ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  19 minutes ago
ਅੱਜ ਦਾ ਵਿਚਾਰ
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਅਜੀਤ ਵਲੋਂ ਲੱਖ-ਲੱਖ ਵਧਾਈ
. . .  22 minutes ago
ਟੋਕੀਓ ਓਲੰਪਿਕ : ਇਟਲੀ ਦੇ ਜੈਕਬਸ ਨੇ 100 ਮੀਟਰ ਦੌੜ ਵਿਚ ਸੋਨ ਤਮਗਾ ਕੀਤਾ ਹਾਸਿਲ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਹਾਕੀ ਟੀਮ ਨੂੰ ਦਿਤੀ ਵਧਾਈ
. . .  1 day ago
ਮਾਲ ਅਧਿਕਾਰੀਆਂ ਵਲੋਂ ਤਿੰਨ ਦਿਨ ਕੰਮਕਾਜ ਠੱਪ ਕਰਨ ਦਾ ਫ਼ੈਸਲਾ
. . .  1 day ago
ਲੁਧਿਆਣਾ ,1 ਅਗਸਤ (ਪਰਮਿੰਦਰ ਸਿੰਘ ਆਹੂਜਾ)- ਮੁਲਾਜ਼ਮ ਜਥੇਬੰਦੀਆਂ ਵਲੋਂ ਮੰਗਾਂ ਮਨਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਮਾਲ ਅਧਿਕਾਰੀਆਂ ਵਲੋਂ ਵੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ...
ਕੈਪਟਨ ਵਲੋਂ ਜ਼ੀਰਕਪੁਰ ਦੀਆਂ ਨਾਜਾਇਜ਼ ਕਲੋਨੀਆਂ ਵੱਲ ਰੁਖ਼
. . .  1 day ago
ਜ਼ੀਰਕਪੁਰ ,1 ਅਗਸਤ (ਹੈਪੀ ਪੰਡਵਾਲਾ ) - ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ਾਰਮ ਹਾਊਸ ਤੋਂ ਬਾਹਰ ਝਾਕਣਾ ਸ਼ੁਰੂ ਕਰ ਦਿੱਤਾ ਹੈ। ਲੰਮੇ ਸਮੇਂ ਤੋਂ ਆਪਣੇ ਫ਼ਾਰਮ ...
ਇੰਗਲੈਂਡ ਨੂੰ ਹਰਾ ਕੇ ਭਾਰਤ ਹਾਕੀ ਦੇ ਸੈਮੀ-ਫਾਈਨਲ ਵਿਚ ਪੁੱਜਾ
. . .  1 day ago
ਟੋਕੀਓ , ਹਰਸ਼ਾ ਛੀਨਾ ,1 ਅਗਸਤ (ਪਰਮਿੰਦਰ ਸਿੰਘ ਕੜਿਆਲ )-ਹਾਕੀ ਵਿਚ ਭਾਰਤੀ ਖਿਡਾਰੀਆਂ ਨੇ ਇੰਗਲੈਂਡ ਦੀ ਟੀਮ ਨੂੰ 1 ਦੇ ਮੁਕਾਬਲੇ 3 ਗੋਲਾਂ ਦੇ ਨਾਲ ਹਰਾ ਕੇ ਸੈਮੀ-ਫਾਈਨਲ ਵਿਚ ਪ੍ਰਵੇਸ਼ ਕੀਤਾ ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ. ਵੀ. ਸਿੰਧੂ ਨੂੰ ਦਿਤੀ ਵਧਾਈ
. . .  1 day ago
ਅਕਾਲੀ ਦਲ-ਬਸਪਾ ਵਲੋਂ ਕਿਸਾਨੀ ਨੂੰ ਸਮਰਪਿਤ ਕੱਲ੍ਹ ਦਾ ਪ੍ਰੋਗਰਾਮ ਮੁਲਤਵੀ
. . .  1 day ago
ਗੜ੍ਹਸ਼ੰਕਰ, 1 ਅਗਸਤ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਲੋਂ ਕਿਸਾਨੀ ਨੂੰ ਸਮਰਪਿਤ 2 ਅਗਸਤ ਨੂੰ ਪਦਰਾਣਾ ਵਿਖੇ ਰੱਖਿਆ 'ਕਿਸਾਨੋ ਕੇ ਸਨਮਾਨ ਮੇਂ, ਅਕਾਲੀ ਦਲ-ਬਸਪਾ ਮੈਦਾਨ ਮੇਂ' ਪ੍ਰੋਗਰਾਮ ਮੁਲਤਵੀ ਕਰ ਦਿੱਤਾ ...
ਕੈਪਟਨ ਅਮਰਿੰਦਰ ਸਿੰਘ ਨੇ ਪੀ. ਵੀ. ਸਿੰਧੂ ਨੂੰ ਦਿਤੀ ਵਧਾਈ
. . .  1 day ago
ਚੰਡੀਗੜ੍ਹ,1 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀ. ਵੀ. ਸਿੰਧੂ ਨੂੰ ਵਧਾਈ ਦਿੱਤੀ ਹੈ ।ਅੱਜ ਬੈਡਮਿੰਟਨ ਵਿਚ ਓਲੰਪਿਕ ਕਾਂਸੀ ਜਿੱਤ ਕੇ ਸਿੰਧੂ ਨੇ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਪਹਿਲੀ ਮਹਿਲਾ ...
ਭਾਰਤ ਦੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਜਿਤਿਆ ਕਾਂਸੀ ਤਗਮਾ
. . .  1 day ago
ਟੋਕੀਓ , ਹਰਸ਼ਾ ਛੀਨਾ ,1 ਅਗਸਤ (ਪਰਮਿੰਦਰ ਸਿੰਘ ਕੜਿਆਲ )-ਟੋਕੀਓ ਓਲੰਪਿਕ ਵਿਚ ਭਾਰਤ ਵਲੋਂ ਖੇਡਦਿਆਂ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਇਤਿਹਾਸ ਰਚਦਿਆਂ ਚੀਨੀ ਖਿਡਾਰਨ ਨੂੰ ਮਾਤ ਦੇ ਕੇ ...
ਪ੍ਰੀ ਪ੍ਰਾਇਮਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤਕ ਸਕੂਲ ਖੋਲ੍ਹਣ ਸਬੰਧੀ ਸਿੱਖਿਆ ਵਿਭਾਗ ਵਲੋਂ ਪੱਤਰ ਜਾਰੀ
. . .  1 day ago
ਅਜਨਾਲਾ ,1 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੀ ਦੂਸਰੀ ਲਹਿਰ ਦਾ ਪ੍ਰਕੋਪ ਘਟਣ ਤੋਂ ਬਾਅਦ ਸਰਕਾਰ ਵਲੋਂ ਸਕੂਲ ਖੋਲ੍ਹਣ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ ਸਿੱਖਿਆ ਵਿਭਾਗ ...
ਨਵੀਂ ਦਿੱਲੀ : ਜੁਲਾਈ ਵਿਚ ਦੇਸ਼ ਵਿਚ 13 ਕਰੋੜ ਤੋਂ ਵੱਧ ਟੀਕੇ ਲਗਾਏ ਗਏ ਸਨ- ਮਨਸੁਖ ਮੰਡਾਵੀਆ
. . .  1 day ago
ਬੇਬੇ ਮਾਨ ਕੌਰ ਦਾ ਕੀਤਾ ਗਿਆ ਅੰਤਿਮ ਸੰਸਕਾਰ
. . .  1 day ago
ਚੰਡੀਗੜ੍ਹ, 1 ਅਗਸਤ (ਸੁਰਿੰਦਰਪਾਲ ਸਿੰਘ) - 105 ਸਾਲਾ ਬਜ਼ੁਰਗ ਅਥਲੀਟ ਬੇਬੇ ਮਾਨ ਕੌਰ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਨਾ ਤਾਂ ਕੋਈ ਮੰਤਰੀ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸੀ...
ਬੇਬੇ ਮਾਨ ਕੌਰ ਨੂੰ ਦਲਜੀਤ ਸਿੰਘ ਚੀਮਾ ਨੇ ਦਿੱਤੀ ਸ਼ਰਧਾਂਜਲੀ
. . .  1 day ago
ਚੰਡੀਗੜ੍ਹ, 1 ਅਗਸਤ - 105 ਸਾਲਾ ਬਜ਼ੁਰਗ ਅਥਲੀਟ ਬੇਬੇ ਮਾਨ ਕੌਰ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੇ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਸਮੇਤ ਹੋਰ ਆਗੂਆਂ ਨੇ ਉਨ੍ਹਾਂ...
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬੀਬਾ ਬਾਦਲ
. . .  1 day ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ...
ਆਸਾਮ ਦੀ ਨਾਕਾਬੰਦੀ ਕਾਰਨ ਮੁਸ਼ਕਿਲ 'ਚ ਮਿਜ਼ੋਰਮ, ਜ਼ਰੂਰੀ ਵਸਤੂਆਂ ਦੀ ਹੋਣ ਲੱਗੀ ਕਿੱਲਤ
. . .  1 day ago
ਆਈਜ਼ੌਲ, 1 ਅਗਸਤ - ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ਕਾਰਨ ਮਿਜ਼ੋਰਮ ਵਿਚ ਜ਼ਰੂਰੀ ਸਾਮਾਨ ਦੀ ਕਮੀ ਪੈਣ ਲੱਗੀ ਹੈ। ਲੋਕਾਂ ਨੂੰ ਇਕ ਹੱਦ ਤੱਕ ਹੀ ਪੈਟਰੋਲ-ਡੀਜ਼ਲ ਦਿੱਤਾ ਜਾ ਰਿਹਾ ਹੈ। ਪਿਛਲੇ ਹਫ਼ਤੇ ਆਸਾਮ-ਮਿਜ਼ੋਰਮ ਵਿਚਕਾਰ ਹਿੰਸਕ ਝੜਪ ਹੋਈ ਸੀ...
ਨਕਸਲੀਆਂ ਦੇ ਹਮਲੇ 'ਚ ਇਕ ਆਮ ਨਾਗਰਿਕ ਦੀ ਮੌਤ
. . .  1 day ago
ਰਾਏਪੁਰ, 1 ਅਗਸਤ - ਛੱਤੀਸਗੜ੍ਹ ਦੇ ਧਾਮਤਾਰੀ ਜ਼ਿਲ੍ਹੇ ਦੀ ਨਾਗਾਰੀ ਤਹਿਸੀਲ ਦੇ ਚੰਦਨ ਬਾਹਾਰਾ ਪਿੰਡ ਵਿਚ ਨਕਸਲੀਆਂ ਦੇ ਹਮਲੇ ਵਿਚ ਇਕ 35 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ...
ਯਮੁਨਾ 'ਚ ਪਾਣੀ ਦੇ ਪੱਧਰ 'ਚ ਹੋਇਆ ਭਾਰੀ ਵਾਧਾ, ਹੜ੍ਹ ਦਾ ਖ਼ਦਸ਼ਾ
. . .  1 day ago
ਨਵੀਂ ਦਿੱਲੀ, 1 ਅਗਸਤ - ਦਿੱਲੀ ਵਿਚੋਂ ਲੰਘਦੀ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਕੋਲ ਵਹਿ ਰਿਹਾ ਹੈ। ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿਚ ਭਾਰੀ ਪਾਣੀ ਭਰ ਗਿਆ ਹੈ...
ਜੀ.ਐਸ.ਟੀ. ਉਗਰਾਹੀ ਜੁਲਾਈ ਵਿਚ 1.16 ਲੱਖ ਕਰੋੜ ਰੁਪਏ ਤੋਂ ਪਾਰ
. . .  1 day ago
ਨਵੀਂ ਦਿੱਲੀ, 1 ਅਗਸਤ - ਵਿੱਤ ਮੰਤਰਾਲਾ ਅਨੁਸਾਰ ਭਾਰਤ ਵਿਚ ਜੀ.ਐਸ.ਟੀ. ਉਗਰਾਹੀ ਜੁਲਾਈ ਮਹੀਨੇ ਵਿਚ 1.16 ਲੱਖ ਕਰੋੜ ਤੋਂ ਪਾਰ ਰਹੀ ਹੈ। ਪਿਛਲੇ ਮਹੀਨੇ ਤੋਂ ਜੋ 33 ਫ਼ੀਸਦੀ ਵੱਧ ਦੀ ਵਸੂਲੀ ਹੈ...
'ਸਿੱਖ ਪੰਥ ਦੀਆਂ ਵਿਰਾਸਤਾਂ ਬਚਾਓ' ਲਈ ਪੰਥਕ ਇਕੱਠ
. . .  1 day ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਿੱਖ ਸਦਭਾਵਨਾ ਦਲ ਵਲੋਂ 'ਸਿੱਖ ਪੰਥ ਦੀਆਂ ਵਿਰਾਸਤਾਂ ਬਚਾਓ' ਪੰਥਕ ਇਕੱਠ ਕੀਤਾ ਜਾ ਰਿਹਾ ਹੈ...
ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵਲੋਂ ਜਥੇਬੰਦਕ ਢਾਂਚੇ ਦਾ ਐਲਾਨ
. . .  1 day ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਅੱਜ ਫੈਡਰੇਸ਼ਨ ਮਹਿਤਾ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਢੋਟ ਨੇ ਸੀਨੀਅਰ ਆਗੂ ਭਾਈ ਲਖਬੀਰ ਸਿੰਘ ਸੇਖੋਂ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਹੈ। ਜਿਸ ਵਿਚ...
ਕਾਂਗਰਸ ਪਾਰਟੀ ਨੂੰ ਲੱਗਾ ਝਟਕਾ, ਅਹਿਮ ਆਗੂ ਭਾਜਪਾ 'ਚ ਹੋਇਆ ਸ਼ਾਮਲ
. . .  1 day ago
ਨਵੀਂ ਦਿੱਲੀ, 1 ਅਗਸਤ - ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਭਾਜਪਾ ਇਕ ਵਾਰ ਫਿਰ ਸਰਗਰਮ ਹੋ ਗਈ ਹੈ। ਮਨੀਪੁਰ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਤੋਂ ਪਹਿਲਾ ਮਨੀਪੁਰ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਮਨੀਪੁਰ ਕਾਂਗਰਸ ਦੇ...
ਜੰਮੂ ਕਸ਼ਮੀਰ 'ਚ ਪੱਥਰਬਾਜ਼ਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ ਤੇ ਨਾ ਹੀ ਪਾਸਪੋਰਟ
. . .  1 day ago
ਸ੍ਰੀਨਗਰ, 1 ਅਗਸਤ - ਜੰਮੂ ਕਸ਼ਮੀਰ 'ਚ ਹੁਣ ਦੇਸ਼ ਧਰੋਹੀਆਂ ਤੇ ਪੱਥਰਬਾਜ਼ਾਂ 'ਤੇ ਨਕੇਲ ਕੱਸਣ ਲਈ ਨਵਾਂ ਆਦੇਸ਼ ਜਾਰੀ ਕੀਤਾ ਹੈ। ਜਿਸ ਤਹਿਤ ਦੇਸ਼ ਖ਼ਿਲਾਫ਼ ਨਾਅਰੇਬਾਜ਼ੀ ਕਰਨ ਵਾਲੇ ਤੇ ਪੱਥਰਬਾਜ਼ੀ ਕਰਨ ਵਾਲਿਆਂ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ...
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅੱਜ ਤੋਂ ਪ੍ਰਧਾਨਗੀ ਕਰੇਗਾ ਭਾਰਤ
. . .  1 day ago
ਨਵੀਂ ਦਿੱਲੀ, 1 ਅਗਸਤ - ਭਾਰਤ ਦੇ ਲਈ ਅੱਜ ਐਤਵਾਰ ਦਾ ਦਿਨ ਕਾਫੀ ਅਹਿਮ ਹੈ। ਦਰਅਸਲ ਅੱਜ ਇਕ ਅਗਸਤ ਤੋਂ ਭਾਰਤ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸੰਭਾਲਣ ਜਾ ਰਿਹਾ ਹੈ। ਹਾਲਾਂਕਿ ਸੁਰੱਖਿਆ ਪ੍ਰੀਸ਼ਦ ਦਾ ਪਹਿਲਾ ਕਾਰਜਕਾਰੀ ਦਿਵਸ ਭਲਕੇ ਸੋਮਵਾਰ ਤੋਂ ਹੋਵੇਗਾ। ਸੁਰੱਖਿਆ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 26 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ ਚ

ਅੰਮ੍ਰਿਤਸਰ

ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ਸਥਿਤ ਬੇਰੀਆਂ ਇਤਿਹਾਸਕ ਮਹੱਤਤਾ ਤੇ ਫਲਾਂ ਕਰਕੇ ਬਣਦੀਆਂ ਹਨ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ

ਅੰਮਿ੍ਤਸਰ, 7 ਮਈ (ਹਰਮਿੰਦਰ ਸਿੰਘ)-ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਗੁਰੂ ਕਾਲ ਦੀਆਂ ਤਿੰਨ ਪੁਰਾਤਨ ਇਤਿਹਾਸਕ ਬੇਰੀਆਂ ਸੁਸ਼ੋਭਿਤ ਹਨ ਜਿਨ੍ਹਾਂ ਦੀ ਸ਼ੋ੍ਰਮਣੀ ਕਮੇਟੀ ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਬੀਤੇ ਕੁੱਝ ਸਾਲਾਂ ਤੋਂ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਜਿਸ ਕਰਕੇ ਇਹ ਨਵੇਂ ਨਿਰੋਏ ਬੂਟਿਆਂ ਦੀਆਂ ਤਰ੍ਹਾਂ 2015 ਤੋਂ ਭਰਵਾਂ ਫਲ ਦੇ ਰਹੀਆਂ ਹਨ ਤੇ ਇਥੇ ਆਉਣ ਵਾਲੇ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣਦੀਆਂ ਹਨ | ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਇਹ ਤਿੰਨ ਬੇਰੀਆਂ ਜਿਨ੍ਹਾਂ ਵਿਚ ਦੁੱਖ ਭੰਜਨੀ ਬੇਰੀ, ਲਾਚੀ ਬੇਰੀ ਤੇ ਬੇਰ ਬਾਬਾ ਬੁੱਢਾ ਸਾਹਿਬ ਮੌਜੂਦ ਹਨ, ਸਰੋਵਰ ਦੇ ਬਿਲਕੁਲ ਕਿਨਾਰੇ 'ਤੇ ਸੁਸ਼ੋਭਿਤ ਹਨ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਇਨ੍ਹਾਂ ਬੇਰੀਆਂ ਦੀ ਸਮੇਂ ਸਮੇਂ ਕਾਂਟ ਛਾਟ ਕੀਤੀ ਜਾਂਦੀ ਹੈ ਤੇ ਇਨ੍ਹਾਂ 'ਤੇ ਰਸਾਇਣ ਮੁਕਤ ਦੇਸੀ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਹੈ ਜਿਸ ਕਰਕੇ ਇਨ੍ਹਾਂ ਬੇਰੀਆਂ 'ਤੇ ਆਮ ਬੇਰੀਆਂ ਨਾਲੋਂ ਕਰੀਬ ਦੋ ਮਹੀਨੇ ਪਹਿਲਾਂ ਫਲ ਦਾ ਬੂਰ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਫਲ ਦੂਸਰੀਆਂ ਬੇਰੀਆਂ ਨਾਲੋਂ ਦੋ ਤੋਂ ਤਿੰਨ ਮਹੀਨੇ ਬਾਅਦ ਵੀ ਬਰਕਾਰ ਰਹਿੰਦਾ ਹੈ | ਇਸ ਸਬੰਧ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮੱਥਰੇਵਾਲ ਨੇ ਦੱਸਿਆ ਕਿ ਇਨ੍ਹਾਂ ਬੇਰੀਆਂ ਦਾ ਫ਼ਲ ਕਰੀਬ ਪੂਰਾ ਸਾਲ ਹੀ ਲੱਗਾ ਰਹਿੰਦਾ ਹੈ ਤੇ ਸ਼ਰਧਾਲੂ ਇਨ੍ਹਾਂ ਬੇਰੀਆਂ ਦਾ ਫ਼ਲ ਪ੍ਰਾਪਤ ਕਰਨ ਲਈ ਸ਼ਰਧਾ ਨਾਲ ਝੋਲੀਆਂ ਅੱਡ ਕੇ ਇੰਤਜ਼ਾਰ ਕਰਦੀਆਂ ਹਨ ਤੇ ਇਨ੍ਹਾਂ ਦਾ ਫਲ ਪ੍ਰਾਪਤ ਹੋਣ 'ਤੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੇ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ: ਕਰਨਬੀਰ ਸਿੰਘ, ਡਾ: ਜਸਵਿੰਦਰ ਸਿੰਘ ਬਰਾੜ ਤੇ ਕੀੜਿਆਂ ਦੇ ਮਾਹਿਰ ਡਾ: ਸੰਦੀਪ ਸਿੰਘ ਦੀ ਟੀਮ ਵਲੋਂ ਇਨ੍ਹਾਂ ਬੇਰੀਆਂ ਦੀ ਸਮੇਂ ਸਮੇਂ ਜਾਂਚ ਕੀਤੀ ਜਾਂਦੀ ਹੈ ਤੇ ਜਿਸ ਤਰ੍ਹਾਂ ਦੀ ਲੋੜ ਮਹਿਸੂਸ ਕੀਤੀ ਜਾਵੇ, ਉਸ ਅਨੁਸਾਰ ਬੇਰੀਆਂ ਦੀ ਕਾਂਟਛਾਟ ਕੀਤੀ ਜਾਂਦੀ ਹੈ, ਉਨ੍ਹਾਂ 'ਤੇ ਦੇਸੀ ਖਾਦ ਪਾਈ ਜਾਂਦੀ ਹੈ ਤੇ ਦੇਸੀ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਜਨਵਰੀ ਮਹੀਨੇ ਤੋਂ ਦੁੱਖ ਭੰਜਨੀ ਬੇਰ ਤੇ ਬੇਰ ਬਾਬਾ ਬੁੱਢਾ ਸਾਹਿਬ ਵਿਖੇ ਫਲ ਪੂਰੀ ਤਰ੍ਹਾਂ ਤਿਆਰ ਹੋ ਗਿਆ ਸੀ ਤੇ ਅਜੇ ਵੀ ਇਨ੍ਹਾਂ ਬੇਰੀਆਂ 'ਤੇ ਕੁਝ ਫਲ ਮੌਜੂਦ ਹਨ, ਜਦੋਂ ਕਿ ਲਾਚੀ ਬੇਰ ਪੂਰੀ ਤਰ੍ਹਾਂ ਨਾਲ ਫਲ ਨਾਲ ਭਰੀ ਹੋਈ ਹੈ | ਇਸ ਸਬੰਧ ਵਿਚ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ: ਕਰਨਬੀਰ ਸਿੰਘ ਨੇ ਦੱਸਿਆ ਕਿ ਸ਼ੋ੍ਰਮਣੀ ਕਮੇਟੀ, ਯੂਨੀਵਰਸਿਟੀ ਦੇ ਉਪ ਕੁਲਪਤੀ ਤੇ ਵਿਭਾਗ ਮੁਖੀ ਡਾ. ਹਰਮਿੰਦਰ ਸਿੰਘ ਦੇ ਸਹਿਯੋਗ ਨਾਲ ਉਹ ਬੀਤੇ ਕਰੀਬ 7-8 ਸਾਲਾਂ ਤੋਂ ਇਨ੍ਹਾਂ ਬੇਰੀਆਂ ਦੀ ਸਾਂਭ ਸੰਭਾਲ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ 2015 ਤੋਂ ਇਨ੍ਹਾਂ ਬੇਰੀਆਂ 'ਤੇ ਭਰਵਾਂ ਫਲ ਲੱਗ ਰਿਹਾ ਹੈ ਜੋ ਸ਼ਰਧਾਲੂਆਂ ਲਈ ਵਿਸ਼ੇਸ ਖਿੱਚ ਦਾ ਕੇਂਦਰ ਬਣਦਾ ਹੈ | ਉਨ੍ਹਾਂ ਦੱਸਿਆ ਕਿ ਬੇਰੀਆਂ ਦੀ ਸਮੇਂ ਸਮੇਂ ਕਾਂਟ ਛਾਂਟ ਕਰਨੀ ਤੇ ਇਨ੍ਹਾਂ 'ਤੇ ਖਾਦ ਅਤੇ ਦਵਾਈਆਂ ਦਾ ਛਿੜਕਾਅ ਕਰਨਾ ਜ਼ਰੂਰੀ ਹੈ | ਇਸ ਲਈ ਉਨ੍ਹਾਂ ਦੀ ਟੀਮ ਵਲੋਂ ਸਮੇਂ ਸਮੇਂ ਆਪ ਆ ਕੇ ਜਾਂ ਸ਼ੋ੍ਰਮਣੀ ਕਮੇਟੀ ਵਲੋਂ ਸੱਦੇ ਜਾਣ 'ਤੇ ਇਨ੍ਹਾਂ ਬੇਰੀਆਂ ਦਾ ਨਿਰੀਖਣ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਜਿਨ੍ਹਾਂ ਸੱੁਕੀਆਂ ਟਾਹਣੀਆਂ 'ਤੇ ਕੋਈ ਕੀੜਾ ਲੱਗਾ ਹੁੰਦਾ ਹੈ ਉਨ੍ਹਾਂ ਦੀ ਕਟਾਈ ਕਰ ਦਿੱਤੀ ਜਾਂਦੀ ਹੈ | ਇਹ ਕਟਾਈ ਜੂਨ ਮਹੀਨੇ ਵਿਚ ਪਤਝੜ ਹੋਣ 'ਤੇ ਕੀਤੀ ਜਾਂਦੀ ਹੈ | ਨਵੀਆਂ ਟਾਹਣੀਆਂ ਦੇ ਆਉਣ ਨਾਲ ਉਨ੍ਹਾਂ 'ਤੇ ਫਲ ਭਰਵਾਂ ਆਉਂਦਾ ਹੈ | ਉਨ੍ਹਾਂ ਦੱਸਿਆ ਕਿ ਸਰੋਵਰ ਦੇ ਕਿਨਾਰੇ ਇਹ ਬੇਰੀਆਂ ਹੋਣ ਕਰਕੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਬੇਰੀਆਂ ਨੂੰ ਫਲ ਦਾ ਬੂਰ ਜੁਲਾਈ ਮਹੀਨੇ ਵਿਚ ਪੈ ਜਾਂਦਾ ਹੈ, ਜਦੋਂ ਕਿ ਆਮ ਬੇਰੀਆਂ ਨੂੰ ਬੂਰ ਅਗਸਤ ਸਤੰਬਰ ਮਹੀਨੇ 'ਚ ਪੈਂਦਾ ਹੈ | ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਇਨ੍ਹਾਂ ਬੇਰੀਆਂ 'ਤੇ ਜਨਵਰੀ ਦੇ ਮਹੀਨੇ ਵਿਚ ਫਲ ਤਿਆਰ ਹੋ ਜਾਂਦਾ ਹੈ ਜੋ ਮਈ ਤੋਂ ਬਾਅਦ ਵੀ ਤੱਕ ਚਲਦਾ ਹੈ | ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਬੇਰੀਆਂ ਦੀ ਸੇਵਾ ਕਰਕੇ ਆਪਣੇ ਆਪ ਨੂੰ ਵੱਡਭਾਗਾ ਮਹਿਸੂਸ ਕਰ ਰਹੇ ਹਨ |

ਪੁਲਿਸ ਚੌਂਕੀ ਕਾਹਨਗੜ੍ਹ ਅਧੀਨ ਆਉਂਦੇ ਪਿੰਡਾਂ 'ਚ ਨਸ਼ਿਆਂ ਤੇ ਲੁੱਟ ਖੋਹ ਦੀਆਂ ਘਟਨਾਵਾਂ ਕਾਰਨ ਲੋਕ ਪ੍ਰੇਸ਼ਾਨ

ਅਟਾਰੀ, 7 ਮਈ (ਸੁਖਵਿੰਦਰਜੀਤ ਸਿੰਘ ਘਰਿੰਡਾ)-ਪੁਲਿਸ ਜ਼ਿਲ੍ਹਾ ਦਿਹਾਤੀ ਅੰਮਿ੍ਤਸਰ ਦੇ ਥਾਣਾ ਘਰਿੰਡਾ ਅਧੀਨ ਆਉਂਦੀ ਪੁਲਿਸ ਚੌਂਕੀ ਕਾਹਨਗੜ੍ਹ ਦੇ ਪਿੰਡਾਂ 'ਚ ਅੱਜ ਕੱਲ੍ਹ ਨਸ਼ੇ ਦੇ ਸੌਦਾਗਰਾਂ ਵਲੋਂ ਪੁਲਿਸ ਦੀ ਪਰਵਾਹ ਨਾ ਕਰਦਿਆਂ ਹੋਇਆਂ ਧੜੱਲੇ ਨਾਲ ਨਸ਼ਾ ...

ਪੂਰੀ ਖ਼ਬਰ »

ਸਾਬਕਾ ਪ੍ਰਧਾਨ ਚੱਢਾ ਦੀਵਾਨ 'ਚ ਦਾਖ਼ਲ ਹੋਣ ਲਈ ਤਰਲੋਮੱਛੀ ਹੋ ਰਹੇ ਹਨ- ਅਣਖੀ, ਬਸਰਾ

ਅੰਮਿ੍ਤਸਰ, 7 ਮਈ (ਹਰਮਿੰਦਰ ਸਿੰਘ)-ਚੀਫ਼ ਖ਼ਾਲਸਾ ਦੀਵਾਨ ਨਾਲ ਸਬੰਧਿਤ ਸੀ. ਕੇ. ਡੀ. ਸਕੂਲਾਂ ਦੇ ਚੇਅਰਮੈਨ ਭਾਗ ਸਿੰਘ ਅਣਖੀ ਤੇ ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਚੀਫ਼ ਖ਼ਾਲਸਾ ਦੀਵਾਨ 'ਚ ਦਾਖਲ ...

ਪੂਰੀ ਖ਼ਬਰ »

ਤਾਲਾਬੰਦੀ ਖ਼ਿਲਾਫ਼ ਦੁਕਾਨਦਾਰਾਂ ਦੇ ਹੱਕ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪ੍ਰਦਰਸ਼ਨ ਅੱਜ

ਅੰਮਿ੍ਤਸਰ, 7 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਤਾਲਾਬੰਦੀ ਖ਼ਿਲਾਫ਼ ਦੁਕਾਨਦਾਰਾਂ ਦੇ ਹੱਕ 'ਚ ਕੱਲ੍ਹ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ...

ਪੂਰੀ ਖ਼ਬਰ »

ਕਾਮਰੇਡਾਂ ਦੇ ਦਬਾਅ ਅੱਗੇ ਝੁੱਕੀ ਪੁਲਿਸ

ਅੰਮਿ੍ਤਸਰ, 7 ਮਈ (ਰੇਸ਼ਮ ਸਿੰਘ)-ਪੁਲਿਸ ਵਲੋਂ ਆਮ ਲੋਕਾਂ ਦੀਆਂ ਸ਼ਿਕਾਇਤਾਂ 'ਤੇ ਦੇਰੀ ਨਾਲ ਅਮਲ ਹੋਣ ਦੀਆਂ ਖ਼ਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਪਰ ਹੁਣ ਪੁਲਿਸ ਜਬਰ ਜਨਾਹ ਦੀਆਂ ਪੀੜਤਾਂ ਦੀ ਸ਼ਿਕਾਇਤ ਦਰਜ ਕਰਨ ਤੋਂ ਵੀ ਆਨਾਕਾਨੀ ਕਰਦੀ ਹੈ | ਇਹ ...

ਪੂਰੀ ਖ਼ਬਰ »

ਘੱਟ ਗਿਣਤੀ ਕਮਿਸ਼ਨ ਪੰਜਾਬ ਵਲੋਂ ਘੱਟ ਗਿਣਤੀ ਅਦਾਰਿਆਂ ਨੂੰ ਕੀਤੀ ਹਦਾਇਤ

ਅੰਮਿ੍ਤਸਰ, 7 ਮਈ (ਰੇਸ਼ਮ ਸਿੰਘ)-ਘੱਟ ਗਿਣਤੀ ਭਾਈਚਾਰੇ ਵਲੋਂ ਸਥਾਪਤ ਕੀਤੇ ਗਏ ਵਿਦਿਅਕ ਅਦਾਰਿਆਂ ਵਲੋਂ ਘੱਟ ਗਿਣਤੀਆਂ ਨੂੰ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਨਹੀਂ ਦਿੱਤੀ ਜਾਂਦੀ ਤੇ ਨਾ ਹੀ ...

ਪੂਰੀ ਖ਼ਬਰ »

328 ਲਾਪਤਾ ਸਰੂਪਾਂ ਦੇ ਮਾਮਲੇ ਸਬੰਧੀ ਅਕਾਲੀ ਦਲ ਅੰਮਿ੍ਤਸਰ ਦੇ ਆਗੂ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੀ ਅਦਾਲਤ 'ਚ ਪੇਸ਼ ਹੋਏ

ਅੰਮਿ੍ਤਸਰ, 7 ਮਈ (ਹਰਮਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਯੂਥ ਵਿੰਗ ਦੇ ਆਗੂ ਈਮਾਨ ਸਿੰਘ ਮਾਨ ਤੇ ਹੋਰ ਅਹੁਦੇਦਾਰ ਅੱਜ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੀ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਹੁਣ ਤੱਕ 551587 ਲੱਖ ਮੀਟਿ੍ਕ ਟਨ ਕਣਕ ਖਰੀਦੀ

ਅੰਮਿ੍ਤਸਰ, 7 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ 'ਚੋਂ ਵੱਖ-ਵੱਖ ਏਜੰਸੀਆਂ ਵਲੋਂ 551587 ਮੀਟਿ੍ਕ ਟਨ ਕਣਕ ਖਰੀਦੀ ਜਾ ਚੁੱਕੀ ਹੈ ਤੇ ਕਣਕ ਦੀ ਖਰੀਦ 'ਚ ਪਨਗ੍ਰੇਨ ਮੋਹਰੀ ਏਜੰਸੀ ਵਜੋਂ ਉਭਰੀ ਹੈ ਤੇ ਪਨਗ੍ਰੇਨ ਵਲੋਂ ਹੁਣ ਤੱਕ 141941 ...

ਪੂਰੀ ਖ਼ਬਰ »

ਅੰਮਿ੍ਤਸਰ 'ਚ ਕੋਰੋਨਾ ਨਾਲ 22 ਮੌਤਾਂ

ਅੰਮਿ੍ਤਸਰ 7 ਮਈ (ਰੇਸ਼ਮ ਸਿੰਘ)-ਅੰਮਿ੍ਤਸਰ 'ਚ ਕੋਰੋਨਾ ਘਾਤਕ ਸਾਬਤ ਹੋ ਰਿਹਾ ਹੈ ਜਿਸ ਤਹਿਤ ਅੱਜ 22 ਹੋਰ ਮਰੀਜ਼ਾਂ ਦੀ ਮੌਤ ਹੋਈ ਹੈ ਜੋ ਕਿ ਵੱਖ-ਵੱਖ ਸਰਕਾਰੀ ਤੇ ਗ਼ੈਰ ਸਰਕਾਰੀ ਹਸਪਤਾਲਾਂ 'ਚ ਜੇਰੇ ਇਲਾਜ ਸਨ | ਇਨ੍ਹਾਂ 'ਚੋਂ ਸਭ ਤੋਂ ਵੱਧ ਮੌਤਾਂ 12 ਸਰਕਾਰੀ ਮੈਡੀਕਲ ...

ਪੂਰੀ ਖ਼ਬਰ »

ਪਿੰਗਲਵਾੜਾ ਸੰਸਥਾ ਨੇ ਕੋਰੋਨਾ ਮਰੀਜ਼ਾਂ ਦੇ ਮੁਫ਼ਤ ਇਲਾਜ ਲਈ ਕੋਰੋਨਾ ਵਾਰਡ ਕੀਤਾ ਸ਼ੁਰੂ

ਅੰਮਿ੍ਤਸਰ, 7 ਮਈ (ਹਰਮਿੰਦਰ ਸਿੰਘ)-ਭਗਤ ਪੂਰਨ ਸਿੰਘ ਪਿੰਗਲਵਾੜਾ ਵਲੋਂ ਸਮਾਜ ਸੇਵਾ ਵਿਚ ਪਾਏ ਜਾਣ ਵਾਲੇ ਯੋਗਦਾਨ ਦੀ ਸੂਚੀ 'ਚ ਵਾਧਾ ਕਰਦੇ ਹੋਏ ਅੱਜ ਆਪਣੀ ਪਿਆਰਾ ਸਿੰਘ ਵਾਰਡ ਨੂੰ ਕੋਰੋਨਾ ਵਾਰਡ ਵਿਚ ਤਬਦੀਲ ਕਰ ਦਿੱਤਾ ਹੈ ਜਿਥੇ ਕੋਰੋਨਾ ਮਰੀਜਾਂ ਦਾ ਮੁਫ਼ਤ ਇਲਾਜ ...

ਪੂਰੀ ਖ਼ਬਰ »

ਝਬਾਲ ਰੋਡ 'ਤੇ ਡਰਾਈ ਫਰੂਟ ਦੀ ਫੈਕਟਰੀ 'ਚ ਭਿਆਨਕ ਅੱਗ

ਅੰਮਿ੍ਤਸਰ, 7 ਮਈ (ਹਰਮਿੰਦਰ ਸਿੰਘ)-ਸਥਾਨਕ ਝਬਾਲ ਰੋਡ ਵਿਖੇ ਕਾਜੂ ਤੇ ਬਦਾਮਾਂ ਨੂੰ ਤੱਲਕੇ ਉਨ੍ਹਾਂ ਨੂੰ ਪੈਕਟਾਂ 'ਚ ਬੰਦ ਕਰਨ ਵਾਲੀ ਫੈਕਟਰੀ 'ਚ ਅਚਾਨਕ ਅੱਗ ਲੱਗ ਜਾਣ ਕਰਕੇ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਹੈ | ਇਸ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਦੀਆਂ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਦੁਕਾਨਾਂ ਖੋਲ੍ਹੀਆਂ ਜਾਣਗੀਆਂ-ਕਿਸਾਨ ਆਗੂ

ਚੱਬਾ, 7 ਮਈ (ਜੱਸਾ ਅਨਜਾਣ)-ਅੱਜ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਬਲਾਕ ਅਟਾਰੀ ਦੇ ਪਿੰਡ ਸਾਂਘਣਾ ਵਿਖੇ ਮੀਟਿੰਗ ਹੋਈ | ਜਿਸਦੀ ਪ੍ਰਧਾਨਗੀ ਭੁਪਿੰਦਰ ਸਿੰਘ ਪੰਡੋਰੀ ਤੱਖਤ ਮੱਲ, ਨਿਰਵੈਲ ਸਿੰਘ ਡਾਲੇਕੇ ਵਲੋਂ ਕੀਤੀ ਗਈ | ਉਕਤ ਆਗੂਆਂ ਨੇ ਕਿਹਾ ਕਿ 8 ਮਈ ਨੂੰ ...

ਪੂਰੀ ਖ਼ਬਰ »

ਅਕਾਸ਼ ਵਿਹਾਰ ਵਿਖੇ ਲੱਗੇ ਕੂੜੇ ਦੇ ਢੇਰ ਤੋਂ ਲੋਕ ਪ੍ਰੇਸ਼ਾਨ

ਸੁਲਤਾਨਵਿੰਡ, 7 ਮਈ (ਗੁਰਨਾਮ ਸਿੰਘ ਬੁੱਟਰ)-ਹਲਕਾ ਦੱਖਣੀ ਸੁਲਤਾਨਵਿੰਡ ਦੀ ਵਾਰਡ ਨੰਬਰ 33 ਦੇ ਇਲਾਕੇ ਅਕਾਸ਼ ਵਿਹਾਰ ਵਿਖੇ ਲੱਗੇ ਕੂੜੇ ਦੇ ਢੇਰ ਤੋਂ ਜਿੱਥੇ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ, ਉੱਥੇ ਹੀ ਇਸ ਕੂੜੇ ਨਾਲ ਇਲਾਕਾ ਵਾਸੀ ਭਿਆਨਕ ...

ਪੂਰੀ ਖ਼ਬਰ »

ਮਕੈਨਿਕ ਕਿੱਤੇ ਨਾਲ ਸਬੰਧਿਤ ਸਮੂਹ ਦੁਕਾਨਦਾਰਾਂ ਵਲੋਂ ਰੋਸ ਪ੍ਰਦਰਸ਼ਨ

ਛੇਹਰਟਾ, 7 ਮਈ (ਸੁਰਿੰਦਰ ਸਿੰਘ ਵਿਰਦੀ)-ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਕੀਤੀ ਗਈ ਤਾਲਾਬੰਦੀ ਦੇ ਦੌਰਾਨ ਜਿੱਥੇ ਸਰਕਾਰੀ ਹਦਾਇਤਾਂ ਅਨੁਸਾਰ ਕੁੱਝ ਦੁਕਾਨਦਾਰਾਂ ਨੂੰ ਹੀ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ | ਓਥੇ ਮਕੈਨਿਕ ਕਿੱਤੇ ਨਾਲ ਸਬੰਧਤ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ 'ਟ੍ਰੇਡ ਤੇ ਇੰਡਸਟਰੀ ਵਿੰਗ' ਦੇ ਵਫ਼ਦ ਵਲੋਂ ਐੱਸ. ਡੀ. ਐੱਮ. ਨੂੰ ਮੰਗ ਪੱਤਰ

ਅੰਮਿ੍ਤਸਰ, 7 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਪੰਜਾਬ ਟ੍ਰੇਡ ਵਿੰਗ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਫ਼ਦ ਵਲੋਂ ਵੱਖ-ਵੱਖ ਮੰਗਾਂ ਸਬੰਧੀ ਐੱਸ. ਡੀ. ਐਮ. ਅਨਮਜੋਤ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ...

ਪੂਰੀ ਖ਼ਬਰ »

ਇਨਸਾਫ ਨਾ ਮਿਲਣ 'ਤੇ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਖ਼ਿਲਾਫ ਨਾਅਰੇਬਾਜੀ

ਸੁਲਤਾਨਵਿੰਡ, 7 ਮਈ (ਗੁਰਨਾਮ ਸਿੰਘ ਬੁੱਟਰ)-ਪਿੰਡ ਸੁਲਤਾਨਵਿੰਡ ਅਕਾਸ਼ ਵਿਹਾਰ ਦੀ ਵਸਨੀਕ ਤੇ ਕਾਂਗਰਸ ਪਾਰਟੀ ਮੈਂਬਰ ਬੀਬੀ ਰਾਜ ਰਾਣੀ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਨਾ ਮਿਲਣ 'ਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਅੰਮਿ੍ਤਸਰ ਜਲੰਧਰ ਜੀ ਟੀ ...

ਪੂਰੀ ਖ਼ਬਰ »

ਡੀ. ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਲੋਂ ਆਨਲਾਈਨ ਕਲਾਸਾਂ ਦੀ ਸ਼ੁਰੂਆਤ

ਛੇਹਰਟਾ, 7 ਮਈ (ਸੁਰਿੰਦਰ ਸਿੰਘ ਵਿਰਦੀ)-ਲਾਕਡਾਊਨ ਦੇ ਚੱਲਦਿਆਂ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ 'ਚ ਰੱਖਦੇ ਹੋਏ ਜੀ. ਟੀ. ਰੋਡ ਛੇਹਰਟਾ ਸਥਿਤ ਡੀ. ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਨ ਲਾਈਨ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ 'ਚ ਹਰ ਵਰਗ ਦੇ ਬੱਚੇ ...

ਪੂਰੀ ਖ਼ਬਰ »

ਬੰਦ ਦੁਕਾਨਾਂ ਖੱੁਲ੍ਹਵਾਉਣ ਲਈ ਦੁਕਾਨਦਾਰਾਂ ਵਲੋਂ ਵੱਖ-ਵੱਖ ਬਾਜ਼ਾਰਾਂ 'ਚ ਪ੍ਰਦਰਸ਼ਨ

ਅੰਮਿ੍ਤਸਰ, 7 ਮਈ (ਸੁਰਿੰਦਰ ਕੋਛੜ)-ਸਥਾਨਕ ਬੱਸ ਸਟੈਂਡ ਦੇ ਨਜ਼ਦੀਕ ਅਤੇ ਹਾਲ ਬਾਜ਼ਾਰ ਸਮੇਤ ਵੱਖ-ਵੱਖ ਇਲਾਕਿਆਂ 'ਚ ਦੁਕਾਨਦਾਰਾਂ ਨੇ ਕੋਰੋਨਾ ਫੈਲਾਅ ਨੂੰ ਰੋਕਣ ਲਈ ਕੀਤੀ ਤਾਲਾਬੰਦੀ ਦੌਰਾਨ ਗ਼ੈਰ-ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਬੰਦ ਰੱਖਣ ਦੇ ਜਾਰੀ ਹੁਕਮਾਂ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰਾਂ ਦੀ ਹਿਜਰਤ ਰੋਕਣ ਲਈ ਸਰਕਾਰ ਝੋਨੇ ਦੀ ਲਵਾਈ 1 ਜੂਨ ਤੋਂ ਕਰਨ ਦੀ ਖੁੱਲ੍ਹ ਦੇਵੇ-ਸੋਨੂੰ ਜਾਫਰ

ਅਜਨਾਲਾ, 7 ਮਈ (ਐਸ. ਪ੍ਰਸ਼ੋਤਮ)-ਆਮ ਆਦਮੀ ਪਾਰਟੀ ਹਲਕਾ ਅਜਨਾਲਾ ਦੇ ਮੁੱਖ ਸੇਵਾਦਾਰ ਸੋਨੂੰ ਜਾਫਰ ਵਲੋਂ ਦਾਣਾ ਮੰਡੀਆਂ ਦੇ ਦੌਰੇ ਦੌਰਾਨ ਆੜਤੀਆਂ, ਕਿਸਾਨਾਂ, ਪੱਲੇਦਾਰਾਂ ਨਾਲ ਮੀਟਿੰਗਾਂ ਕਰਕੇ ਮੰਡੀਆਂ 'ਚ ਕਣਕ ਦੀ ਰੁੱਕੀ ਸਰਕਾਰੀ ਖ਼ਰੀਦ, ਬਾਰਦਾਨੇ ਦੀ ਭਾਰੀ ਕਮੀ ...

ਪੂਰੀ ਖ਼ਬਰ »

ਮੁਗਲ ਫੌਜਾਂ ਨਾਲ ਲੜ ਕੇ ਸ਼ਹੀਦ ਹੋਣ ਵਾਲਿਆਂ ਦੀ ਯਾਦ 'ਚ ਵਸਿਆ ਪਿੰਡ 'ਠੱਠਾ'

ਗੁਰਬਿੰਦਰ ਸਿੰਘ ਬਾਗੀ 9855250365 ਚੋਗਾਵਾਂ : ਜ਼ਿਲ੍ਹਾ ਅੰਮਿ੍ਤਸਰ ਦੇ ਕਸਬਾ ਚੋਗਾਵਾਂ ਦੇ ਲਹਿੰਦੇ ਪਾਸੇ 2 ਕਿਲੋਮੀਟਰ ਖੱਬੇ ਹੱਥ ਚੋਗਾਵਾਂ 'ਚ ਵਲੀਨ ਹੋਇਆ ਹੈ ਇਤਿਹਾਸਕ ਪਿੰਡ ਠੱਠਾ | ਸਿੱਖ ਇਤਿਹਾਸ ਮੁਤਾਬਕ ਧੰਨ ਗੁਰੂੁ ਹਰਗੋਬਿੰਦ ਸਾਹਿਬ ਜੀ ਦੀਆਂ ਮੁਗਲਾਂ ਨਾਲ ...

ਪੂਰੀ ਖ਼ਬਰ »

ਥਾਣਾ ਕੱਥੂਨੰਗਲ ਦੀ ਪੁਲਿਸ ਵਲੋਂ ਅੰਨੇ ਕਤਲ ਦੇ ਸਬੰਧ 'ਚ ਨੌਜਵਾਨ 'ਤੇ ਤਸ਼ੱਦਦ

ਕੱਥੂਨੰਗਲ, 7 ਮਈ (ਦਲਵਿੰਦਰ ਸਿੰਘ ਰੰਧਾਵਾ)-ਪਿਛਲੇ ਦਿਨੀਂ ਪਿੰਡ ਰੂਪੋਵਾਲੀ ਖ਼ੁਰਦ ਦੇ ਨੌਜਵਾਨ ਨਿਰਮਲ ਸਿੰਘ ਪੁੱਤਰ ਗੁਰਮੀਤ ਸਿੰਘ ਹਾਲ ਵਾਸੀ ਅੱਡਾ ਕੱਥੂਨੰਗਲ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਸਬੰਧ 'ਚ ਪੁਲਿਸ ਨੂੰ ਹੁਣ ਤੱਕ ਕੋਈ ਵੀ ਸੁਰਾਗ ...

ਪੂਰੀ ਖ਼ਬਰ »

ਐਸ.ਡੀ.ਓ ਪ੍ਰਭਜੋਤ ਸਿੰਘ ਦਾ ਸਨਮਾਨ

ਤਰਸਿੱਕਾ, 7 ਮਈ (ਅਤਰ ਸਿੰਘ ਤਰਸਿੱਕਾ)-ਪਿੰਡ ਜਬੋਵਾਲ ਦੇ ਨਿਵਾਸੀਆਂ ਨੇ ਪ੍ਰਭਜੋਤ ਸਿੰਘ ਐਸ. ਡੀ. ਓ. ਪਾਵਰ ਨਿਗਮ ਬੁਟਾਰੀ ਨੂੰ ਉਨ੍ਹਾਂ ਨੂੰ ਪਿੰਡਾਂ ਤੇ ਕਿਸਾਨਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਤੇ ਵਿਭਾਗ ਵਲੋਂ ਸ਼ਾਨਦਾਰ ਸੇਵਾਵਾਂ ਦੇਣ ਲਈ ਇਕ ਸਮਾਗਮ ਕਰਕੇ ...

ਪੂਰੀ ਖ਼ਬਰ »

ਕਾਮਰੇਡ ਜਸਵੰਤ ਸਿੰਘ ਨਮਿਤ ਅਰਦਾਸ ਕੱਲ੍ਹ

ਜੰਡਿਆਲਾ ਗੁਰੂ, 7 ਮਈ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਤੋਂ ਰੋਜ਼ਾਨਾ 'ਅਜੀਤ' ਦੇ ਪ੍ਰਤੀਨਿਧ ਰਣਜੀਤ ਸਿੰਘ ਜੋਸਨ ਦੇ ਸਤਿਕਾਰਯੋਗ ਪਿਤਾ ਜੀ ਕਾਮਰੇਡ ਜਸਵੰਤ ਸਿੰਘ ਸਾਬਕਾ ਬਲਾਕ ਸਕੱਤਰ ਸੀ. ਪੀ. ਆਈ. ਤੇ ਸਾਬਕਾ ਸਟੇਟ ਕੌਂਸਲ ਮੈਂਬਰ ਜੋ ਬੀਤੇ ਦਿਨੀਂ ਅਕਾਲ ...

ਪੂਰੀ ਖ਼ਬਰ »

ਕੇਂਦਰ ਤੇ ਸੂਬਾ ਸਰਕਾਰ ਦੀ ਲਾਪ੍ਰਵਾਹੀ ਕਾਰਨ ਹਸਪਤਾਲਾਂ 'ਚ ਕਈ ਪਰਿਵਾਰ ਉੱਜੜ ਰਹੇ ਹਨ-ਜਥੇ: ਮੀਰਾਂਕੋਟ

ਟਾਂਗਰਾ, 7 ਮਈ (ਹਰਜਿੰਦਰ ਸਿੰਘ ਕਲੇਰ)-ਕੇਂਦਰ ਸਰਕਾਰ ਵਲੋਂ ਸਿਰਫ ਲੋਕਾਂ 'ਤੇ ਹੀ ਪਾਬੰਦੀਆਂ ਲਾਉਣ ਵੱਲ ਹੀ ਸਾਰੀ ਤਵੱਜੋ ਦਿੱਤੀ ਜਾ ਰਹੀ ਹੈ ਜਦਕਿ ਹਸਪਤਾਲਾਂ ਅੰਦਰ ਆਕਸੀਜਨ ਗੈਸ ਮੁਹੱਈਆ ਨਾ ਕਰਵਾਏ ਜਾਣ ਕਾਰਨ ਅਨੇਕਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਹਰ ਰੋਜ਼ ...

ਪੂਰੀ ਖ਼ਬਰ »

600 ਕਿੱਲੋ ਕੱਚੀ ਲਾਹਣ ਤੇ ਨਾਜਾਇਜ਼ ਦੇਸੀ ਸ਼ਰਾਬ ਸਮੇਤ ਕਾਬੂ

ਅਜਨਾਲਾ, 7 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਜ਼ਿਲ੍ਹਾ ਦਿਹਾਤੀ ਦੇ ਐਸ. ਐਸ. ਪੀ. ਧਰੁਵ ਦਹੀਆ ਦੇ ਹੁਕਮਾਂ ਤਹਿਤ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਚੱਲਦਿਆਂ ਥਾਣਾ ਅਜਨਾਲਾ ਦੀ ...

ਪੂਰੀ ਖ਼ਬਰ »

ਪੁਲਿਸ ਥਾਣਾ ਕੱਥੂਨੰਗਲ ਦੀ ਅਣਗਹਿਲੀ ਕਾਰਨ 1 ਲੱਖ 70 ਹਜ਼ਾਰ ਦੀ ਲੁੱਟ

ਜੈਂਤੀਪੁਰ, 7 ਮਈ (ਭੁਪਿੰਦਰ ਸਿੰਘ ਗਿੱਲ)-ਅੱਜ ਸਥਾਨਕ ਕਸਬੇ ਵਿਖੇ ਲੁਟੇਰਾ ਗਿਰੋਹ ਨੇ ਪਿਸਤੌਲ ਦਿਖਾ ਕੇ 1 ਲੱਖ 70 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ | ਇਸ ਸਬੰਧੀ ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੀੜਤ ਦੁਕਾਨਦਾਰ ਰਵੀ ਮਹਾਜਨ ਨੇ ...

ਪੂਰੀ ਖ਼ਬਰ »

ਪਿ੍ੰਸੀਪਲ ਨਵਤੇਜ ਕੌਰ ਭੰਗੂ ਨੇ ਸਰਕਾਰੀ ਸੈਕੰਡਰੀ ਸਕੂਲ ਰਈਆ ਦਾ ਚਾਰਜ ਸੰਭਾਲਿਆ

ਰਈਆ, 7 ਮਈ (ਅਮਨ ਸ਼ਾਲੀਮਾਰ, ਸ਼ਰਨਬੀਰ ਸਿੰਘ ਕੰਗ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਈਆ (ਅੰਮਿ੍ਤਸਰ) ਦਾ ਚਾਰਜ ਪਿ੍ੰਸੀਪਲ ਨਵਤੇਜ ਕੌਰ ਭੰਗੂ (ਪੀ. ਈ. ਐੱਸ-1) ਨੇ ਸੰਭਾਲ ਲਿਆ ਹੈ | ਪਿ੍ੰਸੀਪਲ ਨਵਤੇਜ ਕੌਰ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਲਕਾ ...

ਪੂਰੀ ਖ਼ਬਰ »

ਮੰਡੀਆਂ 'ਚ ਕਿਸਾਨ ਰੁਲ ਰਹੇ ਹਨ- ਬੋਨੀ ਅਜਨਾਲਾ

ਰਮਦਾਸ, 7 ਮਈ (ਜਸਵੰਤ ਸਿੰਘ ਵਾਹਲਾ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਇੰਚਾਰਜ ਤੇ ਵਿਧਾਨ ਸਭਾ ਦੀਆਂ 2022 ਵਿਚ ਹੋਣ ਵਾਲੀਆਂ ਚੋਣਾਂ ਦੇ ਸ਼੍ਰੋਮਣੀ ਅਕਾਲੀ ਬਾਦਲ ਦੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਰਮਦਾਸ ਵਿਖੇ ਇਕ ਅਕਾਲੀ ਵਰਕਰਾਂ ਦੀ ਭਰਵੀ ਮੀਟਿੰਗ ਕੀਤੀ, ...

ਪੂਰੀ ਖ਼ਬਰ »

ਡੀਜ਼ਲ, ਪੈਟਰੋਲ ਦੇ ਰੋਜ਼ਾਨਾ ਵਧ ਰਹੇ ਰੇਟਾਂ ਨੇ ਕਿਸਾਨਾਂ ਤੇ ਆਮ ਲੋਕਾਂ ਦਾ ਵਿਗਾੜਿਆ ਬਜਟ

ਅਜਨਾਲਾ, 7 ਮਈ (ਗੁਰਪ੍ਰੀਤ ਸਿੰਘ ਢਿੱਲੋਂ)-7 ਰਾਜਾਂ 'ਚ ਆਏ ਚੋਣ ਨਤੀਜਿਆਂ ਤੋਂ ਬਾਅਦ ਦੇਸ਼ ਭਰ 'ਚ ਡੀਜ਼ਲ ਤੇ ਪੈਟਰੋਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨਾਲ ਆਮ ਲੋਕਾਂ ਦੀ ਜੇਬ 'ਤੇ ਵੱਡਾ ਡਾਕਾ ਵੱਜ ਰਿਹਾ ਹੈ, ਰੋਜ਼ਾਨਾ ਰੇਟ ਵਧਣ ਕਾਰਨ ਜਿੱਥੇ ਆਮ ਲੋਕ ਪ੍ਰੇਸ਼ਾਨ ...

ਪੂਰੀ ਖ਼ਬਰ »

ਬਾਜ਼ਾਰਾਂ , ਗਲੀਆਂ, ਮੁਹੱਲਿਆਂ 'ਚ ਸੈਨੇਟਾਈਜ਼ ਕਰਵਾਇਆ

ਅਜਨਾਲਾ, 7 ਮਈ (ਐਸ. ਪ੍ਰਸ਼ੋਤਮ)-ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਦੀਪਕ ਅਰੋੜਾ ਨੇ ਸਥਾਨਕ ਬਜ਼ਾਰਾਂ, ਗਲੀਆਂ, ਮੁਹੱਲਿਆਂ, 'ਚ ਕੋਰੋਨਾ ਵਾਇਰਸ ਨੂੰ ਠੱਲਣ ਲਈ ਸਫਾਈ ਸੇਵਕਾਂ ਰਾਹੀਂ ਸ਼ੁਰੂ ਕੀਤੀ ਗਈ ਸੈਨੇਟਾਈਜ਼ ਛਿੜਕਾਅ ਮੁਹਿੰਮ ਤੋਂ ਇਲਾਵਾ ਮਲੇਰੀਆ ਤੇ ਡੇਂਗੂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਕਿਸਾਨਾਂ ਲਈ ਝੋਨੇ ਦੀ ਬਿਜਾਈ ਦੀ ਪੱਕੀ ਤਾਰੀਕ ਦਾ ਕਰੇ ਐਲਾਨ-ਸਰਜਾ

ਟਾਂਗਰਾ, 7 ਮਈ (ਹਰਜਿੰਦਰ ਸਿੰਘ ਕਲੇਰ)-ਝੋਨੇ ਦੀ ਬਿਜਾਈ ਦੇ ਆ ਰਹੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਾਬਕਾ ਸਰਪੰਚ ਪ੍ਰਭਦਿਆਲ ਸਿੰਘ ਸਰਜਾ ਦੀ ਅਗਵਾਈ ਵਿਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਪਿੰਡ ਧੂਲਕਾ ਵਿਖੇ ਇਕੱਤਰਤਾ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ਪੰਜਾਬ ...

ਪੂਰੀ ਖ਼ਬਰ »

ਮੱਖਣ ਭੈਣੀਵਾਲਾ ਦਾ ਸੱਭਿਆਚਾਰਕ ਗੀਤ 'ਮੈਨੂੰ ਪੜ੍ਹਣੇ ਪਾ ਦੇ' ਲੋਕ ਅਰਪਿਤ

ਬਾਬਾ ਬਕਾਲਾ ਸਾਹਿਬ, 7 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਪਿਛਲੇ 35 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਕਾਰਜਾਂ 'ਚ ਰੁੱਝੀ ਚਰਚਿਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਸਬੰਧਿਤ ਕੇਂਦਰੀ ਪੰਜਾਬੀ ਲੇਖਕ ਸਭਾ) ਵਲੋਂ ...

ਪੂਰੀ ਖ਼ਬਰ »

ਦੀਪਕ ਅਰੋੜਾ ਦੀ ਅਗਵਾਈ 'ਚ ਦੁਕਾਨਦਾਰਾਂ ਵਲੋਂ ਐੱਸ. ਡੀ. ਐੱਮ ਨਾਲ ਮੀਟਿੰਗ

ਅਜਨਾਲਾ, 7 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਭਿਆਨਕ ਰੂਪ ਧਾਰਨ ਕਰਦੇ ਜਾ ਰਹੇ ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਲਗਾਈਆਂ ਪਾਬੰਦੀਆਂ ਦੌਰਾਨ ਦੁਕਾਨਾਂ ਖੋਲਣ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਵਪਾਰ ਮੰਡਲ ਅਜਨਾਲਾ ਦੇ ਆਗੂਆਂ ...

ਪੂਰੀ ਖ਼ਬਰ »

ਦੁਕਾਨਾਂ ਖੋਲ੍ਹਣ ਲਈ ਸਰਕਾਰ ਵਿਰੁੱਧ ਨਾਅਰੇਬਾਜ਼ੀ

ਅਜਨਾਲਾ, 7 ਮਈ (ਐਸ. ਪ੍ਰਸ਼ੋਤਮ)-ਸਥਾਨਕ ਬਾਜ਼ਾਰਾਂ 'ਚ ਸੰਯੁਕਤ ਕਿਸਾਨ ਮੋਰਚਾ 'ਚ ਸ਼ਾਮਿਲ ਕਿਸਾਨ ਸੰਗਠਨ ਕਿਰਤੀ ਕਿਸਾਨ ਯੂਨੀਅਨ ਪੰਜਾਬ, ਜਮਹੂਰੀ ਕਿਸਾਨ ਸਭਾ ਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੇ ਕਾਫਲੇ ਨੇ ਬਜ਼ਾਰਾਂ 'ਚ ਕੇਂਦਰੀ ਮੋਦੀ ਸਰਕਾਰ ਤੇ ...

ਪੂਰੀ ਖ਼ਬਰ »

7 ਮਹੀਨਿਆਂ ਦੇ ਬੱਚੇ ਨੂੰ ਪ੍ਰਾਪਤ ਕਰਨ ਲਈ ਮਾਂ ਦੋ ਥਾਣਿਆਂ ਦੀਆਂ ਲੇਲੜੀਆਂ ਕੱਢਣ ਲਈ ਮਜਬੂਰ

ਲੋੋਪੋਕੇ, 7 ਮਈ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਚਵਿੰਡਾ ਕਲਾਂ ਦੀ ਮਨਪ੍ਰੀਤ ਕੌਰ ਪੁੱਤਰੀ ਜਸਬੀਰ ਸਿੰਘ ਬਿੱਟੂ ਦਾ ਥਾਣਾ ਘਰਿੰਡਾ ਦੇ ਪਿੰਡ ਕਾਉਕੇ ਵਿਖੇ ਡੇਢ ਸਾਲ ਪਹਿਲਾ ਅੰਗਰੇਜ ਸਿੰਘ ਪੁੱਤਰ ਰੇਸ਼ਮ ਸਿੰਘ ਨਾਲ ਵਿਆਹ ਹੋਇਆ ...

ਪੂਰੀ ਖ਼ਬਰ »

ਰਾਣਾ ਬੱਲ ਗੁਰਾਲਾ ਬਣੇ ਯੂਥ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਸੋਸ਼ਲ ਮੀਡੀਆ ਇੰਚਾਰਜ

ਅਜਨਾਲਾ, 7 ਮਈ (ਐਸ. ਪ੍ਰਸ਼ੋਤਮ)-ਹਲਕਾ ਅਜਨਾਲਾ ਪੱਧਰ 'ਤੇ ਲੋਕ ਸਭਾ ਪੱਧਰ 'ਤੇ ਵੱਖ-ਵੱਖ ਆਹੁਦਿਆਂ 'ਤੇ ਕਾਂਗਰਸ ਦੀ ਮਜਬੂਤੀ ਲਈ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਗਤੀਸ਼ੀਲ ਆਗੂ ਰਣਬੀਰ ਸਿੰਘ ਰਾਣਾ ਬੱਲ ਗੁਰਾਲਾ ਨੂੰ ਉਨ੍ਹਾਂ ਦੀਆਂ ਕਾਂਗਰਸ ਪੱਖੀ ਵਫਾਦਾਰੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX