ਤਾਜਾ ਖ਼ਬਰਾਂ


ਟੀ -20 ਵਿਸ਼ਵ ਕੱਪ :ਪਾਕਿਸਤਾਨ ਨੇ ਭਾਰਤ ਨੂੰ ਹਰਾਇਆ
. . .  1 day ago
ਭੋਪਾਲ ਵਿਚ "ਆਸ਼ਰਮ 3" ਵੈਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਹੰਗਾਮਾ, ਬਜਰੰਗ ਦਲ ਨੇ ਕੀਤੀ ਭੰਨਤੋੜ
. . .  1 day ago
ਟੀ -20 ਵਿਸ਼ਵ ਕੱਪ : ਪਾਕਿਸਤਾਨ ਨੇ 6 ਓਵਰਾਂ 'ਚ ਬਣਾਇਆ 43 ਦੌੜਾਂ
. . .  1 day ago
ਟੀ -20 ਵਿਸ਼ਵ ਕੱਪ : ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 152 ਦੌੜਾਂ ਦਾ ਟੀਚਾ
. . .  1 day ago
ਟੀ -20 ਵਿਸ਼ਵ ਕੱਪ : ਕਪਤਾਨ ਕੋਹਲੀ ਦੀ ਪਾਰੀ ਖਤਮ, 18 ਵੇਂ ਓਵਰ ਵਿਚ ਸ਼ਾਹੀਨ ਅਫਰੀਦੀ ਦਾ ਸ਼ਿਕਾਰ
. . .  1 day ago
ਟੀ -20 ਵਿਸ਼ਵ ਕੱਪ : ਭਾਰਤ ਨੇ 15 ਓਵਰਾਂ 'ਚ 100 ਦੌੜਾਂ ਬਣਾਈਆਂ
. . .  1 day ago
ਰਿਸ਼ਭ ਪੰਤ ਨੇ ਵੀ ਆਪਣੀ ਵਿਕਟ ਗੁਆਈ , ਭਾਰਤ ਨੂੰ ਚੌਥਾ ਝਟਕਾ
. . .  1 day ago
ਭਾਜਪਾ ਕਲ੍ਹ ਦੀ ਪੰਜਾਬ ਸਰਬ ਦਲ ਮੀਟਿੰਗ ਦਾ ਬਾਈਕਾਟ ਕਰੇਗੀ- ਅਸ਼ਵਨੀ ਸ਼ਰਮਾ
. . .  1 day ago
ਚੰਡੀਗੜ੍ਹ,24 ਅਕਤੂਬਰ - ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਕਾਂਗਰਸ ਬੇਰੁਜ਼ਗਾਰੀ ਅਤੇ ਨਸ਼ੇ ਨੂੰ ਠੱਲ੍ਹ ਪਾਉਣ ਦੇ ਲਈ ਸਰਬ ਦਲ ਮੀਟਿੰਗ ਕਿਉਂ ਨਹੀਂ ਬੁਲਾ ਰਹੀ ਹੈ ? ਜਿਹਨਾਂ ਕਾਰਨਾਂ ਕਰਕੇ ਪੰਜਾਬ ਤਬਾਹੀ ਦੀ ...
ਟੀ -20 ਵਿਸ਼ਵ ਕੱਪ : ਭਾਰਤ ਦੀ ਬਹੁਤ ਖਰਾਬ ਸ਼ੁਰੂਆਤ, 31 ਦੌੜਾਂ 'ਤੇ 3 ਵਿਕਟਾਂ ਡਿੱਗੀਆਂ, ਸੂਰਯ ਕੁਮਾਰ ਯਾਦਵ ਆਊਟ
. . .  1 day ago
ਟੀ-20 ਵਿਸ਼ਵ ਕੱਪ : ਭਾਰਤ ਦੇ 2 ਖਿਡਾਰੀ ਆਊਟ
. . .  1 day ago
ਸ਼ਾਰਜਾਹ ,24 ਅਕਤੂਬਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਯੂ.ਏ.ਈ. ਅਤੇ ਓਮਾਨ ਵਿਚ ਖੇਡੇ ਜਾ ਰਹੇ ਟੀ -20 ਵਿਸ਼ਵ ਵਿਚ ਮੈਚ ਸ਼ੁਰੂ ਹੋ ਗਿਆ ਹੈ। ਇਸ ਮੈਚ ਵਿਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ...
ਰਾਜੂ ਰਾਮਗੜ੍ਹ ਸਰਦਾਰਾਂ ਨੂੰ ਬਣਾਇਆ ਟਰਾਂਸਪੋਰਟ ਵਿੰਗ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ
. . .  1 day ago
ਮਲੌਦ (ਲੁਧਿਆਣਾ), 24 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਹਲਕਾ ਪਾਇਲ ਦੇ ਯੂਥ ਕਾਂਗਰਸੀ ਆਗੂ ਰਾਜਿੰਦਰ ਸਿੰਘ ਰਾਜੂ ਰਾਮਗੜ੍ਹ ਸਰਦਾਰਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਮੂਲੀਅਤ...
ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਟੀ-20 ਵਿਸ਼ਵ ਕੱਪ : ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਕੁਝ ਸਮੇਂ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਨਦਾਰ ਮੈਚ, ਟੌਸ 'ਤੇ ਨਜ਼ਰ
. . .  1 day ago
ਲੌਂਗੋਵਾਲ ’ਚ ਨਹੀਂ ਰੁਕਿਆ ਡੇਂਗੂ ਦਾ ਕਹਿਰ, ਅੱਜ ਹੋਈ ਪੰਜਵੀਂ ਮੌਤ
. . .  1 day ago
ਲੌਂਗੋਵਾਲ, 24 ਅਕਤੂਬਰ (ਵਿਨੋਦ, ਖੰਨਾ) ਲੌਂਗੋਵਾਲ ਵਿਖੇ ਡੇਂਗੂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਥੇ ਇਕੋ ਪਰਿਵਾਰ ’ਚ 3 ਮੌਤਾਂ ਤੋਂ ਬਾਅਦ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਅੱਜ ਇੱਥੋਂ ਦੇ ਕਾਰੋਬਾਰੀ...
ਰੂਸ ਵਿਚ ਕੋਰੋਨਾ ਦੇ ਵਧੇ ਮਾਮਲੇ , ਸੇਂਟ ਪੀਟਰਸਬਰਗ ਵਿਚ 30 ਅਕਤੂਬਰ ਤੋਂ 7 ਨਵੰਬਰ ਤੱਕ ਤਾਲਾਬੰਦੀ
. . .  1 day ago
ਬੇਮੌਸਮੀ ਮੀਂਹ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ - ਉਪ ਮੁੱਖ ਮੰਤਰੀ ਸੋਨੀ
. . .  1 day ago
ਅੰਮ੍ਰਿਤਸਰ , 24 ਅਕਤੂਬਰ -ਉਪ ਮੁੱਖ ਮੰਤਰੀ ਸ੍ਰੀ ਓ. ਪੀ .ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿਚ ਕੱਲ੍ਹ ਅਤੇ ਅੱਜ ਪਏ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ, ਸਰਕਾਰ ਉਸ ਦਾ ਯੋਗ ਮੁਆਵਜ਼ਾ ਦੇਵੇਗੀ। ਅੱਜ ...
ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਮੋਦੀ ਦੇ ਇਸ਼ਾਰੇ 'ਤੇ ਚੱਲ ਰਹੀਆਂ - ਰਾਘਵ ਚੱਢਾ
. . .  1 day ago
ਨਵੀਂ ਦਿੱਲੀ, 24 ਅਕਤੂਬਰ - ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ 'ਚ ਸਾਰੀਆਂ ਰਾਜਨੀਤਿਕ ਪਾਰਟੀਆਂ ਕੇਜਰੀਵਾਲ ਖ਼ਿਲਾਫ਼ ਹੋਈਆਂ ਇੱਕਜੁੱਟ। ਕੇਜਰੀਵਾਲ ਦੇ ਵਧਦੇ ਕਦਮਾਂ....
ਭਾਰਤ ਦੀ ਜਿੱਤ ਲਈ ਲੁਧਿਆਣਾ 'ਚ ਹਵਨ ਯੱਗ
. . .  1 day ago
ਲੁਧਿਆਣਾ,24 ਅਕਤੂਬਰ (ਪਰਮਿੰਦਰ ਸਿੰਘ ਅਹੂਜਾ) ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਮ ਨੂੰ ਹੋਣ ਵਾਲੇ ਕ੍ਰਿਕਟ ਮੈਚ ਵਿਚ ਭਾਰਤ ਦੀ ਜਿੱਤ ਲਈ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਵਲੋਂ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਹੈਬੋਵਾਲ ਦੇ ....
ਪੰਜਾਬ ਭਾਜਪਾ ਦਾ ਕਾਂਗਰਸ ਦੀ ਟਵਿੱਟਰ ਵਾਰ 'ਤੇ ਹਮਲਾ
. . .  1 day ago
ਚੰਡੀਗੜ੍ਹ, 24 ਅਕਤੂਬਰ - ਭਾਜਪਾ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਸਾਰਾ ਡਰਾਮਾ ਅਤੇ ਖਾਣਾ ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਦੇ ਅਸਲ ਮੁੱਦਿਆਂ ਤੋਂ ਪੰਜਾਬੀਆਂ ਦਾ ਧਿਆਨ ਹਟਾਉਣ ਲਈ ਰਚਿਆ ਗਿਆ ਡਰਾਮਾ ਹੈ। ਸਿੱਧੂ ਅਤੇ ਮਨੀਸ਼ ਤਿਵਾੜੀ....
ਹਰਦੇਵ ਸਿੰਘ ਹੰਜਰਾ ਵਰਕਰਾਂ ਸਮੇਤ ਅਕਾਲੀ ਦਲ 'ਚ ਹੋਏ ਸ਼ਾਮਿਲ
. . .  1 day ago
ਚੰਡੀਗੜ੍ਹ,24 ਅਕਤੂਬਰ (ਸੁਰਿੰਦਰਪਾਲ) ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਹਲਕਾ ਸੁਨਾਮ ਤੋਂ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਮਾਨ, ਹਰਦੇਵ ਸਿੰਘ ਹੰਜਰਾ (ਸਾਬਕਾ ਚੇਅਰਮੈਨ ਨਗਰ ਨਿਗਮ ਸੁਨਾਮ) ਵਰਕਰਾਂ ਸਮੇਤ ਅਕਾਲੀ ਦਲ...
ਸਬ ਡਿਵੀਜ਼ਨ ਤਪਾ ਦੇ ਓਮ ਪ੍ਰਕਾਸ਼ ਹੋਣਗੇ ਐੱਸ.ਡੀ.ਐਮ.
. . .  1 day ago
ਤਪਾ ਮੰਡੀ 24 ਅਕਤੂਬਰ( ਵਿਜੇ ਸ਼ਰਮਾ ) ਪੰਜਾਬ ਸਰਕਾਰ ਵਲੋਂ ਵੱਡੇ ਪੱਧਰ 'ਤੇ ਕੀਤੀਆਂ ਤਾਜ਼ਾ ਬਦਲੀਆਂ ਮੁਤਾਬਿਕ ਤਪਾ ਸਬ ਡਵੀਜ਼ਨ ਦੇ ਐੱਸ.ਡੀ.ਐਮ. ਓਮ ਪ੍ਰਕਾਸ਼ ਹੋਣਗੇ। ਦੱਸਣਯੋਗ ਹੈ ਕਿ ਐੱਸ.ਡੀ.ਐਮ....
ਸੜਕ ਹਾਦਸੇ 'ਚ ਭਰਾ ਦੀ ਮੌਤ, ਦੋ ਭੈਣਾਂ ਜ਼ਖ਼ਮੀ
. . .  1 day ago
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ) ਸਥਾਨਕ ਟਰੱਕ ਯੂਨੀਅਨ ਵਾਲੀ ਸਾਈਡ ਓਵਰ ਬ੍ਰਿਜ ਕੋਲ ਟਰੱਕ ਤੇ ਮੋਟਰ ਸਾਈਕਲ ਵਿਚਕਾਰ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਅਤੇ ਉਸ ਦੀਆਂ ਦੋ ਭੈਣਾਂ ਦੇ ਜ਼ਖਮੀ ਹੋ ਜਾਣ ਦੀ ਦੁਖਦਾਈ....
ਬੇਮੌਸਮੀ ਬਰਸਾਤ ਕਾਰਨ ਝੋਨੇ ਦੀ ਖ਼ਰੀਦ ਤੇ ਵਾਢੀ 'ਤੇ ਲੱਗੀ ਬਰੇਕ
. . .  1 day ago
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ) ਅੱਜ ਤੜਕਸਾਰ ਹੋਈ ਤੇਜ਼ ਬਰਸਾਤ ਕਾਰਨ ਝੋਨੇ ਦੀ ਵਾਢੀ ਅਤੇ ਖ਼ਰੀਦ ਪ੍ਰਬੰਧਾਂ ਵਿਚ ਆਈ ਤੇਜ਼ੀ ਨੂੰ ਇਕਦਮ ਬਰੇਕਾਂ ਲੱਗ ਗਈਆਂ ਹਨ। ਬਰਸਾਤ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕਿਸਾਨਾਂ ਵਲੋਂ ਮੰਡੀਆਂ ਵਿਚ ਝੋਨੇ ਦੀਆਂ ....
ਭਾਰੀ ਮੀਂਹ ਅਤੇ ਗੜੇਮਾਰੀ ਨੇ 1121 ਦੀ ਫ਼ਸਲ 'ਤੇ ਫੇਰਿਆ ਸੁਹਾਗਾ
. . .  1 day ago
ਬੱਚੀਵਿੰਡ, 24 ਅਕਤੂਬਰ (ਬਲਦੇਵ ਸਿੰਘ ਕੰਬੋ) -ਕੱਲ੍ਹ ਸ਼ਾਮ ਭਾਰੀ ਬਾਰਸ਼ ਅਤੇ ਗੜੇਮਾਰੀ ਨਾਲ ਬੱਚੀ ਵਿੰਡ ਅਤੇ ਇਸ ਦੇ ਆਸ-ਪਾਸ ਦੇ ਖੇਤਰ ਵਿਚ ਬਾਸਮਤੀ ਦੀ 1121 ਕਿਸਮ ਦੀ ਫ਼ਸਲ ਦੇ ਸੱਥਰ ਵਿਛ ਗਏ। ਕਿਸਾਨਾਂ ਨੇ ਦੱਸਿਆ ਕਿ ਇਸ ਬੇਮੌਸਮੀ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 28 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਸੱਤਾਧਾਰੀਆਂ ਨੂੰ ਗ਼ਰੀਬਾਂ ਦੇ ਉਦਾਰ ਅਤੇ ਭਲੇ ਬਾਰੇ ਸੋਚਣਾ ਚਾਹੀਦਾ ਹੈ। -ਮਹਾਤਮਾ ਗਾਂਧੀ

ਤਰਨਤਾਰਨ

ਪਿੰਡ ਘੜਕਾ ਦੇ ਨੌਜਵਾਨ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਚਾਰ ਗਿ੍ਫ਼ਤਾਰ

ਤਰਨ ਤਾਰਨ, 9 ਮਈ (ਹਰਿੰਦਰ ਸਿੰਘ)-ਲਗਪਗ 9 ਮਹੀਨੇ ਪਹਿਲਾਂ ਪਿੰਡ ਘੜਕਾ ਦੇ ਨੌਜਵਾਨ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਤਰਨ ਤਾਰਨ ਪੁਲਿਸ ਨੇ ਸੁਲਝਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸਬੰਧ ਵਿਚ ਪੁਲਿਸ ਨੇ ਪਿੰਡ ਦੇ ਹੀ ਰਹਿਣ ਵਾਲੇ ਚਾਰ ਨੌਜਵਾਨਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਤਿੰਨ ਵਿਅਕਤੀ ਅਜੇ ਫ਼ਰਾਰ ਦੱਸੇ ਜਾਂਦੇ ਹਨ | ਜਿਨਾਂ ਦੀ ਗਿ੍ਫ਼ਤਾਰੀ ਲਈ ਪੁਲਿਸ ਪਾਰਟੀ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਧਰੁਮਨ ਐਚ. ਨਿੰਬਾਲੇ ਨੇ ਦੱਸਿਆ ਕਿ ਬਲਕਾਰ ਸਿੰਘ ਪੁੱਤਰ ਫ਼ੌਜਾ ਸਿੰਘ ਵਾਸੀ ਘੜਕਾ ਨੇ ਸ਼ਿਕਾਇਤ ਦਰਜ ਕਰਵਾਈ ਕਿ 27 ਜੁਲਾਈ 2020 ਨੂੰ ਉਸ ਦਾ ਲੜਕਾ ਜੁਗਰਾਜ ਸਿੰਘ ਘਰੋਂ ਦੌੜ ਲਗਾਉਣ ਲਈ ਗਿਆ ਸੀ ਅਤੇ ਰਾਤ ਨੌ ਵਜੇ ਦੇ ਕਰੀਬ ਪਿੰਡ ਦੇ ਹੀ ਲੜਕੇ ਹਰਮਨਦੀਪ ਸਿੰਘ ਅਤੇ ਉਸ ਦੀ ਮਾਤਾ ਰਾਜਵਿੰਦਰ ਕੌਰ ਨੇ ਆ ਕੇ ਦੱਸਿਆ ਕਿ ਉਹ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਥੋੜ੍ਹਾ ਪਿੱਛੇ ਆਪਣੀ ਜਗ੍ਹਾ 'ਤੇ ਗੋਡੀ ਕਰ ਰਿਹਾ ਸੀ ਕਿ ਉਥੋਂ ਜੁਗਰਾਜ ਸਿੰਘ ਰੌਲਾ ਪਾਉਂਦਾ ਲੰਘਿਆ ਤੇ ਕਹਿ ਰਿਹਾ ਸੀ ਉਸ ਦਾ ਮੋਬਾਈਲ ਕਿਉਂ ਲੈ ਕੇ ਜਾ ਰਹੇ ਹੋ | ਉਸ ਦੇ ਅੱਗੇ ਇਕ ਨੌਜਵਾਨ ਦੌੜਿਆ ਜਾ ਰਿਹਾ ਸੀ, ਜਿਸ 'ਤੇ ਬਲਕਾਰ ਸਿੰਘ ਨੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਆਪਣੇ ਲੜਕੀ ਦੀ ਭਾਲ ਸ਼ੁਰੂ ਕੀਤੀ, ਪਰ ਨਹੀਂ ਮਿਲਿਆ ਤੇ ਉਸਦਾ ਮੋਬਾਈਲ ਬੰਦ ਸੀ | ਅਗਲੇ ਦਿਨ ਸਾਢੇ ਸੱਤ ਵਜੇ ਦੇ ਕਰੀਬ ਜੁਗਰਾਜ ਸਿੰਘ ਦੀ ਲਾਸ਼ ਸਰਵਣ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੇ ਝੋਨੇ ਦੇ ਖ਼ੇਤਾਂ ਵਿਚ ਪਈ ਸੀ | ਇਸ ਸਬੰਧ ਵਿਚ ਪੁਲਿਸ ਨੇ 28 ਜੁਲਾਈ ਨੂੰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਸੀ | ਉਸ ਸਮੇਂ ਪੁਲਿਸ ਵਲੋਂ ਸ਼ੱਕ ਦੇ ਆਧਾਰ 'ਤੇ ਹਰਮਨਪ੍ਰੀਤ ਸਿੰਘ ਉਰਫ਼ ਦਾਣਾ, ਰਣਜੋਧ ਸਿੰਘ ਜੋਧਾ ਵਾਸੀ ਬੁਰਜ ਪੂਹਲਾ ਤੋਂ ਕਈ ਵਾਰ ਪੁੱਛਗਿੱਛ ਕੀਤੀ, ਪਰ ਇਨ੍ਹਾਂ ਨੇ ਕੋਈ ਸੱਚਾਈ ਬਿਆਨ ਨਹੀਂ ਕੀਤੀ | ਇਸ ਸਬੰਧ ਵਿਚ ਡੀ.ਐਸ.ਪੀ. ਰਵੀਸ਼ੇਰ ਸਿੰਘ ਦੀ ਅਗਵਾਈ ਵਿਚ ਇਕ ਸਿੱਟ ਬਣਾਈ ਗਈ, ਜਿੰਨਾਂ ਨੇ ਇਸ ਕੇਸ ਦੀ ਡੂੰਘਾਈ ਨਾਲ ਤਫਤੀਸ਼ ਕਰਦੇ ਹੋਏ ਟੈਕਨੀਕਲ ਟੀਮ ਦੀ ਮਦਦ ਨਾਲ ਤੇ ਹੋਰ ਤੱਥਾਂ ਦੇ ਅਧਾਰ 'ਤੇ ਹਰਮਨਦੀਪ ਸਿੰਘ ਉਰਫ਼ ਜੋਬਨ ਪੁੱਤਰ ਸੁਲੱਖਣ ਸਿੰਘ, ਹਰਮਨਪ੍ਰੀਤ ਸਿੰਘ ਉਰਫ਼ ਦਾਣਾ ਪੁੱਤਰ ਜਸਬੀਰ ਸਿੰਘ, ਜਸ਼ਨਦੀਪ ਸਿੰਘ ਉਰਫ਼ ਜਸ਼ਨ ਪੁੱਤਰ ਹਰਦੇਵ ਸਿੰਘ ਅਤੇ ਰੇਸ਼ਮ ਸਿੰਘ ਪੁੱਤਰ ਪ੍ਰਮਜੀਤ ਸਿੰਘ ਵਾਸੀ ਘੜਕਾ ਨੂੰ ਗਿ੍ਫ਼ਤਾਰ ਕੀਤਾ ਹੈ | ਜਿਨਾਂ ਨੇ ਇੰਕਸ਼ਾਫ ਕੀਤਾ ਹੈ ਕਿ ਉਨ੍ਹਾਂ ਨੇ ਹੀ ਜੁਗਰਾਜ ਸਿੰਘ ਦਾ ਕਤਲ ਕੀਤਾ ਹੈ | ਐਸ.ਐਸ.ਪੀ. ਨਿੰਬਾਲੇ ਨੇ ਦੱਸਿਆ ਕਿ ਜੋਬਨਜੀਤ ਸਿੰਘ ਜੁਗਰਾਜ ਸਿੰਘ ਦੀ ਕਿਸੇ ਰਿਸ਼ਤੇਦਾਰ ਲੜਕੀ ਨਾਲ ਇਕਤਰਫ਼ਾ ਪਿਆਰ ਕਰਦਾ ਸੀ | ਇਸ ਬਾਰੇ ਜੁਗਰਾਜ ਸਿੰਘ ਨੂੰ ਪਤਾ ਸੀ | ਜਿਸ ਕਰਕੇ ਇਨ੍ਹਾਂ ਨੇ ਜੁਗਰਾਜ ਸਿੰਘ ਨੂੰ ਮਾਰਨ ਦੀ ਯੋਜਨਾ ਤਿਆਰ ਕੀਤੀ | ਉਨ੍ਹਾਂ ਇਹ ਵੀ ਦੱਸਿਆ ਕਿ ਹਰਮਨਪ੍ਰੀਤ ਸਿੰਘ ਦੀ ਮਾਤਾ ਰਾਜਵਿੰਦਰ ਕੌਰ ਨੂੰ ਇਸ ਕੇਸ ਵਿਚ ਡੀ.ਐਸ.ਪੀ. ਵਲੋਂ ਸ਼ੱਕ ਦੇ ਆਧਾਰ 'ਤੇ ਵਾਰ ਵਾਰ ਦਫ਼ਤਰ ਬੁਲਾਇਆ ਗਿਆ ਸੀ ਤੇ ਰਾਜਵਿੰਦਰ ਕੌਰ ਨੂੰ ਸੱਚ ਬੋਲਣ ਲਈ ਨਾਰਕੋਟੈਸਟ ਕਰਵਾਉਣ ਲਈ ਕਿਹਾ ਸੀ, ਜਿਸ ਨੇ ਆਪਣਾ ਨਾਰਕੋਟੈਸਟ ਕਰਵਾਉਣ ਲਈ ਮਨ੍ਹਾਂ ਕਰ ਦਿੱਤਾ ਸੀ | ਇਸ ਮਾਮਲੇ ਵਿਚ ਵੀ ਰਾਜਵਿੰਦਰ ਕੌਰ 'ਤੇ ਪੁਲਿਸ ਨੂੰ ਪੂਰਾ ਸ਼ੱਕ ਸੀ | ਉਨ੍ਹਾਂ ਦੱਸਿਆ ਕਿ ਉਕਤ ਚਾਰਾਂ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤੇ ਬਾਕੀ ਰਹਿੰਦੇ ਤਿੰਨ ਸਾਥੀਆਂ ਨੂੰ ਵੀ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ |

ਜ਼ਿਲ੍ਹਾ ਤਰਨ ਤਾਰਨ ਵਿਚ ਕੋਰੋਨਾ ਨਾਲ ਦੋ ਵਿਅਕਤੀਆਂ ਦੀ ਮੌਤ, 14 ਹੋਰ ਨਵੇਂ ਮਾਮਲੇ

ਤਰਨ ਤਾਰਨ, 9 ਮਈ (ਹਰਿੰਦਰ ਸਿੰਘ)-ਜ਼ਿਲ੍ਹੇ ਵਿਚ ਕੋੋਰੋਨਾ ਪੀੜਤ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 14 ਹੋਰ ਨਵੇਂ ਵਿਅਕਤੀ ਦੇ ਪਾਜ਼ੀਟਿਵ ਆਏ ਹਨ | ਜ਼ਿਲ੍ਹਾ ਤਰਨ ਤਾਰਨ ਵਿਚ ਹੁਣ ਤੱਕ 1,04,782 ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ ਜਾ ਚੁੱਕਾ ਹੈ | ਇਹ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਠੋਸ ਕਦਮ ਚੁੱਕੇ- ਸਾਬਕਾ ਵਿਧਾਇਕ ਮੰਨਾ

ਮੀਆਂਵਿੰਡ, 9 ਮਈ (ਗੁਰਪ੍ਰਤਾਪ ਸਿੰਘ ਸੰਧੂ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਆਪਣੇ ਨਿਵਾਸ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਣਗਹਿਲੀ ...

ਪੂਰੀ ਖ਼ਬਰ »

ਪਿਛਲੇ ਲੰਮੇ ਸਮੇਂ ਤੋਂ ਟੁੱਟੀ ਸੜਕ 'ਤੇ ਪਿੰਡ ਵੜਿੰਗ ਦੇ ਲੋਕਾਂ ਨੇ ਪ੍ਰੀਮਿਕਸ ਪਾਉਣ ਦੀ ਕੀਤੀ ਮੰਗ

ਖਡੂਰ ਸਾਹਿਬ, 9 ਮਈ (ਰਸ਼ਪਾਲ ਸਿੰਘ ਕੁਲਾਰ)¸ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਬਲਾਕ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਵੜਿੰਗ ਸੂਬਾ ਸਿੰਘ ਨੂੰ ਖਡੂਰ ਸਾਹਿਬ ਤੋਂ ਜਾਂਦੀ 4 ਕਿਲੋਮੀਟਰ ਦੀ ਲਿੰਕ ਸੜਕ ਜੋ ਲੰਮੇ ਸਮੇਂ ਤੋਂ ਟੋਇਆਂ ਦਾ ਸ਼ਿਕਾਰ ਹੋਣ ਕਾਰਨ ਖਾਨਾਪੂਰਤੀ ...

ਪੂਰੀ ਖ਼ਬਰ »

ਢਾਈ ਲੱਖ ਕਣਕ ਦੀਆਂ ਬੋਰੀਆਂ ਦੀ ਚੁਕਾਈ ਨਾ ਹੋਣ ਕਰਕੇ ਆੜ੍ਹਤੀਆਂ ਵਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਖਡੂਰ ਸਾਹਿਬ, 9 ਮਈ (ਰਸ਼ਪਾਲ ਸਿੰਘ ਕੁਲਾਰ)-ਦਾਣਾ ਮੰਡੀ ਖਡੂਰ ਸਾਹਿਬ ਵਿਚੋਂ ਕਣਕ ਦੀ ਚੁਕਾਈ ਨਾ ਹੋਣ ਕਰਕੇ ਮੰਡੀ ਵਿਚ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ | ਆੜ੍ਹਤੀਆਂ ਵਲੋਂ ਪਨਸਪ, ਮਾਰਕਫੈੱਡ ਤੇ ਐੱਫ.ਸੀ.ਆਈ. ਦੇ ਅਧਿਕਾਰੀਆਂ ਨੂੰ ਵਾਰ-ਵਾਰ ਚੁਕਾਈ ਸਬੰਧੀ ਬੇਨਤੀ ...

ਪੂਰੀ ਖ਼ਬਰ »

ਐਡਵੋਕੇਟ ਢਿੱਲੋਂ ਨਾਲ ਹਲਕਾ ਵਿਧਾਇਕ ਡਾ. ਅਗਨੀਹੋਤਰੀ ਵਲੋਂ ਦੁੱਖ ਪ੍ਰਗਟ

ਝਬਾਲ, 9 ਮਈ (ਸਰਬਜੀਤ ਸਿੰਘ)-ਝਬਾਲ ਵਾਸੀ ਐਡਵੋਕੇਟ ਇਕਬਾਲ ਸਿੰਘ ਢਿੱਲੋਂ ਦੇ ਵੱਡੇ ਭਰਾ ਅਤੇ ਸੀ. ਆਗੂ ਬਾਰ ਐਸੋਸੀਏਸ਼ਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਜੇ.ਐੱਸ. ਢਿੱਲੋਂ ਝਬਾਲ ਦੇ ਤਾਇਆ (ਸੈਕਟਰੀ ਗੁ. ਮਾਤਾ ਭਾਗ ਕੌਰ ਜੀ ਝਬਾਲ) ਪਰਮਿੰਦਰ ਸਿੰਘ ਲਾਲੀ ਝਬਾਲ ...

ਪੂਰੀ ਖ਼ਬਰ »

ਲੋਟਸ ਵੈਲੀ ਸਕੂਲ ਕੋਟ ਮੁਹੰਮਦ ਵਿਖੇ ਮਾਂ ਦਿਵਸ ਸਬੰਧੀ ਆਨਲਾਈਨ ਅਸੈਂਬਲੀ ਕਰਵਾਈ

ਫਤਿਆਬਾਦ, 9 ਮਈ (ਹਰਵਿੰਦਰ ਸਿੰਘ ਧੂੰਦਾ)-ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਲੋਟਸ ਵੈਲੀ ਸੀਨੀਅਰ ਸਕੂਲ ਕੋਟ ਮੁਹੰਮਦ ਖਾਂ ਵਿਖੇ ਸਕੂਲ ਦੇ ਵਿਦਿਆਰਥੀਆਂ ਵਲੋਂ ਇਕ ਵਿਸ਼ੇਸ਼ ਪ੍ਰੋਗਰਾਮ ਤਹਿਤ ਮਾਂ ਦਿਵਸ ਦੇ ਸਬੰਧ ਵਿਚ ਆਨਲਾਈਨ ਅਸੈਂਬਲੀ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਵਿਧਾਇਕ ਵਲੋਂ ਨਗਿੰਦਰ ਕੁਮਾਰ ਕਸੇਲ ਨਾਲ ਦੁੱਖ ਸਾਂਝਾ

ਸਰਾਏ ਅਮਾਨਤ ਖਾਂ, 9 ਮਈ (ਨਰਿੰਦਰ ਸਿੰਘ ਦੋਦੇ)-ਪਿੰਡ ਕਸੇਲ ਉੱਘੇ ਕਾਂਗਰਸੀ ਆਗੂ ਨਗਿੰਦਰ ਕੁਮਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਵੱਡੇ ਭਰਾ ਸੂਰਜ ਕੁਮਾਰ ਤੇ ਮਾਤਾ ਰਧਾਇਕਾ ਦੀ ਅਚਾਨਕ ਸੰਖੇਪ ਬਿਮਾਰੀ ਪਿਛੋਂ ਦਿਹਾਂਤ ਹੋ ਗਿਆ | ਉਨ੍ਹਾਂ ਦੇ ...

ਪੂਰੀ ਖ਼ਬਰ »

ਹਲਕੇ ਦੇ ਵੋਟਰਾਂ ਦਾ ਆਪ ਮੁਹਾਰੇ ਆਮ ਆਦਮੀ ਪਾਰਟੀ ਨਾਲ ਜੁੜਨਾ ਅਕਾਲੀ ਤੇ ਕਾਂਗਰਸ ਲਈ ਅਸ਼ੁੱਭ ਸੰਕੇਤ

ਪੱਟੀ, 9 ਮਈ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)-ਵਿਧਾਨ ਸਭਾ ਹਲਕਾ ਪੱਟੀ ਜੋ ਲੰਬੇ ਸਮੇਂ ਤੋਂ ਟਕਸਾਲੀ ਅਕਾਲੀ ਹਲਕੇ ਵਜੋਂ ਜਾਣਿਆ ਜਾਂਦਾ ਰਿਹਾ ਹੈ, ਜਿਸ ਦੀ ਬਦੌਲਤ ਇਕ ਸਧਾਰਨ ਜੱਟ ਪਰਿਵਾਰ ਨਾਲ ਸਬੰਧਿਤ ਨਰੰਜਨ ਸਿੰਘ ਦੋ ਵਾਰ ਵਿਧਾਇਕ ਬਣੇ ਤੇ ਨਾਮਵਰ ਸਿਆਸੀ ...

ਪੂਰੀ ਖ਼ਬਰ »

ਸਵਰਗ ਆਸ਼ਰਮ ਪੱਟੀ ਵਿਖੇ ਜੇ.ਸੀ.ਬੀ. ਮਸ਼ੀਨ ਨਾਲ ਕਰਵਾਈ ਸਾਫ਼-ਸਫ਼ਾਈ

ਪੱਟੀ, 9 ਮਈ (ਬੋਨੀ ਕਾਲੇਕੇ, ਖਹਿਰਾ)-ਪੱਟੀ ਲਾਹੋਰ ਰੋਡ 'ਤੇ ਬਣੇ ਸ਼ਮਸ਼ਾਨ ਘਾਟ (ਸਵਰਗ ਆਸ਼ਰਮ ਟਰੱਸਟ) ਵਿਖੇ ਸਮਾਜ ਸੇਵੀਂ ਅਸ਼ਵਨੀ ਮਹਿਤਾ ਵਲੋਂ ਸਾਥੀਆਂ ਨਾਲ ਮਿਲਕੇ ਸਾਫ਼-ਸਫ਼ਾਈ ਕਰਵਾਈ ਜਾ ਰਹੀ ਹੈ ਤਾਂ ਜੋ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਇਸ ਦੀ ਵਧੀਆਂ ਦਿੱਖ ...

ਪੂਰੀ ਖ਼ਬਰ »

ਮਿਲਖਾ ਸਿੰਘ ਤਤਲ ਨਾਲ ਕੀਤਾ ਚੇਅਰਮੈਨ ਸ਼ੇਖ ਨੇ ਦੁੱਖ ਸਾਂਝਾ

ਸ਼ਾਹਬਾਜ਼ਪੁਰ, 9 ਮਈ (ਪ੍ਰਦੀਪ ਬੇਗੇਪੁਰ)- ਸੀਨੀਅਰ ਅਕਾਲੀ ਆਗੂ ਮਿਲਖਾ ਸਿੰਘ ਤਤਲੇ ਦੇ ਪਿਤਾ ਜੋਗਿੰਦਰ ਸਿੰਘ ਭੰਗਾਲੀਆ ਜੋ ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਸਨ | ਇਸ ਦੁੱਖ ਦੀ ਘੜੀ ਵਿਚ ਮਿਲਖਾ ਸਿੰਘ ਤਤਲੇ, ਗੁਰਸੇਵਕ ਸਿੰਘ ਭੰਗਾਲੀਆ, ਬੂਰਾ ਸਿੰਘ ਭੰਗਾਲੀਆ, ...

ਪੂਰੀ ਖ਼ਬਰ »

ਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਂ ਦਿਵਸ ਮਨਾਇਆ

ਤਰਨ ਤਾਰਨ, 9 ਮਈ (ਹਰਿੰਦਰ ਸਿੰਘ)-ਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਂ ਦਿਵਸ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ | ਕਿੰਡਰਗਾਰਟਨ ਦੇ ਬੱਚਿਆਂ ਨੇ ਆਪਣੇ ਮੰਮੀ ਲਈ ਆਪਣੇ ਛੋਟੇ-ਛੋਟੇ ਹੱਥਾਂ ਨਾਲ ਸੁੰਦਰ ਕਾਰਡ ਤਿਆਰ ਕੀਤੇ ਤੇ ਉਨ੍ਹਾਂ ਨਾਲ ਫੋਟੋ ਖਿੱਚ ਕੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਬੁਰਜ ਮਰਹਾਣਾ ਨੇ ਮਾਂ ਦਿਵਸ ਮਨਾਇਆ ਗੱਗੋਬੂਹਾ

ਹਰੀਕੇ ਪੱਤਣ, 9 ਮਈ (ਸੰਜੀਵ ਕੁੰਦਰਾ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਬੁਰਜ ਮਰਹਾਣਾ ਵਲੋਂ ਮਾਂ ਦਿਵਸ ਮਨਾਇਆ ਗਿਆ | ਕੋਰੋਨਾ ਮਹਾਂਮਾਰੀ ਦੇ ਸੰਕਟ ਦਾ ਧਿਆਨ ਰੱਖਦਿਆਂ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਘਰਾਂ ਵਿਚ ਮਾਂ ਦੇ ਪਿਆਰ ਤੇ ਮਮਤਾ ਨੂੰ ਬਿਆਨ ਕਰਦੀਆਂ ...

ਪੂਰੀ ਖ਼ਬਰ »

ਧੀਆਂ ਨੇ ਕੇਕ ਕੱਟ ਕੇ ਮਨਾਇਆ 'ਮਾਂ ਦਿਵਸ'

ਝਬਾਲ, 9 ਮਈ (ਸਰਬਜੀਤ ਸਿੰਘ)-ਝਬਾਲ ਖਾਮ ਵਿਖੇ ਸਰਪੰਚ ਨਰਿੰਦਰ ਪੱਪਾ ਝਬਾਲ ਦੀਆਂ ਧੀਆਂ ਨੇ ਮਾਂ ਦਿਵਸ ਮੌਕੇ ਅੱਜ ਪਰਿਵਾਰ ਸਮੇਤ ਇਕੱਤਰ ਹੋ ਕੇ ਮਾਂ ਦਿਵਸ ਮਨਾਇਆ ਤੇ ਕੇਕ ਕੱਟਿਆ | ਇਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਟੀ ਤੋਂ ਐੱਮ.ਐੱਸ.ਸੀ. ਮੈਡਮ ਨੇਹਾ ਝਬਾਲ ਤੇ ...

ਪੂਰੀ ਖ਼ਬਰ »

ਪਿਆਰ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਫਤਿਆਬਾਦ, 9 ਮਈ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਦੇ ਮੁਹੱਲਾ ਹਸਪਤਾਲ ਦੀ ਵਸਨੀਕ ਪਿਆਰ ਕੌਰ ਪਤਨੀ ਤਰਸੇਮ ਸਿੰਘ ਜੋ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਪੀੜਤ ਸੀ, ਦਾ ਦਿਹਾਂਤ ਹੋ ਜਾਣ 'ਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ ਪਿਆਰ ਕੌਰ ਦੀ ...

ਪੂਰੀ ਖ਼ਬਰ »

ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਭਲਾਈਪੁਰ ਵਿਖੇ ਮਾਂ ਦਿਵਸ ਮਨਾਇਆ

ਮੀਆਂਵਿੰਡ, 9 ਮਈ (ਗੁਰਪ੍ਰਤਾਪ ਸਿੰਘ ਸੰਧੂ)-ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਭਲਾਈਪੁਰ ਡੋਗਰਾਂ ਵਿਖੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਆਨਲਾਈਨ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਆਕਸੀਜ਼ਨ ਪਲਾਂਟ ਲੱਗਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ-ਸ਼ਾਹ ਮੀਆਂਵਿੰਡ

ਮੀਆਂਵਿੰਡ, 9 ਮਈ (ਗੁਰਪ੍ਰਤਾਪ ਸਿੰਘ ਸੰਧੂ)-ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਯਤਨਾਂ ਸਦਕਾ ਜਲਦ ਹੀ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਆਕਸੀਜ਼ਨ ਪਲਾਂਟ ਲੱਗ ਰਿਹਾ ਹੈ | ਜਿਸ ਲਈ ਡਿੰਪਾ ਵਲੋਂ ਆਪਣੇ ਐੱਮ.ਪੀ. ਫੰਡ ਵਿਚੋਂ 50 ਲੱਖ ਦੀ ...

ਪੂਰੀ ਖ਼ਬਰ »

ਕੋਰੋਨਾ ਦੀ ਆੜ 'ਚ ਕੇਂਦਰ ਤੇ ਕੈਪਟਨ ਸਰਕਾਰ ਨੇ ਲੋਕਾਂ ਦਾ ਆਰਥਿਕ ਪੱਖੋਂ ਲੱਕ ਤੋੜ ਦਿੱਤਾ-ਭਰੋਵਾਲ, ਪੰਮ, ਟੀਟੂ

ਫਤਿਆਬਾਦ, 9 ਮਈ (ਹਰਵਿੰਦਰ ਸਿੰਘ ਧੂੰਦਾ)-ਫਤਿਆਬਾਦ ਵਿਖੇ ਅਜੋਕੇ ਹਾਲਾਤਾਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ, ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਪ੍ਰਮਬੀਰ ਸਿੰਘ ਪੰਮ ਸੰਧੂ ਤੇ ਸ਼੍ਰੋਮਣੀ ...

ਪੂਰੀ ਖ਼ਬਰ »

ਗੱਗੋਬੂਹਾ ਵਿਖੇ ਸ਼ਹੀਦ ਬਾਬਾ ਬੀਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਝਬਾਲ, 9 ਮਈ (ਸਰਬਜੀਤ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਗੁਰਪੁੁਰਬ ਨੂੰ ਸਮਰਪਿਤ ਸ਼ਹੀਦ ਬਾਬਾ ਬੀਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਤੱਪ ਅਸਥਾਨ ਦਮਦਮਾ ਸਾਹਿਬ ਜੀ ਬਾਬਾ ਬੀਰ ਸਿੰਘ ਜੀ ਗੱਗੋਬੂਹਾ ਵਿਖੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ...

ਪੂਰੀ ਖ਼ਬਰ »

ਪ੍ਰਾਇਮਰੀ ਅਧਿਆਪਕਾਂ ਨੂੰ 11 ਮਈ ਨੂੰ ਫਾਰਗ ਕੀਤਾ ਜਾਏ-ਈ.ਟੀ.ਯੂ.

ਤਰਨ ਤਾਰਨ, 9 ਮਈ (ਲਾਲੀ ਕੈਰੋਂ)¸ਸਿੱਖਿਆ ਵਿਭਾਗ ਪੰਜਾਬ ਵਲੋਂ ਆਨ ਲਾਈਨ ਟਰਾਂਸਫਰ 2021-22 ਅਧੀਨ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਅਧਿਆਪਕਾਂ ਦੀਆਂ ਦੋ ਗੇੜਾਂ ਵਿਚ ਵੱਡੀ ਗਿਣਤੀ ਵਿਚ ਬਦਲੀਆਂ ਕੀਤੀਆਂ ਗਈਆਂ ਸਨ, ਬਦਲੀ ਕਰਵਾਉਣ ਵਾਲੇ ਅਧਿਆਪਕਾਂ ਅਤੇ ਉਨ੍ਹਾਂ ਦੇ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦÏਰਾਨ ਪੰਜਾਬ ਸਰਕਾਰ ਗ਼ਰੀਬ ਲੋਕਾਂ ਦੇ ਖਾਤਿਆਂ ਵਿਚ 10 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਪਾਵੇ- ਦਰਾਜਕੇ

ਪੱਟੀ, 9 ਮਈ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)-ਦਿਹਾਤੀ ਮਜ਼ਦੂਰ ਸਭਾ ਦੀ ਬ੍ਰਾਂਚ ਲੋਹਕਾ ਦੀ ਮੀਟਿੰਗ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਖੇਤ ਮਜ਼ਦੂਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦਿੱਲੀ ਦੀ ਤਰਜ 'ਤੇ ਸੂਬੇ ਦੇ ਲੋਕਾਂ ਨੂੰ ਸਹੂਲਤਾਂ ਦੇਵੇ- ਔਲਖ

ਫਤਿਆਬਾਦ, 9 ਮਈ (ਹਰਵਿੰਦਰ ਸਿੰਘ ਧੂੰਦਾ)-ਆਮ ਆਦਮੀ ਪਾਰਟੀ ਦੇ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਔਲਖ ਨੇ ਫਤਿਆਬਾਦ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਪਰਿਵਾਰਾਂ ਦਾ ਸਨਮਾਨ

ਤਰਨ ਤਾਰਨ, 9 ਮਈ (ਲਾਲੀ ਕੈਰੋਂ)-ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਡਾ. ਕਸ਼ਮੀਰ ਸਿੰਘ ਸੋਹਲ ਦੀ ਪ੍ਰੇਰਨਾ ਸਦਕਾ ਤੇ ਸੀ: ਆਗੂ ਲਖਵਿੰਦਰ ਸਿੰਘ ਫ਼ੌਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਸੇਵਾ ਮੁਕਤ ਪਿ੍ੰ: ਭੁਪਿੰਦਰ ਕੌਰ ਤੇ ਹੋਰ ਵੱਖ-ਵੱਖ ...

ਪੂਰੀ ਖ਼ਬਰ »

ਨਰਿੰਦਰ ਮੋਦੀ ਬਹੁਤ ਵੱਡੇ ਅਸਫ਼ਲ ਪ੍ਰਧਾਨ ਮੰਤਰੀ ਸਾਬਿਤ ਹੋਏ- ਗਿੱਲ

ਖੇਮਕਰਨ, 9 ਮਈ (ਰਾਕੇਸ਼ ਬਿੱਲਾ)- ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਿੱਲ ਨੇ ਅੱਜ ਸਰਹੱਦੀ ਪਿੰਡ ਸਕੱਤਰਾਂ ਵਿਚ ਵਰਕਰਾਂ ਦੀ ਮੀਟਿੰਗ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਡਾ ਅਸਫਲ ਪ੍ਰਧਾਨ ਮੰਤਰੀ ਕਰਾਰ ...

ਪੂਰੀ ਖ਼ਬਰ »

ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੋ ਨੂੰ ਗਹਿਰਾ ਸਦਮਾ, ਚਾਚੇ ਸੇਵਾ ਸਿੰਘ ਦਾ ਦਿਹਾਂਤ

ਸਰਾਏ ਅਮਾਨਤ ਖਾਂ, 9 ਮਈ (ਨਰਿੰਦਰ ਸਿੰਘ ਦੋਦੇ)-­ਪਿੰਡ ਗੰਡੀਵਿੰਡ ਦੇ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੋ ਭੱਠੇ ਵਾਲੇ ਤੇ ਕੁਲਦੀਪ ਸਿੰਘ ਗੰਡੀਵਿੰਡ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਚਾਚਾ ਜੀ ਸੇਵਾ ਸਿੰਘ ਇਕ ਸੜਕ ਹਾਦਸੇ ਵਿਚ ਅਕਾਲ ਚਲਾਣਾ ...

ਪੂਰੀ ਖ਼ਬਰ »

ਪਿੰਡ ਧੂੰਦਾ ਦੀਆਂ ਜਮੀਨਾਂ 'ਤੇ ਬਣ ਰਹੇ ਬੰਨ ਦਾ ਕਿਸਾਨਾਂ ਵਲੋਂ ਵਿਰੋਧ

ਗੋਇੰਦਵਾਲ ਸਾਹਿਬ, 9 ਮਈ (ਸਕੱਤਰ ਸਿੰਘ ਅਟਵਾਲ)- ਕਸਬਾ ਗੋਇੰਦਵਾਲ ਸਾਹਿਬ ਦੇ ਨੇੜਲੇ ਪਿੰਡ ਧੂੰਦਾ ਦੇ ਮੰਡ ਦੀ ਨੰਬਰੀ ਤੇ ਮਾਲਕੀ ਜ਼ਮੀਨ ਦੇ ਬੰਨ ਨੂੰ ਧੱਕੇ ਨਾਲ ਬੰਨ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜ਼ਮੀਨ ਮਾਲਕ, ਕਿਸਾਨ ਜਥੇਬੰਦੀਆਂ ਤੇ ਰਾਜਨੀਤਕ ਪਾਰਟੀ ਵਲੋਂ ...

ਪੂਰੀ ਖ਼ਬਰ »

ਬੀ.ਐੱਡ ਅਧਿਆਪਕ ਫਰੰਟ ਦੀ ਅਧਿਆਪਕਾ ਦੀ ਸੜਕ ਹਾਦਸੇ ਵਿਚ ਮੌਤ

ਤਰਨ ਤਾਰਨ, 9 ਮਈ (ਵਿਕਾਸ ਮਰਵਾਹਾ)-ਬੀ.ਐੱਡ ਅਧਿਆਪਕ ਫਰੰਟ ਦੇ ਮਿਹਨਤੀ ਤੇ ਸੁਹਿਰਦ ਅਧਿਆਪਕਾ ਕਮਲਦੀਪ ਕੌਰ ਢਿੱਲੋਂ ਜੋ ਕਿ ਬਤੌਰ ਈ.ਟੀ.ਟੀ. ਅਧਿਆਪਕਾਂ ਸਰਕਾਰੀ ਐਲੀਮੈਂਟਰੀ ਸਕੂਲ ਕੱਕਾ ਕੰਡਿਆਲਾ (ਬਲਾਕ ਤਰਨ ਤਾਰਨ ਪਰਾਪਰ) ਤੋਂ 2018 ਵਿਚ ਸਾਇੰਸ ਮਿਸਟ੍ਰੈਸ ਵਜੋਂ ...

ਪੂਰੀ ਖ਼ਬਰ »

ਗੁਰਦੁਆਰਾ ਛਾਪੜੀ ਸਾਹਿਬ ਵਿਖੇ ਬਾਬਾ ਖਜਾਨ ਸਿੰਘ ਦੀ ਬਰਸੀ ਮਨਾਈ

ਫਤਿਆਬਾਦ, 9 ਮਈ (ਹਰਵਿੰਦਰ ਸਿੰਘ ਧੂੰਦਾ)- ਪੰਜ ਗੁਰੂ ਸਾਹਿਬ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਛਾਪੜੀ ਸਾਹਿਬ ਵਿਖੇ ਬਾਬਾ ਦੀਵਾਨ ਸਿੰਘ ਬਾਬਾ ਖਜਾਨ ਸਿੰਘ ਤੇ ਬਾਬਾ ਸਰਦਾਰਾ ਸਿੰਘ ਦੀ ਸਲਾਨਾ ਬਰਸੀ ਅੱਜ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਾਦੇ ਤੌਰ 'ਤੇ ...

ਪੂਰੀ ਖ਼ਬਰ »

ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਜਥੇਬੰਦੀਆਂ ਵਲੋਂ ਸਾਂਝੀ ਐਕਸ਼ਨ ਕਮੇਟੀ ਦਾ ਗਠਨ

ਖਡੂਰ ਸਾਹਿਬ, 9 ਮਈ (ਰਸ਼ਪਾਲ ਸਿੰਘ ਕੁਲਾਰ)¸ਪਿਛਲੇ ਦਿਨੀਂ ਕਸਬਾ ਫਤਿਆਬਾਦ ਦੀ ਦਲਿਤ ਲੜਕੀ ਦੀ ਹੋਈ ਕੁੱਟਮਾਰ ਤੇ ਜਬਰਦਸਤੀ ਵਾਲ ਕੱਟਣ ਦੀ ਨਿੰਦਿਆ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੀ ਕਾਮਰੇਡ ਗੁਰਦਿਆਲ ਸਿੰਘ ਦੇ ਗ੍ਰਹਿ ਖਡੂਰ ਸਾਹਿਬ ਵਿਖੇ ਅਹਿਮ ਮੀਟਿੰਗ ਹੋਈ | ...

ਪੂਰੀ ਖ਼ਬਰ »

ਕੋਰੋਨਾ ਦੀ ਆੜ 'ਚ ਧੱਕੇ ਨਾਲ ਦੁਕਾਨਾਂ ਬੰਦ ਕਰਵਾਉਣਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਸੰਯੁਕਤ ਕਿਸਾਨ ਮੋਰਚਾ

ਗੋਇੰਦਵਾਲ ਸਾਹਿਬ/ਫਤਿਆਬਾਦ, 9 ਮਈ (ਸਕੱਤਰ ਸਿੰਘ ਅਟਵਾਲ, ਹਰਵਿੰਦਰ ਸਿੰਘ ਧੂੰਦਾ)­- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸ਼ਹਿਰਾਂ ਤੇ ਕਸਬਿਆਂ 'ਚ ਕੋਰੋਨਾ ਸੰਕਟ ਦੌਰਾਨ ਕਾਰੋਬਾਰੀਆਂ ਦੇ ਕੰਮ ਚਲਾਉਣ ਦੀ ਹਮਾਇਤ 'ਚ ਫਤਿਆਬਾਦ ਤੋਂ ਸ਼ੁਰੂ ਹੋ ਕੇ ਗੋਇੰਦਵਾਲ ...

ਪੂਰੀ ਖ਼ਬਰ »

ਕੋਰੋਨਾ ਮਹਾਮਾਰੀ ਕਾਰਨ ਪ੍ਰਭਾਵਿਤ ਹੋਏ ਕਾਰੋਬਾਰ ਹੁਣ ਬੰਦ ਹੋਣ ਦੀ ਕਗਾਰ 'ਤੇ

ਗੋਇੰਦਵਾਲ ਸਾਹਿਬ, 9 ਮਈ (ਸਕੱਤਰ ਸਿੰਘ ਅਟਵਾਲ)-ਕੋਰੋਨਾ ਮਹਾਂਮਾਰੀ ਦੇ ਖਾਤਮੇ ਸਬੰਧੀ ਪੰਜਾਬ ਸਰਕਾਰ ਵਲੋਂ ਹਰ ਦਿਨ ਨਿੱਤ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਆਮ ਜਨਤਾ ਤੇ ਦੁਕਾਨਦਾਰਾਂ ਭੰਬਲਭੂਸੇ ਵਿਚ ਪਏ ਦਿਖਾਈ ਦੇ ਰਹੇ ਹਨ | ਛੋਟੇ ...

ਪੂਰੀ ਖ਼ਬਰ »

ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਦਰਸ਼ਨੀ ਡਿਓੜੀ ਦੀ ਸੇਵਾ ਜਲਦੀ ਸ਼ੁਰੂ ਕਰਨ ਦੀ ਮੰਗ

ਤਰਨ ਤਾਰਨ, 9 ਮਈ (ਹਰਿੰਦਰ ਸਿੰਘ)- 30 ਮਾਰਚ 2019 ਵਿਚ ਰਾਤ ਦੇ ਹਨੇਰੇ ਵਿਚ ਸਥਾਨਕ ਡੇਰਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਪੁਰਾਤਨ ਦਰਸ਼ਨੀ ਡਿਓੜੀ ਨੂੰ ਢਾਹੇ ਜਾਣ ਤੋਂ ਬਾਅਦ ਇਸ ਦਰਸ਼ਨੀ ਡਿਓੜੀ ਦੀ ਮੁੜ ਤੋਂ ਕਾਰ ਸੇਵਾ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਵਿਖੇ ਮਾਂ ਦਿਵਸ ਮਨਾਇਆ

ਤਰਨ ਤਾਰਨ, 9 ਮਈ (ਲਾਲੀ ਕੈਰੋਂ)-ਚੀਫ਼ ਖਾਲਸਾ ਦੀਵਾਨ ਦੇ ਅਧੀਨ ਚਲ ਰਹੀ ਵਿਦਿਅਕ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਮਾਂ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮਾਵਾਂ ਪ੍ਰਤੀ ਆਪਣੇ ਪਿਆਰ ਨੂੰ ਦਰਸਾਉਣ ਲਈ ਸਕੂਲ ਦੇ ...

ਪੂਰੀ ਖ਼ਬਰ »

ਕੋਰੋਨਾ ਕਾਲ ਦੌਰਾਨ ਸਰਕਾਰ ਜਰੂਰੀ ਵਸਤਾਂ ਤੇ ਡੀਜਲ ਪੈਟਰੋਲ ਤੋਂ ਵੈਟ ਘਟਾਵੇ-ਭੁੱਲਰ

ਪੱਟੀ, 9 ਮਈ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)- ਕੋਰੋਨਾ ਕਾਲ ਦੌਰਾਨ ਸੂਬਾ ਸਰਕਾਰ ਡੀਜ਼ਲ ਪੈਟਰੋਲ ਤੇ ਜਰੂਰੀ ਵਸਤਾਂ ਤੋਂ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦੇਵੇ | ਇਹ ਪ੍ਰਗਟਾਵਾ ਪੱਟੀ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਲਾਲਜੀਤ ਸਿੰਘ ਭੁੱਲਰ ਨੇ ...

ਪੂਰੀ ਖ਼ਬਰ »

ਹੈਰੋਇਨ, ਚਾਲੂ ਭੱਠੀ, ਲਾਹਣ ਤੇ ਨਾਜਾਇਜ਼ ਸ਼ਰਾਬ ਸਮੇਤ ਤਿੰਨ ਗਿ੍ਫ਼ਤਾਰ

ਤਰਨ ਤਾਰਨ, 9 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਨਸ਼ੇ ਦਾ ਧੰਦਾ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਹੈਰੋਇਨ, ਚਾਲੂ ਭੱਠੀ, ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਫੜੇ ਗਏ ਵਿਅਕਤੀਆਂ ਦੇ ਖ਼ਿਲਾਫ਼ ਵੱਖ-ਵੱਖ ...

ਪੂਰੀ ਖ਼ਬਰ »

ਐਂਟੀ ਨਾਰਕੋਟਿਕ ਸਟਾਫ਼ ਦੀ ਟੀਮ 'ਤੇ ਹਮਲਾ ਕਰਨ ਵਾਲੀ ਔਰਤ ਗਿ੍ਫ਼ਤਾਰ

ਤਰਨ ਤਾਰਨ, 9 ਮਈ (ਹਰਿੰਦਰ ਸਿੰਘ)-ਬੀਤੀ 30 ਅਪ੍ਰੈਲ ਨੂੰ ਐਂਟੀ ਨਾਰੋਕਟਿਕ ਸੈੱਲ ਸਟਾਫ਼ ਤਰਨ ਤਰਨ ਦੀ ਟੀਮ 'ਤੇ ਹਮਲਾ ਕਰਨ ਵਾਲੀ ਇਕ ਔਰਤ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਧਰੁਮਨ ਐਚ. ...

ਪੂਰੀ ਖ਼ਬਰ »

ਸੱਟਾਂ ਮਾਰ ਕੇ ਜ਼ਖ਼ਮੀ ਕਰਨ 'ਤੇ ਚਾਰ ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 9 ਮਈ (ਪਰਮਜੀਤ ਜੋਸ਼ੀ)-ਥਾਣਾ ਹਰੀਕੇ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਹਰੀਕੇ ਦੇ ਏ.ਐਸ.ਆਈ. ਜੱਜਪਾਲ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅੱਜ ਤੋਂ ਸ਼ੁਰੂ ਹੋਵੇਗੀ 18 ਤੋਂ 44 ਸਾਲ ਦੀ ਉਮਰ ਵਾਲੇ ਉਸਾਰੀ ਕਾਮੇ ਤੇ ਇੰਜੀਨੀਅਰਿੰਗ ਵਿਭਾਗਾਂ ਦੇ ਕਾਮਿਆਂ ਲਈ ਵੈਕਸੀਨੇਸ਼ਨ ਮੁਹਿੰਮ

ਤਰਨ ਤਾਰਨ, 9 ਮਈ (ਹਰਿੰਦਰ ਸਿੰਘ)-ਕੋਵਿਡ ਮਹਾਂਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ 18 ਤੋਂ 44 ਸਾਲ ਦੇ ਉਸਾਰੀ ਕਾਮਿਆਂ ਤੇ ਇੰਜੀਨੀਅਰਿੰਗ ਕਾਮਿਆਂ ਲਈ ਵੈਕਸੀਨੇਸ਼ਨ 10 ਮਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ ਜ਼ਿਲ੍ਹਾ ਤਰਨ ਤਾਰਨ ਵਿਚ ਸਵੇਰੇ 7 ...

ਪੂਰੀ ਖ਼ਬਰ »

ਘਰ 'ਚੋਂ ਤਿੰਨ ਮੋਬਾਈਲ ਫ਼ੋਨ ਚੋਰੀ

ਸੁਰ ਸਿੰਘ, 9 ਮਈ (ਧਰਮਜੀਤ ਸਿੰਘ)-ਸਥਾਨਕ ਮੁੱਖ ਬਾਜ਼ਾਰ ਨੇੜੇ ਸਥਿਤ ਸ਼ਿਵਨ ਉੱਪਲ ਪੁੱਤਰ ਜੱਜ ਕੁਮਾਰ ਦੇ ਘਰੋਂ ਬੀਤੀ ਰਾਤ ਚੋਰ 3 ਕੀਮਤੀ ਮੋਬਾਈਲ ਚੋਰੀ ਕਰ ਕੇ ਲੈ ਗਏ | ਚੋਰੀ ਦੀ ਘਟਨਾ ਸਬੰਧੀ ਸ਼ਿਵਨ ਉੱਪਲ ਨੇ ਭਰੇ ਮਨ ਨਾਲ ਦੱਸਿਆ ਕਿ ਮੋਬਾਈਲ ਫ਼ੋਨ ਉਨ੍ਹਾਂ ਦੇ ਸੌਣ ...

ਪੂਰੀ ਖ਼ਬਰ »

ਲਾਕਡਾਊਨ ਦੌਰਾਨ ਬਾਹਰ ਘੁੰਮ ਰਹੇ ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 9 ਮਈ (ਹਰਿੰਦਰ ਸਿੰਘ)-ਥਾਣਾ ਸਿਟੀ ਦੀ ਪੁਲਿਸ ਨੇ ਲਾਕਡਾਊਨ ਦੌਰਾਨ ਬਿਨਾਂ ਕਾਰਨ ਬਾਹਰ ਘੁੰਮ ਰਹੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਿਟੀ ਦੇ ਏ.ਐਸ.ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਲਾਕਡਾਊਨ ਹੋਣ ਕਾਰਨ ...

ਪੂਰੀ ਖ਼ਬਰ »

ਡਾਕਟਰ ਤੇ ਲੋੜੀਂਦੇ ਸਟਾਫ਼ ਦੀ ਘਾਟ ਕਾਰਨ ਜੂਝ ਰਿਹਾ ਹੈ ਸਰਕਾਰੀ ਹਸਪਤਾਲ

ਖੇਮਕਰਨ, 9 ਮਈ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਅੰਦਰ ਕੋਰੋਨਾ ਦੀ ਦੂਜੀ ਲਹਿਰ ਬੜੇ ਜੋਬਨ 'ਤੇ ਚੱਲ ਰਹੀ ਹੈ ਤੇ ਹਰ ਰੋਜ਼ ਕੋਰੋਨਾ ਮਰੀਜ਼ਾਂ ਦੀ ਗਿਣਤੀ ਹਜ਼ਾਰਾਂ ਦੇ ਵਿਚ ਪਹੁੰਚ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਖ਼ੁਦ ਮੰਨ ਰਹੇ ਹਨ ਕਿ ਕੋਰੋਨਾ ਦੀ ਦੂਜੀ ਲਹਿਰ ਦਾ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਦੀ ਅਪੀਲ 'ਤੇ ਵੀ ਦੁਕਾਨਦਾਰਾਂ ਨੇ ਨਹੀਂ ਖੋਲ੍ਹੀਆਂ ਦੁਕਾਨਾਂ

ਖਡੂਰ ਸਾਹਿਬ, 9 ਮਈ (ਰਸ਼ਪਾਲ ਸਿੰਘ ਕੁਲਾਰ)-ਕੈਪਟਨ ਸਰਕਾਰ ਵਲੋਂ ਲਾਗੂ ਕੀਤੀ ਮਿੰਨੀ ਤਾਲ੍ਹਾਬੰਦੀ ਨੂੰ ਤੋੜਨ ਲਈ ਅੱਜ ਵੱਖ-ਵੱਖ ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਵੱਖ-ਵੱਖ ਬਾਜ਼ਾਰਾਂ ਨੂੰ ਖੁਲ੍ਹਵਾਉਣ ਲਈ ਰੋਸ ਮਾਰਚ ਕੱਢ ਕੇ ਦੁਕਾਨਦਾਰਾਂ ਨੂੰ ਦੁਕਾਨਾਂ ...

ਪੂਰੀ ਖ਼ਬਰ »

ਸਫ਼ਾਈ ਸੇਵਕ ਯੂਨੀਅਨ ਵਲੋਂ 13 ਮਈ ਨੂੰ ਪੰਜਾਬ ਵਿਚ ਹੜ੍ਹਤਾਲ ਕਰਨ ਦਾ ਐਲਾਨ

ਤਰਨ ਤਾਰਨ, 9 ਮਈ (ਵਿਕਾਸ ਮਰਵਾਹਾ)- ਗਾਂਧੀ ਪਾਰਕ ਵਿਖੇ ਸਫ਼ਾਈ ਸੇਵਕ ਯੂਨੀਅਨ ਵਲੋਂ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਰਮੇਸ਼ ਕੁਮਾਰ ਸ਼ੇਰਗਿੱਲ ਨੇ ਕਰਦਿਆਂ ਕਿਹਾ ਕਿ 13 ਮਈ ਦਿਨ ਵੀਰਵਾਰ ਨੂੰ ਪੂਰੇ ਪੰਜਾਬ ਵਿਚ ਹੜ੍ਹਤਾਲ ਕੀਤੀ ਜਾਵੇਗੀ | ਪੰਜਾਬ ਦੇ ਸੱਦੇ 'ਤੇ ...

ਪੂਰੀ ਖ਼ਬਰ »

ਕਸਬਾ ਸਰਾਏ ਅਮਾਨਤ ਖਾਂ ਵਿਖੇ ਕਿਸਾਨ ਜਥੇਬੰਦੀਆ ਵਲੋਂ ਦੁਕਾਨਦਾਰਾਂ ਦੇ ਹੱਕ 'ਚ ਪ੍ਰਦਰਸ਼ਨ

ਸਰਾਏ ਅਮਾਨਤ ਖਾਂ, 9 ਮਈ ( ਨਰਿੰਦਰ ਸਿੰਘ ਦੋਦੇ)-ਸਰਹੱਦੀ ਕਸਬਾ ਸਰਾਏ ਅਮਾਨਤ ਖਾਂ ਵਿਖੇ ਸੰਯੁਕਤ ਮੋਰਚੇ ਵਲੋਂ ਪੰਜਾਬ ਦੇ ਦੁਕਾਨਦਾਰਾਂ ਦੇ ਹੱਕ ਵਿਚ ਦੁਕਾਨਾ ਖੋਲਣ ਦਿੱਤੇ ਸੱਦੇ 'ਤੇ ਅਵਤਾਰ ਸਿੰਘ ਚਾਹਲ, ਜਗਬੀਰ ਸਿੰਘ ਬੱਬੂ, ਗੁਰਜੀਤ ਸਿੰਘ ਗੰਡੀਵਿੰਡ ਤੇ ਮੇਜਰ ...

ਪੂਰੀ ਖ਼ਬਰ »

11 ਤਰੀਕ ਨੂੰ ਲੱਗੇਗਾ ਐੱਸ.ਡੀ.ਓ. ਨਾਗੋਕੇ ਦੇ ਦਫ਼ਤਰ ਅੱਗੇ ਧਰਨਾ-ਕੰਗ

ਖਡੂਰ ਸਾਹਿਬ, 9 ਮਈ (ਰਸ਼ਪਾਲ ਸਿੰਘ ਕੁਲਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਦੀ ਕੋਰ ਕਮੇਟੀ ਦੀ ਮੀਟਿੰਗ ਇਕਬਾਲ ਸਿੰਘ ਵੜਿੰਗ ਤੇ ਸਤਨਾਮ ਸਿੰਘ ਕੱਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ...

ਪੂਰੀ ਖ਼ਬਰ »

ਕੋਰੋਨਾ ਬਿਮਾਰੀ ਦੇ ਇਲਾਜ ਦੇ ਪ੍ਰਬੰਧ ਘੱਟ ਪਰ ਲੋਕਾਂ ਦੇ ਕੀਤੇ ਜਾ ਰਹੇ ਕਾਰੋਬਾਰ ਤਬਾਹ-ਸੰਯੁਕਤ ਕਿਸਾਨ ਮੋਰਚਾ

ਤਰਨ ਤਾਰਨ, 9 ਮਈ (ਪਰਮਜੀਤ ਜੋਸ਼ੀ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸ਼ਹਿਰਾਂ ਤੇ ਕਸਬਿਆਂ 'ਚ ਕਾਰੋਬਾਰੀਆਂ ਦੇ ਕੰਮ ਚਲਾਉਣ ਦੀ ਹਮਾਇਤ 'ਚ ਤਰਨਤਾਰਨ ਵਿਖੇ ਮਾਰਚ ਕੀਤਾ ਗਿਆ ਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਲਾਕਡਾਊਨ ਤਾਂ ਲਾ ਦਿੰਦੀ ਹੈ ਪਰ ...

ਪੂਰੀ ਖ਼ਬਰ »

ਪੰਜਾਬ ਵੇਅਰ ਹਾਊਸ ਦੇ ਉੱਚ ਅਧਿਕਾਰੀਆਂ ਵਲੋਂ ਦਾਣਾ ਮੰਡੀ 'ਚ ਅਚਨਚੇਤ ਛਾਪਾ

ਅਜਨਾਲਾ, 9 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਦੀ ਚੰਡੀਗੜ੍ਹ ਤੋਂ ਆਈ ਤਿੰਨ ਮੈਂਬਰੀ ਟੀਮ ਵਲੋਂ ਦਾਣਾਂ ਮੰਡੀ ਅਜਨਾਲਾ 'ਚ ਵੇਅਰ ਹਾਊਸ ਖਰੀਦ ਹਾਊਸ ਏਜੰਸੀ ਵੱਲੋਂ ਖਰੀਦੀ ਕਣਕ ਦੇ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ | ...

ਪੂਰੀ ਖ਼ਬਰ »

ਆਜ਼ਾਦੀ ਦੇ 75 ਸਾਲਾ ਸਮਾਗਮਾਂ ਨੂੰ ਸਮਰਪਿਤ ਸਰਕਾਰੀ ਸਕੂਲਾਂ ਅੰਦਰ ਹੋਣਗੇ ਵਿੱਦਿਅਕ ਮੁਕਾਬਲੇ

ਅੰਮਿ੍ਤਸਰ, 9 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਵਲੋਂ ਦੇਸ਼ ਦੀ ਆਜ਼ਾਦੀ ਦੇ 75 ਸਾਲਾ ਸਮਾਗਮਾਂ ਨੂੰ ਵੱਡੇ ਪੱਧਰ 'ਤੇ ਮਨਾਏ ਜਾਣ ਨੂੰ ਲੈ ਕੇ ਸਿੱਖਿਆ ਵਿਭਾਗ ਪੰਜਾਬ ਵਲੋਂ ਵੀ ਇਨ੍ਹਾਂ ਸਮਾਗਮਾਂ ਨੂੰ ਮਨਾਉਣ ਲਈ ਵੱਖ-ਵੱਖ ਗਤੀਵਿਧੀਆਂ ਅਮਲ ਵਿਚ ...

ਪੂਰੀ ਖ਼ਬਰ »

ਜਥੇ: ਰਣੀਕੇ ਵਲੋਂ ਹਰਦੇਵ ਸਿੰਘ ਗਿੱਲ ਐਸ. ਸੀ. ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਦਿਹਾਤੀ ਨਿਯੁਕਤ

ਛੇਹਰਟਾ, 9 ਮਈ (ਵਡਾਲੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਸ.ਸੀ ਵਿੰਗ ਦੇ ਕੋਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਵਜ਼ੀਰ ਜਥੇ: ਗੁਲਜ਼ਾਰ ਸਿੰਘ ਰਣੀਕੇ ਵਲੋਂ ਅਕਾਲੀ ਦਲ ਦੀ ਮਜਬੂਤੀ ਲਈ ਵਿਧਾਨ ਸਭਾ ਹਲਕਾ ਅਟਾਰੀ ਦੇ ਮਿਹਨਤੀ ਤੇ ਜੁਝਾਰੂ ਅਕਾਲੀ ਵਰਕਰ ਹਰਦੇਵ ਸਿੰਘ ਗਿੱਲ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਹਫਤਾਵਾਰੀ ਤਾਲਾਬੰਦੀ ਦੇ ਖਿਲਾਫ ਰੋਸ ਮੁਜ਼ਾਹਰਾ

ਮਜੀਠਾ, 9 ਮਈ (ਮਨਿੰਦਰ ਸਿੰਘ ਸੋਖੀ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜੋਨ ਇਕਾਈ ਮਜੀਠਾ ਦੇ ਅਹੁਦੇਦਾਰਾਂ ਵਲੋਂ ਬੀਤੇ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਤੇ ਜਥੇਬੰਦੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ...

ਪੂਰੀ ਖ਼ਬਰ »

ਵਿਧਵਾ ਔਰਤ ਦੇ ਘਰ 'ਤੇ ਗੁਆਂਢੀਆਂ ਨੇ ਹਮਲਾ ਕਰਕੇ, ਚਲਾਈਆਂ ਗੋਲੀਆਂ

ਰਾਮ ਤੀਰਥ, 9 ਮਈ (ਧਰਵਿੰਦਰ ਸਿੰਘ ਔਲਖ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੋਹਾਲੀ ਵਿਖੇ ਗੁਆਂਢੀਆਂ ਨੇ ਇੱਕ ਵਿਧਵਾ ਗਰੀਬ ਔਰਤ ਦੇ ਘਰ 'ਤੇ ਹਮਲਾ ਕਰਕੇ ਨੂੰ ਹ-ਸੱਸ ਦੀ ਖਿੱਚ ਧੂਹ ਕੀਤੀ ਤੇ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ | ਵਿਧਵਾ ਔਰਤ ਜਸਬੀਰ ਕੌਰ ਨੇ ...

ਪੂਰੀ ਖ਼ਬਰ »

ਪ੍ਰਮਿੰਦਰਜੀਤ ਸਿੰਘ ਲਾਲੀ ਦੀ ਮੌਤ 'ਤੇ ਦੁੱਖ ਪ੍ਰਗਟ

ਤਰਨ ਤਾਰਨ, 9 ਮਈ (ਹਰਿੰਦਰ ਸਿੰਘ)-ਬਾਰ ਐਸੋਸੀਏਸ਼ਨ ਤਰਨ ਤਾਰਨ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਐਡਵੋਕੇਟ ਜੇ.ਐਸ. ਢਿੱਲੋਂ ਦੇ ਤਾਇਆ ਜੀ ਪ੍ਰਮਿੰਦਰਜੀਤ ਸਿੰਘ ਲਾਲੀ ਦੇ ਬੀਤੇ ਦਿਨੀਂ ਅਕਾਲ ਚਲਾਣਾ ਕੀਤੇ ਜਾਣ 'ਤੇ ਉਨ੍ਹਾਂ ਦੇ ਨਾਲ ਵੱਖ-ਵੱਖ ਧਾਰਮਿਕ, ਰਾਜਸੀ ਅਤੇ ...

ਪੂਰੀ ਖ਼ਬਰ »

ਨਰਿੰਦਰ ਮੋਦੀ ਨੈਤਿਕਤਾ ਦੇ ਆਧਾਰ 'ਤੇ ਤੁਰੰਤ ਅਸਤੀਫਾ ਦੇਣ-ਰਵਿੰਦਰ ਸਿੰਘ ਬ੍ਰਹਮਪੁਰਾ

ਤਰਨ ਤਾਰਨ 9 ਮਈ (ਪਰਮਜੀਤ ਜੋਸ਼ੀ)- ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦੇਸ਼ 'ਚ ਮੱਚੀ ਹਾਹਾਕਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿੰਮੇਵਾਰ ਦੱਸਿਆ ਤੇ ਉਨ੍ਹਾਂ ਤੋਂ ਨੈਤਿਕਤਾ ਦੇ ਅਧਾਰ 'ਤੇ ਤੁਰੰਤ ਅਸਤੀਫਾ ਮੰਗਿਆ ਹੈ | ਉਨ੍ਹਾਂ ਕਿਹਾ ਕਿ ਦੇਸ਼ ...

ਪੂਰੀ ਖ਼ਬਰ »

ਖ਼ਾਲਸਾ ਏਡ ਵਲੋਂ ਤਰਨ ਤਾਰਨ ਹਰਿਆਵਲ ਲਹਿਰ ਨੂੰ ਛੇ ਆਕਸੀਜਨ ਕੰਸਨਟ੍ਰੇਟਰ ਦਿੱਤੇ

ਤਰਨ ਤਾਰਨ, 9 ਮਈ (ਹਰਿੰਦਰ ਸਿੰਘ)-ਖ਼ਾਲਸਾ ਏਡ ਦੇ ਸਹਿਯੋਗ ਨਾਲ ਕੋਰੋਨਾ ਮਹਾਂਮਾਰੀ ਤੋਂ ਪੀੜਤ ਕਿਸੇ ਵੀ ਸ਼ਹਿਰ ਵਾਸੀ ਲਈ ਆਕਸੀਜ਼ਨ ਕੰਸਨਟ੍ਰੇਟਰ ਦੀ ਸੇਵਾ ਵੀ ਇਸ ਸੰਸਥਾ ਦੇ ਜਿੰਮੇ ਆਈ ਹੈ | ਇਸ ਨਾਲ ਕੋਈ ਵੀ ਵਿਅਕਤੀ ਜਿਸਦਾ ਆਕਸੀਜ਼ਨ ਲੈਵਲ 75 ਤੋਂ 80 ਰਹਿ ਗਿਆ ਹੋਵੇ, ...

ਪੂਰੀ ਖ਼ਬਰ »

ਨਿਊਜ਼ ਏਜੰਸੀ ਦੇ ਏਜੰਟ ਬਿੱਟੂ ਨੂੰ ਸਦਮਾ, ਪਿਤਾ ਦਾ ਦਿਹਾਂਤ

ਪੱਟੀ, 9 ਮਈ (ਬੋਨੀ ਕਾਲੇਕੇ, ਖਹਿਰਾ)- ਪੱਟੀ ਦੇ ਨਿਊਜ਼ ਪੇਪਰ ਏਜੰਟ ਕਿ੍ਸ਼ਨ ਕੁਮਾਰ ਬਿੱਟੂ ਅਤੇ ਡਿੰਪਲ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸ਼ਾਸ਼ਤਰੀ ਲਾਲ ਦਾ ਅਚਾਨਕ ਦਿਹਾਂਤ ਹੋ ਗਿਆ | ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ | ਐਤਵਾਰ ਨੂੰ ...

ਪੂਰੀ ਖ਼ਬਰ »

ਮੰਡੀਆਂ ਵਿਚ ਪਹੁੰਚੀ 6,95,245 ਮੀਟਰਕ ਟਨ ਕਣਕ ਦੀ ਕੀਤੀ ਗਈ ਖ਼ਰੀਦ-ਡਿਪਟੀ ਕਮਿਸ਼ਨਰ

ਤਰਨ ਤਾਰਨ, 9 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਦੀਆਂ ਮੰਡੀਆਂ ਵਿਚ ਇਸ ਸੀਜ਼ਨ ਦੌਰਾਨ ਕਣਕ ਦੀ ਰਿਕਾਰਡ ਆਮਦ ਹੋਈ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਪਹੁੰਚੀ ਕੁੱਲ 6,95,245 ਮੀਟਰਿਕ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵਲੋਂ ਦੁਕਾਨਦਾਰਾਂ ਦੇ ਹੱਕ ਵਿਚ ਖੇਮਕਰਨ ਵਿਖੇ ਕੱਢਿਆ ਰੋਸ ਮਾਰਚ

ਖੇਮਕਰਨ, 8 ਮਈ (ਰਾਕੇਸ਼ ਬਿੱਲਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਦੁਕਾਨਦਾਰਾਂ ਦੇ ਹੱਕ ਵਿਚ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਦੋ ਪਿੰਡ ਘਰਿਆਲਾ ਤੋਂ ਹੁੰਦਾ ਹੋਇਆ ਵਰਨਾਲਾ, ਵਲਟੋਹਾ, ਅਮਰਕੋਟ ਹੁੰਦਾ ਹੋਇਆ ਖੇਮਕਰਨ ...

ਪੂਰੀ ਖ਼ਬਰ »

ਕਿ੍ਕਟ ਟੂਰਨਾਮੈਂਟ ਕਰਵਾਇਆ

ਅਮਰਕੋਟ, 8 ਮਈ (ਭੱਟੀ)-ਫਰੈਂਡਜ਼ ਕਲੱਬ ਘਰਿਆਲਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਤੇ ਕਲੱਬ ਦੇ ਮੈਂਬਰਾਂ ਵਲੋਂ ਚਾਰ ਰੋਜ਼ਾ ਕਿ੍ਕਟ ਟੂਰਨਾਮੈਂਟ ਪਿੰਡ ਘਰਿਆਲਾ ਖੁਰਦ ਵਿਖੇ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹਾ ਤਰਨ ਤਾਰਨ ਦੇ ਪਿੰਡਾਂ ਦੀਆਂ ਟੀਮਾਂ ਨੇ ਵੱਧ ਚੜ੍ਹ ਕੇ ...

ਪੂਰੀ ਖ਼ਬਰ »

ਦੇਸ਼ ਦੇ ਹਾਲਾਤ ਬੇਹੱਦ ਚਿੰਤਾਜਨਕ-ਬ੍ਰਹਮਪੁਰਾ

ਫਤਿਆਬਾਦ, 8 ਮਈ (ਹਰਵਿੰਦਰ ਸਿੰਘ ਧੂੰਦਾ)-ਦੇਸ਼ ਨੂੰ ਅਜ਼ਾਦ ਹੋਏ 70 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਅਜੇ ਤੱਕ ਸਾਡੇ ਕੋਲ ਨਾ ਤਾਂ ਸਿੱਖਿਆ ਨੀਤੀ, ਨਾ ਹੀ ਮੈਡੀਕਲ ਨੀਤੀ ਤੇ ਨਾ ਹੀ ਖੇਤੀ ਨੀਤੀ ਹੈ, ਜਿਸ ਕਾਰਨ ਦੇਸ਼ 'ਚ ਅੱਜ ਹਾਹਾਕਾਰ ਮੱਚੀ ਹੋਈ ਹੈ | ਖੇਤੀਬਾੜੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX