ਤਾਜਾ ਖ਼ਬਰਾਂ


ਭਾਜਪਾ ਵਲੋਂ ਅਰੁਣਾਚਲ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਦੀਆਂ ਉਪ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ
. . .  13 minutes ago
ਨਵੀਂ ਦਿੱਲੀ, 2 ਫਰਵਰੀ-ਭਾਰਤੀ ਜਨਤਾ ਪਾਰਟੀ ਨੇ ਅਰੁਣਾਚਲ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਦੀਆਂ ਉਪ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ...
⭐ਮਾਣਕ-ਮੋਤੀ⭐
. . .  20 minutes ago
⭐ਮਾਣਕ-ਮੋਤੀ⭐
20,000 ਕਰੋੜ ਰੁਪਏ ਦੇ ਸ਼ੇਅਰਾਂ ਦੇ ਐਫਪੀਓ 'ਤੇ ਅੱਗੇ ਨਹੀਂ ਵਧਣਗੇ ਅਡਾਨੀ
. . .  1 day ago
ਭਾਰਤ ਬਨਾਮ ਨਿਊਜ਼ੀਲੈਂਡ ਤੀਜਾ ਟੀ-20 :ਭਾਰਤ ਨੇ 168 ਦੌੜਾਂ ਨਾਲ ਹਰਾਇਆ ਨਿਊਜ਼ੀਲੈਂਡ
. . .  1 day ago
ਭਾਰਤ ਬਨਾਮ ਨਿਊਜ਼ੀਲੈਂਡ ਤੀਜਾ ਟੀ-20 : ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 235 ਦੌੜਾਂ ਦਾ ਟੀਚਾ
. . .  1 day ago
ਬਨਾਮ ਨਿਊਜ਼ੀਲੈਂਡ ਤੀਜਾ ਟੀ-20 : ਪੰਜਾਬ ਦੇ ਪੁੱਤਰ ਸ਼ੁਭਮਨ ਗਿੱਲ ਦਾ ਸ਼ਾਨਦਾਰ ਸੈਂਕੜਾ
. . .  1 day ago
ਡੀਆਰਆਈ ਮੁੰਬਈ ਨੇ ਅਦੀਸ ਅਬਾਬਾ ਤੋਂ ਮੁੰਬਈ ਪਹੁੰਚਣ ਵਾਲੇ ਇਕ ਭਾਰਤੀ ਨਾਗਰਿਕ ਤੋਂ ਲਗਭਗ 33.60 ਕਰੋੜ ਦੀ3360 ਗ੍ਰਾਮ ਕੋਕੀਨ ਕੀਤੀ ਬਰਾਮਦ
. . .  1 day ago
ਫਿਲੀਪੀਨਜ਼ ਦੇ ਬੇਬਾਗ 'ਚ 6.0 ਤੀਬਰਤਾ ਦਾ ਆਇਆ ਭੁਚਾਲ
. . .  1 day ago
ਭਾਰਤ ਬਨਾਮ ਨਿਊਜ਼ੀਲੈਂਡ ਤੀਜਾ ਟੀ-20 : 10 ਓਵਰਾਂ ਦੇ ਬਾਅਦ ਭਾਰਤ 102/2
. . .  1 day ago
ਬਜਟ ਨੇ ਭਾਰਤ ਦੇ ਉੱਜਵਲ ਭਵਿੱਖ ਲਈ ਮਜ਼ਬੂਤ ਆਧਾਰ ਬਣਾਇਆ ਹੈ, ਹਰ ਖੇਤਰ ਅਤੇ ਹਰ ਰਾਜ ਦੇ ਲੋਕਾਂ ਨੂੰ ਦਾ ਫਾਇਦਾ ਹੋਵੇਗਾ - ਅਨੁਰਾਗ ਠਾਕੁਰ
. . .  1 day ago
ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਨੂੰ 2 ਕਿੱਲੋ 500 ਗ੍ਰਾਮ ਹੈਰੋਇਨ ਦੀ ਹੋਰ ਹੋਈ ਬਰਾਮਦਗੀ
. . .  1 day ago
ਫ਼ਾਜ਼ਿਲਕਾ, 1 ਫ਼ਰਵਰੀ (ਪ੍ਰਦੀਪ ਕੁਮਾਰ) - ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਇਲਾਕੇ ਵਿਚ ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਨੂੰ ਇਕ ਹੋਰ ਬਰਾਮਦਗੀ ਹੋਈ ਹੈ । ਤਲਾਸ਼ੀ ਮੁਹਿੰਮ ਦੌਰਾਨ ਇਹ ਕਰੋੜਾਂ ...
ਭਾਰਤ ਬਨਾਮ ਨਿਊਜ਼ੀਲੈਂਡ ਤੀਜਾ ਟੀ-20, ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ
. . .  1 day ago
ਭਾਰਤ ਬਨਾਮ ਨਿਊਜ਼ੀਲੈਂਡ ਤੀਜਾ ਟੀ-20, ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ
ਭੇਦਭਰੀ ਹਾਲਤ ’ਚ ਔਰਤ ਲਾਪਤਾ
. . .  1 day ago
ਚੌਗਾਵਾਂ, 1 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਸਰਹੱਦੀ ਪਿੰਡ ਲੋਧੀਗੁੱਜਰ ਵਿਖੇ ਭੇਦਭਰੀ ਹਾਲਤ ਵਿਚ ਇਕ ਔਰਤ ਦੇ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਦੇਵ ਸਿੰਘ ਪਿੰਡ ਲੋਧੀਗੁੱਜਰ ਨੇ ਦੱਸਿਆ ਕਿ ਉਸਦੀ ਪਤਨੀ ਕੁਲਵਿੰਦਰ ਕੌਰ (45) ਜਿਸਦੀ ਦਿਮਾਗੀ ਹਾਲਤ ਕੁਝ...
ਦਿੱਲੀ ਦੇ ਉਪ ਰਾਜਪਾਲ ਨੇ 6 ਫਰਵਰੀ ਨੂੰ ਮੇਅਰ ਚੁਣਨ ਲਈ ਐਮ.ਸੀ.ਡੀ. ਹਾਊਸ ਸੈਸ਼ਨ ਨੂੰ ਬੁਲਾਉਣ ਦੀ ਮੰਨਜ਼ੂਰੀ ਦੇ ਦਿੱਤੀ ਹੈ।
. . .  1 day ago
ਨਵੀਂ ਦਿੱਲੀ, 1 ਫਰਵਰੀ- ਦਿੱਲੀ ਦੇ ਉਪ ਰਾਜਪਾਲ ਨੇ 6 ਫਰਵਰੀ ਨੂੰ ਮੇਅਰ ਚੁਣਨ ਲਈ ਐਮ.ਸੀ.ਡੀ. ਹਾਊਸ ਸੈਸ਼ਨ ਨੂੰ ਬੁਲਾਉਣ ਦੀ ਮੰਨਜ਼ੂਰੀ ਦੇ ਦਿੱਤੀ ਹੈ।
ਬਜਟ ਵਿਚ ਪੰਜਾਬ ਲਈ ਕੁੱਝ ਨਹੀਂ- ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 1 ਫਰਵਰੀ- ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਗਏ ਬਜਟ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਇਸ ਨੂੰ ਪੰਜਾਬ ਲਈ ਅਸਫ਼ਲ ਬਜਟ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚ ਪੰਜਾਬ ਲਈ ਵੀ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ 2022...
ਇਹ ਬਜਟ ਕਿਸੇ ਵੀ ਤਰ੍ਹਾਂ ਦੇਸ਼ ਦੇ ਲੋਕਾਂ ਦੀ ਸਾਂਝੀ ਸਮੱਸਿਆ ਦਾ ਹੱਲ ਨਹੀਂ - ਡਾ. ਅਮਰ ਸਿੰਘ
. . .  1 day ago
ਨਵੀਂ ਦਿੱਲੀ, 1 ਫ਼ਰਵਰੀ- ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਇਸ ਬਜਟ ਵਿਚ ਮਹਿੰਗਾਈ, ਬੇਰੁਜ਼ਗਾਰੀ ਘਟਾਉਣ ਲਈ ਕੋਈ ਕਦਮ ਨਹੀਂ ਸੁਝਾਇਆ ਗਿਆ ਅਤੇ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦੇ ਮੁੱਦਿਆਂ ਨੂੰ ਵੀ ਨਹੀਂ ਛੂਹਿਆ ਗਿਆ। ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ’ਤੇ ਸੈੱਸ ਅਤੇ ਸਰਚਾਰਜ ਘਟਾਉਣ ਦਾ...
ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਸ਼ੁਰੂ
. . .  1 day ago
ਨਵੀਂ ਦਿੱਲੀ, 1 ਫ਼ਰਵਰੀ- ਮੇਘਾਲਿਆ ਅਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਹੈਡਕੁਆਰਟਰ ’ਚ ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ ਚੱਲ ਰਹੀ ਹੈ। ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...
ਦੇਸ਼ ਅੰਦਰ ਨਸ਼ੇ ਦਾ ਪ੍ਰਕੋਪ ਵੱਡੀ ਚਿੰਤਾ ਦਾ ਵਿਸ਼ਾ- ਬਨਵਾਰੀ ਲਾਲ ਪੁਰੋਹਿਤ
. . .  1 day ago
ਗੁਰਦਾਸਪੁਰ, 1 ਫ਼ਰਵਰੀ- ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਸਰਹੱਦੀ ਜ਼ਿਲ੍ਹੇ ਦੇ ਦੌਰੇ ’ਤੇ ਪਹੁੰਚੇ ਅਤੇ ਸਰਹੱਦੀ ਖ਼ੇਤਰ ਦੇ ਲੋਕਾਂ ਅਤੇ ਪੰਚਾਂ ਸਰਪੰਚਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਅੰਦਰ ਨਸ਼ੇ ਦਾ ਪ੍ਰਕੋਪ ਬਹੁਤ ਚਿੰਤਾ ਦਾ...
ਸਿਹਤ ਮੰਤਰਾਲੇ ਲਈ ਇਸ ਬਜਟ ਵਿਚ ਅਹਿਮ ਐਲਾਨ ਹਨ- ਕੇਂਦਰੀ ਸਿਹਤ ਮੰਤਰੀ
. . .  1 day ago
ਨਵੀਂ ਦਿੱਲੀ, 1 ਫ਼ਰਵਰੀ- ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਬਜਟ ਵਿਚ ਸਿਹਤ ਸੰਬੰਧੀ ਕੀਤੇ ਐਲਾਨਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਸਿਕਲ ਸੈਲ ਅਨੀਮੀਆ ਸਾਡੀ ਕਬਾਇਲੀ ਆਬਾਦੀ ਵਿਚ ਇਕ ਬਹੁਤ ਹੀ ਆਮ ਬਿਮਾਰੀ ਹੈ। ਇਸ ਬਜਟ ਵਿਚ ਐਲਾਨ ਕੀਤਾ ਗਿਆ ਹੈ ਕਿ ਸਿਕਲ ਸੈਲ ਅਨੀਮੀਆ ਨੂੰ ਖ਼ਤਮ ਕਰਨ ਲਈ ਮਿਸ਼ਨ ਮੋਡ...
ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਤੈਨਾਤ ਕੀਤੇ ਪੰਜ ਗਾਈਡ
. . .  1 day ago
ਅੰਮ੍ਰਿਤਸਰ, 1 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਲੋੜੀਂਦੀ ਜਾਣਕਾਰੀ ਦੇਣ ਲਈ ਪਰਕਰਮਾ ਅੰਦਰ ਪੰਜ ਗਾਈਡ ਤਾਇਨਾਤ ਕੀਤੇ ਹਨ। ਬੀਤੇ ਕੁਝ ਦਿਨ ਪਹਿਲਾਂ ਲਗਾਏ ਗਏ ਇਨ੍ਹਾਂ ਕਰਮਚਾਰੀਆਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਪੰਜਾਬ ਤੋਂ ਬਾਹਰੋਂ ਪੁੱਜਦੀ ਸੰਗਤ ਨੂੰ...
ਦੇਸ਼ ਦੇ ਬਜਟ ਵਿਚ ਮੋਦੀ ਸਰਕਾਰ ਨੇ ਕਿਸਾਨਾਂ ਮਜਦੂਰਾਂ ਨਾਲ ਕੀਤਾ ਧੋਖਾ- ਪਨੂੰ, ਪੰਧੇਰ
. . .  1 day ago
ਜੰਡਿਆਲਾ ਗੁਰੂ, 1 ਫ਼ਰਵਰੀ (ਰਣਜੀਤ ਸਿੰਘ ਜੋਸਨ)- ਅੱਜ ਭਾਰਤ ਸਰਕਾਰ ਵਲੋਂ ਆਮ ਬਜਟ ਪੇਸ਼ ਕੀਤੇ ਜਾਣ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਆਮ ਬਜਟ ਕਹਿਣਾ ਵੀ...
ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ 30 ਲੱਖ ਪ੍ਰੋਫ਼ਾਰਮੇ ਭਰ ਕੇ ਰਾਸ਼ਟਰਪਤੀ ਨੂੰ ਭੇਜੇਗੀ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 1 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੀ ਦਸਤਖ਼ਤੀ ਮੁਹਿੰਮ ਹੋਰ ਸਰਗਰਮੀ ਨਾਲ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਮੁਹਿੰਮ ਤਹਿਤ 13 ਲੱਖ ਤੋਂ ਵੱਧ ਲੋਕਾਂ ਵਲੋਂ ਸਵੈ-ਇੱਛਾ ਅਨੁਸਾਰ ਪ੍ਰੋਫ਼ਾਰਮੇ ਭਰੇ ਜਾ ਚੁੱਕੇ ਹਨ ਅਤੇ ਸ਼੍ਰੋਮਣੀ ਕਮੇਟੀ ਨੇ ਹੁਣ ਇਸ ਦਾ ਵਿਸਥਾਰ ਕਰਦਿਆਂ ਕਰੀਬ 30 ਲੱਖ ਲੋਕਾਂ...
ਜੇਲ੍ਹ ਅੰਦਰ ਨਸ਼ੇ ਸਪਲਾਈ ਕਰਨ ਦੇ ਦੋਸ਼ਾਂ ਹੇਠ ਜੇਲ੍ਹ ਵਾਰਡਨ ਪੁੱਤਰ ਸਮੇਤ ਕਾਬੂ
. . .  1 day ago
ਫਿਰੋਜ਼ਪੁਰ, 1 ਫ਼ਰਵਰੀ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਵਲੋਂ ਅੱਜ ਜੇਲ੍ਹ ਅੰਦਰ ਨਸ਼ੇ ਦੀ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਜੇਲ੍ਹ ਵਾਰਡਨ, ਉਸ ਦੇ ਪੁੱਤਰ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਕਾਉਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦੇ ਏ....
ਲੁਟੇਰਿਆਂ ਨੇ ਸਕੂਲੀ ਬੱਚਿਆਂ ਤੋਂ ਖੋਹੀ ਬਾਈਕ
. . .  1 day ago
ਜਲੰਧਰ, 1 ਫ਼ਰਵਰੀ (ਅੰਮ੍ਰਿਤਪਾਲ)- ਜਲੰਧਰ ਦੇ ਸਲੇਮਪੁਰ ’ਚ ਲੁਟੇਰਿਆਂ ਨੇ ਹਵਾ ’ਚ ਗੋਲੀਆਂ ਚਲਾ ਕੇ ਸਕੂਲੀ ਬੱਚਿਆਂ ਤੋਂ ਮੋਟਰਸਾਈਕਲ ਲੁੱਟ ਲਿਆ। ਜਾਣਕਾਰੀ ਅਨੁਸਾਰ ਲੁੱਟ ਤੋਂ ਪਹਿਲਾਂ ਹਾਦਸੇ ਦੇ ਬਹਾਨੇ ਝਗੜਾ ਹੋਇਆ ਸੀ। ਪੁਲਿਸ ਨੇ ਮੌਕੇ ’ਤੋਂ ਦੋ ਤੋਂ ਤਿੰਨ ਗੋਲੀਆਂ ਦੇ ਖੋਲ...
ਬਜਟ 2-4 ਰਾਜਾਂ ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਪੇਸ਼ ਕੀਤਾ ਗਿਆ- ਕਾਂਗਰਸ ਪ੍ਰਧਾਨ
. . .  1 day ago
ਨਵੀਂ ਦਿੱਲੀ, 1 ਫ਼ਰਵਰੀ- ਬਜਟ ਸੰਬੰਧੀ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਬਜਟ 2-4 ਰਾਜਾਂ ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਪੇਸ਼ ਕੀਤਾ ਗਿਆ ਹੈ। ਇਹ ਬਜਟ ਨਹੀਂ ਸਗੋਂ ਚੋਣ ਭਾਸ਼ਣ ਹੈ। ਬਾਹਰੋਂ ਜੋ ਵੀ ਕਿਹਾ ਹੈ, ਉਸ ਨੂੰ ਇਸ ਬਜਟ ਵਿਚ ਜੁਮਲੇ ਲਗਾ ਕੇ ਮੁੜ ਸੁਰਜੀਤ ਕੀਤਾ ਹੈ। ਬਜਟ ’ਚ ਮਹਿੰਗਾਈ ਤੋਂ ਕੋਈ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 27 ਵੈਸਾਖ ਸੰਮਤ 553

ਰੂਪਨਗਰ

ਸ੍ਰੀ ਚਮਕੌਰ ਸਾਹਿਬ ਨੇੜਿਓ ਨਹਿਰ 'ਚੋਂ ਕੱਢੇ ਟੀਕਿਆਂ ਨੂੰ ਜਾਂਚ ਲਈ ਲੈਬ 'ਚ ਭੇਜਿਆ

ਸ੍ਰੀ ਚਮਕੌਰ ਸਾਹਿਬ, 8 ਮਈ (ਜਗਮੋਹਣ ਸਿੰਘ ਨਾਰੰਗ)-ਪਿਛਲੇ ਦਿਨੀਂ ਸ੍ਰੀ ਚਮਕੌਰ ਸਾਹਿਬ ਨੇੜਲੇ ਪਿੰਡਾਂ ਦੁੱਗਰੀ ਤੇ ਸਲੇਮਪੁਰ ਨੇੜੇ ਭਾਖੜਾ ਨਹਿਰ 'ਚੋਂ ਮਿਲੇ ਰੇਮਡੇਸਿਵਿਰ ਤੇ ਸੈਫੋਪੈਰਾਜ਼ੋਨ ਦੇ ਟੀਕਿਆਂ ਨੂੰ ਡਰੱਗਜ਼ ਵਿਭਾਗ ਵਲੋਂ ਆਪਣੇ ਕਬਜ਼ੇ 'ਚ ਲੈਣ ਤੋਂ ਬਾਅਦ ਜਾਂਚ ਲਈ ਖਰੜ ਦੀ ਫੂਡ ਲੈਬ 'ਚ ਭੇਜ ਦਿੱਤਾ ਗਿਆ ਹੈ | ਜ਼ਿਲ੍ਹਾ ਡਰੱਗ ਇੰਸਪੈਕਟਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਣ ਤੋਂ ਬਾਅਦ ਸਲੇਮਪੁਰ ਸਾਈਫ਼ਨ 'ਤੇ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੂੰ ਨਹਿਰ 'ਚੋਂ 112 ਟੀਕੇ ਜਿਨ੍ਹਾਂ 'ਤੇ ਸਰਕਾਰੀ ਸਪਲਾਈ ਦੀ ਮੋਹਰ ਲੱਗੀ ਹੋਈ ਸੀ ਤੋਂ ਇਲਾਵਾ 288 ਇੰਜੈੱਕਸ਼ਨ ਰੈਮਡੇਸਿਵਿਰ ਜਿਸ ਦੀ ਨਿਰਮਾਤਾ ਕੰਪਨੀ ਹੈਕਟ੍ਰੋਲੈਬਸ ਲਿਮਿਟਡ ਹੈਦਰਾਬਾਦ ਤੇ ਕੀਮਤ 54 ਸੋ ਰੁਪਏ ਪ੍ਰਤੀ ਇੰਜੈੱਕਸ਼ਨ ਤੇ 55 ਇੰਜੈੱਕਸ਼ਨ ਬਿਨਾ ਲੇਬਲ ਦੇ ਮਿਲੇ ਸੀ, ਜਿਨ੍ਹਾਂ ਨੂੰ ਕਬਜ਼ੇ 'ਚ ਲਿਆ ਗਿਆ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਦੁੱਗਰੀ(ਬਾਲਸੰਢਾ) ਸਾਈਫ਼ਨ 'ਤੇ ਜਾਂਚ ਕੀਤੀ ਗਈ ਤਾਂ ਉੱਥੋਂ 1344 ਟੀਕੇ ਸੈਫੋਪੈਰਾਜਾਨ (ਨਾਟ ਫ਼ਾਰ ਸੇਲ ਸਰਕਾਰੀ ਸਪਲਾਈ) ਤੋਂ ਇਲਾਵਾ 383 ਟੀਕੇ ਰੈਮਡੇਸਿਵਿਰ ਤੇ 794 ਇੰਜੈੱਕਸ਼ਨ ਬਿਨਾ ਲੇਬਲ ਦੇ ਕਬਜ਼ੇ 'ਚ ਲਏ ਗਏ | ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਗਏ ਰੇਮਡੇਸਿਵਿਰ ਟੀਕੇ ਦਾ ਲੇਬਲ ਅਸਲੀ ਟੀਕਿਆਂ ਦੇ ਲੇਬਲ ਨਾਲ ਮੇਲ ਨਹੀਂ ਖਾ ਰਹੇ | ਉਨ੍ਹਾਂ ਦੱਸਿਆ ਕਿ ਪੰਜਾਬ 'ਚ ਰੇਮਡੇਸਿਵਿਰ ਦੀ ਸਪਲਾਈ ਸਿੱਧੀ ਹਸਪਤਾਲਾਂ ਨੂੰ ਦਿੱਤੀ ਜਾ ਰਹੀ ਹੈ | ਜਿਸ ਕਾਰਨ ਕਿਸੇ ਕਾਲਾਬਾਜ਼ਾਰੀ ਕਰਨ ਵਾਲੇ ਵਿਅਕਤੀ ਵਲੋਂ ਉਕਤ ਟੀਕੇ ਨਹਿਰ 'ਚ ਸੁੱਟ ਦਿੱਤੇ ਗਏ ਹਨ, ਜਿਸ ਦੀ ਜਾਂਚ ਹੁਣ ਪੁਲਿਸ ਕਰ ਰਹੀ ਹੈ | ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸਥਾਨਕ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ | ਜ਼ਿਕਰਯੋਗ ਹੈ ਕਿ ਗੁਜਰਾਤ 'ਚ ਪੁਲਿਸ ਨੇ ਇਕ ਨਕਲੀ ਰੇਮਡੇਸਿਵਿਰ ਬਣਾਉਣ ਵਾਲੇ 7 ਗ਼ਲਤ ਅਨਸਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਨੇ ਇਕ ਫ਼ਰਜ਼ੀ ਕੰਪਨੀ ਤੋਂ ਰੈਮਡੇਸਿਵਿਰ ਇੰਜੈੱਕਸ਼ਨਾਂ ਦੀ ਖ਼ਾਲੀ 60 ਹਜ਼ਾਰ ਸ਼ੀਸ਼ੀਆਂ, 30 ਹਜ਼ਾਰ ਜਾਅਲੀ ਸਟਿੱਕਰ ਤੇ ਇੰਜੈੱਕਸ਼ਨਾਂ ਨੂੰ ਵੇਚਣ ਤੋਂ ਬਾਅਦ ਇਕੱਠਾ ਕੀਤੇ ਗਏ 90 ਲੱਖ ਰੁਪਏ ਬਰਾਮਦ ਕੀਤੇ ਹਨ | ਦੱਸਣਯੋਗ ਹੈ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਦੀ ਆੜ 'ਚ ਅਜਿਹੇ ਕਈ ਕਾਲਾ ਬਾਜ਼ਾਰੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ, ਜੋ ਰਾਤੋਂ ਰਾਤ ਅਮੀਰ ਬਣਨ ਦੇ ਸੁਪਨੇ ਵੇਖ ਰਹੇ ਹਨ | ਇਸ ਸਬੰਧੀ ਜ਼ਿਲ੍ਹਾ ਡਰੱਗ ਕੰਟਰੋਲ ਅਧਿਕਾਰੀ ਨੇ ਸਾਰੇ ਦਵਾਈ ਵਿਕਰੇਤਾਵਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਉਹ ਕੋਰੋਨਾ ਲਈ ਵਰਤੇ ਜਾਣ ਵਾਲੇ ਉਕਤ ਇੰਜੈੱਕਸ਼ਨਾਂ ਦੀ ਖ਼ਰੀਦਦਾਰੀ ਕੰਪਨੀ ਤੋਂ ਮਾਨਤਾ ਪ੍ਰਾਪਤ ਡੀਲਰ ਤੋਂ ਹੀ ਬਿੱਲ 'ਤੇ ਹੀ ਕਰਨ |

ਰੂਪਨਗਰ 'ਚ 18 ਤੋਂ 45 ਸਾਲ ਦੇ ਵਿਅਕਤੀਆਂ ਲਈ ਪੜਾਅ ਵਾਰ ਢੰਗ ਨਾਲ ਟੀਕਾਕਰਨ ਹੋਵੇਗਾ ਸ਼ੁਰੂ-ਸੋਨਾਲੀ ਗਿਰੀ

ਰੂਪਨਗਰ, 8 ਮਈ (ਸਤਨਾਮ ਸਿੰਘ ਸੱਤੀ)-ਰੂਪਨਗਰ ਪ੍ਰਸ਼ਾਸਨ ਨੇ ਸੋਮਵਾਰ ਤੋਂ ਪੜਾਅ ਵਾਰ ਢੰਗ ਨਾਲ ਸਰਕਾਰੀ ਹਸਪਤਾਲਾਂ 'ਚ 18-45 ਸਾਲ ਉਮਰ ਵਰਗ ਦੇ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਟੀਕਾ (ਕਰੋਨਾ ਵੈਕਸੀਨ) ਲਗਾਉਣ ਦਾ ਫ਼ੈਸਲਾ ਕੀਤਾ ਹੈ | ਪਹਿਲੇ ਪੜਾਅ ਤਹਿਤ ਸੋਮਵਾਰ ਤੋਂ ...

ਪੂਰੀ ਖ਼ਬਰ »

ਪਿੰਡ ਬੇਲਾ ਦੇ ਜੰਗਲ ਨੂੰ ਸ਼ਰਾਰਤੀ ਅਨਸਰਾਂ ਵਲੋਂ ਅੱਗ ਲਗਾਈ

ਬੇਲਾ, 8 ਮਈ (ਮਨਜੀਤ ਸਿੰਘ ਸੈਣੀ)-ਪਿੰਡ ਬੇਲਾ ਅਧੀਨ ਪੈਂਦੇ ਜੰਗਲ ਨੂੰ ਕਿਸੇ ਸ਼ਰਾਰਤੀ ਅਨਸਰ ਵਲੋਂ ਅੱਗ ਲਗਾ ਦਿੱਤੀ ਗਈ, ਜਿਸ 'ਚ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਮੌਕੇ 'ਤੇ ਹੀ ਪਿੰਡ ਵਾਸੀਆਂ ਵਲੋਂ ਫਾਇਰ ਬਿ੍ਗੇਡ ਦੀ ਟੀਮ ਨੂੰ ਬੁਲਾਇਆ ਗਿਆ ਤੇ ਉਨ੍ਹਾਂ ...

ਪੂਰੀ ਖ਼ਬਰ »

ਸੂਬਾ ਸਰਕਾਰ ਸ਼ਰਾਬ ਦੀ ਵਿਕਰੀ ਲਈ ਪੱਬਾਂ ਭਾਰ ਹੋ ਜਾਂਦੀ...

ਰੂਪਨਗਰ, 8 ਮਈ (ਸਤਨਾਮ ਸਿੰਘ ਸੱਤੀ)-ਅਜੋਕੀਆਂ ਸਰਕਾਰਾਂ ਵਲੋਂ ਲਏ ਜਾਂਦੇ ਫ਼ੈਸਲੇ ਤੇ ਤਰਜੀਹਾਂ ਦੇ ਪੈਮਾਨੇ ਹਰ ਕਿਸੇ ਦੀ ਸਮਝ ਤੋਂ ਪਰੇ ਹੋ ਗਏ ਹਨ | ਜਦੋਂ ਸਰਕਾਰਾਂ ਦੀ ਆਪਣੀ ਤਰਜੀਹ ਤੇ ਮਨਸ਼ਾ ਪੇਤਲੀ ਹੋਵੇ ਤਾਂ ਸਮਝ 'ਚ ਇਸ ਦਾ ਪ੍ਰਭਾਵ ਮਾੜਾ ਪੈਂਦਾ ਹੈ | ਇਹੀ ਕਾਰਨ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਰੋਸ ਮਾਰਚ

ਨੂਰਪੁਰ ਬੇਦੀ, 8 ਮਈ (ਹਰਦੀਪ ਸਿੰਘ ਢੀਂਡਸਾ)-ਕਿਰਤੀ ਕਿਸਾਨ ਮੋਰਚਾ ਰੋਪੜ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਤਾਲਾਬੰਦੀ ਤੋੜ ਕੇ ਦੁਕਾਨਾਂ ਤੇ ਸਕੂਲ ਖੋਲ੍ਹਣ ਲਈ ਵਲੋਂ ਨੂਰਪੁਰ ਬੇਦੀ ਸ਼ਹਿਰ 'ਚ ਰੋਸ ਕੱਢਿਆ ਗਿਆ | ਮੋਰਚੇ ਦੇ ਆਗੂ ਵੀਰ ਸਿੰਘ ਬੜਵਾ ਤੇ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਮਾਮਲਾ ਦਰਜ

ਪੁਰਖਾਲੀ, 8 ਮਈ (ਅੰਮਿ੍ਤਪਾਲ ਸਿੰਘ ਬੰਟੀ)-ਪੁਲਿਸ ਨੇ 2 ਵਿਅਕਤੀਆਂ ਖ਼ਿਲਾਫ਼ ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਚੌਕੀ ਇੰਚਾਰਜ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਮਪੁਰ ਏਰੀਆ 'ਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ...

ਪੂਰੀ ਖ਼ਬਰ »

ਹਫ਼ਤਾਵਾਰੀ ਤਾਲਾਬੰਦੀ ਦੌਰਾਨ ਸ੍ਰੀ ਚਮਕੌਰ ਸਾਹਿਬ ਰਿਹਾ ਪੂਰਨ ਬੰਦ

ਸ੍ਰੀ ਚਮਕੌਰ ਸਾਹਿਬ, 8 ਮਈ (ਜਗਮੋਹਣ ਸਿੰਘ ਨਾਰੰਗ)-ਪੰਜਾਬ ਸਰਕਾਰ ਦੇ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਵੇਖਦਿਆਂ ਹਫ਼ਤਾਵਾਰੀ ਤਾਲਾਬੰਦੀ ਦੌਰਾਨ ਸ੍ਰੀ ਚਮਕੌਰ ਸਾਹਿਬ ਪੂਰਨ ਤੌਰ 'ਤੇ ਬੰਦ ਰਿਹਾ ਸਿਰਫ਼ ਸਿਹਤ ਸੇਵਾਵਾਂ ਹੀ ਉਪਲਬਧ ਸਨ, ਜਾਂ ਫਿਰ ਪੰਜਾਬ ਰੋਡਵੇਜ਼ ...

ਪੂਰੀ ਖ਼ਬਰ »

ਅਨਾਜ ਮੰਡੀ ਮੋਰਿੰਡਾ ਵਿਖੇ ਮਜ਼ਦੂਰਾਂ ਨੇ ਲਗਾਇਆ ਧਰਨਾ

ਮੋਰਿੰਡਾ, 8 ਮਈ (ਤਰਲੋਚਨ ਸਿੰਘ ਕੰਗ)-ਅਨਾਜ ਮੰਡੀ ਮੋਰਿੰਡਾ ਵਿਖੇ ਮਜ਼ਦੂਰਾਂ ਵਲੋਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਦੁਆਰਾ ਤੰਗ-ਪ੍ਰੇਸ਼ਾਨ ਕਰਨ 'ਤੇ ਧਰਨਾ ਲਿਆ | ਇਸ ਸਬੰਧੀ ਮਜ਼ਦੂਰ ਆਗੂ ਬਲਵਿੰਦਰ ਕੁਮਾਰ ਕਾਲਾ ਤੇ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਕਣਕ ਦੀ ...

ਪੂਰੀ ਖ਼ਬਰ »

ਸਰਕਾਰ ਤੇ ਪ੍ਰਸ਼ਾਸਨ ਵਲੋਂ ਆਕਸੀਜਨ ਦੀ ਘਾਟ ਪੂਰੀ ਕਰਨ ਲਈ ਲਗਾਤਾਰ ਉਪਰਾਲੇ ਜਾਰੀ-ਐਸ.ਡੀ.ਐਮ.

ਨੰਗਲ, 8 ਮਈ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਲੋਂ ਕੋਵਿਡ-19 ਮਹਾਂਮਾਰੀ ਦੌਰਾਨ ਪੈਦਾ ਹੋਈ ਆਕਸੀਜਨ ਦੀ ਘਾਟ ਪੂਰੀ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਉਦਯੋਗਿਕ ਇਕਾਈ ਪੀ. ਏ. ਸੀ. ਐਲ. 'ਚ ਸਥਾਪਿਤ ਨਾਈਟ੍ਰੋਜਨ ਗੈਸ ਦੇ ਪਲਾਂਟ ਨੂੰ ...

ਪੂਰੀ ਖ਼ਬਰ »

ਬੀ. ਬੀ. ਐੱਮ. ਬੀ. ਫ਼ੀਲਡ ਇੰਪਲਾਈਜ਼ ਯੂਨੀਅਨ ਸੀਟੂ ਦੀ ਮੀਟਿੰਗ

ਨੰਗਲ, 8 ਮਈ (ਪ੍ਰੋ: ਅਵਤਾਰ ਸਿੰਘ)-ਬੀ. ਬੀ. ਐੱਮ. ਬੀ. ਫ਼ੀਲਡ ਇੰਪਲਾਈਜ਼ ਯੂਨੀਅਨ ਸੀਟੂ ਦੀ ਮੀਟਿੰਗ ਪ੍ਰਧਾਨ ਵਿਨੋਦ ਭੱਟੀ ਦੀ ਅਗਵਾਈ ਵਿਚ ਕੀਤੀ ਗਈ | ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਪੈੱ੍ਰਸ ਸਕੱਤਰ ਪ੍ਰਾਣਨਾਥ ਨੇ ਦੱਸਿਆ ਕਿ ਮੀਟਿੰਗ 'ਚ ਬੀ. ਬੀ. ਐੱਮ. ...

ਪੂਰੀ ਖ਼ਬਰ »

ਸੈਕਟਰ 45 'ਚ ਮਿਲਿਆ ਬੱਚੀ ਦਾ ਭਰੂਣ

ਚੰਡੀਗੜ੍ਹ, 8 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)-ਬੁੜੈਲ 'ਚ ਇਕ ਬੱਚੀ ਦਾ ਭਰੂਣ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਕਿਸੇ ਅਣਪਛਾਤੇ ਵਿਅਕਤੀ ਨੇ ਭਰੂਣ ਨੂੰ ਕੱਪੜੇ 'ਚ ਲਪੇਟ ਕੇ ਸਰਕਾਰੀ ਸਕੂਲ ਦੇ ਨੇੜੇ ਸੁੱਟ ਦਿੱਤਾ | ਰਾਹ ਜਾਂਦੇ ਵਿਅਕਤੀ ਨੇ ਸੜਕ ਕਿਨਾਰੇ ਪਏ ਭਰੂਣ ...

ਪੂਰੀ ਖ਼ਬਰ »

ਪਹਿਲਾ ਇਨਸਾਨੀਅਤ ਸੰਸਥਾ ਵਲੋਂ ਘਨੌਲੀ ਇਲਾਕੇ ਨੂੰ ਕੀਤਾ ਸੈਨੇਟਾਈਜ਼

ਘਨੌਲੀ, 8 ਮਈ (ਜਸਵੀਰ ਸਿੰਘ ਸੈਣੀ)-ਪਹਿਲਾ ਇਨਸਾਨੀਅਤ ਸੰਸਥਾ ਦੇ ਸਰਪ੍ਰਸਤ ਇਕਬਾਲ ਸਿੰਘ ਲਾਲਪੁਰਾ ਤੇ ਪ੍ਰਧਾਨ ਸਮਾਜ ਸੇਵੀ ਅਜੈਵੀਰ ਸਿੰਘ ਲਾਲਪੁਰਾ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਘਨੌਲੀ ਤੇ ਇਲਾਕੇ ਦੇ ਪਿੰਡਾਂ ਨੂੰ ਮਸ਼ੀਨ ...

ਪੂਰੀ ਖ਼ਬਰ »

ਦਿੱਲੀ ਚਾਲੇ ਪਾਉਣ ਲਈ ਕਿਸਾਨਾਂ ਦੀ ਮੀਟਿੰਗ

ਪੁਰਖਾਲੀ, 8 ਮਈ (ਅੰਮਿ੍ਤਪਾਲ ਸਿੰਘ ਬੰਟੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਸਰਕਲ ਮੀਆਂਪੁਰ ਦੀ ਮੀਟਿੰਗ ਪ੍ਰਧਾਨ ਜਗਰੂਪ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਮੀਆਂਪੁਰ ਵਿਖੇ ਹੋਈ | ਜਿਸ 'ਚ ਕੁਲਵਿੰਦਰ ਸਿੰਘ ਪੰਜੋਲਾ, ਜਰਨਲ ਸਕੱਤਰ ਤੇ ਰਵਿੰਦਰ ਸਿੰਘ ਚੈੜੀਆਂ ...

ਪੂਰੀ ਖ਼ਬਰ »

ਫ਼ਤਹਿ ਦਿਵਸ ਦੀ ਲਾਮਬੰਦੀ ਲਈ ਕਿਸਾਨ ਆਗੂਆਂ ਵਲੋਂ ਪਿੰਡਾਂ 'ਚ ਮੀਟਿੰਗਾਂ

ਨੂਰਪੁਰ ਬੇਦੀ, 8 ਮਈ (ਵਿੰਦਰਪਾਲ ਝਾਂਡੀਆਂ)-ਸੰਯੁਕਤ ਕਿਸਾਨ ਮੋਰਚੇ ਵਲੋਂ 12 ਮਈ ਨੂੰ ਪਿੰਡ ਨੰਗਲ ਅਬਿਆਣਾ ਵਿਖੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਤੇ ਸੰਘਰਸ਼ ਕਰਨ ਤੇ ਕਿਸਾਨਾਂ ਨੂੰ ਮਾਲਕੀ ਹੱਕ ਦਿਵਾਉਣ ਵਾਲੇ ਮਹਾਨ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਵਲੋਂ ...

ਪੂਰੀ ਖ਼ਬਰ »

ਭਾਈ ਜੈਤਾ ਜੀ ਸਿਵਲ ਹਸਪਤਾਲ 'ਚ ਹੁਣ ਤੱਕ 3720 ਨੇ ਪਹਿਲਾ ਤੇ 794 ਨੇ ਦੂਜਾ ਟੀਕਾ ਲਗਵਾਇਆ

ਸ੍ਰੀ ਅਨੰਦਪੁਰ ਸਾਹਿਬ, 8 ਮਈ (ਕਰਨੈਲ ਸਿੰਘ)-ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਨੇੜਲੇ ਪਿੰਡ ਸੱਦੇਵਾਲ ਦੀ 86 ਵਰਿ੍ਹਆਂ ਦੀ ਬਜ਼ੁਰਗ ਮਹਿਲਾ ਵਿਜੇ ਦੇਵੀ ਕੋਰੋਨਾ ਵੈਕਸੀਨ ਦਾ ਪਹਿਲਾਂ ਟੀਕਾ ਲਗਵਾਉਣ ਲਈ ਪੁੱਜੀ | ਟੀਕਾਕਰਨ ਉਪਰੰਤ ਵਿਜੇ ਦੇਵੀ ਨੇ ਕਿਹਾ ਕਿ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰ ਕੋੋਰੋਨਾ ਪੀੜਤ ਪਰਿਵਾਰਾਂ ਲਈ ਮਦਦਗਾਰ ਬਣਨ-ਡਾ: ਚੀਮਾ

ਨੂਰਪੁਰ ਬੇਦੀ, 8 ਮਈ (ਹਰਦੀਪ ਸਿੰਘ ਢੀਂਡਸਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਸਮੂਹ ਆਗੂ ਤੇ ਵਰਕਰ ਕੋਰੋਨਾ ਮਹਾਂਮਾਰੀ ਦੌਰਾਨ ਪੀੜਤ ਲੋਕਾਂ ਲਈ ਮਦਦਗਾਰ ਬਣਨ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਕੋਰੋਨਾ ਪੀੜਤਾਂ ਲਈ ਘਰ-ਘਰ ਲੰਗਰ ਸੇਵਾ ਆਰੰਭ

ਰੂਪਨਗਰ, 8 ਮਈ (ਸਤਨਾਮ ਸਿੰਘ ਸੱਤੀ)-ਕੋਰੋਨਾ ਪੀੜਤਾਂ ਦੀ ਮਦਦ ਕਰਨ ਲਈ ਸਿਆਸੀ ਪਾਰਟੀਆਂ 'ਚ ਮੁਕਾਬਲਾ ਆਰੰਭ ਹੋ ਗਿਆ ਹੈ | ਹਰ ਪਾਰਟੀ ਇਕ ਦੂਜੇ ਤੋਂ ਅੱਗੇ ਵੱਧ ਕੇ ਲੋਕ ਦੀ ਹਮਦਰਦੀ ਪ੍ਰਾਪਤ ਕਰਨ ਦੀ ਰੌਂਅ 'ਚ ਜਾਪ ਰਹੀ ਹੈ | ਅੱਜ ਸ਼ੋ੍ਰ: ਅ: ਦਲ ਵਲੋਂ ਕਰੋਨਾ ਮਹਾਂਮਾਰੀ ...

ਪੂਰੀ ਖ਼ਬਰ »

ਏਾਜਲਸ ਵਰਲਡ ਸਕੂਲ ਮੋਰਿੰਡਾ ਵਲੋਂ ਆਨਲਾਈਨ ਮਾਂ ਦਿਵਸ ਮਨਾਇਆ

ਮੋਰਿੰਡਾ, 8 ਮਈ (ਕੰਗ)-ਏਾਜਲਸ ਵਰਲਡ ਸਕੂਲ ਮੋਰਿੰਡਾ ਵਲੋਂ ਆਨ-ਲਾਈਨ ਮਾਂ ਦਿਵਸ ਮਨਾਇਆ | ਇਸ ਦੌਰਾਨ ਵਿਦਿਆਰਥੀਆਂ ਵਲੋਂ ਮਾਂ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਕਵਿਤਾਵਾਂ, ਗੀਤਾਂ ਤੇ ਕਾਰਡਾਂ ਰਾਹੀਂ ਪੇਸ਼ ਕੀਤਾ | ਇਨ੍ਹਾਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਦੇ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਕੋਰੋਨਾ ਪੀੜਤਾਂ ਲਈ ਘਰ-ਘਰ ਲੰਗਰ ਸੇਵਾ ਆਰੰਭ

ਰੂਪਨਗਰ, 8 ਮਈ (ਸਤਨਾਮ ਸਿੰਘ ਸੱਤੀ)-ਕੋਰੋਨਾ ਪੀੜਤਾਂ ਦੀ ਮਦਦ ਕਰਨ ਲਈ ਸਿਆਸੀ ਪਾਰਟੀਆਂ 'ਚ ਮੁਕਾਬਲਾ ਆਰੰਭ ਹੋ ਗਿਆ ਹੈ | ਹਰ ਪਾਰਟੀ ਇਕ ਦੂਜੇ ਤੋਂ ਅੱਗੇ ਵੱਧ ਕੇ ਲੋਕ ਦੀ ਹਮਦਰਦੀ ਪ੍ਰਾਪਤ ਕਰਨ ਦੀ ਰੌਂਅ 'ਚ ਜਾਪ ਰਹੀ ਹੈ | ਅੱਜ ਸ਼ੋ੍ਰ: ਅ: ਦਲ ਵਲੋਂ ਕਰੋਨਾ ਮਹਾਂਮਾਰੀ ...

ਪੂਰੀ ਖ਼ਬਰ »

ਪੈਨਸ਼ਨ ਦੀ ਅਦਾਇਗੀ ਲਈ ਪੰਚਾਇਤੀ ਰਾਜ ਪੈਨਸ਼ਨਰ ਯੂਨੀਅਨ ਦੁਬਾਰਾ ਕਰੇਗੀ ਸੰਘਰਸ਼

ਘਨੌਲੀ, 8 ਮਈ (ਜਸਵੀਰ ਸਿੰਘ ਸੈਣੀ)-ਪੰਚਾਇਤੀ ਰਾਜ ਦੇ ਪੈਨਸ਼ਨਰਾਂ ਵਲੋਂ 7 ਮਹੀਨੇ ਦੀ ਪੈਨਸ਼ਨ ਲੈਣ ਲਈ ਮੁਹਾਲੀ ਡਾਇਰੈਕਟਰ ਪੰਚਾਇਤ ਦੇ ਤਿੰਨ ਮਹੀਨੇ ਧਰਨੇ ਦੇਣ ਉਪਰੰਤ 5 ਮਹੀਨਿਆਂ ਦੀਆਂ ਪੈਨਸ਼ਨਾਂ ਖਾਤਿਆਂ 'ਚ ਗਈਆਂ ਸਨ ਜੋ ਪੈਨਸ਼ਨਰਾਂ ਨਾਲ ਵਿਸ਼ਵਾਸਘਾਤ ਕੀਤਾ ...

ਪੂਰੀ ਖ਼ਬਰ »

ਸਰਕਾਰੀ ਰੈਸਟ ਹਾਊਸ ਮੋਰਿੰਡਾ ਨੇੜੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਮੋਰਿੰਡਾ, 8 ਮਈ (ਪਿ੍ਤਪਾਲ ਸਿੰਘ)-ਸਥਾਨਕ ਵਾਰਡ ਨੰਬਰ 5 ਸਰਕਾਰੀ ਰੈਸਟ ਹਾਊਸ ਨੇੜੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੁਹੱਲਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਦੇਸ ਰਾਜ, ਜਗਦੀਸ਼, ਸੁਨੀਤਾ ਕੌਸ਼ਲ, ਲਖਵਿੰਦਰ ...

ਪੂਰੀ ਖ਼ਬਰ »

ਬੇਲਾ ਕਾਲਜ ਦੇ ਵਿਦਿਆਰਥੀਆਂ ਨੇ 32 ਲੱਖ ਦੇ ਵਜ਼ੀਫ਼ੇ ਕੀਤੇ ਪ੍ਰਾਪਤ

ਬੇਲਾ, 8 ਮਈ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪ੍ਰਬੰਧਕ ਕਮੇਟੀ ਤੇ ਸਟਾਫ਼ ਦੇ ਯਤਨਾਂ ਸਦਕਾ ਵਿਦਿਆਰਥੀਆਂ ਨੇ ਇਸ ਵਿੱਦਿਅਕ ਸੈਸ਼ਨ ਦੌਰਾਨ ਵੱਖ-ਵੱਖ ਸਕੀਮਾਂ ਤਹਿਤ 32 ਲੱਖ ਰੁਪਏ ਦੇ ਵਜ਼ੀਫ਼ੇ ਪ੍ਰਾਪਤ ...

ਪੂਰੀ ਖ਼ਬਰ »

ਪੇਂਡੂ ਸਿਹਤ ਮਿਸ਼ਨ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ

ਸ੍ਰੀ ਅਨੰਦਪੁਰ ਸਾਹਿਬ, 8 ਮਈ (ਜੇ. ਐਸ. ਨਿੱਕੂਵਾਲ)-ਪੇਂਡੂ ਸਿਹਤ ਮਿਸ਼ਨ ਅਧੀਨ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਕੰਮ ਕਰ ਰਹੇ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟ ਕੀਤਾ ਗਿਆ | ਮੁਲਾਜ਼ਮਾਂ ਨੇ ਸਰਕਾਰ ਵਲੋਂ ਦਿੱਤੇ ਗਏ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX