ਗਲਾਸਗੋ, 14 ਮਈ (ਹਰਜੀਤ ਸਿੰਘ ਦੁਸਾਂਝ)-ਯੂ.ਕੇ. ਦੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੇ ਪੁਲਿਸ ਦੀ ਮਦਦ ਨਾਲ ਗਲਾਸਗੋ ਦੇ ਦੱਖਣ 'ਚ ਪੋਲੋਕਸ਼ੀਲਡ ਦੀ ਕਿਨਮਿਉਰ ਸਟਰੀਟ 'ਚ ਛਾਪੇਮਾਰੀ ਕਰਕੇ ਗ਼ੈਰ-ਕਾਨੂੰਨੀ ਢੰਗ ਨਾਲ ਇੱਥੇ ਰਹਿ ਰਹੇ ਦੋ ਪੰਜਾਬੀਆਂ ਲਖਵੀਰ ਸਿੰਘ ਤੇ ਸੁਮਿਤ ਸਹਿਦੇਵ ਨੂੰ ਫੜ ਲਿਆ | ਜਦੋਂ ਇਨ੍ਹਾਂ ਨੂੰ ਪੁਲਿਸ ਵੈਨ 'ਚ ਬਿਠਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਗੁਆਂਢੀਆਂ ਅਤੇ 6-7 ਹੋਰ ਲੋਕਾਂ ਨੇ ਪੁਲਿਸ ਨੂੰ ਉਨ੍ਹਾਂ ਨੂੰ ਛੱਡਣ ਦੀ ਮੰਗ ਕੀਤੀ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਉਹ 'ਇਨ੍ਹਾਂ ਨੂੰ ਛੱਡ ਦਿਓ', 'ਤੁਸੀਂ ਜਾਓ', 'ਸ਼ਰਨਾਰਥੀਆਂ ਨੂੰ ਜੀ ਆਇਆਂ ਨੂੰ ' ਆਦਿ ਦੇ ਨਾਅਰੇ ਲਗਾ ਰਹੇ ਸਨ | ਇਕ ਵਿਅਕਤੀ ਉਕਤ ਵੈਨ ਦੇ ਹੇਠਾਂ ਵੜ ਗਿਆ, ਜਿਸ ਕਾਰਨ ਵੈਨ ਨੂੰ ਤੋਰਿਆ ਨਹੀਂ ਜਾ ਸਕਿਆ | ਸਵੇਰੇ 10 ਵਜੇ 5-7 ਲੋਕਾਂ ਵਲੋਂ ਸ਼ੁਰੂ ਹੋਏ ਪ੍ਰਦਰਸ਼ਨ 'ਚ ਦੁਪਹਿਰ ਬਾਅਦ 200 ਤੋਂ ਵੱਧ ਲੋਕ ਇਕੱਠੇ ਹੋ ਗਏ | ਤਕਰੀਬਨ 10 ਘੰਟਿਆਂ ਦੇ ਵਿਰੋਧ ਪ੍ਰਦਰਸ਼ਨ ਦੇ ਬਾਅਦ ਸ਼ਾਮ 6 ਵਜੇ ਦੇ ਕਰੀਬ ਸਕਾਟਲੈਂਡ ਦੇ ਪੁਲਿਸ ਮੁਖੀ ਮਾਰਕ ਸਦਰਲੈਂਡ ਨੇ ਕਿਹਾ ਕਿ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਤੇ ਲੋਕਾਂ ਦੀ ਸੁਰੱਖਿਆ ਤੇ ਸਿਹਤ ਸੁਰੱਖਿਆ ਨੂੰ ਦੇਖਦੇ ਹੋਏ ਦੋਵੇਂ ਫੜੇ ਵਿਅਕਤੀਆਂ ਨੂੰ ਰਿਹਾਅ ਕੀਤਾ ਜਾਂਦਾ ਹੈ | ਇਸ ਤੋਂ ਪਹਿਲਾ ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਅਤੇ ਨਿਆਂ ਮੰਤਰੀ ਹਮਜਾ ਯੂਸਫ਼ ਨੇ ਗ੍ਰਹਿ ਵਿਭਾਗ ਨਾਲ ਫ਼ੋਨ 'ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਛੱਡਣ ਲਈ ਕਿਹਾ ਸੀ | ਸਿੱਖ ਸਕਾਟਲੈਂਡ ਸੰਸਥਾ ਦੇ ਡਾਇਰੈਕਟਰ ਚਰਨਦੀਪ ਸਿੰਘ ਨੇ ਕਿਹਾ ਕਿ ਅਸੀਂ ਗ੍ਰਹਿ ਵਿਭਾਗ ਦੇ ਮਨੁੱਖ ਅਧਿਕਾਰਾਂ ਦੀ ਉਲੰਘਣਾ ਕਰਕੇ ਜ਼ਬਰਦਸਤੀ ਲੋਕਾਂ ਨੂੰ ਫੜਨ ਦੀ ਨਿੰਦਾ ਕਰਦੇ ਹਾਂ | ਲਖਵੀਰ ਸਿੰਘ ਅਤੇ ਉਸ ਦੇ ਪਿਤਾ ਬਲਦੇਵ ਸਿੰਘ ਨੇ ਗਲਾਸਗੋ ਦੇ ਲੋਕਾਂ ਨੂੰ ਉਨ੍ਹਾਂ ਦਾ ਸਾਥ ਤੇ ਪਿਆਰ ਦੇਣ ਲਈ ਸ਼ੁਕਰਾਨਾ ਕੀਤਾ | ਜ਼ਿਕਰਯੋਗ ਹੈ ਕਿ ਦੋਵੇਂ ਫੜੇ ਗਏ ਵਿਅਕਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਹਨ ਅਤੇ ਸਥਾਨਕ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿਖੇ ਨਿਰੰਤਰ ਸੇਵਾ ਕਰਦੇ ਹਨ |
ਸਿਆਟਲ/ਸੈਕਰਾਮੈਂਟੋ/ਸਾਨ ਫ਼ਰਾਂਸਿਸਕੋ, 14 ਮਈ (ਹਰਮਨਪ੍ਰੀਤ ਸਿੰਘ/ਹੁਸਨ ਲੜੋਆ ਬੰਗਾ, ਐਸ.ਅਸ਼ੋਕ.ਭੌਰਾ)-ਅੱਜ ਅਮਰੀਕਾ ਦੇ ਬਿਮਾਰੀ ਨਿਯੰਤਰਨ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਇਕ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਉਨ੍ਹਾਂ ਅਮਰੀਕੀ ਲੋਕਾਂ ਨੂੰ ...
ਕੈਲਗਰੀ, 14 ਮਈ (ਜਸਜੀਤ ਸਿੰਘ ਧਾਮੀ)-ਕੈਨੇਡਾ ਸਰਕਾਰ ਨੇ ਕੋਵਿਡ-19 ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ 'ਤੇ 30 ਦਿਨਾਂ ਲਈ 22 ਅਪ੍ਰੈਲ ਤੋਂ ਕੈਨੇਡਾ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਸੀ¢ ਪਰ ਅੱਜ ਏਅਰ ਕੈਨੇਡਾ ਨੇ ਭਾਰਤ ...
ਐਬਟਸਫੋਰਡ, 14 ਮਈ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ 'ਬੀ ਸੀ ਅਚੀਵਮੈਂਟ ਕਮਿਊਨਿਟੀ ਐਵਾਰਡ-2021' ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ | ਇਹ ਉੱਚ ਸਨਮਾਨ ਪ੍ਰਾਪਤ ਕਰਨ ਵਾਲੀਆਂ ਕੱੁਲ 25 ਸ਼ਖ਼ਸੀਅਤਾਂ ਵਿਚ ਇਕ ਪੰਜਾਬਣ ਸਮੇਤ 4 ...
ਐਡੀਲੇਡ, 14 ਮਈ (ਗੁਰਮੀਤ ਸਿੰਘ ਵਾਲੀਆ)-ਪ੍ਰਧਾਨ ਮੰਤਰੀ ਸਕੌਟ ਮੌਰੀਸਨ ਫੈਡਰਲ ਸਰਕਾਰ ਮੁਖੀ ਨੇ ਬੀਤੇ ਦਿਨੀਂ ਯਾਤਰਾ ਪਾਬੰਦੀ ਨੂੰ ਆਰਜ਼ੀ ਵਿਰਾਮ ਦੱਸਦਿਆਂ ਕਿਹਾ ਕਿ ਭਾਰਤ 'ਚ ਕੋਵਿਡ-19 ਦੇ ਪ੍ਰਕੋਪ ਨਾਲ ਜੁੜੇ ਮਾਮਲਿਆਂ ਦੇ ਅਨੁਪਾਤ 'ਚ ਵਾਧੇ ਤੋਂ ਬਾਅਦ ਦੇਸ਼ ਦੀ ...
ਕੈਲਗਰੀ, 14 ਮਈ (ਜਸਜੀਤ ਸਿੰਘ ਧਾਮੀ)-ਐਲਰਟ ਕੈਲਗਰੀ ਦੇ ਸੰਗਠਿਤ ਜੁਰਮ ਤੇ ਗਰੋਹ ਦੀ ਟੀਮ ਨੇ 3 ਵਿਅਕਤੀਆਂ ਨੂੰ 30 ਲੱਖ ਡਾਲਰ ਦੇ ਨਸ਼ਿਆਂ ਤੇ ਨਗਦੀ ਸਮੇਤ ਗਿ੍ਫ਼ਤਾਰ ਕੀਤਾ ਹੈ, ਜਿਸ 'ਚ ਪੰਜਾਬੀ ਮੂਲ ਦੇ ਹਰਮਨਦੀਪ ਟਿਵਾਨਾ (28), ਐਸ਼ਲੇ ਸਟੈਨਵੇ (30) ਤੇ ਰੇਅਨ ਬਲੈਕਮੋਰ (22) ...
ਨਵੀਂ ਦਿੱਲੀ, 14 ਮਈ (ਏਜੰਸੀ)-ਪਿਛਲੇ ਦਿਨੀਂ ਦਿੱਲੀ ਦੇ ਇਕ ਹਸਪਤਾਲ ਤੋਂ 30 ਸਾਲਾ ਕੋਰੋਨਾ ਪੀੜਤ ਲੜਕੀ ਦੀ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਲੜਕੀ ਹਸਪਤਾਲ ਦੇ ਬੈੱਡ 'ਤੇ 'ਲਵ ਯੂ ਜ਼ਿੰਦਗੀ' ਗਾਣਾ ਸੁਣਦੀ ਹੋਈ ਝੂਮ ਰਹੀ ਸੀ | ਉਸ ਨੇ ਹਜ਼ਾਰਾਂ-ਲੱਖਾਂ ਲੋਕਾਂ ਦੇ ਮਨ 'ਚ ਉਮੀਦ ...
ਨਵੀਂ ਦਿੱਲੀ, 14 ਮਈ (ਅ.ਬ.)-ਭਾਰਤ ਦੇ ਸਭ ਤੋਂ ਵੱਡੇ ਪ੍ਰੋਡਕਸ਼ਨ ਹਾਊਸ ਯਸ਼ਰਾਜ ਫਿਲਮਜ਼ ਨੇ 2020 'ਚ ਆਪਣੇ 50 ਸ਼ਾਨਦਾਰ ਸਾਲ ਪੂਰੇ ਕਰ ਲਏ ਸਨ | ਕੋਵਿਡ-19 ਦੀ ਦੂਜੀ ਲਹਿਰ ਦੁਆਰਾ ਦੇਸ਼ 'ਚ ਤਬਾਹੀ ਮਚਾਉਣ ਤੇ ਇੰਡਸਟਰੀ ਦੇ ਦੁਬਾਰਾ ਬੰਦ ਹੋਣ ਕਾਰਨ ਆਦਿੱਤਿਆ ਚੋਪੜਾ ਨੇ ...
ਲੰਡਨ, 14 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਇਕ ਪਾਇਲਟ ਤੇ ਖ਼ਾਲਸਾ ਏਡ ਦੇ ਸੇਵਾਦਾਰ ਜਸਪਾਲ ਸਿੰਘ ਨੂੰ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ 'ਪੁਆਇੰਟ ਆਫ਼ ਲਾਈਟ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਵਰਜਿਨ ਐਟਲਾਂਟਿਕ ...
ਲੰਡਨ, 14 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਮਾਂ ਬਦਲਦਿਆਂ ਪਤਾ ਨਹੀਂ ਲੱਗਦਾ ਬਰਤਾਨੀਆ ਦੇ ਸ਼ਹਿਜ਼ਾਦੇ ਹੈਰੀ ਦਾ ਸਮਾਂ ਵੀ ਹੁਣ ਬਦਲਿਆ ਹੋਇਆ ਹੈ ਤੇ ਰੋਜ਼ਾਨਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਹ ਚਰਚਾ 'ਚ ਰਹਿੰਦਾ ਹੈ। ਪ੍ਰਿੰਸ ਹੈਰੀ ਨੇ ਹੁਣ ਕਿਹਾ ਕਿ ਉਹ ਆਪਣੀ ਪਤਨੀ ...
ਲੰਡਨ, 14 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੋਰੋਨਾ ਮਹਾਂਮਾਰੀ ਦੇ ਭਿਆਨਕ ਰੂਪ ਨੇ ਤਬਾਹੀ ਮਚਾਈ ਹੋਈ ਹੈ ਅਤੇ ਯੂ.ਕੇ. 'ਚ ਕੋਵਿਡ-19 ਦੇ ਬੀ1.617.2 ਰੂਪ (ਜਿਸ ਨੂੰ ਭਾਰਤੀ ਕੋਰੋਨਾ ਰੂਪ ਕਿਹਾ ਜਾ ਰਿਹਾ ਹੈ) ਦੇ ਮਾਮਲਿਆਂ ਦੀ ਗਿਣਤੀ ਇਕ ਹਫ਼ਤੇ ਦੇ ਅੰਦਰ ਦੁੱਗਣੀ ਹੋ ਗਈ ਹੈ। ਇਸ ...
ਹਾਂਗਕਾਂਗ, 14 ਮਈ (ਜੰਗ ਬਹਾਦਰ ਸਿੰਘ)- ''ਸੁਣੋ ਹਾਂਗਕਾਂਗ ਦਾ ਸੁਣਾਵਾਂ ਹਾਲ ਜੀ'' ਕਵੀਸ਼ਰੀ ਰਾਹੀਂ ਹਾਂਗਕਾਂਗ ਦੇ ਪੰਜਾਬੀਆਂ ਦੇ ਸ਼ੁਰੂਆਤੀ ਹਾਲਾਤਾਂ ਬਾਰੇ ਚਰਚਾ ਕਰਨ ਵਾਲੇ ਸੋਸ਼ਲ ਮੀਡੀਆ 'ਤੇ ਮਸ਼ਹੂਰ ਕਵੀਸ਼ਰ ਸੰਤੋਖ ਸਿੰਘ ਦਾ ਭਾਰਤ ਫੇਰੀ ਦੌਰਾਨ ਪਿੰਡ ਕਾਹਨ ਸਿੰਘ ...
ਸਿਆਟਲ, 14 ਮਈ (ਗੁਰਚਰਨ ਸਿੰਘ ਢਿੱਲੋਂ)- ਜੂਨੀਅਰ ਵਿਸ਼ਵ ਚੈਂਪੀਅਨ ਰੱਜਤ ਚੌਹਾਨ ਦੇ ਪਿਤਾ ਹਰਦੀਪ ਸਿੰਘ ਚੌਹਾਨ ਨੇ ਸੀਨੀਅਰ ਵਰਗ (40-45) ਅਤੇ ਮਾਸਟਰ ਗਰੁੱਪ ਵਿਚ 2 ਸੋਨ ਤਗਮੇ ਅਤੇ ਰੋਸ਼ਨੀ ਕੌਰ ਚੌਹਾਨ ਨੇ ਜੂਨੀਅਰ ਵਰਗ ਤੇ ਸੀਨੀਅਰ ਗਰੁੱਪ 'ਚ 2 ਸੋਨ ਤਗਮੇ ਜਿੱਤੇ, ਜਿਸ ਦੇ ...
ਸਿਡਨੀ, 14 ਮਈ (ਹਰਕੀਰਤ ਸਿੰਘ ਸੰਧਰ)- ਭਾਰਤ ਵਿਚ ਕੋਰੋਨਾ ਮਹਾਂਮਾਰੀ ਦੇ ਹੋਏ ਬੁਰੇ ਹਾਲ ਵਿਚ ਸਮੇਂ-ਸਮੇਂ 'ਤੇ ਆਸਟ੍ਰੇਲੀਆ ਮਦਦ ਕਰਦਾ ਆ ਰਿਹਾ ਹੈ। ਆਸਟ੍ਰੇਲੀਆ ਵਲੋਂ ਅੱਜ ਸਵੇਰੇ ਮੈਡੀਕਲ ਸਹੂਲਤਾਂ ਦੀ ਇਕ ਹੋਰ ਖੇਪ ਭਾਰਤ ਨੂੰ ਭੇਜੀ ਗਈ ਹੈ, ਜਿਸ ਵਿਚ 1056 ...
ਲੰਡਨ, 14 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਸਟੀਲ ਕਾਰੋਬਾਰੀ ਲਿਬਰਟੀ ਸਟੀਲ ਦੇ ਮਾਲਕ ਸੰਜੀਵ ਗੁਪਤਾ ਵਪਾਰ ਤੇ ਹਵਾਲਾ ਸਬੰਧੀ ਇਕ ਸ਼ੱਕੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਸੀਰੀਅਸ ਫਰਾਡ ਆਫ਼ਿਸ (ਐਸ.ਐੱਫ਼.ਓ.) ਨੇ ਕਿਹਾ ਕਿ 'ਗੁਪਤਾ ਫੈਮਲੀ ਗਰੁੱਪ ਅਲਾਇੰਸ' ਨਾਲ ...
ਗ਼ੈਰ-ਫਰੈਂਚ ਭਾਸ਼ਾਈ ਲੋਕਾਂ ਲਈ ਕਿਊਬਕ 'ਚ ਭਵਿੱਖ ਸਿਰਜਣਾ ਹੋਵੇਗਾ ਔਖਾ ਟੋਰਾਂਟੋ, 14 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਕਿਊਬਕ ਪ੍ਰਾਂਤ ਦੀ ਵਿਧਾਨ ਸਭਾ 'ਚ ਪ੍ਰਾਂਤਕ ਸਰਕਾਰ ਵਲੋਂ ਬਿੱਲ-96 ਪੇਸ਼ ਕੀਤਾ ਗਿਆ ਹੈ, ਜਿਸ 'ਚ ਕੈਨੇਡਾ ਦੇ ਸੰਵਿਧਾਨ 'ਚ ਤਬਦੀਲੀ ਕਰਕੇ ਕਿਊਬਕ ...
* ਕਿਹਾ, 'ਭਾਰਤ ਨੂੰ ਹੋਰ ਮਦਦ ਭੇਜਾਂਗੇ' ਟੋਰਾਂਟੋ, 14 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਆਬਾਦੀ ਪੱਖੋਂ ਸਭ ਤੋਂ ਵੱਡੇ ਪ੍ਰਾਂਤ ਓਨਟਾਰੀਓ ਦੇ ਮੁੱਖ ਮੰਤਰੀ ਡਗਲਸ ਫੋਰਡ ਨੇ ਆਖਿਆ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਕਾਰਨ ਵਾਪਰ ਰਹੇ ਕਹਿਰ ਦੇ ਸਮੇਂ ਉਨ੍ਹਾਂ ਦੀ ਸਰਕਾਰ ...
ਟੋਰਾਂਟੋ, 14 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਅਲਬਰਟਾ ਤੋਂ ਬਾਅਦ ਓਨਟਾਰੀਓ ਸਰਕਾਰ ਨੇ ਵੀ ਆਸਟ੍ਰਾਜੈਨਿਕਾ ਦੀ ਕੋਰੋਨਾ ਵੈਕਸੀਨ 'ਤੇ ਰੋਕ ਲਗਾ ਦਿੱਤੀ ਹੈ। ਬੀਤੇ ਹਫ਼ਤਿਆਂ ਦੌਰਾਨ ਇਸ ਵੈਕਸੀਨ ਦਾ ਟੀਕਾ ਲੱਗਣ ਤੋਂ ਬਾਅਦ ਸਰੀਰ 'ਚ ਖ਼ੂਨ ਦੀ ਗਿਲਟੀਆਂ ਬਣਨ ਤੋਂ ...
ਕੈਲਗਰੀ, 14 ਮਈ (ਜਸਜੀਤ ਸਿੰਘ ਧਾਮੀ)-ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਆਪਣੀ ਹੀ ਪਾਰਟੀ ਦੇ 2 ਵਿਧਾਇਕਾਂ ਨੂੰ ਉਨ੍ਹਾਂ ਵਿਰੁੱਧ ਗ਼ਲਤ ਪ੍ਰਚਾਰ ਕਰਨ ਦੇ ਵਿਰੋਧ 'ਚ ਪਾਰਟੀ 'ਚੋਂ ਕੱਢ ਦਿੱਤਾ ਹੈ। ਪਿਛਲੇ ਦਿਨਾਂ ਤੋਂ ਸਰਕਾਰ ਵਲੋਂ ਜੇਸਨ ਕੈਨੀ ਵਲੋਂ ਐਲਾਨ ਕੀਤੀਆਂ ...
* ਦੋ ਧਿਰਾਂ ਵਿਚਾਲੇ ਸਖ਼ਤ ਮੁਕਾਬਲਾ
* ਚੋਣਾਂ 'ਤੇ ਆਉਣ ਵਾਲਾ ਢਾਈ ਲੱਖ ਡਾਲਰ ਦਾ ਖ਼ਰਚ ਕਰੇਗਾ ਗੁਰੂ ਦੀ ਗੋਲਕ ਖ਼ਾਲੀ
ਸੈਕਰਾਮੈਂਟੋ, 14 ਮਈ (ਹੁਸਨ ਲੜੋਆ ਬੰਗਾ)-ਗੁਰਦੁਆਰਾ ਸਿੱਖ ਟੈਂਪਲ ਯੂਬਾ ਸਿਟੀ ਦੀਆਂ ਪ੍ਰਬੰਧਕੀ ਚੋਣਾਂ 15 ਤੇ 16 ਮਈ ਨੂੰ ਹੋਣ ਜਾ ਰਹੀਆਂ ਹਨ, ਜਿਸ 'ਚ ...
ਸੈਕਰਾਮੈਂਟੋ, 14 ਮਈ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੇ ਅਮਰੀਕੀ ਤਿੰਨ ਜੁੜਵਾ ਭੈਣ-ਭਰਾ ਭਾਰਤ 'ਚ ਭਿਆਨਕ ਬਣ ਚੁੱਕੀ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਯਤਨਸ਼ੀਲ ਹਨ। 15 ਸਾਲਾਂ ਦੀ ਜੀਆ, ਕਰੀਨਾ ਤੇ ਅਰਮਾਨ ਗੁਪਤਾ ਨੇ ਭਾਰਤ 'ਚ ਆਕਸੀਜਨ ਤੇ ...
ਟੋਰਾਂਟੋ, 14 ਮਈ (ਹਰਜੀਤ ਸਿੰਘ ਬਾਜਵਾ)-ਅੱਜ ਇੱਥੇ ਈਦ ਉਲ ਫ਼ਿਤਰ ਦਾ ਤਿਉਹਾਰ ਮੁਸਲਮਾਨ ਭਾਈਚਾਰੇ ਵਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ। ਕੋਰੋਨਾ ਮਹਾਂਮਾਰੀ ਕਾਰਨ ਭਾਵੇਂ ਮਸਜਿਦਾਂ (ਮਸੀਤਾਂ) 'ਚ ਕੋਈ ਇਕੱਠ ਵੇਖਣ ਨੂੰ ਨਹੀਂ ਮਿਲਿਆ ਪਰ ਭਾਈਚਾਰੇ ਦੇ ਲੋਕਾਂ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX