ਤਾਜਾ ਖ਼ਬਰਾਂ


ਟੋਕੀਓ ਓਲੰਪਿਕ : ਇਟਲੀ ਦੇ ਜੈਕਬਸ ਨੇ 100 ਮੀਟਰ ਦੌੜ ਵਿਚ ਸੋਨ ਤਮਗਾ ਕੀਤਾ ਹਾਸਿਲ
. . .  about 1 hour ago
ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਹਾਕੀ ਟੀਮ ਨੂੰ ਦਿਤੀ ਵਧਾਈ
. . .  about 2 hours ago
ਮਾਲ ਅਧਿਕਾਰੀਆਂ ਵਲੋਂ ਤਿੰਨ ਦਿਨ ਕੰਮਕਾਜ ਠੱਪ ਕਰਨ ਦਾ ਫ਼ੈਸਲਾ
. . .  about 2 hours ago
ਲੁਧਿਆਣਾ ,1 ਅਗਸਤ (ਪਰਮਿੰਦਰ ਸਿੰਘ ਆਹੂਜਾ)- ਮੁਲਾਜ਼ਮ ਜਥੇਬੰਦੀਆਂ ਵਲੋਂ ਮੰਗਾਂ ਮਨਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਮਾਲ ਅਧਿਕਾਰੀਆਂ ਵਲੋਂ ਵੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ...
ਕੈਪਟਨ ਵਲੋਂ ਜ਼ੀਰਕਪੁਰ ਦੀਆਂ ਨਾਜਾਇਜ਼ ਕਲੋਨੀਆਂ ਵੱਲ ਰੁਖ਼
. . .  about 3 hours ago
ਜ਼ੀਰਕਪੁਰ ,1 ਅਗਸਤ (ਹੈਪੀ ਪੰਡਵਾਲਾ ) - ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ਾਰਮ ਹਾਊਸ ਤੋਂ ਬਾਹਰ ਝਾਕਣਾ ਸ਼ੁਰੂ ਕਰ ਦਿੱਤਾ ਹੈ। ਲੰਮੇ ਸਮੇਂ ਤੋਂ ਆਪਣੇ ਫ਼ਾਰਮ ...
ਇੰਗਲੈਂਡ ਨੂੰ ਹਰਾ ਕੇ ਭਾਰਤ ਹਾਕੀ ਦੇ ਸੈਮੀ-ਫਾਈਨਲ ਵਿਚ ਪੁੱਜਾ
. . .  about 3 hours ago
ਟੋਕੀਓ , ਹਰਸ਼ਾ ਛੀਨਾ ,1 ਅਗਸਤ (ਪਰਮਿੰਦਰ ਸਿੰਘ ਕੜਿਆਲ )-ਹਾਕੀ ਵਿਚ ਭਾਰਤੀ ਖਿਡਾਰੀਆਂ ਨੇ ਇੰਗਲੈਂਡ ਦੀ ਟੀਮ ਨੂੰ 1 ਦੇ ਮੁਕਾਬਲੇ 3 ਗੋਲਾਂ ਦੇ ਨਾਲ ਹਰਾ ਕੇ ਸੈਮੀ-ਫਾਈਨਲ ਵਿਚ ਪ੍ਰਵੇਸ਼ ਕੀਤਾ ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ. ਵੀ. ਸਿੰਧੂ ਨੂੰ ਦਿਤੀ ਵਧਾਈ
. . .  about 3 hours ago
ਅਕਾਲੀ ਦਲ-ਬਸਪਾ ਵਲੋਂ ਕਿਸਾਨੀ ਨੂੰ ਸਮਰਪਿਤ ਕੱਲ੍ਹ ਦਾ ਪ੍ਰੋਗਰਾਮ ਮੁਲਤਵੀ
. . .  about 4 hours ago
ਗੜ੍ਹਸ਼ੰਕਰ, 1 ਅਗਸਤ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਲੋਂ ਕਿਸਾਨੀ ਨੂੰ ਸਮਰਪਿਤ 2 ਅਗਸਤ ਨੂੰ ਪਦਰਾਣਾ ਵਿਖੇ ਰੱਖਿਆ 'ਕਿਸਾਨੋ ਕੇ ਸਨਮਾਨ ਮੇਂ, ਅਕਾਲੀ ਦਲ-ਬਸਪਾ ਮੈਦਾਨ ਮੇਂ' ਪ੍ਰੋਗਰਾਮ ਮੁਲਤਵੀ ਕਰ ਦਿੱਤਾ ...
ਕੈਪਟਨ ਅਮਰਿੰਦਰ ਸਿੰਘ ਨੇ ਪੀ. ਵੀ. ਸਿੰਧੂ ਨੂੰ ਦਿਤੀ ਵਧਾਈ
. . .  about 4 hours ago
ਚੰਡੀਗੜ੍ਹ,1 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀ. ਵੀ. ਸਿੰਧੂ ਨੂੰ ਵਧਾਈ ਦਿੱਤੀ ਹੈ ।ਅੱਜ ਬੈਡਮਿੰਟਨ ਵਿਚ ਓਲੰਪਿਕ ਕਾਂਸੀ ਜਿੱਤ ਕੇ ਸਿੰਧੂ ਨੇ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਪਹਿਲੀ ਮਹਿਲਾ ...
ਭਾਰਤ ਦੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਜਿਤਿਆ ਕਾਂਸੀ ਤਗਮਾ
. . .  about 3 hours ago
ਟੋਕੀਓ , ਹਰਸ਼ਾ ਛੀਨਾ ,1 ਅਗਸਤ (ਪਰਮਿੰਦਰ ਸਿੰਘ ਕੜਿਆਲ )-ਟੋਕੀਓ ਓਲੰਪਿਕ ਵਿਚ ਭਾਰਤ ਵਲੋਂ ਖੇਡਦਿਆਂ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਇਤਿਹਾਸ ਰਚਦਿਆਂ ਚੀਨੀ ਖਿਡਾਰਨ ਨੂੰ ਮਾਤ ਦੇ ਕੇ ...
ਪ੍ਰੀ ਪ੍ਰਾਇਮਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤਕ ਸਕੂਲ ਖੋਲ੍ਹਣ ਸਬੰਧੀ ਸਿੱਖਿਆ ਵਿਭਾਗ ਵਲੋਂ ਪੱਤਰ ਜਾਰੀ
. . .  about 4 hours ago
ਅਜਨਾਲਾ ,1 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੀ ਦੂਸਰੀ ਲਹਿਰ ਦਾ ਪ੍ਰਕੋਪ ਘਟਣ ਤੋਂ ਬਾਅਦ ਸਰਕਾਰ ਵਲੋਂ ਸਕੂਲ ਖੋਲ੍ਹਣ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ ਸਿੱਖਿਆ ਵਿਭਾਗ ...
ਨਵੀਂ ਦਿੱਲੀ : ਜੁਲਾਈ ਵਿਚ ਦੇਸ਼ ਵਿਚ 13 ਕਰੋੜ ਤੋਂ ਵੱਧ ਟੀਕੇ ਲਗਾਏ ਗਏ ਸਨ- ਮਨਸੁਖ ਮੰਡਾਵੀਆ
. . .  about 6 hours ago
ਬੇਬੇ ਮਾਨ ਕੌਰ ਦਾ ਕੀਤਾ ਗਿਆ ਅੰਤਿਮ ਸੰਸਕਾਰ
. . .  about 6 hours ago
ਚੰਡੀਗੜ੍ਹ, 1 ਅਗਸਤ (ਸੁਰਿੰਦਰਪਾਲ ਸਿੰਘ) - 105 ਸਾਲਾ ਬਜ਼ੁਰਗ ਅਥਲੀਟ ਬੇਬੇ ਮਾਨ ਕੌਰ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਨਾ ਤਾਂ ਕੋਈ ਮੰਤਰੀ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸੀ...
ਬੇਬੇ ਮਾਨ ਕੌਰ ਨੂੰ ਦਲਜੀਤ ਸਿੰਘ ਚੀਮਾ ਨੇ ਦਿੱਤੀ ਸ਼ਰਧਾਂਜਲੀ
. . .  about 7 hours ago
ਚੰਡੀਗੜ੍ਹ, 1 ਅਗਸਤ - 105 ਸਾਲਾ ਬਜ਼ੁਰਗ ਅਥਲੀਟ ਬੇਬੇ ਮਾਨ ਕੌਰ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੇ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਸਮੇਤ ਹੋਰ ਆਗੂਆਂ ਨੇ ਉਨ੍ਹਾਂ...
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬੀਬਾ ਬਾਦਲ
. . .  about 7 hours ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ...
ਆਸਾਮ ਦੀ ਨਾਕਾਬੰਦੀ ਕਾਰਨ ਮੁਸ਼ਕਿਲ 'ਚ ਮਿਜ਼ੋਰਮ, ਜ਼ਰੂਰੀ ਵਸਤੂਆਂ ਦੀ ਹੋਣ ਲੱਗੀ ਕਿੱਲਤ
. . .  about 7 hours ago
ਆਈਜ਼ੌਲ, 1 ਅਗਸਤ - ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ਕਾਰਨ ਮਿਜ਼ੋਰਮ ਵਿਚ ਜ਼ਰੂਰੀ ਸਾਮਾਨ ਦੀ ਕਮੀ ਪੈਣ ਲੱਗੀ ਹੈ। ਲੋਕਾਂ ਨੂੰ ਇਕ ਹੱਦ ਤੱਕ ਹੀ ਪੈਟਰੋਲ-ਡੀਜ਼ਲ ਦਿੱਤਾ ਜਾ ਰਿਹਾ ਹੈ। ਪਿਛਲੇ ਹਫ਼ਤੇ ਆਸਾਮ-ਮਿਜ਼ੋਰਮ ਵਿਚਕਾਰ ਹਿੰਸਕ ਝੜਪ ਹੋਈ ਸੀ...
ਨਕਸਲੀਆਂ ਦੇ ਹਮਲੇ 'ਚ ਇਕ ਆਮ ਨਾਗਰਿਕ ਦੀ ਮੌਤ
. . .  about 7 hours ago
ਰਾਏਪੁਰ, 1 ਅਗਸਤ - ਛੱਤੀਸਗੜ੍ਹ ਦੇ ਧਾਮਤਾਰੀ ਜ਼ਿਲ੍ਹੇ ਦੀ ਨਾਗਾਰੀ ਤਹਿਸੀਲ ਦੇ ਚੰਦਨ ਬਾਹਾਰਾ ਪਿੰਡ ਵਿਚ ਨਕਸਲੀਆਂ ਦੇ ਹਮਲੇ ਵਿਚ ਇਕ 35 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ...
ਯਮੁਨਾ 'ਚ ਪਾਣੀ ਦੇ ਪੱਧਰ 'ਚ ਹੋਇਆ ਭਾਰੀ ਵਾਧਾ, ਹੜ੍ਹ ਦਾ ਖ਼ਦਸ਼ਾ
. . .  about 8 hours ago
ਨਵੀਂ ਦਿੱਲੀ, 1 ਅਗਸਤ - ਦਿੱਲੀ ਵਿਚੋਂ ਲੰਘਦੀ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਕੋਲ ਵਹਿ ਰਿਹਾ ਹੈ। ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿਚ ਭਾਰੀ ਪਾਣੀ ਭਰ ਗਿਆ ਹੈ...
ਜੀ.ਐਸ.ਟੀ. ਉਗਰਾਹੀ ਜੁਲਾਈ ਵਿਚ 1.16 ਲੱਖ ਕਰੋੜ ਰੁਪਏ ਤੋਂ ਪਾਰ
. . .  about 8 hours ago
ਨਵੀਂ ਦਿੱਲੀ, 1 ਅਗਸਤ - ਵਿੱਤ ਮੰਤਰਾਲਾ ਅਨੁਸਾਰ ਭਾਰਤ ਵਿਚ ਜੀ.ਐਸ.ਟੀ. ਉਗਰਾਹੀ ਜੁਲਾਈ ਮਹੀਨੇ ਵਿਚ 1.16 ਲੱਖ ਕਰੋੜ ਤੋਂ ਪਾਰ ਰਹੀ ਹੈ। ਪਿਛਲੇ ਮਹੀਨੇ ਤੋਂ ਜੋ 33 ਫ਼ੀਸਦੀ ਵੱਧ ਦੀ ਵਸੂਲੀ ਹੈ...
'ਸਿੱਖ ਪੰਥ ਦੀਆਂ ਵਿਰਾਸਤਾਂ ਬਚਾਓ' ਲਈ ਪੰਥਕ ਇਕੱਠ
. . .  about 8 hours ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਿੱਖ ਸਦਭਾਵਨਾ ਦਲ ਵਲੋਂ 'ਸਿੱਖ ਪੰਥ ਦੀਆਂ ਵਿਰਾਸਤਾਂ ਬਚਾਓ' ਪੰਥਕ ਇਕੱਠ ਕੀਤਾ ਜਾ ਰਿਹਾ ਹੈ...
ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵਲੋਂ ਜਥੇਬੰਦਕ ਢਾਂਚੇ ਦਾ ਐਲਾਨ
. . .  about 9 hours ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਅੱਜ ਫੈਡਰੇਸ਼ਨ ਮਹਿਤਾ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਢੋਟ ਨੇ ਸੀਨੀਅਰ ਆਗੂ ਭਾਈ ਲਖਬੀਰ ਸਿੰਘ ਸੇਖੋਂ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਹੈ। ਜਿਸ ਵਿਚ...
ਕਾਂਗਰਸ ਪਾਰਟੀ ਨੂੰ ਲੱਗਾ ਝਟਕਾ, ਅਹਿਮ ਆਗੂ ਭਾਜਪਾ 'ਚ ਹੋਇਆ ਸ਼ਾਮਲ
. . .  about 9 hours ago
ਨਵੀਂ ਦਿੱਲੀ, 1 ਅਗਸਤ - ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਭਾਜਪਾ ਇਕ ਵਾਰ ਫਿਰ ਸਰਗਰਮ ਹੋ ਗਈ ਹੈ। ਮਨੀਪੁਰ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਤੋਂ ਪਹਿਲਾ ਮਨੀਪੁਰ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਮਨੀਪੁਰ ਕਾਂਗਰਸ ਦੇ...
ਜੰਮੂ ਕਸ਼ਮੀਰ 'ਚ ਪੱਥਰਬਾਜ਼ਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ ਤੇ ਨਾ ਹੀ ਪਾਸਪੋਰਟ
. . .  about 9 hours ago
ਸ੍ਰੀਨਗਰ, 1 ਅਗਸਤ - ਜੰਮੂ ਕਸ਼ਮੀਰ 'ਚ ਹੁਣ ਦੇਸ਼ ਧਰੋਹੀਆਂ ਤੇ ਪੱਥਰਬਾਜ਼ਾਂ 'ਤੇ ਨਕੇਲ ਕੱਸਣ ਲਈ ਨਵਾਂ ਆਦੇਸ਼ ਜਾਰੀ ਕੀਤਾ ਹੈ। ਜਿਸ ਤਹਿਤ ਦੇਸ਼ ਖ਼ਿਲਾਫ਼ ਨਾਅਰੇਬਾਜ਼ੀ ਕਰਨ ਵਾਲੇ ਤੇ ਪੱਥਰਬਾਜ਼ੀ ਕਰਨ ਵਾਲਿਆਂ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ...
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅੱਜ ਤੋਂ ਪ੍ਰਧਾਨਗੀ ਕਰੇਗਾ ਭਾਰਤ
. . .  about 10 hours ago
ਨਵੀਂ ਦਿੱਲੀ, 1 ਅਗਸਤ - ਭਾਰਤ ਦੇ ਲਈ ਅੱਜ ਐਤਵਾਰ ਦਾ ਦਿਨ ਕਾਫੀ ਅਹਿਮ ਹੈ। ਦਰਅਸਲ ਅੱਜ ਇਕ ਅਗਸਤ ਤੋਂ ਭਾਰਤ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸੰਭਾਲਣ ਜਾ ਰਿਹਾ ਹੈ। ਹਾਲਾਂਕਿ ਸੁਰੱਖਿਆ ਪ੍ਰੀਸ਼ਦ ਦਾ ਪਹਿਲਾ ਕਾਰਜਕਾਰੀ ਦਿਵਸ ਭਲਕੇ ਸੋਮਵਾਰ ਤੋਂ ਹੋਵੇਗਾ। ਸੁਰੱਖਿਆ...
ਘੱਗਰ ਦਾ ਪਾਣੀ ਵਧਣ ਕਾਰਨ ਲੋਕ ਸਹਿਮੇ
. . .  about 10 hours ago
ਸਰਦੂਲਗੜ੍ਹ, 1 ਅਗਸਤ (ਜੀ. ਐਮ. ਅਰੋੜਾ) - ਸਥਾਨਕ ਸ਼ਹਿਰ ਦੀ ਹਿੱਕ ਨਾਲ ਖਹਿ ਕੇ ਲੰਘਦੀ ਘੱਗਰ ਨਦੀ ਵਿਚ ਪਾਣੀ ਦਾ ਪੱਧਰ 19 ਫੁੱਟ 'ਤੇ ਹੋ ਜਾਣ ਕਾਰਨ ਲੋਕ ਸਹਿਮੇ ਹੋਏ ਹਨ। ਉੱਥੇ ਹੀ, ਘੱਗਰ ਦੇ ਪੁਲ ਵਿਚ ਬੂਟੀ ਫਸਣ ਕਾਰਨ ਘੱਗਰ ਨਦੀ ਦੇ ਬੰਨ੍ਹ ਟੁੱਟਣ ਦੇ ਡਰੋਂ ਪ੍ਰਸ਼ਾਸਨ ਨੇ ਤੜਕੇ ਤਿੰਨ ਵਜੇ ਤੋਂ...
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਖੇਤਰ ਦਾ ਕੀਤਾ ਹਵਾਈ ਸਰਵੇਖਣ
. . .  about 10 hours ago
ਸ਼ਿਮਲਾ, 1 ਅਗਸਤ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਖੇਤਰ ਲਾਹੌਲ-ਸਪਿਤੀ ਦਾ ਹਵਾਈ ਸਰਵੇਖਣ ਕੀਤਾ ਹੈ। ਇਸ ਖੇਤਰ ਵਿਚ ਅਚਾਨਕ ਆਏ ਹੜ੍ਹ ਕਾਰਨ ਭਾਰੀ ਤਬਾਹੀ ਸਮੇਤ ਕੁਝ ਮੌਤਾਂ ਹੋਈਆਂ ਹਨ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 28 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਸੱਤਾਧਾਰੀਆਂ ਨੂੰ ਗ਼ਰੀਬਾਂ ਦੇ ਉਦਾਰ ਅਤੇ ਭਲੇ ਬਾਰੇ ਸੋਚਣਾ ਚਾਹੀਦਾ ਹੈ। -ਮਹਾਤਮਾ ਗਾਂਧੀ

ਮੋਗਾ

ਮੋਗਾ ਜ਼ਿਲ੍ਹੇ 'ਚ ਕੋਰੋਨਾ ਨਾਲ ਦੋ ਹੋਰ ਮੌਤਾਂ, 113 ਨਵੇ ਮਾਮਲੇ

ਮੋਗਾ, 9 ਮਈ (ਗੁਰਤੇਜ ਸਿੰਘ)-ਸਿਹਤ ਵਿਭਾਗ ਮੋਗਾ ਨੂੰ ਜੋ ਅੱਜ ਕੋਰੋਨਾ ਸਬੰਧੀ ਰਿਪੋਰਟਾਂ ਮਿਲੀਆਂ ਹਨ ਉਨ੍ਹਾਂ ਮੁਤਾਬਿਕ ਮੋਗਾ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੇ 113 ਹੋਰ ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਮਰੀਜ਼ਾਂ ਦੀ ਕੁੱਲ ਗਿਣਤੀ 6402 ਹੋ ਗਈ ਹੈ, ਜਦ ਕਿ 1541 ਐਕਟਿਵ ਕੇਸ ਹੋ ਗਏ ਹਨ | ਇਸ ਤੋਂ ਇਲਾਵਾ ਜ਼ਿਲ੍ਹੇ ਦੇ 4721 ਵਿਅਕਤੀ ਕੋਰੋਨਾ ਨੂੰ ਹਰਾ ਚੁੱਕੇ ਹਨ | ਜਦ ਕਿ ਜ਼ਿਲ੍ਹੇ 'ਚ ਕੋਰੋਨਾ ਪੀੜਤ ਦੋ ਹੋਰਾਂ ਦੀ ਮੌਤ ਨਾਲ ਮੌਤਾਂ ਦਾ ਅੰਕੜਾ 140 'ਤੇ ਪੁੱਜ ਗਿਆ ਹੈ | ਡਾ. ਅਮਰਪ੍ਰੀਤ ਕੌਰ ਬਾਜਵਾ ਸਿਵਲ ਸਰਜਨ ਮੋਗਾ ਨੇ ਜਾਣਕਾਰੀ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ ਆਰ. ਟੀ. ਪੀ. ਸੀ. ਆਰ. ਤੇ 99,736 ਐਂਟੀਜਨ 'ਤੇ 22,134, ਟਰੂਨੈੱਟ 'ਤੇ 1413 ਕੁੱਲ ਸੈਂਪਲ ਲਏ ਗਏ ਹਨ ਜੋ ਕਿ ਕੁੱਲ ਸੈਂਪਲ 1,23,283 ਲਏ ਗਏ ਹਨ, ਜਿਨ੍ਹਾਂ ਵਿਚੋਂ 99,387 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਜਿੱਥੇ ਅੱਜ 762 ਸ਼ੱਕੀ ਮਰੀਜ਼ਾਂ ਦੇ ਸੈਂਪਲ ਵੱਖ-ਵੱਖ ਖੇਤਰਾਂ ਵਿਚੋਂ ਲੈ ਕੇ ਲੈਬ ਨੂੰ ਭੇਜੇ ਹਨ, ਉੱਥੇ 399 ਸੈਂਪਲਾਂ ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਕੋਰੋਨਾ ਤੋਂ ਬਚਾਅ ਲਈ ਸਰਕਾਰ ਤੇ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਨ ਤੇ ਕਿਸੇ ਜ਼ਰੂਰੀ ਕੰਮ ਤੋਂ ਬਿਨਾਂ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ, ਮਾਸਕ ਜ਼ਰੂਰੀ ਪਾਇਆ ਜਾਵੇ, ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ, ਵਾਰ-ਵਾਰ ਹੱਥ ਧੋਤੇ ਜਾਣ ਤੇ ਸੈਨੇਟਾਈਜ਼ਰ ਦੀ ਵਰਤੋਂ ਕੀਤੀ ਜਾਵੇ | ਉਨ੍ਹਾਂ ਕਿਹਾ ਕਿ 45 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਤੁਰੰਤ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ ਤਾਂ ਜੋ ਅਸੀ ਕੋਰੋਨਾ ਨੂੰ ਹਰਾ ਕਿ ਫਤਹਿ ਹਾਸਲ ਕਰ ਸਕੀਏ |

ਮੰਡੀਆਂ 'ਚ ਖ਼ਰੀਦ ਕੀਤੀ ਕਣਕ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀ ਤੇ ਮਜ਼ਦੂਰ ਪਰੇਸ਼ਾਨ

ਮੋਗਾ, 9 ਮਈ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬ ਵਿਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਏ ਇਕ ਮਹੀਨਾ ਹੋ ਗਿਆ ਹੈ ਤੇ ਕਣਕ ਦੀ ਆਮਦ ਬੰਦ ਹੋਏ ਨੂੰ ਲਗਪਗ 15 ਦਿਨ ਹੋ ਗਏ ਹਨ ਤੇ ਹੁਣ ਤੱਕ ਸਰਕਾਰੀ ਖ਼ਰੀਦ ਏਜੰਸੀਆਂ ਤੋਂ ਮੰਡੀਆਂ ਵਿਚੋਂ ਆਪਣੀ ਕਣਕ ਚੁਕਾ ਕੇ ...

ਪੂਰੀ ਖ਼ਬਰ »

ਦੋ ਕਿੱਲੋ ਅਫ਼ੀਮ ਸਮੇਤ ਐਕਟਿਵਾ ਸਵਾਰ ਇਕ ਕਾਬੂ

ਅਜੀਤਵਾਲ, 9 ਮਈ (ਗਾਲਿਬ)-ਸੀ. ਆਈ. ਏ. ਸਟਾਫ਼ ਬਾਘਾ ਪੁਰਾਣਾ ਨੇ ਖ਼ਾਸ ਇਤਲਾਹ 'ਤੇ ਮਹਿਣਾ ਅਧੀਨ ਰੌਲੀ ਪਿੰਡ ਦੀ ਿਲੰਕ ਸੜਕ ਲਾਗੇ ਲੁਧਿਆਣਾ ਤੋਂ ਮੋਗਾ ਆ ਰਹੇ ਇਕ ਵਿਅਕਤੀ ਨੂੰ ਤਲਾਸ਼ੀ ਦੌਰਾਨ ਦੋ ਕਿੱਲੋ ਅਫ਼ੀਮ ਸਮੇਤ ਐਕਟਿਵਾ ਕਾਬੂ ਕਰ ਲਿਆ ਹੈ, ਜਿਸ ਦੀ ਪਹਿਚਾਣ ...

ਪੂਰੀ ਖ਼ਬਰ »

ਕੋਰੋਨਾ ਪੀੜਤ ਮਰੀਜ਼ਾਂ ਨੂੰ ਸਿਹਤ ਵਿਭਾਗ ਦੇ ਰਿਹਾ ਜਾਅਲੀ ਆਕਸੀਮੀਟਰ

ਮੋਗਾ, 9 ਮਈ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਸਿਹਤ ਵਿਭਾਗ ਮੋਗਾ ਵਲੋਂ ਜੋ ਕੋਰੋਨਾ ਪੀੜਤ ਮਰੀਜ਼ਾਂ ਨੂੰ ਫਤਹਿ ਕਿੱਟਾਂ ਦਿੱਤੀਆਂ ਜਾ ਰਹੀਆਂ ਨੇ ਉਹ ਜਾਅਲੀ ਹਨ ਅਤੇ ਕੋਰੋਨਾ ਦੀ ਆੜ ਵਿਚ ਇਕ ਬਹੁਤ ਵੱਡਾ ਗੋਰਖਧੰਦਾ ਚਲਾਇਆ ਜਾ ਰਿਹਾ ਹੈ ਅਤੇ ਪੰਜਾਬ ਦੇ ਮੁੱਖ ...

ਪੂਰੀ ਖ਼ਬਰ »

ਮੁੱਦਈ ਦੀ ਝੂਠੀ ਕਹਾਣੀ ਦਾ ਪਰਦਾਫਾਸ਼, ਗੱਡੀ ਸਮੇਤ ਕਾਬੂ

ਅਜੀਤਵਾਲ, 9 ਮਈ (ਗਾਲਿਬ)-ਮਹਿਣਾ ਪੁਲਿਸ ਨੇ ਝੂਠੀ ਘੜੀ ਕਹਾਣੀ ਦਾ ਪਰਦਾਫਾਸ਼ ਕਰਕੇ ਮੁੱਦਈ ਨੂੰ ਗੱਡੀ ਸਮੇਤ ਕਾਬੂ ਕੀਤਾ ਹੈ | ਤਰੁਣ ਕੁਮਾਰ ਵਾਸੀ ਤਰਸੇਮ ਕਲੌਨੀ ਲੁਧਿਆਣਾ ਨੇ ਮਹਿਣਾ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਕਿ ਮੈਂ ਮਹਿੰਦਰਾ ਪਿਕਅਪ ਗੱਡੀ 'ਤੇ ...

ਪੂਰੀ ਖ਼ਬਰ »

ਡਾਕਟਰਾਂ ਨੇ ਲੋਕਾਂ ਨੂੰ ਕੋਰੋਨਾ ਬਿਮਾਰੀ ਬਾਰੇ ਕੀਤਾ ਜਾਗਰੂਕ

ਸਮਾਧ ਭਾਈ, 9 ਮਈ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਕੋਟਲਾ ਰਾਏਕਾ ਤੇ ਕੋਟਲਾ ਕਾਹਨ ਸਿੰਘ ਵਾਲਾ ਵਿਖੇ ਸਰਕਲ ਪ੍ਰਧਾਨ ਗੁਰਜੀਤ ਸਿੰਘ ਕੋਟਲਾ ਦੀ ਅਗਵਾਈ ਹੇਠ ਮੈਡੀਕਲ ਐਸੋਸੀਏਸ਼ਨ ਯੂਨੀਅਨ ਦੇ ਡਾਕਟਰਾਂ ਵਲੋਂ ਕੋਰੋਨਾ ਵਾਇਰਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ...

ਪੂਰੀ ਖ਼ਬਰ »

ਕੋਰੋਨਾ ਪੀੜਤ ਮਰੀਜ਼ਾਂ ਨੂੰ ਸਿਹਤ ਵਿਭਾਗ ਦੇ ਰਿਹਾ ਜਾਅਲੀ ਆਕਸੀਮੀਟਰ

ਮੋਗਾ, 9 ਮਈ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਸਿਹਤ ਵਿਭਾਗ ਮੋਗਾ ਵਲੋਂ ਜੋ ਕੋਰੋਨਾ ਪੀੜਤ ਮਰੀਜ਼ਾਂ ਨੂੰ ਫਤਹਿ ਕਿੱਟਾਂ ਦਿੱਤੀਆਂ ਜਾ ਰਹੀਆਂ ਨੇ ਉਹ ਜਾਅਲੀ ਹਨ ਅਤੇ ਕੋਰੋਨਾ ਦੀ ਆੜ ਵਿਚ ਇਕ ਬਹੁਤ ਵੱਡਾ ਗੋਰਖਧੰਦਾ ਚਲਾਇਆ ਜਾ ਰਿਹਾ ਹੈ ਅਤੇ ਪੰਜਾਬ ਦੇ ਮੁੱਖ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ

ਧਰਮਕੋਟ, 9 ਮਈ (ਪਰਮਜੀਤ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਮੋਗਾ ਦੇ ਧਰਮਕੋਟ ਜ਼ੋਨ ਦੀ ਮੀਟਿੰਗ ਗੁਰਦੁਆਰਾ ਹਜ਼ੂਰ ਸਾਹਿਬ ਵਿਖੇ ਜ਼ੋਨ ਪ੍ਰਧਾਨ ਹਰਬੰਸ ਸਿੰਘ ਸ਼ਾਹ ਵਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪਿੰਡਾਂ ਵਿਚੋਂ ...

ਪੂਰੀ ਖ਼ਬਰ »

ਗਊਸ਼ਾਲਾ ਲੋਪੋ ਦੇ ਸੇਵਾਦਾਰਾਂ ਨੇ ਗਊਸ਼ਾਲਾ ਲਈ ਕਣਕ ਤੇ ਸੱੁਕਾ ਚਾਰਾ ਇਕੱਠਾ ਕੀਤਾ

ਨਿਹਾਲ ਸਿੰਘ ਵਾਲਾ, 9 ਮਈ (ਸੁਖਦੇਵ ਸਿੰਘ ਖ਼ਾਲਸਾ)-ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋ ਦੇ ਮੌਜੂਦਾ ਗੱਦੀਨਸ਼ੀਨ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੇ ਦੇਖ-ਰੇਖ ਹੇਠ ਲੋਪੋ ਤੇ ਮਾਛੀਕੇ ਵਿਖੇ ਬਣੀਆਂ ਹੋਈਆਂ ਗਊਸ਼ਾਲਾ 'ਚ ਸਾਂਭ-ਸੰਭਾਲ ਲਈ ਰੱਖੀਆਂ ਹੋਈਆਂ ...

ਪੂਰੀ ਖ਼ਬਰ »

ਹੋਮਿਓਪੈਥਿਕ ਦਵਾਈਆਂ ਦਾ ਸਾਡੇ ਸਰੀਰ 'ਤੇ ਕੋਈ ਮਾੜਾ ਪ੍ਰਭਾਵ ਨਹੀਂ- ਡਾ. ਮਿਨਹਾਸ

ਮੋਗਾ, 9 ਮਈ (ਸੁਰਿੰਦਰਪਾਲ ਸਿੰਘ)-ਟਰੱਸਟ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਲੋਂ ਪ੍ਰਧਾਨ ਬਰਜਿੰਦਰ ਸਿੰਘ ਮੱਖਣ ਤੇ ਸਮੂਹ ਮੈਂਬਰ ਪ੍ਰਬੰਧਕੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਵਿਖੇ ਮੁਫ਼ਤ ਹੋਮਿਓਪੈਥਿਕ ਡਿਸਪੈਂਸਰੀ ਚਲਾਈ ਜਾ ਰਹੀ ਹੈ, ਜਿੱਥੇ ਹੋਮੀਓਪੈਥੀ ਦੇ ...

ਪੂਰੀ ਖ਼ਬਰ »

ਹਸਪਤਾਲੋਂ ਪਰਤ ਰਹੇ ਨਵਜੰਮੇ ਜੌੜੇ ਭੈਣ ਭਰਾਵਾਂ ਦਾ ਪੁਲਿਸ ਨੇ ਕੀਤਾ ਨਿੱਘਾ ਸਵਾਗਤ, ਮੌਕੇ 'ਤੇ ਵੰਡੇ ਲੱਡੂ

ਮੋਗਾ, 9 ਮਈ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬ ਪੁਲਿਸ 'ਤੇ ਅਕਸਰ ਸਖ਼ਤ ਮਜਾਜ਼ ਹੋਣ ਅਤੇ ਬਿਨਾਂ ਵਜ੍ਹਾ ਚਲਾਨ ਕੱਟਣ ਦੇ ਦੋਸ਼ ਲੱਗਦੇ ਰਹਿੰਦੇ ਹਨ, ਪਰ ਅੱਜ ਮੋਗਾ ਦੇ ਮੁੱਖ ਚੌਕ ਵਿਚ ਨਵਜੰਮੇ ਜੌੜੇ ਭੈਣ ਭਰਾਵਾਂ ਦਾ ਨਿੱਘਾ ਸਵਾਗਤ ਕਰਨ ਅਤੇ ਲੱਡੂ ਵੰਡ ਕੇ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ

ਮੋਗਾ, 9 ਮਈ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਕਿਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਦਿੱਲੀ ਮੋਰਚੇ ਦੀ ਮਜ਼ਬੂਤੀ ਲਈ ਜਥੇ ਭੇਜਣ ਤੇ ਹੋਰ ਸੇਵਾਵਾਂ ਭੇਜਣ ਲਈ ਵਿਚਾਰ ...

ਪੂਰੀ ਖ਼ਬਰ »

ਤਸਕਰੀ ਲਈ ਲੈ ਕੇ ਜਾ ਰਹੇ ਸਨ ਮਹਾਰਾਸ਼ਟਰ
'ਆਪ' ਦੀ ਮਦਦ ਨਾਲ ਬਚੀ ਗਊਆਂ ਦੀ ਜਾਨ

ਮੋਗਾ, 9 ਮਈ (ਗੁਰਤੇਜ ਸਿੰਘ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਵਦੀਪ ਸਿੰਘ ਸੰਘਾ ਨੂੰ ਕਿਸੇ ਪਾਰਟੀ ਵਲੰਟੀਅਰ ਨੇ ਸੂਚਨਾ ਦਿੱਤੀ ਕਿ ਸਥਾਨਕ ਸ਼ਹਿਰ ਦੀ ਚੰੁਗੀ ਨੰਬਰ ਤਿੰਨ ਕੋਲ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਵਿਚ ਇਕ ਕਾਰਗੋ ਟਰੱਕ ਖੜ੍ਹਾ ਹੈ, ਜਿਸ ਵਿਚ 13 ਗਊਆਂ ...

ਪੂਰੀ ਖ਼ਬਰ »

'ਆਪ' ਦੀ ਮਦਦ ਨਾਲ ਬਚੀ ਗਊਆਂ ਦੀ ਜਾਨ

ਮੋਗਾ, 9 ਮਈ (ਗੁਰਤੇਜ ਸਿੰਘ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਵਦੀਪ ਸਿੰਘ ਸੰਘਾ ਨੂੰ ਕਿਸੇ ਪਾਰਟੀ ਵਲੰਟੀਅਰ ਨੇ ਸੂਚਨਾ ਦਿੱਤੀ ਕਿ ਸਥਾਨਕ ਸ਼ਹਿਰ ਦੀ ਚੰੁਗੀ ਨੰਬਰ ਤਿੰਨ ਕੋਲ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਵਿਚ ਇਕ ਕਾਰਗੋ ਟਰੱਕ ਖੜ੍ਹਾ ਹੈ, ਜਿਸ ਵਿਚ 13 ਗਊਆਂ ...

ਪੂਰੀ ਖ਼ਬਰ »

ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਐੱਨ.ਐੱਚ.ਐੱਮ. ਕਰਮਚਾਰੀਆਂ ਦੀਆਂ ਮੰਗਾਂ ਦਾ ਸਮਰਥਨ- ਢਿੱਲੋਂ

ਮੋਗਾ, 9 ਮਈ (ਜਸਪਾਲ ਸਿੰਘ ਬੱਬੀ)-ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਦੀ ਜ਼ੂਮ ਮੀਟਿੰਗ ਕੁਲਬੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ | ਇਸ ਮੌਕੇ ਜਥੇਬੰਦੀ ਦੇ ਆਗੂਆਂ ਕੁਲਬੀਰ ਸਿੰਘ ਢਿੱਲੋਂ, ਗਗਨਦੀਪ ਸਿੰਘ, ਨਿੰਦਰ ਕੌਰ, ਗੁਲਜ਼ਾਰ ਖਾਂ, ਕੰਵਲਜੀਤ ਕੌਰ, ...

ਪੂਰੀ ਖ਼ਬਰ »

ਮੰਡੀ ਨਿਹਾਲ ਸਿੰਘ ਵਾਲਾ ਦੇ ਦੁਕਾਨਦਾਰਾਂ ਖ਼ਿਲਾਫ਼ ਝੂਠੇ ਪਰਚੇ ਤੁਰੰਤ ਰੱਦ ਕੀਤੇ ਜਾਣ- ਜਥੇ. ਰਣਸੀਂਹ

ਨਿਹਾਲ ਸਿੰਘ ਵਾਲਾ, 9 ਮਈ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸ਼੍ਰੋਮਣੀ ਅਕਾਲੀ ਦਲ (ਕਿਰਤੀ) ਦੇ ਕਨਵੀਨਰ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿੱਥੇ ਕੋਰੋਨਾ ਮਹਾਂਮਾਰੀ ਨਾਲ ਸਾਰਾ ਵਿਸ਼ਵ ਪੀੜਤ ਹੈ, ਉੱਥੇ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚਾ ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਨਾਲ ਚਟਾਨ ਵਾਂਗ ਖੜਾ ਹੈ-ਖਹਿਰਾ

ਕੋਟ ਈਸੇ ਖਾਂ, 9 ਮਈ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਮੱਧ ਵਰਗੀ ਅਤੇ ਛੋਟੇ ਵਪਾਰੀ ਦੁਕਾਨਦਾਰ ਤਾਂ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਪ੍ਰਤੀ ਲਗਾਈਆਂ ਪਾਬੰਦੀਆਂ ਅਤੇ ਆਰਥਿਕ ਮੰਦੀ ਤੋਂ ਪ੍ਰੇਸ਼ਾਨ ਹਨ ਪਰ ਹੁਣ ਜੋ ਪੰਜਾਬ ਸਰਕਾਰ ਵਲੋਂ ਲਾਕ ਡਾਊਨ ਸਬੰਧੀ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮੀਟਿੰਗ ਮੁਲਤਵੀ

ਮੋਗਾ, 9 ਮਈ (ਜਸਪਾਲ ਸਿੰਘ ਬੱਬੀ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਭਜਨ ਸਿੰਘ ਗਿੱਲ, ਹਰਨੇਕ ਸਿੰਘ ਨੇਕ, ਪ੍ਰੇਮ ਕੁਮਾਰ, ਸੁਰਿੰਦਰ ਰਾਮ ਕੁੱਸਾ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਕੋਵਿਡ ਪਾਬੰਦੀਆਂ ਮੱਦੇਨਜ਼ਰ ਜਥੇਬੰਦੀ ...

ਪੂਰੀ ਖ਼ਬਰ »

ਉਡਾਣ ਪ੍ਰੋਜੈਕਟ ਤੇ ਵਰਡ ਆਫ਼ ਦਾ ਡੇਅ ਸਬੰਧੀ ਆਨਲਾਈਨ ਮੁਲਾਂਕਣ ਅੱਜ ਤੋਂ- ਸੁਸ਼ੀਲ ਨਾਥ

ਮੋਗਾ, 9 ਮਈ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਸੁਸ਼ੀਲ ਨਾਥ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਮਿਤੀ 10 ਮਈ ਨੂੰ ਉਡਾਣ ਪ੍ਰੋਜੈਕਟ ਤੇ 12 ਮਈ ਨੂੰ ਵਰਡ ਆਫ਼ ਦਾ ਡੇਅ (ਅੰਗਰੇਜ਼ੀ ਅਤੇ ਪੰਜਾਬੀ) ਦਾ ਮੁਲਾਂਕਣ ਕੀਤਾ ਜਾਵੇਗਾ | ਉਡਾਣ ਪ੍ਰੋਜੈਕਟ ਅਧੀਨ ...

ਪੂਰੀ ਖ਼ਬਰ »

ਪੰਜ ਰਾਜਾਂ ਦੀਆਂ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਦਾ ਪਤਨ ਨੇੜੇ ਹੈ-ਲਹਿਰੀ

ਬਾਘਾ ਪੁਰਾਣਾ, 8 ਮਈ (ਬਲਰਾਜ ਸਿੰਗਲਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਖੇਤੀ ਸਬੰਧੀ ਪਾਸ ਕੀਤੇ ਕਾਲੇ ਕਾਨੰੂਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕਰ ਰਹੀਆਂ ਹਨ | ਪਰ ਪ੍ਰਧਾਨ ਮੰਤਰੀ ਮੋਦੀ ਆਪਣੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਤਿੰਨ ਜ਼ਿਲਿ੍ਹਆਂ ਦੀ ਮੀਟਿੰਗ

ਅਜੀਤਵਾਲ, 9 ਮਈ (ਹਰਦੇਵ ਸਿੰਘ ਮਾਨ)-ਇੱਥੋਂ ਥੋੜ੍ਹੀ ਦੂਰ ਪਿੰਡ ਕਿਲੀ ਚਾਹਲਾਂ ਵਿਖੇ ਭਾਕਿਯੂ (ਏਕਤਾ ਉਗਰਾਹਾਂ) ਦੇ ਤਿੰਨ ਜ਼ਿਲਿ੍ਹਆਂ ਮੋਗਾ, ਲੁਧਿਆਣਾ, ਜਲੰਧਰ ਦੀ ਸਿੱਖਿਆ ਮੀਟਿੰਗ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ...

ਪੂਰੀ ਖ਼ਬਰ »

ਦੁਕਾਨਾਂ ਬੰਦ ਕਰਵਾਉਣ ਆਈ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ

ਨਿਹਾਲ ਸਿੰਘ ਵਾਲਾ, 9 ਮਈ (ਸੁਖਦੇਵ ਸਿੰਘ ਖ਼ਾਲਸਾ/ਪਲਵਿੰਦਰ ਸਿੰਘ ਟਿਵਾਣਾ)-ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਪਿੰਡ ਹਿੰਮਤਪੁਰਾ ਵਿਖੇ ਦੁਕਾਨਦਾਰਾਂ ਵਲੋਂ ਪੰਜਾਬ ਸਰਕਾਰ ਦੇ ਐਤਵਾਰ ਨੂੰ ਲਗਾਏ ਗਏ ਲਾਕਡਾਊਨ ਨੰੂ ਤੋੜਦਿਆਂ ਆਪਣੀਆਂ ਦੁਕਾਨਾਂ ਖੁੱਲ੍ਹੀਆਂ ...

ਪੂਰੀ ਖ਼ਬਰ »

ਬੇਸਹਾਰਾ ਲੋਕਾਂ ਨੂੰ ਲਾਕਡਾਊਨ ਦੌਰਾਨ ਆਸ਼ਰਮ ਪਹੁੰਚਾ ਰਹੇ ਹਨ ਪਰਮ ਰਕਸ਼ਾ ਮੰਚ ਦੇ ਮੈਂਬਰ

ਮੋਗਾ, 9 ਮਈ (ਅਸ਼ੋਕ ਬਾਂਸਲ)-ਪਰਮ ਰਕਸ਼ਾ ਮੰਚ ਐੱਨ. ਜੀ. ਓ. ਮੋਗਾ ਵਲੋਂ ਕੋਰੋਨਾ ਮਹਾਂਮਾਰੀ ਕਰਨ ਸੜਕਾਂ 'ਤੇ ਰੁਲ ਰਹੇ ਗ਼ਰੀਬ ਤੇ ਬੇਸਹਾਰਾ ਲੋਕਾਂ ਨੂੰ ਲੈ ਕੇ ਉਨ੍ਹਾਂ ਦਾ ਕੋਰੋਨਾ ਟੈੱਸਟ ਕਰਵਾ ਕੇ ਬਿਰਧ ਆਸ਼ਰਮ ਵਿਚ ਭੇਜਿਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਜੱਸੀ ਗਿੱਲ ਨੇ ਆਪਣੇ ਬੇਟੇ ਦੇ ਜਨਮ ਦਿਨ 'ਤੇ 600 ਡਾਲਰ ਮਦਦ ਲਈ ਭੇਜੇ

ਮੋਗਾ, 9 ਮਈ (ਸੁਰਿੰਦਰਪਾਲ ਸਿੰਘ)-ਮੋਗਾ ਵਿਖੇ ਸ਼ਰਨ ਫਾਊਾਡੇਸ਼ਨ ਵਲੋਂ ਸ਼ਹਿਰ ਵਾਸੀਆਂ ਨੂੰ ਘੱਟ ਖ਼ਰੀਦ ਮੁੱਲ 'ਤੇ ਦਵਾਈਆਂ ਮੁਹੱਈਆ ਕਰਵਾਉਣ ਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਲਈ ਮਾਲੀ ਸਹਾਇਤਾ ਕਰਨ ਲਈ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖ਼ਾਨਾ ਮੋਗਾ ਲਈ ਉੱਘੇ ...

ਪੂਰੀ ਖ਼ਬਰ »

40 ਲੱਖ ਦੀ ਲਾਗਤ ਨਾਲ ਤਿੰਨ ਪਿੰਡਾਂ ਦੇ ਛੱਪੜਾਂ ਦੇ ਪਾਣੀ ਦੇ ਨਿਕਾਸ ਲਈ ਪਾਈਆਂ ਜਾਣਗੀਆਂ ਜ਼ਮੀਨਦੋਜ਼ ਪਾਈਪਾਂ- ਵਿਧਾਇਕ ਬਰਾੜ

ਠੱਠੀ ਭਾਈ, 9 ਮਈ (ਜਗਰੂਪ ਸਿੰਘ ਮਠਾੜੂ)-ਪਿਛਲੇ ਲੰਮੇ ਸਮੇਂ ਤੋਂ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਨਾਲ ਜੂਝ ਰਹੇ ਭਗਤਾ ਭਾਈ-ਬਾਘਾ ਪੁਰਾਣਾ ਜੀ. ਟੀ. ਰੋਡ 'ਤੇ ਪੈਂਦੇ ਪਿੰਡ ਸੰਗਤਪੁਰਾ, ਕੋਟਲਾ ਰਾਏ ਕਾ ਤੇ ਕਾਹਨ ਸਿੰਘ ਵਾਲਾ ਪਿੰਡਾਂ ਦੇ ਗੰਦੇ ਪਾਣੀ ਦੇ ...

ਪੂਰੀ ਖ਼ਬਰ »

ਹਰੀਏਵਾਲਾ 'ਚ 6 ਲੱਖ ਦੀ ਲਾਗਤ ਨਾਲ ਤਿਆਰ ਜਿੰਮ ਦਾ ਉਦਘਾਟਨ

ਨੱਥੂਵਾਲਾ ਗਰਬੀ, 9 ਮਈ (ਸਾਧੂ ਰਾਮ ਲੰਗੇਆਣਾ)-ਪਿੰਡ ਹਰੀਏਵਾਲਾ ਵਿਖੇ ਸਰਪੰਚ ਤੇ ਬਾਕੀ ਸਮੂਹ ਗ੍ਰਾਮ ਪੰਚਾਇਤ ਦੀ ਅਗਵਾਈ ਵਿਚ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਵਲੋਂ ਭੇਜੀ ਹੋਈ 6 ਲੱਖ ਦੀ ਗਰਾਂਟ ਨਾਲ ਤਿਆਰ ਜਿੰਮ ਦਾ ਉਦਘਾਟਨ ਵਿਧਾਇਕ ਦੇ ਸਪੁੱਤਰ ...

ਪੂਰੀ ਖ਼ਬਰ »

ਗੁਰਪ੍ਰੀਤ ਕੌਰ ਵਲੋਂ ਸੈਂਟਰ ਹੈੱਡ ਟੀਚਰਜ਼ ਤੇ ਮੁੱਖ ਅਧਿਆਪਕਾਂ ਨਾਲ ਮੀਟਿੰਗ

ਮੋਗਾ, 9 ਮਈ (ਜਸਪਾਲ ਸਿੰਘ ਬੱਬੀ)-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਗੁਰਪ੍ਰੀਤ ਕੌਰ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਚਲਾਈ ਜਾ ਰਹੀ ਦਾਖ਼ਲਾ ਮੁਹਿੰਮ ਸਬੰਧੀ ਵਰਚੂਅਲ ਮੀਟਿੰਗ ਕੀਤੀ | ਇਸ ਮੌਕੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਮਨਮੀਤ ...

ਪੂਰੀ ਖ਼ਬਰ »

ਐੱਸ.ਐੱਫ.ਸੀ. ਪਬਲਿਕ ਸਕੂਲ ਵਿਖੇ ਮਨਾਈ ਰਾਬਿੰਦਰਨਾਥ ਟੈਗੋਰ ਜੈਅੰਤੀ

ਧਰਮਕੋਟ, 9 ਮਈ (ਪਰਮਜੀਤ ਸਿੰਘ)-ਐੱਸ. ਐਫ. ਸੀ. ਪਬਲਿਕ ਸਕੂਲ ਫ਼ਤਿਹਗੜ੍ਹ ਕੋਰੋਟਾਣਾ ਵਿਖੇ ਰਾਬਿੰਦਰਨਾਥ ਟੈਗੋਰ ਜੈਅੰਤੀ ਮਨਾਈ ਗਈ | ਇਸ ਮੌਕੇ ਐਸ. ਐਫ. ਸੀ. ਸਟਾਫ਼ ਦੁਆਰਾ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਦੌਰਾਨ ਰਾਬਿੰਦਰਨਾਥ ਟੈਗੋਰ ਬਾਰੇ ਜਾਣਕਾਰੀ ਦਿੱਤੀ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ-ਢਿੱਲੋਂ

ਮੋਗਾ, 9 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੂਰੇ ਵਿਸ਼ਵ ਵਿਚ ਫੈਲੀ ਨਾਮੁਰਾਦ ਬਿਮਾਰੀ ਕੋਰੋਨਾ ਨਾਲ ਪੰਜਾਬ ਵੀ ਜੂਝ ਰਿਹਾ ਹੈ, ਪਰ ਡਿਪਟੀ ਕਮਿਸ਼ਨਰ ਮੋਗਾ, ਐਸ.ਐਸ.ਪੀ. ਮੋਗਾ ਅਤੇ ਸਿਵਲ ਸਰਜਨ ਮੋਗਾ ਦੇ ਆਪਸੀ ਤਾਲਮੇਲ ਅਤੇ ਉਨ੍ਹਾਂ ਵਲੋਂ ਬਣਾਈਆਂ ਗਈਆਂ ...

ਪੂਰੀ ਖ਼ਬਰ »

ਦੁਕਾਨਦਾਰਾਂ ਦੇ ਹੱਕ 'ਚ ਨਿੱਤਰਦਿਆਂ ਭਾਕਿਯੂ ਏਕਤਾ ਉਗਰਾਹਾਂ ਨੇ ਲਗਾਇਆ ਧਰਨਾ

ਬੱਧਨੀ ਕਲਾਂ, 9 ਮਈ (ਸੰਜੀਵ ਕੋਛੜ)-ਸੰਯੁਕਤ ਮੋਰਚੇ ਵਲੋਂ ਵਪਾਰੀਆਂ ਦੇ ਹੱਕ 'ਚ ਦੁਕਾਨਾਂ ਖੋਲ੍ਹਣ ਦੇ ਦਿੱਤੇ ਗਏ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾ ਦੀ ਅਗਵਾਈ 'ਚ ਕਸਬਾ ਬੱਧਨੀ ਕਲਾਂ ਦੇ ਰਾਊਕੇ ਰੋਡ ਨੇੜੇ ...

ਪੂਰੀ ਖ਼ਬਰ »

ਸਾਂਝ ਕੇਂਦਰਾਂ 'ਚ ਕੰਮਕਾਜ ਕਰਵਾਉਣ ਵਾਲੇ ਲੋਕ ਮੂੰਹ 'ਤੇ ਮਾਸਕ ਪਾ ਕੇ ਆਉਣ

ਬਾਘਾ ਪੁਰਾਣਾ, 9 ਮਈ (ਬਲਰਾਜ ਸਿੰਗਲਾ)-ਦੇਸ਼ ਵਿਚ ਕੋਰੋਨਾ ਮਹਾਂਮਾਰੀ ਸਦਕਾ ਵਿਗੜਦੇ ਹੋਏ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੰੂ ਸਾਰਿਆਂ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਐੱਸ.ਡੀ. ਕਾਲਜ ਫ਼ਾਰ ਵੁਮੈਨ ਮੋਗਾ ਦਾ ਬੀ.ਕਾਮ ਦਾ ਨਤੀਜਾ ਰਿਹਾ ਸ਼ਾਨਦਾਰ

ਮੋਗਾ, 9 ਮਈ (ਜਸਪਾਲ ਸਿੰਘ ਬੱਬੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਬੀ.ਕਾਮ ਦੀ ਪ੍ਰੀਖਿਆ ਦੇ ਸਮੈਸਟਰ ਪੰਜਵੇਂ ਦੇ ਨਤੀਜੇ ਵਿਚ ਐਸ.ਡੀ. ਕਾਲਜ ਫ਼ਾਰ ਵੁਮੈਨ ਮੋਗਾ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਕਾਮਰਸ ਵਿਭਾਗ ਨੂੰ ਵਧਾਈ ...

ਪੂਰੀ ਖ਼ਬਰ »

2364 ਈ. ਟੀ. ਟੀ. ਭਰਤੀ 'ਚ ਚੁਣੇ ਉਮੀਦਵਾਰ ਕਰਨਗੇ 12 ਨੂੰ ਸੰਗਰੂਰ 'ਚ ਰੋਸ ਰੈਲੀ

ਮੋਗਾ, 9 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਰਕਾਰ ਰਾਹੀ ਐੱਸ.ਸੀ.ਟੀ.ਈ. ਨਿਯਮਾਂ ਅਨੁਸਾਰ ਵਿਗਿਆਪਨ ਨੰਬਰ 5/1-2020 ਭਡ (1) ਮਿਤੀ 6-3-2020 ਅਨੁਸਾਰ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਕੱਢੀ ਗਈ ਸੀ | ਕੋਵਿਡ-19 ਦੇ ਚੱਲਦਿਆਂ 29 ਨਵੰਬਰ 2020 ਨੂੰ ਇਸ ਦਾ ਲਿਖਤੀ ਪੇਪਰ ਲਿਆ ਗਿਆ ...

ਪੂਰੀ ਖ਼ਬਰ »

ਬੀ.ਕੇ.ਯੂ. ਏਕਤਾ ਉਗਰਾਹਾਂ ਨੇ ਸ਼ਹਿਰ 'ਚ ਕੀਤਾ ਰੋਸ ਮਾਰਚ

ਮੋਗਾ, 9 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਵਲੋਂ ਸੰਯੁਕਤ ਮੋਰਚੇ ਦੇ ਸੱਦੇ 'ਤੇ ਅੱਜ ਸਵੇਰੇ 11 ਵਜੇ ਨੇਚਰ ਪਾਰਕ ਵਿਖੇ ਇਕੱਠੇ ਹੋ ਕੇ ਰੇਲਵੇ ਰੋਡ ਮੋਗਾ, ਮੇਨ ਬਾਜ਼ਾਰ ਵਿਚੋਂ ਦੀ ਹੁੰਦੇ ਹੋਏ ...

ਪੂਰੀ ਖ਼ਬਰ »

ਨਵ ਪੰਜਾਬੀ ਸਾਹਿਤ ਸਭਾ ਵਲੋਂ ਸਦੀਵੀ ਵਿਛੋੜਾ ਦੇ ਗਏ ਕਲਾਕਾਰ ਸਾਹਿਤਕਾਰਾਂ ਨੂੰ ਸ਼ਰਧਾਂਜਲੀਆਂ ਭੇਟ

ਕੋਟ ਈਸੇ ਖਾਂ, 9 ਮਈ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਇਲਾਕਾ ਕੋਟ ਈਸੇ ਖਾਂ ਦੀ ਨਵ ਪੰਜਾਬੀ ਸਾਹਿਤ ਸਭਾ ਦੀ ਵਿਸ਼ੇਸ਼ ਮੀਟਿੰਗ ਮਸੀਤਾਂ ਰੋਡ ਵਿਖੇ ਹੋਈ | ਇਸ ਸਮੇਂ ਪ੍ਰਧਾਨ ਜੀਵਨ ਸਿੰਘ ਹਾਣੀ, ਜਨਰਲ ਸਕੱਤਰ ਯਸ਼ਪਾਲ ਗੁਲਾਟੀ, ਸਾਹਿਤਕਾਰ ਵਿਵੇਕ, ਸ਼ਹਿ ...

ਪੂਰੀ ਖ਼ਬਰ »

ਸਰਕਾਰੀ ਸਕੂਲ ਲੰਢੇਕੇ 'ਚ ਨਵੇਂ ਕਮਰੇ ਦੀ ਡੀ. ਈ. ਓ. ਨੇ ਰੱਖੀ ਨੀਂਹ

ਮੋਗਾ, 9 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਵਿਧਾਇਕ ਡਾ: ਹਰਜੋਤ ਕਮਲ ਦੇ ਨਿਰੰਤਰ ਯਤਨਾਂ ਸਦਕਾ ਮੋਗਾ ਹਲਕੇ ਦੇ ਪਿੰਡ ਲੰਢੇਕੇ ਦੇ ਸਰਕਾਰੀ ਸਕੂਲ ਦੀ ਉਸਾਰੀ ਜਾ ਰਹੀ ਨਵੀਂ ਇਮਾਰਤ ਦੇ ਕਮਰੇ ਦੀ ਨੀਂਹ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ: ਸਿ: ਸੁਸ਼ੀਲ ਨਾਥ ਨੇ ਰੱਖੀ | ...

ਪੂਰੀ ਖ਼ਬਰ »

ਵਿਧਾਇਕ ਬਰਾੜ ਨੇ ਬਾਘਾ ਪੁਰਾਣਾ-ਭਗਤਾ ਭਾਈ ਸੜਕ ਦੀ ਮੁਰੰਮਤ ਦਾ ਕੰਮ ਕਰਵਾਇਆ ਸ਼ੁਰੂ

ਬਾਘਾ ਪੁਰਾਣਾ, 9 ਮਈ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਤੋਂ ਭਗਤਾ ਭਾਈ ਵਾਲੀ ਸੜਕ ਜੋ ਲੰਮੇ ਸਮੇਂ ਤੋਂ ਥਾਂ-ਥਾਂ ਤੋਂ ਟੁੱਟਣ ਸਦਕਾ ਵੱਡੇ-ਵੱਡੇ ਖੱਡੇ ਪੈ ਚੁੱਕੇ ਸਨ | ਇਸ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਅੱਜ ...

ਪੂਰੀ ਖ਼ਬਰ »

ਵਾਤਾਵਰਨ ਦੀ ਸ਼ੁੱਧਤਾ ਲਈ ਥਾਣਾ ਸਮਾਲਸਰ ਵਿਖੇ ਬੂਟੇ ਲਗਾਏ

ਸਮਾਲਸਰ, 9 ਮਈ (ਕਿਰਨਦੀਪ ਸਿੰਘ ਬੰਬੀਹਾ)-ਪੁਲਿਸ ਸਟੇਸ਼ਨ ਸਮਾਲਸਰ ਵਿਖੇ ਐਸ.ਆਈ. ਬਲਰਾਜ ਸਿੰਘ ਮੁੱਖ ਅਫ਼ਸਰ ਥਾਣਾ ਸਮਾਲਸਰ ਦੀ ਅਗਵਾਈ ਹੇਠ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਥਾਣੇ ਦੇ ਆਂਗਣ ...

ਪੂਰੀ ਖ਼ਬਰ »

ਵਕੀਲਾਂ ਨੇ ਤਹਿਸੀਲ ਕੰਪਲੈਕਸ ਵਿਚ ਬੂਟੇ ਲਗਾਏ

ਨਿਹਾਲ ਸਿੰਘ ਵਾਲਾ, 9 ਮਈ (ਪਲਵਿੰਦਰ ਸਿੰਘ ਟਿਵਾਣਾ)-ਵਾਤਾਵਰਨ ਵਿਚ ਆ ਰਹੇ ਬਦਲਾਅ ਅਤੇ ਰੁੱਖਾਂ ਦੀ ਘਾਟ ਦੇ ਮੱਦੇਨਜ਼ਰ ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਤਹਿਸੀਲ ਕੰਪਲੈਕਸ ਵਿਖੇ ਡੇਢ ਸÏ ਕਰੀਬ ਬੂਟੇ ਲਗਾਏ ਗਏ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਲਗਾਉਣ ਲਈ ਵੰਡੇ ...

ਪੂਰੀ ਖ਼ਬਰ »

ਲੋਕ ਤਾਲਾਬੰਦੀ ਦੇ ਸਤਾਏ ਭੁੱਖਮਰੀ ਨਾਲ ਹੀ ਮਰ ਜਾਣਗੇ-ਕਿਸਾਨ ਆਗੂ

ਨਿਹਾਲ ਸਿੰਘ ਵਾਲਾ, 8 ਮਈ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਲਗਾਏ ਗਏ ਲਾਕ ਡਾਊਨ ਖ਼ਿਲਾਫ਼ ਬਲਾਕ ਨਿਹਾਲ ਸਿੰਘ ਵਾਲਾ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਇੱਥੇ ਐਸ. ਡੀ. ਐਮ. ਦਫ਼ਤਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX