ਤਾਜਾ ਖ਼ਬਰਾਂ


ਰਾਸ਼ਟਰੀ ਪ੍ਰਦੂਸ਼ਣ ਰੋਕਥਾਮ ਦਿਵਸ
. . .  13 minutes ago
ਰਾਸ਼ਟਰੀ ਪ੍ਰਦੂਸ਼ਣ ਰੋਕਥਾਮ ਦਿਵਸ
ਖੇਮਕਰਨ ਸੈਕਟਰ 'ਚ ਇਕ ਪਾਕਿਸਤਾਨੀ ਡਰੋਨ ਸਮੇਤ ਪੰਜ ਪੈਕਟ ਹੈਰੋਇਨ ਬਰਾਮਦ
. . .  7 minutes ago
ਖੇਮਕਰਨ, 2 ਦਸੰਬਰ (ਰਾਕੇਸ਼ ਕੁਮਾਰ ਬਿੱਲਾ)-ਥਾਣਾ ਖੇਮਕਰਨ ਨੂੰ ਅੱਜ ਸਵੇਰੇ ਫਿਰ ਵੱਡੀ ਸਫਲਤਾ ਮਿਲੀ, ਜਦ ਐਸ.ਐਚ.ਓ ਇੰਸਪੈਕਟਰ ਕੰਵਲਜੀਤ ਰਾਏ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬੀ.ਐਸ.ਐਫ. ਦੀ ਸਹਾਇਤਾ ਨਾਲ ਸਰਹੱਦ ਦੇ ਪਿੰਡ ਕਲਸ ਦੀ ਡਰੇਨ ਨਜ਼ਦੀਕ ਇਕ ਪਾਕਿਸਤਾਨੀ ਡਰੋਨ...
ਨਸ਼ੇ ਦੀ ਓਵਰਡੋਜ਼ ਨਾਲ 26 ਸਾਲ ਦੇ ਨੌਜਵਾਨ ਦੀ ਮੌਤ
. . .  about 1 hour ago
ਮੰਡੀ ਘੁਬਾਇਆ, 2 ਦਸੰਬਰ (ਅਮਨ ਬਵੇਜਾ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਅਧੀਨ ਪੈਂਦੀ ਮੰਡੀ ਘੁਬਾਇਆ ਦੇ ਨੇੜਲੇ ਖੇਤਾਂ ਦੇ ਵਿਚ ਨਸ਼ੇ ਦੀ ਓਵਰਡੋਜ ਨਾਲ 26 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ...
ਗਸ਼ਤ ਦੋਰਾਨ ਪੁਲਿਸ ਪਾਰਟੀ 'ਤੇ ਹਮਲਾ ਕਰਨ 'ਤੇ ਤਿੰਨ ਵਿਅਕਤੀਆ ਖ਼ਿਲਾਫ਼ ਪਰਚਾ ਦਰਜ, 35 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
. . .  15 minutes ago
ਚੋਗਾਵਾਂ/ਉਠੀਆ, 2 ਦਸੰਬਰ (ਗੁਰਵਿੰਦਰ ਸਿੰਘ ਕਲਸੀ/ ਗੁਰਵਿੰਦਰ ਸਿੰਘ ਛੀਨਾ)-ਪੁਲਿਸ ਥਾਣਾ ਭਿੰਡੀਸੈਦਾ ਅਧੀਨ ਆਉਦੇ ਸਰਹੱਦੀ ਪਿੰਡ ਭੱਗੂਪੁਰ ਬੇਟ ਵਿਖੇ ਪੁਲਿਸ ਵਲੋਂ ਗਸ਼ਤ ਦੋਰਾਨ 35 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ ਕਰਨ 'ਤੇ ਦੋ ਵਿਅਕਤੀਆਂ ਵਲੋਂ ਸਰਕਾਰੀ...
ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੇਫੋਰਨੀਆਂ ਤੋਂ ਲਿਆ ਗਿਆ ਹਿਰਾਸਤ 'ਚ
. . .  22 minutes ago
ਸਿਆਟਲ, 2 ਦਸੰਬਰ (ਹਰਮਨਪ੍ਰੀਤ ਸਿੰਘ)-ਅਮਰੀਕਾ ਦੀ ਕੈਲੀਫੋਰਨੀਆਂ ਪੁਲਿਸ ਨੇ ਸੰਸਾਰ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਅੱਜ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਨਵੰਬਰ ਮਹੀਨੇ...
ਭਾਰਤ ਜੀ-20 ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸਮੇਤ ਗਲੋਬਲ ਸਿਖਰ ਟੇਬਲਾਂ 'ਤੇ ਆਪਣੀ ਜਗ੍ਹਾ ਬਣਾਉਣ ਲਈ ਤਿਆਰ
. . .  about 1 hour ago
ਨਿਊਯਾਰਕ, 2 ਦਸੰਬਰ -ਭਾਰਤ ਜੀ-20 ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸਮੇਤ ਗਲੋਬਲ ਸਿਖਰ ਟੇਬਲਾਂ 'ਤੇ ਆਪਣੀ ਜਗ੍ਹਾ ਬਣਾਉਣ ਲਈ ਤਿਆਰ ਹੈ, ਕਿਉਂਕਿ ਦੇਸ਼ ਮੇਜ਼ 'ਤੇ ਹੱਲ ਲਿਆਉਣ ਲਈ ਤਿਆਰ ਹੈ।ਇਹ ਜਾਣਕਾਰੀ...
ਅਮਰੀਕਾ, ਫਰਾਂਸ ਵਲੋਂ ਯੂਕਰੇਨ 'ਚ 'ਯੁੱਧ ਅਪਰਾਧਾਂ' ਲਈ ਰੂਸ ਨੂੰ ਜਵਾਬਦੇਹ ਠਹਿਰਾਉਣ ਦਾ ਵਾਅਦਾ
. . .  about 2 hours ago
ਵਾਸ਼ਿੰਗਟਨ, 2 ਦਸੰਬਰ -ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਯੂਕਰੇਨ ਵਿਚ ਨਿਯਮਤ ਹਥਿਆਰਬੰਦ ਬਲਾਂ ਦੁਆਰਾ ਕੀਤੇ ਗਏ "ਵਿਆਪਕ ਦਸਤਾਵੇਜ਼ੀ ਅੱਤਿਆਚਾਰਾਂ ਅਤੇ ਯੁੱਧ ਅਪਰਾਧਾਂ" ਲਈ ਰੂਸ ਨੂੰ ਜਵਾਬਦੇਹ ਠਹਿਰਾਉਣ...
ਅਗਲੇ ਸਾਲ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਦਾ
. . .  about 2 hours ago
ਕੋਲਕਾਤਾ, 2 ਦਸੰਬਰ -ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਗਲੇ ਸਾਲ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨਰ ਅੰਦਾਲਿਬ ਇਲਿਆਸ ਨੇ ਕਿਹਾ ਕਿ ਗਲੋਬਲ ਦ੍ਰਿਸ਼ ਦੇ ਸੰਦਰਭ 'ਚ ਇਹ ਸੰਮੇਲਨ...
ਰੂਸ ਵਲੋਂ ਪਾਕਿਸਤਾਨ ਨੂੰ ਕੱਚੇ ਤੇਲ 'ਤੇ ਛੋਟ ਦੇਣ ਤੋਂ ਇਨਕਾਰ
. . .  about 2 hours ago
ਮਾਸਕੋ, 2 ਦਸੰਬਰ-ਰੂਸ ਨੇ ਪਾਕਿਸਤਾਨ ਨੂੰ ਕੱਚੇ ਤੇਲ 'ਤੇ 30-40 ਫ਼ੀਸਦੀ ਦੀ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ...
ਦਿੱਲੀ 'ਚ ਹਵਾ ਦੀ ਗੁਣਵੱਤਾ 'ਬਹੁਤ ਖ਼ਰਾਬ ਸ਼੍ਰੇਣੀ' 'ਚ
. . .  about 2 hours ago
ਨਵੀਂ ਦਿੱਲੀ, 2 ਦਸੰਬਰ-ਦਿੱਲੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬਹੁਤ ਖ਼ਰਾਬ ਸ਼੍ਰੇਣੀ' 'ਚ ਹੈ। ਰਾਸ਼ਟਰੀ ਰਾਜਧਾਨੀ ਵਿਚ ਏਅਰ ਕੁਆਲਿਟੀ ਇੰਡੈਕਸ (ਏ.ਕਿਆਊ.ਆਈ.) ਅੱਜ ਸਵੇਰੇ 342 (ਬਹੁਤ ਖ਼ਰਾਬ ਸ਼੍ਰੇਣੀ) ਵਿਚ ਦਰਜ ਕੀਤਾ...
ਐਨ.ਆਈ.ਏ. ਵਲੋਂ ਫ਼ਰਾਰ ਅੱਤਵਾਦੀ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਗ੍ਰਿਫ਼ਤਾਰ
. . .  about 2 hours ago
ਅਜਨਾਲਾ, 2 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਫ਼ਰਾਰ ਅੱਤਵਾਦੀ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਨੂੰ ਦਿੱਲੀ ਤੋਂ ਉਦੋਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਪਹੁੰਚਿਆ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਸ਼ਰਧਾ ਕਤਲ ਕੇਸ : ਆਫਤਾਬ ਦੇ 'ਨਾਰਕੋ ਟੈਸਟ ਤੋਂ ਬਾਅਦ ਇੰਟਰਵਿਊ' ਲਈ ਦਿੱਲੀ ਜੇਲ੍ਹ ਦਾ ਦੌਰਾ ਕਰੇਗੀ ਫੋਰੈਂਸਿਕ ਟੀਮ
. . .  1 day ago
ਫ਼ਾਜ਼ਿਲਕਾ 'ਚ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਲੁੱਟ ਦੀ ਕੋਸ਼ਿਸ਼ ਨਾਕਾਮ
. . .  1 day ago
ਫ਼ਾਜ਼ਿਲਕਾ, 1 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ 'ਚ ਅਣਪਛਾਤੀਆਂ ਵਲੋਂ ਇਕ ਨੌਜਵਾਨ ਤੋਂ ਲੁੱਟ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ...
ਦਿੱਲੀ ਦੇ ਸਦਰ ਬਜ਼ਾਰ ਖੇਤਰ ਦੇ ਬਾਰਾ ਟੁਟੀ ਚੌਕ ਨੇੜੇ ਦੋਪਹੀਆ ਵਾਹਨਾਂ ਸਮੇਤ 5-6 ਵਾਹਨਾਂ ਨੂੰ ਲੱਗੀ ਅੱਗ
. . .  1 day ago
ਭਾਦਰਾ, ਅਹਿਮਦਾਬਾਦ : 30 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਆਮਦਨ ਕਰ ਵਿਭਾਗ ਦੇ ਵਧੀਕ ਕਮਿਸ਼ਨਰ ਸੰਤੋਸ਼ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
. . .  1 day ago
ਗੁਜਰਾਤ ਚੋਣਾਂ ਦੇ ਪਹਿਲੇ ਪੜਾਅ ਵਿਚ ਸ਼ਾਮ 5 ਵਜੇ ਤੱਕ 59.96% ਹੋਈ ਵੋਟਿੰਗ
. . .  1 day ago
ਪਹਿਲਾ ਪੜਾਅ ਪੂਰਾ ਹੋਣ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਅਤੇ ਵੀ.ਵੀ.ਪੀ.ਏ.ਟੀ. ਨੂੰ ਕੀਤਾ ਸੀਲ
. . .  1 day ago
ਅਹਿਮਦਾਬਾਦ, 1 ਦਸੰਬਰ - ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਸਮਾਪਤੀ ਤੋਂ ਬਾਅਦ ਪੋਲਿੰਗ ਅਧਿਕਾਰੀਆਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੀ.ਵੀ.ਪੀ.ਏ.ਟੀ. ਨੂੰ ਸੀਲ ਕੀਤਾ ਗਿਆ ...
ਵਿਜੀਲੈਂਸ ਬਿਊਰੋ ਵਲੋਂ 1,15,000 ਰੁਪਏ ਦੀ ਰਿਸ਼ਵਤ ਲੈਣ ਵਾਲੇ ਸੇਵਾਮੁਕਤ ਐਸਐਮਓ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ
. . .  1 day ago
ਅੰਮ੍ਰਿਤਸਰ, 1 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਵਿਜੀਲੈਂਸ ਬਿਊਰੋ (ਵਿਜੀਲੈਂਸ ਬਿਊਰੋ) ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸਿਵਲ ਹਸਪਤਾਲ ਮਜੀਠਾ ਵਿਖੇ ਤਾਇਨਾਤ ਰਹੇ ਸੀਨੀਅਰ...
ਦਿੱਲੀ ਪੁਲਿਸ ਨੇ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿਚ ਸ਼ਸ਼ੀ ਥਰੂਰ ਦੀ ਰਿਹਾਈ ਦੇ ਖ਼ਿਲਾਫ਼ ਹਾਈਕੋਰਟ ਦਾ ਕੀਤਾ ਰੁਖ
. . .  1 day ago
ਗੁਜਰਾਤ : ਨਵਸਾਰੀ ਤੋਂ ਭਾਜਪਾ ਉਮੀਦਵਾਰ ਪੀਯੂਸ਼ ਭਾਈ ਪਟੇਲ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ
. . .  1 day ago
22 ਦਸੰਬਰ ਨੂੰ ਹੋਵੇਗੀ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ
. . .  1 day ago
ਚੰਡੀਗੜ੍ਹ, 1 ਦਸੰਬਰ (ਰਾਮ ਸਿੰਘ ਬਰਾੜ)-ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ 22 ਦਸੰਬਰ ਤੋਂ ਹੋਵੇਗੀ। ਇਜਲਾਸ ਦੀ ਕਾਰਵਾਈ ਤਿੰਨ ਦਿਨ (22, 23 ਅਤੇ 26 ਦਸੰਬਰ) ਚੱਲ ਸਕਦੀ ਹੈ। ਇਹ ਫ਼ੈਸਲਾ...
ਕੈਬਨਿਟ ਮੰਤਰੀ ਮੀਤ ਹੇਅਰ ਦੀ ਆਮਦ ਪਿੱਛੋਂ ਆਪਸ 'ਚ ਭਿੜੇ 'ਆਪ' ਦੇ ਦੋ ਧੜੇ
. . .  1 day ago
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਵਿਖੇ ਮਾਹੌਲ ਉਸ ਸਮੇਂ ਤਨਾਅਪੂਰਨ ਬਣ ਗਿਆ ਜਦੋਂ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਆਮਦ ਪਿੱਛੋਂ ਆਮ ਆਦਮੀ ਪਾਰਟੀ...
ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਕੀਤੀ ਗਈ ਆਰੰਭ
. . .  1 day ago
ਅੰਮ੍ਰਿਤਸਰ, 1 ਦਸੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਆਰੰਭ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ...
ਛੇਹਰਟਾ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀ ਗੋਲੀ
. . .  1 day ago
ਛੇਹਰਟਾ, 1 ਦਸੰਬਰ (ਸੁੱਖ ਵਡਾਲੀ)- ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਨਰਾਇਣਗੜ ਵਿਖੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਵੈਸਾਖ ਸੰਮਤ 553

ਸੰਪਾਦਕੀ

ਵਧੇਰੇ ਤਾਲਮੇਲ ਦੀ ਲੋੜ

ਕੋਰੋਨਾ ਦੀ ਦੂਸਰੀ ਲਹਿਰ ਦਾ ਹਮਲਾ ਜਾਰੀ ਹੈ। ਜਿਸ ਨੇ ਜਿਥੇ ਵੱਡੀ ਹਫੜਾ-ਦਫੜੀ ਮਚਾ ਰੱਖੀ ਹੈ, ਉਥੇ ਸਾਡੇ ਦੇਸ਼ ਦੇ ਮੁਢਲੇ ਸਿਹਤ ਪ੍ਰਬੰਧਾਂ ਦਾ ਵੀ ਪਾਜ ਖੋਲ੍ਹਿਆ ਹੈ। ਬਿਨਾਂ ਸ਼ੱਕ ਨਿੱਤ ਦਿਨ ਲੱਖਾਂ ਦੀ ਗਿਣਤੀ ਵਿਚ ਮਰੀਜ਼ਾਂ ਦੇ ਵਧਣ ਨਾਲ ਸਾਡਾ ਸਾਰਾ ਸਿਹਤ ਢਾਂਚਾ ਹੀ ਲੜਖੜਾ ਚੁੱਕਾ ਹੈ ਪਰ ਸੰਕਟਮਈ ਹਾਲਤ ਪੈਦਾ ਹੋਣ ਕਰਕੇ ਸਿਹਤ ਢਾਂਚੇ ਅੰਦਰਲੀਆਂ ਘਾਟਾਂ ਦੀ ਪੂਰਤੀ ਲਈ ਵੀ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਨਿਰੰਤਰ ਯਤਨ ਜਾਰੀ ਹਨ। ਭਾਵੇਂ ਕਿ ਹੁਣ ਤੱਕ ਦੇ ਇਹ ਸਾਰੇ ਯਤਨ ਅਜੇ ਦੇਸ਼ ਦੀ ਬੇਹੱਦ ਵੱਡੀ ਆਬਾਦੀ ਲਈ ਸੰਤੁਸ਼ਟੀ ਪੈਦਾ ਨਹੀਂ ਕਰ ਸਕਣਗੇ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਆਪ ਇਨ੍ਹਾਂ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਹਨ, ਜਿਸ ਬਾਰੇ ਉਨ੍ਹਾਂ ਨੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀ ਸੰਪਰਕ ਬਣਾਈ ਰੱਖਿਆ ਹੈ। ਉਨ੍ਹਾਂ ਵਲੋਂ ਗਿਣਾਈਆਂ ਗਈਆਂ ਘਾਟਾਂ ਅਤੇ ਦਿੱਤੇ ਗਏ ਸੁਝਾਵਾਂ ਨੂੰ ਵੀ ਕੇਂਦਰ ਸਰਕਾਰ ਆਪਣੇ ਸਾਧਨਾਂ ਰਾਹੀਂ ਪੂਰਾ ਕਰਨ ਲਈ ਯਤਨਸ਼ੀਲ ਹੋਈ ਦਿਖਾਈ ਦਿੰਦੀ ਹੈ।
ਪਿਛਲੇ ਦਿਨੀਂ ਬਿਮਾਰੀ ਦੇ ਇਸ ਹਮਲੇ ਕਰਕੇ ਦੇਸ਼ ਵਿਚ ਆਕਸੀਜਨ ਦੀ ਘਾਟ ਬੇਹੱਦ ਰੜਕਣ ਲੱਗੀ ਸੀ। ਵੱਡੀ ਗਿਣਤੀ ਵਿਚ ਮਰੀਜ਼ ਇਸ ਘਾਟ ਕਾਰਨ ਹੀ ਮਰਨ ਲੱਗੇ ਸਨ। ਇਸ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਦੇਸ਼ਾਂ ਨੇ ਵੀ ਤੁਰੰਤ ਭਾਰਤ ਦੀ ਸਹਾਇਤਾ ਕੀਤੀ ਹੈ। ਇਸ ਦੀ ਪੂਰਤੀ ਲਈ ਭਾਰਤ ਸਰਕਾਰ ਵਲੋਂ ਵੀ ਹਰ ਤਰ੍ਹਾਂ ਦੇ ਸੰਭਵ ਸਾਧਨ ਜੁਟਾਏ ਗਏ ਹਨ। ਹੁਣ ਕਾਫੀ ਹੱਦ ਤੱਕ ਇਸ ਘਾਟ ਨੂੰ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਯਤਨ ਨਿਰੰਤਰ ਜਾਰੀ ਹੈ। ਪਿਛਲੇ ਦਿਨੀਂ ਮੁੱਖ ਮੰਤਰੀਆਂ ਨਾਲ ਮੀਟਿੰਗ ਦੀ ਕੜੀ ਵਿਚ ਪ੍ਰਧਾਨ ਮੰਤਰੀ ਨੇ ਪੰਜਾਬ, ਕਰਨਾਟਕ, ਬਿਹਾਰ ਤੇ ਉੱਤਰਾਖੰਡ ਦੇ ਮੁੱਖ ਮੰਤਰੀਆਂ ਨਾਲ ਵਿਸਥਾਰਤ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਤੋਂ ਇਸ ਮਹਾਂਮਾਰੀ ਕਾਰਨ ਲੋਕਾਂ ਦੀਆਂ ਵਧ ਰਹੀਆਂ ਮੁਸ਼ਕਿਲਾਂ ਬਾਰੇ ਵੀ ਜਾਣਕਾਰੀ ਲਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਮੁੱਖ ਰੱਖਦਿਆਂ ਆਕਸੀਜਨ ਦਾ ਕੋਟਾ ਵਧਾਉਣ ਦੀ ਮੰਗ ਕੀਤੀ ਹੈ ਅਤੇ ਇਸ ਦੇ ਨਾਲ ਹੀ ਟੀਕੇ ਦੀ ਸਪਲਾਈ ਯਕੀਨੀ ਬਣਾਉਣ ਲਈ ਵੀ ਕਿਹਾ ਹੈ। ਪੰਜਾਬ ਸਰਕਾਰ ਨੇ ਸੀਰਮ ਇੰਸਟੀਚਿਊਟ ਤੋਂ ਟੀਕੇ ਮੰਗਵਾਉਣ ਦਾ ਵੀ ਉਪਰਾਲਾ ਕੀਤਾ ਹੈ। ਜਿਥੋਂ ਤੱਕ ਟੀਕਾਕਰਨ ਦੀ ਪ੍ਰਕਿਰਿਆ ਦਾ ਸਵਾਲ ਹੈ, ਹੁਣ ਤੱਕ ਦੇਸ਼ ਦੀ ਕਰੀਬ 17 ਕਰੋੜ ਵਸੋਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ। ਪਰ ਵੱਡੀ ਸਮੱਸਿਆ ਇਸ ਪ੍ਰਕਿਰਿਆ ਦੇ ਧੀਮਾ ਚੱਲਣ ਦੀ ਹੈ। ਦੇਸ਼ ਦੀ ਵੱਡੀ ਆਬਾਦੀ ਨੂੰ ਵੇਖਦਿਆਂ ਹਰ ਹੀਲੇ-ਵਸੀਲੇ ਨਾਲ ਟੀਕਾਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਣਾ ਜ਼ਰੂਰੀ ਹੈ, ਤਾਂ ਜੋ ਇਕ ਨਿਸਚਿਤ ਸਮੇਂ ਵਿਚ ਇਸ ਖੇਤਰ 'ਚ ਵੱਧ ਤੋਂ ਵੱਧ ਸਫਲਤਾ ਪ੍ਰਾਪਤ ਕੀਤੀ ਜਾ ਸਕੇ।
ਵੱਡੀਆਂ ਕੌਮਾਂਤਰੀ ਮੈਡੀਕਲ ਸੰਸਥਾਵਾਂ ਵਲੋਂ ਇਹ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਭਾਰਤ ਵਿਚ ਇਸ ਬਿਮਾਰੀ ਦੀ ਤੀਸਰੀ ਲਹਿਰ ਹੋਰ ਵੀ ਵਧੇਰੇ ਖ਼ਤਰਨਾਕ ਸਾਬਤ ਹੋ ਸਕਦੀ ਹੈ ਅਤੇ ਇਸ ਨਾਲ ਮੌਤਾਂ ਦੀ ਗਿਣਤੀ ਵੀ ਹੋਰ ਵਧ ਸਕਦੀ ਹੈ। ਇਸ ਲਈ ਜਿਥੇ ਆਮ ਲੋਕਾਂ ਤੱਕ ਤੁਰੰਤ ਡਾਕਟਰੀ ਸਹਾਇਤਾ ਪੁੱਜਣੀ ਜ਼ਰੂਰੀ ਹੈ, ਉਥੇ ਇਸ ਮਹਾਂਮਾਰੀ ਦੇ ਪੈ ਰਹੇ ਵੱਡੇ ਪ੍ਰਭਾਵਾਂ ਨੂੰ ਰੋਕਣ ਲਈ ਵੀ ਠੋਸ ਯੋਜਨਾਬੰਦੀ ਦੀ ਜ਼ਰੂਰਤ ਹੈ। ਖ਼ਾਸ ਕਰਕੇ ਕਮਜ਼ੋਰ ਵਰਗਾਂ ਨੂੰ ਸਹਾਇਤਾ ਦੇਣ ਦੀ ਲੋੜ ਹੈ। ਤਾਲਾਬੰਦੀ ਜਾਂ ਲੋਕਾਂ 'ਤੇ ਲਾਈਆਂ ਜਾਣ ਵਾਲੀਆਂ ਰੋਕਾਂ ਸਬੰਧੀ ਵੀ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਬਣ ਜਾਂਦਾ ਹੈ। ਇਹ ਸਮਾਂ ਇਕ-ਦੂਜੇ 'ਤੇ ਦੋਸ਼ ਥੋਪਣ ਦਾ ਨਹੀਂ, ਸਗੋਂ ਇਸ ਸਾੜ੍ਹਸਤੀ ਵਿਚੋਂ ਆਪਸੀ ਸਹਿਯੋਗ ਨਾਲ ਨਿਕਲਣ ਲਈ ਯਤਨਸ਼ੀਲ ਹੋਣ ਦਾ ਹੈ।

-ਬਰਜਿੰਦਰ ਸਿੰਘ ਹਮਦਰਦ

 

ਸੰਕਟਾਂ ਵਿਚ ਘਿਰਦੀ ਜਾ ਰਹੀ ਹੈ ਮੋਦੀ ਸਰਕਾਰ

ਭਾਰਤੀ ਜਨਤਾ ਪਾਰਟੀ ਨੇ ਬੰਗਾਲ ਦੀਆਂ ਚੋਣਾਂ ਹੀ ਨਹੀਂ ਹਾਰੀਆਂ ਸਗੋਂ ਇਸ ਦੀ ਕੇਂਦਰੀ ਲੀਡਰਸ਼ਿਪ ਅਤੇ ਸਰਕਾਰ ਲਈ ਦੇਸ਼ ਲਈ ਚੁਣੌਤੀਆਂ ਬਣੇ ਸੰਕਟਾਂ ਦਾ ਪ੍ਰਬੰਧ ਕਰਨ ਸਬੰਧੀ ਉਸ ਦੀ ਸਮਰੱਥਾ ਦੇ ਹੋਏ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੰਕਟ ਕਿੰਨੇ ...

ਪੂਰੀ ਖ਼ਬਰ »

ਅਜੋਕਾ ਕੋਰੋਨਾ ਸੰਕਟ ਹੁਕਮਰਾਨ ਤੇ ਅਦਾਲਤਾਂ ਆਪਣਾ ਫ਼ਰਜ਼ ਨਿਭਾਉਣ

ਪੀੜਾ ਦੀ ਅਸਹਿ ਭਾਵਨਾ ਨੂੰ ਘੱਟ ਕਰਨ ਦੀ ਜ਼ੋਰਦਾਰ ਲੋੜ ਤੋਂ ਪ੍ਰਭਾਵਿਤ ਹੁੰਦਿਆਂ, ਇਹ ਲੇਖ ਵੀ ਬਿਪਤਾ ਭਰੇ ਸਮੇਂ ਵਿਚ ਰੱਬੀ ਦਿਆਲਤਾ ਨੂੰ ਇਕ ਅਰਜ਼ ਹੈ। ਇਹ ਇਕ ਪ੍ਰਾਚੀਨ ਸਮਾਜ ਦੀ ਨੈਤਿਕ ਗ਼ਰੀਬੀ ਬਾਰੇ ਹੈ ਅਤੇ ਹਮਦਰਦੀ ਨੂੰ ਤਿਆਗਣਾ ਸਾਡੀ ਸਹਿਹੋਂਦ ਦੀ ਜ਼ਰੂਰੀ ਸ਼ਰਤ ...

ਪੂਰੀ ਖ਼ਬਰ »

ਕੋਰੋਨਾ : ਲੋਕ ਸੰਜੀਦਾ ਨਹੀਂ, ਕੇਸ ਵਧ ਰਹੇ ਹਨ

ਕੇਸ ਲਗਾਤਾਰ ਵਧ ਰਹੇ ਹਨ। ਸਰਕਾਰ ਦੀ ਚਿੰਤਾ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਰੂਰੀ ਵੀ ਹੈ, ਲੋਕ ਹਿਤ ਲਈ ਹੁੰਦੀ ਹੈ ਸਰਕਾਰ, ਨਾਲੇ ਖ਼ਾਸ ਕਰ ਜਦੋਂ ਲੋਕਤੰਤਰ ਵਿਚ ਲੋਕਾਂ ਦੁਆਰਾ ਚੁਣੀ ਗਈ ਹੋਵੇ। ਦੂਸਰੇ ਪਾਸੇ ਨਹੀਂ ਮੰਨੀਆਂ ਜਾ ਰਹੀਆਂ ਸਰਕਾਰ ਵਲੋਂ ਸਮੇਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX