ਤਾਜਾ ਖ਼ਬਰਾਂ


ਮਾਲ ਅਧਿਕਾਰੀਆਂ ਵਲੋਂ ਤਿੰਨ ਦਿਨ ਕੰਮਕਾਜ ਠੱਪ ਕਰਨ ਦਾ ਫ਼ੈਸਲਾ
. . .  12 minutes ago
ਲੁਧਿਆਣਾ ,1 ਅਗਸਤ (ਪਰਮਿੰਦਰ ਸਿੰਘ ਆਹੂਜਾ)- ਮੁਲਾਜ਼ਮ ਜਥੇਬੰਦੀਆਂ ਵਲੋਂ ਮੰਗਾਂ ਮਨਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਮਾਲ ਅਧਿਕਾਰੀਆਂ ਵਲੋਂ ਵੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ...
ਕੈਪਟਨ ਵਲੋਂ ਜ਼ੀਰਕਪੁਰ ਦੀਆਂ ਨਾਜਾਇਜ਼ ਕਲੋਨੀਆਂ ਵੱਲ ਰੁਖ਼
. . .  16 minutes ago
ਜ਼ੀਰਕਪੁਰ ,1 ਅਗਸਤ (ਹੈਪੀ ਪੰਡਵਾਲਾ ) - ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ਾਰਮ ਹਾਊਸ ਤੋਂ ਬਾਹਰ ਝਾਕਣਾ ਸ਼ੁਰੂ ਕਰ ਦਿੱਤਾ ਹੈ। ਲੰਮੇ ਸਮੇਂ ਤੋਂ ਆਪਣੇ ਫ਼ਾਰਮ ...
ਇੰਗਲੈਂਡ ਨੂੰ ਹਰਾ ਕੇ ਭਾਰਤ ਹਾਕੀ ਦੇ ਸੈਮੀ-ਫਾਈਨਲ ਵਿਚ ਪੁੱਜਾ
. . .  36 minutes ago
ਟੋਕੀਓ , ਹਰਸ਼ਾ ਛੀਨਾ ,1 ਅਗਸਤ (ਪਰਮਿੰਦਰ ਸਿੰਘ ਕੜਿਆਲ )-ਹਾਕੀ ਵਿਚ ਭਾਰਤੀ ਖਿਡਾਰੀਆਂ ਨੇ ਇੰਗਲੈਂਡ ਦੀ ਟੀਮ ਨੂੰ 1 ਦੇ ਮੁਕਾਬਲੇ 3 ਗੋਲਾਂ ਦੇ ਨਾਲ ਹਰਾ ਕੇ ਸੈਮੀ-ਫਾਈਨਲ ਵਿਚ ਪ੍ਰਵੇਸ਼ ਕੀਤਾ ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ. ਵੀ. ਸਿੰਧੂ ਨੂੰ ਦਿਤੀ ਵਧਾਈ
. . .  about 1 hour ago
ਅਕਾਲੀ ਦਲ-ਬਸਪਾ ਵਲੋਂ ਕਿਸਾਨੀ ਨੂੰ ਸਮਰਪਿਤ ਕੱਲ੍ਹ ਦਾ ਪ੍ਰੋਗਰਾਮ ਮੁਲਤਵੀ
. . .  about 1 hour ago
ਗੜ੍ਹਸ਼ੰਕਰ, 1 ਅਗਸਤ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਲੋਂ ਕਿਸਾਨੀ ਨੂੰ ਸਮਰਪਿਤ 2 ਅਗਸਤ ਨੂੰ ਪਦਰਾਣਾ ਵਿਖੇ ਰੱਖਿਆ 'ਕਿਸਾਨੋ ਕੇ ਸਨਮਾਨ ਮੇਂ, ਅਕਾਲੀ ਦਲ-ਬਸਪਾ ਮੈਦਾਨ ਮੇਂ' ਪ੍ਰੋਗਰਾਮ ਮੁਲਤਵੀ ਕਰ ਦਿੱਤਾ ...
ਕੈਪਟਨ ਅਮਰਿੰਦਰ ਸਿੰਘ ਨੇ ਪੀ. ਵੀ. ਸਿੰਧੂ ਨੂੰ ਦਿਤੀ ਵਧਾਈ
. . .  about 1 hour ago
ਚੰਡੀਗੜ੍ਹ,1 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀ. ਵੀ. ਸਿੰਧੂ ਨੂੰ ਵਧਾਈ ਦਿੱਤੀ ਹੈ ।ਅੱਜ ਬੈਡਮਿੰਟਨ ਵਿਚ ਓਲੰਪਿਕ ਕਾਂਸੀ ਜਿੱਤ ਕੇ ਸਿੰਧੂ ਨੇ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਪਹਿਲੀ ਮਹਿਲਾ ...
ਭਾਰਤ ਦੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਜਿਤਿਆ ਕਾਂਸੀ ਤਗਮਾ
. . .  34 minutes ago
ਟੋਕੀਓ , ਹਰਸ਼ਾ ਛੀਨਾ ,1 ਅਗਸਤ (ਪਰਮਿੰਦਰ ਸਿੰਘ ਕੜਿਆਲ )-ਟੋਕੀਓ ਓਲੰਪਿਕ ਵਿਚ ਭਾਰਤ ਵਲੋਂ ਖੇਡਦਿਆਂ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਇਤਿਹਾਸ ਰਚਦਿਆਂ ਚੀਨੀ ਖਿਡਾਰਨ ਨੂੰ ਮਾਤ ਦੇ ਕੇ ...
ਪ੍ਰੀ ਪ੍ਰਾਇਮਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤਕ ਸਕੂਲ ਖੋਲ੍ਹਣ ਸਬੰਧੀ ਸਿੱਖਿਆ ਵਿਭਾਗ ਵਲੋਂ ਪੱਤਰ ਜਾਰੀ
. . .  about 2 hours ago
ਅਜਨਾਲਾ ,1 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੀ ਦੂਸਰੀ ਲਹਿਰ ਦਾ ਪ੍ਰਕੋਪ ਘਟਣ ਤੋਂ ਬਾਅਦ ਸਰਕਾਰ ਵਲੋਂ ਸਕੂਲ ਖੋਲ੍ਹਣ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ ਸਿੱਖਿਆ ਵਿਭਾਗ ...
ਨਵੀਂ ਦਿੱਲੀ : ਜੁਲਾਈ ਵਿਚ ਦੇਸ਼ ਵਿਚ 13 ਕਰੋੜ ਤੋਂ ਵੱਧ ਟੀਕੇ ਲਗਾਏ ਗਏ ਸਨ- ਮਨਸੁਖ ਮੰਡਾਵੀਆ
. . .  about 3 hours ago
ਬੇਬੇ ਮਾਨ ਕੌਰ ਦਾ ਕੀਤਾ ਗਿਆ ਅੰਤਿਮ ਸੰਸਕਾਰ
. . .  about 4 hours ago
ਚੰਡੀਗੜ੍ਹ, 1 ਅਗਸਤ (ਸੁਰਿੰਦਰਪਾਲ ਸਿੰਘ) - 105 ਸਾਲਾ ਬਜ਼ੁਰਗ ਅਥਲੀਟ ਬੇਬੇ ਮਾਨ ਕੌਰ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਨਾ ਤਾਂ ਕੋਈ ਮੰਤਰੀ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸੀ...
ਬੇਬੇ ਮਾਨ ਕੌਰ ਨੂੰ ਦਲਜੀਤ ਸਿੰਘ ਚੀਮਾ ਨੇ ਦਿੱਤੀ ਸ਼ਰਧਾਂਜਲੀ
. . .  about 4 hours ago
ਚੰਡੀਗੜ੍ਹ, 1 ਅਗਸਤ - 105 ਸਾਲਾ ਬਜ਼ੁਰਗ ਅਥਲੀਟ ਬੇਬੇ ਮਾਨ ਕੌਰ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੇ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਸਮੇਤ ਹੋਰ ਆਗੂਆਂ ਨੇ ਉਨ੍ਹਾਂ...
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬੀਬਾ ਬਾਦਲ
. . .  about 4 hours ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ...
ਆਸਾਮ ਦੀ ਨਾਕਾਬੰਦੀ ਕਾਰਨ ਮੁਸ਼ਕਿਲ 'ਚ ਮਿਜ਼ੋਰਮ, ਜ਼ਰੂਰੀ ਵਸਤੂਆਂ ਦੀ ਹੋਣ ਲੱਗੀ ਕਿੱਲਤ
. . .  about 4 hours ago
ਆਈਜ਼ੌਲ, 1 ਅਗਸਤ - ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ਕਾਰਨ ਮਿਜ਼ੋਰਮ ਵਿਚ ਜ਼ਰੂਰੀ ਸਾਮਾਨ ਦੀ ਕਮੀ ਪੈਣ ਲੱਗੀ ਹੈ। ਲੋਕਾਂ ਨੂੰ ਇਕ ਹੱਦ ਤੱਕ ਹੀ ਪੈਟਰੋਲ-ਡੀਜ਼ਲ ਦਿੱਤਾ ਜਾ ਰਿਹਾ ਹੈ। ਪਿਛਲੇ ਹਫ਼ਤੇ ਆਸਾਮ-ਮਿਜ਼ੋਰਮ ਵਿਚਕਾਰ ਹਿੰਸਕ ਝੜਪ ਹੋਈ ਸੀ...
ਨਕਸਲੀਆਂ ਦੇ ਹਮਲੇ 'ਚ ਇਕ ਆਮ ਨਾਗਰਿਕ ਦੀ ਮੌਤ
. . .  about 5 hours ago
ਰਾਏਪੁਰ, 1 ਅਗਸਤ - ਛੱਤੀਸਗੜ੍ਹ ਦੇ ਧਾਮਤਾਰੀ ਜ਼ਿਲ੍ਹੇ ਦੀ ਨਾਗਾਰੀ ਤਹਿਸੀਲ ਦੇ ਚੰਦਨ ਬਾਹਾਰਾ ਪਿੰਡ ਵਿਚ ਨਕਸਲੀਆਂ ਦੇ ਹਮਲੇ ਵਿਚ ਇਕ 35 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ...
ਯਮੁਨਾ 'ਚ ਪਾਣੀ ਦੇ ਪੱਧਰ 'ਚ ਹੋਇਆ ਭਾਰੀ ਵਾਧਾ, ਹੜ੍ਹ ਦਾ ਖ਼ਦਸ਼ਾ
. . .  about 5 hours ago
ਨਵੀਂ ਦਿੱਲੀ, 1 ਅਗਸਤ - ਦਿੱਲੀ ਵਿਚੋਂ ਲੰਘਦੀ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਕੋਲ ਵਹਿ ਰਿਹਾ ਹੈ। ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿਚ ਭਾਰੀ ਪਾਣੀ ਭਰ ਗਿਆ ਹੈ...
ਜੀ.ਐਸ.ਟੀ. ਉਗਰਾਹੀ ਜੁਲਾਈ ਵਿਚ 1.16 ਲੱਖ ਕਰੋੜ ਰੁਪਏ ਤੋਂ ਪਾਰ
. . .  about 5 hours ago
ਨਵੀਂ ਦਿੱਲੀ, 1 ਅਗਸਤ - ਵਿੱਤ ਮੰਤਰਾਲਾ ਅਨੁਸਾਰ ਭਾਰਤ ਵਿਚ ਜੀ.ਐਸ.ਟੀ. ਉਗਰਾਹੀ ਜੁਲਾਈ ਮਹੀਨੇ ਵਿਚ 1.16 ਲੱਖ ਕਰੋੜ ਤੋਂ ਪਾਰ ਰਹੀ ਹੈ। ਪਿਛਲੇ ਮਹੀਨੇ ਤੋਂ ਜੋ 33 ਫ਼ੀਸਦੀ ਵੱਧ ਦੀ ਵਸੂਲੀ ਹੈ...
'ਸਿੱਖ ਪੰਥ ਦੀਆਂ ਵਿਰਾਸਤਾਂ ਬਚਾਓ' ਲਈ ਪੰਥਕ ਇਕੱਠ
. . .  about 6 hours ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਿੱਖ ਸਦਭਾਵਨਾ ਦਲ ਵਲੋਂ 'ਸਿੱਖ ਪੰਥ ਦੀਆਂ ਵਿਰਾਸਤਾਂ ਬਚਾਓ' ਪੰਥਕ ਇਕੱਠ ਕੀਤਾ ਜਾ ਰਿਹਾ ਹੈ...
ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵਲੋਂ ਜਥੇਬੰਦਕ ਢਾਂਚੇ ਦਾ ਐਲਾਨ
. . .  about 6 hours ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਅੱਜ ਫੈਡਰੇਸ਼ਨ ਮਹਿਤਾ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਢੋਟ ਨੇ ਸੀਨੀਅਰ ਆਗੂ ਭਾਈ ਲਖਬੀਰ ਸਿੰਘ ਸੇਖੋਂ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਹੈ। ਜਿਸ ਵਿਚ...
ਕਾਂਗਰਸ ਪਾਰਟੀ ਨੂੰ ਲੱਗਾ ਝਟਕਾ, ਅਹਿਮ ਆਗੂ ਭਾਜਪਾ 'ਚ ਹੋਇਆ ਸ਼ਾਮਲ
. . .  about 6 hours ago
ਨਵੀਂ ਦਿੱਲੀ, 1 ਅਗਸਤ - ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਭਾਜਪਾ ਇਕ ਵਾਰ ਫਿਰ ਸਰਗਰਮ ਹੋ ਗਈ ਹੈ। ਮਨੀਪੁਰ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਤੋਂ ਪਹਿਲਾ ਮਨੀਪੁਰ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਮਨੀਪੁਰ ਕਾਂਗਰਸ ਦੇ...
ਜੰਮੂ ਕਸ਼ਮੀਰ 'ਚ ਪੱਥਰਬਾਜ਼ਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ ਤੇ ਨਾ ਹੀ ਪਾਸਪੋਰਟ
. . .  about 7 hours ago
ਸ੍ਰੀਨਗਰ, 1 ਅਗਸਤ - ਜੰਮੂ ਕਸ਼ਮੀਰ 'ਚ ਹੁਣ ਦੇਸ਼ ਧਰੋਹੀਆਂ ਤੇ ਪੱਥਰਬਾਜ਼ਾਂ 'ਤੇ ਨਕੇਲ ਕੱਸਣ ਲਈ ਨਵਾਂ ਆਦੇਸ਼ ਜਾਰੀ ਕੀਤਾ ਹੈ। ਜਿਸ ਤਹਿਤ ਦੇਸ਼ ਖ਼ਿਲਾਫ਼ ਨਾਅਰੇਬਾਜ਼ੀ ਕਰਨ ਵਾਲੇ ਤੇ ਪੱਥਰਬਾਜ਼ੀ ਕਰਨ ਵਾਲਿਆਂ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ...
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅੱਜ ਤੋਂ ਪ੍ਰਧਾਨਗੀ ਕਰੇਗਾ ਭਾਰਤ
. . .  about 7 hours ago
ਨਵੀਂ ਦਿੱਲੀ, 1 ਅਗਸਤ - ਭਾਰਤ ਦੇ ਲਈ ਅੱਜ ਐਤਵਾਰ ਦਾ ਦਿਨ ਕਾਫੀ ਅਹਿਮ ਹੈ। ਦਰਅਸਲ ਅੱਜ ਇਕ ਅਗਸਤ ਤੋਂ ਭਾਰਤ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸੰਭਾਲਣ ਜਾ ਰਿਹਾ ਹੈ। ਹਾਲਾਂਕਿ ਸੁਰੱਖਿਆ ਪ੍ਰੀਸ਼ਦ ਦਾ ਪਹਿਲਾ ਕਾਰਜਕਾਰੀ ਦਿਵਸ ਭਲਕੇ ਸੋਮਵਾਰ ਤੋਂ ਹੋਵੇਗਾ। ਸੁਰੱਖਿਆ...
ਘੱਗਰ ਦਾ ਪਾਣੀ ਵਧਣ ਕਾਰਨ ਲੋਕ ਸਹਿਮੇ
. . .  about 7 hours ago
ਸਰਦੂਲਗੜ੍ਹ, 1 ਅਗਸਤ (ਜੀ. ਐਮ. ਅਰੋੜਾ) - ਸਥਾਨਕ ਸ਼ਹਿਰ ਦੀ ਹਿੱਕ ਨਾਲ ਖਹਿ ਕੇ ਲੰਘਦੀ ਘੱਗਰ ਨਦੀ ਵਿਚ ਪਾਣੀ ਦਾ ਪੱਧਰ 19 ਫੁੱਟ 'ਤੇ ਹੋ ਜਾਣ ਕਾਰਨ ਲੋਕ ਸਹਿਮੇ ਹੋਏ ਹਨ। ਉੱਥੇ ਹੀ, ਘੱਗਰ ਦੇ ਪੁਲ ਵਿਚ ਬੂਟੀ ਫਸਣ ਕਾਰਨ ਘੱਗਰ ਨਦੀ ਦੇ ਬੰਨ੍ਹ ਟੁੱਟਣ ਦੇ ਡਰੋਂ ਪ੍ਰਸ਼ਾਸਨ ਨੇ ਤੜਕੇ ਤਿੰਨ ਵਜੇ ਤੋਂ...
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਖੇਤਰ ਦਾ ਕੀਤਾ ਹਵਾਈ ਸਰਵੇਖਣ
. . .  about 8 hours ago
ਸ਼ਿਮਲਾ, 1 ਅਗਸਤ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਖੇਤਰ ਲਾਹੌਲ-ਸਪਿਤੀ ਦਾ ਹਵਾਈ ਸਰਵੇਖਣ ਕੀਤਾ ਹੈ। ਇਸ ਖੇਤਰ ਵਿਚ ਅਚਾਨਕ ਆਏ ਹੜ੍ਹ ਕਾਰਨ ਭਾਰੀ ਤਬਾਹੀ ਸਮੇਤ ਕੁਝ ਮੌਤਾਂ ਹੋਈਆਂ ਹਨ...
ਦਿੱਲੀ 'ਚ ਮੀਂਹ ਕਾਰਨ ਕਈ ਇਲਾਕਿਆਂ 'ਚ ਭਰਿਆ ਪਾਣੀ
. . .  about 8 hours ago
ਨਵੀਂ ਦਿੱਲੀ, 1 ਅਗਸਤ - ਰਾਜਧਾਨੀ ਦਿੱਲੀ ਵਿਚ ਅੱਜ ਜ਼ੋਰਦਾਰ ਮੀਂਹ ਪਿਆ ਹੈ। ਤੇਜ਼ ਮੀਂਹ ਕਾਰਨ ਮੌਸਮ ਬੇਸ਼ੱਕ ਸੁਹਾਵਣਾ ਹੋ ਗਿਆ ਪ੍ਰੰਤੂ ਇਸ ਕਾਰਨ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਭਾਰੀ ਪਾਣੀ ਜਮਾਂ ਹੋ ਗਿਆ ਹੈ। ਸੜਕਾਂ ਪਾਣੀ 'ਚ ਡੁੱਬ ਗਈਆਂ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ...
ਉਤਰ ਪ੍ਰਦੇਸ਼ ਦੇ ਦੌਰੇ 'ਤੇ ਪੁੱਜੇ ਅਮਿਤ ਸ਼ਾਹ
. . .  about 8 hours ago
ਲਖਨਊ, 1 ਅਗਸਤ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਉਤਰ ਪ੍ਰਦੇਸ਼ ਦੇ ਦੌਰੇ 'ਤੇ ਪੁੱਜੇ ਹਨ। ਇਸ ਦੌਰਾਨ ਹਵਾਈ ਅੱਡੇ 'ਤੇ ਰਾਜ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 27 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁੱਲ ਕਲਾਮ

ਫਾਜ਼ਿਲਕਾ / ਅਬੋਹਰ

ਹੁਣ ਰੋਜ਼ਾਨਾ ਦੁਪਹਿਰ 12 ਤੋਂ ਅਗਲੀ ਸਵੇਰ 6 ਵਜੇ ਤੱਕ ਲੱਗੇਗਾ ਕਰਫ਼ਿਊ-ਡਿਪਟੀ ਕਮਿਸ਼ਨਰ

ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਦੁਕਾਨਾਂ ਖੋਲ੍ਹਣ ਸਬੰਧੀ ਨਵੀਂ ਸਮਾਂ ਸਾਰਨੀ ਜਾਰੀ ਕਰਨ ਦੇ ਨਾਲ ਨਾਲ ਕਰਫ਼ਿਊ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ ਅਤੇ ਕਈ ਹੋਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ | ਇਹ ਹਦਾਇਤਾਂ ਫਾਜ਼ਿਲਕਾ ਜ਼ਿਲ੍ਹੇ ਦੀ ਹਦੂਦ ਅੰਦਰ 10 ਤੋਂ 23 ਮਈ 2021 ਤੱਕ ਲਾਗੂ ਰਹਿਣਗੀਆਂ ਅਤੇ ਉਲੰਘਣਾ ਕਰਨ 'ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਜਾਰੀ ਹੁਕਮ ਅਨੁਸਾਰ ਜਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਮਠਿਆਈ, ਬੇਕਰੀ, ਕੰਨਫੈਕਸ਼ਨਰੀ ਸ਼ਾਪ, ਦੁੱਧ, ਬੈੱ੍ਰਡ, ਸਬਜ਼ੀਆਂ, ਫਲਾਂ, ਡੇਅਰੀ ਅਤੇ ਪੋਲਟਰੀ ਉਤਪਾਦ ਜਿਵੇਂ ਆਂਡੇ, ਮੀਟ, ਮੱਛੀ ਨਾਲ ਸਬੰਧਿਤ ਉਤਪਾਦ, ਅਖ਼ਬਾਰਾਂ ਦੀ ਸਪਲਾਈ, ਪਸ਼ੂਆਂ ਦੇ ਚਾਰੇ ਦੀ ਸਪਲਾਈ ਅਤੇ ਪੀਣ ਦੇ ਪਾਣੀ ਦੀ ਸਪਲਾਈ ਨਾਲ ਸਬੰਧਿਤ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 6 ਤੋਂ ਦੁਪਹਿਰ 12 ਵਜੇ ਤੱਕ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਸਵੇਰੇ 6 ਤੋਂ ਸਵੇਰੇ 9 ਵਜੇ ਤੱਕ ਖੁੱਲ ਸਕਣਗੀਆਂ | ਇਸ ਤੋਂ ਬਿਨਾਂ ਬਾਕੀ ਸਾਰੀਆਂ ਗੈਰ ਜਰੂਰੀ ਸਾਮਾਨ ਦੀ ਵਿੱਕਰੀ ਕਰਨ ਵਾਲੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 6 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹਣਗੀਆਂ | ਰੈਸਟੋਰੈਂਟ, ਹੋਟਲ, ਕੈਫ਼ੇ, ਕੌਫ਼ੀ ਸ਼ਾਪ, ਫਾਸਟਫੂਡ ਆਉਟਲੇਟ, ਢਾਬੇ ਆਦਿ ਸਿਰਫ਼ ਹੋਮ ਡਲਿਵਰੀ ਕਰ ਸਕਣਗੇ ਅਤੇ ਸਵੇਰੇ 6 ਤੋਂ ਦੁਪਹਿਰ ਬਾਅਦ 2 ਵਜੇ ਤੱਕ ਖੁੱਲ੍ਹਣਗੇ | ਇੱਥੇ ਬੈਠਕੇ ਖਾਣਾ ਖਾਣ ਦੀ ਮਨਾਹੀ ਹੋਵੇਗੀ | ਇਸ ਤੋਂ ਬਿਨਾਂ ਹਸਪਤਾਲ, ਵੈਟਰਨਰੀ ਹਸਪਤਾਲ ਅਤੇ ਉਹ ਸਾਰੇ ਅਦਾਰੇ ਜੋ ਕਿ ਦਵਾਈਆਂ ਅਤੇ ਮੈਡੀਕਲ ਸਾਮਾਨ ਦੀ ਸਪਲਾਈ ਜਾਂ ਉਤਪਾਦਨ ਕਰਦੇ ਹਨ, ਪੈਟਰੋਲ ਡੀਜ਼ਲ ਪੰਪ, ਸਾਮਾਨ ਦੀ ਢੋਆ-ਢੁਆਈ ਨੂੰ ਸੱਤੋ ਦਿਨ 24 ਘੰਟੇ ਛੋਟ ਹੋਵੇਗੀ ਪਰ ਉਨ੍ਹਾਂ ਦੇ ਨਾਲ ਸਬੰਧਿਤ ਵਿਅਕਤੀਆਂ ਨੂੰ ਆਪਣਾ ਪਹਿਚਾਣ ਪੱਤਰ ਵਿਖਾਉਣਾ ਲਾਜ਼ਮੀ ਹੋਵੇਗਾ | ਇਸ ਤੋਂ ਬਿਨਾਂ ਕੰਬਾਈਨਾਂ ਨੂੰ ਖੇਤ ਵਿਚ ਚਲਾਉਣ, ਕਣਕ ਖ਼ਰੀਦ, ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਨਿਰਮਾਣ ਕਾਰਜਾਂ ਨੂੰ ਸਾਰੇ ਦਿਨ ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਛੋਟ ਹੋਵੇਗੀ | ਸਾਰੇ ਸਰਕਾਰੀ ਦਫ਼ਤਰ ਅਤੇ ਬੈਂਕ 50 ਫ਼ੀਸਦੀ ਸਟਾਫ਼ ਨਾਲ ਕੰਮ ਕਰਨਗੇ ਪਰ ਇਹ ਹੁਕਮ ਕੋਵਿਡ ਪ੍ਰਬੰਧਨ ਵਿਚ ਲੱਗੇ ਵਿਭਾਗਾਂ ਦੇ ਲਾਗੂ ਨਹੀਂ ਹੋਵੇਗਾ | ਧਾਰਮਿਕ ਸਥਾਨ ਸ਼ਾਮ 6 ਵਜੇ ਬੰਦ ਹੋ ਜਾਣਗੇ ਅਤੇ ਉੱਥੇ ਕਿਸੇ ਕਿਸਮ ਦੀ ਭੀੜ ਕਰਨ ਦੀ ਆਗਿਆ ਨਹੀਂ ਹੋਵੇਗੀ | ਆਕਸੀਜਨ ਸਿਲੰਡਰ ਦੀ ਕਾਲਾਬਾਜ਼ਾਰੀ ਸਖਤੀ ਨਾਲ ਰੋਕੀ ਜਾਵੇਗੀ ਅਤੇ ਸੜਕਾਂ ਤੇ ਫੜੀ ਰੇਹੜੀ ਲਗਾਉਣ ਵਾਲਿਆਂ ਦੇ ਆਰਟੀਪੀਸੀਆਰ ਟੈੱਸਟ ਕੀਤੇ ਜਾਣਗੇ | ਭਰਤੀ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ¢ ਉਨ੍ਹਾਂ ਕਿਹਾ ਕਿ ਸੇਵਾ ਉਦਯੋਗ ਸਮੇਤ ਸਾਰੇ ਨਿੱਜੀ ਦਫ਼ਤਰਾਂ ਜਿਨ੍ਹਾਂ ਵਿਚ ਆਰਕੀਟੈਕਟ, ਚਾਰਟਰਡ ਅਕਾਊਾਟੈਂਟ, ਇੰਸ਼ੋਰੈਂਸ ਕੰਪਨੀ ਨੂੰ ਕੇਵਲ ਘਰ ਤੋਂ ਕੰਮ ਕਰਨ ਦੀ ਆਗਿਆ ਹੈ |

ਰਾਣਾ ਮਾਈਨਰ ਦੇ ਵਿਰੋਧ 'ਚ ਨਹਿਰੀ ਪਾਣੀ ਬਚਾਓ ਸੰਘਰਸ਼ ਕਮੇਟੀ ਵਲੋਂ ਧਰਨਾ

ਜਲਾਲਾਬਾਦ, 8 ਮਈ (ਕਰਨ ਚੁਚਰਾ)-ਰਾਣਾ ਮਾਈਨਰ ਦੇ ਨਿਰਮਾਣ ਦੇ ਵਿਰੋਧ 'ਚ ਨਹਿਰੀ ਪਾਣੀ ਬਚਾਓ ਸੰਘਰਸ਼ ਕਮੇਟੀ ਵਲੋਂ ਨਵੇਂ ਬੱਸ ਅੱਡੇ ਨਜ਼ਦੀਕ ਐਫ.ਐਫ ਰੋਡ 'ਤੇ ਚੱਕਾ ਜਾਮ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਰੋਸ ਧਰਨੇ ਦੀ ਅਗਵਾਈ ਸੰਘਰਸ਼ ਕਮੇਟੀ ਦੇ ਆਗੂ ...

ਪੂਰੀ ਖ਼ਬਰ »

ਹੋਟਲ, ਢਾਬਾ, ਰੈਸਟੋਰੈਂਟ ਐਸੋਸੀਏਸ਼ਨ ਵਲੋਂ ਦੁਪਹਿਰ 2 ਤੋਂ ਰਾਤ 10 ਵਜੇ ਤੱਕ ਹੋਮ ਡਲਿਵਰੀ ਦੀ ਆਗਿਆ ਦੇਣ ਦੀ ਮੰਗ

ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਹੋਟਲ, ਢਾਬਾ ਅਤੇ ਰੈਸਟੋਰੈਂਟ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਪ੍ਰਧਾਨ ਪਰਮਜੀਤ ਸ਼ਰਮਾ ਨੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੋਟਲ, ਢਾਬਾ ਅਤੇ ਰੈਸਟੋਰੈਂਟ ਨੂੰ ਦੁਪਹਿਰ 2 ਤੋਂ ਰਾਤ 10 ਵਜੇ ਤੱਕ ਹੋਮ ...

ਪੂਰੀ ਖ਼ਬਰ »

ਅਬੋਹਰ 'ਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਵਧਣ ਕਾਰਨ ਸਮਸ਼ਾਨ ਘਾਟ 'ਚ ਪਈ 'ਅੰਤਿਮ ਬੈੱਡਾਂ ਦੀ ûੜ'

ਅਬੋਹਰ, 8 ਮਈ (ਕੁਲਦੀਪ ਸਿੰਘ ਸੰਧੂ)-ਕੋਰੋਨਾ ਮਹਾਂਮਾਰੀ ਦਾ ਲਗਾਤਾਰ ਪ੍ਰਕੋਪ ਵਧਦਾ ਜਾ ਰਿਹਾ ਹੈ ਜਿਸ ਕਾਰਨ ਇੱਥੇ ਪਿਛਲੇ ਕਈ ਦਿਨਾਂ ਤੋਂ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ | ਹਰੇਕ ਦਿਨ 3-4 ਵਿਅਕਤੀ ਕੋਰੋਨਾ ਕਾਰਨ ਮੌਤ ਦੇ ਮੂੰਹ ਜਾ ਰਹੇ ਹਨ ਜਿਸ ਕਾਰਨ ਸਥਾਨਕ ...

ਪੂਰੀ ਖ਼ਬਰ »

ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਨਾਲ 9 ਮੌਤਾਂ, 528 ਜਣੇ ਪਾਜ਼ੀਟਿਵ

ਫ਼ਾਜ਼ਿਲਕਾ, 8 ਮਈ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਅੱਜ ਕੋਰੋਨਾ ਕਾਰਨ ਜ਼ਿਲ੍ਹੇ ਵਿਚ 9 ਮੌਤਾਂ ਹੋ ਗਈਆਂ | ਜਿਸ ਨਾਲ ਮੌਤਾਂ ਦਾ ਆਂਕੜਾ ਵੱਧ ਕੇ 201 ਹੋ ਗਿਆ ਹੈ | ਜਦੋਂਕਿ 528 ਵਿਅਕਤੀ ਪਾਜ਼ੀਟਿਵ ਆਉਣ ਨਾਲ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕਰੇਗਾ ਕੋਰੋਨਾ ਪ੍ਰਭਾਵਿਤਾਂ ਦੀ ਮਦਦ

ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਕੋਰੋਨਾ ਕਾਲ ਦੌਰਾਨ ਬੀਤੇ ਸਾਲ ਜ਼ਰੂਰਤਮੰਦਾਂ ਤੱਕ ਸਹਾਇਤਾ ਪਹੁੰਚਾਉਣ ਵਾਲੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਇਸ ਵਾਰ ਵੀ ਜ਼ਰੂਰਤ ਮੰਦਾਂ ਦੀ ਮਦਦ ਲਈ ਸੂਚੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦੁਕਾਨਾਂ ਖੋਲ੍ਹਣ ਦਾ ਦਿੱਤਾ ਸੱਦਾ

ਜਲਾਲਾਬਾਦ, 8 ਮਈ (ਜਤਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲ਼ੋਂ ਕੋਰੋਨਾ ਨੂੰ ਨਜਿੱਠਣ ਦੇ ਨਾਂ ਹੇਠ ਸਰਕਾਰ ਵਲ਼ੋਂ ਲੋਕਾਂ ਉੱਪਰ ਪਾਬੰਦੀਆਂ ਮੜ੍ਹਨ ਦੀ ਸਖ਼ਤ ਨਿਖੇਧੀ ਕਰਦੇ ਹੋਏ ਅਤੇ ਸੰਯੁਕਤ ਕਿਸਾਨ ਮੋਰਚੇ ਵਲ਼ੋਂ ਜਾਰੀ ਹਦਾਇਤਾਂ ...

ਪੂਰੀ ਖ਼ਬਰ »

ਵਿਧਾਇਕ ਰਮਿੰਦਰ ਆਵਲਾ ਦੇ ਭਰੋਸੇ ਤੋਂ ਬਾਅਦ ਸੰਘਰਸ਼ ਕਮੇਟੀ ਨੇ ਧਰਨਾ ਚੁੱਕਿਆ

ਜਲਾਲਾਬਾਦ, 8 ਮਈ (ਕਰਨ ਚੁਚਰਾ)-ਰਾਣਾ ਮਾਈਨਰ ਦੇ ਨਿਰਮਾਣ ਕਾਰਜ ਦੇ ਵਿਰੋਧ 'ਚ ਪਾਣੀ ਬਚਾਓ ਸੰਘਰਸ਼ ਕਮੇਟੀ ਵਲ਼ੋਂ ਨਵੇਂ ਬੱਸ ਸਟੈਂਡ ਨਜ਼ਦੀਕ ਕੀਤੇ ਗਏ ਚੱਕਾ ਜਾਮ ਤੇ ਰੋਸ ਧਰਨੇ ਦੌਰਾਨ ਵਿਧਾਇਕ ਰਮਿੰਦਰ ਆਵਲਾ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ | ਇਸ ਦੌਰਾਨ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਆਨਲਾਈਨ ਮੁਲਾਂਕਣ 10 ਤੇ 12 ਨੂੰ

ਫ਼ਾਜ਼ਿਲਕਾ, 8 ਮਈ (ਅਮਰਜੀਤ ਸ਼ਰਮਾ)-ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਗੁਣਾਤਮਿਕ ਬਣਾਉਣ ਲਈ ਪਿਛਲੇ ਸਮੇਂ ਦੌਰਾਨ ਵਿਦਿਆਰਥੀਆਂ ਲਈ ਉਡਾਣ ਪ੍ਰੋਜੈਕਟ ਅਤੇ ਵਰਡ ਆਫ਼ ਦਾ ਡੇਅ ਐਕਟੀਵਿਟੀ ਤਹਿਤ ਆਮ ਗਿਆਨ, ਭੁੱਲੀ-ਵਿੱਸਰੀ ਦੁਰਲੱਭ ਪੰਜਾਬੀ ...

ਪੂਰੀ ਖ਼ਬਰ »

ਅਰੋੜਾ ਖੱਤਰੀ ਵੈੱਲਫੇਅਰ ਬੋਰਡ ਬਣਾਉਣਾ ਬਰਾਦਰੀ ਲਈ ਚੰਗਾ ਉਪਰਾਲਾ- ਹਰਕੰਵਲ ਜੀਤ ਸਿੰਘ

ਐਡਵੋਕੇਟ ਹਰਕੰਵਲ ਜੀਤ ਸਿੰਘ ਫ਼ਾਜ਼ਿਲਕਾ, 8 ਮਈ (ਅਮਰਜੀਤ ਸ਼ਰਮਾ)-ਸੰਕਲਪ ਵੈਲਫੇਅਰ ਸੁਸਾਇਟੀ ਦੇ ਉਪ ਪ੍ਰਧਾਨ ਐਡਵੋਕੇਟ ਹਰ ਕੰਵਰ ਜੀਤ ਸਿੰਘ ਨੇ ਪੰਜਾਬ ਸਰਕਾਰ ਵਲੋਂ ਬਣਾਏ ਗਏ ਅਰੋੜਾ ਖੱਤਰੀ ਵੈੱਲਫੇਅਰ ਬੋਰਡ ਦਾ ਸਵਾਗਤ ਕਰਦਿਆਂ ਇਸ ਨੂੰ ਦੇਰੀ ਨਾਲ ਹੋਂਦ ...

ਪੂਰੀ ਖ਼ਬਰ »

ਐਸ.ਐਮ.ਓ. ਨੇ ਕੀਤੀ ਆਸ਼ਾ ਵਰਕਰਾਂ ਨਾਲ ਬੈਠਕ, ਦਿੱਤੇ ਜਰੂਰੀ ਦਿਸ਼ਾ ਨਿਰਦੇਸ਼

ਅਬੋਹਰ, 8 ਮਈ (ਕੁਲਦੀਪ ਸਿੰਘ ਸੰਧੂ)-ਸ਼ਹਿਰ ਅੰਦਰ ਪਿਛਲੇ ਕੁੱਝ ਦਿਨਾਂ ਤੋਂ ਮਿਲੇ ਕੋਰੋਨਾ ਦੇ ਮਰੀਜ਼ਾਂ ਨੂੰ ਵੇਖਦੇ ਹੋਏ ਸਿਹਤ ਵਿਭਾਗ ਨੇ ਇਨ੍ਹਾਂ ਨੂੰ ਕੰਟੋਨਮੈਂਟ ਜ਼ੋਨ ਐਲਾਨਿਆ ਹੋਇਆ ਹੈ ਅਤੇ ਹੁਣ ਇਨ੍ਹਾਂ ਗਲੀਆਂ ਦਾ ਸਰਵੇ ਕਰਕੇ ਇਨ੍ਹਾਂ ਨੂੰ ਸੀਲ ਕਰਨ ਦੀ ...

ਪੂਰੀ ਖ਼ਬਰ »

ਲੋਕਾਂ ਨੂੰ ਸ਼ੁੱਧ ਪਾਣੀ ਨਾ ਮਿਲਣ ਕਰਕੇ ਜਨਤਾ ਹੋ ਰਹੀ ਪ੍ਰੇਸ਼ਾਨ-ਵਿਧਾਇਕ ਨਾਰੰਗ

ਅਬੋਹਰ, 8 ਮਈ (ਕੁਲਦੀਪ ਸਿੰਘ ਸੰਧੂ)-ਜਿੱਥੇ ਸ਼ਹਿਰ ਵਾਸੀ ਕੋਰੋਨਾ ਮਹਾਂਮਾਰੀ ਤੋਂ ਪ੍ਰੇਸ਼ਾਨ ਹਨ ਉੱਥੇ ਦੂਜੇ ਪਾਸੇ ਭਿਆਨਕ ਗਰਮੀ ਦੇ ਦੌਰਾਨ ਸਥਾਨਕ ਪ੍ਰਸ਼ਾਸਨ ਲੋਕਾਂ ਨੂੰ ਪੀਣ ਦਾ ਸ਼ੁੱਧ ਪਾਣੀ ਵੀ ਮੁਹੱਈਆ ਨਹੀਂ ਕਰਵਾ ਰਹੀ ਜਿਸ ਕਾਰਨ ਕੋਰੋਨਾ ਦੇ ਨਾਲ-ਨਾਲ ...

ਪੂਰੀ ਖ਼ਬਰ »

ਐਨ.ਆਰ.ਐੱਚ.ਐਮ. ਕਰਮਚਾਰੀਆਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ

ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਐਨ.ਆਰ.ਐੱਚ.ਐਮ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਫ਼ਾਜ਼ਿਲਕਾ ਵਿਚ ਵੀ ਐਨ.ਆਰ.ਐੱਚ.ਐਮ. ਕਰਮਚਾਰੀਆਂ ਨੇ ਅਣਮਿਥੇ ਸਮੇਂ ਲਈ ਕੰਮਕਾਜ ਬੰਦ ਕਰ ਕੇ ਮੁਕੰਮਲ ਹੜਤਾਲ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਦਿੰਦਿਆਂ ਪੂਨਮ ...

ਪੂਰੀ ਖ਼ਬਰ »

ਅਰੋੜਾ ਖੱਤਰੀ ਵੈੱਲਫੇਅਰ ਬੋਰਡ ਬਣਾਉਣਾ ਬਰਾਦਰੀ ਲਈ ਚੰਗਾ ਉਪਰਾਲਾ- ਹਰਕੰਵਲ ਜੀਤ ਸਿੰਘ

ਫ਼ਾਜ਼ਿਲਕਾ, 8 ਮਈ (ਅਮਰਜੀਤ ਸ਼ਰਮਾ)-ਸੰਕਲਪ ਵੈਲਫੇਅਰ ਸੁਸਾਇਟੀ ਦੇ ਉਪ ਪ੍ਰਧਾਨ ਐਡਵੋਕੇਟ ਹਰ ਕੰਵਰ ਜੀਤ ਸਿੰਘ ਨੇ ਪੰਜਾਬ ਸਰਕਾਰ ਵਲੋਂ ਬਣਾਏ ਗਏ ਅਰੋੜਾ ਖੱਤਰੀ ਵੈੱਲਫੇਅਰ ਬੋਰਡ ਦਾ ਸਵਾਗਤ ਕਰਦਿਆਂ ਇਸ ਨੂੰ ਦੇਰੀ ਨਾਲ ਹੋਂਦ ਵਿਚ ਆਇਆ ਇਕ ਚੰਗਾ ਉਪਰਾਲਾ ਦੱਸਿਆ ...

ਪੂਰੀ ਖ਼ਬਰ »

ਅਬੋਹਰ ਅੰਦਰ ਕੋਰੋਨਾ ਮਹਾਂਮਾਰੀ ਨਾਲ ਤਿੰਨ ਹੋਰ ਮੌਤਾਂ

ਅਬੋਹਰ, 8 ਮਈ (ਕੁਲਦੀਪ ਸਿੰਘ ਸੰਧੂ)-ਅਬੋਹਰ ਇਲਾਕੇ ਅੰਦਰ ਅੱਜ ਸਵੇਰ ਅਤੀ ਬੀਤੀ ਦੇਰ ਰਾਤ ਤਿੰਨ ਹੋਰ ਲੋਕਾਂ ਦੀ ਇਸ ਮਹਾਂਮਾਰੀ ਨਾਲ ਮੌਤ ਹੋ ਗਈ | ਜਾਣਕਾਰੀ ਅਨੁਸਾਰ ਗਲੀ ਨੰਬਰ 15 ਦੇ ਆਖ਼ਰੀ ਚੌਕ ਨਿਵਾਸੀ ਮੱਲਿਕਾ ਸ਼ਰਮਾ (77) ਪਤਨੀ ਸੱਤਿਆ ਪ੍ਰਕਾਸ਼ ਕਰੀਬ ਦੋ ਹਫ਼ਤੇ ...

ਪੂਰੀ ਖ਼ਬਰ »

ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਰੱਖਣ ਦੇ ਦੋਸ਼ 'ਚ ਮਾਮਲਾ ਦਰਜ

ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਸਿਟੀ ਥਾਣਾ ਫ਼ਾਜ਼ਿਲਕਾ ਪੁਲਿਸ ਨੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਰੱਖਣ ਦੇ ਦੋਸ਼ ਵਿਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਏਲੀਆ ਪੁੱਤਰ ਛਿੰਦਰ ਸਿੰਘ ਵਾਸੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਸਦਰ ਥਾਣਾ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਜਦੋਂ ਗਸ਼ਤ ਅਤੇ ਚੈਕਿੰਗ ਸ਼ੱਕੀ ਵਿਅਕਤੀਆਂ ਦੇ ਸਬੰਧ ਵਿਚ ਪਿੰਡ ਹੌਜ ਉਰਫ਼ ਗੰਧੜ ਕੋਲ ਪੁੱਜੀ ਤਾਂ ਸਾਹਮਣੇ ਤੋਂ ਇਕ ਮੋਪਡ ...

ਪੂਰੀ ਖ਼ਬਰ »

ਟੀਕਾਕਰਨ ਕੈਂਪ 'ਚ 50 ਲੋਕਾਂ ਨੂੰ ਲਗਾਈ ਵੈਕਸੀਨ

ਮੰਡੀ ਘੁਬਾਇਆ 8 ਮਈ (ਅਮਨ ਬਵੇਜਾ)- ਸਥਾਨਕ ਰਾਧਾ ਸੁਆਮੀ ਸਤਿਸੰਗ ਘਰ 'ਚ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਤੀਜਾ ਮੁਫ਼ਤ ਟੀਕਾਕਰਨ ਕੈਂਪ ਲਗਾਇਆ ਗਿਆ | ਪੀ.ਐੱਚ.ਸੀ. ਘੁਬਾਇਆ ਦੇ ਇੰਚਾਰਜ ਡਾ. ਪੰਕਜ ਦੀ ਨਿਗਰਾਨੀ ਹੇਠ ਲਗਾਏ ਗਏ ਇਸ ਕੈਂਪ ਦੌਰਾਨ ਐਲ.ਐੱਚ.ਵੀ. ਕੁਲਵਿੰਦਰ ...

ਪੂਰੀ ਖ਼ਬਰ »

ਪਾਵਰ ਕਾਮ ਦੀ ਸਬ ਡਵੀਜ਼ਨ 'ਚ ਐੱਸ.ਡੀ.ਓ. ਵਿਕਰਮ ਕੰਬੋਜ ਦੀ ਨਿਯੁਕਤੀ

ਮੰਡੀ ਲਾਧੂਕਾ, 8 ਮਈ (ਰਾਕੇਸ਼ ਛਾਬੜਾ)-ਪਾਵਰ ਕਾਮ ਦੀ ਸਥਾਨਕ ਸਬ ਡਵੀਜ਼ਨ ਵਿਚ ਐੱਸ.ਡੀ.ਓ. ਵਿਕਰਮ ਕੰਬੋਜ ਦੀ ਨਵੀਂ ਨਿਯੁਕਤੀ ਕੀਤੀ ਗਈ ਹੈ | ਉਹ ਸਬ ਡਵੀਜ਼ਨ ਖੂਈਖੇੜਾ ਤੋਂ ਤਬਦੀਲ ਹੋ ਕੇ ਆਏ ਹਨ | ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ ਇਸ ...

ਪੂਰੀ ਖ਼ਬਰ »

ਚੋਰੀ ਦੀ ਬੈਟਰੀ ਤੇ ਚਾਰ ਮੋਬਾਈਲ ਫੋਨਾਂ ਸਮੇਤ ਇਕ ਕਾਬੂ

ਅਬੋਹਰ, 8 ਮਈ (ਸੰਧੂ)-ਥਾਣਾ ਸਿਟੀ-2 ਦੀ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀ ਦੀ ਬੈਟਰੀ ਅਤੇ ਚਾਰ ਮੋਬਾਈਲ ਫੋਨਾਂ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਕੰਧਵਾਲਾ ਰੋਡ ਮਲੂਕਾ ਨਹਿਰ ਦੇ ਨਜ਼ਦੀਕ ਗਸ਼ਤ ਕਰ ਰਹੇ ਸੀ ਤਾਂ ਇਸ ਦੌਰਾਨ ...

ਪੂਰੀ ਖ਼ਬਰ »

ਹੀਰਾਂ ਵਾਲੀ ਸਕੂਲ ਦੇ ਬੱਚਿਆਂ ਨੇ ਮਨਾਇਆ ਮਾਂ ਦਿਵਸ

ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਸਰਕਾਰੀ ਹਾਈ ਸਕੂਲ ਹੀਰਾਂ ਵਾਲੀ ਵਿਖੇ ਮੈਡਮ ਚੇਤੰਨਿਆ ਜੋਤੀ ਦੀ ਅਗਵਾਈ ਹੇਠ ਆਨਲਾਈਨ ਮਾਂ ਦਿਵਸ ਮਨਾਇਆ ਗਿਆ | ਜਿਸ ਵਿਚ ਬੱਚਿਆਂ ਨੇ ਮਾਂ ਦੀ ਮਮਤਾ ਅਤੇ ਮਾਂ ਦੀ ਮਹੱਤਤਾ ਨੂੰ ਦਰਸਾਉਂਦਿਆਂ ਗ੍ਰੀਟਿੰਗ ਕਾਰਡ ਬਣਾ ਕੇ ...

ਪੂਰੀ ਖ਼ਬਰ »

ਨਹਿਰ 'ਚੋਂ ਪਾਣੀ ਚੋਰੀ ਕਰਨ ਨੂੰ ਲੈ ਕੇ ਚਾਰ ਜਣਿਆਂ ਖ਼ਿਲਾਫ਼ ਮਾਮਲਾ ਦਰਜ

ਬੱਲੂਆਣਾ, 8 ਮਈ (ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਅਧੀਨ ਪੈਂਦੀ ਲੰਬੀ ਮਾਈਨਰ ਨਹਿਰ ਵਿਚੋਂ ਪਾਣੀ ਚੋਰੀ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ | ਬੀਤੀ 4 ਮਈ ਨੂੰ ਸੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਢਾਣੀ ਤਰਮਾਲਾ, ਸਿਕੰਦਰ ਸਿੰਘ ਪੁੱਤਰ ਬਾਵਾ ...

ਪੂਰੀ ਖ਼ਬਰ »

ਕੁੱਟਮਾਰ ਤੇ ਘਰੋਂ ਸਾਮਾਨ ਚੋਰੀ ਕਰਨ ਦੇ ਦੋਸ਼ 'ਚ ਮਾਮਲਾ ਦਰਜ

ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਕੁੱਟਮਾਰ ਕਰਨ ਅਤੇ ਘਰੋਂ ਸਾਮਾਨ ਚੋਰੀ ਕਰਨ ਦੇ ਦੋਸ਼ ਵਿਚ ਸਦਰ ਥਾਣਾ ਪੁਲਿਸ ਨੇ ਇਕ ਨਾਮਜ਼ਦ ਅਤੇ 2 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਸੁਰਜੀਤ ਕੌਰ ਪਤਨੀ ਜੋਗਿੰਦਰ ਸਿੰਘ ...

ਪੂਰੀ ਖ਼ਬਰ »

ਚੋਰੀਆਂ ਕਰਨ ਦਾ ਆਦੀ ਇਕ ਗਿ੍ਫ਼ਤਾਰ, 2 ਫ਼ਰਾਰ

ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਦੁਕਾਨਾਂ ਅਤੇ ਸਕੂਲਾਂ ਵਿਚੋਂ ਚੋਰੀ ਕਰਨ ਦੇ ਦੋਸ਼ ਵਿਚ ਸਿਟੀ ਥਾਣਾ ਪੁਲਿਸ ਨੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਵਿਚੋਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਥਾਣਾ ਸਿਟੀ ਫ਼ਾਜ਼ਿਲਕਾ ਨੂੰ ...

ਪੂਰੀ ਖ਼ਬਰ »

9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 1 ਕਾਬੂ

ਜਲਾਲਾਬਾਦ, 8 ਮਈ (ਜਤਿੰਦਰ ਪਾਲ ਸਿੰਘ)-ਥਾਣਾ ਸਦਰ ਵੈਰੋਂ ਕੇ ਨੇ ਇਕ ਵਿਅਕਤੀ ਨੂੰ ਸਵਾ 9 ਬੋਤਲਾਂ ਨਜਾਇਜ਼ ਸ਼ਰਾਬ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਸਦਰ ਵੈਰੋਂ ਕੇ ਮੁਲਾਜ਼ਮ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ...

ਪੂਰੀ ਖ਼ਬਰ »

ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ 'ਚ 6 ਖ਼ਿਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਪਿੰਡ ਨਵਾਂ ਹਸਤਾ ਵਿਖੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਜ਼ਖ਼ਮੀ ਕਰਨ ਦੇ ਦੋਸ਼ ਵਿਚ ਸਦਰ ਥਾਣਾ ਪੁਲਿਸ ਨੇ ਇਕ ਨਾਮਜ਼ਦ ਅਤੇ 5 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਬਲਦੇਵ ...

ਪੂਰੀ ਖ਼ਬਰ »

50 ਗਰਾਮ ਹੈਰੋਇਨ ਸਮੇਤ 2 ਗਿ੍ਫ਼ਤਾਰ

ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਸਦਰ ਥਾਣਾ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ 50 ਗਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸੁਬੇਗ ਸਿੰਘ ਪੁੱਤਰ ਅਬਨਾਸ਼ ਸਿੰਘ ਵਾਸੀ ...

ਪੂਰੀ ਖ਼ਬਰ »

ਵਿਧਾਇਕ ਆਵਲਾ ਨੇ ਪਿੰਡ ਬਸਤੀ ਰਣਜੀਤ ਸਿੰਘ ਦੀ ਪੰਚਾਇਤ ਨਾਲ ਕੀਤੀ ਮੀਟਿੰਗ

ਮੰਡੀ ਲਾਧੂਕਾ, 8 ਮਈ (ਮਨਪ੍ਰੀਤ ਸਿੰਘ ਸੈਣੀ)-ਹਲਕੇ ਜਲਾਲਾਬਾਦ ਦੇ ਪਿੰਡ ਬਸਤੀ ਰਣਜੀਤ ਸਿੰਘ ਉਰਫ਼ ਜੈਮਲ ਵਾਲਾ ਵਿਖੇ ਸਰਪੰਚ ਰਘਬੀਰ ਸਿੰਘ ਜੈਮਲ ਵਾਲਾ ਦੇ ਗ੍ਰਹਿ ਵਿਖੇ ਹਲਕਾ ਜਲਾਲਾਬਾਦ ਤੋਂ ਵਿਧਾਇਕ ਰਮਿੰਦਰ ਆਵਲਾ ਵਲੋਂ ਬਸਤੀ ਰਣਜੀਤ ਸਿੰਘ ਦੀ ਸਮੂਹ ਪੰਚਾਇਤ ...

ਪੂਰੀ ਖ਼ਬਰ »

ਜਬਰ ਜਨਾਹ ਦੇ ਦੋਸ਼ਾਂ 'ਚ 1 ਕਾਬੂ

ਜਲਾਲਾਬਾਦ, 8 ਮਈ (ਜਤਿੰਦਰ ਪਾਲ ਸਿੰਘ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਇਕ ਵਿਅਕਤੀ ਨੂੰ 21 ਸਾਲਾ ਲੜਕੀ ਦੇ ਨਾਲ ਜਬਰ ਜਨਾਹ ਦੇ ਦੋਸ਼ਾਂ ਹੇਠ ਕਾਬੂ ਕੀਤਾ ਹੈ | ਥਾਣਾ ਸਿਟੀ ਜਲਾਲਾਬਾਦ ਦੇ ਸਬ ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਪੀੜਤਾਂ ਨੇ ਬਿਆਨ ਦਿੱਤੇ ਸਨ ਕਿ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX