ਜਗਰਾਉਂ, 9 ਮਈ (ਗੁਰਦੀਪ ਸਿੰਘ ਮਲਕ)-ਜਗਰਾਉਂ ਸ਼ਹਿਰ ਅਤੇ ਦਿਹਾਤੀ ਖੇਤਰ 'ਚ ਕੋਰੋਨਾ ਵਾਇਰਸ ਬੜੀ ਤੇਜ਼ੀ ਨਾਲ ਪੈਰ ਪਸਾਰਨ ਲੱਗ ਪਿਆ ਹੈ | ਸ਼ਹਿਰ ਤੋਂ ਬਾਅਦ ਪਿੰਡਾਂ 'ਚ ਕੋਰੋਨਾ ਨਾਲ ਪੀੜ੍ਹਤ ਮਰੀਜ਼ ਸਾਹਮਣੇ ਆਉਣ ਲੱਗੇ ਹਨ ਅਤੇ ਜਗਰਾਉਂ ਖੇਤਰ 'ਚ ਮੌਤਾਂ ਦੀ ਦਰ ਵੀ ਇਕ ਦਮ ਵੱਧਣ ਲੱਗੀ ਹੈ ਜਿਸ 'ਤੇ ਕੰਟਰੋਲ ਕਰਨ ਲਈ ਜਗਰਾਉਂ ਪੁਲਿਸ ਇਕ ਦਮ ਮਸਤੈਦ ਹੋ ਚੁੱਕੀ ਹੈ | ਅੱਜ ਪੁਲਿਸ ਥਾਣਾ ਸਦਰ ਜਗਰਾਉਂ ਦੇ ਇੰਚਾਰਜ ਇੰਸਪੈਟਰ ਜਸਪਾਲ ਸਿੰਘ ਧਾਲੀਵਾਲ ਨੇ ਦਿਹਾਤੀ ਖੇਤਰ ਦੇ ਦਰਜਨਾਂ ਪਿੰਡਾਂ 'ਚ ਪਹੁੰਚ ਕੇ ਪੰਚਾਇਤਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਕੋਰੋਨਾ ਦੇ ਭਿਆਨਕ ਰੂਪ ਤੋਂ ਲੋਕਾਂ ਨੂੰ ਬਚਾਉਣ ਲਈ ਹਰੇਕ ਪਿੰਡ 'ਚ ਰਾਹਤ ਕੈਂਪ ਲਾਉਣ, ਕੋਰੋਨਾ ਰੋਕੂ ਵੈਕਸੀਨ ਲਗਵਾਉਣ, ਲੋਕਾਂ ਨੂੰ ਘਰਾਂ 'ਚ ਰਹਿਣ ਅਤੇ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ਤੁਰੰਤ ਜਾਂਚ ਕਰਵਾਉਣ ਦੀਆਂ ਅਪੀਲ ਕੀਤੀ | ਪਿੰਡ ਜਗਰਾਉਂ ਪੱਤੀ ਮਲਕ ਦੇ ਸਰਪੰਚ ਬਲਵੀਰ ਸਿੰਘ ਦੇ ਗ੍ਰਹਿ ਵਿਖੇ ਪਿੰਡ ਦੇ ਪੰਚਾਂ, ਨੰਬਰਦਾਰਾਂ, ਆਸਾਂ ਵਰਕਰਾਂ ਆਦਿ ਨਾਲ ਮੀਟਿੰਗ ਕਰਦਿਆਂ ਇੰਸਪੈਕਟਰ ਜਸਪਾਲ ਸਿੰਘ ਨੇ ਕਿਹਾ ਕਿ ਕੋਰੋਨਾ ਬੜੀ ਤੇਜ਼ੀ ਨਾਲ ਸ਼ਹਿਰਾਂ ਤੋਂ ਬਾਅਦ ਪਿੰਡਾਂ 'ਚ ਪੈਰ ਪਸਾਰ ਰਿਹਾ ਹੈ, ਜਿਸ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਗ੍ਰਾਮ ਪੰਚਾਇਤਾਂ ਨੂੰ ਅੱਗੇ ਆਉਣਾ ਪੈਵੇਗਾ | ਉਨ੍ਹਾਂ ਕਿਹਾ ਕਿ ਵਿਭਾਗ ਦੇ ਸਾਹਮਣੇ ਆਇਆ ਹੈ ਕਿ ਕੁਝ ਗਲਤ ਅਫ਼ਵਾਹਾਂ ਕਾਰਨ ਪਿੰਡਾਂ ਦੇ ਲੋਕ ਕੋਰੋਨਾ ਰੋਕੂ ਵੈਕਸੀਨ ਲਗਵਾਉਣ ਤੋਂ ਡਰ ਰਹੇ ਹਨ | ਇਸ ਤੋਂ ਇਲਾਵਾ ਕੋਰੋਨਾ ਦੇ ਸ਼ੱਕੀ ਮਰੀਜ਼ ਕੋਰੋਨਾ ਟੈਸਟ ਨਹੀਂ ਕਰਵਾ ਰਹੇ | ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੀ ਲਪੇਟ 'ਚ ਜਾਨਾਂ ਗਵਾਉਣ ਵਾਲੇ ਲੋਕਾਂ ਦੇ ਪਰਿਵਾਰ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਨੂੰ ਛੁਪਾ ਰਹੇ ਹਨ | ਇਸ ਤੋਂ ਇਲਾਵਾ ਲੋਕ ਸਰਕਾਰ ਦੀਆਂ ਕੋਰੋਨਾ ਪ੍ਰਤੀ ਹਦਾਇਤਾਂ ਦੀ ਅਣਦੇਖੀ ਕਰ ਰਹੇ ਹਨ ਅਤੇ ਵਿਆਹਾਂ ਅਤੇ ਭੋਗ ਸਮਾਗਮਾਂ ਤੇ ਇਕੱਠ ਕਰ ਰਹੇ ਹਨ | ਅਜਿਹੇ ਹਲਾਤਾਂ 'ਚ ਕੋਰੋਨਾ ਦਾ ਲਾਂਗ ਵੱਧ ਰਿਹਾ ਹੈ | ਉਨ੍ਹਾਂ ਪਿੰਡਾਂ 'ਚ ਅਨਾਊਮੈਂਟਾਂ ਕਰਵਾ ਕੇ ਲੋਕਾਂ ਨੂੰ ਸਾਵਧਾਨ ਕੀਤਾ ਕਿ ਜੋ ਸਰਕਾਰੀ ਨਿਯਮਾਂ ਦੀ ਅਣਦੇਖੀ ਕਰੇਗਾ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਉਨ੍ਹਾਂ ਪਿੰਡਾਂ 'ਚ ਖੁੱਲੀਆਂ ਦੁਕਾਨਾਂ ਨੂੰ ਵੀ ਬੰਦ ਕਰਵਾਇਆਂ ਅਤੇ ਸੱਥਾਂ ਆਦਿ 'ਚ ਇਕੱਠ ਕਰੀ ਬੈਠੇ ਲੋਕਾਂ ਨੂੰ ਚਿਤਾਵਨੀ ਦੇ ਕੇ ਛੱਡਿਆ |
ਸਿੱਧਵਾਂ ਬੇਟ, 9 ਮਈ (ਜਸਵੰਤ ਸਿੰਘ ਸਲੇਮਪੁਰੀ)-ਅੱਜ ਕਰੀਬ 12 ਵਜੇ ਲਾਗਲੇ ਪਿੰਡ ਤਿਹਾੜਾ ਕਾਕੜ ਦੇ ਖੇਤਾਂ ਵਿਚ ਤੂੜੀ ਦੀ ਢਿੱਗ ਲਿੱਪਣ ਸਮੇਂ ਅਸਮਾਨੀ ਬਿਜਲੀ ਪੈਣ ਕਾਰਨ ਇਕ ਮਜ਼ਦੂਰ ਦੀ ਮੌਤ ਅਤੇ ਜ਼ਮੀਨ ਮਾਲਕ ਦੇ ਗੰਭੀਰ ਰੂਪ ਵਿਚ ਝੁਲਸ ਜਾਣ ਦਾ ਸਮਾਚਾਰ ਹੈ | ਪਿੰਡ ...
ਸਿੱਧਵਾਂ ਬੇਟ, 9 ਮਈ (ਜਸਵੰਤ ਸਿੰਘ ਸਲੇਮਪੁਰੀ)-ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਆਖਿਆ ਕਿ ਸੂਬਾ ਸਰਕਾਰ ਬੇਟ ਇਲਾਕੇ ਦੇ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਦੀ ਲਹਿਰ ਤੋਂ ਬਚਾਉਣ ਵਿਚ ਪੂਰੀ ...
ਮੁੱਲਾਂਪੁਰ-ਦਾਖਾ, 9 ਮਈ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ 8 ਮਈ ਨੂੰ ਤਾਲਾਬੰਦੀ ਦੇ ਵਿਰੋਧ 'ਚ ਕਿਸਾਨ ਮਜ਼ਦੂਰ, ਦੁਕਾਨਦਾਰਾਂ ਨੂੰ ਨਾਲ ਲੈ ਕੇ ਸੁਧਾਰ ਬਾਜ਼ਾਰ ਵਿਚ ਕੋਈ ਵੱਡਾ ਪ੍ਰਦਰਸ਼ਨ ਨਾ ਹੋਣ 'ਤੇ ਛਿੜੀ ਚਰਚਾ ਨੂੰ ਵਿਰਾਮ ...
ਸਿੱਧਵਾਂ ਬੇਟ, 9 ਮਈ (ਜਸਵੰਤ ਸਿੰਘ ਸਲੇਮਪੁਰੀ)- ਸਥਾਨਕ ਕਸਬੇ ਵਿਚ ਦੂਜੇ ਦਿਨ ਫਿਰ ਇਕ ਹੋਰ ਕੋਰੋਨਾ ਪੀੜਤ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਅਜੇ ਕੋਰੋਨਾ ਦਾ ਸ਼ਿਕਾਰ ਹੋਏ ਮਿ੍ਤਕ ਬੇਕੁੰਠ ਨਾਥ ਦਾ ਸਿਵਾ ਠੰਡਾ ਨਹੀਂ ਹੋਇਆ ਸੀ ਕਿ ਪਿੰਡ ...
ਜਗਰਾਉਂ, 9 ਮਈ (ਗੁਰਦੀਪ ਸਿੰਘ ਮਲਕ)- ਜਗਰਾਉਂ ਖੇਤਰ 'ਚ ਕੋਰੋਨਾ ਦਾ ਪ੍ਰਕੋਪ ਦਿਨੋਂ ਦਿਨ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ | ਸਥਾਨਕ ਖੇਤਰ 'ਚ ਰੋਜ਼ਾਨਾਂ ਕੋਰੋਨਾ ਕਾਰਨ ਮੌਤਾਂ ਹੋ ਰਹੀਆਂ ਹਨ | ਅੱਜ ਸ਼ਹਿਰ ਦੇ ਹੀਰਾ ਬਾਗ ਨਿਵਾਸੀ ਰੋਹਿਤ ਗੁਪਤਾ ਪੁੱਤਰ ਅਸ਼ਵਨੀ ...
ਸਿੱਧਵਾਂ ਬੇਟ, 9 ਮਈ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਗਾਲਿਬ ਕਲਾਂ ਦੀ ਵਸਨੀਕ ਗੁਰਜੀਤ ਕੌਰ ਪਤਨੀ ਜਸਵਿੰਦਰ ਸਿੰਘ ਨੇ ਥਾਣਾ ਸਦਰ ਦੀ ਪੁਲਿਸ ਚੌਕੀ ਗਾਲਿਬ ਕਲਾਂ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਮੇਰੀ ਲੜਕੀ ਮਨਪ੍ਰੀਤ ਕੌਰ ਜਦੋਂ ...
ਖੰਨਾ, 9 ਮਈ (ਹਰਜਿੰਦਰ ਸਿੰਘ ਲਾਲ)- ਹਿੰਦੀ ਪੁਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ, ਖੰਨਾ ਵਲੋਂ ਆਨਲਾਈਨ ਸਨੇਹ ਤੇ ਪਿਆਰ ਨੂੰ ਸਮਰਪਿਤ ਕੌਮੀ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਕਿਹਾ ਗਿਆ ਕਿ ਮਾਂ ਅਤੇ ਬੱਚੇ ਦੇ ਰਿਸ਼ਤੇ ਨੂੰ ਦੁਨੀਆ ਦਾ ਸਭ ਤੋਂ ਅਨਮੋਲ ਅਤੇ ...
ਵਾਰਡ-19 'ਚ ਬਣ ਰਹੀ ਇੰਟਰਲਾਕ ਸੜਕ ਦਾ ਜਾਇਜ਼ਾ ਲੈਦੇ ਹੋਏ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਜਤਿੰਦਰ ਪਾਠਕ | ਤਸਵੀਰ : ਸੋਨੀ ਗਿੱਲ
ਖੰਨਾ, 9 ਮਈ (ਹਰਜਿੰਦਰ ਸਿੰਘ ਲਾਲ)- ਨਗਰ ਕੌਂਸਲ ਦੇ ਵਾਈਸ ਪ੍ਰਧਾਨ ਜਤਿੰਦਰ ਪਾਠਕ ਵਲੋਂ ਖੰਨਾ ਸ਼ਹਿਰ ਵਿਚ ਚੱਲ ਰਹੇ ਵਿਕਾਸ ਦੇ ਕੰਮਾਂ ...
ਡੇਹਲੋਂ, 9 ਮਈ (ਅੰਮਿ੍ਤਪਾਲ ਸਿੰਘ ਕੈਲੇ)-ਪੁਲਿਸ ਕਮਿਸ਼ਨਰ ਲੁਧਿਆਣਾ ਦੇ ਥਾਣਾ ਡੇਹਲੋਂ ਅਧੀਨ ਪੈਂਦੇ ਪਿੰਡਾਂ ਵਿੱਚ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਕੀਤੀ ਗਈ ਤਾਲਾਬੰਦੀ ਦੇ ਬਾਵਜੂਦ ਨਾਜਾਇਜ਼ ਮਾਈਨਿੰਗ ਦਾ ਧੰਦਾ ਜ਼ੋਰਾਂ 'ਤੇ ਚੱਲ ...
ਜਗਰਾਉਂ, 9 ਮਈ (ਹਰਵਿੰਦਰ ਸਿੰਘ ਖ਼ਾਲਸਾ)- ਪੁਲਿਸ ਨੇ ਸਥਾਨਕ ਸ਼ਹਿਰ ਅੰਦਰ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫ਼ਾਸ ਕੀਤਾ ਹੈ | ਪੁਲਿਸ ਵਲੋਂ ਚਾਰ ਔਰਤਾਂ ਤੇ ਤਿੰਨ ਪੁਰਸ਼ਾਂ ਨੂੰ ਮੌਕੇ ਤੋਂ ਹੀ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਅਨੁਸਾਰ ਮਿਲੀ ਗੁਪਤ ...
ਖੰਨਾ, 9 ਮਈ (ਹਰਜਿੰਦਰ ਸਿੰਘ ਲਾਲ)- ਖੰਨਾ ਵਿਚ ਜਿਵੇਂ ਕੋਰੋਨਾ ਔਰਤਾਂ 'ਤੇ ਕੁਝ ਜ਼ਿਆਦਾ ਹੀ ਕਹਿਰਵਾਨ ਹੋ ਗਿਆ ਹੋਵੇ | ਅੱਜ ਐਤਵਾਰ ਨੂੰ ਇੱਕੋ ਦਿਨ ਵਿਚ ਖੰਨਾ ਦੇ ਸ਼ਮਸ਼ਾਨਘਾਟ ਵਿਚ ਕੋਰੋਨਾ ਕਾਰਨ 4 ਔਰਤਾਂ ਦੀ ਮਿ੍ਤਕ ਦੇਹ ਅੰਤਿਮ ਸੰਸਕਾਰ ਲਈ ਪਹੁੰਚਾਈਆਂ ਗਈਆਂ, ...
ਮਲੌਦ, 9 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਅੱਗੇ 31 ਦਸੰਬਰ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਪੰਜ ਬੇਰੁਜ਼ਗਾਰ ਜਥੇਬੰਦੀਆਂ (ਟੈਟ ਪਾਸ ਬੇਰੁਜ਼ਗਾਰ, ਬੀ.ਐੱਡ. ਅਧਿਆਪਕ ਯੂਨੀਅਨ, ਆਲ ਪੰਜਾਬ 873 ਬੇਰੁਜ਼ਗਾਰ ਡੀ.ਪੀ.ਈ ...
ਖੰਨਾ, 9 ਮਈ (ਹਰਜਿੰਦਰ ਸਿੰਘ ਲਾਲ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਤੇ ਸਟੇਟ ਕੋਆਰਡੀਨੇਟਰ ਅਮਰਪ੍ਰੀਤ ਲਾਲੀ ਵਲੋਂ ਕੋਵਿਡ-19 ਤਹਿਤ ਚਲਾਏ ਜਾ ਰਹੇ ਪ੍ਰੋਗਰਾਮ ਫ਼ਰਜ਼ ਮਨੁੱਖਤਾ ਲਈ ਡਾ. ਗੁਰਮੁਖ ਸਿੰਘ ਚਾਹਲ ਨੂੰ ਖੰਨਾ ਜ਼ਿਲ੍ਹਾ ...
ਸਮਰਾਲਾ, 9 ਮਈ (ਗੋਪਾਲ ਸੋਫਤ)- ਸਮਰਾਲਾ ਦੀ ਇਕ ਫ਼ੈਕਟਰੀ ਦੇ ਵਰਕਰ ਪਰਿਵਾਰਾਂ ਦੇ 15 ਬੱਚਿਆਂ ਸਮੇਤ 24 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਇਨ੍ਹਾਂ ਪੀੜਤਾਂ 'ਚੋਂ ਇਕ ਵਿਅਕਤੀ ਨੂੰ ਹਸਪਤਾਲ ਭੇਜਿਆ ਗਿਆ ਹੈ, ਜਦਕਿ ਬਾਕੀਆਂ ਨੂੰ ਫ਼ੈਕਟਰੀ ਦੇ ਅੰਦਰ ਹੀ ਆਈਸੋਲੇਟ ...
ਬੀਜਾ, 9 ਮਈ (ਅਵਤਾਰ ਸਿੰਘ ਜੰਟੀ ਮਾਨ) - ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਰੋਕਣ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਕੋਰੋਨਾ ਟੈਸਟਿੰਗ ਕੈਂਪ ਲਗਾਉਣ ਦੀ ਮੁਹਿੰਮ ਨੂੰ ਤੇਜ਼ ਕੀਤਾ ਗਿਆ ਹੈ ਜਿਸ ਤਹਿਤ ਅੱਜ ਐੱਸ.ਐਮ.ਓ. ...
ਪਾਇਲ, 9 ਮਈ (ਰਾਜਿੰਦਰ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਬਲਵੰਤ ਸਿੰਘ ਘੁਡਾਣੀ, ਪਰਮਵੀਰ ਘਲੋਟੀ, ਬਲਦੇਵ ਸਿੰਘ ਜੀਰਖ, ਰਮਨਦੀਪ ਸਿੰਘ ਘਲੋਟੀ ਨੇ ਪੈੱ੍ਰਸ ਨੂੰ ਜਾਰੀ ਬਿਆਨ ਰਾਹੀਂ ਦੱਸਿਆ ਕਿ ਬੀਤੇ ਕੱਲ੍ਹ 8 ਮਈ ਨੂੰ ਜਦੋਂ ਜਥੇਬੰਦੀ ...
ਖੰਨਾ, 9 ਮਈ (ਹਰਜਿੰਦਰ ਸਿੰਘ ਲਾਲ)-ਸਥਾਨਕ ਰਾਮਗੜ੍ਹੀਆ ਭਵਨ ਵਿਖੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਖੰਨਾ ਵਲੋਂ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਜਿੱਥੇ ਹਜ਼ੂਰੀ ਰਾਗੀ ਜਥੇ ...
ਹੰਬੜਾਂ, 9 ਮਈ (ਮੇਜਰ ਹੰਬੜਾਂ)- ਐੱਸ.ਐੱਮ.ਓ. ਡਾ. ਮਨਦੀਪ ਕੌਰ ਸਿੱਧੂ ਦੀ ਅਗਵਾਈ ਹੇਠ ਬਲਾਕ ਸਿੱਧਵਾਂ ਬੇਟ ਅਧੀਨ ਪੈਂਦੇ ਸਰਕਾਰੀ ਹਸਪਤਾਲ ਹੰਬੜਾਂ ਵਿਖੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਸਹੂਲਤ ਦਿੰਦਿਆਂ ਐਤਵਾਰ ਦੇ ਦਿਨ ਵੀ ਨੋਡਲ ਅਫ਼ਸਰ ਡਾਕਟਰ ਮੋਹਿਤ ਖੁਰਾਣਾ ...
ਜਗਰਾਉਂ, 9 ਮਈ (ਹਰਵਿੰਦਰ ਸਿੰਘ ਖ਼ਾਲਸਾ)- ਪੰਜਾਬ ਅੰਦਰ ਕੋਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਨੂੰ ਠੱਲ੍ਹਣ ਲਈ ਸਿਹਤ ਵਿਭਾਗ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਵੀ ਸਰਗਰਮ ਹੋਇਆ ਹੈ | ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵਲੋਂ ਡੀ.ਐੱਸ.ਪੀ. (ਐੱਚ) ਮਨਿੰਦਰ ਬੇਦੀ ...
ਖੰਨਾ, 9 ਮਈ (ਹਰਜਿੰਦਰ ਸਿੰਘ ਲਾਲ)- ਸ਼ਹਿਰ ਦੇ ਲਲਹੇੜੀ ਰੋਡ ਤੇ ਪ੍ਰੋਫੈਸਰ ਕਲੌਨੀ ਕੋਲ ਅੱਜ ਦਿਨ-ਦਿਹਾੜੇ 2 ਮੋਟਰਸਾਈਕਲਾਂ 'ਤੇ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਵਲੋਂ ਜ਼ੋਮੈਟੋ ਕੰਪਨੀ ਦੇ ਡਲਿਵਰੀ ਬੁਆਏ ਦੀ ਕੁੱਟਮਾਰ ਕਰ ਕੇ ਉਸ ਪਾਸੋਂ ਨਕਦੀ ਖੋਹਣ ਦੀ ਖ਼ਬਰ ਹੈ | ...
ਮਲੌਦ, 9 ਮਈ (ਸਹਾਰਨ ਮਾਜਰਾ)- ਸੂਚਨਾ ਤਕਨਾਲੋਜੀ ਦੀ ਵਰਤੋਂ ਕਰਦਿਆਂ ਵੱਖ-ਵੱਖ ਤਰ੍ਹਾਂ ਦੇ ਵੀਡੀਓ ਐਪ ਦੀ ਵਰਤੋਂ ਕਰਕੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਰੋਜ਼ਾਨਾ ਪੜ੍ਹਾ ਰਹੇ ਹਨ | ਇਹ ਵਿਚਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆੜ੍ਹ ਦੇ ਪਿ੍ੰ: ਰਵਿੰਦਰ ਕੌਰ ਨੇ ...
ਪਾਇਲ, 9 ਮਈ (ਰਾਜਿੰਦਰ ਸਿੰਘ)- ਸਾਬਕਾ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਕੇ ਕੇਂਦਰ ਸਰਕਾਰ ਵਲੋਂ ਡੀ.ਏ ਪੀ ਖਾਦ ਦਾ ਰੇਟ 700 ਰੁਪਏ ਵਾਧਾ ਕਰਨਾ ਕਿਸਾਨਾਂ ਤੇ ਵੱਡਾ ਬੋਝ ਹੈ | ਕੇਂਦਰ ਸਰਕਾਰ ਕਿਸਾਨੀ ਨੂੰ ਫ਼ੇਲ੍ਹ ਕਰਨ ਲਈ ਤੁਲੀ ਹੋਈ ...
ਹੰਬੜਾਂ, 9 ਮਈ (ਹਰਵਿੰਦਰ ਸਿੰਘ ਮੱਕੜ)- ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਵੀ ਜਿੱਥੇ ਪਹਿਲਾਂ ਮਜ਼ਦੂਰ ਵਰਗ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਅਤੇ ਹੁਣ ਦਿੱਲੀ ਸਰਕਾਰ ਵਲੋਂ ਟੈਕਸੀ ਤੇ ਆਟੋ ਡਰਾਈਵਰਾਂ ਨੂੰ ਵੀ 5 ਹਜ਼ਾਰ ਰੁਪਏ ਦੋ ਮਹੀਨੇ ਤੱਕ ਲਈ ਸਹਾਇਤਾ ਰਾਸ਼ੀ ਦੇਣ ...
ਰਾਏਕੋਟ, 9 ਮਈ (ਬਲਵਿੰਦਰ ਸਿੰਘ ਲਿੱਤਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਕੌਮੀ ਪ੍ਰਧਾਨ ਐਨ.ਕੇ. ਸ਼ਰਮਾ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਦੀ ਸ਼ਿਫਾਰਸ਼ 'ਤੇ ...
ਹੰਬੜਾਂ, 9 ਮਈ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਵਿਖੇ ਫੂਡ ਇੰਸਪੈਕਟਰ ਵਜੋਂ ਤਾਇਨਾਤ ਨਰਿੰਦਰ ਕੁਮਾਰ ਵਾਸੀ ਮੁਹਾਲੀ ਨੂੰ ਉਸ ਸਮੇਂ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੀ ਪਤਨੀ ਅੰਜੂ (47 ਸਾਲ) ਦਾ ਸੰਖੇਪ ਬਿਮਾਰ ਰਹਿਣ ਮਗਰੋਂ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ ਵਿਚ ...
ਗੁਰੂਸਰ ਸੁਧਾਰ, 9 ਮਈ (ਬਲਵਿੰਦਰ ਸਿੰਘ ਧਾਲੀਵਾਲ)- ਵਿਵਾਦਤ ਖੇਤੀ ਕਾਨੁੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ 'ਚੋਂ ਇਕ ਬੀ.ਕੇ.ਯੂ. ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਾ: ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ ਸਕੱਤਰ, ...
ਚੌਂਕੀਮਾਨ, 9 ਮਈ (ਤੇਜਿੰਦਰ ਸਿੰਘ ਚੱਢਾ)- ਪਿੰਡ ਸੇਖੂਪੁਰਾ ਵਿਖੇ ਗ੍ਰਾਮ ਪੰਚਾਇਤ ਵਲੋਂ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਇਕ ਸਾਦਾ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਰਪੰਚ ਸਾਧੂ ਸਿੰਘ ਦਿਲਸ਼ਾਦ ਸੇਖੂਪੁਰਾ, ਸੀਨੀਅਰ ਕਾਂਗਰਸੀ ਆਗੂ ...
ਹੰਬੜਾਂ, 9 ਮਈ (ਮੇਜਰ ਹੰਬੜਾਂ)- ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਸਮੇਂ ਸੂਬਾ ਸਰਕਾਰ ਵਲੋਂ ਬਿਨ੍ਹਾਂ ਕਿਸੇ ਵਿਉਂਤਬੰਦੀ ਤੋਂ ਕੀਤੀ ਤਾਲਾਬੰਦੀ ਨੂੰ ਲੋਕਾਂ ਦੇ ਹੋਏ ਵੱਡੇ ਨੁਕਸਾਨ ਲਈ ਜ਼ਿੰਮੇਵਾਰ ਦੱਸਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦਰਸ਼ਨ ...
ਰਾਏਕੋਟ, 9 ਮਈ (ਬਲਵਿੰਦਰ ਸਿੰਘ ਲਿੱਤਰ)- ਪਿੰਡ ਕਾਲਸਾਂ ਦੇ ਸਾਬਕਾ ਸਰਪੰਚ ਜਥੇਦਾਰ ਗੁਰਦੇਵ ਸਿੰਘ (80) ਦੀ ਮੌਤ 'ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਇਸ ਮੌਕੇ ਬਿਕਰਮਜੀਤ ਸਿੰਘ ਖ਼ਾਲਸਾ ਮੈਂਬਰ ਪੰਜਾਬ ਪਬਲਿਕ ...
ਜਗਰਾਉਂ, 9 ਮਈ (ਹਰਵਿੰਦਰ ਸਿੰਘ ਖ਼ਾਲਸਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ 221ਵੇਂ ਦਿਨ ਦੁਨੀਆਂ ਭਰ ਦੀਆਂ ਮਾਵਾਂ ਨੂੰ ਸਿਜਦਾ ਕੀਤਾ ਗਿਆ | ਬੁਲਾਰਿਆਂ ਨੇ ਆਪਣੇ ਸੰਬੋਧਨ 'ਚ ਮਾਂ ਦਿਵਸ ਦੀਆਂ ਵਧਾਈਆਂ ਧਰਨਾਕਾਰੀਆਂ ਨਾਲ ਸਾਂਝੀਆਂ ਕਰਦਿਆਂ ਕਿਹਾ ਕਿ ਅੱਜ ...
ਦੋਰਾਹਾ, 9 ਮਈ (ਜਸਵੀਰ ਝੱਜ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪਿੰਡ ਬੁਆਣੀ, ਬਲਾਕ ਦੋਰਾਹਾ ਦੇ ਕਿਸਾਨਾਂ, ਮਜ਼ਦੂਰਾਂ ਦੀ ਪਿੰਡ ਦੀ ਮੀਟਿੰਗ ਸੱਥ ਵਿਚ ਕੀਤੀ ਗਈ | ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਵੰਤ ਸਿੰਘ ਘੁਡਾਣੀ ਨੇ ਕਿਸਾਨਾਂ ਨੂੰ ...
ਪਾਇਲ, 9 ਮਈ (ਰਜਿੰਦਰ ਸਿੰਘ, ਨਿਜ਼ਾਮਪੁਰ)-ਬੀ. ਕੇ. ਯੂ. ਏਕਤਾ ਉਗਰਾਹਾਂ ਦੇ ਸੱਦੇ 'ਤੇ ਅੱਜ ਹਲਕਾ ਪਾਇਲ ਦੇ ਵੱਖ-ਵੱਖ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਆਦਿ ਥਾਵਾਂ 'ਤੇ ਸਰਕਾਰਾਂ ਵਲੋਂ ਕੋਰੋਨਾ ਦੇ ਬਹਾਨੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ, ਜਿਸ ਦੇ ...
ਲੋਹਟਬੱਦੀ, 9 ਮਈ (ਕੁਲਵਿੰਦਰ ਸਿੰਘ ਡਾਂਗੋਂ)-ਪੁਲਿਸ ਚੌਕੀ ਲੋਹਟਬੱਦੀ ਦੇ ਇੰਚਾਰਜ ਅਮਰਜੀਤ ਸਿੰਘ ਦੀ ਪੁਲਿਸ ਪਾਰਟੀ ਵਲੋਂ 15 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਚੌਕੀ ਲੋਹਟਬੱਦੀ ਇੰਚਾਰਜ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ...
ਪੱਖੋਵਾਲ/ਸਰਾਭਾ, 9 ਮਈ (ਕਿਰਨਜੀਤ ਕੌਰ ਗਰੇਵਾਲ)-ਸਥਾਨਕ ਕਸਬਾ ਪੱਖੋਵਾਲ 'ਚ ਅੱਜ ਸੰਯੁਕਤ ਮੋਰਚੇ ਦੇ ਸੱਦੇ 'ਤੇ ਨੌਜਵਾਨ ਭਾਰਤ ਸਭਾ ਤੇ ਸਥਾਨਕ ਇਲਾਕੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੁਆਰਾ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਵੱਖ-ਵੱਖ ...
ਜੋਧਾਂ, 9 ਮਈ (ਗੁਰਵਿੰਦਰ ਸਿੰਘ ਹੈਪੀ)-ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਹਰਿਆਵਲ ਦਸਤਾ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ ਜੋ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ...
ਹਠੂਰ, 9 ਮਈ (ਜਸਵਿੰਦਰ ਸਿੰਘ ਛਿੰਦਾ)-ਪੁਲਿਸ ਥਾਣਾ ਹਠੂਰ ਦੇ ਮੁਖੀ ਐੱਸ.ਆਈ. ਅਰਸ਼ਪ੍ਰੀਤ ਕੌਰ ਗਰੇਵਾਲ ਵਲੋਂ ਪਿੰਡ ਮਾਣੂੰਕੇ ਦੇ ਰਣਜੀਤ ਸਿੰਘ ਪੁੱਤਰ ਰਾਮ ਸਿੰਘ ਹਸਬ ਜਾਬਤਾ ਗਿ੍ਫ਼ਤਾਰ ਕਰਕੇ ਧਾਰਾ 376 ਭ/ਦੰ, 6 ਪਾਕਸੋ ਐਕਟ ਤਹਿਤ ਮੁਕੱਦਮਾ ਨੰਬਰ 41 ਦਰਜ ਕਰਕੇ ਅਦਾਲਤ ...
ਹੰਬੜਾਂ, 9 ਮਈ (ਮੇਜਰ ਹੰਬੜਾਂ)-ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਦੇ ਚੱਲਦਿਆਂ ਪੁਲਿਸ ਥਾਣਾ ਲਾਡੋਵਾਲ ਦੇ ਐੱਸ.ਐੱਚ.ਓ. ਮੈਡਮ ਮਨਪ੍ਰੀਤ ਕੌਰ ਦੀ ਅਗਵਾਈ 'ਚ ਪੁਲਿਸ ਚੌਂਕੀ ਹੰਬੜਾਂ ਦੇ ਇੰਚਾਰਜ ਹਰਪਾਲ ਸਿੰਘ ਗਿੱਲ ਸਮੇਤ ਪੁਲਿਸ ਪਾਰਟੀ ਵਲੋਂ ਕਸਬਾ ਹੰਬੜਾਂ ...
ਰਾਏਕੋਟ, 9 ਮਈ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬੱਸੀਆਂ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਲਈ 37ਵਾਂ ਜਥਾ ਬੀਕੇਯੂ (ਡਕੌਂਦਾ) ਦੇ ਇਕਾਈ ਪ੍ਰਧਾਨ ਰਣਧੀਰ ਸਿੰਘ ਬੱਸੀਆਂ ਦੀ ਅਗਵਾਈ ਹੇਠ ਰਵਾਨਾ ਹੋਇਆ | ਇਸ ਮੌਕੇ ਪ੍ਰਧਾਨ ਰਣਧੀਰ ਸਿੰਘ ...
ਜਗਰਾਉਂ, 9 ਮਈ (ਹਰਵਿੰਦਰ ਸਿੰਘ ਖ਼ਾਲਸਾ)- ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਨੂੰ ਬਿਮਾਰੀ ਦਾ ਘੱਟ, ਬਲਕਿ ਰੋਟੀ ਦਾ ਸਹਿਮ ਜ਼ਿਆਦਾ ਸਤਾ ਰਿਹਾ ਹੈ | ਤਾਲਾਬੰਦੀ ਦੁਕਾਨ ਮਾਲਕਾਂ ਅਤੇ ਉੱਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਉਸ ਹਨੇਰੀ ਗੁਫ਼ਾ ਵਿਚ ਸੁੱਟ ਰਹੀ ਹੈ, ਜਿੱਥੇ ...
ਰਾਏਕੋਟ, 9 ਮਈ (ਬਲਵਿੰਦਰ ਸਿੰਘ ਲਿੱਤਰ)- ਰਾਏਕੋਟ ਵਾਇਆ ਸਰਾਭਾ-ਲੁਧਿਆਣਾ ਰੋਡ ਦਾ ਵਿਕਾਸ (ਨਵਾਂ ਬਣਾਉਣ) ਲਈ ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਮੈਂਬਰ ਪਾਰਲੀਮੈਂਟ ਡਾ: ਅਮਰ ਸਿੰਘ ਦੇ ਯਤਨਾਂ ਸਦਕਾ 1-2 ਦਿਨਾਂ 'ਚ ਕੰਮ ਸ਼ੁਰੂ ਹੋ ਰਿਹਾ ਹੈ | ਇਸ ਮੌਕੇ ...
ਖੰਨਾ, 9 ਮਈ (ਹਰਜਿੰਦਰ ਸਿੰਘ ਲਾਲ)-ਵਪਾਰ ਮੰਡਲ ਖੰਨਾ ਦੇ ਪ੍ਰਧਾਨ ਕੇ.ਐਲ ਸਹਿਗਲ ਨੇ ਕਿਹਾ ਹੈ ਕਿ ਸਰਕਾਰ ਵਲੋਂ ਲਗਾਏ ਲਾਕਡਾਊਨ ਨੇ ਵਪਾਰੀਆਂ ਨੂੰ ਭਿਖਾਰੀ ਬਣਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਦੁਕਾਨਾਂ ਦੇ ਕਿਰਾਏ, ਬੈਂਕਾਂ ਦਾ ਵਿਆਜ, ਕਰਮਚਾਰੀਆਂ ਦੀਆਂ ਤਨਖ਼ਾਹਾਂ, ...
ਸਿੱਧਵਾਂ ਬੇਟ, 9 ਮਈ (ਜਸਵੰਤ ਸਿੰਘ ਸਲੇਮਪੁਰੀ)- ਲਾਗਲੇ ਪਿੰਡ ਬਰਸਾਲ ਦੇ ਸਰਗਰਮ ਅਕਾਲੀ ਵਰਕਰਾਂ ਵਲੋਂ ਸਾਬਕਾ ਸਰਪੰਚ ਅਤੇ ਸਾਬਕਾ ਸੰਮਤੀ ਮੈਂਬਰ ਗੁਰਬਖਸ ਸਿੰਘ ਢਿੱਲੋਂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਨਵੇਂ ਬਣੇ ਸਕੱਤਰ ਜਨਰਲ ...
ਗੁਰੂਸਰ ਸੁਧਾਰ, 9 ਮਈ (ਜਸਵਿੰਦਰ ਸਿੰਘ ਗਰੇਵਾਲ)- ਸਾਨੂੰ ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਿਤ ਪੁਰਬ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ | ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਅੱਜ ਪਿੰਡ ਹੇਰਾਂ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ...
ਮਲੌਦ, 9 ਮਈ (ਦਿਲਬਾਗ ਸਿੰਘ ਚਾਪੜਾ) - ਉਪ ਮੰਡਲ ਮੈਜਿਸਟ੍ਰੇਟ ਪਾਇਲ ਮਨਕੰਵਲ ਸਿੰਘ ਚਹਿਲ ਦੇ ਨਿਰਦੇਸ਼ਾਂ ਅਨੁਸਾਰ ਨਗਰ ਪੰਚਾਇਤ, ਸਿਵਲ ਹਸਪਤਾਲ ਅਤੇ ਥਾਣਾ ਮਲੌਦ ਪੁਲਿਸ ਵਲੋਂ ਮਿਲ ਕੇ ਮਲੌਦ ਵਿਖੇ ਕੋਰੋਨਾ ਵੈਕਸੀਨੇਸ਼ਨ ਅਤੇ ਸੈਂਪਿਲੰਗ ਲਈ ਕੈਂਪ ਲਗਾਇਆ ਗਿਆ | ਇਸ ...
ਖੰਨਾ, 9 ਮਈ (ਹਰਜਿੰਦਰ ਸਿੰਘ ਲਾਲ)- ਦੁਨੀਆ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ ਅਤੇ ਭਵਿੱਖ ਵਿਚ ਪਾਣੀ ਦੀ ਘਾਟ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸਾਨੂੰ ਅੱਜ ਤੋਂ ਹੀ ਠੋਸ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਨਾਸਾ ਦੀ ਰਿਪੋਰਟ ਅਨੁਸਾਰ ਪੰਜਾਬ ...
ਬੀਜਾ, 9 ਮਈ (ਕਸ਼ਮੀਰਾ ਸਿੰਘ ਬਗ਼ਲੀ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਪਿੰਡ-ਪਿੰਡ ਜਾ ਕੇ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ, ਜਿਨ੍ਹਾਂ ਦਾ ਵਰਕਰ ਭਰਵਾਂ ਸਵਾਗਤ ਕਰ ਰਹੇ ਹਨ | ਲੰਬੇ ਸਮੇਂ ਤੋਂ ਲੋਕਾਂ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX