ਤਾਜਾ ਖ਼ਬਰਾਂ


ਆਈ.ਪੀ.ਐੱਲ .2021-ਮੁੰਬਈ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ, ਹਾਰਦਿਕ ਪੰਡਯਾ ਨੇ ਦਿਵਾਈ ਜਿੱਤ
. . .  1 day ago
ਦਿੱਲੀ ਵਿਚ 1 ਜਨਵਰੀ ਤੱਕ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ, ਡੀ.ਪੀ.ਸੀ.ਸੀ. ਨੇ ਕੀਤਾ ਨੋਟੀਫਿਕੇਸ਼ਨ ਜਾਰੀ
. . .  1 day ago
ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਕੱਲ੍ਹ ਨੂੰ ਸਾਰਾ ਮਸਲਾ ਹੱਲ ਕਰ ਲਿਆ ਜਾਵੇਗਾ
. . .  1 day ago
ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੁਨੀਲ ਜਾਖੜ ਦਾ ਤਿੱਖਾ ਬਿਆਨ
. . .  1 day ago
ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਰਾਜਾ ਵੜਿੰਗ, ਪ੍ਰਗਟ ਸਿੰਘ , ਨਿਰਮਲ ਸ਼ਤਰਾਣਾ ,ਕੁਲਬੀਰ ਜ਼ੀਰਾ
. . .  1 day ago
ਬਸਪਾ ਦੀ ਭਵਿੱਖਬਾਣੀ ਅਨੁਸਾਰ ਸਿੱਧੂ ਕਾਂਗਰਸ ਦਾ 'ਗੱਠਾ ਪਟਾਕਾ' ਜਿਹੜਾ ਕਾਂਗਰਸ ਦੇ ਪੰਜੇ ਵਿਚ ਫੱਟ ਗਿਆ - ਗੜ੍ਹੀ
. . .  1 day ago
ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਅਸਤੀਫੇ ਤੇ ਪ੍ਰਤੀਕਰਮ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਦੋ ਮਹੀਨੇ ਪਹਿਲਾਂ ...
ਜਲੰਧਰ ਦੇ ਬਸ਼ੀਰ ਪੁਰਾ ਫਾਟਕ 'ਤੇ ਮਾਲਗੱਡੀ ਪਟੜੀ ਤੋਂ ਉੱਤਰੀ , ਆਵਾਜਾਈ ਪ੍ਰਭਾਵਿਤ
. . .  1 day ago
ਸਿੱਧੂ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ- ਖਹਿਰਾ
. . .  1 day ago
ਚੰਡੀਗੜ੍ਹ , 28 ਸਤੰਬਰ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ (ਨਵਜੋਤ ਸਿੰਘ ਸਿੱਧੂ) ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ ਸੀ । ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਸਤੀਫਾ ...
ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਸਵੀਕਾਰ ਨਹੀਂ ​ਕੀਤਾ ਗਿਆ ਹੈ - ਕਾਂਗਰਸ ਸੂਤਰ
. . .  1 day ago
ਜੋਗਿੰਦਰ ਢੀਂਗਰਾ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੋਂ ਦਿੱਤਾ ਅਸਤੀਫ਼ਾ
. . .  1 day ago
ਮੁੰਬਈ ਇੰਡੀਅਨ ਨੇ ਟਾਸ ਜਿੱਤਿਆ, ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  1 day ago
ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
. . .  1 day ago
ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  1 day ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  1 day ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  1 day ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  1 day ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  1 day ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  1 day ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  1 day ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  1 day ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  1 day ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  1 day ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  1 day ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 25 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਭੈੜੀ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਉਪਜਾਉਂਦੀ ਹੈ। -ਜੈਨੇਂਦਰ ਕੁਮਾਰ

ਬਠਿੰਡਾ

ਸ਼ੋ੍ਰਮਣੀ ਅਕਾਲੀ ਦਲ (ਅ) ਤੇ ਯੂਨਾਈਟਿਡ ਅਕਾਲੀ ਦਲ ਵਲੋਂ ਪਹਿਲੀ ਜੂਨ ਨੂੰ ਬਰਗਾੜੀ 'ਚ ਪੰਥਕ ਕਾਨਫ਼ਰੰਸ ਦਾ ਐਲਾਨ

ਬਠਿੰਡਾ, 6 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅ੍ਰਜ ਇਥੇ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਯੂਨਾਈਟਿਡ ਅਕਾਲੀ ਦਲ ਨੇ ਸਾਂਝੀ ਪੈੱ੍ਰਸ ਕਾਨਫ਼ਰੰਸ ਵਿਚ 1 ਜੂਨ ਨੂੰ ਬਰਗਾੜੀ ਵਿਖੇ ਵਿਸ਼ਾਲ ਪੰਥਕ ਕਾਨਫ਼ਰੰਸ ਕਰਨ ਦਾ ਐਲਾਨ ਕੀਤਾ ਹੈ | ਇਹੀ ਨਹੀਂ, ਜਥੇਬੰਦੀ ਆਗੂਆਂ ਨੇ ਕੈਪਟਨ ਸਰਕਾਰ ਨੂੰ ਪੰਥ ਨਾਲ ਕੀਤੇ ਵਾਅਦਿਆਂ ਤੋਂ ਮੁਕਰਣ ਲਈ ਸਖ਼ਤ ਨਤੀਜਿਆਂ ਦੀ ਚਿਤਾਵਨੀ ਵੀ ਦਿੱਤੀ ਹੈ | ਈਮਾਨ ਸਿੰਘ ਮਾਨ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਭਾਵੇਂ ਪਹਿਲਾਂ ਬਰਗਾੜੀ ਮੋਰਚੇ ਵਿਚ ਕੁਝ ਕਮੀਆਂ ਪੇਸ਼ੀਆ ਕਾਰਨ ਸੰਗਤ ਦੇ ਭਰੋਸੇ ਨੂੰ ਸੱਟ ਲੱਗੀ ਪਰ ਫਿਰ ਵੀ ਬਰਗਾੜੀ ਮੋਰਚੇ ਦੀਆਂ ਕੁਝ ਪ੍ਰਾਪਤੀਆਂ ਰਹੀਆਂ ਹਨ, ਜਿਨ੍ਹਾਂ ਵਿਚ ਡੀ.ਜੀ.ਪੀ. ਅਤੇ ਹੋਰਨਾਂ ਦੇ ਨਾਂਅ ਸਾਹਮਣੇ ਆਉਣ ਤੋਂ ਇਲਾਵਾ ਕੁਝ ਅਫ਼ਸਰਾਂ ਦੀਆਂ ਗਿ੍ਫ਼ਤਾਰੀਆਂ ਵੀ ਹੋਈਆਂ ਪਰ ਇਸ ਵਾਰ ਪੰਥਕ ਕਾਨਫ਼ਰੰਸ ਫੈਸਲਾਕੁੰਨ ਹੋਵੇਗੀ, ਜਿਸ ਵਿਚ ਫ਼ੈਸਲਾ ਲੈਣ ਦਾ ਅਧਿਕਾਰ ਕਿਸੇ ਇਕ ਵਿਅਕਤੀ ਕੋਲ ਨਹੀਂ ਬਲਕਿ ਸੰਗਤ ਦੇ ਰੂਪ ਵਿਚ ਫ਼ੈਸਲਾ ਹੋਵੇਗਾ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੂੰ ਛੱਡ ਕੇ ਅਸੀਂ ਸਭ ਦੇ ਦਰਵਾਜੇ ਜਾਵਾਂਗੇ ਅਤੇ ਸਰਕਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਕੇ ਦਿਖਾਵਾਂਗੇ | ਈਮਾਨ ਸਿੰਘ ਮਾਨ, ਭਾਈ ਗੁਰਦੀਪ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਸੇਵਕ ਸਿੰਘ ਜਵਾਹਰਕੇ ਨੇ ਪੈੱ੍ਰਸ ਕਾਨਫ਼ਰੰਸ ਦੌਰਾਨ ਹਾਈਕੋਰਟ ਦੇ ਜੱਜ ਵਲੋਂ ਸਿੱਟ ਅਤੇ ਸਿੱਟ ਦੀ ਰਿਪੋਰਟ ਨੂੰ ਰੱਦ ਕਰਨ ਦੇ ਫ਼ੈਸਲੇ ਨੂੰ ਇਨਸਾਫ਼ ਦਾ ਕਤਲ ਦੱਸਿਆ ਅਤੇ ਨਿਆਂਪਾਲਿਕਾ ਵਿਚ ਆ ਰਹੇ ਵੱਡੇ ਨਿਘਾਰ ਅਤੇ ਭਿ੍ਸ਼ਟਾਚਾਰ ਦੀ ਪ੍ਰਤੱਖ ਉਦਾਹਰਨ ਦੱਸਿਆ | ਪੰਥਕ ਜਥੇਬੰਦੀਆਂ ਵਲੋਂ ਇਸ ਵਿਰੋਧ ਵਿਚ ਹਾਈਕੋਰਟ ਦਾ ਘਿਰਾਓ ਤੇ ਜ਼ਿਲ੍ਹਾ ਸੈਸ਼ਨ ਜੱਜ ਨੂੰ ਮੈਮੋਰੰਡਮ ਵੀ ਦਿੱਤੇ ਜਾ ਚੁੱਕੇ ਹਨ | ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਬੇ-ਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿਚ ਫੇਲ੍ਹ ਹੋਣ, ਬਰਗਾੜੀ ਮੋਰਚੇ ਵਿਚ ਕੀਤੇ ਐਲਾਨਾਂ ਨੂੰ ਲਾਗੂ ਨਾ ਕਰਨ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀਆਂ ਰਿਹਾਈਆਂ ਨਾ ਕਰਨ ਅਤੇ ਸ਼੍ਰੋਮਣੀ ਕਮੇਟੀ ਦੀਆਂ ਸਮੇਂ ਸਿਰ ਚੋਣਾਂ ਨਾ ਕਰਾਉਣ ਸਬੰਧੀ, ਬੇ-ਅਦਬੀ ਦੇ ਦੋਸ਼ੀਆਂ ਹਰਸ਼ ਧੂਰੀ, ਸੰਦੀਪ ਬਰੇਟਾ, ਰਾਕੇਸ਼ ਦਿੜ੍ਹਬਾ ਨੂੰ ਇਕ ਪਾਸੇ ਭਗੌੜੇ ਐਲਾਨ ਕੀਤੇ ਗਏ ਹਨ, ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਮੋੜ ਬੰਬ ਕਾਂਡ ਦੇ ਦੋਸ਼ੀਆਂ ਨੂੰ ਪੁਲਿਸ ਫੜਨ ਗਈ, ਉਸ ਨੂੰ ਸਿਰਸੇ ਤੋਂ ਵਾਪਸ ਬੁਲਾ ਲਿਆ | 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿਚੋਂ ਗ਼ਾਇਬ ਹੋਏ ਹਨ, ਬਾਰੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਹੁਣ ਬੀਬੀ ਜਗੀਰ ਕੌਰ ਪ੍ਰਧਾਨ ਨੇ ਅੱਜ ਤੱਕ ਸਿੱਖ ਕੌਮ ਨੂੰ ਜਾਣਕਾਰੀ ਨਹੀਂ ਦਿੱਤੀ ਕਿ ਪਾਵਨ ਸਰੂਪ ਕਿੱਥੇ ਹਨ, ਕੌਣ ਲੈ ਗਿਆ ਤੇ ਕਿਹੜੇ ਦੋਸ਼ੀ ਹਨ ਤੇ ਨਾ ਹੀ ਕੈਪਟਨ ਸਰਕਾਰ ਨੇ ਦੋਸ਼ੀਆਂ ਖ਼ਿਲਾਫ਼ ਫ਼ੌਜਦਾਰੀ ਮੁਕੱਦਮਾ ਦਰਜ ਕਰਕੇ ਜਾਂਚ ਪੜਤਾਲ ਰਾਹੀਂ ਸੱਚ ਸਿੱਖ ਕੌਮ ਅੱਗੇ ਲਿਆਂਦਾ ਹੈ | ਉਨ੍ਹਾਂ ਕਿਹਾ ਕਿ ਪੰਥਕ ਜਥੇਬੰਦੀਆਂ, ਇਨਸਾਫ਼ ਵਿਚ ਯਕੀਨ ਰੱਖਣ ਵਾਲੀਆਂ ਸਾਰੀਆਂ ਪੰਥਕ ਤੇ ਪੰਜਾਬ ਪੱਖੀ ਜਥੇਬੰਦੀਆਂ, ਸ਼ਖ਼ਸੀਅਤਾਂ, ਦਲਿਤ ਜਥੇਬੰਦੀਆਂ, ਸਾਰੇ ਭਾਈਚਾਰਿਆਂ, ਮਨੁੱਖੀ ਅਧਿਕਾਰ ਜਥੇਬੰਦੀਆਂ, ਗ੍ਰੰਥੀ ਸਿੰਘਾਂ ਦੀਆਂ ਜਥੇਬੰਦੀਆਂ, ਪਾਠੀ ਸਿੰਘਾਂ, ਰਾਗੀ ਸਿੰਘਾਂ, ਢਾਡੀ-ਕਵੀਸ਼ਰੀ ਜਥਿਆਂ, ਸਿੱਖ ਪ੍ਰਚਾਰਕਾਂ, ਸਿੱਖਾਂ ਦੀਆਂ ਸੰਪਰਦਾਵਾਂ ਅਤੇ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕਰਕੇ 1 ਜੂਨ ਨੂੰ ਬਰਗਾੜੀ ਵਿਚ ਵਿਸ਼ਾਲ ਪੰਥਕ ਕਾਨਫ਼ਰੰਸ ਕਰਕੇ ਸਾਰੀਆਂ ਜਥੇਬੰਦੀਆਂ ਦੀ ਸਲਾਹ ਤੇ ਸਾਂਝੀ ਕਮੇਟੀ ਵਲੋਂ ਫ਼ੈਸਲਾਕੁੰਨ ਸੰਘਰਸ਼ ਅਰੰਭਿਆ ਜਾਵੇਗਾ | ਸਾਰੀਆਂ ਸ਼ਖ਼ਸੀਅਤਾਂ ਨਾਲ ਸੰਪਰਕ ਕਰਕੇ ਸਾਂਝੀ ਤਾਲਮੇਲ ਕਮੇਟੀ ਬਣਾਈ ਜਾਵੇਗੀ | ਇਸ ਮੌਕੇ ਜਸਪਾਲ ਸਿੰਘ ਢਿੱਲੋਂ, ਰਮਨਦੀਪ ਸਿੰਘ ਰਮੀਤਾ, ਹਰਭਜਨ ਸਿੰਘ ਕਸ਼ਮੀਰੀ, ਬਹਾਦਰ ਸਿੰਘ ਭਸੌੜ, ਪਰਮਿੰਦਰ ਸਿੰਘ ਬਲਿਆਵਾਲੀ, ਰਣਜੀਤ ਸਿੰਘ ਬਰਗਾੜੀ, ਸੁਖਜੀਤ ਸਿੰਘ ਡਾਲਾ, ਮੇਜਰ ਸਿੰਘ ਮਲੂਕਾ, ਗੁਰਮੀਤ ਸਿੰਘ ਬਜੋਆਣਾ, ਸਿਮਰਨਜੋਤ ਸਿੰਘ, ਹਰਫੂਲ ਸਿੰਘ, ਸੁਰਿੰਦਰ ਸਿੰਘ ਨਥਾਣਾ, ਸੁਖਦੇਵ ਸਿੰਘ ਕਾਲਾ, ਮੋਹਿੰਦਰ ਸਿੰਘ, ਕੁਲਵਿੰਦਰ ਸਿੰਘ ਖਾਲਿਸਤਾਨੀ ਆਦਿ ਹਾਜ਼ਰ ਸਨ |

ਤਲਵੰਡੀ ਸਾਬੋ 'ਚ ਕੋਰੋਨਾ ਨਾਲ ਤਿੰਨ ਮਰੀਜ਼ਾਂ ਦੀ ਮੌਤ, 25 ਹੋਰ ਮਿਲੇ ਕੋਰੋਨਾ ਪਾੱਜ਼ੀਟਿਵ

ਤਲਵੰਡੀ ਸਾਬੋ, 6 ਮਈ (ਰਣਜੀਤ ਸਿੰਘ ਰਾਜੂ)-ਸਮੁੱਚੇ ਸੂਬੇ ਵਾਂਗ ਤਲਵੰਡੀ ਸਾਬੋ ਦੇ ਉਕਤ ਇਲਾਕੇ ਵਿਚ ਕੋਰੋਨਾ ਮਹਾਂਮਾਰੀ ਤੇਜ਼ੀ ਨਾਲ ਲੋਕਾਂ ਨੂੰ ਆਪਣੇ ਕਲਾਵੇ ਵਿਚ ਲੈ ਰਹੀ ਹੈ ਜਿੱਥੇ ਕੋਰੋਨਾ ਕਾਰਨ ਤਲਵੰਡੀ ਸਾਬੋ ਬਲਾਕ ਵਿਚ ਪਿਛਲੇ 24 ਘੰਟਿਆਂ ਵਿਚ ਤਿੰਨ ...

ਪੂਰੀ ਖ਼ਬਰ »

ਨਗਰ ਕੌਂਸਲ ਰਾਮਾਂ ਦੀ ਜਨਰਲ ਹਾਊਸ ਦੀ ਪਲੇਠੀ ਮੀਟਿੰਗ

ਰਾਮਾਂ ਮੰਡੀ, 6 ਮਈ (ਅਮਰਜੀਤ ਸਿੰਘ ਲਹਿਰੀ)- ਸਥਾਨਕ ਸ਼ਹਿਰ ਦੀ ਨਗਰ ਕੌਂਸਲ ਰਾਮਾਂ ਦੀ ਜਨਰਲ ਹਾਊਸ ਦੀ ਪਹਿਲੀ ਮੀਟਿੰਗ ਨਗਰ ਕੌਂਸਲ ਦਫ਼ਤਰ ਦੇ ਮੀਟਿੰਗ ਹਾਲ ਵਿਚ ਪ੍ਰਧਾਨ ਕ੍ਰਿਸ਼ਨ ਕੁਮਾਰ ਕਾਲਾ ਦੀ ਪ੍ਰਧਾਨਗੀ ਅਤੇ ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ਕੌਲਧਰ ਦੀ ...

ਪੂਰੀ ਖ਼ਬਰ »

ਸਾਬਕਾ ਡੀ.ਆਈ.ਜੀ. ਹਰਿੰਦਰ ਸਿੰਘ ਚਾਹਲ ਨੂੰ ਹੋਇਆ ਕੋਰੋਨਾ

ਸੀਂਗੋ ਮੰਡੀ, 6 ਮਈ (ਲੱਕਵਿੰਦਰ ਸ਼ਰਮਾ)-ਪਿੰਡ ਨਥੇਹਾ ਦੇ ਜੰਮਪਲ ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ. ਹਰਿੰਦਰ ਸਿੰਘ ਚਾਹਲ ਕੋਰੋਨਾ ਪੀੜਿਤ ਪਾਏ ਗਏ ਹਨ | ਇਸ ਸਬੰਧੀ ਉਨ੍ਹਾਂ ਦੇ ਸਪੁੱਤਰ ਫ਼ਿਲਮੀ ਅਦਾਕਾਰ ਗੁਲਜਾਰਇੰਦਰ ਸਿੰਘ ਚਾਹਲ ਨੇ ਦੱਸਿਆ ਕਿ ਉਨ੍ਹਾਂ ਨੂੰ ...

ਪੂਰੀ ਖ਼ਬਰ »

ਮਹਾਂਮਾਰੀ ਕਹਿਰ ਦੇ ਚੱਲਦਿਆਂ ਸਰਕਾਰੀ ਹਸਪਤਾਲ ਦੇ ਤਿੰਨ ਡਾਕਟਰਾਂ ਨੇ ਦਿੱਤੇ ਅਸਤੀਫੇ

ਬਠਿੰਡਾ, 6 ਮਈ (ਅਵਤਾਰ ਸਿੰਘ)- ਬਠਿੰਡਾ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ ਉੱਥੇ ਹੀ ਮੌਤਾਂ ਦੇ ਅੰਕੜੇ ਵੀ ਲਗਾਤਾਰ ਵਧਦੇ ਜਾ ਰਹੇ ਹਨ | ਦੂਸਰੇ ਪਾਸੇ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਵੀ ਲਗਾਤਾਰ ਅਸਤੀਫ਼ਿਆਂ ਦਾ ...

ਪੂਰੀ ਖ਼ਬਰ »

ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਬਠਿੰਡਾ, 6 ਮਈ (ਅਵਤਾਰ ਸਿੰਘ)- ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਜ਼ਿਲ੍ਹਾ ਸਿਵਲ ਹਸਪਤਾਲ ਵਿਚ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਵਲੋਂ ਅੱਜ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੱਕਿਆਂ ਕਰਨ ਦੀ ਮੰਗ ਰੱਖੀ ਗਈ | ਇਸ ਬਾਰੇ ਬੋਲਦੇ ਹੋਏ ...

ਪੂਰੀ ਖ਼ਬਰ »

ਮਿੱਟੀ ਹੇਠ ਦੱਬਣ ਨਾਲ 2 ਦੀ ਮੌਤ

ਏਲਨਾਬਾਦ, 6 ਮਈ (ਜਗਤਾਰ ਸਮਾਲਸਰ)- ਖੇਤਰ ਦੇ ਪਿੰਡ ਕੁਮਥਲਾ ਵਿੱਚ ਅੱਜ ਨਹਿਰੀ ਪਾਣੀ ਲਈ ਪਾਈਪ ਲਾਈਨ ਦੀ ਖੁਦਾਈ ਕਰਦੇ ਸਮੇਂ ਦੋ ਵਿਅਕਤੀਆਂ ਦੀ ਮਿੱਟੀ ਹੇਠ ਦੱਬੇ ਜਾਣ ਨਾਲ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪਿੰਡ ਕੁਮਥਲਾ ਦੇ ਰਕਬੇ ਵਿਚ ਪਿੰਡ ਕੁੱਤਾਵੱਢ ਦਾ ਵਾਸੀ ...

ਪੂਰੀ ਖ਼ਬਰ »

ਬੈਂਕ ਦੇ ਸਾਇਰਨ ਨੇ ਪੁਲਿਸ ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ

ਭੁੱਚੋ ਮੰਡੀ, 6 ਮਈ (ਬਿੱਕਰ ਸਿੰਘ ਸਿੱਧੂ)-ਬੀਤੀ ਰਾਤ ਪੁਲਿਸ ਪ੍ਰਸ਼ਾਸਨ ਨੂੰ ਉਸ ਸਮੇਂ ਹੱਥਾ ਪੈਰਾਂ ਦੀ ਪੈ ਗਈ ਜਦ ਸਰਕਾਰੀ ਸਕੂਲ ਰੋਡ 'ਤੇ ਸਥਿਤ ਸੈਂਟਰਲ ਬੈਂਕ ਦਾ ਸਾਇਰਨ ਅਚਾਨਕ ਵੱਜਣ ਲੱਗ ਪਿਆ | ਸੂਚਨਾ ਮਿਲਦੇ ਹੀ ਪੁਲਿਸ ਚੌਕੀ ਦੇ ਇੰਚਾਰਜ ਜਗਰੂਪ ਸਿੰਘ ਪੁਲਿਸ ...

ਪੂਰੀ ਖ਼ਬਰ »

ਸੋਮਵਾਰ ਤੋਂ ਸ਼ੁੱਕਰਵਾਰ ਤੱਕ 10 ਤੋਂ 2 ਵਜੇ ਤੱਕ ਖੁੱਲ੍ਹਣਗੀਆਂ ਆਮ ਦੁਕਾਨਾਂ-

ਬਠਿੰਡਾ, 6 ਮਈ (ਅਵਤਾਰ ਸਿੰਘ)- ਤਾਲਾਬੰਦੀ ਦੇ ਚੱਲਦਿਆਂ ਦੁਕਾਨਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਵਿੱਤ-ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਅੱਜ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਦੀ ਅਗਵਾਈ 'ਚ ਵਫ਼ਦ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

-ਖ਼ੂਨ ਨਾਲ ਲੱਥ ਪੱਥ ਮਿਲੀ ਲਾਸ਼ ਦਾ ਮਾਮਲਾ- ਰਾਤੋ ਰਾਤ ਪੁਲਿਸ ਨੇ ਸੁਲਝਾਇਆ ਮਾਮਲਾ, ਗੁਆਂਢੀ ਹੀ ਨਿਕਲਿਆ ਕਾਤਲ

ਰਾਮਾਂ ਮੰਡੀ, 6 ਮਈ (ਤਰਸੇਮ ਸਿੰਗਲਾ)- ਬੀਤੀ ਦੇਰ ਰਾਤ ਨਾਲ ਲੱਗਦੇ ਪਿੰਡ ਰਾਮਸਰਾ ਤੋਂ ਬਾਘਾ ਪਿੰਡ ਨੂੰ ਜਾਂਦੇ ਕੱਚੇ ਰਸਤੇ 'ਚ ਇਕ ਨੌਜਵਾਨ ਦੀ ਖ਼ੂਨ ਨਾਲ ਲੱਥ ਪੱਥ ਲਾਸ਼ ਪਈ ਹੋਣ ਦੀ ਸੂਚਨਾ ਮਿਲਦੇ ਹੀ ਪੁਲਿਸ ਉਪ ਕਪਤਾਨ ਮਨੋਜ ਕੁਮਾਰ ਗੌਰਸੀ ਤਲਵੰਡੀ ਸਾਬੋ, ਰਾਮਾਂ ...

ਪੂਰੀ ਖ਼ਬਰ »

ਕੋਰੋਨਾ ਮਰੀਜ਼ਾਂ ਦੇ ਇਲਾਜ ਕਰਕੇ ਪ੍ਰਾਈਵੇਟ ਹਸਪਤਾਲਾਂ ਵਲੋਂ ਖੁੱਲ੍ਹੇ 'ਚ ਮੈਡੀਕਲ ਵੇਸਟੇਜ਼ ਸੁੱਟਣ ਕਾਰਨ ਲੋਕਾਂ 'ਚ ਰੋਸ

ਬਠਿੰਡਾ, 6 ਮਈ (ਅਵਤਾਰ ਸਿੰਘ)- ਸਥਾਨਕ ਸ਼ਹਿਰ ਦੇ ਕੁਝ ਪ੍ਰਾਈਵੇਟ ਹਸਪਤਾਲਾਂ ਦੀ ਮੈਡੀਕਲ ਰਹਿੰਦ-ਖੂੰਹਦ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਜੀ. ਟੀ. ਰੋਡ 'ਤੇ ਨਹਿਰ ਦੇ ਨਜ਼ਦੀਕ ਕੁਇੰਟਲਾਂ ਦੇ ਹਿਸਾਬ ਨਾਲ ਸਰਿੰਜਾਂ, ਦਵਾਈਆਂ, ਸੂਤੀ, ਗੰਦੇ ਅਤੇ ਖੂਨ ਨਾਲ ...

ਪੂਰੀ ਖ਼ਬਰ »

ਨਾਬਾਲਗ ਦੇ ਸਰੀਰਕ ਸ਼ੋਸਣ ਦੇ ਮਾਮਲੇ 'ਚ ਦੋਸ਼ੀ ਗਿ੍ਫ਼ਤਾਰ

ਬਠਿੰਡਾ, 6 ਮਈ (ਅਵਤਾਰ ਸਿੰਘ)- ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਸ਼ਹਿਰ ਵਿਚ ਚਾਈਲਡ ਲਾਈਨ ਬਠਿੰਡਾ ਦੇ ਸੈਂਟਰ ਕੋਆਰਡੀਨੇਟਰ ਸੁਮਨਦੀਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰਵਰੀ 2021 ਵਿਚ ਬਠਿੰਡਾ ਜ਼ਿਲੇ੍ਹ ਦੇ ਮੌੜ ਬਲਾਕ ਵਿਚ ਇਕ ਬੱਚੇ ਦੇ ਪਿਤਾ ...

ਪੂਰੀ ਖ਼ਬਰ »

ਤਾਲਾਬੰਦੀ ਦੌਰਾਨ ਕੱਪੜੇ ਦੀਆਂ ਦੁਕਾਨਾਂ ਖੋਲ੍ਹਣ ਦੀ ਮੰਗ

ਬਠਿੰਡਾ, 6 ਮਈ (ਅਵਤਾਰ ਸਿੰਘ)- ਸਥਾਨਕ ਧੋਬੀ ਬਾਜ਼ਾਰ ਤੇ ਕੱਪੜਾ ਮਾਰਕੀਟ ਦੇ ਦੁਕਾਨਦਾਰਾਂ ਜਿਨ੍ਹਾਂ ਵਿਚ ਰੈਡੀਮੇਟ ਕੱਪੜੇ ਅਤੇ ਹੋਰ ਕੱਪੜਾ ਵਪਾਰੀਆਂ ਨੇ ਆਪਣੀ ਦੁਕਾਨਾਂ ਖੋਲ੍ਹਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਨੂੰ ਅਪੀਲ ਕੀਤੀ ...

ਪੂਰੀ ਖ਼ਬਰ »

9 ਜ਼ਿਲਿ੍ਹਆਂ ਦੀ ਸੰਯੁਕਤ ਮੋਰਚੇ ਦੀ ਬਠਿੰਡਾ ਟੀਚਰਜ਼ ਹੋਮ ਵਿਖੇ ਮੀਟਿੰਗ ਅੱਜ- ਯਾਤਰੀ

ਬਠਿੰਡਾ, 6 ਮਈ (ਅਵਤਾਰ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਸੰਯੁਕਤ ਮੋਰਚੇ ਵਲੋਂ ਕੋਰੋਨਾ ਮਹਾਂਮਾਰੀ ਦੀ ਆੜ 'ਚ ਸਰਕਾਰਾਂ ਵਲੋਂ ਦਿੱਲੀ ਧਰਨੇ-ਪ੍ਰਦਰਸ਼ਨ ਨੂੰ ਤਾਰਪੀਡੋ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਹਸਪਤਾਲਾਂ 'ਚ ਬੈੱਡਾਂ ਤੇ ਆਕਸੀਜਨ ਦੀ ਨਹੀਂ ਕੋਈ ਕਮੀ- ਡੀ.ਸੀ.

ਬਠਿੰਡਾ, 6 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਵਲੋਂ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਰੀਵਿਓੂ ਮੀਟਿੰਗ ਕੀਤੀ | ਉਨ੍ਹਾਂ ਸਬੰਧਿਤ ਅਧਿਕਾਰੀਆਂ ਨੰੂ ਆਦੇਸ਼ ਦਿੱਤੇ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਲਹਿਰਾ ਸੌਂਧਾ 'ਚੋਂ ਪੀ.ਟੀ. ਅਧਿਆਪਕ ਦੀ ਪੋਸਟ ਖ਼ਤਮ ਕਰਨ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਰੋਸ ਧਰਨਾ

ਲਹਿਰਾ ਮੁਹੱਬਤ, 6 ਮਈ (ਭੀਮ ਸੈਨ ਹਦਵਾਰੀਆ, ਸੁਖਪਾਲ ਸਿੰਘ ਸੁੱਖੀ)- ਸਿੱਖਿਆ ਵਿਭਾਗ ਪੰਜਾਬ ਦੇ ਵਾਰੇ ਵਾਰੇ ਜਾਈਏ ਕਿ ਇਕ ਪਾਸੇ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਵਧਾਉਣ ਸਬੰਧੀ ਵੱਡੇ ਪੱਧਰ 'ਤੇ ਜਾਗਰੂਕ ਮੁਹਿੰਮ ਚਲਾ ਕੇ ਵਾਹੋ-ਵਾਹੀ ਖੱਟੀ ਜਾ ਰਹੀ ਹੈ, ਦੂਜੇ ਪਾਸੇ ...

ਪੂਰੀ ਖ਼ਬਰ »

ਸਵੱਛਤਾ ਲਈ ਨਗਰ ਕੌਂਸਲ ਰਾਮਾਂ ਨੇ ਸਬਜ਼ੀ ਮੰਡੀ 'ਚ ਕੂੜਾਦਾਨ ਰੱਖੇ

ਰਾਮਾਂ ਮੰਡੀ, 6 ਮਈ (ਅਮਰਜੀਤ ਸਿੰਘ ਲਹਿਰੀ)- ਸਵੱਛ ਭਾਰਤ ਮੁਹਿੰਮ ਤਹਿਤ ਮੰਡੀ ਨੂੰ ਸਾਫ਼ ਸੁਥਰਾ ਰੱਖਣ ਲਈ ਨਗਰ ਕੌਂਸਲ ਰਾਮਾਂ ਵਲੋਂ ਸਬਜ਼ੀ ਮੰਡੀ ਅਤੇ ਹੋਰ ਜਨਤਕ ਥਾਵਾਂ 'ਤੇ ਡਸਟਬਿਨ ਰੱਖੇ ਗਏ ਜਿਸ ਦੀ ਸ਼ੁਰੂਆਤ ਪ੍ਰਧਾਨ ਕ੍ਰਿਸ਼ਨ ਕੁਮਾਰ ਕਾਲਾ ਅਤੇ ਕੌਂਸਲਰਾਂ ...

ਪੂਰੀ ਖ਼ਬਰ »

ਸੇਵਾ-ਮੁਕਤੀ ਤੋਂ ਇਕ ਦਿਨ ਪਹਿਲਾਂ ਏ. ਐਸ. ਆਈ. ਖ਼ਿਲਾਫ਼ ਕਥਿਤ ਤੌਰ 'ਤੇ ਕੇਸ ਦਰਜ ਕਰਨ ਦੇ ਮਾਮਲੇ 'ਚ ਹਾਈਕੋਰਟ ਗੰਭੀਰ

ਚੰਡੀਗੜ੍ਹ, 6 ਮਈ (ਬਿ੍ਜੇਂਦਰ ਗੌੜ)-ਪੰਜਾਬ ਪੁਲਿਸ ਦੇ ਇਕ ਏ. ਐਸ. ਆਈ. ਦੀ ਸੇਵਾ-ਮੁਕਤੀ ਤੋਂ ਇਕ ਦਿਨ ਪਹਿਲਾਂ ਉਸ ਨੂੰ ਚੁੱਕ ਕੇ ਕਥਿਤ ਤੌਰ 'ਤੇ ਝੂਠੇ ਕੇਸ 'ਚ ਫਸਾਉਣ ਦੇ ਦੋਸ਼ਾਂ ਵਾਲੀ ਏ. ਐਸ. ਆਈ. ਦੇ ਬੇਟੇ ਦੀ ਤਿੰਨ ਈ-ਮੇਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਤੇ ...

ਪੂਰੀ ਖ਼ਬਰ »

ਪਿੰਡ ਚੱਕ ਰੁਲਦੂ ਸਿੰਘ ਵਾਲਾ ਦੇ ਐਨ.ਆਰ.ਆਈ. ਵਲੋਂ ਸਰਕਾਰੀ ਸਕੂਲ ਨੂੰ ਵਾਟਰ ਕੂਲਰ ਤੇ ਆਰ.ਓ. ਦਾਨ

ਸੰਗਤ ਮੰਡੀ, 5 ਮਈ (ਅੰਮਿ੍ਤਪਾਲ ਸ਼ਰਮਾ)-ਪਿੰਡ ਚੱਕ ਰੁਲਦੂ ਸਿੰਘ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਪਿੰਡ ਦੇ ਐਨ.ਆਰ.ਆਈ ਵਲੋਂ ਆਪਣੇ ਪਿਤਾ ਦੀ ਯਾਦ 'ਚ ਵਾਟਰ ਕੂਲਰ ਤੇ ਆਰ.ਓ. ਦਾਨ ਕੀਤੇ ਗਏ | ਪਿੰਡ ਦੇ ਸਾਬਕਾ ਸਰਪੰਚ ਦੀਪਇੰਦਰ ਸਿੰਘ ਸਿੱਧੂ ਅਤੇ ...

ਪੂਰੀ ਖ਼ਬਰ »

ਭਾਕਿਯੂ ਉਗਰਾਹਾਂ ਵਲੋਂ ਕੋਰੋਨਾ ਦੀ ਆੜ 'ਚ ਕਾਰੋਬਾਰੀ ਅਦਾਰੇ ਬੰਦ ਕਰਨ ਦੀ ਵਿਰੋਧਤਾ

ਮੌੜ ਮੰਡੀ, 6 ਮਈ (ਲਖਵਿੰਦਰ ਸਿੰਘ ਮੌੜ)- ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੁਝ ਕਾਰੋਬਾਰੀ ਅਦਾਰੇ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਤਹਿਤ ਜ਼ਰੂਰੀ ਵਸਤੂਆਂ ਜਿਵੇਂ ਕਰਿਆਨਾ, ਦਵਾਈਆਂ, ਸ਼ਰਾਬ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਆਕਸੀਜਨ ਗੈਸ ਪਲਾਂਟ ਲਗਾਉਣ ਲਈ ਤੁਰੰਤ ਮਿਲੇਗੀ ਪ੍ਰਵਾਨਗੀ : ਡਿਪਟੀ ਕਮਿਸ਼ਨਰ

ਬਠਿੰਡਾ, 6 ਮਈ (ਨਿੱਜੀ ਪੱਤਰ ਪ੍ਰੇਰਕ)- ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਵਲੋਂ ਬਠਿੰਡਾ ਦੇ ਪ੍ਰਮੁੱਖ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਅਤੇ ਸਿਟੀ ਸਕੈਨ ਸੈਂਟਰਾਂ ਦੇ ਮਾਲਕਾਂ ਨਾਲ ਅਹਿਮ ਮੀਟਿੰਗ ਕੀਤੀ | ਇਸ ਦੌਰਾਨ ਉਨ੍ਹਾਂ ਪ੍ਰਾਈਵੇਟ ਹਸਪਤਾਲਾਂ 'ਚ ...

ਪੂਰੀ ਖ਼ਬਰ »

ਕੋਰੋਨਾ ਕਾਲ 'ਚ ਬਠਿੰਡਾ ਵਾਸੀਆਂ ਲਈ ਸਹਾਈ ਹੋਵੇਗੀ 'ਕੋਵਿਡ ਕੇਅਰ ਹੈਲਪ ਲਾਈਨ'

ਬਠਿੰਡਾ, 6 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕੋਰੋਨਾ ਮਹਾਂਮਾਰੀ ਦੇ ਇਸ ਦੌਰ 'ਚ ਬਠਿੰਡਾ ਵਾਸੀਆਂ ਨੂੰ ਸਿਹਤ ਤੋਂ ਇਲਾਵਾ ਹੋਰ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਸ਼ਹਿਰ ਦੇ ਕਾਂਗਰਸੀ ਆਗੂਆਂ ਅਤੇ ਸਮਾਜ ਸੇਵੀਆਂ ਨੇ ਮਿਲ ਕੇ 'ਕੋਵਿਡ ਕੇਅਰ ਹੈਲਪ ਲਾਈਨ' ਦਾ ਗਠਨ ਕੀਤਾ ...

ਪੂਰੀ ਖ਼ਬਰ »

ਨੌਜਵਾਨ ਨੇ ਕੀਤੀ ਜੀਵਨ ਲੀਲ੍ਹਾ ਸਮਾਪਤ

ਬਠਿੰਡਾ, 6 ਮਈ (ਅਵਤਾਰ ਸਿੰਘ)- ਸਥਾਨਕ ਸ਼ਹਿਰ ਵਿਚ ਕੱਲ੍ਹ ਵੀ ਲੜਕੀ ਤੋਂ ਤੰਗ ਆਕੇ ਨੌਜਵਾਨ ਨੇ ਆਤਮ ਹੱਤਿਆ ਕੀਤੀ ਸੀ ਉਸ ਤਰ੍ਹਾਂ ਅੱਜ ਵੀ ਨੌਜਵਾਨ ਵਲੋਂ ਪਤਨੀ ਤੋਂ ਤੰਗ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਹੈ | ਅੱਜ ਬਾਬਾ ਦੀਪ ਸਿੰਘ ਨਗਰ, ਗਲੀ ਨੰਬਰ 3/6 ...

ਪੂਰੀ ਖ਼ਬਰ »

ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਅਧੂਰੇ ਕੰਮ ਜਲਦ ਨੇਪਰੇ ਚੜ੍ਹਾਏ ਜਾਣਗੇ-ਪ੍ਰਧਾਨ ਗੁਰਸੇਵਕ ਸਿੰਘ

ਲਹਿਰਾ ਮੁਹੱਬਤ, 6 ਮਈ (ਸੁਖਪਾਲ ਸਿੰਘ ਸੁੱਖੀ)- ਸਥਾਨਕ ਨਗਰ ਪੰਚਾਇਤ ਦਫ਼ਤਰ ਵਿਖੇ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਤੇ ਮੀਤ ਪ੍ਰਧਾਨ ਬਲਜੀਤ ਕੌਰ ਦੀ ਅਗਵਾਈ ਹੇਠ ਨਗਰ ਦੇ ਵਿਕਾਸ ਕਾਰਜਾਂ ਸਬੰਧੀ ਸਮੂਹ ਕੌਂਸਲਰਾਂ ਦੀ ਮੀਟਿੰਗ ਹੋਈ | ਇਸ ਦੌਰਾਨ ਪ੍ਰਧਾਨ ...

ਪੂਰੀ ਖ਼ਬਰ »

ਸੀਨੀਅਰ ਕਾਂਗਰਸੀ ਆਗੂ ਤੇ ਕੌਂਸਲਰ ਜਗਰੂਪ ਸਿੰਘ ਗਿੱਲ ਨੇ ਮੇਅਰ ਨੂੰ ਸੌਂਪਿਆ ਮੰਗ ਪੱਤਰ

ਬਠਿੰਡਾ, 6 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੇ ਸੀਨੀਅਰ ਕਾਂਗਰਸੀ ਆਗੂ ਤੇ ਕੌਂਸਲਰ ਜਗਰੂਪ ਸਿੰਘ ਗਿੱਲ ਅਤੇ ਕੌਂਸਲਰ ਸੁਖਦੀਪ ਸਿੰਘ ਢਿੱਲੋਂ ਨੇ ਨਗਰ ਨਿਗਮ, ਬਠਿੰਡਾ ਦੀ ਮੇਅਰ ਰਮਨ ਗੋਇਲ ਨੂੰ ਮੰਗ ਪੱਤਰ ਦਿੱਤਾ ਅਤੇ ਉਨ੍ਹਾਂ ਹਾਊਸ ਦੀ ਮੀਟਿੰਗ ਬੁਲਾ ਕੇ ...

ਪੂਰੀ ਖ਼ਬਰ »

ਸਰਕਾਰੀ ਵੈਂਟੀਲੇਟਰ ਪ੍ਰਾਈਵੇਟ ਹਸਪਤਾਲਾਂ 'ਚ ਕਿਵੇਂ ਗਏ, ਖਜ਼ਾਨਾ ਮੰਤਰੀ ਸਪੱਸ਼ਟ ਕਰਨ- ਗਿੱਲਪੱਤੀ

ਬਠਿੰਡਾ, 6 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕੋਰੋਨਾ ਦੀ ਬਿਮਾਰੀ ਨਾਲ ਜੂਝ ਰਹੇ ਲੋਕਾਂ ਦੇ ਇਲਾਜ ਲਈ ਲੋਕਾਂ ਦੇ ਪੈਸੇ ਨਾਲ ਭੇਜੇ ਸਰਕਾਰ ਵਲੋਂ ਵੈਂਟੀਲੇਟਰ ਪ੍ਰਾਈਵੇਟ ਹਸਪਤਾਲਾਂ 'ਚ ਕਿਸ ਨੇ ਕਿਸ ਹੁਕਮ ਨਾਲ ਭੇਜੇ ਹਨ | ਬਠਿੰਡਾ ਪ੍ਰਸ਼ਾਸਨ ਅਤੇ ਖਜ਼ਾਨਾ ਮੰਤਰੀ ...

ਪੂਰੀ ਖ਼ਬਰ »

ਕੋਰੋਨਾ ਦੇ ਨਾਂਅ 'ਤੇ ਲਾਈਆਂ ਪਾਬੰਦੀਆਂ ਖਿਲਾਫ ਕੱਲ੍ਹ ਖੇਤ ਮਜ਼ਦੂਰ ਕਰਨਗੇ ਤਿੱਖਾ ਵਿਰੋਧ- ਨਸਰਾਲੀ

ਲਹਿਰਾ ਮੁਹੱਬਤ, 6 ਮਈ (ਭੀਮ ਸੈਨ ਹਦਵਾਰੀਆ)- ਕੇਂਦਰ ਦੀ ਮੋਦੀ ਹਕੂਮਤ ਅਤੇ ਸੂਬਾ ਸਰਕਾਰਾਂ ਵਲੋਂ ਕੋਰੋਨਾ ਦੇ ਨਾਂਅ 'ਤੇ ਲਾਈਆਂ ਪਾਬੰਦੀਆਂ ਦਾ ਵਿਰੋਧ ਕਰਨ ਲਈ ਖੇਤ ਮਜ਼ਦੂਰ ਮਿਤੀ 8 ਮਈ ਨੂੰ ਸ਼ਹਿਰੀ ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ, ਰੇਹੜੀ-ਫੜੀ ਵਾਲਿਆਂ ਅਤੇ ...

ਪੂਰੀ ਖ਼ਬਰ »

ਨਗਰ ਨਿਗਮ ਵਲੋਂ ਫੋਗਿੰਗ ਸਪਰੇਅ ਸ਼ਡਿਊਲ ਜਾਰੀ

ਬਠਿੰਡਾ, 6 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼ਹਿਰ 'ਚ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੌਗਿੰਗ ਸ਼ਡਿਊਲ ਜਾਰੀ ਕਰਦਿਆਂ ਬਠਿੰਡਾ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸ਼ਹਿਰ ਅੰਦਰ ਫੌਗਿੰਗ ਸਪਰੇਅ ਹੋਣ ...

ਪੂਰੀ ਖ਼ਬਰ »

ਨਗਰ ਨਿਗਮ ਵਲੋਂ ਫੋਗਿੰਗ ਸਪਰੇਅ ਸ਼ਡਿਊਲ ਜਾਰੀ

ਬਠਿੰਡਾ, 6 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸ਼ਹਿਰ 'ਚ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੌਗਿੰਗ ਸ਼ਡਿਊਲ ਜਾਰੀ ਕਰਦਿਆਂ ਬਠਿੰਡਾ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸ਼ਹਿਰ ਅੰਦਰ ਫੌਗਿੰਗ ਸਪਰੇਅ ਹੋਣ ...

ਪੂਰੀ ਖ਼ਬਰ »

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਗ੍ਰਹਿ, ਨਛੱਤਰ ਤੇ ਰਾਸ਼ੀ ਬਗੀਚੇ ਦੀ ਸਥਾਪਨਾ

ਬਠਿੰਡਾ, 6 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀ.ਯੂ.ਪੀ.ਬੀ.) ਦੇ ਘੁੱਦਾ ਕੈਂਪਸ ਵਿਖੇ ਵਾਈਸ ਚਾਂਸਲਰ ਪ੍ਰੋ: ਰਾਘਵੇਂਦਰ ਪ੍ਰਸ਼ਾਦ ਤਿਵਾੜੀ ਦੀ ਸਰਪ੍ਰਸਤੀ ਹੇਠ 'ਗ੍ਰਹਿ, ਨਛੱਤਰ ਅਤੇ ਰਾਸ਼ੀ ਵਾਟਿਕਾ' ਨੂੰ ਸਥਾਪਤ ਕਰਨ ਲਈ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX