਂ ਤੱਕ ਪਹੁੰਚਾਉਣ ਵਾਸਤੇ ਸਿੱਖ ਭਾਈਚਾਰੇ ਵਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਯੂਨਾਈਟਿਡ ਸਿੰਘ ਸਭਾ ਫੈਡਰੇਸ਼ਨ ...

ਪੂਰੀ ਖ਼ਬਰ »

ਆਕਸੀਜਨ ਦੀ ਕਮੀ ਕਾਰਨ ਹੋ ਰਹੀਆਂ ਕੋਰੋਨਾ ਮਰੀਜ਼ਾਂ ਦੀਆਂ ਮੌਤਾਂ ਬੇਹੱਦ ਅਫਸੋਸਜਨਕ- ਮਲਸੀਆਂ

ਨਵੀਂ ਦਿੱਲੀ, 5 ਮਈ (ਜਗਤਾਰ ਸਿੰਘ)-ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਦੇ ਵੱਖ ਵੱਖ ਸੂਬਿਆਂ 'ਚ ਹਸਪਤਾਲਾਂ 'ਚ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਆਕਸੀਜਨ ਦੀ ਕਮੀ ਕਾਰਨ ਹੋਈਆਂ ਮੌਤਾਂ 'ਤੇ ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਵਲੋਂ ਗੰਭੀਰ ਚਿੰਤਾ ਪ੍ਰਗਟਾਈ ...

ਪੂਰੀ ਖ਼ਬਰ »

ਉਪ ਰਾਜਪਾਲ ਵਲੋਂ ਦਿੱਲੀ 'ਚ ਤਾਲਾਬੰਦੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼

ਨਵੀਂ ਦਿੱਲੀ, 5 ਮਈ (ਜਗਤਾਰ ਸਿੰਘ)-ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੀਤੀ ਤਾਲਾਬੰਦੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ | ਉਨ੍ਹਾਂ ਨੇ ਡਿਵੀਜ਼ਨਲ ਕਮਿਸ਼ਨਰ ਅਤੇ ਪੁਲਿਸ ...

ਪੂਰੀ ਖ਼ਬਰ »

500 ਗ੍ਰਾਮ ਹੈਰੋਇਨ ਬਰਾਮਦ, ਦੋਸ਼ੀ ਫਰਾਰ

ਢਿਲਵਾਂ, 5 ਮਈ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 500 ਗਰਾਮ ਹੈਰੋਇਨ ਬਰਾਮਦ ਕਰਕੇ ਇਕ ਵਿਅਕਤੀ 'ਤੇ ਕੇਸ ਦਰਜ ਕੀਤਾ ਹੈ, ਜਦਕਿ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਕੀਤਾ ਰੋਸ ਵਿਖਾਵਾ

ਕਪੂਰਥਲਾ, 5 ਮਈ (ਸਡਾਨਾ)-ਨੈਸ਼ਨਲ ਹੈਲਥ ਮਿਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਅਣਮਿੱਥੇ ਸਮੇਂ ਲਈ ਹੜ੍ਹਤਾਲ ਸ਼ੁਰੂ ਕਰ ਦਿੱਤੀ ਗਈ | ਐਨ.ਐਚ.ਐਮ. ਦੇ ਕਰਮਚਾਰੀ ਬੀਤੇ ਲੰਮੇ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਕਰਦੇ ਹੋਏ ...

ਪੂਰੀ ਖ਼ਬਰ »

ਅਦਾਲਤ ਵਲੋਂ ਭਗੌੜੇ ਐਲਾਨੇ ਗਏ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ

ਕਪੂਰਥਲਾ, 5 ਮਈ (ਸਡਾਨਾ)-ਥਾਣਾ ਸਦਰ ਮੁਖੀ ਇੰਸਪੈਕਟਰ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਮਾਨਯੋਗ ਅਦਾਲਤ ਵੱਲੋਂ ਭਗੌੜੇ ਐਲਾਨੇ ਗਏ ਵਿਅਕਤੀਆਂ ਨੂੰ ਕਾਬੂ ਕਰਨ ਲਈ ਕੀਤੀ ਗਈ ਛਾਪੇਮਾਰੀ ਉਪਰੰਤ ਸਦਰ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਕੇਸ ਦਰਜ ਕੀਤੇ ਹਨ | ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਜਬਰ ਜਨਾਹ ਪੀੜਤਾ ਦੇ ਪਿਤਾ ਨੂੰ ਦਿੱਤੀ 2 ਲੱਖ ਦੀ ਵਿੱਤੀ ਸਹਾਇਤਾ

ਕਪੂਰਥਲਾ, 5 ਮਈ (ਅਮਰਜੀਤ ਕੋਮਲ)-7 ਸਾਲ ਦੀ ਇਕ ਬੱਚੀ ਨਾਲ ਜਬਰ ਜਨਾਹ ਸਬੰਧੀ ਮੀਡੀਆ ਰਿਪੋਰਟਾਂ 'ਤੇ 'ਸੂ ਮੋਟੋ' ਲੈਂਦੇ ਹੋਏ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਵਲੋਂ ਪੀੜ੍ਹਤਾ ਦੇ ਪਿਤਾ ਓਕੀਲ ਮੰਡਲ ਨੂੰ 3 ਦਿਨਾਂ 'ਚ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ...

ਪੂਰੀ ਖ਼ਬਰ »

ਮਾਮੂਲੀ ਤਕਰਾਰ ਨੂੰ ਲੈ ਕੇ ਹੋਏ ਝਗੜੇ ਦੌਰਾਨ ਚੱਲੇ ਇੱਟਾਂ ਰੋੜੇ-ਇਕ ਔਰਤ ਦੀ ਮੌਤ

ਕਪੂਰਥਲਾ, 5 ਮਈ (ਸਡਾਨਾ)-ਪਿੰਡ ਬਿਸ਼ਨਪੁਰ ਅਰਾਈਆਂ ਵਿਖੇ ਬੀਤੀ 2 ਮਈ ਨੂੰ ਹੋਏ ਝਗੜੇ ਦੇ ਮਾਮਲੇ ਸਬੰਧੀ ਇਕ ਔਰਤ ਦੀ ਮੌਤ ਹੋ ਜਾਣ ਦੀ ਘਟਨਾ ਨੂੰ ਲੈ ਕੇ ਥਾਣਾ ਕੋਤਵਾਲੀ ਪੁਲਿਸ ਨੇ 7 ਵਿਅਕਤੀਆਂ ਵਿਰੁੱਧ ਗੈਰਇਰਾਦਾਤਨ ਹੱਤਿਆ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ...

ਪੂਰੀ ਖ਼ਬਰ »

ਨਾਕਾਬੰਦੀ ਦੌਰਾਨ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

ਪਿਹੋਵਾ, 5 ਮਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਇਨੋਵਾ ਕਾਰ 'ਚ ਨਾਜਾਇਜ਼ ਸ਼ਰਾਬ ਲਿਜਾ ਰਹੇ ਦੋ ਲੋਕਾਂ ਨੂੰ ਕਾਬੂ ਕੀਤਾ ਹੈ | ਪੁਲਿਸ ਮੁਲਾਜ਼ਮ ਦਵੇਂਦਰ ਕੁਮਾਰ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ...

ਪੂਰੀ ਖ਼ਬਰ »

ਦਿੱਲੀ ਦੇ ਕਈ ਇਲਾਕਿਆਂ 'ਚ 3 ਦਿਨ ਹੋ ਸਕਦੀ ਪਾਣੀ ਦੀ ਕਿੱਲਤ

ਨਵੀਂ ਦਿੱਲੀ, 5 ਮਈ (ਜਗਤਾਰ ਸਿੰਘ) - ਕੋਰੋਨਾ ਸੰਕਟ ਅਤੇ ਆਕਸੀਜਨ ਦੀ ਕਿੱਲਤ ਦੇ ਵਿਚਕਾਰ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਦੇ ਕਈ ਹਿੱਸਿਆਂ 'ਚ ਪਾਣੀ ਦੀ ਕਮੀ ਹੋ ਸਕਦੀ ਹੈ | ਦਿੱਲੀ ਜਲ ਬੋਰਡ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਉਸ ਨੂੰ ਪਾਣੀ ਦੀ ਭਾਰੀ ਕਮੀ ਦਾ ...

ਪੂਰੀ ਖ਼ਬਰ »

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 298ਵੀਂ ਜੈਅੰਤੀ ਮਨਾਈ

ਯਮੁਨਾਨਗਰ, 5 ਮਈ (ਗੁਰਦਿਆਲ ਸਿੰਘ ਨਿਮਰ)-ਮਹਾਨ ਸਿੱਖ ਯੋਧਾ ਅਤੇ ਰਾਮਗੜ੍ਹੀਆ ਮਿਸਲ ਦੇ ਸੰਸਥਾਪਕ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 298ਵੀਂ ਜਨਮ ਦਿਵਸ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਆਨਲਾਈਨ ਮਾਧਿਅਮ ਰਾਹੀਂ ਮਨਾਇਆ ਗਿਆ | ਇਸ ਮੌਕੇ ਬੋਲਦਿਆਂ ਕਾਲਜ ...

ਪੂਰੀ ਖ਼ਬਰ »

ਵਿਰਾਸਤ ਸਿੱਖਇਜ਼ਮ ਟਰੱਸਟ ਨੇ ਕਰਵਾਇਆ ਵੈਬੀਨਾਰ

ਨਵੀਂ ਦਿੱਲੀ, 5 ਮਈ (ਬਲਵਿੰਦਰ ਸਿੰਘ ਸੋਢੀ)-ਵਿਰਾਸਤ ਸਿੱਖਇਜ਼ਮ ਟਰੱਸਟ ਵਲੋਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਇਕ ਵੈਬੀਨਾਰ ਕਰਵਾਇਆ ਗਿਆ, ਜਿਸ ਵਿਚ ਪ੍ਰੋ. ਮਨਜੀਤ ਸਿੰਘ, ਡਾ. ਨਰਿੰਦਰ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੇ ਸਮੁੱਚੇ ਜੀਵਨ ...

ਪੂਰੀ ਖ਼ਬਰ »

50 ਰੁਪਏ ਦੇ ਟੀਕੇ 'ਤੇ ਰੇਮਡੇਸਿਵਿਰ ਦਾ ਲੇਬਲ ਲਗਾ ਕੇ 5500 ਦਾ ਵੇਚਣ ਵਾਲੇ ਪੁਲਿਸ ਵਲੋਂ ਕਾਬੂ

ਨਵੀਂ ਦਿੱਲੀ, 5 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਨੰਦ ਨਗਰੀ ਦੀ ਪੁਲਿਸ ਨੇ ਇਕ ਅਜਿਹੇ ਗਰੋਹ ਦਾ ਪਤਾ ਲਗਾਇਆ ਹੈ ਜੋ ਕੇਵਲ 50 ਰੁਪਏ 'ਚ ਮੋਨੇਸੇਫ ਐਂਟੀ ਬਾਇਓਟਿਕ ਟੀਕੇ 'ਤੇ ਰੇਮਡੇਸਿਵਿਰ ਦਾ ਲੇਬਲ ਲਗਾ ਕੇ ਉਸ ਦੀ ਕਾਲਾਬਾਜ਼ਾਰੀ ਕਰ ਰਿਹਾ ਸੀ | ਪੁਲਿਸ ਨੇ ਇਸ ...

ਪੂਰੀ ਖ਼ਬਰ »

ਮਮਤਾ ਬੈਨਰਜੀ ਨੇ ਭਾਜਪਾ ਦੀ ਪੁੱਠੀ ਗਿਣਤੀ ਸ਼ੁਰੂ ਕਰਾਈ-ਜਥੇਦਾਰ ਸੁਖਜੀਤ ਸਿੰਘ ਬਘੌਰਾ

ਨਵੀਂ ਦਿੱਲੀ, 5 ਮਈ (ਅ.ਬ.)-ਪੂਰੇ ਦੇਸ਼ ਵਿਚ ਕਰੋਨਾ ਦੀ ਬਿਮਾਰੀ ਚਲ ਰਹੀ ਹੈ ਪਰ ਕੁੱਝ ਦੁਕਾਨ ਦਾਰ ਜਿਵੇਂ ਕੇ ਕਰਿਆਨਾ ਸਟੋਰ ਮੈਡੀਕਲ ਗੈਸ ਸਿਲੰਡਰ ਦੀਆਂ ਏਜੰਸੀਆਂ ਵਲੋਂ ਮਾਰਕੀਟ ਰੇਟ ਨਾਲੋਂ ਵੱਧ ਰੇਟ ਵਸੂਲ ਕਰਕੇ ਲੋਕਾਂ ਨਾਲ ਲੁੱਟ ਕੀਤੀ ਜਾ ਰਹੀ ਹੈ | ਭਾਰਤ ਸਰਕਾਰ ...

ਪੂਰੀ ਖ਼ਬਰ »

ਮੈਕਸ ਹਸਪਤਾਲ 'ਚ ਵੈਕਸੀਨ ਲਗਵਾਉਣ ਲਈ ਲੱਗੀ ਭੀੜ

ਨਵੀਂ ਦਿੱਲੀ, 5 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਤੋਂ ਬਚਣ ਲਈ ਲੋਕ ਵੈਕਸੀਨ ਲਗਵਾਉਣ ਲਈ ਇਸ ਸਮੇਂ ਬਹੁਤ ਕਾਹਲੇ ਹਨ ਅਤੇ ਵੈਕਸੀਨ ਲਗਾਉਣ ਵਾਲੇ ਕੇਂਦਰਾਂ ਤੇ ਲੋਕਾਂ ਦੀ ਖੂਬ ਭੀੜ ਹੋ ਰਹੀ ਹੈ | ਲੋਕ ਸਵੇਰੇ ਹੀ ਨਿਰਧਾਰਤ ਸੈਂਟਰਾਂ 'ਤੇ ਵੈਕਸੀਨ ਲਗਵਾਉਣ ਲਈ ਪੁੱਜ ...

ਪੂਰੀ ਖ਼ਬਰ »

ਐਨ. ਸੀ. ਸੀ. ਕੈਡਿਟ ਐਨ. ਸੀ. ਸੀ. ਦੀ ਚੋਣ ਯੂਨੀਵਰਸਿਟੀ, ਕਾਲਜਾਂ 'ਚ ਵਿਕਲਪਿਕ ਵਿਸ਼ੇ ਵਜੋਂ ਕਰ ਸਕਣਗੇ

ਯਮੁਨਾਨਗਰ, 5 ਮਈ (ਗੁਰਦਿਆਲ ਸਿੰਘ ਨਿਮਰ)-ਐਨ. ਸੀ. ਸੀ. ਨੂੰ ਆਕਰਸ਼ਕ ਬਣਾਉਣ ਅਤੇ ਨੌਜਵਾਨਾਂ ਨੂੰ ਉੱਤਮ ਢੰਗ ਨਾਲ ਸਿਖਲਾਈ ਦੇਣ ਅਤੇ ਉਨ੍ਹਾਂ ਦੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਲਈ, ਐਨ. ਸੀ. ਸੀ. ਕੈਡਿਟਾਂ ਨੂੰ ਐਨ. ਸੀ. ਸੀ. ਨੂੰ ਇਕ ਵਿਕਲਪਿਕ ਵਿਸ਼ਾ ਵਜੋਂ ਸਿਖਾਇਆ ...

ਪੂਰੀ ਖ਼ਬਰ »

ਦਿੱਲੀ ਦੇ ਸ਼ਮਸ਼ਾਨਘਾਟ ਵਿਚ ਲਗਾਤਾਰ ਆ ਰਹੀਆਂ ਨੇ ਲਾਸ਼ਾਂ, ਲੋਕਾਂ ਦਾ ਰੋ-ਰੋ ਬੁਰਾ ਹਾਲ

ਨਵੀਂ ਦਿੱਲੀ, 5 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦੀ ਲਗਾਤਾਰ ਚੱਲ ਰਹੀ ਕਰੋਪੀ 'ਚ ਦਿੱਲੀ ਦੇ ਸ਼ਮਸ਼ਾਨਘਾਟਾਂ 'ਤੇ ਪਿਛਲੇ ਸਮੇਂ ਤੋਂ ਲਾਸ਼ਾਂ ਦੇ ਅੰਬਾਰ ਲੱਗੇ ਹੋਏ ਹਨ ਅਤੇ ਲਾਸ਼ਾਂ ਦਾ ਸਸਕਾਰ ਕਰਨ ਲਈ ਸ਼ਮਸ਼ਾਨਘਾਟਾਂ ਦੇ ਪ੍ਰਬੰਧਕਾਂ ਨੂੰ ਬਹੁਤ ਔਖਾ ਹੋਣਾ ਪੈ ...

ਪੂਰੀ ਖ਼ਬਰ »

ਨੀਰੂ ਸਿੰਘ ਗਿਆਨੀ ਮੱਧ ਪ੍ਰਦੇਸ਼ ਪੰਜਾਬੀ ਸਾਹਿਤ ਅਕੈਡਮੀ ਦੀ ਨਿਰਦੇਸ਼ਕ ਬਣੀ

ਜਲੰਧਰ, 5 ਮਈ (ਅ. ਬ.)-ਮੱਧ ਪ੍ਰਦੇਸ਼ ਸੰਸਕ੍ਰਿਤੀ ਪ੍ਰੀਸ਼ਦ ਨੇ ਆਪਣੀਆਂ ਵੱਖ-ਵੱਖ ਸਾਹਿਤਕ ਅਕੈਡਮੀਆਂ ਦੇ ਨਿਰਦੇਸ਼ਕਾਂ ਦੀ ਨਿਯੁਕਤੀ ਕੀਤੀ ਹੈ | ਇਹ ਪ੍ਰੀਸ਼ਦ ਰਾਜ 'ਚ ਵੱਖ-ਵੱਖ ਪ੍ਰੋਗਰਾਮਾਂ ਦਾ ਸੰਚਾਲਨ ਕਰਦੀ ਹੈ | ਇਸ ਤੋਂ ਇਲਾਵਾ ਪ੍ਰੀਸ਼ਦ ਵਲੋਂ ਕਲਾ ਤੇ ਸਾਹਿਤ ...

ਪੂਰੀ ਖ਼ਬਰ »

ਮੈਟਰੋ ਰੇਲ ਵਿਚ ਨਹੀਂ ਪਾਲਣ ਹੋ ਰਿਹਾ ਕੋਰੋਨਾ ਦੇ ਨਿਰਧਾਰਤ ਨਿਯਮਾਂ ਦਾ

ਨਵੀਂ ਦਿੱਲੀ, 5 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦੀ ਮਹਾਂਮਾਰੀ ਵਿਚ ਮੈਟਰੋ ਰੇਲ ਕੇਵਲ ਸੀਮਤ ਲੋਕਾਂ ਲਈ ਚੱਲ ਰਹੀ ਹੈ, ਜਿਨ੍ਹਾਂ ਕੋਲ ਡਿਊਟੀ ਦੇ ਪਾਸ ਜਾਂ ਆਈ ਕਾਰਡ ਹਨ | ਮੈਟਰੋ ਰੇਲ ਵਿਚ ਲੋਕ ਕੋਰੋਨਾ ਦੇ ਨਿਰਧਾਰਤ ਨਿਯਮਾਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਦੇ ...

ਪੂਰੀ ਖ਼ਬਰ »

ਨਵੇਂ ਬਣੇ ਕੋਵਿਡ ਸੈਂਟਰ 'ਚ ਮਰੀਜ਼ਾਂ ਦਾ ਇਲਾਜ ਹੋਇਆ ਸ਼ੁਰੂ

ਨਵੀਂ ਦਿੱਲੀ, 5 ਮਈ (ਬਲਵਿੰਦਰ ਸਿੰਘ ਸੋਢੀ)-ਪੱਛਮੀ ਦਿੱਲੀ ਵਿਚ ਦੀਨ ਦਿਆਲ ਉਪਾਧਿਆਏ ਕਾਲਜ ਵਿਚ ਬਣੇ ਕੋਵਿਡ ਸੈਂਟਰ 'ਚ 100 ਆਕਸੀਜਨ ਕੰਸਨਟ੍ਰੇਟਰ ਬੈੱਡ ਸ਼ੁਰੂ ਹੋ ਗਏ ਹਨ ਅਤੇ 200 ਬੈੱਡ ਹੋਰ ਜਲਦੀ ਹੀ ਸ਼ੁਰੂ ਹੋ ਰਹੇ ਹਨ, ਜਿਸ ਦਾ ਪ੍ਰਬੰਧ ਇਸਕਾਨ ਸੰਸਥਾ ਵਲੋਂ ਸੰਸਦ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX