ਤਾਜਾ ਖ਼ਬਰਾਂ


ਨੌਕਰੀਆਂ ਵਿਚ ਐਸ.ਸੀ/ਐਸ.ਟੀ. ਰਾਖਵਾਂਕਰਨ ਵਧਾਉਣ ਲਈ ਸੰਵਿਧਾਨ 'ਚ ਐਕਟ ਸ਼ਾਮਿਲ ਕਰਨ ਵਾਸਤੇ ਕਰਨਾਟਕ ਵਲੋਂ ਕੇਂਦਰ ਨੂੰ ਪ੍ਰਸਤਾਵ
. . .  3 minutes ago
ਬੈਂਗਲੁਰੂ, 24 ਮਾਰਚ-ਕਰਨਾਟਕ ਨੇ ਰਾਜ ਵਿਚ ਸਿੱਖਿਆ, ਨੌਕਰੀਆਂ ਵਿਚ ਐਸ.ਸੀ/ਐਸ.ਟੀ. ਰਾਖਵਾਂਕਰਨ ਵਧਾਉਣ ਲਈ ਸੰਵਿਧਾਨ ਵਿਚ ਐਕਟ ਸ਼ਾਮਿਲ ਕਰਨ ਲਈ ਕੇਂਦਰ ਨੂੰ ਪ੍ਰਸਤਾਵ...
ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਉਤਰਾਖੰਡ 'ਚ ਅਲਰਟ ਜਾਰੀ
. . .  8 minutes ago
ਦੇਹਰਾਦੂਨ, 24 ਮਾਰਚ -ਖ਼ਾਲਿਸਤਾਨ ਪੱਖੀ ਅੰਮ੍ਰਿਤਪਾਲ ਸਿੰਘ ਦੇ ਸੂਬੇ ਵਿਚ ਦਾਖ਼ਲ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਉੱਤਰਾਖੰਡ ਦੇ ਦੇਹਰਾਦੂਨ, ਹਰਿਦੁਆਰ ਅਤੇ ਊਧਮਸਿੰਘਨਗਰ ਜ਼ਿਲ੍ਹਿਆਂ ਵਿਚ ਇਹਤਿਆਤ ਵਜੋਂ ਅਲਰਟ ਜਾਰੀ ਕੀਤਾ...।
ਅਧਿਆਪਕ ਸਵਾਰ ਟਰੈਕਸ ਗੱਡੀ ਦੀ ਬੱਸ ਨਾਲ ਹੋਈ ਟੱਕਰ 'ਚ 4 ਮੌਤਾਂ, ਕਈ ਜ਼ਖ਼ਮੀ
. . .  15 minutes ago
ਫ਼ਿਰੋਜ਼ਪੁਰ/ਮਮਦੋਟ, 24 ਮਾਰਚ (ਜਸਵਿੰਦਰ ਸਿੰਘ ਸੰਧੂ/ਰਾਜਿੰਦਰ ਸਿੰਘ ਹਾਂਡਾ)- ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ 'ਤੇ ਖਾਈ ਫੇਮੇ ਦੀ ਵਿਖੇ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਟਰੈਕਸ ਗੱਡੀ ਅਤੇ ਰੋਡਵੇਜ਼ ਦੀ ਬੱਸ ਦਰਮਿਆਨ ਹੋਈ ਟੱਕਰ 'ਚ 3 ਅਧਿਆਪਕਾਂ ਸਮੇਤ 4 ਜਣਿਆਂ ਦੀ ਮੌਤ ਹੋ ਗਈ, ਜਦਕਿ...
ਪ੍ਰਧਾਨ ਮੰਤਰੀ ਮੋਦੀ ਅੱਜ ਵਾਰਾਣਸੀ 'ਚ 'ਇਕ ਵਿਸ਼ਵ ਟੀਬੀ ਸੰਮੇਲਨ' ਨੂੰ ਕਰਨਗੇ ਸੰਬੋਧਨ
. . .  about 1 hour ago
ਵਾਰਾਣਸੀ, 24 ਮਾਰਚ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜਵਾਰਾਣਸੀ ਦੇ ਰੁਦਰਕਾਸ਼ ਕਨਵੈਨਸ਼ਨ ਸੈਂਟਰ ਵਿਖੇ ਵਿਸ਼ਵ ਟੀਬੀ ਦਿਵਸ 'ਤੇ 'ਇਕ ਵਿਸ਼ਵ ਟੀਬੀ ਸੰਮੇਲਨ' ਨੂੰ ਸੰਬੋਧਨ ਕਰਨਗੇ। ਇਹ ਸੰਮੇਲਨ ਸਿਹਤ ਅਤੇ ਪਰਿਵਾਰ ਭਲਾਈ...
ਜਾਪਾਨ ਦੇ ਇਜ਼ੂ ਟਾਪੂ 'ਤੇ ਭੂਚਾਲ ਦੇ ਝਟਕੇ ਮਹਿਸੂਸ
. . .  about 1 hour ago
ਇਜ਼ੂ ਟਾਪੂ (ਜਾਪਾਨ), 24 ਮਾਰਚ-ਅੱਜ ਸਵੇਰੇ 00:06:45 ਵਜੇ ਜਾਪਾਨ ਦੇ ਇਜ਼ੂ ਟਾਪੂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.6 ਮਾਪੀ ਗਈ।ਇਜ਼ੂ ਟਾਪੂ ਜਪਾਨ ਦੇ ਇਜ਼ੂ ਪ੍ਰਾਇਦੀਪ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਜੇਲ੍ਹ ਬਰੇਕ ਦੀ ਖੁਫੀਆ ਰਿਪੋਰਟ ਮਿਲਣ ਤੋਂ ਬਾਅਦ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਪੰਜਾਬ ਤੋਂ ਬਾਹਰ ਭੇਜ ਦਿੱਤਾ ਗਿਆ
. . .  1 day ago
ਰਿਕਟਰ ਸਕੇਲ 'ਤੇ 3.8 ਦੀ ਤੀਬਰਤਾ ਵਾਲਾ ਭੂਚਾਲ ਅੱਜ ਸ਼ਾਮ 6:51 ਵਜੇ ਮਨੀਪੁਰ ਦੇ ਮੋਇਰਾਂਗ ਵਿਚ ਆਇਆ
. . .  1 day ago
ਪਵਿੱਤਰ ਰਮਜ਼ਾਨ ਉਲ ਮੁਬਾਰਕ ਮਹੀਨੇ ਦਾ ਚੰਦ ਆਇਆ ਨਜ਼ਰ ,ਰੋਜ਼ਾ ਸਵੇਰੇ ਰੱਖਿਆ ਜਾਵੇਗਾ- ਮੁਫ਼ਤੀ-ਏ-ਆਜ਼ਮ , ਪੰਜਾਬ
. . .  1 day ago
ਮਲੇਰਕੋਟਲਾ, 23 ਮਾਰਚ (ਮੁਹੰਮਦ ਹਨੀਫ਼ ਥਿੰਦ)-ਮਲੇਰਕੋਟਲਾ ਦੀਆਂ ਵੱਖ-ਵੱਖ ਮਸਜਿਦਾਂ ਵਿਚ ਅੱਜ ਮਗ਼ਰਿਬ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਵਲੋਂ ਰਮਜ਼ਾਨ ਉਲ ਮੁਬਾਰਕ ਦੇ ਚੰਦ ਨੂੰ ...
ਲੋਕ ਸਭਾ ’ਚ ‘ਦਿ ਅਪਰੋਪ੍ਰੀਏਸ਼ਨ ਬਿੱਲ, 2023’ ਪਾਸ, ਸਦਨ ਭਲਕੇ 24 ਮਾਰਚ ਤੱਕ ਮੁਲਤਵੀ
. . .  1 day ago
ਲੋਕ ਸਭਾ ’ਚ ‘ਦਿ ਅਪਰੋਪ੍ਰੀਏਸ਼ਨ ਬਿੱਲ, 2023’ ਪਾਸ, ਸਦਨ ਭਲਕੇ 24 ਮਾਰਚ ਤੱਕ ਮੁਲਤਵੀ
‘ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ’ 7 ਅਪ੍ਰੈਲ ਨੂੰ ਆਵੇਗੀ ਸਿਨੇਮਾਘਰਾਂ ’ਚ
. . .  1 day ago
ਚੰਡੀਗੜ੍ਹ, 23 ਮਾਰਚ- ਘੈਂਟ ਬੁਆਏਜ਼ ਐਂਟਰਟੇਨਮੈਂਟ ਤੇ ਨੀਰੂ ਬਾਜਵਾ ਐਂਟਰਟੇਨਮੈਂਟ ਵਲੋਂ ਪੇਸ਼ ਕੀਤੀ ਗਈ ਅਤੇ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੰਤੋਸ਼ ਸੁਭਾਸ਼ ਥੀਟੇ ਵਲੋਂ ਬਣਾਈ ਗਈ ਫ਼ਿਲਮ ‘ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ’ 7 ਅਪ੍ਰੈਲ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਪੰਜਾਬ....
ਪੁਲਿਸ ਕਿਸੇ ਨੂੰ ਵੀ ਬੇਵਜ੍ਹਾ ਪਰੇਸ਼ਾਨ ਨਹੀਂ ਕਰੇਗੀ- ਆਈ.ਜੀ.
. . .  1 day ago
ਚੰਡੀਗੜ੍ਹ, 23 ਮਾਰਚ- ਆਈ. ਜੀ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਹਰਿਆਣਾ ਦੇ ਸ਼ਾਹਬਾਦ ਵਿਚ ਅੰਮ੍ਰਿਤਪਾਲ ਦੀ ਨਵੀਂ ਲੋਕੇਸ਼ਨ ਮਿਲੀ ਹੈ। ਪੁਲਿਸ ਅਨੁਸਾਰ ਉਹ 19 ਮਾਰਚ ਨੂੰ ਇੱਥੇ ਪਹੁੰਚਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਟਾਰਚਰ ਨਹੀਂ ਕੀਤਾ ਅਤੇ ਨਾ ਹੀ ਅਜਿਹਾ ਕੀਤਾ.....
30 ਮੁਲਜ਼ਮਾਂ ਦੀ ਹੋਵੇਗੀ ਗਿ੍ਫ਼ਤਾਰੀ, ਬਾਕੀਆਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਜਾਵੇਗਾ- ਆਈ. ਜੀ.
. . .  1 day ago
ਚੰਡੀਗੜ੍ਹ, 23 ਮਾਰਚ- ਅੰਮ੍ਰਿਤਪਾਲ ਮਾਮਲੇ ਵਿਚ ਪੰਜਾਬ ਪੁਲਿਸ ਦੇ ਆਈ. ਜੀ. ਸੁਖਚੈਨ ਸਿੰਘ ਗਿੱਲ ਵਲੋਂ ਪ੍ਰੈਸ ਕਾਨਫ਼ਰੰਸ ਕਰ ਜਾਣਕਾਰੀ ਦਿੱਤੀ ਗਈ ਕਿ ਇਸ ਮਾਮਲੇ ਵਿਚ ਹੁਣ ਤੱਕ 207 ਮੁਲਜ਼ਮ ਡਿਟੇਨ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਸਿਰਫ਼...
ਕੋਟਕਪੂਰਾ ਗੋਲੀ ਕਾਂਡ ਮਾਮਲਾ: ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਉਮਰਾਨੰਗਲ ਅਤੇ ਐਸ.ਪੀ. ਚਰਨਜੀਤ ਸ਼ਰਮਾ ਨੂੰ ਹਾਈ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ
. . .  1 day ago
ਕੋਟਕਪੂਰਾ ਗੋਲੀ ਕਾਂਡ ਮਾਮਲਾ: ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਉਮਰਾਨੰਗਲ ਅਤੇ ਐਸ.ਪੀ. ਚਰਨਜੀਤ ਸ਼ਰਮਾ ਨੂੰ ਹਾਈ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ
ਕਰਜ਼ੇ ਤੋਂ ਤੰਗ ਪਤੀ-ਪਤਨੀ ਨੇ ਫ਼ਾਹਾ ਲੈ ਕੀਤੀ ਖ਼ੁਦਕੁਸ਼ੀ
. . .  1 day ago
ਲਹਿਰਾਗਾਗਾ, 23 ਮਾਰਚ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਲਹਿਰਾਗਾਗਾ ਦੇ ਨੇੜਲੇ ਪਿੰਡ ਬਖੋਰਾ ਕਲਾਂ ਵਿਖੇ ਕਰਜ਼ੇ ਅਤੇ ਗਰੀਬੀ ਤੋਂ ਤੰਗ ਆ ਕੇ ਮਜ਼ਦੂਰ ਪਤੀ-ਪਤਨੀ ਨੇ ਇਕੱਠਿਆਂ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਆਪਣੇ ਪਿੱਛੇ 2 ਨਾਬਾਲਗ ਬੱਚੇ ਛੱਡੇ ਗਏ ਹਨ। ਮ੍ਰਿਤਕ ਦੀ ਪਛਾਣ ਕਾਲਾ...
ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜਾਈ ਲਈ ਭਾਈ ਮੰਡ ਤੇ ਹੋਰ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਤੇ ਕੇਂਦਰ ਸਰਕਾਰ ਦੀ ਕੀਤੀ ਨਿੰਦਾ
. . .  1 day ago
ਅੰਮ੍ਰਿਤਸਰ, 23 ਮਾਰਚ (ਜਸਵੰਤ ਸਿੰਘ ਜੱਸ)- ਸਰਬੱਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਹੋਰ ਸਿੱਖ ਆਗੂਆਂ ਨੇ ਪੰਜਾਬ ਵਿਚ ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜਾਈ ਅਤੇ ਉਨ੍ਹਾਂ ’ਤੇ ਐਨ. ਐਸ. ਏ. ਵਰਗੀਆਂ ਧਾਰਾਵਾਂ ਲਾਏ ਜਾਣ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ...
ਸ਼ਹਿਰ ਦੇ ਬਾਹਰਵਾਰ ਦਰਜਨ ਦੇ ਕਰੀਬ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
. . .  1 day ago
ਮਾਹਿਲਪੁਰ, 23 ਮਾਰਚ (ਰਜਿੰਦਰ ਸਿੰਘ)- ਬੀਤੀ ਦੇਰ ਰਾਤ ਸ਼ਰਾਰਤੀ ਅਨਸਰਾਂ ਵਲੋਂ ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਮਾਹਿਲਪੁਰ –ਚੰਡੀਗੜ੍ਹ ਰੋਡ ’ਤੇ ਇਕ ਪੈਟਰੋਲ ਪੰਪ ਅਤੇ ਪੁੱਲ ਦੇ ਦੋਵੇਂ ਪਾਸੇ ਦਰਜਨ ਵੱਧ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਨਜ਼ਰ ਆਏ। ਪੁਲਿਸ ਕਰਮਚਾਰੀਆਂ......
ਹਰਿਆਣਾ ਦੇ ਸ਼ਾਹਾਬਾਦ ’ਚ ਅੰਮ੍ਰਿਤਪਾਲ ਸਿੰਘ ਨੂੰ ਪਨਾਹ ਦੇਣ ਵਾਲੀ ਔਰਤ ਕਾਬੂ: ਪੁਲਿਸ
. . .  1 day ago
ਸ਼ਾਹਬਾਦ ਮਾਰਕੰਡਾ, 23 ਮਾਰਚ (ਵਿਜੇ ਕੁਮਾਰ)- ਪੁਲਿਸ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅਤੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਭਾਲ ਕਰ ਰਹੀ ਹੈ। ਪੁਲਿਸ ਵਲੋਂ ਇਸ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ। ਅੰਮ੍ਰਿਤਪਾਲ ਸਿੰਘ 19, 20 ਅਤੇ 21 ਮਾਰਚ ਨੂੰ ਪੰਜਾਬ ਨਾਲ ਲੱਗਦੇ ਹਰਿਆਣਾ ਰਾਜ ਦੇ ਕੁਰੂਕਸ਼ੇਤਰ....
ਅੰਮ੍ਰਿਤਪਾਲ ਦਾ ਗੰਨਮੈਨ ਤਜਿੰਦਰ ਸਿੰਘ ਗਿੱਲ ਗਿ੍ਫ਼ਤਾਰ- ਡੀ.ਐਸ.ਪੀ.
. . .  1 day ago
ਖੰਨਾ, 23 ਮਾਰਚ- ਇੱਥੋਂ ਦੇ ਡੀ.ਐਸ.ਪੀ. ਹਰਸਿਮਰਤ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਜਿਸ ਦੀ ਪਛਾਣ ਤਜਿੰਦਰ ਸਿੰਘ ਗਿੱਲ ਵਜੋਂ ਹੋਈ ਹੈ, ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਉਹ ਅੰਮ੍ਰਿਤਪਾਲ ਸਿੰਘ ਕੋਲ ਗੰਨਮੈਨ ਵਜੋਂ ਕੰਮ ਕਰਦਾ ਸੀ। ਸੋਸ਼ਲ ਮੀਡੀਆ ’ਤੇ ਉਸ ਦੀਆਂ ਹਥਿਆਰਾਂ ਨਾਲ ਲੈਸ ਕਈ ਤਸਵੀਰਾਂ ਦੇਖੀਆਂ.....
ਲੋਕ ਸਭਾ ਦੀ ਕਾਰਵਾਈ ਸ਼ਾਮ 6 ਵਜੇ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 23 ਮਾਰਚ- ਅਡਾਨੀ ਮਾਮਲੇ ਦੀ ਜੇ.ਪੀ.ਸੀ. ਜਾਂਚ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਲੋਕ ਸਭਾ ਦੀ ਕਾਰਵਾਈ ਸ਼ਾਮ 6 ਵਜੇ ਤੱਕ ਮੁਲਤਵੀ...
ਰਾਹੁਲ ਗਾਂਧੀ ਦੀ ਲੋਕਤੰਤਰੀ ਟਿੱਪਣੀ ਅਤੇ ਅਡਾਨੀ ਮੁੱਦੇ 'ਤੇ ਹੰਗਾਮੇ ਦਰਮਿਆਨ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
. . .  1 day ago
ਰਾਹੁਲ ਗਾਂਧੀ ਦੀ ਲੋਕਤੰਤਰੀ ਟਿੱਪਣੀ ਅਤੇ ਅਡਾਨੀ ਮੁੱਦੇ 'ਤੇ ਹੰਗਾਮੇ ਦਰਮਿਆਨ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
ਅੰਮ੍ਰਿਤਪਾਲ ਦੇ ਸਾਥੀ ਦੋ ਦਿਨਾਂ ਪੁਲਿਸ ਰਿਮਾਂਡ ’ਤੇ
. . .  1 day ago
ਅਜਨਾਲਾ, 23 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅਦਾਲਤ ਵਲੋਂ ਅੰਮ੍ਰਿਤਪਾਲ ਦੇ 10 ਸਾਥੀਆਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਅਸਾਮ: ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਦੇ ਸਾਥੀ 24 ਘੰਟੇ ਨਿਗਰਾਨੀ ਹੇਠ- ਜੇਲ੍ਹ ਅਧਿਕਾਰੀ
. . .  1 day ago
ਡਿਬਰੂਗੜ੍ਹ (ਅਸਾਮ), 23 ਮਾਰਚ- ਡਿਬਰੂਗੜ੍ਹ ਕੇਂਦਰੀ ਜੇਲ੍ਹ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਲ੍ਹ ਵਿਚ ਬੰਦ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦੇ ਚਾਚਾ ਸਮੇਤ ਸੱਤ ਸਾਥੀਆਂ ਨੂੰ ਸੀ.ਸੀ.ਟੀ.ਵੀ. ਦੀ 24 ਘੰਟੇ ਨਿਗਰਾਨੀ ਹੇਠ ਵੱਖ-ਵੱਖ ਕੋਠੜੀਆਂ ਵਿਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ....
ਵਿਸ਼ਵ ਬੈਂਕ ਦੇ ਪ੍ਰਧਾਨ ਲਈ ਅਮਰੀਕੀ ਉਮੀਦਵਾਰ ਅਜੈ ਬੰਗਾ ਅੱਜ ਤੋਂ ਭਾਰਤ ਦੌਰੇ ’ਤੇ
. . .  1 day ago
ਵਾਸ਼ਿੰਗਟਨ, 23 ਮਾਰਚ- ਵਿਸ਼ਵ ਬੈਂਕ ਦੇ ਪ੍ਰਧਾਨ ਲਈ ਅਮਰੀਕੀ ਉਮੀਦਵਾਰ ਅਜੈ ਬੰਗਾ ਅੱਜ ਤੋਂ ਦਿੱਲੀ ਦੇ ਦੋ ਦਿਨਾਂ ਦੌਰੇ ’ਤੇ ਹੋਣਗੇ, ਜਿੱਥੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਨਗੇ ਅਤੇ ਭਾਰਤ ਦੀਆਂ....
ਆਂਧਰਾ ਪ੍ਰਦੇਸ਼: ਇਮਾਰਤ ਡਿੱਗਣ ਨਾਲ 3 ਲੋਕਾਂ ਦੀ ਮੌਤ
. . .  1 day ago
ਅਮਰਾਵਤੀ, 23 ਮਾਰਚ- ਵਿਸ਼ਾਖ਼ਾਪਟਨਮ ਦੇ ਕਲੈਕਟਰੇਟ ਨੇੜੇ ਰਾਮਜੋਗੀ ਪੇਟਾ ਵਿਚ ਬੀਤੀ ਰਾਤ ਇਕ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ। ਪ੍ਰਸ਼ਾਸ਼ਨ ਵਲੋਂ ਖ਼ੋਜ ਅਤੇ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 26 ਵੈਸਾਖ ਸੰਮਤ 553

ਕਪੂਰਥਲਾ / ਫਗਵਾੜਾ

ਕਾਲਾ ਸੰਘਿਆਂ ਮੰਡੀ 'ਚੋਂ ਕਣਕ, ਕਿਸਾਨਾਂ ਦੀਆਂ ਮੋਟਰਾਂ ਦੇ ਸਟਾਰਟਰ, ਤਾਰਾਂ ਤੇ 2 ਮੱਝਾਂ ਚੋਰੀ

ਕਾਲਾ ਸੰਘਿਆਂ, 7 ਮਈ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ ਦੀ ਦਾਣਾ ਮੰਡੀ 'ਚ ਬੀਤੀ ਰਾਤ ਚੋਰਾਂ ਵਲੋਂ ਤੜਕਸਾਰ ਕਣਕ ਦੇ ਗੱਟੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜਿੰਦਰ ਸਿੰਘ ਕਾਲਾ, ਬਲਵੀਰ ਸਿੰਘ ਸੰਘਾ, ਪਿੰਦਰ ਸੰਘਾ, ਪਰਮਿੰਦਰ ਸਿੰਘ ਆਈਤਨ ਆਦਿ ਨੇ ਦੱਸਿਆ ਕਿ ਸਵੇਰੇ ਦਿਨ ਚੜ ਜਾਣ ਕਾਰਨ ਅਤੇ ਮੋਟਰਸਾਈਕਲ ਤੇ ਜ਼ਿਆਦਾ ਕਣਕ ਲੱਦ ਲਏ ਜਾਣ ਕਾਰਨ ਮੋਟਰਸਾਈਕਲ ਦੇ ਡਿੱਗਣ ਤੇ ਆਉਂਦੇ ਰਾਹਗੀਰਾਂ ਨੂੰ ਵੇਖ ਚੋਰ ਪਲੈਟੀਨਾ ਮੋਟਰਸਾਈਕਲ ਨੰਬਰ ਪੀ.ਬੀ.41ਏ 7174 ਛੱਡ ਕੇ ਭੱਜ ਗਏ¢ ਕਿਸਾਨਾਂ ਨੇ ਕਿਹਾ ਕਿ 11 ਗੱਟੇ ਅਤੇ ਇਸ ਤੋਂ ਪਹਿਲਾਂ ਕਈ ਵਾਰ ਚੋਰ ਦਾਣਾ ਮੰਡੀ 'ਚੋਂ ਕਣਕ ਚੋਰੀ ਕਰ ਚੁੱਕੇ ਹਨ¢ ਉਨ੍ਹਾਂ ਕਿਹਾ ਕਿ ਦਾਣਾ ਮੰਡੀ ਵਿਚ ਕਣਕ ਦੀ ਚੁਕਾਈ ਨਾ ਹੋਣ ਕਾਰਨ ਕਣਕ ਦੇ ਦੂਰ ਤੱਕ ਅੰਬਾਰ ਲੱਗੇ ਹੋਏ ਹਨ ਤੇ ਚੋਰ ਰਾਤ ਨੂੰ ਇਕ-ਇਕ ਕਰਕੇ ਗੱਟਾ ਚੁੱਕ ਕੇ ਤੇ ਉੱਥੋਂ ਥੋੜ੍ਹੀ ਦੂਰ ਮੋਟਰਸਾਈਕਲਾਂ 'ਤੇ ਲੱਦ ਕੇ ਰਫ਼ੂ ਚੱਕਰ ਹੋ ਜਾਂਦੇ ਹਨ¢ ਇਸੇ ਤਰ੍ਹਾਂ ਕਿਸਾਨ ਗੁਰਸ਼ਰਨ ਸਿੰਘ ਸਪੁੱਤਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦੋ ਦਿਨਾਂ ਵਿਚ 8 ਵੱਖ-ਵੱਖ ਮੋਟਰਾਂ ਤੋਂ ਤਾਰਾਂ ਤੇ ਸਟਾਰਟਰ ਚੋਰੀ ਹੋਏ ਹਨ ਜਿਨ੍ਹਾਂ 'ਚ ਸਾਡੇ ਨਵਾਂ ਪਿੰਡ ਪੁਲੀ ਨੇੜੇ ਡੇਰੇ ਸਮੇਤ, ਹਰਪ੍ਰੀਤ ਹੈਪੀ ਦੀ ਇੱਕ ਮੋਟਰ ਤੋਂ, ਪਲਵਿੰਦਰ ਸਿੰਘ ਪਿੰਦੀ 2 ਮੋਟਰਾਂ ਤੋਂ, ਸੋਨੀ ਸੰਘਾ 2 ਮੋਟਰਾਂ, ਨਰਿੰਦਰ ਸਿੰਘ ਸੰਘਾ ਅਤੇ ਬਲਜਿੰਦਰ ਸਿੰਘ ਖ਼ਾਸ ਕਾਲਾ ਦੀ ਇੱਕ ਇੱਕ ਮੋਟਰ ਤੋਂ ਤਾਰਾਂ ਤੇ ਸਟਾਰਟਰ ਆਦਿ ਹੋਈਆਂ ਚੋਰੀਆਂ 'ਚ ਸ਼ਾਮਲ ਹਨ | ਇਸੇ ਤਰ੍ਹਾਂ ਬੀਤੀ ਰਾਤ ਹੀ ਸੁੰਨੜਾਂਵਾਲ ਵਾਲੀ ਸੜਕ ਤੇ ਜਸਕਰਨ ਸਿੰਘ ਪੁੱਤਰ ਜੀਤ ਸਿੰਘ ਦੇ ਡੇਰੇ 'ਚੋਂ ਤਿੰਨ ਕੀਮਤੀ ਮੱਝਾਂ ਚੋਰੀਆਂ ਹੋਈਆਂ ਹਨ ਜਿਨ੍ਹਾਂ 'ਚੋਂ ਇੱਕ ਮੱਝ ਚੋਰਾਂ ਕੋਲੋਂ ਰੱਸਾ ਛੁਡਵਾ ਕੇ ਵਾਪਸ ਕਿਸਾਨ ਦੇ ਡੇਰੇ ਤੇ ਆ ਗਈ ਹੈ ਜਦਕਿ ਬਾਕੀਆਂ ਪਸ਼ੂਆਂ ਅਤੇ ਚੋਰਾਂ ਦਾ ਕੋਈ ਸੁਰਾਗ ਨਹੀਂ ਮਿਲਿਆ¢ ਕਿਸਾਨਾਂ ਨੇ ਕਿਹਾ ਕਿ ਕੀ ਪੁਲਿਸ ਦਾ ਕੰਮ ਮਾਸਕ ਨਾ ਲਗਾਏ ਜਾਣ ਜਾਂ ਇੰਸ਼ੋਰੈਂਸ ਨਾ ਹੋਣ ਦਾ ਬਹਾਨਾ ਬਣਾ ਕੇ ਲੋਕਾਂ ਦਾ ਚਲਾਨ ਕੱਟਣਾ ਹੀ ਹੈ, ਜਦਕਿ ਚੋਰ ਅਤੇ ਲੁਟੇਰੇ ਲਗਾਤਾਰ ਲੋਕਾਂ ਦੇ ਜਾਨ ਮਾਲ ਦਾ ਨੁਕਸਾਨ ਕਰ ਰਹੇ ਹਨ ਅਤੇ ਪੁਲਿਸ ਦੀ ਗਿ੍ਫ਼ਤ ਤੋਂ ਦੂਰ ਹਨ | ਇਸ ਸਬੰਧੀ ਪੁਲਿਸ ਚੌਕੀ ਕਾਲਾ ਸੰਘਿਆਂ ਦੀ ਇੰਚਾਰਜ ਸਬ ਇੰਸਪੈਕਟਰ ਮੈਡਮ ਦੀਪਕਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਣਕ ਦੀ ਚੋਰੀ ਮੌਕੇ ਵਰਤੇ ਮੋਟਰਸਾਈਕਲ ਰਾਹੀਂ ਚੋਰਾਂ ਤੱਕ ਪਹੁੰਚਣ ਲਈ ਪੁਲਿਸ ਮੁਸਤੈਦੀ ਨਾਲ ਲੱਗੀ ਹੋਈ ਹੈ, ਜਦਕਿ ਚੋਰੀ ਹੋਈਆਂ ਮੱਝਾਂ ਦਾ ਸੁਰਾਗ ਲੱਭਣ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ | ਉਨ੍ਹਾਂ ਕਿਹਾ ਮੋਟਰਾਂ ਤੋਂ ਚੋਰੀ ਹੋਏ ਸਟਾਰਟਰਾਂ ਤੇ ਤਾਰਾਂ ਸਬੰਧੀ ਕੋਈ ਜਾਣਕਾਰੀ ਨਹੀਂ ਪ੍ਰਾਪਤ ਹੋਈ ਹੈ |

ਜ਼ਿਲ੍ਹੇ 'ਚ ਦੁਕਾਨਾਂ 'ਤੇ ਹੋਰ ਕਾਰੋਬਾਰੀਆਂ ਨੂੰ ਰਾਹਤ ਦੇਣ ਲਈ ਪਾਬੰਦੀਆਂ ਤੇ ਛੋਟਾਂ ਸਬੰਧੀ ਨਵੇਂ ਹੁਕਮ ਜਾਰੀ

ਕਪੂਰਥਲਾ, 7 ਮਈ (ਅਮਰਜੀਤ ਕੋਮਲ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਦੁਕਾਨਾਂ ਤੇ ਹੋਰ ਕਾਰੋਬਾਰੀਆਂ ਨੂੰ ਰਾਹਤ ਦੇਣ ਤੇ ਕੁੱਝ ਕਾਰੋਬਾਰ 'ਤੇ ਪਾਬੰਦੀਆਂ ਲਗਾਉਣ ਲਈ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਦੀਪਤੀ ਉੱਪਲ ਨੇ ਨਵੇਂ ਹੁਕਮ ਜਾਰੀ ਕੀਤੇ ਹਨ, ਜੋ 8 ਮਈ ...

ਪੂਰੀ ਖ਼ਬਰ »

ਵਿਆਹੁਤਾ ਨੂੰ ਗਲਾ ਘੁੱਟ ਕੇ ਮਾਰਨ ਦੇ ਦੋਸ਼ 'ਚ ਪਤੀ ਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ

ਸੁਲਤਾਨਪੁਰ ਲੋਧੀ, 7 ਮਈ (ਨਰੇਸ਼ ਹੈਪੀ, ਥਿੰਦ)- ਪਿੰਡ ਕਾਲਰੂ ਵਿਖੇ ਇਕ ਵਿਆਹੁਤਾ ਨੂੰ ਉਸ ਦੇ ਪਤੀ ਤੇ ਸਹੁਰੇ ਵਲੋਂ ਗਲਾ ਘੁੱਟ ਕੇ ਮਾਰਨ ਦੇ ਦੋਸ਼ ਹੇਠ ਸਥਾਨਕ ਪੁਲਿਸ ਵਲੋਂ ਉਸ ਦੇ ਪਤੀ ਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਤੋਂ ਪ੍ਰਾਪਤ ...

ਪੂਰੀ ਖ਼ਬਰ »

ਪ੍ਰਸ਼ਾਸਨ ਵਲੋਂ ਲੋਕਾਂ ਦੀ ਸੁਰੱਖਿਆ ਲਈ ਚੁੱਕੇ ਜਾਣ ਵਾਲੇ ਕਦਮਾਂ 'ਚ ਮੁਕੰਮਲ ਸਹਿਯੋਗ ਦਿਆਂਗੇ-ਵਿਧਾਇਕ ਧਾਲੀਵਾਲ

ਫਗਵਾੜਾ, 7 ਮਈ (ਅਸ਼ੋਕ ਕੁਮਾਰ ਵਾਲੀਆ, ਤਰਨਜੀਤ ਸਿੰਘ ਕਿੰਨੜਾ)- ਫਗਵਾੜਾ ਤੋਂ ਵਿਧਾਇਕ ਸ.ਬਲਵਿੰਦਰ ਸਿੰਘ ਧਾਲੀਵਾਲ, ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਤੇ ਐਸ.ਐਸ.ਪੀ ਕਪੂਰਥਲਾ ਕੰਵਰਦੀਪ ਕੌਰ ਵਲੋਂ ਅੱਜ ਫਗਵਾੜਾ ਵਿਖੇ ਪੁਲਿਸ ਤੇ ਸਿਵਲ ਦੇ ਅਧਿਕਾਰੀਆਂ ਨਾਲ ...

ਪੂਰੀ ਖ਼ਬਰ »

ਦੁਕਾਨਦਾਰਾਂ ਦਾ ਇਕੱਠ ਕਰਕੇ ਸਰਕਾਰੀ ਤੰਤਰ ਨੇ ਖ਼ੁਦ ਉਡਾਈਆਂ ਕੋਵਿਡ ਨਿਯਮਾਂ ਦੀਆਂ ਧੱਜੀਆਂ

ਫਗਵਾੜਾ, 7 ਮਈ (ਹਰੀਪਾਲ ਸਿੰਘ)- ਇਕ ਪਾਸੇ ਤਾਂ ਸਰਕਾਰ ਕੋਵਿਡ 19 ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਕੇਸ ਦਰਜ਼ ਕਰ ਰਹੀ ਹੈ, ਪਰ ਦੂਸਰੇ ਪਾਸੇ ਅੱਜ ਨਗਰ ਨਿਗਮ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਫਗਵਾੜਾ ਦੇ ਵਿਧਾਇਕ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਕਪੂਰਥਲਾ, 7 ਮਈ (ਸਡਾਨਾ)- ਥਾਣਾ ਕੋਤਵਾਲੀ ਮੁਖੀ ਹਰਪਾਲ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਦਲਜੀਤ ਸਿੰਘ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਬਾਦਸ਼ਾਹਪੁਰ ਨੇੜੇ ਕਥਿਤ ਦੋਸ਼ੀ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਵਧੇ ਕੋਰੋਨਾ ਮਾਮਲਿਆਂ ਕਾਰਨ ਜੈਨੀਆਂ ਮੁਹੱਲਾ ਤੇ ਅਰੋੜਾ ਰਸਤਾ ਨੂੰ ਮਾਈਕਰੋ ਕੰਟੋਨਮੈਂਟ ਜ਼ੋਨ ਐਲਾਨਿਆ

ਸੁਲਤਾਨਪੁਰ ਲੋਧੀ, 7 ਮਈ (ਨਰੇਸ਼ ਹੈਪੀ, ਥਿੰਦ) - ਸੁਲਤਾਨਪੁਰ ਲੋਧੀ ਸ਼ਹਿਰ ਦੇ ਅੰਦਰੂਨੀ ਖੇਤਰ 'ਚ ਦੋ ਮੁਹੱਲਿਆਂ ਵਿਚ 9 ਕੇਸ ਪਾਜ਼ੀਟਿਵ ਆਉਣ ਤੇ ਸਿਹਤ ਵਿਭਾਗ ਤੇ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਦੋਵੇਂ ਮੁਹੱਲਿਆਂ ਨੂੰ ਮਾਈਕਰੋ ਕੰਟੋਨਮੈਂਟ ਜ਼ੋਨ ...

ਪੂਰੀ ਖ਼ਬਰ »

ਜ਼ਿਲ੍ਹਾ ਕਚਹਿਰੀਆਂ 'ਚ ਆਮ ਲੋਕਾਂ, ਵਕੀਲਾਂ ਤੇ ਕਲਰਕਾਂ ਦੇ ਦਾਖ਼ਲੇ 'ਤੇ 15 ਮਈ ਤੱਕ ਪਾਬੰਦੀ

ਕਪੂਰਥਲਾ, 7 ਮਈ (ਦੀਪਕ ਬਜਾਜ)- ਕੋਰੋਨਾ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਮਾਨਯੋਗ ਅਦਾਲਤ ਵਲੋਂ 15 ਮਈ ਤੱਕ ਆਮ ਲੋਕਾਂ ਦੇ ਨਾਲ-ਨਾਲ ਵਕੀਲਾਂ, ਕਲਰਕਾਂ ਦੇ ਜ਼ਿਲ੍ਹਾ ਕਚਹਿਰੀ 'ਚ ਆਉਣ ਦੀ ਮਨਾਹੀ ਹੋਵੇਗੀ | ਇਸ ਦੇ ਨਾਲ ਹੀ ਜਾਰੀ ਕੀਤੇ ਨਵੇਂ ਆਦੇਸ਼ਾਂ ਵਿਚ ਗੇਟ ਨੰਬਰ 2 ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਦੋ ਵਿਰੁੱਧ ਮਾਮਲਾ ਦਰਜ

ਕਪੂਰਥਲਾ, 7 ਮਈ (ਸਡਾਨਾ)- 9ਵੀਂ ਜਮਾਤ ਦੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਕਥਿਤ ਦੋਸ਼ ਹੇਠ ਥਾਣਾ ਕੋਤਵਾਲੀ ਪੁਲਿਸ ਨੇ ਦੋ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਪੀੜਤ ਲੜਕੀ ਦੀ ਮਾਤਾ ਵਾਸੀ ਬਿਸ਼ਨਪੁਰ ਅਰਾਈਆਂ ਨੇ ਦੱਸਿਆ ਕਿ ਉਸ ਦੀ ...

ਪੂਰੀ ਖ਼ਬਰ »

ਪੈਡੀ ਦੇ ਸੀਜ਼ਨ 'ਚ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦਿੱਤੀ ਜਾਵੇਗੀ- ਐਸ.ਡੀ.ਓ

ਭੁਲੱਥ, 7 ਮਈ (ਸੁਖਜਿੰਦਰ ਸਿੰਘ ਮੁਲਤਾਨੀ) - ਐਸ.ਡੀ.ਓ. ਭੁਲੱਥ ਇੰਜੀਨੀਅਰ ਪਰਮਿੰਦਰ ਸਿੰਘ ਨੇ ਅਜੀਤ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੈਡੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ ਜਿਸ ਸਬੰਧੀ ਢਿੱਲੀਆਂ ਲਟਕਦੀਆਂ ਤਾਰਾਂ ਦੀ ...

ਪੂਰੀ ਖ਼ਬਰ »

ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਕਪੂਰਥਲਾ 'ਚ ਆਕਸੀਜਨ ਪਲਾਂਟ ਲਗਾਉਣ ਦੀ ਤਿਆਰੀ

ਕਪੂਰਥਲਾ, 7 ਮਈ (ਅਮਰਜੀਤ ਕੋਮਲ) - ਕੋਰੋਨਾ ਮਹਾਂਮਾਰੀ ਦੌਰਾਨ ਕੋਰੋਨਾ ਵਾਇਰਸ ਨਾਲ ਪੀੜ੍ਹਤ ਮਰੀਜ਼ਾਂ ਨੂੰ ਸਾਹ ਲੈਣ ਵਿਚ ਆ ਰਹੀ ਦਿੱਕਤ ਦੌਰਾਨ ਦਿੱਤੀ ਜਾ ਰਹੀ ਆਕਸੀਜਨ ਦੀ ਰਾਜ ਦੇ ਹਸਪਤਾਲਾਂ 'ਚ ਆ ਰਹੀ ਕਿੱਲਤ ਨੂੰ ਦੂਰ ਕਰਨ ਲਈ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਕਾਰਨ 4 ਹੋਰ ਮੌਤਾਂ, 142 ਨਵੇਂ ਮਾਮਲੇ

ਕਪੂਰਥਲਾ, 7 ਮਈ (ਸਡਾਨਾ)- ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਅੱਜ 142 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ ਇਕ ਔਰਤ ਸਮੇਤ ਚਾਰ ਵਿਅਕਤੀਆਂ ਦੀ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਦੌਰਾਨ ਮੌਤ ਹੋ ਗਈ, ਜਿਨ੍ਹਾਂ ਵਿਚ 77 ਸਾਲਾ ਵਿਅਕਤੀ ਵਾਸੀ ਕਪੂਰਥਲਾ, 66 ਸਾਲਾ ਵਿਅਕਤੀ ਵਾਸੀ ...

ਪੂਰੀ ਖ਼ਬਰ »

ਬੱਸ ਦੀ ਫੇਟ ਵੱਜਣ ਨਾਲ ਸਾਈਕਲ ਸਵਾਰ ਦੀ ਮੌਤ

ਹਰੀਕੇ ਪੱਤਣ, 7 ਮਈ (ਸੰਜੀਵ ਕੁੰਦਰਾ)- ­ਕਸਬਾ ਹਰੀਕੇ ਪੱਤਣ ਵਿਖੇ ਹਰੀਕੇ-ਅਮਿ੍ੰਤਸਰ ਰੋਡ 'ਤੇ ਬੱਸ ਦੀ ਫੇਟ ਵੱਜਣ ਕਾਰਨ ਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬੱਸ ਡਰਾਈਵਰ ਬੱਸ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਵੱਡੀ ਗਿਣਤੀ 'ਚ ਕਿਸਾਨ 10 ਮਈ ਨੂੰ ਨਵੀਂ ਦਿੱਲੀ ਜਾਣਗੇ- ਲਿੱਟਾ

ਕਪੂਰਥਲਾ, 7 ਮਈ (ਵਿ.ਪ੍ਰ.)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਮੀਟਿੰਗ ਸਥਾਨਕ ਸਟੇਟ ਗੁਰਦੁਆਰਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ...

ਪੂਰੀ ਖ਼ਬਰ »

ਯੁਵਰਾਜ ਵਲੋਂ ਯੂਥ ਅਕਾਲੀ ਆਗੂਆਂ ਨਾਲ ਮੀਟਿੰਗ

ਭੁਲੱਥ, 7 ਮਈ (ਸੁਖਜਿੰਦਰ ਸਿੰਘ ਮੁਲਤਾਨੀ)- ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਯੁਵਰਾਜ ਭੁਪਿੰਦਰ ਸਿੰਘ ਵਲੋਂ ਕਸਬਾ ਭੁਲੱਥ ਦੇ ਯੂਥ ਅਕਾਲੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੌਰਾਨ ਯੁਵਰਾਜ ਭੁਪਿੰਦਰ ਸਿੰਘ ਨੇ ਯੂਥ ਅਕਾਲੀ ...

ਪੂਰੀ ਖ਼ਬਰ »

ਚੇਅਰਮੈਨ ਬਲਦੇਵ ਸਿੰਘ ਨੇ ਕੀਤਾ ਪਿ੍ੰਸ ਹੈਲਥ ਕੇਅਰ ਸੈਂਟਰ ਦਾ ਉਦਘਾਟਨ

ਸੁਲਤਾਨਪੁਰ ਲੋਧੀ, 7 ਮਈ (ਨਰੇਸ਼ ਹੈਪੀ, ਥਿੰਦ)- ਸਾਨੂੰ ਹੱਕ ਤੇ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਤਾਂ ਹੀ ਵਾਹਿਗੁਰੂ ਸਾਡੇ ਕਾਰੋਬਾਰ ਵਿਚ ਬਰਕਤ ਪਾਉਂਦਾ ਹੈ | ਇਹ ਸ਼ਬਦ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ ਨੇ ...

ਪੂਰੀ ਖ਼ਬਰ »

ਕੋਰੋਨਾ ਦੇ ਬਹਾਨੇ ਜਨਤਾ ਦੀ ਹੋ ਰਹੀ ਲੁੱਟ-ਖਸੁੱਟ ਨੂੰ ਰੋਕਿਆ ਜਾਵੇ- ਜੈਨਪੁਰੀ

ਸੁਲਤਾਨਪੁਰ ਲੋਧੀ, 7 ਮਈ (ਨਰੇਸ਼ ਹੈਪੀ, ਥਿੰਦ) - ਕੋਰੋਨਾ ਵਾਇਰਸ ਬਹੁਤ ਭਿਆਨਕ ਬਿਮਾਰੀ ਹੈ ਜੋ ਕਿ ਪਿਛਲੇ ਸਾਲ ਤੋਂ ਵਧਦੀ ਹੀ ਜਾ ਰਹੀ ਹੈ ਤੇ ਇਸ ਭਿਆਨਕ ਬਿਮਾਰੀ ਨਾਲ ਘਰਾਂ ਦੇ ਘਰ ਤਬਾਹ ਹੋ ਗਏ ਹਨ ਤੇ ਇਸ ਤੋਂ ਬਚਣਾ ਬਹੁਤ ਜ਼ਰੂਰੀ ਹੈ | ਇਹ ਸ਼ਬਦ ਪਿਆਰਾ ਸਿੰਘ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਜਾਂਚ ਲਈ ਸਿਹਤ ਵਿਭਾਗ ਰੋਜ਼ਾਨਾ 3 ਹਜ਼ਾਰ ਤੋਂ ਵੱਧ ਸੈਂਪਲ ਲੈ ਰਿਹਾ-ਦੀਪਤੀ ਉੱਪਲ

ਕਪੂਰਥਲਾ, 7 ਮਈ (ਅਮਰਜੀਤ ਕੋਮਲ)- ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪਸਾਰ ਨੂੰ ਰੋਕਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਰੋਜ਼ਾਨਾ 3 ਹਜ਼ਾਰ ਤੋਂ ਵੱਧ ਕੋਰੋਨਾ ਵਾਇਰਸ ਦੀ ਜਾਂਚ ਲਈ ਸੈਂਪਲ ਲਏ ਜਾ ਰਹੇ ਹਨ ਤੇ ਹੁਣ ਤੱਕ ਜ਼ਿਲ੍ਹੇ ਵਿਚ 3 ਲੱਖ 11026 ਸੈਂਪਲ ਲਏ ਜਾ ਚੁੱਕੇ ...

ਪੂਰੀ ਖ਼ਬਰ »

ਅੱਖਰ ਮੰਚ ਵਲੋਂ ਪ੍ਰੋ: ਔਜਲਾ ਦੀ ਕਾਵਿ ਪੁਸਤਕ 'ਮਾਂ ਵਰਗੀ ਕਵਿਤਾ' ਤੇ ਖੂਬਸੂਰਤ ਪੋਸਟਰ ਰਾਣਾ ਗੁਰਜੀਤ ਸਿੰਘ ਨੂੰ ਭੇਟ

ਕਪੂਰਥਲਾ, 7 ਮਈ (ਵਿਸ਼ੇਸ਼ ਪ੍ਰਤੀਨਿਧ)- ਅੱਖਰ ਮੰਚ ਕਪੂਰਥਲਾ ਦੇ ਪ੍ਰਧਾਨ ਤੇ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਦੀ ਅਗਵਾਈ 'ਚ ਮੰਚ ਦੇ ਮੈਂਬਰਾਂ ਨੇ ਕਪੂਰਥਲਾ ਹਲਕੇ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨਾਲ ਮੁਲਾਕਾਤ ਕੀਤੀ | ਇਸ ਮੌਕੇ ਪ੍ਰੋ: ਕੁਲਵੰਤ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਦਫ਼ਤਰ ਵਲਟੋਹਾ ਨੇ ਕੀਤੀ ਵਾਅਦਾ ਖਿਲਾਫ਼ੀ-ਮਜ਼ਦੂਰ ਯੂਨੀਅਨ

ਅਮਰਕੋਟ, 7 ਮਈ (ਗੁਰਚਰਨ ਸਿੰਘ ਭੱਟੀ)- ਬਲਾਕ ਸੰਮਤੀ ਦਫ਼ਤਰ ਵਲਟੋਹਾ ਦੀ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਨਿਖੇਧੀ ਕੀਤੀ ਗਈ ਬੀਤੇ ਦਿਨੀਂ ਬੀ.ਡੀ.ਪੀ.ਓ. ਦਫ਼ਤਰ ਨੇ ਯੂਨੀਅਨ ਨਾਲ ਵਾਅਦਾ ਕੀਤਾ ਸੀ ਕਿ ਅੱਜ ਦੇ ਦਿਨ ਬਲਾਕ ਵਲਟੋਹਾ ਦੇ ਮਨਰੇਗਾ ਮਜ਼ਦੂਰਾਂ ਦੀਆਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵੀ ਦਿੱਲੀ ਸਰਕਾਰ ਵਾਂਗ ਦੇਵੇ ਮੁਫ਼ਤ ਰਾਸ਼ਨ ਤੇ 5000 ਆਰਥਿਕ ਸਹਾਇਤਾ- ਲੁਬਾਣਾ

ਭੁਲੱਥ, 7 ਮਈ (ਸੁਖਜਿੰਦਰ ਸਿੰਘ ਮੁਲਤਾਨੀ) - ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਦਾ ਵਪਾਰੀ, ਮਜ਼ਦੂਰ ਤੇ ਆਮ ਵਰਗ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਿਹਾ ਹੈ | ਅਜਿਹੀ ਹਾਲਤ 'ਚ ਜਦੋਂ ਕਿ ਲੋਕ ਸਰਕਾਰ ਕੋਲੋਂ ਉਮੀਦ ਕਰਦੇ ਹਨ ਸਰਕਾਰ ਸਾਡੀ ਬਾਂਹ ਫੜੇ ਉਲਟਾ ਕੈਪਟਨ ਸਰਕਾਰ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਦੇਸ਼ ਨੂੰ ਕਾਰਪੋਰੇਟ ਘਰਾਨਿਆਂ ਹੱਥ ਵੇਚੇ ਜਾਣ ਤੋਂ ਬਚਾਉਣ ਲਈ ਲੜਿਆ ਜਾ ਰਿਹਾ– ਤਰਲੋਚਨ ਸਿੰਘ

ਕਾਲਾ ਸੰਘਿਆਂ, 7 ਮਈ (ਬਲਜੀਤ ਸਿੰਘ ਸੰਘਾ)- ਕਿਸਾਨ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਧਰਮਿੰਦਰ ਸਿੰਘ ਖਿਜਰਪੁਰ ਨੇ ਪਿੰਡ ਸੁੰਨੜਵਾਲ ਵਿਖੇ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ...

ਪੂਰੀ ਖ਼ਬਰ »

ਹਮੀਰਾ ਫ਼ੈਕਟਰੀ ਦੇ ਮੁਲਾਜ਼ਮਾਂ ਵਲੋਂ ਮੰਗਾਂ ਮੰਨੇ ਜਾਣ ਪਿੱਛੋਂ ਲੜੀਵਾਰ ਧਰਨਾ ਤੇ ਭੁੱਖ ਹੜਤਾਲ ਸਮਾਪਤ

ਕਪੂਰਥਲਾ, 7 ਮਈ (ਵਿ.ਪ੍ਰ.)- ਹਮੀਰਾ ਫ਼ੈਕਟਰੀ ਵਿਚ ਕੰਮ ਕਰਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਧਰਨਾ ਦੇ ਕੇ ਲੜੀਵਾਰ ਕੀਤੀ ਜਾ ਰਹੀ ਭੁੱਖ ਹੜਤਾਲ ਮੌਕੇ ਬਹੁਜਨ ਸਮਾਜ ਪਾਰਟੀ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਤਰਸੇਮ ...

ਪੂਰੀ ਖ਼ਬਰ »

ਐਨ.ਐਚ.ਐਮ. ਕਰਮਚਾਰੀਆਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਦਾ ਐਲਾਨ

ਸੁਲਤਾਨਪੁਰ ਲੋਧੀ, 7 ਮਈ (ਨਰੇਸ਼ ਹੈਪੀ, ਥਿੰਦ)- ਅੱਜ ਐਨ.ਐਚ.ਐਮ. ਕਰਮਚਾਰੀਆਂ ਵਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਅਣਮਿਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਚੱਲਦਿਆਂ ...

ਪੂਰੀ ਖ਼ਬਰ »

ਐੱਸ.ਐੱਸ.ਪੀ. ਨਿੰਬਾਲੇ ਵਲੋਂ ਵੱਖ-ਵੱਖ ਪਿੰਡਾਂ ਅਤੇ ਕਸਬਿਆਂ 'ਚ ਕੋਰੋਨਾ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ

ਤਰਨ ਤਾਰਨ, 7 ਮਈ (ਹਰਿੰਦਰ ਸਿੰਘ)- ਐੱਸ.ਐਸ.ਪੀ. ਧਰੁਮਨ ਐੱਚ. ਨਿੰਬਾਲੇ ਵਲੋਂ ਕੋਰੋਨਾ ਮਹਾਂਮਾਰੀ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਲਿਜ ਟੂਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸਬ-ਡਵੀਜ਼ਨ ਤਰਨ ਤਾਰਨ ਦੀ ਹੱਦ ਵਿੱਚ ਪੈਂਦੇ ਪਿੰਡ ਸਰਾਏ ਅਮਾਨਤ ਖਾਂ, ਪੱਟੀ ...

ਪੂਰੀ ਖ਼ਬਰ »

ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵਲੋਂ ਮੰਗਾਂ ਸਬੰਧੀ ਮੀਟਿੰਗ

ਢਿਲਵਾਂ, 7 ਮਈ ( ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)– ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵਲੋਂ ਤਨਖ਼ਾਹਾਂ ਸਮੇਂ ਸਿਰ ਕਰਵਾਉਣ, ਠੇਕੇਦਾਰੀ ਪ੍ਰਥਾ ਬੰਦ ਕਰਵਾਉ, ਬਰਾਬਰ ਕੰਮ ਤੇ ਬਰਾਬਰ ਤਨਖ਼ਾਹ ਤੇ 31 ਦਸੰਬਰ 2011 ਨੂੰ ਦਿੱਤੀ ਆਪਸ਼ਨ ਦੀ ਪੈਨਸ਼ਨ ਲਗਵਾਉਣ ...

ਪੂਰੀ ਖ਼ਬਰ »

ਵਣ ਵਿਭਾਗ ਦੀਆਂ ਲੱਕੜਾਂ ਚੋਰੀ ਕਰਨ ਤੇ ਮਾਮਲਾ ਦਰਜ

ਢਿਲਵਾਂ, 7 ਮਈ (ਸੁਖੀਜਾ, ਪ੍ਰਵੀਨ)– ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਵਣ ਵਿਭਾਗ ਦੀਆਂ ਲੱਕੜਾਂ ਚੋਰੀ ਕਰਨ ਤਿੰਨ ਵਿਅਕਤੀਆਂ 'ਤੇ ਕੇਸ ਦਰਜ ਕੀਤਾ ਹੈ | ਵਣ ਵਿਭਾਗ ਅਫ਼ਸਰ ਫੂਲਾ ਸਿੰਘ ਨੇ ਥਾਣਾ ਸੁਭਾਨਪੁਰ ਵਿਚ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਹ ਦੌਰਾਨੇ ਗਸ਼ਤ ...

ਪੂਰੀ ਖ਼ਬਰ »

ਯੂਥ ਕਾਂਗਰਸ ਦੇ ਪ੍ਰਧਾਨ ਸੋਰਵ ਖੁੱਲਰ ਵਲੋਂ ਬਿੱਟੂ ਮਿਆਣੀ ਦੇ ਗ੍ਰਹਿ ਵਿਖੇ ਕੀਤੀ ਮੀਟਿੰਗ

ਬੇਗੋਵਾਲ, 7 ਮਈ (ਸੁਖਜਿੰਦਰ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਪਾਰਟੀ ਦੇ ਹਰ ਵਰਕਰ ਲਾਮਬੰਦ ਹੋਣਾ ਚਾਹੀਦਾ ਹੈ | ਇਹ ਗੱਲ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੋਰਵ ਖੁੱਲਰ ਨੇ ਮਿਆਣੀ ਭੁਾਗੂਪੁਰੀਆ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੀ ਲਾਪਰਵਾਹੀ ਦੇ ਚਲਦਿਆਂ ਜਨਤਾ ਨੂੰ ਨਹੀਂ ਮਿਲ ਰਿਹਾ ਸਰਕਾਰੀ ਸਕੀਮਾਂ ਦਾ ਲਾਭ- ਖੋਸਲਾ

ਫਗਵਾੜਾ, 7 ਮਈ (ਤਰਨਜੀਤ ਸਿੰਘ ਕਿੰਨੜਾ)- ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਲੋੜਵੰਦਾਂ ਦੇ ਸਮਾਰਟ ਕਾਰਡ ਜਾਰੀ ਨਾ ਕੀਤੇ ਜਾਣ ਨਾਲ ਸੂਬੇ ਦੀ ਜਨਤਾ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੀ ਹੋ ਰਹੀ ਹੈ | ਇਹ ਗੱਲ ਸਾਬਕਾ ਮੇਅਰ ...

ਪੂਰੀ ਖ਼ਬਰ »

ਚੇਅਰਮੈਨ ਰਛਪਾਲ ਸਿੰਘ ਵਲੋਂ 4.61 ਲੱਖ ਦੀ ਲਾਗਤ ਨਾਲ ਬਣੀ ਸੜਕ ਦਾ ਉਦਘਾਟਨ

ਬੇਗੋਵਾਲ, 7 ਮਈ (ਸੁਖਜਿੰਦਰ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਸਮੇਂ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ | ਉਸੇ ਤਹਿਤ ਪਿੰਡ-ਪਿੰਡ 'ਚ ਸੜਕਾਂ ਦੇ ਜਾਲ ਵਿਛਾਏ ਜਾ ਰਹੇ ਹਨ ...

ਪੂਰੀ ਖ਼ਬਰ »

ਪਿੰਡ ਸਾਹਨੀ ਦੇ ਬਿਰਧ ਆਸ਼ਰਮ ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ

ਫਗਵਾੜਾ, 7 ਮਈ (ਤਰਨਜੀਤ ਸਿੰਘ ਕਿੰਨੜਾ)- ਸ਼ਹੀਦ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪਿੰਡ ਸਾਹਨੀ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਟਰੱਸਟ ਦੇ ਕੈਸ਼ੀਅਰ ਕਿਰਪਾਲ ਸਿੰਘ ਬਲਾਕੀਪੁਰ ਅਤੇ ਸਮੂਹ ਪਰਿਵਾਰ ਵਲੋਂ ਧਾਰਮਿਕ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਸਪੋਰਟਸ ਕਲੱਬ ਕਮਰਾਏ ਵਲੋਂ ਮੀਟਿੰਗ

ਭੁਲੱਥ, 7 ਮਈ (ਸੁਖਜਿੰਦਰ ਸਿੰਘ ਮੁਲਤਾਨੀ)- ਸਪੋਰਟਸ ਕਲੱਬ ਕਮਰਾਏ ਦੀ ਅਹਿਮ ਮੀਟਿੰਗ ਪ੍ਰਧਾਨ ਸੰਤੋਖ ਸਿੰਘ ਸਾਬਕਾ ਕੌਂਸਲਰ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਦੌਰਾਨ ਖੇਡ ਗਰਾੳਾੂਡ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX