ਸਾਡੇ ਸਾਹਮਣੇ ਨਾ ਦਿਸਣ ਵਾਲੇ ਦੁਸ਼ਮਣ ਦੀ ਸਭ ਤੋਂ ਵੱਡੀ ਚੁਣੌਤੀ-ਮੋਦੀ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 14 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੱੁਕਰਵਾਰ ਨੂੰ 'ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ' ਤਹਿਤ 8ਵੀਂ ਕਿਸ਼ਤ ਵਜੋਂ ਸਾਢੇ 9 ਕਰੋੜ ਤੋਂ ਵੱਧ ਕਿਸਾਨਾਂ ਨੂੰ 20 ਹਜ਼ਾਰ ਕਰੋੜ ਰੁਪਏ ਦੀ ਰਕਮ ਉਨ੍ਹਾਂ ਦੇ ਖਾਤਿਆਂ 'ਚ ਪਾਈ | ਇਸ ਸਕੀਮ ਤਹਿਤ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦਿੱਤੇ ਜਾਂਦੇ ਹਨ ਜੋ ਕਿ 2000 ਰੁਪਏ ਦੀਆਂ ਤਿੰਨ ਕਿਸ਼ਤਾਂ 'ਚ ਅਦਾ ਕੀਤੇ ਜਾਂਦੇ ਹਨ | ਇਸ ਸੂਚੀ 'ਚ ਪਹਿਲੀ ਵਾਰ ਪੱਛਮੀ ਬੰਗਾਲ ਦੇ ਕਿਸਾਨ ਵੀ ਲਾਭਪਾਤਰ ਬਣੇ ਹਨ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੁਝ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ | ਨਾਲ ਹੀ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਸਾਹਮਣੇ ਇਕ ਨਾ ਦਿਸਣ ਵਾਲਾ ਅਤੇ ਰੂਪ ਬਦਲਣ ਵਾਲਾ ਦੁਸ਼ਮਣ ਹੈ | ਉਨ੍ਹਾਂ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਆਪਣੇ ਕਈ ਅਜ਼ੀਜ਼ਾਂ ਨੂੰ ਗੁਆ ਬੈਠੇ ਹਾਂ | ਨਾਲ ਹੀ ਇਸ ਦੱੁਖ ਨਾਲ ਆਪਣੀ ਸਾਂਝ ਪ੍ਰਗਟਾਉਂਦਿਆਂ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਜੋ ਮੁਸ਼ਕਿਲਾਂ ਦੇਸ਼ ਵਾਸੀਆਂ ਨੇ ਝੱਲੀਆਂ ਹਨ, ਉਹ ਉਸ ਨੂੰ ਮਹਿਸੂਸ ਕਰ ਰਹੇ ਹਨ | ਪ੍ਰਧਾਨ ਮੰਤਰੀ ਨੇ ਲੋੜੀਂਦੀਆਂ ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਜਮ੍ਹਾਂਖੋਰੀ ਅਤੇ ਕਾਲਾ ਬਾਜ਼ਾਰੀ ਬਾਰੇ ਖ਼ਬਰਦਾਰ ਕਰਦਿਆਂ ਕਿਹਾ ਕਿ ਇਸ ਸੰਕਟ ਦੇ ਸਮੇਂ ਕੁਝ ਲੋਕ ਦਵਾਈਆਂ ਅਤੇ ਹੋਰ ਲੋੜੀਂਦੀਆਂ ਵਸਤਾਂ ਦੀ ਜਮ੍ਹਾਂਖੋਰੀ ਅਤੇ ਕਾਲਾ ਬਾਜ਼ਾਰੀ 'ਚ ਲੱਗੇ ਹੋਏ ਹਨ | ਪ੍ਰਧਾਨ ਮੰਤਰੀ ਨੇ ਰਾਜ ਸਰਕਾਰਾਂ ਨੂੰ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਨੂੰ ਕਿਹਾ | ਮੋਦੀ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਧ ਤੋਂ ਵੱਧ ਲੋਕਾਂ ਦੇ ਟੀਕਾਕਰਨ ਲਈ ਕੋਸ਼ਿਸ਼ਾਂ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਹਾਲੇ ਤੱਕ ਤਕਰੀਬਨ 18 ਕਰੋੜ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ | ਸਰਕਾਰੀ ਹਸਪਤਾਲਾਂ 'ਚ ਇਹ ਖੁਰਾਕਾਂ ਮੁਫ਼ਤ ਮਿਲ ਰਹੀਆਂ ਹਨ | ਉਨ੍ਹਾਂ ਆਪਣੀ ਵਾਰੀ ਆਉਣ 'ਤੇ ਸਾਰਿਆਂ ਨੂੰ ਟੀਕਾ ਲਗਾਉਣ ਦੀ ਅਪੀਲ ਕੀਤੀ | ਪ੍ਰਧਾਨ ਮੰਤਰੀ ਨੇ ਪਿੰਡਾਂ 'ਚ ਫੈਲ ਰਹੇ ਕੋਰੋਨਾ ਪ੍ਰਤੀ ਵੀ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਸਬੰਧ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਚਾਇਤਾਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ | ਜ਼ਿਕਰਯੋਗ ਹੈ ਕਿ ਬੇਕਾਬੂ ਹੋਈ ਕੋਰੋਨਾ ਦੀ ਦੂਜੀ ਲਹਿਰ 'ਚ ਤਾਲਾਬੰਦੀ ਅਤੇ ਸਖ਼ਤ ਪਾਬੰਦੀਆਂ ਕਾਰਨ ਦਿੱਲੀ, ਮੁੰਬਈ ਜਿਹੇ ਵੱਡੇ ਸ਼ਹਿਰਾਂ 'ਚ ਸਥਿਤੀ ਥੋੜ੍ਹੀ ਜਿਹੀ ਸੰਭਲੀ ਹੈ, ਪਰ ਪਿੰਡਾਂ 'ਚ ਇਸ ਦਾ ਫੈਲਾਅ ਅਜੇ ਵੀ ਚਿੰਤਾ ਦਾ ਕਾਰਨ ਹੈ | ਪ੍ਰਧਾਨ ਮੰਤਰੀ ਨੇ ਕੋਰੋਨਾ ਦੀ ਸਥਿਤੀ ਨੂੰ ਆਸਧਾਰਨ ਕਰਾਰ ਦਿੰਦਿਆਂ ਕਿਹਾ ਕਿ 100 ਸਾਲ ਬਾਅਦ ਅਜਿਹੀ ਮਹਾਂਮਾਰੀ ਕਦਮ-ਕਦਮ 'ਤੇ ਦੁਨੀਆ ਦੀ ਪ੍ਰੀਖਿਆ ਲੈ ਰਹੀ ਹੈ |
ਨਵੀਂ ਦਿੱਲੀ, 14 ਮਈ (ਇੰਟ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਇਸ ਵਾਰ ਕਣਕ ਦੀ ਰਿਕਾਰਡ ਖਰੀਦ ਹੋਈ ਅਤੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਫ਼ਸਲ ਦਾ ਭੁਗਤਾਨ ਪਹਿਲੀ ਵਾਰ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਕੀਤਾ ਗਿਆ | ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਹੁਣ ਤੱਕ ਪਿਛਲੇ ਸਾਲ ਦੇ ਮੁਕਾਬਲੇ 10 ਫ਼ੀਸਦੀ ਵੱਧ ਕਣਕ ਦੀ ਖਰੀਦ ਹੋਈ | ਇਸ ਖਰੀਦ ਦਾ ਭੁਗਤਾਨ 54000 ਕਰੋੜ ਰੁਪਏ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਪੁੱਜ ਚੁੱਕਾ ਹੈ |
ਨਵੀਂ ਦਿੱਲੀ, 14 ਮਈ (ਉਪਮਾ ਡਾਗਾ ਪਾਰਥ)-ਕੋਰੋਨਾ ਮਹਾਂਮਾਰੀ ਦੇ ਕਹਿਰ ਦੌਰਾਨ ਰਾਹਤ ਵਾਲੀ ਖ਼ਬਰ ਹੈ ਕਿ ਰੂਸੀ ਵੈਕਸੀਨ ਸਪੂਤਨਿਕ ਵੀ ਭਾਰਤ 'ਚ ਲੱਗਣੀ ਸ਼ੁਰੂ ਹੋ ਗਈ ਹੈ | ਦਵਾਈ ਕੰਪਨੀ ਡਾ: ਰੈਡੀਜ਼ ਲੈਬ ਨੇ ਕਿਹਾ ਕਿ ਸੀਮਤ ਸ਼ੁਰੂਆਤ ਦੇ ਤੌਰ 'ਤੇ ਅੱਜ ਸਪੂਤਨਿਕ ਵੀ ਦਾ ਪਹਿਲਾ ਟੀਕਾ ਹੈਦਰਾਬਾਦ ਵਿਖੇ ਕੰਪਨੀ ਦੇ ਗਲੋਬਲ ਹੈੱਡ ਦੀਪਕ ਸਾਪਰਾ ਨੂੰ ਲਗਾਇਆ ਗਿਆ | ਕੰਪਨੀ ਨੇ ਕਿਹਾ ਕਿ ਇਸ ਵੈਕਸੀਨ ਦੀ ਹੋਰ ਖੇਪ ਆਉਣ ਵਾਲੇ ਮਹੀਨਿਆਂ 'ਚ ਭਾਰਤ ਪਹੁੰਚਣ ਵਾਲੀ ਹੈ ਜਿਸ ਦੇ ਬਾਅਦ ਭਾਰਤੀ ਕੰਪਨੀਆਂ ਵਲੋਂ ਵੀ ਇਸ ਦੀ ਪੂਰਤੀ ਸ਼ੁਰੂ ਕਰ ਦਿੱਤੀ ਜਾਵੇਗੀ | ਵੈਕਸੀਨ ਦੀ ਨਿਰਵਿਘਨ ਅਤੇ ਸਮੇਂ ਸਿਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੰਪਨੀ ਆਪਣੇ 6 ਉਤਪਾਦਕ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ | ਕੰਪਨੀ ਰਾਸ਼ਟਰੀ ਟੀਕਾਕਰਨ ਮੁਹਿੰਮ ਦੇ ਹਿੱਸੇ ਵਜੋਂ ਸਪੂਤਨਿਕ ਵੀ ਦੀ ਵੱਧ ਤੋਂ ਵੱਧ ਸੰਭਵ ਪਹੁੰਚ ਨੂੰ ਯਕੀਨੀ ਬਣਾਉਣ ਲਈ ਭਾਰਤ 'ਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਹਿੱਤਧਾਰਕਾਂ ਨਾਲ ਮਿਲ ਕੇ ਕੰਮ ਕਰੇਗੀ | ਭਾਰਤ 'ਚ ਰੂਸੀ ਵੈਕਸੀਨ ਦੀ ਕੀਮਤ 995.40 ਰੁਪਏ ਤੈਅ ਕੀਤੀ ਗਈ ਹੈ | ਭਾਰਤ 'ਚ ਇਸ ਵੈਕਸੀਨ ਦਾ ਉਤਪਾਦਨ ਕਰਨ ਵਾਲੀ ਡਾ. ਰੈਡੀਜ਼ ਲੈਬਾਰਟਰੀਜ਼ ਵਲੋਂ ਇਹ ਜਾਣਕਾਰੀ ਦਿੱਤੀ ਗਈ | ਡਾ. ਰੈਡੀਜ਼ ਵਲੋਂ ਫਿਲਹਾਲ ਇਹ ਵੈਕਸੀਨ 948 ਰੁਪਏ ਪ੍ਰਤੀ ਖ਼ੁਰਾਕ ਦੀ ਦਰ ਨਾਲ ਦਰਾਮਦ ਕੀਤੀ ਜਾ ਰਹੀ ਹੈ ਜਿਸ 'ਤੇ 5 ਫ਼ੀਸਦੀ ਦੀ ਦਰ ਨਾਲ ਜੀ ਐਸ ਟੀ ਲਿਆ ਜਾ ਰਿਹਾ ਹੈ, ਜਿਸ ਨਾਲ ਇਸ ਦੀ ਕੀਮਤ 995.4 ਰੁਪਏ ਪ੍ਰਤੀ ਖ਼ੁਰਾਕ ਹੋ ਜਾਂਦੀ ਹੈ | ਫ਼ਿਲਹਾਲ ਇਹ ਵੈਕਸੀਨ ਹੈਦਰਾਬਾਦ 'ਚ ਪਾਇਲਟ ਪ੍ਰੋਜੈਕਟ ਤਹਿਤ ਸੀਮਤ ਸਮੇਂ ਲਈ ਉਪਲਬਧ ਕਰਵਾਈ ਜਾ ਰਹੀ ਹੈ | ਡਾ. ਰੈਡੀਜ਼ ਮੁਤਾਬਿਕ 'ਸਪੂਤਨਿਕ ਵੀ' ਦੀ ਪਹਿਲੀ ਖੇਪ 1 ਮਈ ਨੂੰ ਭਾਰਤ ਪਹੁੰਚੀ ਸੀ, ਜਿਸ ਨੂੰ 13 ਮਈ ਨੂੰ ਸੈਂਟਰਲ ਡਰੱਗ ਲੈਬਾਰਟਰੀ ਕਸੌਲੀ ਤੋਂ ਰੈਗੂਲੇਟਰੀ ਕਲੀਅਰੈਂਸ ਮਿਲੀ ਹੈ | ਡਾ. ਰੈਡੀਜ਼ ਮੁਤਾਬਿਕ ਦੇਸ਼ 'ਚ ਵੈਕਸੀਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕੰਪਨੀ 6 ਉਤਪਾਦਕਾਂ ਨਾਲ ਗੱਲਬਾਤ ਕਰ ਰਹੀ ਹੈ, ਭਾਰਤ 'ਚ ਇਸ ਦਾ ਉਤਪਾਦਨ ਸ਼ੁਰੂ ਹੋਣ ਤੋਂ ਬਾਅਦ ਵੈਕਸੀਨ ਦੀ ਕੀਮਤ ਘੱਟ ਹੋ ਸਕਦੀ ਹੈ | 91.6 ਫ਼ੀਸਦੀ ਪ੍ਰਭਾਵਸ਼ੀਲਤਾ ਵਾਲੀ 'ਸਪੂਤਨਿਕ ਵੀ' ਤੀਜੀ ਵੈਕਸੀਨ ਹੈ ਜਿਸ ਦੀ ਵਰਤੋਂ ਨੂੰ ਭਾਰਤ ਨੇ ਪ੍ਰਵਾਨਗੀ ਦਿੱਤੀ ਹੈ | ਇਸ ਵੈਕਸੀਨ ਦੇ ਅਗਲੇ ਹਫ਼ਤੇ ਤੋਂ ਬਾਜ਼ਾਰ 'ਚ ਉਪਲਬਧ ਹੋਣ ਦੀ ਸੰਭਾਵਨਾ ਹੈ |
• ਬਚਾਉਣ ਦੀ ਕੋਸ਼ਿਸ਼ ਕਰਦਾ 22 ਸਾਲਾ ਨੌਜਵਾਨ ਵੀ ਡੁੱਬਿਆ • ਮਿ੍ਤਕਾਂ 'ਚ 4 ਬੱਚੇ ਸਕੇ ਭੈਣ-ਭਰਾ
ਕੁਹਾੜਾ, 14 ਮਈ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਮਾਨਗੜ੍ਹ 'ਚ ਅੱਜ ਉਸ ਸਮੇਂ ਬਹੁਤ ਹੀ ਦਰਦਨਾਕ ਘਟਨਾ ਵਾਪਰੀ, ਜਦੋਂ 5 ਬੱਚਿਆਂ ਦੀ ਟੋਭੇ 'ਚ ਡੁੱਬਣ ਕਾਰਨ ਮੌਤ ਹੋ ਗਈ ¢ ਮਿ੍ਤਕ ਬੱਚਿਆਂ 'ਚ ਲਛਮੀ (10), ਆਰਤੀ (8), ਛੋਟੀ (6) ਤੇ ਸੋਨੂੰ ਇਕੋ ਹੀ ਪਰਿਵਾਰ ਦੇ ਆਪਸ 'ਚ ਸਕੇ ਭੈਣ-ਭਰਾ ਸਨ, ਜਦਕਿ 5ਵਾਂ ਬੱਚਾ ਮੁਹੰਮਦ ਕਲੀਮ ਸੀ | ਇਸ ਮੌਕੇ ਡੁੱਬਦੇ ਬੱਚਿਆਂ ਨੂੰ ਬਚਾਉਣ ਲਈ ਇਕ ਸੁਨੀਲ ਨਾਂਅ ਦਾ 22 ਸਾਲਾ ਨੌਜਵਾਨ ਟੋਭੇ 'ਚ ਉਤਰਿਆ ਪਰ ਉਹ ਵੀ ਆਪਣੀ ਜਾਨ ਗਵਾ ਬੈਠਾ ¢ ਜਾਣਕਾਰੀ ਅਨੁਸਾਰ ਸੰਜੇ ਕੁਮਾਰ, ਜੋ ਕਿ ਪਿੰਡ ਮਾਨਗੜ੍ਹ ਵਿਖੇ ਇਕ ਵਿਹੜੇ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ | ਉਸ ਦੇ 4 ਬੱਚੇ ਲਛਮੀ, ਆਰਤੀ, ਛੋਟੀ ਤੇ ਸੋਨੂੰ ਆਪਣੇ ਇਕ ਸਾਥੀ ਮੁਹੰਮਦ ਕਲੀਮ ਪੁੱਤਰ ਮੁਹੰਮਦ ਸਹਿਮ ਨੂੰ ਨਾਲ ਲੈ ਕੇ ਪਿੰਡ ਦੇ ਟੋਭੇ ਕੋਲ ਖੇਡਣ ਚਲੇ ਗਏ¢ ਇਹ ਸਾਰੇ ਬੱਚੇ ਖੇਡਦੇ-ਖੇਡਦੇ ਟੋਭੇ 'ਚ ਨਹਾਉਣ ਲੱਗ ਪਏ ਤੇ ਗਹਿਰੇ ਪਾਣੀ 'ਚ ਜਾਣ ਕਾਰਨ ਡੁੱਬ ਗਏ¢ 5 ਬੱਚਿਆਂ ਦੇ ਟੋਭੇ 'ਚ ਡੁੱਬਣ ਦੀ ਖ਼ਬਰ ਜਦੋਂ ਪਿੰਡ ਵਾਸੀਆਂ ਨੂੰ ਮਿਲੀ ਤਾਂ ਉਹ ਬੱਚਿਆਂ ਨੂੰ ਬਚਾਉਣ ਲਈ ਲੋਕ ਇਕੱਠੇ ਹੋ ਗਏ¢ ਇਸ ਦੌਰਾਨ ਇਕ ਨੌਜਵਾਨ ਨੇ ਹਿੰਮਤ ਕਰਕੇ ਟੋਭੇ 'ਚ ਛਾਲ ਮਾਰ ਦਿੱਤੀ ਤਾਂ ਜੋ ਬੱਚਿਆਂ ਨੂੰ ਬਚਾਇਆ ਜਾ ਸਕੇ ਪਰ ਉਹ ਵੀ ਦਲਦਲ 'ਚ ਧਸ ਗਿਆ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ¢ ਟੋਭੇ 'ਚੋਂ ਬੱਚਿਆਂ ਦੀਆਂ ਲਾਸ਼ਾਂ ਕੱਢਣ ਲਈ ਗੋਤਾਖ਼ੋਰ ਬੁਲਾਏ ਗਏ, ਕਰੀਬ 2 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ 5 ਬੱਚਿਆਂ ਦੀਆਂ ਲਾਸ਼ਾਂ ਤੇ ਉਨ੍ਹਾਂ ਨੂੰ ਬਚਾਉਣ ਗਏ ਸੁਨੀਲ ਦੀ ਵੀ ਲਾਸ਼ ਕੱਢ ਲਈ ਗਈ ਹੈ¢ ਘਟਨਾ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ.-2 ਜਸਕਰਨਜੀਤ ਤੇਜਾ, ਏ. ਸੀ. ਪੀ. ਸਿਮਰਨਜੀਤ ਸਿੰਘ, ਥਾਣਾ ਕੂੰਮਕਲਾਂ ਮੁਖੀ ਹਰਸ਼ਪਾਲ ਸਿੰਘ ਚਾਹਲ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਗਿਆ¢
ਇਕੋ ਪਰਿਵਾਰ ਦੇ ਸਨ 4 ਬੱਚੇ
ਫ਼ੈਕਟਰੀ 'ਚ ਮਜ਼ਦੂਰੀ ਵਜੋਂ ਕੰਮ ਕਰਦੇ ਸੰਜੇ ਕੁਮਾਰ ਤੇ ਉਸ ਦੀ ਪਤਨੀ ਕੁਕੀਲਾ ਦੇ ਇਕਲੌਤੇ ਪੁੱਤਰ ਸੋਨੂੰ ਅਤੇ ਤਿੰਨ ਧੀਆਂ ਲਛਮੀ, ਆਰਤੀ ਤੇ ਛੋਟੀ ਦੀ ਮੌਤ ਨੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ¢ ਮਾਪਿਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਇਹ ਬੱਚੇ ਟੋਭੇ ਨੇੜੇ ਖੇਡਣ ਗਏ ਸਨ ਤੇ ਅਣਹੋਣੀ ਦੇ ਡਰੋਂ ਉਨ੍ਹਾਂ ਨੂੰ ਝਿੜਕਿਆ ਵੀ ਸੀ ਕਿ ਉਹ ਇਸ ਖ਼ਤਰਨਾਕ ਜਗ੍ਹਾ 'ਤੇ ਨਾ ਜਾਣ ਪਰ ਅੱਜ ਮੌਤ ਇਨ੍ਹਾਂ ਬੱਚਿਆਂ ਨੂੰ ਟੋਭੇ ਕੋਲ ਖਿੱਚ ਕੇ ਲੈ ਗਈ, ਜਿਥੇ ਉਹ ਨਹਾਉਂਦੇ ਹੋਏ ਆਪਣੀ ਜਾਨ ਗਵਾ ਬੈਠੇ¢ ਇਨ੍ਹਾਂ 4 ਮਿ੍ਤਕ ਭੈਣ-ਭਰਾਵਾਂ ਦੀ ਬਚੀ ਇਕੋ ਇਕ ਵੱਡੀ ਭੈਣ ਦਾ ਰੋ-ਰੋ ਕੇ ਬੁਰਾ ਹਾਲ ਸੀ¢
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡ ਮਾਨਗੜ੍ਹ 'ਚ ਵਾਪਰੀ ਇਸ ਦੁਖਦਾਈ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਹਰੇਕ ਪੀੜਤ ਪਰਿਵਾਰ ਨੂੰ 50,000 ਰੁਪਏ ਐਕਸ ਗ੍ਰੇਸ਼ੀਆ ਮਦਦ ਦੇਣ ਦਾ ਐਲਾਨ ਵੀ ਕੀਤਾ¢ ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨਾਲ ਡੂੰਘਾ ਦੁੱਖ ਪ੍ਰਗਟਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਅਸਹਿ ਤੇ ਅਕਹਿ ਦੁੱਖ ਦੀ ਘੜੀ 'ਚ ਇਨ੍ਹਾਂ ਪਰਿਵਾਰਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇ ¢ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਹਰ ਸੰਭਵ ਮਦਦ ਕੀਤੀ ਜਾਵੇਗੀ |
ਮੁੱਖ ਮੰਤਰੀ ਨੇ ਈਦ ਮੌਕੇ ਕੀਤਾ ਐਲਾਨ
ਮਲੇਰਕੋਟਲਾ, 14 ਮਈ (ਕੁਠਾਲਾ, ਪਾਰਸ ਜੈਨ, ਹਨੀਫ਼ ਥਿੰਦ)-ਅੱਜ ਈਦ ਉਲ ਫਿਤਰ ਦੇ ਪਵਿੱਤਰ ਦਿਹਾੜੇ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਈਦ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਇਕੋ-ਇਕ ਮੁਸਲਿਮ ਬਹੁ ਗਿਣਤੀ ਸ਼ਹਿਰ ਮਲੇਰਕੋਟਲਾ 'ਤੇ ਗਰਾਂਟਾਂ ਤੇ ਸਹੂਲਤਾਂ ਦੀ ਵਰਖਾ ਕਰ ਦਿੱਤੀ | ਆਪਣੇ ਚੰਡੀਗੜ੍ਹ ਦਫ਼ਤਰ ਤੋਂ ਵਰਚੁਅਲ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਜਿੱਥੇ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ, ਉੱਥੇ ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ ਸੂਬਾ ਸਰਹਿੰਦ ਦੀ ਕਚਹਿਰੀ ਵਿਚ ਹਾਅ ਦਾ ਨਾਅਰਾ ਬੁਲੰਦ ਕਰਨ ਵਾਲੇ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਯਾਦ 'ਚ ਮਲੇਰਕੋਟਲਾ ਵਿਖੇ ਸਰਕਾਰੀ ਮੈਡੀਕਲ ਕਾਲਜ ਬਣਾਉਣ ਦਾ ਵੀ ਐਲਾਨ ਕੀਤਾ | ਉਨ੍ਹਾਂ 500 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਲਈ 50 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਦੇਣ ਸਮੇਤ ਮਲੇਰਕੋਟਲਾ ਵਿਖੇ ਲੜਕੀਆਂ ਦੇ ਨਵੇਂ ਸਰਕਾਰੀ ਕਾਲਜ ਲਈ 12 ਕਰੋੜ ਰੁਪਏ, ਨਵੇਂ ਬੱਸ ਅੱਡੇ ਲਈ 10 ਕਰੋੜ ਰੁਪਏ, ਮਲੇਰਕੋਟਲਾ ਦੇ ਵਿਕਾਸ ਲਈ ਅਰਬਨ ਇਨਵਾਇਰਨਮੈਂਟ ਡਿਵੈੱਲਪਮੈਂਟ ਇੰਪਰੂਵਮੈਂਟ ਪ੍ਰੋਗਰਾਮ ਤਹਿਤ 6 ਕਰੋੜ ਰੁਪਏ ਦੀ ਗਰਾਂਟ ਦੇਣ ਸਮੇਤ ਮਲੇਰਕੋਟਲਾ 'ਚ ਮਹਿਲਾ ਥਾਣਾ ਸਥਾਪਤ ਕਰਨ ਅਤੇ ਨਵਾਬ ਮਲੇਰਕੋਟਲਾ ਦੇ ਪੁਰਾਤਨ ਮਹਿਲ ਮੁਬਾਰਕ ਮੰਜ਼ਲ ਨੂੰ ਆਗਾ ਖ਼ਾਨ ਫਾਊਾਡੇਸ਼ਨ ਰਾਹੀਂ ਇਤਿਹਾਸਕ ਵਿਰਾਸਤ ਵਜੋਂ ਸੰਭਾਲਣ ਦਾ ਵੀ ਐਲਾਨ ਕੀਤਾ | ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਈਦ ਉਲ ਫਿਤਰ ਦੇ ਜਸ਼ਨਾਂ ਵਿਚ ਮੁੱਖ ਮੰਤਰੀ ਦੀ ਸ਼ਮੂਲੀਅਤ ਲਈ ਪੰਜਾਬ ਦੇ ਟਰਾਂਸਪੋਰਟ ਤੇ ਜਲ ਸਪਲਾਈ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦੇ ਯਤਨਾਂ ਸਦਕਾ ਪ੍ਰਸ਼ਾਸਨ ਵਲੋਂ ਮਲੇਰਕੋਟਲਾ ਦੇ ਵੱਖ-ਵੱਖ ਖੇਤਰਾਂ ਵਿਚ ਵੱਡ ਆਕਾਰੀ ਸਕਰੀਨਾਂ ਲਗਾਈਆਂ ਗਈਆਂ ਸਨ | ਮੁੱਖ ਸਮਾਗਮ ਸਥਾਨਕ ਪੰਜਾਬ ਉਰਦੂ ਅਕੈਡਮੀ ਦੇ ਆਡੀਟੋਰੀਅਮ ਵਿਖੇ ਰੱਖਿਆ ਗਿਆ, ਜਿੱਥੇ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ, ਡੀ.ਜੀ.ਪੀ. ਰਿਟਾ. ਜਨਾਬ ਮੁਹੰਮਦ ਮੁਸਤਫ਼ਾ ਅਤੇ ਮੁਫ਼ਤੀ ਏ ਪੰਜਾਬ ਮੌਲਾਨਾ ਇਰਕਾ-ਉਲ-ਹਸਨ ਕਾਂਧਲਵੀ ਨੇ ਮੁੱਖ ਮੰਤਰੀ ਦਾ ਈਦ ਦੇ ਪਵਿੱਤਰ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ | ਕੈਪਟਨ ਨੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੂੰ ਯਾਦ ਕਰਦਿਆਂ ਕਿਹਾ ਕਿ ਦਸਮੇਸ਼ ਪਿਤਾ ਨੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਇਕ ਸ੍ਰੀ ਸਾਹਿਬ ਤੇ ਹੁਕਮਨਾਮਾ ਭੇਜ ਕੇ ਨਿਵਾਜਿਆ ਸੀ ਅਤੇ ਹੁਣ ਮਲੇਰਕੋਟਲਾ 'ਚ 500 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਦਾ ਨਾਂਅ ਨਵਾਬ ਸ਼ੇਰ ਮੁਹੰਮਦ ਖਾਨ ਮੈਡੀਕਲ ਕਾਲਜ ਹੋਵੇਗਾ | ਉਨ੍ਹਾਂ ਦੱਸਿਆ ਕਿ ਮੈਡੀਕਲ ਕਾਲਜ ਲਈ 25 ਕਿੱਲੇ ਜ਼ਮੀਨ ਦਾ ਪ੍ਰਬੰਧ ਪੰਜਾਬ ਵਕਫ਼ ਬੋਰਡ ਨੇ ਕੀਤਾ ਹੈ |
ਡੀ.ਸੀ. ਸੰਗਰੂਰ ਨੂੰ ਨਵੇਂ ਜ਼ਿਲ੍ਹੇ ਲਈ ਇਮਾਰਤਾਂ ਦੀ ਨਿਸ਼ਾਨਦੇਹੀ ਤੁਰੰਤ ਕਰਨ ਦੇ ਆਦੇਸ਼
ਮੁੱਖ ਮੰਤਰੀ ਨੇ ਨਵੇਂ ਜ਼ਿਲ੍ਹੇ ਮਲੇਰਕੋਟਲਾ ਲਈ ਇਮਾਰਤਾਂ ਦੀ ਨਿਸ਼ਾਨਦੇਹੀ ਜਲਦੀ ਤੋਂ ਜਲਦੀ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਸਰਕਾਰ ਮਲੇਰਕੋਟਲਾ ਵਿਖੇ ਨਵੇਂ ਡਿਪਟੀ ਕਮਿਸ਼ਨਰ ਦੀ ਬਹੁਤ ਜਲਦੀ ਨਿਯੁਕਤੀ ਕਰ ਦੇਵੇਗੀ | ਜ਼ਿਲ੍ਹਾ ਮਲੇਰਕੋਟਲਾ ਦੀ ਭੂਗੋਲਿਕ ਸਥਿਤੀ ਬਾਰੇ ਚਰਚਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਫਿਲਹਾਲ ਮਲੇਰਕੋਟਲਾ ਨਾਲ ਅਮਰਗੜ੍ਹ ਤੇ ਅਹਿਮਦਗੜ੍ਹ ਦੇ ਇਲਾਕੇ ਜੋੜੇ ਜਾਣਗੇ ਜਦਕਿ ਬਾਕੀ ਇਲਾਕਿਆਂ ਦਾ ਫ਼ੈਸਲਾ ਚੱਲ ਰਹੀ ਮਰਦਮ ਸ਼ੁਮਾਰੀ ਦੇ ਅੰਕੜੇ ਆਉਣ ਪਿੱਛੋਂ ਕਰ ਲਿਆ ਜਾਵੇਗਾ | ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਟਰਾਂਸਪੋਰਟ ਤੇ ਜਲ ਸਪਲਾਈ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਆਪਣੀ ਧੀਆਂ ਵਰਗੀ ਛੋਟੀ ਭੈਣ 'ਤੇ ਕੀਤੇ ਇਨ੍ਹਾਂ ਅਹਿਸਾਨਾਂ ਨੂੰ ਉਹ ਕਦੇ ਵੀ ਭੁਲਾ ਨਹੀਂ ਸਕਦੀ | ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀਆਂ ਮੁਬਾਰਕਾਂ ਪੇਸ਼ ਕੀਤੀਆਂ | ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ, ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ, ਐਸ.ਡੀ.ਐਮ. ਸਿਮਰਪ੍ਰੀਤ ਕੌਰ, ਲਤੀਫ਼ ਅਹਿਮਦ ਥਿੰਦ ਐਸ.ਡੀ.ਐਮ. ਧੂਰੀ ਅਤੇ ਐਸ. ਪੀ. ਅਮਨਦੀਪ ਬਰਾੜ ਸਮੇਤ ਕਈ ਹੋਰ ਅਧਿਕਾਰੀ ਤੇ ਸਥਾਨਕ ਆਗੂ ਵੀ ਮੌਜੂਦ ਸਨ |
ਨਵੀਂ ਦਿੱਲੀ, 14 ਮਈ (ਉਪਮਾ ਡਾਗਾ ਪਾਰਥ)-ਭਾਰਤ 'ਚ ਕੋਰੋਨਾ ਦੇ ਅੰਕੜਿਆਂ ਦੀ ਰਫ਼ਤਾਰ ਅਜੇ ਵੀ ਖ਼ਤਰਨਾਕ ਬਣੀ ਹੋਈ ਹੈ | ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 3,43,144 ਨਵੇਂ ਮਾਮਲੇ ਦਰਜ ਕੀਤੇ ਗਏ, ਜਦਕਿ ਇਸ ਦੌਰਾਨ 4 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ | ਨਵੇਂ ਮਾਮਲੇ ਦਰਜ ਹੋਣ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 2 ਕਰੋੜ 40 ਲੱਖ ਤੋਂ ਵੱਧ ਹੋ ਗਈ ਹੈ, ਜਦਕਿ ਕੁਲ ਮਿ੍ਤਕਾਂ ਦਾ ਅੰਕੜਾ 2 ਲੱਖ 62 ਹਜ਼ਾਰ 'ਤੇ ਪਹੁੰਚ ਗਿਆ ਹੈ | ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਪਿਛਲੇ 24 ਘੰਟਿਆਂ 'ਚ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਤਦਾਦ, ਨਵੇਂ ਮਾਮਲਿਆਂ ਤੋਂ ਵੱਧ ਹੈ | ਪਿਛਲੇ 24 ਘੰਟਿਆਂ 'ਚ 3 ਲੱਖ 44 ਹਜ਼ਾਰ 570 ਮਰੀਜ਼ ਠੀਕ ਹੋਏ ਹਨ | ਸਰਕਾਰੀ ਅੰਕੜਿਆਂ ਮੁਤਾਬਿਕ ਮਹੀਨੇ 'ਚ ਅਜਿਹਾ ਤੀਜੀ ਵਾਰ ਹੋਇਆ ਹੈ ਜਦੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਨਵੇਂ ਮਰੀਜ਼ਾਂ ਤੋਂ ਜ਼ਿਆਦਾ ਹੈ | ਹੁਣ ਤੱਕ 2 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਠੀਕ ਹੋ ਗਏ ਹਨ | ਹਾਲੇ ਵੀ ਦੇਸ਼ 'ਚ 37 ਲੱਖ 4 ਹਜ਼ਾਰ ਲੋਕ ਜ਼ੇਰੇ ਇਲਾਜ ਹਨ | ਦੇਸ਼ 'ਚ ਪਾਜ਼ੀਟਿਵਿਟੀ ਦਰ 18.29 ਫ਼ੀਸਦੀ ਹੈ |
ਰਾਹੁਲ ਗਾਂਧੀ ਨੇ ਟੀਕਾਕਰਨ ਨੀਤੀ 'ਤੇ ਚੱੁਕੇ ਸਵਾਲ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਰਕਾਰ ਦੀ ਟੀਕਾਕਰਨ ਨੀਤੀ 'ਤੇ ਸਵਾਲ ਚੱੁਕਦਿਆਂ ਕਿਹਾ ਕਿ ਇਸ ਅਸਪੱਸ਼ਟ ਨੀਤੀ ਦੇ ਕਾਰਨ ਹੀ ਸਮੱਸਿਆਵਾਂ ਆ ਰਹੀਆਂ ਹਨ | ਟਵਿੱਟਰ 'ਤੇ ਪਾਏ ਸੰਦੇਸ਼ 'ਚ ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਟੀਕਿਆਂ ਦੀ ਖ਼ਰੀਦ ਦਾ ਕੇਂਦਰੀਕਰਨ ਹੋਣਾ ਚਾਹੀਦਾ ਹੈ ਅਤੇ ਇਸ ਦੀ ਵੰਡ ਰਾਜਾਂ 'ਤੇ ਛੱਡ ਦੇਣੀ ਚਾਹੀਦੀ ਹੈ | ਕਾਂਗਰਸ ਵਲੋਂ ਰਾਜਾਂ ਅਤੇ ਕੇਂਦਰ ਲਈ ਟੀਕਿਆਂ ਦੀ ਵੱਖ-ਵੱਖ ਕੀਮਤ ਨੂੰ ਵੀ ਵਿਤਕਰਿਆਂ ਭਰਿਆ ਕਰਾਰ ਦਿੰਦਿਆਂ ਸਭ ਲਈ ਮੁਫ਼ਤ ਟੀਕੇ ਦੀ ਮੰਗ ਕੀਤੀ ਜਾ ਰਹੀ ਹੈ |
ਯੂਥ ਕਾਂਗਰਸ ਪ੍ਰਧਾਨ ਪੀ.ਵੀ. ਸ੍ਰੀਨਿਵਾਸ ਕੋਲੋਂ ਦਿੱਲੀ ਕ੍ਰਾਈਮ ਬ੍ਰਾਂਚ ਵਲੋਂ ਪੱੁਛਗਿੱਛ
ਕੋਰੋਨਾ ਸੰਕਟ ਦੇ ਸਮੇਂ ਲੋੜਵੰਦਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਵਾਲੇ ਯੂਥ ਕਾਂਗਰਸ ਪ੍ਰਧਾਨ ਪੀ. ਵੀ. ਸ੍ਰੀਨਿਵਾਸ ਕੋਲੋਂ ਦਿੱਲੀ ਕ੍ਰਾਈਮ ਬ੍ਰਾਂਚ ਵਲੋਂ ਸ਼ੱੁਕਰਵਾਰ ਨੂੰ ਕਰੀਬ ਅੱਧਾ ਘੰਟਾ ਪੱੁਛਗਿੱਛ ਕੀਤੀ ਗਈ | ਕ੍ਰਾਈਮ ਬ੍ਰਾਂਚ ਮੁਤਾਬਿਕ ਇਹ ਪੱੁਛਗਿੱਛ ਹਾਈਕੋਰਟ ਦੇ ਆਦੇਸ਼ ਮੁਤਾਬਿਕ ਕੀਤੀ ਗਈ ਹੈ | ਪੁਲਿਸ ਵਲੋਂ ਪੱੁਛਿਆ ਗਿਆ ਕਿ ਉਹ ਲੋਕਾਂ ਦੀ ਮਦਦ ਲਈ ਦਵਾਈਆਂ ਅਤੇ ਹੋਰ ਉਪਕਰਨ ਕਿੱਥੋਂ ਲਿਆਉਂਦੇ ਹਨ | ਜ਼ਿਕਰਯੋਗ ਹੈ ਕਿ ਕੋਰੋਨਾ ਮਰੀਜ਼ਾਂ ਦੀ ਮਦਦ ਕਰਨ 'ਚ ਸ੍ਰੀਨਿਵਾਸ ਦੀ ਭੂਮਿਕਾ ਦੀ ਕਾਫੀ ਸ਼ਲਾਘਾ ਹੋ ਰਹੀ ਹੈ | ਅਜਿਹੀ ਪੱੁਛਗਿੱਛ ਦੀ ਨਿਖੇਧੀ ਕਰਦਿਆਂ ਕਾਂਗਰਸ ਨੇ ਕਿਹਾ ਕਿ ਇਹ ਕੇਂਦਰ ਦਾ ਕੋਝਾ ਰੂਪ ਹੈ | ਰਾਹੁਲ ਗਾਂਧੀ ਨੇ ਹੈਸ਼ਟੈਗ ਨਾਲ ਯੂਥ ਕਾਂਗਰਸ ਦੇ ਨਾਲ ਖੜ੍ਹੇ ਹੋਣ ਦਾ ਅਹਿਦ ਕਰਦਿਆਂ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਬਚਾਉਣ ਵਾਲਾ ਹਮੇਸ਼ਾ ਮਾਰਨ ਵਾਲੇ ਤੋਂ ਵੱਡਾ ਹੁੰਦਾ ਹੈ | ਕਾਂਗਰਸ ਨੇਤਾ ਰਣਦੀਪ ਸਿੰਘ ਸੂਰਜੇਵਾਲ ਨੇ ਟਵਿੱਟਰ 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਮਦਦ ਕਰਨ ਵਾਲੇ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਨੂੰ ਮਦਦ ਤੋਂ ਰੋਕਣਾ ਮੋਦੀ ਸਰਕਾਰ ਦਾ ਕੋਝਾ ਰੂਪ ਹੈ | ਅਜਿਹੀ ਨਫ਼ਰਤ ਭਰੀ ਬਦਲੇ ਦੀ ਕਾਰਵਾਈ ਤੋਂ ਅਸੀਂ ਨਾ ਡਰਾਂਗੇ, ਨਾ ਸਾਡਾ ਜਜ਼ਬਾ ਟੱੁਟੇਗਾ | ਪੱੁਛਗਿੱਛ ਤੋਂ ਬਾਅਦ ਸ੍ਰੀਨਿਵਾਸ ਨੇ ਕਿਹਾ ਕਿ ਅਸੀਂ ਕੁਝ ਵੀ ਗ਼ਲਤ ਨਹੀਂ ਕੀਤਾ | ਜੇਕਰ ਸਾਡੀ ਛੋਟੀ ਜਿਹੀ ਕੋਸ਼ਿਸ਼ ਕਿਸੇ ਦੀ ਜਾਨ ਬਚਾਉਣ 'ਚ ਮਦਦ ਕਰਦੀ ਹੈ ਤਾਂ ਸਾਨੂੰ ਅਜਿਹੀਆਂ ਗੱਲਾਂ ਤੋਂ ਡਰਨ ਦੀ ਲੋੜ ਨਹੀਂ ਹੈ |
ਚੰਡੀਗੜ੍ਹ, 14 ਮਈ (ਵਿਕਰਮਜੀਤ ਸਿੰਘ ਮਾਨ)-ਸੂਬੇ 'ਚ ਕੋਰੋਨਾ ਕਾਰਨ ਅੱਜ 180 ਹੋਰ ਮੌਤਾਂ ਹੋਈਆਂ, ਜਦਕਿ 8446 ਮਰੀਜ਼ਾਂ ਦੇ ਠੀਕ ਹੋਏ ਹਨ | ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ 8068 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 180 ਮੌਤਾਂ ਵਿਚ ਅੰਮਿ੍ਤਸਰ ਤੋਂ 23, ਬਰਨਾਲਾ ਤੋਂ 3, ...
ਪਿਛਲੇ 12 ਸਾਲਾਂ 'ਚ ਬੰਦ ਹੋਈਆਂ 25 ਹਜ਼ਾਰ ਤੋਂ ਵਧੇਰੇ ਉਦਯੋਗਿਕ ਇਕਾਈਆਂ
ਸੁਰਿੰਦਰ ਕੋਛੜ
ਅੰਮਿ੍ਤਸਰ, 14 ਮਈ -ਕੇਂਦਰ ਸਰਕਾਰ ਵਲੋਂ ਪਿਛਲੇ ਕਈ ਦਹਾਕਿਆਂ ਤੋਂ ਮੰਦੀ ਦੇ ਦੌਰ 'ਚੋਂ ਲੰਘ ਰਹੇ ਪੰਜਾਬ ਦੇ ਸਨਅਤੀ ਅਤੇ ਵਪਾਰਕ ਖੇਤਰ ਨੂੰ ਸਿਰੇ ਤੋਂ ਨਜ਼ਰ-ਅੰਦਾਜ਼ ...
ਨਵੀਂ ਦਿੱਲੀ, 14 ਮਈ (ਬਲਵਿੰਦਰ ਸਿੰਘ ਸੋਢੀ)- ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦਾ ਅੱਜ ਕੋਰੋਨਾ ਕਾਰਨ ਦਿਹਾਂਤ ਹੋ ਗਿਆ | ਇਨ੍ਹਾਂ ਦੇ ਦਿਹਾਂਤ 'ਤੇ ਦਿੱਲੀ ਦੇ ਮੱੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗਹਿਰਾ ਦੱੁਖ ਪ੍ਰਗਟ ਕਰਦਿਆਂ ਕਿਹਾ ...
ਸੰਗਰੂਰ, 14 ਮਈ (ਸੁਖਵਿੰਦਰ ਸਿੰਘ ਫੁੱਲ)-ਅਕਾਲੀ ਦਲ ਦੇ ਵੱਡੇ ਸੀਨੀਅਰ, ਤਜਰਬੇਕਾਰ ਤੇ ਅਨੁਭਵੀ ਟਕਸਾਲੀ ਆਗੂ ਜਥੇਦਾਰ ਰਜਿੰਦਰ ਸਿੰਘ ਕਾਂਝਲਾ ਦਾ ਅੱਜ ਦਿਹਾਂਤ ਹੋ ਗਿਆ | ਉਹ ਕਾਫੀ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ | ਪਿਛਲੇ ਦਿਨੀਂ ਉਹ ਕੋਰੋਨਾ ...
ਚੰਡੀਗੜ੍ਹ, 14 ਮਈ (ਰਾਮ ਸਿੰਘ ਬਰਾੜ)-ਹਰਿਆਣਾ ਦੇ ਪਲਵਲ ਜ਼ਿਲ੍ਹੇ 'ਚ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ | ਦਿੱਲੀ ਤੋਂ ਸਿਰਫ 70 ਕਿਲੋਮੀਟਰ ਦੂਰ ਪਲਵਲ 'ਚ ਇਕ ਔਰਤ ਨਾਲ 28 ਵਿਅਕਤੀਆਂ ਵਲੋਂ ਸਮੂਹਿਕ ਜਬਰ ਜਨਾਹ ਕੀਤਾ ਗਿਆ ਹੈ | ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ...
ਕਾਬਲ, 14 ਮਈ (ਏਜੰਸੀ)-ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਉੱਤਰ 'ਚ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕਰਨ ਦੌਰਾਨ ਹੋਏ ਬੰਬ ਧਮਾਕੇ 'ਚ 12 ਸ਼ਰਧਾਲੂ ਮਾਰੇ ਗਏ ਤੇ 15 ਹੋਰ ਜ਼ਖ਼ਮੀ ਹੋ ਗਏ ਹਨ | ਅਫਗਾਨ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਬੰਬ ਧਮਾਕੇ 'ਚ ਮਾਰੇ ਗਏ 12 ਲੋਕਾਂ ...
ਨਵੀਂ ਦਿੱਲੀ, 14 ਮਈ (ਜਗਤਾਰ ਸਿੰਘ)-ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਥਾਪਿਤ ਕੀਤੇ ਸ੍ਰੀ ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਵਾਸਤੇ ਅਦਾਕਾਰ ਅਮਿਤਾਭ ਬੱਚਨ ਵਲੋਂ ਦਾਨ ਵਜੋਂ ਦਿੱਤੇ 2 ਕਰੋੜ ਰੁਪਏ ਸਬੰਧੀ ਮਾਮਲੇ ਨੂੰ ਲੈ ਕੇ ਕਾਫੀ ਵਿਵਾਦ ਛਿੜਿਆ ਹੋਇਆ ਹੈ ...
ਸ੍ਰੀਨਗਰ, 14 ਮਈ (ਮਨਜੀਤ ਸਿੰਘ)- ਬੀ.ਐਸ.ਐਫ. ਨੇ ਭਾਰਤ ਦੇ ਜੰਮੂ ਖੇਤਰ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਸਾਂਬਾ ਸੈਕਟਰ ਨੇੜੇ ਪਾਕਿਸਤਾਨੀ ਡਰੋਨ ਦੁਆਰਾ ਸੱੁਟੇ ਹਥਿਆਰ ਬਰਾਮਦ ਕਰਕੇ ਦੁਸ਼ਮਣ ਦੀ ਸਾਜਿਸ਼ ਨਾਕਾਮ ਕਰ ਦਿੱਤੀ ਹੈ | ਬੀ.ਐਸ.ਐਫ. ਦੇ ਡੀ.ਆਈ.ਜੀ. ਨੇ ...
ਕੋਲਕਾਤਾ, 14 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੇ ਕਿਸਾਨਾਂ ਨੂੰ ਪੀ.ਐਮ. ਕਿਸਾਨ ਯੋਜਨਾ ਤਹਿਤ ਪਹਿਲੀ ਕਿਸ਼ਤ ਮਿਲਣ 'ਤੇ ਕੇਂਦਰ ਤੇ ਰਾਜ ਸਰਕਾਰ 'ਚ ਟਕਰਾਅ ਉਭਰ ਕੇ ਸਾਹਮਣੇ ਆਇਆ ਹੈ | ਰਾਜ ਸਰਕਾਰ ਨੇ ਦੋਸ਼ ਲਾਇਆ ਹੈ ਕਿ ਕਿਸਾਨਾਂ ਦੇ ਬੈਂਕ ਖਾਤੇ 'ਚ ਰਕਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX