ਰਾਮਾਂ ਮੰਡੀ, 7 ਮਈ (ਅਮਰਜੀਤ ਸਿੰਘ ਲਹਿਰੀ)- ਸਥਾਨਕ ਨਗਰ ਕੌਂਸਲ ਰਾਮਾਂ ਵਿਖੇ ਸਾਲਾਨਾ ਬਜਟ ਨੂੰ ਲੈ ਕੇ ਨਗਰ ਕੌਂਸਲ ਹਾਊਸ ਦੀ ਅਹਿਮ ਮੀਟਿੰਗ ਪ੍ਰਧਾਨ ਕ੍ਰਿਸ਼ਨ ਕੁਮਾਰ ਕਾਲਾ ਦੀ ਪ੍ਰਧਾਨਗੀ ਤੇ ਕਾਰਜਸਾਧਕ ਅਫਸਰ ਸੁਖਦੇਵ ਸਿੰਘ ਕੌਲਧਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਰਾਮਾਂ ਮੰਡੀ ਦੇ 14 ਵਾਰਡਾਂ ਦੇ ਕੌਂਸਲਰਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਪ੍ਰਧਾਨ ਕ੍ਰਿਸ਼ਨ ਕੁਮਾਰ ਕਾਲਾ ਨੇ ਸਾਲ 2021-22 ਲਈ ਆਮਦਨ ਤਜ਼ਵੀਜ਼ 455 ਲੱਖ ਰੁਪਏ ਰੱਖੀ ਗਈ ਜਿਸ ਵਿਚੋਂ ਅਮਲੇ 'ਤੇ ਖਰਚ ਦੀ ਤਜਵੀਜ 252.19 ਲੱਖ ਰੁਪਏ ਰੱਖੀ ਗਈ ਹੈ ਅਤੇ ਇਸ ਤੋਂ ਇਲਾਵਾ 25 ਲੱਖ ਰੁਪਏ ਅਚੇਤ ਖਰਚ ਲਈ ਰੱਖਿਆ ਗਿਆ ਹੈ ਅਤੇ ਰਾਮਾਂ ਮੰਡੀ ਦੇ ਵਿਕਾਸ ਲਈ ਕੁੱਲ 176 ਲੱਖ ਰੁਪਏ ਵਿਕਾਸ ਕੰਮਾਂ ਲਈ ਤਜਵੀਜ ਕੀਤੇ ਜਾਂਦੇ ਹਨ ਜਿਸ ਨੂੰ ਸਮੂਹ ਕੌਂਸਲਰਾਂ ਵਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਕਾਰਜਸਾਧਕ ਅਫਸਰ ਸੁਖਦੇਵ ਸਿੰਘ ਕੌਲਧਰ ਨੇ ਦੱਸਿਆ ਕਿ ਤਜਵੀਜਤ ਬਜਟਿਡ ਆਮਦਨ ਵਿੱਚ 215 ਲੱਖ ਰੁਪਏ ਵੈਟ, 25 ਲੱਖ ਰੁਪਏ ਪੋ੍ਰਪਰਟੀ ਟੈਕਸ, 20 ਲੱਖ ਪਾਣੀ ਤੇ ਸੀਵਰੇਜ਼, 42 ਲੱਖ ਤਹਿਬਜ਼ਾਰੀ ਕਿਰਾਇਆ, 35 ਲੱਖ ਐਕਸਾਇਜ਼ ਡਿਊਟੀ, 10 ਲੱਖ ਬਿਲਡਿੰਗ ਨਕਸ਼ਾ ਫੀਸ, 50 ਲੱਖ ਸੇਲ ਆਫ ਲੈਂਡ ਤੋਂ ਆਦਿ ਆਮਦਨ ਹੋਣ ਦੀ ਉਮੀਦ ਹੈ | ਇਸ ਮੌਕੇ ਸਰਬਜੀਤ ਸਿੰਘ ਢਿੱਲੋਂ ਮੀਤ ਪ੍ਰਧਾਨ, ਕੌਂਸਲਰ ਤੇਲੂ ਰਾਮ ਲਹਿਰੀ, ਕੌਂਸਲਰ ਮਨੋਜ ਸਿੰਗੋ, ਦੇਵਿੰਦਰ ਸ਼ਰਮਾਂ ਜੇਈ, ਮੈਡਮ ਅਮਨਦੀਪ ਕੌਰ ਅਕਾਉਟੈਂਟ, ਬਾਬੂ ਸਿੰਘ ਭੱਟੀ ਕਲਰਕ, ਜਸਵਿੰਦਰ ਕੁਮਾਰ ਕਲਰਕ, ਰਾਕੇਸ਼ ਰਾਣੀ, ਗੋਲਡੀ ਰਾਣੀ, ਕਿਰਨ ਨਾਗਰ, ਬੰਤਾ ਸਿੰਘ ਚੱਠਾ, ਸੰਜੀਵ ਕੁਮਾਰ ਪੱਪੂ, ਸੁਨੀਤਾ ਰਾਣੀ ਬਾਂਸਲ, ਸੁਨੀਤਾ ਰਾਣੀ ਸ਼ਰਮਾਂ, ਕਰਮਜੀਤ ਕੌਰ ਸਿੱਧੂ, ਨਿਰਮਲਾ ਰਾਣੀ, (ਸਾਰੇ ਕੌਂਸਲਰ) ਅਮਿ੍ਤਪਾਲ ਅੰਬੂ, ਸੋਮ ਨਾਥ, ਅਲਬੇਲ ਸਿੰਘ ਸਿੱਧੂ, ਤਰਸੇਮ ਨਾਗਰ ਆਦਿ ਹਾਜ਼ਰ ਸਨ |
ਬਠਿੰਡਾ, 7 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਨਵੀਆਂ ਪਾਬੰਦੀਆਂ ਦੇ ਅਨੁਕੂਲ ਜ਼ਿਲ੍ਹਾ ਬਠਿੰਡਾ ਅੰਦਰ ਵੀ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਵਲੋਂ ਹੁਕਮ ਜਾਰੀ ਕੀਤੇ ਗਏ ਹਨ | ਜਾਰੀ ...
ਸੰਗਤ ਮੰਡੀ, 7 ਮਈ (ਅੰਮਿ੍ਤਪਾਲ ਸ਼ਰਮਾ)- ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਬਠਿੰਡਾ ਤੋਂ ਬਿਹਾਰ ਜਾ ਰਹੀ ਪ੍ਰਵਾਸੀ ਮਜ਼ਦੂਰਾਂ ਦੀ ਭਰੀ ਬੱਸ ਨੂੰ ਕਾਬੂ ਕਰਕੇ ਬੱਸ ਚਾਲਕ ਤੇ ਮਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਥਾਣਾ ਸੰਗਤ ...
ਬਠਿੰਡਾ,7 ਮਈ (ਅਵਤਾਰ ਸਿੰਘ)- ਜ਼ਿਲੇ੍ਹ ਅੰਦਰ ਕੋਵਿਡ-19 ਤਹਿਤ ਕੁਲ 2,44,862 ਸੈਂਪਲਾਂ ਵਿਚੋਂ 25,888 ਪਾਜ਼ੀਟਿਵ ਮਾਮਲੇ ਆਏ, ਇਨ੍ਹਾਂ ਵਿਚੋਂ 19219 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ | ਇਸ ਸਮੇਂ ਜ਼ਿਲੇ੍ਹ ਵਿਚ ਕੁੱਲ 6202 ਕੇਸ ਐਕਟਿਵ ਹਨ ਤੇ ਹੁਣ ਤੱਕ ...
ਰਾਮਾਂ ਮੰਡੀ, 7 ਮਈ (ਤਰਸੇਮ ਸਿੰਗਲਾ)- ਕਬੂਤਰਬਾਜ਼ੀ ਦੀ ਆੜ ਵਿਚ ਇੱਕ ਮਹਿਲਾ ਵਲੋਂ ਮਹਿਲਾ ਨਾਲ ਹੀ ਦੋ ਲੱਖ ਰੁਪਏ ਦੀ ਠੱਗੀ ਮਾਰ ਲਏ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਪੀੜਤ ਜਗਦੇਵ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬੰਗੀ ਨਿਹਾਲ ਸਿੰਘ ਨੇ ਉਕਤ ਠੱਗੀ ਸਬੰਧੀ ...
ਬਠਿੰਡਾ, 7 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੋਵਿਡ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਬੀ.ਸ੍ਰੀਨਿਵਾਸਨ ਨੇ ਜ਼ਿਲ੍ਹੇ ਵਿਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 3 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ | ...
ਮਹਿਰਾਜ, 7 ਮਈ (ਸੁਖਪਾਲ ਮਹਿਰਾਜ)- ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਵਲੋਂ ਮਿੰਨੀ ਲਾਕਡਾਊਨ ਕਾਰਨ ਦੁਕਾਨਾਂ ਦੀ ਤਾਲਾਬੰਦੀ ਦੇ ਫ਼ਰਮਾਨ ਤੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋਣ ਕਾਰਨ ਉਹ ਸੜਕਾਂ 'ਤੇ ਲਗਾਤਾਰ ਲਾਕਡਾਊਨ ਦਾ ਵਿਰੋਧ ਕਰ ...
ਨਥਾਣਾ, 7 ਮਈ (ਗੁਰਦਰਸ਼ਨ ਲੁੱਧੜ)- ਪਿੰਡ ਕਲਿਆਣ ਸੁੱਖਾ ਵਿਖੇ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਇਕ ਬਿਰਧ ਮਾਤਾ ਦੇ ਕੰਨਾਂ ਦੀਆਂ ਵਾਲੀਆਂ ਖੋਹਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਮਾਤਾ ਗੁਰਮੇਲ ਕੌਰ (65) ਪਤਨੀ ਸਵ: ਮੁਖ਼ਤਿਆਰ ਸਿੰਘ ਵਾਸੀ ਕਲਿਆਣ ਸੁੱਖਾ ਪੱਤੀ ਭਾਈ ...
ਸਿਰਸਾ, 7 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹੇ ਵਿੱਚ ਅੱਜ ਕੋਰੋਨਾ ਵਾਇਰਸ ਨਾਲ 4 ਜਣਿਆਂ ਦੀ ਮੌਤ ਹੋ ਗਈ ਜਦਕਿ ਪਿਛਲੇ 24 ਘੰਟਿਆਂ ਦੌਰਾਨ 459 ਨਵੇਂ ਕਰੋਨਾ ਵਾਇਰਸ ਦੇ ਕੇਸ ਆਏ ਹਨ | ਇਸ ਤੋਂ ਇਲਾਵਾ 506 ਵਿਅਕਤੀ ਸਿਹਤਯਾਬ ਹੋਏ ਹਨ | ਇਹ ਜਾਣਕਾਰੀ ਦਿੰਦੇ ਹੋਏ ...
ਭੁੱਚੋ ਮੰਡੀ, 7 ਮਈ (ਪਰਵਿੰਦਰ ਸਿੰਘ ਜੌੜਾ)- ਦੁਕਾਨਦਾਰਾਂ ਦੀ ਹਮਾਇਤ 'ਚ ਆਏ ਕਿਸਾਨਾਂ ਦੀ ਦੁਕਾਨਦਾਰਾਂ ਨੇ ਹੀ ਹਮਾਇਤ ਨਾ ਕੀਤੀ | ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਸੈਂਕੜੇ ਦੀ ਗਿਣਤੀ ਵਿਚ ਕਿਸਾਨਾਂ ਜਿਨ੍ਹਾਂ ਵਿਚ ਬਜ਼ੁਰਗ ਅਤੇ ਬੀਬੀਆਂ ਦੀ ਸ਼ਮੂਲੀਅਤ ਵੀ ਭਰਵੀਂ ...
ਰਾਮਾਂ ਮੰਡੀ, 7 ਮਈ (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡ ਰਾਮਾਂ ਵਿਖੇ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਕਮੇਟੀ ਦੀ ਚੋਣ ਸਬੰਧੀ ਸਹਿਕਾਰੀ ਸਭਾ ਮੈਂਬਰਾਂ ਦੀ ਅਹਿਮ ਮੀਟਿੰਗ ਸਕੱਤਰ ਜਸਵੀਰ ਸਿੰਘ ਰਾਮਾਂ ਦੀ ਅਗਵਾਈ ਵਿਚ ਹੋਈ ਜਿਸ ਵਿਚ ਸਮੂਹ ਮੈਂਬਰਾਂ ਨੇ ਭਾਗ ...
ਬਠਿੰਡਾ, 7 ਮਈ (ਅਵਤਾਰ ਸਿੰਘ)-ਸਿੱਖਿਆ ਵਿਭਾਗ ਪੰਜਾਬ ਵਲੋਂ ਪ੍ਰਾਇਮਰੀ ਕਾਡਰ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਦੇ ਹੁਕਮ ਜਾਰੀ ਨੇ ਕਰਨ ਸਬੰਧੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਸੂਬਾ ਸਕੱਤਰ ਸਰਵਣ ਸਿੰਘ ਔਜਲਾ, ...
ਨਥਾਣਾ, 7 ਮਈ (ਗੁਰਦਰਸ਼ਨ ਲੁੱਧੜ)-ਪੰਜਾਬ ਦੀ ਹੁਕਮਰਾਨ ਧਿਰ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ-2017 ਤੋਂ ਪਹਿਲਾਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰਜ਼ਾ ਮੁਆਫ਼ੀ ਦਾ ਵਾਅਦੇ ਤਹਿਤ ਵੋਟਾਂ ਹਾਸਲ ਕਰਕੇ ਸੂਬੇ ਦੀ ਵਾਗਡੋਰ ਸੰਭਾਲੀ ਸੀ | ਇੱਥੇ ਹੀ ਬਸ ਨਹੀਂ ਪੰਜਾਬ ...
ਬਠਿੰਡਾ, 7 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਨੇ ਪ੍ਰੀ-ਪ੍ਰਾਇਮਰੀ ਤੇ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦਾ ਦਾਖ਼ਲਾ ਸੈਕੰਡਰੀ ਸਕੂਲਾਂ ਵਿਚ ਕਰਨ ਦੀ ਪ੍ਰਕਿਰਿਆ ਸਬੰਧੀ ਸਿੱਖਿਆ ਵਿਭਾਗ ਵਲੋਂ ਕੀਤੇ ਜਾ ਰਹੇ ਪ੍ਰਚਾਰ ...
ਤਲਵੰਡੀ ਸਾਬੋ, 7 ਮਈ (ਰਣਜੀਤ ਸਿੰਘ ਰਾਜੂ)- ਇਲਾਕੇ ਅੰਦਰ ਅੱਜ ਕੋਰੋਨਾ ਦੀ ਤੇਜ਼ ਰਫ਼ਤਾਰ ਦੇਖਣ ਨੂੰ ਮਿਲੀ ਹੈ | ਸਿਹਤ ਵਿਭਾਗ ਦੀਆਂ ਵੱਖ ਵੱਖ ਰਿਪੋਰਟਾਂ ਦੀ ਮੰਨੀਏ ਤਾਂ ਜਿੱਥੇ ਸਮੁੱਚੇ ਵਿਧਾਨ ਸਭਾ ਹਲਕੇ ਵਿਚ ਕਰੀਬ ਸਵਾ ਸੌ ਵਿਅਕਤੀ ਕੋਰੋਨਾ ਪਾਜ਼ੀਟਿਵ ਮਿਲੇ ਹਨ ...
ਰਾਮਪੁਰਾ ਫੂਲ, 7 ਮਈ (ਗੁਰਮੇਲ ਸਿੰਘ ਵਿਰਦੀ)- ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਾਂਝੇ ਯਤਨਾਂ ਤਹਿਤ ਨਵ-ਜੰਮੀਆਂ ਬੱਚੀਆਂ ਦੀ ਸਿਹਤ ਸੰਭਾਲ ਲਈ ਹਿਮਾਲਿਆ ਕੰਪਨੀ ਦੀਆਂ ਬੇਬੀ-ਕਿੱਟਾਂ ਮੁਹੱਈਆ ...
ਰਾਮਾਂ ਮੰਡੀ, 7 ਮਈ (ਅਮਰਜੀਤ ਸਿੰਘ ਲਹਿਰੀ)- ਪਾਵਰਕਾਮ ਐਂਡ ਟਰਾਸਕੋ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਬਿਜਲੀ ਨਿਗਮ ਵਿੱਚ ਕੰਟਰੈਕਟ 'ਤੇ ਕੰਮ ਕਰ ਰਹੇ ਕਾਮਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਤੇ ਹਲਕਾ ...
ਬਠਿੰਡਾ, 7 ਮਈ (ਅਵਤਾਰ ਸਿੰਘ)- ਰੈਗੂਲਰ ਹੋਣ ਦੀ ਮੰਗ ਲਈ ਅੱਜ ਕੱਚੇ ਸਿਹਤ ਮੁਲਾਜ਼ਮਾਂ ਵਲੋਂ ਲਗਾਤਾਰ ਚੌਥੇ ਦਿਨ ਮੁਕੰਮਲ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਕੌਮੀ ਸਿਹਤ ਮਿਸ਼ਨ ਤਹਿਤ ਕੰਮ ਕਰਦੇ ਜ਼ਿਲ੍ਹਾ ਬਠਿੰਡਾ ਦੇ ਮੁਲਾਜ਼ਮਾਂ ਨੇ ਕਿਹਾ ...
ਮੌੜ ਮੰਡੀ, 7 ਮਈ (ਲਖਵਿੰਦਰ ਸਿੰਘ ਮੌੜ)- ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਦੀ ਪ੍ਰਧਾਨਗੀ ਹੇਠ ਹੋਈ ਮੌੜ ਮੰਡੀ ਬਲਾਕ ਦੀ ਬੈਠਕ ਵਿਚ ਕਿਸਾਨ ਆਗੂ ਨੇ ਦੱਸਿਆ ਕਿ ਮੌਜੂਦਾ ਹਾਕਮ ਜਮਾਤਾਂ ਕੋਰੋਨਾ ਦੀ ਆੜ ਹੇਠ ਤਾਲਾਬੰਦੀ ਕਰਕੇ ਆਮ ...
ਦੂਜੇ ਪਾਸੇ ਬੈਂਕ ਸ਼ਾਖਾ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਉਨ੍ਹਾਂ ਕੋਲ ਸਟਾਫ਼ ਦੀ ਵੱਡੀ ਘਾਟ ਹੈ, ਜਿਸ ਸਬੰਧੀ ਉਹ ਉੱਚ ਅਧਿਕਾਰੀਆਂ ਨੂੰ ਪੱਤਰ ਵੀ ਲਿਖ ਚੁੱਕੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਾਰ-ਵਾਰ ਸਮਝਾਉਣ 'ਤੇ ਵੀ ਲੋਕ ਨਹੀਂ ਸਮਝ ਰਹੇ | ਉਹ ਉਨ੍ਹਾਂ ...
ਭੁੱਚੋ ਮੰਡੀ, 7 ਮਈ (ਬਿੱਕਰ ਸਿੰਘ ਸਿੱਧੂ)- ਪੰਜਾਬ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਤੀਰਥ ਸਿੰਘ ਕੋਠਾ ਗੁੁਰੂ ਦੀ ਅਗਵਾਈ ਵਿਚ ਅੱਜ ਟੋਲ ਪਲਾਜ਼ਾ ਲਹਿਰਾ ਬੇਗਾ 'ਤੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ...
ਬਠਿੰਡਾ, 7 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਜ਼ਿਲੇ੍ਹ ਦੇ 39 ਪ੍ਰਮੁੱਖ ਹਸਪਤਾਲਾਂ ਨੂੰ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਇਸੋਲੇਸ਼ਨ ਸਹੂਲਤ 'ਚ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਹਨ | ...
ਬਠਿੰਡਾ, 7 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਸਥਾਨਕ ਗੁਰੂ ਨਾਨਕ ਸਕੂਲ ਵਾਲੀ ਗਲੀ ਕਮਲਾ ਨਹਿਰੂ ਕਾਲੋਨੀ ਦੇ ਹਾਊਸ ...
ਬਠਿੰਡਾ, 7 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਵਲੋਂ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਰੀਵਿਓੂ ਮੀਟਿੰਗ ਦੌਰਾਨ ਵੱਖ-ਵੱਖ ਸੈੱਲਾਂ ਦੇ ਇੰਚਾਰਜਾਂ ਕੋਲੋਂ ਕਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ ਰੋਜ਼ਾਨਾ ਕੀਤੀਆਂ ਜਾਣ ਵਾਲੀਆਂ ...
ਮੌੜ ਮੰਡੀ, 7 ਮਈ (ਲਖਵਿੰਦਰ ਸਿੰਘ ਮੌੜ)- ਸਥਾਨਕ ਸ਼ਹਿਰ ਵਿਚ ਧਾਨਕ ਸਮਾਜ ਵਿਚੋਂ ਨਗਰ ਕੌਂਸਲ ਦੀਆਂ ਚੋਣਾਂ ਜਿੱਤੇ ਕੌਂਸਲਰਾਂ ਦੀ ਹੋਈ ਬੈਠਕ ਦੌਰਾਨ ਸਮਾਜ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਧਾਨਕ ਸਮਾਜ ਭਲਾਈ ਬੋਰਡ ਸਥਾਪਿਤ ਕਰਨ ...
ਰਾਮਪੁਰਾ ਫੂਲ, 7 ਮਈ (ਗੁਰਮੇਲ ਸਿੰਘ ਵਿਰਦੀ)- ਕਸਬਾ ਫੂਲ ਦੇ ਕਿਸਾਨ ਦੇ 50 ਹਜ਼ਾਰ ਰੁਪਏ ਚੋਰੀ ਹੋਣ ਦੀ ਖ਼ਬਰ ਹੈ | ਪੀੜਤ ਕਿਸਾਨ ਕੇਵਲ ਸਿੰਘ ਸੋਹੀ ਪੁੱਤਰ ਮੇਜਰ ਸਿੰਘ ਸੋਹੀ ਨੇ ਦੱਸਿਆ ਕਿ ਉਹ ਰਾਮਪੁਰਾ ਵਿਖੇ ਸੂਏ ਦੇ ਪੁਲ ਦੇ ਨਜ਼ਦੀਕ ਢਿੱਲੋਂ ਆੜ੍ਹਤ ਸੈਂਟਰ ਵਾਲਿਆਂ ...
ਬਠਿੰਡਾ, 7 ਮਈ (ਅਵਤਾਰ ਸਿੰਘ)-ਅੱਜ 8 ਮਈ ਦੇ ਤਾਲਾਬੰਦੀ ਦੇ ਬੰਦ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਹਿਮ ਮੀਟਿੰਗ ਡੀ.ਸੀ. ਹੈੱਡਕੁਆਰਟਰ ਦੇ ਸਾਹਮਣੇ ਚੱਲ ਰਹੇ ਧਰਨੇ ਵਿਚ ਹੋਈ ਜਿਸ ਵਿਚ ਜ਼ਿਲ੍ਹਾ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ...
ਬਠਿੰਡਾ, 7 ਮਈ (ਅਵਤਾਰ ਸਿੰਘ)- ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤੀ ਦੇ ਚੱਲਦਿਆਂ ਪੁਲਿਸ ਪਾਰਟੀ ਦੀ ਅਗਵਾਈ ਡੀ. ਐਸ. ਪੀ. ਸਿਟੀ 1 ਗੁਰਜੀਤ ਸਿੰਘ ਰੋਮਾਣਾ ਨੇ ਬਾਅਦ ਦੁਪਹਿਰ 3 ਵਜੇ ਲੱਗੇ ਤਾਲਾਬੰਦੀ ਦੌਰਾਨ ਬਿਨ੍ਹਾਂ ਕਿਸੇ ਕਾਰਨ ਬਾਹਰ ਮਸਤੀ ਕਰਦੇ ਦੋ ਦਰਜਨ ਦੇ ...
ਮਹਿਰਾਜ, 7 ਮਈ (ਸੁਖਪਾਲ ਮਹਿਰਾਜ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਪਿੰਡ ਦੀਆਂ ਵੱਖ-ਵੱਖ ਸਾਂਝੀਆਂ ਥਾਵਾਂ 'ਤੇ ਮੀਟਿੰਗਾਂ ਕਰਨ ਉਪਰੰਤ ਉਕਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਤੇ ਆਗੂ ...
ਬਠਿੰਡਾ, 7 ਮਈ (ਅਵਤਾਰ ਸਿੰਘ)-15 ਅਗਸਤ 2020 ਨੂੰ ਬਠਿੰਡਾ ਨਿਵਾਸੀਆਂ ਨੂੰ 16.60 ਕਰੋੜ ਲਾਗਤ ਵਾਲਾ ਐਲ.ਈ.ਡੀ. ਸਟ੍ਰੀਟ ਲਾਈਟਾਂ ਦਾ ਪ੍ਰਾਜੈਕਟ ਸਮਰਪਿਤ ਕੀਤਾ ਗਿਆ ਸੀ | ਲਗਭਗ 9 ਮਹੀਨੇ ਹੋਣ ਤੱਕ ਇਹ ਪ੍ਰੋਜੈਕਟ ਪੂਰਾ ਨਹੀਂ ਹੋਇਆ ਹੈ, ਇਸ ਪ੍ਰਾਜੈਕਟ ਨੂੰ ਪੂਰਾ ਕਰਨ ਦਾ ਸਮਾਂ ...
ਸਿਰਸਾ, 7 ਮਈ (ਭੁਪਿੰਦਰ ਪੰਨੀਵਾਲੀਆ)- ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਜਿੱਥੇ ਹਰਿਆਣਾ ਵਿੱਚ ਮੁਕੰਮਲ ਤਾਲਾਬੰਦੀ ਕੀਤੀ ਹੋਈ ਹੈ ਉੱਥੇ ਹੀ ਸਿਰਸਾ ਦੀ ਸਬਜ਼ੀ ਮੰਡੀ 'ਚ ਕੋਵਿਡ-19 ਨੇਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਹਰਿਆਣਾ ...
ਗੁਰਜੀਤ ਸਿੰਘ ਕਮਾਲੂ 99143-00953 ਮੌੜ ਮੰਡੀ ਤੋਂ 5 ਕੁ ਕਿੱਲੋਮੀਟਰ ਮੌੜ ਤਪਾ ਰੋਡ 'ਤੇ ਪੂਰਬ ਵੱਲ ਸਥਿਤ ਘੁੱਗ ਵਸਦਾ ਪਿੰਡ ਘੁੰਮਣ ਕਲਾਂ | ਇਹ ਪਿੰਡ ਮੌੜ ਸਬ ਡਵੀਜ਼ਨ ਦਾ ਦੂਸਰਾ ਛੋਟਾ ਪਿੰਡ ਹੈ | ਇਸ ਪਿੰਡ ਦੀ ਕੁਲ ਆਬਾਦੀ 920 ਕੁ ਦੇ ਕਰੀਬ ਹੈ ਤੇ ਪਿੰਡ ਅੰਦਰ 701 ਦੇ ਕਰੀਬ ...
ਸੀਂਗੋ ਮੰਡੀ, 7 ਮਈ (ਲੱਕਵਿੰਦਰ ਸ਼ਰਮਾ)- ਹਲਕੇ ਦੇ ਨੰਬਰਦਾਰ ਯੂਨੀਅਨ ਦੇ ਆਗੂਆਂ ਨੇ ਸੋਸ਼ਲ ਮੀਡੀਆ ਰਾਹੀਂ ਯੂਨੀਅਨ ਦੇ ਪ੍ਰਧਾਨ ਭਾਕਰ ਸਿੰਘ ਦੀ ਅਗਵਾਈ 'ਚ ਇਕੱਤਰਤਾ ਕਰਕੇ ਲੋਕਾਂ ਨੂੰ ਜਿੱਥੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਉੱਥੇ ਹੀ ...
ਸਿਰਸਾ, 7 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਇਕ ਕਲੌਨੀ 'ਚ ਇਕ ਨਾਬਾਲਿਗ ਵੱਲੋਂ ਚਾਰ ਸਾਲ ਦੀ ਬਾਲੜੀ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ...
ਬਠਿੰਡਾ, 7 ਮਈ (ਅਵਤਾਰ ਸਿੰਘ)- ਸਥਾਨਕ ਸ਼ਹਿਰ ਦੇ ਸਟਾਰ ਇਨਕਲੇਵ ਦੇ ਕੋਲ ਗਲੀ ਨੰਬਰ 19/4 ਵਿਚ ਇਕ ਔਰਤ ਵਲੋਂ ਪੱਖੇ ਦੀ ਕੁੰਢੀ ਨਾਲ ਲਟਕ ਕੇ ਖ਼ੁਦਕੁਸ਼ੀ ਕਰਨ ਦੀ ਸੂਚਨਾ ਮਿਲਣ 'ਤੇ ਸ਼ਹੀਦ ਜਰਨੈਲ ਸਿੰਘ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਘਟਨਾ ਸਥਾਨ ਪਹੁੰਚੇ ਅਤੇ ...
ਬਠਿੰਡਾ, 7 ਮਈ (ਅਵਤਾਰ ਸਿੰਘ)- ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨਸ਼ੇ ਦੇ ਵਪਾਰ ਕਰਨ ਵਾਲਿਆਂ 'ਤੇ ਨੱਥ ਪਾਉਣ ਦੀ ਕੋਸ਼ਿਸ਼ ਵਿਚ ਸੀ ਆਈ ਏ 1 ਦੇ ਇੰਚਾਰਜ ਰਜਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਤੇ ਦਿਨੀਂ ਕੈਨਾਲ ਕਾਲੋਨੀ ਸਹਾਇਕ ਥਾਣੇਦਾਰ ਗੁਰਵਿੰਦਰ ...
ਰਾਮਾਂ ਮੰਡੀ, 7 ਮਈ (ਤਰਸੇਮ ਸਿੰਗਲਾ)-ਬੀਤੀ 5 ਮਈ ਦੀ ਦੇਰ ਰਾਤ ਨਾਲ ਲੱਗਦੇ ਪਿੰਡ ਰਾਮਸਰਾ ਵਿਖੇ ਪਿੰਡ ਦੇ ਹੀ ਇਕ ਨੌਜਵਾਨ ਅਵਤਾਰ ਸਿੰਘ ਪੁੱਤਰ ਕਿ੍ਸ਼ਨ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋਏ ਦੋਸ਼ੀ ਲਖਵੀਰ ਸਿੰਘ ਉਰਫ਼ ...
ਤਲਵੰਡੀ ਸਾਬੋ, 7 ਮਈ (ਰਣਜੀਤ ਸਿੰਘ ਰਾਜੂ)- ਥਾਣਾ ਤਲਵੰਡੀ ਸਾਬੋ ਮੁਖੀ ਅਵਤਾਰ ਸਿੰਘ ਐੱਸ.ਆਈ. ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਹੁਰਾ ਉਜਾਗਰ ਸਿੰਘ ਮਾਨ (ਰਿਟਾ. ਸਿਪਾਹੀ ਪੰਜਾਬ ਪੁਲਿਸ) ਵਾਸੀ ਕਣਕਵਾਲ ਅਚਾਨਕ ਅਕਾਲ ਚਲਾਣਾ ਕਰ ਗਏ | ਇਲਾਕੇ ਦੀਆਂ ...
ਬਠਿੰਡਾ, 7 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਬਹੁਤ ਭਿਆਨਕ ਰੂਪ ਅਖ਼ਤਿਆਰ ਕਰ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਬਿਮਾਰੀ ਹੋਰ ਵਧੇਰੇ ਖ਼ਤਰਨਾਕ ਹੋ ਸਕਦੀ ਹੈ | ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ...
ਬਠਿੰਡਾ, 7 ਮਈ (ਅਵਤਾਰ ਸਿੰਘ)- ਸ਼ਹਿਰ 'ਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਪਾਬੰਦੀਆਂ ਨੂੰ ਤੋੜਨ ਖ਼ਿਲਾਫ਼ 18 ਵਿਅਕਤੀਆਂ ਨੂੰ ਕੋਤਵਾਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਹਵਾਲਾਤ ਵਿਚ ਬੰਦ ਕੀਤਾ ਗਿਆ | ਇਸ ਬਾਰੇ ਡੀ. ਐਸ. ਪੀ. ਸਿਟੀ 1 ਗੁਰਜੀਤ ਸਿੰਘ ਰੋਮਾਣਾ ...
ਬਠਿੰਡਾ ਛਾਉਣੀ/ਭੁੱਚੋ ਮੰਡੀ, 7 ਮਈ (ਪਰਵਿੰਦਰ ਸਿੰਘ ਜੌੜਾ)- ਬਠਿੰਡਾ ਪੁਲਿਸ ਦੇ ਵਿੰਗ ਸੀ. ਆਈ. ਏ. ਸਟਾਫ਼-1 ਵਲੋਂ 400 ਗ੍ਰਾਮ ਅਫ਼ੀਮ ਤੇ ਮੋਟਰ ਸਾਈਕਲ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਵਲੋਂ ਗਸ਼ਤ ...
ਭੁੱਚੋ ਮੰਡੀ, 7 ਮਈ (ਪਰਵਿੰਦਰ ਸਿੰਘ ਜੌੜਾ)- ਪੇਂਡੂ ਤੇ ਖੇਤ ਮਜ਼ਦੂਰਾਂ ਵਲੋਂ 17 ਮਈ ਨੂੰ ਡੀ. ਸੀ. ਬਠਿੰਡਾ ਦੇ ਦਫ਼ਤਰ ਅੱਗੇ ਜ਼ਿਲ੍ਹਾ ਪੱਧਰੀ ਧਰਨਾ ਦੇ ਕੇ ਕਿਰਤ ਕਾਨੂੰਨਾਂ ਵਿਚ ਕੀਤੀਆਂ ਗਈਆਂ ਸੋਧਾਂ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਉਠਾਈ ਜਾਵੇਗੀ | ...
ਬਠਿੰਡਾ, 7 ਮਈ (ਅਵਤਾਰ ਸਿੰਘ)- ਸਥਾਨਕ ਪੁਲਿਸ ਨੇ ਅੱਜ ਮਾਲ ਰੋਡ 'ਤੇ ਸਥਿਤ ਇਕ ਹੋਟਲ ਵਿਚ ਰੇਡ ਕੀਤੀ ਜਿੱਥੇ ਇਕ ਵਿਆਹ ਦੌਰਾਨ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ | ਪੁਲਿਸ ਨੇ ਹੋਟਲ ਮੈਨੇਜਰ ਸਣੇ 20 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ | ...
ਬਠਿੰਡਾ ਛਾਉਣੀ/ਭੁੱਚੋ ਮੰਡੀ, 7 ਮਈ (ਪਰਵਿੰਦਰ ਸਿੰਘ ਜੌੜਾ)- ਕੋਵਿਡ-19 ਮਹਾਂਮਾਰੀ ਦੇ ਵਧਦੇ ਪ੍ਰਕੋਪ ਕਾਰਨ ਸਰਕਾਰ ਨੇ ਬੈਂਕਾਂ ਲਈ 5 ਦਿਨਾਂ ਹਫ਼ਤਾ ਐਲਾਨ ਦਿੱਤਾ ਹੈ | ਅਜਿਹਾ ਬੈਂਕ ਕਰਮਚਾਰੀਆਂ ਦੀ ਕੋਵਿਡ-19 ਤੋਂ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ ਹੈ | ਜ਼ਿਲ੍ਹੇ ...
ਭੁੱਚੋ ਮੰਡੀ, 7 ਮਈ (ਬਿੱਕਰ ਸਿੰਘ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਥਾਣਾ ਵਲੋਂ ਭੁੱਚੋ ਮੰਡੀ ਵਿਚ ਦੁੁਕਾਨਦਾਰਾਂ, ਰੇਹੜੀ ਫੜ੍ਹੀ ਵਾਲਿਆਂ ਦੀ ਹਮਾਇਤ ਵਿਚ ਰੋਸ ਮੁੁਜ਼ਾਹਰਾ ਕੀਤਾ ਗਿਆ | ਇਸ ਮੌਕੇ ਬਲਾਕ ਪ੍ਰਧਾਨ ਹੁੁਸ਼ਿਆਰ ਸਿੰਘ ਅਤੇ ...
ਰਾਮਾਂ ਮੰਡੀ, 7 ਮਈ (ਤਰਸੇਮ ਸਿੰਗਲਾ)-ਜਦ ਤੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ ਉਸ ਸਮੇਂ ਤੋਂ ਹੀ ਦੇਸ਼ ਦੇ ਲੋਕ ਵਿਵਾਦਾਂ ਦਾ ਸਾਹਮਣਾ ਕਰ ਰਹੇ ਹਨ | ਇਹ ਦੋਸ਼ ਲਗਾਉਂਦੇ ਹੋਏ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕੁਮਾਰ ਲਹਿਰੀ ਨੇ ਕਿਹਾ ਕਿ ਅਜੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX