ਤਾਜਾ ਖ਼ਬਰਾਂ


ਭਾਰਤ ਬੰਦ ਦੇ ਸੱਦੇ 'ਤੇ ਫ਼ਾਜ਼ਿਲਕਾ ਮੁਕੰਮਲ ਬੰਦ
. . .  2 minutes ago
ਪੂਰੇ ਪੰਜਾਬ ਵਿਚ ਬੰਦ ਦਾ ਅਸਰ
. . .  2 minutes ago
ਤਲਵੰਡੀ ਸਾਬੋ, ਮਮਦੋਟ, ਸੰਧਵਾਂ - 27 ਸਤੰਬਰ (ਰਣਜੀਤ ਸਿੰਘ ਰਾਜੂ, ਸੁਖਦੇਵ ਸਿੰਘ ਸੰਗਮ,ਪ੍ਰੇਮੀ, ਸੰਧਵਾਂ ) - ਕੇਂਦਰ ਸਰਕਾਰ ਦੇ 3 ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦਿੱਤੇ ਭਾਰਤ ਬੰਦ ਦੇ ਸੱਦੇ ਦੇ...
ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਕਿਸਾਨਾਂ ਨੇ ਸ਼ਹਿਰ ਵਿਚ ਕੱਢਿਆ ਮਾਰਚ
. . .  9 minutes ago
ਫਗਵਾੜਾ, 27 ਸਤੰਬਰ (ਹਰਜੋਤ ਸਿੰਘ ਚਾਨਾ) - ਕਿਸਾਨਾਂ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਅੱਜ ਫਗਵਾੜਾ ਵਿਖੇ ਕਿਸਾਨ ਆਗੂਆਂ ਨੇ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਮਾਰਚ ਕੱਢਿਆ ਤੇ ਦੁਕਾਨਦਾਰਾਂ...
ਕਿਸਾਨਾਂ ਨੇ ਜਲੰਧਰ ਹਾਈਵੇਅ ਬੰਦ ਕਰ ਕੇ ਗੋਲਡਨ ਗੇਟ 'ਤੇ ਲਾਇਆ ਧਰਨਾ
. . .  12 minutes ago
ਸੁਲਤਾਨਵਿੰਡ, 27 ਸਤੰਬਰ (ਗੁਰਨਾਮ ਸਿੰਘ ਬੁੱਟਰ ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਅੱਜ ਪੰਜਾਬ ਬੰਦ ਦੇ ਸੱਦੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ...
ਮੁੱਖ ਮੰਤਰੀ ਚੰਨੀ ਨੇ ਕਿਸਾਨਾਂ ਦੇ ਹੱਕ ਵਿਚ ਕੀਤਾ ਟਵੀਟ
. . .  17 minutes ago
ਚੰਡੀਗੜ੍ਹ, 27 ਸਤੰਬਰ - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਦੇ ਹੱਕ ਵਿਚ ਟਵੀਟ ਕੀਤਾ ਹੈ ਤੇ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਅੰਦੋਲਨ...
ਸ਼ਾਹਕੋਟ ਅਤੇ ਮਲਸੀਆਂ 'ਚ ਭਾਰਤ ਬੰਦ ਦਾ ਖਾਸਾ ਅਸਰ, ਬਾਜ਼ਾਰ ਬੰਦ, ਮੈਡੀਕਲ ਸੇਵਾਵਾਂ ਚਾਲੂ
. . .  18 minutes ago
ਸ਼ਾਹਕੋਟ, ਮਲਸੀਆਂ, 27 ਸਤੰਬਰ (ਏ.ਐੱਸ. ਸਚਦੇਵਾ, ਸੁਖਦੀਪ ਸਿੰਘ) - ਸੰਯੁਕਤ ਕਿਸਾਨ ਮੋਰਚਾ ਵਲੋਂ ਅੱਜ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਸ਼ਾਹਕੋਟ ਅਤੇ ਮਲਸੀਆਂ ਸਮੇਤ ਆਸ-ਪਾਸ ਦੇ ਇਲਾਕੇ ਵਿਚ ਖਾਸਾ ਅਸਰ ਵੇਖਣ ਨੂੰ ਮਿਲ ਰਿਹਾ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਮਹਿਤਪੁਰ ਵਿਖੇ ਜਗਰਾਉਂ ਰੋਡ ਕੀਤਾ ਜਾਮ
. . .  22 minutes ago
ਮਹਿਤਪੁਰ, 27ਸਤੰਬਰ(ਲਖਵਿੰਦਰ ਸਿੰਘ) - ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਦਾ ਸਵਾਗਤ ਤੇ ਸਮਰਥਨ ਕਰਦਿਆਂ ਕਿਸਾਨ ਜਥੇਬੰਦੀਆਂ ਵਲੋਂ...
ਓਠੀਆਂ ਕਸਬਾ ਪੂਰਨ ਤੌਰ 'ਤੇ ਬੰਦ
. . .  25 minutes ago
ਓਠੀਆਂ 27 ਸਤੰਬਰ (ਗੁਰਵਿੰਦਰ ਸਿੰਘ ਛੀਨਾ) - ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਭਾਰਤ ਬੰਦ ਦੇ ਦਿੱਤੇ ਗਏ ਸੱਦੇ 'ਤੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ ਦੇ...
ਕੇਰਲਾ 'ਚ ਵੀ ਪੂਰਨ ਬੰਦ
. . .  27 minutes ago
ਕੋਚੀ, 27 ਸਤੰਬਰ - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਤੇ ਹੋਰ ਵੱਖ-ਵੱਖ ਟਰੇਡ ਯੂਨੀਅਨਾਂ ਵਲੋਂ ਕੇਰਲਾ 'ਚ ਠੱਪ ਕਰ ਦਿੱਤਾ ਗਿਆ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮਾਨਸਾ ਜ਼ਿਲ੍ਹਾ ਪੂਰਨ ਤੌਰ 'ਤੇ ਬੰਦ
. . .  31 minutes ago
ਮਾਨਸਾ, 27 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ) - ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੇ ਤਹਿਤ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਨੂੰ ਮਾਨਸਾ ਜ਼ਿਲ੍ਹੇ 'ਚ ਮੁਕੰਮਲ ਹੁੰਗਾਰਾ...
ਮੰਡੀ ਅਰਨੀਵਾਲਾ 'ਚ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ
. . .  36 minutes ago
ਭਾਰਤ ਬੰਦ ਦੌਰਾਨ ਕਿਸਾਨਾਂ ਬਠਿੰਡਾ-ਚੰਡੀਗੜ੍ਹ ਮੁੱਖ ਸੜਕ 'ਤੇ ਟੈਂਟ ਲਗਾ ਕੇ ਕੀਤੀ ਸੜਕ ਜਾਮ
. . .  44 minutes ago
ਲਾਡੋਵਾਲ ਟੋਲ ਪਲਾਜ਼ਾ 'ਤੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਕੀਤਾ ਚੱਕਾ ਜਾਮ
. . .  45 minutes ago
ਸ੍ਰੀ ਮੁਕਤਸਰ ਸਾਹਿਬ 'ਚ ਦੁਕਾਨਾਂ ਮੁਕੰਮਲ ਬੰਦ -ਸੜਕੀ ਆਵਾਜਾਈ ਠੱਪ
. . .  46 minutes ago
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਰਣਜੀਤ ਸਿੰਘ ਢਿੱਲੋਂ ) - 3 ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ , ਸਵੇਰ ਤੋਂ ਹੀ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਹਨ।
ਭੂੰਗਾ ਵਿਖੇ ਕਿਸਾਨ ਯੂਨੀਅਨ ਵਲੋਂ ਕੀਤੀ ਸੜਕ ਜਾਮ
. . .  56 minutes ago
ਲੋਹੀਆਂ ਵਿਖੇ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਜਾਮ
. . .  51 minutes ago
ਫ਼ਿਰੋਜ਼ਪੁਰ-ਜ਼ੀਰਾ ਮਾਰਗ ਕੁੱਲਗੜ੍ਹੀ ਅੱਡੇ 'ਤੇ ਕਿਸਾਨਾਂ ਵਲੋਂ ਕੀਤਾ ਗਿਆ ਠੱਪ
. . .  about 1 hour ago
ਕੁੱਲਗੜ੍ਹੀ, 27 ਸਤੰਬਰ (ਸੁਖਜਿੰਦਰ ਸਿੰਘ ਸੰਧੂ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਫ਼ਿਰੋਜ਼ਪੁਰ-ਜ਼ੀਰਾ ਮਾਰਗ ਕੁੱਲਗੜ੍ਹੀ ਅੱਡੇ 'ਤੇ ਠੱਪ...
ਪਟਿਆਲਾ ਵਿਚ ਬੰਦ ਦਾ ਅਸਰ
. . .  59 minutes ago
ਪਟਿਆਲਾ, 27 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਪਟਿਆਲਾ ਵਿਚ ਵੀ ਠੱਪ ਕਰ ਦਿੱਤਾ ਗਿਆ...
ਜੰਡਿਆਲਾ ਗੁਰੂ ਨਜਦੀਕ ਟੋਲ ਪਲਾਜਾ ਨਿੱਝਰਪੁਰਾ ਵਿਖੇ ਵੀ ਕਿਸਾਨਾਂ ਵੱਲੋਂ ਜਾਮ ਲਾ ਕੇ ਨੈਸ਼ਨਲ ਹਾਈਵੇ ਤੇ ਆਵਾਜਾਈ ਕੀਤੀ ਠੱਪ
. . .  about 1 hour ago
ਜੰਡਿਆਲਾ ਗੁਰੂ, 27 ਸਤੰਬਰ (ਰਣਜੀਤ ਸਿੰਘ ਜੋਸਨ) - ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਤਹਿਤ ਅੱਜ...
ਬੰਦ ਦਾ ਲੁਧਿਆਣਾ 'ਚ ਭਰਵਾਂ ਹੁੰਗਾਰਾ
. . .  about 1 hour ago
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ, ਰੁਪੇਸ਼ ਕੁਮਾਰ) - ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੀ ਗਈ ਭਾਰਤ ਬੰਦ ਦੇ ਕੌਲ ਦੇ ਤਹਿਤ ਅੱਜ ਜਿੱਥੇ ਪੂਰਾ ਭਾਰਤ ਬੰਦ ਹੈ। ਉੱਥੇ ਇਸ ਬੰਦ ਦਾ ਅਸਰ ਲੁਧਿਆਣਾ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ...
ਕਿਸਾਨਾਂ ਵਲੋਂ 'ਭਾਰਤ ਬੰਦ' ਦੇ ਸੱਦੇ 'ਤੇ ਮੰਡਿਆਲਾਂ ਵਿਖੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ
. . .  about 1 hour ago
ਕਸਬਾ ਹਰੀਕੇ ਪੱਤਣ ਵਿਖੇ ਬਾਜ਼ਾਰ ਮੁਕੰਮਲ ਬੰਦ
. . .  about 1 hour ago
ਕਿਸਾਨਾਂ ਆਰਿਫ਼ਕੇ 'ਚ ਮਾਝਾ ਮਾਲਵਾ ਫਿਰੋਜ਼ਪੁਰ ਮੱਖੂ, ਅੰਮ੍ਰਿਤਸਰ ਕੀਤਾ ਜਾਮ
. . .  about 1 hour ago
ਆਰਿਫ਼ ਕੇ (ਫਿਰੋਜ਼ਪੁਰ) 27 ਸਤੰਬਰ (ਬਲਬੀਰ ਸਿੰਘ ਜੋਸਨ) - ਕਸਬਾ ਆਰਿਫ਼ ਕੇ ਦੇ ਮੇਨ ਚੌਕ ਤੇ ਫਿਰੋਜ਼ਪੁਰ ਮੱਖੂ ਰੋਡ ਤੇ ਮਾਝਾ...
ਬੰਦ ਦੇ ਸੱਦੇ ਤਹਿਤ ਕਿਸਾਨਾਂ ਵੱਲੋਂ ਪਟਿਆਲਾ- ਕੈਥਲ ਸਟੇਟ ਹਾਈਵੇ ਜਾਮ
. . .  about 1 hour ago
ਮੰਡੀ ਲਾਧੂਕਾ ਦਾ ਜੀ.ਟੀ. ਰੋਡ ਜਾਮ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 25 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਭੈੜੀ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਉਪਜਾਉਂਦੀ ਹੈ। -ਜੈਨੇਂਦਰ ਕੁਮਾਰ

ਸੰਪਾਦਕੀ

ਬੰਗਾਲ ਦੀ ਹਿੰਸਾ

ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਅਗਵਾਈ ਵਿਚ ਤ੍ਰਿਣਮੂਲ ਕਾਂਗਰਸ ਦੀ ਹੋਈ ਵੱਡੀ ਜਿੱਤ ਤੋਂ ਬਾਅਦ ਉਥੇ ਜਿਸ ਤਰ੍ਹਾਂ ਦੀ ਹਿੰਸਾ ਹੋਈ, ਉਹ ਸ਼ਰਮਸਾਰ ਕਰਨ ਵਾਲੀ ਹੈ। ਉਂਜ ਤਾਂ ਇਸ ਰਾਜ ਵਿਚ ਸਿਆਸੀ ਪੱਧਰ 'ਤੇ ਹੁੰਦੀ ਹਿੰਸਾ ਕੋਈ ਨਵੀਂ ਗੱਲ ਨਹੀਂ ਹੈ। ਸੰਵਿਧਾਨ ਹੋਂਦ ਵਿਚ ਆਉਣ ਤੋਂ ਬਾਅਦ ਡੇਢ ਕੁ ਦਹਾਕੇ ਤੋਂ ਵਧੇਰੇ ਸਮੇਂ ਤੱਕ ਇਥੇ ਕਾਂਗਰਸ ਦਾ ਪ੍ਰਸ਼ਾਸਨ ਰਿਹਾ। ਉਸ ਸਮੇਂ ਵੀ ਵੱਖ-ਵੱਖ ਕਾਰਨਾਂ ਕਰਕੇ ਵੱਖੋ-ਵੱਖ ਪੱਧਰਾਂ 'ਤੇ ਹਿੰਸਾ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਸਨ। ਉਸ ਤੋਂ ਬਾਅਦ 34 ਵਰ੍ਹੇ ਖੱਬੇ-ਪੱਖੀਆਂ ਨੇ ਸੂਬੇ 'ਤੇ ਸ਼ਾਸਨ ਕੀਤਾ। ਉਸ ਸਮੇਂ ਵੀ ਵਾਪਰਦੀਆਂ ਹਿੰਸਕ ਘਟਨਾਵਾਂ ਆਮ ਜਿਹੀ ਗੱਲ ਬਣ ਕੇ ਰਹਿ ਗਈ ਸੀ।
ਉਸ ਸਮੇਂ ਮਮਤਾ ਬੈਨਰਜੀ ਅਕਸਰ ਖੱਬੇ-ਪੱਖੀਆਂ 'ਤੇ ਇਹ ਦੋਸ਼ ਲਗਾਉਂਦੀ ਰਹੀ ਕਿ ਉਨ੍ਹਾਂ ਨੇ ਸੂਬੇ ਨੂੰ ਇਕ ਤਰ੍ਹਾਂ ਨਾਲ ਅਗਵਾ ਕਰ ਲਿਆ ਹੈ। ਸਿਆਸੀ ਵਿਰੋਧੀਆਂ 'ਤੇ ਡੰਡਾ ਚਲਾਇਆ ਜਾਂਦਾ ਹੈ। ਉਨ੍ਹਾਂ ਦੇ ਵਰਕਰਾਂ ਨੂੰ ਮਾਰ-ਧਾੜ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ, ਕਤਲ ਕੀਤੇ ਜਾਂਦੇ ਹਨ, ਜਿਸ ਨਾਲ ਮਾਹੌਲ ਬੇਹੱਦ ਡਰਾਉਣਾ ਬਣਿਆ ਹੋਇਆ ਹੈ। ਉਸ ਤੋਂ ਬਾਅਦ ਖੱਬੇ-ਪੱਖੀਆਂ ਨੂੰ ਪਛਾੜ ਕੇ ਤ੍ਰਿਣਮੂਲ ਕਾਂਗਰਸ ਨੇ ਹਕੂਮਤ ਸੰਭਾਲੀ। ਉਸ ਸਮੇਂ ਇਨ੍ਹਾਂ ਦੋਵਾਂ ਧਿਰਾਂ ਦੇ ਟਕਰਾਅ ਹੁੰਦੇ ਰਹੇ। ਹਿੰਸਾ ਦੀ ਖੇਡ ਜਾਰੀ ਰਹੀ। ਪਿਛਲੇ 5 ਸਾਲ ਤੋਂ ਕਾਂਗਰਸ ਅਤੇ ਖੱਬੇ-ਪੱਖੀਆਂ ਨੂੰ ਪਿਛਾਂਹ ਧੱਕ ਦਿੱਤੇ ਜਾਣ ਤੋਂ ਬਾਅਦ ਭਾਜਪਾ ਮੈਦਾਨ ਵਿਚ ਉਤਰੀ। ਉਸ ਨੇ ਬਹੁਤ ਤੇਜ਼ੀ ਨਾਲ ਆਪਣਾ ਪ੍ਰਭਾਵ ਬਣਾਇਆ। ਵਿਧਾਨ ਸਭਾ ਵਿਚ ਉਸ ਦੀਆਂ ਸਿਰਫ 3 ਸੀਟਾਂ ਸਨ ਪਰ ਚੋਣ ਦੇ ਨੇੜੇ ਆਉਂਦਿਆਂ-ਆਉਂਦਿਆਂ ਉਸ ਨੇ 200 ਸੀਟਾਂ ਜਿੱਤਣ ਦਾ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਵਿਰੋਧੀ ਪਾਰਟੀਆਂ ਵਿਚ ਟਕਰਾਅ ਵਧਦਾ ਗਿਆ। ਭਾਜਪਾ ਅਕਸਰ ਇਹ ਦੋਸ਼ ਲਗਾਉਂਦੀ ਰਹੀ ਕਿ ਉਸ ਦੇ ਵਰਕਰਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਕਤਲ ਕੀਤੇ ਜਾ ਰਹੇ ਹਨ। ਉਸ ਨੇ ਹਰ ਤਰ੍ਹਾਂ ਦਾ ਆਪਣਾ ਵਿਰੋਧ ਜਾਰੀ ਰੱਖਿਆ। ਚੋਣਾਂ ਤੋਂ ਪਹਿਲਾਂ ਮਾਹੌਲ ਏਨਾ ਤਣਾਅਪੂਰਨ ਬਣ ਗਿਆ ਸੀ ਕਿ ਇਸ ਨੂੰ ਚੋਣਾਂ ਸਮੇਂ ਸੰਭਾਲ ਸਕਣਾ ਬੇਹੱਦ ਮੁਸ਼ਕਿਲ ਹੋ ਗਿਆ ਸੀ। ਇਹ ਵੀ ਇਕ ਕਾਰਨ ਸੀ ਕਿ ਇਸ ਬੇਹੱਦ ਗਰਮ ਹੋ ਚੁੱਕੇ ਮਾਹੌਲ ਨੂੰ ਦੇਖਦਿਆਂ ਚੋਣ ਕਮਿਸ਼ਨ ਨੇ ਇਸ ਰਾਜ ਵਿਚ ਪੜਾਅ-ਵਾਰ ਚੋਣਾਂ ਕਰਵਾਉਣ ਦਾ ਐਲਾਨ ਕੀਤਾ। ਇਹ ਵੀ ਇਕ ਕਾਰਨ ਸੀ ਕਿ ਚੋਣਾਂ ਸਮੇਂ ਵੋਟਾਂ ਪੈਣ ਵੇਲੇ ਹਿੰਸਾ ਦੀਆਂ ਘੱਟ ਘਟਨਾਵਾਂ ਵਾਪਰੀਆਂ ਪਰ ਜਿਵੇਂ ਹੀ ਤ੍ਰਿਣਮੂਲ ਕਾਂਗਰਸ ਦੀ ਜਿੱਤ ਦਾ ਐਲਾਨ ਹੋਇਆ, ਉਦੋਂ ਹੀ ਵੱਖ-ਵੱਖ ਥਾਵਾਂ 'ਤੇ ਹਿੰਸਾ ਭੜਕ ਗਈ, ਜਿਸ ਵਿਚ 14 ਦੇ ਕਰੀਬ ਲੋਕ ਮਾਰੇ ਗਏ ਅਤੇ ਸੈਂਕੜੇ ਹੀ ਜ਼ਖ਼ਮੀ ਹੋਏ। ਉਸ ਸਮੇਂ ਬਿਨਾਂ ਕਿਸੇ ਗੱਲ ਦੀ ਪੁਣ-ਛਾਣ ਕੀਤਿਆਂ ਮਮਤਾ ਬੈਨਰਜੀ ਨੇ ਸ਼ਰ੍ਹੇਆਮ ਇਹ ਐਲਾਨ ਕਰ ਦਿੱਤਾ ਕਿ ਇਹ ਹਿੰਸਾ ਭਾਜਪਾ ਕਰਵਾ ਰਹੀ ਹੈ ਅਤੇ ਇਹ ਵੀ ਕਿ ਨੰਦੀਗ੍ਰਾਮ ਵਿਚ ਜਿਥੇ ਉਹ ਸੁਭੇਂਦੂ ਅਧਿਕਾਰੀ ਤੋਂ ਹਾਰ ਗਈ ਸੀ ਅਤੇ ਉਸ ਨੇ ਇਸ ਸਬੰਧੀ ਦੋਸ਼ ਲਾਇਆ ਸੀ ਕਿ ਚੋਣਾਂ ਵਿਚ ਹੇਰਾ-ਫੇਰੀ ਹੋਈ ਹੈ ਜਦੋਂ ਕਿ ਹੋਰ ਕਿਸੇ ਪਾਸੇ ਤੋਂ ਉਸ ਨੇ ਇਹ ਸ਼ਿਕਾਇਤ ਨਹੀਂ ਸੀ ਕੀਤੀ। ਚੋਣਾਂ ਤੋਂ ਪਹਿਲਾਂ ਵੀ ਉਹ ਲਗਾਤਾਰ ਵੋਟਾਂ ਦੀਆਂ ਇਲੈਕਟ੍ਰੋਨਿਕ ਮਸ਼ੀਨਾਂ ਵਿਚ ਹੇਰਾ-ਫੇਰੀਆਂ ਹੋਣ ਬਾਰੇ ਵਾਰ-ਵਾਰ ਆਵਾਜ਼ ਚੁੱਕਦੀ ਰਹੀ ਸੀ ਪਰ ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਵੀ ਉਸ ਨੇ ਇਸ ਗੱਲ ਨੂੰ ਨਹੀਂ ਦੁਹਰਾਇਆ। ਦੂਜੇ ਪਾਸੇ ਚੋਣਾਂ ਤੋਂ ਬਾਅਦ ਹੋਈ ਹਿੰਸਾ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਪਾਲ ਕੋਲ ਇਸ ਸਬੰਧੀ ਸਖ਼ਤ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਤੁਰੰਤ ਪੱਛਮੀ ਬੰਗਾਲ ਵਿਚ ਗਏ। ਉਨ੍ਹਾਂ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਭਾਜਪਾ ਵਰਕਰਾਂ 'ਤੇ ਵੱਡੇ ਹਮਲੇ ਕੀਤੇ ਹਨ। ਉਨ੍ਹਾਂ ਦੇ ਘਰ ਫੂਕ ਦਿੱਤੇ ਗਏ। ਔਰਤਾਂ ਨਾਲ ਜ਼ਿਆਦਤੀ ਕੀਤੀ ਗਈ ਅਤੇ ਕਈ ਥਾਵਾਂ 'ਤੇ ਭਾਜਪਾ ਦਫ਼ਤਰਾਂ ਨੂੰ ਜਲਾ ਦਿੱਤਾ ਗਿਆ। ਇਸ ਦੇ ਨਾਲ ਹੀ ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਇਸ ਹਿੰਸਾ ਦੀ ਨਿੰਦਾ ਕਰਦਿਆਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਵਰਕਰਾਂ ਵਲੋਂ ਇਹ ਹਿੰਸਾ ਕੀਤੀ, ਜੋ ਨਿੰਦਣਯੋਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਦਾ ਮੁਕਾਬਲਾ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਤ੍ਰਿਣਮੂਲ ਕਾਂਗਰਸ ਨੇ ਹੀ ਅਜਿਹਾ ਮਾਹੌਲ ਪੈਦਾ ਕੀਤਾ। ਪੱਛਮੀ ਬੰਗਾਲ ਦੀ ਕਾਂਗਰਸ ਦੇ ਮੁਖੀ ਜੇਤਿਆ ਪ੍ਰਸਾਦ ਨੇ ਸਪੱਸ਼ਟ ਰੂਪ ਵਿਚ ਕਿਹਾ ਕਿ ਚੋਣਾਂ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਵਲੋਂ ਕਾਂਗਰਸ ਵਰਕਰਾਂ ਨਾਲ ਜਿਸ ਤਰ੍ਹਾਂ ਦੀ ਹਿੰਸਕ ਗੁੰਡਾਗਰਦੀ ਕੀਤੀ ਗਈ ਹੈ, ਉਹ ਕਬੂਲਣਯੋਗ ਨਹੀਂ ਹੈ, ਜਿਸ ਵਿਚ ਔਰਤਾਂ ਅਤੇ ਬੱਚਿਆਂ ਨੂੰ ਵੀ ਬਖਸ਼ਿਆ ਨਹੀਂ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਮੇਰਾ ਯਕੀਨ ਹੈ ਕਿ ਪੱਛਮੀ ਬੰਗਾਲ ਦੇ ਲੋਕਾਂ ਨੇ ਅਜਿਹੀ ਲਾਕਾਨੂੰਨੀ ਲਈ ਵੋਟ ਨਹੀਂ ਦਿੱਤਾ। ਇਸੇ ਲਈ ਇਨ੍ਹਾਂ ਸਾਰੀਆਂ ਪਾਰਟੀਆਂ ਨੇ ਹੀ ਮਮਤਾ ਦੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕੀਤਾ। ਸਹੁੰ ਚੁੱਕਣ ਸਮੇਂ ਰਾਜਪਾਲ ਜਗਦੀਪ ਧਨਖੜ ਨੇ ਵੀ ਚੋਣਾਂ ਤੋਂ ਬਾਅਦ ਹੋਈ ਹਿੰਸਾ ਬਾਰੇ ਮਮਤਾ ਨੂੰ ਨਸੀਹਤ ਦਿੱਤੀ ਅਤੇ ਉਸ ਨੂੰ ਕਾਨੂੰਨ ਦਾ ਰਾਜ ਸਥਾਪਤ ਕਰਨ ਲਈ ਜਲਦੀ ਤੋਂ ਜਲਦੀ ਕਦਮ ਚੁੱਕਣ ਲਈ ਕਿਹਾ।
ਚਾਹੇ ਮਮਤਾ ਆਪ ਤਾਂ ਚੋਣ ਹਾਰ ਗਈ ਹੈ ਪਰ ਉਸ ਨੇ ਤੀਸਰੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਇਸ ਲਈ ਸਮੁੱਚੇ ਮਾਹੌਲ ਨੂੰ ਦੇਖਦਿਆਂ ਉਸ ਦੀ ਮੁੜ ਇਸ ਕੁਰਸੀ 'ਤੇ ਬੈਠਣ ਤੋਂ ਬਾਅਦ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਕਿ ਉਹ ਚੰਗੇ ਪ੍ਰਸ਼ਾਸਨਿਕ ਕਦਮ ਚੁੱਕ ਕੇ ਪੈਦਾ ਹੋਈ ਇਸ ਹਿੰਸਾ ਨੂੰ ਰੋਕੇ ਅਤੇ ਨਿਰਪੱਖ ਰੂਪ ਵਿਚ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰੇ। ਉਸ ਦੇ ਇਸ ਦਿਸ਼ਾ ਵਿਚ ਅਮਲ ਅਤੇ ਅਜਿਹਾ ਵਤੀਰਾ ਹੀ ਰਾਜ ਵਿਚ ਮਾਹੌਲ ਨੂੰ ਸ਼ਾਂਤ ਕਰਨ ਵਿਚ ਸਹਾਈ ਹੋ ਸਕਦਾ ਹੈ। ਜੇਕਰ ਉਹ ਅਜਿਹਾ ਕਰਨ ਤੋਂ ਅਸਮਰੱਥ ਰਹੀ ਤਾਂ ਚੰਗੇ ਪ੍ਰਭਾਵਸ਼ਾਲੀ ਢੰਗ ਨਾਲ ਸੂਬੇ ਦਾ ਪ੍ਰਸ਼ਾਸਨ ਨਹੀਂ ਚਲਾ ਸਕੇਗੀ। ਅਜਿਹਾ ਕਰਨਾ ਉਸ ਦਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ, ਕਿਉਂਕਿ ਵੱਡੀ ਗਿਣਤੀ ਵਿਚ ਲੋਕਾਂ ਨੇ ਇਕ ਵਾਰ ਫਿਰ ਉਸ 'ਤੇ ਜੋ ਵਿਸ਼ਵਾਸ ਜਤਾਇਆ ਹੈ, ਉਸ 'ਤੇ ਉਸ ਨੂੰ ਪੂਰਾ ਉਤਰਨਾ ਹੋਵੇਗਾ।


-ਬਰਜਿੰਦਰ ਸਿੰਘ ਹਮਦਰਦ

ਪੱਛਮੀ ਬੰਗਾਲ 'ਚ ਭਾਜਪਾ ਦੀ ਹਾਰ ਛੋਟੀ ਨਹੀਂ

ਮੈਂ ਸਚ ਕਹੂੰਗਾ ਮਗਰ ਫਿਰ ਭੀ ਹਾਰ ਜਾਊਂਗਾ, ਵੋ ਝੂਠ ਬੋਲੇਗਾ ਔਰ ਲਾ-ਜਵਾਬ ਕਰ ਦੇਗਾ। ਹਾਲਾਂਕਿ ਮੀਡੀਏ ਦੇ ਵੱਡੇ ਭਾਗ ਵਿਚ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਹਾਰ ਨੂੰ ਵੀ ਨੈਤਿਕ ਜਿੱਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਪਰ ਅਸਲ ਵਿਚ ਭਾਜਪਾ ਨੇ ...

ਪੂਰੀ ਖ਼ਬਰ »

ਕੋਵਿਡ ਦੀ ਦੂਜੀ ਲਹਿਰ ਦਾ ਮੁਕਾਬਲਾ ਕਿਵੇਂ ਕਰੀਏ? (2)

ਪੁਖਤਾ ਯੋਜਨਾਬੰਦੀ ਨਾਲ ਹੀ ਹੋ ਸਕਦਾ ਹੈ ਕੋਰੋਨਾ ਦਾ ਸਾਹਮਣਾ

(ਕੱਲ੍ਹ ਤੋਂ ਅੱਗੇ) ਜੇ ਕਿਸੇ ਨੂੰ ਗਲਾ ਖਾਰਸ਼, ਬੁਖਾਰ, ਖੰਘ ਜਾਂ ਬਦਨ ਦਰਦ ਹੈ ਜ਼ਿਆਦਾ ਥਕਾਨ ਰਹਿੰਦੀ ਹੈ ਤਾਂ ਟੈਸਟ ਕਰਵਾਈਏ। ਉਸ ਨੂੰ ਬਾਕੀ ਜੀਆਂ ਨਾਲੋਂ ਵੱਖਰੇ ਕਮਰੇ ਵਿਚ ਰੱਖੋ। ਉਹ ਹਰ ਵਕਤ ਮਾਸਕ ਪਹਿਨ ਕੇ ਰੱਖੇ। ਜੇ ਸੰਭਵ ਹੋਵੇ ਤਾਂ ਆਪਣੇ ਕਮਰੇ ਦਾ ਅੰਦਰ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰਨ ਲਈ ਰੱਖਿਆ ਮੰਤਰਾਲੇ ਨੇ ਆਰੰਭੇ ਯਤਨ

ਪਿਛਲੇ 23 ਹਫ਼ਤਿਆਂ ਦੌਰਾਨ ਕੋਵਿਡ-19 ਦੇ ਮਾਮਲਿਆਂ 'ਚ ਵੱਡੇ ਵਾਧੇ ਨੇ ਦੇਸ਼ ਸਾਹਮਣੇ ਇਕ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਸਥਿਤੀ ਦੀ ਹੰਗਾਮੀ ਹਾਲਤ ਨੂੰ ਭਾਂਪਦਿਆਂ, ਸਰਕਾਰੀ ਮਸ਼ੀਨਰੀ ਤੁਰੰਤ ਹਰਕਤ 'ਚ ਆ ਗਈ ਤੇ ਹਰ ਸੰਭਵ ਵਸੀਲਿਆਂ ਨੂੰ ਲਾਮਬੰਦ ਕੀਤਾ। ਵਿਗਿਆਨਕ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX