ਤਾਜਾ ਖ਼ਬਰਾਂ


ਗੁਜਰਾਤ : ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਵਿਚ ਭਾਜਪਾ ਦਫ਼ਤਰ ਵਿਚ ਪਾਰਟੀ ਆਗੂਆਂ ਨਾਲ ਕੀਤੀ ਗੱਲਬਾਤ
. . .  1 day ago
ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਨਾਲ ਇਕ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ‘ਚ ਕੀਤਾ ਅਸਲਾ ਬਰਾਮਦ
. . .  1 day ago
ਦਿੱਲੀ ਨਗਰ ਨਿਗਮ ਚੋਣਾਂ ਦੇ ਸਾਰੇ 250 ਵਾਰਡਾਂ ਵਿਚ ਸ਼ਾਮ 5.30 ਵਜੇ ਤੱਕ ਲਗਭਗ 50% ਪੋਲਿੰਗ ਦਰਜ
. . .  1 day ago
ਮੱਧ ਪ੍ਰਦੇਸ਼ : ਰਤਲਾਮ ਜ਼ਿਲੇ 'ਚ ਬੇਕਾਬੂ ਟਰੱਕ ਦਾ ਟਾਇਰ ਫਟਣ ਤੋਂ ਬਾਅਦ ਹਾਦਸੇ 'ਚ 5 ਦੀ ਮੌਤ, 11 ਜ਼ਖਮੀ - ਰਤਲਾਮ ਡੀ.ਐਮ
. . .  1 day ago
ਪਹਿਲੇ ਇਕ ਦਿਨਾ ਮੈਚ 'ਚ ਬੰਗਲਾਦੇਸ਼ ਨੇ 1 ਵਿਕਟ ਨਾਲ ਹਰਾਇਆ ਭਾਰਤ
. . .  1 day ago
ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵਿਚ ਆਪਣੀ ਮਾਤਾ ਹੀਰਾਬੇਨ ਮੋਦੀ ਨੂੰ ਮਿਲੇ
. . .  1 day ago
ਪੰਜਾਬ ਸਰਕਾਰ ਵਲੋਂ ਪਹਿਲੀ ਜਨਵਰੀ ਤੋਂ ਅੰਗਹੀਣਾਂ ਅਤੇ ਨੇਤਰਹੀਣਾਂ ਨੂੰ 1000 ਰੁਪਏ ਸਫਰੀ ਭੱਤਾ ਦੇਣ ਦਾ ਐਲਾਨ
. . .  1 day ago
ਲੁਧਿਆਣਾ ,4 ਦਸੰਬਰ ( ਸਲੇਮਪੁਰੀ )- ਪੰਜਾਬ ਸਰਕਾਰ ਵਲੋਂ ਨੇਤਰਹੀਣਾਂ ਅਤੇ ਅੰਗਹੀਣਾਂ ਲਈ ਬੰਦ ਪਿਆ ਸਫਰੀ ਭੱਤਾ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ । ਪੰਜਾਬ ਸਰਕਾਰ ਦੇ ਸਮਾਜਿਕ ...
ਛੱਤ ਬੀੜ ਚਿੜੀਆ ਘਰ ਵਿਖੇ ਕੌਮਾਂਤਰੀ ਚੀਤਾ ਦਿਵਸ ਮਨਾਇਆ
. . .  1 day ago
ਜ਼ੀਰਕਪੁਰ, 4 ਦਸੰਬਰ (ਹੈਪੀ ਪੰਡਵਾਲਾ) - ਜੰਗਲੀ ਜਾਨਵਰਾਂ ਦੀ ਸੁਰੱਖਿਆ ਬਾਬਤ ਜਾਗਰੂਕਤਾ ਫੈਲਾਉਣ ਲਈ ਹਰ ਸਾਲ 4 ਦਸੰਬਰ ਨੂੰ ਕੌਮਾਂਤਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸੇ ਸੰਦਰਵ 'ਚ ਛੱਤਬੀੜ ਚਿੜੀਆਘਰ ...
ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ
. . .  1 day ago
ਬਠਿੰਡਾ, 4 ਦਸੰਬਰ - ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ ਹੋ ਗਿਆ । ਜਾਣਕਾਰੀ ਅਨੁਸਾਰ ਇਕ ਲੜਕੀ ਨਰਸ ਬਣ ਕੇ ਆਈ ਅਤੇ ਕਿਹਾ ਕਿ ਬੱਚੇ ਨੂੰ ਚੈੱਕ ਕਰਨਾ ਹੈ ...
ਨਵੀਂ ਦਿੱਲੀ : ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  1 day ago
ਫੀਫਾ ਵਿਸ਼ਵ ਕੱਪ 'ਚ ਅੱਜ ਫਰਾਂਸ-ਪੋਲੈਂਡ, ਅਤੇ ਇੰਗਲੈਂਡ-ਸੈਨੇਗਲ ਦੇ ਮੈਚ
. . .  1 day ago
ਦੋਹਾ, 4 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਰਾਊਂਡ-16 'ਚ ਅੱਜ ਫਰਾਂਸ ਅਤੇ ਪੋਲੈਂਡ ਦਾ ਮੈਚ ਰਾਤ 8.30 ਅਤੇ ਇੰਗਲੈਂਡ-ਸੈਨੇਗਲ ਦਾ ਮੈਚ ਰਾਤ 12.30 ਵਜੇ...
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਬਣੇਗੀ ਭਾਜਪਾ ਸਰਕਾਰ-ਅਨੁਰਾਗ ਠਾਕੁਰ
. . .  1 day ago
ਹਿਸਾਰ, 4 ਦਸੰਬਰ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਰਿਆਣਾ ਦੇ ਹਿਸਾਰ ਵਿਖੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣ ਚੋਣਾਂ ਵਿਚ ਤਿੰਨਾਂ ਥਾਵਾਂ 'ਤੇ ਕਮਲ ਖਿੜੇਗਾ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼...
ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ 'ਤੇ ਮਾਮਲਾ ਦਰਜ
. . .  1 day ago
ਫ਼ਤਹਿਗੜ੍ਹ ਸਾਹਿਬ, 4 ਦਸੰਬਰ-ਕੌਮੀ ਰਾਜ ਮਾਰਗ 'ਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਅੱਜ ਤੜਕੇ ਸੇਬਾਂ ਦਾ ਭਰਿਆ ਟਰੱਕ ਪਲਟ ਜਾਣ ਦੀ ਖ਼ਬਰ ਹੈ। ਇਸ ਦੌਰਾਨ ਉੱਥੋਂ ਲੰਘਣ ਵਾਲੇ ਰਾਹਗੀਰ ਟਰੱਕ ਚਾਲਕ ਦੀ ਸਾਰ ਲੈਣ ਦੀ ਬਜਾਏ 1200 ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਲੈ ਗਏ। ਇਸ ਘਟਨਾ...।
ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਨਹੀਂ ਹੋਣਗੇ ਸ਼ਾਮਿਲ
. . .  1 day ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਚੱਲ ਰਹੀ ਹੈ। ਇਸ ਲਈ ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਸ਼ਾਮਿਲ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਭਾਰਤ ਦੀ ਪੂਰੀ ਟੀਮ 186 ਦੌੜਾਂ ਬਣਾ ਕੇ ਆਊਟ
. . .  1 day ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 41.2 ਓਵਰਾਂ 'ਚ 186 ਦੌੜਾਂ ਬਣਾ ਕੇ ਆਊਟ ਹੋ ਗਈ।ਭਾਰਤ ਵਲੋਂ ਕੇ.ਐਲ.ਰਾਹੁਲ...
15 ਦਸੰਬਰ ਨੂੰ ਪੰਜਾਬ ਦੇ ਟੋਲ ਪਲਾਜ਼ੇ ਕੀਤੇ ਜਾਣਗੇ ਬੰਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ
. . .  1 day ago
ਫ਼ਾਜ਼ਿਲਕਾ, 4 ਦਸੰਬਰ (ਪ੍ਰਦੀਪ ਕੁਮਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਗੇਟ ਬੰਦ ਕਰਨ ਅਤੇ ਮੰਤਰੀਆਂ, ਵਿਧਾਇਕਾਂ...
ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ
. . .  1 day ago
ਲੌਂਗੋਵਾਲ, 4 ਦਸੰਬਰ (ਵਿਨੋਦ, ਖੰਨਾ)-ਲੌਂਗੋਵਾਲ ਵਿਖੇ 2 ਵੱਖ-ਵੱਖ ਮਾਮਲਿਆਂ ਵਿਚ 2 ਨੌਜਵਾਨਾਂ ਵਲੋਂ ਖੁਦਕੁਸ਼ੀ ਕਰਨ ਦੇ ਦੁਖਦ ਸਮਾਚਾਰ ਪ੍ਰਾਪਤ ਹੋਏ ਹਨ। ਐੱਸ.ਐੱਚ.ਓ. ਬਲਵੰਤ ਸਿੰਘ...
ਰਾਜਸਥਾਨ: ਕਾਂਸਟੇਬਲ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਦੇ ਮਾਮਲੇ 'ਚ ਭਾਜਪਾ ਦੀ ਸਾਬਕਾ ਸੰਸਦ ਕ੍ਰਿਸ਼ਣੇਂਦਰ ਕੌਰ ਖ਼ਿਲਾਫ਼ ਮਾਮਲਾ ਦਰਜ
. . .  1 day ago
ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  1 day ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅੱਜ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ ਵਿਚ ਦੋ ਗੱਲਾਂ 'ਤੇ ਚਰਚਾ ਹੋਈ। ਪਹਿਲਾ ਸਾਡੀ ਪਾਰਟੀ ਦਾ ਪੂਰਾ ਸੈਸ਼ਨ ਹੈ, ਜਿਸ ਨੂੰ ਅਸੀਂ ਫਰਵਰੀ ਦੇ ਦੂਜੇ ਅੱਧ ਵਿੱਚ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ...
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ "ਸੀਸ ਸਸਕਾਰ ਦਿਵਸ" ਮੌਕੇ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ,4 ਦਸੰਬਰ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ, ਹਿੰਦ ਦੀ ਚਾਦਰ ਤਿਲਕ ਜੰਝੂ ਦੇ ਰਾਖੇ ਪਾਤਸ਼ਾਹੀ ਨੌਵੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...
ਅਸੀਂ ਹਰਿਆਣਾ ਅਤੇ ਹੋਰ ਸੂਬਿਆਂ ਦੇ ਗੈਂਗਸਟਰਾਂ ਵਿਰੁੱਧ ਲੜ ਰਹੇ ਹਾਂ-ਗਹਿਲੋਤ
. . .  1 day ago
ਜੈਪੁਰ, 4 ਦਸੰਬਰ-ਸੀਕਰ ਵਿਚ ਬੀਤੇ ਦਿਨ ਹੋਈ ਗੋਲੀਬਾਰੀ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੁਲਜ਼ਮ ਬਾਹਰੋਂ ਆਏ ਸਨ ਜਦਕਿ ਕੁਝ ਰਾਜਸਥਾਨ ਦੇ ਵੀ ਸਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਗਰੋਹ...
ਬੀ.ਐਸ.ਐਫ਼. ਵਲੋਂ ਹੈਰੋਇਨ ਤੇ ਡਰੋਨ ਬਰਾਮਦ
. . .  1 day ago
ਅਮਰਕੋਟ, 4 ਸਤੰਬਰ (ਭੱਟੀ)-ਬੀ.ਐਸ.ਐਫ਼. ਦੀ 103 ਬਟਾਲੀਅਨ ਵਲੋਂ ਖੋਜ ਅਭਿਆਨ ਦੌਰਾਨ ਹੈਰੋਇਨ ਤੇ ਡਰੋਨ ਦੀ ਬਰਾਮਦਗੀ ਹੋਈ ਹੈ। ਕੋਈ ਵੱਡੇ ਪੈਕੇਟ ਚੋ ਤਿੰਨ ਕਿਲੋ ਦੇ ਲਗਭਗ ਹੈਰੋਇਨ ਬਰਾਮਦ ਹੋਣ ਬਾਰੇ ਜਾਣਕਾਰੀ...
ਰਾਜਸਥਾਨ ਪੁਲਿਸ ਵਲੋਂ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰ ਗ੍ਰਿਫ਼ਤਾਰ
. . .  1 day ago
ਸੀਕਰ, 4 ਦਸੰਬਰ-ਨਾਮੀ ਗੈਂਗਸਟਰ ਰਾਜੂ ਠੇਠ ਹੱਤਿਆ ਮਾਮਲੇ 'ਚ ਰਾਜਸਥਾਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਡੀ.ਜੀ.ਪੀ. ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਦੀ ਪਛਾਣ...
ਦਿੱਲੀ ਨਗਰ ਨਿਗਮ ਚੋਣਾਂ:ਦੁਪਹਿਰ 12 ਵਜੇ ਤੱਕ 18 ਫ਼ੀਸਦੀ ਵੋਟਿੰਗ
. . .  1 day ago
ਪ੍ਰਧਾਨ ਮੰਤਰੀ ਵਲੋਂ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ
. . .  1 day ago
ਨਵੀਂ ਦਿੱਲੀ, 4 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਜੇਠ ਸੰਮਤ 553

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਪੇਸ਼ ਕੀਤੀ ਸਮਾਜ ਸੇਵਾ ਦੀ ਨਿਵੇਕਲੀ ਮਿਸਾਲ

ਬਲਾਚੌਰ, 14 ਮਈ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਇਲਾਕੇ ਦੇ ਘਾਗ ਸਿਆਸਤਦਾਨ ਚੌਧਰੀ ਦਰਸ਼ਨ ਲਾਲ ਮੰਗੂਪੁਰ ਜਿਸ ਦਿਨ ਤੋਂ ਵਿਧਾਇਕ ਬਣੇ, ਉਸ ਦਿਨ ਬਲਾਚੌਰ ਹਲਕੇ ਦੀ ਕਾਇਆ ਕਲੱਪ ਹੋਣੀ ਸ਼ੁਰੂ ਹੋ ਗਈ, ਵਿਧਾਨ ਸਭਾ ਬਲਾਚੌਰ ਹਲਕੇ ਦੇ ਹਰ ਪਿੰਡ ਕਸਬੇ ਅਤੇ ਸ਼ਹਿਰ ਵਿਚ ਜੰਗੀ ਪੱਧਰ ਤੇ ਵਿਕਾਸ ਕਰਾ ਕੇ ਹਲਕੇ ਦੀ ਨੁਹਾਰ ਬੱਦਲੀ | ਕੋਰੋਨਾ ਕਾਲ ਦੌਰਾਨ ਜਿੱਥੇ ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਭੇਜਿਆ ਰਾਸ਼ਨ ਘਰ-ਘਰ ਪੁੱਜਦਾ ਕਰਨ ਲਈ ਪੁਲਿਸ ਪ੍ਰਸ਼ਾਸਨ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆ ਹਿਦਾਇਤਾਂ ਦਿੱਤੀਆਂ, ਕੋਰੋਨਾ ਕਾਲ ਦੀ ਚੱਲ ਰਹੀ ਦੂਸਰੀ ਖ਼ਤਰਨਾਕ ਲਹਿਰ ਦੇ ਮੱਦੇਨਜ਼ਰ ਲੋੜਵੰਦ ਮਰੀਜ਼ਾਂ ਨੂੰ ਜਿੱਥੇ ਆਕਸੀਜਨ ਮੁਹੱਈਆ ਕਰਵਾਈ, ਉੱਥੇ ਅੱਜ ਸਮਾਜ ਸੇਵਾ ਦੇ ਖੇਤਰ ਵਿਚ ਨਵਾਂ ਮੀਲ ਪੱਥਰ ਸਥਾਪਿਤ ਕਰਦਿਆਂ ਕੋਰੋਨਾ ਪੀੜਤ ਲੋਕਾਂ ਦੇ ਇਲਾਜ ਲਈ ਅੰਗਰਕਸ਼ਕ ਕਿੱਟਾਂ ਤਿਆਰ ਕੀਤੀਆਂ, ਜਿਨ੍ਹਾਂ ਨੂੰ ਅੱਜ ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਉੱਪ ਮੰਡਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ: ਕੁਲਵਿੰਦਰ ਮਾਨ ਦੀ ਹਾਜ਼ਰੀ ਵਿਚ ਵਿਧਾਇਕ ਮੰਗੂਪੁਰ ਵਲੋਂ ਲਾਂਚ ਕੀਤਾ ਗਿਆ | ਇਸ ਮੌਕੇ ਚੌਧਰੀ ਮੰਗੂਪੁਰ ਨੇ ਕਿਹਾ ਕਿ ਇਹ ਕਿੱਟਾਂ ਲੋੜਵੰਦਾਂ ਤੱਕ ਪੁੱਜਦੀਆਂ ਕੀਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਆਕਸੀਮੀਟਰ, ਸੈਨੇਟਾਈਜਰ, ਮਾਸਕ ਸਹਿਤ ਇਸ ਕਿੱਟ ਕੋਰੋਨਾ ਨੂੰ ਹਰਾਉਣ ਅਤੇ ਇਮੀਊਨਿਟੀ ਵਧਾਉਣ ਵਾਲੀਆਂ ਦਵਾਈਆਂ ਸ਼ਾਮਿਲ ਕੀਤੀਆਂ ਹਨ | ਉਨ੍ਹਾਂ ਦੱਸਿਆ ਕਿ ਕਿੱਟ ਦਾ ਨਾਂਅ ਬਲਾਚੌਰ ਦੁਆ ਅਤੇ ਦਵਾ ਅੰਗ ਰਕਸ਼ਕ ਕਿੱਟ ਰੱਖਿਆ ਗਿਆ | ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੌਧਰੀ ਹੀਰਾ ਖੇਪੜ, ਸ਼ਹਿਰੀ ਪ੍ਰਧਾਨ ਰਾਜਿੰਦਰ ਸਿੰਘ ਛਿੰਦੀ, ਕੌਂਸਲ ਪ੍ਰਧਾਨ ਟਿੰਕੂ ਘਈ, ਪੀ.ਏ. ਵਰਿੰਦਰਜੀਤ ਹਰੀਸ਼ ਸਮੇਤ ਉਨ੍ਹਾਂ ਦੇ ਦਫ਼ਤਰ ਵਿਚ ਕੰਮ ਕਰਦੇ ਸਟਾਫ, ਕਾਂਗਰਸੀ ਵਰਕਰਾਂ ਤੇ ਸਮਰਥਕਾਂ ਦੀ ਸ਼ਲਾਘਾ ਕੀਤੀ, ਜਿਹੜੇ ਕਿ ਕੋਰੋਨਾ ਪੀੜਤ ਲੋਕਾਂ ਦੀ ਮਦਦ ਲਈ ਇਹ ਕਿੱਟਾਂ ਘਰ ਘਰ ਪੁੱਜਦਾ ਕਰਨ ਲਈ ਤਤਪਰ ਹਨ | ਇਸ ਮੌਕੇ ਹਲਕਾ ਵਿਧਾਇਕ ਦੇ ਸਪੁੱਤਰ ਯੂਥ ਆਗੂ ਅਜੇ ਕੁਮਾਰ ਮੰਗੂਪੁਰ ਨੇ ਕੋਰੋਨਾ ਪੀੜਤ ਲੋਕਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕਿੱਟਾਂ ਸਬੰਧੀ ਉਨ੍ਹਾਂ ਨਾਲ ਜ਼ਰੂਰ ਰਾਬਤਾ ਕਾਇਮ ਕਰਨ |

ਮੰਢਾਲੀ ਭਵਨ ਬੰਗਾ ਵਿਖੇ ਸ਼ਹੀਦ ਹਰਬੰਸ ਸਿੰਘ ਬੀਕਾ ਨੂੰ ਸ਼ਰਧਾਂਜਲੀਆਂ ਭੇਟ

ਬੰਗਾ, 14 ਮਈ (ਜਸਬੀਰ ਸਿੰਘ ਨੂਰਪੁਰ)-ਮੰਢਾਲੀ ਭਵਨ ਬੰਗਾ ਵਿਖੇ ਸੀ. ਪੀ. ਆਈ. ਐਮ ਵਲੋਂ ਸ਼ਹੀਦ ਹਰਬੰਸ ਸਿੰਘ ਬੀਕਾ ਦੀ 33ਵੀਂ ਬਰਸੀ ਮਨਾਈ ਗਈ | ਇਸ ਮੌਕੇ 'ਤੇ ਬੋਲਦਿਆਂ ਸੀ. ਪੀ. ਆਈ. ਐਮ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ਗਰੀਬ ਦਲਿਤ ...

ਪੂਰੀ ਖ਼ਬਰ »

ਸੱਲ੍ਹ ਕਲਾਂ ਤੇ ਸੱਲ੍ਹ ਖੁਰਦ 'ਚ ਪੰਚਾਇਤੀ ਵਿਭਾਗ ਵਲੋਂ ਭੇਜੀਆਂ ਸੋਲਰ ਲਾਈਟਾਂ ਦੀ ਬੱਤੀ ਠੁੱਸ

ਕਟਾਰੀਆਂ, 14 ਮਈ (ਨਵਜੋਤ ਸਿੰਘ ਜੱਖੂ)-ਇਕ ਪਾਸੇ ਪੰਜਾਬ ਵਿਚ ਵੋਟਾਂ ਨੇੜੇ ਆ ਰਹੀਆਂ ਹਨ ਅਤੇ ਦੂਜੇ ਪਾਸੇ ਸਰਕਾਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਹੂਲਤਾਂ ਦੇ ਕੇ ਲਗਾਤਾਰ ਵੋਟਾਂ ਦੀ ਰਾਜਨੀਤੀ ਕਰ ਰਹੀ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਸੱਲ੍ਹ ...

ਪੂਰੀ ਖ਼ਬਰ »

ਦਿੱਲੀ ਕਿਸਾਨ ਮੋਰਚੇ ਲਈ ਜਥਾ ਰਵਾਨਾ

ਬੰਗਾ, 14 ਮਈ (ਕਰਮ ਲਧਾਣਾ)-ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਹੋਣ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਕਿਸਾਨਾਂ ਮਜ਼ਦੂਰਾਂ ਦਾ ਜਥਾ ਕਾ. ਸੁਤੰਤਰ ਕੁਮਾਰ, ਕਾ. ਕੁਲਦੀਪ ਸਿੰਘ ਸੁੱਜੋਂ ਦੀ ਅਗਵਾਈ ਵਿਚ ਦਿੱਲੀ ਲਈ ਰਵਾਨਾ ਹੋਇਆ | ਕਾ. ਸੁਤੰਤਰ ਕੁਮਾਰ ਅਤੇ ਕਾ. ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 110 ਨਵੇਂ ਮਾਮਲੇ, 6 ਮੌਤਾਂ

ਨਵਾਂਸ਼ਹਿਰ, 14 ਮਈ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 110 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਜਦ ਕਿ 46 ਸਾਲਾ ਪੁਰਸ਼, 32 ਸਾਲਾ ਪੁਰਸ਼, 67 ਸਾਲਾ ਔਰਤ, 82 ਸਾਲਾ ਪੁਰਸ਼, 52 ਸਾਲਾ ਔਰਤ ਅਤੇ 32 ਸਾਲਾ ਪੁਰਸ਼ ਜੋ ਕਿ ਵੱਖ-ਵੱਖ ...

ਪੂਰੀ ਖ਼ਬਰ »

ਪੁਲਿਸ ਵਿਚਾਰੀ ਕੀ ਕਰੇ, ਸਹੇ ਦੱੁਖ ਨਾ ਸੀਅ ਕਰੇ ਪੁਲਿਸ ਨੂੰ ਭੋਜਨ ਵੰਡਣ ਦੀ ਥਾਂ ਅਮਨ-ਕਾਨੰੂਨ ਦੀ ਸਥਿਤੀ ਬਹਾਲ ਕਰਨ ਲਈ ਪਾਬੰਦ ਕੀਤਾ ਜਾਵੇ

ਨਵਾਂਸ਼ਹਿਰ, 14 ਮਈ (ਗੁਰਬਖਸ਼ ਸਿੰਘ ਮਹੇ)- ਭਾਵੇਂ ਪੰਜਾਬ ਪੁਲਿਸ ਨੇ ਪੁਲਿਸ ਹੈਲਪ ਲਾਈਨ 112 ਅਤੇ 181 'ਤੇ ਕੋਰੋਨਾ ਮਰੀਜ਼ਾਂ ਵਲੋਂ ਕਾਲ ਕਰਨ 'ਤੇ ਉਨ੍ਹਾਂ ਨੂੰ ਭੋਜਨ ਪਹੁੰਚਾਉਣ ਦਾ ਬੀੜਾ ਚੁੱਕਣ ਦੀ ਗੱਲ ਕਰਕੇ ਚਰਚਾ ਕਰਵਾਈ ਹੈ ਪਰ ਲੋਕਾਂ ਵਲੋਂ ਇਸ ਦੀ ਆਲੋਚਨਾ ਵੀ ...

ਪੂਰੀ ਖ਼ਬਰ »

ਐੱਸ.ਐੱਸ.ਪੀ. ਵਲੋਂ ਮੁੱਖ ਸਿਪਾਹੀ ਜੋਗਿੰਦਰ ਰਾਮ ਦੇ ਪਰਿਵਾਰ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਭੇਟ

ਨਵਾਂਸ਼ਹਿਰ, 14 ਮਈ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਿਚ 'ਕੁਇਕ ਰਿਸਪਾਂਸ ਟੀਮ' ਵਿਚ ਤਾਇਨਾਤ ਮੁੱਖ ਸਿਪਾਹੀ ਜੋਗਿੰਦਰ ਰਾਮ, ਜਿਸ ਦੀ ਬੀਤੇ ਮਾਰਚ ਮਹੀਨੇ ਕੋਵਿਡ-19 ਕਾਰਨ ਮੌਤ ਹੋ ਗਈ ਸੀ, ਦੇ ਪਰਿਵਾਰ ਨੂੰ ਅੱਜ ਜ਼ਿਲ੍ਹਾ ਪੁਲਿਸ ਮੁਖੀ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਵਿਰੁੱਧ ਜੰਗ ਲੜ ਰਹੇ ਸਿਹਤ ਵਿਭਾਗ ਨੇ ਸਿਹਤਯਾਬ ਹੋ ਚੁੱਕੇ ਮਰੀਜ਼ਾਂ ਕੋਲੋਂ ਸਹਿਯੋਗ ਮੰਗਿਆ

ਨਵਾਂਸ਼ਹਿਰ, 14 ਮਈ (ਗੁਰਬਖਸ਼ ਸਿੰਘ ਮਹੇ)-ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੋਰੋਨਾ ਮਹਾਂਮਾਰੀ ਵਿਰੁੱਧ ਜੰਗ ਲੜ ਰਹੇ ਸਿਹਤ ਵਿਭਾਗ ਨੇ ਸਿਹਤਯਾਬ ਹੋ ਚੁੱਕੇ ਕੋਵਿਡ-19 ਪਾਜੀਟਿਵ ਮਰੀਜ਼ਾਂ ਕੋਲੋਂ ਸਹਿਯੋਗ ਮੰਗਿਆ ਹੈ | ਸਿਵਲ ਸਰਜਨ ...

ਪੂਰੀ ਖ਼ਬਰ »

ਕੋਰੋਨਾ ਦੌਰਾਨ ਸਪਲਾਈ ਕੀਤੇ ਰਾਸ਼ਨ ਦਾ ਅੱਜ ਤੱਕ ਨਾ ਮਿਲਿਆ ਢੇਲਾ-ਆਗੂ

ਨਵਾਂਸ਼ਹਿਰ, 14 ਮਈ (ਹਰਵਿੰਦਰ ਸਿੰਘ)- ਸਥਾਨਕ ਟੈਂਪੂ ਯੂਨੀਅਨ ਵਲੋਂ ਬੀਤੇ ਸਾਲ ਕੋਵਿਡ ਮਰੀਜ਼ਾਂ ਨੂੰ ਰਾਸ਼ਨ ਦੀ ਸਪਲਾਈ ਕੀਤੇ ਜਾਣ ਦਾ ਮਾਲ ਭਾੜਾ ਨਾ ਮਿਲਣ ਕਾਰਨ ਅਤੇ ਵੱਖ-ਵੱਖ ਵਿਭਾਗਾਂ ਦੇ ਗੇੜੇ ਮਾਰ ਕੇ ਅੱਕ ਚੱੁਕੇ ਆਗੂਆਂ ਵਲੋਂ ਸੰਘਰਸ਼ ਦੀ ਚਿਤਾਵਨੀ ਦਿੱਤੀ ...

ਪੂਰੀ ਖ਼ਬਰ »

ਬਰਜਿੰਦਰ ਸਿੰਘ ਹੁਸੈਨਪੁਰ ਵਲੋਂ ਪਿੰਡਾਂ 'ਚ ਸਥਾਈ ਕਮੇਟੀਆਂ ਬਣਾਉਣ ਲਈ ਪੰਜਾਬ ਸਰਕਾਰ ਨੂੰ ਪੱਤਰ

ਨਵਾਂਸ਼ਹਿਰ, 14 ਮਈ (ਗੁਰਬਖਸ਼ ਸਿੰਘ ਮਹੇ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼ੋ੍ਰਮਣੀ ਅਕਾਲੀ ਦਲ ਨਾਲ ਲੰਬਾ ਸਮਾਂ ਜੁੜੇ ਰਹੇ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਦੇ ਪੁੱਤਰ ਬਰਜਿੰਦਰ ਸਿੰਘ ਹੁਸੈਨਪੁਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

ਪਿ੍ੰ: ਲੰਗੜੋਆ ਨੇ ਸੰਭਾਲਿਆ ਹਾਈ ਸਕੂਲ ਸਨਾਵਾ ਦਾ ਵਾਧੂ ਕਾਰਜ ਭਾਰ

ਨਵਾਂਸ਼ਹਿਰ, 14 ਮਈ (ਹਰਿੰਦਰ ਸਿੰਘ)- ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਅਮਰਜੀਤ ਲਾਲ ਪਿ੍ੰਸੀਪਲ ਲੰਗੜੋਆ ਨੂੰ ਸ.ਹ.ਸ. ਸਨਾਵਾ ਵਿਖੇ ਮੱੁਖ ਅਧਿਆਪਕ ਦੀ ਅਸਾਮੀ ਖ਼ਾਲੀ ਹੋਣ ਕਾਰਨ ਬਤੌਰ ਡੀ.ਡੀ.ਓ. ਦਾ ਵਾਧੂ ਕਾਰਜ ਭਾਰ ਸੌਂਪਿਆ ਗਿਆ ਹੈ | ਇਨ੍ਹਾਂ ...

ਪੂਰੀ ਖ਼ਬਰ »

ਮੁਸਲਮਾਨ ਭਾਈਚਾਰੇ ਵਲੋਂ ਨਵਾਂਸ਼ਹਿਰ ਵਿਖੇ ਈਦ-ਉਲ-ਫਿਤਰ ਮਨਾਈ

ਨਵਾਂਸ਼ਹਿਰ, 14 ਮਈ (ਹਰਵਿੰਦਰ ਸਿੰਘ)- ਈਦ-ਉਲ-ਫਿਤਰ ਦਾ ਦਿਹਾੜਾ ਅੱਜ ਮੁਸਲਮਾਨ ਭਾਈਚਾਰੇ ਵਲੋਂ ਕੋਰੋਨਾ ਮਹਾਂਮਾਰੀ ਨੂੰ ਮੱੁਖ ਰੱਖਦਿਆਂ ਘੱਟ ਗਿਣਤੀ 'ਚ ਵੱਖ-ਵੱਖ ਥਾਵਾਂ 'ਤੇ ਇਕੱਤਰ ਹੋ ਕੇ ਮਨਾਇਆ ਗਿਆ | ਇੱਥੋਂ ਦੀ ਮਸਜਿਦ ਬਾਰਾਂਦਰੀ ਵਿਖੇ ਬਹੁਤ ਘੱਟ ਗਿਣਤੀ 'ਚ ...

ਪੂਰੀ ਖ਼ਬਰ »

ਰਜਿਸਟ੍ਰੇਸ਼ਨ ਤੋਂ ਵਾਂਝੇ ਉਸਾਰੀ ਮਜ਼ਦੂਰਾਂ ਤੋਂ ਇਲਾਵਾ ਮਨਰੇਗਾ ਤੇ ਘਰੇਲੂ ਮਜ਼ਦੂਰਾਂ ਨੂੰ ਗੁਜ਼ਾਰਾ ਭੱਤਾ ਕੌਣ ਦੇਵੇਗਾ?

ਨਵਾਂਸ਼ਹਿਰ, 14 ਮਈ (ਗੁਰਬਖਸ਼ ਸਿੰਘ ਮਹੇ)- ਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਐਨ.ਐਲ.ਓ.) ਦੇ ਕਨਵੀਨਰ ਬਲਦੇਵ ਭਾਰਤੀ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਖ਼ਤਰਨਾਕ ਦੌਰ ਵਿਚ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵੈੱਲਫੇਅਰ ਬੋਰਡ ...

ਪੂਰੀ ਖ਼ਬਰ »

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਮੱੁਖ ਦਰਵਾਜ਼ਾ ਹੈ ਪਿੰਡ ਆਸਰੋਂ

ਸੁਭਾਸ਼ ਟੌਂਸਾ 94634-50273 ਰੈਲਮਾਜਰਾ- ਰੋਪੜ ਬਲਾਚੌਰ ਜੀ.ਟੀ.ਰੋਡ 'ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਵਿਚ ਦਾਖਲ ਹੁੰਦਿਆਂ ਹੀ ਰੋਪੜ ਹੈੱਡ ਵਰਕਸ ਲੰਘਦੇ ਸਾਰ ਹੀ ਸਨਅਤੀ ਖੇਤਰ ਦੇ ਹੱਬ ਵਜੋਂ ਜਾਣਿਆ ਜਾਂਦਾ ਪੁਰਾਤਨ ਪਿੰਡ ਆਸਰੋਂ ਸਥਿਤ ਹੈ ਜੋ ਪੁਰਾਣਿਆਂ ...

ਪੂਰੀ ਖ਼ਬਰ »

ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ

ਨਵਾਂਸ਼ਹਿਰ, 14 ਮਈ (ਗੁਰਬਖਸ਼ ਸਿੰਘ ਮਹੇ)- ਅੱਜ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ 'ਤੇ ਸਮਾਜ ਸੇਵੀ ਜਸਪਾਲ ਸਿੰਘ ਹਾਫ਼ਜ਼ਾਬਾਦੀ ਨੇ ਬਾਰਾਂ ਮਾਹ ਅਤੇ ਆਨੰਦ ਸਾਹਿਬ ਦੀਆਂ ਛੇ ਪੌੜੀਆਂ ...

ਪੂਰੀ ਖ਼ਬਰ »

ਮਿਊਾਸਪਲ ਕਾਮਿਆਂ ਦੀਆਂ ਮੰਗਾਂ ਸਰਕਾਰ ਨੂੰ ਬਿਨਾਂ ਦੇਰੀ ਤੋਂ ਮੰਨ ਲੈਣੀਆਂ ਚਾਹੀਦੀਆਂ ਹਨ- ਵਿਰਦੀ

ਬੰਗਾ, 14 ਮਈ (ਜਸਬੀਰ ਸਿੰਘ ਨੂਰਪੁਰ) - ਕੋਰੋਨਾ ਮਹਾਂਮਾਰੀ ਬਿਮਾਰੀ ਦੇ ਚਲਦਿਆਂ ਸਮੂਹ ਜਨਤਾ ਪਹਿਲਾਂ ਹੀ ਪ੍ਰੇਸ਼ਾਨੀ ਦੇ ਦੌਰ 'ਚੋਂ ਗੁਜ਼ਰ ਰਹੀ ਹੈ | ਪੰਜਾਬ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਜਿਥੇ ਇਸ ਬਿਮਾਰੀ ਦੇ ਇਲਾਜ ਲਈ ਸਿਹਤ ਵਿਭਾਗ ਅਤੇ ਹੋਰ ਮਹਿਕਮੇ ਦੇ ...

ਪੂਰੀ ਖ਼ਬਰ »

ਮਿਊਾਸਪਲ ਕਾਮਿਆਂ ਦੀਆਂ ਮੰਗਾਂ ਸਰਕਾਰ ਨੂੰ ਬਿਨਾਂ ਦੇਰੀ ਤੋਂ ਮੰਨ ਲੈਣੀਆਂ ਚਾਹੀਦੀਆਂ ਹਨ- ਵਿਰਦੀ

ਬੰਗਾ, 14 ਮਈ (ਜਸਬੀਰ ਸਿੰਘ ਨੂਰਪੁਰ) - ਕੋਰੋਨਾ ਮਹਾਂਮਾਰੀ ਬਿਮਾਰੀ ਦੇ ਚਲਦਿਆਂ ਸਮੂਹ ਜਨਤਾ ਪਹਿਲਾਂ ਹੀ ਪ੍ਰੇਸ਼ਾਨੀ ਦੇ ਦੌਰ 'ਚੋਂ ਗੁਜ਼ਰ ਰਹੀ ਹੈ | ਪੰਜਾਬ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਜਿਥੇ ਇਸ ਬਿਮਾਰੀ ਦੇ ਇਲਾਜ ਲਈ ਸਿਹਤ ਵਿਭਾਗ ਅਤੇ ਹੋਰ ਮਹਿਕਮੇ ਦੇ ...

ਪੂਰੀ ਖ਼ਬਰ »

ਪੁਲਿਸ ਨੇ ਬਿਨਾਂ ਮਾਸਕ ਵਾਲੇ 968 ਵਿਅਕਤੀਆਂ ਦੇ ਕਰਵਾਏ ਕੋਵਿਡ ਟੈੱਸਟ, 68 ਦੇ ਕੀਤੇ ਚਲਾਨ

ਨਵਾਂਸ਼ਹਿਰ, 14 ਮਈ (ਗੁਰਬਖਸ਼ ਸਿੰਘ ਮਹੇ)- ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਅੱਜ ...

ਪੂਰੀ ਖ਼ਬਰ »

ਦਰੱਖ਼ਤ ਕੱਟਣ ਦਾ ਮਸਲਾ ਐੱਸ.ਐੱਸ.ਪੀ. ਦਫ਼ਤਰ ਪੁੱਜਾ

ਜਾਡਲਾ, 14 ਮਈ (ਬੱਲੀ)- ਇੱਥੋਂ ਦੇ ਖੇਡ ਮੈਦਾਨ ਵਿਚੋਂ ਦਰਖ਼ਤ ਕੱਟੇ ਜਾਣ ਦਾ ਮਾਮਲਾ ਜ਼ਿਲ੍ਹਾ ਪੁਲੀਸ ਮੁਖੀ ਸ਼ਹੀਦ ਭਗਤ ਸਿੰਘ ਨਗਰ ਦੇ ਦਫ਼ਤਰ ਵਿਚ ਪੁੱਜ ਗਿਆ ਹੈ | ਇਸ ਸਬੰਧੀ ਸਤੀਸ਼ ਰਾਣਾ, ਤਿ੍ਪਤਾ ਦੇਵੀ, ਰਾਮ ਕੁਮਾਰ, ਰਵਿੰਦਰ ਸਿੰਘ (ਚਾਰੇ ਪੰਚ), ਅਕਾਲੀ ਆਗੂ ...

ਪੂਰੀ ਖ਼ਬਰ »

ਮਾਨ ਜਠੇਰਿਆਂ ਦਾ ਮੇਲਾ ਮੁਲਤਵੀ

ਸੜੋਆ, 14 ਮਈ (ਨਾਨੋਵਾਲੀਆ)- ਮਾਨ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਜੋ 16 ਮਈ ਜੇਠੇ ਐਤਵਾਰ ਨੂੰ ਪਿੰਡ ਮਹਿੰਦਪੁਰ ਨੇੜੇ ਮਜਾਰੀ ਵਿਖੇ ਮਾਨ ਗੋਤ ਜਠੇਰੇ ਪ੍ਰਬੰਧਕ ਕਮੇਟੀ ਵਲੋਂ ਕਰਵਾਇਆ ਜਾਣਾ ਸੀ, ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਕਾਰਨ ਮੁਲਤਵੀ ਕੀਤਾ ਜਾਂਦਾ ਹੈ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਜਾਡਲਾ, 14 ਮਈ (ਬੱਲੀ)-ਸਾਈਾ ਕਾਲਜ ਆਫ਼ ਐਜੂਕੇਸ਼ਨ ਦੀ ਈ.ਟੀ.ਟੀ. ਦਾ ਸਾਲ 2018-20 ਦੇ ਦੂਜੇ ਸਾਲ ਦਾ ਨਤੀਜਾ 80 ਫ਼ੀਸਦੀ ਤੋਂ ਉੱਪਰ ਆਇਆ | ਕਾਲਜ ਦੀ ਵਿਦਿਆਰਥਣ ਗੁਰਦਰਸ਼ਨ ਕੌਰ ਪੁੱਤਰੀ ਸਤਨਾਮ ਸਿੰਘ ਨੇ 950 ਵਿਚੋਂ 839, ਨਵਿਤ ਕਿਨਰਾ ਪੁੱਤਰ ਪ੍ਰੇਮ ਕੁਮਾਰ ਨੇ 833 ਅਤੇ ਸੋਨੀਆ ...

ਪੂਰੀ ਖ਼ਬਰ »

ਪਾਵਰਕਾਮ ਨਾਲ ਸਬੰਧਿਤ ਕੰਮਕਾਜ ਖਪਤਕਾਰ ਆਨਲਾਈਨ ਕਰਨ ਨੂੰ ਤਰਜੀਹ ਦੇਣ-ਇੰਜ. ਸਵਿਕਾਸ਼ ਪਾਲ

ਮੁਕੰਦਪੁਰ, 14 ਮਈ (ਦੇਸ ਰਾਜ ਬੰਗਾ)-ਪਾਵਰਕਾਮ ਦੇ ਵਧੀਕ ਨਿਗਰਾਨ ਇੰਜੀਨੀਅਰ ਸਵਿਕਾਸ਼ ਪਾਲ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪਾਵਰਕਾਮ ਦੇ ਦਫ਼ਤਰਾਂ ਵਿਚ ਕੰਮ-ਕਾਜ ਵਾਸਤੇ ਭੀੜ ਘੱਟ ਕੀਤੀ ਜਾਵੇ ਅਤੇ ਦਫ਼ਤਰਾਂ ...

ਪੂਰੀ ਖ਼ਬਰ »

ਭਰੋਲੀ 'ਚ ਟਰਾਂਸਫਾਰਮਰ ਚੋਰੀ

ਘੁੰਮਣਾਂ, 14 ਮਈ (ਮਹਿੰਦਰਪਾਲ ਸਿੰਘ) - ਪਿੰਡ ਭਰੋਲੀ 'ਚ ਕੇਵਲ ਸਿੰਘ ਪੁੱਤਰ ਬਖਸ਼ੀਸ਼ ਦੇ ਜੋ ਨਾਂ 'ਤੇ ਮੋਟਰ ਸੀ | ਉਸ 'ਤੇ ਲੱਗਾ ਟਰਾਂਸਫਾਰਮਰ ਚੋਰਾਂ ਵਲੋਂ ਚੋਰੀ ਕੀਤਾ ਗਿਆ | ਇਹ ਖੇਤ ਸਾਧੂ ਸਿੰਘ ਭਰੋਲੀ ਨੇ ਠੇਕੇ 'ਤੇ ਲਏ ਹੋਏ ਸਨ | ਉਨ੍ਹਾਂ ਦੱਸਿਆ ਕਿ ਜਦ ਅਸੀਂ ਖੇਤਾਂ ...

ਪੂਰੀ ਖ਼ਬਰ »

ਕਿਸਾਨੀ ਘੋਲ ਦੇ ਚੱਲਦਿਆਂ ਸਰਕਾਰ ਝੋਨਾ ਇਕ ਜੂਨ ਤੋਂ ਲਾਉਣ ਦੀ ਇਜਾਜ਼ਤ ਦੇਵੇ-ਕਿਸਾਨ

ਸੰਧਵਾਂ, 14 ਮਈ (ਪ੍ਰੇਮੀ ਸੰਧਵਾਂ) - ਪਿੰਡ ਫਰਾਲਾ ਵਿਖੇ ਝੋਨੇ ਦੀ ਲੁਆਈ ਸਮੇਂ ਆਉਣ ਵਾਲੀਆਂ ਮੁਸ਼ਕਿਲਾਂ ਸਬੰਧੀ ਕਿਸਾਨ ਵੀਰਾਂ ਦੀ ਹੋਈ ਮੀਟਿੰਗ ਤੋਂ ਬਾਅਦ ਪ੍ਰਧਾਨ ਜਸਵੀਰ ਸਿੰਘ ਬੀਰਾ ਅਟਵਾਲ, ਜਸਦੀਪ ਸਿੰਘ ਜੋਤੀ ਅਟਵਾਲ, ਮੈਂਬਰ ਪੰਚਾਇਤ ਕੁਲਵੰਤ ਸਿੰਘ ਕਾਂਤਾ ...

ਪੂਰੀ ਖ਼ਬਰ »

ਇਸਲਾਮ ਭਾਈਚਾਰੇ ਵਲੋਂ ਜੱਸੋਮਜਾਰਾ 'ਚ ਈਦ-ਉਲ-ਫਿਤਰ ਮਨਾਈ

ਬਹਿਰਾਮ, 14 ਮਈ (ਨਛੱਤਰ ਸਿੰਘ ਬਹਿਰਾਮ) - ਮੁਸਲਿਮ ਵੈੱਲਫੇਅਰ ਕਮੇਟੀ ਮਸਜਿਦ ਜੱਸੋਮਜਾਰਾ ਵਿਖੇ ਮੌਲਵੀ ਅਕਰਮ ਹੈਦਰ ਦੀ ਅਗਵਾਈ ਵਿਚ ਕੋਰੋਨਾ ਸੰਕਟ ਨੂੰ ਮੱਦੇਨਜ਼ਰ ਰੱਖਦਿਆਂ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਬਹੁਤਾ ਇੱਕਠ ਕੀਤੇ ਬਗੈਰ ਇਸਲਾਮ ...

ਪੂਰੀ ਖ਼ਬਰ »

ਦਾਣਾ ਮੰਡੀਆਂ 'ਚੋਂ ਕਣਕ ਦੀ ਚੁਕਾਈ ਨਾ ਹੋਣ ਕਾਰਨ ਮਜ਼ਦੂਰ ਡਾਹਢੇ ਪ੍ਰੇਸ਼ਾਨ

ਭੱਦੀ, 14 ਮਈ (ਨਰੇਸ਼ ਧੌਲ)- ਇਸ ਵਾਰ ਦਾਣਾ ਮੰਡੀਆਂ ਅੰਦਰ ਜਿੱਥੇ ਪਹਿਲਾਂ ਕੁਝ ਸਮਾਂ ਕਿਸਾਨਾਂ ਨੂੰ ਵੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪਿਆ ਹੈ ਉੱਥੇ ਹੁਣ ਕਣਕ ਦੇ ਕੱਟਿਆਂ ਦੀ ਚੁਕਾਈ ਨਾ ਹੋਣ ਕਾਰਨ ਦਾਣਾ ਮੰਡੀਆਂ ਨਾਲ ਸਬੰਧਿਤ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਆਏ ...

ਪੂਰੀ ਖ਼ਬਰ »

ਮਦਨੀ ਜਾਮਾ ਮਸਜਿਦ ਬਹਿਰਾਮ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ

ਬਹਿਰਾਮ, 14 ਮਈ (ਨਛੱਤਰ ਸਿੰਘ ਬਹਿਰਾਮ)-ਮਦਨੀ ਜਾਮਾ ਮਸਜ਼ਿਦ ਬਹਿਰਾਮ ਵਿਖੇ ਇਸਲਾਮ ਭਾਈਚਾਰੇ ਵਲੋਂ ਈਦ-ਉਲ-ਫਿਤਰ ਦਾ ਤਿਉਹਾਰ ਮੌਲਵੀ ਮੁਹੰਮਦ ਫੈਅਜ਼ੁ-ਉਲਾ ਦੀ ਅਗਵਾਈ ਵਿਚ ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਹੋਏ ਆਪਸੀ ਫਾਸਲਾ ਬਣਾ ਕੇ ਮਨਾਇਆ ਗਿਆ | ਉਨ੍ਹਾਂ ਜਿਥੇ ...

ਪੂਰੀ ਖ਼ਬਰ »

ਮਿੳਾੂਸੀਪਲ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ

ਨਵਾਂਸ਼ਹਿਰ, 14 ਮਈ (ਹਰਵਿੰਦਰ ਸਿੰਘ)- ਅੱਜ ਮਿਊਾਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਮਿਊਾਸੀਪਲ ਮੁਲਾਜ਼ਮਾਂ ਵਲੋਂ ਨਵਾਂਸ਼ਹਿਰ ਦੇ ਨਗਰ ਕੌਂਸਲ ਦਫ਼ਤਰ ਵਿਖੇ ਕੋਰੋਨਾ ਮਹਾਂਮਾਰੀ ਨੂੰ ਧਿਆਨ 'ਚ ਰੱਖਦਿਆਂ ਬਹੁਤ ਘੱਟ ਗਿਣਤੀ 'ਚ ਇਕੱਠ ਕਰਕੇ ਧਰਨਾ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਮ ਲਵਾਂਗੇ-ਵੜੈਚ

ਨਵਾਂਸ਼ਹਿਰ, 14 ਮਈ (ਹਰਵਿੰਦਰ ਸਿੰਘ)-ਅੱਜ ਸੰਯੁਕਤ ਕਿਸਾਨ ਮੋਰਚਾ ਦਿੱਲੀ ਨੂੰ ਹੋਰ ਤਕੜਾ ਕਰਨ ਲਈ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਨਵਾਂਸ਼ਹਿਰ ਦੀ ਮੀਟਿੰਗ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਨੂੰ ਚੂਨਾ ਲਾਉਣ ਵਾਲੇ ਭਿ੍ਸ਼ਟ ਕਰਮਚਾਰੀਆਂ 'ਤੇ ਹੋਵੇ ਸਖ਼ਤ ਕਾਰਵਾਈ-ਸੋਇਤਾ

ਨਵਾਂਸ਼ਹਿਰ, 14 ਮਈ (ਹਰਿੰਦਰ ਸਿੰਘ)- ਨਵਾਂਸ਼ਹਿਰ ਤੋਂ ਸਾਂਝੀ ਐਕਸ਼ਨ ਕਮੇਟੀ ਦੇ ਮੈਂਬਰ ਤੇ ਪੰਜਾਬ ਰੋਡਵੇਜ਼ ਕੰਡਕਟਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਸੋਇਤਾ ਨੇ ਦੱਸਿਆ ਕਿ ਪੰਜਾਬ ਦੇ ਵਿਜੀਲੈਂਸ ਵਿਭਾਗ ਵਲੋਂ ਰੋਡਵੇਜ਼ ਵਿਚ ਕੰਮ ਕਰਦੇ ਭਿ੍ਸ਼ਟ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਸ਼ਗਨ ਸਕੀਮ 21 ਤੋਂ 51 ਹਜ਼ਾਰ ਕੀਤੀ-ਸੂਦ

ਬਹਿਰਾਮ, 14 ਮਈ (ਨਛੱਤਰ ਸਿੰਘ ਬਹਿਰਾਮ) - ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਕਾਂਗਰਸ ਨੇ ਆਸ਼ੀਰਵਾਦ ਸਕੀਮ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਕੀਤੀ ਹੈ | ਇਸ ਸਬੰਧੀ ਇਥੇ ਜਾਣਕਾਰੀ ਦਿੰਦਿਆਂ ਇੰਜੀ: ਮੋਹਣ ਲਾਲ ਸੂਦ ਚੇਅਰਮੈਨ ਪੰਜਾਬ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX