ਤਾਜਾ ਖ਼ਬਰਾਂ


⭐ਮਾਣਕ - ਮੋਤੀ⭐
. . .  22 minutes ago
⭐ਮਾਣਕ - ਮੋਤੀ⭐
ਆਈ.ਪੀ.ਐੱਲ .2021-ਮੁੰਬਈ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ, ਹਾਰਦਿਕ ਪੰਡਯਾ ਨੇ ਦਿਵਾਈ ਜਿੱਤ
. . .  1 day ago
ਦਿੱਲੀ ਵਿਚ 1 ਜਨਵਰੀ ਤੱਕ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ, ਡੀ.ਪੀ.ਸੀ.ਸੀ. ਨੇ ਕੀਤਾ ਨੋਟੀਫਿਕੇਸ਼ਨ ਜਾਰੀ
. . .  1 day ago
ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਕੱਲ੍ਹ ਨੂੰ ਸਾਰਾ ਮਸਲਾ ਹੱਲ ਕਰ ਲਿਆ ਜਾਵੇਗਾ
. . .  1 day ago
ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੁਨੀਲ ਜਾਖੜ ਦਾ ਤਿੱਖਾ ਬਿਆਨ
. . .  1 day ago
ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਰਾਜਾ ਵੜਿੰਗ, ਪ੍ਰਗਟ ਸਿੰਘ , ਨਿਰਮਲ ਸ਼ਤਰਾਣਾ ,ਕੁਲਬੀਰ ਜ਼ੀਰਾ
. . .  1 day ago
ਬਸਪਾ ਦੀ ਭਵਿੱਖਬਾਣੀ ਅਨੁਸਾਰ ਸਿੱਧੂ ਕਾਂਗਰਸ ਦਾ 'ਗੱਠਾ ਪਟਾਕਾ' ਜਿਹੜਾ ਕਾਂਗਰਸ ਦੇ ਪੰਜੇ ਵਿਚ ਫੱਟ ਗਿਆ - ਗੜ੍ਹੀ
. . .  1 day ago
ਗੜ੍ਹਸ਼ੰਕਰ, 28 ਸਤੰਬਰ (ਧਾਲੀਵਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਅਸਤੀਫੇ ਤੇ ਪ੍ਰਤੀਕਰਮ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਦੋ ਮਹੀਨੇ ਪਹਿਲਾਂ ...
ਜਲੰਧਰ ਦੇ ਬਸ਼ੀਰ ਪੁਰਾ ਫਾਟਕ 'ਤੇ ਮਾਲਗੱਡੀ ਪਟੜੀ ਤੋਂ ਉੱਤਰੀ , ਆਵਾਜਾਈ ਪ੍ਰਭਾਵਿਤ
. . .  1 day ago
ਸਿੱਧੂ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ- ਖਹਿਰਾ
. . .  1 day ago
ਚੰਡੀਗੜ੍ਹ , 28 ਸਤੰਬਰ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ (ਨਵਜੋਤ ਸਿੰਘ ਸਿੱਧੂ) ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ ਸੀ । ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਸਤੀਫਾ ...
ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਸਵੀਕਾਰ ਨਹੀਂ ​ਕੀਤਾ ਗਿਆ ਹੈ - ਕਾਂਗਰਸ ਸੂਤਰ
. . .  1 day ago
ਜੋਗਿੰਦਰ ਢੀਂਗਰਾ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੋਂ ਦਿੱਤਾ ਅਸਤੀਫ਼ਾ
. . .  1 day ago
ਮੁੰਬਈ ਇੰਡੀਅਨ ਨੇ ਟਾਸ ਜਿੱਤਿਆ, ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  1 day ago
ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
. . .  1 day ago
ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  1 day ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  1 day ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  1 day ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  1 day ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  1 day ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  1 day ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  1 day ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  1 day ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  1 day ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  1 day ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 31 ਵੈਸਾਖ ਸੰਮਤ 553
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। ਨੀਤੀ ਵਚਨ

ਰਾਸ਼ਟਰੀ-ਅੰਤਰਰਾਸ਼ਟਰੀ

ਅਮਰੀਕਾ 'ਚ ਮੰਦਰ ਦੀ ਉਸਾਰੀ ਲਈ ਭਾਰਤ ਤੋਂ ਮਜ਼ਦੂਰਾਂ ਨੂੰ ਲਿਆ ਕੇ ਜਬਰੀ ਘੱਟ ਕੀਮਤ 'ਤੇ ਕਰਵਾਇਆ ਜਾਂਦਾ ਸੀ ਕੰਮ

ਸਿਆਟਲ, 12 ਮਈ (ਹਰਮਨਪ੍ਰੀਤ ਸਿੰਘ)- ਅੱਜ ਅਮਰੀਕਾ ਦੇ ਨਿਊਜਰਸੀ ਦੇ ਰੋਬਿਨਸਵਿੱਲ ਵਿਖੇ ਬੱਚਸਨਵਾਸੀ ਅਕਸਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ (ਬੀ.ਏ.ਪੀ.ਐਸ.) ਵਜੋਂ ਜਾਣੇ ਜਾਂਦੇ ਅਤੇ ਆਰ.ਐਸ.ਐਸ. ਤੇ ਭਾਜਪਾ ਦੇ ਨਜ਼ਦੀਕੀਆਂ ਵਲੋਂ ਬਣਾਏ ਜਾ ਰਹੇ ਹਿੰਦੂ ਮੰਦਰ 'ਚ ਭਾਰਤ ਤੋਂ ਕਾਰੀਗਰ ਮਜ਼ਦੂਰਾਂ ਨੂੰ ਲਿਆ ਕੇ ਉਨ੍ਹਾਂ ਤੋਂ ਜਬਰੀ ਬਹੁਤ ਘੱਟ ਕੀਮਤ 'ਤੇ ਕੰਮ ਕਰਵਾਉਣ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸੇ ਤਹਿਤ ਹੀ ਅੱਜ ਐਫ.ਬੀ.ਆਈ. ਨੇ ਇਸ ਉਸਾਰੀ ਅਧੀਨ ਮੰਦਰ 'ਤੇ ਛਾਪਾ ਮਾਰਿਆ | ਐਫ.ਬੀ.ਆਈ. ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਏਜੰਟਾਂ ਵਲੋਂ ਇਸ ਮੰਦਰ ਨੂੰ ਬਣਾਉਣ ਲਈ ਮੰਦਰ ਸੰਸਥਾ ਦੀ ਸਹਿਮਤੀ ਨਾਲ 200 ਤੋਂ ਵੱਧ ਕਾਮੇ ਜਿਨ੍ਹਾਂ ਵਿਚ ਜ਼ਿਆਦਾ ਦਲਿਤ ਸਮਾਜ ਨਾਲ ਸਬੰਧਿਤ ਹਨ ਅਤੇ ਉਹ ਅੰਗਰੇਜ਼ੀ ਨਾ ਬੋਲ ਸਕਦੇ ਹਨ ਤੇ ਨਾ ਸਮਝ ਸਕਦੇ ਹਨ, ਨੂੰ ਭਾਰਤ ਤੋਂ ਆਰ-1 ਵੀਜ਼ਾ ਜੋ ਉਨ੍ਹਾਂ ਲੋਕਾਂ ਹੈ ਜੋ ਸੇਵਾ ਕਰਦੇ ਹਨ ਜਾਂ ਧਾਰਮਿਕ ਪੇਸ਼ੇ ਵਿਚ ਕੰਮ ਕਰਦੇ ਹਨ, ਨੂੰ ਇਥੇ ਨਿਊਜਰਸੀ ਲਿਆ ਕੇ ਉਨ੍ਹਾਂ ਤੋਂ ਸਵੇਰੇ 6.30 ਵਜੇ ਤੋਂ ਸ਼ਾਮ 7 ਵਜੇ ਤੱਕ ਜਬਰੀ ਕੰਮ ਕਰਵਾਇਆ ਜਾਂਦਾ ਸੀ ਅਤੇ 1 ਡਾਲਰ 20 ਸੈਂਟ ਪ੍ਰਤੀ ਘੰਟਾ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਸਨ | ਐਫ. ਬੀ. ਆਈ. ਅਨੁਸਾਰ ਉਨ੍ਹਾਂ ਨੂੰ ਸਿਰਫ਼ 50 ਡਾਲਰ ਮਹੀਨੇ ਦੇ ਨਗਦ ਦਿੱਤੇ ਜਾਂਦੇ ਸਨ | ਬਾਕੀ ਬਚੇ ਪੈਸੇ ਉਨ੍ਹਾਂ ਦੇ ਭਾਰਤ 'ਚ ਖਾਤਿਆਂ ਵਿਚ ਪਾਏ ਜਾਂਦੇ ਸਨ | ਐਫ.ਬੀ.ਆਈ. ਨੇ ਦਰਜ ਕੀਤੇ ਮੁਕੱਦਮੇ 'ਚ ਮੰਦਰ ਸੰਸਥਾ 'ਤੇ ਮਨੁੱਖੀ ਤਸਕਰੀ ਅਤੇ ਉਜਰਤ ਕਾਨੂੰਨ ਦੀ ਉਲੰਘਣਾ ਦੇ ਦੋਸ਼ ਲਾਏ ਹਨ | ਇਹ ਵੀ ਪਤਾ ਲੱਗਾ ਕਿ ਮੰਦਰ ਸੰਸਥਾ ਨੇ ਇਨ੍ਹਾਂ 200 ਤੋਂ ਵੱਧ ਕਾਰੀਗਰ ਮਜ਼ਦੂਰਾਂ ਨੂੰ ਇਕ ਕੰਡਿਆਲੀ ਤਾਰ ਵਾਲੇ ਖੇਤਰ ਵਿਚ ਅਤੇ ਕੈਮਰਿਆਂ ਦੀ ਨਿਗਰਾਨੀ ਤੇ ਗਾਰਡਾਂ ਦੀ ਨਿਗਰਾਨੀ ਵਿਚ ਰੱਖਿਆ ਹੋਇਆ ਸੀ | ਮੰਦਰ ਸੰਸਥਾ ਨੇ ਭਾਰਤ ਤੋਂ ਅਮਰੀਕਾ ਪਹੁੰਚਦੇ ਸਾਰ ਹੀ ਸਾਰੇ ਮਜ਼ਦੂਰਾਂ ਦੇ ਪਾਸਪੋਰਟ ਆਪਣੇ ਕਬਜ਼ੇ ਵਿਚ ਰੱਖ ਲਏ ਸਨ ਅਤੇ ਉਨ੍ਹਾਂ ਮਜ਼ਦੂਰਾਂ ਨੂੰ ਡਰਾ ਕੇ ਰੱਖਿਆ ਸੀ ਕਿ ਅਗਰ ਕੋਈ ਇਥੋਂ ਭੱਜਿਆ ਤਾਂ ਪੁਲਿਸ ਉਨ੍ਹਾਂ ਨੂੰ ਫੜ ਲਵੇਗੀ | ਐਫ.ਬੀ.ਆਈ. ਵਲੋਂ ਦਰਜ ਕੀਤੇ ਮੁਕੱਦਮੇ ਵਿਚ ਮੰਦਰ ਸੰਸਥਾ ਦੇ ਕਈ ਵਿਅਕਤੀਆਂ ਦੇ ਨਾਂਅ ਦਰਜ ਕੀਤੇ ਗਏ ਹਨ, ਜਿਨ੍ਹਾਂ ਨੇ ਇਨਾਂ ਮਜ਼ਦੂਰਾਂ ਦੀ ਨਿਗਰਾਨੀ ਕੀਤੀ | ਇਹ ਸੰਸਥਾ ਮਜ਼ਦੂਰਾਂ ਤੋਂ ਬਿਨਾਂ ਤਨਖ਼ਾਹ ਕੰਮ ਕਰਵਾਉਂਦੀ ਸੀ | ਡੈਨੀਏਟ ਵਰਨਰ ਜੋ ਕਿ ਜਾਰਜੀਆ ਦੇ ਡੇਕਾਟੂਰ ਵਿਚ ਵਕੀਲ ਤੇ ਵਕੀਲਾਂ ਦੇ ਇਕ ਸਮੂਹ 'ਚ ਸ਼ਾਮਿਲ ਹਨ, ਨੇ ਮਜ਼ਦੂਰਾਂ ਦੇ ਪੱਖ ਵਿਚ ਮੁਕੱਦਮਾ ਕੀਤਾ ਹੈ | ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਸ਼ੋਸ਼ਣ ਦਾ ਇਹ ਇਕ ਭਿਆਨਕ ਕੇਸ ਹੈ | ਵਰਨਰ ਨੇ ਕਿਹਾ ਇਥੇ ਹੋਰ ਵੀ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਮੰਦਰ ਸੰਸਥਾ ਨੇ ਬਿਨਾਂ ਮਜ਼ਦੂਰਾਂ ਨੂੰ ਝੂਠ ਬੋਲ ਕੇ ਜ਼ਬਰਦਸਤੀ ਇਥੇ ਲਿਆਂਦਾ ਤੇ ਮਜ਼ਦੂਰਾਂ ਨੂੰ ਬਹੁਤ ਦੁੱਖ ਝਲਣੇ ਪੈ ਰਹੇ ਸਨ ਅਤੇ ਇਨ੍ਹਾਂ ਤੋਂ ਜ਼ਬਰਦਸਤੀ ਕੰਮ ਲਿਆ ਜਾਂਦਾ ਸੀ | ਐਫ.ਬੀ.ਆਈ. ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ 200 ਤੋਂ ਜ਼ਿਆਦਾ ਮਜ਼ਦੂਰਾਂ ਨੂੰ ਬਰਾਮਦ ਕੀਤਾ ਹੈ |

3 ਪੰਜਾਬੀਆਂ ਨੇ ਉੱਤਰੀ ਅਮਰੀਕਾ 'ਚ ਸਿਰਜਿਆ ਵਿਲੱਖਣ ਇਤਿਹਾਸ

ਸਾਨ ਫਰਾਂਸਿਸਕੋ, 12 ਮਈ (ਐੱਸ. ਅਸ਼ੋਕ ਭੌਰਾ)- ਪੰਜਾਬੀਆਂ ਲਈ ਸ਼ਾਇਦ ਇਹ ਸਭ ਤੋਂ ਵੱਡਾ ਮਾਣ ਹੋਵੇਗਾ ਕਿ ਅਮਰੀਕਾ ਦੇ ਸ਼ਹਿਰ ਲੈਥਰਪ ਵਿਚ ਮੇਅਰ ਸਮੇਤ ਤਿੰਨ ਉੱਚ ਅਹੁਦਿਆਂ 'ਤੇ ਪੰਜਾਬੀ ਬਿਰਾਜਮਾਨ ਹਨ ਤੇ ਸ਼ਾਇਦ ਇਹ ਉੱਤਰੀ ਅਮਰੀਕਾ ਦਾ ਅਜਿਹਾ ਪਹਿਲਾ ਸ਼ਹਿਰ ...

ਪੂਰੀ ਖ਼ਬਰ »

ਕੋਰੋਨਾ ਕਾਰਨ ਅਰਜੁਨ ਪੁਰਸਕਾਰ ਜੇਤੂ ਵੀ. ਚੰਦਰਸ਼ੇਖਰ ਦਾ ਦਿਹਾਂਤ

ਚੇਨਈ, 12 ਮਈ (ਏਜੰਸੀ)- ਭਾਰਤ ਦੇ ਸਾਬਕਾ ਟੇਬਲ ਟੈਨਿਸ ਖਿਡਾਰੀ ਤੇ ਅਰਜੁਨ ਪੁਰਸਕਾਰ ਜੇਤੂ ਵੀ. ਚੰਦਰਸ਼ੇਖਰ ਦਾ ਕੋਰੋਨਾ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਬੁੱਧਵਾਰ ਨੂੰ ਇਥੋਂ ਦੇ ਇਕ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ | ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ...

ਪੂਰੀ ਖ਼ਬਰ »

ਮਾਲਦੀਵ ਵਲੋਂ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ

ਨਵੀਂ ਦਿੱਲੀ, 12 ਮਈ (ਏਜੰਸੀ)- ਮਾਲਦੀਵ ਜਿਹੜਾ ਕਿ ਵਿਹਲਾ ਸਮਾਂ ਗੁਜ਼ਾਰਨ ਲਈ ਭਾਰਤੀਆਂ ਤੇ ਹੋਰ ਦੇਸ਼ਾਂ ਦੇ ਸੈਲਾਨੀਆਂ ਵਿਚਾਲੇ ਇਕ ਪ੍ਰਸਿੱਧ ਟਾਪੂ ਦੇਸ਼ ਹੈ, ਨੇ ਦੇਸ਼ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਦੱਖਣ ਏਸ਼ੀਅਨਾਂ ਦੇ ਦਾਖ਼ਲੇ 'ਤੇ ਪਾਬੰਦੀ ਲਗਾ ...

ਪੂਰੀ ਖ਼ਬਰ »

ਕੋਰੋਨਾ ਨਾਲ ਨਜਿੱਠਣ ਲਈ ਭਾਰਤ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਮਰੀਕਾ- ਵਾਈਟ ਹਾਊਸ

ਵਾਸ਼ਿੰਗਟਨ, 12 ਮਈ (ਏਜੰਸੀ)- ਅਮਰੀਕਾ ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਲਗਾਤਾਰ ਪੈਦਾ ਹੋ ਰਹੀਆਂ ਲੋੜਾਂ ਨੂੰ ਲੈ ਕੇ ਭਾਰਤ ਨਾਲ ਨੇੜੇ ਤੋਂ ਕੰਮ ਕਰ ਰਿਹਾ ਹੈ | ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ...

ਪੂਰੀ ਖ਼ਬਰ »

ਭਾਰਤ ਹੁਣ ਤੱਕ ਦੇ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ- ਰੰਗਾਸਵਾਮੀ

ਵਾਸ਼ਿੰਗਟਨ, 12 ਮਈ (ਏਜੰਸੀ)- ਮੰਨੇ-ਪ੍ਰਮੰਨੇ ਭਾਰਤੀ ਅਮਰੀਕੀ ਜਨ ਹਿਤੈਸ਼ੀ ਤੇ ਸਿਲੀਕਾਨ ਵੈਲੀ ਤੋਂ ਉਦਮੀ ਨੇ ਭਾਰਤ 'ਚ ਕੋਰੋਨਾ ਦੀ ਤਾਜ਼ਾ ਲਹਿਰ ਨੂੰ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸੰਕਟ ਦੱਸਦੇ ਹੋਏ ਪ੍ਰਵਾਸੀ ਭਾਈਚਾਰੇ ਤੋਂ ਇਸ ਮੁਸ਼ਕਿਲ ਦੀ ਘੜੀ 'ਚ ...

ਪੂਰੀ ਖ਼ਬਰ »

ਭਾਰਤ 'ਚ ਕੋਰੋਨਾ ਤੋਂ ਬਚਾਅ ਲਈ ਕੈਨੇਡਾ ਤੋਂ ਫੌਜੀ ਮਦਦ

ਟੋਰਾਂਟੋ, 12 ਮਈ (ਸਤਪਾਲ ਸਿੰਘ ਜੌਹਲ)-ਭਾਰਤ 'ਚ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਜਦੋਜਹਿਦ ਵਿਚ ਸਹਾਇਤਾ ਕਰਨ ਲਈ ਕੈਨੇਡਾ ਵਲੋਂ ਫੌਜੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ | ਉਂਟਾਰੀਓ 'ਚ ਟਰੇਂਟਨ ਫੌਜੀ ਹਵਾਈ ਅੱਡੇ ਤੋਂ ਫੌਜੀ ਜਵਾਨ 300 ਵੈਂਟੀਲੇਟਰਾਂ ਅਤੇ ਹੋਰ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆਂ ਵਲੋਂ ਤਿਆਰ ਕੀਤਾ ਵੱਡ ਆਕਾਰੀ ਫੁੱਲ ਗੁਰੂ ਘਰ ਨੂੰ ਭੇਟ

ਲੈਸਟਰ (ਇੰਗਲੈਂਡ), 12 ਮਈ (ਸੁਖਜਿੰਦਰ ਸਿੰਘ ਢੱਡੇ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਫਾਲਕਿਨ ਪ੍ਰਾਇਮਰੀ ਸਕੂਲ ਦੇ ਬੱਚਿਆਂ ਵੱਲੋਂ ਗੁਰੂ ਜੀ ਨੂੰ ਸਮਰਪਿਤ ਕਰਨ ਲਈ ਇੱਕ ਵੱਡੇ ਆਕਾਰ ਦਾ ਸੁੰਦਰ ...

ਪੂਰੀ ਖ਼ਬਰ »

ਗੈਰਕਾਨੂੰਨੀ ਹਥਿਆਰ ਖਰੀਦਣ ਦੇ ਮਾਮਲੇ 'ਚ 3 ਫੌਜੀ ਗ੍ਰਿਫ਼ਤਾਰ

੮ ਹੋ ਸਕਦੀ ਹੈ 20 ਸਾਲ ਦੀ ਸਜ਼ਾ ਸੈਕਰਾਮੈਂਟੋ, 12 ਮਈ (ਹੁਸਨ ਲੜੋਆ ਬੰਗਾ)- ਸੰਘੀ ਏਜੰਟਾਂ ਨੇ ਫੋਰਟ ਕੈਂਪਬੈਲ ਵਾਸੀ 3 ਫੌਜੀਆਂ ਨੂੰ ਗੈਰਕਾਨੂੰਨੀ ਢੰਗ ਨਾਲ ਹਥਿਆਰ ਖਰੀਦਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦਾ ਪਰਦਾਫਾਸ਼ ਇਨ੍ਹਾਂ ਹਥਿਆਰਾਂ ਦੀ ਵਰਤੋਂ ...

ਪੂਰੀ ਖ਼ਬਰ »

ਪਾਰਟੀ 'ਚ ਨਾ ਸੱਦਣ ਤੋਂ ਖਫਾ ਹੋ ਕੇ ਕੀਤੀ ਸੀ ਪ੍ਰੇਮੀ ਨੇ ਗੋਲੀਬਾਰੀ-ਪੁਲਿਸ ਮੁਖੀ

ਸੈਕਰਾਮੈਂਟੋ, 12 ਮਈ (ਹੁਸਨ ਲੜੋਆ ਬੰਗਾ)- ਕੋਲੋਰਾਡੋ ਸਪਰਿੰਗਜ ਵਿਚ ਇਕ ਜਨਮ ਦਿਨ ਦੀ ਪਾਰਟੀ ਵਿਚ ਗੋਲੀਬਾਰੀ ਕਰਕੇ ਆਪਣੀ ਪ੍ਰੇਮਿਕਾ ਸਮੇਤ 6 ਜਣਿਆਂ ਦੀ ਹੱਤਿਆ ਕਰਨ ਵਾਲਾ ਪ੍ਰੇਮੀ ਪਾਰਟੀ ਵਿਚ ਨਾ ਸੱਦੇ ਜਾਣ ਤੋਂ ਖਫਾ ਸੀ। ਇਹ ਖੁਲਾਸਾ ਪੁਲਿਸ ਮੁਖੀ ਲੈਫਟੀਨੈਂਟ ...

ਪੂਰੀ ਖ਼ਬਰ »

ਲੰਡਨ 'ਚ ਹਿੰਸਕ ਅਪਰਾਧਾਂ ਦੇ ਸਬੰਧ 'ਚ 1000 ਲੋਕ ਗ੍ਰਿਫਤਾਰ

ਲੰਡਨ, 12 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਵਿਚ ਵੱਧ ਰਹੀਆਂ ਅਪਰਾਧਕ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਵਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਹਿੰਸਕ ਘਟਨਾਵਾਂ ਰੋਕਣ ਲਈ, ਡਰੱਗ ਮਾਫੀਆ 'ਤੇ ਸ਼ਿਕੰਜਾ ਕੱਸਣ ਲਈ ਬੀਤੇ 26 ਅਪ੍ਰੈਲ ਤੋਂ 2 ਮਈ ਦੌਰਾਨ ...

ਪੂਰੀ ਖ਼ਬਰ »

ਭਾਰਤ-ਬ੍ਰਿਟੇਨ ਦਰਮਿਆਨ ਹੋਏ ਸਮਝੌਤੇ ਨੇ ਹਵਾਲਗੀ ਨੂੰ ਲੈ ਕੇ ਕਈ ਰੁਕਾਵਟਾਂ ਨੂੰ ਦੂਰ ਕੀਤਾ ਪ੍ਰੀਤੀ ਪਟੇਲ

ਲੰਡਨ, 12 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਹਾਲ ਹੀ ਵਿਚ ਭਾਰਤ ਅਤੇ ਬ੍ਰਿਟੇਨ ਦਰਮਿਆਨ ਹੋਈ ਮਾਈਗ੍ਰੇਸ਼ਨ ਐਂਡ ਮੂਵਮੈਂਟ ਪਾਰਟਨਰਸ਼ਿਪ (ਐੱਮ.ਐੱਮ.ਪੀ). ਇਕ ਬੇਮਿਸਾਲ ਆਪਸੀ ਸਮਝੌਤਾ ਹੈ ਜੋ ...

ਪੂਰੀ ਖ਼ਬਰ »

ਉਂਟਾਰੀਓ ਭਾਰਤ ਦੇ ਲੋਕਾਂ ਦੀ ਹੋਰ ਮਦਦ ਕਰਨ ਨੂੰ ਤਿਆਰ -ਮੁੱਖ ਮੰਤਰੀ

ਟੋਰਾਂਟੋ, 12 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਆਬਾਦੀ ਪੱਖੋਂ ਸਭ ਤੋਂ ਵੱਡੇ ਪ੍ਰਾਂਤ ਉਂਟਾਰੀਓ ਦੇ ਮੁੱਖ ਮੰਤਰੀ ਡਗਲਸ ਫੋਰਡ ਨੇ ਆਖਿਆ ਹੈ ਕਿ ਭਾਰਤ ਵਿਚ ਕੋਰੋਨਾ ਕਾਰਨ ਵਾਪਰ ਰਹੇ ਕਹਿਰ ਦੇ ਸਮੇਂ ਉਨ੍ਹ÷ ਾਂ ਦੀ ਸਰਕਾਰ ਪੀੜਤ ਲੋਕਾਂ ਦੇ ਨਾਲ਼ ਹੈ ਅਤੇ ਇਸ ...

ਪੂਰੀ ਖ਼ਬਰ »

ਉਂਟਾਰੀਓ 'ਚ ਐਸਟ੍ਰਾਜੈਨਿਕਾ 'ਤੇ ਰੋਕ

ਟੋਰਾਂਟੋ, 12 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ ਵਿਚ ਅਲਬਰਟਾ ਤੋਂ ਬਾਅਦ ਉਂਟਾਰੀਓ ਸਰਕਾਰ ਨੇ ਵੀ ਬੀਤੇ ਕੱਲ੍ਹ÷ ਕੋਰੋਨਾ ਵਾਇਰਸ ਵੈਕਸੀਨ ਐਸਟ੍ਰਾਜੈਨਿਕਾ ਉਪਰ ਰੋਕ ਲਗਾ ਦਿੱਤੀ ਹੈ। ਬੀਤੇ ਹਫਤਿਆਂ ਦੌਰਾਨ ਇਸ ਵੈਕਸੀਨ ਦਾ ਟੀਕਾ ਲੱਗਣ ਤੋਂ ਬਾਅਦ ਸਰੀਰ ਵਿਚ ਖੂਨ ਦੀ ...

ਪੂਰੀ ਖ਼ਬਰ »

ਸਿੱਖ ਸੰਗਤਾਂ ਨੂੰ ਆਪਣੇ ਪ੍ਰਚਾਰਕਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ- ਰਾਜਿੰਦਰ ਸਿੰਘ ਪੁਰੇਵਾਲ

ਲੰਡਨ, 12 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਿੰਘ ਸਭਾ ਗੁਰਦੁਆਰਾ ਤੇ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਡਰਬੀ ਵਿਖੇ ਕਰਵਾਏ ਸਮਾਗਮ ਮੌਕੇ ਸਿੱਖ ਪ੍ਰਚਾਰਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਕੀਰਤਨੀ ਜਥਿਆਂ ਤੋਂ ਇਲਾਵਾ ਪੰਜਾਬ ਤੋਂ ਆਏ ਗਿਆਨੀ ...

ਪੂਰੀ ਖ਼ਬਰ »

ਮੈਂ ਪੂਰੀ ਤਰ੍ਹਾਂ ਠੀਕ ਹਾਂ- ਮੁਕੇਸ਼ ਖੰਨਾ

੮ ਮੌਤ ਦੀਆਂ ਅਫ਼ਵਾਹਾਂ ਦਾ ਕੀਤਾ ਖੰਡਨ ਮੁੰਬਈ, 12 ਮਈ (ਏਜੰਸੀ)-ਪ੍ਰਸਿੱਧ ਅਦਾਕਾਰ ਮੁਕੇਸ਼ ਖੰਨਾ ਨੇ ਆਪਣੀ ਮੌਤ ਦੀਆਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਕਿਹਾ ਕਿ ਮੈਂ ਪੂਰੀ ਤਰ੍ਹਾਂ ਸਿਹਤਮੰਦ ਹਾਂ। 62 ਸਾਲਾ ਅਦਾਕਾਰ ਨੇ ਆਪਣੀ ਮੌਤ ਦੀਆਂ ਉਡ ਰਹੀਆਂ ਅਫ਼ਵਾਹਾਂ ਤੋਂ ਬਾਅਦ ...

ਪੂਰੀ ਖ਼ਬਰ »

ਯੂ.ਕੇ. ਦੀ ਕੋਰੋਨਾ ਲਾਲ ਸੂਚੀ 'ਚੋਂ ਅਜੇ ਭਾਰਤ ਬਾਹਰ ਨਹੀਂ ਹੋਇਆ

ਲੰਡਨ, 12 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੀਤੀ ਤਾਲਾਬੰਦੀ ਵਿਚ ਭਾਵੇਂ 17 ਮਈ ਤੋਂ ਵੱਡੀ ਢਿੱਲ ਦਿੱਤੀ ਜਾ ਰਹੀ ਹੈ, ਪਰ ਹਰੀ ਸੂਚੀ ਵਿਚ ਪਾਏ ਦੇਸ਼ਾਂ ਵਿਚ ਭਾਰਤ ਨੂੰ ਸ਼ਾਮਿਲ ਨਹੀਂ ਕੀਤਾ ਗਿਆ, ਯੂ.ਕੇ. ਦੇ ਵਿਦੇਸ਼ ...

ਪੂਰੀ ਖ਼ਬਰ »

ਇਜ਼ਰਾਈਲ ਹਿੰਸਾ ਨੂੰ ਲੈ ਕੇ ਅਸੀਂ ਚੁੱਪ ਨਹੀਂ ਰਹਿ ਸਕਦੇ-ਢੇਸੀ

ਲੈਸਟਰ (ਇੰਗਲੈਂਡ), 12 ਮਈ (ਸੁਖਜਿੰਦਰ ਸਿੰਘ ਢੱਡੇ)- ਬਰਤਾਨਵੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਲਿਖੇ ਪੱਤਰ ਵਿਚ ਇਜ਼ਰਾਈਲ ਹਿੰਸਾ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹ÷ ਾਂ ਕਿਹਾ ਹਿੰਸਾ ਵਿਚ ਆਮ ਨਾਗਰਿਕਾਂ ਦਾ ਬੱਚਿਆਂ ...

ਪੂਰੀ ਖ਼ਬਰ »

ਫਿਲਮ ਖੇਤਰ ਨਾਲ ਜੁੜੇ ਲੋਕ ਚੋਰੀ ਛਿਪੇ ਬਣਾ ਰਹੇ ਨੇ ਫਿਲਮਾਂ

ਟੋਰਾਂਟੋਂ, 12 ਮਈ (ਹਰਜੀਤ ਸਿੰਘ ਬਾਜਵਾ)- ਕੋਰੋਨਾ ਮਹਾਂਮਾਰੀ ਨੇ ਜਿੱਥੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਕੇ ਬੇਵੱਸ ਕਰ ਦਿੱਤਾ ਹੈ ਉੱਥੇ ਹੀ ਮਨੋਰੰਜਨ ਦੇ ਖੇਤਰ ਉੱਤੇ ਵੀ ਇਸਦਾ ਕਾਫੀ ਬੁਰਾ ਪ੍ਰਭਾਵ ਪਿਆ ਹੈ ਅਤੇ ਫਿਲਮ ਨਿਰਮਾਣ ਦੇ ਖੇਤਰ ਵਿਚ ਆਈ ਵੱਡੀ ਖੜੋਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX