ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਕੱਲ੍ਹ ਗਰੀਬ ਕੋਵਿਡ ਮਰੀਜ਼ਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਉਣ ਦੇ ਐਲਾਨ ਉਪਰੰਤ ਅੱਜ ਸਥਾਨਕ ਪੁਲਿਸ ਲਾਈਨ 'ਚ ਬਣਾਈ 'ਕੋਵਿਡ ਕੰਟੀਨ' ਤੋਂ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਇਸ ਭਲਾਈ ਕਾਰਜ ਦੀ ਸ਼ੁਰੂਆਤ ਕਰਵਾਈ | ਲੋੜਵੰਦ ਕੋਵਿਡ ਮਰੀਜ਼ਾਂ ਲਈ ਇਸ ਉਪਰਾਲੇ ਨੂੰ ਸ਼ੁਰੂ ਕਰਨ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਡੀ. ਜੀ. ਪੀ. ਦਿਨਕਰ ਗੁਪਤਾ ਦੇ ਨਿਰਦੇਸ਼ਾਂ 'ਤੇ ਅੱਜ ਜ਼ਿਲ੍ਹੇ 'ਚ ਭੋਜਨ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਨਾਲ ਹੁਣ ਗਰੀਬ ਅਤੇ ਬੇਸਹਾਰਾ ਕੋਵਿਡ ਮਰੀਜ਼ ਹੈਲਪਲਾਈਨ ਨੰਬਰ 112 ਤੇ 181 ਉੱਤੇ ਕਾਲ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੇ ਘਰਾਂ ਤੱਕ ਭੋਜਨ ਪਹੁੰਚਾਉਣ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਿਹੜੀਆਂ ਉਨ੍ਹਾਂ ਨੂੰ ਬਿਲਕੁਲ ਤਿਆਰ ਭੋਜਨ ਸੌਂਪਣਗੀਆਂ | ਉਨ੍ਹਾਂ ਦੱਸਿਆ ਕਿ ਇਹ ਭੋਜਨ ਬਹੁਤ ਹੀ ਪੌਸ਼ਟਿਕ, ਸਿਹਤਮੰਦ, ਸ਼ੁੱਧ ਅਤੇ ਸਾਫ਼-ਸੁਥਰਾ ਹੈ, ਜਿਸ ਵਿਚ ਇਕ ਦਾਲ, ਇਕ ਸਬਜ਼ੀ, ਸਲਾਦ ਅਤੇ ਫੁਲਕੇ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੂੰ ਅੱਜ ਸਭ ਤੋਂ ਪਹਿਲੀ ਕਾਲ ਟਾਂਡਾ ਖੇਤਰ ਤੋਂ ਇਕ ਪਾਜ਼ੀਟਿਵ ਮਰੀਜ਼ ਦੀ ਆਈ, ਜਿਸ ਨੂੰ ਸਬੰਧਿਤ ਟੀਮ ਵਲੋਂ ਉਸ ਦੇ ਘਰ ਭੋਜਨ ਪਹੁੰਚਾਇਆ ਗਿਆ | ਉਨ੍ਹਾਂ ਦੱਸਿਆ ਕਿ ਟੀਮਾਂ ਵਲੋਂ ਫੂਡ ਡਿਲਿਵਰੀ ਵੈਨਾਂ ਰਾਹੀਂ ਭਿੱਜਣ ਮਰੀਜ਼ਾਂ ਤੱਕ ਪੱੁਜਦਾ ਕੀਤਾ ਜਾਵੇਗਾ | ਹੁਸ਼ਿਆਰਪੁਰ ਪੁਲਿਸ ਲਾਈਨ 'ਚ ਸਥਾਪਿਤ 'ਕੋਵਿਡ ਕੰਟੀਨ' ਤੋਂ ਵੱਖ-ਵੱਖ ਟੀਮਾਂ ਐਸ.ਪੀ. (ਡੀ) ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਡੀ.ਐਸ.ਪੀਜ. ਜਸਪ੍ਰੀਤ ਸਿੰਘ ਅਤੇ ਮਾਧਵੀ ਸ਼ਰਮਾ ਦੀ ਦੇਖ-ਰੇਖ 'ਚ ਹੁਸ਼ਿਆਰਪੁਰ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਵਿਚ ਹੈਲਪਲਾਈਨ ਨੰਬਰ 'ਤੇ ਕਾਲ ਪ੍ਰਾਪਤ ਹੋਣ ਉਪਰੰਤ ਖਾਣਾ ਪਹੁੰਚਾਉਣਾ ਯਕੀਨੀ ਬਣਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਬਾਕੀ ਸਬ-ਡਵੀਜ਼ਨਾਂ 'ਚ ਸਬੰਧਿਤ ਡੀ.ਐਸ.ਪੀਜ. ਦੀ ਨਿਗਰਾਨੀ ਹੇਠ ਟੀਮਾਂ ਮਰੀਜ਼ਾਂ ਦੇ ਘਰੀਂ ਭੋਜਨ ਪਹੁੰਚਾਉਣਗੀਆਂ | ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਹ ਸੁਵਿਧਾ ਦਾ ਆਗਾਜ਼ ਹੋਣ ਨਾਲ ਜ਼ਿਲੇ੍ਹ ਵਿਚ ਕਿਤੇ ਵੀ ਰਹਿ ਰਹੇ ਕੋਵਿਡ ਮਰੀਜ਼ ਭੋਜਨ ਨਾ ਮਿਲਣ ਦੀ ਸੂਰਤ ਵਿਚ 181 ਅਤੇ 112 ਹੈਲਪਲਾਈਨ ਨੰਬਰਾਂ ਉੱਤੇ ਦਿਨ-ਰਾਤ ਕਿਸੇ ਵੀ ਵੇਲੇ ਕਾਲ ਕਰ ਸਕਦੇ ਹਨ |
ਹਾਜੀਪੁਰ, 14 ਮਈ (ਜੋਗਿੰਦਰ ਸਿੰਘ)- ਹਾਜੀਪੁਰ ਦੇ ਨਜ਼ਦੀਕ ਪੈਂਦੇ ਪਿੰਡ ਪਨਖ਼ੂਹ ਦੇ ਕੋਹਿਨੂਰ ਇੰਟਰਨੈਸ਼ਨਲ ਸਕੂਲ ਵਿਚ ਪਿ੍ੰਸੀਪਲ ਹਰਪ੍ਰੀਤ ਪੰਧੇਰ ਦੀ ਅਗਵਾਈ ਹੇਠ ਵਿਦਿਆਰਥੀਆਂ ਵਿਚ ਆਨਲਾਈਨ ਫੈਂਸੀ ਡਰੈੱਸ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਨਰਸਰੀ ਤੋਂ ...
ਗੜ੍ਹਦੀਵਾਲਾ, 14 ਮਈ (ਚੱਗਰ)- ਭਾਰਤ ਵਿਚ ਇਸ ਸਮੇਂ ਫੈਲੀ ਕੋਰੋਨਾ ਮਹਾਂਮਾਰੀ ਦੀ ਭਿਆਨਕ ਲਹਿਰ ਵਿਚ ਲੋੜਵੰਦਾਂ ਦੀ ਮਦਦ ਲਈ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲਿਆਂ ਵਲੋਂ ਸੰਗਤ ਦੇ ਸਹਿਯੋਗ ਨਾਲ ਵਿਸ਼ੇਸ਼ ਉਪਰਾਲਾ ਆਰੰਭ ਕੀਤੀ ਗਿਆ ਹੈ, ਜਿਸ ਤਹਿਤ ਜੇਕਰ ਕਿਸੇ ...
ਹੁਸ਼ਿਆਰਪੁਰ, 14 ਮਈ (ਨਰਿੰਦਰ ਸਿੰਘ ਬੱਡਲਾ)- ਲੋਕ ਇਨਸਾਫ਼ ਪਾਰਟੀ ਹਲਕਾ ਚੱਬੇਵਾਲ ਦੀ ਇਕੱਤਰਤਾ ਸਰਪੰਚ ਸੋਢੀ ਰਾਮ ਬਡਿਆਲ ਹਲਕਾ ਇੰਚਾਰਜ ਦੀ ਅਗਵਾਈ 'ਚ ਬੱਸੀ ਦੌਲਤ ਖਾਂ ਵਿਖੇ ਹੋਈ, ਜਿਸ ਵਿਚ ਸੀਨੀਅਰ ਆਗੂ ਅਵਤਾਰ ਸਿੰਘ ਡਾਂਡੀਆਂ ਜ਼ਿਲ੍ਹਾ ਪ੍ਰਧਾਨ ਦਿਹਾਤੀ ...
ਮਿਆਣੀ, 14 ਮਈ (ਹਰਜਿੰਦਰ ਸਿੰਘ ਮੁਲਤਾਨੀ)- ਪਿੰਡ ਪਿੰਡੀਖੇਰ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਪੰਮਾ ਮੁਲਤਾਨੀ ਪਿੰਡੀਖੇਰ ਤੇ ਮਨਜੀਤ ਸਿੰਘ ਬੈਸਾਂ ਦੀ ਅਗਵਾਈ ਵਿਚ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ...
ਮਾਹਿਲਪੁਰ, 14 ਮਈ (ਦੀਪਕ ਅਗਨੀਹੋਤਰੀ)-ਪਿੰਡ ਲੰਗੇਰੀ ਦੇ ਬਾਹਰਲੇ ਹਿੱਸੇ ਦੇ ਅੱਧਾ ਦਰਜਨ ਦੇ ਕਰੀਬ ਘਰ ਪਿਛਲੇ ਦੋ ਮਹੀਨਿਆਂ ਤੋਂ ਗੰਦੇ ਨਾਲੇ ਹੇਠ ਲਗਾਈ ਪਾਣੀ ਦੀ ਟੂਟੀ ਤੋਂ ਪਾਣੀ ਪੀਣ ਲਈ ਮਜਬੂਰ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਕਮਲਜੀਤ ਸਿੰਘ ਪੁੱਤਰ ...
ਮਾਹਿਲਪੁਰ, 14 ਮਈ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਦੋ ਵਿਅਕਤੀ ਵਲੋਂ ਕਰਫ਼ਿਊ ਦੀ ਉਲੰਘਣਾ ਕਰਨ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਥਾਣੇਦਾਰ ...
ਮੁਕੇਰੀਆਂ, 14 ਮਈ (ਰਾਮਗੜ੍ਹੀਆ)- ਅੱਜ ਸਵੇਰੇ ਰੇਲਵੇ ਟਰੈਕ ਕਿੱਲੋ ਮੀਟਰ ਨੰਬਰ 73/39-41 ਓਵਰ ਬਿ੍ਜ ਮੁਕੇਰੀਆਂ-ਗੁਰਦਾਸਪੁਰ ਰੋਡ ਹੇਠਾਂ ਇੱਕ ਵਿਅਕਤੀ ਦੀ ਰੇਲ ਗੱਡੀ 'ਚੋਂ ਡਿੱਗਣ ਕਾਰਨ ਮੌਤ ਹੋ ਜਾਣ 'ਤੇ ਲਾਸ਼ ਬਰਾਮਦ ਹੋਈ ਹੈ | ੳਕਤ ਵਿਅਕਤੀ ਦੀ ਉਮਰ (50-52) ਦੇ ਕਰੀਬ, ਸਿਰ ...
ਤਲਵਾੜਾ, 14 ਮਈ (ਅ. ਪ੍ਰ.)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ-19 ਕਰਕੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਲਈ ਹਫ਼ਤੇ 'ਚ ਵੱਖ-ਵੱਖ ਦਿਨ ਦਿੱਤੇ ਗਏ ਹਨ, ਪਰੰਤੂ ਦਾਤਾਰਪੁਰ ਮੇਨ ਮਾਰਕੀਟ 'ਚ ਇਕ ਕੱਪੜੇ ਦੀ ਦੁਕਾਨ ਦਾ ਮਾਲਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਣਾਏ ਗਏ ਸਾਰੇ ...
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਕੋਵਿਡ ਵੈਕਸੀਨੇਸ਼ਨ ਸਬੰਧੀ ਜਿੱਥੇ ਵੱਖ-ਵੱਖ ਥਾਵਾਂ 'ਤੇ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ, ਉੱਥੇ ਮੋਬਾਈਲ ਵੈਨ ਦੇ ਰਾਹੀਂ ਵੀ ਵੈਕਸੀਨੇਸ਼ਨ ਟੀਮਾਂ ...
ਭੰਗਾਲਾ, 14 ਮਈ (ਬਲਵਿੰਦਰਜੀਤ ਸਿੰਘ ਸੈਣੀ)- ਦਰਿਆ ਬਿਆਸ ਕਿਨਾਰੇ ਵਸੇ ਪਿੰਡ ਮਿਆਣੀ ਮਲਾਹਾ, ਮਹਿਤਾਬਪੁਰ, ਜਹਾਨਪੁਰ, ਮੋਤਲਾ, ਹਰਸਾ ਕਲੋਤਾ, ਨੁਸ਼ਹਿਰਾ ਪੱਤਣ, ਕੋਲੀਆਂ ਦੀ ਉਪਜਾਊਾ ਭੂਮੀ ਨੂੰ ਦਰਿਆ ਬਿਆਸ ਦੇ ਪਾਣੀ ਕਾਰਨ ਖੋਰਾ ਲੱਗਾ ਹੋਇਆ ਹੈ | ਬੇਸ਼ੱਕ ਇਨ੍ਹਾਂ ...
ਹਾਜੀਪੁਰ, 14 ਮਈ (ਜੋਗਿੰਦਰ ਸਿੰਘ, ਪੁਨੀਤ ਭਾਰਦਵਾਜ)-ਹਾਜੀਪੁਰ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਪਿੰਡ ਹੰਦਵਾਲ ਦੀ ਛੋਟੀ ...
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅਹਿਮਦੀਆ ਜ਼ਮਾਤ ਹੁਸ਼ਿਆਰਪੁਰ ਦੇ ਪ੍ਰਮੁੱਖ ਸ਼ੇਖ਼ ਮੰਨਾਨ ਦੀ ਦੇਖ-ਰੇਖ ਹੇਠ ਹੁਸ਼ਿਆਰਪੁਰ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਜਾਰੀ ਹਦਾਇਤਾਂ ਦੀ ...
ਹੁਸ਼ਿਆਰਪੁਰ, 14 ਮਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਪੁਲਿਸ ਨੇ ਦੋ ਵੱਖ-ਵੱਖ ਥਾਵਾਂ ਤੋਂ ਦੋ ਵਿਅਕਤੀਆਂ ਨੂੰ ਨਜਾਇਜ਼ ਸ਼ਰਾਬ ਤੇ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਮਾਡਲ ਟਾਊਨ ਪੁਲਿਸ ਨੇ ਗਸ਼ਤ ਦੌਰਾਨ ਬੇਗਮਪੁਰਾ ਮੁਹੱਲਾ ਇਲਾਕੇ ...
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ)-ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਕਨਵੀਨਰ ਸਾਥੀ ਸੱਜਣ ਸਿੰਘ ਦੀ ਕੋਰੋਨਾ ਮਹਾਂਮਾਰੀ ਕਾਰਨ ਹੋਈ ਮੌਤ 'ਤੇ ਸਾਂਝਾ ਫ਼ਰੰਟ ਵਲੋਂ ਵਰਚੂਅਲ ਸੋਗ ਸਭਾ ਕਨਵੀਨਰ-ਕਮ-ਕੁਆਰਡੀਨੇਟਰ ਸਤੀਸ਼ ਰਾਣਾ ਦੀ ...
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ)-ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਕਨਵੀਨਰ ਸਾਥੀ ਸੱਜਣ ਸਿੰਘ ਦੀ ਕੋਰੋਨਾ ਮਹਾਂਮਾਰੀ ਕਾਰਨ ਹੋਈ ਮੌਤ 'ਤੇ ਸਾਂਝਾ ਫ਼ਰੰਟ ਵਲੋਂ ਵਰਚੂਅਲ ਸੋਗ ਸਭਾ ਕਨਵੀਨਰ-ਕਮ-ਕੁਆਰਡੀਨੇਟਰ ਸਤੀਸ਼ ਰਾਣਾ ਦੀ ...
ਗੜ੍ਹਸ਼ੰਕਰ, 14 ਮਈ (ਧਾਲੀਵਾਲ)- ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਮੁਕੇਸ਼ ਗੁਜਰਾਤੀ ਅਤੇ ਸੁਖਦੇਵ ਡਾਨਸੀਵਾਲ ਨੇ ਦੱਸਿਆ ਕਿ ਪ੍ਰਾਇਮਰੀ ਸਿੱਖਿਆ ਤੰਤਰ ਦੇ ਕੁਲ ਖਾਤਮੇ ਦੇ ਨਿਸ਼ਾਨੇ ਤਹਿਤ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦਾ ਦਾਖਲਾ ...
ਮੁਕੇਰੀਆਂ, 14 ਮਈ (ਰਾਮਗੜ੍ਹੀਆ)- ਦੇਸ਼ ਅੰਦਰ ਫੈਲੀ ਭਿਆਨਕ ਮਹਾਂਮਾਰੀ ਨੂੰ ਦੇਖਦੇ ਹੋਏ ਜਿੰਮ, ਸਵਿਮਿੰਗ ਪੁਲ ਅਤੇ ਸਾਈਕਲਾਂ ਦੀ ਸਹੂਲਤਾਂ ਨਾ ਮਿਲਣ ਕਾਰਨ ਲੋਕ ਭਾਰੀ ਪ੍ਰੇਸ਼ਾਨ ਹਨ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਕੇਰੀਆਂ ਦੇ ਦੁਕਾਨਦਾਰ ...
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਈਦ-ਉਲ-ਫਿਤਰ ਦੇ ਪਵਿੱਤਰ ਤਿਉਹਾਰ ਮੌਕੇ ਸਿੱਖ, ਮੁਸਲਿਮ, ਈਸਾਈ ਸਾਂਝਾ ਫ਼ਰੰਟ ਦੇ ਨੇਤਾਵਾਂ ਲਾਰੈਂਸ ਚੌਧਰੀ, ਗੁਰਨਾਮ ਸਿੰਘ ਸਿੰਗੜੀਵਾਲਾ, ਵਿਕਾਸ ਹੰਸ, ਮੌਲਵੀ ਖਲੀਲ ਅਹਿਮਦ, ਹਰਵਿੰਦਰ ਹੀਰਾ, ਕਰਨੈਲ ...
ਮੁਕੇਰੀਆਂ, 14 ਮਈ (ਰਾਮਗੜ੍ਹੀਆ)-ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਸ੍ਰੀ ਪਰਸ਼ੂਰਾਮ ਬ੍ਰਹਮਣ ਸਭਾ ਦੇ ਪ੍ਰਧਾਨ ਚੰਦਰ ਮੋਹਣ ਦੀ ਅਗਵਾਈ ਹੇਠ ਪਰਮ ਹੰਸ ਬਾਗ 'ਚ ਮਨਾਇਆ ਗਿਆ | ਇਸ ਮੌਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਹਵਨ ਯੱਗ ਅਤੇ ਲੰਗਰ ਵੀ ਲਗਾਇਆ ਗਿਆ | ਇਸ ...
ਮਿਆਣੀ, 14 ਮਈ (ਹਰਜਿੰਦਰ ਸਿੰਘ ਮੁਲਤਾਨੀ)- ਬਲਾਕ ਟਾਂਡਾ ਦੇ ਪਿੰਡ ਦਬੁਰਜੀ ਦੇ ਨੌਜਵਾਨ ਸਰਪੰਚ ਜਸਬੀਰ ਸਿੰਘ ਵਿਕੀ ਨੇ ਪਿੰਡ ਵਾਸੀਆਂ ਦੇ ਸਹਿਯੋਗ ਅਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਤੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਅਸ਼ੀਰਵਾਦ ਨਾਲ ਪਿੰਡ ਦੇ ਵਿਕਾਸ ...
ਹੁਸ਼ਿਆਰਪੁਰ, 14 ਮਈ (ਨਰਿੰਦਰ ਸਿੰਘ ਬੱਡਲਾ)- ਫੁਗਲਾਣਾ 'ਚ ਈਦ-ਉਲ ਫਿਤਰ ਦਾ ਤਿਉਹਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੋਆਬਾ ਦੇ ਜਨਰਲ ਸਕੱਤਰ ਬਸ਼ੀਰ ਅਲੀ ਫੁਗਲਾਣਾ ਦੀ ਅਗਵਾਈ ਮਨਾਇਆ ਗਿਆ | ਜਿਸ 'ਚ ਸਮੂਹ ਮੁਸਲਮਾਨ ਭਾਈਚਾਰੇ ਵਲੋਂ ਨਿਮਾਜ਼ ਅਦਾ ਕੀਤੀ ਗਈ ਅਤੇ ਉਨ੍ਹਾਂ ...
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ)- ਬੈਂਕ ਤੋਂ ਘਰ ਵਾਪਸ ਆ ਰਹੇ ਵਿਅਕਤੀ ਤੋਂ ਕਥਿਤ ਤੌਰ 'ਤੇ ਪੈਸੇ ਝੱਪਟਣ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕਰ ਲੋਕਾਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ | ਜਾਣਕਾਰੀ ਦੇ ਅਨੁਸਾਰ ਪੁਰਹੀਰਾਂ ਦੇ ਵਾਸੀ ਸੁਰੇਸ਼ ਕੁਮਾਰ ਨੇ ਪੁਲਿਸ ...
ਮਾਹਿਲਪੁਰ, 14 ਮਈ (ਦੀਪਕ ਅਗਨੀਹੋਤਰੀ)-ਪਿੰਡ ਲੰਗੇਰੀ ਦੇ ਸਰਪੰਚ ਦਾ ਅਣਪਛਾਤੇ ਚੋਰਾਂ ਨੇ ਖੇਤਾਂ 'ਚ ਖੜ੍ਹਾ ਮੋਟਰਸਾਈਕਲ ਚੋਰੀ ਕਰ ਲਿਆ | ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਸਰਪੰਚ ...
ਹਰਿਆਣਾ, 14 ਮਈ (ਹਰਮੇਲ ਸਿੰਘ ਖੱਖ)-ਸੂਬੇ ਅੰਦਰ ਕਾਂਗਰਸ ਸਰਕਾਰ ਵਲੋਂ ਹਰ ਖੇਤਰ ਅੰਦਰ ਵਿਕਾਸ ਕਰਵਾਇਆ ਗਿਆ ਹੈ ਤੇ ਜੋ ਰਹਿੰਦਾ ਹੈ ਉਸ ਨੂੰ ਵੀ ਜਲਦ ਪੂਰਾ ਕਰ ਦਿੱਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਜਸਪਾਲ ਸਿੰਘ ਪੰਡੋਰੀ ਪੰਚਾਇਤ ਸੰਮਤੀ ...
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ)-ਜਾਮਾ ਮਸਜਿਦ ਹੁਸ਼ਿਆਰਪੁਰ ਵਿਖੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਜਾਰੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਇਮਾਮ ਸ਼ਮੀਮ ਅਹਿਮਦ ਕਾਸਮੀ ਵਲੋਂ ਮੁਸਲਿਮ ਭਾਈਚਾਰੇ ...
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ)-ਸੁਮਨ ਮੈਮੋਰੀਅਲ ਸੁਸਾਇਟੀ ਹੁਸ਼ਿਆਰਪੁਰ ਵਲੋਂ ਸਮਾਜ ਸੇਵੀ ਕੰਮਾਂ 'ਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਸੇਵਾਵਾਂ ਪੰਜਾਬ ਦੇ ਰਿਟਾ: ਨਿਰਦੇਸ਼ਕ ਅਤੇ ਸੁਮਨ ਮੈਮੋਰੀਅਲ ...
ਐਮਾਂ ਮਾਂਗਟ, 14 ਮਈ (ਗੁਰਾਇਆ)- ਉਪ ਮੰਡਲ ਅਧੀਨ ਪੈਂਦੇ ਪਿੰਡ ਮਨਸੂਰਪੁਰ ਵਾਸੀਆਂ ਵਲੋਂ ਆਪਣੇ ਹੀ ਪਿੰਡ ਦੇ ਇਕ ਵਿਅਕਤੀ ਖ਼ਿਲਾਫ਼ ਪਿੰਡ ਮਹਿਤਪੁਰ ਤੋਂ ਦਾਣਾ ਮੰਡੀ ਨੂੰ ਜਾਣ ਵਾਲੀ ਸੜਕ ਦੇ ਅੱਧੇ ਹਿੱਸੇ ਨੂੰ ਆਪਣੀ ਜਮੀਨ 'ਚ ਮਿਲਾ ਲੈਣ ਦੇ ਗੰਭੀਰ ਦੋਸ਼ ਲਗਾਏ ਹਨ | ਇਸ ...
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਈਦ-ਉਲ-ਫਿਤਰ ਦੇ ਤਿਉਹਾਰ ਮੌਕੇ ਇੰਤਜ਼ਾਮੀਆ ਜਾਮਾ ਮਸਜਿਦ ਈਦਗਾਹ ਕਮੇਟੀ ਦੇ ਪ੍ਰਧਾਨ ਖ਼ੁਰਸ਼ੀਦ ਅਹਿਮਦ ਦੀ ਦੇਖ-ਰੇਖ 'ਚ ਮੁਸਲਿਮ ਭਾਈਚਾਰੇ ਵਲੋਂ ਕੋਰੋਨਾ ਮਹਾਂਮਾਰੀ ਦੀਆਂ ਹਦਾਇਤਾਂ ਦੀ ਪਾਲਣਾ ...
ਹਰਿਆਣਾ, 14 ਮਈ (ਹਰਮੇਲ ਸਿੰਘ ਖੱਖ)-ਸੀ.ਆਈ.ਏ. ਸਟਾਫ਼ ਹੁਸ਼ਿਆਰਪੁਰ ਨੇ ਪੁਲਿਸ ਪਾਰਟੀ ਨਾਲ ਚੈਕਿੰਗ ਦੌਰਾਨ ਇਕ ਵਿਅਕਤੀ ਤੋਂ ਇਕ ਰਿਵਾਲਵਰ 32 ਬੋਰ, 8 ਜਿੰਦਾ ਰੌਂਦ ਤੇ 2 ਲੱਖ 90 ਹਜ਼ਾਰ ਰੁਪਏ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ. ...
ਸ਼ਾਮਚੁਰਾਸੀ, 14 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਸੰਤ ਬਾਬਾ ਜਵਾਹਰ ਦਾਸ ਜੀ ਸੂਸਾਂ ਦੀ ਯਾਦ ਵਿਚ ਦੋਆਬੇ ਦੇ ਵਿਸ਼ਾਲ ਜੋੜ ਮੇਲਿਆਂ ਦਾ ਮੋਹਰੀ 100 ਸਾਲ ਤੋਂ ਵੱਧ ਪੁਰਾਣਾ 'ਮੇਲਾ ਸੂਸਾਂ ਦਾ' ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ...
ਬੁੱਲ੍ਹੋਵਾਲ, 14 ਮਈ (ਲੁਗਾਣਾ)-ਚੀਫ਼ ਖ਼ਾਲਸਾ ਦੀਵਾਨ ਸ੍ਰੀ ਅੰਮਿ੍ਤਸਰ ਸਾਹਿਬ ਦੀ ਅਗਵਾਈ ਹੇਠ ਚੱਲਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੰਦਾਚÏਰ ਵਿਖੇ ਪਿ੍ੰ: ਹਰਕੀਰਤ ਕÏਰ ਦੀ ਅਗਵਾਈ ਆਨਲਾਈਨ ਵਿਸ਼ਵ ਟੈਕਨਾਲੋਜੀ ਦਿਵਸ ਮਨਾਇਆ ਗਿਆ | ਇੰਜੀਨੀਅਰਿੰਗ ਅਤੇ ...
ਦਸੂਹਾ, 14 ਮਈ (ਭੁੱਲਰ)-ਆਮ ਆਦਮੀ ਪਾਰਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਅਤੇ ਹਲਕਾ ਕੋਆਰਡੀਨੇਟਰ ਬਿਜਲੀ ਮੁਹਿੰਮ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦੀ ਅਗਵਾਈ 'ਚ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਐੱਸ. ਸੀ. ਵਿੰਗ ਆਪ ਅਜੈਬ ਸਿੰਘ ਅਤੇ ਜਗਮੋਹਨ ਸਿੰਘ ...
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ)-ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਅੱਜ ਸ਼੍ਰੀ ਭਗਵਾਨ ਪਰਸ਼ੂਰਾਮ ਜੈਅੰਤੀ 'ਤੇ ਹੁਸ਼ਿਆਰਪੁਰ ਵਿਚ ਬਣਨ ਜਾ ਰਹੇ ਭਗਵਾਨ ਪਰਸ਼ੂਰਾਮ ਚੌਂਕ ਦਾ ਭੂਮੀ ਪੂਜਨ ਕਰਕੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ | ...
ਹੁਸ਼ਿਆਰਪੁਰ, 14 ਮਈ (ਹਰਪ੍ਰੀਤ ਕੌਰ, ਬੱਡਲਾ)-ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਦੇਖਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਪਾਣੀ ਦੀ ਬੱਚਤ ਲਈ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਨੂੰ ਦਰਮਿਆਨੀਆਂ ਤੋਂ ...
ਗੜ੍ਹਸ਼ੰਕਰ, 14 ਮਈ (ਧਾਲੀਵਾਲ) - ਇਥੋਂ ਦੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਕਾਲਜ ਦੀ ਕੌਮੀ ਸੇਵਾ ਯੋਜਨਾ ਇਕਾਈ ਵਲੋਂ ਆਨਲਾਈਨ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਬਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਰੈੱਡ ...
ਹੁਸ਼ਿਆਰਪੁਰ, 14 ਮਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ )-ਮੱਛੀ ਪੂੰਗ ਫਾਰਮ ਹਰਿਆਣਾ ਵਿਖੇ 17 ਤੋਂ 21 ਮਈ ਤੱਕ ਟਰੇਨਿੰਗ ਕੈਂਪ ਲਾਇਆ ਜਾ ਰਿਹਾ ਹੈ | ਇਸ ਸਬੰਧੀ ਸਹਾਇਕ ਡਾਇਰੈਕਟਰ ਮੱਛੀ ਪਾਲਣ ਜਸਵੀਰ ਸਿੰਘ ਨੇ ਦੱਸਿਆ ਕਿ 5 ਦਿਨਾਂ ਇਸ ਟਰੇਨਿੰਗ ਕੈਂਪ ਦੌਰਾਨ ਮੱਛੀ ...
ਹੁਸ਼ਿਆਰਪੁਰ, 14 ਮਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਪੜ੍ਹੇ ਲਿਖੇ, ਗਰੀਬ, ਲੋੜਵੰਦ ਬੇਰੋਜ਼ਗਾਰਾਂ ਨੂੰ ਉਨ੍ਹਾਂ ਦੇ ਪੈਰਾਂ 'ਤੇ ਖੜ੍ਹਾ ਕਰਨ ਲਈ ਮਿਸਟਰ ਕਲੀਨ ...
ਟਾਂਡਾ ਉੜਮੁੜ, 14 ਮਈ (ਕੁਲਬੀਰ ਸਿੰਘ ਗੁਰਾਇਆ)- ਮਾਨਵਤਾ ਸੇਵਾ ਸੁਸਾਇਟੀ ਵਲੋਂ ਕੋਵਿਡ 19 ਨਾਲ ਪੀੜਤ ਅਤੇ ਹੋਰ ਜ਼ਰੂਰਤਮੰਦ ਮਰੀਜ਼ਾਂ ਲਈ ਖ਼ੂਨਦਾਨ ਕੈਂਪ ਸੰਤ ਬਾਬਾ ਰੰਗੀ ਰਾਮ ਚੈਰੀਟੇਬਲ ਟਰੱਸਟ ਹਸਪਤਾਲ ਵਿਖੇ ਲਗਾਇਆ ਗਿਆ | ਮਾਨਵਤਾ ਸੇਵਾ ਸੁਸਾਇਟੀ ਦੇ ...
ਮੁਕੇਰੀਆਂ, 14 ਮਈ (ਰਾਮਗੜ੍ਹੀਆ)- ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਅਤੇ 28000 ਕੱਚੇ ਮੁਲਾਜ਼ਮਾਂ ਨੂੰ ਪਹਿਲੀ ਕੈਬਨਿਟ ਮੀਟਿੰਗ 'ਚ ਪੱਕਿਆਂ ਕੀਤਾ ਜਾਵੇਗਾ | ਇਹ ...
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ ਤਹਿਤ ਵੱਖ-ਵੱਖ ਯੋਜਨਾਵਾਂ 'ਤੇ ਮਸ਼ੀਨਰੀ ਉਪਰ ਸਬਸਿਡੀ ਦੇਣ ਦੇ ਲਈ ਬੇਨਤੀ ਪੱਤਰਾਂ ਦੀ ਮੰਗ ਵਿਭਾਗ ਦੇ ਪੋਰਟਲ 'ਤੇ 26 ਮਈ ਤੱਕ ...
ਐਮਾਂ ਮਾਂਗਟ, 14 ਮਈ (ਗੁਰਾਇਆ)- ਸ. ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਮੁਕੇਰੀਆਂ ਤੋਂ ਸੀਨੀਅਰ ਅਕਾਲੀ ਆਗੂ ਜਥੇਦਾਰ ਈਸ਼ਰ ਸਿੰਘ ਮੰਝਪੁਰ ਨੂੰ ਮੁਲਾਜ਼ਮ ਵਿੰਗ ਦਾ ਸੂਬਾ ਪ੍ਰਧਾਨ ਬਣਾਏ ਜਾਣ 'ਤੇ ...
ਦਸੂਹਾ, 14 ਮਈ (ਭੁੱਲਰ)-ਪੰਜਾਬ ਸਫ਼ਾਈ ਮਜ਼ਦੂਰ ਫੈੱਡਰੇਸ਼ਨ ਸ਼ਾਖਾ ਦਸੂਹਾ ਦੇ ਪ੍ਰਧਾਨ ਸਿਕੰਦਰ ਸਹੋਤਾ ਦੀ ਅਗਵਾਈ ਹੇਠ ਨਗਰ ਕੌਂਸਲ ਦਸੂਹਾ ਦੇ ਪ੍ਰਧਾਨ ਸੁੱਚਾ ਸਿੰਘ ਲੂਫਾ ਅਤੇ ਮੀਤ ਪ੍ਰਧਾਨ ਚੰਦਰ ਸ਼ੇਖਰ ਬੰਟੀ ਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ...
ਮੁਕੇਰੀਆਂ, 14 ਮਈ (ਰਾਮਗੜ੍ਹੀਆ)-ਸ਼ਹਿਰ ਦੇ ਵਾਰਡ ਨੰਬਰ 11 ਵਿਚ ਪੈਂਦੇ ਮੁਹੱਲਾ ਚਰਖਾ ਕਾਲੋਨੀ ਦੇ ਨਿਵਾਸੀ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਲਈ ਜੂਝ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੌਂਸਲਰ ਪੂਨਮ ਰੱਤੂ ਨੇ ਦੱਸਿਆ ਕਿ ਪਾਣੀ ਨਾ ਮਿਲਣ ਦਾ ਕਾਰਨ ...
ਗੜ੍ਹਸ਼ੰਕਰ, 14 ਮਈ (ਧਾਲੀਵਾਲ)- ਸਥਾਨਕ ਡੀ.ਏ.ਵੀ. ਕਾਲਜ ਫਾਰ ਗਰਲਜ਼ ਦਾ ਬੀ.ਕਾਮ. ਸਮੈਸਟਰ ਤੀਜੇ ਦਾ ਨਤੀਜਾ 100 ਫੀਸਦੀ ਰਿਹਾ | ਵਿਦਿਆਰਥਣ ਤਰਨਪ੍ਰੀਤ ਕੌਰ ਨੇ 82.16 ਫੀਸਦੀ ਅੰਕ ਲੈ ਕੇ ਕਲਾਸ ਵਿਚੋਂ ਪਹਿਲਾ, ਬਲਜੀਤ ਕੌਰ ਨੇ 81 ਫੀਸਦੀ ਅੰਕ ਲੈ ਕੇ ਦੂਜਾ ਤੇ ਹੀਨਾ ਨੇ 80 ਫੀਸਦੀ ...
ਦਸੂਹਾ, 14 ਮਈ (ਭੁੱਲਰ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਸੂਹਾ ਦੇ ਪਿ੍ੰਸੀਪਲ ਗੁਰਦਿਆਲ ਸਿੰਘ ਨੂੰ ਸਿੱਖਿਆ ਸਕੱਤਰ ਪੰਜਾਬ ਸ੍ਰੀ ਕਿ੍ਸ਼ਨ ਕੁਮਾਰ ਵਲੋਂ ਪ੍ਰਸ਼ੰਸਾ ਪੱਤਰ ਮਿਲਣ 'ਤੇ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ...
ਦਸੂਹਾ, 14 ਮਈ (ਨ.ਪ.ਪ.) - ਕੋਰੋਨਾ ਮਹਾਂਮਾਰੀ ਨੂੰ ਲੈ ਕੇ ਕੋਈ ਵੀ ਪੁਖ਼ਤਾ ਪ੍ਰਬੰਧ ਦੇਖਣ ਨੂੰ ਨਹੀਂ ਮਿਲਿਆ | ਸਿਹਤ ਵਿਭਾਗ ਚਿੱਟਾ ਹਾਥੀ ਸਾਬਤ ਹੋ ਰਿਹਾ ਤੇ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਸਰਕਾਰ ਵਲੋਂ ਲਾਕਡਾਊਨ ਲਾ ਕੇ ਆਮ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾ ...
ਐਮਾਂ ਮਾਂਗਟ, 14 ਮਈ (ਗੁਰਾਇਆ)- ਆਮ ਆਦਮੀ ਪਾਰਟੀ ਮੁਕੇਰੀਆਂ ਦੀ ਵਿਸ਼ੇਸ਼ ਬੈਠਕ ਨੇੜਲੇ ਪਿੰਡ ਭੱਟੀਆਂ ਵਿਖੇ ਕਰਵਾਈ ਗਈ, ਜਿਸ ਵਿਚ ਕਈ ਪਰਿਵਾਰਾਂ ਨੇ ਰਿਵਾਇਤੀ ਪਾਰਟੀਆਂ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਬੈਠਕ ਨੂੰ ਸੰਬੋਧਨ ...
ਤਲਵਾੜਾ, 14 ਮਈ (ਅ. ਪ੍ਰਤੀ)- ਆਪਣੇ ਪੂਜਨੀਕ ਪਿਤਾ ਮਰਹੂਮ ਨੇਤਾ ਰਮੇਸ਼ ਚੰਦਰ ਡੋਗਰਾ ਦੇ ਦੱਸੇ ਗਏ ਰਾਹ 'ਤੇ ਚੱਲਦਿਆਂ ਹਲਕਾ ਵਾਸੀਆਂ ਦੀ ਸੇਵਾ ਬਿਨਾਂ ਕਿਸੇ ਭੇਦਭਾਵ ਅਤੇ ਰਾਜਨੀਤਿਕ ਪੱਧਰ ਤੋਂ ਉੱਪਰ ਉੱਠ ਕੇ ਕਰਵਾ ਰਿਹਾ ਹਾਂ | ਇਹ ਪ੍ਰਗਟਾਵਾ ਹਲਕਾ ਦਸੂਹਾ ...
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ)- ਬੀਬੀ ਸੁਖਦੇਵ ਕੌਰ ਚਮਕ ਵਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ 'ਤੇ ਲਿਖੀ ਵਾਰਤਕ ਪੁਸਤਕ 'ਤਿਲਕ ਜੰਞੂ ਰਾਖਾ ਪ੍ਰਭ ਤਾ ਕਾ' ਨੂੰ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਜਾਰੀ ਕੀਤਾ ਗਿਆ | ਪੁਸਤਕ ਜਾਰੀ ...
ਹੁਸ਼ਿਆਰਪੁਰ, 14 ਮਈ (ਨਰਿੰਦਰ ਸਿੰਘ ਬੱਡਲਾ) - ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਵਲੋਂ ਨਿਗਰਾਨ ਇੰਜੀਨੀਅਰ ਸਰਕਲ ਹੁਸ਼ਿਆਰਪੁਰ ਦੇ ਦਫ਼ਤਰ ਸਾਹਮਣੇ ਜ਼ਿਲ੍ਹਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਦੀ ਅਗਵਾਈ 'ਚ ਰੋਸ ਧਰਨਾ ਲਗਾਇਆ ਗਿਆ | ਇਸ ਮੌਕੇ ਸੂਬਾ ...
ਦਸੂਹਾ, 14 ਮਈ (ਨ.ਪ.ਪ.) - ਕੋਰੋਨਾ ਮਹਾਂਮਾਰੀ ਨੂੰ ਲੈ ਕੇ ਕੋਈ ਵੀ ਪੁਖ਼ਤਾ ਪ੍ਰਬੰਧ ਦੇਖਣ ਨੂੰ ਨਹੀਂ ਮਿਲਿਆ | ਸਿਹਤ ਵਿਭਾਗ ਚਿੱਟਾ ਹਾਥੀ ਸਾਬਤ ਹੋ ਰਿਹਾ ਤੇ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਸਰਕਾਰ ਵਲੋਂ ਲਾਕਡਾਊਨ ਲਾ ਕੇ ਆਮ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾ ...
ਹਰਿਆਣਾ, 14 ਮਈ (ਹਰਮੇਲ ਸਿੰਘ ਖੱਖ)-ਸੂਬੇ ਅੰਦਰ ਕਾਂਗਰਸ ਪਾਰਟੀ ਵਲੋਂ ਹਰ ਖੇਤਰ ਅੰਦਰ ਵਿਕਾਸ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲੀਅਤ ਦੇਖੀ ਜਾਵੇ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ ਤੇ ਕਸਬਾ ਹਰਿਆਣਾ ਵਿਖੇ ਮੁਹੱਲਾ ਮਹਿਤਿਆਂ ...
ਮਾਹਿਲਪੁਰ, 14 ਮਈ (ਰਜਿੰਦਰ ਸਿੰਘ)-ਡੇਰਾ ਸੰਤ ਬਾਬਾ ਮੇਲਾ ਰਾਮ ਮਾਹਿਲਪੁਰ ਵਿਖੇ 19 ਮਈ ਨੂੰ ਸੰਤਾਂ ਦੀ ਯਾਦ ਵਿਚ ਕਰਵਾਏ ਜਾਣ ਵਾਲੇ ਸਮਾਗਮ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਹਰੀ ਓਮ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ...
ਤਲਵਾੜਾ, 14 ਮਈ (ਅ.ਪ੍ਰ.)-ਐਸ.ਡੀ.ਓ. ਬੀ.ਐਸ.ਐਨ.ਐਲ. ਇੰਜ. ਰਾਜੀਵ ਭਾਰਦਵਾਜ ਨੂੰ ਉਦੋਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਵੱਡੇ ਭਰਾ ਸ੍ਰੀ ਰਾਜੇਸ਼ ਭਾਰਦਵਾਜ (55) ਦਾ ਅਚਾਨਕ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਦਾਤਾਰਪੁਰ ਦੇ ਸ਼ਮਸ਼ਾਨਘਾਟ ਵਿਖੇ ...
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ)-ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੇਮਾ ਸ਼ਰਮਾ, ਸੈਕਟਰੀ ਗੋਪਾਲ ਸ਼ਰਮਾ ਤੇ ਪਿ੍ੰਸੀਪਲ ਡਾ. ਨੰਦ ਕਿਸ਼ੋਰ ਦੇ ਨਿਰਦੇਸ਼ਾਂ ਅਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸੁਰਿੰਦਰ ਪਾਲ ...
ਦਸੂਹਾ, 14 ਮਈ (ਕੌਸ਼ਲ)- ਰੋਟਰੀ ਕਲੱਬ ਦਸੂਹਾ ਵਲੋਂ ਕੋਵਿਡ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਤਕਸੀਮ ਕੀਤੀ ਗਈ | ਇਸ ਮੌਕੇ ਰੋਟਰੀ ਕਲੱਬ ਦੇ ਚੇਅਰਮੈਨ ਐਚ. ਪੀ. ਐਸ. ਜੋਨੀ ਵਿਰਕ ਅਤੇ ਪ੍ਰਧਾਨ ਪਰਦੀਪ ਮੰਟੂ ਅਰੋੜਾ ਦੀ ਅਗਵਾਈ ...
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ)-ਸੰਸਥਾ ਕੋਸ਼ਿਸ਼ ਦੇ ਕੋ-ਚੇਅਰਮੈਨ ਡਾ. ਜਤਿੰਦਰ ਕੁਮਾਰ ਨੇ ਪਿੰਡ ਭੁੱਲੇਵਾਲ ਗੁੱਜਰਾਂ ਦਾ ਦੌਰਾ ਕੀਤਾ ਅਤੇ ਪਿੰਡ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਵਿਕਾਸ ...
ਤਲਵਾੜਾ, 14 ਮਈ (ਅ.ਪ੍ਰ)-ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਵਲੋਂ ਨਵੇਂ ਬਣਾਏ ਆਮ ਆਦਮੀ ਪਾਰਟੀ ਐੱਸ.ਸੀ. ਵਿੰਗ ਕੰਡੀ ਖੇਤਰ ਦੇ ਪ੍ਰਧਾਨ ਸਤੀਸ਼ ਕੁਮਾਰ ਦਾ ਸਨਮਾਨ ਜਗਮੋਹਨ ਸਿੰਘ ਬੱਬੂ ਘੁੰਮਣ ਚੇਅਰਮੈਨ ਵਿਕਾਸ ਮੰਚ ਦਸੂਹਾ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਆਪ ...
ਕੋਟਫ਼ਤੂਹੀ, 14 ਮਈ (ਅਟਵਾਲ)-ਪਿੰਡ ਖੈਰੜ-ਅੱਛਰਵਾਲ ਦੀ ਮਸਜਿਦ ਅੱਬੂ ਬਕਰ ਵਿਖੇ ਪਿਛਲੇ ਸਾਲਾਂ ਦੀ ਤਰਾਂ, ਇਸ ਸਾਲ ਵੀ ਸਥਾਨਕ ਸਮੂਹ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਹਾਫ਼ਿਜ਼ ਇਨਾਮਲ ਹੱਕ ਦੀ ਅਗਵਾਈ 'ਚ ਈਦ-ਉਲ-ਫ਼ਿਤਰ ਦੀ ਨਮਾਜ਼ ਅਦਾ ਕੀਤੀ ਗਈ | ਇਸ ਮੌਕੇ ਕੋਰੋਨਾ ...
ਐਮਾਂ ਮਾਂਗਟ, 14 ਮਈ (ਭੰਮਰਾ)-ਦਰਿਆ ਬਿਆਸ ਕਿਨਾਰੇ ਵਸੇ ਪਿੰਡ ਧਨੋਆ ਵਿਖੇ ਦਰਿਆ 'ਤੇ 2016 ਵਿਚ ਸਰਕਾਰ ਵਲੋਂ ਪੱਕਾ ਪੁਲ ਬਣਾਇਆ ਗਿਆ ਸੀ, ਜਿਸ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਲੋਕਾਂ ਨੂੰ ਆਉਣ-ਜਾਣ ਦੀ ਸੁਵਿਧਾ ਮਿਲੀ | ਇਸ ਪੁਲ 'ਤੇ ਸਬੰਧਿਤ ...
ਭੰਗਾਲਾ, 14 ਮਈ (ਬਲਵਿੰਦਰਜੀਤ ਸਿੰਘ ਸੈਣੀ)- ਸਮੂਹ ਕਿਸਾਨ ਜਥੇਬੰਦੀਆਂ ਵਲੋਂ ਅਣਮਿਥੇ ਸਮੇਂ ਲਈ ਹਰਸੇ ਮਾਨਸਰ ਟੋਲ ਪਲਾਜ਼ਾ 'ਤੇ ਧਰਨਾ 214ਵੇਂ ਦਿਨ ਵੀ ਜਾਰੀ ਰਿਹਾ | ਧਰਨੇ ਵਿਚ ਹਾਜ਼ਰ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਦਿੱਲੀ ਵਿਚ ...
ਮੁਕੇਰੀਆਂ, 14 ਮਈ (ਰਾਮਗੜ੍ਹੀਆ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ ਦੀ ਬਰਾਂਚ ਕਮੇਟੀ ਮੁਕੇਰੀਆਂ ਦੀ ਮੀਟਿੰਗ ਪ੍ਰਧਾਨ ਰੱਜਤ ਕੁਮਾਰ ਦੀ ਅਗਵਾਈ ਹੇਠ ਭੰਗਾਲਾ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਜਲ ਸਪਲਾਈ ...
ਮੁਕੇਰੀਆਂ, 14 ਮਈ (ਰਾਮਗੜ੍ਹੀਆ)-ਜ਼ਿਲ੍ਹਾ ਭਾਜਪਾ ਦਫ਼ਤਰ ਮੁਕੇਰੀਆਂ ਵਿਖੇ ਗੱਲਬਾਤ ਦੌਰਾਨ ਸੰਜੀਵ ਮਿਨਹਾਸ ਦੇ ਨਾਲ ਜ਼ਿਲ੍ਹਾ ਜਨਰਲ ਸਕੱਤਰ ਅਜੇ ਕੌਸ਼ਲ ਸੇਠੂ, ਜ਼ਿਲ੍ਹਾ ਜਨਰਲ ਸਕੱਤਰ ਸਤਪਾਲ ਸ਼ਾਸਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX