ਤਾਜਾ ਖ਼ਬਰਾਂ


ਗੁਜਰਾਤ : ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਵਿਚ ਭਾਜਪਾ ਦਫ਼ਤਰ ਵਿਚ ਪਾਰਟੀ ਆਗੂਆਂ ਨਾਲ ਕੀਤੀ ਗੱਲਬਾਤ
. . .  1 day ago
ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਨਾਲ ਇਕ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ‘ਚ ਕੀਤਾ ਅਸਲਾ ਬਰਾਮਦ
. . .  1 day ago
ਦਿੱਲੀ ਨਗਰ ਨਿਗਮ ਚੋਣਾਂ ਦੇ ਸਾਰੇ 250 ਵਾਰਡਾਂ ਵਿਚ ਸ਼ਾਮ 5.30 ਵਜੇ ਤੱਕ ਲਗਭਗ 50% ਪੋਲਿੰਗ ਦਰਜ
. . .  1 day ago
ਮੱਧ ਪ੍ਰਦੇਸ਼ : ਰਤਲਾਮ ਜ਼ਿਲੇ 'ਚ ਬੇਕਾਬੂ ਟਰੱਕ ਦਾ ਟਾਇਰ ਫਟਣ ਤੋਂ ਬਾਅਦ ਹਾਦਸੇ 'ਚ 5 ਦੀ ਮੌਤ, 11 ਜ਼ਖਮੀ - ਰਤਲਾਮ ਡੀ.ਐਮ
. . .  1 day ago
ਪਹਿਲੇ ਇਕ ਦਿਨਾ ਮੈਚ 'ਚ ਬੰਗਲਾਦੇਸ਼ ਨੇ 1 ਵਿਕਟ ਨਾਲ ਹਰਾਇਆ ਭਾਰਤ
. . .  1 day ago
ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵਿਚ ਆਪਣੀ ਮਾਤਾ ਹੀਰਾਬੇਨ ਮੋਦੀ ਨੂੰ ਮਿਲੇ
. . .  1 day ago
ਪੰਜਾਬ ਸਰਕਾਰ ਵਲੋਂ ਪਹਿਲੀ ਜਨਵਰੀ ਤੋਂ ਅੰਗਹੀਣਾਂ ਅਤੇ ਨੇਤਰਹੀਣਾਂ ਨੂੰ 1000 ਰੁਪਏ ਸਫਰੀ ਭੱਤਾ ਦੇਣ ਦਾ ਐਲਾਨ
. . .  1 day ago
ਲੁਧਿਆਣਾ ,4 ਦਸੰਬਰ ( ਸਲੇਮਪੁਰੀ )- ਪੰਜਾਬ ਸਰਕਾਰ ਵਲੋਂ ਨੇਤਰਹੀਣਾਂ ਅਤੇ ਅੰਗਹੀਣਾਂ ਲਈ ਬੰਦ ਪਿਆ ਸਫਰੀ ਭੱਤਾ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ । ਪੰਜਾਬ ਸਰਕਾਰ ਦੇ ਸਮਾਜਿਕ ...
ਛੱਤ ਬੀੜ ਚਿੜੀਆ ਘਰ ਵਿਖੇ ਕੌਮਾਂਤਰੀ ਚੀਤਾ ਦਿਵਸ ਮਨਾਇਆ
. . .  1 day ago
ਜ਼ੀਰਕਪੁਰ, 4 ਦਸੰਬਰ (ਹੈਪੀ ਪੰਡਵਾਲਾ) - ਜੰਗਲੀ ਜਾਨਵਰਾਂ ਦੀ ਸੁਰੱਖਿਆ ਬਾਬਤ ਜਾਗਰੂਕਤਾ ਫੈਲਾਉਣ ਲਈ ਹਰ ਸਾਲ 4 ਦਸੰਬਰ ਨੂੰ ਕੌਮਾਂਤਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸੇ ਸੰਦਰਵ 'ਚ ਛੱਤਬੀੜ ਚਿੜੀਆਘਰ ...
ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ
. . .  1 day ago
ਬਠਿੰਡਾ, 4 ਦਸੰਬਰ - ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ ਹੋ ਗਿਆ । ਜਾਣਕਾਰੀ ਅਨੁਸਾਰ ਇਕ ਲੜਕੀ ਨਰਸ ਬਣ ਕੇ ਆਈ ਅਤੇ ਕਿਹਾ ਕਿ ਬੱਚੇ ਨੂੰ ਚੈੱਕ ਕਰਨਾ ਹੈ ...
ਨਵੀਂ ਦਿੱਲੀ : ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  1 day ago
ਫੀਫਾ ਵਿਸ਼ਵ ਕੱਪ 'ਚ ਅੱਜ ਫਰਾਂਸ-ਪੋਲੈਂਡ, ਅਤੇ ਇੰਗਲੈਂਡ-ਸੈਨੇਗਲ ਦੇ ਮੈਚ
. . .  1 day ago
ਦੋਹਾ, 4 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਰਾਊਂਡ-16 'ਚ ਅੱਜ ਫਰਾਂਸ ਅਤੇ ਪੋਲੈਂਡ ਦਾ ਮੈਚ ਰਾਤ 8.30 ਅਤੇ ਇੰਗਲੈਂਡ-ਸੈਨੇਗਲ ਦਾ ਮੈਚ ਰਾਤ 12.30 ਵਜੇ...
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਬਣੇਗੀ ਭਾਜਪਾ ਸਰਕਾਰ-ਅਨੁਰਾਗ ਠਾਕੁਰ
. . .  1 day ago
ਹਿਸਾਰ, 4 ਦਸੰਬਰ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਰਿਆਣਾ ਦੇ ਹਿਸਾਰ ਵਿਖੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣ ਚੋਣਾਂ ਵਿਚ ਤਿੰਨਾਂ ਥਾਵਾਂ 'ਤੇ ਕਮਲ ਖਿੜੇਗਾ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼...
ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ 'ਤੇ ਮਾਮਲਾ ਦਰਜ
. . .  1 day ago
ਫ਼ਤਹਿਗੜ੍ਹ ਸਾਹਿਬ, 4 ਦਸੰਬਰ-ਕੌਮੀ ਰਾਜ ਮਾਰਗ 'ਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਅੱਜ ਤੜਕੇ ਸੇਬਾਂ ਦਾ ਭਰਿਆ ਟਰੱਕ ਪਲਟ ਜਾਣ ਦੀ ਖ਼ਬਰ ਹੈ। ਇਸ ਦੌਰਾਨ ਉੱਥੋਂ ਲੰਘਣ ਵਾਲੇ ਰਾਹਗੀਰ ਟਰੱਕ ਚਾਲਕ ਦੀ ਸਾਰ ਲੈਣ ਦੀ ਬਜਾਏ 1200 ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਲੈ ਗਏ। ਇਸ ਘਟਨਾ...।
ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਨਹੀਂ ਹੋਣਗੇ ਸ਼ਾਮਿਲ
. . .  1 day ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਚੱਲ ਰਹੀ ਹੈ। ਇਸ ਲਈ ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਸ਼ਾਮਿਲ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਭਾਰਤ ਦੀ ਪੂਰੀ ਟੀਮ 186 ਦੌੜਾਂ ਬਣਾ ਕੇ ਆਊਟ
. . .  1 day ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 41.2 ਓਵਰਾਂ 'ਚ 186 ਦੌੜਾਂ ਬਣਾ ਕੇ ਆਊਟ ਹੋ ਗਈ।ਭਾਰਤ ਵਲੋਂ ਕੇ.ਐਲ.ਰਾਹੁਲ...
15 ਦਸੰਬਰ ਨੂੰ ਪੰਜਾਬ ਦੇ ਟੋਲ ਪਲਾਜ਼ੇ ਕੀਤੇ ਜਾਣਗੇ ਬੰਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ
. . .  1 day ago
ਫ਼ਾਜ਼ਿਲਕਾ, 4 ਦਸੰਬਰ (ਪ੍ਰਦੀਪ ਕੁਮਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਗੇਟ ਬੰਦ ਕਰਨ ਅਤੇ ਮੰਤਰੀਆਂ, ਵਿਧਾਇਕਾਂ...
ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ
. . .  1 day ago
ਲੌਂਗੋਵਾਲ, 4 ਦਸੰਬਰ (ਵਿਨੋਦ, ਖੰਨਾ)-ਲੌਂਗੋਵਾਲ ਵਿਖੇ 2 ਵੱਖ-ਵੱਖ ਮਾਮਲਿਆਂ ਵਿਚ 2 ਨੌਜਵਾਨਾਂ ਵਲੋਂ ਖੁਦਕੁਸ਼ੀ ਕਰਨ ਦੇ ਦੁਖਦ ਸਮਾਚਾਰ ਪ੍ਰਾਪਤ ਹੋਏ ਹਨ। ਐੱਸ.ਐੱਚ.ਓ. ਬਲਵੰਤ ਸਿੰਘ...
ਰਾਜਸਥਾਨ: ਕਾਂਸਟੇਬਲ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਦੇ ਮਾਮਲੇ 'ਚ ਭਾਜਪਾ ਦੀ ਸਾਬਕਾ ਸੰਸਦ ਕ੍ਰਿਸ਼ਣੇਂਦਰ ਕੌਰ ਖ਼ਿਲਾਫ਼ ਮਾਮਲਾ ਦਰਜ
. . .  1 day ago
ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  1 day ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅੱਜ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ ਵਿਚ ਦੋ ਗੱਲਾਂ 'ਤੇ ਚਰਚਾ ਹੋਈ। ਪਹਿਲਾ ਸਾਡੀ ਪਾਰਟੀ ਦਾ ਪੂਰਾ ਸੈਸ਼ਨ ਹੈ, ਜਿਸ ਨੂੰ ਅਸੀਂ ਫਰਵਰੀ ਦੇ ਦੂਜੇ ਅੱਧ ਵਿੱਚ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ...
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ "ਸੀਸ ਸਸਕਾਰ ਦਿਵਸ" ਮੌਕੇ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ,4 ਦਸੰਬਰ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ, ਹਿੰਦ ਦੀ ਚਾਦਰ ਤਿਲਕ ਜੰਝੂ ਦੇ ਰਾਖੇ ਪਾਤਸ਼ਾਹੀ ਨੌਵੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...
ਅਸੀਂ ਹਰਿਆਣਾ ਅਤੇ ਹੋਰ ਸੂਬਿਆਂ ਦੇ ਗੈਂਗਸਟਰਾਂ ਵਿਰੁੱਧ ਲੜ ਰਹੇ ਹਾਂ-ਗਹਿਲੋਤ
. . .  1 day ago
ਜੈਪੁਰ, 4 ਦਸੰਬਰ-ਸੀਕਰ ਵਿਚ ਬੀਤੇ ਦਿਨ ਹੋਈ ਗੋਲੀਬਾਰੀ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੁਲਜ਼ਮ ਬਾਹਰੋਂ ਆਏ ਸਨ ਜਦਕਿ ਕੁਝ ਰਾਜਸਥਾਨ ਦੇ ਵੀ ਸਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਗਰੋਹ...
ਬੀ.ਐਸ.ਐਫ਼. ਵਲੋਂ ਹੈਰੋਇਨ ਤੇ ਡਰੋਨ ਬਰਾਮਦ
. . .  1 day ago
ਅਮਰਕੋਟ, 4 ਸਤੰਬਰ (ਭੱਟੀ)-ਬੀ.ਐਸ.ਐਫ਼. ਦੀ 103 ਬਟਾਲੀਅਨ ਵਲੋਂ ਖੋਜ ਅਭਿਆਨ ਦੌਰਾਨ ਹੈਰੋਇਨ ਤੇ ਡਰੋਨ ਦੀ ਬਰਾਮਦਗੀ ਹੋਈ ਹੈ। ਕੋਈ ਵੱਡੇ ਪੈਕੇਟ ਚੋ ਤਿੰਨ ਕਿਲੋ ਦੇ ਲਗਭਗ ਹੈਰੋਇਨ ਬਰਾਮਦ ਹੋਣ ਬਾਰੇ ਜਾਣਕਾਰੀ...
ਰਾਜਸਥਾਨ ਪੁਲਿਸ ਵਲੋਂ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰ ਗ੍ਰਿਫ਼ਤਾਰ
. . .  1 day ago
ਸੀਕਰ, 4 ਦਸੰਬਰ-ਨਾਮੀ ਗੈਂਗਸਟਰ ਰਾਜੂ ਠੇਠ ਹੱਤਿਆ ਮਾਮਲੇ 'ਚ ਰਾਜਸਥਾਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਡੀ.ਜੀ.ਪੀ. ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਦੀ ਪਛਾਣ...
ਦਿੱਲੀ ਨਗਰ ਨਿਗਮ ਚੋਣਾਂ:ਦੁਪਹਿਰ 12 ਵਜੇ ਤੱਕ 18 ਫ਼ੀਸਦੀ ਵੋਟਿੰਗ
. . .  1 day ago
ਪ੍ਰਧਾਨ ਮੰਤਰੀ ਵਲੋਂ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ
. . .  1 day ago
ਨਵੀਂ ਦਿੱਲੀ, 4 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਜੇਠ ਸੰਮਤ 553

ਸੰਪਾਦਕੀ

ਟੀਕਾਕਰਨ ਅਮਲ ਵਿਚ ਤੇੇਜ਼ੀ

ਕੋਰੋਨਾ ਕਾਰਨ ਦੇਸ਼ ਭਰ ਵਿਚ ਤਬਾਹੀ ਦਾ ਆਲਮ ਜਾਰੀ ਹੈ। ਰੋਜ਼ ਲੱਖਾਂ ਦੀ ਗਿਣਤੀ ਵਿਚ ਲੋਕਾਂ ਦਾ ਬਿਮਾਰ ਹੋਣਾ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਹੁੰਦੀਆਂ ਮੌਤਾਂ ਨਾਲ ਦੁਖਾਂਤ ਵਧਦਾ ਜਾ ਰਿਹਾ ਹੈ। ਹਰ ਪਾਸੇ ਘਾਟਾਂ ਅਤੇ ਥੁੜਾਂ ਨਜ਼ਰ ਆਉਂਦੀਆਂ ਹਨ, ਜਿਸ ਨਾਲ ਲੋੜਵੰਦ ਅਤੇ ਪ੍ਰਭਾਵਿਤ ਲੋਕਾਂ ਦਾ ਦੁੱਖ-ਦਰਦ ਚਰਮ ਸੀਮਾ 'ਤੇ ਪੁੱਜ ਗਿਆ ਹੈ। ਬਲਦੇ ਸਿਵੇ ਅਤੇ ਲਾਸ਼ਾਂ ਦੀ ਹੁੰਦੀ ਬੇਕਦਰੀ ਸਾਡੇ ਦੇਸ਼ ਦੇ ਸਮੁੱਚੇ ਪ੍ਰਬੰਧ ਦੀ ਪੋਲ ਖੋਲ੍ਹ ਰਹੀ ਹੈ। ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਹਰ ਪੱਖ ਤੋਂ ਇਸ ਦੁਖਾਂਤ ਨੂੰ ਘਟਾਉਣ ਲਈ ਵੱਡੇ ਯਤਨ ਜ਼ਰੂਰ ਕਰ ਰਹੀਆਂ ਹਨ। ਪਰ ਸਥਿਤੀ ਹਾਲੇ ਉਨ੍ਹਾਂ ਦੇ ਕਾਬੂ ਵਿਚ ਨਹੀਂ ਆ ਰਹੀ। ਵਧਦੀ ਬਿਮਾਰੀ ਨੂੰ ਰੋਕਣ ਦੇ ਯਤਨਾਂ ਵਿਚ ਜਨਜੀਵਨ 'ਤੇ ਲਗਾਈਆਂ ਜਾ ਰਹੀਆਂ ਛੋਟੀਆਂ-ਵੱਡੀਆਂ ਰੋਕਾਂ ਅਤੇ ਪੂਰਨ ਤਾਲਾਬੰਦੀਆਂ ਦੇ ਐਲਾਨਾਂ ਨੇ ਲੋਕ ਜੀਵਨ ਪੂਰੀ ਤਰ੍ਹਾਂ ਉਥਲ-ਪੁਥਲ ਕਰਕੇ ਰੱਖ ਦਿੱਤਾ ਹੈ। ਆਰਥਿਕ ਚੱਕੀ ਵਿਚ ਪਿਸਦੇ ਅੱਜ ਬਹੁਤੇ ਲੋਕ ਸਾਹਸੱਤਹੀਣ ਹੋਏ ਦਿਖਾਈ ਦਿੰਦੇ ਹਨ।
ਇਸ ਤੋਂ ਨਿਜਾਤ ਪਾਉਣ ਲਈ ਦੋ ਭਾਰਤੀ ਕੰਪਨੀਆਂ ਨੇ ਟੀਕੇ ਜ਼ਰੂਰ ਤਿਆਰ ਕਰ ਲਏ ਪਰ ਇਹ ਦੋਵੇਂ ਕੰਪਨੀਆਂ ਬੇਹੱਦ ਵਧੀ ਹੋਈ ਮੰਗ ਦੀ ਪੂਰਤੀ ਕਰਨ ਤੋਂ ਅਸਮਰੱਥ ਜਾਪਦੀਆਂ ਹਨ। ਅੱਜ ਵੱਡੀ ਗਿਣਤੀ ਵਿਚ ਲੋਕ ਟੀਕੇ ਲਗਵਾਉਣਾ ਚਾਹੁੰਦੇ ਹਨ ਪਰ ਇੰਤਜ਼ਾਰ ਲੰਮੀ ਹੋਣ ਕਾਰਨ ਉਨ੍ਹਾਂ ਅੰਦਰ ਬੇਚੈਨੀ ਵਧਦੀ ਦਿਖਾਈ ਦੇ ਰਹੀ ਹੈ। ਹੁਣ ਇਕ ਹੋਰ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਮਹਾਂਮਾਰੀ ਦੇ ਤੀਸਰੇ ਸੰਭਾਵੀ ਹਮਲੇ ਵਿਚ ਹਰ ਉਮਰ ਦੇ ਬੱਚੇ ਵੀ ਇਸ ਦੀ ਜ਼ੱਦ ਵਿਚ ਆ ਸਕਦੇ ਹਨ। ਇਸ ਲਈ ਮਹਾਂਮਾਰੀ ਨਾਲ ਸਬੰਧਿਤ ਟੀਕਿਆਂ ਦੇ ਵੱਧ ਤੋਂ ਵੱਧ ਉਤਪਾਦਨ ਅਤੇ ਤੁਰੰਤ ਲੋਕਾਂ ਤੱਕ ਪਹੁੰਚਾਉਣ ਦੀ ਸਖ਼ਤ ਜ਼ਰੂਰਤ ਹੈ। ਜੇਕਰ ਦੇਸ਼ ਦੀ ਆਬਾਦੀ ਨੂੰ ਦੇਖਦਿਆਂ ਹੋਇਆਂ ਇਹ ਇੰਤਜ਼ਾਰ ਸਾਲਾਂ ਤੱਕ ਲੰਮਾ ਹੁੰਦਾ ਹੈ ਤਾਂ ਇਸ ਨਾਲ ਜਿਥੇ ਦੇਸ਼ ਹਰ ਪੱਖ ਤੋਂ ਹੋਰ ਤਬਾਹੀ ਵੱਲ ਧੱਕਿਆ ਜਾਏਗਾ, ਉਥੇ ਸਰਕਾਰ ਲਈ ਵੀ ਇਹ ਵੱਡੀ ਨਮੋਸ਼ੀ ਵਾਲੀ ਗੱਲ ਹੋਵੇਗੀ। ਭਾਰਤ ਵਿਚ ਟੀਕਾਕਰਨ ਦੀ ਮੁਹਿੰਮ 10 ਜਨਵਰੀ ਤੋਂ ਸ਼ੁਰੂ ਕੀਤੀ ਗਈ ਸੀ। ਹੁਣ ਤੱਕ ਦੇਸ਼ ਵਿਚ ਸਾਢੇ 17 ਕਰੋੜ ਦੇ ਲਗਭਗ ਟੀਕੇ ਲਗਾਏ ਜਾ ਚੁੱਕੇ ਹਨ। ਅਮਰੀਕਾ 'ਤੇ ਵੀ ਇਸ ਮਹਾਂਮਾਰੀ ਦਾ ਵੱਡਾ ਪ੍ਰਭਾਵ ਰਿਹਾ ਹੈ। ਉਥੇ ਭਾਰਤ ਤੋਂ ਇਕ ਮਹੀਨਾ ਪਹਿਲਾਂ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ 25 ਕਰੋੜ ਟੀਕੇ ਲਗਾ ਕੇ ਉਹ ਪਹਿਲੇ ਨੰਬਰ 'ਤੇ ਹੈ ਜਦੋਂ ਕਿ ਭਾਰਤ ਅਮਰੀਕਾ ਅਤੇ ਰੂਸ ਤੋਂ ਬਾਅਦ ਇਸ ਮਾਮਲੇ ਵਿਚ ਤੀਸਰੇ ਸਥਾਨ 'ਤੇ ਹੈ। ਹੁਣ ਸਭ ਤੋਂ ਅਹਿਮ ਗੱਲ ਇਹ ਬਣੀ ਨਜ਼ਰ ਆਉਂਦੀ ਹੈ ਕਿ ਆਉਂਦੇ ਮਹੀਨਿਆਂ ਵਿਚ ਵੱਧ ਤੋਂ ਵੱਧ ਦੇਸ਼ ਵਾਸੀਆਂ ਨੂੰ ਟੀਕੇ ਲਾਏ ਜਾਣ। ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਟੀਕਾਕਰਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦੀ ਮੰਗ ਕੀਤੀ ਹੈ ਅਤੇ ਟੀਕਾਕਰਨ ਦੀ ਘੱਟ ਰਫ਼ਤਾਰ 'ਤੇ ਭਾਰਤ ਸਰਕਾਰ ਦੀ ਸਖ਼ਤ ਆਲੋਚਨਾ ਵੀ ਕੀਤੀ ਜਾ ਰਹੀ ਹੈ।
ਇਸ ਨੂੰ ਵੇਖਦਿਆਂ ਨੀਤੀ ਆਯੋਗ ਦੀ ਟੀਕਾਕਰਨ ਸਬੰਧੀ ਗਠਿਤ ਟਾਸਕ ਫੋਰਸ ਦੇ ਮੁਖੀ ਡਾ. ਵੀ.ਕੇ. ਪਾਲ ਨੇ ਜੋ ਬਿਆਨ ਦਿੱਤਾ ਹੈ, ਉਹ ਦਿਲਾਂ ਨੂੰ ਵੱਡਾ ਧਰਵਾਸ ਦੇਣ ਵਾਲਾ ਅਤੇ ਸੰਤੁਸ਼ਟੀਜਨਕ ਕਿਹਾ ਜਾ ਸਕਦਾ ਹੈ। ਡਾ. ਪਾਲ ਅਨੁਸਾਰ ਜੁਲਾਈ ਦੇ ਮਹੀਨੇ ਤੱਕ ਦੇਸ਼ ਵਿਚ ਕੁੱਲ 51 ਕਰੋੜ ਦੇ ਲਗਭਗ ਟੀਕੇ ਉਪਲਬਧ ਹੋਣਗੇ। ਇਨ੍ਹਾਂ ਵਿਚੋਂ 17 ਕਰੋੜ ਦੇ ਲਗਭਗ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਇਸ ਤੋਂ ਅਗਲੇ 5 ਮਹੀਨਿਆਂ ਬਾਰੇ ਇਸ ਖੇਤਰ ਵਿਚ ਜੋ ਤਸਵੀਰ ਡਾ. ਪਾਲ ਨੇ ਪੇਸ਼ ਕੀਤੀ ਹੈ, ਉਹ ਹੋਰ ਵੀ ਚੰਗਾ ਦ੍ਰਿਸ਼ ਪੇਸ਼ ਕਰਨ ਵਾਲੀ ਹੈ। ਡਾ. ਪਾਲ ਦਾ ਦਾਅਵਾ ਹੈ ਕਿ ਅਗਸਤ ਤੋਂ ਦਸੰਬਰ ਮਹੀਨੇ ਤੱਕ ਦੇਸ਼ ਵਿਚ 216 ਕਰੋੜ ਖੁਰਾਕਾਂ ਉਪਲਬਧ ਹੋਣਗੀਆਂ। ਉਹ ਖੁਰਾਕਾਂ 18 ਸਾਲ ਤੋਂ ਵਧੇਰੇ ਉਮਰ ਦੇ 95 ਕਰੋੜ ਲੋਕਾਂ ਦੇ ਦੋ ਟੀਕੇ ਲੱਗਣ ਤੋਂ ਕਿਤੇ ਵਧੇਰੇ ਹੋਣਗੀਆਂ। ਇਸ ਦੇ ਨਾਲ-ਨਾਲ ਰੂਸ ਦੇ ਸਪੂਤਨਿਕ ਦੀ ਵੱਡੀ ਖੇਪ ਵੀ ਭਾਰਤ ਪੁੱਜ ਚੁੱਕੀ ਹੈ। ਆਉਂਦੇ ਹਫ਼ਤੇ ਇਹ ਟੀਕੇ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਹੁਣ ਤੱਕ ਨਿੱਜੀ ਹਸਪਤਾਲਾਂ ਅਤੇ ਰਾਜ ਸਰਕਾਰਾਂ ਨੇ 16 ਕਰੋੜ ਦੇ ਲਗਭਗ ਟੀਕੇ ਖ਼ਰੀਦ ਲਏ ਹਨ। ਡਾ. ਪਾਲ ਨੇ ਇਹ ਵੀ ਦੱਸਿਆ ਹੈ ਕਿ ਕੌਮਾਂਤਰੀ ਟੀਕਾ ਕੰਪਨੀਆਂ ਫਾਈਜ਼ਰ, ਜਾਨਸਨ ਐਂਡ ਜਾਨਸਨ, ਮੋਡਰੇਨਾ ਨਾਲ ਵੀ ਸਰਕਾਰ ਲਗਾਤਾਰ ਸੰਪਰਕ ਕਰ ਰਹੀ ਹੈ ਅਤੇ ਛੇਤੀ ਹੀ ਇਸ ਸਬੰਧੀ ਕੋਈ ਫ਼ੈਸਲਾ ਕੀਤਾ ਜਾਏਗਾ। ਇਸ ਤੋਂ ਇਲਾਵਾ ਇਨ੍ਹਾਂ ਕੰਪਨੀਆਂ ਨੂੰ ਭਾਰਤ ਵਿਚ ਉਤਪਾਦਨ ਕਰਨ ਦੇ ਲਾਇਸੰਸ ਵੀ ਜਾਰੀ ਕੀਤੇ ਜਾ ਰਹੇ ਹਨ। ਬਿਨਾਂ ਸ਼ੱਕ ਇਸ ਸਮੇਂ ਭਾਰਤ ਸਰਕਾਰ 'ਤੇ ਵੱਡੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਆਉਂਦੇ ਕੁਝ ਮਹੀਨਿਆਂ ਵਿਚ ਟੀਕਾਕਰਨ ਦੀ ਮੁਹਿੰਮ ਨੂੰ ਤੇਜ਼ ਕਰਕੇ ਦੇਸ਼ ਦੀ ਵੱਡੀ ਆਬਾਦੀ ਨੂੰ ਇਸ ਦੇ ਘੇਰੇ ਵਿਚ ਲੈ ਕੇ ਆਵੇ। ਤੁਰੰਤ ਕੀਤਾ ਜਾਣ ਵਾਲਾ ਇਹ ਅਮਲ ਹੀ ਉਸ ਦੀਆਂ ਵੱਡੀਆਂ ਪ੍ਰਾਪਤੀਆਂ ਵਿਚ ਗਿਣਿਆ ਜਾਏਗਾ।

-ਬਰਜਿੰਦਰ ਸਿੰਘ ਹਮਦਰਦ

ਪੰਜਾਬ ਨੂੰ ਸਰਬਪੱਖੀ ਵਿਕਾਸ ਮਾਡਲ ਅਤੇ ਮਜ਼ਬੂਤ ਅਗਵਾਈ ਦੀ ਲੋੜ

2017 ਵਿਚ ਕਾਂਗਰਸ ਪਾਰਟੀ ਅਤੇ ਇਸ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਸਿੱਖਾਂ ਸਮੇਤ ਸਾਰੇ ਪੰਜਾਬੀਆਂ ਨਾਲ ਕੁਝ ਵਿਸ਼ੇਸ਼ ਵਾਅਦੇ ਕਰਕੇ ਭਾਰੀ ਉਮੀਦਾਂ ਨਾਲ ਸੱਤਾ ਵਿਚ ਆਏ ਸਨ। ਸ: ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਵਿਚ ਸ੍ਰੀ ਗੁਰੂ ...

ਪੂਰੀ ਖ਼ਬਰ »

ਪੰਜਾਬ ਕਾਂਗਰਸ ਦੇ ਭਵਿੱਖ ਨੂੰ ਪ੍ਰਭਾਵਿਤ ਕਰੇਗਾ ਕੈਪਟਨ ਤੇ ਸਿੱਧੂ ਦਾ ਟਕਰਾਅ

ਜਦੋਂ ਤੋਂ ਤੇਜ਼-ਤਰਾਰ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ (ਸਥਾਨਕ ਸਰਕਾਰਾਂ ਵਿਭਾਗ) ਸ: ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਦੇ ਅਹੁਦੇ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਟਾਇਆ ਹੈ, ਕਾਂਗਰਸ ਵਿਚ ਅਸ਼ਾਂਤੀ ਦਾ ਸਿਲਸਿਲਾ ਵਧਦਾ ਰਿਹਾ ਹੈ। ਨਵਜੋਤ ਸਿੰਘ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX