ਤਾਜਾ ਖ਼ਬਰਾਂ


ਮੁੱਖ ਮੰਤਰੀ ਚੰਨੀ ਨੇ ਕਿਸਾਨਾਂ ਦੇ ਹੱਕ ਵਿਚ ਕੀਤਾ ਟਵੀਟ
. . .  2 minutes ago
ਚੰਡੀਗੜ੍ਹ, 27 ਸਤੰਬਰ - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਦੇ ਹੱਕ ਵਿਚ ਟਵੀਟ ਕੀਤਾ ਹੈ ਤੇ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਅੰਦੋਲਨ...
ਸ਼ਾਹਕੋਟ ਅਤੇ ਮਲਸੀਆਂ 'ਚ ਭਾਰਤ ਬੰਦ ਦਾ ਖਾਸਾ ਅਸਰ, ਬਾਜ਼ਾਰ ਬੰਦ, ਮੈਡੀਕਲ ਸੇਵਾਵਾਂ ਚਾਲੂ
. . .  3 minutes ago
ਸ਼ਾਹਕੋਟ, ਮਲਸੀਆਂ, 27 ਸਤੰਬਰ (ਏ.ਐੱਸ. ਸਚਦੇਵਾ, ਸੁਖਦੀਪ ਸਿੰਘ) - ਸੰਯੁਕਤ ਕਿਸਾਨ ਮੋਰਚਾ ਵਲੋਂ ਅੱਜ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਸ਼ਾਹਕੋਟ ਅਤੇ ਮਲਸੀਆਂ ਸਮੇਤ ਆਸ-ਪਾਸ ਦੇ ਇਲਾਕੇ ਵਿਚ ਖਾਸਾ ਅਸਰ ਵੇਖਣ ਨੂੰ ਮਿਲ ਰਿਹਾ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਮਹਿਤਪੁਰ ਵਿਖੇ ਜਗਰਾਉਂ ਰੋਡ ਕੀਤਾ ਜਾਮ
. . .  7 minutes ago
ਮਹਿਤਪੁਰ, 27ਸਤੰਬਰ(ਲਖਵਿੰਦਰ ਸਿੰਘ) - ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਦਾ ਸਵਾਗਤ ਤੇ ਸਮਰਥਨ ਕਰਦਿਆਂ ਕਿਸਾਨ ਜਥੇਬੰਦੀਆਂ ਵਲੋਂ...
ਓਠੀਆਂ ਕਸਬਾ ਪੂਰਨ ਤੌਰ 'ਤੇ ਬੰਦ
. . .  10 minutes ago
ਓਠੀਆਂ 27 ਸਤੰਬਰ (ਗੁਰਵਿੰਦਰ ਸਿੰਘ ਛੀਨਾ) - ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਭਾਰਤ ਬੰਦ ਦੇ ਦਿੱਤੇ ਗਏ ਸੱਦੇ 'ਤੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ ਦੇ...
ਕੇਰਲਾ 'ਚ ਵੀ ਪੂਰਨ ਬੰਦ
. . .  12 minutes ago
ਕੋਚੀ, 27 ਸਤੰਬਰ - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਤੇ ਹੋਰ ਵੱਖ-ਵੱਖ ਟਰੇਡ ਯੂਨੀਅਨਾਂ ਵਲੋਂ ਕੇਰਲਾ 'ਚ ਠੱਪ ਕਰ ਦਿੱਤਾ ਗਿਆ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮਾਨਸਾ ਜ਼ਿਲ੍ਹਾ ਪੂਰਨ ਤੌਰ 'ਤੇ ਬੰਦ
. . .  16 minutes ago
ਮਾਨਸਾ, 27 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ) - ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੇ ਤਹਿਤ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਨੂੰ ਮਾਨਸਾ ਜ਼ਿਲ੍ਹੇ 'ਚ ਮੁਕੰਮਲ ਹੁੰਗਾਰਾ...
ਮੰਡੀ ਅਰਨੀਵਾਲਾ 'ਚ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ
. . .  21 minutes ago
ਭਾਰਤ ਬੰਦ ਦੌਰਾਨ ਕਿਸਾਨਾਂ ਬਠਿੰਡਾ-ਚੰਡੀਗੜ੍ਹ ਮੁੱਖ ਸੜਕ 'ਤੇ ਟੈਂਟ ਲਗਾ ਕੇ ਕੀਤੀ ਸੜਕ ਜਾਮ
. . .  29 minutes ago
ਲਾਡੋਵਾਲ ਟੋਲ ਪਲਾਜ਼ਾ 'ਤੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਕੀਤਾ ਚੱਕਾ ਜਾਮ
. . .  30 minutes ago
ਸ੍ਰੀ ਮੁਕਤਸਰ ਸਾਹਿਬ 'ਚ ਦੁਕਾਨਾਂ ਮੁਕੰਮਲ ਬੰਦ -ਸੜਕੀ ਆਵਾਜਾਈ ਠੱਪ
. . .  31 minutes ago
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਰਣਜੀਤ ਸਿੰਘ ਢਿੱਲੋਂ ) - 3 ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ , ਸਵੇਰ ਤੋਂ ਹੀ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਹਨ।
ਭੂੰਗਾ ਵਿਖੇ ਕਿਸਾਨ ਯੂਨੀਅਨ ਵਲੋਂ ਕੀਤੀ ਸੜਕ ਜਾਮ
. . .  41 minutes ago
ਲੋਹੀਆਂ ਵਿਖੇ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਜਾਮ
. . .  36 minutes ago
ਫ਼ਿਰੋਜ਼ਪੁਰ-ਜ਼ੀਰਾ ਮਾਰਗ ਕੁੱਲਗੜ੍ਹੀ ਅੱਡੇ 'ਤੇ ਕਿਸਾਨਾਂ ਵਲੋਂ ਕੀਤਾ ਗਿਆ ਠੱਪ
. . .  48 minutes ago
ਕੁੱਲਗੜ੍ਹੀ, 27 ਸਤੰਬਰ (ਸੁਖਜਿੰਦਰ ਸਿੰਘ ਸੰਧੂ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਫ਼ਿਰੋਜ਼ਪੁਰ-ਜ਼ੀਰਾ ਮਾਰਗ ਕੁੱਲਗੜ੍ਹੀ ਅੱਡੇ 'ਤੇ ਠੱਪ...
ਪਟਿਆਲਾ ਵਿਚ ਬੰਦ ਦਾ ਅਸਰ
. . .  44 minutes ago
ਪਟਿਆਲਾ, 27 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਪਟਿਆਲਾ ਵਿਚ ਵੀ ਠੱਪ ਕਰ ਦਿੱਤਾ ਗਿਆ...
ਜੰਡਿਆਲਾ ਗੁਰੂ ਨਜਦੀਕ ਟੋਲ ਪਲਾਜਾ ਨਿੱਝਰਪੁਰਾ ਵਿਖੇ ਵੀ ਕਿਸਾਨਾਂ ਵੱਲੋਂ ਜਾਮ ਲਾ ਕੇ ਨੈਸ਼ਨਲ ਹਾਈਵੇ ਤੇ ਆਵਾਜਾਈ ਕੀਤੀ ਠੱਪ
. . .  56 minutes ago
ਜੰਡਿਆਲਾ ਗੁਰੂ, 27 ਸਤੰਬਰ (ਰਣਜੀਤ ਸਿੰਘ ਜੋਸਨ) - ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਤਹਿਤ ਅੱਜ...
ਬੰਦ ਦਾ ਲੁਧਿਆਣਾ 'ਚ ਭਰਵਾਂ ਹੁੰਗਾਰਾ
. . .  59 minutes ago
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ, ਰੁਪੇਸ਼ ਕੁਮਾਰ) - ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੀ ਗਈ ਭਾਰਤ ਬੰਦ ਦੇ ਕੌਲ ਦੇ ਤਹਿਤ ਅੱਜ ਜਿੱਥੇ ਪੂਰਾ ਭਾਰਤ ਬੰਦ ਹੈ। ਉੱਥੇ ਇਸ ਬੰਦ ਦਾ ਅਸਰ ਲੁਧਿਆਣਾ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ...
ਕਿਸਾਨਾਂ ਵਲੋਂ 'ਭਾਰਤ ਬੰਦ' ਦੇ ਸੱਦੇ 'ਤੇ ਮੰਡਿਆਲਾਂ ਵਿਖੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ
. . .  about 1 hour ago
ਕਸਬਾ ਹਰੀਕੇ ਪੱਤਣ ਵਿਖੇ ਬਾਜ਼ਾਰ ਮੁਕੰਮਲ ਬੰਦ
. . .  about 1 hour ago
ਕਿਸਾਨਾਂ ਆਰਿਫ਼ਕੇ 'ਚ ਮਾਝਾ ਮਾਲਵਾ ਫਿਰੋਜ਼ਪੁਰ ਮੱਖੂ, ਅੰਮ੍ਰਿਤਸਰ ਕੀਤਾ ਜਾਮ
. . .  about 1 hour ago
ਆਰਿਫ਼ ਕੇ (ਫਿਰੋਜ਼ਪੁਰ) 27 ਸਤੰਬਰ (ਬਲਬੀਰ ਸਿੰਘ ਜੋਸਨ) - ਕਸਬਾ ਆਰਿਫ਼ ਕੇ ਦੇ ਮੇਨ ਚੌਕ ਤੇ ਫਿਰੋਜ਼ਪੁਰ ਮੱਖੂ ਰੋਡ ਤੇ ਮਾਝਾ...
ਬੰਦ ਦੇ ਸੱਦੇ ਤਹਿਤ ਕਿਸਾਨਾਂ ਵੱਲੋਂ ਪਟਿਆਲਾ- ਕੈਥਲ ਸਟੇਟ ਹਾਈਵੇ ਜਾਮ
. . .  about 1 hour ago
ਮੰਡੀ ਲਾਧੂਕਾ ਦਾ ਜੀ.ਟੀ. ਰੋਡ ਜਾਮ
. . .  about 1 hour ago
ਭਾਰਤ ਬੰਦ ਨੂੰ ਮਲੌਦ 'ਚ ਮਿਲਿਆ ਭਰਵਾਂ ਹੁੰਗਾਰਾ
. . .  about 1 hour ago
ਭਾਰਤ ਬੰਦ ਸੱਦੇ 'ਤੇ ਸਥਾਨਕ ਲੋਕਾਂ, ਦੁਕਾਨਦਾਰਾਂ ਨੇ ਮਿਲ ਕੇ ਜਲੰਧਰ ਪਠਾਨਕੋਟ ਜੰਮੂ ਕੌਮੀ ਸ਼ਾਹ ਮਾਰਗ ਨੂੰ ਕੀਤਾ ਬੰਦ
. . .  about 1 hour ago
ਪਠਾਨਕੋਟ 27 ਸਤੰਬਰ (ਸੰਧੂ) - ਜਾਮ ਵਿਚ ਫਸੇ ਲੋਕਾਂ ਨੂੰ ਬਰੈੱਡ ਅਤੇ ਚਾਹ ਦਾ ਲੰਗਰ ਵਰਤਾ ਰਹੇ ਹਨ ਪ੍ਰਦਰਸ਼ਨ ਵਿਚ ਸ਼ਾਮਲ ਲੋਕ...
ਗੁਰੂ ਹਰਸਹਾਏ, ਹੰਡਿਆਇਆ, ਕੁਹਾੜਾ 'ਚ ਬੰਦ ਨੂੰ ਭਰਵਾਂ ਸਮਰਥਨ
. . .  about 1 hour ago
ਗੁਰੂ ਹਰਸਹਾਏ/ਹੰਡਿਆਇਆ/ਕੁਹਾੜਾ, 27 ਸਤੰਬਰ (ਹਰਚਰਨ ਸਿੰਘ ਸੰਧੂ/ਗੁਰਜੀਤ ਸਿੰਘ ਖੁੱਡੀ/ਸੰਦੀਪ ਸਿੰਘ ਕੁਹਾੜਾ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਬੰਦ ਨੂੰ ਸਫਲ ਬਣਾਇਆ ਜਾ ਰਿਹਾ ਹੈ। ਜਿਸ...
ਜ਼ਿਲ੍ਹਾ ਬਰਨਾਲਾ ਵਿਚ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ, ਸੜਕਾਂ ਤੇ ਰੇਲਵੇ ਟਰੈਕ ਜਾਮ
. . .  about 1 hour ago
ਬਰਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਜ਼ਿਲ੍ਹਾ ਬਰਨਾਲਾ ਵਿਚ ਪੂਰਨ ਸਮਰਥਨ ਮਿਲਿਆ ਹੈ। ਜ਼ਿਲ੍ਹਾ ਬਰਨਾਲਾ ਨੂੰ ਆਉਣ ਵਾਲੀਆਂ ਸਾਰੀਆਂ ਮੁੱਖ ਸੜਕਾਂ ਅਤੇ ਰੇਲਵੇ ਟਰੈਕ ਕਿਸਾਨਾਂ ਵਲੋਂ ਜਾਮ ਕਰ ਦਿੱਤੇ ਗਏ ਹਨ ਅਤੇ ਸ਼ਹਿਰਾਂ ਵਿਚ ਬਾਜ਼ਾਰ ਪੂਰਨ ਤੌਰ 'ਤੇ ਬੰਦ ਹਨ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 25 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਭੈੜੀ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਉਪਜਾਉਂਦੀ ਹੈ। -ਜੈਨੇਂਦਰ ਕੁਮਾਰ

ਖੰਨਾ / ਸਮਰਾਲਾ

'ਆਪ' ਆਗੂ ਜਗਤਾਰ ਸਿੰਘ ਦਿਆਲਪੁਰਾ ਸਮੇਤ 20 ਵਿਅਕਤੀਆਂ 'ਤੇ ਪਰਚਾ ਦਰਜ

ਸਮਰਾਲਾ, 6 ਮਈ (ਕੁਲਵਿੰਦਰ ਸਿੰਘ)-ਸਰਕਾਰ ਵਲੋਂ ਪੰਜਾਬ ਸਮੇਤ ਹੋਰ ਸੂਬਿਆਂ ਵਿਚ ਜਿੱਥੇ ਕੋਰੋਨਾ ਦੇ ਚੱਲਦਿਆਂ ਲਾਕਡਾਊਨ ਲਗਾਇਆ ਗਿਆ ਹੈ, ਉੱਥੇ ਪੰਜਾਬ ਭਰ ਵਿਚ ਇਸ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ¢ ਬੀਤੇ ਕਈ ਦਿਨਾਂ ਤੋਂ ਵੱਖ-ਵੱਖ ਸ਼ਹਿਰਾਂ ਅੰਦਰ ਦੁਕਾਨਦਾਰਾਂ ਵਲੋਂ ਇਸ ਸਬੰਧੀ ਧਰਨੇ ਮੁਜ਼ਾਹਰੇ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ¢ ਅਜਿਹਾ ਹੀ ਧਰਨਾ 4 ਮਈ ਨੂੰ ਸ਼ਹਿਰ ਦੇ ਦੁਕਾਨਦਾਰਾਂ ਵਲੋਂ ਇਕੱਠੇ ਹੋ ਕੇ ਸਮਰਾਲਾ ਸ਼ਹਿਰ ਵਿਖੇ ਲਗਾਇਆ ਗਿਆ ਸੀ, ਜਿਸ ਨੂੰ ਸ਼ਹਿਰ ਦੇ ਦੁਕਾਨਦਾਰਾਂ ਤੋਂ ਇਲਾਵਾ ਵੱਖ-ਵੱਖ ਸਮਾਜਿਕ ਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ ਸੀ¢ ਇਸ ਧਰਨੇ ਵਿਚ ਸ਼ਾਮਲ ਆਮ ਆਦਮੀ ਪਾਰਟੀ ਦੇ ਆਗੂ ਜਗਤਾਰ ਸਿੰਘ ਦਿਆਲਪੁਰਾ ਸਮੇਤ ਸਮਾਜਿਕ ਤੇ ਰਾਜਨੀਤਕ ਪਾਰਟੀਆਂ ਦੇ 20 ਵਿਅਕਤੀਆਂ 'ਤੇ ਸਮਰਾਲਾ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ¢ ਦੁਕਾਨਦਾਰਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਵੀ ਪਰਿਵਾਰ ਹਨ, ਜਿਨ੍ਹਾਂ ਦਾ ਪੇਟ ਭਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ¢ ਉਹ ਰੋਜ਼ ਕਿਰਤ ਕਮਾਈ ਕਰ ਕੇ ਬੜੀ ਮੁਸ਼ਕਲ ਨਾਲ ਘਰ ਦਾ ਗੁਜ਼ਾਰਾ ਕਰਦੇ ਹਨ, ਜਿਸ ਦੇ ਬਾਵਜੂਦ ਵੀ ਸਰਕਾਰ ਨੇ ਉਨ੍ਹਾਂ ਦੀਆਂ ਦੁਕਾਨਾਂ ਬੰਦ ਰੱਖਣ ਦਾ ਤਾਨਾਸ਼ਾਹੀ ਫੁਰਮਾਨੁ ਸੁਣਾਇਆ ਹੋਇਆ ਹੈ¢ ਦੁਕਾਨਾਂ ਬੰਦ ਰੱਖਣ 'ਤੇ ਉਹ ਵੱਡੇ-ਵੱਡੇ ਬਿਜਲੀ ਦੇ ਬਿੱਲ ਬੱਚਿਆਂ ਦੀਆਂ ਫ਼ੀਸਾਂ ਤੇ ਬਜ਼ੁਰਗਾਂ ਦੀਆਂ ਦਵਾਈਆਂ ਆਦਿ ਦਾ ਪ੍ਰਬੰਧ ਕਿਥੋਂ ਕਰਨ¢ ਉਨ੍ਹਾਂ ਕਿਹਾ ਕਿ ਉਹ ਕੋਰੋਨਾ ਨਾਲ ਤਾਂ ਸ਼ਾਇਦ ਨਾ ਮਰਨ | ਪਰ ਸਰਕਾਰ ਦੇ ਇਸ ਤਾਨਾਸ਼ਾਹੀ ਫੁਰਮਾਨੁ ਨਾਲ ਭੁੱਖੇ ਜ਼ਰੂਰ ਮਰ ਜਾਣਗੇ¢ ਆਮ ਆਦਮੀ ਪਾਰਟੀ ਦੇ ਆਗੂ ਜਗਤਾਰ ਸਿੰਘ ਦਿਆਲਪੁਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਇਹੋ ਜਿਹੇ ਪਰਚਿਆਂ ਤੋਂ ਨਹੀਂ ਡਰਦੇ | ਕਾਂਗਰਸ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਜਿੰਨੇ ਮਰਜ਼ੀ ਪਰਚੇ ਉਨ੍ਹਾਂ 'ਤੇ ਦਰਜ ਕਰ ਲਵੇ¢ ਉਹ ਦੁਕਾਨਦਾਰਾਂ ਤੇ ਹਲਕੇ ਦੇ ਲੋਕਾਂ ਨਾਲ ਹੋ ਰਹੇ ਧੱਕੇ ਵਿਰੁੱਧ ਉਨ੍ਹਾਂ ਦਾ ਹਰ ਜਗ੍ਹਾ 'ਤੇ ਡਟਵਾਂ ਸਾਥ ਦੇਣਗੇ¢ ਉਨ੍ਹਾਂ ਕਿਹਾ ਕਿ ਦੁਕਾਨਦਾਰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰ ਦੁਕਾਨਾਂ ਬੰਦ ਰੱਖਣ ਨੂੰ ਵੀ ਤਿਆਰ ਹਨ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਫਾਰਮ ਹਾਊਸ ਤੋਂ ਨਾਦਰਸ਼ਾਹੀ ਫੁਰਮਾਨ ਦੇ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਲੀ ਸਰਕਾਰ ਦੀ ਤਰ੍ਹਾਂ ਉਨ੍ਹਾਂ ਦੀ ਆਰਥਿਕ ਮਦਦ ਕਰਨ ਨਾ ਕਿ ਜਨਤਾ ਤੋਂ ਮੁੱਖ ਮੰਤਰੀ ਰਾਹਤ ਫ਼ੰਡ ਦੀ ਮੰਗ ਕਰਨ¢ ਉਨ੍ਹਾਂ ਕਿਹਾ ਕਿ ਸਰਕਾਰ ਇਸ ਪਾਸੇ ਤੁਰੰਤ ਧਿਆਨ ਦੇਵੇ ਨਹੀਂ ਤਾਂ ਮਜਬੂਰੀ ਵੱਸ ਲੋਕ ਸੜਕਾਂ 'ਤੇ ਆਉਣ ਲਈ ਮਜਬੂਰ ਹੋ ਜਾਣਗੇ ਤਦ ਏਸ ਸਭ ਦੀ ਜ਼ਿੰਮੇਵਾਰ ਸਰਕਾਰ ਖ਼ੁਦ ਹੋਵੇਗੀ¢

ਜੀਪ ਤੇ ਟਰੱਕ ਦੀ ਟੱਕਰ 'ਚ ਦੋ ਜ਼ਖ਼ਮੀ

ਖੰਨਾ, 6 ਮਈ (ਅਜੀਤ ਬਿਊਰੋ)-ਜੀ. ਟੀ. ਰੋਡ ਖੰਨਾ ਤੇ ਪਿੰਡ ਅਲੌੜ ਕੋਲ ਟਰੱਕ ਤੇ ਜੀਪ ਦਰਮਿਆਨ ਹੋਈ ਟੱਕਰ ਵਿਚ ਦੋ ਵਿਅਕਤੀ ਜ਼ਖ਼ਮੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਸਰਹਿੰਦ ਸਾਈਡ ਤੋਂ ਆ ਰਹੀ ਇਕ ਜੀਪ ਸਵੇਰੇ 7 ਵਜੇ ਪੈਂਚਰ ਹੋ ਗਈ ਸੀ | ਕੁੱਝ ਸਮਾਂ ਬਾਅਦ ਹੀ ਪਿੱਛੋਂ ਆ ...

ਪੂਰੀ ਖ਼ਬਰ »

ਐਂਬੂਲੈਂਸ ਤੇ ਟੈਂਕਰ ਦੀ ਟੱਕਰ 'ਚ ਐਂਬੂਲੈਂਸ ਡਰਾਈਵਰ ਦੀ ਮੌਤ

ਖੰਨਾ, 6 ਮਈ (ਹਰਜਿੰਦਰ ਸਿੰਘ ਲਾਲ)-ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਅੰਮਿ੍ਤਸਰ ਛੱਡ ਕੇ ਵਾਪਸ ਦਿੱਲੀ ਜਾ ਰਹੀ ਐਂਬੂਲੈਂਸ ਜੀ. ਟੀ. ਰੋਡ 'ਤੇ ਟੈਂਕਰ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ¢ ਟੱਕਰ ਬਹੁਤ ਜ਼ਬਰਦਸਤ ਸੀ | ਐਂਬੂਲੈਂਸ ਪਲਟਣ ਤੋ ਬਾਅਦ ਐਂਬੂਲੈਂਸ ਡਰਾਈਵਰ ਦੀ ...

ਪੂਰੀ ਖ਼ਬਰ »

ਬੱਸ 'ਚ ਜ਼ਿਆਦਾ ਸਵਾਰੀਆਂ ਬਿਠਾਉਣ ਦੇ ਮਾਮਲੇ ਵਿਚ ਡਰਾਈਵਰ ਖ਼ਿਲਾਫ਼ ਮਾਮਲਾ ਦਰਜ

ਖੰਨਾ, 6 ਮਈ (ਮਨਜੀਤ ਸਿੰਘ ਧੀਮਾਨ)-ਬੱਸ ਵਿਚ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਉਣ ਦੇ ਮਾਮਲੇ ਵਿਚ ਬੱਸ ਡਰਾਈਵਰ ਖ਼ਿਲਾਫ਼ ਥਾਣਾ ਸਿਟੀ-2 ਖੰਨਾ ਵਿਖੇ ਮਾਮਲਾ ਦਰਜ ਕੀਤਾ ਗਿਆ | ਮਾਮਲੇ ਦੀ ਤਫ਼ਤੀਸ਼ ਕਰ ਰਹੇ ਏ.ਐੱਸ.ਆਈ. ਸੁਰਾਜਦੀਨ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ...

ਪੂਰੀ ਖ਼ਬਰ »

ਵਪਾਰ ਮੰਡਲ ਤੇ ਦੁਕਾਨਦਾਰ ਜਥੇਬੰਦੀਆਂ ਦੀ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ

ਸਮਰਾਲਾ, 6 ਮਈ (ਕੁਲਵਿੰਦਰ ਸਿੰਘ)-ਸਥਾਨਕ ਪੁਲਿਸ ਸਟੇਸ਼ਨ ਸਮਰਾਲਾ ਵਿਖੇ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਪੀ. ਹੈੱਡਕੁਆਟਰ ਤਰੁਣ ਰਤਨ ਨੇ ਸਮਰਾਲਾ ਦੀਆਂ ਦੁਕਾਨਦਾਰ ਜਥੇਬੰਦੀਆਂ ਅਤੇ ਵਪਾਰ ਮੰਡਲ ਦੇ ਆਗੂਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਹਦਾਇਤਾਂ ਜਾਰੀ ...

ਪੂਰੀ ਖ਼ਬਰ »

ਸਰਪੰਚ ਕੁਲਦੀਪ ਸਿੰਘ ਨੂੰ ਸਦਮਾ, ਪਿਤਾ ਦਾ ਦਿਹਾਂਤ

ਪਾਇਲ, 6 ਮਈ (ਰਾਜਿੰਦਰ ਸਿੰਘ)-ਨੇੜਲੇ ਪਿੰਡ ਬਰਮਾਲੀਪੁਰ ਦੇ ਸਰਪੰਚ ਤੇ ਪੰਜਾਬੀ ਲੇਖਕ ਕੁਲਦੀਪ ਸਿੰਘ ਬਰਮਾਲੀਪੁਰ ਨੰੂ ਉਸ ਵਕਤ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪਿਤਾ ਜਰਨੈਲ ਸਿੰਘ ਸੇਵਾ ਮੁਕਤ ਜੰਗਲਾਤ ਅਫ਼ਸਰ 83 ਸਾਲ ਦੀ ਉਮਰ ਭੋਗ ਕੇ ਅਚਾਨਕ ਸਦੀਵੀ ...

ਪੂਰੀ ਖ਼ਬਰ »

ਦਿੱਲੀ ਸਰਕਾਰ ਵਾਂਗ ਪੰਜਾਬ ਸਰਕਾਰ ਵੀ ਲੋਕਾਂ ਦੀ ਸਹਾਇਤਾ ਕਰੇ- ਛਿੱਬਰ

ਖੰਨਾ, 6 ਮਈ (ਹਰਜਿੰਦਰ ਸਿੰਘ ਲਾਲ)-ਆਕਸੀਜਨ ਨਾ ਮਿਲਣ ਕਾਰਨ ਮੌਤਾਂ ਦਾ ਅੰਕੜਾ ਵਧ ਰਿਹਾ ਹੈ | ਕੇਂਦਰ ਤੇ ਰਾਜ ਸਰਕਾਰ ਬੇਬਸ ਹਨ, ਪਰ ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਜੰਗੀ ਪੱਧਰ 'ਤੇ ਕੰਮ ਕੀਤੇ ਜਾ ਰਹੇ ਹਨ ਤੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਇਹ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚਾ ਤਾਲਾਬੰਦੀ ਦਾ ਕਰੇਗਾ ਵਿਰੋਧ

ਡੇਹਲੋਂ, 6 ਮਈ (ਅੰਮਿ੍ਤਪਾਲ ਸਿੰਘ ਕੈਲੇ)-ਸੰਯੁਕਤ ਕਿਸਾਨ ਮੋਰਚਾ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਕਾਲੇ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਤੇ ਮੋਦੀ ਸਰਕਾਰ ਵਿਰੁੱਧ ਕਿਲ੍ਹਾ ਰਾਏਪੁਰ ਸਥਿਤ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਤੇ ਜਮਹੂਰੀ ਕਿਸਾਨ ਸਭਾ ਪੰਜਾਬ ...

ਪੂਰੀ ਖ਼ਬਰ »

ਪਿੰਡ ਭੰਗਲਾਂ ਦੇ ਰਿਹਾਇਸ਼ੀ ਘਰ 'ਚ ਚੋਰੀ

ਸਮਰਾਲਾ, 6 ਮਈ (ਕੁਲਵਿੰਦਰ ਸਿੰਘ)-ਇੱਥੋਂ ਨੇੜਲੇ ਪਿੰਡ ਭੰਗਲਾਂ 'ਚ ਬੀਤੀ ਰਾਤ ਪਿੰਡ ਦੇ ਇਕ ਪਰਿਵਾਰ ਵਲੋਂ ਰਿਸ਼ਤੇਦਾਰੀ 'ਚ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਲਈ ਗਏ ਹੋਣ ਤੋਂ ਬਾਅਦ ਸਰਗਰਮ ਚੋਰ ਗਿਰੋਹ ਵਲੋਂ ਘਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਸਮਾਚਾਰ ...

ਪੂਰੀ ਖ਼ਬਰ »

ਦੁਕਾਨਾਂ ਪੜਾਅਵਾਰ ਖੋਲ੍ਹਣ ਦੀ ਵਿਧੀ ਸਰਕਾਰ ਜਲਦੀ ਲਾਗੂ ਕਰੇ-ਗਿੱਲ

ਦੋਰਾਹਾ, 6 ਮਈ (ਪੱਤਰ ਪ੍ਰੇਰਕ)-ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਸਰਕਾਰ ਤੇ ਉਸ ਦੇ ਵਿਭਾਗ ਦਿਨ ਰਾਤ ਲੱਗੇ ਤਾਂ ਹੋਏ ਹਨ, ਪਰ ਸਰਕਾਰ ਦੇ ਇਸ ਯਤਨ ਨੂੰ ਸਹੀ ਦਿਸ਼ਾ ਵਿਚ ਅੱਗੇ ਵਧਾਉਣ ਦੀ ਜਲਦੀ ਅਤੇ ਸਖ਼ਤ ਲੋੜ ਹੈ | ਸਰਕਾਰ ਸਖ਼ਤਾਈ ਤਾਂ ਕਰ ਰਹੀ ਹੈ ਪਰ ਲੋਕਾਂ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ 'ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇੇਟ

ਮਲੌਦ/ਰਾੜਾ ਸਾਹਿਬ, 6 ਮਈ (ਦਿਲਬਾਗ ਸਿੰਘ ਚਾਪੜਾ, ਸਰਬਜੀਤ ਸਿੰਘ ਬੋਪਾਰਾਏ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪਿੰਡ ਘਲੋਟੀ ਵਿਖੇ ਕਿਸਾਨ ਸੰਘਰਸ਼ 'ਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਜ਼ਲੀਆਂ ਭੇਟ ਕਰਨ ਲਈ ਪਿੰਡ ਵਿਚ ਵੱਡੀ ਗਿਣਤੀ ਔਰਤਾਂ ...

ਪੂਰੀ ਖ਼ਬਰ »

ਕੋਰੋਨਾ ਨਾਲੋਂ ਪਹਿਲਾਂ ਭੁੱਖ ਨਾਲ ਹੀ ਨਾ ਮਰ ਜਾਈਏ-ਦੁਕਾਨਦਾਰ

ਖੰਨਾ, 6 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਗਰੀਬ ਲੋਕ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ 'ਤੇ ਕਾਬੂ ਪਾਉਣ ਲਈ ਲਾਕਡਾਊਨ ਲਾਉਣ ਤੋਂ ਬਹੁਤ ਪ੍ਰੇਸ਼ਾਨ ਹਨ | ਇਸ ਕਾਰਨ ਆਮ ਛੋਟੇ ਦੁਕਾਨਦਾਰ ਲੁਕ ਛਿਪ ਕੇ ਆਪਣੀ ਰੋਟੀ ਦਾ ਜੁਗਾੜ ਕਰ ਰਹੇ ਹਨ | ਇਨ੍ਹਾਂ ਵਿਚ ਨਾਈ, ...

ਪੂਰੀ ਖ਼ਬਰ »

ਕਣਕ ਦੀ ਰਿਕਾਰਡ ਤੋੜ ਆਮਦ, ਖ਼ਰੀਦ ਆਂਕੜਾ ਅੱਠ ਲੱਖ ਕੁਇੰਟਲ ਤੋਂ ਪਾਰ

ਮਾਛੀਵਾੜਾ ਸਾਹਿਬ, 6 ਮਈ (ਮਨੋਜ ਕੁਮਾਰ)-ਪੰਜਾਬ ਸਰਕਾਰ ਦੀ ਇਸ ਤੋਂ ਵੱਡੀ ਬਦ ਇੰਤਜ਼ਾਮੀ ਕੀ ਹੋ ਸਕਦੀ ਹੈ ਕਿ ਪਹਿਲਾਂ ਕਣਕ ਦੀ ਭਰਾਈ ਲਈ ਬਾਰਦਾਨੇ ਦੀ ਬੰਪਰ ਘਾਟ ਤੇ ਹੁਣ ਲਿਫ਼ਟਿੰਗ ਦਾ ਐਨਾ ਮਾੜਾ ਹਾਲ ਕਿ ਲੱਖਾਂ ਕੱਟਾ ਕਣਕ ਨਾਲ ਭਰਿਆ ਖੁੱਲੇ੍ਹ ਅਸਮਾਨ ਹੇਠਾਂ ਰੱਬ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਚ 2 ਖ਼ਿਲਾਫ਼ ਮਾਮਲਾ ਦਰਜ

ਖੰਨਾ, 6 ਮਈ (ਪੱਤਰ ਪ੍ਰੇਰਕ)-ਖੰਨਾ ਪੁਲਿਸ ਵਲੋਂ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਚ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ¢ ਮਾਈਨਿੰਗ ਅਫ਼ਸਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਭਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਨਸਰਾਲੀ ਤੇ ਮਨਪ੍ਰੀਤ ਸਿੰਘ ਪੁੱਤਰ ...

ਪੂਰੀ ਖ਼ਬਰ »

ਸਮਰਾਲਾ 'ਚ ਦੁਕਾਨਾਂ ਬੰਦ ਕਰਵਾਉਣ ਦੇ ਵਿਰੋਧ ਵਿਚ ਧਰਨਾ ਦੇਣ 'ਤੇ ਸਾਬਕਾ ਵਿਧਾਇਕ ਸਮੇਤ 20 'ਤੇ ਕੇਸ ਦਰਜ

ਸਮਰਾਲਾ, 6 ਮਈ (ਗੋਪਾਲ ਸੋਫਤ)-ਪੰਜਾਬ ਸਰਕਾਰ ਵਲਾੋ ਸੂਬੇ ਵਿਚ ਲਗਾਏ ਮਿੰਨੀ ਲਾਕਡਾਊਨ ਵਿਚ ਸਮਰਾਲੇ ਦੇ ਦੁਕਾਨਦਾਰਾਂ ਵਲੋਂ ਦੁਕਾਨਾਂ ਖੋਲ੍ਹਣ ਦੀ ਮੰਗ ਲਈ ਲਗਾਏ ਗਏ ਧਰਨੇ ਵਿਚ ਸ਼ਾਮਿਲ ਦੁਕਾਨਦਾਰਾਂ ਅਤੇ ਉਨ੍ਹਾਂ ਦੀ ਹਮਾਇਤ 'ਚ ਉੱਤਰੇ ਰਾਜਸੀ ਆਗੂਆਂ ਸਮੇਤ 20 ...

ਪੂਰੀ ਖ਼ਬਰ »

ਕਣਕ ਖ਼ਰੀਦ ਸਬੰਧੀ ਸਰਕਾਰੀ ਤੰਤਰ ਦੀ ਅਣਗਹਿਲੀ ਸਦਕਾ ਆੜ੍ਹਤੀਏ ਵਲੋਂ ਵੱਡਾ ਫਰਾਡ

ਅਹਿਮਦਗੜ੍ਹ, 6 ਮਈ (ਪੁਰੀ)-ਸਥਾਨਕ ਅਨਾਜ ਮੰਡੀ ਦੇ ਇਕ ਆੜਤੀਏ ਵਲੋਂ ਕਣਕ ਦੀ ਖ਼ਰੀਦ ਸਬੰਧੀ ਸਾਰੇ ਸਰਕਾਰੀ ਅਮਲੇ ਦੀ ਜ਼ਿੰਮੇਵਾਰੀ ਦੀਆਂ ਧੱਜੀਆ ਉਡਾਉਦਿਆ ਲੱਖਾਂ ਰੁਪਏ ਦਾ ਫਰਾਡ ਕਰ ਕੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਟੀ ਵਿਖੇ ਅੱਜ ਦਰਜ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਵਲੋਂ ਇਕਜੁੱਟ ਹੋਣ ਦਾ ਪ੍ਰਣ

ਦੋਰਾਹਾ, 6 ਮਈ (ਮਨਜੀਤ ਸਿੰਘ ਗਿੱਲ)-ਟੈਕਨੀਕਲ ਸਰਵਿਸਜ ਯੂਨੀਅਨ ਡਵੀਜ਼ਨ ਦੇ ਸਕੱਤਰ ਬਲਵੀਰ ਸਿੰਘ ਤੇ ਪੈਨਸ਼ਨਰ ਐਸੋਸੀਏਸ਼ਨ ਦੇ ਹਰਭੂਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਵੀਜ਼ਨ ਪ੍ਧਾਨ ਕੁਲਦੀਪ ਸਿੰਘ ਤੇ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਵੱਖ-ਵੱਖ ਸਬ ...

ਪੂਰੀ ਖ਼ਬਰ »

ਕਾਲਜਾਂ 'ਚ ਆਨਲਾਈਨ ਪੜ੍ਹਾਈ ਨਾ ਕਰਵਾਉਣ ਵਿਰੁੱਧ ਕਾਲਜ ਟੀਚਰ ਯੂਨੀਅਨ ਵਲੋਂ ਰੋਸ ਦਾ ਪ੍ਰਗਟਾਵਾ

ਖੰਨਾ, 6 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ ਅਤੇ ਚੰਡੀਗੜ ਕਾਲਜ ਟੀਚਰ ਯੂਨੀਅਨ ਦੀ ਏ. ਐਸ .ਕਾਲਜ ਖੰਨਾ ਇਕਾਈ ਵਲੋਂ ਸਰਕਾਰ ਖ਼ਿਲਾਫ਼ ਕਾਲਜਾਂ ਵਿਚ ਆਨਲਾਈਨ ਪੜ੍ਹਾਈ ਨਾ ਕਰਵਾਉਣ ਦੇ ਵਿਰੁੱਧ ਕਾਲੇ ਬਿੱਲੇ ਲਗਾ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ¢ ਯੂਨੀਅਨ ਦੇ ਪ੍ਰੈਸ ...

ਪੂਰੀ ਖ਼ਬਰ »

ਪੀ. ਡਬਲਿਊ. ਡੀ ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਜਲ ਸਰੋਤ ਮੰਤਰੀ ਦੇ ਨਾਂਅ ਮੰਗ ਪੱਤਰ

ਰਾੜਾ ਸਾਹਿਬ, 6 ਮਈ (ਸਰਬਜੀਤ ਸਿੰਘ ਬੋਪਾਰਾਏ) -ਪੀ. ਡਬਲਿਊ.ਡੀ. ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੀਨੀਅਰ ਵਰਕਰ ਸੁਖਵਿੰਦਰ ਸਿੰਘ ਘਣਗਸ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੁਨਰਗਠਨ ਦੀ ਆੜ ਹੇਠ ਜਲ ਸਰੋਤ ਵਿਭਾਗ, ਪੰਜਾਬ ਦੀਆਂ 8747 ਪੋਸਟਾਂ ਨੂੰ ਖ਼ਤਮ ਕਰਨ ...

ਪੂਰੀ ਖ਼ਬਰ »

ਗ਼ੈਰਜ਼ਰੂਰੀ ਲਾਕਡਾਊਨ ਖ਼ਿਲਾਫ਼ 8 ਨੂੰ ਦੁਕਾਨਾਂ ਖ਼ੋਲ ਕੇ ਪ੍ਰਦਰਸ਼ਨ ਕਰਨ ਦੁਕਾਨਦਾਰ-ਘੁਡਾਣੀ

ਖੰਨਾ, 6 ਮਈ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਭਾ.ਕਿ.ਯੂ. ਏਕਤਾ ਉਗਰਾਹਾਂ ਵਲੋਂ ਸਾਰੇ ਕਿਸਾਨਾਂ ਮਜ਼ਦੂਰਾਂ, ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਹੈ ...

ਪੂਰੀ ਖ਼ਬਰ »

ਕੋਰੋਨਾ ਨਾਲ ਇਕ ਹੋਰ ਮੌਤ

ਖੰਨਾ, 6 ਮਈ (ਹਰਜਿੰਦਰ ਸਿੰਘ ਲਾਲ)-ਅੱਜ ਸਿਵਲ ਹਸਪਤਾਲ ਖੰਨਾ ਵਿਖੇੇ ਕੋਰੋਨਾ ਦੇ 16 ਨਵੇਂ ਕੇਸ ਸਾਹਮਣੇ ਆਏ ਜਦੋਂ ਕਿ ਇਕ ਹੋਰ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਗਈ | ਇਸ ਦਰਮਿਆਨ ਸ਼ਹਿਰ ਦੇ ਪ੍ਰਮੱੁਖ ਵਪਾਰੀ ਰਵਿੰਦਰ ਸਿੰਘ ਆਰ.ਐੱਸ. ਗਲਾਸ ਦੇ ਗੰਭੀਰ ਬਿਮਾਰ ਹੋਣ ਤੇ ...

ਪੂਰੀ ਖ਼ਬਰ »

ਖੰਨਾ ਦੀ ਲਕਸ਼ਮੀ ਸਟੀਲ ਰੋਲਿੰਗ ਮਿੱਲ ਊਰਜਾ ਬੱਚਤ 'ਚ ਪੰਜਾਬ ਭਰ ਵਿਚੋਂ ਪਹਿਲੇ ਸਥਾਨ 'ਤੇ

ਖੰਨਾ, 6 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਨੇ ਰਾਜ ਪੱਧਰ 'ਤੇ ਊਰਜਾ ਬੱਚਤ ਵਿਚ ਮੱਧ ਵਰਗ ਦੇ ਉਦਯੋਗਾਂ ਵਿਚੋਂ ਖੰਨਾ ਦੀ ਲਕਸ਼ਮੀ ਸਟੀਲ ਰੋਲਿੰਗ ਮਿਲ ਨੂੰ ਪੰਜਾਬ ਵਿਚੋਂ ਪਹਿਲਾਂ ਸਥਾਨ ਦਿੱਤਾ ਹੈ¢ਪੇਡਾ ਦੇ ਮੁੱਖ ਪ੍ਰਬੰਧਕ ਨੇ ...

ਪੂਰੀ ਖ਼ਬਰ »

ਦੁਕਾਨਦਾਰਾਂ ਦੀਆਂ 8 ਜਥੇਬੰਦੀਆਂ ਨੇ ਐੱਸ. ਡੀ. ਐੱਮ. ਨੂੰ ਦੁਕਾਨਾਂ ਖੋਲ੍ਹਣ ਲਈ ਦਿੱਤਾ ਮੰਗ ਪੱਤਰ

ਖੰਨਾ, 6 ਮਈ (ਹਰਜਿੰਦਰ ਸਿੰਘ ਲਾਲ)-ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਲਗਾਏ ਗਏ ਮਿੰਨੀ ਲਾਕਡਾਊਨ ਤਹਿਤ ਦੁਕਾਨਾਂ ਬੰਦ ਰੱਖਣ ਦੇ ਖ਼ਿਲਾਫ਼ ਵਪਾਰਕ ਸੰਗਠਨਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ | ਸ਼ਹਿਰ ਦੀਆਂ ਕਈ ਵਪਾਰਕ ਜਥੇਬੰਦੀਆਂ ...

ਪੂਰੀ ਖ਼ਬਰ »

ਕੂੰਮ ਕਲਾਂ ਮੰਡੀ 'ਚ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਏ ਤੇ ਮਜ਼ਦੂਰਾਂ 'ਚ ਰੋਸ

ਕੁਹਾੜਾ, 6 ਮਈ (ਸੰਦੀਪ ਸਿੰਘ ਕੁਹਾੜਾ)-ਦਾਣਾ ਮੰਡੀ ਕੂੰਮ ਕਲਾਂ 'ਚ ਫਸਲ ਦੀ ਆਮਦ ਦਾ ਕੰਮ ਤਾਂ ਬਿਲਕੁਲ ਬੰਦ ਹੋ ਚੁੱਕਾ ਹੈ ਪਰ ਲਿਫਟਿੰਗ ਵਿੱਚ ਦੇਰੀ ਹੋਣ ਕਾਰਨ ਖਰੀਦੀ ਗਈ ਹਜ਼ਾਰਾਂ ਕੁਇੰਟਲ ਕਣਕ ਖੁੱਲ੍ਹੇ ਅਸਮਾਨ ਹੇਠ ਪਈ ਹੈ¢ ਲੇਖਾਕਾਰ ਸੁਭਾਸ਼ ਚੰਦਰ ਤੋਂ ਮਿਲੀ ...

ਪੂਰੀ ਖ਼ਬਰ »

ਸ਼ਿਵਾਲਿਕ ਵਲੋਂ ਵਿਕਾਸ ਦੇ ਮੁੱਦੇ 'ਤੇ ਕਾਂਗਰਸ ਦੀ ਨੁਕਤਾਚੀਨੀ

ਡੇਹਲੋਂ, 6 ਮਈ (ਅੰਮਿ੍ਤਪਾਲ ਸਿੰਘ ਕੈਲੇ)-ਸਾਬਕਾ ਸੰਸਦੀ ਸਕੱਤਰ ਤੇ ਹਲਕਾ ਗਿੱਲ ਇੰਚਾਰਜ ਸਾਬਕਾ ਅਕਾਲੀ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਵਲੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕੇ.ਡੀ.ਵੈਦ ਦੀ ਵਿਕਾਸ ਕੰਮਾਂ ਦੇ ਮੱਦੇਨਜ਼ਰ ਸਖ਼ਤ ਸ਼ਬਦਾਂ 'ਚ ਨੁਕਤਾਚੀਨੀ ਕੀਤੀ ...

ਪੂਰੀ ਖ਼ਬਰ »

ਡਾ. ਹਰਮਨ ਮਾਨ ਨੇ ਮੈਡੀਕਲ ਅਫ਼ਸਰ ਦਾ ਸੰਭਾਲਿਆ ਅਹੁਦਾ

ਖੰਨਾ, 6 ਮਈ (ਹਰਜਿੰਦਰ ਸਿੰਘ ਲਾਲ)-ਸੀ.ਐੱਚ.ਸੀ. ਮਾਨੂੰਪੁਰ ਵਿਖੇ ਮੈਡੀਕਲ ਅਫ਼ਸਰ ਡਾ.ਹਰਮਨ ਮਾਨ ਵਲੋਂ ਆਪਣਾ ਅਹੁਦਾ ਸੰਭਾਲਿਆ ਗਿਆ | ਪਿੰਡ ਸਲੌਦੀ ਦੇ ਜੰਮਪਲ ਡਾ.ਗੁਰਸ਼ਰਨਜੀਤ ਮਾਨ ਦੀ ਸੁਪਤਨੀ ਤੇ ਉੱਘੇ ਸਮਾਜ ਸੇਵੀ ਮੋਹਨ ਸਿੰਘ ਮਾਨ ਦੀ ਨੂੰ ਹ ਡਾ.ਹਰਮਨ ਮਾਨ ਨੇ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਚੌ ਕੀ ਇੰਚਾਰਜ ਨੇ ਕੀਤੀ ਪੰਚਾਇਤਾਂ ਨਾਲ ਮੀਟਿੰਗ

ਬੀਜਾ, 6 ਮਈ (ਅਵਤਾਰ ਸਿੰਘ ਜੰਟੀ ਮਾਨ)-ਪੰਜਾਬ ਸਰਕਾਰ ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੀਆਂ ਹਦਾਇਤਾਂ ਮੁਤਾਬਿਕ ਪੁਲਿਸ ਚੌਂਕੀ ਕੋਟਾਂ ਦੇ ਇੰਚਾਰਜ ਸਬ ਇੰਸਪੈਕਟਰ ਸੁਖਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਪਿੰਡਾਂ ਦੀਆਂ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਹਮੇਸ਼ਾ ਕਿਸਾਨ ਸੰਘਰਸ਼ ਦੇ ਨਾਲ ਖੜ੍ਹੀ ਹੈ-ਸਾਂਸਦ ਅਮਰ ਸਿੰਘ

ਮਲੌਦ, 6 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਪਿੰਡ ਸਿਆੜ ਵਿਖੇ ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਮਲਜੀਤ ਸਿੰਘ ਦੇ ਘਰ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX