ਤਾਜਾ ਖ਼ਬਰਾਂ


ਜੱਚਾ-ਬੱਚਾ ਵਾਰਡ 'ਚੋਂ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਕੀਤਾ ਬਰਾਮਦ
. . .  1 day ago
ਬਠਿੰਡਾ , 6 ਦਸੰਬਰ (ਨਾਇਬ ਸਿੱਧੂ)- -ਬਠਿੰਡਾ ਸਿਵਲ ਹਸਪਤਾਲ ਤੇ ਜੱਚਾ-ਬੱਚਾ ਵਾਰਡ ਵਿੱਚੋ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਬਰਾਮਦ ਕੀਤਾ ਹੈ । ਚੋਰੀ ਕਰਨ ਵਾਲੀਆਂ ਮਾਵਾਂ-ਧੀਆਂ ਨੂੰ ਬੱਚੇ ਸਮੇਤ ਕੋਠਾ ਗੁਰੂ ਤੋਂ ਕੀਤਾ ਗ੍ਰਿਫਤਾਰ ਹੈ ।
ਦਿੱਲੀ ਦੇ ਝਿਲਮਿਲ ਇੰਡਸਟਰੀਅਲ ਏਰੀਆ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਪੁੱਜੀਆਂ
. . .  1 day ago
ਐਡਵੋਕੇਟ ਹਰਪਾਲ ਸਿੰਘ ਨਿੱਝਰ ਬਾਰ ਐਸੋਸੀਏਸ਼ਨ ਅਜਨਾਲਾ ਦੀ ਬਿਨਾਂ ਮੁਕਾਬਲਾ ਚੋਣ ਜਿੱਤ ਕੇ ਪੰਜਵੀਂ ਵਾਰ ਬਣੇ ਪ੍ਰਧਾਨ
. . .  1 day ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਾਰ ਕੌਂਸਲ ਆਫ ਹਰਿਆਣਾ ਦੇ ਨਿਰਦੇਸ਼ਾਂ ਤਹਿਤ ਬਾਰ ਐਸੋਸੀਏਸ਼ਨ ਅਜਨਾਲਾ ਦੇ ਅਹੁਦੇਦਾਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਦੂਸਰੇ ਤੇ ਆਖਰੀ ਦਿਨ ਬਾਰ ਦੇ ...
ਖ਼ਰਾਬ ਟਰਾਲੇ ਦੇ ਪਿੱਛੇ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀ
. . .  1 day ago
ਕਰਨਾਲ , 6 ਦਸੰਬਰ ( ਗੁਰਮੀਤ ਸਿੰਘ ਸੱਗੂ )- ਬੀਤੀ ਰਾਤ ਕੁਟੇਲ ਰੋਡ 'ਤੇ ਖੜੇ ਟਰਾਲੇ ਦੇ ਪਿੱਛੇ ਇਕ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ...
ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ
. . .  1 day ago
ਬਟਾਲਾ,6 ਦਸੰਬਰ (ਡਾ. ਕਾਹਲੋਂ )- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ ਸੰਬੰਧੀ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ...
ਮਹਾਰਸ਼ਟਰ : ਮੁੱਖ ਮੰਤਰੀ ਸ਼ਿੰਦੇ ਨੂੰ ਕਿਸੇ ਵੀ ਫੈਸਲੇ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ: - ਸ਼ਰਦ ਪਵਾਰ
. . .  1 day ago
ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ 9 ਦਸੰਬਰ ਨੂੰ ਜ਼ਿਲ੍ਹਾ ਰੂਪਨਗਰ ਦੇ ਪ੍ਰਾਇਮਰੀ ਸਕੂਲਾਂ ਵਿਚ ਛੁੱਟੀ ਦਾ ਐਲਾਨ
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਨਿੱਕੂਵਾਲ, ਸੈਣੀ) - ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਈਆਂ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਜ਼ਿਲ੍ਹਾ ਰੂਪਨਗਰ ਦੇ ...
ਸ਼੍ਰੋਮਣੀ ਕਮੇਟੀ ਨੇ ਕੈਨੇਡਾ -ਭਾਰਤ ਉਡਾਣਾਂ ਲਈ ਨਵੇਂ ਸਮਝੌਤੇ ’ਚ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ’ਤੇ ਕੀਤਾ ਇਤਰਾਜ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜਸ )-ਸ਼੍ਰੋਮਣੀ ਕਮੇਟੀ ਨੇ ਕੈਨੇਡਾ ਅਤੇ ਭਾਰਤ ਵਿਚ ਹਵਾਈ ਉਡਾਣਾਂ ਨੂੰ ਲੈ ਕੇ ਹੋਏ ਨਵੇਂ ਸਮਝੌਤੇ ਵਿਚ ਪੰਜਾਬ ਅਤੇ ਖ਼ਾਸਕਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ...
42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਆਗਾਜ਼
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਜੇ.ਐੱਸ.ਨਿੱਕੂਵਾਲ)- 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਦੇ ਖੇਡ ਮੈਦਾਨਾਂ 'ਚ ਆਗਾਜ਼ ਹੋ ਗਿਆ । ਜਿਸ ਦਾ ...
ਤਾਮਿਲਨਾਡੂ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੇਨਈ ‘ਚ ਪਹਿਲੀ ਡਰੋਨ ਸਕਿੱਲਿੰਗ ਅਤੇ ਟਰੇਨਿੰਗ ਕਾਨਫਰੰਸ ਦੀ ਕੀਤੀ ਸ਼ੁਰੂਆਤ
. . .  1 day ago
ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਕਰ ਵਾਪਿਸ ਪਰਤੇ ਬੀ.ਐਸ.ਐਫ. ਦੀ 66 ਬਟਾਲੀਅਨ ਦੇ ਅਧਿਕਾਰੀ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਸੈਕਟਰ ਵਿਚ ਤਾਇਨਾਤ ਬੀ.ਐਸ.ਐਫ. ਦੀ 66 ਬਟਾਲੀਅਨ ਨੂੰ ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਹੋਇਆ ਹੈ। ਅੰਮ੍ਰਿਤਸਰ ਤੋਂ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਅਤੇ ਬੀ.ਐਸ.ਐਫ. ਦੇ ਡਾਇਰੈਕਟਰ ਜਰਨਲ...
ਨੀਤੀ ਸੁਧਾਰਾਂ, ਸੂਝ-ਬੂਝ ਵਾਲੇ ਰੈਗੂਲੇਟਰੀ ਤੰਤਰ ਨੇ ਭਾਰਤੀ ਅਰਥਵਿਵਸਥਾ ਦੀ ਲਚਕਤਾ ਵਿਚ ਅਹਿਮ ਭੂਮਿਕਾ ਨਿਭਾਈ - ਵਿਸ਼ਵ ਬੈਂਕ
. . .  1 day ago
ਲਖੀਮਪੁਰ ਖੀਰੀ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਤੇ 13 ਹੋਰਾਂ ਖ਼ਿਲਾਫ਼ ਦੋਸ਼ ਆਇਦ
. . .  1 day ago
ਲਖੀਮਪੁਰ ਖੀਰੀ, 6 ਦਸੰਬਰ- ਜ਼ਿਲ੍ਹਾ ਸਰਕਾਰੀ ਵਕੀਲ ਅਰਵਿੰਦ ਤ੍ਰਿਪਾਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਅੱਜ ਆਸ਼ੀਸ਼ ਮਿਸ਼ਰਾ (ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ) ਅਤੇ 13 ਹੋਰਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। 14ਵੇਂ ਦੋਸ਼ੀ...
ਤੀਰਥ ਯਾਤਰਾ ਤੋਂ ਵਾਪਸ ਆਉਂਦਿਆਂ ਅਗਰਵਾਲ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ
. . .  1 day ago
ਤਪਾ ਮੰਡੀ, 6 ਦਸੰਬਰ (ਵਿਜੇ ਸ਼ਰਮਾ)- ਸ਼ਹਿਰ ਦੇ ਸਮਾਜਸੇਵੀ ਅਤੇ ਪੋਲਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਅਗਰਵਾਲ ਪਰਿਵਾਰ ਸਮੇਤ ਤੀਰਥ ਯਾਤਰਾ ਤੋਂ ਇਨੋਵਾ ਕਾਰ ਰਾਹੀਂ ਤਪਾ ਵਾਪਿਸ ਆ ਰਹੇ ਸਨ, ਉਨ੍ਹਾਂ ਦੀ ਕਾਰ ਚੰਨੋ ਨੇੜੇ...
ਸੁਪਰੀਮ ਕੋਰਟ ਸਹੀ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ-ਮਨੀਸ਼ ਤਿਵਾੜੀ
. . .  1 day ago
ਚੰਡੀਗੜ੍ਹ, 6 ਦਸੰਬਰ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਸਹੀ ਹੈ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ ਹੈ ਤੇ ਨਸ਼ੇ ਦੀ ਸਪਲਾਈ ਬੰਦ ਹੋਣੀ ਚਾਹੀਦੀ ਹੈ। ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਕਿ ਇਹ ਨਾ ਸਿਰਫ਼ ਉਨ੍ਹਾਂ...
ਜਗਮੀਤ ਸਿੰਘ ਬਰਾੜ ਵਲੋਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ
. . .  1 day ago
ਅੰਮ੍ਰਿਤਸਰ, 6 ਦਸੰਬਰ (ਹਰਿੰਦਰ ਸਿੰਘ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ ਨੇ ਮੁਲਾਕਾਤ ਕਰ ਕੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ...
ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਬਾਰੇ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇਵੇ ਮੁੱਖ ਮੰਤਰੀ - ਬਸਪਾ ਪ੍ਰਧਾਨ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿੱਥੇ ਸਿੱਧੂ ਮੂਸੇਵਾਲਾ ਦਾ ਪਿਤਾ ਹਾਲਾਤ ਤੋਂ ਦੁਖੀ ਹੋ ਕੇ ਦੇਸ਼ ਛੱਡਣ ਦੀ ਚਿਤਾਵਨੀ ਦੇ ਚੁੱਕਾ ਹੈ ਉਥੇੇ ਇਕ ਗੈਂਗਸਟਰ ਦਾ ਪਿਤਾ ਆਪਣਾ ਪੁਲਿਸ ਮੁਕਾਬਲਾ ਬਣਾਏ ਜਾਣ ਦਾ ਖਦਸ਼ਾ ਪ੍ਰਗਟਾ ਚੁੱਕਾ ਹੈ। ਉਧਰ ਸਿਤਮ...
ਪੰਜ ਸਿੰਘ ਸਾਹਿਬਾਨ ਵਲੋਂ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤਨਖਾਹੀਆ ਕਰਾਰ
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵਲੋਂ ਹੁਕਮ ਜਾਰੀ ਕਰ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ...
ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਖ਼ਿਲਾਫ਼ ਆਊਟਸੋਰਸ ਮੁਲਾਜ਼ਮਾਂ ਵਲੋਂ ਮੁੱਖ ਗੇਟ ਮੁਕੰਮਲ ਜਾਮ
. . .  1 day ago
ਲਹਿਰਾ ਮੁਹੱਬਤ, 6 ਦਸੰਬਰ (ਸੁਖਪਾਲ ਸਿੰਘ ਸੁੱਖੀ)- ਜੀ. ਐਚ. ਟੀ. ਪੀ ਆਜ਼ਾਦ ਜਥੇਬੰਦੀ ਨੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਵਾਅਦੇ ਤੋਂ ਮੁਕਰਨ ਖ਼ਿਲਾਫ਼ ਮੁੱਖ ਗੇਟ ਮੁਕੰਮਲ ਜਾਮ ਕਰ ਦਿੱਤਾ, ਜਦੋਂ ਕਿ ਮੈਨਜਮੈਂਟ...
ਭਾਜਪਾ ਵਲੋਂ 17 ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  1 day ago
ਚੰਡੀਗੜ੍ਹ, 6 ਦਸੰਬਰ- ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪ੍ਰਦੇਸ਼ ਕੋਰ ਕਮੇਟੀ ਅਤੇ ਪ੍ਰਦੇਸ਼ ਵਿੱਤ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਅਸ਼ਵਨੀ ਸ਼ਰਮਾ ਨੇ ੇ 17 ਕੋਰ ਕਮੇਟੀ ਮੈਂਬਰਾਂ, 6 ਵਿਸ਼ੇਸ਼ ਸੱਦੇ ਤੇ 9 ਸੂਬਾ...
ਮੂਸੇਵਾਲਾ ਹੱਤਿਆ ਮਾਮਲੇ ’ਚ ਪੁਲਿਸ ਬੱਬੂ ਮਾਨ, ਮਨਕੀਰਤ ਔਲਖ ਤੇ ਹੋਰਾਂ ਤੋਂ ਕਰੇਗੀ ਪੁੱਛ-ਗਿੱਛ
. . .  1 day ago
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਮਾਨਸਾ ਪੁਲਿਸ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਤੋਂ ਪੁੱਛ-ਗਿੱਛ ਕਰੇਗੀ। ਭਾਵੇਂ ਇਸ ਸੰਬੰਧੀ ਅਧਿਕਾਰਤ...
ਬੀ. ਐਸ. ਐਫ਼ ਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਡਰੋਨ ਤੇ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ
. . .  1 day ago
ਅਮਰਕੋਟ, 6 ਦਸੰਬਰ (ਭੱਟੀ)- ਇੱਥੇ ਬਾਰਡਰ ਨੇੜੇ ਪੈਂਦੇ ਪਿੰਡ ਸਕੱਤਰਾ ਤੋਂ ਡਰੋਨ ਅਤੇ ਇਕ ਕਿਲੋ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ। ਬੀ. ਐਸ. ਐਫ਼. ਦੀ 103 ਬਟਾਲੀਅਨ...
ਡਾ.ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਬਸਪਾ ਵਲੋਂ ਵਿਸ਼ਾਲ ਕਾਨਫ਼ਰੰਸ ਜਾਰੀ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਦੀ ਬਰਸੀ ਨੂੰ ਪ੍ਰੀ ਨਿਰਵਾਣ ਦਿਵਸ ਵਜੋਂ ਮਨਾਉਦਿਆਂ ਬਹੁਜਨ ਸਮਾਜ ਪਾਰਟੀ ਵਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਵਿਸ਼ਾਲ ਰਾਜਸੀ...
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਰਾਜਾ ਸਿੰਘ ਅਤੇ ਮੈਂਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ...
ਓ.ਪੀ. ਸੋਨੀ ਅੱਜ ਵੀ ਵਿਜੀਲੈਂਸ ਸਾਹਮਣੇ ਨਹੀਂ ਹੋਏ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਨੇ ਪੇਸ਼ ਹੋਣ ਲਈ ਕਿਹਾ ਸੀ, ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਆਪਣੀ ਜਾਇਦਾਦ ਦੇ ਵੇਰਵੇ ਵਿਜੀਲੈਂਸ ਕੋਲ ਨਹੀਂ ਜਮਾਂ ਕਰਵਾ ਸਕੇ। ਸਾਰਾ ਦਿਨ ਮੀਡੀਆ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਜੇਠ ਸੰਮਤ 553

ਜਲੰਧਰ

ਲੰਬੇ ਸਮੇਂ ਤੋਂ ਟੈਂਡਰਾਂ 'ਚ ਚੋਰ ਮੋਰੀਆਂ ਨਾਲ ਲੱਗਦਾ ਰਿਹਾ ਹੈ ਨਿਗਮ ਨੂੰ ਚੂਨਾ

ਜਲੰਧਰ, 14 ਮਈ (ਸ਼ਿਵ ਸ਼ਰਮਾ)-ਨਗਰ ਨਿਗਮ ਵਿਚ ਚਹੇਤਿਆਂ ਨੂੰ ਲੱਖਾਂ ਦੇ ਟੈਂਡਰ ਦੁਆਉਣ ਦੇ ਮਾਮਲੇ ਦੇ ਲਗਾਤਾਰ ਖ਼ੁਲਾਸੇ ਹੋ ਰਹੇ ਹਨ ਕਿ ਕਿਸ ਤਰ੍ਹਾਂ ਨਾਲ ਕੰਮਾਂ ਦੇ ਪਾਏ ਜਾਣ ਵਾਲੇ ਟੈਂਡਰਾਂ ਵਿਚ ਘੱਟ ਛੋਟ ਪਾ ਕੇ ਟੈਂਡਰ ਲੈ-ਲੈ ਕੇ ਨਿਗਮ ਨੂੰ ਚੂਨਾ ਲਗਾਇਆ ਜਾਂਦਾ ਰਿਹਾ ਹੈ | ਇਸ ਲਈ ਬਕਾਇਦਾ ਯੋਜਨਾ ਤਿਆਰ ਕੀਤੀ ਜਾਂਦੀ ਹੈ | ਠੇਕੇਦਾਰਾਂ ਦੇ ਵੱਟਸਐਪ ਗਰੁੱਪ ਵਿਚ ਖ਼ਾਸ ਵਿਕਾਸ ਦੇ ਕੰਮਾਂ ਲਈ ਟੈਂਡਰ ਨਾ ਪਾਉਣ ਦਾ ਸੰਦੇਸ਼ ਵਾਇਰਲ ਹੋਣ ਤੋਂ ਬਾਅਦ ਇਸ ਘੁਟਾਲੇ ਦਾ ਖ਼ੁਲਾਸਾ ਹੋਇਆ ਸੀ ਜਿਸ ਨਾਲ ਹੁਣ ਸਵਾਲ ਉੱਠਣ ਲੱਗ ਪਏ ਹਨ ਕਿ ਉਨਾਂ ਟੈਂਡਰਾਂ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿ ਜਿਹੜੇ ਕਿ ਕਾਫੀ ਘੱਟ ਛੋਟਾਂ 'ਤੇ ਟੈਂਡਰ ਲਏ ਗਏ ਹਨ | ਕਈ ਕੌਂਸਲਰ ਤਾਂ ਹੁਣ ਇਹ ਵੀ ਕਹਿਣ ਲੱਗ ਪਏ ਹਨ ਕਿ ਹੁਣ ਤੱਕ ਜਿਹੜੇ ਕੰਮ ਕਾਫੀ ਘੱਟ ਛੋਟ 'ਤੇ ਗਏ ਹਨ, ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਜੇਕਰ ਉਹ ਜ਼ਿਆਦਾ ਛੋਟ 'ਤੇ ਅਲਾਟ ਕੀਤੇ ਜਾਂਦੇ ਤਾਂ ਇਸ ਨਾਲ ਨਿਗਮ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਸੀ | ਚਹੇਤਿਆਂ ਨੂੰ ਕੰਮ ਦੁਆਉਣ ਦਾ ਵੀ ਇਹ ਕਾਫੀ ਸੌਖੇ ਤਰੀਕੇ ਦੀ ਵਰਤੋਂ ਕਰਨ ਦਾ ਮਾਮਲਾ ਵੀ ਸਾਹਮਣੇ ਆ ਗਿਆ ਹੈ ਕਿ ਕਿਸ ਤਰ੍ਹਾਂ ਨਾਲ ਟੈਂਡਰ ਪਾਉਣ ਵਾਲੇ ਦਿਨ ਵੱਟਸਐਪ ਗਰੁੱਪ ਵਿਚ ਸੰਦੇਸ਼ ਵਾਇਰਲ ਹੋਣ ਨਾਲ ਠੇਕੇਦਾਰ ਉਹ ਖ਼ਾਸ ਟੈਂਡਰ ਨਹੀਂ ਭਰਦੇ ਸਨ ਤੇ ਅਗਲੀ ਵਾਰ ਸਿੰਗਲ ਟੈਂਡਰ ਸਾਹਮਣੇ ਆਉਣ 'ਤੇ ਘੱਟ ਛੋਟ 'ਤੇ ਅਲਾਟ ਕਰ ਦਿੱਤਾ ਜਾਂਦਾ ਹੈ | ਹਰ ਸਾਲ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਕਰਵਾਏ ਜਾਂਦੇ ਹਨ ਤੇ ਇਸ ਤਰ੍ਹਾਂ ਨਾਲ ਟੈਂਡਰਾਂ ਵਿਚ ਘੁਟਾਲਾ ਕਰਕੇ ਨਿਗਮ ਨੂੰ ਚੂਨਾ ਲਗਾਉਣ ਦਾ ਕੰਮ ਕਿੰਨੀ ਦੇਰ ਤੋਂ ਚੱਲ ਰਿਹਾ ਹੈ ਤੇ ਇਸ ਦੀ ਜਾਂਚ ਤਾਂ ਹੁਣ ਵੱਡੇ ਪੱਧਰ 'ਤੇ ਕਰਵਾਈ ਜਾਣੀ ਚਾਹੀਦੀ ਹੈ | ਜੇਕਰ ਘੱਟ ਛੋਟ ਵਾਲੇ ਟੈਂਡਰਾਂ ਦੇ ਮਾਮਲੇ ਵਿਚ ਜ਼ਿਆਦਾ ਛੋਟ ਠੇਕੇਦਾਰਾਂ ਤੋਂ ਲਈ ਜਾਂਦੀ ਤਾਂ ਇਸ ਨਾਲ ਨਿਗਮ ਨੂੰ ਫ਼ਾਇਦਾ ਹੋਣਾ ਸੀ | ਹੋਰ ਤਾਂ ਹੁਣ ਹੁਣ ਬੀ. ਐਂਡ. ਆਰ. ਐਡਹਾਕ ਕਮੇਟੀ ਦੇ ਮੈਂਬਰ ਸ੍ਰੀਮਤੀ ਜਸਪਾਲ ਕੌਰ ਭਾਟੀਆ, ਸ੍ਰੀਮਤੀ ਹਰਸ਼ਰਨ ਕੌਰ ਹੈਪੀ ਨੇ ਜਨਤਕ ਤੌਰ 'ਤੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਚੇਅਰਮੈਨ ਤੋਂ ਵੀ ਅਸਤੀਫ਼ੇ ਦੀ ਮੰਗ ਕੀਤੀ ਹੈ |
ਬੀ.ਐਂਡ.ਆਰ. ਐਡਹਾਕ ਕਮੇਟੀ 'ਚ ਰੇੜਕਾ ਜਾਰੀ?
ਟੈਂਡਰ ਘੁਟਾਲੇ ਨੂੰ ਲੈ ਕੇ ਬੀ. ਐਂਡ. ਆਰ. ਐਡਹਾਕ ਕਮੇਟੀ ਦੇ ਮੈਂਬਰ ਸ੍ਰੀਮਤੀ ਜਸਪਾਲ ਕੌਰ ਭਾਟੀਆ ਤੇ ਸ੍ਰੀਮਤੀ ਹਰਸ਼ਰਨ ਕੌਰ ਹੈਪੀ ਵਲੋਂ ਚੇਅਰਮੈਨ ਜਗਦੀਸ਼ ਦਕੋਹਾ ਦਾ ਅਸਤੀਫ਼ਾ ਮੰਗਣ ਤੋਂ ਬਾਅਦ ਹੁਣ ਇਹ ਵੀ ਸਾਹਮਣੇ ਆ ਗਿਆ ਹੈ ਕਿ ਕਮੇਟੀ ਦੇ ਇਹ ਮੈਂਬਰ ਚੇਅਰਮੈਨ ਦੇ ਕੰਮਕਾਜ ਤੋਂ ਖ਼ੁਸ਼ ਨਹੀਂ ਹਨ | ਕਾਂਗਰਸੀ ਦੇ ਆਗੂਆਂ ਨੇ ਆਗੂਆਂ ਵਿਚਕਾਰ ਸੁਲਾਹ ਕਰਵਾਉਣ ਦੇ ਯਤਨ ਕੀਤੇ ਸਨ ਪਰ ਟੈਂਡਰ ਘੁਟਾਲੇ ਵਿਚ ਰੱਦ ਕੀਤੇ ਗਏ ਟੈਂਡਰ ਨੂੰ 27 ਫੀਸਦੀ 'ਤੇ ਜਾਣ ਤੋਂ ਬਾਅਦ ਕਮੇਟੀ ਮੈਂਬਰ ਭੜਕ ਗਏ ਹਨ ਕਿ ਪਹਿਲਾਂ ਇਹ ਟੈਂਡਰ 4 ਫੀਸਦੀ ਤੋਂ ਵੀ ਘੱਟ ਵਿਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ | ਆਉਣ ਵਾਲੇ ਦਿਨਾਂ ਵਿਚ ਚੇਅਰਮੈਨ ਨੂੰ ਕਮੇਟੀ ਮੈਂਬਰਾਂ ਦਾ ਹੋਰ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ |

ਕੋਰੋਨਾ ਦਾ ਕਹਿਰ ਜ਼ਿਲ੍ਹੇ 'ਚ 39 ਸਾਲਾ ਵਿਅਕਤੀ ਸਮੇਤ 13 ਕੋਰੋਨਾ ਪੀੜਤਾਂ ਦੀ ਮੌਤ

ਜਲੰਧਰ, 14 ਮਈ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਅੱਜ 39 ਸਾਲਾ ਵਿਅਕਤੀ ਸਮੇਤ ਕੋਰੋਨਾ ਪ੍ਰਭਾਵਿਤ 13 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚੋਂ 7 ਵਿਅਕਤੀ 50 ਸਾਲ ਤੋਂ ਘੱਟ ਦੀ ਉਮਰ ਦੇ ਹਨ | ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1227 ਹੋ ਗਈ ਹੈ, ਜਦਕਿ ਅੱਜ 551 ਹੋਰ ...

ਪੂਰੀ ਖ਼ਬਰ »

ਪਤਾਰਾ ਥਾਣੇ ਦਾ ਮੁਲਾਜ਼ਮ ਵਰਦੀ 'ਚ ਸਾਥੀ ਸਮੇਤ ਔਰਤ ਦੀਆਂ ਵਾਲੀਆਂ ਲੁੱਟਦਾ ਕਾਬੂ

ਪੰਜਾਬ ਪੁਲਿਸ ਦੀ ਵਰਦੀ ਫਿਰ ਹੋਈ ਦਾਗਦਾਰ ਚੁਗਿੱਟੀ / ਜੰਡੂਸਿੰਘਾ / ਜਲੰਧਰ ਛਾਉਣੀ, 14 ਮਈ (ਨਰਿੰਦਰ ਲਾਗੂ / ਪਵਨ ਖਰਬੰਦਾ)-ਥਾਣਾ ਪਤਾਰਾ ਦੇ ਅਧੀਨ ਬੋਲੀਨਾ-ਪਤਾਰਾ ਰੋਡ 'ਤੇ ਅੱਜ ਦੁਪਹਿਰ ਵੇਲੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਪੁਲਿਸ ਲਾਈਨ 'ਚ ਤਾਇਨਾਤ ਇਕ ਪੁਲਿਸ ...

ਪੂਰੀ ਖ਼ਬਰ »

ਨਿਰਮਲ ਕੁਟੀਆ ਜੌਹਲਾਂ ਦੇ ਹੱਕ 'ਚ ਨਿੱਤਰੀਆਂ ਲਾਗਲੇ ਪਿੰਡਾਂ ਦੀਆਂ ਪੰਚਾਇਤਾਂ

ਜਲੰਧਰ ਛਾਉਣੀ, 14 ਮਈ (ਪਵਨ ਖਰਬੰਦਾ)-ਨਿਰਮਲ ਕੁਟੀਆਂ ਜੌਹਲਾਂ ਵਿਖੇ ਅੱਜ ਲਾਗਲੇ ਪਿੰਡਾਂ ਦੇ ਸਰਪੰਚਾਂ-ਪੰਚਾਂ ਤੇ ਪਤਵੰਤੇ ਵਿਅਕਤੀਆਂ ਦਾ ਭਾਰੀ ਇਕੱਠ ਨਿਰਮਲ ਕੁਟੀਆ ਜੌਹਲਾਂ ਦੇ ਮੌਜੂਦਾ ਮੁਖੀ ਸੰਤ ਜੀਤ ਸਿੰਘ ਦੇ ਹੱਕ 'ਚ ਹੋਇਆ | ਇਸ ਦੌਰਾਨ ਹਾਜ਼ਰ ਪਿੰਡਾਂ ਦੇ ...

ਪੂਰੀ ਖ਼ਬਰ »

ਬੇਕਾਬੂ ਟਰੱਕ ਨੇ ਕਾਰ ਨੂੰ ਪਿੱਛੋਂ ਮਾਰੀ ਟੱਕਰ, ਤਿੰਨ ਕਾਰਾਂ ਟਕਰਾਈਆਂ, ਟਰੱਕ ਚਾਲਕ ਫ਼ਰਾਰ

ਮਕਸੂਦਾਂ, 14 ਮਈ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਜਲੰਧਰ-ਅੰਮਿ੍ਤਸਰ ਹਾਈਵੇ ਤੇ ਪਠਾਨਕੋਟ ਚੌਕ ਫਲਾਈਓਵਰ ਨੇੜੇ ਇੰਡਸਟਰੀਅਲ ਅਸਟੇਟ 'ਤੇ ਇਕ ਬੇਕਾਬੂ ਟਰੱਕ ਨੇ ਓਵਰ ਟੇਕ ਕਰਨ ਦੇ ਚੱਕਰ 'ਚ ਇਕ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਨਾਲ ਕਾਰ ਦੋ ਹੋਰ ...

ਪੂਰੀ ਖ਼ਬਰ »

2 ਕਿੱਲੋ ਅਫ਼ੀਮ ਤੇ ਇਕ ਆਲਟੋ ਕਾਰ ਸਮੇਤ 2 ਵਿਅਕਤੀ ਗਿ੍ਫ਼ਤਾਰ

ਜਲੰਧਰ, 14 ਮਈ (ਐੱਮ. ਐੱਸ. ਲੋਹੀਆ)-ਜ਼ਿਲ੍ਹਾ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਇਕ ਆਲਟੋ ਕਾਰ 'ਚ ਸਵਾਰ 2 ਵਿਅਕਤੀਆਂ ਤੋਂ 2 ਕਿਲੋ ਅਫ਼ੀਮ ਬਰਾਮਦ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਹਿਚਾਣ ਇੰਦਰਜੀਤ ਸਿੰਘ ਉਰਫ਼ ਮੋਨੂੰ (39) ਪੁੱਤਰ ਅਵਤਾਰ ...

ਪੂਰੀ ਖ਼ਬਰ »

ਹੈਰੋਇਨ ਸਮੇਤ ਕਾਬੂ

ਚੁਗਿੱਟੀ/ਜੰਡੂ ਸਿੰਘਾ, 14 ਮਈ (ਨਰਿੰਦਰ ਲਾਗੂ)- ਦਿਹਾਤੀ ਖੇਤਰ ਦੇ ਥਾਣਾ ਪਤਾਰਾ ਦੀ ਪੁਲਿਸ ਵਲੋਂ 1 ਵਿਅਕਤੀ ਨੂੰ 150 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਐਸ. ਆਈ. ਸੁਖਦੇਵ ਸਿੰਘ ਨੇ ...

ਪੂਰੀ ਖ਼ਬਰ »

ਦੋਆਬੇ ਦਾ ਮੋਹਰੀ 'ਮੇਲਾ ਸੂਸਾਂ ਦਾ' ਧਾਰਮਿਕ ਸਮਾਗਮ ਸ਼ਰਧਾ ਨਾਲ ਮਨਾਇਆ

ਸ਼ਾਮਚੁਰਾਸੀ, 14 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਸੰਤ ਬਾਬਾ ਜਵਾਹਰ ਦਾਸ ਜੀ ਸੂਸਾਂ ਦੀ ਯਾਦ ਵਿਚ ਦੋਆਬੇ ਦੇ ਵਿਸ਼ਾਲ ਜੋੜ ਮੇਲਿਆਂ ਦਾ ਮੋਹਰੀ 100 ਸਾਲ ਤੋਂ ਵੱਧ ਪੁਰਾਣਾ 'ਮੇਲਾ ਸੂਸਾਂ ਦਾ' ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ...

ਪੂਰੀ ਖ਼ਬਰ »

ਕਾਰ 'ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ-ਦੋਸ਼ੀ ਫ਼ਰਾਰ

ਜਲੰਧਰ ਛਾਉਣੀ, 14 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਕੀ ਦਕੋਹਾ ਦੀ ਪੁਲਿਸ ਪਾਰਟੀ ਨੇ ਚੌਕੀ ਇੰਚਾਰਜ ਸੁਰਿੰਦਰ ਸਿੰਘ ਦੀ ਨਿਗਰਾਨੀ ਹੇਠ ਕਾਕੀ ਪਿੰਡ ਮੋੜ ਨੇੜਿਓਾ ਇਕ ਕਾਰ ਬਰਾਮਦ ਕਰਦੇ ਹੋਏ ਉਸ 'ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ...

ਪੂਰੀ ਖ਼ਬਰ »

ਕੋਰੋਨਾ ਟੀਕਾਕਰਨ ਦੀ ਦੂਸਰੀ ਖੁਰਾਕ 84 ਦਿਨਾਂ ਬਾਅਦ ਲੱਗਣ ਦੇ ਅਚਾਨਕ ਐਲਾਨ ਨਾਲ ਲਾਭਪਾਤਰੀ ਪ੍ਰੇਸ਼ਾਨ

ਜਲੰਧਰ, 14 ਮਈ (ਐੱਮ. ਐੱਸ. ਲੋਹੀਆ)-ਕੇਂਦਰ ਸਰਕਾਰ ਨੇ ਪਹਿਲੀ ਖੁਰਾਕ ਲੈ ਚੁੱਕੇ ਵਿਅਕਤੀਆਂ ਦੀ ਕੋਰੋਨਾ ਟੀਕਾਕਰਨ ਦੀ ਦੂਸਰੀ ਖੁਰਾਕ 84 ਦਿਨ ਬਾਅਦ ਲਗਾਉਣ ਦਾ ਅੱਜ ਅਚਾਨਕ ਕੀਤਾ ਐਲਾਨ ਲਾਭਪਾਤਰੀਆਂ ਲਈ ਪੇ੍ਰਸ਼ਾਨੀ ਦਾ ਕਾਰਨ ਬਣ ਗਿਆ ਹੈ | ਅੱਜ ਟੀਕਾਕਰਨ ਕੇਂਦਰ 'ਚ ...

ਪੂਰੀ ਖ਼ਬਰ »

ਟੀਕਾਕਰਨ ਨਾ ਹੋਣ ਕਾਰਨ ਕੈਨੇਡਾ 'ਚ ਪੜ੍ਹਾਈ ਕਰਨ ਲਈ ਜਾਣ ਵਾਲੇ ਹੋਏ ਪ੍ਰੇਸ਼ਾਨ

ਜਲੰਧਰ, 14 ਮਈ (ਐੱਮ. ਐੱਸ. ਲੋਹੀਆ)-ਕੈਨੇਡਾ 'ਚ ਪੜ੍ਹਾਈ ਕਰਨ ਲਈ ਜਾਣ ਵਾਲਿਆਂ ਨੂੰ ਈਮੇਲ ਜ਼ਰੀਏ ਸੁਨੇਹੇ ਆਉਣੇ ਸ਼ੁਰੂ ਹੋ ਗਏ ਹਨ, ਕਿ ਉਹ ਆਉਣ ਤੋਂ ਪਹਿਲਾਂ ਆਪਣਾ ਕੋਰੋਨਾ ਟੀਕਾਕਰਨ ਕਰਵਾ ਕੇ ਹੀ ਆਉਣ | ਸੂਬਾ ਸਰਕਾਰ ਵਲੋਂ ਵੀ 18 ਸਾਲ ਤੋਂ 44 ਸਾਲ ਦੇ ਉਸਾਰੀ ਕਾਮਿਆਂ ਜਾਂ ...

ਪੂਰੀ ਖ਼ਬਰ »

ਕੋਰੋਨਾ ਪੀੜਤਾਂ ਤੇ ਲੋੜਵੰਦਾਂ ਦੀ ਮਦਦ ਲਈ ਐਨ. ਆਰ. ਆਈ. ਅੱਗੇ ਆਉਣ-ਕੋਟ

ਜਲੰਧਰ, 14 ਮਈ (ਜਸਪਾਲ ਸਿੰਘ)-ਉੱਘੇ ਸਮਾਜ ਸੇਵਕ ਅਤੇ ਐਨ. ਆਰ. ਆਈ. ਜਸਬੀਰ ਸਿੰਘ ਕੋਟ (ਕੈਨੇਡਾ) ਨੇ ਕੋਰੋਨਾ ਪੀੜਤਾਂ ਅਤੇ ਲੋੜਵੰਦਾਂ ਦੀ ਮਦਦ ਲਈ ਐਨ. ਆਰ. ਆਈ. ਵੀਰਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਐਨ. ਆਰ. ਆਈਜ਼ ਨੇ ਹਰ ਔਖੇ ਸਮੇਂ 'ਚ ਪੰਜਾਬੀਆਂ ਦੀ ...

ਪੂਰੀ ਖ਼ਬਰ »

ਸ਼ਰਧਾ ਨਾਲ ਮਨਾਇਆ ਈਦ-ਉਲ-ਫਿਤਰ ਦਾ ਤਿਉਹਾਰ

ਜਲੰਧਰ, 14 ਮਈ (ਹਰਵਿੰਦਰ ਸਿੰਘ ਫੁੱਲ)-ਮੁਸਲਿਮ ਭਾਈਚਾਰੇ ਵਲ਼ੋਂ ਸ਼ਹਿਰ ਦੀਆਂ ਵੱਖ-ਵੱਖ ਮਸਜਿਦਾਂ ਵਿਚ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਕੇਂਦਰ ਸਰਕਾਰ ਵਲ਼ੋਂ ਪਾਸ ਕੀਤੇ ਗਏ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ...

ਪੂਰੀ ਖ਼ਬਰ »

ਫਲਾਇੰਗ ਸੂਕੈਅਡ ਨੇ ਕੰਡਕਟਰ ਕੋਲੋਂ ਟਿਕਟ ਕੱਟਣ ਵਾਲੀ ਸਰਕਾਰੀ ਮਸ਼ੀਨ ਦੇ ਨਾਲ ਫੜੀ ਪ੍ਰਾਈਵੇਟ ਮਸ਼ੀਨ

ਜਲੰਧਰ, 14 ਮਈ (ਹਰਵਿੰਦਰ ਸਿੰਘ ਫੁੱਲ)-ਪੰਜਾਬ ਰੋਡਵੇਜ਼ ਦਾ ਰੱਬ ਹੀ ਰਾਖਾ ਹੈ ਕਿਉਂਕਿ ਅਧਿਕਾਰੀ ਅਤੇ ਠੇਕਾ ਮੁਲਾਜ਼ਮ ਰਲ ਕੇ ਪੰਜਾਬ ਰੋਡਵੇਜ਼ ਨੂੰ ਲੁੱਟ ਰਹੇ ਹਨ | ਇਹ ਦੋਸ਼ ਲਾਉਂਦਿਆਂ ਪੰਜਾਬ ਰੋਡਵੇਜ਼/ਪਨਬਸ ਮੁਲਾਜ਼ਮਾਂ ਦੀ ਸਾਂਝੀ ਸੰਘਰਸ਼ ਕਮੇਟੀ ਦੇ ਕਨਵੀਨਰ ...

ਪੂਰੀ ਖ਼ਬਰ »

500 ਗ੍ਰਾਮ ਅਫ਼ੀਮ ਤੇ 4,51,750 ਰੁਪਏ ਡਰੱਗ ਮਨੀ ਸਮੇਤ ਵਿਅਕਤੀ ਕਾਬੂ

ਜਲੰਧਰ, 14 ਮਈ (ਐੱਮ. ਐੱਸ. ਲੋਹੀਆ)-ਜ਼ਿਲ੍ਹਾ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਥਾਣਾ ਫਿਲੌਰ ਦੀ ਪੁਲਿਸ ਨਾਲ ਮਿਲ ਕੇ ਕੀਤੀ ਸਾਂਝੀ ਕਾਰਵਾਈ ਦੌਰਾਨ ਅਲਮੀਨੀਅਮ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਤੋਂ 500 ਗ੍ਰਾਮ ਅਫ਼ੀਮ ਅਤੇ 4,51,750 ਰੁਪਏ ਡਰੱਗ ਮਨੀ ਬਰਾਮਦ ਕਰਕੇ ...

ਪੂਰੀ ਖ਼ਬਰ »

ਕੋਰੋਨਾ ਪ੍ਰਵਾਵਿਤ ਲੋੜਬੰਦਾਂ ਨੂੰ ਮੁਫ਼ਤ ਖਾਣਾ ਮਹੱਈਆਂ ਕਰਵਾ ਰਹੀਆਂ ਸਮਾਜ ਸੇਵੀ ਜਥੇਬੰਦੀਆਂ

ਜਲੰਧਰ, 14 ਮਈ (ਹਰਵਿੰਦਰ ਸਿੰਘ ਫੁੱਲ)-ਕੋਰੋਨਾ ਮਹਾਂਮਾਰੀ ਤੋਂ ਪ੍ਰਭਾਵਿਤ ਲੋਕਾਂ ਨੂੰ ਖਾਣੇ ਤੋਂ ਭੁੱਖਾ ਨਾ ਰਹਿਣਾ ਪਵੇ ਇਸ ਲਈ ਸਮਾਜ ਸੇਵੀ ਜਥੇਬੰਦੀ ਦਿਵਯ ਦਿ੍ਸ਼ਟੀ ਅਤੇ ਯੂਨਾਈਟਿਡ ਕਵੀਨ ਗਰੁੱਪ ਨੇ ਸਾਂਝੇ ਤੌਰ 'ਤੇ ਲੋੜਵੰਦ ਲੋਕਾਂ ਤੱਕ ਮੁਫਤ ਖਾਣਾ ...

ਪੂਰੀ ਖ਼ਬਰ »

ਪੰਜਾਬ ਪ੍ਰੈੱਸ ਕਲੱਬ ਦੀ ਚੋਣ ਕੋਵਿਡ ਕਾਰਨ ਮੁਲਤਵੀ

ਜਲੰਧਰ, 14 ਮਈ (ਅਜੀਤ ਬਿਊਰੋ)-ਪੰਜਾਬ ਪ੍ਰੈੱਸ ਕਲੱਬ ਜਲੰਧਰ ਦੀ ਚੋਣ ਕੋਵਿਡ ਕਾਰਨ ਪੈਦਾ ਹੋਏ ਹਾਲਾਤ ਨੂੰ ਵੇਖਦੇ ਹੋਏ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ | ਚੋਣ ਮੁਲਤਵੀ ਕਰਨ ਦਾ ਫੈਸਲਾ ਗਵਰਨਿੰਗ ਬਾਡੀ ਤੇ ਸਲਾਹਕਾਰ ਕਮੇਟੀ ਦੀ ਹੋਈ ਸਾਂਝੀ ਮੀਟਿੰਗ ਵਿਚ ...

ਪੂਰੀ ਖ਼ਬਰ »

ਗਾਹਕਾਂ ਨੂੰ ਲੈ ਕੇ ਦੁਕਾਨਦਾਰ ਆਪਸ ਵਿਚ ਉਲਝੇ

ਜਲੰਧਰ, 14 ਮਈ (ਹਰਵਿੰਦਰ ਸਿੰਘ ਫੁੱਲ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਦੁਕਾਨਦਾਰਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ ਜਿਸ ਨਾਲ ਦੁਕਾਨਦਾਰਾਂ 'ਚ ਸਹਿਣਸ਼ੀਲਤਾ ਖ਼ਤਮ ਹੁੰਦੀ ਜਾ ਰਹੀ ਹੈ | ਅਜਿਹਾ ਅੱਜ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ...

ਪੂਰੀ ਖ਼ਬਰ »

ਕੋਰੋਨਾ ਵਿਰੁੱਧ ਲੜਾਈ 'ਚ ਸਰਕਾਰ ਜ਼ਿੰਮੇਵਾਰੀ ਨਿਭਾਉਣ 'ਚ ਨਾਕਾਮ ਰਹੀ-ਚੋਪੜਾ

ਜਲੰਧਰ, 14 ਮਈ (ਜਸਪਾਲ ਸਿੰਘ)-ਕੋਰੋਨਾ ਨਾਲ ਲੜੀ ਜਾ ਰਹੀ ਲੜਾਈ 'ਚ ਪੰਜਾਬ ਸਰਕਾਰ ਨਾਕਾਮ ਰਹੀ ਹੈ ਤੇ ਇਹੀ ਵਜ੍ਹਾ ਹੈ ਕਿ ਦਿਨੋ-ਦਿਨ ਕੋਰੋਨਾ ਮਾਮਲੇ ਵਧਦੇ ਜਾ ਰਹੇ ਹਨ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਜਲੰਧਰ ਸ਼ਹਿਰੀ ਦੇ ਪ੍ਰਧਾਨ ਭਜਨ ਲਾਲ ਚੋਪੜਾ ...

ਪੂਰੀ ਖ਼ਬਰ »

ਸੰਨੀ ਬਰਾੜ ਅਫਸੋਸ ਕਰਨ ਲਈ ਲੱਕੀ ਦੀ ਰਿਹਾਇਸ਼ 'ਤੇ ਪੁੱਜੇ

ਜਲੰਧਰ, 14 ਮਈ (ਜਸਪਾਲ ਸਿੰਘ)-ਕਾਂਗਰਸ ਦੇ ਸਿਆਸੀ ਸੂਚਨਾ ਸੈੱਲ ਜਲੰਧਰ ਦੇ ਇੰਚਾਰਜ ਮਲਵਿੰਦਰ ਸਿੰਘ ਲੱਕੀ ਦੇ ਸਤਿਕਾਰਯੋਗ ਪਿਤਾ ਗੁਰਬਚਨ ਸਿੰਘ ਬੁੱਧੀਰਾਜਾ ਦੀ ਮੌਤ 'ਤੇ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਸ. ਲੱਕੀ ਤੇ ਪਰਿਵਾਰ ਦੇ ...

ਪੂਰੀ ਖ਼ਬਰ »

ਮਾਲਕ ਦੀ ਮੌਤ ਤੋਂ ਬਾਅਦ ਨੌਕਰ ਨੇ ਬਣਾਏ ਜਾਅਲੀ ਦਸਤਾਵੇਜ਼

ਜਲੰਧਰ, 14 ਮਈ (ਐੱਮ. ਐੱਸ. ਲੋਹੀਆ)-ਮਾਲਕ ਦੀ ਮੌਤ ਤੋਂ ਬਾਅਦ ਨੌਕਰ ਨੇ ਉਸ ਦੇ ਨਾਂਅ 'ਤੇ ਹੀ ਆਪਣੇ ਜਾਅਲੀ ਦਸਤਾਵੇਜ਼ ਬਣਾ ਕੇ ਮਾਲਕ ਦੀ ਜਾਇਦਾਦ ਵੇਚਣੀ ਸ਼ੁਰੂ ਕਰ ਦਿੱਤੀ, ਜਦੋਂ ਉਸ ਦੀ ਵਿਧਵਾ ਪਤਨੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਵਲੋਂ ਦਿੱਤੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਨਾਕਿਆਂ ਦੌਰਾਨ ਕੋਰੋਨਾ ਸਬੰਧੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਪੁਲਿਸ ਮੁਲਾਜ਼ਮ-ਡੀ.ਐੱਸ.ਪੀ. ਸੁਰਿੰਦਰਪਾਲ ਸਿੰਘ

ਲਾਂਬੜਾ,14 ਮਈ (ਪਰਮੀਤ ਗੁਪਤਾ)-ਤਾਲਾਬੰਦੀ ਉਪਰੰਤ ਇਲਾਕੇ 'ਚ ਹੋ ਰਹੀਆਂ ਗਤੀਵਿਧੀਆਂ 'ਤੇ ਨਿਗਰਾਨੀ ਬਣਾਏ ਰੱਖਣ ਲਈ ਲਾਂਬੜਾ ਪੁਲਿਸ ਵਲੋਂ ਜਲੰਧਰ ਨਕੋਦਰ ਕੌਮੀ ਰਾਜ ਮਾਰਗ ਉੱਤੇ ਪੈਂਦੇ ਚਿੱਟੀ ਮੋੜ ਟੀ ਪੁਆਇੰਟ ਵਿਖੇ ਕੀਤੀ ਨਾਕੇਬੰਦੀ ਦੌਰਾਨ ਡੀ.ਐੱਸ.ਪੀ. ਸਪੈਸ਼ਲ ...

ਪੂਰੀ ਖ਼ਬਰ »

ਪੰਜਾਬ ਸਰਕਾਰ ਕੋਵਿਡ ਨਾਲ ਸਬੰਧਤ ਦਵਾਈਆਂ, ਟੈਸਟਾਂ ਤੇ ਉਪਕਰਨਾਂ ਦੇ ਮੁੱਲ ਤੈਅ ਕਰੇ-ਓਲੰਪੀਅਨ ਸੋਢੀ

ਜਲੰਧਰ, 14 ਮਈ (ਰਣਜੀਤ ਸਿੰਘ ਸੋਢੀ)-ਆਮ ਆਦਮੀ ਪਾਰਟੀ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਰੋਨਾ ਪੀੜਤਾਂ ਦੇ ਇਲਾਜ ਲਈ ਜ਼ਰੂਰੀ ਦਵਾਈਆਂ, ਟੈਸਟ, ਮੈਡੀਕਲ ਉਪਕਰਨਾਂ ਅਤੇ ਐਕਸਰੇ ਦੇ ਰੇਟ ...

ਪੂਰੀ ਖ਼ਬਰ »

ਐੱਮ.ਜੀ.ਐੱਨ. ਐਜੂਕੇਸ਼ਨ ਟਰੱਸਟ ਵਿਵਾਦ

ਪਸਰੀਚਾ ਗਰੁੱਪ ਵਲੋਂ ਲਗਾਈ ਸਟੇਅ ਦੀ ਅਰਜ਼ੀ ਮਨਜ਼ੂਰ ਜਲੰਧਰ, 14 ਮਈ (ਚੰਦੀਪ ਭੱਲਾ)-ਐੱਮ.ਜੀ.ਐੱਨ. ਐਜੂਕੇਸ਼ਨ ਟਰੱਸਟ ਵਿਵਾਦ 'ਚ ਅੱਜ ਅਦਾਲਤ ਨੇ ਪਸਰੀਚਾ ਟਰੱਸਟ ਨੂੰ ਰਾਹਤ ਦਿੰਦੇ ਹੋਏ ਰਾਏ ਗਰੁੱਪ ਵਲੋਂ 17 ਮਈ ਨੂੰ ਕਰਵਾਏ ਜਾਣ ਵਾਲੀ ਟਰੱਸਟ ਦੀ ਚੋਣ 'ਤੇ ਰੋਕ ਲਗਾਏ ...

ਪੂਰੀ ਖ਼ਬਰ »

ਸਲਾਰਪੁਰ ਪਿੰਡ 'ਚ ਰੰਜਿਸ਼ਨ ਜ਼ਿਆਦਾ ਸ਼ਰਾਬ ਪਿਲਾਉਣ ਕਾਰਨ ਵਿਅਕਤੀ ਦੀ ਹੋਈ ਮੌਤ-2 ਦੋਸ਼ੀ ਕਾਬੂ

ਜਲੰਧਰ ਛਾਉਣੀ, 14 ਮਈ (ਪਵਨ ਖਰਬੰਦਾ)-ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਸਲਾਰਪੁਰ ਵਿਖੇ ਪਿੰਡ 'ਚ ਹੀ ਰਹਿਣ ਵਾਲੇ ਦੋ ਵਿਅਕਤੀਆਂ ਵਲੋਂ ਪਿੰਡ 'ਚ ਹੀ ਰਹਿਣ ਵਾਲੇ ਇਕ ਵਿਅਕਤੀ ਨੂੰ ਜ਼ਬਰਦਸਤੀ ਜ਼ਿਆਦਾ ਸ਼ਰਾਬ ਪਿਲਾ ਦਿੱਤੀ ਗਈ ਜਿਸ ਉਪਰੰਤ ਉਸ ਦੀ ਮੌਤ ਹੋ ਗਈ | ਪੁਲਿਸ ...

ਪੂਰੀ ਖ਼ਬਰ »

ਜਲੰਧਰ ਸਮੇਤ 4 ਜ਼ਿਲਿ੍ਹਆਂ ਦਾ ਜ਼ੋਨ ਪੱਧਰ ਦਾ ਲੱਗਾ ਠੇਕੇ 'ਤੇ ਬਿਜਲੀ ਮੁਲਾਜ਼ਮ ਰੱਖਣ ਦਾ ਟੈਂਡਰ

ਜਲੰਧਰ, 14 ਮਈ (ਸ਼ਿਵ ਸ਼ਰਮਾ)-ਪਾਵਰਕਾਮ ਵਿਚ ਫ਼ੰਡਾਂ ਦੀ ਕਮੀ ਹੋਣ ਕਰਕੇ ਪਾਵਰਕਾਮ ਇਸ ਵਾਰ ਰੱਖੇ ਜਾਣ ਵਾਲੇ ਕੰਪਲੇਂਟ ਹੈਾਡਲਿੰਗ ਵਾਈਕ (ਸੀ. ਐੱਚ. ਬੀ.) ਦੀ ਗਿਣਤੀ ਵਿਚ ਕਟੌਤੀ ਕਰਨ ਜਾ ਰਿਹਾ ਹੈ | ਇਕ ਪਾਸੇ ਜਿੱਥੇ ਅਗਲੇ ਮਹੀਨੇ 10 ਜੂਨ ਨੂੰ ਪੈਡੀ ਸੀਜਨ ਸ਼ੁਰੂ ਹੋਣ ...

ਪੂਰੀ ਖ਼ਬਰ »

ਈਦ ਉਲ ਫ਼ਿਤਰ ਮੌਕੇ ਮੁਸਲਿਮ ਭਾਈਚਾਰੇ ਨੇ ਲੋੜਵੰਦਾਂ ਨੂੰ ਵੰਡੇ ਮਾਸਕ

ਚੁਗਿੱਟੀ/ਜੰਡੂਸਿੰਘਾ, 14 ਮਈ (ਨਰਿੰਦਰ ਲਾਗੂ)- ਦੌਲਤਪੁਰੀ ਕਾਜ਼ੀ ਮੰਡੀ ਖੇਤਰ 'ਚ ਸ਼ੱੁਕਰਵਾਰ ਨੂੰ ਮੁਸਲਿਮ ਭਾਈਚਾਰੇ ਵਲੋਂ ਈਦ ਉਲ ਫ਼ਿਤਰ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਹਾਜ਼ਰੀਨ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਮੌਕੇ ਪਹੁੰਚੇ ਵਿਧਾਇਕ ...

ਪੂਰੀ ਖ਼ਬਰ »

ਭਾਰਤ ਸਰਕਾਰ ਨੇ ਐਲ.ਪੀ.ਯੂ. ਦੀ ਖੋਜ ਪਾਣੀ ਦੀ ਗੁਣਵੱਤਾ ਮਾਪਣ ਵਾਲੀ ਮਸ਼ੀਨ ਲਰਨਿੰਗ ਨੂੰ ਕੀਤਾ ਪੇਟੈਂਟ

ਜਲੰਧਰ, 14 ਮਈ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਖ਼ੋਜੀਆਂ ਨੇ ਪਾਣੀ ਦੀ ਗੁਣਵੱਤਾ ਨੂੰ ਮਾਪਣ ਲਈ ਮਸ਼ੀਨ ਲਰਨਿੰਗ ਤਕਨੀਕ ਦੀ ਖੋਜ ਕੀਤੀ, ਜਿਸ ਨੂੰ ਭਾਰਤ ਸਰਕਾਰ ਦੇ ਪੇਟੈਂਟ ਦਫ਼ਤਰ ਨੇ ਕੰਟਰੋਲ ਆਫ਼ ਪੇਟੈਂਟ ਨੇ ਮੰਨਜ਼ੂਰੀ ਦਿੱਤੀ ਹੈ | ਇਹ ...

ਪੂਰੀ ਖ਼ਬਰ »

ਨਾਬਾਲਗ ਨਾਲ ਜਬਰ ਜਨਾਹ ਦੇ ਮਾਮਲੇ 'ਚ ਗਿ੍ਫ਼ਤਾਰ ਸੋਹਿਤ 3 ਦਿਨ ਦੇ ਰਿਮਾਂਡ 'ਤੇ

ਜਲੰਧਰ, 14 ਮਈ (ਐੱਮ. ਐੱਸ. ਲੋਹੀਆ)-ਮਾਡਲ ਟਾਊਨ ਦੇ ਖੇਤਰ 'ਚ ਚੱਲ ਰਹੇ ਕਲਾਉਡ ਸਪਾ 'ਚ ਨਾਬਾਲਗ ਨਾਲ ਹੋਏ ਜਬਰ ਜਨਾਹ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਸੋਹਿਤ ਨੂੰ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਵਲੋਂ 3 ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ | ਥਾਣਾ ਮੁਖੀ ਸੁਰਜੀਤ ਸਿੰਘ ...

ਪੂਰੀ ਖ਼ਬਰ »

ਸਲਾਰਪੁਰ ਪਿੰਡ 'ਚ ਰੰਜਿਸ਼ਨ ਜ਼ਿਆਦਾ ਸ਼ਰਾਬ ਪਿਲਾਉਣ ਕਾਰਨ ਵਿਅਕਤੀ ਦੀ ਹੋਈ ਮੌਤ-2 ਦੋਸ਼ੀ ਕਾਬੂ

ਜਲੰਧਰ ਛਾਉਣੀ, 14 ਮਈ (ਪਵਨ ਖਰਬੰਦਾ)-ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਸਲਾਰਪੁਰ ਵਿਖੇ ਪਿੰਡ 'ਚ ਹੀ ਰਹਿਣ ਵਾਲੇ ਦੋ ਵਿਅਕਤੀਆਂ ਵਲੋਂ ਪਿੰਡ 'ਚ ਹੀ ਰਹਿਣ ਵਾਲੇ ਇਕ ਵਿਅਕਤੀ ਨੂੰ ਜ਼ਬਰਦਸਤੀ ਜ਼ਿਆਦਾ ਸ਼ਰਾਬ ਪਿਲਾ ਦਿੱਤੀ ਗਈ ਜਿਸ ਉਪਰੰਤ ਉਸ ਦੀ ਮੌਤ ਹੋ ਗਈ | ਪੁਲਿਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX