ਤਾਜਾ ਖ਼ਬਰਾਂ


ਟੀ -20 ਵਿਸ਼ਵ ਕੱਪ :ਪਾਕਿਸਤਾਨ ਨੇ ਭਾਰਤ ਨੂੰ ਹਰਾਇਆ
. . .  1 day ago
ਭੋਪਾਲ ਵਿਚ "ਆਸ਼ਰਮ 3" ਵੈਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਹੰਗਾਮਾ, ਬਜਰੰਗ ਦਲ ਨੇ ਕੀਤੀ ਭੰਨਤੋੜ
. . .  1 day ago
ਟੀ -20 ਵਿਸ਼ਵ ਕੱਪ : ਪਾਕਿਸਤਾਨ ਨੇ 6 ਓਵਰਾਂ 'ਚ ਬਣਾਇਆ 43 ਦੌੜਾਂ
. . .  1 day ago
ਟੀ -20 ਵਿਸ਼ਵ ਕੱਪ : ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 152 ਦੌੜਾਂ ਦਾ ਟੀਚਾ
. . .  1 day ago
ਟੀ -20 ਵਿਸ਼ਵ ਕੱਪ : ਕਪਤਾਨ ਕੋਹਲੀ ਦੀ ਪਾਰੀ ਖਤਮ, 18 ਵੇਂ ਓਵਰ ਵਿਚ ਸ਼ਾਹੀਨ ਅਫਰੀਦੀ ਦਾ ਸ਼ਿਕਾਰ
. . .  1 day ago
ਟੀ -20 ਵਿਸ਼ਵ ਕੱਪ : ਭਾਰਤ ਨੇ 15 ਓਵਰਾਂ 'ਚ 100 ਦੌੜਾਂ ਬਣਾਈਆਂ
. . .  1 day ago
ਰਿਸ਼ਭ ਪੰਤ ਨੇ ਵੀ ਆਪਣੀ ਵਿਕਟ ਗੁਆਈ , ਭਾਰਤ ਨੂੰ ਚੌਥਾ ਝਟਕਾ
. . .  1 day ago
ਭਾਜਪਾ ਕਲ੍ਹ ਦੀ ਪੰਜਾਬ ਸਰਬ ਦਲ ਮੀਟਿੰਗ ਦਾ ਬਾਈਕਾਟ ਕਰੇਗੀ- ਅਸ਼ਵਨੀ ਸ਼ਰਮਾ
. . .  1 day ago
ਚੰਡੀਗੜ੍ਹ,24 ਅਕਤੂਬਰ - ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਕਾਂਗਰਸ ਬੇਰੁਜ਼ਗਾਰੀ ਅਤੇ ਨਸ਼ੇ ਨੂੰ ਠੱਲ੍ਹ ਪਾਉਣ ਦੇ ਲਈ ਸਰਬ ਦਲ ਮੀਟਿੰਗ ਕਿਉਂ ਨਹੀਂ ਬੁਲਾ ਰਹੀ ਹੈ ? ਜਿਹਨਾਂ ਕਾਰਨਾਂ ਕਰਕੇ ਪੰਜਾਬ ਤਬਾਹੀ ਦੀ ...
ਟੀ -20 ਵਿਸ਼ਵ ਕੱਪ : ਭਾਰਤ ਦੀ ਬਹੁਤ ਖਰਾਬ ਸ਼ੁਰੂਆਤ, 31 ਦੌੜਾਂ 'ਤੇ 3 ਵਿਕਟਾਂ ਡਿੱਗੀਆਂ, ਸੂਰਯ ਕੁਮਾਰ ਯਾਦਵ ਆਊਟ
. . .  1 day ago
ਟੀ-20 ਵਿਸ਼ਵ ਕੱਪ : ਭਾਰਤ ਦੇ 2 ਖਿਡਾਰੀ ਆਊਟ
. . .  1 day ago
ਸ਼ਾਰਜਾਹ ,24 ਅਕਤੂਬਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਯੂ.ਏ.ਈ. ਅਤੇ ਓਮਾਨ ਵਿਚ ਖੇਡੇ ਜਾ ਰਹੇ ਟੀ -20 ਵਿਸ਼ਵ ਵਿਚ ਮੈਚ ਸ਼ੁਰੂ ਹੋ ਗਿਆ ਹੈ। ਇਸ ਮੈਚ ਵਿਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ...
ਰਾਜੂ ਰਾਮਗੜ੍ਹ ਸਰਦਾਰਾਂ ਨੂੰ ਬਣਾਇਆ ਟਰਾਂਸਪੋਰਟ ਵਿੰਗ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ
. . .  1 day ago
ਮਲੌਦ (ਲੁਧਿਆਣਾ), 24 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਹਲਕਾ ਪਾਇਲ ਦੇ ਯੂਥ ਕਾਂਗਰਸੀ ਆਗੂ ਰਾਜਿੰਦਰ ਸਿੰਘ ਰਾਜੂ ਰਾਮਗੜ੍ਹ ਸਰਦਾਰਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਮੂਲੀਅਤ...
ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਟੀ-20 ਵਿਸ਼ਵ ਕੱਪ : ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਕੁਝ ਸਮੇਂ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਨਦਾਰ ਮੈਚ, ਟੌਸ 'ਤੇ ਨਜ਼ਰ
. . .  1 day ago
ਲੌਂਗੋਵਾਲ ’ਚ ਨਹੀਂ ਰੁਕਿਆ ਡੇਂਗੂ ਦਾ ਕਹਿਰ, ਅੱਜ ਹੋਈ ਪੰਜਵੀਂ ਮੌਤ
. . .  1 day ago
ਲੌਂਗੋਵਾਲ, 24 ਅਕਤੂਬਰ (ਵਿਨੋਦ, ਖੰਨਾ) ਲੌਂਗੋਵਾਲ ਵਿਖੇ ਡੇਂਗੂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਥੇ ਇਕੋ ਪਰਿਵਾਰ ’ਚ 3 ਮੌਤਾਂ ਤੋਂ ਬਾਅਦ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਅੱਜ ਇੱਥੋਂ ਦੇ ਕਾਰੋਬਾਰੀ...
ਰੂਸ ਵਿਚ ਕੋਰੋਨਾ ਦੇ ਵਧੇ ਮਾਮਲੇ , ਸੇਂਟ ਪੀਟਰਸਬਰਗ ਵਿਚ 30 ਅਕਤੂਬਰ ਤੋਂ 7 ਨਵੰਬਰ ਤੱਕ ਤਾਲਾਬੰਦੀ
. . .  1 day ago
ਬੇਮੌਸਮੀ ਮੀਂਹ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ - ਉਪ ਮੁੱਖ ਮੰਤਰੀ ਸੋਨੀ
. . .  1 day ago
ਅੰਮ੍ਰਿਤਸਰ , 24 ਅਕਤੂਬਰ -ਉਪ ਮੁੱਖ ਮੰਤਰੀ ਸ੍ਰੀ ਓ. ਪੀ .ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿਚ ਕੱਲ੍ਹ ਅਤੇ ਅੱਜ ਪਏ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ, ਸਰਕਾਰ ਉਸ ਦਾ ਯੋਗ ਮੁਆਵਜ਼ਾ ਦੇਵੇਗੀ। ਅੱਜ ...
ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਮੋਦੀ ਦੇ ਇਸ਼ਾਰੇ 'ਤੇ ਚੱਲ ਰਹੀਆਂ - ਰਾਘਵ ਚੱਢਾ
. . .  1 day ago
ਨਵੀਂ ਦਿੱਲੀ, 24 ਅਕਤੂਬਰ - ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ 'ਚ ਸਾਰੀਆਂ ਰਾਜਨੀਤਿਕ ਪਾਰਟੀਆਂ ਕੇਜਰੀਵਾਲ ਖ਼ਿਲਾਫ਼ ਹੋਈਆਂ ਇੱਕਜੁੱਟ। ਕੇਜਰੀਵਾਲ ਦੇ ਵਧਦੇ ਕਦਮਾਂ....
ਭਾਰਤ ਦੀ ਜਿੱਤ ਲਈ ਲੁਧਿਆਣਾ 'ਚ ਹਵਨ ਯੱਗ
. . .  1 day ago
ਲੁਧਿਆਣਾ,24 ਅਕਤੂਬਰ (ਪਰਮਿੰਦਰ ਸਿੰਘ ਅਹੂਜਾ) ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਮ ਨੂੰ ਹੋਣ ਵਾਲੇ ਕ੍ਰਿਕਟ ਮੈਚ ਵਿਚ ਭਾਰਤ ਦੀ ਜਿੱਤ ਲਈ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਵਲੋਂ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਹੈਬੋਵਾਲ ਦੇ ....
ਪੰਜਾਬ ਭਾਜਪਾ ਦਾ ਕਾਂਗਰਸ ਦੀ ਟਵਿੱਟਰ ਵਾਰ 'ਤੇ ਹਮਲਾ
. . .  1 day ago
ਚੰਡੀਗੜ੍ਹ, 24 ਅਕਤੂਬਰ - ਭਾਜਪਾ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਸਾਰਾ ਡਰਾਮਾ ਅਤੇ ਖਾਣਾ ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਦੇ ਅਸਲ ਮੁੱਦਿਆਂ ਤੋਂ ਪੰਜਾਬੀਆਂ ਦਾ ਧਿਆਨ ਹਟਾਉਣ ਲਈ ਰਚਿਆ ਗਿਆ ਡਰਾਮਾ ਹੈ। ਸਿੱਧੂ ਅਤੇ ਮਨੀਸ਼ ਤਿਵਾੜੀ....
ਹਰਦੇਵ ਸਿੰਘ ਹੰਜਰਾ ਵਰਕਰਾਂ ਸਮੇਤ ਅਕਾਲੀ ਦਲ 'ਚ ਹੋਏ ਸ਼ਾਮਿਲ
. . .  1 day ago
ਚੰਡੀਗੜ੍ਹ,24 ਅਕਤੂਬਰ (ਸੁਰਿੰਦਰਪਾਲ) ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਹਲਕਾ ਸੁਨਾਮ ਤੋਂ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਮਾਨ, ਹਰਦੇਵ ਸਿੰਘ ਹੰਜਰਾ (ਸਾਬਕਾ ਚੇਅਰਮੈਨ ਨਗਰ ਨਿਗਮ ਸੁਨਾਮ) ਵਰਕਰਾਂ ਸਮੇਤ ਅਕਾਲੀ ਦਲ...
ਸਬ ਡਿਵੀਜ਼ਨ ਤਪਾ ਦੇ ਓਮ ਪ੍ਰਕਾਸ਼ ਹੋਣਗੇ ਐੱਸ.ਡੀ.ਐਮ.
. . .  1 day ago
ਤਪਾ ਮੰਡੀ 24 ਅਕਤੂਬਰ( ਵਿਜੇ ਸ਼ਰਮਾ ) ਪੰਜਾਬ ਸਰਕਾਰ ਵਲੋਂ ਵੱਡੇ ਪੱਧਰ 'ਤੇ ਕੀਤੀਆਂ ਤਾਜ਼ਾ ਬਦਲੀਆਂ ਮੁਤਾਬਿਕ ਤਪਾ ਸਬ ਡਵੀਜ਼ਨ ਦੇ ਐੱਸ.ਡੀ.ਐਮ. ਓਮ ਪ੍ਰਕਾਸ਼ ਹੋਣਗੇ। ਦੱਸਣਯੋਗ ਹੈ ਕਿ ਐੱਸ.ਡੀ.ਐਮ....
ਸੜਕ ਹਾਦਸੇ 'ਚ ਭਰਾ ਦੀ ਮੌਤ, ਦੋ ਭੈਣਾਂ ਜ਼ਖ਼ਮੀ
. . .  1 day ago
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ) ਸਥਾਨਕ ਟਰੱਕ ਯੂਨੀਅਨ ਵਾਲੀ ਸਾਈਡ ਓਵਰ ਬ੍ਰਿਜ ਕੋਲ ਟਰੱਕ ਤੇ ਮੋਟਰ ਸਾਈਕਲ ਵਿਚਕਾਰ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਅਤੇ ਉਸ ਦੀਆਂ ਦੋ ਭੈਣਾਂ ਦੇ ਜ਼ਖਮੀ ਹੋ ਜਾਣ ਦੀ ਦੁਖਦਾਈ....
ਬੇਮੌਸਮੀ ਬਰਸਾਤ ਕਾਰਨ ਝੋਨੇ ਦੀ ਖ਼ਰੀਦ ਤੇ ਵਾਢੀ 'ਤੇ ਲੱਗੀ ਬਰੇਕ
. . .  1 day ago
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ) ਅੱਜ ਤੜਕਸਾਰ ਹੋਈ ਤੇਜ਼ ਬਰਸਾਤ ਕਾਰਨ ਝੋਨੇ ਦੀ ਵਾਢੀ ਅਤੇ ਖ਼ਰੀਦ ਪ੍ਰਬੰਧਾਂ ਵਿਚ ਆਈ ਤੇਜ਼ੀ ਨੂੰ ਇਕਦਮ ਬਰੇਕਾਂ ਲੱਗ ਗਈਆਂ ਹਨ। ਬਰਸਾਤ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕਿਸਾਨਾਂ ਵਲੋਂ ਮੰਡੀਆਂ ਵਿਚ ਝੋਨੇ ਦੀਆਂ ....
ਭਾਰੀ ਮੀਂਹ ਅਤੇ ਗੜੇਮਾਰੀ ਨੇ 1121 ਦੀ ਫ਼ਸਲ 'ਤੇ ਫੇਰਿਆ ਸੁਹਾਗਾ
. . .  1 day ago
ਬੱਚੀਵਿੰਡ, 24 ਅਕਤੂਬਰ (ਬਲਦੇਵ ਸਿੰਘ ਕੰਬੋ) -ਕੱਲ੍ਹ ਸ਼ਾਮ ਭਾਰੀ ਬਾਰਸ਼ ਅਤੇ ਗੜੇਮਾਰੀ ਨਾਲ ਬੱਚੀ ਵਿੰਡ ਅਤੇ ਇਸ ਦੇ ਆਸ-ਪਾਸ ਦੇ ਖੇਤਰ ਵਿਚ ਬਾਸਮਤੀ ਦੀ 1121 ਕਿਸਮ ਦੀ ਫ਼ਸਲ ਦੇ ਸੱਥਰ ਵਿਛ ਗਏ। ਕਿਸਾਨਾਂ ਨੇ ਦੱਸਿਆ ਕਿ ਇਸ ਬੇਮੌਸਮੀ....
ਹੋਰ ਖ਼ਬਰਾਂ..
ਜਲੰਧਰ : ਐਤਵਾਰ 27 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁੱਲ ਕਲਾਮ

ਬਰਨਾਲਾ

ਜ਼ਿਲ੍ਹਾ ਬਰਨਾਲਾ ਵਿਖੇ ਵੱਖ-ਵੱਖ ਥਾਵਾਂ 'ਤੇ ਤਾਲਾਬੰਦੀ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ

ਬਰਨਾਲਾ, 8 ਮਈ (ਧਰਮਪਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 220ਵੇਂ ਦਿਨ ਜਾਰੀ ਰਿਹਾ | ਧਰਨੇ ਉਪਰੰਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸ਼ਹਿਰ ਅੰਦਰ ਵਪਾਰੀਆਂ ਦੀਆਂ ਦੁਕਾਨਾਂ ਖੁਲਵਾਉਣ ਲਈ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਵਲੋਂ ਪੈਦਲ ਮਾਰਚ ਕਰ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ ਗਈ | ਕਿਸਾਨ ਆਗੂਆਂ ਕਰਨੈਲ ਸਿੰਘ ਗਾਂਧੀ, ਚਮਕੌਰ ਸਿੰਘ ਨੈਣੇਵਾਲ, ਦਰਸ਼ਨ ਸਿੰਘ ਰਾਏਸਰ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਦਰਸ਼ਨ ਸਿੰਘ ਭੈਣੀ ਮਹਿਰਾਜ, ਨਛੱਤਰ ਸਿੰਘ ਸਾਹੌਰ, ਨਾਇਬ ਸਿੰਘ ਕਾਲਾ, ਗੋਪਾਲ ਸਿੰਗਲਾ, ਗੁਰਪ੍ਰੀਤ ਸਿੰਘ ਰੂੜੇਕੇ, ਨਰੈਣ ਦੱਤ, ਬਾਬੂ ਸਿੰਘ ਖੁੱਡੀ ਕਲਾਂ, ਬਲੌਰ ਸਿੰਘ ਛੰਨਾ, ਨਿਰਭੈ ਸਿੰਘ ਛੀਨੀਵਾਲ, ਜੀਤ ਸਿੰਘ ਕਾਹਨੇਕੇ, ਮੇਲਾ ਕੱਟੂ, ਖੁਸ਼ੀਆ ਸਿੰਘ, ਹਰਚਰਨ ਚੰਨਾ, ਚਰਨਜੀਤ ਕੌਰ, ਯਾਦਵਿੰਦਰ ਸਿੰਘ ਚੌਹਾਨਕੇ, ਅਮਰਜੀਤ ਕੌਰ, ਗਰਵਿੰਦਰ ਕੌਰ ਕਾਲੇਕੇ, ਮਨਜੀਤ ਰਾਜ, ਗੁਰਦਰਸ਼ਨ ਸਿੰਘ ਦਿਉਲ, ਮਲਕੀਤ ਸਿੰਘ, ਬਹਾਲ ਸਿੰਘ ਕੁਰੜ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿਚ ਫੇਲ੍ਹ ਸਾਬਿਤ ਹੋ ਰਹੀ ਹੈ ਅਤੇ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਸਰਕਾਰ ਵਲੋਂ ਲਾਕਡਾਊਨ ਲਗਵਾਇਆ ਜਾ ਰਿਹਾ ਹੈ | ਸਰਕਾਰਾਂ ਲਾਕਡਾਊਨ ਲਾ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਚੰਗੀਆਂ ਸਿਹਤ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ | ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਦੌਰਾਨ ਬੁਲਾਰਿਆਂ ਨੇ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਭਰੋਸਾ ਦਿਵਾਇਆ ਕਿ ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਦੀ ਹਮਾਇਤ ਕਰਨ ਲਈ ਆਇਆ ਹੈ, ਉਹ ਵਗੈਰ ਕਿਸੇ ਡਰ ਤੇ ਦਬਾਅ ਤੋਂ ਆਪਣੀਆਂ ਦੁਕਾਨਾਂ ਤੇ ਕਾਰੋਬਾਰ ਖੋਲ੍ਹਣ | ਪ੍ਰੰਤੂ ਸ਼ਹਿਰ ਅੰਦਰ ਵਪਾਰੀਆਂ ਵਲੋਂ ਆਪਣੀਆਂ ਦੁਕਾਨਾਂ ਨਹੀਂ ਖੋਲ੍ਹੀਆਂ ਗਈਆਂ | ਇਸ ਮੌਕੇ ਰਣਧੀਰ ਸਿੰਘ ਸੇਖਾ, ਬਲੌਰ ਸਿੰਘ ਆੜਤੀਆ ਸੇਖਾ, ਬੂਟਾ ਸਿੰਘ ਫਰਵਾਹੀ, ਮਹੰਤ ਭੋਜ ਰਾਜ ਫਰਵਾਹੀ, ਕਾਕਾ ਸਿੰਘ ਫਰਵਾਹੀ, ਰਾਮ ਸਿੰਘ, ਲਖਵੀਰ ਸਿੰਘ, ਕੁਲਦੀਪ ਸਿੰਘ, ਰੇਸ਼ਮ ਸਿੰਘ, ਤਰਸੇਮ ਸਿੰਘ, ਤਾਰਾ ਸਿੰਘ ਗਿੱਲ, ਅੱਛਰਾ ਸਿੰਘ ਸੰਧੂ, ਪੰਚ ਨਛੱਤਰ ਸਿੰਘ, ਜਸਪਾਲ ਕੌਰ, ਇੰਦਰਜੀਤ ਕੌਰ, ਗੁਰਦੇਵ ਕੌਰ, ਮਨਦੀਪ ਕੌਰ, ਸਰਬਜੀਤ ਕੌਰ, ਸੰਦੀਪ ਕੌਰ, ਪਰਮਜੀਤ ਕੌਰ, ਕੁਲਵੰਤ ਕੌਰ, ਮਨਜੀਤ ਕੌਰ, ਗੁਰਮੀਤ ਕੌਰ ਆਦਿ ਹਾਜ਼ਰ ਸਨ |
ਕਿਸਾਨਾਂ ਵਲੋਂ ਦੁਕਾਨਾਂ ਖੋਲ੍ਹਣ ਦੀ ਅਪੀਲ ਦੇ ਬਾਵਜੂਦ ਦੁਕਾਨਦਾਰਾਂ ਨੇ ਨਹੀਂ ਖੋਲ੍ਹੀਆਂ ਦੁਕਾਨਾਂ-
ਬਰਨਾਲਾ, (ਗੁਰਪ੍ਰੀਤ ਸਿੰਘ ਲਾਡੀ)-ਕਿਸਾਨ ਜਥੇਬੰਦੀਆਂ ਵਲੋਂ ਅੱਜ ਸੂਬੇ ਭਰ ਵਿਚ ਤਾਲਾਬੰਦੀ ਵਿਰੋਧੀ ਦਿਵਸ ਮਨਾਉਣ ਦੇ ਦਿੱਤੇ ਗਏ ਸੱਦੇ ਤਹਿਤ ਸ਼ਹਿਰ ਬਰਨਾਲਾ ਵਿਖੇ ਵੀ ਕਿਸਾਨ ਜਥੇਬੰਦੀਆਂ ਵਲੋਂ ਸ਼ਹਿਰ ਬਰਨਾਲਾ ਦੇ ਬਾਜ਼ਾਰਾਂ ਵਿਚ ਮਾਰਚ ਕੱਢਦਿਆਂ ਵਪਾਰੀਆਂ ਨੂੰ ਆਪਣੀਆਂ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ ਗਈ | ਪਰ ਸ਼ਹਿਰ ਦੇ ਦੁਕਾਨਦਾਰਾਂ ਵਲੋਂ ਕਿਸਾਨਾਂ ਦੀ ਅਪੀਲ ਦੇ ਬਾਵਜੂਦ ਦੁਕਾਨਾਂ ਨਹੀਂ ਖੋਲ੍ਹੀਆਂ ਗਈਆਂ | ਜਿਸ ਕਾਰਨ ਅੱਜ ਸ਼ਹਿਰ ਬਰਨਾਲਾ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ | ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸੂਬੇ ਦੇ ਸਾਰੇ ਸ਼ਹਿਰਾਂ ਵਿਚ ਵਪਾਰੀਆਂ ਵਲੋਂ ਦੁਕਾਨਾਂ ਖੋਲ੍ਹਣ ਦੀ ਮੰਗ ਨੂੰ ਲੈ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਅਤੇ ਬਰਨਾਲਾ ਵਿਖੇ ਵੀ ਦੋ ਦਿਨ ਲਗਾਤਾਰ ਵਪਾਰ ਮੰਡਲ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਵਲੋਂ ਪ੍ਰਦਰਸ਼ਨ ਕੀਤੇ ਗਏ ਸਨ | ਵਪਾਰੀਆਂ ਦੀ ਸਮੱਸਿਆ ਨੂੰ ਦੇਖਦਿਆਂ ਕਿਸਾਨ ਜਥੇਬੰਦੀਆਂ ਵਲੋਂ ਵੀ ਵਪਾਰ ਮੰਡਲ ਦਾ ਸਮਰਥਨ ਕੀਤਾ ਗਿਆ ਸੀ | ਜਿਸ ਦੇ ਚਲਦਿਆਂ ਜ਼ਿਲ੍ਹਾ ਮੈਜਿਸਟਰੇਟ ਵਲੋਂ ਵਪਾਰੀਆਂ ਦੀ ਮੰਗ ਨੂੰ ਮੰਨਦਿਆਂ ਰੋਟੇਸ਼ਨ ਵਾਈਜ਼ ਦੁਕਾਨਾਂ ਖੋਲ੍ਹਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ | ਵਪਾਰੀਆਂ ਦੇ ਹੱਕ ਵਿਚ ਕਿਸਾਨਾਂ ਵਲੋਂ ਕੱਢੇ ਗਏ ਮਾਰਚ ਅਤੇ ਦੁਕਾਨਾਂ ਨਾ ਖੋਲ੍ਹਣ ਸਬੰਧੀ ਜਦੋਂ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਵਪਾਰੀਆਂ ਦੀ ਲੜਾਈ ਵਿਚ ਸਾਥ ਦੇਣ ਲਈ ਜਿੱਥੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਦਾ ਧੰਨਵਾਦ ਕਰਦੇ ਹਨ ਉੱਥੇ ਕਿਸਾਨ ਜਥੇਬੰਦੀਆਂ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਵਪਾਰੀਆਂ ਦਾ ਸਮਰਥਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਦਿਨਾਂ ਦੌਰਾਨ ਦੁਕਾਨਾਂ ਖੋਲ੍ਹਣ ਸਬੰਧੀ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਸੀ ਕਿ ਹਰ ਤਰ੍ਹਾਂ ਦੀਆਂ ਦੁਕਾਨਾਂ ਖੋਲ੍ਹੀਆਂ ਜਾਣ | ਜਿਸ ਦੇ ਮੱਦੇਨਜ਼ਰ ਹੁਣ ਪ੍ਰਸ਼ਾਸਨ ਵਲੋਂ ਰੋਟੇਸ਼ਨ ਵਾਈਜ਼ ਦੁਕਾਨਾਂ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ | ਜਿਸ ਨਾਲ ਵਪਾਰੀ ਸੰਤੁਸ਼ਟ ਹਨ | ਉਨ੍ਹਾਂ ਇਹ ਵੀ ਕਿਹਾ ਜੇਕਰ ਫਿਰ ਵੀ ਵਪਾਰੀਆਂ ਦੀ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਪ੍ਰਸ਼ਾਸਨ ਨਾਲ ਗੱਲ ਕਰ ਕੇ ਉਸ ਨੂੰ ਹੱਲ ਕਰਵਾਉਣ ਦਾ ਯਤਨ ਕਰਵਾਉਣਗੇ |
ਤਪਾ ਮੰਡੀ, (ਵਿਜੇ ਸ਼ਰਮਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਯੂਨੀਅਨਾਂ ਵਲੋਂ ਤਪਾ ਦੇ ਬਾਜ਼ਾਰਾਂ 'ਚ ਪੈਦਲ ਮਾਰਚ ਕੀਤਾ ਗਿਆ | ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਅਪੀਲ ਕਰਦਿਆਂ ਸਰਕਾਰਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਅਸੀਂ ਸੰਯੁਕਤ ਮੋਰਚੇ ਦੇ ਸੱਦੇ 'ਤੇ ਬਾਜ਼ਾਰਾਂ ਨੂੰ ਖੁਲ੍ਹਵਾਉਣ ਲਈ ਆਏ ਹਾਂ ਪਰ ਕੋਈ ਵੀ ਦੁਕਾਨਦਾਰ ਦੁਕਾਨਾਂ ਨੂੰ ਖੋਲ੍ਹਣ ਲਈ ਅੱਗੇ ਨਹੀਂ ਆਇਆ | ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਦੁਕਾਨਦਾਰ ਭਰਾ ਦੁਕਾਨਾਂ ਖੋਲ੍ਹਣ ਲਈ ਅੱਗੇ ਆਉਣ, ਜੇਕਰ ਪੁਲਿਸ ਉਨ੍ਹਾਂ ਦੁਕਾਨਦਾਰਾਂ ਨੂੰ ਮਗਰੋਂ ਤੰਗ ਪ੍ਰੇਸ਼ਾਨ ਕਰੇਗੀ ਤਾਂ ਕਿਸਾਨ ਯੂਨੀਅਨਾਂ ਉਨ੍ਹਾਂ ਦੁਕਾਨਦਾਰਾਂ ਦਾ ਡੱਟ ਕੇ ਸਾਥ ਦੇਵੇਗੀ, ਕਿਉਂਕਿ ਪਹਿਲਾਂ ਵੀ ਕਿਸਾਨ ਯੂਨੀਅਨਾਂ ਨੇ ਪੁਲਿਸ ਵਲੋਂ ਕੀਤੇ ਮਾਮਲੇ ਰੱਦ ਕਰਵਾਏ ਹਨ | ਇਸ ਸਮੇਂ ਦਰਸ਼ਨ ਸਿੰਘ ਉੱਗੋਕੇ, ਵੇਦ ਪ੍ਰਕਾਸ਼, ਰਾਜਿੰਦਰ ਸਿੰਘ, ਭੁਪਿੰਦਰ ਸਿੰਘ, ਹਾਕਮ ਸਿੰਘ, ਰੂਪ ਸਿੰਘ, ਗੋਰਾ ਸਿੰਘ, ਰਾਜ ਸਿੰਘ ਸਿੱਧੂ, ਹਾਕਮ ਸਿੰਘ, ਬਿੱਕਰ ਸਿੰਘ, ਦਰਸ਼ਨ ਸਿੰਘ ਮਹਿਤਾ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਆਗੂ ਹਾਜ਼ਰ ਸਨ |
ਮਹਿਲ ਕਲਾਂ, (ਅਵਤਾਰ ਸਿੰਘ ਅਣਖੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਸਮੂਹ ਦੁਕਾਨਦਾਰਾਂ ਨੂੰ ਪੰਜਾਬ ਸਰਕਾਰ ਵਲੋਂ ਲਗਾਏ ਹਫ਼ਤਾਵਾਰੀ ਲਾਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦੇ ਦਿੱਤੇ ਪ੍ਰੋਗਰਾਮ ਤਹਿਤ ਸਮੂਹ ਕਿਸਾਨ, ਮਜ਼ਦੂਰ ਅਤੇ ਦੁਕਾਨਦਾਰ ਜਥੇਬੰਦੀਆਂ ਦੀ ਭਰਵੀਂ ਇਕੱਤਰਤਾ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ | ਜਿਸ ਦੌਰਾਨ ਬਾਅਦ ਇਕ ਕਾਫ਼ਲੇ ਦੇ ਰੂਪ ਵਿਚ ਵੱਡੀ ਗਿਣਤੀ 'ਚ ਕਿਸਾਨਾਂ, ਮਜ਼ਦੂਰਾਂ ਦੁਕਾਨਦਾਰਾਂ ਵਲੋਂ ਮਹਿਲ ਕਲਾਂ ਦੇ ਮੁੱਖ ਬਾਜ਼ਾਰ ਵਿਚ ਝੰਡਾ ਮਾਰਚ ਕੀਤਾ ਗਿਆ | ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਭਾਕਿਯੂ ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਡਾ: ਭੀਮ ਰਾਉ ਅੰਬੇਡਕਰ ਫਾਊਾਡੇਸ਼ਨ ਦੇ ਰਿੰਕਾ ਕੁਤਬਾ ਬਾਹਮਣੀਆਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ 'ਤੇ ਕਾਬੂ ਪਾਉਣ ਤੋਂ ਨਾਕਾਮ ਰਹੀ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਹੁਣ ਲਾਕਡਾਊਨ ਕਰ ਕੇ ਦੁਕਾਨਦਾਰਾਂ ਨੂੰ ਆਰਥਿਕ ਉਜਾੜੇ ਵੱਲ ਧੱਕਿਆ ਜਾ ਰਿਹਾ ਹੈ | ਸਰਕਾਰ ਦੀਆਂ ਇਨ੍ਹਾਂ ਮਾਰੂ ਨੀਤੀਆਂ ਵਿਰੁੱਧ ਸਮੂਹ ਲੋਕਾਂ 'ਚ ਰੋਸ ਹੈ | ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਬੇਝਿਜਕ ਹੋ ਕੇ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ | ਇਸ ਸਮੇਂ ਦਿਹਾਤੀ ਮਜ਼ਦੂਰ ਸਭਾ ਦੇ ਭੋਲਾ ਸਿੰਘ ਕਲਾਲ ਮਾਜਰਾ, ਟਰੱਕ ਯੂਨੀਅਨ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ, ਕਰਮਜੀਤ ਸਿੰਘ ਉੱਪਲ, ਪੀ.ਐਸ.ਯੂ. ਲਲਕਾਰ ਦੇ ਮਨਵੀਰ ਸਿੰਘ ਬੀਹਲਾ, ਭਾਕਿਯੂ ਸਿੱਧੂਪੁਰ ਦੇ ਮਨਜੀਤ ਸਿੰਘ ਸਹਿਜੜਾ, ਕੁਲਜੀਤ ਸਿੰਘ ਵਜੀਦਕੇ, ਹਰਜੀਤ ਸਿੰਘ ਦਿਵਾਨਾ, ਮਲਕੀਤ ਸਿੰਘ ਈਨਾ, ਜਗਤਾਰ ਸਿੰਘ ਮੂੰਮ, ਜੱਗਾ ਸਿੰਘ ਦਿਉਲ, ਕੁਲਵੰਤ ਸਿੰਘ ਟਿੱਬਾ, ਅਮਰਜੀਤ ਸਿੰਘ ਕਾਦੀਆਂ, ਮਹਿੰਦਰ ਸਿੰਘ ਭੱਠਲ, ਪ੍ਰੇਮ ਕੁਮਾਰ ਪਾਸੀ, ਗੁਰਜੀਤ ਸਿੰਘ ਜਵੰਧਾ, ਸ਼ਮਸ਼ੇਰ ਸਿੰਘ ਹੁੰਦਲ, ਜਗਤਾਰ ਸਿੰਘ ਕਲਾਲ ਮਾਜਰਾ, ਸੁਖਦੀਪ ਗਿੱਲ ਕਲਾਲ ਮਾਜਰਾ, ਹਰਦੀਪ ਸਿੰਘ ਬੀਹਲਾ, ਅਵਤਾਰ ਸਿੰਘ ਬਾਵਾ, ਗੈਰੀ ਮਹਿਲ ਕਲਾਂ, ਸੰਜੀਵ ਕੁਮਾਰ ਆਦਿ ਹਾਜ਼ਰ ਸਨ |
ਭਦੌੜ, (ਰਜਿੰਦਰ ਬੱਤਾ, ਵਿਨੋਦ ਕਲਸੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਦੁਕਾਨਾਂ ਖੁਲ੍ਹਵਾਉਣ ਦੇ ਦਿੱਤੇ ਸੱਦੇ ਦਾ ਵਪਾਰੀਆਂ ਉਪਰ ਕੋਈ ਅਸਰ ਵਿਖਾਈ ਨਹੀਂ ਦਿੱਤਾ | ਸਵੇਰ ਤੋਂ ਹੀ ਕਸਬਾ ਭਦੌੜ ਦੇ ਸਮੂਹ ਬਾਜ਼ਾਰ ਪੂਰੀ ਤਰ੍ਹਾਂ ਮੁਕੰਮਲ ਬੰਦ ਰਹੇ ਭਾਵੇਂ ਸੰਯੁਕਤ ਮੋਰਚੇ ਦੇ ਐਲਾਨ ਨੂੰ ਲੈ ਕੇ ਸਵੇਰ ਤੋਂ ਹੀ ਕਿਸਾਨ ਜਥੇਬੰਦੀਆਂ ਦੇ ਆਗੂ, ਵਰਕਰ ਪਿੰਡਾਂ ਵਿਚੋਂ ਵੱਡੀ ਤਾਦਾਦ ਵਿਚ ਭਦੌੜ ਵਿਖੇ ਪੁੱਜ ਕੇ ਬਾਜ਼ਾਰਾਂ ਵਿਚ ਦੁਕਾਨਾਂ ਖੋਲ੍ਹਣ ਦਾ ਸੱਦੇ ਦੇਣ ਲਈ ਗਏ ਜਿੱਥੇ ਦੁਕਾਨਦਾਰਾਂ ਦੇ ਦੁਕਾਨਾਂ ਖੋਲ੍ਹਣ ਦੀ ਬਜਾਏ ਕਿਸਾਨਾਂ ਦੇ ਕਾਫ਼ਲੇ ਵਿਚ ਸ਼ਾਮਿਲ ਹੁੰਦੇ ਹੋਏ ਸਥਾਨਕ ਤਿੰਨ ਕੋਨੀ ਉਪਰ ਪੁੱਜੇ ਜਿੱਥੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਕੋਰੋਨਾ ਦੀ ਆੜ ਹੇਠ ਲੋਕਾਂ ਦੇ ਕੀਤੇ ਜਾਂਦੇ ਨੁਕਸਾਨ ਦਾ ਬੁਲਾਰਿਆਂ ਨੇ ਜ਼ਿਕਰ ਕੀਤਾ ਉੱਥੇ ਦੁਕਾਨਾਂ ਖੁਲ੍ਹਵਾਉਣ ਦੇ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਵਿਚ ਪੁੱਜਿਆ ਹੋਇਆ ਸੀ | ਡਕੌਂਦਾ ਦੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਗੁਰਮੇਲ ਸਿੰਘ ਭੁਟਾਲ, ਵਜ਼ੀਰ ਸਿੰਘ, ਕਾਲ਼ਾ ਸਿੰਘ ਜੈਦ, ਪਿਆਰਾ ਸਿੰਘ ਮੱਝੂਕੇ, ਸੁਖਦੇਵ ਸਿੰਘ ਭੋਤਨਾ, ਮਨਜੀਤ ਕੌਰ, ਬਿੰਦਰਪਾਲ ਕੌਰ, ਅਮਨਦੀਪ ਟਿੰਕੂ, ਬਲਵਿੰਦਰ ਸਿੰਘ ਅਲਕੜਾ, ਨਿੱਕਾ ਸਿੰਘ ਸੰਧੂ ਨੇ ਤਿੰਨ ਕੋਨੀ ਉਪਰ ਲੱਗੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਰੋਨਾ ਇੰਨੀ ਵੱਡੀ ਮਹਾਂਮਾਰੀ ਬਿਮਾਰੀ ਵੀ ਨਹੀਂ ਜਿੰਨਾਂ ਸਰਕਾਰਾਂ ਨੇ ਲੋਕਾਂ ਅੰਦਰ ਭੈਅ ਫੈਲਾਇਆ ਹੋਇਆ ਹੈ | ਉਨ੍ਹਾਂ ਮੰਗ ਕੀਤੀ ਕਿ ਕਰੋਨਾ ਦੇ ਨਾਮ ਉਪਰ ਸਾਜਿਸ਼ਬਾਜੀ ਬੰਦ ਕਰ ਕੇ ਸਿੱਖਿਆ ਸਮੇਤ ਕੁਲ ਜਨਜੀਵਨ ਬਹਾਲ ਕੀਤਾ ਜਾਵੇ ਅਤੇ ਲਾਕਡਾਊਨ ਕਰਕੇ ਕਾਰੋਬਾਰੀ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ |

ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਵਿਖੇ ਵਿਦਿਆਰਥੀਆਂ ਦੀ ਦੋ ਰੋਜ਼ਾ ਸੀ. ਐਮ. ਈ. ਕਰਵਾਈ

ਬੀਜਾ, 8 ਮਈ (ਕਸ਼ਮੀਰਾ ਸਿੰਘ ਬਗ਼ਲੀ) - ਅੰਤਰਰਾਸ਼ਟਰੀ ਪੱਧਰ ਉੱਤੇ ਮੈਡੀਕਲ ਸਿੱਖਿਆ ਖੇਤਰ ਵਿਚ ਚੰਗਾ ਰੁਤਬਾ ਹਾਸਿਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਵਿਖੇ ਦੋ ਰੋਜ਼ਾ ਸੀ. ਐਮ .ਈ. ਕਰਵਾਈ ¢ ਜਿਸ ਵਿਚ ਜੀ.ਐਨ.ਐਮ ਭਾਗ ...

ਪੂਰੀ ਖ਼ਬਰ »

ਸਿਹਤ ਮੁਲਾਜ਼ਮਾਂ ਵਲੋਂ ਹੜਤਾਲ ਰਹੀ ਜਾਰੀ

ਬਰਨਾਲਾ, 8 ਮਈ (ਰਾਜ ਪਨੇਸਰ)-ਕੱਚੇ ਸਿਹਤ ਮੁਲਾਜ਼ਮਾਂ ਵਲੋਂ ਸਿਵਲ ਹਸਪਤਾਲ ਦੇ ਪਾਰਕ ਵਿਖੇ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਲਗਾਤਾਰ 5ਵੇਂ ਦਿਨ ਮੁਕੰਮਲ ਹੜਤਾਲ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ | ਕੌਮੀ ਸਿਹਤ ਮਿਸ਼ਨ ਤਹਿਤ ਕੰਮ ਕਰਦੇ ਡਾਕਟਰਾਂ, ਸੀ.ਐਚ.ਓ., ...

ਪੂਰੀ ਖ਼ਬਰ »

ਪੁਲਿਸ ਦੁਕਾਨਦਾਰਾਂ ਦੀ ਸੁਰੱਖਿਆ ਲਈ ਵਚਨਬੱਧ-ਡੀ. ਐਸ. ਪੀ. ਕੁਲਦੀਪ ਸਿੰਘ

ਮਹਿਲ ਕਲਾਂ, 8 ਮਈ (ਅਵਤਾਰ ਸਿੰਘ ਅਣਖੀ)-ਹਫ਼ਤਾਵਾਰੀ ਲਾਕਡਾਊਨ 'ਚ ਸਹਿਯੋਗ ਦੇਣ ਬਦਲੇ ਸਬ-ਡਵੀਜ਼ਨ ਮਹਿਲ ਕਲਾਂ ਦੇ ਡੀ.ਐਸ.ਪੀ. ਕੁਲਦੀਪ ਸਿੰਘ, ਐਸ.ਐਚ.ਓ. ਅਮਰੀਕ ਸਿੰਘ ਨੇ ਸਮੂਹ ਦੁਕਾਨਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਦੁਕਾਨਾਂ ਖੋਲਣ ਲਈ ਪ੍ਰਦਰਸ਼ਨ ਪਰ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆ

ਸ਼ਹਿਣਾ, 8 ਮਈ (ਸੁਰੇਸ਼ ਗੋਗੀ)-ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਸੱਦੇ 'ਤੇ ਅੱਜ ਤਾਲਾਬੰਦੀ ਦੇ ਵਿਰੋਧ ਵਿਚ ਸ਼ਹਿਣਾ ਵਿਖੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਬਾਜ਼ਾਰ ਖੁਲ੍ਹਵਾਉਣ ਲਈ ਬਾਜ਼ਾਰ ਵਿਚ ਪ੍ਰਦਰਸ਼ਨ ਕੀਤਾ ਗਿਆ ਅਤੇ ਕੁਝ ਦੁਕਾਨਦਾਰਾਂ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 23 ਨਵੇਂ ਕੇਸ, ਇਕ ਮੌਤ

ਬਰਨਾਲਾ, 8 ਮਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 23 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇੱਕ ਹੋਰ ਮਰੀਜ਼ ਦੀ ਮੌਤ ਹੋਈ ਹੈ ਜਦਕਿ 53 ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਬਰਨਾਲਾ ਤੋਂ ...

ਪੂਰੀ ਖ਼ਬਰ »

ਸਬ-ਡਵੀਜ਼ਨ ਮਹਿਲ ਕਲਾਂ 'ਚ ਕੋਰੋਨਾ ਵਾਇਰਸ ਨਾਲ ਤਿੰਨ ਮੌਤਾਂ

ਮਹਿਲ ਕਲਾਂ, 8 ਮਈ (ਅਵਤਾਰ ਸਿੰਘ ਅਣਖੀ)-ਸਬ-ਡਵੀਜ਼ਨ ਮਹਿਲ ਕਲਾਂ 'ਚ ਕੋਰੋਨਾ ਵਾਇਰਸ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋਣ ਪਤਾ ਲੱਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਦੇ ਨੋਡਲ ਅਫ਼ਸਰ ਡਾ: ਸ਼ਿਪਲਮ ਅਗਨੀਹੋਤਰੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਜਿੰਮ ਤੇ ਸਪਲੀਮੈਂਟ ਸਟੋਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨ ਨੂੰ ਦਿੱਤਾ ਮੰਗ-ਪੱਤਰ

ਬਰਨਾਲਾ, 8 ਮਈ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਦੇ ਜਿੰਮ ਅਤੇ ਸਪਲੀਮੈਂਟ ਸਟੋਰ ਮਾਲਕਾਂ ਵਲੋਂ ਸਥਾਨਕ ਚਿੰਟੂ ਪਾਰਕ ਬਰਨਾਲਾ ਵਿਖੇ ਇਕੱਠੇ ਹੋ ਕੇ ਹੋਰਨਾਂ ਦੁਕਾਨਾਂ ਦੀ ਤਰ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਕੁਝ ਘੰਟਿਆਂ ਲਈ ਜਿੰਮ ਖੋਲ੍ਹਣ ਦੀ ਮੰਗ ਕੀਤੀ ਗਈ | ...

ਪੂਰੀ ਖ਼ਬਰ »

ਮਹਿਲ ਕਲਾਂ ਦੁਕਾਨਦਾਰਾਂ ਨੇ ਕਿਸਾਨ ਜਥੇਬੰਦੀਆਂ ਦੇ ਕਹੇ 'ਤੇ ਨਹੀਂ ਖੋਲ੍ਹੀਆਂ ਦੁਕਾਨਾਂ

ਮਹਿਲ ਕਲਾਂ, 8 ਮਈ (ਅਵਤਾਰ ਸਿੰਘ ਅਣਖੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਹਫ਼ਤਾਵਾਰੀ ਲਾਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦਾ ਸੱਦਾ ਦਿੱਤਾ ਗਿਆ ਸੀ, ਜਿਸ 'ਤੇ ਜਥੇਬੰਦੀਆਂ ਵਲੋਂ ਸਥਾਨਕ ਦੁਕਾਨਦਾਰਾਂ ਦਾ ਹੌਸਲਾ ਵਧਾਉਣ ਲਈ ਝੰਡਾ ਮਾਰਚ ਕੀਤਾ ਗਿਆ, ਪਰ ਦੁਕਾਨਦਾਰ ...

ਪੂਰੀ ਖ਼ਬਰ »

ਉਡਾਨ ਪ੍ਰੋਜੈਕਟ ਤੇ ਅੱਜ ਦਾ ਸ਼ਬਦ ਸਬੰਧੀ ਆਨਲਾਈਨ ਮੁਲਾਂਕਣ 10, 12 ਨੂੰ

ਬਰਨਾਲਾ, 8 ਮਈ (ਅਸ਼ੋਕ ਭਾਰਤੀ)-ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਾਠਕ੍ਰਮ ਪੜ੍ਹਾਈ ਵਿਚ ਮੋਹਰੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਉਪਰਾਲੇ ਜਾਰੀ ਹਨ | ਵਿਦਿਆਰਥੀਆਂ ਦੀ ਸਿੱਖਿਆ ਨੂੰ ਗੁਣਾਤਮਿਕ ਬਣਾਉਣ ਲਈ ਵਿਭਾਗ ਹਰ ਸਮੇਂ ...

ਪੂਰੀ ਖ਼ਬਰ »

ਬੱਚਿਆਂ ਦੀ ਤਰੱਕੀ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ ਮਾਵਾਂ

ਬਰਨਾਲਾ, 8 ਮਈ (ਅਸ਼ੋਕ ਭਾਰਤੀ)-ਮਾਂ ਬੱਚੇ ਲਈ ਪ੍ਰਮਾਤਮਾ ਵਲੋਂ ਧਰਤੀ 'ਤੇ ਭੇਜੀ ਮਮਤਾ, ਮੋਹ ਤੇ ਪਿਆਰ ਦੀ ਅਨਮੋਲ ਦਾਤ ਹੈ | ਮਾਂ ਬੱਚੇ ਦੀ ਸਭ ਤੋਂ ਪਹਿਲੀ ਅਧਿਆਪਕ ਅਤੇ ਮਾਰਗ ਦਰਸ਼ਕ ਹੁੰਦੀ ਹੈ ਜੋ ਬੱਚੇ ਨੂੰ ਦੁਨਿਆਵੀ ਸਿੱਖਿਆ ਦੇ ਨਾਲ-ਨਾਲ ਚਰਿੱਤਰ ਨਿਰਮਾਣ ਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX